ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ (13 ਫਰਵਰੀ 2024)

Author: Charu Lata | Updated Tue, 06 Feb 2024 04:35 PM IST

ਗ੍ਰਹਾਂ ਦੇ ਰਾਜਾ ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਜਾ ਰਿਹਾ ਹੈ। ਗੱਲ ਕਰੀਏ ਕੁੰਭ ਰਾਸ਼ੀ ਬਾਰੇ, ਤਾਂ ਇਹ ਰਾਸ਼ੀ ਚੱਕਰ ਦੀ ਗਿਆਰ੍ਹਵੀਂ ਰਾਸ਼ੀ ਹੁੰਦੀ ਹੈ। ਸੂਰਜ ਦਾ ਇਹ ਮਹੱਤਵਪੂਰਣ ਗੋਚਰ 13 ਫਰਵਰੀ 2024 ਨੂੰ 15:31 ਵਜੇ ਹੋਣ ਜਾ ਰਿਹਾ ਹੈ। ਵੈਦਿਕ ਜੋਤਿਸ਼ ਵਿੱਚ ਸੂਰਜ ਨੂੰ ਊਰਜਾ ਦਾ ਮੁੱਖ ਸਰੋਤ ਮੰਨਿਆ ਗਿਆ ਹੈ ਅਤੇ ਇਹ ਹੋਰ ਸਭ ਗ੍ਰਹਾਂ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਸੂਰਜ ਤੋਂ ਬਿਨਾਂ ਜੀਵਨ ਦੀ ਕਲਪਨਾ ਕਰ ਸਕਣਾ ਨਾਮੁਮਕਿਨ ਹੈ। ਇਹ ਸੁਭਾਅ ਤੋਂ ਮਰਦਾਨਾ ਅਤੇ ਮੁਸ਼ਕਿਲ ਕੰਮਾਂ ਨੂੰ ਸੰਭਾਲਣ ਦੇ ਲਈ ਦ੍ਰਿੜ ਸੰਕਲਪ ਦੇਣ ਵਾਲਾ ਗ੍ਰਹਿ ਹੈ। ਇਸ ਤੋਂ ਇਲਾਵਾ ਸੂਰਜ ਗ੍ਰਹਿ ਪ੍ਰਤੀਨਿਧਤਾ ਦੇ ਗੁਣਾਂ ਦੀ ਵੀ ਅਗਵਾਈ ਕਰਦਾ ਹੈ।


ਜਿਨਾਂ ਜਾਤਕਾਂ ਦੀ ਕੁੰਡਲੀ ਵਿੱਚ ਮੇਖ਼ ਜਾਂ ਸਿੰਘ ਰਾਸ਼ੀ ਵਿੱਚ ਸੂਰਜ ਮਜ਼ਬੂਤ ਹੁੰਦਾ ਹੈ, ਅਜਿਹੇ ਜਾਤਕ ਕਰੀਅਰ ਦੇ ਸਬੰਧ ਵਿੱਚ ਸਭ ਲਾਭਾਂ ਦਾ ਆਨੰਦ ਲੈਂਦੇ ਹਨ, ਆਪਣੇ ਜੀਵਨ ਵਿੱਚ ਜ਼ਿਆਦਾ ਧਨ ਪ੍ਰਾਪਤ ਕਰਦੇ ਹਨ, ਰਿਸ਼ਤੇ ਵਿੱਚ ਖੁਸ਼ੀਆਂ ਪ੍ਰਾਪਤ ਕਰਦੇ ਹਨ, ਪਿਤਾ ਤੋਂ ਸਹਿਯੋਗ ਪ੍ਰਾਪਤ ਕਰਦੇ ਹਨ ਆਦਿ। ਜਿਨਾਂ ਜਾਤਕਾਂ ਦੀ ਕੁੰਡਲੀ ਵਿੱਚ ਸੂਰਜ ਮਜ਼ਬੂਤ ਹੁੰਦਾ ਹੈ, ਉਨ੍ਹਾਂ ਨੂੰ ਸ਼ੁਭ ਨਤੀਜੇ ਮਿਲਦੇ ਹਨ। ਅਜਿਹੇ ਵਿਅਕਤੀ ਦੂਜਿਆਂ ਦੀ ਅਗਵਾਈ ਕਰਦੇ ਹਨ ਅਤੇ ਮਜ਼ਬੂਤ ਪ੍ਰਤਿਨਿਧਤਾ ਦੇ ਗੁਣ ਦਰਸਾਉਂਦੇ ਹਨ। ਸੂਰਜ ਗ੍ਰਹਿ ਨੂੰ ਬੇਹੱਦ ਸ਼ਕਤੀਸ਼ਾਲੀ ਮੰਨਿਆ ਗਿਆ ਹੈ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਇਹ ਪ੍ਰਿਥਵੀ ਦੇ ਨਜ਼ਦੀਕ ਆਉਂਦਾ ਹੈ ਅਤੇ ਆਪਣੀ ਉੱਚ ਰਾਸ਼ੀ ਸਥਿਤੀ ਨੂੰ ਪ੍ਰਾਪਤ ਕਰਦਾ ਹੈ। ਇਸ ਤੋਂ ਬਾਅਦ ਅਕਤੂਬਰ ਦੇ ਮਹੀਨੇ ਦੇ ਦੌਰਾਨ ਇਹ ਪ੍ਰਿਥਵੀ ਤੋਂ ਬਹੁਤ ਦੂਰ ਜਾ ਕੇ ਨੀਚ ਸਥਿਤੀ ਸਥਿਤੀ ਵਿੱਚ ਚਲਾ ਜਾਂਦਾ ਹੈ ਅਤੇ ਇਸ ਤਰ੍ਹਾਂ ਆਪਣੀਆਂ ਸ਼ਕਤੀਆਂ ਗੁਆ ਦਿੰਦਾ ਹੈ।

ਜੋਤਿਸ਼ ਦੇ ਅਨੁਸਾਰ ਜਿਹਨਾਂ ਜਾਤਕਾਂ ਦੀ ਕੁੰਡਲੀ ਵਿੱਚ ਸ਼ੁੱਕਰ ਕਮਜ਼ੋਰ ਸਥਿਤੀ ਵਿੱਚ ਹੁੰਦਾ ਹੈ, ਅਜਿਹੇ ਜਾਤਕਾਂ ਵਿੱਚ ਰੋਗ ਪ੍ਰਤੀਰੋਧਕ ਖਮਤਾ ਦੀ ਕਮੀ ਦੇਖਣ ਨੂੰ ਮਿਲਦੀ ਹੈ। ਨਾਲ ਹੀ ਉਨ੍ਹਾਂ ਨੂੰ ਪਾਚਣ ਸਬੰਧੀ ਪਰੇਸ਼ਾਨੀਆਂ ਅਤੇ ਸਿਹਤ ਸਬੰਧੀ ਪੁਰਾਣੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵੈਦਿਕ ਜੋਤਿਸ਼ ਵਿੱਚ ਸੂਰਜ ਨੂੰ ਗ੍ਰਹਾਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਇੱਕ ਗਤੀਸ਼ੀਲ ਅਤੇ ਆਦੇਸ਼ ਦੇਣ ਵਾਲਾ ਗ੍ਰਹਿ ਮੰਨਿਆ ਗਿਆ ਹੈ।

ਸਾਡੇ ਇਸ ਆਰਟੀਕਲ ਵਿੱਚ ਅਸੀਂ ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਬਾਰੇ ਗੱਲ ਕਰਾਂਗੇ। ਨਾਲ਼ ਹੀ ਇਸ ਦੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਦੇ ਬਾਰੇ ਵਿੱਚ ਜਾਣਾਂਗੇ। ਜੇਕਰ ਸੂਰਜ ਸਿੰਘ ਰਾਸ਼ੀ ਵਿੱਚ ਆਪਣੀ ਮੂਲ ਤ੍ਰਿਕੋਣ ਰਾਸ਼ੀ ਵਿੱਚ ਸਥਿਤ ਹੋਵੇ ਤਾਂ ਇਹ ਜ਼ਿਆਦਾ ਸ਼ੁਭ ਨਤੀਜੇ ਦਿੰਦਾ ਹੈ। ਜਦੋਂ ਸੂਰਜ ਯੋਧਾ ਗ੍ਰਹਿ ਮੰਗਲ ਦੁਆਰਾ ਸ਼ਾਸਿਤ ਮੇਖ਼ ਰਾਸ਼ੀ ਵਿੱਚ ਹੁੰਦਾ ਹੈ ਤਾਂ ਇਸ ਰਾਸ਼ੀ ਵਿੱਚ ਸੂਰਜ ਸ਼ਕਤੀਸ਼ਾਲੀ ਸਥਿਤੀ ਵਿੱਚ ਉੱਚ ਦਾ ਹੋ ਜਾਂਦਾ ਹੈ। ਸੂਰਜ ਪ੍ਰਕ੍ਰਿਤਿਕ ਰਾਸ਼ੀ ਚੱਕਰ ਅਤੇ ਪਹਿਲੀ ਰਾਸ਼ੀ ਤੋਂ ਪੰਜਵੇਂ ਘਰ ਦੀ ਰਾਸ਼ੀ ਅਰਥਾਤ ਸਿੰਘ ਦਾ ਸੁਆਮੀ ਹੈ। ਇਹ ਪੰਚਮ ਘਰ, ਜਿਸ ਨੂੰ ਅਧਿਆਤਮਕ ਪ੍ਰਵਿਰਤੀ, ਮੰਤਰ, ਸ਼ਾਸਤਰ ਅਤੇ ਸੰਤਾਨ ਦਾ ਘਰ ਮੰਨਿਆ ਜਾਂਦਾ ਹੈ, ਨੂੰ ਦਰਸਾਉਂਦਾ ਹੈ।

ਤੁਹਾਡੀ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਕੀ ਹੈ?ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਵਾਬ ਜਾਣੋ

ਜੋਤਿਸ਼ ਵਿੱਚ ਸੂਰਜ ਗ੍ਰਹਿ ਦਾ ਮਹੱਤਵ

ਜੋਤਿਸ਼ ਵਿੱਚ ਸੂਰਜ ਨੂੰ ਉੱਚ-ਅਧਿਕਾਰ ਪ੍ਰਾਪਤ ਗਤੀਸ਼ੀਲ ਗ੍ਰਹਿ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਗ੍ਰਹਿ ਪ੍ਰਭਾਵੀ ਪ੍ਰਸ਼ਾਸਨ ਅਤੇ ਸਿਧਾਂਤਾਂ ਨੂੰ ਦਰਸਾਉਂਦਾ ਹੈ ਅਤੇ ਇਹ ਇੱਕ ਗਰਮ ਗ੍ਰਹਿ ਹੈ ਅਤੇ ਸਭ ਰਾਜਸੀ ਗੁਣਾਂ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ। ਸੂਰਜ ਦੇ ਗਰਮ ਗ੍ਰਹਿ ਹੋਣ ਦੇ ਚਲਦੇ ਸ਼ਕਤੀਸ਼ਾਲੀ ਸੂਰਜ ਵਾਲੇ ਜਾਤਕ ਜ਼ਿਆਦਾ ਤੇਜ਼ ਸੁਭਾਅ ਦੇ ਦੇਖੇ ਜਾਂਦੇ ਹਨ। ਸੂਰਜ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਵਿਅਕਤੀ ਜੀਵਨ ਵਿੱਚ ਕਰੀਅਰ ਦੇ ਸੰਦਰਭ ਵਿੱਚ ਸ਼ਿਖਰ ਦੇ ਸਥਾਨ ‘ਤੇ ਨਹੀਂ ਪਹੁੰਚ ਸਕਦਾ। ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਇੱਕ ਮਜ਼ਬੂਤ ਸੂਰਜ ਦੀ ਸਥਿਤੀ ਉਸ ਨੂੰ ਜੀਵਨ ਵਿੱਚ ਸੰਤੁਸ਼ਟੀ, ਉੱਤਮ ਸਿਹਤ ਅਤੇ ਮਜ਼ਬੂਤ ਦਿਮਾਗ ਪ੍ਰਦਾਨ ਕਰਦੀ ਹੈ।

ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਚੰਗੀ ਜਾਂ ਮਜ਼ਬੂਤ ਸਥਿਤੀ ਵਿੱਚ ਹੁੰਦਾ ਹੈ, ਉਦਾਹਰਣ ਦੇ ਲਈ ਮੇਖ਼ ਜਾਂ ਫੇਰ ਸਿੰਘ ਰਾਸ਼ੀ ਵਿੱਚ, ਤਾਂ ਸੂਰਜ ਵਿਅਕਤੀ ਨੂੰ ਕਮਜ਼ੋਰ ਸਥਿਤੀ ਤੋਂ ਮਜ਼ਬੂਤ ਸਥਿਤੀ ਵਿੱਚ ਲੈ ਕੇ ਜਾਣ ਦੀ ਤਾਕਤ ਰੱਖਦਾ ਹੈ। ਜਦੋਂ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਅਨੁਕੂਲ ਸਥਿਤੀ ਵਿੱਚ ਹੁੰਦਾ ਹੈ, ਤਾਂ ਇਹ ਉਸ ਨੂੰ ਪੇਸ਼ੇ ਵਿੱਚ ਪਹਿਚਾਣ ਅਤੇ ਪ੍ਰਮੁੱਖ ਸਥਾਨ ਦਿਲਵਾਉਣ ਵਾਲਾ ਸਾਬਿਤ ਹੁੰਦਾ ਹੈ। ਕੁੰਡਲੀ ਵਿੱਚ ਮਜ਼ਬੂਤ ਸੂਰਜ, ਖਾਸ ਤੌਰ ‘ਤੇ ਜਦੋਂ ਬਹਿਸਪਤੀ ਵਰਗੇ ਸ਼ੁਭ ਗ੍ਰਹਿ ਦੁਆਰਾ ਇਸ ‘ਤੇ ਦ੍ਰਿਸ਼ਟੀ ਵੀ ਸੁੱਟੀ ਜਾ ਰਹੀ ਹੋਵੇ, ਵਿਅਕਤੀ ਨੂੰ ਸਰੀਰਿਕ ਅਤੇ ਮਾਨਸਿਕ ਸੰਤੁਸ਼ਟੀ ਪ੍ਰਦਾਨ ਕਰਦਾ ਹੈ।

ਇਸ ਦੇ ਉਲਟ ਜੇਕਰ ਸੂਰਜ ਰਾਹੂ, ਕੇਤੁ ਜਾਂ ਮੰਗਲ ਵਰਗੇ ਅਸ਼ੁਭ ਗ੍ਰਹਾਂ ਦੇ ਨਾਲ ਹੋਵੇ, ਤਾਂ ਇਸ ਦਾ ਵਿਅਕਤੀ ਦੇ ਜੀਵਨ ‘ਤੇ ਅਨੁਕੂਲ ਪ੍ਰਭਾਵ ਨਹੀਂ ਪੈਂਦਾ ਅਤੇ ਇਸ ਨਾਲ ਸਿਹਤ ਸਬੰਧੀ ਸਮੱਸਿਆਵਾਂ, ਮਾਨਸਿਕ ਸਮੱਸਿਆਵਾਂ, ਮਾਣ-ਸਨਮਾਨ ਵਿੱਚ ਗਿਰਾਵਟ, ਆਰਥਿਕ ਸਮੱਸਿਆਵਾਂ ਅਤੇ ਜੀਵਨ ਦੇ ਭਿੰਨ-ਭਿੰਨ ਖੇਤਰਾਂ ਵਿੱਚ ਪਰੇਸ਼ਾਨੀਆਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਜੋਤਿਸ਼ ਦੇ ਜਾਣਕਾਰ ਮਾਣਿਕ ਰਤਨ, ਜੋ ਕਿ ਸੂਰਜ ਦਾ ਰਤਨ ਹੈ, ਧਾਰਣ ਕਰਨ ਦੀ ਸਲਾਹ ਦਿੰਦੇ ਹਨ, ਜਿਸ ਨਾਲ ਸੂਰਜ ਦੇ ਨਕਾਰਾਤਮਕ ਨਤੀਜੇ ਘੱਟ ਕੀਤੇ ਜਾ ਸਕਦੇ ਹਨ ਅਤੇ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਅਤੇ ਤਾਕਤ ਦੇ ਆਧਾਰ ਉੱਤੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉੱਪਰ ਆਮ ਨਤੀਜੇ ਦਿੱਤੇ ਗਏ ਹਨ, ਜੋ ਸੂਰਜ ਕਿਸੇ ਵਿਅਕਤੀ ਦੇ ਜੀਵਨ ਦੇ ਲਈ ਪ੍ਰਦਾਨ ਕਰ ਸਕਦਾ ਹੈ।

ਕੁੰਭ ਰਾਸ਼ੀ ਵਿੱਚ ਸੂਰਜ ਅਤੇ ਉਸ ਦਾ ਪ੍ਰਭਾਵ

ਕੁੰਭ ਰਾਸ਼ੀ ਸ਼ਨੀ ਦੁਆਰਾ ਸ਼ਾਸਿਤ ਰਾਸ਼ੀ ਹੈ। ਸੂਰਜ ਸ਼ਨੀ ਦੇ ਉਲਟ ਹੁੰਦਾ ਹੈ। ਇਸ ਲਈ ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਸੂਰਜ ਕਿਸੇ ਵਿਅਕਤੀ ਨੂੰ ਜਿਹੜੇ ਨਤੀਜੇ ਦਿੰਦਾ ਹੈ, ਉਹ ਜ਼ਰੂਰੀ ਨਹੀਂ ਕਿ ਚੰਗੇ ਹੋਣ। ਇਸ ਦੌਰਾਨ ਜਾਤਕਾਂ ਨੂੰ ਪ੍ਰਾਪਰਟੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਆਪਣੇ ਪਿਤਾ ਅਤੇ ਬਜ਼ੁਰਗਾਂ ਨਾਲ ਵਾਦ-ਵਿਵਾਦ ਜਾਂ ਫੇਰ ਕਾਰਜ-ਖੇਤਰ ਨਾਲ ਸਬੰਧਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਤੌਰ ‘ਤੇ ਇਸ ਦੌਰਾਨ ਵਿਅਕਤੀ ਦੇ ਕਰੀਅਰ ਵਿੱਚ ਬਹੁਤ ਸਾਰੇ ਪਰਿਵਰਤਨ ਦੇਖਣ ਨੂੰ ਮਿਲ ਸਕਦੇ ਹਨ ਅਤੇ ਸੂਰਜ ਗ੍ਰਹਿ ਦੇ ਕੁੰਭ ਰਾਸ਼ੀ ਵਿੱਚ ਰਹਿਣ ਦੇ ਦੌਰਾਨ ਵਿਅਕਤੀ ਆਪਣਾ ਕਰੀਅਰ ਬਾਰ-ਬਾਰ ਬਦਲਦੇ ਵੀ ਨਜ਼ਰ ਆ ਸਕਦੇ ਹਨ। ਕੁਝ ਜਾਤਕਾਂ ਦੇ ਲਈ ਕੁੰਭ ਰਾਸ਼ੀ ਵਿੱਚ ਸੂਰਜ ਦਾ ਗੋਚਰ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਦੇ ਅਧਾਰ ‘ਤੇ ਚੰਗਾ ਵੀ ਹੋ ਸਕਦਾ ਹੈ ਅਤੇ ਕਈ ਹੋਰ ਵਿਅਕਤੀਆਂ ਲਈ ਕੁੰਭ ਰਾਸ਼ੀ ਵਿੱਚ ਸੂਰਜ ਦਾ ਗੋਚਰ ਓਨਾ ਅਨੁਕੂਲ ਨਹੀਂ ਹੋਵੇਗਾ।

Click Here To Read In English: Sun Transit In Aquarius

ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ 2024 : ਰਾਸ਼ੀਆਂ ਅਨੁਸਾਰ ਭਵਿੱਖਬਾਣੀ

ਚੱਲੋ, ਹੁਣ ਅੱਗੇ ਵਧਦੇ ਹਾਂ ਅਤੇ ਹਰ ਰਾਸ਼ੀ ‘ਤੇ ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਦੇ ਪ੍ਰਭਾਵਾਂ ਦੇ ਨਾਲ਼-ਨਾਲ਼ ਇਸ ਦੌਰਾਨ ਕੀਤੇ ਜਾਣ ਵਾਲ਼ੇ ਪ੍ਰਭਾਵੀ ਉਪਾਵਾਂ ਦੀ ਜਾਣਕਾਰੀ ਵੀ ਪ੍ਰਾਪਤ ਕਰਦੇ ਹਾਂ।

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਪੰਚਮ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਉਸ ਦਾ ਇਹ ਗੋਚਰ ਹੋਣ ਜਾ ਰਿਹਾ ਹੈ।

ਸੂਰਜ ਦਾ ਕੁੰਭ ਰਾਸ਼ੀ ਵਿੱਚ ਇਹ ਗੋਚਰ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਚਮਤਕਾਰ ਸਾਬਤ ਹੋ ਸਕਦਾ ਹੈ। ਆਮ ਤੌਰ ‘ਤੇ ਸੂਰਜ ਦੇ ਗੋਚਰ ਦੇ ਦੌਰਾਨ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਮਿਲਣ ਦੀ ਕਾਫੀ ਸੰਭਾਵਨਾ ਬਣ ਰਹੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣ ਦੇ ਸੰਕੇਤ ਵੀ ਮਿਲ ਰਹੇ ਹਨ। ਤੁਸੀਂ ਆਪਣੀ ਸੰਤਾਨ ਤੋਂ ਸਮਰੱਥਨ ਪ੍ਰਾਪਤ ਕਰੋਗੇ ਅਤੇ ਬਦਲੇ ਵਿੱਚ ਤੁਹਾਨੂੰ ਆਪਣੀ ਸੰਤਾਨ ਦਾ ਵਿਕਾਸ ਦੇਖਣ ਦਾ ਸੁੱਖ ਪ੍ਰਾਪਤ ਹੋਵੇਗਾ।

ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਸਫਲਤਾ, ਪੁਰਸਕਾਰ ਅਤੇ ਅਹੁਦੇ ਵਿੱਚ ਤਰੱਕੀ ਪ੍ਰਾਪਤ ਹੋ ਸਕਦੀ ਹੈ। ਤੁਹਾਨੂੰ ਨੌਕਰੀ ਦੇ ਸਬੰਧ ਵਿੱਚ ਵਿਦੇਸ਼ ਯਾਤਰਾ ਵੀ ਕਰਨ ਨੂੰ ਮਿਲ ਸਕਦੀ ਹੈ। ਕਾਰੋਬਾਰੀ ਜਾਤਕਾਂ ਨੂੰ ਉੱਚ-ਲਾਭ ਰਿਟਰਨ ਪ੍ਰਾਪਤ ਹੋਵੇਗਾ ਅਤੇ ਤੁਹਾਡੀ ਊਰਜਾ ਦਾ ਪੱਧਰ ਅਤੇ ਆਤਮ ਵਿਸ਼ਵਾਸ ਸ਼ਿਖਰ ਉੱਤੇ ਨਜ਼ਰ ਆਵੇਗਾ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਤੁਸੀਂ ਆਪਣੇ ਕਾਰੋਬਾਰ ਦੇ ਖੇਤਰ ਵਿੱਚ ਕਈ ਉਪਲਬਧੀਆਂ ਵੀ ਹਾਸਲ ਕਰੋਗੇ। ਜੇਕਰ ਤੁਸੀਂ ਸ਼ੇਅਰ ਬਾਜ਼ਾਰ ਨਾਲ ਸਬੰਧਤ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਚੰਗਾ ਰਿਟਰਨ ਪ੍ਰਾਪਤ ਹੋਵੇਗਾ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਡੇ ਜੀਵਨਸਾਥੀ ਨਾਲ ਤੁਹਾਡਾ ਰਿਸ਼ਤਾ ਜ਼ਿਆਦਾ ਇਮਾਨਦਾਰ ਅਤੇ ਮਜ਼ਬੂਤ ਬਣੇਗਾ। ਤੁਹਾਡੇ ਦੋਹਾਂ ਵਿਚਕਾਰ ਚੰਗਾ ਤਾਲਮੇਲ ਹੋਵੇਗਾ ਅਤੇ ਜੇਕਰ ਤੁਸੀਂ ਪ੍ਰੇਮ ਜੀਵਨ ਵਿੱਚ ਹੋ ਤਾਂ ਤੁਸੀਂ ਸ਼ਾਦੀਸ਼ੁਦਾ ਜੀਵਨ ਵਿੱਚ ਪ੍ਰਵੇਸ਼ ਕਰ ਸਕਦੇ ਹੋ। ਇਸ ਨਾਲ ਭਵਿੱਖ ਵਿੱਚ ਤੁਹਾਨੂੰ ਖੁਸ਼ੀਆਂ ਮਿਲਣਗੀਆਂ।

ਸਿਹਤ ਦੇ ਮੋਰਚੇ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਪੈਰਾਂ ਵਿੱਚ ਦਰਦ, ਜੋੜਾਂ ਵਿੱਚ ਅਕੜਨ ਆਦਿ ਨੂੰ ਛੱਡ ਕੇ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਣ ਵਾਲ਼ੀ। ਆਪਣੇ ਜੀਵਨ ਵਿੱਚ ਦ੍ਰਿੜ ਸੰਕਲਪ ਦੇ ਚਲਦੇ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਸ਼ਾਨਦਾਰ ਰਹੇਗੀ। ਇਸ ਦੌਰਾਨ ਊਰਜਾ ਦਾ ਪੱਧਰ ਵੀ ਕਾਫੀ ਚੰਗਾ ਰਹੇਗਾ।

ਉਪਾਅ: ਰੋਜ਼ਾਨਾ 19 ਵਾਰ 'ॐ ਸੂਰਯਾਯ ਨਮਹ:' ਮੰਤਰ ਦਾ ਜਾਪ ਕਰੋ।

ਮੇਖ਼ ਹਫ਼ਤਾਵਾਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਚੌਥੇ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸੂਰਜ ਦਾ ਕੁੰਭ ਰਾਸ਼ੀ ਵਿੱਚ ਇਹ ਗੋਚਰ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਚੰਗੇ ਅਤੇ ਬੁਰੇ ਦੋਵੇਂ ਹੀ ਤਰ੍ਹਾਂ ਦੇ ਨਤੀਜੇ ਦੇਣ ਵਾਲਾ ਹੈ। ਤੁਹਾਨੂੰ ਵਿਦੇਸ਼ ਵਿੱਚ ਪ੍ਰਾਪਰਟੀ ਖਰੀਦਣ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ ਅਤੇ ਨਾਲ ਹੀ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਮੌਕੇ ਵੀ ਮਿਲ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਵਿਦੇਸ਼ੀ ਰਿਟਰਨ ਦੇ ਜਰੀਏ ਕਮਾਈ ਕਰਨ ਅਤੇ ਸੰਤੁਸ਼ਟੀ ਹਾਸਿਲ ਕਰਨ ਦੇ ਵੀ ਬਹੁਤ ਮੌਕੇ ਮਿਲਣਗੇ।

ਕਰੀਅਰ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਨੌਕਰੀ ਦੇ ਸਬੰਧ ਵਿੱਚ ਨਵੇਂ ਮੌਕੇ ਪ੍ਰਾਪਤ ਹੋ ਸਕਦੇ ਹਨ। ਤੁਸੀਂ ਆਪਣੇ ਕੰਮ ਨਾਲ ਉੱਚ-ਅਹੁਦਿਆਂ ਜਿਵੇਂ ਟੀਮ ਲੀਡਰ ਜਾਂ ਉੱਚ-ਪ੍ਰਬੰਧਨ ਸਟਾਫ ਤੱਕ ਪਹੁੰਚਣ ਦੀ ਸਥਿਤੀ ਵਿੱਚ ਵੀ ਨਜ਼ਰ ਆਓਗੇ। ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ ਅਤੇ ਵਿਦੇਸ਼ ਵਿੱਚ ਕਾਰੋਬਾਰ ਕਰ ਰਹੇ ਹੋ, ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਅਤੇ ਲਾਭਦਾਇਕ ਰਿਟਰਨ ਵੀ ਪ੍ਰਾਪਤ ਹੋਵੇਗਾ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਤੁਸੀਂ ਇੱਕ ਮਜ਼ਬੂਤ ਪ੍ਰਤੀਯੋਗੀ ਦੇ ਰੂਪ ਵਿੱਚ ਉੱਭਰੋਗੇ ਅਤੇ ਆਪਣੇ ਵਿਰੋਧੀ ਨੂੰ ਉਚਿਤ ਮੁਕਾਬਲਾ ਦਿਓਗੇ। ਇਸ ਗੋਚਰ ਦੇ ਦੌਰਾਨ ਪਾਰਟਨਰਸ਼ਿਪ ਵਿੱਚ ਕਾਰੋਬਾਰ ਕਰਨਾ ਤੁਹਾਡੇ ਲਈ ਅਨੁਕੂਲ ਸਾਬਤ ਹੋ ਸਕਦਾ ਹੈ।

ਆਰਥਿਕ ਪੱਖ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਤੁਹਾਨੂੰ ਚੰਗੀ ਮਾਤਰਾ ਵਿੱਚ ਧਨ ਲਾਭ ਹੋਵੇਗਾ। ਵਿਰਾਸਤ ਅਤੇ ਹੋਰ ਅਣਕਿਆਸੇ ਸਰੋਤਾਂ ਤੋਂ ਵੀ ਤੁਹਾਨੂੰ ਧਨ ਪ੍ਰਾਪਤ ਹੋ ਸਕਦਾ ਹੈ। ਰਿਸ਼ਤੇ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਆਪਣਾ ਰਿਸ਼ਤਾ ਅਨੁਕੂਲ ਬਣਾ ਕੇ ਰੱਖਣ ਵਿੱਚ ਕਾਮਯਾਬ ਹੋਵੋਗੇ। ਤੁਹਾਡੇ ਪਰਿਵਾਰ ਦੇ ਮੈਂਬਰ ਚੰਗਾ ਜੀਵਨ ਅਤੇ ਖੁਸ਼ੀਆਂ ਦੇ ਲਈ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦਾ ਪੂਰਾ ਸਮਰੱਥਨ ਕਰਣਗੇ। ਤੁਸੀਂ ਆਪਣੇ ਜੀਵਨਸਾਥੀ ਦੇ ਪ੍ਰਤੀ ਪਿਆਰ ਦਿਖਾਉਣ ਵਿੱਚ ਇਮਾਨਦਾਰ ਨਜ਼ਰ ਆਓਗੇ ਅਤੇ ਤੁਹਾਡੇ ਦੋਵਾਂ ਵਿਚਕਾਰ ਵਧੀਆ ਤਾਲਮੇਲ ਹੋਵੇਗਾ।

ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਉੱਚ ਅਤੇ ਸਕਾਰਾਤਮਕ ਊਰਜਾ ਪ੍ਰਾਪਤ ਕਰੋਗੇ। ਉਚ ਪੱਧਰ ਦੀ ਰੋਗ ਪ੍ਰਤੀਰੋਧਕ ਖਮਤਾ ਅਤੇ ਸੰਤੁਸ਼ਟੀ ਦੇ ਚਲਦੇ ਤੁਹਾਡੀ ਸਿਹਤ ਚੰਗੀ ਰਹੇਗੀ।

ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੀ ਪੂਜਾ ਕਰੋ।

ਬ੍ਰਿਸ਼ਭ ਹਫਤਾਵਾਰੀ ਰਾਸ਼ੀਫਲ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਤੀਜੇ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਦੇ ਨਤੀਜੇ ਵਜੋਂ ਤੁਹਾਨੂੰ ਆਪਣੇ ਕਰੀਅਰ ਦੇ ਸਬੰਧ ਵਿੱਚ ਵਿਕਾਸ ਅਤੇ ਕਿਸਮਤ ਦਾ ਚੰਗਾ ਸਾਥ ਮਿਲੇਗਾ। ਲੰਬੀ ਦੂਰੀ ਦੀ ਯਾਤਰਾ ਕਰਨ ਨਾਲ਼ ਤੁਹਾਨੂੰ ਸਫਲਤਾ ਮਿਲੇਗੀ। ਜੇਕਰ ਤੁਸੀਂ ਲੰਬੀ ਵਿਦੇਸ਼ ਯਾਤਰਾ ਉੱਤੇ ਜਾਣ ਦਾ ਵਿਚਾਰ ਕਰ ਰਹੇ ਹੋ, ਤਾਂ ਇਹ ਗੋਚਰ ਅਨੁਕੂਲ ਸੰਕੇਤ ਦੇ ਰਿਹਾ ਹੈ।

ਕਰੀਅਰ ਦੇ ਪੱਖ ਤੋਂ ਗੱਲ ਕਰੀਏ ਤਾਂ ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਤੁਹਾਨੂੰ ਨੌਕਰੀ ਬਦਲਣ ਦੀ ਸਥਿਤੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਨਵੀਂ ਨੌਕਰੀ ਦੀਆਂ ਸੰਭਾਵਨਾਵਾਂ ਤੁਹਾਡੇ ਲਈ ਜ਼ਿਆਦਾ ਅਨੁਕੂਲ ਰਹਿਣ ਵਾਲੀਆਂ ਹਨ।

ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ ਤਾਂ ਇਹ ਗੋਚਰ ਤੁਹਾਡੇ ਲਈ ਚੰਗਾ ਮੁਨਾਫਾ ਕਮਾਉਣ ਦਾ ਉਦੇਸ਼ ਪੂਰਾ ਕਰੇਗਾ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਤੁਸੀਂ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦਿੰਦੇ ਨਜ਼ਰ ਆਓਗੇ। ਜੇਕਰ ਤੁਸੀਂ ਵਿਦੇਸ਼ੀ ਮੁਦਰਾ ਦਾ ਕਾਰੋਬਾਰ ਕਰ ਰਹੇ ਹੋ, ਤਾਂ ਇਹ ਤੁਹਾਡੇ ਲਈ ਬਹੁਤ ਅਨੁਕੂਲ ਰਹੇਗਾ।

ਵਿੱਤ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਇਸ ਦੌਰਾਨ ਜ਼ਿਆਦਾ ਧਨ ਕਮਾਉਣ ਦੀ ਸਥਿਤੀ ਵਿੱਚ ਨਜ਼ਰ ਆਓਗੇ ਅਤੇ ਕਿਸਮਤ ਵੀ ਤੁਹਾਡਾ ਸਾਥ ਦੇਵੇਗੀ। ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਉੱਚੀਆਂ ਉਡਾਨਾਂ ਭਰਦੇ ਨਜ਼ਰ ਆਓਗੇ। ਸੰਚਾਰ ਦੇ ਮਾਧਿਅਮ ਤੋਂ ਜੀਵਨਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਬਹੁਤ ਮਜ਼ਬੂਤ ਬਣੇਗਾ।

ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਪੈ ਸਕਦੀ ਹੈ, ਕਿਉਂਕਿ ਗੋਡਿਆਂ ਵਿੱਚ ਦਰਦ ਅਤੇ ਪੈਰਾਂ ਵਿੱਚ ਦਰਦ ਦੀ ਸੰਭਾਵਨਾ ਨਜ਼ਰ ਆ ਰਹੀ ਹੈ, ਜਿਸ ਦੇ ਚਲਦੇ ਤੁਹਾਡੇ ਜੀਵਨ ਵਿੱਚ ਤਣਾਅ ਹੋ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਅੰਦਰ ਮੌਜੂਦ ਇਮਿਊਨਿਟੀ ਦੀ ਕਮੀ ਦੇ ਚਲਦੇ ਇਹ ਸਮੱਸਿਆ ਹੋ ਜਾਵੇ।

ਉਪਾਅ: ਹਰ ਰੋਜ਼ 21 ਵਾਰ "ॐ ਬਰਿੰ ਬ੍ਰਹਸਪਤਯੇ ਨਮਹ:" ਮੰਤਰ ਦਾ ਜਾਪ ਕਰੋ।

ਮਿਥੁਨ ਹਫ਼ਤਾਵਾਰੀ ਰਾਸ਼ੀਫਲ

ਕਦੋਂ ਬਣੇਗੀ ਸਰਕਾਰੀ ਨੌਕਰੀ ਮਿਲਣ ਦੀ ਸੰਭਾਵਨਾ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ-ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦੂਜੇ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਅੱਠਵੇਂ ਘਰ ਵਿੱਚ ਆ ਜਾਵੇਗਾ।

ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਦੇ ਨਤੀਜੇ ਵੱਜੋਂ ਤੁਹਾਡੇ ਜੀਵਨ ਵਿੱਚ ਤਣਾਅ ਅਤੇ ਚਿੰਤਾ ਵਧਣ ਦੀ ਸੰਭਾਵਨਾ ਹੈ, ਜਿਸ ਦੇ ਚਲਦੇ ਤੁਹਾਡੀ ਤਰੱਕੀ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਨਾਲ ਹੀ, ਤੁਹਾਨੂੰ ਅੱਖਾਂ ਦੀ ਸਮੱਸਿਆ ਅਤੇ ਜਲਣ ਹੋਣ ਦਾ ਖਤਰਾ ਵੀ ਨਜ਼ਰ ਆ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਜ਼ਿਆਦਾ ਨਾ ਵਧਣ ਦਿਓ। ਤੁਹਾਡੀ ਲਾਪਰਵਾਹੀ ਅਤੇ ਇਕਾਗਰਤਾ ਦੀ ਕਮੀ ਦੇ ਚਲਦੇ ਤੁਹਾਨੂੰ ਧਨ-ਹਾਨੀ ਵੀ ਹੋ ਸਕਦੀ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੀ ਨੌਕਰੀ ਤੋਂ ਸੰਤੁਸ਼ਟੀ ਨਹੀਂ ਹੋਵੇਗੀ। ਇਸ ਗੋਚਰ ਦੇ ਦੌਰਾਨ ਤੁਹਾਡੇ ਉੱਤੇ ਕੰਮ ਦਾ ਦਬਾਅ ਵਧ ਸਕਦਾ ਹੈ, ਜੋ ਕਿ ਕਦੇ-ਕਦਾਈਂ ਕੰਟਰੋਲ ਤੋਂ ਬਾਹਰ ਵੀ ਹੋ ਸਕਦਾ ਹੈ। ਤੁਹਾਡੇ ਲਈ ਨੌਕਰੀ ਬਦਲਣ ਦੀ ਸਥਿਤੀ ਵੀ ਆ ਸਕਦੀ ਹੈ।

ਕਾਰੋਬਾਰ ਦੇ ਪੱਖ ਤੋਂ ਗੱਲ ਕਰੀਏ ਤਾਂ ਸੂਰਜ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਕਾਰੋਬਾਰ ਦਾ ਸੰਚਾਲਨ ਜ਼ਿਆਦਾ ਪੇਸ਼ੇਵਰ ਤਰੀਕੇ ਨਾਲ ਕਰਨ ਲਈ ਯੋਜਨਾ ਬਣਾਉਣ ਦੀ ਜ਼ਰੂਰਤ ਪਵੇਗੀ। ਇਸ ਤੋਂ ਇਲਾਵਾ ਤੁਹਾਨੂੰ ਜ਼ਿਆਦਾ ਲਾਭ ਪ੍ਰਾਪਤ ਕਰਨ ਦੇ ਰਸਤੇ ਵਿੱਚ ਆਪਣੇ ਕਾਰੋਬਾਰੀ ਪਾਰਟਨਰਾਂ ਵੱਲੋਂ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਸਕਦਾ ਹੈ।

ਰਿਸ਼ਤੇ ਦੇ ਪੱਖ ਤੋਂ ਗੱਲ ਕਰੀਏ ਤਾਂ ਜੀਵਨਸਾਥੀ ਦੇ ਨਾਲ ਈਗੋ ਨੂੰ ਲੈ ਕੇ ਤੁਹਾਡਾ ਵਾਦ-ਵਿਵਾਦ ਹੋਣਾ ਮੁਮਕਿਨ ਹੈ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਕਾਰਣ ਜੀਵਨਸਾਥੀ ਦੇ ਨਾਲ ਤੁਹਾਡੀ ਆਪਸੀ ਸਮਝ ਦੀ ਕਮੀ ਅਤੇ ਤਾਲਮੇਲ ਦੀ ਕਮੀ ਦੇ ਚਲਦੇ ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਕੁਝ ਕਮੀ ਦੇਖਣ ਨੂੰ ਮਿਲੇਗੀ। ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਹੋਣ ਦੀ ਸੰਭਾਵਨਾ ਨਹੀਂ ਹੈ।

ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਜਿਵੇਂ ਪੈਰਾਂ ਵਿੱਚ ਦਰਦ ਜਾਂ ਜੋੜਾਂ ਵਿੱਚ ਅਕੜਨ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਗੋਚਰ ਦੇ ਦੌਰਾਨ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਹਾਨੂੰ ਆਪਣੀਆਂ ਅੱਖਾਂ ਦਾ ਖਾਸ ਧਿਆਨ ਰੱਖਣਾ ਪਵੇਗਾ, ਨਹੀਂ ਤਾਂ ਇਸ ਨਾਲ ਸਬੰਧਤ ਕੋਈ ਵੱਡੀ ਪਰੇਸ਼ਾਨੀ ਤੁਹਾਡੇ ਜੀਵਨ ਵਿੱਚ ਖੜੀ ਹੋ ਸਕਦੀ ਹੈ।

ਉਪਾਅ: ਚੰਦਰ ਗ੍ਰਹਿ ਦੇ ਲਈ ਸੋਮਵਾਰ ਦੇ ਦਿਨ ਹਵਨ ਕਰਵਾਓ।

ਕਰਕ ਹਫ਼ਤਾਵਾਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਪਹਿਲੇ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਦੇ ਨਤੀਜੇ ਵਜੋਂ ਇਸ ਦੌਰਾਨ ਤੁਹਾਡੇ ਦੋਸਤਾਂ ਦੇ ਨਾਲ ਤੁਹਾਨੂੰ ਰਿਸ਼ਤਿਆਂ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਕਾਰੋਬਾਰੀ ਖੇਤਰ ਨਾਲ ਜੁੜੇ ਹੋਏ ਹੋ ਤਾਂ ਤੁਹਾਨੂੰ ਇਸ ਦੌਰਾਨ ਆਪਣੇ ਕਾਰੋਬਾਰੀ ਪਾਰਟਨਰਾਂ ਦੇ ਨਾਲ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਰੀਅਰ ਦੇ ਪੱਖ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਸਹਿਕਰਮੀਆਂ ਵੱਲੋਂ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ, ਤਾਂ ਹੋ ਸਕਦਾ ਹੈ ਕਿ ਇਸ ਦੌਰਾਨ ਤੁਹਾਨੂੰ ਮੁਨਾਫੇ ਵਿੱਚ ਕੁਝ ਕਮੀ ਦੇਖਣੀ ਪਵੇ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਆਪਣੀਆਂ ਕਾਰੋਬਾਰੀਆਂ ਰਣਨੀਤੀਆਂ ਨੂੰ ਬਦਲਣ ਦੀ ਜ਼ਰੂਰਤ ਪਵੇਗੀ।

ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਵਿੱਤ ਨੂੰ ਸੰਭਾਲਣ ਲਈ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਪਵੇਗੀ, ਕਿਉਂਕਿ ਇਸ ਗੋਚਰ ਦੇ ਦੌਰਾਨ ਤੁਹਾਨੂੰ ਧਨ-ਹਾਨੀ ਹੋਣ ਦੀ ਉੱਚ-ਸੰਭਾਵਨਾ ਬਣ ਰਹੀ ਹੈ। ਇਹ ਵੀ ਮੁਮਕਿਨ ਹੈ ਕਿ ਤੁਹਾਡੀਆਂ ਪ੍ਰਤੀਬੱਧਤਾਵਾਂ ਇਸ ਦੌਰਾਨ ਜ਼ਿਆਦਾ ਹੋ ਜਾਣ ਅਤੇ ਉਹ ਵੀ ਅਜਿਹੀਆਂ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਪੂਰਾ ਕਰ ਸਕਣ ਦੀ ਸਥਿਤੀ ਵਿੱਚ ਨਜ਼ਰ ਨਹੀਂ ਆਉਗੇ। ਇਸ ਦੇ ਚਲਦੇ ਜੀਵਨ ਵਿੱਚ ਪੈਸੇ ਦੀ ਕਮੀ ਮਹਿਸੂਸ ਹੋ ਸਕਦੀ ਹੈ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਈਗੋ ਨਾਲ ਸਬੰਧਤ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਤੁਹਾਡੇ ਦੋਵਾਂ ਵਿਚਕਾਰ ਹੋਈ ਕਿਸੇ ਗਲਤਫਹਿਮੀ ਦੇ ਕਾਰਣ ਹੋਣ ਦੀ ਸੰਭਾਵਨਾ ਹੈ। ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ, ਪਰ ਪੈਰਾਂ ਵਿੱਚ ਦਰਦ ਆਦਿ ਦੀ ਸਮੱਸਿਆ ਹੋ ਸਕਦੀ ਹੈ। ਰੋਗ ਪ੍ਰਤੀਰੋਧਕ ਖਮਤਾ ਦੀ ਵੀ ਕਮੀ ਰਹੇਗੀ। ਇਸ ਲਈ ਸਿਹਤ ਨੂੰ ਉੱਤਮ ਬਣਾ ਕੇ ਰੱਖਣ ਦੇ ਲਈ ਯੋਗ, ਧਿਆਨ (ਮੈਡੀਟੇਸ਼ਨ) ਤੁਹਾਡੇ ਲਈ ਜ਼ਿਆਦਾ ਹਿਤਕਾਰੀ ਹੋਵੇਗਾ।

ਉਪਾਅ: ਐਤਵਾਰ ਦੇ ਦਿਨ ਗਰੀਬਾਂ ਨੂੰ ਭੋਜਨ ਕਰਵਾਓ।

ਸਿੰਘ ਹਫ਼ਤਾਵਾਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਦੇ ਨਤੀਜੇ ਵਜੋਂ ਤੁਹਾਨੂੰ ਇਸ ਦੌਰਾਨ ਵਿਰਾਸਤ ਜਾਂ ਗੁਪਤ ਸਰੋਤਾਂ ਤੋਂ ਅਣਕਿਆਸੇ ਤਰੀਕੇ ਨਾਲ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਤੁਸੀਂ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੀ ਸਥਿਤੀ ਵਿੱਚ ਨਜ਼ਰ ਆਓਗੇ, ਕਿਉਂਕਿ ਇਸ ਦੌਰਾਨ ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ।

ਕਰੀਅਰ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਆਪਣੀ ਨੌਕਰੀ ਵਿੱਚ ਸਹਿਜਤਾ ਅਤੇ ਸਥਿਰਤਾ ਪ੍ਰਾਪਤ ਕਰੋਗੇ। ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਜੀਵਨ ਵਿੱਚ ਵਿਕਾਸ ਹਾਸਲ ਕਰੋਗੇ ਅਤੇ ਤੁਹਾਨੂੰ ਵਿਦੇਸ਼ ਯਾਤਰਾ ਦੇ ਵੀ ਚੰਗੇ ਮੌਕੇ ਪ੍ਰਾਪਤ ਹੋ ਸਕਦੇ ਹਨ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਕਾਰੋਬਾਰੀ ਜਾਤਕਾਂ ਨੂੰ ਉੱਚ-ਪੱਧਰ ਦਾ ਲਾਭ ਹੋ ਸਕਦਾ ਹੈ ਅਤੇ ਉਹ ਆਪਣੇ ਕਾਰੋਬਾਰ ਨੂੰ ਬਿਹਤਰ ਢੰਗ ਨਾਲ ਸੰਚਾਲਿਤ ਕਰ ਸਕਣਗੇ।

ਵਿੱਤ ਦੇ ਪੱਖ ਤੋਂ ਤੁਹਾਨੂੰ ਚੰਗਾ ਧਨ-ਲਾਭ ਹੋਣ ਵਾਲਾ ਹੈ। ਤੁਸੀਂ ਇਸ ਖੇਤਰ ਵਿੱਚ ਹੋਰ ਵਿਕਾਸ ਕਰੋਗੇ। ਰਿਸ਼ਤਿਆਂ ਦੇ ਪੱਖ ਤੋਂ ਦੇਖੀਏ ਤਾਂ ਤੁਹਾਡਾ ਰਿਸ਼ਤਾ ਤੁਹਾਡੇ ਜੀਵਨਸਾਥੀ ਦੇ ਨਾਲ ਚੰਗਾ ਅਤੇ ਅਨੁਕੂਲ ਬਣਿਆ ਰਹੇਗਾ ਅਤੇ ਰਿਸ਼ਤੇ ਵਿੱਚ ਮਜ਼ਬੂਤੀ ਆਵੇਗੀ। ਸਿਹਤ ਦੇ ਪੱਖ ਤੋਂ ਦੇਖੀਏ ਤਾਂ ਸੂਰਜ ਦਾ ਕੁੰਭ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਚੰਗੀ ਸਿਹਤ ਦਾ ਵਰਦਾਨ ਪ੍ਰਦਾਨ ਕਰੇਗਾ। ਤੁਹਾਡੇ ਅੰਦਰ ਉਤਸਾਹ ਅਤੇ ਊਰਜਾ ਦੀ ਕਮੀ ਨਹੀਂ ਹੋਵੇਗੀ ਅਤੇ ਤੁਹਾਡੀ ਸਿਹਤ ਉੱਤਮ ਬਣੀ ਰਹੇਗੀ।

ਉਪਾਅ: ਐਤਵਾਰ ਦੇ ਦਿਨ ਭਗਵਾਨ ਸੂਰਜ ਦੇ ਲਈ ਹਵਨ ਕਰਵਾਓ।

ਕੰਨਿਆ ਹਫ਼ਤਾਵਾਰੀ ਰਾਸ਼ੀਫਲ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸੂਰਜ ਦਾ ਕੁੰਭ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਅਣਕਿਆਸੇ ਸਰੋਤਾਂ ਅਤੇ ਸੱਟੇਬਾਜ਼ੀ ਦੇ ਮਾਧਿਅਮ ਤੋਂ ਲਾਭ ਕਰਵਾਏਗਾ। ਤੁਸੀਂ ਆਪਣੇ ਬੱਚਿਆਂ ਦਾ ਸਮਰੱਥਨ ਅਤੇ ਵਿਸ਼ਵਾਸ ਜਿੱਤਣ ਵਿੱਚ ਕਾਮਯਾਬ ਰਹੋਗੇ ਅਤੇ ਇਸ ਦੇ ਨਾਲ ਹੀ ਤੁਸੀਂ ਆਪਣੇ ਬੱਚਿਆਂ ਦਾ ਵਿਕਾਸ ਵੀ ਦੇਖਦੇ ਨਜ਼ਰ ਆਓਗੇ।

ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਜੋ ਵੀ ਕੰਮ ਕਰ ਰਹੇ ਹੋ, ਉਸ ਦੇ ਸਬੰਧ ਵਿੱਚ ਤੁਹਾਨੂੰ ਪੂਰਣ ਸੰਤੁਸ਼ਟੀ ਪ੍ਰਾਪਤ ਨਹੀਂ ਹੋ ਸਕੇਗੀ। ਤੁਹਾਨੂੰ ਆਪਣੇ ਜੀਵਨ ਵਿੱਚ ਸੁੱਖ-ਸੁਵਿਧਾਵਾਂ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਤੁਸੀਂ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਸਥਿਤੀ ਵਿੱਚ ਵੀ ਨਜ਼ਰ ਨਹੀਂ ਆਓਗੇ। ਜੇਕਰ ਕਰੀਅਰ ਦੇ ਸਬੰਧ ਵਿੱਚ ਵਿਦੇਸ਼ ਵਿੱਚ ਤੁਹਾਡਾ ਤਬਾਦਲਾ ਹੁੰਦਾ ਹੈ ਜਾਂ ਤੁਸੀਂ ਵਿਦੇਸ਼ ਜਾਂਦੇ ਹੋ ਤਾਂ ਹੀ ਤੁਹਾਨੂੰ ਨੌਕਰੀ ਵਿੱਚ ਸੰਤੁਸ਼ਟੀ ਅਤੇ ਵਿਕਾਸ ਪ੍ਰਾਪਤ ਹੋ ਸਕਦਾ ਹੈ।

ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ, ਤਾਂ ਤੁਹਾਨੂੰ ਇਸ ਗੋਚਰ ਦੇ ਦੌਰਾਨ ਔਸਤ ਲਾਭ ਪ੍ਰਾਪਤ ਹੋ ਸਕਦਾ ਹੈ। ਰਿਸ਼ਤਿਆਂ ਦੇ ਪੱਖ ਤੋਂ ਦੇਖੀਏ ਤਾਂ ਤੁਹਾਡੀ ਆਪਣੇ ਜੀਵਨਸਾਥੀ ਦੇ ਨਾਲ ਭਿਅੰਕਰ ਲੜਾਈ ਜਾਂ ਬਹਿਸਬਾਜ਼ੀ ਹੋਣ ਦੀ ਸੰਭਾਵਨਾ ਹੈ। ਇਹ ਪਰੇਸ਼ਾਨੀ ਈਗੋ ਨਾਲ਼ ਸਬੰਧਤ ਮੁੱਦਿਆਂ ਅਤੇ ਆਪਸੀ ਸਮਝ ਦੀ ਕਮੀ ਦੇ ਚਲਦੇ ਹੋ ਸਕਦੀ ਹੈ। ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਮਤਭੇਦਾਂ ਨੂੰ ਸੁਲਝਾਉਣ ਦੀ ਜ਼ਰੂਰਤ ਪਵੇਗੀ, ਤਾਂ ਹੀ ਤੁਹਾਡਾ ਰਿਸ਼ਤਾ ਸਹੀ ਚੱਲੇਗਾ।

ਵਿੱਤ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਨੂੰ ਧਨ ਪ੍ਰਾਪਤ ਕਰਨ ਅਤੇ ਧਨ-ਹਾਨੀ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਖਰਚ ਅਤੇ ਲਾਭ ਦੋਵੇਂ ਹੀ ਸਥਿਤੀਆਂ ਮਿਲਣ ਵਾਲੀਆਂ ਹਨ। ਸਿਹਤ ਦੇ ਪੱਖ ਤੋਂ ਦੇਖੀਏ ਤਾਂ ਤੁਹਾਡੇ ਪੈਰਾਂ ਅਤੇ ਪੱਟਾਂ ਵਿੱਚ ਦਰਦ ਨੂੰ ਛੱਡ ਕੇ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਇਸ ਦੌਰਾਨ ਨਹੀਂ ਹੋਵੇਗੀ। ਪਰ ਤੁਹਾਨੂੰ ਆਪਣੀ ਮਾਤਾ ਜੀ ਦੀ ਸਿਹਤ ਅਤੇ ਪੂਰੇ ਪਰਿਵਾਰ ਦੀ ਸਿਹਤ ‘ਤੇ ਮੋਟਾ ਧਨ ਖਰਚ ਕਰਨਾ ਪੈ ਸਕਦਾ ਹੈ। ਹਾਲਾਂਕਿ ਤੁਹਾਡੀ ਆਪਣੀ ਸਿਹਤ ਦੇ ਲਈ ਕੁਝ ਵੀ ਨਕਾਰਾਤਮਕ ਨਹੀਂ ਹੋਣ ਵਾਲ਼ਾ।

ਉਪਾਅ: ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਦੀ ਪੂਜਾ ਕਰੋ।

ਤੁਲਾ ਹਫ਼ਤਾਵਾਰੀ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ?ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਬ੍ਰਿਸ਼ਚਕ ਰਾਸ਼ੀ

ਸੂਰਜ ਤੁਹਾਡੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਚੌਥੇ ਘਰ ਵਿੱਚ ਸਥਿਤ ਹੋ ਜਾਵੇਗਾ।

ਸੂਰਜ ਦਾ ਕੁੰਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਜੀਵਨ ਵਿੱਚ ਤਣਾਅ ਵਧਾਉਣ ਵਾਲਾ ਸਾਬਤ ਹੋ ਸਕਦਾ ਹੈ। ਤੁਹਾਡੇ ਜੀਵਨ ਦਾ ਆਰਾਮ ਕਿਤੇ ਗੁਆਚ ਸਕਦਾ ਹੈ। ਇਸ ਦੌਰਾਨ ਤੁਹਾਡੇ ਉੱਪਰ ਨੌਕਰੀ ਦਾ ਦਬਾਅ ਵੀ ਰਹੇਗਾ ਅਤੇ ਤੁਸੀਂ ਕੰਮ ਵੱਲ ਜ਼ਿਆਦਾ ਰੁਝਾਨ ਰੱਖਦੇ ਦਿਖੋਗੇ।

ਕਰੀਅਰ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਬਿਹਤਰ ਸੰਭਾਵਨਾਵਾਂ ਦੇ ਲਈ ਆਪਣੀ ਨੌਕਰੀ ਬਦਲਣ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਹਮੇਸ਼ਾ ਆਪਣੇ ਕੰਮ ਨੂੰ ਵਿਕਸਿਤ ਕਰਨ ਅਤੇ ਕੰਮ ਦੇ ਸਬੰਧ ਵਿੱਚ ਜ਼ਿਆਦਾ ਗੁਣਵੱਤਾ ਪ੍ਰਾਪਤ ਕਰਨ ਵੱਲ ਧਿਆਨ ਦਿਓਗੇ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਜ਼ਿਆਦਾ ਯਾਤਰਾਵਾਂ ਵੀ ਕਰਨੀਆਂ ਪੈ ਸਕਦੀਆਂ ਹਨ।

ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਤੁਹਾਨੂੰ ਔਸਤ ਮਾਤਰਾ ਵਿੱਚ ਧਨ-ਲਾਭ ਹੋਵੇਗਾ ਅਤੇ ਅਜਿਹੇ ਵਿੱਚ ਬੱਚਤ ਦੀ ਗੁੰਜਾਇਸ਼ ਵੀ ਔਸਤ ਹੀ ਰਹਿਣ ਵਾਲੀ ਹੈ। ਜੋ ਵੀ ਪੈਸਾ ਤੁਸੀਂ ਕਮਾਓਗੇ, ਉਹ ਆਪਣੇ ਪਰਿਵਾਰ ਦੇ ਲਈ ਇਸਤੇਮਾਲ ਕਰਦੇ ਨਜ਼ਰ ਆਓਗੇ। ਇਸ ਦੌਰਾਨ ਜ਼ਿਆਦਾ ਪ੍ਰਤਿਬੱਧਤਾਵਾਂ ਦੇ ਚੱਲਦੇ ਬੱਚਤ ਦੀ ਗੁੰਜਾਇਸ਼ ਸੀਮਿਤ ਨਜ਼ਰ ਆ ਰਹੀ ਹੈ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਰਿਸ਼ਤਾ ਬਣਾਉਣ ਵਿੱਚ ਸਫਲ ਨਹੀਂ ਹੋ ਸਕੋਗੇ। ਤੁਹਾਡੀ ਉਸ ਦੇ ਨਾਲ ਮਤਭੇਦ ਦੇ ਚਲਦੇ ਜ਼ਿਆਦਾ ਬਹਿਸ ਹੋਣ ਦੀ ਸੰਭਾਵਨਾ ਹੈ। ਸਿਹਤ ਦੇ ਪੱਖ ਤੋਂ ਦੇਖੀਏ ਤਾਂ ਤੁਹਾਡੀ ਸਿਹਤ ਜ਼ਿਆਦਾ ਅਨੁਕੂਲ ਨਹੀਂ ਚੱਲੇਗੀ। ਪੈਰਾਂ ਅਤੇ ਪੱਟਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ, ਜੋ ਕਿ ਇਮਿਊਨਿਟੀ ਦੀ ਕਮੀ ਦੇ ਚਲਦੇ ਹੋਣ ਦੀ ਸੰਭਾਵਨਾ ਹੈ।

ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।

ਬ੍ਰਿਸ਼ਚਕ ਹਫ਼ਤਾਵਾਰੀ ਰਾਸ਼ੀਫਲ

ਧਨੂੰ ਰਾਸ਼ੀ

ਸੂਰਜ ਦੇ ਇਸ ਗੋਚਰ ਦੇ ਦੌਰਾਨ ਜਾਤਕਾਂ ਦੇ ਲਈ ਨੌਵੇਂ ਘਰ ਦਾ ਸੁਆਮੀ ਹੋ ਕੇ ਸੂਰਜ ਤੀਜੇ ਘਰ ਵਿੱਚ ਸਥਿਤ ਹੋਣ ਵਾਲਾ ਹੈ।

ਸੂਰਜ ਦਾ ਕੁੰਭ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਕਿਸਮਤ ਦਾ ਸਾਥ ਦਿਲਵਾਏਗਾ। ਇਸ ਦੌਰਾਨ ਤੁਹਾਨੂੰ ਆਪਣੇ ਪਿਤਾ ਤੋਂ ਸਹਿਯੋਗ ਪ੍ਰਾਪਤ ਹੋਵੇਗਾ। ਵਿਦੇਸ਼ੀ ਸਰੋਤਾਂ ਤੋਂ ਧਨ ਕਮਾਉਣ ਦੇ ਮੌਕੇ ਵੀ ਪ੍ਰਾਪਤ ਹੋ ਸਕਦੇ ਹਨ। ਪਰਿਵਾਰਿਕ ਜੀਵਨ ਬਾਰੇ ਗੱਲ ਕਰੀਏ ਤਾਂ ਪਰਿਵਾਰ ਵਿੱਚ ਖੁਸ਼ੀਆਂ ਵੀ ਦੇਖਣ ਨੂੰ ਮਿਲਣਗੀਆਂ।

ਕਰੀਅਰ ਬਾਰੇ ਗੱਲ ਕਰੀਏ ਤਾਂ ਤੁਸੀਂ ਆਪਣੇ ਕੰਮਾਂ ਦੇ ਲਈ ਉਚਿਤ ਪ੍ਰਸ਼ੰਸਾ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਤੁਹਾਨੂੰ ਅਹੁਦੇ ਵਿੱਚ ਤਰੱਕੀ ਵੀ ਮਿਲ ਸਕਦੀ ਹੈ। ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ, ਤਾਂ ਇਸ ਦੌਰਾਨ ਤੁਹਾਨੂੰ ਚੰਗਾ ਮੁਨਾਫਾ ਮਿਲਣ ਵਾਲਾ ਹੈ। ਵਿਦੇਸ਼ੀ ਸਰੋਤਾਂ ਤੋਂ ਵੀ ਤੁਹਾਨੂੰ ਚੰਗਾ ਮੁਨਾਫਾ ਪ੍ਰਾਪਤ ਹੋਵੇਗਾ।

ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਤੁਹਾਡੇ ਜੀਵਨ ਵਿੱਚ ਧਨ ਦਾ ਪ੍ਰਭਾਵ ਬਣਿਆ ਰਹੇਗਾ। ਇਸ ਗੋਚਰ ਦੇ ਦੌਰਾਨ ਤੁਹਾਨੂੰ ਸ਼ੇਅਰ ਅਤੇ ਹੋਰ ਅਣਕਿਆਸੇ ਸਰੋਤਾਂ ਤੋਂ ਲਾਭ ਹੋ ਸਕਦਾ ਹੈ, ਜਿਸ ਨਾਲ ਤੁਹਾਡੇ ਵਿੱਤ ਵਿੱਚ ਚੰਗਾ ਵਾਧਾ ਹੋਵੇਗਾ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਮਧੁਰ ਰਿਸ਼ਤਾ ਬਣਾਉਣ ਵਿੱਚ ਸਫਲ ਰਹੋਗੇ। ਤੁਹਾਡਾ ਉਸ ਦੇ ਨਾਲ ਆਪਸੀ ਤਾਲਮੇਲ ਅਤੇ ਪਿਆਰ ਵਧੇਗਾ। ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੀ ਵਧੀ ਹੋਈ ਇਮਿਊਨਿਟੀ ਤੁਹਾਡੀ ਸਿਹਤ ਦੇ ਲਈ ਚੰਗੀ ਸਾਬਿਤ ਹੋਵੇਗੀ। ਤੁਹਾਡੇ ਅੰਦਰ ਮੌਜੂਦ ਊਰਜਾ ਅਤੇ ਉਤਸ਼ਾਹ ਤੁਹਾਡੀ ਸਿਹਤ ਲਈ ਵਧੀਆ ਰਹੇਗਾ।

ਉਪਾਅ: ਵੀਰਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।

ਧਨੂੰ ਹਫ਼ਤਾਵਾਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਦੂਜੇ ਘਰ ਵਿੱਚ ਸਥਿਤ ਹੋਣ ਵਾਲਾ ਹੈ।

ਸੂਰਜ ਦਾ ਕੁੰਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਮਨ ਵਿੱਚ ਅਸੁਰੱਖਿਆ ਦੀਆਂ ਭਾਵਨਾਵਾਂ ਨੂੰ ਜਨਮ ਦੇ ਸਕਦਾ ਹੈ, ਜੋ ਤੁਹਾਡੇ ਵਿਕਾਸ ਦੇ ਰਸਤੇ ਵਿੱਚ ਰੁਕਾਵਟ ਦਾ ਕਾਰਣ ਬਣ ਸਕਦੀਆਂ ਹਨ। ਦੂਜੇ ਪਾਸੇ ਤੁਹਾਨੂੰ ਵਿਰਾਸਤ ਅਤੇ ਸੱਟੇਬਾਜ਼ੀ ਜਿਹੇ ਅਣਕਿਆਸੇ ਸਰੋਤਾਂ ਤੋਂ ਅਚਾਨਕ ਲਾਭ ਵੀ ਹੋ ਸਕਦਾ ਹੈ। ਤੁਸੀਂ ਰਹੱਸਮਈ ਸ਼ਕਤੀਆਂ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਸਕਦੇ ਹੋ ਅਤੇ ਇਹ ਤੁਹਾਨੂੰ ਆਪਣੇ ਅੰਦਰ ਬਿਹਤਰ ਰੰਗ ਦਿਖਾਉਣ ਅਤੇ ਸਫਲਤਾ ਲਈ ਤੁਹਾਡਾ ਮਾਰਗਦਰਸ਼ਨ ਕਰੇਗਾ।

ਕਰੀਅਰ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਇਸ ਦੌਰਾਨ ਨੌਕਰੀ ਬਦਲਣ ਜਾਂ ਰਣਨੀਤੀਆਂ ਬਦਲਣ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਰਜ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਅਚਾਨਕ ਤੋਂ ਹੀ ਵਿਦੇਸ਼ ਯਾਤਰਾ ਲਈ ਵੀ ਜਾਣਾ ਪੈ ਸਕਦਾ ਹੈ। ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਜਾਂ ਸਹਿਕਰਮੀਆਂ ਦੇ ਨਾਲ ਕੁਝ ਪ੍ਰਤੀਕੂਲ ਸਥਿਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ, ਤਾਂ ਨਾ ਹੀ ਤੁਹਾਨੂੰ ਇਸ ਦੌਰਾਨ ਜ਼ਿਆਦਾ ਲਾਭ ਮਿਲੇਗਾ ਅਤੇ ਨਾ ਹੀ ਜ਼ਿਆਦਾ ਨੁਕਸਾਨ ਹੋਵੇਗਾ। ਇਹ ਨੋ ਪਰੋਫਿਟ ਨੋ ਲੋਸ ਦੀ ਸਥਿਤੀ ਹੋ ਸਕਦੀ ਹੈ। ਵਿੱਤ ਬਾਰੇ ਗੱਲ ਕਰੀਏ ਤਾਂ ਤੁਸੀਂ ਆਮ ਤਰੀਕੇ ਨਾਲ ਜ਼ਿਆਦਾ ਪੈਸੇ ਕਮਾਉਣ ਦੀ ਬਜਾਏ ਵਿਰਾਸਤ ਅਤੇ ਵਪਾਰ ਪ੍ਰਥਾਵਾਂ ਦੇ ਮਾਧਿਅਮ ਤੋਂ ਲਾਭ ਕਮਾਉਂਦੇ ਨਜ਼ਰ ਆਓਗੇ। ਪੈਸਾ ਕਮਾਉਣ ਦੇ ਨਾਲ਼-ਨਾਲ਼ ਤੁਸੀਂ ਇਸ ਨੂੰ ਗੁਆ ਵੀ ਸਕਦੇ ਹੋ। ਪੈਸਾ ਭਾਵੇਂ ਕਿੰਨਾ ਹੀ ਕਿਉਂ ਨਾ ਆਵੇ, ਫੇਰ ਵੀ ਤੁਸੀਂ ਬੱਚਤ ਕਰਨ ਦੀ ਸਥਿਤੀ ਵਿੱਚ ਨਜ਼ਰ ਨਹੀਂ ਆਉਗੇ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਆਪਸੀ ਸਮਝ ਅਤੇ ਤਾਲਮੇਲ ਦੀ ਕਮੀ ਦੇ ਕਾਰਣ ਵਾਦ-ਵਿਵਾਦ ਹੋ ਸਕਦਾ ਹੈ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਕਾਰਣ ਮਜ਼ਬੂਤ ਰਿਸ਼ਤਾ ਬਣਾਉਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਪੈਰਾਂ ਵਿੱਚ ਦਰਦ ਅਤੇ ਜੋੜਾਂ ਅਤੇ ਪੱਟਾਂ ਵਿੱਚ ਅਕੜਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਮਿਊਨਿਟੀ ਦੀ ਕਮੀ ਦੇ ਚਲਦੇ ਅਜਿਹੀਆਂ ਪਰੇਸ਼ਾਨੀਆਂ ਤੁਹਾਡੇ ਜੀਵਨ ਵਿੱਚ ਆ ਸਕਦੀਆਂ ਹਨ।

ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।

ਮਕਰ ਹਫ਼ਤਾਵਾਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਕਾਰੋਬਾਰੀ ਪਾਰਟਨਰਾਂ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਗੋਚਰ ਦੇ ਦੌਰਾਨ ਤੁਹਾਡੇ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਵੀ ਤਾਲਮੇਲ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਇਸ ਦੌਰਾਨ ਤੁਹਾਡੇ ਖਰਚੇ ਵੀ ਹੱਦ ਤੋਂ ਜ਼ਿਆਦਾ ਵਧ ਸਕਦੇ ਹਨ।

ਕਰੀਅਰ ਦੇ ਪੱਖ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਨੌਕਰੀ ਦੇ ਦਬਾਅ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਪਰੇਸ਼ਾਨੀਆਂ ਦੇ ਰੂਪ ਵਿੱਚ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦੇ ਚਲਦੇ ਤੁਸੀਂ ਜਿਹੜੀ ਸਖ਼ਤ ਮਿਹਨਤ ਕਰ ਰਹੇ ਹੋ, ਉਸ ਦੇ ਲਈ ਵੀ ਤੁਹਾਨੂੰ ਪ੍ਰਸ਼ੰਸਾ ਪ੍ਰਾਪਤ ਨਹੀਂ ਹੋਵੇਗੀ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਨੌਕਰੀ ਬਦਲਣ ਬਾਰੇ ਵੀ ਸੋਚ ਸਕਦੇ ਹੋ।

ਕਾਰੋਬਾਰੀ ਜਾਤਕਾਂ ਦੇ ਲਈ ਇਹ ਗੋਚਰ ‘ਕਰੋ ਜਾਂ ਮਰੋ’ ਦੀ ਸਥਿਤੀ ਵਾਲਾ ਸਾਬਿਤ ਹੋ ਸਕਦਾ ਹੈ। ਇਸ ਦੌਰਾਨ ਤੁਹਾਨੂੰ ਇੱਛਿਤ ਲਾਭ ਪ੍ਰਾਪਤ ਨਹੀਂ ਹੋ ਸਕੇਗਾ। ਤੁਹਾਨੂੰ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਸਖ਼ਤ ਮੁਕਾਬਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਤਣਾਅ ਵੀ ਵਧ ਸਕਦਾ ਹੈ।

ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਯਾਤਰਾ ਦੇ ਦੌਰਾਨ ਤੁਹਾਨੂੰ ਧਨ-ਹਾਨੀ ਹੋ ਸਕਦੀ ਹੈ। ਤੁਹਾਨੂੰ ਆਪਣੇ ਦੋਸਤਾਂ ਨੂੰ ਪੈਸੇ ਵੀ ਉਧਾਰ ਦੇਣੇ ਪੈ ਸਕਦੇ ਹਨ। ਮੁਮਕਿਨ ਹੈ ਕਿ ਇਹ ਪੈਸੇ ਤੁਹਾਨੂੰ ਵਾਪਸ ਨਾ ਮਿਲਣ। ਇਸ ਲਈ ਆਪਣੀਆਂ ਜ਼ਰੂਰਤਾਂ ਪੂਰਾ ਕਰਨ ਲਈ ਤੁਹਾਨੂੰ ਬੈਂਕ ਤੋਂ ਪੈਸਾ ਉਧਾਰ ਲੈਣਾ ਪੈ ਸਕਦਾ ਹੈ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਦੇ ਚਲਦੇ ਤਾਲਮੇਲ ਦੀ ਕਮੀ ਹੋ ਸਕਦੀ ਹੈ। ਵਾਦ-ਵਿਵਾਦ ਹੋਣ ਦੀ ਵੀ ਸੰਭਾਵਨਾ ਹੈ। ਤੁਹਾਡੇ ਦੋਵਾਂ ਵਿਚਕਾਰ ਪਿਆਰ ਦੀ ਕਮੀ ਸਾਫ ਤੌਰ ‘ਤੇ ਨਜ਼ਰ ਆਵੇਗੀ। ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਜਾਂ ਦੋਸਤਾਂ ਦੀ ਸਿਹਤ ਉੱਤੇ ਮੋਟਾ ਪੈਸਾ ਖਰਚ ਕਰਨਾ ਪੈ ਸਕਦਾ ਹੈ ਅਤੇ ਇਹ ਤੁਹਾਡੇ ਲਈ ਚਿੰਤਾ ਦਾ ਕਾਰਣ ਬਣੇਗਾ। ਤੁਹਾਨੂੰ ਆਪਣੀ ਸਰੀਰਿਕ ਫਿਟਨੈਸ ਨੂੰ ਲੈ ਕੇ ਵੀ ਚਿੰਤਾ ਹੋ ਸਕਦੀ ਹੈ।

ਉਪਾਅ: ਹਰ ਰੋਜ਼ 108 ਵਾਰ 'ॐ ਮਾਂਡਾਯ ਨਮਹ:' ਮੰਤਰ ਦਾ ਜਾਪ ਕਰੋ।

ਕੁੰਭ ਹਫ਼ਤਾਵਾਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਛੇਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਡੇ ਵਿੱਚ ਅਸੁਰੱਖਿਆ ਦੀ ਭਾਵਨਾ ਅਤੇ ਆਤਮਵਿਸ਼ਵਾਸ ਦੀ ਕਮੀ ਪੈਦਾ ਕਰ ਸਕਦਾ ਹੈ। ਇਸ ਕਾਰਣ ਤੁਸੀਂ ਜ਼ਿਆਦਾ ਤਣਾਅ ਵਿੱਚ ਘਿਰੇ ਹੋਏ ਨਜ਼ਰ ਆਓਗੇ, ਜਿਸ ਵਿੱਚ ਤੁਹਾਡਾ ਕੀਮਤੀ ਸਮਾਂ ਬਰਬਾਦ ਹੋਣ ਦੀ ਸੰਭਾਵਨਾ ਹੈ।

ਕਰੀਅਰ ਦੇ ਪੱਖ ਤੋਂ ਗੱਲ ਕਰੀਏ, ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਬਿਨਾਂ ਕਾਰਣ ਤੋਂ ਹੀ ਨੌਕਰੀ ਬਦਲਦੇ ਨਜ਼ਰ ਆ ਸਕਦੇ ਹੋ ਅਤੇ ਅਜਿਹੀ ਨੌਕਰੀ ਦੀਆਂ ਸੰਭਾਵਨਾਵਾਂ ਤੁਹਾਡੇ ਲਈ ਆਸ਼ਾਜਣਕ ਸਾਬਿਤ ਨਹੀਂ ਹੋਣਗੀਆਂ। ਇਸ ਗੋਚਰ ਦੇ ਦੌਰਾਨ ਕੰਮ ਨੂੰ ਲੈ ਕੇ ਤੁਹਾਡੇ ਜੀਵਨ ਵਿੱਚ ਸੰਤੁਸ਼ਟੀ ਦੀ ਕਮੀ ਵੀ ਰਹਿਣ ਵਾਲੀ ਹੈ। ਕਾਰੋਬਾਰੀ ਜਾਤਕਾਂ ਨੂੰ ਇਸ ਦੌਰਾਨ ਔਸਤ ਮੁਨਾਫਾ ਹੀ ਮਿਲਣ ਵਾਲਾ ਹੈ। ਤੁਹਾਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਵਿਰੋਧੀਆਂ ਤੋਂ ਵੀ ਖਤਰਾ ਹੋ ਸਕਦਾ ਹੈ।

ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਤੁਸੀਂ ਇਸ ਦੌਰਾਨ ਔਸਤ ਧਨ ਹੀਂ ਕਮਾ ਸਕੋਗੇ ਅਤੇ ਉਹ ਵੀ ਖਰਚਿਆਂ ਵਿੱਚ ਖਤਮ ਹੁੰਦਾ ਜਾਵੇਗਾ। ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਇਸ ਗੋਚਰ ਦੇ ਦੌਰਾਨ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਰਿਸ਼ਤਾ ਕਾਇਮ ਰੱਖਣ ਵਿਚ ਅਸਫਲ ਹੋ ਸਕਦੇ ਹੋ। ਸਿਹਤ ਬਾਰੇ ਗੱਲ ਕੀਤੀ ਜਾਵੇ ਤਾਂ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਘੱਟ ਹੋਣ ਦਾ ਖਤਰਾ ਬਣ ਰਿਹਾ ਹੈ, ਜਿਸ ਦੇ ਚਲਦੇ ਤੁਹਾਡੇ ਪੈਰਾਂ ਅਤੇ ਪੱਟਾਂ ਵਿੱਚ ਦਰਦ ਹੋਣ ਦੀ ਸੰਭਾਵਨਾ ਹੈ। ਅਜਿਹੀਆਂ ਗੱਲਾਂ ਤੁਹਾਡੇ ਜੀਵਨ ਵਿੱਚ ਤਣਾਅ ਦਾ ਕਾਰਣ ਬਣਨਗੀਆਂ।

ਉਪਾਅ: ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਕੁਬੇਰ ਜੀ ਦੇ ਲਈ ਹਵਨ ਕਰਵਾਓ।

ਮੀਨ ਹਫ਼ਤਾਵਾਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ:ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer