ਐਸਟ੍ਰੋਸੇਜ ਦੇ ਇਸ ਖਾਸ ਲੇਖ ਵਿੱਚ ਅਸੀਂ ਤੁਹਾਨੂੰ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਬਾਰੇ ਵਿੱਚ ਵਿਸਥਾਰ ਨਾਲ਼ ਜਾਣਕਾਰੀ ਪ੍ਰਦਾਨ ਕਰਾਂਗੇ। ਨਾਲ਼ ਹੀ, ਇਹ ਵੀ ਦੱਸਾਂਗੇ ਕਿ ਇਸ ਗੋਚਰ ਦਾ ਸਭ 12 ਰਾਸ਼ੀਆਂ ‘ਤੇ ਕੀ ਪ੍ਰਭਾਵ ਪਵੇਗਾ। ਦੱਸ ਦੇਈਏ ਕਿ ਕੁਝ ਰਾਸ਼ੀਆਂ ਨੂੰ ਸ਼ੁੱਕਰ ਦੇ ਗੋਚਰ ਤੋਂ ਬਹੁਤ ਜ਼ਿਆਦਾ ਲਾਭ ਹੋਵੇਗਾ ਤਾਂ ਕੁਝ ਰਾਸ਼ੀ ਵਾਲ਼ਿਆਂ ਨੂੰ ਇਸ ਅਵਧੀ ਦੇ ਦੌਰਾਨ ਬਹੁਤ ਹੀ ਸਾਵਧਾਨੀ ਨਾਲ਼ ਅੱਗੇ ਵਧਣ ਦੀ ਜ਼ਰੂਰਤ ਹੋਵੇਗੀ, ਕਿਓਂਕਿ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਇਸ ਲੇਖ ਵਿੱਚ ਸ਼ੁੱਕਰ ਗ੍ਰਹਿ ਨੂੰ ਮਜ਼ਬੂਤ ਕਰਨ ਦੇ ਕੁਝ ਸ਼ਾਨਦਾਰ ਅਤੇ ਆਸਾਨ ਉਪਾਵਾਂ ਬਾਰੇ ਵੀ ਦੱਸਾਂਗੇ। ਦੱਸ ਦੇਈਏ ਕਿ ਸ਼ੁੱਕਰ 12 ਜੂਨ 2024 ਨੂੰ ਬੁੱਧ ਦੇ ਸੁਆਮਿੱਤਵ ਵਾਲ਼ੀ ਰਾਸ਼ੀ ਮਿਥੁਨ ਵਿਚ ਗੋਚਰ ਕਰਨ ਜਾ ਰਿਹਾ ਹੈ। ਤਾਂ ਆਓ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਕਿਹੜੀ ਰਾਸ਼ੀ ਦੇ ਜਾਤਕਾਂ ਨੂੰ ਇਸ ਦੌਰਾਨ ਸ਼ੁਭ ਨਤੀਜੇ ਮਿਲਣਗੇ ਅਤੇ ਕਿਹੜੇ ਜਾਤਕਾਂ ਨੂੰ ਅਸ਼ੁਭ ਨਤੀਜੇ ਮਿਲਣਗੇ।
ਦੁਨੀਆਂ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਦੁਆਰਾ ਗੱਲ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਵਿਆਹ ਦਾ ਸੁੱਖ, ਭੌਤਿਕ ਸੁੱਖ, ਪ੍ਰਤਿਭਾ, ਸੁੰਦਰਤਾ ਅਤੇ ਖੁਸ਼ਹਾਲੀ ਦਾ ਕਾਰਕ ਗ੍ਰਹਿ ਸ਼ੁੱਕਰ 12 ਜੂਨ 2024 ਦੀ ਸ਼ਾਮ 6:15 ਵਜੇ ਮਿਥੁਨ ਰਾਸ਼ੀ ਵਿੱਚ ਗੋਚਰ ਕਰਨ ਦੇ ਲਈ ਤਿਆਰ ਹੈ। ਇਹ 07 ਜੁਲਾਈ ਤੱਕ ਮਿਥੁਨ ਰਾਸ਼ੀ ਵਿੱਚ ਬਿਰਾਜਮਾਨ ਰਹੇਗਾ ਅਤੇ ਉਸ ਤੋਂ ਬਾਅਦ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ। ਮਿਥੁਨ ਸ਼ੁੱਕਰ ਦੀ ਮਿੱਤਰ ਰਾਸ਼ੀ ਹੈ ਅਤੇ ਇਹ ਇਸ ਰਾਸ਼ੀ ਵਿੱਚ ਬਿਹਤਰ ਤਾਲਮੇਲ ਬਿਠਾਉਣ ਦੇ ਕਾਬਲ ਹੋਵੇਗਾ। ਅੱਗੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਵਿਸ਼ਵ-ਵਿਆਪੀ ਘਟਨਾਵਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮਿਥੁਨ ਰਾਸ਼ੀ ਵਾਲ਼ਿਆਂ ਦੇ ਦੋ ਵਿਅਕਤਿੱਤਵ ਹੁੰਦੇ ਹਨ, ਜੋ ਇਹਨਾਂ ਨੂੰ ਬਹੁਤ ਹਾਜ਼ਿਰ ਜਵਾਬ ਅਤੇ ਫੁਰਤੀਲਾ ਬਣਾਉਂਦੀ ਹੈ। ਇਹ ਜਾਤਕ ਮਿਲਣਸਾਰ ਅਤੇ ਸੰਵੇਦਨਸ਼ੀਲ ਹੁੰਦੇ ਹਨ। ਨਾਲ਼ ਹੀ, ਮੌਜ-ਮਸਤੀ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਪਰ ਕਈ ਵਾਰ ਅਚਾਨਕ ਗੰਭੀਰ, ਵਿਚਾਰਸ਼ੀਲ ਅਤੇ ਬੇਚੈਨ ਹੋ ਸਕਦੇ ਹਨ। ਇਹ ਜਾਤਕ ਦੁਨੀਆ ਦੇ ਬਾਰੇ ਵਿੱਚ ਜਾਣਨ ਦੀ ਜਿਗਿਆਸਾ ਰੱਖਦੇ ਹਨ ਅਤੇ ਇਹਨਾਂ ਨੂੰ ਅਕਸਰ ਅਜਿਹਾ ਲੱਗ ਸਕਦਾ ਹੈ ਕਿ ਇਹ ਜੋ ਕੁਝ ਵੀ ਕਰਨਾ ਚਾਹੁੰਦੇ ਹਨ, ਉਸ ਦੇ ਲਈ ਸਮੇਂ ਦੀ ਕਮੀ ਹੈ।
ਮਿਥੁਨ ਅਜਿਹੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਬਹੁਤ ਤੇਜ਼-ਤਰਾਰ, ਹੁਸ਼ਿਆਰ, ਲਚਕਦਾਰ ਅਤੇ ਬਹੁਤ ਜਗਿਆਸੂ ਹੁੰਦੇ ਹਨ। ਮਿਥੁਨ ਰਾਸ਼ੀ ਵਿੱਚ ਸ਼ੁੱਕਰ ਦੀ ਮੌਜੂਦਗੀ ਤੁਹਾਨੂੰ ਕਲਾ ਅਤੇ ਸ਼ਿਲਪ, ਸੰਗੀਤ, ਨ੍ਰਿਤ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਅੱਗੇ ਲਿਆਓਂਦੀ ਹੈ। ਇਸ ਦੇ ਨਤੀਜੇ ਵੱਜੋਂ ਜਾਤਕ ਦਾ ਝੁਕਾਅ ਰਚਨਾਤਮਕ ਚੀਜ਼ਾਂ ਵਿੱਚ ਹੋ ਸਕਦਾ ਹੈ। ਇਸ ਦੇ ਪ੍ਰਭਾਵ ਤੋਂ ਤੁਹਾਡਾ ਸੁਭਾਅ ਚੰਚਲ, ਮਜ਼ੇਦਾਰ ਅਤੇ ਹਾਸਾ-ਮਜ਼ਾਕ ਕਰਨ ਵਾਲਾ ਹੋ ਸਕਦਾ ਹੈ। ਇਹ ਜਾਤਕ ਪ੍ਰੇਮ ਜੀਵਨ ਵਿੱਚ ਕਈ ਵਾਰ ਅਸਫਲ ਵੀ ਹੋ ਸਕਦੇ ਹਨ।
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡੇ ਤੀਜੇ ਘਰ ਵਿੱਚ ਹੋਵੇਗਾ। ਤੀਜੇ ਘਰ ਵਿੱਚ ਸ਼ੁੱਕਰ ਦਾ ਗੋਚਰ ਹੋਣ ਦੇ ਕਾਰਨ ਤੁਸੀਂ ਆਪਣੇ ਦੋਸਤਾਂ ਨਾਲ ਜ਼ਿਆਦਾ ਸਮਾਂ ਬਿਤਾਓਣਾ ਪਸੰਦ ਕਰੋਗੇ। ਉਹਨਾਂ ਦੇ ਨਾਲ ਪਾਰਟੀ ਕਰਨਾ, ਮੌਜ-ਮਸਤੀ ਕਰਨਾ ਤੁਹਾਨੂੰ ਖੂਬ ਚੰਗਾ ਲੱਗੇਗਾ। ਭੈਣਾਂ-ਭਰਾਵਾਂ ਦੇ ਨਾਲ ਨਜ਼ਦੀਕੀ ਵਧੇਗੀ ਅਤੇ ਉਹਨਾਂ ਨਾਲ ਪਿਆਰ ਵਧੇਗਾ।
ਇਹ ਸਮਾਂ ਤੁਹਾਡੇ ਪ੍ਰੇਮ ਸਬੰਧਾਂ ਨੂੰ ਵਧਾਓਣ ਵਾਲਾ ਹੋਵੇਗਾ। ਤੁਹਾਡੀ ਆਪਣੇ ਸਾਥੀ ਦੇ ਨਾਲ਼ ਨਜ਼ਦੀਕੀ ਵਧੇਗੀ ਅਤੇ ਤੁਹਾਡੇ ਵਿਚਕਾਰ ਰੋਮਾਂਸ ਦੀ ਸੰਭਾਵਨਾ ਬਣੇਗੀ। ਸ਼ੁੱਕਰ ਦੇਵ ਦੇ ਗੋਚਰ ਦੇ ਪ੍ਰਭਾਵ ਨਾਲ ਤੁਸੀਂ ਆਪਣੇ ਅੰਦਰ ਛੁਪੀ ਹੋਈ ਕਿਸੇ ਕੁਸ਼ਲਤਾ ਨੂੰ ਸਭ ਦੇ ਸਾਹਮਣੇ ਲਿਆਓਣ ਵਿੱਚ ਸਫਲ ਹੋਵੋਗੇ ਅਤੇ ਉਸ ਨਾਲ ਪੈਸਾ ਕਮਾਓਣ ਵਿੱਚ ਵੀ ਸਫ਼ਲ ਹੋ ਸਕੋਗੇ। ਇਸ ਨਾਲ ਤੁਹਾਡੀ ਆਰਥਿਕ ਸਥਿਤੀ ਬਹੁਤ ਮਜ਼ਬੂਤ ਹੋ ਸਕਦੀ ਹੈ।
ਤੁਹਾਡੀ ਕੁੰਡਲੀ ਵਿੱਚ ਸ਼ਨੀ ਦੀ ਸਥਿਤੀ ਕਿਹੋ-ਜਿਹੀ ਹੈ? ਸ਼ਨੀ ਰਿਪੋਰਟ ਤੋਂ ਜਾਣੋ ਜਵਾਬ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪਹਿਲੇ ਅਤੇ ਛੇਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ। ਸ਼ੁੱਕਰ ਦਾ ਇਹ ਗੋਚਰ ਤੁਹਾਡੇ ਜੀਵਨ ਵਿੱਚ ਅਨੁਕੂਲ ਨਤੀਜਿਆਂ ਦੇ ਨਾਲ-ਨਾਲ ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇਗਾ। ਇਸ ਅਵਧੀ ਦੇ ਦੌਰਾਨ ਤੁਹਾਨੂੰ ਬਹੁਤ ਲਾਭ ਹੋਵੇਗਾ। ਨਾਲ ਹੀ ਤੁਸੀਂ ਆਪਣੇ ਪੈਸੇ ਦੀ ਬੱਚਤ ਕਰ ਸਕਣ ਦੇ ਕਾਬਲ ਬਣੋਗੇ, ਜਿਸ ਨਾਲ ਤੁਹਾਡਾ ਬੈਂਕ-ਬੈਲੇਂਸ ਵਧੇਗਾ।
