ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ

Author: Charu Lata | Updated Tue, 19 Mar 2024 02:30 PM IST

ਨੌ ਗ੍ਰਹਾਂ ਦਾ ਰਾਜਾ ਕਹੇ ਜਾਣ ਵਾਲੇ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ 13 ਅਪ੍ਰੈਲ 2024 ਦੀ ਰਾਤ 08:51 ਵਜੇ ਹੋਵੇਗਾ। ਸੂਰਜ ਗ੍ਰਹਿ ਦਾ ਇਹ ਗੋਚਰ ਸਭ 12 ਰਾਸ਼ੀਆਂ ਸਮੇਤ ਦੇਸ਼-ਦੁਨੀਆਂ ਨੂੰ ਪ੍ਰਭਾਵਿਤ ਕਰੇਗਾ। ਐਸਟ੍ਰੋਸੇਜ ਦਾ ਇਹ ਖਾਸ ਆਰਟੀਕਲ ਤੁਹਾਨੂੰ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਬਾਰੇ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰੇਗਾ। ਨਾਲ ਹੀ ਇਸ ਗੋਚਰ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਦੇ ਲਈ ਅਸੀਂ ਤੁਹਾਨੂੰ ਕੁਝ ਸਰਲ ਅਤੇ ਅਚੂਕ ਉਪਾਵਾਂ ਦੀ ਜਾਣਕਾਰੀ ਵੀ ਦੇਵਾਂਗੇ। ਪਰ ਸਭ ਤੋਂ ਪਹਿਲਾਂ ਮੇਖ਼ ਰਾਸ਼ੀ ਅਤੇ ਸੂਰਜ ਦੇ ਬਾਰੇ ਵਿੱਚ ਜਾਣਕਾਰੀ ਲੈਂਦੇ ਹਾਂ।


ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਸੂਰਜ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਵੈਦਿਕ ਜੋਤਿਸ਼ ਵਿੱਚ ਮੇਖ਼ ਰਾਸ਼ੀ ਅਤੇ ਸੂਰਜ ਦਾ ਮਹੱਤਵ

ਜੋਤਿਸ਼ ਵਿੱਚ ਮੇਖ਼ ਰਾਸ਼ੀ ਵਿੱਚ ਸੂਰਜ ਦੇ ਗੋਚਰ ਨੂੰ ਮਹੱਤਵਪੂਰਣ ਸਥਾਨ ਪ੍ਰਾਪਤ ਹੈ, ਜੋ ਕਿ ਜੋਤਿਸ਼ ਸਾਲ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਮੇਖ਼ ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਹੈ ਅਤੇ ਜਦੋਂ ਸੂਰਜ ਮੇਖ਼ ਰਾਸ਼ੀ ਵਿੱਚ ਹੁੰਦਾ ਹੈ ਤਾਂ ਇਹ ਸਮਾਂ ਉੱਤਰੀ ਅਰਧ ਗੋਲੇ ਵਿੱਚ ਬਸੰਤ ਅਤੇ ਦੱਖਣੀ ਅਰਧ ਗੋਲੇ ਵਿੱਚ ਪਤਝੜ ਦਾ ਆਰੰਭ ਹੁੰਦਾ ਹੈ। ਜੋਤਿਸ਼ ਦ੍ਰਿਸ਼ਟੀ ਤੋਂ ਦੇਖੀਏ ਤਾਂ ਸੂਰਜ ਮਹਾਰਾਜ ਜਦੋਂ ਮੇਖ਼ ਰਾਸ਼ੀ ਵਿੱਚ ਮੌਜੂਦ ਹੁੰਦਾ ਹੈ ਤਾਂ ਇਹ ਊਰਜਾ, ਉਤਸਾਹ ਅਤੇ ਨਵੀਂ ਸ਼ੁਰੂਆਤ ਦੀ ਪ੍ਰਤਿਨਿਧਤਾ ਕਰਦਾ ਹੈ। ਦੱਸ ਦੇਈਏ ਕਿ ਮੇਖ਼ ਇਕ ਉੱਗਰ ਰਾਸ਼ੀ ਹੈ, ਜਿਸ ਦਾ ਅਧਿਪਤੀ ਦੇਵ ਮੰਗਲ ਹੈ। ਅਜਿਹੇ ਵਿੱਚ ਇਹ ਜੀਵਨ ਸ਼ਕਤੀ ਅਤੇ ਪ੍ਰੇਰਣਾ ਆਦਿ ਨੂੰ ਦਰਸਾਉਂਦੀ ਹੈ। ਸੂਰਜ ਦੇ ਮੇਖ਼ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਜਾਤਕ ਕਾਰਜਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਣ ਅਤੇ ਆਪਣੇ ਟੀਚਿਆਂ ਨੂੰ ਦ੍ਰਿੜ ਸੰਕਲਪ ਦੇ ਨਾਲ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਦੇ ਹਨ। ਇਸ ਸਮੇਂ ਵਿਅਕਤੀ ਦਾ ਸਾਰਾ ਧਿਆਨ ਆਪਣੇ ਉੱਤੇ ਅਤੇ ਆਪਣੇ-ਆਪ ਨੂੰ ਦੂਜਿਆਂ ਦੇ ਸਾਹਮਣੇ ਵਿਅਕਤ ਕਰਨ ਉੱਤੇ ਹੁੰਦਾ ਹੈ।

ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਆਪਣੇ ਸੁਤੰਤਰ ਅਤੇ ਉੱਗਰ ਸੁਭਾਅ ਦੇ ਲਈ ਜਾਣੀ ਜਾਂਦੀ ਹੈ। ਅਜਿਹੇ ਵਿੱਚ ਵਿਅਕਤੀ ਦੀ ਇੱਛਾ ਆਪਣੀ ਅਲੱਗ ਪਹਿਚਾਣ ਬਣਾਉਣ, ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰਨ ਜਾਂ ਫੇਰ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਹੋ ਸਕਦੀ ਹੈ। ਸੂਰਜ ਦੀ ਮੇਖ਼ ਰਾਸ਼ੀ ਵਿੱਚ ਮੌਜੂਦਗੀ ਨਵੀਂ ਸ਼ੁਰੂਆਤ, ਊਰਜਾ ਵਿੱਚ ਵਾਧੇ ਅਤੇ ਤਾਜ਼ਗੀ ਆਦਿ ਨੂੰ ਦਰਸਾਉਂਦੀ ਹੈ। ਇਹ ਸਮਾਂ ਆਪਣੇ ਜੀਵਨ ਵਿੱਚ ਨਵੇਂ ਟੀਚੇ ਸਥਾਪਿਤ ਕਰਨ, ਨਵੇਂ ਮੌਕਿਆਂ ਦਾ ਲਾਭ ਲੈਣ ਅਤੇ ਆਪਣੇ ਆਪ ਨੂੰ ਲੱਭਣ ਲਈ ਸਰਵੋਤਮ ਹੁੰਦਾ ਹੈ।

ਇਸ ਦੇ ਵਿਪਰੀਤ ਹਰ ਮਹੀਨੇ ਸੂਰਜ ਆਪਣੀ ਰਾਸ਼ੀ ਵਿੱਚ ਪਰਿਵਰਤਨ ਕਰਦਾ ਹੈ ਅਤੇ ਜਦੋਂ ਕੁੰਡਲੀ ਵਿੱਚ ਸੂਰਜ ਮਹਾਰਾਜ ਸ਼ੁਭ ਘਰ ਵਿੱਚ ਬੈਠਾ ਹੁੰਦਾ ਹੈ ਤਾਂ ਉਹ ਜਾਤਕ ਨੂੰ ਚੰਗੀ ਨੌਕਰੀ ਅਤੇ ਸਮਾਜ ਵਿੱਚ ਪ੍ਰਸਿੱਧੀ, ਮਾਣ-ਇੱਜ਼ਤ ਆਦਿ ਪ੍ਰਦਾਨ ਕਰਦਾ ਹੈ। ਹਾਲਾਂਕਿ ਜਦੋਂ ਸੂਰਜ ਸ਼ੁਭ ਘਰ ਵਿੱਚ ਬਿਰਾਜਮਾਨ ਹੁੰਦਾ ਹੈ, ਉਸ ਸਮੇਂ ਇਹ ਜ਼ਿਆਦਾ ਸ਼ੁਭ ਨਤੀਜੇ ਨਹੀਂ ਦਿੰਦਾ, ਕਿਉਂਕਿ ਇਹ ਇਕ ਉੱਗਰ ਗ੍ਰਹਿ ਹੋਣ ਦੇ ਕਾਰਨ ਉਸ ਘਰ ਦੇ ਕਾਰਕ ਤੱਤਾਂ ਨੂੰ ਨਸ਼ਟ ਕਰ ਦਿੰਦਾ ਹੈ। ਹਾਲਾਂਕਿ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਊਰਜਾ ਅਤੇ ਸਾਹਸ ਦਾ ਪ੍ਰਤੀਕ ਮੰਨੀ ਗਈ ਹੈ।

ਸਭ ਰਾਸ਼ੀਆਂ ਵਿੱਚੋਂ ਪਹਿਲੀ ਮੇਖ਼ ਰਾਸ਼ੀ ਨਵੀਂ ਸ਼ੁਰੂਆਤ ਨੂੰ ਦਰਸਾਉਂਦੀ ਹੈ ਅਤੇ ਇਹ ਜਾਤਕਾਂ ਨੂੰ ਦ੍ਰਿੜ ਸੰਕਲਪ ਦੇ ਨਾਲ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀ ਹੈ। ਅਸੀਂ ਉੱਪਰ ਦੱਸ ਚੁੱਕੇ ਹਾਂ ਕਿ ਮੇਖ਼ ਰਾਸ਼ੀ ਦਾ ਸੁਆਮੀ ਗ੍ਰਹਿ ਮੰਗਲ ਹੈ, ਜੋ ਸਾਹਸ, ਪ੍ਰਤਿਨਿਧਤਾ ਅਤੇ ਦ੍ਰਿੜਤਾ ਦਾ ਕਾਰਕ ਗ੍ਰਹਿ ਹੈ। ਮੇਖ਼ ਰਾਸ਼ੀ ਨੂੰ ਸਾਹਸ ਅਤੇ ਸੁਤੰਤਰਤਾ ਆਦਿ ਲਈ ਜਾਣਿਆ ਜਾਂਦਾ ਹੈ ਅਤੇ ਇਹ ਅਕਸਰ ਨਵੇਂ ਵਪਾਰ ਅਤੇ ਕੋਸ਼ਿਸ਼ਾਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਇਸ ਦੇ ਉਲਟ ਸੂਰਜ ਨੂੰ ਵਿਅਕਤੀ ਦੀ ਭਾਵਨਾ, ਜੀਵਨ ਸ਼ਕਤੀ, ਆਪਣੇ ਆਪ ਨੂੰ ਵਿਅਕਤ ਕਰਨਾ ਅਤੇ ਈਗੋ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਮੇਖ਼ ਰਾਸ਼ੀ ਵਿੱਚ ਸੂਰਜ ਦਾ ਗੋਚਰ ਪਹਿਚਾਣ, ਰਚਨਾਤਮਕਤਾ ਅਤੇ ਜੀਵਨ ਦੀ ਊਰਜਾ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਵਿਅਕਤੀ ਨੂੰ ਸਾਹਸ ਅਤੇ ਜਨੂੰਨ ਦੇ ਨਾਲ ਜੀਵਨ ਵਿੱਚ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦਾ ਹੈ। ਇਹ ਅਵਧੀ ਆਪਣੇ-ਆਪ ਨੂੰ ਜਾਣਨ ਅਤੇ ਸਮਝਣ ਲਈ ਸਰਵੋਤਮ ਹੁੰਦੀ ਹੈ। ਸੂਰਜ ਦੀ ਸਥਿਤੀ ਦੇ ਕਾਰਨ ਵਿਅਕਤੀ ਦੇ ਮਨ ਵਿੱਚ ਕੋਈ ਨਵੀਂ ਸ਼ੁਰੂਆਤ ਕਰਨ ਜਾਂ ਪ੍ਰਤੀਨਿਧਤਾ ਕਰਨ ਦੀ ਇੱਛਾ ਮਜ਼ਬੂਤ ਹੁੰਦੀ ਹੈ, ਜਿਸ ਨਾਲ ਉਹ ਆਪਣੇ ਜੀਵਨ ਵਿੱਚ ਨਿਰਧਾਰਿਤ ਕੀਤੇ ਗਏ ਟੀਚਿਆਂ ਨੂੰ ਪੂਰਾ ਕਰਦੇ ਹੋਏ ਤਰੱਕੀ ਦੇ ਰਸਤੇ ਉੱਤੇ ਅੱਗੇ ਵੱਧ ਸਕੇ। ਰਾਸ਼ੀ ਚੱਕਰ ਦੀਆਂ ਸਭ ਰਾਸ਼ੀਆਂ ਦੇ ਲਈ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਥੋੜਾ ਚੁਣੌਤੀਪੂਰਣ ਸਾਬਿਤ ਹੋ ਸਕਦਾ ਹੈ, ਕਿਉਂਕਿ ਇਹ ਤੁਹਾਡੇ ਜੀਵਨ ਵਿੱਚ ਆਵੇਗ, ਧੀਰਜ ਦੀ ਕਮੀ ਅਤੇ ਸਮੱਸਿਆਵਾਂ ਆਦਿ ਲੈ ਕੇ ਆ ਸਕਦਾ ਹੈ।

ਸੂਰਜ ਦੇਵ ਜਾਤਕਾਂ ਨੂੰ ਆਪਣੀ ਊਰਜਾ ਦਾ ਉਪਯੋਗ ਕਰਨ ਲਈ ਪ੍ਰੇਰਿਤ ਕਰਦਾ ਹੈ। ਪਰ ਤੁਹਾਨੂੰ ਆਪਣੀ ਸਮਝਦਾਰੀ ਦੇ ਬਲ ਉੱਤੇ ਬੇਕਾਰ ਦੇ ਵਿਵਾਦਾਂ ਅਤੇ ਮਤਭੇਦਾਂ ਤੋਂ ਬਚਣਾ ਪਵੇਗਾ। ਹਾਲਾਂਕਿ ਤੁਸੀਂ ਮੈਡੀਟੇਸ਼ਨ ਦਾ ਅਭਿਆਸ ਕਰਕੇ, ਧੀਰਜ ਰੱਖ ਕੇ ਅਤੇ ਸਾਵਧਾਨੀ ਵਰਤ ਕੇ ਸੂਰਜ ਗੋਚਰ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰ ਸਕਦੇ ਹੋ। ਇਸ ਤੋਂ ਇਲਾਵਾ ਮੇਖ਼ ਰਾਸ਼ੀ ਵਿੱਚ ਸੂਰਜ ਦੀ ਮੌਜੂਦਗੀ ਵਿਅਕਤੀ ਦੇ ਵਿਕਾਸ ਵੱਲ ਵੀ ਇਸ਼ਾਰਾ ਕਰਦੀ ਹੈ। ਨਾਲ ਹੀ ਇਹ ਅਵਧੀ ਸਮਾਜ ਨੂੰ ਜਾਗਰੂਕ ਬਣਾਉਣ ਦੇ ਨਾਲ-ਨਾਲ ਉਸ ਨੂੰ ਮਜ਼ਬੂਤ ਕਰਨ ਦੇ ਲਈ ਸਰਵੋਤਮ ਸਿੱਧ ਹੋਵੇਗੀ, ਕਿਉਂਕਿ ਇਸ ਤਰ੍ਹਾਂ ਸਮਾਜ ਵਿੱਚ ਕੋਈ ਵੱਡਾ ਪਰਿਵਰਤਨ ਦੇਖਣ ਨੂੰ ਮਿਲ ਸਕਦਾ ਹੈ। ਇਸ ਤਰ੍ਹਾਂ ਦਾ ਪਰਿਵਰਤਨ ਇੱਕ ਚੰਗੇ ਅਤੇ ਖੁੱਲੇ ਵਿਚਾਰਾਂ ਵਾਲੇ ਸਮਾਜ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦਾ ਕੰਮ ਕਰੇਗਾ। ਨਾਲ ਹੀ ਦੇਸ਼-ਦੁਨੀਆ ਵਿੱਚ ਵੀ ਪ੍ਰਸਿੱਧ ਹਸਤੀਆਂ ਇਸ ਪਰਿਵਰਤਨ ਦਾ ਸਮਰੱਥਨ ਕਰਨ ਦੇ ਲਈ ਅੱਗੇ ਆਉਣਗੀਆਂ। ਜਾਤਕ ਆਪਣੀ ਅੰਦਰੂਨੀ ਸ਼ਕਤੀ, ਰਚਨਾਤਮਕਤਾ ਅਤੇ ਬੁੱਧੀ ਦਾ ਉਪਯੋਗ ਕਰਕੇ ਇਹਨਾਂ ਸਕਾਰਾਤਮਕ ਪਰਿਵਰਤਨਾਂ ਨੂੰ ਸਵੀਕਾਰ ਕਰਨ ਦੇ ਲਈ ਆਪਣੇ-ਆਪ ਨੂੰ ਮਜ਼ਬੂਤ ਬਣਾਉਣਗੇ। ਨਾਲ ਹੀ ਦੁਨੀਆਂ ਦੇ ਲਈ ਇੱਕ ਬਿਹਤਰ ਭਵਿੱਖ ਦੇ ਨਿਰਮਾਣ ਵਿੱਚ ਯੋਗਦਾਨ ਦੇਣਗੇ।

ਆਓ ਹੁਣ ਅੱਗੇ ਵਧਦੇ ਹਾਂ ਅਤੇ ਸੂਰਜ ਦੇ ਮੇਖ਼ ਰਾਸ਼ੀ ਵਿੱਚ ਗੋਚਰ ਦੇ 12 ਰਾਸ਼ੀਆਂ ਉੱਤੇ ਪ੍ਰਭਾਵ ਬਾਰੇ ਜਾਣਕਾਰੀ ਲੈਂਦੇ ਹਾਂ। ਇਸ ਆਰਟੀਕਲ ਵਿੱਚ ਦਿੱਤੀ ਗਈ ਭਵਿੱਖਬਾਣੀ ਚੰਦਰ ਰਾਸ਼ੀ ਉੱਤੇ ਅਧਾਰਿਤ ਹੈ।

To Read in English Click Here: Sun Transit In Aries (13 April 2024)

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ

ਮੇਖ਼ ਰਾਸ਼ੀ ਵਿੱਚ ਸੂਰਜ ਦਾ ਗੋਚਰ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਸੂਰਜ ਪੰਜਵੇਂ ਘਰ ਦਾ ਸੁਆਮੀ ਹੈ, ਜੋ ਕਿ ਪ੍ਰੇਮ, ਰਿਸ਼ਤੇ ਅਤੇ ਸੰਤਾਨ ਆਦਿ ਦਾ ਘਰ ਹੈ ਅਤੇ ਹੁਣ ਇਹ ਤੁਹਾਡੇ ਸਵੈ, ਚਰਿੱਤਰ ਅਤੇ ਵਿਅਕਤਿੱਤਵ ਦੇ ਘਰ ਯਾਨੀ ਕਿ ਪਹਿਲੇ ਘਰ ਵਿੱਚ ਗੋਚਰ ਕਰੇਗਾ।

ਕਰੀਅਰ ਬਾਰੇ ਗੱਲ ਕਰੀਏ ਤਾਂ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਊਰਜਾ ਅਤੇ ਪ੍ਰੇਰਣਾ ਲੈ ਕੇ ਆਵੇਗਾ। ਇਸ ਹਫਤੇ ਵਿੱਚ ਤੁਸੀਂ ਦ੍ਰਿੜਤਾ ਅਤੇ ਆਤਮ ਵਿਸ਼ਵਾਸ ਨਾਲ ਭਰੇ ਰਹੋਗੇ, ਜੋ ਤੁਹਾਨੂੰ ਕਰੀਅਰ ਵਿੱਚ ਤਰੱਕੀ ਪ੍ਰਾਪਤ ਕਰਨ ਦੇ ਲਈ ਕੋਈ ਵੱਡਾ ਕਦਮ ਚੁੱਕਣ ਲਈ ਪ੍ਰੇਰਿਤ ਕਰੇਗਾ।

ਇਹ ਜਾਤਕ ਸੂਰਜ ਗੋਚਰ ਦੇ ਦੌਰਾਨ ਮਿਲਣ ਵਾਲੇ ਮੌਕਿਆਂ ਦਾ ਲਾਭ ਲੈਣ ਲੈ ਸਕਣਗੇ, ਜਿਸ ਨਾਲ ਇਹ ਜੀਵਨ ਦੇ ਟੀਚਿਆਂ ਦੇ ਨਾਲ-ਨਾਲ ਕਰੀਅਰ ਵਿੱਚ ਵੀ ਵਿਕਾਸ ਪ੍ਰਾਪਤ ਕਰ ਸਕਣਗੇ। ਇਹ ਵਿਕਾਸ ਇਹਨਾਂ ਨੂੰ ਅਹੁਦੇ ਵਿੱਚ ਤਰੱਕੀ, ਪ੍ਰਸ਼ੰਸਾ ਜਾਂ ਕਿਸੇ ਨਵੇਂ ਵਪਾਰ ਨੂੰ ਸ਼ੁਰੂ ਕਰਨ ਦੇ ਮੌਕੇ ਦੇ ਰੂਪ ਵਿੱਚ ਮਿਲ ਸਕਦਾ ਹੈ। ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦਾ ਸਮਾਂ ਆਪਣੀ ਯੋਗਤਾ ਨੂੰ ਸਾਬਿਤ ਕਰਨ ਅਤੇ ਕਾਰਜ ਖੇਤਰ ਵਿੱਚ ਕੁਝ ਵਿਸ਼ੇਸ਼ ਲੋਕਾਂ ਵੱਲੋਂ ਮਿਲ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਉੱਤਮ ਹੋਵੇਗਾ।

ਆਰਥਿਕ ਜੀਵਨ ਦੇ ਪੱਖ ਤੋਂ ਇਹ ਸਮਾਂ ਮੇਖ਼ ਰਾਸ਼ੀ ਵਾਲਿਆਂ ਦੇ ਲਈ ਚੰਗਾ ਕਿਹਾ ਜਾਵੇਗਾ। ਤੁਸੀਂ ਆਪਣੀ ਬੁੱਧੀਮਾਨੀ ਅਤੇ ਦ੍ਰਿੜਤਾ ਦੇ ਬਲ ਉੱਤੇ ਵਿੱਤ ਨਾਲ ਜੁੜੇ ਕੁਝ ਮਹੱਤਵਪੂਰਣ ਫੈਸਲੇ ਲੈ ਸਕਦੇ ਹੋ ਅਤੇ ਅਜਿਹੇ ਫੈਸਲੇ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਸਥਿਰਤਾ ਲਿਆਉਣ ਦਾ ਕੰਮ ਕਰਣਗੇ। ਸੂਰਜ ਦਾ ਗੋਚਰ ਤੁਹਾਡੇ ਲਈ ਧਨ ਵਿੱਚ ਵਾਧੇ ਦੇ ਨਵੇਂ ਮੌਕੇ ਲਿਆਵੇਗਾ ਅਤੇ ਇਹ ਮੌਕੇ ਤੁਹਾਡੇ ਕੋਲ ਆਮਦਨ ਵਿੱਚ ਵਾਧੇ, ਬਿਜ਼ਨਸ ਡੀਲ ਜਾਂ ਨਿਵੇਸ਼ ਆਦਿ ਦੇ ਰੂਪ ਵਿੱਚ ਆ ਸਕਦੇ ਹਨ। ਯੋਜਨਾ ਬਣਾ ਕੇ ਚੱਲਣ ਨਾਲ ਤੁਹਾਨੂੰ ਪੈਸੇ ਦੀ ਬੱਚਤ ਕਰਨ ਦੇ ਬਿਹਤਰੀਨ ਮੌਕੇ ਮਿਲਣਗੇ। ਕੁੱਲ ਮਿਲਾ ਕੇ ਸੂਰਜ ਦਾ ਇਹ ਗੋਚਰ ਤੁਹਾਨੂੰ ਆਰਥਿਕ ਜੀਵਨ ਵਿੱਚ ਖੁਸ਼ਹਾਲੀ ਅਤੇ ਸਥਿਰਤਾ ਪ੍ਰਦਾਨ ਕਰੇਗਾ।

ਪ੍ਰੇਮ ਜੀਵਨ ਵੱਲ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਤੁਸੀਂ ਊਰਜਾ ਅਤੇ ਉਤਸ਼ਾਹ ਨਾਲ ਭਰੇ ਰਹੋਗੇ। ਤੁਹਾਡੇ ਰਿਸ਼ਤੇ ਉਹਨਾਂ ਲੋਕਾਂ ਨਾਲ ਚੰਗੇ ਬਣੇ ਰਹਿਣਗੇ ਜੋ ਤੁਹਾਡੇ ਬਹੁਤ ਕਰੀਬ ਹਨ। ਆਪਣੇ ਜੀਵਨ ਸਾਥੀ ਦੇ ਨਾਲ ਵੀ ਤੁਹਾਡੀ ਆਪਸੀ ਸਮਝ ਅਤੇ ਤਾਲਮੇਲ ਪਹਿਲਾਂ ਨਾਲੋਂ ਬਿਹਤਰ ਹੋਵੇਗਾ, ਜਿਸ ਨਾਲ ਤੁਸੀਂ ਖੁਸ਼ ਰਹੋਗੇ।

ਸਿਹਤ ਬਾਰੇ ਗੱਲ ਕਰੀਏ ਤਾਂ ਸੂਰਜ ਦਾ ਮੇਖ਼ ਵਿੱਚ ਪ੍ਰਵੇਸ਼ ਤੁਹਾਨੂੰ ਊਰਜਾਵਾਨ ਬਣਾਵੇਗਾ ਅਤੇ ਤੁਹਾਡੇ ਅੰਦਰ ਇੱਕ ਨਵੀਂ ਜੀਵਨ ਸ਼ਕਤੀ ਦਾ ਸੰਚਾਰ ਹੋਵੇਗਾ। ਇਸ ਦੌਰਾਨ ਤੁਹਾਡੀ ਸਿਹਤ ਚੰਗੀ ਰਹੇਗੀ ਅਤੇ ਇਸ ਉਤਸ਼ਾਹ ਨੂੰ ਕਾਇਮ ਰੱਖਣ ਦੇ ਲਈ ਤੁਹਾਨੂੰ ਇੱਕ ਨਿਯਮਿਤ ਰੁਟੀਨ ਦਾ ਪਾਲਣ ਕਰਨਾ ਪਵੇਗਾ।

ਉਪਾਅ: ਹਰ ਰੋਜ਼ ਸਵੇਰੇ ਸੂਰਜ ਦੇਵਤਾ ਨੂੰ ਗੁੜ ਮਿਲਾਇਆ ਹੋਇਆ ਜਲ ਅਰਪਿਤ ਕਰੋ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦੇਵ ਤੁਹਾਡੇ ਚੌਥੇ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰੇਗਾ। ਕੁੰਡਲੀ ਵਿੱਚ ਚੌਥਾ ਘਰ ਖੁਸ਼ਹਾਲੀ, ਸੁੱਖ-ਸੁਵਿਧਾ ਅਤੇ ਖੁਸ਼ੀਆਂ ਦਾ ਹੁੰਦਾ ਹੈ, ਜਦੋਂ ਕਿ ਬਾਰ੍ਹਵਾਂ ਘਰ ਅਸੁਵਿਧਾ ਅਤੇ ਧਨ-ਹਾਨੀ ਦਾ ਹੁੰਦਾ ਹੈ। ਅਜਿਹੇ ਵਿੱਚ ਸੂਰਜ ਦਾ ਮੇਖ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਨਹੀਂ ਕਿਹਾ ਜਾ ਸਕਦਾ ਅਤੇ ਇਹ ਕਾਰਜਾਂ ਵਿੱਚ ਸਮੱਸਿਆਵਾਂ ਅਤੇ ਰੁਕਾਵਟਾਂ ਪੈਦਾ ਕਰਨ ਦਾ ਕੰਮ ਕਰ ਸਕਦਾ ਹੈ।

ਕਰੀਅਰ ਦੇ ਲਿਹਾਜ਼ ਤੋਂ ਇਹਨਾਂ ਜਾਤਕਾਂ ਨੂੰ ਆਪਣੇ ਪੇਸ਼ੇਵਰ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਇਹਨਾਂ ਲੋਕਾਂ ਨੂੰ ਇਸ ਅਵਧੀ ਦੇ ਦੌਰਾਨ ਵਿਵਾਦਾਂ ਜਾਂ ਕਿਸੇ ਤਰ੍ਹਾਂ ਦੇ ਇਲਜ਼ਾਮਾਂ ਨਾਲ ਜੂਝਣਾ ਪਵੇ ਅਤੇ ਇਹ ਤੁਹਾਨੂੰ ਆਪਣੇ ਟੀਚਿਆਂ ਨੂੰ ਹਾਸਲ ਕਰਨ ਤੋਂ ਰੋਕ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਆਰਥਿਕ ਜੀਵਨ ਦੇ ਪੱਖ ਤੋਂ ਇਸ ਦੌਰਾਨ ਘਰ-ਪਰਿਵਾਰ ਵਿੱਚ ਹੋਣ ਵਾਲੇ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਲਈ ਤੁਹਾਡੇ ਲਈ ਜ਼ਰੂਰੀ ਹੋਵੇਗਾ ਕਿ ਤੁਸੀਂ ਪੈਸੇ ਦਾ ਪ੍ਰਬੰਧਨ ਸੋਚ-ਸਮਝ ਕੇ ਕਰੋ ਅਤੇ ਬਜਟ ਤਿਆਰ ਕਰਕੇ ਉਸ ਦੇ ਅਨੁਸਾਰ ਹੀ ਚੱਲੋ।ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਡੇ ਰਿਸ਼ਤੇ ਵਿੱਚ ਕੁਝ ਸਮੱਸਿਆਵਾਂ ਲੈ ਕੇ ਆ ਸਕਦਾ ਹੈ। ਤੁਹਾਡੇ ਲਈ ਪਰਿਵਾਰ ਦਾ ਮਹੱਤਵ ਬਹੁਤ ਜ਼ਿਆਦਾ ਹੈ, ਪਰ ਅਜਿਹੀ ਸਥਿਤੀ ਵਿੱਚ ਤੁਹਾਡਾ ਪ੍ਰੇਮ ਜੀਵਨ ਪ੍ਰਭਾਵਿਤ ਹੋ ਸਕਦਾ ਹੈ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿੱਚਕਾਰ ਈਗੋ ਦਾ ਟਕਰਾਅ ਹੋ ਸਕਦਾ ਹੈ। ਪਰਿਵਾਰ ਜਾਂ ਪਿਆਰ ਵਿੱਚੋਂ ਕਿਸੇ ਇੱਕ ਨੂੰ ਪ੍ਰਾਰਥਮਿਕਤਾ ਦੇਣਾ ਤੁਹਾਡੇ ਲਈ ਬਹੁਤ ਮੁਸ਼ਕਿਲ ਹੋਵੇਗਾ। ਇਹਨਾਂ ਜਾਤਕਾਂ ਨੂੰ ਆਪਣੀ ਮਾਂ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਸੂਰਜ ਗੋਚਰ ਦੀ ਅਵਧੀ ਦੇ ਦੌਰਾਨ ਆਪਣੀ ਸਿਹਤ ਵੱਲ ਧਿਆਨ ਦੇਣਾ ਪਵੇਗਾ, ਖਾਸ ਤੌਰ ‘ਤੇ ਜੇਕਰ ਤੁਹਾਨੂੰ ਪਹਿਲਾਂ ਹੀ ਛਾਤੀ ਜਾਂ ਦਿਲ ਨਾਲ ਜੁੜੀ ਹੋਈ ਸਮੱਸਿਆ ਵੀ ਰਹੀ ਹੈ। ਕੰਮ ਦਾ ਦਬਾਅ ਅਤੇ ਤਣਾਅ ਤੁਹਾਨੂੰ ਥਕਾਵਟ ਦੇਣ ਦਾ ਕੰਮ ਕਰੇਗਾ। ਇਸ ਲਈ ਤੁਹਾਡੇ ਲਈ ਇੱਕ ਸੰਤੁਲਿਤ ਰੁਟੀਨ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ।

