ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ 16 ਸਤੰਬਰ 2024 ਨੂੰ ਸ਼ਾਮ 19:29 ਵਜੇ ਹੋਣ ਜਾ ਰਿਹਾ ਹੈ। ਸੂਰਜ ਨੂੰ ਊਰਜਾ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ ਅਤੇ ਹੋਰ ਸਾਰੇ ਗ੍ਰਹਾਂ ਦੀ ਤੁਲਨਾ ਵਿੱਚ ਇਸ ਨੂੰ ਇੱਕ ਪ੍ਰਮੁੱਖ ਅਤੇ ਮਹੱਤਵਪੂਰਣ ਗ੍ਰਹਿ ਮੰਨਿਆ ਗਿਆ ਹੈ। ਸੂਰਜ ਤੋਂ ਬਿਨਾ ਜੀਵਨ ਦੀ ਕਲਪਨਾ ਕਰਨਾ ਵੀ ਸੰਭਵ ਨਹੀਂ ਹੈ। ਇਹ ਗ੍ਰਹਿ ਸੁਭਾਅ ਵਿੱਚ ਮਰਦਾਨਾ ਹੈ ਅਤੇ ਜਟਿਲ ਕਾਰਜਾਂ ਨੂੰ ਸੰਭਾਲਣ ਲਈ ਦ੍ਰਿੜ ਨਿਸ਼ਚਾ ਰੱਖਦਾ ਹੈ।
ਇਸ ਤੋਂ ਇਲਾਵਾ, ਇਹ ਗ੍ਰਹਿ ਵਿਅਕਤੀ ਦੇ ਅੰਦਰ ਪ੍ਰਤੀਨਿਧਤਾ ਦੇ ਗੁਣਾਂ ਦੀ ਵੀ ਪ੍ਰਤੀਨਿਧਤਾ ਕਰਦਾ ਹੈ। ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਮੇਖ਼ ਜਾਂ ਸਿੰਘ ਰਾਸ਼ੀ ਵਿੱਚ ਸੂਰਜ ਮਜ਼ਬੂਤ ਹੁੰਦਾ ਹੈ, ਉਹਨਾਂ ਨੂੰ ਕਰੀਅਰ, ਜ਼ਿਆਦਾ ਧਨ ਲਾਭ, ਰਿਸ਼ਤੇ ਵਿੱਚ ਖੁਸ਼ੀਆਂ, ਪਿਤਾ ਤੋਂ ਪੂਰਾ ਸਹਿਯੋਗ ਆਦਿ ਦੇ ਸਬੰਧ ਵਿੱਚ ਹਰ ਤਰ੍ਹਾਂ ਦੇ ਲਾਭ ਪ੍ਰਾਪਤ ਹੁੰਦੇ ਹਨ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਿ 2024 ਵਿੱਚ ਸੂਰਜ ਦਾ ਗੋਚਰ ਕਦੋਂ-ਕਦੋਂ ਹੋਵੇਗਾ ਅਤੇ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।
ਜੋਤਿਸ਼ ਵਿੱਚ ਸੂਰਜ ਨੂੰ ਆਮ ਤੌਰ 'ਤੇ ਉੱਚ ਅਧਿਕਾਰ ਵਾਲੇ ਗਤੀਸ਼ੀਲ ਗ੍ਰਹਿ ਵੱਜੋਂ ਜਾਣਿਆ ਜਾਂਦਾ ਹੈ। ਇਹ ਗ੍ਰਹਿ ਪ੍ਰਭਾਵਸ਼ਾਲੀ ਪ੍ਰਸ਼ਾਸਨ ਅਤੇ ਨਿਯਮਾਂ ਨੂੰ ਦਰਸਾਉਂਦਾ ਹੈ। ਸੂਰਜ ਇੱਕ ਗਰਮ ਗ੍ਰਹਿ ਹੈ। ਸ਼ਕਤੀਸ਼ਾਲੀ ਸੂਰਜ ਵਾਲੇ ਜਾਤਕ ਜ਼ਿਆਦਾ ਗਰਮ ਸੁਭਾਅ ਦੇ ਹੁੰਦੇ ਹਨ ਅਤੇ ਦੂਜਿਆਂ ਨਾਲ਼ ਅਜਿਹਾ ਵਿਵਹਾਰ ਕਰ ਸਕਦੇ ਹਨ, ਜਿਸ ਨੂੰ ਕੁਝ ਲੋਕਾਂ ਵਲੋਂ ਤਾਂ ਸਵੀਕਾਰਿਆ ਜਾ ਸਕਦਾ ਹੈ, ਪਰ ਕੁਝ ਲੋਕਾਂ ਨੂੰ ਇਹ ਵਿਵਹਾਰ ਪਸੰਦ ਨਹੀਂ ਆਓਂਦਾ। ਅਜਿਹੇ ਵਿੱਚ, ਆਮ ਤੌਰ 'ਤੇ ਗਰਮ ਸੁਭਾਅ ਵਾਲੇ ਜਾਤਕਾਂ ਨੂੰ ਜੀਵਨ ਵਿੱਚ ਵਧੇਰੇ ਸਫਲਤਾ ਪ੍ਰਾਪਤ ਕਰਨ ਲਈ ਸਬਰ ਅਤੇ ਸਮਝ ਨਾਲ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ। ਸੂਰਜ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਵਿਅਕਤੀ ਜੀਵਨ ਵਿੱਚ ਕਰੀਅਰ ਦੇ ਸੰਦਰਭ ਵਿੱਚ ਉੱਚ ਸਥਾਨ ਤੇ ਨਹੀਂ ਪਹੁੰਚ ਸਕਦਾ ਜਾਂ ਜ਼ਿਆਦਾ ਪੈਸਾ ਨਹੀਂ ਕਮਾ ਸਕਦਾ। ਆਓ ਜਾਣੀਏ ਕਿ ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਸਭ ਰਾਸ਼ੀਆਂ ‘ਤੇ ਕੀ-ਕੀ ਪ੍ਰਭਾਵ ਪੈਣਗੇ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
Click Here To Read In English: Sun Transit In Virgo
ਮੇਖ਼ ਰਾਸ਼ੀ ਦੇ ਜਾਤਕਾਂ ਲਈ ਸੂਰਜ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਛੇਵੇਂ ਘਰ ਵਿੱਚ ਪ੍ਰਵੇਸ਼ ਕਰੇਗਾ। ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਨੂੰ ਤਰੱਕੀ ਦੇਵੇਗਾ ਅਤੇ ਸਫਲਤਾ ਹਾਸਲ ਹੋਵੇਗੀ, ਜੋ ਤੁਹਾਡੀਆਂ ਕੋਸ਼ਿਸ਼ਾਂ ਦੇ ਕਾਰਨ ਹੀ ਸੰਭਵ ਹੋਵੇਗੀ।
ਕਰੀਅਰ ਦੇ ਮੋਰਚੇ 'ਤੇ ਤੁਹਾਨੂੰ ਜ਼ਿਆਦਾ ਸਥਿਰਤਾ ਮਿਲੇਗੀ ਅਤੇ ਤੁਸੀਂ ਪ੍ਰੋਤਸਾਹਨ ਦੇ ਰੂਪ ਵਿੱਚ ਹੋਰ ਲਾਭ ਵੀ ਪ੍ਰਾਪਤ ਕਰੋਗੇ।
ਕਾਰੋਬਾਰ ਦੇ ਮੋਰਚੇ 'ਤੇ, ਤੁਹਾਨੂੰ ਔਸਤ ਸਫਲਤਾ ਮਿਲੇਗੀ, ਕਿਉਂਕਿ ਮੋਟੇ ਤੌਰ 'ਤੇ ਮੁਨਾਫ਼ਾ ਸਿਰਫ਼ ਇੱਕ ਨਿਰਧਾਰਤ ਪੱਧਰ ਤੱਕ ਹੀ ਮਿਲਣ ਦੀ ਸੰਭਾਵਨਾ ਹੈ।
ਆਰਥਿਕ ਮੋਰਚੇ 'ਤੇ, ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਵਿਰਾਸਤ ਅਤੇ ਹੋਰ ਅਣਕਿਆਸੇ ਸਰੋਤਾਂ ਤੋਂ ਧਨ ਲਾਭ ਹੋਵੇਗਾ।
ਨਿੱਜੀ ਮੋਰਚੇ 'ਤੇ, ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਤਾਲਮੇਲ ਬਿਠਾਉਣ ਦੀ ਲੋੜ ਹੋਵੇਗੀ, ਕਿਉਂਕਿ ਇਸ ਦੌਰਾਨ ਤੁਹਾਡੇ ਜੀਵਨ ਵਿੱਚ ਵਾਦ-ਵਿਵਾਦ ਵੱਧ ਸਕਦਾ ਹੈ।
ਸਿਹਤ ਦੇ ਮੋਰਚੇ 'ਤੇ, ਤੁਹਾਨੂੰ ਆਪਣੇ ਬੱਚਿਆਂ ਦੀ ਸਿਹਤ 'ਤੇ ਖਰਚਾ ਕਰਨਾ ਪੈ ਸਕਦਾ ਹੈ।
ਉਪਾਅ- ਹਰ ਰੋਜ਼ 19 ਵਾਰ “ॐ ਸੂਰਯਾਯ ਨਮਹ:” ਮੰਤਰ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ ਸੂਰਜ ਚੌਥੇ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਨੂੰ ਆਪਣੇ ਬੱਚਿਆਂ ਦੇ ਕਲਿਆਣ 'ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਨ ਵਾਲਾ ਬਣਾਵੇਗਾ। ਤੁਸੀਂ ਉਨ੍ਹਾਂ ਲਈ ਜ਼ਿਆਦਾ ਖਰਚਾ ਕਰਦੇ ਵੀ ਨਜ਼ਰ ਆਓਗੇ। ਇਸ ਤੋਂ ਇਲਾਵਾ, ਤੁਸੀਂ ਆਪਣੀ ਸੰਤਾਨ ਦੇ ਭਵਿੱਖ ਨੂੰ ਲੈ ਕੇ ਚੌਕਸ ਰਹੋਗੇ।
ਕਰੀਅਰ ਦੇ ਮੋਰਚੇ 'ਤੇ, ਤੁਸੀਂ ਕੰਮ ਵਿੱਚ ਬੁੱਧੀਮਾਨੀ ਦਿਖਾਓਗੇ ਅਤੇ ਆਪਣੀ ਨੌਕਰੀ ਦੇ ਸੰਦਰਭ ਵਿੱਚ ਕੁਝ ਸਵਾਰਥੀ ਹੋ ਸਕਦੇ ਹੋ।
ਕਾਰੋਬਾਰ ਦੇ ਮੋਰਚੇ 'ਤੇ ਤੁਸੀਂ ਸਫਲਤਾ ਹਾਸਲ ਕਰੋਗੇ। ਇਸ ਰਾਸ਼ੀ ਦੇ ਜਿਹੜੇ ਜਾਤਕ ਸ਼ੇਅਰਾਂ ਨਾਲ ਸਬੰਧਤ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਚੰਗਾ ਰਿਟਰਨ ਮਿਲਣ ਦੀ ਸੰਭਾਵਨਾ ਹੈ।
ਆਰਥਿਕ ਮੋਰਚੇ 'ਤੇ, ਇਸ ਦੌਰਾਨ ਤੁਹਾਨੂੰ ਵਧੇਰੇ ਧਨ ਲਾਭ ਹੋਵੇਗਾ। ਨਾਲ ਹੀ, ਪੈਸਾ ਇਕੱਠਾ ਕਰਨ ਅਤੇ ਬੱਚਤ ਕਰਨ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ।
ਨਿੱਜੀ ਮੋਰਚੇ 'ਤੇ ਤੁਹਾਡਾ ਪਿਆਰ ਸਫਲ ਹੋ ਸਕਦਾ ਹੈ, ਜਿਸ ਨਾਲ ਤੁਸੀਂ ਆਪਸੀ ਆਧਾਰ 'ਤੇ ਅਨੁਕੂਲ ਸਮਾਂ ਗੁਜ਼ਾਰਦੇ ਨਜ਼ਰ ਆਓਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਸਿਹਤ ਦੇ ਮੋਰਚੇ 'ਤੇ ਜ਼ਿਆਦਾ ਆਤਮਵਿਸ਼ਵਾਸੀ ਅਤੇ ਊਰਜਾਵਾਨ ਰਹੋਗੇ। ਇਹ ਆਤਮਵਿਸ਼ਵਾਸ ਅਤੇ ਊਰਜਾ ਤੁਹਾਨੂੰ ਫਿੱਟ ਰੱਖਣਗੇ।
ਉਪਾਅ: ਹਰ ਰੋਜ਼ ਨਾਰਾਇਣੀਯਮ ਦਾ ਜਾਪ ਕਰੋ।
ਮਿਥੁਨ ਰਾਸ਼ੀ ਦੇ ਜਾਤਕਾਂ ਲਈ, ਸੂਰਜ ਤੀਜੇ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਡੀਆਂ ਸੁੱਖ-ਸਹੂਲਤਾਂ ਨੂੰ ਵਧਾਏਗਾ, ਜਿਸ ਨਾਲ ਤੁਹਾਡੀਆਂ ਖੁਸ਼ੀਆਂ ਕਈ ਗੁਣਾ ਵਧਣ ਵਾਲੀਆਂ ਹਨ। ਤੁਸੀਂ ਨਵੇਂ ਨਿਵੇਸ਼ ਦਾ ਵਿਕਲਪ ਵੀ ਚੁਣ ਸਕਦੇ ਹੋ।
ਕਰੀਅਰ ਦੇ ਮੋਰਚੇ 'ਤੇ, ਤੁਹਾਨੂੰ ਵਿਦੇਸ਼ ਵਿੱਚ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਇਹ ਮੌਕੇ ਤੁਹਾਨੂੰ ਜ਼ਿਆਦਾ ਸਫਲਤਾ ਦਿਲਵਾਉਣ ਵਾਲੇ ਸਾਬਤ ਹੋਣਗੇ।
ਕਾਰੋਬਾਰ ਦੇ ਮੋਰਚੇ 'ਤੇ, ਤੁਸੀਂ ਆਪਣਾ ਲਾਭ ਵਧਾਓਗੇ ਅਤੇ ਆਪਣੇ ਕਾਰੋਬਾਰ ਦੇ ਲਈ ਟੀਚੇ ਤੈਅ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਵਿੱਚ ਸਹਿਜ ਦਿਖੋਗੇ।
ਆਰਥਿਕ ਮੋਰਚੇ 'ਤੇ, ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਤਮ ਵਿਕਾਸ ਨਾਲ਼ ਕਮਾਈ ਕਰਦੇ ਨਜ਼ਰ ਆਓਗੇ। ਨਾਲ ਹੀ, ਚੰਗਾ ਪੈਸਾ ਬਚਾਉਣਾ ਵੀ ਇਸ ਅਵਧੀ ਵਿੱਚ ਤੁਹਾਡੇ ਲਈ ਅਨੁਕੂਲ ਰਹੇਗਾ।
ਨਿੱਜੀ ਮੋਰਚੇ 'ਤੇ, ਤੁਸੀਂ ਆਪਣੇ ਜੀਵਨ ਸਾਥੀ ਨਾਲ ਕਿਸੇ ਯਾਤਰਾ ਲਈ ਜਾ ਸਕਦੇ ਹੋ ਅਤੇ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਵਧਣਗੀਆਂ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਦ੍ਰਿੜ਼ ਸੰਕਲਪ ਦੇ ਨਾਲ ਚੰਗੀ ਸਿਹਤ ਦਾ ਲਾਭ ਲਓਗੇ, ਜਿਸ ਨਾਲ ਤੁਹਾਡੀ ਫਿੱਟਨੈੱਸ ਵੀ ਸ਼ਾਨਦਾਰ ਰਹੇਗੀ।
ਉਪਾਅ- ਹਰ ਰੋਜ਼ 21 ਵਾਰ “ॐ ਗੁਰੁਵੇ ਨਮਹ:” ਮੰਤਰ ਦਾ ਜਾਪ ਕਰੋ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!
ਕਰਕ ਰਾਸ਼ੀ ਦੇ ਜਾਤਕਾਂ ਲਈ ਸੂਰਜ ਦੂਜੇ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਨੂੰ ਧਨ ਪ੍ਰਾਪਤ ਕਰਨ ਅਤੇ ਪਰਿਵਾਰ 'ਤੇ ਧਿਆਨ ਕੇਂਦਰਿਤ ਕਰਨ ਦੀ ਖਮਤਾ ਵਿਕਸਿਤ ਕਰਨ ਦੇ ਸਬੰਧ ਵਿੱਚ ਹੋਰ ਜਾਗਰੁਕ ਬਣਾਵੇਗਾ।
ਕਰੀਅਰ ਦੇ ਮੋਰਚੇ 'ਤੇ ਦੇਖੀਏ ਤਾਂ ਤੁਸੀਂ ਜ਼ਿਆਦਾ ਯਾਤਰਾਵਾਂ ਕਰੋਗੇ ਅਤੇ ਇਸ ਤਰ੍ਹਾਂ ਦੇ ਕੰਮ ਤੁਹਾਡੇ ਲਈ ਲਾਭਦਾਇਕ ਸਾਬਤ ਹੋਣਗੇ।
ਕਾਰੋਬਾਰੀ ਮੋਰਚੇ 'ਤੇ, ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਤੋਂ ਜ਼ਿਆਦਾ ਲਾਭ ਮਿਲੇਗਾ। ਤੁਸੀਂ ਨਵੀਆਂ ਵਪਾਰਕ ਰਣਨੀਤੀਆਂ ਵੀ ਅਪਣਾ ਸਕਦੇ ਹੋ।
ਆਰਥਿਕ ਮੋਰਚੇ 'ਤੇ, ਇਸ ਸਮੇਂ ਤੁਸੀਂ ਖੂਬ ਧਨ ਪ੍ਰਾਪਤ ਕਰੋਗੇ ਅਤੇ ਹੋਰ ਮੌਕਿਆਂ ਦਾ ਲਾਭ ਲਓਗੇ।
ਨਿੱਜੀ ਮੋਰਚੇ 'ਤੇ, ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਖੁਸ਼ੀਆਂ ਮਹਿਸੂਸ ਕਰੋਗੇ ਅਤੇ ਕਿਸੇ ਅਚਾਨਕ ਯਾਤਰਾ ਦੀ ਯੋਜਨਾ ਬਣਾਓਗੇ।
ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਦ੍ਰਿੜ਼ ਸੰਕਲਪ ਨਾਲ ਚੰਗੀ ਸਿਹਤ ਦਾ ਆਨੰਦ ਲਓਗੇ। ਇਸ ਨਾਲ ਤੁਹਾਡੀ ਸਿਹਤ ਉੱਤਮ ਬਣੀ ਰਹੇਗੀ।
ਉਪਾਅ- ਹਰ ਰੋਜ਼ 21 ਵਾਰ “ॐ ਸੋਮਾਯ ਨਮਹ:” ਮੰਤਰ ਦਾ ਜਾਪ ਕਰੋ।
ਤੁਹਾਡੀ ਕੁੰਡਲੀ ਵਿੱਚ ਸ਼ਨੀ ਦੀ ਸਥਿਤੀ ਕਿਹੋ-ਜਿਹੀ ਹੈ? ਸ਼ਨੀ ਰਿਪੋਰਟ ਤੋਂ ਜਾਣੋ ਜਵਾਬ
ਸਿੰਘ ਰਾਸ਼ੀ ਦੇ ਜਾਤਕਾਂ ਲਈ ਸੂਰਜ ਪਹਿਲੇ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਦਾ ਇਹ ਮਹੱਤਵਪੂਰਣ ਗੋਚਰ ਤੁਹਾਨੂੰ ਆਪਣੇ ਪਰਿਵਾਰ ਵਿੱਚ ਚੰਗੀ ਤਰੱਕੀ ਅਤੇ ਖੁਸ਼ੀਆਂ ਪ੍ਰਦਾਨ ਕਰੇਗਾ। ਤੁਸੀਂ ਪੈਸੇ ਕਮਾਉਣ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰੋਗੇ।
ਕਰੀਅਰ ਦੇ ਮੋਰਚੇ 'ਤੇ, ਤੁਸੀਂ ਆਪਣੀ ਨੌਕਰੀ ਦੇ ਲਈ ਜ਼ਿਆਦਾ ਯਾਤਰਾਵਾਂ ਕਰਦੇ ਨਜ਼ਰ ਆਓਗੇ ਅਤੇ ਇਹ ਯਾਤਰਾਵਾਂ ਤੁਹਾਡੇ ਲਈ ਅਨੁਕੂਲ ਸਾਬਤ ਹੋਣਗੀਆਂ। ਇਸ ਅਵਧੀ ਵਿੱਚ ਤੁਹਾਨੂੰ ਉਚਿਤ ਪਹਿਚਾਣ ਮਿਲ ਸਕਦੀ ਹੈ।
ਕਾਰੋਬਾਰੀ ਮੋਰਚੇ 'ਤੇ ਇਹ ਸਮਾਂ ਤੁਹਾਡੇ ਲਈ ਵਧੀਆ ਮੁਨਾਫ਼ਾ ਪ੍ਰਾਪਤ ਕਰਨ ਅਤੇ ਨਵੇਂ ਵਪਾਰਕ ਸੌਦੇ ਕਰਨ ਦਾ ਸਮਾਂ ਸਾਬਿਤ ਹੋਵੇਗਾ।
ਆਰਥਿਕ ਪੱਖ ਤੋਂ ਦੇਖੀਏ ਤਾਂ ਤੁਸੀਂ ਖੂਬ ਪੈਸਾ ਜਮ੍ਹਾਂ ਕਰੋਗੇ ਅਤੇ ਤੁਹਾਡੇ ਅੰਦਰ ਬੱਚਤ ਕਰਨ ਦੀ ਆਦਤ ਵੀ ਵਿਕਸਿਤ ਹੋਵੇਗੀ।
ਨਿੱਜੀ ਮੋਰਚੇ 'ਤੇ ਦੇਖੀਏ ਤਾਂ ਤੁਸੀਂ ਆਪਣੇ ਜੀਵਨ ਸਾਥੀ ਨਾਲ ਮਧੁਰ ਵਿਵਹਾਰ ਨਾਲ ਇੱਕ ਉਦਾਹਰਣ ਕਾਇਮ ਕਰੋਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਚੰਗੀ ਸਥਿਤੀ ਵਿੱਚ ਰਹੋਗੇ, ਕਿਉਂਕਿ ਇਸ ਅਵਧੀ ਵਿੱਚ ਤੁਹਾਡੀ ਰੋਗ-ਪ੍ਰਤੀਰੋਧਕ ਖਮਤਾ ਵਧੀਆ ਰਹੇਗੀ।
ਉਪਾਅ- ਹਰ ਰੋਜ਼ 21 ਵਾਰ “ॐ ਸੂਰਯਾਯ ਨਮਹ:” ਮੰਤਰ ਦਾ ਜਾਪ ਕਰੋ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਦੇ ਇਸ ਗੋਚਰ ਦੇ ਨਤੀਜੇ ਵੱਜੋਂ, ਤੁਸੀਂ ਜੋ ਵੀ ਕੋਸ਼ਿਸ਼ ਕਰੋਗੇ, ਉਸ ਵਿੱਚ ਤੁਹਾਨੂੰ ਥੋੜਾ ਘੱਟ ਲਾਭ ਮਿਲੇਗਾ। ਇਸ ਦੌਰਾਨ, ਤੁਸੀਂ ਕੁਝ ਅਸੁਰੱਖਿਅਤ ਮਹਿਸੂਸ ਕਰ ਸਕਦੇ ਹੋ।
ਕਰੀਅਰ ਦੇ ਮੋਰਚੇ 'ਤੇ, ਤੁਹਾਡਾ ਤਬਾਦਲਾ ਕਿਸੇ ਅਣਜਾਣ ਥਾਂ ‘ਤੇ ਕੀਤਾ ਜਾ ਸਕਦਾ ਹੈ, ਜੋ ਤੁਹਾਨੂੰ ਪਸੰਦ ਨਹੀਂ ਆਵੇਗਾ, ਜਿਸ ਨਾਲ ਤੁਹਾਡੀ ਚਿੰਤਾ ਵਧੇਗੀ।
ਕਾਰੋਬਾਰੀ ਮੋਰਚੇ 'ਤੇ ਦੇਖੀਏ ਤਾਂ ਤੁਹਾਨੂੰ ਵਿਰੋਧੀਆਂ ਵੱਲੋਂ ਸਖਤ ਟੱਕਰ ਮਿਲ ਸਕਦੀ ਹੈ ਅਤੇ ਤੁਹਾਡੇ ਵਿਚੋਂ ਕੁਝ ਲੋਕ ਮੌਜੂਦਾ ਕਾਰੋਬਾਰ ਨੂੰ ਬੰਦ ਕਰਨ ਬਾਰੇ ਵੀ ਸੋਚ ਸਕਦੇ ਹਨ।
ਆਰਥਿਕ ਮੋਰਚੇ 'ਤੇ, ਤੁਹਾਨੂੰ ਘੱਟ ਲਾਭ ਪ੍ਰਾਪਤ ਹੋਵੇਗਾ ਅਤੇ ਬੱਚਤ ਕਰਨ ਦੀ ਪ੍ਰਵਿਰਤੀ ਵੀ ਸੀਮਤ ਰਹੇਗੀ।
ਨਿੱਜੀ ਮੋਰਚੇ 'ਤੇ, ਤੁਹਾਡੀਆਂ ਖੁਸ਼ੀਆਂ ਵਿੱਚ ਕਮੀ ਹੋਵੇਗੀ, ਕਿਉਂਕਿ ਤੁਸੀਂ ਆਪਣੇ ਜੀਵਨਸਾਥੀ ਤੋਂ ਦੂਰੀ ਮਹਿਸੂਸ ਕਰ ਰਹੇ ਹੋਵੋਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੇ ਪੈਰਾਂ ਅਤੇ ਪੱਟਾਂ ਵਿੱਚ ਦਰਦ ਹੋਣ ਦਾ ਖਤਰਾ ਬਣਿਆ ਰਹੇਗਾ, ਜੋ ਕਿ ਤੁਹਾਡੇ ਅੰਦਰ ਮੌਜੂਦ ਅਸੁਰੱਖਿਅਤ ਭਾਵਨਾਵਾਂ ਕਾਰਨ ਹੋ ਸਕਦਾ ਹੈ।
ਉਪਾਅ- ਹਰ ਰੋਜ਼ 21 ਵਾਰ “ॐ ਨਮੋ ਨਰਾਇਣ” ਮੰਤਰ ਦਾ ਜਾਪ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਲਈ ਸੂਰਜ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਦੇ ਇਸ ਗੋਚਰ ਦੇ ਨਤੀਜੇ ਵੱਜੋਂ, ਤੁਹਾਨੂੰ ਜੀਵਨ ਵਿੱਚ ਸਫਲਤਾ ਅਤੇ ਅਸਫਲਤਾ ਦੋਹਾਂ ਦੇ ਰੂਪ ਵਿੱਚ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ, ਜੀਵਨ ਵਿੱਚ ਅੱਗੇ ਵਧਣ ਦੇ ਮੌਕੇ ਕੁਝ ਹੱਦ ਤੱਕ ਸੀਮਿਤ ਰਹਿਣਗੇ।
ਕਰੀਅਰ ਦੇ ਮੋਰਚੇ 'ਤੇ ਦੇਖੀਏ ਤਾਂ ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਵੱਲੋਂ ਮਿਲਣ ਵਾਲੇ ਘੱਟ ਸਹਿਯੋਗ ਨਾਲ ਅਸੰਤੁਸ਼ਟ ਰਹੋਗੇ।
ਕਾਰੋਬਾਰੀ ਮੋਰਚੇ 'ਤੇ ਦੇਖੀਏ ਤਾਂ ਤੁਹਾਨੂੰ ਔਸਤ ਲਾਭ ਹੋਵੇਗਾ ਅਤੇ ਕਦੇ-ਕਦੇ ਤੁਹਾਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਆਰਥਿਕ ਮੋਰਚੇ 'ਤੇ, ਤੁਹਾਨੂੰ ਵਧੀਆ ਧਨ ਲਾਭ ਹੋਵੇਗਾ, ਪਰ ਸੰਭਵ ਹੈ ਕਿ ਇਸ ਸਮੇਂ ਤੁਸੀਂ ਬੱਚਤ ਕਰਨ ਵਿੱਚ ਅਸਮਰੱਥ ਰਹੋਗੇ।
ਨਿੱਜੀ ਮੋਰਚੇ 'ਤੇ, ਤੁਸੀਂ ਆਪਣੇ ਜੀਵਨ ਸਾਥੀ ਤੋਂ ਦੂਰ ਮਹਿਸੂਸ ਕਰ ਸਕਦੇ ਹੋ, ਜਿਸ ਦਾ ਮੁੱਖ ਕਾਰਨ ਤੁਹਾਡੇ ਮਨ ਵਿੱਚ ਈਗੋ ਦੀ ਭਾਵਨਾ ਹੋ ਸਕਦੀ ਹੈ।
ਅੰਤ ਵਿੱਚ, ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਪਾਚਣ ਸਬੰਧੀ ਰੋਗ ਹੋਣ ਦਾ ਖਤਰਾ ਰਹੇਗਾ, ਜੋ ਕਿ ਤੁਹਾਡੇ ਸਰੀਰ ਵਿੱਚ ਰੋਗ-ਪ੍ਰਤੀਰੋਧਕ ਸ਼ਕਤੀ ਦੀ ਘਾਟ ਕਾਰਨ ਪੈਦਾ ਹੋ ਸਕਦਾ ਹੈ।
ਉਪਾਅ- ਹਰ ਰੋਜ਼ 21 ਵਾਰ “ॐ ਸ਼ੁੱਕਰਾਯ ਨਮਹ:” ਮੰਤਰ ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਲਈ ਸੂਰਜ ਦਸਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੰਨਿਆ ਰਾਸ਼ੀ ਵਿੱਚ ਸੂਰਜ ਦੇ ਇਸ ਗੋਚਰ ਦੇ ਨਤੀਜੇ ਵੱਜੋਂ, ਤੁਸੀਂ ਆਪਣੀਆਂ ਕੋਸ਼ਿਸ਼ਾਂ ਨਾਲ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਅਨੁਕੂਲ ਨਤੀਜੇ ਹਾਸਲ ਕਰੋਗੇ।
ਕਰੀਅਰ ਦੇ ਮੋਰਚੇ 'ਤੇ, ਤੁਸੀਂ ਆਪਣੀ ਨੌਕਰੀ ਦੇ ਸਬੰਧ ਵਿੱਚ ਯਾਤਰਾ ਕਰਨ ਅਤੇ ਲੰਬੇ ਸਮੇਂ ਤੋਂ ਰੁਕੇ ਹੋਏ ਪ੍ਰਮੋਸ਼ਨ ਨੂੰ ਹਾਸਲ ਕਰਨ ਵਿੱਚ ਸਫਲ ਹੋਵੋਗੇ।
ਕਾਰੋਬਾਰੀ ਮੋਰਚੇ 'ਤੇ ਦੇਖੀਏ ਤਾਂ ਤੁਹਾਡਾ ਜਿੱਤ ਦਾ ਫਾਰਮੂਲਾ ਤੁਹਾਨੂੰ ਵੱਧ ਮੁਨਾਫਾ ਪ੍ਰਦਾਨ ਕਰਨ ਅਤੇ ਆਪਣੇ ਵਿਰੋਧੀਆਂ ਦੇ ਬਰਾਬਰ ਪਹੁੰਚਣ ਵਿੱਚ ਮੱਦਦ ਕਰ ਸਕਦਾ ਹੈ।
ਆਰਥਿਕ ਮੋਰਚੇ 'ਤੇ, ਤੁਸੀਂ ਵੱਧ ਸੁਚੱਜੇ ਅਤੇ ਸਮਝਦਾਰ ਦਿਖੋਗੇ ਅਤੇ ਇਸ ਤਰ੍ਹਾਂ ਤੁਸੀਂ ਬੱਚਤ ਕਰਨ ਦੀ ਆਦਤ ਵਿਕਸਿਤ ਕਰ ਸਕਦੇ ਹੋ, ਜੋ ਤੁਹਾਨੂੰ ਪੈਸਾ ਇਕੱਠਾ ਕਰਨ ਵਿੱਚ ਮੱਦਦ ਕਰੇਗੀ।
ਨਿੱਜੀ ਮੋਰਚੇ 'ਤੇ, ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੇ ਜੀਵਨ ਸਾਥੀ ਨਾਲ ਜ਼ਿਆਦਾ ਅਨੁਕੂਲ ਗੱਲਬਾਤ ਕਰਕੇ ਖੁਸ਼ ਮਹਿਸੂਸ ਕਰੋਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਆਪਣੀ ਨਿਡਰਤਾ ਅਤੇ ਦ੍ਰਿੜ ਨਿਸ਼ਚੇ ਦੇ ਕਾਰਨ ਫਿੱਟ ਰਹਿਣ ਵਾਲੇ ਹੋ। ਇਹ ਤੁਹਾਡੇ ਅੰਦਰ ਮੌਜੂਦ ਮਹੱਤਵਪੂਰਣ ਊਰਜਾ ਦੇ ਕਾਰਨ ਸੰਭਵ ਹੋ ਸਕੇਗਾ।
ਉਪਾਅ- ਹਰ ਰੋਜ਼ 21 ਵਾਰ “ॐ ਗੁਰੁਵੇ ਨਮਹ:” ਮੰਤਰ ਦਾ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਧਨੂੰ ਰਾਸ਼ੀ ਦੇ ਜਾਤਕਾਂ ਲਈ ਸੂਰਜ ਨੌਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਦੇ ਇਸ ਗੋਚਰ ਦੇ ਨਤੀਜੇ ਵੱਜੋਂ, ਤੁਸੀਂ ਆਪਣੇ ਕੰਮ ਨੂੰ ਲੈ ਕੇ ਜ਼ਿਆਦਾ ਜਨੂੰਨੀ ਨਜ਼ਰ ਆ ਸਕਦੇ ਹੋ। ਇਸ ਦੇ ਨਾਲ ਹੀ, ਤੁਸੀਂ ਅਪਣੇ ਸਿਧਾਂਤਾਂ 'ਤੇ ਵੀ ਕੰਮ ਕਰਦੇ ਹੋਏ ਦਿਖੋਗੇ।
ਕਰੀਅਰ ਦੇ ਮੋਰਚੇ 'ਤੇ ਤੁਹਾਨੂੰ ਨਵੀਂ ਨੌਕਰੀ ਦੇ ਮੌਕੇ ਮਿਲ ਸਕਦੇ ਹਨ, ਜਿਨ੍ਹਾਂ ਨਾਲ ਤੁਹਾਨੂੰ ਚੰਗੀ ਸੰਤੁਸ਼ਟੀ ਅਤੇ ਖੁਸ਼ੀ ਪ੍ਰਾਪਤ ਹੋਵੇਗੀ।
ਕਾਰੋਬਾਰੀ ਮੋਰਚੇ 'ਤੇ ਤੁਸੀਂ ਕੁਝ ਨਵੀਆਂ ਰਣਨੀਤੀਆਂ ਅਪਣਾ ਸਕਦੇ ਹੋ, ਜੋ ਤੁਹਾਨੂੰ ਕਾਫ਼ੀ ਲਾਭ ਹਾਸਲ ਕਰਨ ਅਤੇ ਆਪਣੇ ਵਿਰੋਧੀਆਂ ਤੋਂ ਅੱਗੇ ਵੱਧਣ ਵਿੱਚ ਮੱਦਦ ਕਰਨਗੀਆਂ।
ਆਰਥਿਕ ਮੋਰਚੇ 'ਤੇ ਤੁਸੀਂ ਆਪਣੀ ਨੌਕਰੀ ਤੋਂ ਇਲਾਵਾ ਸਖਤ ਮਿਹਨਤ ਕਰ ਕੇ ਜ਼ਿਆਦਾ ਸੁੱਖ-ਸੁਵਿਧਾਵਾਂ ਪ੍ਰਾਪਤ ਕਰ ਸਕਦੇ ਹੋ।
ਨਿੱਜੀ ਮੋਰਚੇ 'ਤੇ ਤੁਸੀਂ ਆਪਣੇ ਜੀਵਨ ਸਾਥੀ ਨਾਲ ਆਪਣੇ ਦ੍ਰਿਸ਼ਟੀਕੋਣ ਵਿੱਚ ਸਪੱਸ਼ਟ ਰਵੱਈਆ ਰੱਖ ਸਕਦੇ ਹੋ ਅਤੇ ਤਾਲਮੇਲ ਬਣਾ ਕੇ ਰੱਖ ਸਕਦੇ ਹੋ।
ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਆਪਣੇ ਅੰਦਰ ਮੌਜੂਦ ਖੁਸ਼ੀ ਅਤੇ ਉਤਸ਼ਾਹ ਦੇ ਕਾਰਨ ਆਪਣੀ ਸ਼ਾਨਦਾਰ ਫਿੱਟਨੈੱਸ ਨੂੰ ਕਾਇਮ ਰੱਖ ਸਕੋਗੇ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਮਕਰ ਰਾਸ਼ੀ ਦੇ ਜਾਤਕਾਂ ਲਈ ਸੂਰਜ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਨੂੰ ਔਸਤ ਕਿਸਮਤ ਅਤੇ ਲਾਭ ਵਿੱਚ ਕਮੀ ਦੇ ਸੰਕੇਤ ਦੇ ਰਿਹਾ ਹੈ। ਇਸ ਸਮੇਂ ਦੇ ਦੌਰਾਨ ਤੁਹਾਨੂੰ ਕਿਸਮਤ ਦਾ ਸਾਥ ਨਹੀਂ ਮਿਲੇਗਾ।
ਕਰੀਅਰ ਦੇ ਮੋਰਚੇ 'ਤੇ, ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਕੰਮ ਦੇ ਵੱਧ ਦਬਾਅ ਦੇ ਕਾਰਨ ਸੀਨੀਅਰ ਅਧਿਕਾਰੀਆਂ ਵੱਲੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਰੋਬਾਰੀ ਮੋਰਚੇ 'ਤੇ ਤੁਸੀਂ ਵਧੇਰੇ ਮੁਨਾਫ਼ਾ ਕਮਾਉਣ ਦੇ ਮੌਕੇ ਖੋ ਸਕਦੇ ਹੋ, ਕਿਉਂਕਿ ਇਸ ਸਮੇਂ ਦੇ ਦੌਰਾਨ ਤੁਹਾਡੇ ਕੋਲ ਕਿਸਮਤ ਦਾ ਸਾਥ ਨਹੀਂ ਹੋਵੇਗਾ।
ਆਰਥਿਕ ਮੋਰਚੇ 'ਤੇ ਦੇਖੀਏ ਤਾਂ ਤੁਹਾਡਾ ਕਮਾਇਆ ਹੋਇਆ ਪੈਸਾ ਖ਼ਰਾਬ ਹੋ ਸਕਦਾ ਹੈ, ਕਿਉਂਕਿ ਤੁਹਾਨੂੰ ਆਪਣੇ ਪਰਿਵਾਰ ਦੇ ਬਜ਼ੁਰਗਾਂ ਦੀ ਸਿਹਤ 'ਤੇ ਜ਼ਿਆਦਾ ਪੈਸਾ ਖਰਚਣਾ ਪੈ ਸਕਦਾ ਹੈ।
ਨਿੱਜੀ ਮੋਰਚੇ 'ਤੇ ਦੇਖੀਏ ਤਾਂ ਤੁਸੀਂ ਆਪਣੇ ਜੀਵਨ ਸਾਥੀ ਨਾਲ ਵਧੇਰੇ ਅਸੁਰੱਖਿਅਤ ਮਹਿਸੂਸ ਕਰੋਗੇ, ਕਿਉਂਕਿ ਤੁਹਾਨੂੰ ਆਪਸ ਵਿੱਚ ਵਾਦ-ਵਿਵਾਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਤੁਹਾਨੂੰ ਅੱਖਾਂ ਵਿੱਚ ਇਨਫੈਕਸ਼ਨ ਹੋਣ ਦਾ ਖ਼ਤਰਾ ਹੈ, ਜੋ ਕਿ ਤੁਹਾਡੇ ਅੰਦਰ ਘੱਟ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੋ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਭਿਖਾਰੀ ਨੂੰ ਭੋਜਨ ਖੁਆਓ।
ਕੁੰਭ ਰਾਸ਼ੀ ਦੇ ਜਾਤਕਾਂ ਲਈ ਸੂਰਜ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਤੁਹਾਨੂੰ ਔਸਤ ਕਿਸਮਤ ਅਤੇ ਲਾਭ ਵਿੱਚ ਕਮੀ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਜੀਵਨ ਵਿੱਚ ਕਿਸਮਤ ਦਾ ਸਾਥ ਵੀ ਘੱਟ ਰਹੇਗਾ।
ਕਰੀਅਰ ਦੇ ਮੋਰਚੇ 'ਤੇ ਤੁਹਾਨੂੰ ਸਹਿਕਰਮੀਆਂ ਵੱਲੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਤੁਹਾਡਾ ਤਣਾਅ ਵਧੇਗਾ।
ਕਾਰੋਬਾਰੀ ਮੋਰਚੇ 'ਤੇ ਤੁਹਾਨੂੰ ਕਾਰੋਬਾਰੀ ਸਾਂਝੇਦਾਰਾਂ ਅਤੇ ਵਿਰੋਧੀਆਂ ਵੱਲੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਤੁਹਾਡਾ ਮੁਨਾਫਾ ਘੱਟ ਹੋ ਸਕਦਾ ਹੈ।
ਆਰਥਿਕ ਮੋਰਚੇ 'ਤੇ ਯਾਤਰਾ ਦੇ ਦੌਰਾਨ ਤੁਹਾਨੂੰ ਧਨ ਹਾਨੀ ਹੋਣ ਦੀ ਭਾਰੀ ਸੰਭਾਵਨਾ ਹੈ। ਇਹ ਸੰਭਵ ਹੈ ਕਿ ਜਾਣਕਾਰੀ ਦੀ ਘਾਟ ਦੇ ਕਾਰਨ ਇਹ ਹੋ ਰਿਹਾ ਹੋਵੇ।
ਨਿੱਜੀ ਮੋਰਚੇ 'ਤੇ ਤੁਹਾਨੂੰ ਤੁਹਾਡਾ ਜੀਵਨ ਸਾਥੀ ਜ਼ਿਆਦਾ ਆਤਮਕੇਂਦਰਿਤ ਹੁੰਦਾ ਹੋਇਆ ਨਜ਼ਰ ਆਵੇਗਾ, ਜਿਸ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਘੱਟ ਹੋ ਸਕਦੀਆਂ ਹਨ।
ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਗੰਭੀਰ ਸਰਦੀ-ਜ਼ੁਕਾਮ ਦਾ ਸਾਹਮਣਾ ਕਰਨਾ ਪਵੇਗਾ, ਜੋ ਕਿ ਊਰਜਾ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਦੀ ਘਾਟ ਦੇ ਕਾਰਨ ਹੋ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਵਿਕਲਾਂਗ ਲੋਕਾਂ ਨੂੰ ਭੋਜਨ ਕਰਵਾਓ।
ਸੂਰਜ ਮੀਨ ਰਾਸ਼ੀ ਦੇ ਜਾਤਕਾਂ ਦੇ ਛੇਵੇਂ ਘਰ ਦਾ ਸੁਆਮੀ ਬਣ ਕੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸੂਰਜ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਤੁਹਾਨੂੰ ਵਿਰਾਸਤ ਅਤੇ ਹੋਰ ਛੁਪੇ ਹੋਏ ਸਰੋਤਾਂ ਤੋਂ ਲਾਭ ਹੋਣ ਦੀ ਸੰਭਾਵਨਾ ਬਣ ਰਹੀ ਹੈ। ਦੂਜੇ ਪਾਸੇ, ਤੁਹਾਨੂੰ ਸਿਹਤ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਕਰੀਅਰ ਦੇ ਮੋਰਚੇ 'ਤੇ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਵਲੋਂ ਸਖ਼ਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਦੌਰਾਨ ਤੁਹਾਡੇ ਜੀਵਨ ਦੇ ਟੀਚੇ ਵਧ ਸਕਦੇ ਹਨ।
ਕਾਰੋਬਾਰ ਦੇ ਮੋਰਚੇ 'ਤੇ ਦੇਖੀਏ ਤਾਂ ਤੁਹਾਨੂੰ ਕਾਰੋਬਾਰ ਅਤੇ ਵਿਰਾਸਤ ਤੋਂ ਲਾਭ ਹੋਵੇਗਾ, ਪਰ ਆਮ ਵਪਾਰ ਰਾਹੀਂ ਵੱਡਾ ਲਾਭ ਪ੍ਰਾਪਤ ਕਰਨਾ ਸੰਭਵ ਨਹੀਂ ਹੋਵੇਗਾ।
ਆਰਥਿਕ ਮੋਰਚੇ 'ਤੇ ਦੇਖੀਏ ਤਾਂ ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਪਵੇਗੀ, ਕਿਉਂਕਿ ਵਧੀਆਂ ਹੋਈਆਂ ਜ਼ਿੰਮੇਵਾਰੀਆਂ ਦੇ ਕਾਰਨ ਤੁਹਾਡੇ ਖਰਚੇ ਵਧ ਸਕਦੇ ਹਨ।
ਨਿੱਜੀ ਮੋਰਚੇ 'ਤੇ, ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਖੁਸ਼ੀ ਦੀ ਕਮੀ ਮਹਿਸੂਸ ਹੋਵੇਗੀ, ਜਿਸ ਨਾਲ ਤੁਹਾਡੇ ਲਈ ਖੁਸ਼ ਰਹਿਣ ਦੀ ਸੰਭਾਵਨਾ ਕਾਫ਼ੀ ਘੱਟ ਦਿੱਖ ਰਹੀ ਹੈ।
ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਚਮੜੀ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਮੁੱਖ ਤੌਰ 'ਤੇ ਐਲਰਜੀ ਦੇ ਕਾਰਨ ਉਪਜ ਸਕਦੀਆਂ ਹਨ।
ਉਪਾਅ: ਕਿਸੇ ਬਜ਼ੁਰਗ ਬ੍ਰਾਹਮਣ ਨੂੰ ਭੋਜਨ ਕਰਵਾਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1.ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਸੂਰਜ ਦਾ ਕੰਨਿਆ ਰਾਸ਼ੀ ਵਿੱਚ ਗੋਚਰ 16 ਦਸੰਬਰ 2024 ਨੂੰ ਸ਼ਾਮ 19:29 ਵਜੇ ਹੋਵੇਗਾ।
2.ਸੂਰਜ ਕਿਸ ਦਾ ਕਾਰਕ ਹੈ?
ਸੂਰਜ ਨੂੰ ਉਰਜਾ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ ਅਤੇ ਹੋਰ ਸਾਰੇ ਗ੍ਰਹਾਂ ਦੇ ਮੁਕਾਬਲੇ ਇਸ ਨੂੰ ਇੱਕ ਮਹੱਤਵਪੂਰਣ ਅਤੇ ਪ੍ਰਮੁੱਖ ਗ੍ਰਹਿ ਦੀ ਉਪਾਧੀ ਦਿੱਤੀ ਗਈ ਹੈ।
3.ਕੰਨਿਆ ਰਾਸ਼ੀ ਦੇ ਜਾਤਕਾਂ 'ਤੇ ਸੂਰਜ ਦੇ ਗੋਚਰ ਦਾ ਕੀ ਅਸਰ ਪਵੇਗਾ?
ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਯਤਨਾਂ ਵਿੱਚ ਕਮੀ ਅਤੇ ਇਸ ਦੌਰਾਨ ਵਧੀ ਹੋਈ ਅਸੁਰੱਖਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।