14 ਮਈ 2024 ਦੀ ਸ਼ਾਮ 05:41 ਵਜੇ ਜੋਤਿਸ਼ ਵਿੱਚ ਊਰਜਾ ਅਤੇ ਆਤਮਾ ਦੇ ਕਾਰਕ ਗ੍ਰਹਿ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਵੇਗਾ। ਵੈਦਿਕ ਜੋਤਿਸ਼ ਵਿੱਚਸੂਰਜ ਨੂੰ 9 ਗ੍ਰਹਾਂ ਦਾ ਰਾਜਾ ਕਿਹਾ ਜਾਂਦਾ ਹੈ। ਜੇਕਰ ਕਿਸੇ ਜਾਤਕ ਦੀ ਕੁੰਡਲੀ ਵਿੱਚ ਸੂਰਜ ਮਜ਼ਬੂਤ ਸਥਿਤੀ ਵਿੱਚ ਬਿਰਾਜਮਾਨ ਹੋਵੇ, ਤਾਂ ਇਹ ਜਾਤਕ ਨੂੰ ਜੀਵਨ ਵਿੱਚ ਸਭ ਤਰਾਂ ਦੀਆਂ ਜ਼ਰੂਰੀ ਚੀਜ਼ਾਂ ਜਿਵੇਂ ਸੰਤੁਸ਼ਟੀ, ਚੰਗੀ ਸਿਹਤ ਅਤੇ ਇੱਕ ਮਜ਼ਬੂਤ ਦਿਮਾਗ ਪ੍ਰਦਾਨ ਕਰਦਾ ਹੈ।ਇੱਕ ਮਜ਼ਬੂਤ ਸੂਰਜ ਜਾਤਕਾਂ ਨੂੰ ਸਕਾਰਾਤਮਕ ਨਤੀਜਿਆਂ ਦੇ ਨਾਲ-ਨਾਲ ਖੂਬ ਸਫਲਤਾ ਵੀ ਪ੍ਰਦਾਨ ਕਰਦਾ ਹੈ ਅਤੇ ਇਹ ਤੁਹਾਡਾ ਸਹੀ ਨਿਰਣੇ ਲੈਣ ਵਿੱਚ ਮਾਰਗਦਰਸ਼ਨ ਵੀ ਕਰਦਾ ਹੈ, ਜਿਸ ਕਾਰਨ ਤੁਸੀਂ ਜੀਵਨ ਵਿੱਚ ਤੇਜ਼ੀ ਨਾਲ ਅੱਗੇ ਵੱਧ ਸਕਦੇ ਹੋ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਸੂਰਜ ਦੇ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਜੋਤਿਸ਼ ਵਿੱਚ ਸੂਰਜ ਨੂੰ ਮਾਣ-ਸਨਮਾਨ ਅਤੇ ਅਗਵਾਈ ਦੀ ਖਮਤਾ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ।ਇਸ ਦੇ ਸ਼ੁਭ ਪ੍ਰਭਾਵ ਨਾਲ਼ ਜਾਤਕ ਦੀ ਪ੍ਰਤੀਨਿਧਤਾ ਕਰਨ ਦੀ ਖਮਤਾ ਮਜ਼ਬੂਤ ਹੁੰਦੀ ਹੈ। ਇਹ ਜਾਤਕ ਅਧਿਆਤਮਿਕਤਾ ਅਤੇ ਧਿਆਨ ਵਰਗੀਆਂ ਗਤੀਵਿਧੀਆਂ ਵਿੱਚ ਵਿੱਚ ਬਹੁਤ ਤੇਜ਼ ਹੁੰਦੇ ਹਨ। ਦੂਜੇ ਪਾਸੇ ਜੇਕਰ ਸੂਰਜ, ਰਾਹੂ, ਕੇਤੂ ਜਾ ਮੰਗਲ ਵਰਗੇ ਗ੍ਰਹਿ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਨੂੰ ਬਹੁਤ ਸੰਘਰਸ਼ ਅਤੇ ਰੁਕਾਵਟਾਂ ਦੇ ਸਾਹਮਣਾ ਕਰਨਾ ਪੈਂਦਾ ਹੈ।
To Read in English Click Here: Sun Transit In Taurus (14 May 2024)
ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵੱਜੋਂ ਤੁਸੀਂ ਚੰਗਾ ਪੈਸਾ ਕਮਾ ਸਕੋਗੇ। ਕਾਰਜ ਖੇਤਰ ਵਿੱਚ ਤੁਹਾਡੇ ਕੰਮ ਨੂੰ ਪਹਿਚਾਣ ਮਿਲੇਗੀ ਅਤੇ ਮਾਣ-ਸਨਮਾਨ ਮਿਲੇਗਾ। ਪਰਿਵਾਰ ਵਿੱਚ ਨੈਤਿਕ ਮੁੱਲਾਂ ਦੀ ਸਥਾਪਨਾ ਹੋਵੇਗੀ, ਜਿਸ ਨਾਲ ਘਰ ਦਾ ਮਾਹੌਲ ਖੁਸ਼ਨੁਮਾ ਰਹੇਗਾ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਜ਼ਿਆਦਾ ਮਿਹਨਤ ਕਰੋਗੇ ਅਤੇ ਆਪਣੀ ਮਿਹਨਤ ਨਾਲ ਆਰਾਮਦਾਇਕ ਸਥਿਤੀ ਵਿੱਚ ਪਹੁੰਚੋਗੇ।ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਆਪਣੇ ਕੰਮ ਨਾਲ ਆਪਣੇ ਸੀਨੀਅਰ ਅਧਿਕਾਰੀਆਂ ਦਾ ਵੀ ਦਿਲ ਜਿੱਤ ਸਕੋਗੇ।
