ਬ੍ਰਿਸ਼ਚਕ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ - Scorpio Next-Monthly Horoscope in Punjabi

May, 2025

ਜਨਰਲ

ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਇਹ ਮਹੀਨਾ ਕਾਫੀ ਹੱਦ ਤੱਕ ਅਨੁਕੂਲ ਨਤੀਜੇ ਦੇ ਸਕਦਾ ਹੈ। ਕਰੀਅਰ ਬਾਰੇ ਗੱਲ ਕਰੀਏ ਤਾਂ ਇਸ ਮਹੀਨੇ ਮਿਲੇ-ਜੁਲੇ ਨਤੀਜਿਆਂ ਦੀ ਉਮੀਦ ਹੈ। ਮਹੱਤਵਪੂਰਣ ਕਾਰੋਬਾਰੀ ਫੈਸਲਿਆਂ ਨੂੰ ਇਸ ਅਵਧੀ ਵਿੱਚ ਪੂਰਾ ਕਰ ਲੈਣਾ ਸਮਝਦਾਰੀ ਦਾ ਕੰਮ ਹੋਵੇਗਾ। ਨੌਕਰੀਪੇਸ਼ਾ ਜਾਤਕਾਂ ਨੂੰ ਮਹੀਨੇ ਦੇ ਪਹਿਲੇ ਹਿੱਸੇ ਵਿੱਚ ਚੰਗੇ ਨਤੀਜੇ ਪ੍ਰਾਪਤ ਹੋਣਗੇ। ਪ੍ਰਮੋਸ਼ਨ ਦੀ ਵੀ ਸੰਭਾਵਨਾ ਬਣ ਰਹੀ ਹੈ। ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਨਾਲ ਖੁਸ਼ ਰਹਿਣਗੇ। ਪੜ੍ਹਾਈ ਦੇ ਪੱਖ ਤੋਂ ਦੇਖੀਏ ਤਾਂ ਉੱਚ ਵਿਦਿਆ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਅਤੇ ਪ੍ਰਤੀਯੋਗਤਾ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਲਈ ਇਹ ਮਹੀਨਾ ਬਹੁਤ ਚੰਗਾ ਕਿਹਾ ਜਾਵੇਗਾ। ਮੀਡੀਆ ਜਾਂ ਸੰਚਾਰ ਨਾਲ ਜੁੜੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਲਈ 7 ਮਈ ਤੋਂ 23 ਮਈ ਤੱਕ ਦੀ ਅਵਧੀ ਬਹੁਤ ਚੰਗੇ ਨਤੀਜੇ ਦੇ ਸਕਦੀ ਹੈ। ਪਰਿਵਾਰਕ ਜੀਵਨ ਬਾਰੇ ਗੱਲ ਕਰੀਏ ਤਾਂ ਪਰਿਵਾਰ ਦੇ ਮੈਂਬਰਾਂ ਵਿਚਕਾਰ ਆਪਸੀ ਤਾਲਮੇਲ ਦੇਖਣ ਨੂੰ ਮਿਲ ਸਕਦਾ ਹੈ। ਘਰ ਵਿੱਚ ਕਿਸੇ ਮੰਗਲ ਕਾਰਜ ਦਾ ਆਯੋਜਨ ਹੋ ਸਕਦਾ ਹੈ। ਅੱਗ ਜਾਂ ਬਿਜਲੀ ਨਾਲ ਚੱਲਣ ਵਾਲੇ ਉਪਕਰਣ ਖਰਾਬ ਹੋ ਸਕਦੇ ਹਨ। ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਵਿੱਚ ਸਬੰਧਾਂ ਵਿੱਚ ਮਰਿਆਦਾ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਜੇਕਰ ਦੰਪਤੀ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਮਹੀਨੇ ਸ਼ਾਦੀਸ਼ੁਦਾ ਜੀਵਨ ਵਿੱਚ ਕੁਝ ਪਰੇਸ਼ਾਨੀਆਂ ਦੇਖਣ ਨੂੰ ਮਿਲ ਸਕਦੀਆਂ ਹਨ, ਅਰਥਾਤ ਇਹਨਾਂ ਮਾਮਲਿਆਂ ਵਿੱਚ ਮਈ ਦਾ ਮਹੀਨਾ ਔਸਤ ਨਤੀਜੇ ਦੇ ਸਕਦਾ ਹੈ। ਆਰਥਿਕ ਜੀਵਨ ਬਾਰੇ ਗੱਲ ਕੀਤੀ ਜਾਵੇ ਤਾਂ ਬ੍ਰਹਸਪਤੀ ਦਾ ਗੋਚਰ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਦਿਲਵਾਉਣ ਦਾ ਸੰਕੇਤ ਕਰ ਰਿਹਾ ਹੈ। ਮਈ ਦੇ ਮਹੀਨੇ ਦੇ ਪਹਿਲੇ ਹਿੱਸੇ ਵਿੱਚ ਤੁਹਾਨੂੰ ਅੱਛਾ-ਖਾਸਾ ਮੁਨਾਫਾ ਹੋ ਸਕਦਾ ਹੈ। ਬੱਚਤ ਕਰਨ ਵਿੱਚ ਵੀ ਕਾਮਯਾਬੀ ਮਿਲੇਗੀ। ਪਹਿਲਾਂ ਕਮਾਏ ਹੋਏ ਧਨ ਨੂੰ ਸੁਰੱਖਿਅਤ ਰੱਖਣ ਵਿੱਚ ਬ੍ਰਹਸਪਤੀ ਮੱਦਦਗਾਰ ਬਣੇ ਰਹਿਣਗੇ। ਸਿਹਤ ਦੇ ਪੱਖ ਤੋਂ ਦੇਖੀਏ ਤਾਂ ਸਿਹਤ ਵਿੱਚ ਕੁਝ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ। ਮੌਸਮ ਜਣਿਤ ਕੁਝ ਪਰੇਸ਼ਾਨੀਆਂ ਜਿਵੇਂ ਜੁਕਾਮ, ਬੁਖ਼ਾਰ, ਸਿਰ ਦਰਦ ਆਦਿ ਤੋਂ ਤੁਹਾਨੂੰ ਮੁਸ਼ਕਿਲ ਹੋ ਸਕਦੀ ਹੈ। ਜਿਹੜੇ ਸਥਾਨਾਂ ‘ਤੇ ਗਰਮੀ ਦਾ ਪ੍ਰਕੋਪ ਜ਼ਿਆਦਾ ਹੁੰਦਾ ਹੈ, ਉੱਥੇ ਰਹਿਣ ਵਾਲੇ ਲੋਕਾਂ ਨੂੰ ਲੂ ਲੱਗਣ ਦਾ ਵੀ ਡਰ ਰਹਿੰਦਾ ਹੈ। ਤੁਹਾਨੂੰ ਇਸ ਮਹੀਨੇ ਸੱਟ ਵੀ ਲੱਗ ਸਕਦੀ ਹੈ। ਇਸ ਲਈ ਜੇਕਰ ਵਾਹਨ ਆਦਿ ਆਪ ਚਲਾਉਂਦੇ ਹੋ, ਤਾਂ ਸਾਵਧਾਨੀ ਪੂਰਵਕ ਚਲਾਓ।
ਉਪਾਅ -
ਹਰ ਸੋਮਵਾਰ ਨੂੰ ਮੰਦਰ ਵਿੱਚ ਚੌਲ਼ ਅਤੇ ਦੁੱਧ ਦਾਨ ਕਰੋ। ਮਹੀਨੇ ਦੇ ਦੂਜੇ ਹਿੱਸੇ ਵਿੱਚ ਲੂਣ ਘੱਟ ਖਾਓ ਅਤੇ ਐਤਵਾਰ ਦੇ ਦਿਨ ਲੂਣ ਬਿਲਕੁਲ ਨਾ ਖਾਓ।
Talk to Astrologer Chat with Astrologer