ਨਵੇਂ ਸਾਲ ਵਿੱਚ ਸੂਰਜ ਦਾ ਗੋਚਰ ਹੋਣ ਵਾਲਾ ਹੈ। ਸੂਰਜ ਦਾ ਮਕਰ ਰਾਸ਼ੀ ਵਿੱਚ ਗੋਚਰ 15 ਜਨਵਰੀ 2024 ਨੂੰ 02:32 ਵਜੇ ਹੋਵੇਗਾ। ਸਭ ਗ੍ਰਹਿਆਂ ਵਿੱਚੋਂ ਸੂਰਜ ਨੂੰ ਸਭ ਤੋਂ ਪ੍ਰਮੁੱਖ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਊਰਜਾ ਦਾ ਮੁੱਖ ਸਰੋਤ ਵੀ ਮੰਨਿਆ ਗਿਆ ਹੈ। ਸੂਰਜ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਵੀ ਅਸੰਭਵ ਹੈ। ਸੂਰਜ ਸੁਭਾਅ ਤੋਂ ਹੀ ਮਰਦਾਨਾ ਅਤੇ ਜਟਿਲ ਕੰਮਾਂ ਨੂੰ ਸੰਭਾਲਣ ਦੇ ਲਈ ਦ੍ਰਿੜ ਸੰਕਲਪ ਦੇਣ ਵਾਲਾ ਗ੍ਰਹਿ ਹੈ। ਇਸ ਤੋਂ ਇਲਾਵਾ ਇਹ ਲੀਡਰਸ਼ਿਪ ਦੇ ਗੁਣਾਂ ਦੀ ਵੀ ਪ੍ਰਤੀਨਿਧਤਾ ਕਰਦਾ ਹੈ।
ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਮੇਖ਼ ਜਾਂ ਸਿੰਘ ਰਾਸ਼ੀ ਵਿੱਚ ਸੂਰਜ ਮਜ਼ਬੂਤ ਸਥਿਤੀ ਵਿਚ ਹੁੰਦਾ ਹੈ, ਉਨ੍ਹਾਂ ਨੂੰ ਕਰੀਅਰ ਦੇ ਸਬੰਧ ਵਿੱਚ ਹਰ ਤਰ੍ਹਾਂ ਦੇ ਲਾਭ ਪ੍ਰਾਪਤ ਹੁੰਦੇ ਹਨ, ਧਨ-ਸੰਪੱਤੀ ਪ੍ਰਾਪਤ ਹੁੰਦੀ ਹੈ, ਰਿਸ਼ਤਿਆਂ ਵਿੱਚ ਖੁਸ਼ਹਾਲੀ ਅਤੇ ਪਿਤਾ ਜੀ ਤੋਂ ਸਹਿਯੋਗ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਸੂਰਜ ਮਜ਼ਬੂਤ ਹੁੰਦਾ ਹੈ, ਉਹ ਸ਼ੁਭ ਨਤੀਜੇ ਪ੍ਰਾਪਤ ਕਰਦੇ ਹਨ, ਦੂਜਿਆਂ ‘ਤੇ ਆਪਣੀ ਪ੍ਰਭੁਤਾ ਕਾਇਮ ਰੱਖਦੇ ਹਨ ਅਤੇ ਅਜਿਹੇ ਵਿਅਕਤੀਆਂ ਵਿੱਚ ਮਜ਼ਬੂਤ ਅਗਵਾਈ ਦੇ ਗੁਣ ਦੇਖਣ ਨੂੰ ਮਿਲਦੇ ਹਨ।
ਤੁਹਾਡੀ ਕਿਸਮਤ ਸੂਰਜ ਦੀ ਤਰ੍ਹਾਂ ਕਦੋਂ ਚਮਕੇਗੀ? ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਵਾਬ ਜਾਣੋ
ਸੂਰਜ ਮੇਖ਼ ਰਾਸ਼ੀ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਹੁੰਦਾ ਹੈ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਇਹ ਪ੍ਰਿਥਵੀ ਦੇ ਬਹੁਤ ਨਜ਼ਦੀਕ ਆਓਂਦਾ ਹੈ ਅਤੇ ਆਪਣੀ ਉੱਚ ਸਥਿਤੀ ਨੂੰ ਪ੍ਰਾਪਤ ਕਰਦਾ ਹੈ। ਇਸ ਤੋਂ ਬਾਅਦ ਅਕਤੂਬਰ ਦੇ ਮਹੀਨੇ ਦੇ ਦੌਰਾਨ ਇਹ ਪ੍ਰਿਥਵੀ ਤੋਂ ਬਹੁਤ ਦੂਰ ਚਲਾ ਜਾਂਦਾ ਹੈ ਅਤੇ ਆਪਣੀ ਨੀਚ ਸਥਿਤੀ ਵਿੱਚ ਆ ਜਾਂਦਾ ਹੈ ਅਤੇ ਇਸ ਤਰ੍ਹਾਂ ਆਪਣੀਆਂ ਸ਼ਕਤੀਆਂ ਗੁਆ ਦਿੰਦਾ ਹੈ।
ਕਮਜ਼ੋਰ ਸੂਰਜ ਦੇ ਪ੍ਰਭਾਵ ਨਾਲ਼ ਵਿਅਕਤੀ ਨੂੰ ਰੋਗ-ਪ੍ਰਤੀਰੋਧਕ ਖਮਤਾ ਵਿੱਚ ਕਮੀ ਅਤੇ ਪਾਚਣ ਸਬੰਧੀ ਪਰੇਸ਼ਾਨੀਆਂ, ਸਿਹਤ ਸਬੰਧੀ ਪੁਰਾਣੀਆਂ ਸਮੱਸਿਆਵਾਂ ਆਦਿ ਝੇਲਣੀਆਂ ਪੈ ਸਕਦੀਆਂ ਹਨ। ਵੈਦਿਕ ਜੋਤਿਸ਼ ਵਿੱਚ ਗ੍ਰਹਿਆਂ ਦਾ ਰਾਜਾ ਸੂਰਜ ਮਰਦਾਨਾ ਸੁਭਾਅ ਵਾਲ਼ਾ ਇੱਕ ਗਤੀਸ਼ੀਲ ਅਤੇ ਅਧਿਕਾਰ ਨਾਲ਼ ਪੂਰਣ ਗ੍ਰਹਿ ਮੰਨਿਆ ਗਿਆ ਹੈ। ਇਸ ਆਰਟੀਕਲ ਵਿੱਚ ਅਸੀਂ ਸੂਰਜ ਦੇ ਮਕਰ ਰਾਸ਼ੀ ਵਿੱਚ ਹੋਣ ਵਾਲ਼ੇ ਗੋਚਰ ਤੋਂ ਮਿਲਣ ਵਾਲ਼ੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਦੇ ਬਾਰੇ ਵਿੱਚ ਜਾਣਾਂਗੇ।
ਜੇਕਰ ਸੂਰਜ ਸਿੰਘ ਰਾਸ਼ੀ ਵਿੱਚ ਆਪਣੀ ਮੂਲ ਤ੍ਰਿਕੋਣ ਰਾਸ਼ੀ ਵਿੱਚ ਸਥਿਤ ਹੁੰਦਾ ਹੈ ਤਾਂ ਇਸ ਨਾਲ ਵਿਅਕਤੀ ਨੂੰ ਬਹੁਤ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ। ਜਦੋਂ ਸੂਰਜ ਯੋਧਾ ਗ੍ਰਹਿ ਮੰਗਲ ਦੁਆਰਾ ਸ਼ਾਸਿਤ ਮੇਖ਼ ਰਾਸ਼ੀ ਵਿੱਚ ਸਥਿਤ ਹੁੰਦਾ ਹੈ, ਤਾਂ ਸੂਰਜ ਸ਼ਕਤੀਸ਼ਾਲੀ ਸਥਿਤੀ ਵਿੱਚ ਉੱਚ ਦਾ ਹੋ ਜਾਂਦਾ ਹੈ। ਸੂਰਜ ਪ੍ਰਕ੍ਰਿਤਿਕ ਰਾਸ਼ੀ ਚੱਕਰ ਅਤੇ ਪਹਿਲੀ ਰਾਸ਼ੀ ਤੋਂ ਪੰਜਵੇਂ ਘਰ ਦੀ ਰਾਸ਼ੀ ਸਿੰਘ ਦਾ ਸ਼ਾਸਕ ਸੁਆਮੀ ਹੈ। ਇਹ ਪੰਚਮ ਘਰ ਅਧਿਆਤਮਕ ਪ੍ਰਵਿਰਤੀ, ਮੰਤਰ, ਸ਼ਾਸਤਰ ਅਤੇ ਸੰਤਾਨ ਨੂੰ ਦਰਸਾਉਂਦਾ ਹੈ।
Click Here To Read In English: Sun Transit in Capricorn
ਜੋਤਿਸ਼ ਵਿੱਚ ਸੂਰਜ ਨੂੰ ਉੱਚ ਅਧਿਕਾਰ ਪ੍ਰਾਪਤ ਗਤੀਸ਼ੀਲ ਗ੍ਰਹਿ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਗ੍ਰਹਿ ਵਿਅਕਤੀ ਦੇ ਜੀਵਨ ਵਿੱਚ ਪ੍ਰਸ਼ਾਸਨ ਅਤੇ ਸਿਧਾਂਤਾਂ ਨੂੰ ਦਰਸਾਉਂਦਾ ਹੈ। ਸੁਭਾਅ ਤੋਂ ਸੂਰਜ ਇੱਕ ਗਰਮ ਗ੍ਰਹਿ ਮੰਨਿਆ ਗਿਆ ਹੈ। ਅਜਿਹੇ ਵਿੱਚ ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਸੂਰਜ ਸ਼ਕਤੀਸ਼ਾਲੀ ਸਥਿਤੀ ਵਿੱਚ ਹੁੰਦਾ ਹੈ, ਅਜਿਹੇ ਜਾਤਕ ਦੂਜਿਆਂ ਦੀ ਤੁਲਨਾ ਵਿੱਚ ਜ਼ਿਆਦਾ ਉੱਗਰ ਸੁਭਾਅ ਦੇ ਹੁੰਦੇ ਹਨ। ਕੁਝ ਲੋਕ ਇਸ ਗੱਲ ਨੂੰ ਸਵੀਕਾਰ ਕਰ ਲੈਂਦੇ ਹਨ, ਤਾਂ ਕੁਝ ਲੋਕਾਂ ਲਈ ਇਸ ਨੂੰ ਸਵੀਕਾਰ ਕਰ ਸਕਣਾ ਅਸਾਨ ਨਹੀਂ ਹੁੰਦਾ। ਇਸ ਲਈ ਆਮ ਤੌਰ ‘ਤੇ ਉੱਗਰ ਸੁਭਾਅ ਵਾਲੇ ਜਾਤਕਾਂ ਨੂੰ ਜੀਵਨ ਵਿੱਚ ਜ਼ਿਆਦਾ ਸਫਲਤਾ ਪ੍ਰਾਪਤ ਕਰਨ ਦੇ ਲਈ ਧੀਰਜ ਅਤੇ ਸਮਝਦਾਰੀ ਨਾਲ਼ ਕੰਮ ਕਰਨ ਦੀ ਜ਼ਰੂਰਤ ਪੈਂਦੀ ਹੈ।
ਸੂਰਜ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਵਿਅਕਤੀ ਜੀਵਨ ਵਿੱਚ ਕਰੀਅਰ ਦੇ ਸੰਦਰਭ ਵਿੱਚ ਚੋਟੀ ਦੇ ਸਥਾਨ ‘ਤੇ ਨਹੀਂ ਪਹੁੰਚ ਸਕਦਾ। ਕੁੰਡਲੀ ਵਿੱਚ ਇੱਕ ਮਜ਼ਬੂਤ ਸੂਰਜ ਜੀਵਨ ਵਿੱਚ ਸਭ ਤੋਂ ਜ਼ਰੂਰੀ ਚੀਜ਼ਾਂ ਜਿਵੇਂ ਸੰਤੁਸ਼ਟੀ, ਉੱਤਮ ਸਿਹਤ ਅਤੇ ਮਜ਼ਬੂਤ ਦਿਮਾਗ ਪ੍ਰਦਾਨ ਕਰਦਾ ਹੈ। ਜੇਕਰ ਸੂਰਜ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਚੰਗੀ ਸਥਿਤੀ ਵਿੱਚ ਹੈ, ਉਦਾਹਰਣ ਦੇ ਤੌਰ ‘ਤੇ ਗੱਲ ਕਰੀਏ ਕਿ ਮੇਖ਼ ਜਾਂ ਫੇਰ ਸਿੰਘ ਰਾਸ਼ੀ ਵਿੱਚ ਹੈ, ਤਾਂ ਸੂਰਜ ਕਿਸੇ ਵਿਅਕਤੀ ਨੂੰ ਕਮਜ਼ੋਰ ਸਥਿਤੀ ਤੋਂ ਮਜ਼ਬੂਤ ਸਥਿਤੀ ਵਿੱਚ ਵੀ ਲੈ ਜਾਣ ਦੀ ਤਾਕਤ ਰੱਖਦਾ ਹੈ।
ਜਦੋਂ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਅਨੁਕੂਲ ਸਥਿਤੀ ਵਿਚ ਮੌਜੂਦ ਹੁੰਦਾ ਹੈ, ਤਾਂ ਅਜਿਹੇ ਵਿਅਕਤੀ ਆਪਣੇ ਪੇਸ਼ੇ ਵਿੱਚ ਮਾਣ-ਸਨਮਾਨ ਅਤੇ ਉੱਚ-ਸਥਾਨ ਪ੍ਰਾਪਤ ਕਰਦੇ ਹਨ। ਮਜ਼ਬੂਤ ਸੂਰਜ ਖਾਸ ਤੌਰ ‘ਤੇ ਜਦੋਂ ਬ੍ਰਹਸਪਤੀ ਵਰਗੇ ਸ਼ੁਭ ਗ੍ਰਹਿ ਤੋਂ ਦ੍ਰਿਸ਼ਮਾਨ ਹੋਵੇ, ਤਾਂ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੋਵੇਂ ਪ੍ਰਾਪਤ ਹੁੰਦੇ ਹਨ ਅਤੇ ਵਿਅਕਤੀ ਨੂੰ ਜੀਵਨ ਵਿੱਚ ਭਰੋਸਾ ਵੀ ਪ੍ਰਾਪਤ ਹੁੰਦਾ ਹੈ। ਹਾਲਾਂਕਿ ਜੇਕਰ ਇਹ ਰਾਹੂ, ਕੇਤੁ ਜਾਂ ਫੇਰ ਮੰਗਲ ਵਰਗੇ ਅਸ਼ੁਭ ਗ੍ਰਹਿਆਂ ਦੇ ਨਾਲ ਸੰਯੁਕਤ ਹੁੰਦਾ ਹੈ, ਤਾਂ ਇਸ ਨਾਲ ਵਿਅਕਤੀ ਨੂੰ ਵਿਪਰੀਤ ਨਤੀਜੇ ਸਹਿਣੇ ਪੈਂਦੇ ਹਨ, ਜਿਵੇਂ ਸਿਹਤ ਸਬੰਧੀ ਪਰੇਸ਼ਾਨੀਆਂ, ਮਾਣ-ਸਨਮਾਨ ਵਿੱਚ ਕਮੀ, ਧਨ ਨਾਲ਼ ਸਬੰਧਤ ਸਮੱਸਿਆ ਆਦਿ ਪਰੇਸ਼ਾਨੀਆਂ ਹੋ ਸਕਦੀਆਂ ਹਨ।
ਮਾਣਿਕ ਰਤਨ ਸੂਰਜ ਦਾ ਰਤਨ ਮੰਨਿਆ ਗਿਆ ਹੈ ਅਤੇ ਜੇਕਰ ਇਸ ਨੂੰ ਪਹਿਨਿਆ ਜਾਵੇ, ਤਾਂ ਵਿਅਕਤੀ ਦੇ ਲਈ ਸੂਰਜ ਨਾਲ ਸਬੰਧਤ ਨਕਾਰਾਤਮਕ ਨਤੀਜੇ ਘੱਟ ਕੀਤੇ ਜਾ ਸਕਦੇ ਹਨ। ਨਾਲ ਹੀ, ਅਜਿਹੇ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਅਤੇ ਪ੍ਰਭਾਵ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉੱਪਰ ਆਮ ਨਤੀਜੇ ਦਿੱਤੇ ਗਏ ਹਨ ਜਿਹੜੇ ਸੂਰਜ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਲਈ ਪ੍ਰਦਾਨ ਕਰ ਸਕਦਾ ਹੈ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ
ਮਕਰ ਰਾਸ਼ੀ ਸ਼ਨੀ ਦੁਆਰਾ ਸ਼ਾਸਿਤ ਰਾਸ਼ੀ ਮੰਨੀ ਗਈ ਹੈ। ਸੂਰਜ ਸ਼ਨੀ ਦੇ ਉਲਟ ਹੁੰਦਾ ਹੈ। ਇਸ ਲਈ ਮਕਰ ਰਾਸ਼ੀ ਵਿੱਚ ਸੂਰਜ ਦੇ ਗੋਚਰ ਦੇ ਦੌਰਾਨ ਸੂਰਜ ਕਿਸੇ ਵਿਅਕਤੀ ਨੂੰ ਜੋ ਨਤੀਜੇ ਦੇ ਸਕਦਾ ਹੈ, ਉਹ ਓਨੇ ਚੰਗੇ ਸਾਬਿਤ ਨਹੀਂ ਹੁੰਦੇ। ਇਸ ਦੌਰਾਨ ਜਾਤਕਾਂ ਨੂੰ ਪ੍ਰਾਪਰਟੀ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਤਕਾਂ ਨੂੰ ਪਿਤਾ ਅਤੇ ਆਪਣੇ ਤੋਂ ਵੱਡਿਆਂ ਨਾਲ ਵਾਦ-ਵਿਵਾਦ ਅਤੇ ਪੇਸ਼ੇ ਨਾਲ ਸਬੰਧਤ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਆਮ ਤੌਰ ‘ਤੇ ਵਿਅਕਤੀ ਦੇ ਕਰੀਅਰ ਵਿੱਚ ਬਹੁਤ ਸਾਰੇ ਬਦਲਾਵ ਦੇਖਣ ਨੂੰ ਮਿਲ ਸਕਦੇ ਹਨ ਅਤੇ ਸੂਰਜ ਗ੍ਰਹਿ ਦੇ ਮਕਰ ਰਾਸ਼ੀ ਵਿੱਚ ਰਹਿਣ ਦੇ ਦੌਰਾਨ ਵਿਅਕਤੀ ਆਪਣਾ ਕਰੀਅਰ ਵਾਰ-ਵਾਰ ਬਦਲਦੇ ਵੀ ਨਜ਼ਰ ਆ ਸਕਦੇ ਹਨ। ਕੁਝ ਜਾਤਕਾਂ ਦੇ ਲਈ ਸੂਰਜ ਦਾ ਗੋਚਰ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਦੇ ਆਧਾਰ ‘ਤੇ ਚੰਗਾ ਵੀ ਸਾਬਿਤ ਹੋ ਸਕਦਾ ਹੈ, ਜਦ ਕਿ ਕੁਝ ਵਿਅਕਤੀਆਂ ਦੇ ਲਈ ਸੂਰਜ ਦਾ ਮਕਰ ਰਾਸ਼ੀ ਵਿੱਚ ਗੋਚਰ ਪ੍ਰਤੀਕੂਲ ਵੀ ਰਹਿ ਸਕਦਾ ਹੈ।
ਆਓ ਹੁਣ ਅੱਗੇ ਵਧਦੇ ਹਾਂ ਅਤੇ ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਪ੍ਰਭਾਵ ਦੇ ਨਾਲ਼-ਨਾਲ਼ ਇਸ ਦੌਰਾਨ ਕੀਤੇ ਜਾ ਸਕਣ ਵਾਲ਼ੇ ਉਪਾਵਾਂ ਦੀ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਪੰਜਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਦਸਵੇਂ ਘਰ ਵਿੱਚ ਸਥਿਤ ਹੋਣ ਵਾਲਾ ਹੈ। ਸੂਰਜ ਦਾ ਮਕਰ ਰਾਸ਼ੀ ਵਿੱਚ ਗੋਚਰ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਚਮਤਕਾਰ ਸਾਬਿਤ ਹੋ ਸਕਦਾ ਹੈ।
ਆਮ ਤੌਰ ‘ਤੇ ਇਹ ਜਾਤਕ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲ ਹੁੰਦੇ ਹਨ ਅਤੇ ਸੂਰਜ ਦੇ ਇਸ ਮਹੱਤਵਪੂਰਣ ਗੋਚਰ ਦੇ ਦੌਰਾਨ ਤੁਸੀਂ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਵੀ ਕਾਮਯਾਬੀ ਹਾਸਲ ਕਰੋਗੇ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਸੂਰਜ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਨੂੰ ਸਫਲਤਾ ਦੇ ਸ਼ਿਖਰ ਉੱਤੇ ਪਹੁੰਚਾਉਣ ਅਤੇ ਕਾਰਜ-ਖੇਤਰ ਵਿੱਚ ਪੁਰਸਕਾਰ ਅਤੇ ਅਹੁਦੇ ਵਿੱਚ ਤਰੱਕੀ ਪ੍ਰਾਪਤ ਕਰਵਾਉਣ ਵਿੱਚ ਕਾਰਗਰ ਸਿੱਧ ਹੋਵੇਗਾ। ਜੇਕਰ ਮੇਖ਼ ਰਾਸ਼ੀ ਦੇ ਕੁਝ ਜਾਤਕਾਂ ਦੀ ਦਿਲਚਸਪੀ ਸਰਕਾਰੀ ਨੌਕਰੀ ਵਿੱਚ ਜਾਣ ਵਿੱਚ ਹੋਵੇ, ਤਾਂ ਉਹ ਇਸ ਵਿੱਚ ਵੀ ਸਫਲਤਾ ਪ੍ਰਾਪਤ ਕਰ ਸਕਦੇ ਹਨ। ਇਸ ਗੋਚਰ ਦੇ ਦੌਰਾਨ ਜਾਤਕ ਆਪਣੇ ਕਰੀਅਰ ਵਿੱਚ ਆਪਣਾ ਦਾਇਰਾ ਵਧਾਉਣ ਵਿੱਚ ਵੀ ਸਫਲ ਰਹਿਣਗੇ ਅਤੇ ਤੁਹਾਡੇ ਵਿੱਚੋਂ ਕਈ ਲੋਕਾਂ ਨੂੰ ਨਵੀਂ ਨੌਕਰੀ ਦੇ ਮੌਕੇ ਵੀ ਪ੍ਰਾਪਤ ਹੋ ਸਕਦੇ ਹਨ। ਇਸ ਗੋਚਰ ਦੇ ਦੌਰਾਨ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਕਰੀਅਰ ਦੇ ਸਬੰਧ ਵਿੱਚ ਵਿਦੇਸ਼ ਯਾਤਰਾਵਾਂ ਦੇ ਵੀ ਸੰਕੇਤ ਮਿਲ ਰਹੇ ਹਨ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਨਾਲ ਸਬੰਧਤ ਹਨ, ਉਨ੍ਹਾਂ ਨੂੰ ਉੱਚ-ਲਾਭ ਰਿਟਰਨ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਤੁਸੀਂ ਕਿਸੇ ਨਵੇਂ ਕਾਰੋਬਾਰੀ ਪ੍ਰਾਜੈਕਟ ਵਿੱਚ ਆਪਣੀ ਜਗ੍ਹਾ ਸੁਰੱਖਿਅਤ ਕਰਨ ਅਤੇ ਵਿਦੇਸ਼ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ। ਤੁਹਾਡੀ ਊਰਜਾ ਦਾ ਲੈਵਲ ਅਤੇ ਆਤਮਵਿਸ਼ਵਾਸ ਕਾਫੀ ਉੱਚਾ ਰਹਿਣ ਵਾਲਾ ਹੈ ਅਤੇ ਇਸ ਦੇ ਨਾਲ-ਨਾਲ ਤੁਸੀਂ ਆਪਣੇ ਕਾਰੋਬਾਰ ਦੇ ਖੇਤਰ ਵਿੱਚ ਵੀ ਕਈ ਉਪਲਬਧੀਆਂ ਹਾਸਿਲ ਕਰਨ ਵਿੱਚ ਸਫਲ ਹੋਵੋਗੇ। ਜੇਕਰ ਤੁਸੀਂ ਪਾਰਟਨਰਸ਼ਿਪ ਵਿੱਚ ਵਪਾਰ ਕਰਦੇ ਹੋ, ਤਾਂ ਤੁਹਾਨੂੰ ਚੰਗੀ ਸਫਲਤਾ ਪ੍ਰਾਪਤ ਹੋਵੇਗੀ। ਤੁਸੀਂ ਆਪਣੇ ਕਾਰੋਬਾਰ ਵਿੱਚ ਆਪਣੀ ਪ੍ਰਭੁਤਾ ਸਥਾਪਿਤ ਕਰਨ ਵਿੱਚ ਵੀ ਸਫਲ ਹੋਵੋਗੇ।
ਜੇਕਰ ਗੱਲ ਕਰੀਏ ਰਿਸ਼ਤਿਆਂ ਦੇ ਸੰਦਰਭ ਵਿੱਚ, ਤਾਂ ਇਸ ਦੌਰਾਨ ਤੁਹਾਡੇ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਜ਼ਿਆਦਾ ਇਮਾਨਦਾਰੀ ਦੇਖਣ ਨੂੰ ਮਿਲੇਗੀ। ਨਾਲ ਹੀ, ਤੁਸੀਂ ਆਪਣੇ ਪਾਰਟਨਰ ਜਾਂ ਆਪਣੇ ਜੀਵਨਸਾਥੀ ਵੱਲੋਂ ਵੀ ਆਪਣੇ ਰਿਸ਼ਤੇ ਵਿੱਚ ਜ਼ਿਆਦਾ ਪਿਆਰ ਅਤੇ ਇਮਾਨਦਾਰੀ ਦੇਖਣ ਵਿੱਚ ਕਾਮਯਾਬ ਰਹੋਗੇ। ਸਰਲ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਸ ਦੌਰਾਨ ਤੁਸੀਂ ਆਪਣੇ ਰਿਸ਼ਤੇ ਵਿੱਚ ਚੰਗੀ ਅਤੇ ਮਜ਼ਬੂਤ ਪ੍ਰਤੀਬੱਧਤਾ ਅਤੇ ਖੁਸ਼ਹਾਲੀ ਦਾ ਅਨੁਭਵ ਕਰੋਗੇ।
ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਡੇ ਪੈਰਾਂ ਵਿੱਚ ਦਰਦ, ਜੋੜਾਂ ਵਿੱਚ ਅਕੜਨ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ ਇਸ ਤੋਂ ਇਲਾਵਾ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪਵੇਗਾ। ਮਜ਼ਬੂਤ ਰਵੱਈਏ ਅਤੇ ਦ੍ਰਿੜ ਸੰਕਲਪ ਦੇ ਨਾਲ ਤੁਹਾਡੀ ਇਮਯੂਨੀਟੀ ਦਾ ਲੈਵਲ ਵੀ ਕਾਫੀ ਸ਼ਾਨਦਾਰ ਰਹੇਗਾ।
ਉਪਾਅ: 'ॐ ਸੂਰਯਾਯ ਨਮਹ:' ਦਾ ਰੋਜ਼ਾਨਾ 19 ਵਾਰ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਚੌਥੇ ਘਰ ਦਾ ਸੁਆਮੀ ਹੋ ਕੇ ਨੌਵੇਂ ਘਰ ਵਿੱਚ ਸਥਿਤ ਰਹੇਗਾ। ਸੂਰਜ ਦਾ ਮਕਰ ਰਾਸ਼ੀ ਵਿੱਚ ਗੋਚਰ ਚੰਗੇ ਨਤੀਜੇ ਪ੍ਰਦਾਨ ਕਰਨ ਦੇ ਸੰਕੇਤ ਦੇ ਰਿਹਾ ਹੈ।
ਇਸ ਰਾਸ਼ੀ ਦੇ ਕੁਝ ਜਾਤਕਾਂ ਨੂੰ ਵਿਦੇਸ਼ ਵਿੱਚ ਪ੍ਰਾਪਰਟੀ ਖਰੀਦਣ ਦੇ ਚੰਗੇ ਮੌਕੇ ਪ੍ਰਾਪਤ ਹੋ ਸਕਦੇ ਹਨ। ਨਾਲ ਹੀ, ਇਸ ਰਾਸ਼ੀ ਦੇ ਜਾਤਕਾਂ ਨੂੰ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਮੌਕੇ ਵੀ ਪ੍ਰਾਪਤ ਹੋ ਸਕਦੇ ਹਨ। ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਵਿਦੇਸ਼ੀ ਰਿਟਰਨ ਦੇ ਜਰੀਏ ਕਮਾਈ ਅਤੇ ਸੰਤੁਸ਼ਟੀ ਹਾਸਿਲ ਕਰਨ ਦੇ ਮੌਕੇ ਵੀ ਪ੍ਰਾਪਤ ਹੋਣਗੇ।
ਕਰੀਅਰ ਦੇ ਪੱਖ ਤੋਂ ਗੱਲ ਕਰੀਏ ਤਾਂ ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਤੁਸੀਂ ਕਾਫੀ ਭਾਗਸ਼ਾਲੀ ਰਹੋਗੇ। ਤੁਹਾਨੂੰ ਨੌਕਰੀ ਦੇ ਸਬੰਧ ਵਿੱਚ ਨਵੇਂ ਮੌਕੇ ਮਿਲ ਸਕਦੇ ਹਨ। ਇਸ ਤੋਂ ਇਲਾਵਾ ਇਸ ਰਾਸ਼ੀ ਦੇ ਕੁਝ ਜਾਤਕਾਂ ਨੂੰ ਨੌਕਰੀ ਦੇ ਲਈ ਵਿਦੇਸ਼ ਤੋਂ ਵੀ ਮੌਕੇ ਮਿਲਣ ਦੀ ਸੰਭਾਵਨਾ ਹੈ ਅਤੇ ਅਜਿਹੇ ਮੌਕੇ ਤੁਹਾਡੇ ਲਈ ਫਲਦਾਇਕ ਸਾਬਿਤ ਹੋਣਗੇ। ਤੁਹਾਨੂੰ ਮਿਲਣ ਵਾਲੇ ਮੌਕਿਆਂ ਤੋਂ ਤੁਸੀਂ ਉਤਸਾਹਿਤ ਨਜ਼ਰ ਆਓਗੇ। ਜੇਕਰ ਤੁਸੀਂ ਇਸ ਗੋਚਰ ਦੇ ਦੌਰਾਨ ਕਿਸੇ ਨਵੀਂ ਨੌਕਰੀ ਵਿੱਚ ਸ਼ਾਮਿਲ ਹੁੰਦੇ ਹੋ ਤਾਂ ਅਜਿਹਾ ਕਰਨਾ ਵੀ ਤੁਹਾਡੇ ਲਈ ਅਨੁਕੂਲ ਰਹੇਗਾ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹਨ ਅਤੇ ਵਿਦੇਸ਼ ਵਿੱਚ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਨੂੰ ਸਫਲਤਾ ਮਿਲਣ ਦੀ ਉੱਚ ਸੰਭਾਵਨਾ ਬਣ ਰਹੀ ਹੈ। ਨਾਲ ਹੀ ਲਾਭਦਾਇਕ ਰਿਟਰਨ ਪ੍ਰਾਪਤ ਕਰਨ ਦੇ ਲਈ ਇਸ ਨੂੰ ਵਿਦੇਸ਼ ਵਿੱਚ ਕਰਨਾ ਤੁਹਾਡੇ ਲਈ ਜ਼ਿਆਦਾ ਅਨੁਕੂਲ ਰਹੇਗਾ। ਜੇਕਰ ਤੁਸੀਂ ਪਾਰਟਨਰਸ਼ਿਪ ਵਿੱਚ ਕਾਰੋਬਾਰ ਕਰ ਰਹੇ ਹੋ ਜਾਂ ਫਿਰ ਇਕੱਲੇ ਹੀ ਕਾਰੋਬਾਰ ਕਰ ਰਹੇ ਹੋ ਤਾਂ ਤੁਹਾਨੂੰ ਵਿਦੇਸ਼ ਤੋਂ ਸਫਲਤਾ ਮਿਲ ਸਕਦੀ ਹੈ। ਇਸ ਗੋਚਰ ਦੇ ਦੌਰਾਨ ਜੇਕਰ ਤੁਸੀਂ ਸਟਾਕ ਐਕਸਚੇਂਜ ਦੇ ਖੇਤਰ ਨਾਲ ਜੁੜੇ ਹੋਏ ਹੋ ਤਾਂ ਤੁਹਾਨੂੰ ਕਾਰੋਬਾਰੀ ਸੌਦਿਆਂ ਵਿੱਚ ਸਫਲਤਾ ਮਿਲੇਗੀ। ਤੁਹਾਡੇ ਵਿਰੋਧੀ ਤੁਹਾਡੀ ਤਰੱਕੀ ਦੇਖ ਕੇ ਹੈਰਾਨ ਰਹਿ ਜਾਣਗੇ ਅਤੇ ਤੁਸੀਂ ਆਪਣੇ ਵਿਰੋਧੀਆਂ ਨੂੰ ਮਾਤ ਦੇਣ ਵਿੱਚ ਕਾਮਯਾਬ ਰਹੋਗੇ।
ਪੈਸਿਆਂ ਦੇ ਮਾਮਲੇ ਵਿੱਚ ਤੁਹਾਨੂੰ ਚੰਗਾ ਲਾਭ ਹੋਣ ਦੇ ਸੰਕੇਤ ਮਿਲ ਰਹੇ ਹਨ ਅਤੇ ਕਿਸਮਤ ਵੀ ਤੁਹਾਡੇ ਪੱਖ ਵਿੱਚ ਨਜ਼ਰ ਆਵੇਗੀ। ਬ੍ਰਿਸ਼ਭ ਰਾਸ਼ੀ ਦੇ ਕੁਝ ਜਾਤਕ ਉਪਲਬਧ ਧਨ ਨੂੰ ਮਨੀ ਬੈਕ ਪਾਲਿਸੀ ਜਿਹੀਆਂ ਯੋਜਨਾਵਾਂ ਵਿੱਚ ਨਿਵੇਸ਼ ਕਰਨ ਦਾ ਵਿਚਾਰ ਕਰ ਸਕਦੇ ਹਨ, ਜਿਸ ਨਾਲ ਤੁਹਾਨੂੰ ਵੱਡੀ ਮਾਤਰਾ ਵਿੱਚ ਧਨ ਪ੍ਰਾਪਤ ਹੋਵੇਗਾ।
ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਆਪਣਾ ਪਿਆਰ ਮਜ਼ਬੂਤ ਬਣਾ ਕੇ ਰੱਖਣ ਦੀ ਸਥਿਤੀ ਵਿਚ ਨਜ਼ਰ ਆਓਗੇ। ਤੁਹਾਡੇ ਪਰਿਵਾਰ ਦੇ ਮੈਂਬਰ ਚੰਗੇ ਜੀਵਨ ਅਤੇ ਖੁਸ਼ੀ ਦੇ ਲਈ ਤੁਹਾਡੇ ਜੀਵਨਸਾਥੀ ਦਾ ਸਾਥ ਦਿੰਦੇ ਵੀ ਨਜ਼ਰ ਆ ਸਕਦੇ ਹਨ। ਤੁਸੀਂ ਅਤੇ ਤੁਹਾਡਾ ਜੀਵਨਸਾਥੀ ਦੋਵੇਂ ਆਪਣੇ ਪਰਿਵਾਰ ਵਿੱਚ ਕਿਸੇ ਸ਼ੁਭ ਪ੍ਰੋਗਰਾਮ ਵਿੱਚ ਭਾਗ ਲੈਣਗੇ। ਇਸ ਗੋਚਰ ਦੇ ਦੌਰਾਨ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਲਈ ਤੁਹਾਡੇ ਪਰਿਵਾਰ ਦੇ ਮੈਂਬਰਾਂ ਦਾ ਸਹਿਯੋਗ ਬਹੁਤ ਜ਼ਿਆਦਾ ਰਹਿਣ ਵਾਲਾ ਹੈ।
ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਸੂਰਜ ਦੇ ਇਸ ਗੋਚਰ ਦੇ ਦੌਰਾਨ ਤੁਸੀਂ ਉੱਚ ਅਤੇ ਸਕਾਰਾਤਮਕ ਊਰਜਾ ਪ੍ਰਾਪਤ ਕਰੋਗੇ। ਘਰ-ਪਰਿਵਾਰ ਵਿੱਚ ਤੁਹਾਡੀ ਸਥਿਤੀ ਕਾਫੀ ਖੁਸ਼ੀਆਂ ਹੋਣ ਨਾਲ ਚੰਗੀ ਰਹੇਗੀ। ਉੱਚ-ਲੈਵਲ ਦੀ ਰੋਗ ਪ੍ਰਤੀਰੋਧਕ ਖਮਤਾ ਅਤੇ ਸੰਤੁਸ਼ਟੀ ਦੇ ਨਾਲ ਇਸ ਗੋਚਰ ਦੇ ਦੌਰਾਨ ਤੁਹਾਡੀ ਸਿਹਤ ਉੱਤਮ ਰਹਿਣ ਵਾਲੀ ਹੈ। ਤੁਹਾਡੀ ਪਰਿਵਾਰਿਕ ਸਥਿਤੀ ਵੀ ਚੰਗੀ ਰਹੇਗੀ। ਇਸ ਨਾਲ ਵੀ ਤੁਹਾਡੀ ਸਿਹਤ ਸ਼ਾਨਦਾਰ ਬਣੀ ਰਹੇਗੀ। ਸਿਹਤ ਨੂੰ ਹੋਰ ਜ਼ਿਆਦਾ ਅਨੁਕੂਲ ਬਣਾ ਕੇ ਰੱਖਣ ਦੇ ਲਈ ਤੁਹਾਨੂੰ ਉਚਿਤ ਆਸ਼ਾ, ਪ੍ਰੋਤਸਾਹਨ ਅਤੇ ਦ੍ਰਿੜ ਸੰਕਲਪ ਪ੍ਰਾਪਤ ਹੋਵੇਗਾ।
ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰੋ।
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਤੀਜੇ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਅੱਠਵੇਂ ਘਰ ਵਿੱਚ ਰਹੇਗਾ।
ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਨੌਕਰੀ ਪੇਸ਼ਾ ਜਾਤਕਾਂ ਨੂੰ ਯੋਜਨਾ ਬਣਾਉਣ ਅਤੇ ਜ਼ਿਆਦਾ ਯੋਜਨਾਬੱਧ ਤਰੀਕੇ ਦੇ ਨਾਲ਼ ਕੰਮ ਕਰਨ ਦੀ ਜ਼ਰੂਰਤ ਪਵੇਗੀ, ਨਹੀਂ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਜੀਵਨ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਅਚਨਚੇਤ ਤਰੀਕੇ ਨਾਲ਼ ਆਪਣੀ ਨੌਕਰੀ ਵਿੱਚ ਪਰਿਵਰਤਨ ਦੀ ਉਮੀਦ ਵੀ ਕਰ ਸਕਦੇ ਹੋ ਜਾਂ ਨੌਕਰੀ ਦੇ ਲਈ ਵਿਦੇਸ਼ ਵੀ ਜਾ ਸਕਦੇ ਹੋ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ਼ ਜੁੜੇ ਹੋਏ ਹਨ, ਉਨ੍ਹਾਂ ਦੇ ਲਈ ਇਹ ਗੋਚਰ ਉੱਚ-ਲੈਵਲ ਦਾ ਮੁਨਾਫ਼ਾ ਕਮਾਉਣ ਦੇ ਲਿਹਾਜ਼ ਤੋਂ ਜ਼ਿਆਦਾ ਅਨੁਕੂਲ ਸੰਕੇਤ ਨਹੀਂ ਦੇ ਰਿਹਾ ਅਤੇ ਕੁਝ ਸਥਿਤੀਆਂ ਵਿੱਚ ਤੁਹਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।ਇਸ ਨੁਕਸਾਨ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਕਾਰੋਬਾਰ ਦੇ ਸੰਚਾਲਨ ਨੂੰ ਸੁਚਾਰੂ ਤਰੀਕੇ ਦੇ ਨਾਲ ਚਲਾਉਣ ਦੇ ਲਈ ਉੱਚ-ਲੈਵਲ ਦੀਆਂ ਯੋਜਨਾਵਾਂ ਅਤੇ ਸ਼ੈਡਿਊਲਿੰਗ ਦੀ ਮਦਦ ਲੈਣੀ ਪਵੇਗੀ। ਜੇਕਰ ਤੁਸੀਂ ਪਾਰਟਨਰਸ਼ਿਪ ਵਿੱਚ ਕਾਰੋਬਾਰ ਕਰ ਰਹੇ ਹੋ, ਤਾਂ ਤੁਹਾਨੂੰ ਜ਼ਿਆਦਾ ਲਾਭ ਪ੍ਰਾਪਤ ਕਰਨ ਦੇ ਲਈ ਆਪਣੇ ਕਾਰੋਬਾਰ ਨੂੰ ਵਿਵਸਥਿਤ ਅਤੇ ਪੇਸ਼ੇਵਰ ਤਰੀਕੇ ਨਾਲ ਚਲਾਉਣ ਦੀ ਜ਼ਰੂਰਤ ਪਵੇਗੀ। ਕਾਰੋਬਾਰ ਦੇ ਸਬੰਧ ਵਿੱਚ ਸਮੱਸਿਆਵਾਂ ਤੋਂ ਬਚਣ ਦੇ ਲਈ ਅਜਿਹਾ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੋਵੇਗਾ।
ਵਿੱਤ ਦੇ ਸੰਦਰਭ ਵਿੱਚ ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਮਿਹਨਤ ਨਾਲ ਕਮਾਏ ਹੋਏ ਪੈਸੇ ਨੂੰ ਬਰਬਾਦ ਹੋਣ ਤੋਂ ਬਚਾਉਣ ਦੇ ਲਈ ਤੁਹਾਨੂੰ ਸਾਵਧਾਨੀਪੂਰਵਕ ਯੋਜਨਾ ਬਣਾਉਣ ਅਤੇ ਆਪਣੇ ਖਰਚਿਆਂ ਉੱਤੇ ਲਗਾਮ ਲਗਾਉਣ ਦੀ ਜ਼ਰੂਰਤ ਪਵੇਗੀ। ਮੁਮਕਿਨ ਹੈ ਕਿ ਇਸ ਤਰ੍ਹਾਂ ਤੁਸੀਂ ਚੰਗਾ ਪੈਸਾ ਤਾਂ ਕਮਾਉਣ ਵਿੱਚ ਕਾਮਯਾਬ ਰਹੋਗੇ, ਪਰ ਤੁਸੀਂ ਇਸ ਨੂੰ ਆਪਣੇ ਉਦੇਸ਼ ਦੇ ਲਈ ਇਸਤੇਮਾਲ ਕਰਨ ਦੀ ਸਥਿਤੀ ਵਿੱਚ ਨਹੀਂ ਹੋਵੋਗੇ ਅਤੇ ਫਜ਼ੂਲ ਖਰਚ ਦੇ ਚਲਦੇ ਤੁਹਾਡਾ ਪੈਸਾ ਬਰਬਾਦ ਹੋ ਸਕਦਾ ਹੈ। ਸਰਲ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਡੇ ਲਈ ਇਸ ਦੌਰਾਨ ਖਰਚੇ ਜ਼ਿਆਦਾ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਪ੍ਰਬੰਧਿਤ ਕਰਨ ਦੀ ਸਥਿਤੀ ਵਿੱਚ ਤੁਸੀਂ ਨਜ਼ਰ ਨਹੀਂ ਆਉਗੇ।
ਤੁਹਾਡੇ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤਿਆਂ ਵਿੱਚ ਬੇਕਾਰ ਦੀਆਂ ਉਲਝਣਾ ਖੜੀਆਂ ਹੋ ਸਕਦੀਆਂ ਹਨ, ਜਿਸ ਦੇ ਨਤੀਜੇ ਵਜੋਂ ਤੁਹਾਡੇ ਦੋਵਾਂ ਦੇ ਵਿਚਕਾਰ ਜ਼ਿਆਦਾ ਬਹਿਸ ਹੁੰਦੀ ਰਹੇਗੀ। ਇਸ ਨਾਲ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਦੀਆਂ ਖੁਸ਼ੀਆਂ ਘੱਟ ਹੋ ਸਕਦੀਆਂ ਹਨ। ਨਤੀਜੇ ਵਜੋਂ ਤੁਹਾਡੇ ਜੀਵਨਸਾਥੀ ਦੇ ਨਾਲ ਗਲਤਫਹਿਮੀਆਂ ਹੋਣ ਦੀ ਸੰਭਾਵਨਾ ਬਣ ਰਹੀ ਹੈ। ਇਸ ਉੱਤੇ ਲਗਾਮ ਲਗਾਉਣ ਦੇ ਲਈ ਅਤੇ ਇਨ੍ਹਾਂ ਪਰੇਸ਼ਾਨੀਆਂ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਬਿਹਤਰ ਤਾਲਮੇਲ ਬਣਾ ਕੇ ਰੱਖਣ ਦੀ ਜ਼ਰੂਰਤ ਪਵੇਗੀ।
ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਆਪਣੀ ਸਿਹਤ ਦਾ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਪਵੇਗੀ। ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਹੋਣ ਦੀ ਉੱਚ-ਸੰਭਾਵਨਾ ਨਜ਼ਰ ਆ ਰਹੀ ਹੈ। ਪੁਰਾਣੀਆਂ ਸਮੱਸਿਆਵਾਂ ਦੇ ਚਲਦੇ ਇਸ ਗੋਚਰ ਦੇ ਦੌਰਾਨ ਤੁਹਾਡਾ ਇਮਿਊਨਿਟੀ ਲੈਵਲ ਵੀ ਘੱਟ ਹੋਵੇਗਾ। ਪੈਰਾਂ ਵਿੱਚ ਦਰਦ ਅਤੇ ਅਕੜਨ ਦੀ ਸੰਭਾਵਨਾ ਜ਼ਿਆਦਾ ਰਹੇਗੀ ਅਤੇ ਇਹ ਰੋਗ-ਪ੍ਰਤੀਰੋਧਕ ਖਮਤਾ ਵਿੱਚ ਕਮੀ ਜਾਂ ਗਿਰਾਵਟ ਦੇ ਚਲਦੇ ਹੋ ਸਕਦਾ ਹੈ। ਇਸ ਤੋਂ ਇਲਾਵਾ ਸੂਰਜ ਦੇ ਇਸ ਗੋਚਰ ਦੇ ਦੌਰਾਨ ਰੋਗ-ਪ੍ਰਤੀਰੋਧਕ ਖਮਤਾ ਦੀ ਕਮੀ ਦੇ ਚਲਦੇ ਵੀ ਅਜਿਹੀਆਂ ਸਮੱਸਿਆਵਾਂ ਤੁਹਾਡੇ ਜੀਵਨ ਵਿੱਚ ਖੜੀਆਂ ਹੋ ਸਕਦੀਆਂ ਹਨ।
ਉਪਾਅ: ਰੋਜ਼ਾਨਾ 21 ਵਾਰ 'ॐ ਗੁਰੁਵੇ ਨਮਹ:' ਮੰਤਰ ਦਾ ਜਾਪ ਕਰੋ।
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦੂਜੇ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਸੱਤਵੇਂ ਘਰ ਵਿੱਚ ਸਥਿਤ ਰਹਿਣ ਵਾਲਾ ਹੈ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਤੁਹਾਨੂੰ ਆਪਣੀ ਨੌਕਰੀ ਦੇ ਸਬੰਧ ਵਿੱਚ ਥੋੜੀ ਘੱਟ ਸੰਤੁਸ਼ਟੀ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਗੋਚਰ ਦੇ ਦੌਰਾਨ ਤੁਹਾਡੇ ਉੱਤੇ ਕੰਮ ਦਾ ਦਬਾਅ ਵਧਣ ਵਾਲਾ ਹੈ, ਜੋ ਕਦੇ-ਕਦੇ ਤੁਹਾਡੇ ਕੰਟਰੋਲ ਤੋਂ ਬਾਹਰ ਵੀ ਜਾ ਸਕਦਾ ਹੈ। ਤੁਸੀਂ ਨੌਕਰੀ ਵਿੱਚ ਅਹੁਦੇ ਵਿੱਚ ਤਰੱਕੀ ਦੀ ਉਮੀਦ ਲਗਾ ਕੇ ਬੈਠੇ ਹੋਵੋਗੇ, ਜਿਸ ਨੂੰ ਪ੍ਰਾਪਤ ਕਰਨਾ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ। ਇਸ ਦੇ ਲਈ ਤੁਹਾਨੂੰ ਸਖ਼ਤ ਸੰਘਰਸ਼ ਕਰਨਾ ਪੈ ਸਕਦਾ ਹੈ। ਸੂਰਜ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਸਹਿਕਰਮੀਆਂ ਦੇ ਨਾਲ ਕੁਝ ਰੁਕਾਵਟਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਜਿਸ ਤੋਂ ਤੁਹਾਨੂੰ ਪਰੇਸ਼ਾਨੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਸਹਿਕਰਮੀਆਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਬਣਾ ਕੇ ਰੱਖਣ ਦੀ ਸਥਿਤੀ ਵਿੱਚ ਨਜ਼ਰ ਨਹੀਂ ਆਓਗੇ ਅਤੇ ਇਹ ਤੁਹਾਡੇ ਲਈ ਚਿੰਤਾ ਦਾ ਕਾਰਣ ਬਣੇਗਾ। ਤੁਹਾਨੂੰ ਆਪਣੀ ਨੌਕਰੀ ਦੇ ਸਬੰਧ ਵਿੱਚ ਆਪਣੇ ਦ੍ਰਿਸ਼ਟੀਕੋਣ ਵਿੱਚ ਧੀਰਜ ਰੱਖਣ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਤੁਹਾਨੂੰ ਆਪਣੇ ਪੇਸ਼ੇ ਦੇ ਸਬੰਧ ਵਿੱਚ ਆਪਣੇ ਦ੍ਰਿਸ਼ਟੀਕੋਣ ਵਿੱਚ ਧੀਰਜ ਅਤੇ ਸੰਤੁਲਨ ਬਣਾ ਕੇ ਰੱਖਣ ਦੀ ਵੀ ਜ਼ਰੂਰਤ ਪੈ ਸਕਦੀ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਆਪਣੇ ਕਰੀਅਰ ਦੇ ਸਬੰਧ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਦੁਬਾਰਾ ਖੜੇ ਹੋ ਸਕੋਗੇ।
ਕਾਰੋਬਾਰ ਦੀ ਗੱਲ ਕਰੀਏ ਤਾਂ ਇਸ ਰਾਸ਼ੀ ਦੇ ਜਿਹੜੇ ਵੀ ਜਾਤਕ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਇਸ ਗੋਚਰ ਦੇ ਦੌਰਾਨ ਆਪਣੇ ਕਾਰੋਬਾਰ ਦੇ ਸੰਚਾਲਨ ਦੇ ਪ੍ਰਤੀ ਜ਼ਿਆਦਾ ਬਿਹਤਰ ਤਰੀਕੇ ਨਾਲ ਚੱਲਣ, ਕਾਰੋਬਾਰ ਨੂੰ ਸੰਭਾਲਣ ਅਤੇ ਯੋਜਨਾ ਬਣਾਉਣ ਦੀ ਜ਼ਰੂਰਤ ਪਵੇਗੀ। ਇਸ ਤੋਂ ਇਲਾਵਾ ਤੁਹਾਨੂੰ ਜ਼ਿਆਦਾ ਲਾਭ ਪ੍ਰਾਪਤ ਕਰਨ ਦੇ ਲਈ ਕਾਰੋਬਾਰੀ ਪਾਰਟਨਰਾਂ ਵੱਲੋਂ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਤੁਹਾਡੇ ਕਾਰੋਬਾਰੀ ਪਾਰਟਨਰ ਤੁਹਾਡੇ ਕਾਰਜਾਂ ਨੂੰ ਸਫਲ ਬਣਾਉਣ ਵਿੱਚ ਤੁਹਾਡਾ ਸਹਿਯੋਗ ਕਰਦੇ ਨਜ਼ਰ ਨਹੀਂ ਆਉਣਗੇ। ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਔਸਤ ਲਾਭ ਪ੍ਰਾਪਤ ਹੋ ਸਕਦਾ ਹੈ।
ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਸੂਰਜ ਦੇ ਇਸ ਗੋਚਰ ਦੇ ਦੌਰਾਨ ਤੁਹਾਡੇ ਜੀਵਨ ਵਿੱਚ ਜੀਵਨਸਾਥੀ ਦੇ ਨਾਲ ਈਗੋ ਸਬੰਧੀ ਵਿਵਾਦ ਖੜੇ ਹੋ ਸਕਦੇ ਹਨ। ਨਾਲ ਹੀ, ਗੈਰਜ਼ਰੂਰੀ ਬਹਿਸ ਹੋਣ ਦੀ ਵੀ ਸੰਭਾਵਨਾ ਹੈ। ਜੀਵਨਸਾਥੀ ਦੇ ਨਾਲ ਤੁਹਾਡੀ ਬਹਿਸ ਵਧ ਸਕਦੀ ਹੈ, ਜਿਸ ਦਾ ਮੁੱਖ ਕਾਰਣ ਆਪਸੀ ਸਮਝ ਦੀ ਕਮੀ ਅਤੇ ਆਪਸੀ ਤਾਲਮੇਲ ਦੀ ਕਮੀ ਹੋਵੇਗੀ। ਇਸ ਲਈ ਤੁਹਾਨੂੰ ਜੀਵਨਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਬਿਹਤਰ ਬਣਾ ਕੇ ਰੱਖਣ ਦੇ ਲਈ ਆਪਸੀ ਤਾਲਮੇਲ ਠੀਕ ਰੱਖਣਾ ਪਵੇਗਾ। ਇਸ ਨਾਲ ਤੁਹਾਨੂੰ ਰਿਸ਼ਤਿਆਂ ਵਿੱਚ ਸ਼ੁਭ ਨਤੀਜੇ ਪ੍ਰਾਪਤ ਹੋਣਗੇ।
ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਇਸ ਦੌਰਾਨ ਸਿਹਤ ਸੰਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ। ਹਾਲਾਂਕਿ ਪੈਰਾਂ ਵਿੱਚ ਦਰਦ ਅਤੇ ਜੋੜਾਂ ਵਿੱਚ ਅਕੜਨ ਦੀ ਸਮੱਸਿਆ ਤੁਹਾਨੂੰ ਹੋ ਸਕਦੀ ਹੈ। ਇਸ ਗੋਚਰ ਦੇ ਦੌਰਾਨ ਤੁਹਾਨੂੰ ਪਿੱਠ ਦਾ ਦਰਦ ਵੀ ਪਰੇਸ਼ਾਨ ਕਰ ਸਕਦਾ ਹੈ। ਅਜਿਹੇ ਵਿੱਚ ਯੋਗ ਅਤੇ ਮੈਡੀਟੇਸ਼ਨ ਕਰਨਾ ਤੁਹਾਡੇ ਲਈ ਅਨੁਕੂਲ ਰਹੇਗਾ ਅਤੇ ਇਸ ਨਾਲ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ।
ਉਪਾਅ: ਹਰ ਰੋਜ਼ 11 ਵਾਰ 'ॐ ਚੰਦ੍ਰਾਯ ਨਮਹ:' ਮੰਤਰ ਦਾ ਜਾਪ ਕਰੋ।
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਪਹਿਲੇ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਛੇਵੇਂ ਘਰ ਵਿੱਚ ਸਥਿਤ ਰਹੇਗਾ।
ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਚਲਦੇ, ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਚੰਗੀ ਸਫਲਤਾ ਅਤੇ ਪਹਿਚਾਣ ਮਿਲਣ ਦੀ ਉੱਚ ਸੰਭਾਵਨਾ ਹੈ। ਤੁਹਾਨੂੰ ਇਸ ਦੌਰਾਨ ਉਹ ਤਰੱਕੀ ਪ੍ਰਾਪਤ ਹੋ ਸਕਦੀ ਹੈ, ਜਿਸ ਦੀ ਤੁਸੀਂ ਉਮੀਦ ਕਰ ਰਹੇ ਹੋ। ਤੁਸੀਂ ਆਪਣੀ ਨੌਕਰੀ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਚੱਲਦੇ ਅਹੁਦੇ ਵਿੱਚ ਤਰੱਕੀ ਅਤੇ ਪ੍ਰੋਤਸਾਹਨ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਸਕਦੇ ਹੋ। ਇਸ ਗੋਚਰ ਦੇ ਦੌਰਾਨ ਤੁਸੀਂ ਆਪਣੇ ਕੰਮ ਦੇ ਪ੍ਰਤੀ ਜੋ ਪ੍ਰਤੀਬੱਧਤਾ ਦਿਖਾਓਗੇ, ਉਸ ਦੇ ਲਈ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੇ ਵਿਚਕਾਰ ਮਾਣ-ਸਨਮਾਨ ਵੀ ਹਾਸਿਲ ਹੋਵੇਗਾ। ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਕਰੀਅਰ ਵਿੱਚ ਆਪਣੀ ਵਿਸ਼ੇਸ਼ਗਤਾ ਦੇ ਬਾਰੇ ਵਿੱਚ ਸ਼ੱਕ ਜ਼ਰੂਰ ਹੋ ਸਕਦਾ ਹੈ, ਹਾਲਾਂਕਿ ਇਹ ਕੇਵਲ ਤੁਹਾਡੀ ਅੰਦਰੂਨੀ ਭਾਵਨਾ ਹੀ ਸਾਬਿਤ ਹੋਵੇਗੀ।
ਕਾਰੋਬਾਰੀ ਪੱਖ ਤੋਂ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਇੱਛਾ-ਅਨੁਸਾਰ ਲਾਭ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ ਅਤੇ ਸੱਟੇਬਾਜ਼ੀ ਦੇ ਮਾਧਿਅਮ ਤੋਂ ਵੀ ਚੰਗੀ ਕਮਾਈ ਪ੍ਰਾਪਤ ਕਰੋਗੇ। ਤੁਸੀਂ ਨਵੇਂ ਕਾਰੋਬਾਰੀ ਸੌਦੇ ਆਪਣੇ ਨਾਮ ਕਰਨ ਵਿੱਚ ਸਫਲ ਰਹਿ ਸਕਦੇ ਹੋ। ਜੇਕਰ ਤੁਸੀਂ ਪਾਰਟਨਰਸ਼ਿਪ ਵਿਚ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਆਪਣੇ ਕਾਰੋਬਾਰੀ ਪਾਰਟਨਰਾਂ ਤੋਂ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਮੁਮਕਿਨ ਹੈ ਕਿ ਤੁਹਾਨੂੰ ਇਸ ਦੌਰਾਨ ਕਿਸੇ ਵੀ ਪਰੇਸ਼ਾਨੀ ਜਾਂ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਜੇਕਰ ਤੁਸੀਂ ਉੱਚ-ਲੈਵਲ ਦੇ ਮੁਨਾਫੇ ਦੀ ਉਮੀਦ ਕਰ ਰਹੇ ਹੋ, ਤਾਂ ਇਹ ਪ੍ਰਾਪਤ ਕਰ ਸਕਣਾ ਤੁਹਾਡੇ ਲਈ ਸੰਭਵ ਨਹੀਂ ਹੋਵੇਗਾ।
ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਬਿਠਾਉਣ ਦੀ ਜ਼ਰੂਰਤ ਪਵੇਗੀ। ਤੁਸੀਂ ਆਪਣੇ ਪ੍ਰੇਮੀ ਦੇ ਨਾਲ ਵਾਦ-ਵਿਵਾਦ ਦੀ ਸਥਿਤੀ ਵਿੱਚ ਪੈ ਸਕਦੇ ਹੋ, ਜਿਸ ਦੇ ਚਲਦੇ ਤੁਹਾਡੇ ਰਿਸ਼ਤੇ ਵਿੱਚ ਤਣਾਅ ਆਉਣ ਦੀ ਸੰਭਾਵਨਾ ਹੈ। ਇਸ ਤੋਂ ਬਚਣਾ ਹੈ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਬਿਠਾ ਕੇ ਰੱਖਣ ਦੀ ਜ਼ਰੂਰਤ ਪਵੇਗੀ। ਜੇਕਰ ਤੁਹਾਨੂੰ ਸੰਤੁਸ਼ਟੀ ਦੀ ਜ਼ਰੂਰਤ ਹੈ, ਤਾਂ ਤੁਹਾਨੂੰ ਤਾਲਮੇਲ ਦਾ ਸਹਾਰਾ ਵੀ ਲੈਣਾ ਪਵੇਗਾ ਤਾਂ ਹੀ ਤੁਸੀਂ ਆਪਣੇ ਅਤੇ ਆਪਣੇ ਜੀਵਨਸਾਥੀ ਦੇ ਵਿਚਕਾਰ ਦੇ ਰਿਸ਼ਤੇ ਨੂੰ ਮਧੁਰ ਬਣਾ ਕੇ ਰੱਖ ਸਕਦੇ ਹੋ।
ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਣ ਵਾਲੀ। ਹਾਲਾਂਕਿ ਪੈਰਾਂ ਵਿੱਚ ਦਰਦ ਅਤੇ ਜੋੜਾਂ ਵਿੱਚ ਅਕੜਨ ਦੀ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ਗੋਚਰ ਦੇ ਦੌਰਾਨ ਤੁਹਾਨੂੰ ਚਮੜੀ ਵਿੱਚ ਜਲਣ ਅਤੇ ਧੁੱਪ ਤੋਂ ਜਲਣ (ਸਨਟੈਨ) ਦਾ ਵੀ ਖਤਰਾ ਬਣ ਰਿਹਾ ਹੈ।
ਉਪਾਅ: ਐਤਵਾਰ ਦੇ ਦਿਨ ਗਰੀਬਾਂ ਨੂੰ ਭੋਜਨ ਦਾ ਦਾਨ ਕਰੋ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਬਾਰ੍ਹਵੇਂ ਘਰ ਦਾ ਸੁਆਮੀ ਹੋ ਕੇ ਪੰਜਵੇਂ ਘਰ ਵਿੱਚ ਸਥਿਤ ਰਹੇਗਾ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਨਤੀਜੇ ਵਜੋਂ ਤੁਹਾਨੂੰ ਆਪਣੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਕੁਝ ਪਰੇਸ਼ਾਨੀਆਂ, ਚੁਣੌਤੀਆਂ ਅਤੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਕੰਮ ਨੂੰ ਲੈ ਕੇ ਤੁਹਾਡੇ ਅੰਦਰ ਸੰਤੁਸ਼ਟੀ ਦੀ ਕਮੀ ਦੇਖਣ ਨੂੰ ਮਿਲੇਗੀ, ਕਿਉਂਕਿ ਇਸ ਗੋਚਰ ਦੇ ਦੌਰਾਨ ਤੁਹਾਡੇ ਉੱਤੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਕਰੀਅਰ ਦੇ ਸਬੰਧ ਵਿੱਚ ਯਾਤਰਾ ਉੱਤੇ ਜਾਣ ਲਈ ਵੀ ਕਿਹਾ ਜਾਵੇਗਾ ਅਤੇ ਮੁਮਕਿਨ ਹੈ ਕਿ ਤੁਹਾਨੂੰ ਇਹ ਜ਼ਿਆਦਾ ਅਨੁਕੂਲ ਨਾ ਲੱਗੇ। ਹੋ ਸਕਦਾ ਹੈ ਕਿ ਤੁਸੀਂ ਬਿਹਤਰ ਸੰਭਾਵਨਾਵਾਂ ਅਤੇ ਆਪਣੇ ਕਰੀਅਰ ਦੇ ਸਬੰਧ ਵਿੱਚ ਭਵਿੱਖ ਦੇ ਵਿਕਾਸ ਦੇ ਲਈ ਨੌਕਰੀ ਬਦਲਣ ਬਾਰੇ ਵਿਚਾਰ ਕਰੋ।
ਕਾਰੋਬਾਰੀ ਮੋਰਚੇ ਬਾਰੇ ਗੱਲ ਕਰੀਏ ਤਾਂ ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਜੁੜੇ ਹਨ, ਮੁਮਕਿਨ ਹੈ ਕਿ ਇਸ ਗੋਚਰ ਦੇ ਦੌਰਾਨ ਉਹ ਜ਼ਿਆਦਾ ਲਾਭ ਪ੍ਰਾਪਤ ਕਰਨ ਦੀ ਸਥਿਤੀ ਵਿਚ ਨਾ ਨਜ਼ਰ ਆਉਣ ਅਤੇ ਕਾਰੋਬਾਰ ਦੇ ਸਬੰਧ ਵਿੱਚ ਉਨ੍ਹਾਂ ਦੀ ਸਥਿਤੀ ਔਸਤ ਲਾਭ ਕਮਾਉਣ ਵਾਲੀ ਹੀ ਰਹੇ। ਇਸ ਗੋਚਰ ਦੇ ਦੌਰਾਨ ਤੁਹਾਨੂੰ ਨਾ ਹੀ ਲਾਭ ਅਤੇ ਨਾ ਹੀ ਹਾਨੀ ਹੋਣ ਦੀ ਸੰਭਾਵਨਾ ਹੈ। ਪਰ ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਜ਼ਿਆਦਾ ਸਫਲਤਾ ਪ੍ਰਾਪਤ ਕਰਨ ਦੇ ਲਈ ਆਪਣੀਆਂ ਕਾਰੋਬਾਰੀਆਂ ਰਣਨੀਤੀਆਂ ਨੂੰ ਬਦਲ ਕੇ ਨਵੀਆਂ ਰਣਨੀਤੀਆਂ ਨੂੰ ਅਪਣਾਉਂਦੇ ਹੋ, ਤਾਂ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਤੁਸੀਂ ਆਪਣੇ ਕਾਰੋਬਾਰ ਵਿੱਚ ਅਜਿਹੇ ਨਵੇਂ ਪਰਿਵਰਤਨ ਕਰਨ ਵਿੱਚ ਕਾਮਯਾਬ ਰਹੋਗੇ, ਜਿਸ ਨਾਲ ਤੁਹਾਨੂੰ ਚੰਗਾ ਲਾਭ ਮਿਲ ਸਕੇ।
ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਹ ਗੋਚਰ ਤੁਹਾਡੇ ਲਈ ਜ਼ਿਆਦਾ ਅਨਕੂਲ ਸੰਕੇਤ ਨਹੀਂ ਦੇ ਰਿਹਾ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਅਸੁਰੱਖਿਆ ਦੀਆਂ ਭਾਵਨਾਵਾਂ ਅਤੇ ਤਣਾਅ ਦਾ ਸਾਹਮਣਾ ਕਰੋਗੇ। ਤੁਹਾਨੂੰ ਚੰਗੇ ਆਪਸੀ ਤਾਲਮੇਲ ਦੀ ਜ਼ਰੂਰਤ ਪਵੇਗੀ ਤਾਂ ਕਿ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਖੁਸ਼ ਰਹਿ ਸਕੋ।
ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਬੱਚਿਆਂ ਦੀ ਸਿਹਤ ਉੱਤੇ ਜ਼ਿਆਦਾ ਪੈਸਾ ਖਰਚ ਕਰਨ ਦੀ ਜ਼ਰੂਰਤ ਪਵੇਗੀ, ਕਿਉਂਕਿ ਉਨ੍ਹਾਂ ਨੂੰ ਇਮਿਊਨਿਟੀ ਨਾਲ ਸਬੰਧਤ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਖਾਂਸੀ ਅਤੇ ਸਰਦੀ ਉਨ੍ਹਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਤੁਹਾਡੇ ਬੱਚਿਆਂ ਦੇ ਪੈਰਾਂ ਵਿੱਚ ਦਰਦ ਅਤੇ ਅਕੜਨ ਦੀ ਸਮੱਸਿਆ ਵੀ ਹੋਣ ਦੀ ਸੰਭਾਵਨਾ ਹੈ। ਪਰ ਇਸ ਗੋਚਰ ਦੇ ਦੌਰਾਨ ਤੁਹਾਨੂੰ, ਤੁਹਾਡੇ ਬੱਚਿਆਂ ਨੂੰ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਵੀ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ।
