ਵੈਦਿਕ ਜੋਤਿਸ਼ ਦੇ ਅਨੁਸਾਰ ਪੁਰਵ ਫਾਲਗੁਨੀ ਨਕਸ਼ਤਰ ਦਾ ਸੁਆਮੀ ਸ਼ੁੱਕਰ ਗ੍ਰਹਿ ਹੈ। ਇਹ ਪਘੂੰੜੇ, ਸੋਫੇ ਜਾਂ ਬਿਸਤਰ ਦੇ ਅਗਲੇ ਪਾਵੇਂ ਦੀ ਤਰਾਂ ਦਿਖਾਈ ਦਿੰਦਾ ਹੈ। ਇਸ ਨਕਸ਼ਤਰ ਦੇ ਭਗ ਅਤੇ ਲਿੰਗ ਇਸਤਰੀ ਹੈ। ਜੇਕਰ ਤੁਸੀ ਪੁਰਵ ਫਾਲਗੁਨੀ ਨਕਸ਼ਤਰ (Purva Phalguni Nakshatra) ਨਾਲ ਸੰਬੰਧ ਰੱਖਦੇ ਹੋ, ਤਾਂ ਉਸ ਨਾਲ ਜੁੜੀ ਅਨੇਕ ਜਾਣਕਾਰੀਆਂ ਜਿਵੇਂ ਵਿਅਕਤਿਤਵ, ਸਿੱਖਿਆ, ਆਮਦਨ ਅਤੇ ਪਰਿਵਾਰਿਕ ਜੀਵਨ ਆਦਿ ਇੱਥੇ ਪ੍ਰਾਪਤ ਕਰ ਸਕਦੇ ਹੋ।
ਜੇਕਰ ਤੁਹਾਨੂੰ ਆਪਣਾ ਨਕਸ਼ਤਰ ਗਿਆਤ ਨਹੀਂ ਹੈ, ਤਾਂ ਕਿਰਪਾ ਕਰਕੇ ਇੱਥੇ ਜਾਉ - अपना नक्षत्र जानें
ਤੁਸੀ ਸੰਗੀਤ, ਕਲਾ ਅਤੇ ਸਾਹਿਤ ਦੇ ਚੰਗੇ ਜਾਣਕਾਰ ਹੋ ਕਿਉਂ ਕਿ ਇਨਾਂ ਵਿਸ਼ਿਆਂ ਦੇ ਪ੍ਰਤੀ ਤੁਹਾਡੀ ਬਚਪਨ ਤੋਂ ਰੁਚੀ ਹੈ। ਤੁਹਾਡੀ ਵਿਚਾਰਧਾਰਾ ਸ਼ਾਂਤ ਹੈ। ਨੈਤਿਕਤਾ ਅਤੇ ਸੱਚਾਈ ਦੇ ਰਸਤੇ ਤੇ ਚੱਲ ਤੇ ਜੀਵਨ ਜਿਉਣਾ ਤੁਹਾਨੂੰ ਪਸੰਦ ਹੈ। ਪ੍ਰੇਮ ਦਾ ਸਥਾਨ ਤੁਹਾਡੇ ਜੀਵਨ ਵਿੱਚ ਬਹੁਤ ਜਰੂਰੀ ਹੈ ਕਿਉਂ ਕਿ ਪਿਆਰ ਨੂੰ ਤੁਸੀ ਆਪਣੇ ਜੀਵਨ ਦਾ ਅਧਾਰ ਮੰਨਦੇ ਹੋ। ਮਾਰ ਪਿੱਟ, ਲੜਾਈ ਝਗੜੇ ਤੋਂ ਦੂਰ ਰਹਿਣਾ ਤੁਹਾਨੂੰ ਪਸੰਦ ਹੈ ਕਿਉਂ ਕਿ ਤੁਸੀ ਸ਼ਾਂਤੀਪਿਆਰੇ ਹੋ। ਕੋਈ ਝਗੜਾ ਜਾ ਵਿਵਾਦ ਹੋਣ ਤੇ ਤੁਸੀ ਬਹੁਤ ਸ਼ਾਤਪੂਰਨ ਤਰੀਕੇ ਤੋਂ ਉਸ ਦਾ ਸਮਾਧਾਨ ਕਢਵਾਉਂਦੇ ਹੋ, ਪਰੰਤੂ ਜਦੋ ਤੁਹਾਡੇ ਮਾਨ ਸਮਾਨ ਤੇ ਕੋਈ ਆਂਚ ਆਉਂਦੀ ਹੈ ਤਾਂ ਵਿਰੋਧੀਆਂ ਨੂੰ ਪਰਾਸਤ ਕਰਨ ਵਿੱਚ ਵੀ ਤੁਸੀ ਪਿੱਛੇ ਨਹੀਂ ਰਹਿੰਦੇ ਹੋ। ਦੋਸਤਾਂ ਅਤੇ ਚੰਗੇ ਲੋਕਾਂ ਦਾ ਦਿਲ ਤੋਂ ਸਵਾਗਤ ਕਰਨਾ ਵੀ ਤੁਸੀ ਬਾਖੂਬੀ ਜਾਣਦੇ ਹੋ। ਅੰਤਰਗਿਆਨ ਦੀ ਸ਼ਕਤੀ ਤਾਂ ਜਿਵੇਂ ਤੁਹਾਨੂੰ ਵਿਰਾਸਤ ਵਿੱਚ ਮਿਲੀ ਹੋਵੇ, ਇਸ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਤੁਸੀ ਪਹਿਲਾ ਹੀ ਭਾਂਪ ਜਾਂਦੇ ਹੋ। ਸੁਭਾਅ ਤੋਂ ਤੁਸੀ ਪਰੋਪਕਾਰੀ ਹੋ ਅਤੇ ਘੁੰਮਣ ਫਿਰਨ ਦੇ ਸ਼ੋਕੀਨ ਹੋ। ਇਮਾਨਦਾਰੀ ਤੋਂ ਕੰਮ ਕਰਨਾ ਤੁਹਾਨੂੰ ਪਸੰਦ ਹੈਅਤੇ ਜੀਵਨ ਵਿੱਚ ਤਰੱਕੀ ਦੇ ਲਈ ਅਤੇ ਅੱਗੇ ਵਧਣ ਦੇ ਲਈ ਤੁਸੀ ਸਦੇਵ ਅਤੇ ਸੱਚੇ ਮਾਰਗ ਨੂੰ ਚੁਣਦੇ ਹੋ। ਜੀਵਨ ਵਿੱਚ ਕਿਸੇ ਨਾ ਕਿਸੇ ਇਕ ਖੇਤਰ ਵਿੱਚ ਤੁਸੀ ਵਿਸ਼ੇਸ਼ ਖਯਾਤੀ ਪ੍ਰਾਪਤ ਕਰੋਂਗੇ, ਫਿਰ ਵੀ ਕਿਸੇ ਕਾਰਨ ਤੋਂ ਤੁਹਾਡਾ ਮਨ ਅਸ਼ਾਂਤ ਰਹਿ ਸਕਦਾ ਹੈ। ਦੂਜਿਆਂ ਦੀ ਮਦਦ ਦੇ ਲਈ ਤੁਸੀ ਉਨਾਂ ਦੀ ਯਾਚਨਾ ਕਰਨ ਤੋਂ ਪਹਿਲਾਂ ਹੀ ਹਾਜ਼ਿਰ ਹੋ ਜਾਂਦੇ ਹੋ ਕਿਉਂ ਕਿ ਤੁਹਾਡੇ ਵਿੱਚ ਜਨਮਜਾਤ ਸਹਾਨੂੰਭੂਤੀ ਹੈ। ਤੁਸੀ ਸਵਤੰਤਰਤਾ ਪਿਆਰੇ ਹੋ ਇਸ ਲਈ ਕਿਸੇ ਬੰਧਨ ਵਿੱਚ ਫਸਣਾ ਤੁਹਾਨੂੰ ਪਸੰਦ ਨਹੀਂ ਹੈ ਜਿਸ ਵਿੱਚ ਦੂਜਿਆਂ ਦੇ ਅਧੀਨ ਹੋ ਕੇ ਕੰਮ ਕਰਨਾ ਪਵੇ। ਤੁਹਾਡੇ ਵਿੱਚ ਇਕ ਖਾਸੀਅਤ ਇਹ ਹੈ ਕਿ ਨੋਕਰੀ ਵਿੱਚ ਹੋਣ ਤੇ ਵੀ ਆਪਣੇ ਅਧਿਕਾਰੀ ਦੀ ਚਾਪਲੂਸੀ ਨਹੀਂ ਕਰਦੇ, ਇਸ ਲਈ ਆਪਣੇ ਸੀਨੀਅਰ ਅਧਿਕਾਰੀਆਂ ਦੀ ਕਿਰਪਾਦ੍ਰਿਸ਼ਟੀ ਤੋਂ ਤੁਸੀ ਵੰਚਿਤ ਰਹਿ ਜਾਂਦੇ ਹੋ। ਦੂਜਿਆਂ ਦੇ ਸਹਾਰੇ ਤੁਸੀ ਕੋਈ ਲਾਭ ਨਹੀਂ ਲੈਣਾ ਚਾਹੋਂਗੇ ਕਿਉਂ ਕਿ ਤੁਸੀ ਤਿਆਗੀ ਮਨੋਵਿਰਤੀ ਦੇ ਹੋ। ਪਰਿਵਾਰ ਨਾਲ ਤੁਹਾਡਾ ਵਿਸ਼ੇਸ਼ ਲਗਾਵ ਹੈ ਅਤੇ ਤੁਸੀ ਆਪਣੇ ਪਰਿਵਾਰ ਦੇ ਲ਼ਈ ਸਭ ਕੁਝ ਨਿਛਾਵਰ ਕਰਨ ਨੂੰ ਤਿਆਰ ਰਹਿੰਦੇ ਹੋ।
ਰੋਜ਼ਗਾਰ ਦੇ ਖੇਤਰ ਵਿੱਚ ਤੁਸੀ ਆਪਣੇ ਕੰਮ ਬਦਲਦੇ ਰਹੋਂਗੇ। ਉਮਰ ਦੇ 22, 27, 30, 32, 35, 37 ਅਤੇ 44 ਸਾਲ ਨੋਕਰੀ ਅਤੇ ਕਾਰੋਬਾਰ ਦੇ ਲਈ ਮਹੱਤਵਪੂਰਨ ਰਹੋਂਗੇ। ਤੁਸੀ ਸਰਕਾਰੀ ਕਰਮਚਾਰੀ, ਉੱਚ ਅਧਿਕਾਰੀ. ਇਸਤਰੀਆਂ ਦੇ ਕੱਪੜੇ ਅਤੇ ਸ਼ਿੰਗਾਰ ਸਮੱਗਰੀ ਦੇ ਨਿਰਮਾਤਾ ਜਾਂ ਵਿਕੇਰਤਾ, ਜਨਤਕ ਮਨੋਰੰਜਨ ਕਰਨ ਵਾਲੇ ਕਲਾਕਾਰ, ਮਾਡਲ, ਫੋਟੋਗ੍ਰਾਫਰ, ਗਾਇਕ, ਅਦਾਕਾਰ, ਸੰਗੀਤਕਾਰ, ਵਿਆਹ ਦੇ ਲਈ ਕੱਪੜੇ ਜਾਂ ਤੋਹਫਿਆਂ ਸਮੱਗਰੀ ਦਾ ਵਪਾਰ ਕਰਨ ਵਾਲੇ, ਜੀਵ ਵਿਗਿਆਨੀ, ਗਹਿਣੇ ਨਿਰਮਾਤਾ, ਸੂਤੀ, ਉਨ੍ਹ ਜਾਂ ਰੇਸ਼ਮੀ ਕੱਪੜੇ ਦੇ ਕੰਮ ਕਰਨ ਵਾਲੇ ਆਦਿ ਹੋ ਸਕਦੇ ਹਨ।
ਤੁਹਾਡਾ ਪਰਿਵਾਰਿਕ ਜੀਵਨ ਸੁਖੀ ਰਹੇਗਾ। ਜੀਵਨਸਾਥੀ ਅਤੇ ਬੱਚੇ ਚੰਗੇ ਸੁਭਾਅ ਦੇ ਮਿਲਣਗੇ ਅਤੇ ਉਨਾਂ ਨਾਲ ਭਰਪੂਰ ਸੁੱਖ ਪ੍ਰਾਪਤ ਹੋਵੇਗਾ। ਤੁਹਾਡਾ ਜੀਵਨਸਾਥੀ ਕਰਤਵਨਿਸ਼ਠ ਹੋਵੇਗਾ ਅਤੇ ਆਪਣੇ ਪਰਿਵਾਰ ਦੇ ਲ਼ਈ ਸਭ ਕੁਝ ਨਿਛਾਵਰ ਕਰਨ ਨੂੰ ਤਤਪਰ ਰਹੋਂਗੇ। ਤੁਸੀ ਪਿਆਰ ਵਿਆਹ ਵੀ ਕਰ ਸਕਦੇ ਹੋ ਜਾਂ ਕਿਸੇ ਪੂਰਵ ਪਰਿਚਿਤ ਵਿਅਕਤੀ ਨਾਲ ਵਿਆਹ ਕਰ ਸਕਦੇ ਹੋ।