Tula Haftavari Rashifal - ਹਫਤਾਵਰੀ ਤੁਲਾ ਰਾਸ਼ੀਫਲ - ਤੁਲਾ ਹਫਤਾਵਰੀ ਰਾਸ਼ੀਫਲ
28 Apr 2025 - 4 May 2025
ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਛੇਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਹਾਡੀ ਸਿਹਤ ਆਮ ਨਾਲ਼ੋਂ ਕਾਫੀ ਵਧੀਆ ਰਹੇਗੀ। ਇਸ ਕਾਰਨ ਤੁਸੀਂ ਬਿਹਤਰ ਸਿਹਤ ਦਾ ਆਨੰਦ ਲੈਂਦੇ ਦਿਖੋਗੇ। ਜੇਕਰ ਤੁਸੀਂ ਕਿਸੇ ਪੁਰਾਣੀ ਸਮੱਸਿਆ ਤੋਂ ਪੀੜਿਤ ਸੀ ਤਾਂ ਇਹ ਸਮਾਂ ਤੁਹਾਨੂੰ ਪੂਰੀ ਤਰਾਂ ਨਾਲ ਉਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਵੀ ਕਰਨ ਵਾਲਾ ਹੈ। ਇਸ ਹਫਤੇ ਦੇ ਦੂਜੇ ਹਿੱਸੇ ਵਿੱਚ ਤੁਹਾਨੂੰ ਆਰਥਿਕ ਤੌਰ ‘ਤੇ ਕੋਈ ਵੱਡਾ ਲਾਭ ਹੋਵੇਗਾ। ਜਿਸ ਨਾਲ਼ ਤੁਸੀਂ ਕੋਈ ਨਵਾਂ ਘਰ ਜਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਸਕਦੇ ਹੋ। ਨਵੇਂ ਸਮਾਨ ਦੀ ਖਰੀਦਦਾਰੀ ਨਾਲ ਘਰ ਦੇ ਮੈਂਬਰ ਤੁੁਹਾਡੇ ਨਾਲ ਕਾਫੀ ਖੁਸ਼ ਵੀ ਹੋ ਜਾਣਗੇ। ਇਸ ਹਫਤੇ ਤੁਹਾਡਾ ਵਿਵਹਾਰ ਦੇਖ ਕੇ ਦੂੁਜਿਆਂ ਨੂੰ ਅਜਿਹਾ ਪ੍ਰਤੀਤ ਹੋ ਸਕਦਾ ਹੈ ਕਿ ਪਰਿਵਾਰਿਕ ਮੋਰਚੇ ‘ਤੇ ਤੁਸੀਂ ਜ਼ਿਆਦਾ ਖੁਸ਼ ਨਹੀਂ ਹੋ ਅਤੇ ਤੁਹਾਨੂੰ ਆਪਣੇ ਨਿੱਜੀ ਜੀਵਨ ਵਿੱਚ ਕਈ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚਲਦੇ ਤੁਸੀਂ ਅੰਦਰ ਹੀ ਅੰਦਰ ਘੁਟਨ ਮਹਿਸੂਸ ਕਰ ਰਹੇ ਹੋ। ਤੁਹਾਡੇ ਇਸ ਵਿਵਹਾਰ ਦੇ ਕਾਰਨ ਤੁਹਾਨੂੰ ਆਪਣੇ ਕਾਰਜ-ਖੇਤਰ ਵਿੱਚ ਆਪਣਾ ਮਨ ਕੰਮ ਵਿੱਚ ਲਗਾਉਣ ਵਿੱਚ ਵੀ ਕੁਝ ਦਿੱਕਤ ਆ ਸਕਦੀ ਹੈ। ਕਾਰਜ-ਸਥਾਨ ‘ਤੇ ਦੂਜਿਆਂ ਦੇ ਪ੍ਰਤੀ ਤੁਹਾਡੀ ਹੀਣ ਭਾਵਨਾ, ਤੁਹਾਡੇ ਮਨ ਵਿੱਚ ਕਈ ਸ਼ੰਕਾਵਾਂ ਪੈਦਾ ਕਰ ਸਕਦੀ ਹੈ। ਜਿਸ ਦੇ ਚੱਲਦੇ ਤੁਸੀਂ ਹਰ ਕਿਸੇ ਨੂੰ ਸ਼ੰਕਾ ਦੀ ਦ੍ਰਿਸ਼ਟੀ ਨਾਲ ਹੀ ਦੇਖੋਗੇ। ਇਸ ਨਾਲ ਤੁਸੀਂ ਉਨ੍ਹਾਂ ਦਾ ਸਹੀ ਸਮਰਥਨ ਪ੍ਰਾਪਤ ਕਰਨ ਤੋਂ ਤਾਂ ਵੰਚਿਤ ਰਹੋਗੇ ਹੀ, ਨਾਲ ਹੀ ਇਸ ਨਾਲ ਕਰੀਅਰ ਵਿੱਚ ਅੱਗੇ ਵਧਣ ਦੀ ਤੁਹਾਡੀ ਰਫਤਾਰ ਵੀ ਪ੍ਰਭਾਵਿਤ ਹੋਵੇਗੀ। ਇਸ ਹਫਤੇ ਘਰ-ਪਰਿਵਾਰ ਵਿੱਚ ਬੱਚਿਆਂ ਦੀ ਖੇਡ-ਕੁੱਦ ਤੁਹਾਡੀ ਪੜ੍ਹਾਈ ਦੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ, ਜਿਸ ਦੇ ਚਲਦੇ ਤੁਸੀਂ ਨਾ ਚਾਹੁੰਦੇ ਹੋਏ ਵੀ ਉਨ੍ਹਾਂ ‘ਤੇ ਗੁੱਸਾ ਕਰਦੇ ਦਿਖਾਈ ਦਿਓਗੇ। ਇਸ ਨਾਲ ਪਰਿਵਾਰਿਕ ਸ਼ਾਂਤੀ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਵੀ ਵਧੇਗੀ।
ਉਪਾਅ: ਤੁਸੀਂ ਹਰ ਰੋਜ਼ ਲਲਿਤਾ ਸਹਸਤਰਨਾਮ ਦਾ ਪਾਠ ਕਰੋ।