ਇਸ ਅਵਧੀ ਦੇ ਦੌਰਾਨ ਕਿਸੇ ਸ਼ਾਦੀ-ਵਿਆਹ ਵਿੱਚ ਸ਼ਾਮਿਲ ਹੋ ਕੇ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਅਤੇ ਉੱਥੇ ਤੁਹਾਡਾ ਅਨੇਕਾਂ ਲੋਕਾਂ ਨਾਲ ਮਿਲਣਾ-ਜੁਲਣਾ ਹੋਵੇਗਾ, ਜਿਸ ਨਾਲ ਤੁਹਾਡਾ ਸਮਾਜਿਕ ਦਾਇਰਾ ਵਧੇਗਾ। ਤੁਸੀਂ ਲੋਕਾਂ ਦੇ ਵਿਚਕਾਰ ਆ ਕੇ ਹਲਕਾ ਅਤੇ ਖੁਸ਼ ਮਹਿਸੂਸ ਕਰੋਗੇ। ਤੁਹਾਡੇ ਘਰ ਵਿੱਚ ਕੋਈ ਫੰਕਸ਼ਨ ਜਾਂ ਸ਼ੁਭ ਕੰਮ ਵੀ ਹੋ ਸਕਦਾ ਹੈ। ਸ਼ੁੱਕਰ ਦੇ ਗੋਚਰ ਦੇ ਨਤੀਜੇ ਵਜੋਂ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਕਰੀਅਰ ਵਿੱਚ ਚੰਗਾ ਮੁਕਾਮ ਮਿਲੇਗਾ। ਲੋਕ ਤੁਹਾਡੇ ਕੰਮ ਦੀ ਪ੍ਰਸ਼ੰਸਾ ਕਰਨਗੇ ਅਤੇ ਤੁਹਾਡੀਆਂ ਕੋਸ਼ਿਸ਼ਾਂ ਦੇ ਲਈ ਤੁਹਾਨੂੰ ਪਹਿਚਾਣ ਵੀ ਮਿਲੇਗੀ। ਤੁਹਾਡਾ ਪਰਿਵਾਰਿਕ ਜੀਵਨ ਸ਼ਾਂਤੀ ਅਤੇ ਸਦਭਾਵ ਨਾਲ ਭਰਿਆ ਰਹੇਗਾ। ਤੁਸੀਂ ਲੋਕਾਂ ਨਾਲ ਮਿੱਠਾ ਬੋਲ ਕੇ ਆਪਣਾ ਕੰਮ ਕਢਵਾਓਣ ਵਿੱਚ ਸਫਲ ਹੋਵੋਗੇ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਕਾਰੋਬਾਰ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਅਤੇ ਨਾਲ ਹੀ ਚੰਗਾ ਮੁਨਾਫਾ ਵੀ ਪ੍ਰਾਪਤ ਹੋਵੇਗਾ।
ਮਿਥੁਨ ਰਾਸ਼ੀ ਵਾਲਿਆਂ ਦੇ ਲਈ ਸ਼ੁੱਕਰ ਤੁਹਾਡੇ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡੇ ਪਹਿਲੇ ਘਰ ਯਾਨੀ ਕਿ ਤੁਹਾਡੀ ਹੀ ਰਾਸ਼ੀ ਵਿੱਚ ਹੋਣ ਜਾ ਰਿਹਾ ਹੈ। ਸ਼ੁੱਕਰ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੇ ਵਿਅਕਤਿੱਤਵ ਵਿੱਚ ਨਿਖਾਰ ਆਵੇਗਾ। ਤੁਸੀਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੋਗੇ। ਤੁਹਾਡੇ ਜਿਹੜੇ ਕੰਮ ਪਹਿਲਾਂ ਕਿਸੇ ਵੀ ਕਾਰਨ ਤੋਂ ਰੁਕੇ ਹੋਏ ਸਨ, ਹੁਣ ਉਹ ਹੌਲ਼ੀ-ਹੌਲ਼ੀ ਪੂਰੇ ਹੋਣੇ ਸ਼ੁਰੂ ਹੋਣ ਲੱਗਣਗੇ ਅਤੇ ਤੁਹਾਨੂੰ ਉਸ ਨਾਲ ਚੰਗਾ ਮਹਿਸੂਸ ਹੋਵੇਗਾ। ਤੁਹਾਨੂੰ ਕਾਰ ਜਾਂ ਮਕਾਨ ਦਾ ਲਾਭ ਮਿਲ ਸਕਦਾ ਹੈ। ਇਸ ਲਈ ਜੇਕਰ ਤੁਸੀਂ ਕੋਈ ਜਾਇਦਾਦ ਖਰੀਦਣਾ ਚਾਹੁੰਦੇ ਹੋ, ਤਾਂ ਇਸ ਦੌਰਾਨ ਕੋਸ਼ਿਸ਼ ਕਰਨ ਨਾਲ ਤੁਹਾਨੂੰ ਉਸ ਵਿੱਚ ਸੁੱਖ-ਸਮ੍ਰਿੱਧੀ ਪ੍ਰਾਪਤ ਹੋਵੇਗੀ। ਇਸ ਅਵਧੀ ਦੇ ਦੌਰਾਨ ਸੰਤਾਨ ਵੱਲੋਂ ਤੁਹਾਨੂੰ ਚੰਗਾ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਉਹਨਾਂ ਦਾ ਪਿਆਰ ਵੀ ਪ੍ਰਾਪਤ ਹੋਵੇਗਾ। ਵਿਦੇਸ਼ੀ ਮੁਦਰਾ ਦੀ ਪ੍ਰਾਪਤੀ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਵਿਦੇਸ਼ੀ ਸੰਪਰਕਾਂ ਦੁਆਰਾ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ ਅਤੇ ਤੁਹਾਡਾ ਕਾਰੋਬਾਰ ਤੇਜ਼ੀ ਨਾਲ ਅੱਗੇ ਵਧੇਗਾ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਸ਼ੁੱਕਰ ਤੁਹਾਡੇ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ। ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੀ ਆਮਦਨ ਵਿੱਚ ਅੱਛਾ-ਖਾਸਾ ਵਾਧਾ ਦੇਖਣ ਨੂੰ ਮਿਲੇਗਾ ਅਤੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਕਾਰਜ ਖੇਤਰ ਵਿੱਚ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਨਾਲ ਖੁਸ਼ ਨਜ਼ਰ ਆਓਣਗੇ ਅਤੇ ਤੁਹਾਡੇ ਹਰ ਕੰਮ ਵਿੱਚ ਤੁਹਾਡੀ ਮਦਦ ਕਰਨਗੇ। ਇਸ ਅਵਧੀ ਦੇ ਦੌਰਾਨ ਤੁਹਾਨੂੰ ਉਹਨਾਂ ਦਾ ਸਹਿਯੋਗ ਪ੍ਰਾਪਤ ਹੋਵੇਗਾ, ਜਿਸ ਕਾਰਨ ਤੁਸੀਂ ਆਪਣੇ ਕੰਮ ਨੂੰ ਹੋਰ ਬਿਹਤਰ ਤਰੀਕੇ ਨਾਲ ਪੂਰਾ ਕਰ ਸਕਣ ਦੇ ਕਾਬਲ ਬਣੋਗੇ। ਸਿੰਘ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਅਤੇ ਤੁਹਾਡੇ ਪ੍ਰੇਮੀ ਨੂੰ ਮਿਲਣ-ਜੁਲਣ ਦੇ, ਇੱਕ-ਦੂਜੇ ਨਾਲ ਚੰਗਾ ਸਮਾਂ ਬਤੀਤ ਕਰਨ ਦੇ ਅਤੇ ਰੋਮਾਂਸ ਕਰਨ ਦੇ ਭਰਪੂਰ ਮੌਕੇ ਮਿਲਣਗੇ। ਸਿੰਘ ਰਾਸ਼ੀ ਦੇ ਜਾਤਕਾਂ ਦਾ ਰਿਸ਼ਤਾ ਇਸ ਅਵਧੀ ਦੇ ਦੌਰਾਨ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੋਵੇਗਾ ਅਤੇ ਤੁਸੀਂ ਦੋਵੇਂ ਇੱਕ-ਦੂਜੇ ਦੇ ਬਹੁਤ ਨਜ਼ਦੀਕ ਆ ਜਾਓਗੇ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ। ਇਸ ਦੌਰਾਨ ਤੁਹਾਨੂੰ ਹਰ ਕੰਮ ਵਿੱਚ ਤਰੱਕੀ ਪ੍ਰਾਪਤ ਹੋਵੇਗੀ ਅਤੇ ਚੰਗੀ ਕਿਸਮਤ ਦਾ ਭਰਪੂਰ ਸਾਥ ਮਿਲੇਗਾ। ਤੁਹਾਡੇ ਸਭ ਰੁਕੇ ਹੋਏ ਕੰਮ ਇੱਕ ਵਾਰ ਦੁਬਾਰਾ ਤੋਂ ਸ਼ੁਰੂ ਹੋ ਜਾਣਗੇ। ਜੇਕਰ ਤੁਹਾਡੀਆਂ ਕੁਝ ਕਾਰੋਬਾਰੀ ਪਰਿਯੋਜਨਾਵਾਂ ਸਨ, ਤਾਂ ਉਹ ਵੀ ਹੁਣ ਅੱਗੇ ਵਧਣ ਲੱਗਣਗੀਆਂ, ਜਿਸ ਨਾਲ ਤੁਹਾਨੂੰ ਚੰਗਾ ਧਨ-ਲਾਭ ਹੋਣ ਦੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਹਾਡਾ ਤਬਾਦਲਾ ਕਿਸੇ ਚੰਗੀ ਥਾਂ ‘ਤੇ ਹੋ ਸਕਦਾ ਹੈ, ਜਿੱਥੇ ਤੁਹਾਡਾ ਅਹੁਦਾ ਅਤੇ ਵੇਤਨ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੋ ਸਕਦੇ ਹਨ। ਇਹ ਸਮਾਂ ਤੁਹਾਡੇ ਕਰੀਅਰ ਦੇ ਲਈ ਅਨੁਕੂਲ ਰਹੇਗਾ ਅਤੇ ਤੁਹਾਨੂੰ ਕਿਸਮਤ ਦੀ ਕਿਰਪਾ ਨਾਲ ਬਹੁਤ ਕੁਝ ਪ੍ਰਾਪਤ ਹੋਵੇਗਾ। ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਵੀ ਇਹ ਬਹੁਤ ਮਹੱਤਵਪੂਰਣ ਸਾਬਤ ਹੋਵੇਗਾ ਅਤੇ ਤੁਹਾਨੂੰ ਆਪਣੇ ਕਾਰੋਬਾਰ ਨੂੰ ਨਵੇਂ ਲੋਕਾਂ ਨਾਲ ਮਿਲ ਕੇ ਅੱਗੇ ਚਲਾਓਣ ਦਾ ਮੌਕਾ ਮਿਲੇਗਾ। ਪਰਿਵਾਰਿਕ ਜੀਵਨ ਵਿੱਚ ਸੁੱਖ-ਸ਼ਾਂਤੀ ਰਹੇਗੀ। ਕੁੱਲ ਮਿਲਾ ਕੇ ਸ਼ੁੱਕਰ ਦਾ ਗੋਚਰ ਤੁਹਾਨੂੰ ਢੇਰ ਸਾਰੀਆਂ ਖੁਸ਼ੀਆਂ ਪ੍ਰਦਾਨ ਕਰੇਗਾ।
ਧਨੂੰ ਰਾਸ਼ੀ ਵਾਲਿਆਂ ਲਈ ਸ਼ੁੱਕਰ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ। ਇਸ ਦੌਰਾਨ ਤੁਹਾਡਾ ਆਪਣੇ ਜੀਵਨ ਸਾਥੀ ਦੇ ਨਾਲ ਪ੍ਰੇਮ ਵਧੇਗਾ। ਤੁਹਾਡੇ ਵਿਚਕਾਰ ਰੋਮਾਂਸ ਦੀ ਸੰਭਾਵਨਾ ਬਣੇਗੀ। ਤੁਸੀਂ ਇੱਕ-ਦੂਜੇ ਨਾਲ ਭਰਪੂਰ ਸਮਾਂ ਬਤੀਤ ਕਰੋਗੇ ਅਤੇ ਇੱਕ-ਦੂਜੇ ਦੇ ਸੱਚੇ ਜੀਵਨ ਸਾਥੀ ਬਣ ਕੇ ਆਪਣੀਆਂ ਸਭ ਜ਼ਿੰਮੇਦਾਰੀਆਂ ਬਹੁਤ ਚੰਗੀ ਤਰ੍ਹਾਂ ਪੂਰੀਆਂ ਕਰੋਗੇ। ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਇਹ ਅਨੁਕੂਲਤਾ ਲੈ ਕੇ ਆਵੇਗਾ ਅਤੇ ਤੁਹਾਡੇ ਕਾਰੋਬਾਰ ਵਿੱਚ ਚੰਗਾ ਵਾਧਾ ਦੇਖਣ ਨੂੰ ਮਿਲੇਗਾ। ਜੀਵਨਸਾਥੀ ਨੂੰ ਧਨ-ਲਾਭ ਮਿਲ ਸਕਦਾ ਹੈ, ਜਿਸ ਕਾਰਨ ਤੁਹਾਡੀ ਆਰਥਿਕ ਸਥਿਤੀ ਵੀ ਵਧੀਆ ਬਣੇਗੀ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ। ਸ਼ੁੱਕਰ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਤੁਸੀਂ ਆਪਣੇ ਅਣਕਿਆਸੇ ਖਰਚਿਆਂ ਵਿੱਚ ਵਾਧਾ ਦੇਖ ਕੇ ਪਰੇਸ਼ਾਨ ਹੋ ਜਾਓਗੇ। ਪਰ ਤੁਹਾਨੂੰ ਬਿਲਕੁਲ ਵੀ ਘਬਰਾਓਣ ਜਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਸ ਬਾਰ੍ਹਵੇਂ ਘਰ ਵਿੱਚ ਸਥਿਤ ਸ਼ੁੱਕਰ ਮਹਾਰਾਜ ਤੁਹਾਨੂੰ ਖੂਬ ਧਨ-ਲਾਭ ਵੀ ਪ੍ਰਦਾਨ ਕਰਨਗੇ। ਤੁਸੀਂ ਆਪਣੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਕਰਨ ਦੇ ਲਈ ਕੁਝ ਨਵੀਆਂ ਚੀਜ਼ਾਂ ਖਰੀਦ ਸਕਦੇ ਹੋ। ਤੁਸੀਂ ਆਪਣੇ ਘਰ ਦੀ ਸਾਜ-ਸਜਾਵਟ ਲਈ ਵੀ ਪੈਸਾ ਖਰਚ ਕਰ ਸਕਦੇ ਹੋ। ਤੁਸੀਂ ਘਰ ਵਿੱਚ ਮੁਰੰਮਤ ਆਦਿ ਦਾ ਕੰਮ ਵੀ ਕਰਵਾ ਸਕਦੇ ਹੋ ਅਤੇ ਪਰਿਵਾਰਕ ਜ਼ਰੂਰਤਾਂ ਦੇ ਸਮਾਨ ਦੇ ਨਾਲ-ਨਾਲ ਸੁੱਖ-ਸੁਵਿਧਾਵਾਂ ਦੀਆਂ ਵਸਤਾਂ ਵਿੱਚ ਵੀ ਵਾਧਾ ਕਰ ਸਕਦੇ ਹੋ। ਜੇਕਰ ਕੋਈ ਮਾਮਲਾ ਅਦਾਲਤ ਵਿੱਚ ਲਟਕਿਆ ਹੋਇਆ ਹੈ, ਤਾਂ ਤੁਹਾਨੂੰ ਉਸ ਉੱਤੇ ਖਰਚਾ ਕਰਨਾ ਪੈ ਸਕਦਾ ਹੈ। ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਪ੍ਰੇਮ ਵਧਣ ਦੀ ਸੰਭਾਵਨਾ ਵਧੇਗੀ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ। ਸ਼ੁੱਕਰ ਦਾ ਇਹ ਗੋਚਰ ਤੁਹਾਡੇ ਨਿੱਜੀ ਸਬੰਧਾਂ ਵਿੱਚ ਉਤਾਰ-ਚੜ੍ਹਾਅ ਲੈ ਕੇ ਆਵੇਗਾ। ਇਸ ਅਵਧੀ ਦੇ ਦੌਰਾਨ ਤੁਸੀਂ ਚੁੱਪ-ਚੁਪੀਤੇ ਤਰੀਕੇ ਨਾਲ ਆਪਣੇ ਪ੍ਰੇਮ ਸਬੰਧਾਂ ਨੂੰ ਅੱਗੇ ਵਧਾਓਣ ਵੱਲ ਧਿਆਨ ਦਿਓਗੇ ਅਤੇ ਆਪਣੇ ਅੰਤਰੰਗ ਸਬੰਧਾਂ ਵਿੱਚ ਵਾਧਾ ਮਹਿਸੂਸ ਕਰੋਗੇ। ਗੁਪਤ ਸੁੱਖ ਪ੍ਰਾਪਤ ਕਰਨ ਦੀ ਇੱਛਾ ਵਿੱਚ ਤੁਸੀਂ ਜੀ-ਭਰ ਕੇ ਪੈਸਾ ਖਰਚ ਕਰੋਗੇ, ਜੋ ਬਾਅਦ ਵਿੱਚ ਤੁਹਾਡੇ ਲਈ ਪਰੇਸ਼ਾਨੀ ਖੜੀ ਕਰ ਸਕਦਾ ਹੈ। ਹਾਲਾਂਕਿ ਆਰਥਿਕ ਦ੍ਰਿਸ਼ਟੀ ਤੋਂ ਇਹ ਗੋਚਰ ਤੁਹਾਡੇ ਲਈ ਲਾਭਕਾਰੀ ਰਹੇਗਾ, ਕਿਉਂਕਿ ਤੁਹਾਨੂੰ ਧਨ-ਲਾਭ ਹੋਣ ਦੀ ਮਜ਼ਬੂਤ ਸੰਭਾਵਨਾ ਬਣ ਰਹੀ ਹੈ। ਜੇਕਰ ਤੁਸੀਂ ਸ਼ੇਅਰ ਬਜ਼ਾਰ ਵਿੱਚ ਪਹਿਲਾਂ ਤੋਂ ਨਿਵੇਸ਼ ਕੀਤਾ ਹੋਇਆ ਹੈ, ਤਾਂ ਉਸ ਤੋਂ ਤੁਹਾਨੂੰ ਚੰਗਾ ਮੁਨਾਫਾ ਪ੍ਰਾਪਤ ਹੋ ਸਕਦਾ ਹੈ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।
ਇਸ ਦੌਰਾਨ ਤੁਹਾਨੂੰ ਸਹੁਰਿਆਂ ਵਿੱਚ ਕਿਸੇ ਦੇ ਵਿਆਹ ਜਾਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲ ਸਕਦਾ ਹੈ, ਜਿਸ ਨਾਲ ਘਰ-ਪਰਿਵਾਰ ਵਿੱਚ ਪ੍ਰੇਮ ਅਤੇ ਉਤਸ਼ਾਹ ਦਾ ਵਾਤਾਵਰਣ ਰਹੇਗਾ ਅਤੇ ਸਭ ਖੁਸ਼ ਨਜ਼ਰ ਆਓਣਗੇ। ਜੀਵਨਸਾਥੀ ਨਾਲ ਕਹਾਸੁਣੀ ਹੋ ਸਕਦੀ ਹੈ। ਵਾਦ-ਵਿਵਾਦ ਨੂੰ ਜ਼ਿਆਦਾ ਵਧਣ ਨਾ ਦਿਓ, ਇਸੇ ਵਿੱਚ ਤੁਹਾਡੀ ਭਲਾਈ ਹੈ। ਕਾਰੋਬਾਰ ਵਿੱਚ ਤਰੱਕੀ ਹੋਵੇਗੀ ਅਤੇ ਨੌਕਰੀ ਕਰਨ ਵਾਲੇ ਜਾਤਕਾਂ ਨੂੰ ਆਪਣੇ ਕੰਮ ਦੇ ਲਈ ਚੰਗੀ ਪਹਿਚਾਣ ਮਿਲੇਗੀ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!