ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ 15 ਜੂਨ 2024 ਨੂੰ 00:16 ਵਜੇ ਹੋ ਜਾਵੇਗਾ। ਸੂਰਜ ਨੂੰ ਗ੍ਰਹਾਂ ਦੇ ਰਾਜਾ ਦੀ ਉਪਾਧੀ ਦਿੱਤੀ ਗਈ ਹੈ ਅਤੇ ਹੁਣ ਇਹੀ ਮਹੱਤਵਪੂਰਣ ਗ੍ਰਹਿ ਪ੍ਰਕਿਰਤਿਕ ਰਾਸ਼ੀ ਚੱਕਰ ਦੀ ਤੀਜੀ ਰਾਸ਼ੀ ਮਿਥੁਨ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਨੂੰ ਊਰਜਾ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ ਅਤੇ ਬਾਕੀ ਅੱਠ ਗ੍ਰਹਾਂ ਵਿੱਚੋਂ ਇਹ ਸਭ ਤੋਂ ਮਹੱਤਵਪੂਰਣ ਵੀ ਹੁੰਦਾ ਹੈ। ਸੂਰਜ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਸੂਰਜ ਨੂੰ ਸੁਭਾਅ ਤੋਂ ਹੀ ਮਰਦਾਨਾ ਗ੍ਰਹਿ ਮੰਨਿਆ ਗਿਆ ਹੈ ਅਤੇ ਮੁਸ਼ਕਿਲ ਕੰਮਾਂ ਨੂੰ ਸੰਭਾਲਣ ਦੇ ਲਈ ਇਹ ਵਿਅਕਤੀ ਨੂੰ ਦ੍ਰਿੜ ਸੰਕਲਪ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਵਿਅਕਤੀ ਦੇ ਅੰਦਰ ਪ੍ਰਤੀਨਿਧਤਾ ਦੇ ਗੁਣਾਂ ਦੀ ਵੀ ਅਗਵਾਈ ਕਰਦਾ ਹੈ। ਜਿਨਾਂ ਜਾਤਕਾਂ ਦੀ ਕੁੰਡਲੀ ਵਿੱਚ ਸੂਰਜ ਮੇਖ਼ ਰਾਸ਼ੀ ਜਾਂ ਸਿੰਘ ਰਾਸ਼ੀ ਵਿੱਚ ਮਜ਼ਬੂਤ ਹੁੰਦਾ ਹੈ, ਉਹਨਾਂ ਨੂੰ ਜ਼ਿਆਦਾ ਧਨ-ਲਾਭ, ਕਰੀਅਰ ਵਿੱਚ ਸਫਲਤਾ, ਰਿਸ਼ਤਿਆਂ ਵਿੱਚ ਖੁਸ਼ੀਆਂ ਅਤੇ ਪਿਤਾ ਤੋਂ ਸਹਿਯੋਗ ਆਦਿ ਪ੍ਰਾਪਤ ਹੁੰਦਾ ਹੈ।
ਦੇਸ਼ ਦੇ ਜਾਣੇ-ਮਾਣੇ ਅਤੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਸੂਰਜ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਜੋਤਿਸ਼ ਵਿੱਚ ਸੂਰਜ ਨੂੰ ਆਮ ਤੌਰ ‘ਤੇ ਉੱਚ ਅਧਿਕਾਰ ਪ੍ਰਾਪਤ ਗਤੀਸ਼ੀਲ ਗ੍ਰਹਿ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਗ੍ਰਹਿ ਪ੍ਰਭਾਵੀ ਪ੍ਰਸ਼ਾਸਨ ਅਤੇ ਸਿਧਾਂਤਾਂ ਨੂੰ ਦਰਸਾਉਂਦਾ ਹੈ। ਸੂਰਜ ਇੱਕ ਗਰਮ ਗ੍ਰਹਿ ਹੈ। ਸ਼ਕਤੀਸ਼ਾਲੀ ਸੂਰਜ ਵਾਲੇ ਜਾਤਕ ਜ਼ਿਆਦਾ ਗਰਮ ਸੁਭਾਅ ਦੇ ਹੁੰਦੇ ਹਨ ਅਤੇ ਦੂਜਿਆਂ ਦੇ ਪ੍ਰਤੀ ਅਜਿਹਾ ਵਿਵਹਾਰ ਦਿਖਾ ਸਕਦੇ ਹਨ, ਜਿਸ ਨੂੰ ਕੁਝ ਲੋਕ ਤਾਂ ਸਵੀਕਾਰ ਕਰ ਲੈਂਦੇ ਹਨ, ਪਰ ਬਾਕੀ ਲੋਕਾਂ ਲਈ ਇਸ ਵਿਵਹਾਰ ਨੂੰ ਸਵੀਕਾਰ ਕਰ ਸਕਣਾ ਆਸਾਨ ਨਹੀਂ ਹੁੰਦਾ। ਇਸ ਲਈ ਆਮ ਤੌਰ ‘ਤੇ ਗਰਮ ਸੁਭਾਅ ਵਾਲੇ ਜਾਤਕਾਂ ਨੂੰ ਜੀਵਨ ਵਿੱਚ ਜ਼ਿਆਦਾ ਸਫਲਤਾ ਪ੍ਰਾਪਤ ਕਰਨ ਦੇ ਲਈ ਧੀਰਜ ਰੱਖਣ ਅਤੇ ਬੁੱਧੀਮਾਨੀ ਨਾਲ ਕੰਮ ਲੈਣ ਦੀ ਜ਼ਰੂਰਤ ਹੁੰਦੀ ਹੈ। ਸੂਰਜ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਵਿਅਕਤੀ ਜੀਵਨ ਵਿੱਚ ਕਰੀਅਰ ਦੇ ਸੰਦਰਭ ਵਿੱਚ ਸ਼ਿਖਰ ਦੇ ਸਥਾਨ ‘ਤੇ ਨਹੀਂ ਪਹੁੰਚ ਸਕਦਾ ਅਤੇ ਆਪਣੇ ਜੀਵਨ ਵਿੱਚ ਜ਼ਿਆਦਾ ਪੈਸਾ ਵੀ ਨਹੀਂ ਕਮਾ ਸਕਦਾ।
ਆਓ ਹੁਣ ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਨਾਲ਼ ਸਭ 12 ਰਾਸ਼ੀਆਂ ‘ਤੇ ਪੈਣ ਵਾਲ਼ੇ ਪ੍ਰਭਾਵ ਅਤੇ ਕੀਤੇ ਜਾਣ ਵਾਲ਼ੇ ਉਪਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।
Click Here To Read In English: Sun Transit In Gemini
