Karak Haftavari Rashifal - ਹਫਤਾਵਰੀ ਕਰਕ ਰਾਸ਼ੀਫਲ - ਕਰਕ ਹਫਤਾਵਰੀ ਰਾਸ਼ੀਫਲ

18 Nov 2024 - 24 Nov 2024

ਤੁਹਾਡੀ ਚੰਦਰ ਰਾਸ਼ੀ ਤੋਂ ਰਾਹੂ ਨੌਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਸੰਭਾਵਨਾ ਹੈ ਕਿ ਇਸ ਹਫਤੇ ਤੁਹਾਨੂੰ ਕਾਰਜ-ਖੇਤਰ ਨਾਲ ਸਬੰਧਿਤ ਕਿਸੇ ਯਾਤਰਾ ‘ਤੇ ਜਾਣਾ ਪੈ ਜਾਵੇ। ਅਜਿਹੇ ਵਿੱਚ, ਤੁਹਾਡੇ ਲਈ ਇਹ ਯਾਤਰਾ ਕਾਫੀ ਥਕਾਵਟ ਭਰੀ ਅਤੇ ਤਣਾਅ ਦੇਣ ਵਾਲੀ ਸਾਬਿਤ ਹੋਵੇਗੀ। ਇਸ ਲਈ ਵਧੀਆ ਇਹ ਹੋਵੇਗਾ ਕਿ ਜੇਕਰ ਜ਼ਰੂਰੀ ਨਾ ਹੋਵੇ ਤਾਂ ਅਜੇ ਕਿਸੇ ਵੀ ਯਾਤਰਾ ਤੋ ਪਰਹੇਜ਼ ਕਰੋ। ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਅੱਠਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਜੇਕਰ ਤੁਸੀਂ ਸਾਂਝੇਦਾਰੀ ਵਿੱਚ ਵਪਾਰ ਕਰਦੇ ਹੋ ਤਾਂ ਤੁਹਾਨੂੰ ਇਸ ਹਫਤੇ ਆਪਣੇ ਪਾਰਟਨਰ ਨਾਲ ਸਬੰਧ ਸੁਧਾਰਨੇ ਚਾਹੀਦੇ ਹਨ। ਕਿਓਂਕਿ ਅਜਿਹਾ ਕਰਕੇ ਹੀ ਤੁਸੀਂ ਉਨ੍ਹਾਂ ਦੀ ਮਦਦ ਨਾਲ ਚੰਗਾ ਆਰਥਿਕ ਮੁਨਾਫਾ ਕਮਾ ਸਕੋਗੇ ਅਤੇ ਸਹੀ ਦਿਸ਼ਾ ਵਿਚ ਕੋਸ਼ਿਸ਼ ਅਤੇ ਮਿਹਨਤ ਕਰਦੇ ਹੋਏ ਆਪਣੇ ਵਪਾਰ ਵਿੱਚ ਤਰੱਕੀ ਕਰੋਗੇ। ਜੇਕਰ ਤੁਹਾਡੇ ਮਾਤਾ/ਪਿਤਾ ਦੀ ਸਿਹਤ ਖ਼ਰਾਬ ਚੱਲ ਰਹੀ ਸੀ, ਤਾਂ ਇਸ ਹਫਤੇ ਉਸ ਵਿੱਚ ਸੁਧਾਰ ਆਉਣ ਦੀ ਮਜ਼ਬੂਤ ਸੰਭਾਵਨਾ ਦਿਖ ਰਹੀ ਹੈ। ਇਸ ਨਾਲ ਇਸ ਪੂਰੇ ਹੀ ਹਫਤੇ ਤੁਹਾਡਾ ਪਰਿਵਾਰਿਕ ਜੀਵਨ ਕਾਫੀ ਹੱਦ ਤੱਕ ਵਧੀਆ ਰਹੇਗਾ ਅਤੇ ਇਸ ਸਮੇਂ ਵਿੱਚ ਤੁਸੀਂ ਕੋਈ ਵਾਹਨ ਜਾਂ ਪ੍ਰਾਪਰਟੀ ਖਰੀਦਣ ਦੀ ਯੋਜਨਾ ਬਣਾ ਸਕਦੇ ਹੋ। ਇਸ ਹਫਤੇ ਕਾਰਜ-ਸਥਾਨ ‘ਤੇ ਸੀਨੀਅਰ ਅਧਿਕਾਰੀ ਅਤੇ ਤੁਹਾਡੇ ਬੌਸ ਗੁੱਸੇ ਦੇ ਮੂਡ ਵਿੱਚ ਹੋਣਗੇ। ਜਿਸ ਦੇ ਚਲਦੇ ਉਹ ਤੁਹਾਡੇ ਹਰ ਕੰਮ ਵਿੱਚ ਕਮੀ ਲੱਭਦੇ ਦਿਖਾਈ ਦੇਣਗੇ। ਇਸ ਨਾਲ ਤੁਹਾਡਾ ਮਨੋਬਲ ਵੀ ਟੁੱਟ ਸਕਦਾ ਹੈ। ਨਾਲ ਹੀ ਸੰਭਾਵਨਾ ਹੈ ਕਿ ਤੁਹਾਨੂੰ ਕਈ ਵਾਰ ਦੂਜੇ ਸਹਿਕਰਮੀਆਂ ਦੇ ਸਾਹਮਣੇ ਆਪਣੀ ਬੇਸਤੀ ਵੀ ਮਹਿਸੂਸ ਹੋਵੇ। ਇਸ ਹਫਤੇ ਵਿਦਿਆਰਥੀ ਜੀ ਭਰ ਕੇ ਪਾਰਟੀ ਕਰਦੇ ਦਿਖਾਈ ਦੇ ਸਕਦੇ ਹਨ। ਇਸ ਦਾ ਸਿੱਧਾ ਪ੍ਰਭਾਵ ਉਨ੍ਹਾਂ ਦੀ ਪੜ੍ਹਾਈ ‘ਤੇ ਪਵੇਗਾ। ਅਜਿਹੇ ਵਿੱਚ ਉਨ੍ਹਾਂ ਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੋਵੇਗੀ ਕਿ ਕਿਸੇ ਵੀ ਚੀਜ਼ ਦੀ ਅਤਿ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ, ਨਹੀਂ ਤਾਂ ਇਸ ਦਾ ਨਤੀਜਾ ਨਕਾਰਾਤਮਕ ਹੀ ਨਿੱਕਲਦਾ ਹੈ।

ਉਪਾਅ: ਤੁਸੀਂ ਹਰ ਰੋਜ਼ 11 ਵਾਰ 'ॐ ਸੋਮਾਯ ਨਮਹ:' ਮੰਤਰ ਦਾ ਜਾਪ ਕਰੋ।
Talk to Astrologer Chat with Astrologer