ਕਾਰੋਬਾਰੀ ਜਾਤਕ ਚੰਗਾ ਮੁਨਾਫਾ ਕਮਾ ਸਕਣਗੇ ਅਤੇ ਬਿਜ਼ਨਸ ਵਿੱਚ ਸਫਲਤਾ ਪ੍ਰਾਪਤ ਕਰਨਗੇ। ਤੁਹਾਨੂੰ ਆਪਣੇ ਨਿਵੇਸ਼ ਤੋਂ ਚੰਗਾ ਰਿਟਰਨ ਪ੍ਰਾਪਤ ਹੋਵੇਗਾ ਅਤੇ ਕਿਸਮਤ ਦਾ ਸਾਥ ਵੀ ਮਿਲੇਗਾ।
ਆਰਥਿਕ ਪੱਖ ਤੋਂ ਦੇਖੀਏ ਤਾਂ ਤੁਸੀਂ ਚੰਗੀ ਬੱਚਤ ਕਰ ਸਕੋਗੇ। ਤੁਸੀਂ ਆਪਣੇ ਬੱਚਿਆਂ ਉੱਤੇ ਖੁੱਲ ਕੇ ਖਰਚਾ ਕਰੋਗੇ।
ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦਾ ਵਿਸ਼ਵਾਸ ਜਿੱਤਣ ਅਤੇ ਰਿਸ਼ਤਿਆਂ ਵਿੱਚ ਬਿਹਤਰ ਤਾਲਮੇਲ ਬਣਾ ਕੇ ਰੱਖਣ ਦੀ ਸਥਿਤੀ ਵਿੱਚ ਹੋਵੋਗੇ।
ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਸੰਭਾਵਨਾ ਹੈ ਕਿ ਤੁਹਾਨੂੰ ਇਸ ਅਵਧੀ ਦੇ ਦੌਰਾਨ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਛੋਟੀ-ਮੋਟੀ ਸਮੱਸਿਆ ਜਿਵੇਂ ਅੱਖਾਂ ਵਿੱਚ ਜਲਣ ਆਦਿ ਹੋ ਸਕਦੀ ਹੈ। ਪਰ ਜ਼ਿਆਦਾ ਘਬਰਾਉਣ ਦੀ ਗੱਲ ਨਹੀਂ।
ਉਪਾਅ: ਹਰ ਰੋਜ਼ 41 ਵਾਰ "ॐ ਬੁੱਧਾਯ ਨਮਹ:" ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਚੌਥੇ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ। ਆਮ ਤੌਰ ‘ਤੇ ਸੂਰਜ ਦਾ ਗੋਚਰ ਸਫਲਤਾ ਅਤੇ ਤਰੱਕੀ ਦੀ ਦ੍ਰਿਸ਼ਟੀ ਤੋਂ ਚੰਗਾ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਇਸ ਅਵਧੀ ਦੇ ਦੌਰਾਨ ਪ੍ਰਾਪਰਟੀ ਆਦਿ ਖਰੀਦਣ ਅਤੇ ਉਸ ਵਿੱਚ ਨਿਵੇਸ਼ ਕਰਨ ਵਿੱਚ ਤੁਹਾਡੀ ਦਿਲਚਸਪੀ ਜ਼ਿਆਦਾ ਹੋ ਸਕਦੀ ਹੈ।
ਕਰੀਅਰ ਦੇ ਮੋਰਚੇ ਉੱਤੇ, ਤੁਹਾਨੂੰ ਕੰਮ ਦੇ ਸਬੰਧ ਵਿੱਚ ਔਸਤ ਸਫਲਤਾ ਹੀ ਮਿਲੇਗੀ। ਇਸ ਲਈਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਡੇ ਕਰੀਅਰ ਦੇ ਲਈ ਜ਼ਿਆਦਾ ਅਨੁਕੂਲ ਨਹੀਂ ਕਿਹਾ ਜਾ ਸਕਦਾ। ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਬੰਧਾਂ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤੁਹਾਡੇ ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਤੁਹਾਨੂੰ ਜ਼ਿਆਦਾ ਲਾਭ ਦਿੰਦਾ ਪ੍ਰਤੀਤ ਨਹੀਂ ਹੋ ਰਿਹਾ। ਨਾਲ ਹੀ ਤੁਸੀਂ ਉੱਚ ਪੱਧਰ ਦੀ ਆਮਦਨ ਕਮਾਉਣ ਵਿੱਚ ਵੀ ਅਸਫਲ ਹੋ ਸਕਦੇ ਹੋ। ਇਸ ਅਵਧੀ ਦੇ ਦੌਰਾਨ ਬੱਚਤ ਕਰਨ ਦੀ ਸੰਭਾਵਨਾ ਵੀ ਬਹੁਤ ਘੱਟ ਹੋ ਸਕਦੀ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਆਪਣੇ ਸਾਥੀ ਦੇ ਨਾਲ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਤੁਹਾਡੀ ਉਸ ਦੇ ਨਾਲ ਬਹਿਸ ਹੋ ਸਕਦੀ ਹੈ। ਅਜਿਹਾ ਆਪਸੀ ਸਮਝ ਦੀ ਕਮੀ ਦੇ ਕਾਰਨ ਹੋ ਸਕਦਾ ਹੈ।
ਸਿਹਤ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਸਿਰ ਦਰਦ ਅਤੇ ਗਲ਼ੇ ਨਾਲ ਸਬੰਧਤ ਸਮੱਸਿਆ ਹੋ ਸਕਦੀ ਹੈ।
ਉਪਾਅ: ਬੁੱਧਵਾਰ ਦੇ ਦਿਨ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਤੀਜੇ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਕੋਸ਼ਿਸ਼ਾਂ ਵਿੱਚ ਕਮੀ ਦੇ ਕਾਰਨ ਵਿਕਾਸ ਵਿੱਚ ਦੇਰ ਹੋ ਸਕਦੀ ਹੈ। ਇਸ ਅਵਧੀ ਦੇ ਦੌਰਾਨ ਤੁਹਾਡਾ ਕੋਈ ਕੀਮਤੀ ਸਮਾਨ ਖੋ ਜਾਣ ਦੀ ਸੰਭਾਵਨਾ ਹੈ।
ਕਰੀਅਰ ਦੇ ਮੋਰਚੇ ਉੱਤੇ ਹੋ ਸਕਦਾ ਹੈ ਕਿ ਤੁਸੀਂ ਆਪਣੇ ਵਰਤਮਾਨ ਖੇਤਰ ਵਿੱਚ ਜਿਸ ਕੰਪਨੀ ਵਿੱਚ ਕੰਮ ਕਰ ਰਹੇ ਹੋ, ਉਸ ਵਿੱਚ ਤੁਹਾਨੂੰ ਸੰਤੁਸ਼ਟੀ ਮਹਿਸੂਸ ਨਾ ਮਿਲੇ, ਇਸ ਕਾਰਨ ਤੁਸੀਂ ਨੌਕਰੀ ਬਦਲਣ ਦਾ ਨਾਲ ਮਨ ਬਣਾ ਸਕਦੇ ਹੋ।ਇਸ ਦੌਰਾਨ ਤੁਹਾਨੂੰ ਕੁਝ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਯੋਜਨਾ ਬਣਾ ਕੇ ਚੱਲਣਾ ਚਾਹੀਦਾ ਹੈ, ਨਹੀਂ ਤਾਂ ਪੈਸੇ ਦਾ ਨੁਕਸਾਨ ਹੋ ਸਕਦਾ ਹੈ। ਤੁਹਾਡੇ ਖਰਚਿਆਂ ਵਿੱਚ ਵੀ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਲਾਪਰਵਾਹੀ ਦੇ ਕਾਰਨ ਵੀ ਤੁਹਾਨੂੰ ਨੁਕਸਾਨ ਹੋ ਸਕਦਾ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ,ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਈਗੋ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਤੁਹਾਡੇ ਦੋਵਾਂ ਵਿੱਚ ਮਧੁਰ ਸਬੰਧ ਖਰਾਬ ਹੋ ਸਕਦੇ ਹਨ। ਨਾਲ ਹੀ ਆਪਸੀ ਸਮਝ ਦੀ ਵੀ ਕਮੀ ਹੋ ਸਕਦੀ ਹੈ।
ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਗਲੇ ਨਾਲ ਸਬੰਧਤ ਇਨਫੈਕਸ਼ਨ ਹੋ ਸਕਦਾ ਹੈ, ਜੋ ਕਿ ਇਮਿਊਨਿਟੀ ਦੀ ਕਮੀ ਦੇ ਕਾਰਨ ਹੋ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਮਿਥੁਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦੂਜੇ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ, ਜਿਸ ਦੇ ਨਤੀਜੇ ਵੱਜੋਂ ਤੁਹਾਨੂੰ ਉੱਚ ਪੱਧਰ ਦੀ ਸੰਤੁਸ਼ਟੀ ਮਿਲੇਗੀ ਅਤੇ ਚੰਗਾ ਰਿਟਰਨ ਵੀ ਮਿਲੇਗਾ। ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਦਾ ਵਿਸ਼ਵਾਸ ਜਿੱਤ ਸਕੋਗੇ ਅਤੇ ਪ੍ਰਸ਼ੰਸਾ ਪ੍ਰਾਪਤ ਕਰ ਸਕੋਗੇ। ਕਾਰਜ ਖੇਤਰ ਵਿੱਚ ਤੁਹਾਨੂੰ ਮਾਣ ਸਨਮਾਨ ਦੀ ਪ੍ਰਾਪਤੀ ਹੋਵੇਗੀ।
ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ ਤਾਂਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣਦੇ ਦੌਰਾਨ ਤੁਹਾਨੂੰ ਜ਼ਿਆਦਾ ਲਾਭ ਮਿਲ ਸਕੇਗਾ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਆਪਣੇ ਜੀਵਨਸਾਥੀ ਦਾ ਪੂਰਾ ਸਹਿਯੋਗ ਮਿਲ ਸਕਦਾ ਹੈ।
ਸਿਹਤ ਦੇ ਮੋਰਚੇ ਉੱਤੇ ਤੁਸੀਂ ਚੰਗੀ ਸਿਹਤ ਦਾ ਆਨੰਦ ਲਓਗੇ ਅਤੇ ਇਹ ਤੁਹਾਡੀ ਵਧੀਆ ਇਮਿਊਨਿਟੀ ਦੇ ਕਾਰਨ ਸੰਭਵ ਹੋ ਸਕੇਗਾ।
ਉਪਾਅ: ਹਰ ਰੋਜ਼ 11 ਵਾਰ "ॐ ਚੰਦ੍ਰਾਯ ਨਮਹ:" ਦਾ ਜਾਪ ਕਰੋ।
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਪਹਿਲੇ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ, ਜਿਸ ਦੇ ਨਤੀਜੇ ਵੱਜੋਂ ਤੁਸੀਂ ਨਵੇਂ ਦੋਸਤ ਬਣਾਉਣ ਦੇ ਨਾਲ-ਨਾਲ ਨਵੇਂ ਲੋਕਾਂ ਦੇ ਨਾਲ ਵੀ ਸੰਪਰਕ ਸਥਾਪਿਤ ਕਰ ਸਕੋਗੇ। ਤੁਸੀਂ ਆਪਣੀ ਬੁੱਧੀ ਦੇ ਦਮ ‘ਤੇ ਆਪਣੇ ਦੋਸਤਾਂ ਦਾ ਸਮਰੱਥਨ ਪ੍ਰਾਪਤ ਕਰ ਸਕੋਗੇ।
ਕਰੀਅਰ ਦੇ ਖੇਤਰ ਵਿੱਚ ਸੂਰਜ ਗੋਚਰ ਦੇ ਦੌਰਾਨ ਤੁਸੀਂ ਕੰਮ ਵਿੱਚ ਕੀਤੀ ਗਈ ਮਿਹਨਤ ਦੀ ਬਦੌਲਤ ਚੰਗੀ ਸਫਲਤਾ ਪ੍ਰਾਪਤ ਕਰਦੇ ਹੋਏ ਨਜ਼ਰ ਆਓਗੇ।
ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਸੀਂ ਬੱਚਤ ਕਰ ਸਕੋਗੇ। ਪੈਸਿਆਂ ਦੀ ਬੱਚਤ ਕਰਨ ਦੀ ਗੁੰਜਾਇਸ਼ ਪਹਿਲਾਂ ਨਾਲੋਂ ਜ਼ਿਆਦਾ ਰਹੇਗੀ।
ਪ੍ਰੇਮ ਜੀਵਨ ਵੱਲ ਵੇਖੀਏ ਤਾਂਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡਾ ਰਿਸ਼ਤਾ ਆਪਣੇ ਸਾਥੀ ਦੇ ਨਾਲ ਪ੍ਰੇਮ ਨਾਲ ਭਰਿਆ ਹੋਇਆ ਹੋਵੇਗਾ।
ਸਿਹਤ ਦੇ ਲਿਹਾਜ਼ ਤੋਂ ਸੂਰਜ ਗੋਚਰ ਦੇ ਦੌਰਾਨ ਤੁਹਾਡੀ ਫਿਟਨੈਸ ਚੰਗੀ ਬਣੀ ਰਹੇਗੀ, ਜੋ ਕਿ ਤੁਹਾਡੇ ਅੰਦਰ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਉਤਸ਼ਾਹ ਦਾ ਨਤੀਜਾ ਹੋਵੇਗੀ।
ਉਪਾਅ: "ॐ ਭਾਸਕਰਾਯ ਨਮਹ:" ਦਾ 41 ਵਾਰ ਜਾਪ ਕਰੋ।
ਸਿੰਘ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਉਸ ਦੇ ਨਤੀਜੇ ਵਜੋਂ ਸੂਰਜ ਦਾ ਗੋਚਰ ਸਿਹਤ ਦੇ ਸਬੰਧ ਵਿੱਚ ਤੁਹਾਡੇ ਤੋਂ ਜ਼ਿਆਦਾ ਮਿਹਨਤ ਕਰਵਾ ਸਕਦਾ ਹੈ। ਨਾਲ ਹੀ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਤੁਹਾਨੂੰ ਪੈਰਾਂ ਵਿੱਚ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ, ਜੋ ਕਿ ਤਣਾਅ ਦੇ ਕਾਰਨ ਹੋ ਸਕਦੀ ਹੈ।
ਕਰੀਅਰ ਦੇ ਲਿਹਾਜ਼ ਤੋਂ ਤੁਸੀਂ ਬਿਹਤਰ ਸੰਭਾਵਨਾਵਾਂ ਦੇ ਲਈ ਨੌਕਰੀ ਬਦਲਣ ਦਾ ਮਨ ਬਣਾ ਸਕਦੇ ਹੋ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ।
ਆਰਥਿਕ ਜੀਵਨ ਵੱਲ ਵੇਖੀਏ ਤਾਂ ਸੂਰਜ ਗੋਚਰ ਦੇ ਦੌਰਾਨ ਤੁਹਾਡੇ ਉੱਤੇ ਕਾਫੀ ਜਿੰਮੇਦਾਰੀਆਂ ਆ ਸਕਦੀਆਂ ਹਨ, ਜਿਨਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਕਰਜ਼ਾ ਲੈਣ ਬਾਰੇ ਵੀ ਸੋਚਣਾ ਪੈ ਸਕਦਾ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਆਪਣੇ ਮਨ ਦੀ ਸ਼ਾਂਤੀ ਲਈ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਬਣਾ ਕੇ ਰੱਖਣਾ ਪਵੇਗਾ। ਤੁਹਾਨੂੰਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਧੀਰਜ ਰੱਖਣ ਦੀ ਬਹੁਤ ਜ਼ਰੂਰਤ ਪਵੇਗੀ।
ਸੂਰਜ ਗੋਚਰ ਦੀ ਅਵਧੀ ਤੇ ਦੌਰਾਨ ਤੁਹਾਡੀ ਸਿਹਤ ਔਸਤ ਰਹਿਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਤੁਹਾਡੇ ਅੰਦਰ ਉਤਸਾਹ ਦੀ ਕਮੀ ਹੋਵੇਗੀ, ਜਿਸ ਕਾਰਨ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਵੀ ਕਮਜ਼ੋਰ ਹੋ ਸਕਦੀ ਹੈ।
ਉਪਾਅ: ਬੁੱਧਵਾਰ ਦੇ ਦਿਨ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵਜੋਂ ਤੁਹਾਨੂੰ ਜੱਦੀ ਜਾਇਦਾਦ ਤੋਂ ਲਾਭ ਮਿਲ ਸਕਦਾ ਹੈ।
ਕਰੀਅਰ ਦੇ ਮੋਰਚੇ ਉੱਤੇ ਦੇਖੀਏ ਤਾਂਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਕੰਮ ਨੂੰ ਆਸਾਨੀ ਨਾਲ ਪੂਰਾ ਕਰਨ ਵਿੱਚ ਕੁਝ ਸੰਘਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਧਿਆਨ ਦੀ ਕਮੀ ਅਤੇ ਲਾਪਰਵਾਹੀ ਦੇ ਕਾਰਨ ਤੁਹਾਨੂੰ ਪੈਸੇ ਦਾ ਨੁਕਸਾਨ ਹੋ ਸਕਦਾ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤਾਲਮੇਲ ਦੀ ਕਮੀ ਦੇ ਕਾਰਨ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਰੋਗ ਪ੍ਰਤੀਰੋਧਕ ਖਮਤਾ ਵਿੱਚ ਕਮੀ ਹੋਣ ਦੇ ਕਾਰਨ ਤੁਹਾਨੂੰ ਗਲ਼ੇ ਵਿੱਚ ਦਰਦ ਅਤੇ ਇਨਫੈਕਸ਼ਨ ਹੋ ਸਕਦਾ ਹੈ।
ਉਪਾਅ: ਹਰ ਰੋਜ਼ 11 ਵਾਰ "ॐ ਭਾਰਗਵਾਯ ਨਮਹ:" ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦਸਵੇਂ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵਜੋਂ ਕਰੀਅਰ ਵਿੱਚ ਤੁਹਾਨੂੰ ਸ਼ਾਨਦਾਰ ਅਤੇ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ। ਨਾਲ ਹੀ ਕੰਮ ਵਿੱਚ ਸੁੱਖ-ਸਮ੍ਰਿੱਧੀ ਵੀ ਪ੍ਰਾਪਤ ਹੋਵੇਗੀ। ਜੇ ਤੁਸੀਂ ਕਾਰੋਬਾਰੀ ਜਾਤਕ ਹੋ ਤਾਂ ਇਸ ਦੌਰਾਨ ਤੁਹਾਨੂੰ ਆਪਣੇ ਬਿਜ਼ਨਸ ਵਿੱਚ ਖੂਬ ਸਫਲਤਾ ਪ੍ਰਾਪਤ ਹੋਵੇਗੀ।
ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਆਪਣੇ ਰਿਸ਼ਤੇ ਵਿੱਚ ਇਮਾਨਦਾਰ ਰਹੋਗੇ ਅਤੇ ਤੁਹਾਡੇ ਦੋਵਾਂ ਦੇ ਵਿਚਕਾਰ ਪ੍ਰੇਮ ਦੀ ਭਾਵਨਾ ਬਣੀ ਰਹੇਗੀ। ਤੁਸੀਂਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਦੀ ਅਵਧੀ ਦਾ ਆਨੰਦ ਮਾਣੋਗੇ।
ਸਿਹਤ ਦੇ ਮੋਰਚੇ ਉੱਤੇ ਸਾਹਸ ਅਤੇ ਜੋਸ਼ ਦੇ ਕਾਰਨ ਤੁਹਾਡੀ ਸਿਹਤ ਚੰਗੀ ਰਹੇਗੀ।
ਉਪਾਅ: ਹਰ ਰੋਜ਼ 11 ਵਾਰ "ॐ ਭੌਮਾਯ ਨਮਹ:" ਦਾ ਜਾਪ ਕਰੋ।
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਨੌਵੇਂ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ।ਇਸ ਦੇ ਨਤੀਜੇ ਵੱਜੋਂ ਤੁਹਾਨੂੰ ਅਨੁਕੂਲ ਨਤੀਜੇ ਪ੍ਰਾਪਤ ਹੁੰਦੇ ਨਜ਼ਰ ਨਹੀਂ ਆ ਰਹੇ। ਤੁਹਾਡੀ ਤਰੱਕੀ ਦੀ ਰਫਤਾਰ ਹੌਲ਼ੀ ਹੋ ਸਕਦੀ ਹੈ ਅਤੇ ਸੰਭਾਵਨਾ ਹੈ ਕਿ ਤੁਹਾਡੇ ਖਰਚੇ ਇੰਨੇ ਵੱਧ ਜਾਣਗੇ, ਕਿ ਕਰਜ਼ਾ ਲੈਣ ਦੀ ਨੌਬਤ ਆ ਸਕਦੀ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਪੂਰੀ ਸੰਤੁਸ਼ਟੀ ਨਹੀਂ ਮਿਲ ਸਕੇਗੀ, ਜਿਸ ਦੇ ਚਲਦੇ ਤੁਹਾਡਾ ਮਨ ਕੰਮ ਤੋਂ ਹਟ ਸਕਦਾ ਹੈ ਅਤੇ ਤੁਸੀਂ ਨੌਕਰੀ ਬਦਲਣ ਬਾਰੇ ਮਨ ਬਣਾ ਸਕਦੇ ਹੋ।
ਕਾਰੋਬਾਰੀ ਜਾਤਕਾਂ ਨੂੰਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਆਪਣੇ ਵਿਰੋਧੀਆਂ ਤੋਂ ਸਖਤ ਟੱਕਰ ਮਿਲ ਸਕਦੀ ਹੈ। ਇਸ ਕਾਰਨ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਔਸਤ ਬੱਚਤ ਅਤੇ ਜ਼ਿਆਦਾ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਗਲਤ ਧਾਰਣਾ ਅਤੇ ਆਪਸੀ ਸਮਝ ਦੀ ਕਮੀ ਦੇ ਕਾਰਨ ਬੇਕਾਰ ਦੀ ਬਹਿਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ।
ਸਿਹਤ ਦੇ ਮੋਰਚੇ ਉੱਤੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਗਲ਼ੇ ਨਾਲ ਸਬੰਧਤ ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਵੀਰਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।
ਧਨੂੰ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵੱਜੋਂ ਤੁਹਾਨੂੰ ਲਾਭ ਪ੍ਰਾਪਤ ਕਰਨ ਲਈ ਧੀਰਜ ਰੱਖਣਾ ਪਵੇਗਾ, ਨਹੀਂ ਤਾਂ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਦੇ ਮੋਰਚੇ ‘ਤੇ ਇਸ ਅਵਧੀ ਵਿੱਚ ਸੰਭਾਵਨਾ ਹੈ ਕਿ ਤੁਹਾਡੇ ਕੰਮ ਨੂੰ ਉਹ ਪਹਿਚਾਣ ਪ੍ਰਾਪਤ ਨਾ ਹੋਵੇ, ਜਿਸ ਦੀ ਤੁਸੀਂ ਉਮੀਦ ਲਗਾ ਕੇ ਬੈਠੇ ਸੀ।
ਕਾਰੋਬਾਰੀ ਮੋਰਚੇ ਉੱਤੇ ਜੇਕਰ ਤੁਸੀਂ ਸ਼ੇਅਰ ਬਜ਼ਾਰ ਨਾਲ ਜੁੜੇ ਹੋਏ ਹੋ, ਤਾਂ ਤੁਹਾਨੂੰ ਕੁਝ ਖਾਸ ਮੁਨਾਫਾ ਨਹੀਂ ਹੋਵੇਗਾ, ਜਿਸ ਕਾਰਨ ਤੁਸੀਂ ਸੰਤੁਸ਼ਟ ਨਹੀਂ ਹੋਵੋਗੇ।
ਮਕਰ ਰਾਸ਼ੀ ਦੇ ਜਾਤਕਾਂ ਦੇ ਆਰਥਿਕ ਜੀਵਨ ਬਾਰੇ ਗੱਲ ਕਰੀਏ, ਤਾਂ ਤੁਸੀਂ ਬੱਚਤ ਕਰਨ ਅਤੇ ਜ਼ਿਆਦਾ ਲਾਭ ਪ੍ਰਾਪਤ ਕਰਨ ਵਿੱਚ ਅਸਫਲ ਹੋ ਸਕਦੇ ਹੋ। ਸੰਭਾਵਨਾ ਹੈ ਕਿ ਤੁਹਾਨੂੰ ਕਿਸਮਤ ਦਾ ਸਾਥ ਵੀ ਨਹੀਂ ਮਿਲੇਗਾ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਆਪਣੇ ਸਾਥੀ ਦੇ ਲਈ ਭਾਵਨਾਤਮਕ ਰੂਪ ਤੋਂ ਉਪਲਬਧ ਨਹੀਂ ਹੋ ਸਕੋਗੇ। ਜਿਸ ਕਾਰਨ ਤੁਹਾਡੇ ਦੋਵਾਂ ਦੇ ਸਬੰਧਾਂ ਉੱਤੇ ਅਸਰ ਆ ਸਕਦਾ ਹੈ।
ਸਿਹਤ ਦੇ ਮੋਰਚੇ ਉੱਤੇ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਤੁਹਾਨੂੰ ਗਲ਼ੇ ਨਾਲ ਸਬੰਧਤ ਪਰੇਸ਼ਾਨੀ ਹੋ ਸਕਦੀ ਹੈ।
ਉਪਾਅ: ਸ਼ਨੀਵਾਰ ਦੇ ਦਿਨ ਹਨੂੰਮਾਨ ਜੀ ਦੇ ਲਈ ਹਵਨ ਕਰਵਾਓ।
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਚੌਥੇ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵਜੋਂ ਤੁਹਾਡੇ ਆਰਾਮ ਵਿੱਚ ਕਮੀ ਹੋ ਸਕਦੀ ਹੈ ਅਤੇ ਸੰਭਾਵਨਾ ਹੈ ਕਿ ਤੁਹਾਨੂੰ ਇਸ ਅਵਧੀ ਦੇ ਦੌਰਾਨ ਕੰਮ ਤੋਂ ਵੀ ਸੰਤੁਸ਼ਟੀ ਨਾ ਮਿਲੇ। ਕੁੰਭ ਰਾਸ਼ੀ ਦੇ ਜਾਤਕਾਂ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਤੁਹਾਡੇ ਉੱਤੇ ਕੰਮ ਦਾ ਭਾਰ ਜ਼ਿਆਦਾ ਵੱਧ ਜਾਵੇ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਅਨੁਕੂਲ ਨਤੀਜੇ ਮਿਲਦੇ ਨਜ਼ਰ ਨਹੀਂ ਆ ਰਹੇ। ਸੰਭਾਵਨਾ ਹੈ ਕਿ ਤੁਹਾਨੂੰ ਮਾਣ-ਸਨਮਾਨ ਵਿੱਚ ਕਮੀ ਦੇਖਣ ਨੂੰ ਮਿਲੇ ਜਾਂ ਪਾਰਟਨਰਾਂ ਨਾਲ ਆਪਸੀ ਸਬੰਧ ਖਰਾਬ ਹੋ ਸਕਦੇ ਹਨ, ਜਿਸ ਕਾਰਨ ਤੁਹਾਨੂੰ ਨੁਕਸਾਨ ਹੋ ਸਕਦਾ ਹੈ।
ਆਰਥਿਕ ਮੋਰਚੇ ‘ਤੇ ਇਹ ਅਵਧੀ ਚੰਗੀ ਨਹੀਂ ਕਹੀ ਜਾ ਸਕਦੀ, ਕਿਉਂਕਿ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਉੱਤੇ ਤੁਹਾਨੂੰ ਪੈਸਾ ਖਰਚ ਕਰਨਾ ਪੈ ਸਕਦਾ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਸੂਰਜ ਗੋਚਰ ਦੇ ਦੌਰਾਨ ਤੁਹਾਡਾ ਧਿਆਨ ਰਿਸ਼ਤਿਆਂ ਤੋਂ ਥੋੜਾ ਹਟ ਸਕਦਾ ਹੈ, ਕਿਉਂਕਿ ਤੁਹਾਨੂੰ ਜੀਵਨਸਾਥੀ ਦੇ ਨਾਲ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਤੁਹਾਨੂੰ ਤਣਾਅ ਹੋ ਸਕਦਾ ਹੈ।
ਸਿਹਤ ਦੇ ਮੋਰਚੇ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਗਲ਼ੇ ਵਿੱਚ ਗੰਭੀਰ ਦਰਦ ਹੋ ਸਕਦਾ ਹੈ, ਜੋ ਕਿ ਇਮਿਊਨਿਟੀ ਦੀ ਕਮੀ ਦੇ ਕਾਰਨ ਹੋ ਸਕਦਾ ਹੈ।
ਉਪਾਅ: ਹਰ ਰੋਜ਼ "ॐ ਵਾਯੂ ਪੁੱਤਰਾਯ ਨਮਹ:" ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਛੇਵੇਂ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਇਹ ਗੋਚਰ ਤੀਜੇ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵੱਜੋਂ ਤੁਹਾਨੂੰ ਇਸ ਦੌਰਾਨ ਖੂਬ ਸਫਲਤਾ ਪ੍ਰਾਪਤ ਹੋਵੇਗੀ ਅਤੇ ਤੁਹਾਡੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਇਹ ਅਵਧੀ ਤੁਹਾਡੇ ਲਈ ਬਹੁਤ ਅਨੁਕੂਲ ਰਹੇਗੀ।
ਕਰੀਅਰ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਬਹੁਤ ਚੰਗੇ ਨਤੀਜੇ ਪ੍ਰਾਪਤ ਹੋਣਗੇ। ਕਾਰਜ ਖੇਤਰ ਵਿੱਚ ਤੁਹਾਡੀ ਸਥਿਤੀ ਚੰਗੀ ਰਹੇਗੀ। ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੀ ਪ੍ਰਸ਼ੰਸਾ ਕਰਨਗੇ। ਤੁਹਾਨੂੰ ਨੌਕਰੀ ਦੇ ਵੀ ਹੋਰ ਨਵੇਂ ਮੌਕੇ ਪ੍ਰਾਪਤ ਹੋ ਸਕਦੇ ਹਨ।
ਮੀਨ ਰਾਸ਼ੀ ਦੇ ਜਾਤਕਾਂ ਦੇ ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਪੈਸੇ ਦੀ ਕਮੀ ਨਹੀਂ ਹੋਵੇਗੀ। ਜੱਦੀ ਜਾਇਦਾਦ ਅਤੇ ਹੋਰ ਅਣਕਿਆਸੇ ਸਰੋਤਾਂ ਤੋਂ ਤੁਹਾਨੂੰ ਲਾਭ ਹੋ ਸਕਦਾ ਹੈ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
ਕਾਰੋਬਾਰੀ ਮੋਰਚੇ ‘ਤੇ ਦੇਖੀਏ ਤਾਂ ਤੁਸੀਂ ਆਪਣੇ ਸਕਿੱਲ ਅਤੇ ਬੁੱਧੀ ਦੇ ਕਾਰਨ ਚੰਗਾ ਲਾਭ ਪ੍ਰਾਪਤ ਕਰ ਸਕਦੇ ਹੋ। ਤੁਸੀਂ ਆਪਣੇ ਬਿਜ਼ਨਸ ਨੂੰ ਵਧਾਉਣ ਦੇ ਲਈ ਜੋ ਕੋਸ਼ਿਸ਼ਾਂ ਕਰ ਰਹੇ ਹੋ, ਉਹਨਾਂ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ।
ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਡੇ ਜੀਵਨਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਬਹੁਤ ਚੰਗਾ ਅਤੇ ਮਜ਼ਬੂਤ ਬਣੇਗਾ। ਤੁਸੀਂ ਇੱਕ-ਦੂਜੇ ਦੇ ਬਹੁਤ ਨਜ਼ਦੀਕ ਆ ਜਾਓਗੇ।
ਸਿਹਤ ਤੇ ਲਿਹਾਜ਼ ਤੋਂ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੀ ਸਿਹਤ ਸ਼ਾਨਦਾਰ ਬਣੀ ਰਹੇਗੀ। ਆਪਣੀ ਮਜ਼ਬੂਤ ਇਮਿਊਨਿਟੀ ਦੇ ਕਾਰਨ ਤੁਸੀਂ ਬਹੁਤ ਫਿੱਟ ਮਹਿਸੂਸ ਕਰੋਗੇ।
ਉਪਾਅ: ਵੀਰਵਾਰ ਦੇ ਦਿਨ ਬਜ਼ੁਰਗ ਬ੍ਰਾਹਮਣਾਂ ਨੂੰ ਕੁਝ ਵਸਤਾਂ ਦਾਨ ਕਰੋ।
ਮੀਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !