ਅਗਲੇ ਹਫਤੇ ਦਾ ਮੀਨ ਰਾਸ਼ੀਫਲ - Agle Hafte da Meen Rashiphal - Pisces Next Weekly Horoscope
14 Apr 2025 - 20 Apr 2025
ਇਸ ਹਫਤੇ ਤੁਹਾਨੂੰ ਮੋਟਾਪੇ ਜਾਂ ਵਜ਼ਨ ਵਧਣ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਇਸ ਸਥਿਤੀ ਵਿੱਚ ਤੁਹਾਨੂੰ ਲਗਾਤਾਰ ਯੋਗ ਅਤੇ ਕਸਰਤ ਕਰ ਕੇ ਆਪਣਾ ਵਜ਼ਨ ਕਾਬੂ ਵਿੱਚ ਰੱਖਣ ਦੀ ਜ਼ਰੂਰਤ ਹੋਵੇਗੀ। ਇਸ ਲਈ ਤਲ਼ੀਆਂ-ਭੁੰਨੀਆਂ ਚੀਜ਼ਾਂ ਖਾਣ ਤੋਂ ਵੀ ਪਰਹੇਜ਼ ਕਰੋ। ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਤੀਜੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਵਿੱਤ ਦੇ ਸਬੰਧ ਵਿੱਚ, ਇਸ ਹਫਤੇ ਗਤੀ ਨੂੰ ਬਣਾ ਕੇ ਰੱਖਣ ਦੇ ਲਈ ਘੱਟ ਮਿਹਨਤ ਕਰਨ ਦੇ ਬਾਵਜੂਦ ਵੀ ਤੁਹਾਨੂੰ ਚੰਗਾ ਮੁਨਾਫਾ ਪ੍ਰਾਪਤ ਹੋ ਸਕਦਾ ਹੈ, ਕਿਓਂਕਿ ਇਸ ਦੌਰਾਨ ਗ੍ਰਹਾਂ ਦੀ ਸਥਿਤੀ ਦੱਸਦੀ ਹੈ ਕਿ ਤੁਹਾਡੇ ਅਣਕਿਆਸੇ ਖਰਚੇ ਬਹੁਤ ਘੱਟ ਹੋਣਗੇ, ਜਿਸ ਕਾਰਨ ਤੁਸੀਂ ਕਾਫੀ ਹੱਦ ਤੱਕ ਆਪਣੇ ਪੈਸੇ ਦੀ ਬੱਚਤ ਕਰਨ ਵਿੱਚ ਸਫਲ ਹੋਵੋਗੇ। ਕੁਝ ਜਾਤਕਾਂ ਦੇ ਲਈ ਪਰਿਵਾਰ ਵਿੱਚ ਕਿਸੇ ਨਵੇਂ ਮਹਿਮਾਨ ਦਾ ਆਉਣਾ ਜਸ਼ਨ ਅਤੇ ਖੁਸ਼ੀ ਦਾ ਸਮਾਂ ਲੈ ਕੇ ਆਵੇਗਾ। ਇਸ ਨਾਲ ਘਰ ਵਿੱਚ ਨਵੇਂ-ਨਵੇਂ ਪਕਵਾਨ ਬਣਨਗੇ ਅਤੇ ਨਾਲ ਹੀ ਤੁਹਾਨੂੰ ਲੰਬੇ ਸਮੇਂ ਬਾਅਦ, ਪੂਰੇ ਪਰਿਵਾਰ ਦੇ ਨਾਲ ਬੈਠਣ ਅਤੇ ਸਮਾਂ ਬਤੀਤ ਕਰਨ ਦਾ ਮੌਕਾ ਵੀ ਮਿਲੇਗਾ। ਪਿਛਲੇ ਦਿਨਾਂ ਵਿੱਚ ਕਾਰਜ-ਖੇਤਰ ਵਿੱਚ ਜਿਹੜੇ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਕਰਨ ਦੇ ਲਈ ਤੁਸੀਂ ਸਖ਼ਤ ਮਿਹਨਤ ਕਰ ਰਹੇ ਸੀ, ਇਸ ਹਫਤੇ ਤੁਹਾਡੇ ਥੋੜੇ ਜਿਹੇ ਯਤਨ ਨਾਲ਼ ਹੀ ਉਹ ਤੁਹਾਡੇ ਪੱਖ ਵਿੱਚ ਹੁੰਦੇ ਪ੍ਰਤੀਤ ਹੋਣਗੇ। ਕਹਿਣ ਦਾ ਮਤਲਬ ਹੈ ਕਿ ਇਸ ਸਮੇਂ ਜੇਕਰ ਤੁਸੀਂ ਮਿਹਨਤ ਆਮ ਨਾਲ਼ੋਂ ਥੋੜੀ ਘੱਟ ਵੀ ਕਰੋਗੇ, ਤਾਂ ਵੀ ਤੁਹਾਨੂੰ ਸ਼ੁਭ ਫਲ਼ ਦੀ ਪ੍ਰਾਪਤੀ ਹੋ ਜਾਵੇਗੀ। ਇਸ ਹਫਤੇ ਨਵੀਂਆਂ ਤਕਨੀਕਾਂ ਨੂੰ ਸਿੱਖ ਕੇ ਜੇਕਰ ਤੁਸੀਂ ਇਹਨਾਂ ਨੂੰ ਆਪਣੀ ਪੜ੍ਹਾਈ ਵਿੱਚ ਇਸਤੇਮਾਲ ਕਰੋਗੇ, ਤਾਂ ਹੀ ਤੁਸੀਂ ਦੂਜਿਆਂ ਤੋਂ ਅੱਗੇ ਨਿਕਲ ਸਕਦੇ ਹੋ। ਖਾਸ ਤੌਰ ‘ਤੇ ਜਿਹੜੇ ਜਾਤਕ ਕਿਸੇ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਨੂੰ ਨਵੀਂਆਂ ਤਕਨੀਕਾਂ ਨੂੰ ਅਪਨਾਉਣ ਅਤੇ ਆਪਣੀ ਰਚਨਾਤਮਕ ਯੋਗਤਾ ਨੂੰ ਵਧਾਉਣ ਦੀ ਜ਼ਰੂਰਤ ਹੋਵੇਗੀ।
ਉਪਾਅ: ਤੁਸੀਂ ਵੀਰਵਾਰ ਦੇ ਦਿਨ ਬਜ਼ੁਰਗ ਬ੍ਰਾਹਮਣ ਨੂੰ ਕੱਚੇ ਚੌਲ਼ ਦਾਨ ਕਰੋ।