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਸੂਰਜ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਤੀਜੇ ਘਰ ਵਿੱਚ ਸਥਿਤ ਰਹਿਣ ਵਾਲਾ ਹੈ।
ਮਿਥੁਨ ਰਾਸ਼ੀ ਵਿੱਚ ਸੂਰਜ ਦਾ ਗੋਚਰ ਤੁਹਾਨੂੰ ਤਰੱਕੀ ਦਿਲਵਾਏਗਾ ਅਤੇ ਅਜਿਹੀ ਤਰੱਕੀ ਅਤੇ ਸਫਲਤਾ ਤੁਹਾਡੇ ਆਤਮ ਵਿਸ਼ਵਾਸ ਦੇ ਕਾਰਨ ਸੰਭਵ ਹੋ ਸਕੇਗੀ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਜ਼ਿਆਦਾ ਵਿਕਾਸ ਪ੍ਰਾਪਤ ਹੋਵੇਗਾ ਅਤੇ ਅਜਿਹਾ ਤੁਹਾਨੂੰ ਮਿਲਣ ਵਾਲੀ ਨਵੀਂ ਨੌਕਰੀ ਦੇ ਮੌਕਿਆਂ ਦੇ ਕਾਰਨ ਸੰਭਵ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਨਵੀਂ ਆਨਸਾਈਟ ਨੌਕਰੀ ਵੀ ਮਿਲ ਸਕਦੀ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਆਪਣੀਆਂ ਕੋਸ਼ਿਸ਼ਾਂ ਅਤੇ ਕਾਰੋਬਾਰੀ ਰਣਨੀਤੀਆਂ ਦੇ ਕਾਰਨ ਜ਼ਿਆਦਾ ਧਨ ਲਾਭ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਸਕੋਗੇ।
ਪੈਸਿਆਂ ਦੇ ਸੰਦਰਭ ਵਿੱਚ ਤੁਹਾਨੂੰ ਆਊਟਸੋਰਸਿੰਗ ਤੋਂ ਲਾਭ ਧਨ-ਲਾਭ ਹੋਵੇਗਾ ਅਤੇ ਤੁਹਾਡੀ ਆਮਦਨ ਵੀ ਵਧੇਗੀ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਆਪਣੇ ਸਾਥੀ ਦੇ ਨਾਲ ਅਨੁਕੂਲ ਰਿਸ਼ਤਾ ਬਣਾ ਕੇ ਰੱਖਣ ਅਤੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿੱਚ ਸਫਲ ਹੋਵੋਗੇ।
ਸਿਹਤ ਦੇ ਸੰਦਰਭ ਵਿੱਚ ਦੇਖੀਏ ਤਾਂ ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਚੰਗੀ ਸਿਹਤ ਦਾ ਲਾਭ ਲਓਗੇ। ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਹਾਲਾਂਕਿ ਸਿਰ-ਦਰਦ ਵਰਗੀਆਂ ਛੋਟੀਆਂ-ਮੋਟੀਆਂ ਦਿੱਕਤਾਂ ਹੋ ਸਕਦੀਆਂ ਹਨ।
ਉਪਾਅ: ਹਰ ਰੋਜ਼ 19 ਵਾਰ 'ॐ ਆਦਿੱਤਿਆਯ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਚੌਥੇ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰੇਗਾ।
ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਚੰਗਾ ਪੈਸਾ ਕਮਾਓਣ ਵੱਲ ਤੁਹਾਡਾ ਧਿਆਨ ਕੇਂਦਰਿਤ ਕਰਵਾ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਸੀਂ ਆਪਣੇ ਪਰਿਵਾਰ ਦੇ ਲਈ ਪੈਸਾ ਖਰਚ ਕਰਦੇ ਨਜ਼ਰ ਆਓਗੇ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਆਪਣੇ ਸੰਚਾਰ ਦੇ ਮਾਧਿਅਮ ਦੁਆਰਾ ਆਪਣੀ ਨੌਕਰੀ ਵਿੱਚ ਕੁਸ਼ਲਤਾ ਦਿਖਾਓਗੇ, ਜਿਸ ਨਾਲ ਤੁਹਾਨੂੰ ਚੰਗਾ ਧਨ-ਲਾਭ ਮਿਲੇਗਾ।
ਕਾਰੋਬਾਰੀ ਮੋਰਚੇ ‘ਤੇ ਤੁਸੀਂ ਚੰਗਾ ਲਾਭ ਪ੍ਰਾਪਤ ਕਰੋਗੇ ਅਤੇ ਵਿਰੋਧੀਆਂ ਨਾਲ ਮੁਕਾਬਲਾ ਕਰਨ ਵਿੱਚ ਸਫਲ ਹੋਵੋਗੇ।
ਆਰਥਿਕ ਸੰਦਰਭ ਵਿੱਚ ਤੁਹਾਨੂੰ ਅੱਛੀ-ਖਾਸੀ ਧਨ-ਰਾਸ਼ੀ ਪ੍ਰਾਪਤ ਹੋਵੇਗੀ ਅਤੇ ਇਸ ਰਾਸ਼ੀ ਦਾ ਉਪਯੋਗ ਤੁਸੀਂ ਆਪਣੇ ਪਰਿਵਾਰ ਦੇ ਲਈ ਕਰਦੇ ਨਜ਼ਰ ਆਓਗੇ।
ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਪਰਿਵਾਰ ਵਿੱਚ ਮੌਜੂਦ ਮੁੱਦਿਆਂ ਨੂੰ ਸੁਲਝਾਓਣ ਵਿੱਚ ਜ਼ਿਆਦਾ ਸਮਾਂ ਲਗਾਓਂਦੇ ਨਜ਼ਰ ਆਓਗੇ।
ਅੰਤ ਵਿਚ ਸਿਹਤ ਬਾਰੇ ਗੱਲ ਕਰੀਏ, ਤਾਂ ਸੰਭਵ ਹੈ ਕਿ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਪਰ ਅੱਖਾਂ ਵਿੱਚ ਕੁਝ ਜਲਣ ਆਦਿ ਦੀ ਪਰੇਸ਼ਾਨੀ ਹੋ ਸਕਦੀ ਹੈ।
ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੀ ਪੂਜਾ ਕਰੋ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਤੀਜੇ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਲਗਨ ਘਰ ਵਿੱਚ ਅਰਥਾਤ ਪਹਿਲੇ ਘਰ ਵਿੱਚ ਹੀ ਸਥਿਤ ਰਹੇਗਾ।
ਸੂਰਜ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਆਪਣੇ ਕਰੀਅਰ ਦੇ ਸਬੰਧ ਵਿੱਚ ਵਿਕਾਸ ਅਤੇ ਕਿਸਮਤ ਦੇ ਚੰਗੇ ਸੰਕੇਤ ਮਿਲਣ ਦੀ ਸੰਭਾਵਨਾ ਦਰਸਾ ਰਿਹਾ ਹੈ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਜੇਕਰ ਤੁਸੀਂ ਨੌਕਰੀਪੇਸ਼ਾ ਹੋ, ਤਾਂ ਤੁਸੀਂ ਆਪਣੇ ਦ੍ਰਿੜ ਸੰਕਲਪ ਅਤੇ ਯੋਜਨਾ ਦੀ ਸਮਝ ਦੁਆਰਾ ਸਫਲਤਾ ਪ੍ਰਾਪਤ ਕਰੋਗੇ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਆਪਣੀ ਯੋਜਨਾਬੱਧਤਾ ਤੋਂ ਲਾਭ ਕਮਾਓਗੇ। ਕਾਰੋਬਾਰ ਦੇ ਸਿਲਸਿਲੇ ਵਿੱਚ ਯਾਤਰਾ ਲਈ ਜਾਣ ਦੀ ਵੀ ਸੰਭਾਵਨਾ ਬਣ ਰਹੀ ਹੈ।
ਪੈਸਿਆਂ ਦੇ ਸੰਦਰਭ ਵਿੱਚ ਤੁਸੀਂ ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਆਊਟਸੋਰਸਿੰਗ ਦੇ ਮਾਧਿਅਮ ਤੋਂ ਜ਼ਿਆਦਾ ਪੈਸਾ ਪ੍ਰਾਪਤ ਕਰ ਸਕੋਗੇ ਜਾਂ ਫੇਰ ਤੁਹਾਨੂੰ ਯਾਤਰਾ ਤੋਂ ਲਾਭ ਹੋਵੇਗਾ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਉੱਚੀ ਉਡਾਨ ਭਰੋਗੇ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਇਸ ਅਵਧੀ ਦੇ ਦੌਰਾਨ ਕਿਸੇ ਯਾਤਰਾ ਲਈ ਜਾ ਸਕਦੇ ਹੋ।
ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਸੀਂ ਆਪਣੀ ਊਰਜਾ ਅਤੇ ਉਤਸਾਹ ਦੇ ਕਾਰਨ ਚੰਗੀ ਸਿਹਤ ਰੱਖਣ ਦਾ ਦੈਨਿਕ ਨਿੱਤਨੇਮ ਅਪਣਾ ਕੇ ਫਿੱਟ ਨਜ਼ਰ ਆਓਗੇ।
ਉਪਾਅ: ਹਰ ਰੋਜ਼ 21 ਵਾਰ 'ॐ ਗੁਰੁਵੇ ਨਮਹ:' ਮੰਤਰ ਦਾ ਜਾਪ ਕਰੋ।
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦੂਜੇ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਬਾਰ੍ਹਵੇਂ ਘਰ ਵਿੱਚ ਸਥਿਤ ਰਹੇਗਾ।
ਸੂਰਜ ਗੋਚਰ ਤੁਹਾਨੂੰ ਜ਼ਿਆਦਾ ਤਣਾਅ ਅਤੇ ਚਿੰਤਾ ਹੋਣ ਦੇ ਸੰਕੇਤ ਦੇ ਰਿਹਾ ਹੈ, ਜੋ ਤੁਹਾਡੇ ਉੱਤੇ ਭਾਰੀ ਪੈ ਸਕਦੀ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਆਪਣੇ ਕੰਮਕਾਜ ਵਿੱਚ ਅਸਫਲਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਇਸ ਦੌਰਾਨ ਤੁਹਾਡੇ ‘ਤੇ ਨੌਕਰੀ ਦਾ ਦਬਾਅ ਵੀ ਜ਼ਿਆਦਾ ਹੋ ਸਕਦਾ ਹੈ।
ਕਾਰੋਬਾਰੀ ਮੋਰਚੇ ‘ਤੇ ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਖਤਰਾ ਹੋਣ ਦੇ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੀਆਂ ਕਾਰੋਬਾਰੀ ਰਣਨੀਤੀਆਂ ਵਿੱਚ ਪਰਿਵਰਤਨ ਕਰਨ ਦੀ ਵੀ ਜ਼ਰੂਰਤ ਮਹਿਸੂਸ ਹੋ ਸਕਦੀ ਹੈ।
ਆਰਥਿਕ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਡੇ ਖਰਚੇ ਵੱਧ ਸਕਦੇ ਹਨ, ਜਿਸ ਕਾਰਨ ਤੁਹਾਨੂੰ ਇਹਨਾਂ ਖਰਚਿਆਂ ਉੱਤੇ ਲਗਾਮ ਲਗਾਓਣੀ ਪਵੇਗੀ। ਲਾਪਰਵਾਹੀ ਦੇ ਕਾਰਨ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਗੱਲਬਾਤ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਅੱਖਾਂ ਵਿੱਚ ਜਲਣ ਅਤੇ ਕੁਝ ਹੋਰ ਪਰੇਸ਼ਾਨੀਆਂ ਜਾਂ ਤਣਾਅ ਆਦਿ ਝੱਲਣੇ ਪੈ ਸਕਦੇ ਹਨ। ਤੁਹਾਨੂੰ ਇਸ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਕਰਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਪਹਿਲੇ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਪਹਿਲੇ ਹੀ ਘਰ ਵਿੱਚ ਸਥਿਤ ਰਹੇਗਾ।
ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਚੰਗੇ ਨਤੀਜੇ ਦਿਲਵਾਏਗਾ ਅਤੇ ਦ੍ਰਿੜ ਸੰਕਲਪ ਦੇ ਨਾਲ ਚੰਗੇ ਅਧਿਕਾਰ ਵੀ ਦਿਲਵਾਏਗਾ। ਸੰਭਵ ਹੈ ਕਿ ਤੁਹਾਨੂੰ ਵਧੀਆ ਕਮਾਂਡ ਪ੍ਰਾਪਤ ਹੋਵੇ।
ਕਰੀਅਰ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਹਾਨੂੰ ਸਖਤ ਮਿਹਨਤ ਦੇ ਲਈ ਚੰਗੀ ਪਹਿਚਾਣ ਮਿਲੇਗੀ ਅਤੇ ਤੁਹਾਡੀ ਤਰੱਕੀ ਵੀ ਹੋ ਸਕਦੀ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਕਾਫੀ ਮੁਨਾਫਾ ਹੋਵੇਗਾ ਅਤੇ ਸਫਲਤਾ ਪ੍ਰਾਪਤ ਹੋਵੇਗੀ। ਤੁਸੀਂ ਆਪਣੇ ਵਿਰੋਧੀਆਂ ਨਾਲ਼ ਸਖ਼ਤ ਮੁਕਾਬਲਾ ਕਰਦੇ ਨਜ਼ਰ ਆ ਸਕਦੇ ਹੋ।
ਆਰਥਿਕ ਸੰਦਰਭ ਵਿੱਚ ਦੇਖੀਏ ਤਾਂ ਤੁਹਾਨੂੰ ਜ਼ਿਆਦਾ ਲਾਭ ਹੋਵੇਗਾ ਅਤੇ ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਤਾਲਮੇਲ ਹੋਣ ਦੇ ਕਾਰਨ ਆਪਣੇ ਰਿਸ਼ਤੇ ਵਿੱਚ ਖੁਸ਼ ਰਹੋਗੇ ਅਤੇ ਇੱਕ ਚੰਗਾ ਉਦਾਹਰਣ ਸਥਾਪਿਤ ਕਰੋਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਹਾਲਾਂਕਿ ਗਰਮੀ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਹੋ ਸਕਦੀਆਂ ਹਨ।
ਉਪਾਅ: ਸ਼ਨੀਵਾਰ ਦੇ ਦਿਨ ਗਰੀਬਾਂ ਨੂੰ ਭੋਜਨ ਕਰਵਾਓ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਦਸਵੇਂ ਘਰ ਵਿੱਚ ਸਥਿਤ ਰਹੇਗਾ।
ਸੂਰਜ ਗੋਚਰ ਤੁਹਾਨੂੰ ਵਿਰਾਸਤ ਦੇ ਮਾਧਿਅਮ ਤੋਂ ਅਤੇ ਅਣਕਿਆਸੇ ਤਰੀਕਿਆਂ ਨਾਲ ਲਾਭ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਹੋਣ ਦੇ ਸੰਕੇਤ ਦੇ ਰਿਹਾ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਗੈਰ-ਜ਼ਰੂਰੀ ਕਾਰਣਾਂ ਤੋਂ ਨੌਕਰੀ ਬਦਲ ਸਕਦੇ ਹੋ ਜਾਂ ਫੇਰ ਵਿਦੇਸ਼ ਜਾ ਸਕਦੇ ਹੋ। ਅਜਿਹੀਆਂ ਵਿਦੇਸ਼ ਯਾਤਰਾਵਾਂ ਤੋਂ ਤੁਹਾਨੂੰ ਲਾਭ ਮਿਲੇਗਾ।
ਕਾਰੋਬਾਰੀ ਮੋਰਚੇ ਉੱਤੇ ਜੇਕਰ ਤੁਸੀਂ ਕਾਰੋਬਾਰ ਕਰ ਰਹੇ ਹੋ ਤਾਂ ਤੁਹਾਨੂੰ ਸਹਿਜਤਾ ਨਹੀਂ ਮਿਲ ਸਕੇਗੀ। ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਵਧਦੇ ਹੋਏ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਰਥਿਕ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ ਅਤੇ ਅਜਿਹਾ ਇਕਾਗਰਤਾ ਦੀ ਕਮੀ ਦੇ ਕਾਰਨ ਹੋ ਸਕਦਾ ਹੈ।
ਰਿਸ਼ਤਿਆਂ ਦੇ ਸੰਦਰਭ ਤੋਂ ਦੇਖੀਏ ਤਾਂ ਤੁਹਾਨੂੰ ਰਿਸ਼ਤੇ ਤੋਂ ਅਸਹਿਜਤਾ ਮਹਿਸੂਸ ਹੋ ਸਕਦੀ ਹੈ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਵਿੱਚ ਕਮੀ ਨਜ਼ਰ ਆਵੇਗੀ, ਜਿਸ ਕਾਰਨ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਬੁੱਧਵਾਰ ਦੇ ਦਿਨ ਬੁੱਧ ਦੇਵਤਾ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਇਕਾਦਸ਼ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਨੌਵੇਂ ਘਰ ਵਿੱਚ ਸਥਿਤ ਰਹੇਗਾ।
ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਵਿਦੇਸ਼ੀ ਸਰੋਤਾਂ ਤੋਂ ਲਾਭ ਅਤੇ ਕਮਾਈ ਦਿਲਵਾਏਗਾ। ਤੁਹਾਨੂੰ ਲੰਬੀ ਦੂਰੀ ਦੀਆਂ ਬਹੁਤ ਸਾਰੀਆਂ ਯਾਤਰਾਵਾਂ ਵੀ ਕਰਨੀਆਂ ਪੈ ਸਕਦੀਆਂ ਹਨ।
ਨੌਕਰੀ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਸੀਂ ਭਾਗਸ਼ਾਲੀ ਰਹੋਗੇ, ਕਿਉਂਕਿ ਤੁਹਾਨੂੰ ਕੰਮ ਵਿੱਚ ਲਾਭ ਹੋਵੇਗਾ ਅਤੇ ਨੌਕਰੀ ਦੇ ਨਵੇਂ ਮੌਕੇ ਜੀਵਨ ਵਿੱਚ ਦਸਤਕ ਦੇਣਗੇ।
ਕਾਰੋਬਾਰੀ ਮੋਰਚੇ ‘ਤੇ ਗੱਲ ਕਰੀਏ ਤਾਂ ਤੁਸੀਂ ਆਊਟਸੋਰਸਿੰਗ ਕਾਰੋਬਾਰ ਜਾਂ ਵਿਦੇਸ਼ੀ ਮੁਦਰਾ ਕਾਰੋਬਾਰ ਦੇ ਮਾਧਿਅਮ ਤੋਂ ਚੰਗਾ ਮੁਨਾਫਾ ਕਮਾਓਗੇ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਹਾਨੂੰ ਆਪਣੇ ਜੀਵਨਸਾਥੀ ਵੱਲੋਂ ਚੰਗਾ ਸਹਿਯੋਗ ਮਿਲੇਗਾ, ਜਿਸ ਕਾਰਨ ਤੁਸੀਂ ਚੰਗਾ ਤਾਲਮੇਲ ਬਣਾ ਕੇ ਰੱਖਣ ਵਿੱਚ ਸਫਲ ਹੋ ਸਕੋਗੇ।
ਆਰਥਿਕ ਦ੍ਰਿਸ਼ਟੀ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਚੰਗਾ ਧਨ-ਲਾਭ ਪ੍ਰਾਪਤ ਹੋਵੇਗਾ। ਪੈਸਾ ਇਕੱਠਾ ਕਰਨ ਅਤੇ ਬੱਚਤ ਕਰਨ ਵਿੱਚ ਵੀ ਤੁਹਾਨੂੰ ਕਾਮਯਾਬੀ ਮਿਲੇਗੀ। ਤੁਹਾਨੂੰ ਵਿਦੇਸ਼ੀ ਸਰੋਤਾਂ ਤੋਂ ਵੀ ਲਾਭ ਹੋ ਸਕਦਾ ਹੈ।
ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਬੱਸ, ਗੋਡਿਆਂ ਅਤੇ ਮੋਢਿਆਂ ਵਿੱਚ ਜਕੜਨ ਦੀ ਪਰੇਸ਼ਾਨੀ ਹੋ ਸਕਦੀ ਹੈ।
ਉਪਾਅ: ਸ਼ੁੱਕਰਵਾਰ ਦੇ ਦਿਨ ਲਕਸ਼ਮੀ ਮਾਤਾ ਦੀ ਪੂਜਾ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਅੱਠਵੇਂ ਘਰ ਵਿੱਚ ਸਥਿਤ ਰਹੇਗਾ।
ਸੂਰਜ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਨੌਕਰੀ ਛੁੱਟਣ ਜਾਂ ਸੰਤੁਸ਼ਟੀ ਦੀ ਕਮੀ ਹੋਣ ਦੇ ਸੰਕੇਤ ਦੇ ਰਿਹਾ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੀ ਨੌਕਰੀ ਵਿੱਚ ਜ਼ਿਆਦਾ ਕੁਸ਼ਲਤਾ ਨਹੀਂ ਦਿਖਾ ਸਕੋਗੇ। ਇਸ ਕਾਰਨ ਤੁਹਾਡੀ ਨੌਕਰੀ ਛੁੱਟ ਵੀ ਸਕਦੀ ਹੈ।
ਕਾਰੋਬਾਰੀ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਸਖਤ ਟੱਕਰ ਮਿਲ ਸਕਦੀ ਹੈ, ਜਿਸ ਕਾਰਨ ਤੁਹਾਨੂੰ ਲਾਭ ਦੀ ਥਾਂ ਨੁਕਸਾਨ ਵੀ ਹੋ ਸਕਦਾ ਹੈ।
ਆਰਥਿਕ ਦ੍ਰਿਸ਼ਟੀ ਬਾਰੇ ਗੱਲ ਕਰੀਏ ਤਾਂ ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਧਿਆਨ ਅਤੇ ਯੋਜਨਾ ਦੀ ਕਮੀ ਦੇ ਕਾਰਨ ਤੁਹਾਡੇ ਜੀਵਨ ਤੋਂ ਪੈਸਾ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਕੰਮ ਵਿੱਚ ਇਕਾਗਰਤਾ ਵਧਾਓਣ ਦੀ ਜ਼ਰੂਰਤ ਪਵੇਗੀ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗੀਆਂ ਕਦਰਾਂ-ਕੀਮਤਾਂ ਕਾਇਮ ਨਹੀਂ ਰੱਖ ਸਕੋਗੇ। ਬੇਕਾਰ ਦੀ ਈਗੋ ਦੇ ਕਾਰਨ ਤੁਹਾਡੇ ਰਿਸ਼ਤੇ ਵਿੱਚ ਪਰੇਸ਼ਾਨੀ ਖੜੀ ਹੋ ਸਕਦੀ ਹੈ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਕਾਫੀ ਘੱਟ ਰਹੇਗੀ, ਜਿਸ ਕਾਰਨ ਤੁਹਾਨੂੰ ਦਰਦ ਆਦਿ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ ।
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਨੌਵੇਂ ਘਰ ਦਾ ਸੁਆਮੀ ਹੈ ਅਤੇ ਸੱਤਵੇਂ ਘਰ ਵਿੱਚ ਸਥਿਤ ਰਹੇਗਾ।
ਸੂਰਜ ਗੋਚਰ ਤੁਹਾਨੂੰ ਨਵੇਂ ਮਿੱਤਰਾਂ ਅਤੇ ਸਹਿਯੋਗੀਆਂ ਦਾ ਆਸ਼ੀਰਵਾਦ ਦਿਲਵਾਏਗਾ। ਤੁਸੀਂ ਆਪਣੇ ਦੋਸਤਾਂ ਤੋਂ ਸਹਿਯੋਗ ਪ੍ਰਾਪਤ ਕਰੋਗੇ ਅਤੇ ਉਹਨਾਂ ਨੂੰ ਮਹੱਤਵ ਦਿਓਗੇ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੀ ਨੌਕਰੀ ਦੇ ਸਬੰਧ ਵਿੱਚ ਯਾਤਰਾ ਕਰਦੇ ਨਜ਼ਰ ਆਓਗੇ। ਅਜਿਹੀਆਂ ਯਾਤਰਾਵਾਂ ਤੁਹਾਡੇ ਲਈ ਅਨੁਕੂਲ ਸਾਬਤ ਹੋਣਗੀਆਂ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਲੈਣ-ਦੇਣ ਉੱਤੇ ਚੰਗੀ ਪਕੜ ਅਤੇ ਕੰਟਰੋਲ ਰੱਖ ਸਕੋਗੇ ਅਤੇ ਇਸ ਤਰ੍ਹਾਂ ਜ਼ਿਆਦਾ ਧਨ-ਲਾਭ ਪ੍ਰਾਪਤ ਕਰ ਸਕੋਗੇ।
ਆਰਥਿਕ ਪੱਖ ਦੇ ਸੰਦਰਭ ਤੋਂ ਗੱਲ ਕਰੀਏ ਤਾਂ ਕਿਸਮਤ ਤੁਹਾਡਾ ਸਾਥ ਦੇਵੇਗੀ। ਤੁਸੀਂ ਚੰਗਾ ਧਨ-ਲਾਭ ਪ੍ਰਾਪਤ ਕਰੋਗੇ ਅਤੇ ਤੁਹਾਨੂੰ ਪੈਸਾ ਇਕੱਠਾ ਕਰਨ ਅਤੇ ਬੱਚਤ ਕਰਨ ਵਿੱਚ ਵੀ ਸਫਲਤਾ ਪ੍ਰਾਪਤ ਹੋਵੇਗੀ। ਇਸ ਅਵਧੀ ਦੇ ਦੌਰਾਨ ਤੁਹਾਨੂੰ ਵਿਰਾਸਤ ਆਦਿ ਤੋਂ ਲਾਭ ਮਿਲਣ ਦੀ ਵੀ ਸੰਭਾਵਨਾ ਬਣ ਰਹੀ ਹੈ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਸੀਂ ਚੰਗੀਆਂ ਕਦਰਾਂ-ਕੀਮਤਾਂ ਬਣਾ ਕੇ ਰੱਖੋਗੇ ਅਤੇ ਤੁਹਾਡੇ ਅੰਦਰ ਨੈਤਿਕਤਾ ਨਜ਼ਰ ਆਵੇਗੀ ਅਤੇ ਤੁਸੀਂ ਇਸ ‘ਤੇ ਕਾਇਮ ਰਹਿ ਸਕੋਗੇ।
ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਚੰਗੀ ਸਿਹਤ ਦੇ ਨਾਲ ਚੰਗੀ ਸਥਿਤੀ ਵਿੱਚ ਰਹੋਗੇ ਅਤੇ ਇਹ ਸਭ ਤੁਹਾਡੇ ਅੰਦਰ ਮੌਜੂਦ ਊਰਜਾ ਦੇ ਕਾਰਨ ਸੰਭਵ ਹੋ ਸਕੇਗਾ।
ਉਪਾਅ: ਵੀਰਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।
ਧਨੂੰ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਛੇਵੇਂ ਘਰ ਵਿੱਚ ਸਥਿਤ ਰਹੇਗਾ।
ਸੂਰਜ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਅਣਕਿਆਸੇ ਤਰੀਕੇ ਨਾਲ ਲਾਭ ਦਿਲਵਾਏਗਾ। ਤੁਹਾਨੂੰ ਵਿਰਾਸਤ ਤੋਂ ਵੀ ਲਾਭ ਮਿਲ ਸਕਦਾ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਨੌਕਰੀ ਵਿੱਚ ਪਰਿਵਰਤਨ ਜਾਂ ਫੇਰ ਵਿਭਾਗ ਵਿੱਚ ਤਬਾਦਲੇ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਨੁਕਸਾਨ ਸਹਿਣਾ ਪੈ ਸਕਦਾ ਹੈ। ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਜ਼ਿਆਦਾ ਮੁਕਾਬਲਾ ਮਿਲੇਗਾ ਅਤੇ ਇਹ ਤੁਹਾਡੇ ਪੱਖ ਵਿੱਚ ਅਨੁਕੂਲ ਸਾਬਿਤ ਨਹੀਂ ਹੋਵੇਗਾ।
ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਸੰਭਾਵਨਾ ਹੈ ਕਿ ਤੁਹਾਨੂੰ ਜ਼ਿਆਦਾ ਪੈਸਾ ਨਹੀਂ ਮਿਲ ਸਕੇਗਾ, ਕਿਉਂਕਿ ਤੁਹਾਨੂੰ ਆਪਣੀ ਪਰਿਵਾਰ ਦੇ ਲਈ ਜ਼ਿਆਦਾ ਪੈਸਾ ਖਰਚ ਕਰਨਾ ਪੈ ਸਕਦਾ ਹੈ, ਜਿਸ ਕਾਰਨ ਤੁਸੀਂ ਕਰਜ਼ਾ ਲੈਣ ਦੀ ਸਥਿਤੀ ਵਿੱਚ ਨਜ਼ਰ ਆ ਸਕਦੇ ਹੋ।
ਰਿਸ਼ਤਿਆਂ ਦੇ ਮੋਰਚੇ ਉੱਤੇ ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਆਪਣੇ ਪ੍ਰੇਮੀ ਜਾਂ ਜੀਵਨਸਾਥੀ ਦੇ ਨਾਲ ਬਹਿਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਅਤੇ ਉਸ ਨਾਲ ਵਿਆਹ ਕਰਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਅਜੇ ਤੁਹਾਨੂੰ ਰੁਕਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਿਹਤ ਦੇ ਸੰਦਰਭ ਵਿੱਚ ਤੁਹਾਨੂੰ ਤੰਤਰਿਕਾ ਤੰਤਰ ਸਬੰਧੀ ਪਰੇਸ਼ਾਨੀ ਅਤੇ ਮੋਢਿਆਂ ਵਿੱਚ ਜਕੜਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸਭ ਤੁਹਾਡੇ ਅੰਦਰ ਰੋਗ ਪ੍ਰਤੀਰੋਧਕ ਸ਼ਕਤੀ ਦੀ ਕਮੀ ਦੇ ਕਾਰਨ ਹੋਵੇਗਾ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਸੂਰਜ ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਪੰਜਵੇਂ ਘਰ ਵਿੱਚ ਸਥਿਤ ਰਹੇਗਾ।
ਸੂਰਜ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਚੰਗੇ ਮਿੱਤਰ ਅਤੇ ਸਹਿਯੋਗੀ ਪ੍ਰਾਪਤ ਕਰਨ ਵਿੱਚ ਮੱਦਦਗਾਰ ਸਾਬਿਤ ਹੋਵੇਗਾ। ਤੁਸੀਂ ਵਪਾਰ ਵਰਗੇ ਖੇਤਰਾਂ ਵਿੱਚ ਸਫਲਤਾਪੂਰਵਕ ਲਾਭ ਕਮਾਓਗੇ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਨੌਕਰੀ ਨਾਲ ਸਬੰਧਤ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ। ਅਜਿਹੀਆਂ ਯਾਤਰਾਵਾਂ ਤੁਹਾਡੇ ਲਈ ਅਨੁਕੂਲ ਸਾਬਿਤ ਹੋਣਗੀਆਂ। ਇਸ ਅਵਧੀ ਦੇ ਦੌਰਾਨ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਵੀ ਪ੍ਰਾਪਤ ਹੋ ਸਕਦੇ ਹਨ।
ਕਾਰੋਬਾਰੀ ਮੋਰਚੇ ‘ਤੇ ਗੱਲ ਕਰੀਏ ਤਾਂ ਤੁਹਾਨੂੰ ਨਵੇਂ ਵਿਚਾਰਾਂ ਅਤੇ ਨਵੀਂ ਤਕਨੀਕ ਨੂੰ ਅਪਨਾਓਣਾ ਪਵੇਗਾ ਅਤੇ ਇਸ ਨਾਲ ਤੁਹਾਨੂੰ ਮੁਨਾਫਾ ਵੀ ਮਿਲਣ ਦੀ ਸੰਭਾਵਨਾ ਹੈ। ਤੁਸੀਂ ਇਸ ਅਵਧੀ ਵਿੱਚ ਆਪਣੇ ਵਿਰੋਧੀਆਂ ਨੂੰ ਚੰਗਾ ਮੁਕਾਬਲਾ ਦੇਣ ਵਿੱਚ ਕਾਮਯਾਬ ਰਹੋਗੇ।
ਆਰਥਿਕ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਚੰਗਾ ਧਨ-ਲਾਭ ਹੋਵੇਗਾ ਅਤੇ ਤੁਸੀਂ ਬੱਚਤ ਕਰਨ ਦੀ ਖਮਤਾ ਵੀ ਵਿਕਸਿਤ ਕਰੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਈਗੋ ਦੇ ਕਾਰਨ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਬਹਿਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਦਾ ਸਿੱਧਾ ਅਸਰ ਤੁਹਾਡੇ ਰਿਸ਼ਤੇ ਉੱਤੇ ਵੀ ਦੇਖਣ ਨੂੰ ਮਿਲੇਗਾ।
ਅੰਤ ਵਿੱਚ ਗੱਲ ਕਰੀਏ ਸਿਹਤ ਬਾਰੇ ਤਾਂ ਤੁਹਾਨੂੰ ਆਪਣੀ ਮਾਂ ਦੀ ਸਿਹਤ ਉੱਤੇ ਮੋਟਾ ਪੈਸਾ ਖਰਚ ਕਰਨਾ ਪਵੇਗਾ, ਜੋ ਤੁਹਾਡੇ ਲਈ ਚਿੰਤਾ ਦਾ ਕਾਰਨ ਬਣੇਗਾ।
ਉਪਾਅ: ਹਰ ਰੋਜ਼ 108 ਵਾਰ 'ॐ ਮਾਂਡਾਯ ਨਮਹ:' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਛੇਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਚੌਥੇ ਘਰ ਵਿੱਚ ਸਥਿਤ ਰਹੇਗਾ।
ਸੂਰਜ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਆਰਾਮ ਦੀ ਕਮੀ ਹੋਣ ਦੇ ਸੰਕੇਤ ਦੇ ਰਿਹਾ ਹੈ। ਭਵਿੱਖ ਵਿੱਚ ਤੁਹਾਡੇ ਖਰਚੇ ਵੱਧ ਸਕਦੇ ਹਨ, ਜਿਸ ਕਾਰਨ ਤੁਹਾਨੂੰ ਕਰਜ਼ਾ ਲੈਣਾ ਪੈ ਸਕਦਾ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਆਪਣੀ ਨੌਕਰੀ ਪਸੰਦ ਨਾ ਹੋਣ ਦੇ ਕਾਰਨ ਜਾਂ ਕੁਝ ਖ਼ਾਸ ਸਥਿਤੀਆਂ ਦੇ ਕਾਰਨ ਨਵੀਂ ਨੌਕਰੀ ਵਿੱਚ ਜਾਣਾ ਪੈ ਸਕਦਾ ਹੈ। ਤੁਹਾਡੇ ਉੱਤੇ ਕੰਮ ਦਾ ਦਬਾਅ ਜ਼ਿਆਦਾ ਰਹੇਗਾ, ਜਿਸ ਨਾਲ ਤੁਹਾਡੀ ਚਿੰਤਾ ਵਧੇਗੀ।
ਕਾਰੋਬਾਰੀ ਮੋਰਚੇ ‘ਤੇ ਤੁਹਾਨੂੰ ਸਖ਼ਤ ਮੁਕਾਬਲੇ ਦੇ ਕਾਰਨ ਨੁਕਸਾਨ ਹੋ ਸਕਦਾ ਹੈ। ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੇ-ਆਪ ਨੂੰ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਦੇਖੋਗੇ ਅਤੇ ਕੇਵਲ ਔਸਤ ਲਾਭ ਨਾਲ ਹੀ ਕੰਮ ਚਲਾਓਣਾ ਪਵੇਗਾ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਔਸਤ ਧਨ-ਲਾਭ ਹੋਵੇਗਾ ਅਤੇ ਬੱਚਤ ਦੀ ਗੁੰਜਾਇਸ਼ ਵੀ ਕਾਫੀ ਘੱਟ ਨਜ਼ਰ ਆ ਰਹੀ ਹੈ। ਪੈਸਿਆਂ ਦੇ ਲੈਣ-ਦੇਣ ਵਿੱਚ ਤੁਹਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਪਵੇਗੀ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਡੇ ਪਰਿਵਾਰ ਵਿੱਚ ਅਣਚਾਹੇ ਮੁੱਦੇ ਸਿਰ ਚੁੱਕ ਸਕਦੇ ਹਨ ਅਤੇ ਅਜਿਹਾ ਕਾਨੂੰਨੀ ਸਮੱਸਿਆਵਾਂ ਦੇ ਕਾਰਨ ਹੋਣ ਦੀ ਸੰਭਾਵਨਾ ਹੈ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਮੋਢਿਆਂ, ਪੈਰਾਂ ਅਤੇ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ।
ਉਪਾਅ: ਸ਼ੁੱਕਰਵਾਰ ਦੇ ਦਿਨ ਲਕਸ਼ਮੀ ਕੁਬੇਰ ਦੇ ਲਈ ਹਵਨ ਕਰਵਾਓ।
ਮੀਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!