ਉਪਾਅ: ਹਰ ਰੋਜ਼ ਸੂਰਜ ਚੜ੍ਹਨ ਦੇ ਸਮੇਂ ਗਾਯਤ੍ਰੀ ਮੰਤਰ ਦਾ ਜਾਪ ਕਰੋ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਤੀਜੇ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਤੀਜਾ ਘਰ ਭੈਣਾਂ-ਭਰਾਵਾਂ, ਪੜੋਸੀਆਂ ਅਤੇ ਛੋਟੀ ਦੂਰੀ ਦੀ ਯਾਤਰਾ ਅਤੇ ਗਿਆਰ੍ਹਵਾਂ ਘਰ ਭੌਤਿਕ ਸੁੱਖਾਂ ਅਤੇ ਇੱਛਾਵਾਂ ਦਾ ਹੁੰਦਾ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਡੇ ਲਾਭ ਅਤੇ ਇੱਛਾਵਾਂ ਦੇ ਘਰ ਵਿੱਚ ਹੋ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਤੁਹਾਨੂੰ ਪ੍ਰਮੋਸ਼ਨ ਜਾਂ ਆਮਦਨ ਵਿੱਚ ਵਾਧੇ ਦੀ ਸੰਭਾਵਨਾ ਬਣੇਗੀ। ਸੀਨੀਅਰ ਅਧਿਕਾਰੀਆਂ ਨਾਲ ਤੁਹਾਡੇ ਚੰਗੇ ਸਬੰਧ ਬਣਨਗੇ। ਤੁਸੀਂ ਆਤਮ ਵਿਸ਼ਵਾਸ ਨਾਲ ਭਰੇ ਹੋਏ ਰਹੋਗੇ ਅਤੇ ਤੁਹਾਡੇ ਮਾਣ-ਇੱਜ਼ਤ ਵਿੱਚ ਵੀ ਵਾਧਾ ਹੋਵੇਗਾ।ਮਿਥੁਨ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਬੇਅੰਤ ਲਾਭ ਲੈ ਕੇ ਆ ਸਕਦਾ ਹੈ, ਜੋ ਕਿ ਕਾਰੋਬਾਰ ਦੇ ਮਾਧਿਅਮ ਤੋਂ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਨੂੰ ਲਾਭ ਦੇ ਨਾਲ-ਨਾਲ ਵਿਰੋਧੀਆਂ ਵੱਲੋਂ ਸਖਤ ਮੁਕਾਬਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਸਥਿਰਤਾ ਅਤੇ ਮਜ਼ਬੂਤੀ ਪ੍ਰਾਪਤ ਹੋਵੇਗੀ।

ਮਿਥੁਨ ਰਾਸ਼ੀ ਵਾਲਿਆਂ ਦਾ ਰਿਸ਼ਤਾ ਆਪਣੇ ਜੀਵਨ ਸਾਥੀ ਦੇ ਨਾਲ ਮਧੁਰ ਬਣਿਆ ਰਹੇਗਾ। ਇਸ ਗੋਚਰ ਦੇ ਦੌਰਾਨ ਤੁਹਾਡੇ ਦੋਹਾਂ ਵਿਚਕਾਰ ਆਪਸੀ ਸਮਝ ਅਤੇ ਤਾਲਮੇਲ ਬਿਹਤਰ ਬਣੇਗਾ। ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਡਿਨਰ ਦਾ ਆਨੰਦ ਲਓਗੇ। ਘਰ ਪਰਿਵਾਰ ਵਿੱਚ ਖੁਸ਼ਹਾਲ ਮਾਹੌਲ ਬਣਿਆ ਰਹੇਗਾ।

ਸਿਹਤ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੀ ਸਿਹਤ ਚੰਗੀ ਰਹੇਗੀ। ਸਿਹਤ ਸਬੰਧੀ ਛੋਟੀ-ਮੋਟੀ ਸਮੱਸਿਆ ਜਿਵੇਂ ਸਿਰ ਦਰਦ ਆਦਿ ਪਰੇਸ਼ਾਨ ਕਰ ਸਕਦੀ ਹੈ। ਪਰ ਚਿੰਤਾ ਦੀ ਕੋਈ ਗੱਲ ਨਹੀਂ ਹੋਵੇਗੀ। ਮਿਥੁਨ ਰਾਸ਼ੀ ਵਾਲਿਆਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਫਿੱਟ ਰਹਿਣ ਦੇ ਲਈ ਸੰਤੁਲਿਤ ਜੀਵਨ ਸ਼ੈਲੀ ਦਾ ਪਾਲਣ ਕਰਨਾ ਪਵੇਗਾ ਅਤੇ ਆਪਣਾ ਧਿਆਨ ਰੱਖਣਾ ਪਵੇਗਾ।

ਉਪਾਅ: ਹਰ ਰੋਜ਼ ਸੂਰਜ ਦੇ ਬੀਜ ਮੰਤਰ ਦਾ ਜਾਪ ਕਰੋ।

ਮਿਥੁਨ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦੂਜੇ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਦੂਜਾ ਘਰ ਪਰਿਵਾਰ, ਖੁਸ਼ਹਾਲੀ ਅਤੇ ਬੋਲਬਾਣੀ ਦਾ ਅਤੇ ਦਸਵਾਂ ਘਰ ਨਾਮ, ਪ੍ਰਸਿੱਧੀ ਆਦਿ ਦਾ ਹੁੰਦਾ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਸੂਰਜ ਦਾ ਗੋਚਰ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ। ਇਹ ਗੋਚਰ ਤੁਹਾਡੇ ਕਰੀਅਰ ਦੇ ਵਿਕਾਸ ਵਿੱਚ ਸਹਾਇਕ ਹੋਵੇਗਾ। ਨੌਕਰੀ ਵਿੱਚ ਤੁਹਾਡਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ। ਤੁਹਾਨੂੰ ਪ੍ਰਮੋਸ਼ਨ ਜਾਂ ਵਿਦੇਸ਼ ਤੋਂ ਕੋਈ ਅਜਿਹਾ ਪ੍ਰੋਜੈਕਟ ਮਿਲ ਸਕਦਾ ਹੈ, ਜੋ ਤੁਹਾਨੂੰ ਆਪਣੀ ਯੋਗਤਾ ਸਾਬਿਤ ਕਰਨ ਅਤੇ ਸਫਲਤਾ ਪ੍ਰਾਪਤੀ ਦੇ ਮੌਕੇ ਪ੍ਰਦਾਨ ਕਰੇਗਾ। ਇਹਨਾਂ ਜਾਤਕਾਂ ਦੇ ਰਿਸ਼ਤੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਚੰਗੇ ਰਹਿਣਗੇ। ਇਸ ਨਾਲ ਕਾਰਜ ਸਥਾਨ ਦਾ ਮਾਹੌਲ ਸਕਾਰਾਤਮਕ ਬਣਿਆ ਰਹੇਗਾ।

ਆਰਥਿਕ ਰੂਪ ਤੋਂ ਇਹ ਗੋਚਰ ਤੁਹਾਨੂੰ ਨਿਵੇਸ਼ ਦੇ ਮਾਧਿਅਮ ਤੋਂ ਚੰਗੀ ਮਾਤਰਾ ਵਿੱਚ ਲਾਭ ਦਿਲਵਾਏਗਾ। ਜਿਹੜੇ ਜਾਤਕ ਕਾਰੋਬਾਰ ਕਰਦੇ ਹਨ, ਉਹਨਾਂ ਨੂੰ ਬਿਜ਼ਨਸ ਵਿੱਚ ਅਜਿਹੇ ਸੁਨਹਿਰੇ ਮੌਕਿਆਂ ਦੀ ਪ੍ਰਾਪਤੀ ਹੋਵੇਗੀ, ਜੋ ਆਰਥਿਕ ਰੂਪ ਨਾਲ ਸਥਿਰਤਾ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਵਿੱਚ ਸਹਾਇਕ ਸਾਬਿਤ ਹੋਣਗੇ। ਤੁਹਾਨੂੰ ਕਾਰੋਬਾਰ ਦਾ ਵਿਸਥਾਰ ਕਰਨ ਦਾ ਮੌਕਾ ਵੀ ਮਿਲੇਗਾ।

ਪ੍ਰੇਮ ਜੀਵਨ ਵੱਲ ਦੇਖੀਏ ਤਾਂ ਕਰਕ ਰਾਸ਼ੀ ਵਾਲਿਆਂ ਦੇ ਪ੍ਰੇਮ ਜੀਵਨ ਵਿੱਚ ਕੋਈ ਵੱਡਾ ਪਰਿਵਰਤਨ ਆ ਸਕਦਾ ਹੈ, ਜਿਵੇਂ ਕਿ ਤੁਹਾਡਾ ਵਿਆਹ ਹੋ ਸਕਦਾ ਹੈ ਜਾਂ ਤੁਸੀਂ ਆਪਣੇ ਪਰਿਵਾਰ ਦੀ ਸ਼ੁਰੂਆਤ ਕਰ ਸਕਦੇ ਹੋ। ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਪਰਿਵਾਰ ਦੇ ਨਾਲ ਚੰਗਾ ਸਮਾਂ ਬਿਤਾਓਗੇ ਅਤੇ ਉਹਨਾਂ ਨਾਲ ਖੂਬ ਦਿਲ ਖੋਲ ਕੇ ਗੱਲਾਂ ਕਰੋਗੇ।

ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਸੂਰਜ ਦਾ ਇਹ ਗੋਚਰ ਤੁਹਾਡੇ ਜੀਵਨ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਲਿਆਉਣ ਦਾ ਕੰਮ ਕਰੇਗਾ। ਸਿਹਤ ਸਬੰਧੀ ਛੋਟੀ-ਮੋਟੀ ਸਮੱਸਿਆ ਪੈਦਾ ਹੋ ਸਕਦੀ ਹੈ। ਵੈਸੇ ਤੁਹਾਡੀ ਸਿਹਤ ਬਹੁਤ ਚੰਗੀ ਰਹੇਗੀ। ਆਪਣੀ ਚੰਗੀ ਸਿਹਤ ਨੂੰ ਕਾਇਮ ਰੱਖਣ ਲਈ ਆਪਣਾ ਧਿਆਨ ਰੱਖੋ ਅਤੇ ਸੰਤੁਲਿਤ ਜੀਵਨਸ਼ੈਲੀ ਅਪਣਾਓ।

ਉਪਾਅ: ਸੂਰਜ ਦੇਵਤਾ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਸੂਰਜ ਸਤੋਤਰ ਦਾ ਪਾਠ ਕਰੋ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਚਰਿੱਤਰ ਅਤੇ ਵਿਅਕਤਿੱਤਵ ਦੇ ਘਰ ਅਰਥਾਤ ਪਹਿਲੇ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ, ਜੋ ਕਿ ਅਧਿਆਤਮ, ਧਰਮ ਅਤੇ ਉੱਚ ਵਿੱਦਿਆ ਦਾ ਘਰ ਹੈ।

ਕਰੀਅਰ ਨੂੰ ਦੇਖੀਏ ਤਾਂ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਸ਼ਾਨਦਾਰ ਰਹੇਗਾ, ਕਿਉਂਕਿ ਇਹ ਤੁਹਾਡੇ ਲਈ ਆਮਦਨ ਵਿੱਚ ਵਾਧਾ, ਅਹੁਦੇ ਵਿੱਚ ਤਰੱਕੀ ਅਤੇ ਵਿਕਾਸ ਦੇ ਹੋਰ ਮੌਕੇ ਲੈ ਕੇ ਆਵੇਗਾ। ਇਹਨਾਂ ਲੋਕਾਂ ਨੂੰ ਕੋਈ ਚੰਗੀ ਨੌਕਰੀ ਹਾਸਲ ਕਰਨ ਜਾਂ ਪ੍ਰਮੋਸ਼ਨ ਦੇ ਨਾਲ-ਨਾਲ ਹੋਰ ਲਾਭ ਮਿਲਣ ਦੀ ਵੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਮਿਲੇਗੀ।

ਆਰਥਿਕ ਜੀਵਨ ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਸੂਰਜ ਗੋਚਰ ਦਾ ਫਾਇਦਾ ਆਪਣੀ ਸਮਝ ਨਾਲ ਲੈਣਾ ਪਵੇਗਾ, ਕਿਉਂਕਿ ਇਹ ਗੋਚਰ ਤੁਹਾਨੂੰ ਆਮਦਨ ਵਿੱਚ ਵਾਧੇ ਅਤੇ ਲਾਭ ਕਮਾਉਣ ਦੇ ਮੌਕੇ ਦੇ ਸਕਦਾ ਹੈ। ਨਾਲ ਹੀ ਇਸ ਸਮੇਂ ਪੈਸਿਆਂ ਦੀ ਬੱਚਤ ਵੀ ਹੋ ਸਕਦੀ ਹੈ। ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਬਣੇਗੀ। ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਡੇ ਪ੍ਰੇਮ ਜੀਵਨ ਦੇ ਲਈ ਸਕਾਰਾਤਮਕ ਰਹੇਗਾ। ਇਸ ਅਵਧੀ ਦੇ ਦੌਰਾਨ ਤੁਹਾਡੇ ਜੀਵਨ ਵਿੱਚ ਕੁਝ ਮਹੱਤਵਪੂਰਣ ਪਰਿਵਰਤਨ ਆ ਸਕਦੇ ਹਨ, ਜਿਵੇਂ ਕਿ ਤੁਹਾਡਾ ਵਿਆਹ ਹੋ ਸਕਦਾ ਹੈ ਜਾਂ ਕੋਈ ਹੋਰ ਸ਼ੁਭ ਕਾਰਜ ਹੋਣ ਦੀ ਸੰਭਾਵਨਾ ਬਣੇਗੀ। ਤੁਸੀਂ ਆਪਣੇ ਪਰਿਵਾਰ ਦੇ ਨਜ਼ਦੀਕੀ ਮੈਂਬਰਾਂ ਦੇ ਨਾਲ ਕਿਸੇ ਯਾਤਰਾ ਲਈ ਘੁੰਮਣ-ਫਿਰਨ ਜਾ ਸਕਦੇ ਹੋ।

ਸਿਹਤ ਦੇ ਪੱਖ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਦੀ ਸਿਹਤ ਚੰਗੀ ਰਹੇਗੀ। ਤੁਹਾਨੂੰ ਸਿਰ ਦਰਦ ਵਰਗੀ ਛੋਟੀ-ਮੋਟੀ ਸਮੱਸਿਆ ਹੋ ਸਕਦੀ ਹੈ, ਪਰ ਕੋਈ ਵੱਡੀ ਪਰੇਸ਼ਾਨੀ ਨਹੀਂ ਹੋਵੇਗੀ। ਸਿੰਘ ਰਾਸ਼ੀ ਦੇ ਜਾਤਕ ਨਿਯਮਿਤ ਤੌਰ ‘ਤੇ ਕਸਰਤ ਕਰਕੇ, ਸੰਤੁਲਿਤ ਖੁਰਾਕ ਲੈ ਕੇ ਅਤੇ ਤਣਾਅ ਨੂੰ ਕੰਟਰੋਲ ਕਰਕੇ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਦੋਹਾਂ ਨੂੰ ਚੰਗਾ ਬਣਾ ਕੇ ਰੱਖ ਸਕਦੇ ਹਨ।

ਉਪਾਅ: ਸਕਾਰਾਤਮਕ ਊਰਜਾ ਵਿੱਚ ਵਾਧੇ ਦੇ ਲਈ ਰੂਬੀ ਰਤਨ ਹਮੇਸ਼ਾ ਆਪਣੇ ਕੋਲ਼ ਰੱਖੋ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸੂਰਜ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਬਾਰ੍ਹਵਾਂ ਘਰ ਖਰਚਿਆਂ ਅਤੇ ਹਾਨੀ ਆਦਿ ਦਾ ਘਰ ਹੁੰਦਾ ਹੈ, ਜਦੋਂ ਕਿ ਅੱਠਵਾਂ ਘਰ ਅਚਾਨਕ ਹੋਣ ਵਾਲੇ ਲਾਭ ਜਾਂ ਹਾਨੀ ਅਤੇ ਲੰਬੀ ਉਮਰ ਦੀ ਪ੍ਰਤਿਨਿਧਤਾ ਕਰਦਾ ਹੈ।

ਬਾਰ੍ਹਵੇਂ ਘਰ ਵਿੱਚ ਸੂਰਜ ਦਾ ਗੋਚਰ ਤੁਹਾਡੇ ਕਰੀਅਰ ਵਿੱਚ ਸਮੱਸਿਆਵਾਂ ਅਤੇ ਰੁਕਾਵਟਾਂ ਪੈਦਾ ਕਰਨ ਦਾ ਕੰਮ ਕਰ ਸਕਦਾ ਹੈ। ਤੁਹਾਡੇ ਉੱਤੇ ਕੰਮ ਦਾ ਬੋਝ ਵਧਣ ਅਤੇ ਲਾਪਰਵਾਹੀ ਕਾਰਣ ਕੰਮ ਵਿੱਚ ਗਲਤੀਆਂ ਹੋ ਸਕਦੀਆਂ ਹਨ, ਜਿਸ ਨਾਲ ਤੁਸੀਂ ਅਸੰਤੁਸ਼ਟ ਹੋਵੋਗੇ। ਕੁਝ ਜਾਤਕ ਆਮਦਨ ਵਿੱਚ ਵਾਧੇ ਲਈ ਦੇ ਲਈ ਦੂਜੀ ਨੌਕਰੀ ਦੇ ਮੌਕਿਆਂ ਦੀ ਭਾਲ਼ ਵਿੱਚ ਵੀ ਨਜ਼ਰ ਆ ਸਕਦੇ ਹਨ, ਕਿਉਂਕਿ ਉਹਨਾਂ ਨੂੰ ਮਹਿਸੂਸ ਹੋ ਸਕਦਾ ਹੈ ਕਿ ਵਰਤਮਾਨ ਨੌਕਰੀ ਵਿੱਚ ਉਹਨਾਂ ਨੂੰ ਤਰੱਕੀ ਨਹੀਂ ਮਿਲੇਗੀ। ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਨੂੰ ਵਿਦੇਸ਼ ਵਿੱਚ ਕਾਰੋਬਾਰ ਕਰਨ ਦੇ ਮੌਕੇ ਵੀ ਪ੍ਰਦਾਨ ਕਰਵਾ ਸਕਦਾ ਹੈ। ਪਰ ਸੰਭਾਵਨਾ ਹੈ ਕਿ ਇਹ ਤੁਹਾਡੀ ਉਮੀਦ ਦੇ ਅਨੁਸਾਰ ਨਹੀਂ ਹੋਵੇਗਾ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਡੇ ਖਰਚੇ ਵਧਾ ਸਕਦਾ ਹੈ। ਨਾਲ ਹੀ ਤੁਹਾਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਤੁਹਾਡੇ ਲਈ ਸਾਵਧਾਨੀ ਪੂਰਵਕ ਆਰਥਿਕ ਯੋਜਨਾ ਦਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੋਵੇਗਾ, ਤਾਂ ਹੀ ਤੁਸੀਂ ਇਹਨਾਂ ਬੇਕਾਰ ਦੇ ਖਰਚਿਆਂ ‘ਤੇ ਕੰਟਰੋਲ ਕਰ ਸਕੋਗੇ। ਇਸ ਦੇ ਨਤੀਜੇ ਵਜੋਂ ਤੁਹਾਨੂੰ ਇਹਨਾਂ ਸਭ ਪਰੇਸ਼ਾਨੀਆਂ ਨਾਲ ਨਿਪਟਣ ਦੇ ਲਈ ਬਹੁਤ ਸੋਚ-ਸਮਝ ਕੇ ਪੈਸੇ ਖਰਚ ਕਰਨੇ ਪੈਣਗੇ।

ਪ੍ਰੇਮ ਜੀਵਨ ਦੇ ਲਈ ਇਹ ਗੋਚਰ ਥੋੜਾ ਜਿਹਾ ਮੁਸ਼ਕਿਲ ਹੋ ਸਕਦਾ ਹੈ। ਇਸ ਦੌਰਾਨ ਤੁਹਾਡੇ ਰਿਸ਼ਤੇ ਵਿੱਚ ਪ੍ਰੇਮ ਦੀ ਕਮੀ ਦੇਖਣ ਨੂੰ ਮਿਲੇਗੀ। ਗੱਲਬਾਤ ਦੀ ਕਮੀ ਅਤੇ ਧਨ ਨਾਲ ਜੁੜੇ ਮਾਮਲਿਆਂ ਦਾ ਤਣਾਅ ਤੁਹਾਡੇ ਰਿਸ਼ਤੇ ਵਿੱਚ ਸਮੱਸਿਆ ਪੈਦਾ ਕਰਨ ਦਾ ਕੰਮ ਕਰ ਸਕਦਾ ਹੈ। ਸੰਭਾਵਨਾ ਹੈ ਕਿ ਵਿਅਕਤੀਗਤ ਜ਼ਰੂਰਤਾਂ ਦੇ ਕਾਰਨ ਵੀ ਘਰ-ਪਰਿਵਾਰ ਦਾ ਮਾਹੌਲ ਖਰਾਬ ਹੋ ਸਕਦਾ ਹੈ। ਇਸ ਲਈ ਥੋੜਾ ਜਿਹਾ ਸਾਵਧਾਨ ਰਹੋ।

ਸਿਹਤ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਵਿੱਚ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਸਿਰ ਦਰਦ, ਪਾਚਣ ਸਬੰਧੀ ਪਰੇਸ਼ਾਨੀ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਧਿਆਨ ਰੱਖਣਾ ਪਵੇਗਾ। ਸੰਤੁਲਿਤ ਖੁਰਾਕ, ਤਣਾਅ ਨੂੰ ਦੂਰ ਕਰਨਾ ਅਤੇ ਸਿਹਤ ਦੇ ਪ੍ਰਤੀ ਸਾਵਧਾਨੀ ਵਰਤ ਕੇ ਤੁਸੀਂ ਸੂਰਜ ਗੋਚਰ ਦੇ ਅਸ਼ੁਭ ਪ੍ਰਭਾਵਾਂ ਨੂੰ ਘੱਟ ਕਰ ਸਕਦੇ ਹੋ।

ਉਪਾਅ: ਆਦਿਤਿਆ ਹਿਰਦੇ ਸਤੋਤਰ ਦਾ ਪਾਠ ਕਰੋ।

ਕੰਨਿਆ ਹਫਤਾਵਰੀ ਰਾਸ਼ੀਫਲ

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਦੱਸ ਦੇਈਏ ਕਿ ਕੁੰਡਲੀ ਵਿੱਚ ਗਿਆਰ੍ਹਵਾਂ ਘਰ ਭੌਤਿਕ ਸੁੱਖ ਅਤੇ ਇੱਛਾਵਾਂ ਅਤੇ ਸੱਤਵਾਂ ਘਰ ਵਿਆਹ ਅਤੇ ਪਾਰਟਨਰਸ਼ਿਪ ਦਾ ਹੁੰਦਾ ਹੈ।

ਤੁਲਾ ਰਾਸ਼ੀ ਵਾਲਿਆਂ ਦੇ ਲਈ ਸੂਰਜ ਦਾ ਇਹ ਗੋਚਰ ਕਰੀਅਰ ਵਿੱਚ ਚੁਣੌਤੀਆਂ ਲੈ ਕੇ ਆ ਸਕਦਾ ਹੈ। ਖਾਸ ਤੌਰ ‘ਤੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਤੁਹਾਡੇ ਰਿਸ਼ਤੇ ਵਿਗੜ ਸਕਦੇ ਹਨ ਅਤੇ ਕੰਮ ਦਾ ਵਧਦਾ ਦਬਾਅ ਤੁਹਾਨੂੰ ਬੇਕਾਰ ਦੀਆਂ ਯਾਤਰਾਵਾਂ ਕਰਨ ਲਈ ਮਜਬੂਰ ਕਰ ਸਕਦਾ ਹੈ, ਜਿਸ ਦੇ ਤੁਹਾਨੂੰ ਜ਼ਿਆਦਾ ਚੰਗੇ ਨਤੀਜੇ ਨਾ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਨੂੰ ਵੀ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਕਾਰੋਬਾਰ ਨਾਲ ਜੁੜਿਆ ਕੋਈ ਵੀ ਫੈਸਲਾ ਲੈਂਦੇ ਸਮੇਂ ਸਾਵਧਾਨ ਰਹਿਣਾ ਪਵੇਗਾ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਤੁਲਾ ਰਾਸ਼ੀ ਵਾਲਿਆਂ ਨੂੰ ਲਾਭ ਕਮਾਉਣ ਦੇ ਰਸਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਨੂੰ ਅਚਾਨਕ ਹੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਨਿੱਜੀ ਜੀਵਨ ਵਿੱਚ ਚੱਲ ਰਹੀ ਕਿਸੇ ਸਮੱਸਿਆ ਦੇ ਕਾਰਨ ਤੁਹਾਡੇ ਉੱਤੇ ਕੋਈ ਨਵਾਂ ਖਰਚਾ ਆ ਸਕਦਾ ਹੈ, ਜਿਸ ਕਾਰਨ ਤੁਹਾਡੀ ਆਰਥਿਕ ਸਥਿਤੀ ਹਿੱਲ ਸਕਦੀ ਹੈ। ਸਮਝਦਾਰੀ ਨਾਲ ਬਜਟ ਯੋਜਨਾ ਬਣਾ ਕੇ ਚੱਲੋ।

ਇਸ ਗੋਚਰ ਦੇ ਦੌਰਾਨ ਤੁਹਾਡੇ ਪ੍ਰੇਮ ਜੀਵਨ ਵਿੱਚ ਤਣਾਅ ਭਰਿਆ ਰਹੇਗਾ, ਕਿਉਂਕਿ ਜੀਵਨ ਸਾਥੀ ਅਤੇ ਤੁਹਾਡੇ ਵਿਚਕਾਰ ਗੱਲਬਾਤ ਦੀ ਕਮੀ ਅਤੇ ਆਪਸੀ ਸਮਝ ਦੀ ਕਮੀ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਮਤਭੇਦ ਅਤੇ ਵਾਦ-ਵਿਵਾਦ ਵੀ ਹੋ ਸਕਦਾ ਹੈ। ਇਹਨਾਂ ਸਭ ਸਮੱਸਿਆਵਾਂ ਤੋਂ ਬਚਣ ਲਈ ਆਪਣੇ ਸਾਥੀ ਨਾਲ ਖੁੱਲ ਕੇ ਗੱਲਬਾਤ ਕਰੋ ਅਤੇ ਆਪਸੀ ਤਾਲਮੇਲ ਨੂੰ ਵਧਾਓ।

ਇਸ ਰਾਸ਼ੀ ਦੇ ਜਾਤਕਾਂ ਨੂੰ ਸੂਰਜ ਗੋਚਰ ਦੀ ਅਵਧੀ ਦੇ ਦੌਰਾਨ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਤੀਜੇ ਵਜੋਂ ਸਿਹਤ ਉੱਤੇ ਹੋਣ ਵਾਲ਼ੇ ਖਰਚੇ ਵੀ ਵੱਧ ਸਕਦੇ ਹਨ। ਇਸ ਲਈ ਪਹਿਲਾਂ ਹੀ ਆਪਣਾ ਧਿਆਨ ਰੱਖੋ, ਸੰਤੁਲਿਤ ਭੋਜਨ ਖਾਓ ਅਤੇ ਮਾਨਸਿਕ ਰੂਪ ਤੋਂ ਸਿਹਤਮੰਦ ਰਹਿਣ ਦੇ ਲਈ ਨਿਯਮਤ ਤੌਰ ‘ਤੇ ਕਸਰਤ, ਯੋਗ ਅਤੇ ਮੈਡੀਟੇਸ਼ਨ ਕਰੋ।

ਉਪਾਅ: ਸੂਰਜ ਚੜ੍ਹਨ ਦੇ ਸਮੇਂ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਸੂਰਜ ਦੇਵਤਾ ਨੂੰ ਜਲ ਅਤੇ ਲਾਲ ਫੁੱਲ ਅਰਪਿਤ ਕਰੋ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦਸਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਦਸਵਾਂ ਘਰ ਨਾਮ ਅਤੇ ਪ੍ਰਸਿੱਧੀ ਦਾ ਹੁੰਦਾ ਹੈ, ਜਦ ਕਿ ਛੇਵਾਂ ਘਰ ਕਰਜ਼ੇ, ਰੋਗ ਅਤੇ ਦੁਸ਼ਮਣਾਂ ਦਾ ਹੁੰਦਾ ਹੈ।

ਕਰੀਅਰ ਦੇ ਲਈ ਸੂਰਜ ਦਾ ਇਹ ਗੋਚਰ ਤਰੱਕੀ ਲੈ ਕੇ ਆਵੇਗਾ ਅਤੇ ਇਹ ਤਰੱਕੀ ਤੁਹਾਨੂੰ ਆਪਣੇ ਕੰਮ ਵਿੱਚ ਕੀਤੀ ਗਈ ਮਿਹਨਤ ਦੇ ਲਈ ਅਹੁਦੇ ਅਤੇ ਆਮਦਨ ਵਿੱਚ ਵਾਧੇ ਦੇ ਰੂਪ ਵਿੱਚ ਮਿਲ ਸਕਦੀ ਹੈ। ਤੁਸੀਂ ਆਪਣੇ ਸਹਿਕਰਮੀਆਂ ਤੋਂ ਅੱਗੇ ਨਿੱਕਲਣਾ ਚਾਹੋਗੇ। ਤੁਹਾਨੂੰ ਸਰਕਾਰੀ ਖੇਤਰ ਨਾਲ ਜੁੜੀ ਕਿਸੇ ਨੌਕਰੀ ਦਾ ਮੌਕਾ ਵੀ ਮਿਲ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਬਿਜ਼ਨਸ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਿਪਟਣ ਦੇ ਲਈ ਰਣਨੀਤੀ ਤਿਆਰ ਕਰਕੇ ਅੱਗੇ ਵਧਣਾ ਚਾਹੀਦਾ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਨਿਵੇਸ਼ ਦੇ ਮਾਧਿਅਮ ਤੋਂ ਚੰਗਾ ਲਾਭ ਕਮਾਉਣ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਤੁਹਾਡਾ ਆਤਮ ਵਿਸ਼ਵਾਸ ਵੀ ਵਧੇਗਾ ਅਤੇ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇਗੀ। ਸੱਟੇਬਾਜ਼ੀ ਨਾਲ ਜੁੜੇ ਜਾਤਕਾਂ ਨੂੰ ਬੇਅੰਤ ਸਫਲਤਾ ਮਿਲਣ ਦੀ ਸੰਭਾਵਨਾ ਹੈ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਦਾ ਰਿਸ਼ਤਾ ਆਪਣੇ ਜੀਵਨ ਸਾਥੀ ਦੇ ਨਾਲ ਗਹਿਰਾ ਹੋਵੇਗਾ ਅਤੇ ਇੱਕ-ਦੂਜੇ ਦੇ ਲਈ ਪ੍ਰੇਮ ਵਧੇਗਾ। ਤੁਹਾਨੂੰ ਆਪਣੇ ਜੀਵਨ ਸਾਥੀ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਅਤੇ ਆਵੇਗੀ ਹੋਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਕਿ ਰਿਸ਼ਤੇ ਵਿੱਚ ਮਧੁਰਤਾ ਬਣੀ ਰਹੇ।

ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੀ ਸਿਹਤ ਵਧੀਆ ਰਹੇਗੀ। ਤੁਸੀਂ ਖੁਸ਼ ਰਹੋਗੇ। ਨਿਯਮਿਤ ਰੂਪ ਨਾਲ ਕਸਰਤ ਕਰੋ, ਸੰਤੁਲਿਤ ਭੋਜਨ ਖਾਓ ਅਤੇ ਤਣਾਅ ਤੋਂ ਬਚੋ। ਜੇਕਰ ਜ਼ਰੂਰਤ ਪਵੇ ਤਾਂ ਡਾਕਟਰ ਦੀ ਸਲਾਹ ਵੀ ਲਓ।

ਉਪਾਅ: ਸੂਰਜ ਦੇਵਤਾ ਨੂੰ ਲਾਲ ਚੰਦਨ ਮਿਲਾ ਕੇ ਜਲ ਚੜ੍ਹਾਓ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਮਹਾਰਾਜ ਨੌਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਦੱਸ ਦੇਈਏ ਕਿ ਕੁੰਡਲੀ ਵਿੱਚ ਨੌਵੇਂ ਘਰ ਦਾ ਸਬੰਧ ਅਧਿਆਤਮ, ਲੰਬੀ ਦੂਰੀ ਦੀ ਯਾਤਰਾ ਅਤੇ ਉੱਚ ਵਿਦਿਆ ਨਾਲ ਹੁੰਦਾ ਹੈ। ਜਦ ਕਿ ਪੰਜਵਾਂ ਘਰ ਪ੍ਰੇਮ, ਰੋਮਾਂਸ ਅਤੇ ਸੰਤਾਨ ਆਦਿ ਦਾ ਹੁੰਦਾ ਹੈ।

ਕਰੀਅਰ ਦੇ ਲਿਹਾਜ਼ ਤੋਂ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਧਨੂੰ ਰਾਸ਼ੀ ਵਾਲਿਆਂ ਦੇ ਕਰੀਅਰ ਦੇ ਲਈ ਫਲਦਾਇਕ ਰਹਿਣ ਦਾ ਅਨੁਮਾਨ ਹੈ। ਪੰਜਵੇਂ ਘਰ ਵਿੱਚ ਸੂਰਜ ਮਹਾਰਾਜ ਦੀ ਮੌਜੂਦਗੀ ਤੁਹਾਨੂੰ ਨੌਕਰੀ ਦੇ ਨਵੇਂ ਮੌਕਿਆਂ ਦੇ ਨਾਲ-ਨਾਲ ਕਰੀਅਰ ਵਿੱਚ ਤਰੱਕੀ ਦੇ ਮੌਕੇ ਪ੍ਰਦਾਨ ਕਰੇਗੀ। ਇਹ ਜਾਤਕ ਆਪਣੀ ਨਵੀਂ ਸੋਚ ਦੇ ਬਲ ਉੱਤੇ ਆਪਣੇ ਹੱਥ ਵਿੱਚ ਜੋ ਵੀ ਕੰਮ ਲੈਣਗੇ, ਉਸ ਨੂੰ ਵਧੀਆ ਤਰੀਕੇ ਨਾਲ ਪੂਰਾ ਕਰ ਸਕਣਗੇ। ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਕਾਰੋਬਾਰੀ ਜਾਤਕ ਆਪਣੇ ਬਿਜ਼ਨਸ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਨਵੀਆਂ ਨੀਤੀਆਂ ਬਣਾਓਣਗੇ ਅਤੇ ਉਹਨਾਂ ਨੂੰ ਲਾਗੂ ਵੀ ਕਰਨਗੇ। ਇਹ ਜਾਤਕ ਵੀ ਤਰੱਕੀ ਦੇ ਰਸਤੇ ਉੱਤੇ ਅੱਗੇ ਵਧਣਗੇ।

ਪ੍ਰੇਮ ਜੀਵਨ ਵੱਲ ਦੇਖੀਏ ਤਾਂ ਧਨੂੰ ਰਾਸ਼ੀ ਵਾਲਿਆਂ ਦਾ ਰਿਸ਼ਤਾ ਪ੍ਰੇਮ ਨਾਲ ਭਰਿਆ ਰਹੇਗਾ। ਤੁਸੀਂ ਦੋਵੇਂ ਦੂਜਿਆਂ ਦੇ ਲਈ ਮਿਸਾਲ ਕਾਇਮ ਕਰੋਗੇ। ਤੁਹਾਡੀ ਆਪਸੀ ਸਮਝ ਅਤੇ ਤਾਲਮੇਲ ਮਜ਼ਬੂਤ ਬਣੇਗਾ।

ਸਿਹਤ ਬਾਰੇ ਗੱਲ ਕਰੀਏ ਤਾਂ ਇਹ ਅਵਧੀ ਧਨੂੰ ਰਾਸ਼ੀ ਵਾਲਿਆਂ ਦੇ ਲਈ ਚੰਗੀ ਰਹੇਗੀ। ਉਹ ਉੱਤਮ ਸਿਹਤ ਦਾ ਆਨੰਦ ਲੈਂਦੇ ਦਿਖਣਗੇ। ਇਹਨਾਂ ਜਾਤਕਾਂ ਦਾ ਸਕਾਰਾਤਮਕ ਰਵੱਈਆ ਇਹਨਾਂ ਨੂੰ ਸਰੀਰਕ ਰੂਪ ਤੋਂ ਫਿੱਟ ਰੱਖਣ ਦਾ ਕੰਮ ਕਰੇਗਾ।

ਉਪਾਅ: ਭਗਵਾਨ ਵਿਸ਼ਣੂੰ ਦੀ ਪੂਜਾ-ਰਚਨਾ ਕਰੋ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਅੱਠਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਅੱਠਵਾਂ ਘਰ ਅਚਾਨਕ ਤੋਂ ਹੋਣ ਵਾਲੇ ਲਾਭ/ਹਾਨੀ ਅਤੇ ਲੰਬੀ ਉਮਰ ਦੀ ਪ੍ਰਤਿਨਿਧਤਾ ਕਰਦਾ ਹੈ, ਜਦ ਕਿ ਚੌਥਾ ਘਰ ਸੁੱਖ-ਸੁਵਿਧਾਵਾਂ, ਘਰ ਅਤੇ ਪ੍ਰਾਪਰਟੀ ਆਦਿ ਨੂੰ ਦਰਸਾਉਂਦਾ ਹੈ।

ਇਹ ਗੋਚਰ ਕਰੀਅਰ ਦੇ ਖੇਤਰ ਵਿੱਚ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਲੈ ਕੇ ਆ ਸਕਦਾ ਹੈ। ਹਾਲਾਂਕਿ ਚੌਥੇ ਘਰ ਵਿੱਚ ਸੂਰਜ ਦੀ ਸਥਿਤੀ ਸਥਿਰਤਾ, ਸੁੱਖ-ਸੁਵਿਧਾਵਾਂ ਅਤੇ ਪਰਿਵਾਰਿਕ ਜੀਵਨ ਦੀ ਪ੍ਰਤੀਨਿਧਤਾ ਕਰਦੀ ਹੈ, ਪਰ ਫੇਰ ਵੀ ਤੁਹਾਨੂੰ ਕਾਰਜ ਸਥਾਨ ਵਿੱਚ ਕੀਤੀ ਗਈ ਮਿਹਨਤ ਵਿੱਚ ਪਹਿਚਾਣ ਨਾ ਮਿਲਣ ਦੀ ਸੰਭਾਵਨਾ ਹੈ। ਤੁਹਾਡੇ ਉੱਤੇ ਕੰਮ ਦਾ ਦਬਾਅ ਵੀ ਵੱਧ ਸਕਦਾ ਹੈ। ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਕਰੀਅਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਾਹਰ ਨਿਕਲਣ ਦੇ ਲਈ ਤੁਹਾਨੂੰ ਬਹੁਤ ਸੋਚ-ਸਮਝ ਕੇ ਅੱਗੇ ਵਧਣਾ ਪਵੇਗਾ।

ਆਰਥਿਕ ਜੀਵਨ ਵਿੱਚ ਮਕਰ ਰਾਸ਼ੀ ਵਾਲਿਆਂ ਉੱਤੇ ਬੋਝ ਬਹੁਤ ਵੱਧ ਸਕਦਾ ਹੈ। ਤੁਹਾਡੇ ਖਰਚਿਆਂ ਵਿੱਚ ਵਾਧਾ ਹੋਵੇਗਾ। ਇਹ ਖਰਚੇ ਤੁਹਾਡੀ ਆਰਥਿਕ ਸਥਿਤੀ ਨੂੰ ਹਿਲਾਉਣ ਦਾ ਕੰਮ ਕਰ ਸਕਦੇ ਹਨ। ਤੁਹਾਨੂੰ ਬਜਟ ਬਣਾ ਕੇ ਯੋਜਨਾਬੱਧ ਤਰੀਕੇ ਨਾਲ ਚੱਲਣਾ ਚਾਹੀਦਾ ਹੈ, ਤਾਂ ਕਿ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਸਕੇ।

ਪ੍ਰੇਮ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਦਾ ਰਿਸ਼ਤਾ ਤਣਾਅ ਅਤੇ ਸਮੱਸਿਆਵਾਂ ਨਾਲ ਭਰਿਆ ਰਹਿ ਸਕਦਾ ਹੈ, ਕਿਉਂਕਿ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਗਲਤਫਹਿਮੀ ਹੋਣ ਅਤੇ ਗੱਲਬਾਤ ਦੀ ਕਮੀ ਹੋਣ ਦੀ ਸੰਭਾਵਨਾ ਹੈ। ਬਹਿਸ ਜਾਂ ਵਾਦ-ਵਿਵਾਦ ਵੀ ਹੋ ਸਕਦਾ ਹੈ। ਆਪਣਾ ਧੀਰਜ ਬਣਾ ਕੇ ਰੱਖੋ ਅਤੇ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰੋ।

ਸਿਹਤ ਦੇ ਪੱਖ ਤੋਂ ਦੇਖੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਸਿਰ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ, ਜਿਸ ਦਾ ਤੁਹਾਡੀ ਸਿਹਤ ਉੱਤੇ ਨਕਾਰਾਤਮਕ ਅਸਰ ਹੋ ਸਕਦਾ ਹੈ। ਇਹਨਾਂ ਜਾਤਕਾਂ ਨੂੰ ਆਪਣੀ ਮਾਤਾ ਦੀ ਸਿਹਤ ਵੱਲ ਵੀ ਧਿਆਨ ਦੇਣਾ ਪਵੇਗਾ। ਇਹ ਭਾਵਨਾਤਮਕ ਰੂਪ ਤੋਂ ਵੀ ਪਰੇਸ਼ਾਨ ਰਹਿ ਸਕਦੇ ਹਨ। ਤਣਾਅ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਅਤੇ ਨਿਯਮਿਤ ਰੂਪ ਨਾਲ ਕਸਰਤ, ਯੋਗ ਅਤੇ ਮੈਡੀਟੇਸ਼ਨ ਕਰੋ।

ਉਪਾਅ: ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਤਿਲ, ਕਣਕ ਜਾਂ ਗੁੜ ਆਦਿ ਦਾਨ ਕਰੋ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਸੱਤਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰੇਗਾ। ਕੁੰਡਲੀ ਵਿੱਚ ਸੱਤਵਾਂ ਘਰ ਵਿਆਹ ਅਤੇ ਪਾਰਟਨਰਸ਼ਿਪ ਦਾ ਹੁੰਦਾ ਹੈ ਅਤੇ ਤੀਜਾ ਘਰ ਵਿਅਕਤੀਗਤ ਵਿਕਾਸ, ਦੋਸਤਾਂ ਅਤੇ ਭੈਣ/ਭਰਾ ਦਾ ਹੁੰਦਾ ਹੈ।

ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਇਸ ਰਾਸ਼ੀ ਦੇ ਜਾਤਕ ਜੋ ਵੀ ਕੰਮ ਕਰਨਗੇ, ਉਸ ਨੂੰ ਉੱਤਮ ਤਰੀਕੇ ਨਾਲ ਪੂਰਾ ਕਰ ਸਕਣਗੇ। ਤੁਹਾਨੂੰ ਆਨਸਾਈਟ ਜਾਂ ਫੇਰ ਕਿਸੇ ਨਵੇਂ ਪ੍ਰੋਜੈਕਟ ਵਿੱਚ ਕੰਮ ਕਰਨ ਦਾ ਮੌਕਾ ਪ੍ਰਾਪਤ ਹੋ ਸਕਦਾ ਹੈ। ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਬਣੇਗਾ। ਕਾਰੋਬਾਰੀ ਜਾਤਕਾਂ ਨੂੰ ਵੀ ਲਾਭ ਅਤੇ ਤਰੱਕੀ ਪ੍ਰਾਪਤ ਹੋਵੇਗੀ।

ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਇਸ ਖੇਤਰ ਵਿੱਚ ਸਕਾਰਾਤਮਕਤਾ ਦਾ ਅਨੁਭਵ ਹੋਵੇਗਾ। ਜਿਹੜੇ ਜਾਤਕ ਲਿਖਣ, ਬੋਲਣ ਜਾਂ ਆਨਲਾਈਨ ਕਾਰੋਬਾਰ ਆਦਿ ਨਾਲ ਜੁੜੇ ਹੋਏ ਹਨ, ਉਹਨਾਂ ਦੀ ਆਮਦਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਇਹਨਾਂ ਜਾਤਕਾਂ ਨੂੰ ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਵਿਦੇਸ਼ ਤੋਂ ਵੀ ਰੁਜ਼ਗਾਰ ਜਾਂ ਨੌਕਰੀ ਦੇ ਸੁਨਹਿਰੇ ਮੌਕੇ ਮਿਲ ਸਕਦੇ ਹਨ।

ਇਸ ਗੋਚਰ ਦੇ ਦੌਰਾਨ ਕੁੰਭ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਵਧੀਆ ਰਹੇਗਾ। ਤੁਹਾਡਾ ਦੋਵਾਂ ਦਾ ਰਿਸ਼ਤਾ ਦੋਸਤਾਂ ਅਤੇ ਪਰਿਵਾਰ ਦੇ ਨਾਲ ਮਜ਼ਬੂਤ ਬਣੇਗਾ। ਤੁਸੀਂ ਉਹਨਾਂ ਨਾਲ ਗਹਿਰਾਈ ਨਾਲ ਜੁੜ ਸਕੋਗੇ। ਆਪਸ ਵਿੱਚ ਭਾਵਨਾਤਮਕ ਰੂਪ ਨਾਲ ਜੁੜਨ ਦੇ ਕਾਰਨ ਤੁਸੀਂ ਦੋਵੇਂ ਰਿਸ਼ਤੇ ਵਿੱਚ ਸੰਤੁਸ਼ਟ ਨਜ਼ਰ ਆਓਗੇ।

ਸਿਹਤ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੀ ਸਿਹਤ ਚੰਗੀ ਰਹੇਗੀ। ਤੁਸੀਂ ਸਾਹਸ ਅਤੇ ਦ੍ਰਿੜਤਾ ਨਾਲ ਭਰੇ ਹੋਵੋਗੇ। ਤੁਹਾਨੂੰ ਸਿਹਤ ਸਬੰਧੀ ਛੋਟੀ-ਮੋਟੀ ਪਰੇਸ਼ਾਨੀ ਹੋ ਸਕਦੀ ਹੈ, ਪਰ ਕੁੱਲ ਮਿਲਾ ਕੇ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਚੰਗੀ ਰਹੇਗੀ।

ਉਪਾਅ: ਅਧਿਆਤਮਕ ਵਿਕਾਸ ਅਤੇ ਅੰਦਰੂਨੀ ਸ਼ਕਤੀ ਵਿੱਚ ਵਾਧੇ ਦੇ ਲਈ ਆਤਮ-ਅਨੁਸ਼ਾਸਨ ਦਾ ਪਾਲਣ ਕਰੋ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਛੇਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁੰਡਲੀ ਵਿੱਚ ਛੇਵਾਂ ਘਰ ਮੌਤ, ਰੋਗ ਅਤੇ ਦੁਸ਼ਮਣ ਦਾ ਹੁੰਦਾ ਹੈ, ਜਦ ਕਿ ਦੂਜਾ ਘਰ ਧਨ, ਖੁਸ਼ਹਾਲੀ, ਪਰਿਵਾਰ ਅਤੇ ਬੋਲਬਾਣੀ ਆਦਿ ਦਾ ਹੁੰਦਾ ਹੈ। ਸੂਰਜ ਦਾ ਮੇਖ਼ ਰਾਸ਼ੀ ਵਿੱਚ ਗੋਚਰ ਕਰੀਅਰ ਦੇ ਖੇਤਰ ਵਿੱਚ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਲੈ ਕੇ ਆ ਸਕਦਾ ਹੈ। ਇਹਨਾਂ ਜਾਤਕਾਂ ਨੂੰ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਨੌਕਰੀ ਵਿੱਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਨਾਲ ਜੂਝਣਾ ਪੈ ਸਕਦਾ ਹੈ ਜਾਂ ਫੇਰ ਕੰਮ ਵਿੱਚ ਦੇਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਤੋਂ ਪ੍ਰਸ਼ੰਸਾ ਅਤੇ ਪਹਿਚਾਣ ਨਾ ਮਿਲਣ ਦੀ ਸੰਭਾਵਨਾ ਹੈ। ਇਹਨਾਂ ਜਾਤਕਾਂ ਉੱਤੇ ਕੰਮ ਦਾ ਬੋਝ ਅਤੇ ਜ਼ਿੰਮੇਦਾਰੀਆਂ ਦੋਵੇਂ ਹੀ ਵਧਣ ਦੀ ਸੰਭਾਵਨਾ ਹੈ। ਮੀਨ ਰਾਸ਼ੀ ਵਾਲਿਆਂ ਦੇ ਰਸਤੇ ਵਿੱਚ ਤਮਾਮ ਚੁਣੌਤੀਆਂ ਦੇ ਬਾਵਜੂਦ ਇਹਨਾਂ ਜਾਤਕਾਂ ਨੂੰ ਤਰੱਕੀ ਦੇ ਮੌਕੇ ਪ੍ਰਾਪਤ ਹੋਣਗੇ।

ਆਰਥਿਕ ਜੀਵਨ ਵੱਲ ਦੇਖੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਸਾਵਧਾਨੀ ਵਰਤਣੀ ਪਵੇਗੀ। ਸੂਰਜ ਮਹਾਰਾਜ ਤੁਹਾਡੇ ਦੂਜੇ ਘਰ ਵਿੱਚ ਬੈਠੇ ਹੋਣਗੇ, ਜੋ ਕਿ ਧਨ ਅਤੇ ਭੌਤਿਕ ਸੁੱਖ ਦਾ ਘਰ ਹੈ। ਅਜਿਹੇ ਵਿੱਚ ਤੁਹਾਡੇ ਖਰਚਿਆਂ ਵਿੱਚ ਵਾਧਾ ਹੋਣ ਜਾਂ ਫੇਰ ਜ਼ਿੰਮੇਦਾਰੀਆਂ ਵਧਣ ਦੀ ਸੰਭਾਵਨਾ ਹੈ। ਇਹਨਾਂ ਸਭ ਚੁਣੌਤੀਆਂ ਤੋਂ ਬਾਹਰ ਆਉਣ ਦੇ ਲਈ ਤੁਹਾਨੂੰ ਧਨ ਦਾ ਪ੍ਰਬੰਧਨ ਚੰਗੀ ਤਰ੍ਹਾਂ ਕਰਨਾ ਪਵੇਗਾ। ਨਾਲ ਹੀ ਆਰਥਿਕ ਯੋਜਨਾ ਬਣਾ ਕੇ ਚੱਲਣਾ ਪਵੇਗਾ, ਤਾਂ ਕਿ ਤੁਸੀਂ ਬੇਕਾਰ ਦੇ ਖਰਚਿਆਂ ਨੂੰ ਕੰਟਰੋਲ ਕਰ ਸਕੋ।

ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਸੂਰਜ ਗੋਚਰ ਦੀ ਅਵਧੀ ਵਿੱਚ ਤੁਹਾਨੂੰ ਵਿਵਾਦ ਜਾਂ ਕਲੇਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਤੁਹਾਡੇ ਦੋਵਾਂ ਦੇ ਵਿਚਕਾਰ ਗੱਲਬਾਤ ਦੀ ਕਮੀ ਜਾਂ ਗਲਤਫਹਿਮੀ ਹੋਣ ਦੀ ਸੰਭਾਵਨਾ ਹੈ, ਜਿਸ ਦੇ ਚਲਦੇ ਤੁਹਾਡੇ ਰਿਸ਼ਤੇ ਵਿੱਚ ਤਣਾਅ ਜਾਂ ਵਿਵਾਦ ਪੈਦਾ ਹੋ ਸਕਦਾ ਹੈ। ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਆਪਣੇ ਜੀਵਨਸਾਥੀ ਦੇ ਨਾਲ ਧੀਰਜ ਰੱਖ ਕੇ ਖੁੱਲ ਕੇ ਗੱਲਬਾਤ ਕਰੋ।

ਸਿਹਤ ਦੇ ਲਿਹਾਜ਼ ਤੋਂ ਮੀਨ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਸਿਹਤ ਨੂੰ ਪ੍ਰਾਰਥਮਿਕਤਾ ਦੇਣੀ ਪਵੇਗੀ। ਜਿਵੇਂ ਕਿ ਸੂਰਜ ਤੁਹਾਡੇ ਛੇਵੇਂ ਘਰ ਦਾ ਸੁਆਮੀ ਹੈ ਤਾਂ ਇਹ ਤੁਹਾਡੇ ਜੀਵਨ ਵਿੱਚ ਸਿਹਤ ਸਬੰਧੀ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ। ਨਾਲ ਹੀ ਚਿੰਤਾ ਅਤੇ ਤਣਾਅ ਵੀ ਤੁਹਾਡੀ ਸਿਹਤ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰਨ ਦਾ ਕੰਮ ਕਰ ਸਕਦੇ ਹਨ। ਅਜਿਹੇ ਵਿੱਚ ਇਹਨਾਂ ਜਾਤਕਾਂ ਨੂੰ ਫਿੱਟ ਰਹਿਣ ਦੇ ਲਈ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਰਹਿਣ ਦੇ ਲਈ ਪ੍ਰਕਿਰਤੀ ਨਾਲ ਸਮਾਂ ਬਿਤਾਓ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer