Dhanu Haftavari Rashifal - ਹਫਤਾਵਰੀ ਧਨੂੰ ਰਾਸ਼ੀਫਲ - ਧਨੂੰ ਹਫਤਾਵਰੀ ਰਾਸ਼ੀਫਲ
18 Nov 2024 - 24 Nov 2024
ਇਸ ਹਫਤੇ ਤੁਹਾਨੂੰ ਆਪਣੇ ਵਿਅਸਤ ਰੁਝਾਨ ਵਿੱਚੋਂ ਕੁਝ ਸਮਾਂ ਕੱਢ ਕੇ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਖੁਸ਼ੀ ਦੇ ਕੁਝ ਪਲ ਬਿਤਾਉਣ ਦੀ ਲੋੜ ਹੈ। ਇਸ ਨਾਲ਼ ਤੁਹਾਡੀ ਸਿਹਤ ‘ਤੇ ਸਕਾਰਾਤਮਕ ਪ੍ਰਭਾਵ ਪੈਣ ਦੀਆਂ ਸੰਭਾਵਨਾਵਾਂ ਹੋਣਗੀਆਂ। ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਤੀਜੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਵਿੱਤੀ ਲਿਹਾਜ਼ ਨਾਲ, ਤੁਹਾਡੀ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਹਫਤਾ ਕਾਫੀ ਸ਼ੁਭ ਸਾਬਿਤ ਹੋਣ ਵਾਲਾ ਹੈ। ਅਜਿਹੇ ਵਿੱਚ ਇਸ ਦੌਰਾਨ ਆਪਣੀਆਂ ਕੋਸ਼ਿਸ਼ਾਂ ਵਿੱਚ ਥੋੜੀ ਵੀ ਕਮੀ ਨਾ ਆਉਣ ਦਿਉ। ਕਿਓਂਕਿ ਇਸ ਸਮੇਂ ਤੁਹਾਡੇ ਧਨ ਵਿੱਚ ਵਾਧਾ ਕਰਨ ਦੇੇ ਲਈ ਅਨੁਕੂਲ ਗ੍ਰਹਿਆਂ ਦੀ ਸਥਿਤੀ ਤੁਹਾਡੇ ਲਈ ਬਿਹਤਰੀਨ ਮੌਕੇ ਪ੍ਰਦਾਨ ਕਰ ਸਕਦੀ ਹੈ। ਤੁਹਾਡਾ ਊਰਜਾਵਾਨ, ਜ਼ਿੰਦਾਦਿਲ ਅਤੇ ਗਰਮਜੋਸ਼ੀ ਨਾਲ ਭਰਿਆ ਵਿਵਹਾਰ ਤੁਹਾਡੇ ਆਸ-ਪਾਸ ਵਾਲਿਆਂ ਖਾਸ ਤੌਰ ‘ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਖੁਸ਼ੀ ਦੇਵੇਗਾ, ਜਿਸ ਦੇ ਕਾਰਨ ਤੁਹਾਨੂੰ ਆਪਣੇ ਮਾਤਾ-ਪਿਤਾ ਤੋਂ ਪ੍ਰੇਮ ਅਤੇ ਸਨੇਹ ਦੀ ਪ੍ਰਾਪਤੀ ਵੀ ਹੋਵੇਗੀ। ਜਿਸ ਵਪਾਰ ਨੂੰ ਸਫਲ ਬਣਾਉਣ ਲਈ ਤੁਸੀਂ ਸਾਲਾਂ ਤੋਂ ਮਿਹਨਤ ਕਰਦੇ ਹੋਏ, ਆਪਣਾ ਖੂਨ-ਪਸੀਨਾ ਇੱਕ ਕਰ ਰਹੇ ਸੀ, ਇਸ ਹਫਤੇ ਤੁਸੀਂ ਉਸ ਨੂੰ ਪੇਸ਼ੇਵਰ ਤੌਰ ‘ਤੇ ਇੱਕ ਚੰਗੀ ਪਹਿਚਾਣ ਦਿਵਾਉਣ ਵਿੱਚ ਕਾਫੀ ਹੱਦ ਤੱਕ ਸਫਲ ਹੋ ਸਕੋਗੇ। ਇਸ ਦੌਰਾਨ ਤੁਹਾਡੀਆਂ ਅੱਖਾਂ ਵਿੱਚ ਖੁਸ਼ੀ ਦੀ ਨਮੀ ਸਾਫ ਦਿਖਾਈ ਦੇਵੇਗੀ। ਅਜਿਹੇ ਵਿੱਚ ਤੁਹਾਨੂੰ ਇਸ ਦਾ ਸਾਰਾ ਕ੍ਰੈਡਿਟ ਖੁਦ ਹੀ ਲੈਣ ਦੀ ਬਜਾਏ, ਆਪਣੇ ਅਧੀਨ ਕੰਮ ਕਰ ਰਹੇ ਕਰਮੀਆਂ, ਭਗਵਾਨ ਅਤੇ ਆਪਣੇ ਪਰਿਵਾਰ ਦੇ ਉਨ੍ਹਾਂ ਸਾਰੇ ਮੈਂਬਰਾਂ ਨੂੰ ਵੀ ਦੇਣਾ ਹੋਵੇਗਾ, ਜਿਹੜੇ ਹਰ ਸਥਿਤੀ ਵਿੱਚ ਇੱਕ ਮਜ਼ਬੂਤ ਸਤੰਭ ਦੀ ਤਰਾਂ ਤੁਹਾਡੇ ਨਾਲ ਖੜੇ ਸਨ। ਇਸ ਹਫਤੇ ਪੜ੍ਹਾਈ ਦੇ ਖੇਤਰ ਵਿੱਚ ਤੁਹਾਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਦੌਰਾਨ ਤੁਹਾਨੂੰ ਧੀਰਜ ਨਾਲ ਕੰਮ ਕਰਨ ਦੀ ਜ਼ਰੂਰਤ ਹੋਵੇਗੀ, ਕਿਓਂਕਿ ਇਸ ਹਫਤੇ ਤੁਹਾਨੂੰ ਇਮਿਤਿਹਾਨ ਵਿੱਚ ਉਮੀਦ ਤੋਂ ਘੱਟ ਨੰਬਰ ਮਿਲਣ ਦੀ ਸੰਭਵਨਾ ਹੈ, ਜਿਸ ਤੋਂ ਬਾਅਦ ਤੁਸੀਂ ਚਿੜਚਿੜੇ ਹੋ ਜਾਓਗੇ ਅਤੇ ਛੋਟੀ-ਛੋਟੀ ਗੱਲ ‘ਤੇ ਵੀ ਸਹਿਪਾਠੀਆਂ ਨਾਲ ਝਗੜਾ ਕਰ ਸਕਦੇ ਹੋ। ਇਸ ਲਈ ਹਰ ਇੱਕ ਸਥਿਤੀ ਵਿੱਚ ਆਪਣੇ-ਆਪ ਨੂੰ ਸ਼ਾਂਤ ਰੱਖੋ ਅਤੇ ਆਪਣੇ ਚੰਗੇ ਸਮੇਂ ਦੀ ਉਡੀਕ ਕਰੋ।
ਉਪਾਅ: ਤੁਸੀਂ ਹਰ ਰੋਜ਼ 11 ਵਾਰ 'ऊँ ਸ਼ਿਵਾ ऊँ ਸ਼ਿਵਾ ऊँ' ਮੰਤਰ ਦਾ ਜਾਪ ਕਰੋ।