ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ (14 ਮਾਰਚ, 2024)

Author: Charu Lata | Updated Tue, 13 Feb 2024 08:48 PM IST

ਗ੍ਰਹਾਂ ਦਾ ਰਾਜਾ ਸੂਰਜ ਜਲਦੀ ਹੀ ਮੀਨ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ। ਮੀਨ ਪ੍ਰਕ੍ਰਿਤਿਕ ਰਾਸ਼ੀ ਚੱਕਰ ਦੀ 12ਵੀਂ ਰਾਸ਼ੀ ਹੈ।ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ 14 ਮਾਰਚ 2024 ਨੂੰ 12:23 ਵਜੇ ਹੋਵੇਗਾ। ਸਭ ਗ੍ਰਹਿਆਂ ਵਿੱਚੋਂ ਸੂਰਜ ਨੂੰ ਸਭ ਤੋਂ ਪ੍ਰਮੁੱਖ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਊਰਜਾ ਦਾ ਮੁੱਖ ਸਰੋਤ ਵੀ ਮੰਨਿਆ ਗਿਆ ਹੈ। ਸੂਰਜ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਵੀ ਅਸੰਭਵ ਹੈ। ਸੂਰਜ ਸੁਭਾਅ ਤੋਂ ਹੀ ਮਰਦਾਨਾ ਅਤੇ ਜਟਿਲ ਕੰਮਾਂ ਨੂੰ ਸੰਭਾਲਣ ਦੇ ਲਈ ਦ੍ਰਿੜ ਸੰਕਲਪ ਦੇਣ ਵਾਲਾ ਗ੍ਰਹਿ ਹੈ। ਇਸ ਤੋਂ ਇਲਾਵਾ ਇਹ ਲੀਡਰਸ਼ਿਪ ਦੇ ਗੁਣਾਂ ਦੀ ਵੀ ਪ੍ਰਤੀਨਿਧਤਾ ਕਰਦਾ ਹੈ। ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਮੇਖ਼ ਜਾਂ ਸਿੰਘ ਰਾਸ਼ੀ ਵਿੱਚ ਸੂਰਜ ਮਜ਼ਬੂਤ ਸਥਿਤੀ ਵਿਚ ਹੁੰਦਾ ਹੈ, ਉਨ੍ਹਾਂ ਨੂੰ ਕਰੀਅਰ ਦੇ ਸਬੰਧ ਵਿੱਚ ਹਰ ਤਰ੍ਹਾਂ ਦੇ ਲਾਭ ਪ੍ਰਾਪਤ ਹੁੰਦੇ ਹਨ, ਧਨ-ਸੰਪੱਤੀ ਪ੍ਰਾਪਤ ਹੁੰਦੀ ਹੈ, ਰਿਸ਼ਤਿਆਂ ਵਿੱਚ ਖੁਸ਼ਹਾਲੀ ਅਤੇ ਪਿਤਾ ਜੀ ਤੋਂ ਸਹਿਯੋਗ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਸੂਰਜ ਮਜ਼ਬੂਤ ਹੁੰਦਾ ਹੈ, ਉਹ ਸ਼ੁਭ ਨਤੀਜੇ ਪ੍ਰਾਪਤ ਕਰਦੇ ਹਨ, ਦੂਜਿਆਂ ‘ਤੇ ਆਪਣੀ ਪ੍ਰਭੁਤਾ ਕਾਇਮ ਰੱਖਦੇ ਹਨ ਅਤੇ ਅਜਿਹੇ ਵਿਅਕਤੀਆਂ ਵਿੱਚ ਮਜ਼ਬੂਤ ਅਗਵਾਈ ਦੇ ਗੁਣ ਦੇਖਣ ਨੂੰ ਮਿਲਦੇ ਹਨ।ਸੂਰਜ ਮੇਖ਼ ਰਾਸ਼ੀ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਹੁੰਦਾ ਹੈ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਇਹ ਪ੍ਰਿਥਵੀ ਦੇ ਬਹੁਤ ਨਜ਼ਦੀਕ ਆਓਂਦਾ ਹੈ ਅਤੇ ਆਪਣੀ ਉੱਚ ਸਥਿਤੀ ਨੂੰ ਪ੍ਰਾਪਤ ਕਰਦਾ ਹੈ। ਇਸ ਤੋਂ ਬਾਅਦ ਅਕਤੂਬਰ ਦੇ ਮਹੀਨੇ ਦੇ ਦੌਰਾਨ ਇਹ ਪ੍ਰਿਥਵੀ ਤੋਂ ਬਹੁਤ ਦੂਰ ਚਲਾ ਜਾਂਦਾ ਹੈ ਅਤੇ ਆਪਣੀ ਨੀਚ ਸਥਿਤੀ ਵਿੱਚ ਆ ਜਾਂਦਾ ਹੈ ਅਤੇ ਇਸ ਤਰ੍ਹਾਂ ਆਪਣੀਆਂ ਸ਼ਕਤੀਆਂ ਗੁਆ ਦਿੰਦਾ ਹੈ। ਕਮਜ਼ੋਰ ਸੂਰਜ ਦੇ ਪ੍ਰਭਾਵ ਨਾਲ਼ ਵਿਅਕਤੀ ਨੂੰ ਰੋਗ-ਪ੍ਰਤੀਰੋਧਕ ਖਮਤਾ ਵਿੱਚ ਕਮੀ ਅਤੇ ਪਾਚਣ ਸਬੰਧੀ ਪਰੇਸ਼ਾਨੀਆਂ, ਸਿਹਤ ਸਬੰਧੀ ਪੁਰਾਣੀਆਂ ਸਮੱਸਿਆਵਾਂ ਆਦਿ ਝੇਲਣੀਆਂ ਪੈ ਸਕਦੀਆਂ ਹਨ।

ਵੈਦਿਕ ਜੋਤਿਸ਼ ਵਿੱਚ ਗ੍ਰਹਿਆਂ ਦਾ ਰਾਜਾ ਸੂਰਜ ਮਰਦਾਨਾ ਸੁਭਾਅ ਵਾਲ਼ਾ ਇੱਕ ਗਤੀਸ਼ੀਲ ਅਤੇ ਅਧਿਕਾਰ ਨਾਲ਼ ਪੂਰਣ ਗ੍ਰਹਿ ਮੰਨਿਆ ਗਿਆ ਹੈ। ਇਸ ਆਰਟੀਕਲ ਵਿੱਚ ਅਸੀਂ ਮੀਨ ਰਾਸ਼ੀ ਵਿੱਚ ਸੂਰਜ ਦਾ ਗੋਚਰ ਹੋਣ ਤੋਂ ਮਿਲਣ ਵਾਲ਼ੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਦੇ ਬਾਰੇ ਵਿੱਚ ਜਾਣਾਂਗੇ। ਜੇਕਰ ਸੂਰਜ ਸਿੰਘ ਰਾਸ਼ੀ ਵਿੱਚ ਆਪਣੀ ਮੂਲ ਤ੍ਰਿਕੋਣ ਰਾਸ਼ੀ ਵਿੱਚ ਸਥਿਤ ਹੁੰਦਾ ਹੈ ਤਾਂ ਇਸ ਨਾਲ ਵਿਅਕਤੀ ਨੂੰ ਬਹੁਤ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ। ਜਦੋਂ ਸੂਰਜ ਯੋਧਾ ਗ੍ਰਹਿ ਮੰਗਲ ਦੁਆਰਾ ਸ਼ਾਸਿਤ ਮੇਖ਼ ਰਾਸ਼ੀ ਵਿੱਚ ਸਥਿਤ ਹੁੰਦਾ ਹੈ, ਤਾਂ ਸੂਰਜ ਸ਼ਕਤੀਸ਼ਾਲੀ ਸਥਿਤੀ ਵਿੱਚ ਉੱਚ ਦਾ ਹੋ ਜਾਂਦਾ ਹੈ। ਸੂਰਜ ਪ੍ਰਕ੍ਰਿਤਿਕ ਰਾਸ਼ੀ ਚੱਕਰ ਅਤੇ ਪਹਿਲੀ ਰਾਸ਼ੀ ਤੋਂ ਪੰਜਵੇਂ ਘਰ ਦੀ ਰਾਸ਼ੀ ਸਿੰਘ ਦਾ ਸ਼ਾਸਕ ਸੁਆਮੀ ਹੈ। ਇਹ ਪੰਚਮ ਘਰ ਅਧਿਆਤਮਕ ਪ੍ਰਵਿਰਤੀ, ਮੰਤਰ, ਸ਼ਾਸਤਰ ਅਤੇ ਸੰਤਾਨ ਨੂੰ ਦਰਸਾਉਂਦਾ ਹੈ।

2024 ਵਿੱਚ ਸੂਰਜ ਗੋਚਰ ਕਦੋਂ ਹੋਵੇਗਾ ਅਤੇ ਇਹ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ?ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਵਾਬ ਜਾਣੋ

ਮੀਨ ਰਾਸ਼ੀ ਵਿੱਚ ਸੂਰਜ ਦਾ ਗੋਚਰ: ਜੋਤਿਸ਼ ਵਿੱਚ ਸੂਰਜ ਗ੍ਰਹਿ ਦਾ ਮਹੱਤਵ

ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ: ਜੋਤਿਸ਼ ਵਿੱਚ ਸੂਰਜ ਨੂੰ ਉੱਚ ਅਧਿਕਾਰ ਪ੍ਰਾਪਤ ਗਤੀਸ਼ੀਲ ਗ੍ਰਹਿ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਗ੍ਰਹਿ ਵਿਅਕਤੀ ਦੇ ਜੀਵਨ ਵਿੱਚ ਪ੍ਰਸ਼ਾਸਨ ਅਤੇ ਸਿਧਾਂਤਾਂ ਨੂੰ ਦਰਸਾਉਂਦਾ ਹੈ। ਸੁਭਾਅ ਤੋਂ ਸੂਰਜ ਇੱਕ ਗਰਮ ਗ੍ਰਹਿ ਮੰਨਿਆ ਗਿਆ ਹੈ। ਅਜਿਹੇ ਵਿੱਚ ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਸੂਰਜ ਸ਼ਕਤੀਸ਼ਾਲੀ ਸਥਿਤੀ ਵਿੱਚ ਹੁੰਦਾ ਹੈ, ਅਜਿਹੇ ਜਾਤਕ ਦੂਜਿਆਂ ਦੀ ਤੁਲਨਾ ਵਿੱਚ ਜ਼ਿਆਦਾ ਉੱਗਰ ਸੁਭਾਅ ਦੇ ਹੁੰਦੇ ਹਨ। ਕੁਝ ਲੋਕ ਇਸ ਗੱਲ ਨੂੰ ਸਵੀਕਾਰ ਕਰ ਲੈਂਦੇ ਹਨ, ਤਾਂ ਕੁਝ ਲੋਕਾਂ ਲਈ ਇਸ ਨੂੰ ਸਵੀਕਾਰ ਕਰ ਸਕਣਾ ਅਸਾਨ ਨਹੀਂ ਹੁੰਦਾ। ਇਸ ਲਈ ਆਮ ਤੌਰ ‘ਤੇ ਉੱਗਰ ਸੁਭਾਅ ਵਾਲੇ ਜਾਤਕਾਂ ਨੂੰ ਜੀਵਨ ਵਿੱਚ ਜ਼ਿਆਦਾ ਸਫਲਤਾ ਪ੍ਰਾਪਤ ਕਰਨ ਦੇ ਲਈ ਧੀਰਜ ਅਤੇ ਸਮਝਦਾਰੀ ਨਾਲ਼ ਕੰਮ ਕਰਨ ਦੀ ਜ਼ਰੂਰਤ ਪੈਂਦੀ ਹੈ। ਸੂਰਜ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਵਿਅਕਤੀ ਜੀਵਨ ਵਿੱਚ ਕਰੀਅਰ ਦੇ ਸੰਦਰਭ ਵਿੱਚ ਚੋਟੀ ਦੇ ਸਥਾਨ ‘ਤੇ ਨਹੀਂ ਪਹੁੰਚ ਸਕਦਾ।

