ਅਗਲੇ ਹਫਤੇ ਦਾ ਕੁੰਭ ਰਾਸ਼ੀਫਲ - Agle Hafte da Kumbh Rashiphal - Aquarius Next Weekly Horoscope
13 Jan 2025 - 19 Jan 2025
ਇਸ ਹਫਤੇ ਤੁਸੀਂ ਆਪਣੇ-ਆਪ ਨੂੰ ਕਾਫੀ ਸਮਾਂ ਦੇਣ ਵਿੱਚ ਸਫਲ ਹੋਵੋਗੇ ਅਤੇ ਆਪਣੇ ਬਿਜ਼ੀ ਰੁਟੀਨ ਵਿੱਚੋਂ ਕੁਝ ਸਮਾਂ ਆਪਣੇ ਲਈ ਕੱਢ ਸਕੋਗੇ। ਅਜਿਹੀ ਸਥਿਤੀ ਵਿੱਚ ਇਸ ਚੰਗੇ ਮੌਕੇ ਦਾ ਲਾਭ ਉਠਾਉ ਅਤੇ ਵਧੀਆ ਸਿਹਤ ਲਈ ਰੋਜ਼ਾਨਾ ਸੈਰ ‘ਤੇ ਜਾਉ। ਸੈਰ ‘ਤੇ ਜਾਣ ਸਮੇਂ ਤੁਹਾਨੂੰ ਚੱਪਲਾਂ ਦੀ ਬਜਾਏ ਬੂਟ ਪਾਉਣੇ ਚਾਹੀਦੇ ਹਨ। ਤੁਹਾਡੀ ਚੰਦਰ ਰਾਸ਼ੀ ਤੋਂ ਰਾਹੂ ਅੱਠਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਹਾਨੂੰ ਇਸ ਗੱਲ ਨੂੰ ਭਲੀ-ਭਾਂਤ ਸਮਝਣ ਦੀ ਜ਼ਰੂਰਤ ਹੋਵੇਗੀ ਕਿ ਜੀਵਨ ਦੇ ਮਾੜੇ ਸਮੇਂ ਵਿੱਚ, ਸਾਡੇ ਦੁਆਰਾ ਪਹਿਲਾਂ ਇਕੱਠਾ ਕੀਤਾ ਗਿਆ ਧਨ ਹੀ ਸਾਡੇ ਕੰਮ ਆਉਂਦਾ ਹੈ। ਇਸ ਲਈ ਇਸ ਹਫਤੇ ਦੀ ਸ਼ੁਰੂਆਤ ਤੋਂ ਹੀ ਤੁਹਾਨੂੰ ਧਨ ਦੀ ਬੱਚਤ ਨੂੰ ਲੈ ਕੇ ਸਹੀ ਰਣਨੀਤੀ ਅਪਣਾਉਂਦੇ ਹੋਏ ਇਕ ਚੰਗੀ ਯੋਜਨਾ ਬਣਾਉਣ ਦੀ ਜ਼ਰੂਰਤ ਹੋਵੇਗੀ। ਹਾਲਾਂਕਿ ਸੰਭਾਵਨਾ ਹੈ ਕਿ ਇਸ ਵੱਲ ਕੰਮ ਕਰਦੇ ਹੋਏ, ਤੁਹਾਨੂੰ ਬਹੁਤ ਸਾਰੀਆਂਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ। ਇਸ ਹਫਤੇ ਤੁਹਾਨੂੰ ਸਮਾਜ ਵਿੱਚ ਮਾਣ-ਸਨਮਾਨ ਮਿਲੇਗਾ। ਹਾਲਾਂਕਿ ਇਸ ਹਫਤੇ ਦੇ ਦੌਰਾਨ ਤੁਹਾਡੇ ਭੈਣ/ਭਰਾ ਦੀ ਸਿਹਤ ਖ਼ਰਾਬ ਰਹਿ ਸਕਦੀ ਹੈ, ਜਿਸ ‘ਤੇ ਤੁਹਾਨੂੰ ਕੁਝ ਪੈਸਾ ਖਰਚ ਕਰਨਾ ਪਵੇਗਾ। ਪ੍ਰੰਤੂ ਇਸ ਸਮੇਂ ਦੇ ਦੌਰਾਨ ਤੁਸੀਂ ਆਪਣੀਆਂ ਸਭ ਪਰਿਵਾਰਕ ਜਿੰਮੇਵਾਰੀਆਂ ਦਾ ਧਿਆਨ ਰੱਖੋਗੇ, ਜਿਸ ਕਾਰਨ ਘਰ ਵਿੱਚ ਤੁਹਾਨੂੰ ਆਦਰ-ਸਨਮਾਨ ਮਿਲੇਗਾ। ਇਸ ਰਾਸ਼ੀ ਦੇ ਉਹ ਜਾਤਕ, ਜਿਹੜੇ ਸਰਕਾਰੀ ਨੌਕਰੀ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਇਸ ਹਫਤੇ ਤਰੱਕੀ ਜਾਂ ਆਮਦਨ ਵਿੱਚ ਵਾਧੇ ਦੇ ਨਾਲ-ਨਾਲ ਮਨਚਾਹਿਆ ਤਬਾਦਲਾ ਵੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਆਪਣੇ-ਆਪ ਨੂੰ ਸਿਰਫ ਅਤੇ ਸਿਰਫ ਆਪਣੇ ਟੀਚਿਆਂ ਵੱਲ ਵਧਣ ਲਈ ਹੀ ਪ੍ਰੇਰਿਤ ਕਰਦੇ ਰਹੋ। ਪੜ੍ਹਾਈ ਦੇੇ ਖੇਤਰ ਵਿੱਚ ਇਸ ਹਫਤੇ ਵਿਦਿਆਰਥੀ ਜਾਤਕਾਂ ਨੂੰ ਕਈ ਸਕਾਰਾਤਮਕ ਬਦਲਾਅ ਨਜ਼ਰ ਆਉਣਗੇ। ਖਾਸ ਤੌਰ ‘ਤੇ ਉਹ ਵਿਦਿਆਰਥੀ ਜਿਹੜੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਹਨ, ਉਨ੍ਹਾਂ ਦੇ ਲਈ ਇਹ ਸਮਾਂ ਵਿਸ਼ੇਸ਼ ਫਲਦਾਇਕ ਸਿੱਧ ਹੋਵੇਗਾ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਪੂਜਾ ਕਰੋ।