ਸਿੰਘ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ - Leo Next-Monthly Horoscope in Punjabi
December, 2024
ਜਨਰਲ
ਦਸੰਬਰ 2024 ਦੇ ਮਹੀਨੇ ਵਿੱਚ ਪ੍ਰਮੁੱਖ ਗ੍ਰਹਿਆਂ ਦੀ ਸਥਿਤੀ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਰਾਹੂ ਦੀ ਸਥਿਤੀ ਠੀਕ ਨਜ਼ਰ ਨਹੀਂ ਆ ਰਹੀ। ਬ੍ਰਹਸਪਤੀ ਦਸਵੇਂ ਘਰ ਵਿੱਚ ਸਥਿਤ ਰਹਿਣਗੇ। ਸ਼ਨੀ ਸੱਤਵੇਂ ਘਰ ਦੇ ਸੁਆਮੀ ਹੋ ਕੇ ਸੱਤਵੇਂ ਘਰ ਵਿੱਚ ਸਥਿਤ ਹਨ। ਇਸ ਨੂੰ ਅਨੁਕੂਲ ਨਹੀਂ ਕਿਹਾ ਜਾ ਸਕਦਾ। ਕੇਤੂ ਦੂਜੇ ਘਰ ਵਿੱਚ ਰਹਿਣਗੇ, ਜਿਸ ਨੂੰ ਜ਼ਿਆਦਾ ਅਨੁਕੂਲ ਨਹੀਂ ਮੰਨਿਆ ਜਾ ਰਿਹਾ।
ਊਰਜਾ ਦਾ ਗ੍ਰਹਿ ਮੰਗਲ ਇਸ ਮਹੀਨੇ ਚੌਥੇ ਘਰ ਦੇ ਸੁਆਮੀ ਅਤੇ ਨੌਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਵੱਕਰੀ ਗਤੀ ਵਿੱਚ ਰਹਿਣ ਵਾਲਾ ਹੈ। ਇਸ ਦੇ ਚਲਦੇ ਕਰੀਅਰ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੇਗੀ। ਤੁਸੀਂ ਆਪਣੇ ਜੀਵਨ ਵਿੱਚੋਂ ਸੁੱਖ-ਸੁਵਿਧਾ ਨੂੰ ਖੋਂਦੇ ਨਜ਼ਰ ਆਓਗੇ ਅਤੇ ਪਰਿਵਾਰ ਵਿੱਚ ਲੰਬੇ ਸਮੇਂ ਤੱਕ ਬਣੇ ਰਹਿਣ ਵਾਲੇ ਮੁੱਦਿਆਂ ਦੇ ਚਲਦੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮਹੀਨੇ ਤੁਹਾਨੂੰ ਕਿਸਮਤ ਦਾ ਸਾਥ ਵੀ ਥੋੜਾ ਘੱਟ ਪ੍ਰਾਪਤ ਹੋਵੇਗਾ, ਜਿਸ ਦੇ ਚਲਦੇ ਤੁਹਾਡੇ ਜੀਵਨ ਵਿੱਚ ਇੱਛਾ ਦੇ ਅਨੁਸਾਰ ਨਤੀਜੇ ਪ੍ਰਾਪਤ ਨਹੀਂ ਹੋਣਗੇ।
ਦਸੰਬਰ ਦੇ ਮਹੀਨੇ ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਕਰੀਅਰ ਨਾਲ ਸਬੰਧਤ ਗ੍ਰਹਿ ਸ਼ਨੀ ਤੁਹਾਡੇ ਲਈ ਪ੍ਰਤਿਕੂਲ ਨਜ਼ਰ ਆ ਰਿਹਾ ਹੈ, ਕਿਉਂਕਿ ਇਹ ਤੁਹਾਡੇ ਸੱਤਵੇਂ ਘਰ ਵਿੱਚ ਸਥਿਤ ਹੈ। ਸ਼ਨੀ ਦੀ ਇਸ ਸਥਿਤੀ ਦੇ ਚਲਦੇ ਤੁਹਾਡੀ ਨੌਕਰੀ ਵਿੱਚ ਦਿੱਕਤਾਂ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਤੁਹਾਨੂੰ ਚਿੰਤਾ ਹੋ ਸਕਦੀ ਹੈ। ਜੇਕਰ ਤੁਸੀਂ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹੋ ਤਾਂ ਸੱਤਵੇਂ ਘਰ ਵਿੱਚ ਸ਼ਨੀ ਦੀ ਸਥਿਤੀ ਤੁਹਾਡੇ ਕਾਰੋਬਾਰ ਦੇ ਸਬੰਧ ਵਿੱਚ ਉਤਾਰ-ਚੜ੍ਹਾਅ ਦੇ ਸੰਕੇਤ ਦੇ ਰਹੀ ਹੈ। ਇਸ ਮਹੀਨੇ ਤੁਸੀਂ ਇੱਛਾ ਅਨੁਸਾਰ ਲਾਭ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਹੀਂ ਹੋਵੋਗੇ। ਲਾਭ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਅਜੇ ਥੋੜਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਚੰਦਰ ਰਾਸ਼ੀ ਦੇ ਸਬੰਧ ਵਿੱਚ ਤੀਜੇ ਅਤੇ ਦਸਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਸ਼ੁੱਕਰ 2 ਦਸੰਬਰ 2024 ਤੋਂ 28 ਦਸੰਬਰ 2024 ਤੱਕ ਛੇਵੇਂ ਘਰ ਵਿੱਚ ਸਥਿਤ ਰਹਿਣਗੇ ਅਤੇ ਫਿਰ 29 ਦਸੰਬਰ 2024 ਤੋਂ 7 ਜਨਵਰੀ 2025 ਤੱਕ ਸ਼ੁੱਕਰ ਸੱਤਵੇਂ ਘਰ ਵਿੱਚ ਆ ਜਾਣਗੇ। ਇਸ ਦੇ ਚਲਦੇ 2 ਦਸੰਬਰ 2024 ਤੋਂ 28 ਦਸੰਬਰ 2024 ਤੱਕ ਦੀ ਅਵਧੀ ਤੁਹਾਡੇ ਲਈ ਜ਼ਿਆਦਾ ਫਲਦਾਇਕ ਸਾਬਤ ਨਹੀਂ ਹੋਵੇਗੀ। ਜੇਕਰ ਤੁਸੀਂ ਕਾਰੋਬਾਰੀ ਖੇਤਰ ਨਾਲ ਜੁੜੇ ਹੋਏ ਹੋ ਤਾਂ ਜ਼ਿਆਦਾ ਲਾਭ ਪ੍ਰਾਪਤ ਕਰਨ ਵਿੱਚ ਤੁਹਾਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨਾਲ ਹੀ ਰਿਸ਼ਤਿਆਂ ਵਿੱਚ ਸੰਤੁਸ਼ਟੀ ਦੀ ਕਮੀ ਵੀ ਤੁਹਾਨੂੰ ਮਹਿਸੂਸ ਹੋ ਸਕਦੀ ਹੈ। ਇਸ ਤੋਂ ਬਾਅਦ 29 ਦਸੰਬਰ 2024 ਤੋਂ 7 ਜਨਵਰੀ 2025 ਤੱਕ ਜਦੋਂ ਸ਼ੁੱਕਰ ਆਪਣੇ ਸੱਤਵੇਂ ਘਰ ਵਿੱਚ ਸਥਿਤ ਹੋਣਗੇ ਤਾਂ ਤੁਹਾਨੂੰ ਆਪਣੇ ਕਾਰੋਬਾਰੀ ਭਾਗੀਦਾਰਾਂ ਦੇ ਨਾਲ ਆਪਣੇ ਰਿਸ਼ਤਿਆਂ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਤੁਸੀਂ ਇੱਜ਼ਤ-ਮਾਣ ਹਾਸਿਲ ਕਰਨ ਦੀ ਸਥਿਤੀ ਵਿੱਚ ਵੀ ਨਹੀਂ ਨਜ਼ਰ ਆਓਗੇ। ਤੁਹਾਨੂੰ ਆਪਣੇ ਸਹਿਕਰਮੀਆਂ ਦੇ ਨਾਲ ਵੀ ਕੁਝ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੇਤੂ ਦੀ ਸਥਿਤੀ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਇਹ ਦੂਜੇ ਘਰ ਵਿੱਚ ਸਥਿਤ ਰਹੇਗਾ, ਜਿਸ ਦੇ ਚਲਦੇ ਤੁਸੀਂ ਚੰਗੇ ਧਨ-ਲਾਭ ਦੇ ਨਾਲ ਆਸਾਨੀ ਨਾਲ ਜੀਵਨ ਵਿੱਚ ਅੱਗੇ ਵਧਣ ਵਿੱਚ ਰੁਕਾਵਟਾਂ ਦਾ ਸਾਹਮਣਾ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਆਪਣੇ ਰਿਸ਼ਤਿਆਂ ਵਿੱਚ ਬਹਿਸ ਅਤੇ ਵਿਵਾਦ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਮਹੀਨਾ ਤੁਹਾਨੂੰ ਉਮੀਦ ਤੋਂ ਘੱਟ ਨਤੀਜੇ ਦੇਣ ਵਾਲਾ ਅਤੇ ਸੰਤੁਸ਼ਟੀ ਦੇ ਲਿਹਾਜ਼ ਨਾਲ ਵੀ ਜ਼ਿਆਦਾ ਅਨੁਕੂਲ ਨਜ਼ਰ ਨਹੀਂ ਆ ਰਿਹਾ। ਦਸੰਬਰ ਦਾ ਮਹੀਨਾ ਤੁਹਾਡੇ ਜੀਵਨ ਦੇ ਬਾਕੀ ਮਹੱਤਵਪੂਰਣ ਪੱਖਾਂ ਜਿਵੇਂ ਪਰਿਵਾਰਕ ਪੱਖ, ਕਰੀਅਰ ਸਿਹਤ, ਪ੍ਰੇਮ ਜੀਵਨ ਦੇ ਲਿਹਾਜ਼ ਨਾਲ ਕਿਹੋ-ਜਿਹਾ ਰਹੇਗਾ, ਇਹ ਜਾਣਨ ਦੇ ਲਈ ਇਹ ਰਾਸ਼ੀਫਲ ਵਿਸਥਾਰ ਸਹਿਤ ਪੜ੍ਹੋ।
ਕਰੀਅਰ
ਤੁਹਾਡੇ ਉੱਤੇ ਕੰਮ ਦਾ ਦਬਾਅ ਰਹੇਗਾ ਅਤੇ ਕੰਮ ਵਿਚ ਰੁਕਾਵਟਾਂ ਦਾ ਸਾਹਮਣਾ ਵੀ ਕਰਨਾ ਪਵੇਗਾ। ਕਾਰੋਬਾਰੀ ਜਾਤਕਾਂ ਨੂੰ ਨੁਕਸਾਨ ਝੇਲਣਾ ਪੈ ਸਕਦਾ ਹੈ। ਸੀਨੀਅਰ ਅਧਿਕਾਰੀਆਂ ਨਾਲ਼ ਵੀ ਸਬੰਧ ਠੀਕ ਨਹੀਂ ਚੱਲਣਗੇ।
ਆਰਥਿਕ ਜੀਵਨ
ਤੁਹਾਡੀਆਂ ਵਧਦੀਆਂ ਹੋਈਆਂ ਜ਼ਿੰਮੇਦਾਰੀਆਂ ਦੇ ਨਾਲ਼ ਤੁਹਾਡੇ ਖਰਚੇ ਵੀ ਵਧ ਜਾਣਗੇ। ਤੁਹਾਨੂੰ ਕਰਜ਼ਾ ਵੀ ਲੈਣਾ ਪੈ ਸਕਦਾ ਹੈ। ਜੇਕਰ ਤੁਸੀਂ ਨੌਕਰੀ ਵਿੱਚ ਲਾਭ ਜਾਂ ਅਹੁਦੇ ਵਿੱਚ ਤਰੱਕੀ ਦੀ ਉਮੀਦ ਕਰ ਰਹੇ ਸੀ ਤਾਂ ਤੁਹਾਨੂੰ ਨਿਰਾਸ਼ਾ ਹੋਵੇਗੀ।
ਸਿਹਤ
ਤੁਹਾਨੂੰ ਇਸ ਮਹੀਨੇ ਪੈਰਾਂ ਵਿੱਚ ਦਰਦ ਅਤੇ ਪਾਚਣ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਮੋਟਾਪੇ ਦਾ ਸ਼ਿਕਾਰ ਵੀ ਹੋ ਸਕਦੇ ਹੋ। ਇਸ ਕਾਰਣ ਤੁਹਾਨੂੰ ਸਿਹਤ ਸਬੰਧੀ ਹੋਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਤੁਹਾਡਾ ਪ੍ਰੇਮ ਜੀਵਨ ਜ਼ਿਆਦਾ ਸਫਲ ਅਤੇ ਸੁਖਦਾਇਕ ਨਹੀਂ ਹੋਵੇਗਾ। ਸ਼ਾਦੀਸ਼ੁਦਾ ਜੀਵਨ ਵਿੱਚ ਈਗੋ ਨਾਲ਼ ਸਬੰਧਤ ਸਮੱਸਿਆਵਾਂ ਆ ਸਕਦੀਆਂ ਹਨ। ਜੇਕਰ ਤੁਸੀਂ ਕੁਆਰੇ ਹੋ, ਅਤੇ ਵਿਆਹ ਕਰਵਾਉਣਾ ਚਾਹੁੰਦੇ ਹੋ, ਤਾਂ ਅਜੇ ਰੁਕ ਜਾਓ। ਇਸ ਅਵਧੀ ਦੇ ਦੌਰਾਨ ਵਿਆਹ ਕਰਵਾਉਣ ਨਾਲ ਮੁਮਕਿਨ ਹੈ ਕਿ ਤੁਹਾਡਾ ਜੀਵਨਸਾਥੀ ਦੇ ਨਾਲ਼ ਰਿਸ਼ਤਾ ਚੰਗਾ ਨਾ ਬਣੇ।
ਪਰਿਵਾਰਿਕ ਜੀਵਨ
ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਤਾਲਮੇਲ ਸਹੀ ਨਹੀਂ ਹੋਵੇਗਾ। ਆਪਸ ਵਿੱਚ ਈਗੋ ਸਬੰਧੀ ਸਮੱਸਿਆਵਾਂ ਅਤੇ ਵਾਦ-ਵਿਵਾਦ ਖੜੇ ਹੋ ਸਕਦੇ ਹਨ।
ਉਪਾਅ
ਹਰ ਰੋਜ਼ ਆਦਿਤਿਆ ਹਿਰਦੇ ਸਤੋਤਰ ਦਾ ਜਾਪ ਕਰੋ।