ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ 17 ਸਤੰਬਰ 2024 ਨੂੰ ਸਵੇਰੇ 07:27 ਵਜੇ ਹੋਣ ਜਾ ਰਿਹਾ ਹੈ। ਸੂਰਜ ਨੂੰ ਊਰਜਾ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ ਅਤੇ ਹੋਰ ਸਾਰੇ ਗ੍ਰਹਾਂ ਦੀ ਤੁਲਨਾ ਵਿੱਚ ਇਸ ਨੂੰ ਇੱਕ ਪ੍ਰਮੁੱਖ ਅਤੇ ਮਹੱਤਵਪੂਰਣ ਗ੍ਰਹਿ ਮੰਨਿਆ ਗਿਆ ਹੈ। ਸੂਰਜ ਤੋਂ ਬਿਨਾ ਜੀਵਨ ਦੀ ਕਲਪਨਾ ਕਰਨਾ ਵੀ ਸੰਭਵ ਨਹੀਂ ਹੈ। ਇਹ ਗ੍ਰਹਿ ਸੁਭਾਅ ਵਿੱਚ ਮਰਦਾਨਾ ਹੈ ਅਤੇ ਜਟਿਲ ਕਾਰਜਾਂ ਨੂੰ ਸੰਭਾਲਣ ਲਈ ਦ੍ਰਿੜ ਨਿਸ਼ਚਾ ਰੱਖਦਾ ਹੈ।
ਇਸ ਤੋਂ ਇਲਾਵਾ, ਇਹ ਗ੍ਰਹਿ ਵਿਅਕਤੀ ਦੇ ਅੰਦਰ ਪ੍ਰਤੀਨਿਧਤਾ ਦੇ ਗੁਣਾਂ ਦੀ ਵੀ ਪ੍ਰਤੀਨਿਧਤਾ ਕਰਦਾ ਹੈ। ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਮੇਖ਼ ਜਾਂ ਸਿੰਘ ਰਾਸ਼ੀ ਵਿੱਚ ਸੂਰਜ ਮਜ਼ਬੂਤ ਹੁੰਦਾ ਹੈ, ਉਹਨਾਂ ਨੂੰ ਕਰੀਅਰ, ਜ਼ਿਆਦਾ ਧਨ ਲਾਭ, ਰਿਸ਼ਤੇ ਵਿੱਚ ਖੁਸ਼ੀਆਂ, ਪਿਤਾ ਤੋਂ ਪੂਰਾ ਸਹਿਯੋਗ ਆਦਿ ਦੇ ਸਬੰਧ ਵਿੱਚ ਹਰ ਤਰ੍ਹਾਂ ਦੇ ਲਾਭ ਪ੍ਰਾਪਤ ਹੁੰਦੇ ਹਨ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਿ 2024 ਵਿੱਚ ਸੂਰਜ ਦਾ ਗੋਚਰ ਕਦੋਂ-ਕਦੋਂ ਹੋਵੇਗਾ ਅਤੇ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।
ਜੋਤਿਸ਼ ਵਿੱਚ ਸੂਰਜ ਨੂੰ ਆਮ ਤੌਰ 'ਤੇ ਉੱਚ ਅਧਿਕਾਰ ਵਾਲੇ ਗਤੀਸ਼ੀਲ ਗ੍ਰਹਿ ਵੱਜੋਂ ਜਾਣਿਆ ਜਾਂਦਾ ਹੈ। ਇਹ ਗ੍ਰਹਿ ਪ੍ਰਭਾਵਸ਼ਾਲੀ ਪ੍ਰਸ਼ਾਸਨ ਅਤੇ ਨਿਯਮਾਂ ਨੂੰ ਦਰਸਾਉਂਦਾ ਹੈ। ਸੂਰਜ ਇੱਕ ਗਰਮ ਗ੍ਰਹਿ ਹੈ। ਸ਼ਕਤੀਸ਼ਾਲੀ ਸੂਰਜ ਵਾਲੇ ਜਾਤਕ ਜ਼ਿਆਦਾ ਗਰਮ ਸੁਭਾਅ ਦੇ ਹੁੰਦੇ ਹਨ ਅਤੇ ਦੂਜਿਆਂ ਨਾਲ਼ ਅਜਿਹਾ ਵਿਵਹਾਰ ਕਰ ਸਕਦੇ ਹਨ, ਜਿਸ ਨੂੰ ਕੁਝ ਲੋਕਾਂ ਵਲੋਂ ਤਾਂ ਸਵੀਕਾਰਿਆ ਜਾ ਸਕਦਾ ਹੈ, ਪਰ ਕੁਝ ਲੋਕਾਂ ਨੂੰ ਇਹ ਵਿਵਹਾਰ ਪਸੰਦ ਨਹੀਂ ਆਓਂਦਾ। ਅਜਿਹੇ ਵਿੱਚ, ਆਮ ਤੌਰ 'ਤੇ ਗਰਮ ਸੁਭਾਅ ਵਾਲੇ ਜਾਤਕਾਂ ਨੂੰ ਜੀਵਨ ਵਿੱਚ ਵਧੇਰੇ ਸਫਲਤਾ ਪ੍ਰਾਪਤ ਕਰਨ ਲਈ ਸਬਰ ਅਤੇ ਸਮਝ ਨਾਲ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ। ਸੂਰਜ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਵਿਅਕਤੀ ਜੀਵਨ ਵਿੱਚ ਕਰੀਅਰ ਦੇ ਸੰਦਰਭ ਵਿੱਚ ਉੱਚ ਸਥਾਨ ਤੇ ਨਹੀਂ ਪਹੁੰਚ ਸਕਦਾ ਜਾਂ ਜ਼ਿਆਦਾ ਪੈਸਾ ਨਹੀਂ ਕਮਾ ਸਕਦਾ। ਆਓ ਜਾਣੀਏ ਕਿ ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੇ ਸਭ ਰਾਸ਼ੀਆਂ ‘ਤੇ ਕੀ-ਕੀ ਪ੍ਰਭਾਵ ਪੈਣਗੇ।
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
To Read in English Click Here: Sun Transit in Libra
ਮੇਖ਼ ਰਾਸ਼ੀ ਵਾਲਿਆਂ ਲਈ ਸੂਰਜ ਮਹਾਰਾਜ ਤੁਹਾਡੇ ਪੰਜਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਹ ਗੋਚਰ ਕਰਦੇ ਹੋਏ ਸੱਤਵੇਂ ਘਰ ਵਿੱਚ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਨੂੰ ਜੀਵਨ ਵਿੱਚ ਤਰੱਕੀ ਪ੍ਰਾਪਤ ਕਰਵਾਏਗਾ ਅਤੇ ਤੁਹਾਨੂੰ ਦੋਸਤਾਂ ਅਤੇ ਸਾਥੀਆਂ ਦਾ ਸਹਿਯੋਗ ਮਿਲੇਗਾ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਉਹ ਤੁਹਾਡੇ ਚੰਗੇ ਕੰਮ ਦੀ ਤਾਰੀਫ਼ ਕਰ ਸਕਦੇ ਹਨ।
ਸੂਰਜ ਦਾ ਇਹ ਗੋਚਰ ਤੁਹਾਨੂੰ ਕਾਰੋਬਾਰ ਵਿੱਚ ਸਾਂਝੇਦਾਰ ਦਾ ਸਾਥ ਦਿਲਵਾਉਣ ਦਾ ਕੰਮ ਕਰੇਗਾ ਅਤੇ ਨਾਲ ਹੀ ਵਧੀਆ ਮੁਨਾਫਾ ਕਮਾਉਣ ਦੇ ਮੌਕੇ ਦੇਵੇਗਾ।
ਆਰਥਿਕ ਜੀਵਨ ਵਿੱਚ, ਮੇਖ਼ ਰਾਸ਼ੀ ਵਾਲੇ ਇਸ ਦੌਰਾਨ ਆਪਣੀ ਕਿਸਮਤ ਦੇ ਕਾਰਨ ਵੱਡਾ ਧਨ ਲਾਭ ਪ੍ਰਾਪਤ ਕਰਨਗੇ।
ਨਿੱਜੀ ਜੀਵਨ ਵਿੱਚ, ਸੂਰਜ ਦੇ ਤੁਲਾ ਰਾਸ਼ੀ ਵਿੱਚ ਗੋਚਰ ਕਰਨ ਦੇ ਦੌਰਾਨ, ਤੁਹਾਨੂੰ ਆਪਣੇ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ ਅਤੇ ਤੁਸੀਂ ਖੁਸ਼ ਰਹੋਗੇ।
ਸਿਹਤ ਦੇ ਪੱਖੋਂ, ਤੁਸੀਂ ਇਸ ਸਮੇਂ ਸਾਹਸ ਨਾਲ ਭਰੇ ਰਹੋਗੇ, ਜਿਸ ਨਾਲ ਤੁਹਾਡੀ ਸਿਹਤ ਮਜ਼ਬੂਤ ਰਹੇਗੀ।
ਉਪਾਅ- ਹਰ ਰੋਜ਼ 19 ਵਾਰ “ॐ ਭਾਸਕਰਾਯ ਨਮਹ:” ਮੰਤਰ ਦਾ ਜਾਪ ਕਰੋ।
ਮੇਖ਼ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਬ੍ਰਿਸ਼ਭ ਰਾਸ਼ੀ ਵਾਲੇ ਜਾਤਕਾਂ ਲਈ ਸੂਰਜ ਦੇਵ ਤੁਹਾਡੇ ਚੌਥੇ ਘਰ ਦੇ ਸੁਆਮੀ ਹਨ ਅਤੇ ਹੁਣ ਇਹ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਸੂਰਜ ਦੇ ਰਾਸ਼ੀ ਪਰਿਵਰਤਨ ਦੇ ਪ੍ਰਭਾਵ ਨਾਲ, ਤੁਸੀਂ ਆਪਣੇ ਕੰਮਾਂ ਵਿੱਚ ਕੀਤੀਆਂ ਕੋਸ਼ਿਸ਼ਾਂ ਨਾਲ ਸਫਲਤਾ ਪ੍ਰਾਪਤ ਕਰ ਸਕੋਗੇ।
ਕਰੀਅਰ ਦੀ ਗੱਲ ਕਰੀਏ, ਤਾਂ ਇਹ ਜਾਤਕ ਆਪਣੇ ਕੰਮ ਵਿੱਚ ਕੀਤੀ ਸਖਤ ਮਿਹਨਤ ਦੇ ਦਮ 'ਤੇ ਅਹੁਦੇ ਵਿੱਚ ਤਰੱਕੀ ਪ੍ਰਾਪਤ ਕਰਨਗੇ, ਅਤੇ ਇਸ ਤੋਂ ਇਲਾਵਾ ਤੁਹਾਨੂੰ ਇਨਸੈਂਟਿਵ ਮਿਲਣ ਦੀ ਵੀ ਸੰਭਾਵਨਾ ਬਣ ਰਹੀ ਹੈ।
ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਕਾਰੋਬਾਰ ਦੇ ਖੇਤਰ ਵਿੱਚ ਸਫਲਤਾ ਲਿਆਵੇਗਾ, ਜਿਸ ਦਾ ਕਾਰਨ ਤੁਹਾਡੀਆਂ ਖਮਤਾਵਾਂ ਅਤੇ ਵਪਾਰ ਦੇ ਪ੍ਰਤੀ ਵੱਖਰਾ ਨਜ਼ਰੀਆ ਹੋਵੇਗਾ।
ਆਰਥਿਕ ਜੀਵਨ ਵਿੱਚ, ਇਹ ਜਾਤਕ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਅਤੇ ਯੋਜਨਾਵਾਂ ਬਣਾ ਕੇ ਚੱਲਣ ਦੇ ਕਾਰਨ ਜ਼ਿਆਦਾ ਤੋਂ ਜ਼ਿਆਦਾ ਧਨ ਕਮਾਉਣ ਦੇ ਯੋਗ ਹੋਣਗੇ।
ਨਿੱਜੀ ਜੀਵਨ ਵਿੱਚ, ਤੁਸੀਂ ਆਪਣੇ ਸਾਥੀ ਦੇ ਪ੍ਰਤੀ ਵਫ਼ਾਦਾਰ ਅਤੇ ਸੱਚੇ ਰਹੋਗੇ। ਇਸ ਤਰ੍ਹਾਂ, ਤੁਸੀਂ ਆਪਣੇ ਰਿਸ਼ਤੇ ਵਿੱਚ ਆਪਸੀ ਤਾਲਮੇਲ ਬਣਾ ਕੇ ਰੱਖੋਗੇ।
ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਸੂਰਜ ਦਾ ਇਹ ਗੋਚਰ ਤੁਹਾਡੀ ਸਿਹਤ ਦੇ ਲਈ ਬਹੁਤ ਅਨੁਕੂਲ ਰਹੇਗਾ ਅਤੇ ਤੁਹਾਡੀ ਸਿਹਤ ਵੀ ਸ਼ਾਨਦਾਰ ਰਹੇਗੀ, ਜੋ ਕਿ ਤੁਹਾਡੇ ਅੰਦਰਲੇ ਉਤਸ਼ਾਹ ਅਤੇ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਦਾ ਨਤੀਜਾ ਹੋਵੇਗੀ।
ਉਪਾਅ- ਹਰ ਰੋਜ਼ ਲਿੰਗਾਸ਼ਟਕਮ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਤੁਹਾਡੇ ਤੀਜੇ ਘਰ ਦਾ ਸੁਆਮੀ ਹੈ, ਜੋ ਹੁਣ ਗੋਚਰ ਕਰਕੇ ਤੁਹਾਡੇ ਪੰਜਵੇਂ ਘਰ ਵਿੱਚ ਜਾ ਰਿਹਾ ਹੈ।
ਇਸ ਦੇ ਨਤੀਜੇ ਵੱਜੋਂ, ਇਨ੍ਹਾਂ ਜਾਤਕਾਂ ਦੇ ਧਾਰਮਿਕ ਕਾਰਜਾਂ ਦੇ ਲਈ ਲੰਬੀ ਦੂਰੀ ਦੀ ਯਾਤਰਾ ਕਰਨ ਦੇ ਯੋਗ ਬਣ ਸਕਦੇ ਹਨ। ਨਾਲ ਹੀ, ਇਹ ਲੋਕ ਆਪਣੀ ਸੰਤਾਨ ਦੇ ਵਿਕਾਸ ਨਾਲ ਖੁਸ਼ ਨਜ਼ਰ ਆਉਣਗੇ।
ਜਦੋਂ ਗੱਲ ਕਰੀਅਰ ਦੀ ਆਉਂਦੀ ਹੈ, ਤਾਂ ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਪ੍ਰਦਾਨ ਕਰੇਗਾ, ਜਿਸ ਕਾਰਨ ਤੁਸੀਂ ਸੰਤੁਸ਼ਟ ਨਜ਼ਰ ਆਓਗੇ।ਜਿਹੜੇ ਜਾਤਕਾਂ ਦਾ ਸਬੰਧ ਕਾਰੋਬਾਰ ਨਾਲ ਹੈ, ਉਹ ਇਸ ਅਵਧੀ ਵਿੱਚ ਬਿਜ਼ਨਸ ਤੋਂ ਜ਼ਿਆਦਾ ਸਟਾਕ ਰਾਹੀਂ ਲਾਭ ਪ੍ਰਾਪਤ ਕਰਨਗੇ।
ਆਰਥਿਕ ਜੀਵਨ ਵਿੱਚ ਸੂਰਜ ਦਾ ਇਹ ਗੋਚਰ ਤੁਹਾਨੂੰ ਕੰਮ ਵਿੱਚ ਕੀਤੀ ਗਈ ਸਖਤ ਮਿਹਨਤ ਅਤੇ ਸਮਰਪਣ ਲਈ ਵਧੀਆ ਇਨਸੈਂਟਿਵ ਪ੍ਰਦਾਨ ਕਰਨ ਵਿੱਚ ਸਹਾਇਕ ਹੋਵੇਗਾ।
ਪ੍ਰੇਮ ਜੀਵਨ ਵਿੱਚ, ਮਿਥੁਨ ਰਾਸ਼ੀ ਵਾਲਿਆਂ ਦਾ ਵਤੀਰਾ ਆਪਣੇ ਸਾਥੀ ਦੇ ਪ੍ਰਤੀ ਪਿਆਰ-ਭਰਿਆ ਰਹੇਗਾ ਅਤੇ ਇਸ ਤਰ੍ਹਾਂ ਤੁਸੀਂ ਹੋਰਨਾਂ ਲਈ ਇੱਕ ਬਿਹਤਰੀਨ ਉਦਾਹਰਣ ਬਣੋਗੇ।
ਸਿਹਤ ਦੀ ਗੱਲ ਕਰੀਏ, ਤਾਂ ਸੂਰਜ ਗੋਚਰ ਦੇ ਦੌਰਾਨ ਤੁਹਾਡੇ ਅੰਦਰ ਸਾਹਸ ਦੀ ਮੌਜੂਦਗੀ ਤੁਹਾਡੀ ਸਿਹਤ ਨੂੰ ਸ਼ਾਨਦਾਰ ਬਣਾ ਕੇ ਰੱਖੇਗੀ।
ਉਪਾਅ- ਹਰ ਰੋਜ਼ 21 ਵਾਰ “ॐ ਗੁਰੂਵੇ ਨਮਹ:” ਮੰਤਰ ਦਾ ਜਾਪ ਕਰੋ।
ਕਰਕ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਸੂਰਜ ਮਹਾਰਾਜ ਨੂੰ ਦੂਜੇ ਘਰ ਦਾ ਆਧਿਕਾਰ ਪ੍ਰਾਪਤ ਹੈ ਅਤੇ ਹੁਣ ਇਹ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਇਸ ਦੇ ਨਤੀਜੇ ਵੱਜੋਂ, ਇਹ ਲੋਕ ਆਰਥਿਕ ਜੀਵਨ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਲੈ ਕੇ ਬਹੁਤ ਸੁਚੇਤ ਨਜ਼ਰ ਆਉਣਗੇ।
ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਕਰਕ ਰਾਸ਼ੀ ਦੇ ਜਾਤਕਾਂ ਦੇ ਕਰੀਅਰ ਦੇ ਲਈ ਪਰੇਸ਼ਾਨੀਆਂ ਲੈ ਕੇ ਆ ਸਕਦਾ ਹੈ, ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਯੋਜਨਾ ਬਣਾ ਕੇ ਚਲੋ।
ਦੂਜੇ ਪਾਸੇ, ਕਾਰੋਬਾਰ ਨਾਲ਼ ਸਬੰਧਤ ਲੋਕਾਂ ਨੂੰ ਇਸ ਅਵਧੀ ਵਿੱਚ ਵਿਰੋਧੀਆਂ ਵੱਲੋਂ ਸਖਤ ਮੁਕਾਬਲਾ ਮਿਲਣ ਦੀ ਸੰਭਾਵਨਾ ਹੈ ਅਤੇ ਇਸ ਕਾਰਨ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।
ਆਰਥਿਕ ਜੀਵਨ ਵਿੱਚ ਤੁਹਾਨੂੰ ਸੂਰਜ ਦੇ ਰਾਸ਼ੀ ਪਰਿਵਰਤਨ ਦੇ ਦੌਰਾਨ ਆਪਣੇ ਖਰਚਿਆਂ 'ਤੇ ਕਾਬੂ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਤੁਹਾਡੇ ਸਾਹਮਣੇ ਅਚਾਨਕ ਖਰਚੇ ਆ ਸਕਦੇ ਹਨ, ਜਿਨ੍ਹਾਂ ਨੂੰ ਸੰਭਾਲਣਾ ਤੁਹਾਡੇ ਲਈ ਔਖਾ ਹੋ ਸਕਦਾ ਹੈ।
ਨਿੱਜੀ ਜੀਵਨ ਵਿੱਚ ਤੁਹਾਡਾ ਸਾਰਾ ਧਿਆਨ ਪਰਿਵਾਰ ਵਿੱਚ ਚੱਲ ਰਹੇ ਮਾਮਲਿਆਂ 'ਤੇ ਹੋ ਸਕਦਾ ਹੈ ਅਤੇ ਇਹ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।
ਸਿਹਤ ਦੇ ਪੱਖੋਂ ਵੇਖਿਆ ਜਾਵੇ, ਤਾਂ ਕਰਕ ਰਾਸ਼ੀ ਵਾਲਿਆਂ ਨੂੰ ਆਪਣੀ ਮਾਂ ਦੀ ਸਿਹਤ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਉਨ੍ਹਾਂ ਨੂੰ ਸਿਹਤ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ- ਸ਼ਨੀਵਾਰ ਨੂੰ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।
ਸਿੰਘ ਰਾਸ਼ੀ ਵਾਲਿਆਂ ਲਈ ਸੂਰਜ ਤੁਹਾਡੇ ਪਹਿਲੇ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਤੀਜੇ ਘਰ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ।
ਅਜਿਹੇ ਵਿੱਚ, ਤੁਸੀਂ ਆਪਣੇ ਕੰਮਾਂ ਵਿੱਚ ਹਿੰਮਤ ਅਤੇ ਦ੍ਰਿੜਤਾ ਦੇ ਬਲ 'ਤੇ ਸਫਲਤਾ ਪ੍ਰਾਪਤ ਕਰ ਸਕੋਗੇ ਅਤੇ ਇਹ ਤੁਹਾਡੇ ਯਤਨਾਂ ਦਾ ਨਤੀਜਾ ਹੋਵੇਗਾ।
ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਇਨ੍ਹਾਂ ਜਾਤਕਾਂ ਲਈ ਕਰੀਅਰ ਦੇ ਖੇਤਰ ਵਿੱਚ ਮੁਸ਼ਕਲ ਸਮਾਂ ਲੈ ਕੇ ਆ ਸਕਦਾ ਹੈ, ਕਿਉਂਕਿ ਇਨ੍ਹਾਂ ਉੱਤੇ ਕੰਮ ਦਾ ਬੋਝ ਵਧ ਸਕਦਾ ਹੈ।
ਜਦੋਂ ਗੱਲ ਕਾਰੋਬਾਰ ਦੀ ਆਉਂਦੀ ਹੈ, ਤਾਂ ਤੁਸੀਂ ਨਵੇਂ ਵਪਾਰ ਦੀ ਸ਼ੁਰੂਆਤ ਕਰ ਸਕਦੇ ਹੋ ਅਤੇ ਇਸ ਦੇ ਰਾਹੀਂ ਤੁਸੀਂ ਲਾਭ ਪ੍ਰਾਪਤ ਕਰਨ ਵਿੱਚ ਸਮਰੱਥ ਹੋਵੋਗੇ।
ਆਰਥਿਕ ਜੀਵਨ ਵਿੱਚ ਸੂਰਜ ਦੇ ਗੋਚਰ ਦੇ ਦੌਰਾਨ ਤੁਸੀਂ ਆਪਣੇ ਯਤਨਾਂ ਅਤੇ ਸਹੀ ਯੋਜਨਾਵਾਂ ਦੇ ਜ਼ਰੀਏ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾ ਸਕੋਗੇ।
ਨਿੱਜੀ ਜੀਵਨ ਵਿੱਚ, ਸਿੰਘ ਰਾਸ਼ੀ ਵਾਲੇ ਆਪਣੇ ਜੀਵਨਸਾਥੀ ਨਾਲ ਖੁਸ਼ ਨਜ਼ਰ ਆਉਣਗੇ ਅਤੇ ਇਸ ਦਾ ਕਾਰਨ ਤੁਹਾਡੇ ਦੋਵਾਂ ਵੱਲੋਂ ਇੱਕ-ਦੂਜੇ ਨਾਲ਼ ਖੁੱਲ੍ਹ ਕੇ ਕੀਤੀ ਗਈ ਗੱਲਬਾਤ ਹੋਵੇਗੀ।
ਸੂਰਜ ਗੋਚਰ ਦੀ ਅਵਧੀ ਵਿੱਚ ਇਨ੍ਹਾਂ ਜਾਤਕਾਂ ਨੂੰ ਕਿਸੇ ਐਲਰਜੀ ਦੇ ਕਾਰਨ ਚਮੜੀ 'ਤੇ ਧੱਫੜਾਂ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ, ਇਸ ਲਈ ਆਪਣਾ ਧਿਆਨ ਰੱਖੋ।
ਉਪਾਅ- ਹਰ ਰੋਜ਼ 21 ਵਾਰ “ॐ ਸੂਰਯਾਯ ਨਮਹ:” ਮੰਤਰ ਦਾ ਜਾਪ ਕਰੋ।
ਕੰਨਿਆ ਰਾਸ਼ੀ ਦੇ ਜਾਤਕਾਂ ਲਈ ਸੂਰਜ ਦੇਵ ਤੁਹਾਡੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਇਸ ਦੇ ਨਤੀਜੇ ਵੱਜੋਂ, ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਲੰਬੀ ਦੂਰੀ ਦੀਆਂ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ। ਨਾਲ ਹੀ, ਤੁਸੀਂ ਧਨ ਕਮਾਉਣ ਲਈ ਵਧੇਰੇ ਸੁਚੇਤ ਹੋ ਸਕਦੇ ਹੋ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਕਾਰਜ ਸਥਾਨ ‘ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਕਾਰਨ, ਤੁਸੀਂ ਆਪਣੀ ਨੌਕਰੀ ਤੋਂ ਨਾਖੁਸ਼ ਨਜ਼ਰ ਆ ਸਕਦੇ ਹੋ। ਇਸ ਦੇ ਨਤੀਜੇ ਵੱਜੋਂ, ਇਹ ਜਾਤਕ ਇੱਕ ਨਵੀਂ ਨੌਕਰੀ ਦੀ ਭਾਲ਼ ਕਰ ਸਕਦੇ ਹਨ।
ਸੂਰਜ ਦੇ ਗੋਚਰ ਦੀ ਅਵਧੀ ਵਿੱਚ ਵਪਾਰ ਕਰਨ ਵਾਲੇ ਜਾਤਕ ਬਿਜ਼ਨਸ ਵਿੱਚ ਆਪਣਾ ਖੇਤਰ ਬਦਲ ਸਕਦੇ ਹਨ। ਪਰ ਇਹ ਫੈਸਲਾ ਤੁਹਾਡੇ ਲਈ ਅਨੁਕੂਲ ਨਾ ਰਹਿਣ ਦੀ ਸੰਭਾਵਨਾ ਹੈ।
ਆਰਥਿਕ ਜੀਵਨ ਵਿੱਚ ਤੁਹਾਡੇ ਖਰਚੇ ਵੱਧ ਸਕਦੇ ਹਨ ਅਤੇ ਤੁਹਾਡੇ ਸਾਹਮਣੇ ਇੱਕ ਤੋਂ ਬਾਅਦ ਇੱਕ ਖਰਚੇ ਆ ਸਕਦੇ ਹਨ, ਜੋ ਕਿ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ।
ਸੂਰਜ ਦੇ ਇਸ ਗੋਚਰ ਦੇ ਦੌਰਾਨ ਪਰਿਵਾਰ ਵਿੱਚ ਚੱਲ ਰਹੇ ਵਿਵਾਦਾਂ ਦੇ ਕਾਰਨ ਤੁਹਾਡੇ ਜੀਵਨਸਾਥੀ ਨਾਲ ਤੁਹਾਡੀ ਬਹਿਸ ਹੋ ਸਕਦੀ ਹੈ ਅਤੇ ਇਸ ਤਰ੍ਹਾਂ, ਤੁਹਾਡੇ ਦੋਵਾਂ ਦੇ ਦਰਮਿਆਨ ਆਪਸੀ ਸਮਝ ਦੀ ਕਮੀ ਹੋ ਸਕਦੀ ਹੈ।
ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਇਹ ਤੁਹਾਡੀ ਕਮਜ਼ੋਰ ਰੋਗ-ਪ੍ਰਤੀਰੋਧਕ ਸ਼ਕਤੀ ਦਾ ਨਤੀਜਾ ਹੋ ਸਕਦਾ ਹੈ।
ਉਪਾਅ- ਹਰ ਰੋਜ਼ 41 ਵਾਰ “ॐ ਬੁੱਧਾਯ ਨਮਹ:” ਮੰਤਰ ਦਾ ਜਾਪ ਕਰੋ।
ਕੰਨਿਆ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਵਾਲਿਆਂ ਲਈ ਸੂਰਜ ਦੇਵ ਤੁਹਾਡੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਇਸ ਦੇ ਨਤੀਜੇ ਵੱਜੋਂ, ਇਹ ਜਾਤਕ ਹਿੰਮਤ ਅਤੇ ਦ੍ਰਿੜਤਾ ਦੇ ਬਲ ‘ਤੇ ਆਤਮਵਿਸ਼ਵਾਸ ਨਾਲ ਭਰੇ ਰਹਿਣਗੇ ਅਤੇ ਇਸ ਤਰ੍ਹਾਂ, ਇਹ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣਗੇ।
ਕਰੀਅਰ ਦੀ ਗੱਲ ਕਰੀਏ, ਤਾਂ ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਯਾਤਰਾਵਾਂ 'ਤੇ ਜਾਣਾ ਪੈ ਸਕਦਾ ਹੈ ਅਤੇ ਇਹ ਯਾਤਰਾਵਾਂ ਤੁਹਾਡੇ ਉਦੇਸ਼ਾਂ ਦੀ ਪੂਰਤੀ ਕਰਨਗੀਆਂ।
ਜਦੋਂ ਗੱਲ ਕਾਰੋਬਾਰ ਦੀ ਆਉਂਦੀ ਹੈ, ਤਾਂ ਇਸ ਅਵਧੀ ਵਿੱਚ ਤੁਸੀਂ ਆਪਣੀ ਸਖਤ ਮਿਹਨਤ ਅਤੇ ਕੋਸ਼ਿਸ਼ਾਂ ਦੇ ਨਤੀਜੇ ਵੱਜੋਂ ਵਧੀਆ ਲਾਭ ਕਮਾਓਣ ਵਿੱਚ ਸਮਰੱਥ ਹੋਵੋਗੇ।
ਆਰਥਿਕ ਜੀਵਨ ਵਿੱਚ, ਸੂਰਜ ਦਾ ਇਹ ਗੋਚਰ ਤੁਹਾਨੂੰ ਕਾਫ਼ੀ ਧਨ ਪ੍ਰਦਾਨ ਕਰੇਗਾ। ਇਸ ਤਰ੍ਹਾਂ, ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਬਣੀ ਰਹੇਗੀ।
ਪ੍ਰੇਮ ਜੀਵਨ ਵਿੱਚ, ਇਹ ਜਾਤਕ ਆਪਣੇ ਸਾਥੀ ਨਾਲ ਖੁਸ਼ ਨਜ਼ਰ ਆਉਣਗੇ, ਜਿਸ ਦਾ ਕਾਰਨ ਤੁਹਾਡਾ ਚੰਗਾ ਵਿਵਹਾਰ ਹੋਵੇਗਾ।
ਤੁਲਾ ਰਾਸ਼ੀ ਵਾਲਿਆਂ ਦੀ ਸਿਹਤ ਇਸ ਅਵਧੀ ਵਿੱਚ ਚੰਗੀ ਰਹੇਗੀ, ਜਿਸ ਦਾ ਕਾਰਨ ਤੁਹਾਡੇ ਅੰਦਰ ਦੀ ਦ੍ਰਿੜਤਾ ਹੋਵੇਗੀ।
ਉਪਾਅ- ਹਰ ਰੋਜ਼ 24 ਵਾਰ “ॐ ਸ਼ੁੱਕਰਾਯ ਨਮਹ:” ਮੰਤਰ ਦਾ ਜਾਪ ਕਰੋ।
ਤੁਲਾ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਸੂਰਜ ਮਹਾਰਾਜ ਦਸਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਹਨਾਂ ਦਾ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ।
ਇਸ ਦੇ ਨਤੀਜੇ ਵੱਜੋਂ, ਲਾਪਰਵਾਹੀ ਅਤੇ ਯੋਜਨਾਵਾਂ ਦੀ ਕਮੀ ਦੇ ਕਾਰਨ ਇਨ੍ਹਾਂ ਜਾਤਕਾਂ ਦੇ ਹੱਥੋਂ ਬਿਹਤਰ ਮੌਕੇ ਨਿਕਲ ਸਕਦੇ ਹਨ।
ਕਰੀਅਰ ਦੇ ਖੇਤਰ ਵਿੱਚ, ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਨੌਕਰੀ ਵਿੱਚ ਬਦਲਾਅ ਲਿਆ ਸਕਦਾ ਹੈ। ਆਮ ਸ਼ਬਦਾਂ ਵਿੱਚ ਕਹੀਏ ਤਾਂ, ਇਸ ਅਵਧੀ ਵਿੱਚ ਮੌਜੂਦਾ ਨੌਕਰੀ ਵਿੱਚ ਸੰਤੋਸ਼ ਦੀ ਕਮੀ ਦੇ ਕਾਰਨ ਤੁਸੀਂ ਨੌਕਰੀ ਬਦਲਣ ਬਾਰੇ ਮਨ ਬਣਾ ਸਕਦੇ ਹੋ।
ਕਾਰੋਬਾਰ ਦੀ ਗੱਲ ਕਰੀਏ, ਤਾਂ ਇਨ੍ਹਾਂ ਜਾਤਕਾਂ ਵੱਲੋਂ ਵਪਾਰ ਨੂੰ ਠੀਕ ਢੰਗ ਨਾਲ ਨਾ ਚਲਾਉਣ ਦੇ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਵਿਰੋਧੀ ਵੀ ਤੁਹਾਡੇ ਲਈ ਖਤਰਾ ਬਣ ਸਕਦੇ ਹਨ।
ਜਦੋਂ ਗੱਲ ਆਰਥਿਕ ਜੀਵਨ ਦੀ ਹੁੰਦੀ ਹੈ, ਤਾਂ ਤੁਹਾਨੂੰ ਪੈਸੇ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ ਅਤੇ ਇਸ ਦਾ ਕਾਰਨ ਧਿਆਨ ਦੀ ਕਮੀ ਅਤੇ ਧਨ ਨਾਲ ਜੁੜੀਆਂ ਯੋਜਨਾਵਾਂ ਦੀ ਕਮੀ ਹੋਣਾ ਹੋ ਸਕਦਾ ਹੈ।
ਨਿੱਜੀ ਜੀਵਨ ਵਿੱਚ, ਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਤੋਂ ਖੁਸ਼ੀਆਂ ਗਾਇਬ ਰਹਿ ਸਕਦੀਆਂ ਹਨ, ਜਿਸ ਦਾ ਕਾਰਨ ਆਪਸੀ ਸਮਝ ਦੀ ਕਮੀ ਹੋਣ ਦੀ ਸੰਭਾਵਨਾ ਹੈ।
ਸੂਰਜ ਗੋਚਰ ਦੀ ਅਵਧੀ ਵਿੱਚ ਤੁਹਾਨੂੰ ਪੈਰਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਆਪਣਾ ਧਿਆਨ ਰੱਖੋ।
ਉਪਾਅ- ਹਰ ਰੋਜ਼ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਵਾਲਿਆਂ ਲਈ ਸੂਰਜ ਗ੍ਰਹਿ ਤੁਹਾਡੇ ਨੌਵੇਂ ਘਰ ਦਾ ਸੁਆਮੀ ਹੈ, ਜੋ ਕਿ ਹੁਣ ਤੁਹਾਡੇ ਗਿਆਰਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਇਸ ਤਰ੍ਹਾਂ, ਸੂਰਜ ਦਾ ਤੁਲਾ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਲਈ ਭਾਗਸ਼ਾਲੀ ਰਹੇਗਾ ਅਤੇ ਇਸ ਅਵਧੀ ਵਿੱਚ ਤੁਸੀਂ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਯੋਗ ਹੋਵੋਗੇ।
ਕਰੀਅਰ ਨੂੰ ਦੇਖਦੇ ਹੋਏ, ਇਹ ਜਾਤਕ ਉਤਸ਼ਾਹ ਨਾਲ ਭਰੇ ਰਹਿਣਗੇ ਅਤੇ ਆਪਣੇ ਕਰੀਅਰ ਵਿੱਚ ਤਰੱਕੀ ਹਾਸਲ ਕਰਨਗੇ। ਇਸ ਦੇ ਨਤੀਜੇ ਵੱਜੋਂ, ਇਹ ਮਨ ਲਗਾ ਕੇ ਕੰਮ ਕਰਦੇ ਹੋਏ ਨਜ਼ਰ ਆਓਣਗੇ।
ਕਾਰੋਬਾਰ ਦੇ ਖੇਤਰ ਵਿੱਚ ਧਨੂੰ ਰਾਸ਼ੀ ਵਾਲਿਆਂ ਨੂੰ ਹਰ ਕਦਮ 'ਤੇ ਆਪਣੀ ਕਿਸਮਤ ਦਾ ਸਾਥ ਮਿਲੇਗਾ, ਜੋ ਕਿ ਇਨ੍ਹਾਂ ਨੂੰ ਆਮਦਨ ਦੇ ਨਾਲ-ਨਾਲ ਲਾਭ ਨੂੰ ਵਧਾਉਣ ਵਿੱਚ ਮੱਦਦ ਕਰੇਗਾ।
ਆਰਥਿਕ ਜੀਵਨ ਲਈ, ਸੂਰਜ ਦਾ ਇਹ ਗੋਚਰ ਸਕਾਰਾਤਮਕ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਅਵਧੀ ਵਿੱਚ ਤੁਸੀਂ ਵੱਧ ਤੋਂ ਵੱਧ ਧਨ ਲਾਭ ਕਮਾਉਣ ਦੀ ਕੋਸ਼ਿਸ਼ ਕਰੋਗੇ। ਇਸ ਤਰ੍ਹਾਂ, ਤੁਸੀਂ ਆਪਣੀ ਪੂਰੀ ਸਮਰੱਥਾ ਨਾਲ ਪੈਸੇ ਦੀ ਬੱਚਤ ਕਰਨ ਦੀ ਕੋਸ਼ਿਸ਼ ਕਰੋਗੇ।
ਪ੍ਰੇਮ ਜੀਵਨ ਦੀ ਗੱਲ ਕਰੀਏ, ਤਾਂ ਇਸ ਦੌਰਾਨ ਤੁਹਾਡਾ ਰਿਸ਼ਤਾ ਜੀਵਨਸਾਥੀ ਦੇ ਨਾਲ ਖੁਸ਼ੀਆਂ ਅਤੇ ਉਤਸ਼ਾਹ ਨਾਲ ਭਰਿਆ ਰਹੇਗਾ। ਇਸ ਦੇ ਨਤੀਜੇ ਵੱਜੋਂ, ਇਨ੍ਹਾਂ ਜਾਤਕਾਂ ਦਾ ਰਿਸ਼ਤਾ ਸਾਥੀ ਦੇ ਨਾਲ ਮਧੁਰ ਰਹੇਗਾ।
ਸੂਰਜ ਗੋਚਰ ਦੀ ਅਵਧੀ ਵਿੱਚ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਰਹਿਣ ਦੇ ਕਾਰਨ ਤੁਹਾਡੀ ਸਿਹਤ ਚੰਗੀ ਰਹੇਗੀ।
ਉਪਾਅ- ਵੀਰਵਾਰ ਨੂੰ ਬਜ਼ੁਰਗ ਬ੍ਰਾਹਮਣ ਨੂੰ ਦਹੀਂ-ਚੌਲ਼ ਦਾਨ ਕਰੋ।
ਮਕਰ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਸੂਰਜ ਮਹਾਰਾਜ ਤੁਹਾਡੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਇਸ ਦੇ ਨਤੀਜੇ ਵੱਜੋਂ, ਸੂਰਜ ਦੇ ਤੁਲਾ ਰਾਸ਼ੀ ਵਿੱਚ ਦਾਖ਼ਲ ਹੋਣ ਦੇ ਦੌਰਾਨ ਇਨ੍ਹਾਂ ਜਾਤਕਾਂ ਨੂੰ ਆਪਣੇ ਕੰਮਾਂ 'ਤੇ ਧਿਆਨ ਦੇਣ ਅਤੇ ਚੰਗੀ ਤਰ੍ਹਾਂ ਯੋਜਨਾ ਬਣਾਉਣ ਦੀ ਲੋੜ ਹੋਵੇਗੀ, ਨਹੀਂ ਤਾਂ ਇਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਵਿੱਚ ਤੁਹਾਡੇ ਹੱਥੋਂ ਨੌਕਰੀ ਦੇ ਕੁਝ ਸੁਨਹਿਰੇ ਮੌਕੇ ਨਿੱਕਲ ਸਕਦੇ ਹਨ ਅਤੇ ਨਾਲ ਹੀ, ਸਹੀ ਯੋਜਨਾ ਦੀ ਕਮੀ ਦੇ ਕਾਰਨ ਤੁਹਾਨੂੰ ਮਿਲਣ ਵਾਲੇ ਨੌਕਰੀ ਦੇ ਨਵੇਂ ਮੌਕੇ ਵੀ ਛੁੱਟ ਸਕਦੇ ਹਨ।
ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਤੁਹਾਡਾ ਆਪਣੇ ਕਾਰੋਬਾਰੀ ਸਾਥੀ ਦੇ ਨਾਲ ਵਿਵਾਦ ਜਾਂ ਮਤਭੇਦ ਹੋਣ ਦੀ ਸੰਭਾਵਨਾ ਹੈ ਅਤੇ ਇਸ ਕਾਰਨ, ਤੁਸੀਂ ਲਾਭ ਕਮਾਉਣ ਦੇ ਚੰਗੇ ਮੌਕੇ ਗੁਆ ਸਕਦੇ ਹੋ।
ਆਰਥਿਕ ਜੀਵਨ ਵਿੱਚ ਲਾਪਰਵਾਹੀ ਦੇ ਕਾਰਨ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ, ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਨਿੱਜੀ ਜੀਵਨ ਵਿੱਚ ਜੀਵਨਸਾਥੀ ਨਾਲ ਗੱਲ ਕਰਦੇ ਹੋਏ ਗਲਤ ਸ਼ਬਦਾਂ ਦੀ ਚੋਣ ਤੁਹਾਡੇ ਉੱਤੇ ਭਾਰੀ ਪੈ ਸਕਦੀ ਹੈ ਅਤੇ ਸੰਭਵ ਹੈ ਕਿ ਇਸ ਤੋਂ ਨਰਾਜ਼ ਹੋ ਕੇ ਸਾਥੀ ਤੁਹਾਡੇ ਨਾਲ ਨਾ ਰਹੇ। ਇਸ ਲਈ ਤੁਹਾਨੂੰ ਬਹੁਤ ਸੋਚ-ਸਮਝ ਕੇ ਗੱਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸਿਹਤ ਦੀ ਦ੍ਰਿਸ਼ਟੀ ਤੋਂ, ਸੂਰਜ ਦੇ ਤੁਲਾ ਵਿੱਚ ਦਾਖਲ ਹੋਣ ਦੀ ਅਵਧੀ ਵਿੱਚ ਤੁਹਾਨੂੰ ਪੈਰਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਉਪਾਅ- ਹਰ ਰੋਜ਼ 44 ਵਾਰ “ॐ ਮੰਡਾਯ ਨਮਹ:” ਮੰਤਰ ਦਾ ਜਾਪ ਕਰੋ।
ਕੁੰਭ ਰਾਸ਼ੀ ਵਾਲਿਆਂ ਲਈ ਸੂਰਜ ਦੇਵ ਸੱਤਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਇਸ ਤਰ੍ਹਾਂ, ਇਨ੍ਹਾਂ ਜਾਤਕਾਂ ਨੂੰ ਕਿਸਮਤ ਅਤੇ ਦੋਸਤਾਂ ਦਾ ਸਾਥ ਹਰ ਕਦਮ 'ਤੇ ਮਿਲੇਗਾ।
ਕਰੀਅਰ ਦੇ ਖੇਤਰ ਵਿੱਚ, ਸੂਰਜ ਦਾ ਗੋਚਰ ਤੁਹਾਨੂੰ ਕੰਮ ਵਿੱਚ ਕੀਤੀ ਮਿਹਨਤ ਲਈ ਪਹਿਚਾਣ ਦਿਲਵਾਏਗਾ ਅਤੇ ਨਾਲ ਹੀ, ਤੁਹਾਡਾ ਪ੍ਰਦਰਸ਼ਨ ਵੀ ਸ਼ਾਨਦਾਰ ਰਹੇਗਾ।
ਕਾਰੋਬਾਰ ਦੀ ਗੱਲ ਕਰੀਏ, ਤਾਂ ਇਸ ਅਵਧੀ ਵਿੱਚ ਕਾਰੋਬਾਰ ਕਰਨ ਵਾਲੇ ਜਾਤਕ ਮਲਟੀਲੇਵਲ ਦਾ ਬਿਜ਼ਨਸ ਕਰ ਸਕਦੇ ਹਨ ਅਤੇ ਇਸ ਰਾਹੀਂ ਚੰਗਾ ਲਾਭ ਕਮਾਉਣ ਦੇ ਯੋਗ ਹੋਣਗੇ।
ਆਰਥਿਕ ਜੀਵਨ ਵਿੱਚ, ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਭਾਗਸ਼ਾਲੀ ਰਹੇਗਾ ਅਤੇ ਇਸ ਤਰ੍ਹਾਂ, ਬਿਨਾਂ ਵਧੇਰੇ ਮਿਹਨਤ ਕੀਤੇ ਹੋਏ ਵੱਧ ਤੋਂ ਵੱਧ ਪੈਸਾ ਕਮਾਉਣ ਵਿੱਚ ਸਫਲ ਹੋਵੋਗੇ। ਨਾਲ ਹੀ, ਤੁਸੀਂ ਧਨ ਦੀ ਬੱਚਤ ਕਰਨ ਵਿੱਚ ਵੀ ਸਫਲ ਰਹੋਗੇ।
ਨਿੱਜੀ ਜੀਵਨ ਵਿੱਚ, ਇਨ੍ਹਾਂ ਜਾਤਕਾਂ ਨੂੰ ਹਰ ਕਦਮ 'ਤੇ ਸਾਥੀ ਦਾ ਸਾਥ ਮਿਲਣ ਦੇ ਕਾਰਨ ਰਿਸ਼ਤੇ ਵਿੱਚ ਖੁਸ਼ੀਆਂ ਅਤੇ ਪ੍ਰੇਮ ਬਣਿਆ ਰਹੇਗਾ। ਇਸ ਦੇ ਨਤੀਜੇ ਵੱਜੋਂ, ਤੁਸੀਂ ਖੁਸ਼ ਨਜ਼ਰ ਆਓਗੇ।
ਸਿਹਤ ਦੇ ਪੱਖ ਤੋਂ ਦੇਖੀਏ ਤਾਂ ਸੂਰਜ ਦਾ ਇਹ ਗੋਚਰ ਕੁੰਭ ਰਾਸ਼ੀ ਵਾਲਿਆਂ ਲਈ ਚੰਗਾ ਰਹੇਗਾ ਅਤੇ ਤੁਹਾਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਤਰ੍ਹਾਂ, ਤੁਸੀਂ ਫਿੱਟ ਅਤੇ ਤੰਦਰੁਸਤ ਰਹੋਗੇ।
ਉਪਾਅ- ਸ਼ਨੀਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।
ਮੀਨ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਸੂਰਜ ਦੇਵ ਨੂੰ ਛੇਵੇਂ ਘਰ ਦਾ ਸੁਆਮਿੱਤਵ ਪ੍ਰਾਪਤ ਹੈ ਅਤੇ ਹੁਣ ਇਹਨਾਂ ਦਾ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਣ ਜਾ ਰਿਹਾ ਹੈ।
ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਅਚਾਨਕ ਲਾਭ ਪ੍ਰਾਪਤ ਹੋ ਸਕਦਾ ਹੈ। ਜੇ ਤੁਸੀਂ ਕਰਜ਼ਾ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਸਫਲਤਾ ਮਿਲ ਸਕਦੀ ਹੈ।
ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਤੁਹਾਡੇ ਉੱਤੇ ਕੰਮ ਦਾ ਦਬਾਅ ਕਾਫੀ ਜ਼ਿਆਦਾ ਹੋ ਸਕਦਾ ਹੈ, ਇਸ ਲਈ ਤੁਹਾਡੇ ਲਈ ਯੋਜਨਾ ਬਣਾ ਕੇ ਚੱਲਣਾ ਲਾਭਦਾਇਕ ਸਾਬਤ ਹੋਵੇਗਾ।
ਜੇਕਰ ਕਾਰੋਬਾਰ ਦੀ ਗੱਲ ਕਰੀਏ, ਤਾਂ ਮੀਨ ਰਾਸ਼ੀ ਦੇ ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਬਿਜ਼ਨਸ ਵਿੱਚ ਨਾ ਤਾਂ ਲਾਭ ਅਤੇ ਨਾ ਹੀ ਹਾਨੀ ਹੋਣ ਦੀ ਸੰਭਾਵਨਾ ਹੈ। ਲਾਭ ਦੀ ਦ੍ਰਿਸ਼ਟੀ ਤੋਂ, ਇਹ ਅਵਧੀ ਔਸਤ ਰਹੇਗੀ, ਪਰ ਤੁਹਾਡੇ ਲਈ ਸਫਲਤਾ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ।
ਆਰਥਿਕ ਜੀਵਨ ਵਿੱਚ, ਸੂਰਜ ਦੇ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਖਰਚਿਆਂ 'ਤੇ ਕੰਟਰੋਲ ਰੱਖਣਾ ਪਵੇਗਾ, ਨਹੀਂ ਤਾਂ ਤੁਹਾਨੂੰ ਕਰਜ਼ਾ ਲੈਣ ਦੀ ਨੌਬਤ ਆ ਸਕਦੀ ਹੈ।
ਪ੍ਰੇਮ ਜੀਵਨ ਵਿੱਚ, ਤੁਹਾਨੂੰ ਰਿਸ਼ਤੇ ਵਿੱਚ ਜੀਵਨਸਾਥੀ ਦੇ ਨਾਲ ਤਾਲਮੇਲ ਬਿਠਾਉਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਖੁਸ਼ੀਆਂ ਦੀ ਘਾਟ ਹੋ ਸਕਦੀ ਹੈ।
ਸਿਹਤ ਦੀ ਗੱਲ ਕਰੀਏ, ਤਾਂ ਇਨ੍ਹਾਂ ਲੋਕਾਂ ਨੂੰ ਪਾਚਣ ਨਾਲ ਜੁੜੀਆਂ ਸਿਹਤ ਸਬੰਧੀ ਸਮੱਸਿਆਵਾਂ ਤਕਲੀਫ ਦੇ ਸਕਦੀਆਂ ਹਨ, ਜਿਸ ਦਾ ਕਾਰਨ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਹੋ ਸਕਦੀ ਹੈ।
ਉਪਾਅ- ਹਰ ਰੋਜ਼ 21 ਵਾਰ “ॐ ਬਰੀਂ ਬ੍ਰਹਸਪਤਯੇ ਨਮਹ:” ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਸੂਰਜ ਦਾ ਗੋਚਰ ਕਿੰਨੇ ਦਿਨ ਵਿੱਚ ਹੁੰਦਾ ਹੈ?
ਸੂਰਜ ਗ੍ਰਹਿ ਨੂੰ ਆਪਣੀ ਰਾਸ਼ੀ ਬਦਲਣ ਵਿੱਚ ਇੱਕ ਮਹੀਨੇ ਦਾ ਸਮਾਂ ਲੱਗਦਾ ਹੈ, ਇਸ ਲਈ ਇਸ ਦਾ ਗੋਚਰ ਹਰ ਮਹੀਨੇ ਹੁੰਦਾ ਹੈ।
2. ਸੂਰਜ ਦਾ ਤੁਲਾ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਤੁਲਾ ਰਾਸ਼ੀ ਵਿੱਚ ਸੂਰਜ 17 ਅਕਤੂਬਰ 2024 ਨੂੰ ਪ੍ਰਵੇਸ਼ ਕਰੇਗਾ।
3. ਕਿਹੜਾ ਗ੍ਰਹਿ ਅਸਤ ਅਤੇ ਵੱਕਰੀ ਨਹੀਂ ਹੁੰਦਾ ਹੈ?
ਨੌਂ ਗ੍ਰਹਾਂ ਵਿੱਚ ਸੂਰਜ ਇੱਕੋ-ਇੱਕ ਗ੍ਰਹਿ ਹੈ, ਜੋ ਕਦੇ ਵੀ ਅਸਤ ਅਤੇ ਵੱਕਰੀ ਨਹੀਂ ਹੁੰਦਾ।