ਐਸਟ੍ਰੋਸੇਜ ਦੇ ਇਸ ਖਾਸ ਲੇਖ ਵਿੱਚ ਅਸੀਂ ਤੁਹਾਨੂੰ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ (ਟੀਜ਼ਰ) ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਾਂਗੇ। ਨਾਲ ਹੀ ਇਹ ਵੀ ਦੱਸਾਂਗੇ ਕਿ ਇਹ ਦੇਸ਼-ਦੁਨੀਆ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ, ਇਸ ਦੌਰਾਨ ਸ਼ੇਅਰ ਬਜ਼ਾਰ ਵਿੱਚ ਕੀ-ਕੀ ਪਰਿਵਰਤਨ ਦੇਖਣ ਨੂੰ ਮਿਲਣਗੇ ਅਤੇ ਨਾਲ਼ ਹੀ ਇਸ ਦੌਰਾਨ ਬੌਲੀਵੁੱਡ ਅਤੇ ਹੌਲੀਵੁੱਡ ਵਿੱਚ ਆਓਣ ਵਾਲੀਆਂ ਫਿਲਮਾਂ ਦਾ ਪ੍ਰਦਰਸ਼ਨ ਕਿਹੋ-ਜਿਹਾ ਰਹੇਗਾ। ਦੱਸ ਦੇਈਏ ਕਿ ਸ਼ੁੱਕਰ 12 ਜੂਨ 2024 ਨੂੰ ਬੁੱਧ ਦੀ ਪ੍ਰਤੀਨਿਧਤਾ ਵਾਲੀ ਰਾਸ਼ੀ ਮਿਥੁਨ ਵਿੱਚ ਗੋਚਰ ਕਰਨ ਜਾ ਰਿਹਾ ਹੈ। ਤਾਂ ਆਓ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਇਸ ਦੌਰਾਨ ਦੇਸ਼-ਦੁਨੀਆ ਉੱਤੇ ਇਸ ਦਾ ਕੀ-ਕੀ ਅਨੁਕੂਲ ਅਤੇ ਪ੍ਰਤੀਕੂਲ ਪ੍ਰਭਾਵ ਪਵੇਗਾ।
ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ
ਸ਼ੁੱਕਰ ਗ੍ਰਹਿ ਦੋ ਰਾਸ਼ੀਆਂ ਬ੍ਰਿਸ਼ਭ ਅਤੇ ਤੁਲਾ ਉੱਤੇ ਸ਼ਾਸਨ ਕਰਦਾ ਹੈ। ਇਹ ਇੱਕ ਰਾਸ਼ੀ ਵਿੱਚ 25 ਤੋਂ 30 ਦਿਨਾਂ ਤੱਕ ਬਿਰਾਜਮਾਨ ਰਹਿੰਦਾ ਹੈ। ਇਸੇ ਕ੍ਰਮ ਵਿੱਚ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰਨ ਤੋਂ ਬਾਅਦ ਹੁਣ ਸ਼ੁੱਕਰ ਮਿਥੁਨ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ। ਮਿਥੁਨ ਰਾਸ਼ੀ ਦਾ ਸੁਆਮੀ ਬੁੱਧ ਹੈ ਅਤੇ ਸ਼ੁੱਕਰ ਅਤੇ ਬੁੱਧ ਗ੍ਰਹਿ ਆਪਸ ਵਿੱਚ ਮਿੱਤਰ ਹਨ। ਇਸ ਦੇ ਨਤੀਜੇ ਵਜੋਂ ਸ਼ੁੱਕਰ ਮਿਥੁਨ ਰਾਸ਼ੀ ਵਿੱਚ ਮਜ਼ਬੂਤ ਸਥਿਤੀ ਵਿੱਚ ਬਿਰਾਜਮਾਨ ਰਹੇਗਾ। ਆਓ ਅੱਗੇ ਵਧਦੇ ਹਾਂ ਅਤੇ ਦੇਖਦੇ ਹਾਂ ਕਿ ਸ਼ੁੱਕਰ ਕਦੋਂ ਆਪਣੇ ਮਿੱਤਰ ਰਾਸ਼ੀ ਵਿੱਚ ਗੋਚਰ ਕਰੇਗਾ।