ਕੁੰਡਲੀ ਵਿੱਚ ਇੱਕ ਮਜ਼ਬੂਤ ਸੂਰਜ ਜੀਵਨ ਵਿੱਚ ਸਭ ਤੋਂ ਜ਼ਰੂਰੀ ਚੀਜ਼ਾਂ ਜਿਵੇਂ ਸੰਤੁਸ਼ਟੀ, ਉੱਤਮ ਸਿਹਤ ਅਤੇ ਮਜ਼ਬੂਤ ਦਿਮਾਗ ਪ੍ਰਦਾਨ ਕਰਦਾ ਹੈ। ਜੇਕਰ ਸੂਰਜ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਚੰਗੀ ਸਥਿਤੀ ਵਿੱਚ ਹੈ, ਉਦਾਹਰਣ ਦੇ ਤੌਰ ‘ਤੇ ਗੱਲ ਕਰੀਏ ਕਿ ਮੇਖ਼ ਜਾਂ ਫੇਰ ਸਿੰਘ ਰਾਸ਼ੀ ਵਿੱਚ ਹੈ, ਤਾਂ ਸੂਰਜ ਕਿਸੇ ਵਿਅਕਤੀ ਨੂੰ ਕਮਜ਼ੋਰ ਸਥਿਤੀ ਤੋਂ ਮਜ਼ਬੂਤ ਸਥਿਤੀ ਵਿੱਚ ਵੀ ਲੈ ਜਾਣ ਦੀ ਤਾਕਤ ਰੱਖਦਾ ਹੈ।

ਜਦੋਂ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਅਨੁਕੂਲ ਸਥਿਤੀ ਵਿਚ ਮੌਜੂਦ ਹੁੰਦਾ ਹੈ, ਤਾਂ ਅਜਿਹੇ ਵਿਅਕਤੀ ਆਪਣੇ ਪੇਸ਼ੇ ਵਿੱਚ ਮਾਣ-ਸਨਮਾਨ ਅਤੇ ਉੱਚ-ਸਥਾਨ ਪ੍ਰਾਪਤ ਕਰਦੇ ਹਨ। ਮਜ਼ਬੂਤ ਸੂਰਜ ਖਾਸ ਤੌਰ ‘ਤੇ ਜਦੋਂ ਬ੍ਰਹਸਪਤੀ ਵਰਗੇ ਸ਼ੁਭ ਗ੍ਰਹਿ ਤੋਂ ਦ੍ਰਿਸ਼ਮਾਨ ਹੋਵੇ, ਤਾਂ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੋਵੇਂ ਪ੍ਰਾਪਤ ਹੁੰਦੇ ਹਨ ਅਤੇ ਵਿਅਕਤੀ ਨੂੰ ਜੀਵਨ ਵਿੱਚ ਭਰੋਸਾ ਵੀ ਪ੍ਰਾਪਤ ਹੁੰਦਾ ਹੈ। ਹਾਲਾਂਕਿ ਜੇਕਰ ਇਹ ਰਾਹੂ, ਕੇਤੁ ਜਾਂ ਫੇਰ ਮੰਗਲ ਵਰਗੇ ਅਸ਼ੁਭ ਗ੍ਰਹਿਆਂ ਦੇ ਨਾਲ ਸੰਯੁਕਤ ਹੁੰਦਾ ਹੈ, ਤਾਂ ਇਸ ਨਾਲ ਵਿਅਕਤੀ ਨੂੰ ਵਿਪਰੀਤ ਨਤੀਜੇ ਸਹਿਣੇ ਪੈਂਦੇ ਹਨ, ਜਿਵੇਂ ਸਿਹਤ ਸਬੰਧੀ ਪਰੇਸ਼ਾਨੀਆਂ, ਮਾਣ-ਸਨਮਾਨ ਵਿੱਚ ਕਮੀ, ਧਨ ਨਾਲ਼ ਸਬੰਧਤ ਸਮੱਸਿਆ ਆਦਿ ਪਰੇਸ਼ਾਨੀਆਂ ਹੋ ਸਕਦੀਆਂ ਹਨ।

ਮਾਣਿਕ ਰਤਨਸੂਰਜ ਦਾ ਰਤਨ ਮੰਨਿਆ ਗਿਆ ਹੈ ਅਤੇ ਜੇਕਰ ਇਸ ਨੂੰ ਸਹੀ ਵਿਧੀ-ਵਿਧਾਨ ਨਾਲ਼ ਧਾਰਣ ਕੀਤਾ ਜਾਵੇ, ਤਾਂ ਵਿਅਕਤੀ ਦੇ ਲਈ ਸੂਰਜ ਨਾਲ ਸਬੰਧਤ ਨਕਾਰਾਤਮਕ ਨਤੀਜੇ ਘੱਟ ਕੀਤੇ ਜਾ ਸਕਦੇ ਹਨ। ਨਾਲ ਹੀ, ਅਜਿਹੇ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਅਤੇ ਪ੍ਰਭਾਵ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

ਉੱਪਰ ਆਮ ਨਤੀਜੇ ਦਿੱਤੇ ਗਏ ਹਨ, ਜਿਹੜੇ ਕਿ ਸੂਰਜ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਲਈ ਪ੍ਰਦਾਨ ਕਰ ਸਕਦਾ ਹੈ। ਸੂਰਜ ਤੁਹਾਨੂੰ ਕਿਸ ਤਰ੍ਹਾਂ ਦੇ ਨਤੀਜੇ ਦੇਵੇਗਾ, ਇਸ ਦੇ ਲਈ ਤੁਹਾਡੀ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਦੀ ਗਣਨਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ?ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ

ਮੀਨ ਰਾਸ਼ੀ ਵਿੱਚ ਸੂਰਜ ਅਤੇ ਉਸ ਦਾ ਪ੍ਰਭਾਵ

ਮੀਨ ਰਾਸ਼ੀ ਬ੍ਰਹਸਪਤੀ ਦੁਆਰਾ ਸ਼ਾਸਿਤ ਰਾਸ਼ੀ ਹੁੰਦੀ ਹੈ। ਬ੍ਰਹਸਪਤੀ ਅਤੇ ਸੂਰਜ ਇੱਕ-ਦੂਜੇ ਦੇ ਮਿੱਤਰ ਮੰਨੇ ਗਏ ਹਨ। ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਗ੍ਰਹਾਂ ਦਾ ਰਾਜਾ ਕਿਸੇ ਵਿਅਕਤੀ ਨੂੰ ਲਾਭ ਦੇਣ ਦੀ ਸ਼ਾਨਦਾਰ ਖਮਤਾ ਰੱਖਦਾ ਹੈ। ਸੂਰਜ ਦੇ ਮੀਨ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਮੀਨ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਸੰਤਾਨ ਦੇ ਸਹਿਯੋਗ ਦੇ ਰੂਪ ਵਿੱਚ ਜ਼ਿਆਦਾ ਲਾਭ ਮਿਲਣ ਦੀ ਸੰਭਾਵਨਾ ਹੈ। ਇਹ ਜਾਤਕ ਹਮੇਸ਼ਾ ਆਪਣੇ ਭਵਿੱਖ ਅਤੇ ਆਪਣੀ ਤਰੱਕੀ ਦੇ ਬਾਰੇ ਵਿੱਚ ਸੋਚਦੇ ਰਹਿੰਦੇ ਹਨ। ਇਹਨਾਂ ਜਾਤਕਾਂ ਦੇ ਲਈ ਪ੍ਰਾਰਥਨਾ ਅਤੇ ਪੂਜਾ ਪ੍ਰਾਰਥਮਿਕਤਾ ਹੁੰਦੀ ਹੈ ਅਤੇ ਇਸ ਨਾਲ ਉਹਨਾਂ ਨੂੰ ਕਲਿਆਣ ਅਤੇ ਜੀਵਨ ਵਿੱਚ ਸਫਲਤਾ ਵੀ ਪ੍ਰਾਪਤ ਹੁੰਦੀ ਹੈ। ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਇਹਨਾਂ ਜਾਤਕਾਂ ਨੂੰ ਆਪਣੇ ਵੱਡਿਆਂ ਦਾ ਆਸ਼ੀਰਵਾਦ ਅਤੇ ਸਹਿਯੋਗ ਵੀ ਪ੍ਰਾਪਤ ਹੋਣ ਦੀ ਸੰਭਾਵਨਾ ਹੁੰਦੀ ਹੈ।

ਆਮ ਤੌਰ ‘ਤੇ ਸੂਰਜ ਦੇ ਇਸ ਗੋਚਰ ਦੇ ਦੌਰਾਨ ਜਾਤਕਾਂ ਨੂੰ ਬਹੁਤ ਸਾਰੀਆਂ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਅਤੇ ਅਜਿਹੀਆਂ ਯਾਤਰਾਵਾਂ ਅਧਿਆਤਮਕ ਉਦੇਸ਼ ਦੇ ਲਈ ਹੋਣੀਆਂ ਮੁਮਕਿਨ ਹਨ। ਕੁਝ ਜਾਤਕਾਂ ਦੇ ਲਈ ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਉਨ੍ਹਾਂ ਦੀ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਦੇ ਅਧਾਰ ਉੱਤੇ ਅਨੁਕੂਲ ਅਤੇ ਕੁਝ ਜਾਤਕਾਂ ਲਈ ਪ੍ਰਤੀਕੂਲ ਵੀ ਰਹਿ ਸਕਦਾ ਹੈ। ਇਹ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੀ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਉੱਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਗੋਚਰ ਦੇ ਦੌਰਾਨ ਕਿਸ ਤਰ੍ਹਾਂ ਦੇ ਨਤੀਜੇ ਪ੍ਰਾਪਤ ਹੋਣ ਵਾਲੇ ਹਨ।

Click Here To Read In English: Sun Transit in Pisces

ਮੀਨ ਰਾਸ਼ੀ ਵਿੱਚ ਸੂਰਜ ਦਾ ਗੋਚਰ 2024: ਰਾਸ਼ੀ ਅਨੁਸਾਰ ਭਵਿੱਖਬਾਣੀ

ਆਓ ਹੁਣ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸੂਰਜ ਦਾ ਇਹ ਮਹੱਤਵਪੂਰਣ ਗੋਚਰ 12 ਰਾਸ਼ੀਆਂ ਦੇ ਜਾਤਕਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ। ਨਾਲ਼ ਹੀ ਜਾਣਾਂਗੇ ਇਸ ਦੌਰਾਨ ਕੀਤੇ ਜਾਣ ਵਾਲ਼ੇ ਉਪਾਵਾਂ ਬਾਰੇ।

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਪੰਚਮ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਬਾਰ੍ਹਵੇਂ ਘਰ ਵਿੱਚ ਮੌਜੂਦ ਰਹੇਗਾ।

ਸੂਰਜ ਦੀ ਇਹ ਸਥਿਤੀ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਜ਼ਿਆਦਾ ਸਹਾਇਕ ਅਤੇ ਲਾਭਦਾਇਕ ਨਜ਼ਰ ਨਹੀਂ ਆ ਰਹੀ, ਕਿਓਂਕਿ ਕੁੰਡਲੀ ਦਾ ਬਾਰ੍ਹਵਾਂ ਘਰ ਹਾਨੀ ਦਾ ਘਰ ਮੰਨਿਆ ਗਿਆ ਹੈ। ਆਮ ਤੌਰ ‘ਤੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਨਹੀਂ ਮਿਲ ਸਕੇਗੀ। ਨਾਲ਼ ਹੀ, ਤੁਹਾਨੂੰ ਆਪਣੇ ਉਦੇਸ਼ਾਂ ਦੀ ਪੂਰਤੀ ਵਿੱਚ ਵੀ ਨਾਕਾਮੀ ਮਿਲ ਸਕਦੀ ਹੈ। ਇਹਨਾਂ ਜਾਤਕਾਂ ਨੂੰ ਸੰਤਾਨ ਪੱਖ ਵੱਲੋਂ ਵੀ ਪਰੇਸ਼ਾਨੀ ਹੋ ਸਕਦੀ ਹੈ। ਇਸ ਦੌਰਾਨ ਵੱਡੇ ਫੈਸਲੇ ਲੈਣੇ ਵੀ ਅਨੁਕੂਲ ਨਹੀਂ ਹੋਣਗੇ।

ਕਰੀਅਰ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਤੁਹਾਡੇ ਲਈ ਜ਼ਿਆਦਾ ਅਨੁਕੂਲ ਨਹੀਂ ਰਹੇਗਾ। ਤੁਹਾਡੇ ਉੱਤੇ ਨੌਕਰੀ ਦਾ ਦਬਾਅ ਜ਼ਿਆਦਾ ਰਹੇਗਾ। ਤੁਹਾਨੂੰ ਸਹਿਕਰਮੀਆਂ ਵੱਲੋਂ ਪਰੇਸ਼ਾਨੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਕਾਰਣ ਕਾਰੋਬਾਰੀ ਜਾਤਕਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੇ ਵਿਰੋਧੀਆਂ ਤੋਂ ਵੀ ਤੁਹਾਨੂੰ ਸਖਤ ਮੁਕਾਬਲਾ ਮਿਲ ਸਕਦਾ ਹੈ। ਤੁਹਾਨੂੰ ਆਪਣੇ ਕਾਰੋਬਾਰੀ ਪਾਰਟਨਰਾਂ ਤੋਂ ਸਹਿਯੋਗ ਨਹੀਂ ਮਿਲੇਗਾ। ਤੁਸੀਂ ਆਪਣਾ ਕਾਰੋਬਾਰ ਖੇਤਰ ਬਦਲਣ ਬਾਰੇ ਵੀ ਸੋਚ ਸਕਦੇ ਹੋ। ਸ਼ੇਅਰ ਬਾਜ਼ਾਰ ਨਾਲ ਸਬੰਧਤ ਕਾਰੋਬਾਰੀਆਂ ਨੂੰ ਲਾਭ ਮਿਲ ਸਕਦਾ ਹੈ।

ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਹ ਅਵਧੀ ਤੁਹਾਡੇ ਰਿਸ਼ਤੇ ਦੇ ਲਈ ਜ਼ਿਆਦਾ ਅਨੁਕੂਲ ਨਹੀਂ ਹੋਵੇਗੀ। ਤੁਸੀਂ ਆਪਣੇ ਰਿਸ਼ਤੇ ਵਿੱਚ ਖਿੱਚ ਬਣਾ ਕੇ ਰੱਖਣਾ ਚਾਹੁੰਦੇ ਹੋ, ਪਰ ਇਹ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ। ਸਿਹਤ ਬਾਰੇ ਗੱਲ ਕਰੀਏ ਤਾਂ ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਜੀਵਨ ਵਿੱਚ ਸਿਹਤ ਸਬੰਧੀ ਸਮੱਸਿਆਵਾਂ ਲਿਆ ਸਕਦਾ ਹੈ। ਇਸ ਦੌਰਾਨ ਤੁਹਾਨੂੰ ਪੈਰਾਂ ਵਿੱਚ ਦਰਦ, ਨੀਂਦ ਦੀ ਕਮੀ, ਅੱਖਾਂ ਨਾਲ ਸਬੰਧਤ ਪਰੇਸ਼ਾਨੀਆਂ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਤਾਨ ਦੀ ਸਿਹਤ ਉੱਤੇ ਵੀ ਤੁਹਾਨੂੰ ਖਰਚ ਕਰਨਾ ਪੈ ਸਕਦਾ ਹੈ।

ਉਪਾਅ: ਰੋਜ਼ਾਨਾ 19 ਵਾਰ 'ॐ ਭਾਸਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਸੂਰਜ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਚੌਥੇ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਆਵੇਗਾ।

ਸੂਰਜ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਚੰਗਾ ਰਿਟਰਨ ਪ੍ਰਦਾਨ ਕਰ ਸਕਦਾ ਹੈ। ਤੁਹਾਨੂੰ ਵਿੱਤੀ ਲਾਭ ਪ੍ਰਾਪਤ ਕਰਨ ਵਿੱਚ ਵੀ ਮਾਰਗਦਰਸ਼ਨ ਮਿਲ ਸਕਦਾ ਹੈ। ਤੁਹਾਨੂੰ ਆਪਣੇ ਘਰ ਨਾਲ ਸਬੰਧਤ ਹਰ ਤਰ੍ਹਾਂ ਦੇ ਲਾਭ ਪ੍ਰਾਪਤ ਹੋਣਗੇ। ਸੂਰਜ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਪਰਿਵਾਰ ਅਤੇ ਸ਼ੁਭ ਚਿੰਤਕਾਂ ਤੋਂ ਵੀ ਸਹਿਯੋਗ ਪ੍ਰਾਪਤ ਹੋਵੇਗਾ।

ਕਰੀਅਰ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਤੁਹਾਡੇ ਲਈ ਭਾਗਸ਼ਾਲੀ ਸਾਬਿਤ ਹੋਵੇਗਾ। ਤੁਹਾਨੂੰ ਨੌਕਰੀ ਦੇ ਸਬੰਧ ਵਿੱਚ ਨਵੇਂ ਮੌਕੇ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਵਿਦੇਸ਼ ਵਿੱਚ ਨੌਕਰੀ ਦਾ ਮੌਕਾ ਵੀ ਮਿਲ ਸਕਦਾ ਹੈ ਅਤੇ ਇਹ ਤੁਹਾਡੇ ਲਈ ਫਲਦਾਇਕ ਸਿੱਧ ਹੋਵੇਗਾ। ਕਾਰੋਬਾਰੀ ਜਾਤਕਾਂ ਨੂੰ ਸਫਲਤਾ ਅਤੇ ਲਾਭ ਮਿਲਣ ਦੀ ਸੰਭਾਵਨਾ ਹੈ। ਤੁਹਾਡੇ ਪਾਰਟਨਰ ਤੁਹਾਨੂੰ ਪੂਰਾ ਸਹਿਯੋਗ ਦੇਣਗੇ।

ਆਰਥਿਕ ਪੱਖ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਤੁਸੀਂ ਚੰਗਾ ਧਨ ਪ੍ਰਾਪਤ ਕਰਕੇ ਮਜ਼ਬੂਤ ਸਥਿਤੀ ਵਿੱਚ ਨਜ਼ਰ ਆਓਗੇ। ਇਸ ਦੌਰਾਨ ਤੁਹਾਡੀ ਬੱਚਤ ਵੀ ਵਧੀਆ ਹੋ ਸਕੇਗੀ। ਰਿਸ਼ਤਿਆਂ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤਾ ਮਜ਼ਬੂਤ ਬਣੇਗਾ। ਤੁਸੀਂ ਦੋਵੇਂ ਆਪਸੀ ਤਾਲਮੇਲ ਬਣਾ ਕੇ ਰੱਖਣ ਦੀ ਸਥਿਤੀ ਵਿੱਚ ਨਜ਼ਰ ਆਓਗੇ। ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਆਨੰਦ ਮਾਣੋਗੇ।

ਸਿਹਤ ਬਾਰੇ ਗੱਲ ਕਰੀਏ ਤਾਂ ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਉੱਚ ਪੱਧਰ ਦੀ ਊਰਜਾ ਅਤੇ ਸੰਤੁਸ਼ਟੀ ਪ੍ਰਦਾਨ ਕਰੇਗਾ। ਇਸ ਲਈ ਸਿਹਤ ਸਬੰਧੀ ਛੋਟੀ-ਮੋਟੀ ਸਮੱਸਿਆ ਤੋਂ ਇਲਾਵਾ ਤੁਹਾਡੇ ਲਈ ਸਭ ਠੀਕ ਹੀ ਰਹੇਗਾ।

ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੀ ਪੂਜਾ ਕਰੋ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਤੀਜੇ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਦਸਵੇਂ ਘਰ ਵਿੱਚ ਆ ਜਾਵੇਗਾ।

ਇਹ ਗੋਚਰ ਤੁਹਾਨੂੰ ਕਰੀਅਰ ਦੇ ਸਬੰਧ ਵਿੱਚ ਵਿਕਾਸ ਪ੍ਰਦਾਨ ਕਰੇਗਾ। ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ। ਤੁਸੀਂ ਆਪਣੇ ਅੰਦਰ ਜ਼ਿਆਦਾ ਸਾਹਸ ਦਾ ਅਨੁਭਵ ਕਰੋਗੇ। ਤੁਹਾਡੀ ਵਿਦੇਸ਼ ਯਾਤਰਾ ਦੀ ਸੰਭਾਵਨਾ ਬਣ ਸਕਦੀ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਨੌਕਰੀਪੇਸ਼ਾ ਜਾਤਕਾਂ ਨੂੰ ਇਸ ਦੌਰਾਨ ਕੁਝ ਚਮਤਕਾਰੀ ਹਾਸਿਲ ਹੋ ਸਕਦਾ ਹੈ। ਨੌਕਰੀ ਨਾਲ ਸਬੰਧਤ ਯਾਤਰਾਵਾਂ ਤੁਹਾਡੇ ਲਈ ਜ਼ਿਆਦਾ ਅਨੁਕੂਲਤਾ ਲਿਆਉਣਗੀਆਂ। ਕਾਰੋਬਾਰੀ ਜਾਤਕਾਂ ਲਈ ਚੰਗਾ ਮੁਨਾਫਾ ਕਮਾਉਣ ਦੇ ਲਈ ਇਹ ਅਵਧੀ ਅਨੁਕੂਲ ਹੈ। ਵਿਦੇਸ਼ ਵਿੱਚ ਵਪਾਰ ਕਰਨ ਵਾਲੇ ਜਾਤਕਾਂ ਨੂੰ ਇਸ ਗੋਚਰ ਦੇ ਦੌਰਾਨ ਬਹੁਤ ਅਧਿਕ ਮਾਤਰਾ ਵਿੱਚ ਲਾਭ ਮਿਲੇਗਾ। ਤੁਸੀਂ ਆਪਣੇ ਵਿਰੋਧੀਆਂ ਨੂੰ ਸਖਤ ਮੁਕਾਬਲਾ ਦਿਓਗੇ।

ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਤੁਸੀਂ ਉੱਚ ਪੱਧਰ ਦਾ ਪੈਸਾ ਕਮਾਉਣ ਦੀ ਸਥਿਤੀ ਵਿੱਚ ਨਜ਼ਰ ਆਓਗੇ ਅਤੇ ਚੰਗੀ ਬੱਚਤ ਵੀ ਕਰ ਸਕੋਗੇ ਜੇਕਰ ਤੁਸੀਂ ਕੋਈ ਵਿਦੇਸ਼ੀ ਮੁਦਰਾ ਸਬੰਧਤ ਕਾਰੋਬਾਰ ਕਰ ਰਹੇ ਹੋ, ਤਾਂ ਇਸ ਦੌਰਾਨ ਤੁਸੀਂ ਜ਼ਿਆਦਾ ਪੈਸਾ ਕਮਾ ਸਕੋਗੇ। ਨੌਕਰੀਪੇਸ਼ਾ ਜਾਤਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਬਹੁਤ ਖੁਸ਼ ਰਹੋਗੇ। ਤੁਹਾਡੇ ਦੋਹਾਂ ਵਿਚਕਾਰ ਚੰਗਾ ਤਾਲਮੇਲ ਹੋਵੇਗਾ ਅਤੇ ਚੰਗੀ ਗੱਲਬਾਤ ਵੀ ਹੋਵੇਗੀ। ਸਿਹਤ ਬਾਰੇ ਗੱਲ ਕਰੀਏ ਤਾਂ ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਨਾਲ਼ ਤੁਹਾਡੀ ਸਿਹਤ ਉੱਤਮ ਰਹੇਗੀ। ਇਹ ਤੁਹਾਡੀ ਚੰਗੀ ਇਮਿਊਨਿਟੀ ਅਤੇ ਸਕਾਰਾਤਮਕ ਸੋਚ ਦੇ ਕਾਰਣ ਸੰਭਵ ਹੋ ਸਕੇਗਾ।

ਉਪਾਅ: ਹਰ ਰੋਜ਼ 21 ਵਾਰ "ॐ ਬਰਿੰ ਬ੍ਰਹਸਪਤਯੇ ਨਮਹ:" ਮੰਤਰ ਦਾ ਜਾਪ ਕਰੋ।

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦੂਜੇ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਨੌਵੇਂ ਘਰ ਵਿੱਚ ਆ ਜਾਵੇਗਾ।

ਸੂਰਜ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਜੀਵਨ ਵਿੱਚ ਤਣਾਅ ਵਿੱਚ ਵਾਧਾ ਕਰ ਸਕਦਾ ਹੈ। ਇਸ ਤੋਂ ਬਚਣ ਲਈ ਅਤੇ ਆਪਣੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਬਿਹਤਰ ਤਰੀਕਾ ਇਹ ਹੋਵੇਗਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਅਧਿਆਤਮਕ ਮਾਮਲਿਆਂ ਵਿੱਚ ਆਪਣੇ-ਆਪ ਨੂੰ ਬਿਜ਼ੀ ਰੱਖੋ ਅਤੇ ਜੇਕਰ ਤੁਸੀਂ ਮੈਡੀਟੇਸ਼ਨ, ਪੂਜਾ, ਸਾਧਨਾ ਆਦਿ ਵਿੱਚ ਸ਼ਾਮਿਲ ਹੋਵੋਗੇ ਤਾਂ ਇਸ ਨਾਲ ਤੁਹਾਨੂੰ ਚੰਗਾ ਮਹਿਸੂਸ ਹੋਵੇਗਾ।

ਕਰੀਅਰ ਦੇ ਮੋਰਚੇ ਉੱਤੇ ਦੇਖੀਏ ਤਾਂ ਨੌਕਰੀ ਦੇ ਸਬੰਧ ਵਿੱਚ ਇਹ ਗੋਚਰ ਤੁਹਾਨੂੰ ਜ਼ਿਆਦਾ ਸੰਤੁਸ਼ਟੀ ਦਿਲਵਾਉਣ ਵਾਲਾ ਸਾਬਿਤ ਹੋਵੇਗਾ। ਤੁਹਾਨੂੰ ਆਪਣੇ ਸਹਿਕਰਮੀਆਂ ਦਾ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਉਹਨਾਂ ਨਾਲ ਤੁਹਾਡੇ ਰਿਸ਼ਤੇ ਮਧੁਰ ਅਤੇ ਅਨੁਕੂਲ ਬਣਨਗੇ। ਤੁਹਾਨੂੰ ਨਵੀਂ ਨੌਕਰੀ ਦੇ ਮੌਕੇ ਵੀ ਪ੍ਰਾਪਤ ਹੋ ਸਕਦੇ ਹਨ। ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਕਾਰੋਬਾਰੀ ਜਾਤਕਾਂ ਲਈ ਵਿਦੇਸ਼ ਵਿੱਚ ਵਪਾਰ ਸੰਚਾਲਨ ਦੇ ਮਾਧਿਅਮ ਤੋਂ ਲਾਭ ਹੋਣ ਦੀ ਉੱਚ ਸੰਭਾਵਨਾ ਬਣਾਵੇਗਾ ਅਤੇ ਸਾਂਝੇਦਾਰੀ ਦੇ ਆਧਾਰ ਉੱਤੇ ਵੀ ਵਿਦੇਸ਼ ਵਿੱਚ ਇਸ ਦੌਰਾਨ ਕਾਰੋਬਾਰ ਕੀਤਾ ਜਾ ਸਕਦਾ ਹੈ। ਵਿਦੇਸ਼ੀ ਮੁਦਰਾ ਦੇ ਕਾਰੋਬਾਰ ਤੋਂ ਵੀ ਤੁਹਾਨੂੰ ਚੰਗਾ ਮੁਨਾਫਾ ਮਿਲੇਗਾ।

ਰਿਸ਼ਤਿਆਂ ਦੇ ਮੋਰਚੇ ‘ਤੇ ਸੂਰਜ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਤੁਹਾਡੇ ਦੋਵਾਂ ਵਿੱਚ ਚੰਗੇ ਸੰਵਾਦ ਅਤੇ ਤਾਲਮੇਲ ਦੇ ਚਲਦੇ ਤੁਹਾਡਾ ਉਸ ਦੇ ਨਾਲ ਰਿਸ਼ਤਾ ਬਹੁਤ ਵਧੀਆ ਬਣਿਆ ਰਹੇਗਾ।

ਸਿਹਤ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੈਰਾਂ ਵਿੱਚ ਦਰਦ ਜਾਂ ਜੋੜਾਂ ਵਿੱਚ ਅਕੜਨ ਆਦਿ ਤੋਂ ਤੁਹਾਨੂੰ ਥੋੜੀ ਪਰੇਸ਼ਾਨੀ ਹੋ ਸਕਦੀ ਹੈ। ਇਸ ਗੋਚਰ ਦੇ ਦੌਰਾਨ ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਹਾਨੂੰ ਆਪਣੀ ਪਿਤਾ ਦੀ ਸਿਹਤ ਉੱਤੇ ਜ਼ਿਆਦਾ ਧਨ ਖਰਚ ਕਰਨਾ ਪੈ ਸਕਦਾ ਹੈ।

ਉਪਾਅ: ਸੋਮਵਾਰ ਦੇ ਦਿਨ ਚੰਦਰਮਾ ਦੇ ਲਈ ਹਵਨ ਕਰਵਾਓ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਪਹਿਲੇ ਘਰ ਅਰਥਾਤ ਲਗਨ ਘਰ ਦਾ ਸੁਆਮੀ ਹੈ ਅਤੇ ਆਪਣੇ ਇਸ ਗੋਚਰ ਦੇ ਦੌਰਾਨ ਤੁਹਾਡੇ ਅੱਠਵੇਂ ਘਰ ਵਿੱਚ ਆ ਜਾਵੇਗਾ।

ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਆਪਣੇ ਦੋਸਤਾਂ ਨਾਲ ਰਿਸ਼ਤਿਆਂ ਵਿੱਚ ਕੁਝ ਖਟਾਸ ਦਾ ਕਾਰਣ ਬਣ ਸਕਦਾ ਹੈ। ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ, ਤਾਂ ਤੁਹਾਨੂੰ ਆਪਣੇ ਕਾਰੋਬਾਰੀ ਪਾਰਟਨਰ ਨਾਲ ਵੀ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਸਹਿਕਰਮੀਆਂ ਨਾਲ ਰਿਸ਼ਤਿਆਂ ਵਿੱਚ ਕੁਝ ਪਰੇਸ਼ਾਨੀ ਹੋ ਸਕਦੀ ਹੈ। ਇਸ ਦੌਰਾਨ ਆਪਣੇ ਕਰੀਅਰ ਦੇ ਵਿਕਾਸ ਦੇ ਸਬੰਧ ਵਿੱਚ ਤੁਹਾਡੀਆਂ ਉਮੀਦਾਂ ਜ਼ਿਆਦਾ ਹੋਣਗੀਆਂ, ਪਰ ਤੁਹਾਨੂੰ ਕੁਝ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਸ਼ਾਇਦ ਉੱਚ ਪੱਧਰ ਦਾ ਮੁਨਾਫਾ ਹਾਸਲ ਨਾ ਹੋ ਸਕੇ ਅਤੇ ਕੁਝ ਹਾਨੀ ਵੀ ਹੋ ਸਕਦੀ ਹੈ। ਇਸ ਦੌਰਾਨ ਤੁਹਾਨੂੰ ਆਪਣੀ ਕਾਰੋਬਾਰੀ ਰਣਨੀਤੀ ਨੂੰ ਬਦਲਣ ਦੀ ਜ਼ਰੂਰਤ ਪੈ ਸਕਦੀ ਹੈ, ਤਾਂ ਹੀ ਤੁਸੀਂ ਆਪਣੇ ਕਾਰੋਬਾਰ ਨੂੰ ਵਿਕਸਿਤ ਕਰਨ ਵਿੱਚ ਕਾਮਯਾਬ ਹੋ ਸਕੋਗੇ।

ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਲਾਭ ਅਤੇ ਨੁਕਸਾਨ ਦੋਵਾਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਨੂੰ ਆਪਣੇ ਵਿੱਤ ਨੂੰ ਸੰਭਾਲਣ ਲਈ ਸਾਵਧਾਨੀ ਵਰਤਣ ਦੀ ਜ਼ਰੂਰਤ ਹੋਵੇਗੀ। ਇਹ ਵੀ ਸੰਭਵ ਹੈ ਕਿ ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਨਾਲ਼ ਤੁਹਾਡੀਆਂ ਪ੍ਰਤੀਬੱਧਤਾਵਾਂ ਇਸ ਦੌਰਾਨ ਜ਼ਿਆਦਾ ਹੋ ਜਾਣ ਅਤੇ ਤੁਸੀਂ ਉਹਨਾਂ ਪ੍ਰਤਿਬੱਧਤਾਵਾਂ ਨੂੰ ਆਸਾਨੀ ਨਾਲ ਪੂਰਾ ਕਰਨ ਦੀ ਸਥਿਤੀ ਵਿੱਚ ਨਾ ਹੋਵੋ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਈਗੋ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਹ ਤੁਹਾਡੇ ਦੋਵਾਂ ਦੇ ਵਿਚਕਾਰ ਗਲਤਫਹਿਮੀ ਦੇ ਕਾਰਣ ਹੋਣ ਦੀ ਸੰਭਾਵਨਾ ਹੈ।

ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ, ਪਰ ਪੈਰਾਂ ਵਿੱਚ ਦਰਦ ਤੋਂ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਤੁਹਾਡੀ ਇਮਿਊਨਿਟੀ ਵੀ ਥੋੜੀ ਜਿਹੀ ਘੱਟ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਮੈਡੀਟੇਸ਼ਨ ਅਤੇ ਯੋਗ ਦਾ ਸਹਾਰਾ ਲਓ। ਇਸ ਨਾਲ ਤੁਹਾਨੂੰ ਅਨੁਕੂਲ ਨਤੀਜੇ ਪ੍ਰਾਪਤ ਹੋਣਗੇ।

ਉਪਾਅ: ਐਤਵਾਰ ਦੇ ਦਿਨ ਗਰੀਬਾਂ ਨੂੰ ਭੋਜਨ ਖਿਲਾਓ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰੇਗਾ।

ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਵਿਰਾਸਤ ਜਾਂ ਫੇਰ ਗੁਪਤ ਸਰੋਤਾਂ ਦੇ ਮਾਧਿਅਮ ਤੋਂ ਅਣਕਿਆਸੇ ਤਰੀਕੇ ਨਾਲ ਲਾਭ ਪ੍ਰਾਪਤ ਕਰਵਾਉਣ ਵਿੱਚ ਕਾਮਯਾਬ ਰਹੇਗਾ। ਇਸ ਦੌਰਾਨ ਤੁਸੀਂ ਆਪਣੀਆਂ ਪ੍ਰਤਿਬੱਧਤਾਵਾਂ ਨੂੰ ਪੂਰਾ ਕਰਨ ਦੀ ਮਜ਼ਬੂਤ ਸਥਿਤੀ ਵਿੱਚ ਨਜ਼ਰ ਆਓਗੇ, ਕਿਉਂਕਿ ਸੰਭਵ ਹੈ ਕਿ ਇਸ ਦੌਰਾਨ ਤੁਹਾਡੀ ਆਮਦਨ ਵਿੱਚ ਚੰਗਾ ਵਾਧਾ ਹੋ ਜਾਵੇ।

ਕਰੀਅਰ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਤੁਸੀਂ ਆਪਣੀ ਨੌਕਰੀ ਵਿੱਚ ਸਹਿਜਤਾ ਅਤੇ ਸਥਿਰਤਾ ਦਾ ਅਨੁਭਵ ਕਰੋਗੇ। ਨੌਕਰੀਪੇਸ਼ਾ ਜਾਤਕ ਆਪਣੇ ਕਰੀਅਰ ਵਿੱਚ ਉੱਚ ਪੱਧਰ ਦਾ ਵਿਕਾਸ ਦੇਖ ਸਕਣਗੇ। ਤੁਹਾਨੂੰ ਆਪਣੇ ਕਰੀਅਰ ਦੇ ਸਬੰਧ ਵਿੱਚ ਵਿਦੇਸ਼ ਯਾਤਰਾ ਕਰਨ ਦੇ ਚੰਗੇ ਮੌਕੇ ਪ੍ਰਾਪਤ ਹੋ ਸਕਦੇ ਹਨ। ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਕਾਰੋਬਾਰੀ ਜਾਤਕਾਂ ਨੂੰ ਉੱਚ ਪੱਧਰ ਦਾ ਲਾਭ ਪ੍ਰਾਪਤ ਹੋਣ ਦੀ ਉੱਚ ਸੰਭਾਵਨਾ ਬਣਾ ਰਿਹਾ ਹੈ। ਇਸ ਦੌਰਾਨ ਨੁਕਸਾਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਤੁਸੀਂ ਆਪਣੇ ਵਿਰੋਧਿਆਂ ਨੂੰ ਵੀ ਸਖਤ ਮੁਕਾਬਲਾ ਦਿਓਗੇ।

ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਚੰਗਾ ਧਨ ਲਾਭ ਹੋਣ ਵਾਲਾ ਹੈ, ਜਿਸ ਦੀ ਮਦਦ ਨਾਲ ਤੁਸੀਂ ਪੈਸਾ ਇਕੱਠਾ ਕਰਨ ਅਤੇ ਬੱਚਤ ਕਰਨ ਵਿੱਚ ਵੀ ਕਾਮਯਾਬ ਰਹੋਗੇ। ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਰਿਸ਼ਤਾ ਬਣਾ ਕੇ ਰੱਖਣ ਦੇ ਲਈ ਕਾਫੀ ਇਮਾਨਦਾਰ ਨਜ਼ਰ ਆਓਗੇ। ਤੁਹਾਡੀ ਇਮਾਨਦਾਰੀ ਆਪਣੇ ਜੀਵਨਸਾਥੀ ਦੇ ਨਾਲ ਇੱਕ ਮਜ਼ਬੂਤ ਰਿਸ਼ਤੇ ਦੀ ਨੀਹ ਰੱਖਣ ਵਿੱਚ ਸਹਾਇਕ ਸਾਬਿਤ ਹੋਵੇਗੀ।

ਸਿਹਤ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਤੁਹਾਨੂੰ ਚੰਗੀ ਸਿਹਤ ਦਾ ਸੰਕੇਤ ਦੇ ਰਿਹਾ ਹੈ। ਇਸ ਦੌਰਾਨ ਤੁਹਾਡੇ ਅੰਦਰ ਉਤਸ਼ਾਹ ਅਤੇ ਊਰਜਾ ਭਰਪੂਰ ਹੋਵੇਗੀ ਅਤੇ ਸਭ ਰੁਕਾਵਟਾਂ ਨਾਲ ਲੜਨ ਦੇ ਲਈ ਕਾਫੀ ਮਾਤਰਾ ਵਿੱਚ ਮਜ਼ਬੂਤੀ ਵੀ ਹੋਵੇਗੀ। ਇਸ ਕਾਰਣ ਤੁਹਾਡੀ ਸਿਹਤ ਵੀ ਬਹੁਤ ਵਧੀਆ ਬਣੀ ਰਹੇਗੀ।

ਉਪਾਅ: ਐਤਵਾਰ ਦੇ ਦਿਨ ਸੂਰਜ ਦੇਵਤਾ ਦੇ ਲਈ ਹਵਨ ਕਰਵਾਓ।

ਕੰਨਿਆ ਹਫਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ?ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਛੇਵੇਂ ਘਰ ਵਿੱਚ ਸਥਿਤ ਹੋਵੇਗਾ।

ਸੂਰਜ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਸੱਟੇਬਾਜ਼ੀ ਦੇ ਮਾਧਿਅਮ ਤੋਂ ਕਮਾਈ ਕਰਨ ਵਿੱਚ ਸਫਲਤਾ ਦਿਲਵਾਏਗਾ। ਇਸ ਦੌਰਾਨ ਤੁਸੀਂ ਆਪਣੇ ਬੱਚਿਆਂ ਦਾ ਸਹਿਯੋਗ ਅਤੇ ਵਿਸ਼ਵਾਸ ਜਿੱਤਣ ਵਿੱਚ ਕਾਮਯਾਬ ਹੋਵੋਗੇ। ਨਾਲ ਹੀ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੀ ਸੰਤਾਨ ਦਾ ਵਿਕਾਸ ਦੇਖਣ ਦਾ ਸੁੱਖ ਵੀ ਪ੍ਰਾਪਤ ਹੋਵੇਗਾ।

ਕਰੀਅਰ ਬਾਰੇ ਗੱਲ ਕਰੀਏ ਤਾਂ ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੋ, ਤੁਹਾਨੂੰ ਉਸ ਵਿੱਚ ਪੂਰੀ ਤਰ੍ਹਾਂ ਸੰਤੁਸ਼ਟੀ ਪ੍ਰਾਪਤ ਨਹੀਂ ਹੋਵੇਗੀ। ਜੀਵਨ ਵਿੱਚ ਸੁੱਖ-ਸੁਵਿਧਾਵਾਂ ਦੀ ਕਮੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਤੇ ਤੁਸੀਂ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਸਥਿਤੀ ਵਿੱਚ ਵੀ ਨਜ਼ਰ ਨਹੀਂ ਆਉਗੇ। ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਕਾਰਣ ਜੇਕਰ ਤੁਸੀਂ ਕਰੀਅਰ ਦੇ ਸਬੰਧ ਵਿੱਚ ਵਿਦੇਸ਼ ਵਿੱਚ ਤਬਾਦਲਾ ਕਰਵਾਉਣਾ ਚਾਹੁੰਦੇ ਹੋ ਜਾਂ ਵਿਦੇਸ਼ ਜਾਂਦੇ ਹੋ ਤਾਂ ਆਪਣੀ ਨੌਕਰੀ ਵਿੱਚ ਸੰਤੁਸ਼ਟੀ ਅਤੇ ਵਿਕਾਸ ਪ੍ਰਾਪਤ ਕਰ ਸਕੋਗੇ, ਨਹੀਂ ਤਾਂ ਤੁਸੀਂ ਪੂਰੀ ਤਰ੍ਹਾਂ ਨਾਲ ਖੁਸ਼ ਮਹਿਸੂਸ ਨਹੀਂ ਕਰੋਗੇ।

ਕਾਰੋਬਾਰੀ ਜਾਤਕਾਂ ਨੂੰ ਇਸ ਗੋਚਰ ਦੇ ਦੌਰਾਨ ਔਸਤ ਲਾਭ ਹੀ ਪ੍ਰਾਪਤ ਹੋ ਸਕੇਗਾ। ਤੁਹਾਨੂੰ ਕਦੇ-ਕਦੇ ਲਾਭ ਅਤੇ ਕਦੇ-ਕਦਾਈਂ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਵਿਦੇਸ਼ੀ ਸਰੋਤਾਂ ਤੋਂ ਤੁਹਾਨੂੰ ਉੱਚ-ਲਾਭ ਰਿਟਰਨ ਮਿਲਣ ਦੀ ਸੰਭਾਵਨਾ ਹੈ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਡੀ ਆਪਣੇ ਜੀਵਨਸਾਥੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਣ ਦੀ ਸੰਭਾਵਨਾ ਹੈ। ਇਹ ਤੁਹਾਡੇ ਦੋਵਾਂ ਵਿਚਕਾਰ ਈਗੋ ਸਬੰਧੀ ਸਮੱਸਿਆਵਾਂ ਦੇ ਕਾਰਣ ਹੋ ਸਕਦਾ ਹੈ। ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੇ ਕਾਰਣ ਵੀ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਰਿਸ਼ਤੇ ਉੱਤੇ ਪ੍ਰਭਾਵ ਆ ਸਕਦਾ ਹੈ। ਤੁਹਾਨੂੰ ਦੋਹਾਂ ਨੂੰ ਆਪਸੀ ਰਿਸ਼ਤੇ ਵਿੱਚ ਤਾਲਮੇਲ ਸੁਧਾਰਣ ਦੀ ਜ਼ਰੂਰਤ ਹੈ।

ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਧਨ ਪ੍ਰਾਪਤ ਕਰਨ ਅਤੇ ਧਨ ਹਾਨੀ ਦੋਵਾਂ ਹੀ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਡੇ ਪੈਰਾਂ ਅਤੇ ਪੱਟਾਂ ਵਿੱਚ ਦਰਦ ਨੂੰ ਛੱਡ ਕੇ ਸਿਹਤ ਸਬੰਧੀ ਕੋਈ ਵੱਡੀ ਪਰੇਸ਼ਾਨੀ ਨਹੀਂ ਹੋਵੇਗੀ। ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੀ ਮਾਂ ਦੀ ਸਿਹਤ ਅਤੇ ਆਪਣੇ ਪਰਿਵਾਰ ਦੇ ਲਈ ਪੈਸਾ ਖਰਚ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਹਾਲਾਂਕਿ ਕਿਸੇ ਦੀ ਵੀ ਸਿਹਤ ਦੇ ਸੰਦਰਭ ਵਿੱਚ ਕੋਈ ਵੱਡੀ ਸਮੱਸਿਆ ਨਜ਼ਰ ਨਹੀਂ ਆ ਰਹੀ।

ਉਪਾਅ: ਸ਼ੁੱਕਰਵਾਰ ਦੇ ਦਿਨ ਮਾਤਾ ਲਕਸ਼ਮੀ ਦੀ ਪੂਜਾ ਕਰੋ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਪੰਜਵੇਂ ਘਰ ਵਿੱਚ ਸਥਿਤ ਹੋ ਜਾਵੇਗਾ।

ਸੂਰਜ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਤਣਾਅ ਦੇਣ ਵਾਲਾ ਸਾਬਿਤ ਹੋਵੇਗਾ। ਇਸ ਦੌਰਾਨ ਤੁਸੀਂ ਆਪਣੇ ਜੀਵਨ ਵਿੱਚ ਆਰਾਮ ਦੀ ਕਮੀ ਮਹਿਸੂਸ ਕਰ ਸਕਦੇ ਹੋ। ਤੁਹਾਡੇ ਉੱਤੇ ਨੌਕਰੀ ਦਾ ਦਬਾਅ ਜ਼ਿਆਦਾ ਰਹੇਗਾ ਅਤੇ ਇਸ ਗੋਚਰ ਦੇ ਦੌਰਾਨ ਤੁਸੀਂ ਕੰਮ ਦੇ ਪ੍ਰਤੀ ਜ਼ਿਆਦਾ ਝੁਕਾਅ ਰੱਖੋਗੇ। ਤੁਹਾਡੇ ਸਾਰੇ ਵਿਚਾਰ ਵੀ ਤੁਹਾਡੇ ਕੰਮ ਦੇ ਆਲ਼ੇ-ਦੁਆਲ਼ੇ ਹੀ ਕੇਂਦਰਿਤ ਨਜ਼ਰ ਆਉਣਗੇ।

ਕਰੀਅਰ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਬਿਹਤਰ ਸੰਭਾਵਨਾਵਾਂ ਦੇ ਲਈ ਆਪਣੀ ਨੌਕਰੀ ਬਦਲਣ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਹਮੇਸ਼ਾ ਆਪਣੇ ਕੰਮ ਨੂੰ ਵਿਕਸਿਤ ਕਰਨ ਅਤੇ ਕੰਮ ਦੇ ਸਬੰਧ ਵਿੱਚ ਜ਼ਿਆਦਾ ਗੁਣਵੱਤਾ ਪ੍ਰਾਪਤ ਕਰਨ ਵੱਲ ਹੀ ਧਿਆਨ ਕੇਂਦਰਿਤ ਕਰਦੇ ਨਜ਼ਰ ਆ ਸਕਦੇ ਹੋ। ਇਸ ਦੌਰਾਨ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਜ਼ਿਆਦਾ ਯਾਤਰਾਵਾਂ ਕਰਨੀਆਂ ਪੈਣਗੀਆਂ।

ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਇਸ ਗੋਚਰ ਦੀ ਅਵਧੀ ਦੇ ਦੌਰਾਨ ਤੁਹਾਨੂੰ ਔਸਤ ਮਾਤਰਾ ਵਿੱਚ ਹੀ ਲਾਭ ਹੋਣ ਦੀ ਸੰਭਾਵਨਾ ਹੈ। ਬੱਚਤ ਦੀ ਗੁੰਜਾਇਸ਼ ਵੀ ਕਾਫੀ ਘੱਟ ਹੈ। ਤੁਸੀਂ ਜੋ ਵੀ ਪੈਸਾ ਕਮਾਓਗੇ, ਉਸ ਦਾ ਆਪਣੇ ਪਰਿਵਾਰ ਦੇ ਲਈ ਉਪਯੋਗ ਕਰ ਸਕਦੇ ਹੋ, ਕਿਉਂਕਿ ਇਸ ਦੌਰਾਨ ਤੁਹਾਡੀਆਂ ਪ੍ਰਤੀਬੱਧਤਾਵਾਂ ਵਧੀਆਂ ਹੋਈਆਂ ਨਜ਼ਰ ਆਉਣਗੀਆਂ, ਜਿਸ ਕਾਰਣ ਜੀਵਨ ਵਿੱਚ ਬੱਚਤ ਦੀ ਗੁੰਜਾਇਸ਼ ਕਾਫੀ ਸੀਮਤ ਰਹਿਣ ਵਾਲੀ ਹੈ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਰਿਸ਼ਤਾ ਬਣਾ ਕੇ ਰੱਖਣ ਵਿੱਚ ਕਾਮਯਾਬ ਨਹੀਂ ਹੋ ਸਕੋਗੇ। ਜੀਵਨਸਾਥੀ ਦੇ ਨਾਲ ਮਤਭੇਦ ਦੇ ਚਲਦੇ ਜ਼ਿਆਦਾ ਬਹਿਸ ਹੋਣ ਦੀ ਸੰਭਾਵਨਾ ਹੈ। ਇਸ ਸਥਿਤੀ ਵਿੱਚ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਤਾਲਮੇਲ ਬਣਾਉਣ ਦੀ ਜ਼ਰੂਰਤ ਪਵੇਗੀ।

ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਡੀ ਸਿਹਤ ਵੀ ਜ਼ਿਆਦਾ ਅਨੁਕੂਲ ਨਹੀਂ ਹੋਵੇਗੀ, ਕਿਉਂਕਿ ਤੁਹਾਨੂੰ ਪੈਰਾਂ ਤੇ ਪੱਟਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ, ਜੋ ਸ਼ਾਇਦ ਤੁਹਾਡੇ ਅੰਦਰ ਇਮਿਊਨਿਟੀ ਦੀ ਕਮੀ ਦੇ ਕਾਰਣ ਹੋਵੇ। ਇਸ ਲਈ ਤੁਹਾਨੂੰ ਸਥਿਰ ਤਰੀਕੇ ਨਾਲ ਆਪਣੀ ਸਿਹਤ ਦੇ ਨਿਰਮਾਣ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਨੌਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਚੌਥੇ ਘਰ ਵਿੱਚ ਸਥਿਤੀ ਹੋਵੇਗਾ।

ਸੂਰਜ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਕਿਸਮਤ ਦਾ ਸਾਥ ਦਿਲਵਾਏਗਾ। ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਪਿਤਾ ਦਾ ਸਹਿਯੋਗ ਪ੍ਰਾਪਤ ਹੋਵੇਗਾ। ਤੁਹਾਨੂੰ ਵਿਦੇਸ਼ੀ ਸਰੋਤਾਂ ਤੋਂ ਪੈਸਾ ਕਮਾਉਣ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ। ਇਸ ਤੋਂ ਇਲਾਵਾ ਪਰਿਵਾਰ ਵਿੱਚ ਖੁਸ਼ੀਆਂ ਦਸਤਕ ਦੇਣ ਵਾਲੀਆਂ ਹਨ।

ਕਰੀਅਰ ਬਾਰੇ ਗੱਲ ਕਰੀਏ ਤਾਂ ਤੁਸੀਂ ਆਪਣੇ ਮੁਸ਼ਕਿਲ ਕੰਮ ਅਤੇ ਚੰਗੀ ਕਿਸਮਤ ਦੇ ਦਮ ‘ਤੇ ਉਚਿਤ ਪ੍ਰਸ਼ੰਸਾ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ। ਕੰਮ ਦੇ ਪ੍ਰਤੀ ਤੁਹਾਡਾ ਰਵੱਈਆ ਕਾਫੀ ਵਿਵਹਾਰਿਕ ਰਹੇਗਾ। ਤੁਹਾਨੂੰ ਤਰੱਕੀ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਕੁਝ ਜਾਤਕਾਂ ਨੂੰ ਆਨਸਾਈਟ ਨੌਕਰੀ ਦੇ ਮੌਕੇ ਵੀ ਪ੍ਰਾਪਤ ਹੋ ਸਕਦੇ ਹਨ। ਕਾਰੋਬਾਰੀ ਜਾਤਕਾਂ ਨੂੰ ਇਸ ਗੋਚਰ ਦੇ ਦੌਰਾਨ ਅੱਛਾ-ਖਾਸਾ ਮੁਨਾਫਾ ਮਿਲਣ ਦੀ ਉੱਚ ਸੰਭਾਵਨਾ ਬਣ ਰਹੀ ਹੈ।

ਆਰਥਿਕ ਪੱਖ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਤੁਸੀਂ ਇਸ ਅਵਧੀ ਦੇ ਦੌਰਾਨ ਖੂਬ ਪੈਸਾ ਕਮਾਓਗੇ। ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਕਾਰਣ ਸ਼ੇਅਰ ਬਾਜ਼ਾਰ ਅਤੇ ਹੋਰ ਅਣਕਿਆਸੇ ਸਰੋਤਾਂ ਤੋਂ ਵੀ ਤੁਹਾਨੂੰ ਲਾਭ ਹੋਣ ਦੀ ਸੰਭਾਵਨਾ ਹੈ। ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਡਾ ਰਿਸ਼ਤਾ ਆਪਣੇ ਜੀਵਨਸਾਥੀ ਦੇ ਨਾਲ ਮਧੁਰ ਬਣਿਆ ਰਹੇਗਾ ਅਤੇ ਤਾਲਮੇਲ ਵੀ ਵਧੀਆ ਰਹੇਗਾ।

ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੀ ਵਧੀ ਹੋਈ ਇਮਿਊਨਿਟੀ ਤੁਹਾਡੀ ਸਿਹਤ ਦੇ ਲਈ ਅਨੁਕੂਲ ਸੰਕੇਤ ਦੇ ਰਹੀ ਹੈ। ਤੁਹਾਡੇ ਜੀਵਨ ਵਿੱਚ ਉਚਿਤ ਊਰਜਾ ਅਤੇ ਉਤਸ਼ਾਹ ਦੇਖਣ ਨੂੰ ਮਿਲੇਗਾ, ਜਿਸ ਨਾਲ ਤੁਹਾਡੀ ਸਿਹਤ ਵਧੀਆ ਬਣੀ ਰਹੇਗੀ।

ਉਪਾਅ: ਵੀਰਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਤੀਜੇ ਘਰ ਵਿੱਚ ਆ ਜਾਵੇਗਾ।

ਸੂਰਜ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਜਾਗ੍ਰਿਤ ਕਰ ਸਕਦਾ ਹੈ, ਜਿਸ ਨਾਲ ਤੁਹਾਡੇ ਜੀਵਨ ਵਿੱਚ ਤਰੱਕੀ ਦੀ ਗਤੀ ਥੋੜੀ ਧੀਮੀ ਹੋ ਸਕਦੀ ਹੈ। ਦੂਜੇ ਪਾਸੇ ਤੁਹਾਨੂੰ ਵਿਰਾਸਤ ਅਤੇ ਸੱਟੇਬਾਜ਼ੀ ਵਰਗੇ ਅਣਕਿਆਸੇ ਸਰੋਤਾਂ ਤੋਂ ਅਚਾਨਕ ਲਾਭ ਮਿਲਣ ਦੀ ਸੰਭਾਵਨਾ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਨੌਕਰੀ ਵਿੱਚ ਪਰਿਵਰਤਨ ਜਾਂ ਰਣਨੀਤੀ ਵਿੱਚ ਪਰਿਵਰਤਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਵਿਦੇਸ਼ ਯਾਤਰਾ ਲਈ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ। ਜੇਕਰ ਤੁਸੀਂ ਪਹਿਲਾਂ ਹੀ ਕਿਸੇ ਚੰਗੀ ਨੌਕਰੀ ਵਿੱਚ ਹੋ, ਤਾਂ ਤੁਹਾਨੂੰ ਨੌਕਰੀ ਬਦਲਣ ਦੀ ਜ਼ਰੂਰਤ ਪੈ ਸਕਦੀ ਹੈ ਅਤੇ ਅਜਿਹਾ ਨੌਕਰੀ ਦੇ ਕਾਰਜ ਖੇਤਰ ਵਿੱਚ ਵੱਧਦੇ ਹੋਏ ਦਬਾਅ ਦੇ ਚਲਦੇ ਸੰਭਵ ਹੋ ਸਕਦਾ ਹੈ। ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਵੱਲੋਂ ਕੁਝ ਪ੍ਰਤੀਕੂਲ ਹਾਲਾਤਾਂ ਦਾ ਸਾਹਮਣਾ ਕਰਨ ਦੀ ਵੀ ਸੰਭਾਵਨਾ ਬਣ ਰਹੀ ਹੈ। ਕਾਰੋਬਾਰੀ ਜਾਤਕਾਂ ਲਈ ਇਸ ਸਮੇਂ ਨੋ ਪ੍ਰੋਫਿਟ ਨੋ ਲੋਸ ਦੀ ਸਥਿਤੀ ਹੋ ਸਕਦੀ ਹੈ। ਨਾਲ ਹੀ ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਸਖਤ ਮੁਕਾਬਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਆਰਥਿਕ ਮੋਰਚੇ ਵੱਲ ਦੇਖੀਏ ਤਾਂ ਤੁਸੀਂ ਜ਼ਿਆਦਾ ਪੈਸਾ ਕਮਾਉਣ ਦੀ ਬਜਾਏ ਵਿਰਾਸਤ ਅਤੇ ਕਾਰੋਬਾਰ ਦੇ ਮਾਧਿਅਮ ਤੋਂ ਲਾਭ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਜ਼ਰ ਆਓਗੇ। ਪੈਸਾ ਕਮਾਉਣ ਦੇ ਨਾਲ-ਨਾਲ ਧਨ-ਹਾਨੀ ਦੇ ਸੰਕੇਤ ਵੀ ਮਿਲ ਰਹੇ ਹਨ। ਬੱਚਤ ਲਈ ਵੀ ਸਥਿਤੀ ਅਨੁਕੂਲ ਨਹੀਂ ਹੈ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਘੱਟ ਸਮਝ ਅਤੇ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਭਰਿਆ ਰਿਸ਼ਤਾ ਬਣਾ ਕੇ ਰੱਖਣ ਵਿੱਚ ਅਸਫਲਤਾ ਦੇ ਚਲਦੇ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਵਾਦ-ਵਿਵਾਦ ਵਿੱਚ ਘਿਰੇ ਨਜ਼ਰ ਆ ਸਕਦੇ ਹੋ। ਇਸ ਗੋਚਰ ਦੇ ਦੌਰਾਨ ਤੁਸੀਂ ਪਿਆਰ ਨੂੰ ਭੁੱਲ ਕੇ ਲੜਾਈ-ਝਗੜਿਆਂ ਵਿੱਚ ਪਏ ਹੋਏ ਜ਼ਿਆਦਾ ਨਜ਼ਰ ਆਓਗੇ। ਇੱਥੇ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇੱਕ ਰਿਸ਼ਤੇ ਨੂੰ ਚੰਗਾ ਅਤੇ ਅਨੁਕੂਲ ਬਣਾ ਕੇ ਰੱਖਣ ਦੇ ਲਈ ਆਪਸੀ ਤਾਲਮੇਲ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ।

ਸਿਹਤ ਦੇ ਮੋਰਚੇ ਬਾਰੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਪੈਰਾਂ ਵਿੱਚ ਦਰਦ ਅਤੇ ਜੋੜਾਂ ਅਤੇ ਪੱਟਾਂ ਵਿੱਚ ਅਕੜਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਮਿਊਨਿਟੀ ਦੀ ਕਮੀ ਅਤੇ ਤਣਾਅ ਦੇ ਚਲਦੇ ਅਜਿਹਾ ਹੋਣਾ ਸੰਭਵ ਹੈ। ਆਪਣੀ ਸਿਹਤ ਨੂੰ ਠੀਕ ਕਰਨ ਲਈ ਪਹਿਲਾਂ ਉਪਰੋਕਤ ਖੇਤਰਾਂ ਵਿੱਚ ਸੁਧਾਰ ਕਰੋ।

ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਤੁਹਾਡੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਦੂਜੇ ਘਰ ਵਿੱਚ ਸਥਿਤ ਹੋਵੇਗਾ।

ਸੂਰਜ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਕਾਰੋਬਾਰੀ ਸਾਂਝੇਦਾਰਾਂ ਦੇ ਨਾਲ ਸਮੱਸਿਆ ਦੇ ਸੰਕੇਤ ਦੇ ਰਿਹਾ ਹੈ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਦੋਸਤਾਂ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਵਿੱਚ ਰੁਕਾਵਟਾਂ ਦੇਖਣ ਨੂੰ ਮਿਲ ਸਕਦੀਆਂ ਹਨ। ਸੰਭਵ ਹੈ ਕਿ ਇਸ ਗੋਚਰ ਦੇ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਅਨੁਕੂਲ ਬਣਾ ਕੇ ਰੱਖ ਸਕਣ ਦੀ ਸਥਿਤੀ ਵਿੱਚ ਨਾ ਨਜ਼ਰ ਆਓ। ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੇ ਖਰਚੇ ਜ਼ਿਆਦਾ ਹੋ ਸਕਦੇ ਹਨ। ਨਾਲ ਹੀ ਤੁਹਾਨੂੰ ਆਪਣੇ ਮਿੱਤਰਾਂ ਅਤੇ ਸਹਿਯੋਗੀਆਂ ਦਾ ਸਾਥ ਵੀ ਨਹੀਂ ਮਿਲੇਗਾ।

ਕਰੀਅਰ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਨੌਕਰੀ ਦੇ ਦਬਾਅ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਪਰੇਸ਼ਾਨੀ ਦੇ ਰੂਪ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਹਿਕਰਮੀਆਂ ਵੱਲੋਂ ਵੀ ਪਰੇਸ਼ਾਨੀ ਹੋ ਸਕਦੀ ਹੈ। ਬਿਹਤਰ ਸੰਭਾਵਨਾਵਾਂ ਦੇ ਲਈ ਤੁਹਾਨੂੰ ਨੌਕਰੀ ਬਦਲਣ ਬਾਰੇ ਵੀ ਸੋਚ-ਵਿਚਾਰ ਕਰਨਾ ਪੈ ਸਕਦਾ ਹੈ। ਕਾਰੋਬਾਰੀ ਜਾਤਕਾਂ ਦੇ ਲਈ ਸੂਰਜ ਦਾ ਇਹ ਗੋਚਰ ‘ਕਰੋ ਜਾਂ ਮਰੋ’ ਦੀ ਸਥਿਤੀ ਵਾਲਾ ਸਾਬਿਤ ਹੋਵੇਗਾ। ਤੁਹਾਨੂੰ ਆਪਣੇ ਵਿਰੋਧੀਆਂ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੀ ਚਿੰਤਾ ਵੀ ਬਹੁਤ ਵਧ ਸਕਦੀ ਹੈ।

ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਯਾਤਰਾ ਦੇ ਦੌਰਾਨ ਤੁਹਾਨੂੰ ਧਨ ਦੀ ਹਾਨੀ ਹੋ ਸਕਦੀ ਹੈ। ਇਸ ਨਾਲ ਤੁਹਾਡੀ ਚਿੰਤਾ ਵਧੇਗੀ। ਤੁਹਾਨੂੰ ਆਪਣੇ ਦੋਸਤਾਂ ਨੂੰ ਪੈਸਾ ਉਧਾਰ ਦੇਣ ਦੀ ਸਥਿਤੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਹ ਵੀ ਸੰਭਵ ਹੈ ਕਿ ਤੁਹਾਡਾ ਦੋਸਤ ਤੁਹਾਨੂੰ ਉਹ ਪੈਸੇ ਕਦੇ ਵਾਪਿਸ ਨਾ ਕਰੇ, ਜਿਸ ਕਾਰਣ ਤੁਹਾਨੂੰ ਆਪਣੀਆਂ ਸਹੂਲਤਾਂ ਨੂੰ ਪੂਰਾ ਕਰਨ ਲਈ ਬੈਂਕ ਤੋਂ ਪੈਸਾ ਉਧਾਰ ਲੈਣਾ ਪੈ ਸਕਦਾ ਹੈ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਸਮਝ ਦੀ ਕਮੀ ਦੇ ਚਲਦੇ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਰਿਸ਼ਤੇ ਵਿੱਚ ਤਾਲਮੇਲ ਦੀ ਕਮੀ ਹੋ ਸਕਦੀ ਹੈ। ਤੁਹਾਡੇ ਦੋਹਾਂ ਵਿਚਕਾਰ ਵਾਦ-ਵਿਵਾਦ ਵਧ ਸਕਦਾ ਹੈ। ਧੀਰਜ ਨਾਲ ਕੰਮ ਲਓ। ਆਪਣੇ ਦੋਹਾਂ ਦੇ ਰਿਸ਼ਤੇ ਵਿੱਚ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਜੀਵਨਸਾਥੀ ਨੂੰ ਪਿਆਰ ਕਰਨ ਵਿੱਚ ਕੋਈ ਕਮੀ ਨਾ ਰੱਖੋ।

ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਜਾਂ ਫੇਰ ਦੋਸਤਾਂ ਦੀ ਸਿਹਤ ਉੱਤੇ ਮੋਟਾ ਪੈਸਾ ਖਰਚ ਕਰਨਾ ਪੈ ਸਕਦਾ ਹੈ, ਜੋ ਤੁਹਾਡੇ ਲਈ ਚਿੰਤਾ ਦਾ ਕਾਰਣ ਬਣੇਗਾ। ਤੁਹਾਨੂੰ ਆਪਣੀ ਸਰੀਰਕ ਫਿਟਨੈਸ ਨੂੰ ਲੈ ਕੇ ਵੀ ਚਿੰਤਾ ਹੋ ਸਕਦੀ ਹੈ।

ਉਪਾਅ: ਹਰ ਰੋਜ਼ 108 ਵਾਰ 'ॐ ਮਾਂਡਾਯ ਨਮਹ:' ਮੰਤਰ ਦਾ ਜਾਪ ਕਰੋ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਛੇਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਪਹਿਲੇ ਘਰ ਅਰਥਾਤ ਲਗਨ ਘਰ ਵਿੱਚ ਸਥਿਤ ਹੋਵੇਗਾ।

ਮੀਨ ਰਾਸ਼ੀ ਵਿੱਚ ਸੂਰਜ ਦਾ ਗੋਚਰ ਤੁਹਾਡੇ ਅੰਦਰ ਅਸੁਰੱਖਿਆ ਦੀ ਭਾਵਨਾ ਅਤੇ ਆਤਮਵਿਸ਼ਵਾਸ ਦੀ ਕਮੀ ਲੈ ਕੇ ਆ ਸਕਦਾ ਹੈ। ਇਸ ਅਵਧੀ ਵਿੱਚ ਤੁਹਾਡੇ ਜੀਵਨ ਵਿੱਚ ਤਣਾਅ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਤੁਹਾਡਾ ਕੀਮਤੀ ਸਮਾਂ ਬਰਬਾਦ ਹੋ ਸਕਦਾ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਨੌਕਰੀਆਂ ਬਦਲਦੇ ਨਜ਼ਰ ਆਓਗੇ। ਤੁਹਾਨੂੰ ਕੰਮ ਨੂੰ ਲੈ ਕੇ ਸੰਤੁਸ਼ਟੀ ਨਹੀਂ ਹੋਵੇਗੀ। ਜਿਸ ਪਹਿਚਾਣ ਅਤੇ ਤਾਰੀਫ ਦੀ ਉਮੀਦ ਤੁਸੀਂ ਆਪਣੀ ਨੌਕਰੀ ਤੋਂ ਕਰ ਰਹੇ ਹੋ, ਉਹ ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੇ ਲਈ ਅਜੇ ਸੰਭਵ ਨਹੀਂ ਹੈ। ਕਾਰੋਬਾਰੀ ਜਾਤਕਾਂ ਨੂੰ ਔਸਤ ਮੁਨਾਫਾ ਕਮਾਉਣ ਦੀ ਹੀ ਗੁੰਜਾਇਸ਼ ਨਜ਼ਰ ਆ ਰਹੀ ਹੈ। ਤੁਹਾਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਤੇ ਵਿਰੋਧੀਆਂ ਤੋਂ ਵੀ ਖਤਰਾ ਹੋ ਸਕਦਾ ਹੈ।

ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਤੁਸੀਂ ਔਸਤ ਧਨ ਕਮਾਉਂਦੇ ਹੀ ਨਜ਼ਰ ਆਓਗੇ ਅਤੇ ਇਸ ਗੋਚਰ ਦੇ ਦੌਰਾਨ ਤੁਸੀਂ ਜੋ ਵੀ ਪੈਸਾ ਕਮਾਓਗੇ, ਉਹ ਖਰਚੇ ਵਿੱਚ ਹੀ ਖਤਮ ਹੋ ਜਾਵੇਗਾ। ਇਹ ਸਥਿਤੀ ਤੁਹਾਡੇ ਲਈ ਚਿੰਤਾ ਦਾ ਕਾਰਣ ਬਣੇਗੀ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਡੇ ਜੀਵਨ ਵਿੱਚੋਂ ਪਿਆਰ ਦਾ ਸਾਰ ਖਤਮ ਹੋ ਸਕਦਾ ਹੈ, ਜਿਸ ਦੇ ਚਲਦੇ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਜ਼ਰੂਰੀ ਅਨੁਕੂਲਤਾ ਬਣਾ ਕੇ ਰੱਖਣ ਵਿੱਚ ਅਸਫਲ ਹੋ ਸਕਦੇ ਹੋ। ਇਸ ਨਾਲ ਤਾਲਮੇਲ ਦੀ ਕਮੀ ਹੋਣ ਦੀ ਸੰਭਾਵਨਾ ਹੈ।

ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੀ ਇਮਿਊਨਿਟੀ ਘੱਟ ਹੋਵੇਗੀ, ਜਿਸ ਕਾਰਣ ਤੁਹਾਨੂੰ ਪੈਰਾਂ ਅਤੇ ਪੱਟਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਇਹ ਸਾਰੀਆਂ ਗੱਲਾਂ ਤੁਹਾਡੇ ਲਈ ਜੀਵਨ ਵਿੱਚ ਤਣਾਅ ਦਾ ਕਾਰਣ ਬਣਨਗੀਆਂ, ਜਿਸ ਨਾਲ ਸਿਹਤ ਹੋਰ ਖਰਾਬ ਵੀ ਹੋ ਸਕਦੀ ਹੈ।

ਉਪਾਅ: ਸ਼ੁੱਕਰਵਾਰ ਦੇ ਦਿਨ ਲਕਸ਼ਮੀ ਮਾਤਾ ਅਤੇ ਭਗਵਾਨ ਕੁਬੇਰ ਦੇ ਲਈ ਹਵਨ ਕਰਵਾਓ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ:ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer