ਅਗਲੇ ਹਫਤੇ ਦਾ ਮਿਥੁਨ ਰਾਸ਼ੀਫਲ - Agle Hafte da Mithun Rashiphal - Gemini Next Weekly Horoscope
25 Nov 2024 - 1 Dec 2024
ਜੇਕਰ ਤੁਹਾਨੂੰ ਸਿਹਤ ਨਾਲ਼ ਸਬੰਧਤ ਕੋਈ ਸਮੱਸਿਆਂ ਸੀ, ਤਾਂ ਇਸ ਹਫਤੇ ਇਹ ਠੀਕ ਰਹੇਗੀ। ਹਾਲਾਂਕਿ ਕਿਸੇ ਕਾਰਨ ਕਰਕੇ ਤੁਹਾਨੂੰ ਯਾਤਰਾ ਕਰਨੀ ਪੈ ਸਕਦੀ ਹੈ, ਜਿਸ ਨਾਲ ਤੁਹਾਨੂੰ ਥਕਾਵਟ ਅਤੇ ਤਣਾਅ ਹੋ ਸਕਦਾ ਹੈ। ਇਸ ਲਈ ਤੁਹਾਡੇ ਲਈ ਵਧੀਆ ਹੋਵੇਗਾ ਕਿ ਕਿਸੇ ਯਾਤਰਾ ‘ਤੇ ਜਾਣ ਤੋਂ ਬਚੋ ਅਤੇ ਆਪਣੇ ਸਰੀਰ ਨੂੰ ਵਧੇੇਰੇ ਆਰਾਮ ਦਿਉ। ਘਰ-ਪਰਿਵਾਾਰ ਵਿੱਚ ਕਿਸੇ ਮੰਗਲ-ਕਾਰਜ ਜਾਂ ਸਮਾਗਮ ਦਾ ਆਯੋਜਨ ਸੰਭਵ ਹੈ, ਜਿਸ ‘ਤੇ ਤੁਹਾਨੂੰ ਵੀ ਆਪਣਾ ਬਹੁਤ ਧਨ ਖਰਚਾ ਕਰਨਾ ਪਵੇਗਾ। ਤੁਹਾਡੀ ਚੰਦਰ ਰਾਸ਼ੀ ਤੋਂ ਕੇਤੂ ਚੌਥੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੀ ਆਰਥਿਕ ਸਥਿਤੀ ਖਰਾਬ ਹੋਣ ਦੀ ਸੰਭਾਵਨਾ ਬਣੇਗੀ, ਨਾਲ ਹੀ ਤੁਹਾਡੇ ਮਾਨਸਿਕ ਤਣਾਅ ਵਿੱਚ ਵੀ ਵਾਧਾ ਹੋਵੇਗਾ। ਇਸ ਹਫਤੇ ਤੁਹਾਨੂੰ ਆਪਣੇ-ਆਪ ਤੋਂ ਹੀ ਨਾਰਾਜ਼ਗੀ ਰਹੇਗੀ, ਕਿਓਂਕਿ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਆਪਣੇ ਪਰਿਵਾਰ ਦੀ ਦਖ਼ਲਅੰਦਾਜ਼ੀ ਦੇ ਕਾਰਣ ਆਪਣੀਆਂ ਸ਼ਰਤਾਂ ‘ਤੇ ਆਪਣਾ ਜੀਵਨ ਬਤੀਤ ਨਹੀਂ ਕਰ ਪਾ ਰਹੇ ਹੋ। ਇਸ ਗੱਲ ਨੂੰ ਲੈ ਕੇ ਤੁਹਾਡਾ ਵਿਵਹਾਰ ਘਰ ਦੇ ਮੈਂਬਰਾਂ ਦੇ ਪ੍ਰਤੀ ਵੀ ਕੁਝ ਉੱਖੜਿਆ ਹੋਇਆ ਰਹੇਗਾ। ਇਸ ਹਫਤੇ ਤੁਹਾਡਾ ਵਧੀਆਂ ਕੰਮਕਾਰ ਅਤੇ ਕਾਰਜ-ਯੋਗਤਾ ਦੇਖ ਕੇ ਤੁਹਾਡੇ ਅਧੀਨ ਕੰਮ ਕਰ ਰਹੇ ਕਰਮਚਾਰੀ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਣਗੇ। ਇਸ ਨਾਲ਼ ਤੁਹਾਨੂੰ ਉਨ੍ਹਾਂ ਤੋਂ ਪ੍ਰਸ਼ੰਸਾ ਵੀ ਮਿਲੇਗੀ ਅਤੇ ਤੁਸੀਂ ਉਨ੍ਹਾਂ ਦੇ ਨਾਲ ਮਿਲ ਕੇ ਆਪਣੇ ਵਪਾਰ ਨੂੰ ਵਧਾਉਣ ਦੇ ਬਾਰੇ ਵਿੱਚ ਵੀ ਸੋਚਦੇ ਦਿਖੋਗੇ। ਇਸ ਨਾਲ ਤੁਹਾਨੂੰ ਕਾਰੋਬਾਰ ਵਿੱਚ ਆਪਣਾ ਨਾਮ ਅਤੇ ਪ੍ਰਸਿੱਧੀ ਕਮਾਉਣ ਦੇ ਕਈ ਮੌਕੇ ਵੀ ਮਿਲਣਗੇ। ਇਸ ਹਫਤੇ ਤੁਹਾਨੂੰ ਉਹ ਮੌਕੇ ਮਿਲ ਸਕਦੇ ਹਨ, ਜਿਹੜੇ ਅਤੀਤ ਵਿੱਚ ਪ੍ਰਾਪਤ ਨਹੀਂ ਹੋਏ। ਇਸ ਤੋਂ ਬਾਅਦ ਜੇਕਰ ਤੁਸੀਂ ਦੂਜਿਆਂ ਦੇ ਸਾਹਮਣੇ ਆਪਣੀ ਗੁਆਚੀ ਇੱਜ਼ਤ ਨੂੰ ਮੁੜ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਹਫਤੇ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਦੀ ਜ਼ਰੂਰਤ ਹੋਵੇਗੀ। ਇਸ ਲਈ ਹੁਣੇ ਤੋਂ ਹੀ ਤਿਆਰੀ ਸ਼ੁਰੂ ਕਰ ਦਿਓ ਅਤੇ ਜੇਕਰ ਲੋੜ ਹੋਵੇ ਤਾਂ ਵਧੀਆ ਕੋਚਿੰਗ ਜਾਂ ਟ੍ਰੇਨਿੰਗ ਕਰਵਾਉਣ ਵਾਲੇ ਸਿਖਲਾਈ ਕੇਂਦਰ ਵਿੱਚ ਦਾਖਲਾ ਲਓ।
ਉਪਾਅ: ਤੁਸੀਂ ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।