ਵਿਆਹ ਦਾ ਸੁੱਖ, ਭੌਤਿਕ ਸੁੱਖ, ਪ੍ਰਤਿਭਾ, ਸੁੰਦਰਤਾ ਅਤੇ ਖੁਸ਼ਹਾਲੀ ਦਾ ਕਾਰਕ ਗ੍ਰਹਿ ਸ਼ੁੱਕਰ 12 ਜੂਨ 2024 ਦੀ ਸ਼ਾਮ 6:15 ਵਜੇ ਮਿਥੁਨ ਰਾਸ਼ੀ ਵਿੱਚ ਗੋਚਰ ਕਰਨ ਦੇ ਲਈ ਤਿਆਰ ਹੈ। ਇਹ 07 ਜੁਲਾਈ ਤੱਕ ਮਿਥੁਨ ਰਾਸ਼ੀ ਵਿੱਚ ਬਿਰਾਜਮਾਨ ਰਹੇਗਾ ਅਤੇ ਉਸ ਤੋਂ ਬਾਅਦ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ। ਮਿਥੁਨ ਸ਼ੁੱਕਰ ਦੀ ਮਿੱਤਰ ਰਾਸ਼ੀ ਹੈ ਅਤੇ ਇਹ ਇਸ ਰਾਸ਼ੀ ਵਿੱਚ ਬਿਹਤਰ ਤਾਲਮੇਲ ਬਿਠਾਉਣ ਦੇ ਕਾਬਲ ਹੋਵੇਗਾ। ਅੱਗੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਵਿਸ਼ਵ-ਵਿਆਪੀ ਘਟਨਾਵਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮਿਥੁਨ ਰਾਸ਼ੀ ਵਿੱਚ ਸ਼ੁੱਕਰ ਪਿਆਰ ਅਤੇ ਰਿਸ਼ਤਿਆਂ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਦੇ ਨਤੀਜੇ ਵਜੋਂ ਜਾਤਕ ਬੌਧਿਕ ਰੂਪ ਤੋਂ ਧਨੀ ਅਤੇ ਕੁਸ਼ਲ ਬੁਲਾਰਾ ਬਣਦਾ ਹੈ। ਸ਼ੁੱਕਰ ਪ੍ਰੇਮ ਦਾ ਗ੍ਰਹਿ ਹੈ ਅਤੇ ਮਿਥੁਨ ਵਾਯੂ ਤੱਤ ਦੀ ਰਾਸ਼ੀ ਹੈ। ਅਜਿਹੇ ਵਿੱਚ, ਮਿਥੁਨ ਰਾਸ਼ੀ ਵਿੱਚ ਸ਼ੁੱਕਰ ਦੇ ਪ੍ਰਵੇਸ਼ ਨਾਲ ਜਾਤਕ ਦਾ ਪ੍ਰੇਮ ਜੀਵਨ ਸ਼ਾਨਦਾਰ ਰਹਿੰਦਾ ਹੈ ਅਤੇ ਰਿਸ਼ਤੇ ਵਿੱਚ ਭਰਪੂਰ ਰੋਮਾਂਸ ਰਹਿੰਦਾ ਹੈ। ਇਹ ਜਾਤਕ ਅਜਿਹੇ ਲੋਕਾਂ ਵੱਲ ਜਲਦੀ ਖਿੱਚੇ ਜਾਂਦੇ ਹਨ, ਜੋ ਬੁੱਧੀਮਾਨ ਅਤੇ ਗਿਆਨੀ ਹੁੰਦੇ ਹਨ ਅਤੇ ਜਿਨਾਂ ਦੀ ਦਿਲਚਸਪੀ ਕਈ ਚੀਜ਼ਾਂ ਵਿੱਚ ਹੁੰਦੀ ਹੈ। ਇਹਨਾਂ ਜਾਤਕਾਂ ਦਾ ਚੁਲਬਲਾ ਵਿਅਕਤਿੱਤਵ ਦੂਜਿਆਂ ਦੇ ਵਿਚਕਾਰ ਖਿੱਚ ਦਾ ਮੁੱਖ ਵਿਸ਼ਾ ਹੁੰਦਾ ਹੈ। ਇਹ ਨੀਰਸ ਰਿਸ਼ਤਿਆਂ ਵਿੱਚ ਰਹਿਣਾ ਬਿਲਕੁਲ ਪਸੰਦ ਨਹੀਂ ਕਰਦੇ। ਇਹ ਰਿਸ਼ਤਿਆਂ ਵਿੱਚ ਬਹੁਤ ਗੰਭੀਰ ਨਹੀਂ ਰਹਿਣਾ ਚਾਹੁੰਦੇ ਅਤੇ ਬੜੀ ਚਲਾਕੀ ਨਾਲ ਗੰਭੀਰ ਮੁੱਦਿਆਂ ਤੋਂ ਬਚ ਕੇ ਨਿਕਲ ਜਾਂਦੇ ਹਨ। ਇਹਨਾਂ ਨੂੰ ਉਹ ਲੋਕ ਬਹੁਤ ਚੰਗੇ ਲੱਗਦੇ ਹਨ, ਜਿਹੜੇ ਇਹਨਾਂ ਦੀ ਬੁੱਧੀ ਦੀ ਤਾਰੀਫ ਕਰਦੇ ਹਨ। ਪਿਆਰ ਦੇ ਮਾਮਲੇ ਵਿੱਚ ਇਹ ਥੋੜੇ ਇਸ਼ਕਬਾਜ਼ ਹੋ ਸਕਦੇ ਹਨ। ਇਹ ਲੋਕ ਆਪਣੇ ਰਿਸ਼ਤਿਆਂ ਵਿੱਚ ਪਰਿਵਰਤਨ ਅਤੇ ਵਿਵਿਧਤਾ ਉੱਤੇ ਜ਼ੋਰ ਦਿੰਦੇ ਹਨ। ਆਮ ਤੌਰ ‘ਤੇ ਇਹ ਅਜਿਹੇ ਸਾਥੀ ਦੀ ਭਾਲ਼ ਕਰਦੇ ਹਨ, ਜੋ ਇਹਨਾਂ ਦੀ ਤਰ੍ਹਾਂ ਹੀ ਖੁੱਲ ਕੇ ਜੀਣ ਵਾਲਾ ਹੋਵੇ ਅਤੇ ਸੁਭਾਅ ਤੋਂ ਜਿਗਿਆਸੂ ਹੋਵੇ। ਇਹਨਾਂ ਦੇ ਅੰਦਰ ਰੋਮਾਂਸ ਅਤੇ ਉਤਸ਼ਾਹ ਭਰਪੂਰ ਹੁੰਦਾ ਹੈ। ਆਪਣੇ ਸਾਥੀ ਦੇ ਨਾਲ ਮਸਤੀ ਕਰਨ ਅਤੇ ਚੰਗੇ ਪਲਾਂ ਦਾ ਮਜ਼ਾ ਲੈਣ ਦੀ ਪ੍ਰਵਿਰਤੀ ਇਹਨਾਂ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਇਹ ਆਪਣੇ ਵਰਗਾ ਹੀ ਸਾਥੀ ਲੱਭਦੇ ਹਨ।
ਮਿਥੁਨ ਰਾਸ਼ੀ ਵਿੱਚ ਸ਼ੁੱਕਰ ਦੇ ਮੌਜੂਦ ਹੋਣ ਦੇ ਨਤੀਜੇ ਵਜੋਂ ਇਹਨਾਂ ਜਾਤਕਾਂ ਵਿੱਚ ਬਿਹਤਰ ਸੰਚਾਰ ਖਮਤਾ ਹੁੰਦੀ ਹੈ। ‘ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ (ਟੀਜ਼ਰ)’ ਦੇ ਅਨੁਸਾਰ, ਇਹ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਆਪਣੇ ਵੱਲ ਖਿੱਚਣ ਵਿੱਚ ਕੁਸ਼ਲ ਹੁੰਦੇ ਹਨ ਅਤੇ ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਆਸਾਨੀ ਨਾਲ ਜ਼ਾਹਿਰ ਕਰ ਸਕਦੇ ਹਨ। ਹਾਲਾਂਕਿ ਇਹ ਭਾਵਨਾਤਮਕ ਰੂਪ ਤੋਂ ਕਮਜ਼ੋਰ ਹੁੰਦੇ ਹਨ ਅਤੇ ਕਈ ਵਾਰ ਜ਼ਿਆਦਾ ਭਾਵਨਾਤਮਕ ਹੋਣ ਦੇ ਕਾਰਨ ਇਹਨਾਂ ਨੂੰ ਸੰਘਰਸ਼ ਕਰਨਾ ਪੈ ਸਕਦਾ ਹੈ। ਸ਼ੁੱਕਰ ਦੇ ਮਿਥੁਨ ਰਾਸ਼ੀ ਵਿੱਚ ਹੋਣ ਨਾਲ ਵਿਅਕਤੀ ਵਿੱਚ ਕਲਪਨਾ ਕਰਨ ਦੀ ਚੰਗੀ ਕੁਸ਼ਲਤਾ ਹੁੰਦੀ ਹੈ। ਇਹ ਇੱਕ ਛੋਟੀ ਜਿਹੀ ਚੀਜ਼ ਵਿੱਚ ਅਦਭੁਤ ਸੰਭਾਵਨਾਵਾਂ ਲੱਭ ਸਕਦੇ ਹਨ। ਆਪਣੇ ਇਹਨਾਂ ਗੁਣਾਂ ਦੇ ਕਾਰਨ ਹੀ ਇਹ ਕਰੀਅਰ ਵਿੱਚ ਬਹੁਤ ਜ਼ਿਆਦਾ ਸਫਲਤਾ ਪ੍ਰਾਪਤ ਕਰਦੇ ਹਨ। ਇਹ ਲੋਕ ਅਜਿਹੀਆਂ ਗਤੀਵਿਧੀਆਂ ਦਾ ਅਨੰਦ ਲੈਣਾ ਪਸੰਦ ਕਰਦੇ ਹਨ, ਜਿਨਾਂ ਵਿੱਚ ਸਿੱਖਣ, ਵਿਚਾਰ ਸਾਂਝੇ ਕਰਨ ਅਤੇ ਇਕੱਠੇ ਨਵੇਂ ਸਥਾਨਾਂ ਦੀ ਖੋਜ ਕਰਨਾ ਸ਼ਾਮਿਲ ਹੋਵੇ। ਇਹ ਲੋਕ ਲੇਖਣ ਨਾਲ ਜੁੜੇ ਕੰਮ, ਕਵਿਤਾ ਲਿਖਣਾ, ਲੇਖ ਲਿਖਣਾ, ਗਾਣਾ ਗਾਓਣਾ ਅਤੇ ਚਿੱਤਰ-ਕਲਾ ਆਦਿ ਕੰਮਾਂ ਵਿੱਚ ਉੱਤਮ ਹੁੰਦੇ ਹਨ। ਇਹ ਰੰਗਮੰਚ ਜਾਂ ਸਿਨੇਮਾ ਨਾਲ ਜੁੜ ਕੇ ਵੀ ਆਪਣੇ ਕਰੀਅਰ ਨੂੰ ਅੱਗੇ ਲੈ ਜਾਣ ਦੀ ਖਮਤਾ ਰੱਖਦੇ ਹਨ।
ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ ਪ੍ਰਾਪਤ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਸ਼ੁੱਕਰ ਕਲਾ ਅਤੇ ਮਨੋਰੰਜਨ ‘ਤੇ ਸ਼ਾਸਨ ਕਰਨ ਵਾਲਾ ਗ੍ਰਹਿ ਹੈ ਅਤੇ ਇਸ ਗੋਚਰ ਦਾ ਪ੍ਰਭਾਵ ਜਿਸ ਤਰ੍ਹਾਂ ਦੇਸ਼-ਦੁਨੀਆਂ ਉੱਤੇ ਪਵੇਗਾ, ਉਸੇ ਤਰ੍ਹਾਂ ਬੌਲੀਵੁੱਡ ਅਤੇ ਹੌਲੀਵੁੱਡ ਦੀਆਂ ਫਿਲਮਾਂ ਉੱਤੇ ਵੀ ਦੇਖਣ ਨੂੰ ਮਿਲੇਗਾ। ਸ਼ੁੱਕਰ ਅਤੇ ਸੂਰਜ ਦੋ ਗ੍ਰਹਿ ਹਨ, ਜੋ ਜਨਮ ਕੁੰਡਲੀ ਵਿੱਚ ਰਚਨਾਤਮਕਤਾ ਦੀ ਪ੍ਰਤੀਨਿਧਤਾ ਕਰਦੇ ਹਨ। ਹੁਣ 12 ਜੂਨ ਨੂੰ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਵੇਗਾ ਤਾਂ ਅਜਿਹੇ ਵਿੱਚ, ਆਓ ਦੇਖਦੇ ਹਾਂ ਕਿ ਇਸ ਗੋਚਰ ਦਾ ਫਿਲਮਾਂ ਅਤੇ ਉਹਨਾਂ ਦੇ ਬੌਕਸ ਆਫਿਸ ਕਲੈਕਸ਼ਨ ਉੱਤੇ ਕੀ ਪ੍ਰਭਾਵ ਪਵੇਗਾ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਿਥੁਨ ਰਾਸ਼ੀ ਉੱਤੇ ਬੁੱਧ ਦਾ ਸ਼ਾਸਨ ਹੈ ਅਤੇ ਇਹ ਸੰਚਾਰ ਅਤੇ ਮੀਡੀਆ ਨਾਲ ਸਬੰਧਤ ਹੈ। ਸ਼ੁੱਕਰ ਮਿਥੁਨ ਰਾਸ਼ੀ ਵਿੱਚ ਬਹੁਤ ਆਰਾਮਦਾਇਕ ਸਥਿਤੀ ਵਿੱਚ ਹੈ।
12 ਜੂਨ 2024 ਤੋਂ ਬਾਅਦ ਰਿਲੀਜ਼ ਹੋਣ ਵਾਲ਼ੀਆਂ ਬੌਲੀਵੁੱਡ ਅਤੇ ਹੌਲੀਵੁੱਡ ਫ਼ਿਲਮਾਂ
ਫਿਲਮ ਦਾ ਨਾਂ |
ਅਦਾਕਾਰ |
ਰਿਲੀਜ਼ ਦੀ ਤਰੀਕ |
---|---|---|
ਚੰਦੂ ਚੈਂਪੀਅਨ |
ਕਾਰਤਿਕ ਆਰਯਨ, ਸ਼ਰਧਾ ਕਪੂਰ |
14 ਜੂਨ, 2024 |
ਕਾਈਂਡ ਆਫ ਕਾਈਂਡਨੈੱਸ |
ਐੱਮਾ ਸਟੋਨ, ਜੈਸੀ ਪੇਲੇਮੰਸ |
21 ਜੂਨ, 2024 |
ਇਸ਼ਕ ਵਿਸ਼ਕ ਰੀਬਾਊਂਡ |
ਪਸ਼ਮੀਨਾ ਰੌਸ਼ਨ, ਰੋਹਿਤ ਸਰਾਫ਼ |
28 ਜੂਨ, 2024 |
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ 14 ਜੂਨ 2024 ਤੋਂ ਬਾਅਦ ਰਿਲੀਜ਼ ਹੋਣ ਵਾਲ਼ੀਆਂ ਬੌਲੀਵੁੱਡ ਅਤੇ ਹੌਲੀਵੁੱਡ ਫਿਲਮਾਂ ਦੇ ਲਈ ਅਨੁਕੂਲ ਪ੍ਰਤੀਤ ਹੋ ਰਿਹਾ ਹੈ। ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਇਹ ਸਭ ਫਿਲਮਾਂ ਵੱਡੇ ਪੱਧਰ ਉੱਤੇ ਬਹੁਤ ਚੰਗਾ ਪ੍ਰਦਰਸ਼ਨ ਕਰ ਸਕਦੀਆਂ ਹਨ। ਹਾਲਾਂਕਿ ਪਸ਼ਮੀਨਾ ਰੌਸ਼ਨ ਅਤੇ ਰੋਹਿਤ ਸਰਾਫ ਦੀ ਫਿਲਮ ਇਸ਼ਕ ਵਿਸ਼ਕ ਰੀਬਾਊਂਡ ਦੇ ਲਈ ਗੋਚਰ ਅਨੁਕੂਲ ਨਹੀਂ ਦਿਖ ਰਿਹਾ। ਇਹ ਫਿਲਮ ਉਮੀਦ ਤੋਂ ਘੱਟ ਪ੍ਰਦਰਸ਼ਨ ਕਰੇਗੀ। ਪਰ ਅਦਾਕਾਰ ਆਪਣੇ ਵਿਅਕਤੀਗਤ ਪ੍ਰਦਰਸ਼ਨ ਦੇ ਲਈ ਪ੍ਰਸ਼ੰਸਾ ਬਟੋਰ ਸਕਦੇ ਹਨ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!
ਸ਼ੁੱਕਰ ਉਹਨਾਂ ਪ੍ਰਮੁੱਖ ਗ੍ਰਹਾਂ ਵਿੱਚੋਂ ਇੱਕ ਹੈ, ਜੋ ਸ਼ੇਅਰ ਬਜ਼ਾਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਨ ਦੀ ਖਮਤਾ ਰੱਖਦੇ ਹਨ। ਸ਼ੁੱਕਰ ਮਿਥੁਨ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ, ਜਿਸ ਉੱਤੇ ਬੁੱਧ ਗ੍ਰਹਿ ਦਾ ਸ਼ਾਸਨ ਹੈ। ਆਓ ਦੇਖਦੇ ਹਾਂ ਕਿ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਸ਼ੇਅਰ ਬਜ਼ਾਰ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਦੇਖਣ ਨੂੰ ਮਿਲਣਗੇ।
ਸ਼ੇਅਰ ਬਜ਼ਾਰ ਭਵਿੱਖਬਾਣੀ 2024 ਦੇ ਅਨੁਸਾਰ,
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!