ਉਪਾਅ: ਐਤਵਾਰ ਦੇ ਦਿਨ ਭਗਵਾਨ ਸੂਰਜ ਦੇ ਲਈ ਹਵਨ ਕਰਵਾਓ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਗਿਆਰ੍ਹਵੇਂ ਘਰ ਦਾ ਸੁਆਮੀ ਹੋ ਕੇ ਚੌਥੇ ਘਰ ਵਿੱਚ ਸਥਿਤ ਰਹੇਗਾ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਨਤੀਜੇ ਵਜੋਂ ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੋ, ਉਸ ਵਿੱਚ ਤੁਹਾਨੂੰ ਸੰਤੁਸ਼ਟੀ ਪ੍ਰਾਪਤ ਨਹੀਂ ਹੋਵੇਗੀ। ਤੁਹਾਨੂੰ ਆਪਣੇ ਜੀਵਨ ਵਿੱਚ ਸੁੱਖ-ਸੁਵਿਧਾਵਾਂ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਤੁਸੀਂ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਅਸਫਲ ਨਜ਼ਰ ਆ ਸਕਦੇ ਹੋ। ਜੇਕਰ ਕਰੀਅਰ ਦੇ ਸਬੰਧ ਵਿੱਚ ਤੁਹਾਡਾ ਵਿਦੇਸ਼ ਵਿੱਚ ਤਬਾਦਲਾ ਹੁੰਦਾ ਹੈ, ਜਾਂ ਤੁਸੀਂ ਵਿਦੇਸ਼ ਜਾਂਦੇ ਹੋ ਤਾਂ ਤੁਸੀਂ ਨੌਕਰੀ ਵਿੱਚ ਸੰਤੁਸ਼ਟੀ ਅਤੇ ਵਿਕਾਸ ਹਾਸਿਲ ਕਰਨ ਵਿੱਚ ਕਾਮਯਾਬ ਹੋਵੋਗੇ, ਨਹੀਂ ਤਾਂ ਤੁਸੀਂ ਪੂਰੀ ਤਰ੍ਹਾਂ ਖੁਸ਼ ਮਹਿਸੂਸ ਨਹੀਂ ਕਰ ਸਕੋਗੇ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰੀ ਖੇਤਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਸੂਰਜ ਦੇ ਗੋਚਰ ਦੇ ਦੌਰਾਨ ਔਸਤ ਲਾਭ ਪ੍ਰਾਪਤ ਹੋਣ ਦੀ ਉਮੀਦ ਹੈ। ਕਦੇ-ਕਦਾਈਂ ਤੁਹਾਨੂੰ ਕੋਈ ਲਾਭ ਨਹੀਂ ਹੋਵੇਗਾ ਅਤੇ ਕਈ ਵਾਰ ਤੁਹਾਨੂੰ ਕੋਈ ਹਾਨੀ ਵੀ ਨਹੀਂ ਹੋਵੇਗੀ। ਆਪਣੇ ਕਾਰੋਬਾਰ ਨੂੰ ਵਿਦੇਸ਼ ਵਿੱਚ ਟ੍ਰਾਂਸਫਰ ਕਰਨ ਨਾਲ ਤੁਹਾਨੂੰ ਜ਼ਿਆਦਾ ਲਾਭ ਰਿਟਰਨ ਮਿਲ ਸਕਦਾ ਹੈ ਅਤੇ ਅੱਗੇ ਲਈ ਨਵੇਂ ਕਾਰੋਬਾਰੀ ਸੌਦੇ ਵੀ ਪ੍ਰਾਪਤ ਹੋ ਸਕਦੇ ਹਨ।
ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਵਾਦ-ਵਿਵਾਦ, ਲੜਾਈਆਂ ਅਤੇ ਬਹਿਸ ਹੋਣ ਦੀ ਸੰਭਾਵਨਾ ਹੈ। ਇਹ ਪਰੇਸ਼ਾਨੀਆਂ ਈਗੋ ਨਾਲ ਸਬੰਧਤ ਸਮੱਸਿਆਵਾਂ ਦੇ ਚੱਲਦੇ ਜਾਂ ਆਪਸੀ ਸਮਝ ਵਿੱਚ ਕਮੀ ਦੇ ਚਲਦੇ ਹੋ ਸਕਦੀਆਂ ਹਨ। ਮੁਮਕਿਨ ਹੈ ਕਿ ਤੁਹਾਡੀਆਂ ਆਪਣੇ ਪਰਿਵਾਰ ਦੇ ਨਾਲ ਕੁਝ ਸਮੱਸਿਆਵਾਂ ਚੱਲ ਰਹੀਆਂ ਹੋਣ ਅਤੇ ਇਸ ਦਾ ਅਸਰ ਤੁਹਾਡੇ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ‘ਤੇ ਆਉਣ ਲੱਗ ਜਾਵੇ। ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਮਤਭੇਦਾਂ ਨੂੰ ਹੱਲ ਕਰਨ ਅਤੇ ਰਿਸ਼ਤੇ ਨੂੰ ਸੁਧਾਰਨ ਦੀ ਜ਼ਰੂਰਤ ਪਵੇਗੀ ਤਾਂ ਕਿ ਇਸ ਗੋਚਰ ਦੇ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਬਣਾ ਕੇ ਰੱਖ ਸਕੋ।
ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਪੈਰਾਂ ਵਿੱਚ ਅਤੇ ਪੱਟਾਂ ਵਿੱਚ ਦਰਦ ਤੋਂ ਇਲਾਵਾ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਪਰੇਸ਼ਾਨੀ ਨਹੀਂ ਹੋਵੇਗੀ। ਹਾਲਾਂਕਿ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੀ ਮਾਂ ਦੀ ਸਿਹਤ ‘ਤੇ ਅਤੇ ਆਪਣੇ ਪਰਿਵਾਰ ਦੇ ਲਈ ਧਨ ਖਰਚ ਕਰਨਾ ਪੈ ਸਕਦਾ ਹੈ। ਪਰ ਤੁਹਾਡੀ ਸਿਹਤ ਦੇ ਲਈ ਕੁਝ ਖਾਸ ਦਿੱਕਤ ਨਜ਼ਰ ਨਹੀਂ ਆ ਰਹੀ।
ਉਪਾਅ: ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਦੀ ਪੂਜਾ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਤੀਜੇ ਘਰ ਵਿੱਚ ਸਥਿਤ ਰਹੇਗਾ।
ਸੂਰਜ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਨਤੀਜੇ ਵਜੋਂ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲ ਹੋਣ ਦਾ ਦ੍ਰਿੜ ਸੰਕਲਪ ਪ੍ਰਾਪਤ ਹੋਵੇਗਾ। ਇਸ ਦੌਰਾਨ ਤੁਸੀਂ ਜਿਹੜੀਆਂ ਵੀ ਯਾਤਰਾਵਾਂ ਕਰੋਗੇ, ਉਨ੍ਹਾਂ ਤੋਂ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। ਇਸ ਗੋਚਰ ਦੇ ਦੌਰਾਨ ਤੁਹਾਡਾ ਵਿਕਾਸ ਹੋਵੇਗਾ ਅਤੇ ਤੁਹਾਡੀਆਂ ਆਪਣੀਆਂ ਕੋਸ਼ਿਸ਼ਾਂ ਨਾਲ ਤੁਹਾਨੂੰ ਇਹ ਵਿਕਾਸ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਤੁਸੀਂ ਆਪਣੇ ਭੈਣਾਂ-ਭਰਾਵਾਂ ਦਾ ਸਹਿਯੋਗ ਅਤੇ ਪਿਆਰ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਕਰੀਅਰ ਨਾਲ ਸਬੰਧਤ ਯਾਤਰਾਵਾਂ ਕਰਨੀਆਂ ਪੈਣਗੀਆਂ ਅਤੇ ਅਜਿਹੀਆਂ ਯਾਤਰਾਵਾਂ ਤੁਹਾਡੇ ਲਈ ਫਲਦਾਇਕ ਸਾਬਿਤ ਹੋਣਗੀਆਂ। ਤੁਸੀਂ ਜਿੰਨੀ ਵੀ ਸਖ਼ਤ ਮਿਹਨਤ ਕਰੋਗੇ, ਉਸ ਦੇ ਲਈ ਤੁਹਾਨੂੰ ਅਹੁਦੇ ਵਿੱਚ ਤਰੱਕੀ, ਭਰੋਸਾ ਅਤੇ ਪਹਿਚਾਣ ਮਿਲੇਗੀ। ਤੁਹਾਡਾ ਕੰਮ ਤੁਹਾਡੇ ਸੀਨੀਅਰ ਅਧਿਕਾਰੀਆਂ ਨੂੰ ਨਜ਼ਰ ਆਵੇਗਾ ਅਤੇ ਤੁਹਾਨੂੰ ਪ੍ਰਸ਼ੰਸਾ ਵੀ ਪ੍ਰਾਪਤ ਹੋਵੇਗੀ। ਇਸ ਗੋਚਰ ਦੇ ਦੌਰਾਨ ਤੁਹਾਨੂੰ ਵਿਦੇਸ਼ ਤੋਂ ਚੰਗੇ ਮੌਕੇ ਦੇ ਨਾਲ ਨਵੀਂ ਨੌਕਰੀ ਵੀ ਪ੍ਰਾਪਤ ਹੋ ਸਕਦੀ ਹੈ ਅਤੇ ਇਹ ਮੌਕੇ ਤੁਹਾਨੂੰ ਖੁਸ਼ੀ ਦੇਣਗੇ।
ਵਿੱਤੀ ਸੰਦਰਭ ਵਿੱਚ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਚੰਗਾ ਧਨ ਲਾਭ ਹੋਣ ਦੀ ਉੱਚ-ਸੰਭਾਵਨਾ ਬਣ ਰਹੀ ਹੈ ਅਤੇ ਤੁਸੀਂ ਵਿਦੇਸ਼ ਯਾਤਰਾ ਦੇ ਮਾਧਿਅਮ ਤੋਂ ਜ਼ਿਆਦਾ ਧਨ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਵੀ ਨਜ਼ਰ ਆਓਗੇ। ਵਿਦੇਸ਼ ਵਿੱਚ ਤੁਹਾਨੂੰ ਯਾਤਰਾ ਦਾ ਮੌਕਾ ਮਿਲੇਗਾ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਅਤੇ ਖੁਸ਼ੀ ਪ੍ਰਾਪਤ ਹੋਵੇਗੀ। ਨਾਲ ਹੀ, ਇਨ੍ਹਾਂ ਮੌਕਿਆਂ ਤੋਂ ਤੁਹਾਨੂੰ ਜ਼ਿਆਦਾ ਪੈਸਾ ਕਮਾਉਣਾ ਦੇ ਵੀ ਮੌਕੇ ਮਿਲਣਗੇ। ਪੈਸਾ ਕਮਾਉਣ ਦੇ ਨਾਲ-ਨਾਲ ਇਸ ਗੋਚਰ ਦੇ ਦੌਰਾਨ ਤੁਸੀਂ ਆਪਣਾ ਪੈਸਾ ਇਕੱਠਾ ਕਰਨ ਵਿੱਚ ਵੀ ਕਾਮਯਾਬ ਰਹੋਗੇ।
ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਸ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗੀ ਸਮਝ ਵਿਕਸਿਤ ਕਰਨ ਵਿੱਚ ਕਾਮਯਾਬ ਰਹੋਗੇ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਤਾਲਮੇਲ ਬਣਾਉਣ ਅਤੇ ਮਜ਼ਬੂਤ ਰਿਸ਼ਤਿਆਂ ਦੇ ਲਈ ਚੰਗੇ ਮਾਣਕ ਸਥਾਪਿਤ ਕਰਨ ਦੀ ਸਥਿਤੀ ਵਿੱਚ ਨਜ਼ਰ ਆਓਗੇ। ਤੁਹਾਡਾ ਅਤੇ ਤੁਹਾਡੇ ਜੀਵਨਸਾਥੀ ਦਾ ਰਿਸ਼ਤਾ ਇਸ ਦੌਰਾਨ ਮਜ਼ਬੂਤ ਹੋਵੇਗਾ ਅਤੇ ਅਜਿਹਾ ਨਜ਼ਰ ਆਵੇਗਾ ਕਿ ਤੁਸੀਂ ਦੋਵੇਂ ਇੱਕ-ਦੂਜੇ ਦੇ ਲਈ ਹੀ ਬਣੇ ਹੋ।
ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਡੇ ਵਿੱਚ ਚੰਗਾ ਸਾਹਸ ਦਿਖੇਗਾ। ਤੁਹਾਡਾ ਦ੍ਰਿੜ ਸੰਕਲਪ ਵੀ ਕਾਫੀ ਮਜ਼ਬੂਤ ਰਹੇਗਾ। ਇਸ ਤੋਂ ਇਲਾਵਾ ਤੁਹਾਨੂੰ ਸਰਦੀ/ਖਾਂਸੀ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਇਲਾਵਾ ਕੋਈ ਵੱਡੀ ਜਾਂ ਗੰਭੀਰ ਸਮੱਸਿਆ ਤੁਹਾਡੇ ਜੀਵਨ ਵਿੱਚ ਨਹੀਂ ਹੋਵੇਗੀ। ਇਹ ਸਮੱਸਿਆ ਵੀ ਤੁਹਾਡੇ ਅੰਦਰ ਊਰਜਾ ਦੀ ਕਮੀ ਅਤੇ ਘੱਟ ਇਮਿਊਨਿਟੀ ਲੈਵਲ ਦੇ ਕਾਰਣ ਹੋਣ ਦੀ ਸੰਭਾਵਨਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਨੌਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਦੂਜੇ ਘਰ ਵਿੱਚ ਸਥਿਤ ਰਹੇਗਾ।
ਸੂਰਜ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਆਪਣੇ ਪਿਤਾ ਦਾ ਸਹਿਯੋਗ ਵੀ ਹਾਸਿਲ ਹੋਵੇਗਾ। ਤੁਹਾਨੂੰ ਵਿਦੇਸ਼ੀ ਸਰੋਤਾਂ ਤੋਂ ਧਨ ਕਮਾਉਣ ਦੇ ਮੌਕੇ ਮਿਲ ਸਕਦੇ ਹਨ , ਪਰਿਵਾਰ ਵਿੱਚ ਖੁਸ਼ੀਆਂ ਆਉਣਗੀਆਂ, ਤੁਹਾਨੂੰ ਆਪਣੇ ਜੀਵਨਸਾਥੀ ਦਾ ਸਹਿਯੋਗ ਮਿਲੇਗਾ ਅਤੇ ਤੁਹਾਡੇ ਪਰਿਵਾਰਕ ਜੀਵਨ ਵਿੱਚ ਖੁਸ਼ਹਾਲੀ ਅਤੇ ਸਮ੍ਰਿੱਧੀ ਦੇਖਣ ਨੂੰ ਮਿਲੇਗੀ।
ਕਰੀਅਰ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਤੁਸੀਂ ਆਪਣੀ ਸਖ਼ਤ ਮਿਹਨਤ ਦੇ ਲਈ ਚੰਗੀ ਕਿਸਮਤ ਅਤੇ ਉਚਿਤ ਪ੍ਰਸ਼ੰਸਾ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ। ਤੁਹਾਨੂੰ ਵਿਦੇਸ਼ ਵਿੱਚ ਕੋਈ ਨੌਕਰੀ ਪ੍ਰਾਪਤ ਹੋ ਸਕਦੀ ਹੈ ਅਤੇ ਇਸ ਤਰ੍ਹਾਂ ਦੇ ਮੌਕੇ ਤੁਹਾਡੇ ਜੀਵਨ ਵਿੱਚ ਸੰਤੁਸ਼ਟੀ ਦਾ ਕਾਰਣ ਬਣਨਗੇ।
ਜੇਕਰ ਤੁਸੀਂ ਇੱਕ ਕਾਰੋਬਾਰੀ ਹੋ ਤਾਂ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਤੁਸੀਂ ਚੰਗਾ ਮੁਨਾਫ਼ਾ ਕਮਾਓਗੇ। ਤੁਹਾਡੀਆਂ ਨਵੀਆਂ ਰਣਨੀਤੀਆਂ ਕਾਮਯਾਬ ਹੋਣਗੀਆਂ।
ਪੈਸੇ ਦੇ ਸੰਦਰਭ ਵਿਚ ਗੱਲ ਕਰੀਏ ਤਾਂ ਕਿਸਮਤ ਤੁਹਾਡਾ ਸਾਥ ਦੇਵੇਗੀ ਅਤੇ ਤੁਸੀਂ ਜ਼ਿਆਦਾ ਧਨ ਕਮਾਉਣ ਵਿੱਚ ਕਾਮਯਾਬ ਰਹੋਗੇ। ਤੁਸੀਂ ਜਿਸ ਵੀ ਖੇਤਰ ਵਿੱਚ ਕੰਮ ਕਰ ਰਹੇ ਹੋ, ਉਸ ਵਿੱਚ ਸਖ਼ਤ ਮਿਹਨਤ ਨਾਲ਼ ਨਾ ਕੇਵਲ ਤੁਹਾਨੂੰ ਜ਼ਿਆਦਾ ਧਨ ਇਕੱਠਾ ਕਰਨ ਵਿਚ ਮਦਦ ਮਿਲੇਗੀ, ਬਲਕਿ ਇਹ ਤੁਹਾਡੀ ਆਮਦਨ ਵਿੱਚ ਵਾਧੇ ਦੇ ਵੀ ਸੰਕੇਤ ਦੇ ਰਿਹਾ ਹੈ।
ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਸੂਰਜ ਦੇ ਇਸ ਗੋਚਰ ਦੇ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ਼ ਆਪਣੇ ਰਿਸ਼ਤੇ ਨੂੰ ਮਧੁਰ ਰੱਖਣ ਵਿੱਚ ਕਾਮਯਾਬ ਹੋਵੋਗੇ, ਇਸ ਤਰ੍ਹਾਂ ਇਸ ਦੌਰਾਨ ਤੁਹਾਡੇ ਜੀਵਨਸਾਥੀ ਦੇ ਨਾਲ਼ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ਼ ਇਸ ਤਰ੍ਹਾਂ ਨਜ਼ਰ ਆਓਗੇ, ਜਿਵੇਂ ਤੁਸੀਂ ਦੋਵੇਂ ਇੱਕ-ਦੂਜੇ ਦੇ ਲਈ ਹੀ ਬਣੇ ਹੋ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ਼ ਕਿਤੇ ਘੁੰਮਣ ਜਾ ਸਕਦੇ ਹੋ ਅਤੇ ਅਜਿਹੀ ਯੋਜਨਾ ਤੁਹਾਡੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਵੇਗੀ।
ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਹਾਡੇ ਅੰਦਰ ਮੌਜੂਦ ਸੰਤੁਸ਼ਟੀ ਅਤੇ ਵਧੀਆ ਇਮਿਊਨਿਟੀ ਦੇ ਚਲਦੇ ਤੁਹਾਡੀ ਸਿਹਤ ਇਸ ਦੌਰਾਨ ਉੱਤਮ ਰਹੇਗੀ। ਇਸ ਨਾਲ਼ ਤੁਹਾਨੂੰ ਸਰੀਰਿਕ ਫਿਟਨੈਸ ਨੂੰ ਉੱਚ ਲੈਵਲ ਦਾ ਬਣਾ ਕੇ ਰੱਖਣ ਵਿੱਚ ਮਦਦ ਮਿਲੇਗੀ ਅਤੇ ਤੁਹਾਡਾ ਜੀਵਨ ਖੁਸ਼ਹਾਲ ਰਹੇਗਾ।
ਉਪਾਅ: ਗੁਰੂਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਅੱਠਵੇਂ ਘਰ ਦਾ ਸੁਆਮੀ ਹੋ ਕੇ ਪਹਿਲੇ ਘਰ ਵਿੱਚ ਸਥਿਤ ਰਹੇਗਾ।
ਸੂਰਜ ਦੇ ਇਸ ਗੋਚਰ ਦੇ ਚਲਦੇ ਤੁਹਾਡੇ ਮਨ ਵਿੱਚ ਕੁਝ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ, ਜਿਸ ਨਾਲ ਤੁਹਾਡੀ ਤਰੱਕੀ ਵਿੱਚ ਰੁਕਾਵਟ ਦੇਖਣ ਨੂੰ ਮਿਲੇਗੀ। ਦੂਜੇ ਪਾਸੇ, ਤੁਹਾਨੂੰ ਪ੍ਰਾਪਰਟੀ ਜਾਂ ਫੇਰ ਸੱਟੇਬਾਜ਼ੀ ਜਿਹੇ ਅਣਕਿਆਸੇ ਸਰੋਤ ਤੋਂ ਅਚਾਨਕ ਲਾਭ ਮਿਲਣ ਦੀ ਸੰਭਾਵਨਾ ਹੈ। ਤੁਸੀਂ ਰਹੱਸਮਈ ਸ਼ਕਤੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਵੋਗੇ ਅਤੇ ਇਹ ਗੋਚਰ ਤੁਹਾਨੂੰ ਆਪਣੇ ਅੰਦਰ ਬਿਹਤਰ ਰੰਗ ਦੇਖਣ ਦੇ ਲਈ ਮਾਰਗਦਰਸ਼ਨ ਕਰਦਾ ਨਜ਼ਰ ਆਵੇਗਾ।
ਕਰੀਅਰ ਦੇ ਮੋਰਚੇ ‘ਤੇ ਗੱਲ ਕਰੀਏ, ਤਾਂ ਤੁਹਾਨੂੰ ਆਪਣੀ ਨੌਕਰੀ ਵਿੱਚ ਪਰਿਵਰਤਨ ਜਾਂ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਰਣਨੀਤੀ ਬਦਲਣ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਗੋਚਰ ਦੇ ਦੌਰਾਨ ਤੁਹਾਨੂੰ ਅਚਾਨਕ ਤੋਂ ਹੀ ਵਿਦੇਸ਼ ਯਾਤਰਾ ‘ਤੇ ਵੀ ਜਾਣਾ ਪੈ ਸਕਦਾ ਹੈ। ਜੇਕਰ ਤੁਸੀਂ ਚੰਗੀ ਨੌਕਰੀ ਦੀ ਭਾਲ਼ ਵਿੱਚ ਹੋ ਤਾਂ ਤੁਹਾਨੂੰ ਨੌਕਰੀ ਬਦਲਣ ਦੀ ਜ਼ਰੂਰਤ ਪਵੇਗੀ। ਦੂਜੇ ਪਾਸੇ, ਇਸ ਗੋਚਰ ਦੇ ਦੌਰਾਨ ਤੁਹਾਨੂੰ ਤੁਹਾਡੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦੇ ਨਾਲ਼ ਕੁਝ ਪ੍ਰਤੀਕੂਲ ਸਮੇਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੇਕਰ ਤੁਸੀਂ ਕਾਰੋਬਾਰ ਦੇ ਖੇਤਰ ਨਾਲ਼ ਜੁੜੇ ਹੋਏ ਹੋ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਨਾ ਹੀ ਲਾਭ ਮਿਲੇਗਾ ਅਤੇ ਨਾ ਹੀ ਹਾਨੀ ਹੋਵੇਗੀ।
ਵਿੱਤ ਦੇ ਸੰਦਰਭ ਵਿੱਚ ਤੁਸੀਂ ਆਮ ਤਰੀਕੇ ਨਾਲ਼ ਪੈਸੇ ਬਚਾਉਣ ਦੀ ਬਜਾਏ ਵਿਰਾਸਤ ਅਤੇ ਵਪਾਰ ਦੇ ਮਾਧਿਅਮ ਤੋਂ ਲਾਭ ਕਮਾਉਣ ਦੀ ਸਥਿਤੀ ਵਿੱਚ ਨਜ਼ਰ ਆਓਗੇ। ਤੁਸੀਂ ਚੰਗਾ ਪੈਸਾ ਕਮਾਉਣ ਵਿੱਚ ਕਾਮਯਾਬ ਹੋਵੋਗੇ ਅਤੇ ਇਸ ਨਾਲ਼ ਤੁਹਾਨੂੰ ਸਫਲਤਾ ਮਿਲੇਗੀ। ਹਾਲਾਂਕਿ ਧਨ ਸੰਚਿਤ ਕਰਨ ਦੀ ਗੱਲ ਕਰੀਏ ਤਾਂ ਇੱਥੇ ਗੁੰਜਾਇਸ਼ ਸੀਮਿਤ ਹੀ ਨਜ਼ਰ ਆ ਰਹੀ ਹੈ।
ਰਿਸ਼ਤੇ ਦੇ ਮੋਰਚੇ ‘ਤੇ ਘੱਟ ਆਪਸੀ ਸਮਝ ਅਤੇ ਆਪਣੇ ਜੀਵਨਸਾਥੀ ਦੇ ਨਾਲ਼ ਆਪਣਾ ਰਿਸ਼ਤਾ ਅਨੁਕੂਲ ਬਣਾ ਕੇ ਰੱਖਣ ਵਿੱਚ ਅਸਫਲਤਾ ਦੇ ਚਲਦੇ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ਼ ਵਾਦ-ਵਿਵਾਦ, ਬਹਿਸ ਆਦਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਪਰਿਵਾਰ ਵਿੱਚ ਚੱਲ ਰਹੇ ਕਿਸੇ ਮੁੱਦੇ ਦੇ ਚਲਦੇ ਅਜਿਹਾ ਹੋਣਾ ਮੁਮਕਿਨ ਹੈ।
ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਪੈਰਾਂ ਵਿੱਚ ਦਰਦ, ਜੋੜਾਂ ਅਤੇ ਪੱਟਾਂ ਵਿੱਚ ਅਕੜਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਤੁਹਾਡੇ ਵੱਲੋਂ ਆਪਣੀ ਸਿਹਤ ਵੱਲ ਉਚਿਤ ਧਿਆਨ ਨਾ ਦੇਣ ਕਾਰਣ ਹੋ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਬਾਰ੍ਹਵੇਂ ਘਰ ਵਿੱਚ ਸਥਿਤ ਰਹੇਗਾ।
ਸੂਰਜ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਤੁਹਾਨੂੰ ਆਪਣੇ ਕਾਰੋਬਾਰੀ ਪਾਰਟਨਰਾਂ ਦੇ ਨਾਲ਼ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਕਾਰੋਬਾਰੀ ਖੇਤਰ ਨਾਲ਼ ਜੁੜੇ ਹੋਏ ਹੋ ਤਾਂ ਮਿੱਤਰਾਂ ਦੇ ਮਾਧਿਅਮ ਤੋਂ ਕੁਝ ਪਰੇਸ਼ਾਨੀ ਹੋਣ ਦੀ ਵੀ ਸੰਭਾਵਨਾ ਹੈ। ਮੁਮਕਿਨ ਹੈ ਕਿ ਤੁਸੀਂ ਇਸ ਗੋਚਰ ਦੇ ਦੌਰਾਨ ਆਪਣੇ ਜੀਵਨਸਾਥੀ ਦੇ ਨਾਲ਼ ਆਪਣੇ ਰਿਸ਼ਤੇ ਵਿੱਚ ਮਧੁਰਤਾ ਬਣਾ ਸਕਣ ਵਿੱਚ ਅਸਫਲ ਰਹੋ। ਇਸ ਤੋਂ ਇਲਾਵਾ ਇਸ ਗੋਚਰ ਦੇ ਦੌਰਾਨ ਤੁਹਾਡੇ ਖਰਚੇ ਵੀ ਵਧਣ ਵਾਲੇ ਹਨ।
ਕਰੀਅਰ ਦੇਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਨੌਕਰੀ ਵਿੱਚ ਦਬਾਅ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਜਿੰਨੀ ਵੀ ਸਖ਼ਤ ਮਿਹਨਤ ਕਰ ਰਹੇ ਹੋ, ਉਸ ਦੇ ਲਈ ਤੁਹਾਨੂੰ ਆਪਣੇ ਸਾਥੀਆਂ ਤੋਂ ਉਚਿਤ ਪ੍ਰਸ਼ੰਸਾ ਪ੍ਰਾਪਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਤੁਹਾਨੂੰ ਅਚਾਨਕ ਤੋਂ ਹੀ ਨੌਕਰੀ ਵਿੱਚ ਪਰਿਵਰਤਨ ਅਤੇ ਸਹਿਕਰਮੀਆਂ ਵੱਲੋਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਜੇਕਰ ਤੁਸੀਂ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹੋ ਤਾਂ ਇਹ ਗੋਚਰ ਤੁਹਾਡੇ ਕਾਰੋਬਾਰ ਦੇ ਲਈ ਇੱਕ ਮਹੱਤਵਪੂਰਣ ਸਮਾਂ ਸਾਬਿਤ ਹੋਣ ਵਾਲਾ ਹੈ, ਕਿਉਂਕਿ ਇਸ ਦੌਰਾਨ ਤੁਹਾਨੂੰ ਚੰਗੇ ਲਾਭ ਨਾ ਮਿਲਣ ਦੇ ਸੰਕੇਤ ਮਿਲ ਰਹੇ ਹਨ। ਇਹ ਸਥਿਤੀ ਤੁਹਾਨੂੰ ਨਿਰਾਸ਼ ਕਰ ਸਕਦੀ ਹੈ। ਇਸ ਦੇ ਨਤੀਜੇ ਵਜੋਂ ਤੁਹਾਡਾ ਜੋ ਸੁਪਨਾ ਹੈ ਕਿ ਕਾਰੋਬਾਰ ਵਿੱਚ ਤੁਸੀਂ ਨੰਬਰ ਇੱਕ ਸਥਾਨ ਪ੍ਰਾਪਤ ਕਰ ਸਕੋ, ਇਹ ਪੂਰਾ ਹੋਣਾ ਥੋੜਾ ਜਿਹਾ ਮੁਸ਼ਕਿਲ ਨਜ਼ਰ ਆ ਸਕਦਾ ਹੈ।
ਵਿੱਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਯਾਤਰਾ ਦੇ ਦੌਰਾਨ ਤੁਹਾਨੂੰ ਧਨ ਦੀ ਹਾਨੀ ਹੋ ਸਕਦੀ ਹੈ ਅਤੇ ਇਹ ਤੁਹਾਡੇ ਲਈ ਚਿੰਤਾ ਦਾ ਕਾਰਣ ਬਣੇਗੀ। ਤੁਹਾਨੂੰ ਆਪਣੇ ਦੋਸਤਾਂ ਨੂੰ ਪੈਸੇ ਉਧਾਰ ਦੇਣ ਦੀ ਸਥਿਤੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਮੁਮਕਿਨ ਹੈ ਕਿ ਤੁਹਾਡਾ ਦੋਸਤ ਤੁਹਾਨੂੰ ਉਹ ਪੈਸੇ ਵਾਪਸ ਨਾ ਕਰੇ। ਇਸ ਕਾਰਣ ਤੁਹਾਨੂੰ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਬੈਂਕ ਤੋਂ ਉਧਾਰ ਲੈਣਾ ਪੈ ਸਕਦਾ ਹੈ।
ਰਿਸ਼ਤੇ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਰਿਸ਼ਤਿਆਂ ਵਿੱਚ ਆਪਸੀ ਸਮਝ ਦੀ ਕਮੀ ਦੇ ਚਲਦੇ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਮੀ ਦੇ ਚਲਦੇ ਤੁਹਾਡੀ ਆਪਣੇ ਜੀਵਨਸਾਥੀ ਦੇ ਨਾਲ ਵਾਦ-ਵਿਵਾਦ ਅਤੇ ਬਹਿਸ ਹੋਣ ਦੀ ਸੰਭਾਵਨਾ ਹੈ। ਤੁਹਾਡੇ ਲਈ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਬਿਠਾਉਣਾ ਅਤੇ ਇਸ ਤਾਲਮੇਲ ਨੂੰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਰਹੇਗਾ।
ਸਿਹਤ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਸੂਰਜ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਜੀਵਨਸਾਥੀ ਜਾਂ ਦੋਸਤ ਦੀ ਸਿਹਤ ਉੱਤੇ ਮੋਟਾ ਪੈਸਾ ਖਰਚ ਕਰਨਾ ਪੈ ਸਕਦਾ ਹੈ ਅਤੇ ਇਹ ਤੁਹਾਡੇ ਲਈ ਚਿੰਤਾ ਦਾ ਕਾਰਣ ਬਣੇਗਾ। ਤੁਹਾਨੂੰ ਆਪਣੀ ਸਰੀਰਿਕ ਫਿਟਨੈਸ ਨੂੰ ਲੈ ਕੇ ਵੀ ਚਿੰਤਾ ਹੋ ਸਕਦੀ ਹੈ।
ਉਪਾਅ: ਹਰ ਰੋਜ਼ 108 ਵਾਰ 'ॐ ਮਾੰਡਾਯ ਨਮਹ:' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਛੇਵੇਂ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਸਥਿਤ ਰਹੇਗਾ।
ਸੂਰਜ ਦੇ ਇਸ ਗੋਚਰ ਦੇ ਚਲਦੇ ਤੁਸੀਂ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲ ਹੋਣ ਦਾ ਦ੍ਰਿੜ ਸੰਕਲਪ ਦਿਖਾਓਗੇ ਅਤੇ ਤੁਸੀਂ ਜੋ ਵੀ ਕੋਸ਼ਿਸ਼ ਕਰੋਗੇ, ਉਸ ਨੂੰ ਮਜ਼ਬੂਤ ਤਰੀਕੇ ਨਾਲ਼ ਕਰਦੇ ਨਜ਼ਰ ਆਓਗੇ।
ਕਰੀਅਰ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਸ਼ਾਨਦਾਰ ਕਰੀਅਰ ਮਿਲ ਸਕਦਾ ਹੈ, ਜਿਸ ਨਾਲ਼ ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆਓਗੇ। ਤੁਸੀਂ ਅਹੁਦੇ ਵਿੱਚ ਵੀ ਤਰੱਕੀ ਹਾਸਿਲ ਕਰੋਗੇ। ਇਹ ਤਰੱਕੀ ਤੁਹਾਨੂੰ ਤੁਹਾਡੀ ਸਖ਼ਤ ਮਿਹਨਤ ਅਤੇ ਦ੍ਰਿੜ ਸੰਕਲਪ ਨਾਲ਼ ਮਿਲੇਗੀ। ਇਸ ਨਾਲ਼ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ।
ਦੂਜੇ ਪਾਸੇ, ਜੇਕਰ ਤੁਸੀਂ ਕਾਰੋਬਾਰੀ ਹੋ ਤਾਂ ਤੁਹਾਨੂੰ ਵਪਾਰ ਦੇ ਲਈ ਬਹੁਤ ਸਾਰੇ ਵਧੀਆ ਮੌਕੇ ਪ੍ਰਾਪਤ ਹੋਣਗੇ ਅਤੇ ਤੁਹਾਨੂੰ ਸੰਤੁਸ਼ਟੀ ਮਿਲੇਗੀ।
ਆਰਥਿਕ ਪੱਖ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਤੁਸੀਂ ਚੰਗਾ ਵਿੱਤੀ ਲਾਭ ਕਮਾਓਗੇ ਅਤੇ ਇਸ ਗੋਚਰ ਦੇ ਦੌਰਾਨ ਅਜਿਹੇ ਲਾਭ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰ ਸਕਦੇ ਹਨ। ਤੁਸੀਂ ਬੁੱਧੀਮਾਨੀ ਨਾਲ਼ ਧਨ ਇਕੱਠਾ ਕਰਨ ਵਿਚ ਕਾਮਯਾਬ ਰਹੋਗੇ।
ਰਿਸ਼ਤੇ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ਼ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਕੇ ਰੱਖਣ ਅਤੇ ਰਿਸ਼ਤੇ ਵਿੱਚ ਪਿਆਰ ਦੀ ਭਾਵਨਾ ਵਿਕਸਿਤ ਕਰਨ ਦੀ ਸਥਿਤੀ ਵਿੱਚ ਨਜ਼ਰ ਆਓਗੇ। ਇਸ ਨਾਲ਼ ਤੁਹਾਡਾ ਆਪਣੇ ਜੀਵਨਸਾਥੀ ਨਾਲ਼ ਰਿਸ਼ਤਾ ਮਜ਼ਬੂਤ ਬਣੇਗਾ।
ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਚੰਗੀ ਊਰਜਾ ਅਤੇ ਉਤਸ਼ਾਹ ਦੇਖਣ ਨੂੰ ਮਿਲੇਗਾ, ਜਿਸ ਨਾਲ਼ ਤੁਹਾਡੀ ਰੋਗ-ਪ੍ਰਤੀਰੋਧਕ ਖਮਤਾ ਮਜ਼ਬੂਤ ਬਣੇਗੀ ਅਤੇ ਤੁਹਾਡੀ ਸਿਹਤ ਉੱਤਮ ਬਣੀ ਰਹੇਗੀ। ਤੁਹਾਡਾ ਆਤਮਵਿਸ਼ਵਾਸ ਉੱਚ-ਲੈਵਲ ‘ਤੇ ਹੋਵੇਗਾ।
ਉਪਾਅ: ਸ਼ੁੱਕਰਵਾਰ ਦੇ ਦਿਨ ਲਕਸ਼ਮੀ-ਕੁਬੇਰ ਦੇ ਲਈ ਹਵਨ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !