ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ 11 ਜੁਲਾਈ 2024 ਨੂੰ 7:59 ਵਜੇ ਹੋਵੇਗਾ। ਸ਼ੁੱਕਰ ਗ੍ਰਹਿ ਨੂੰ ਸੁਭਾਅ ਤੋਂ ਹੀ ਇਸਤਰੀ ਤੱਤ ਦਾ ਮੰਨਿਆ ਗਿਆ ਹੈ। ਕਰਕ ਰਾਸ਼ੀ ਸ਼ੁੱਕਰ ਦੇ ਲਈ ਦੁਸ਼ਮਣ ਰਾਸ਼ੀ ਹੈ। ਕਿਸੇ ਵੀ ਗ੍ਰਹਿ ਦੇ ਉਦੇ ਹੋਣ ਦਾ ਅਰਥ ਹੁੰਦਾ ਹੈ, ਉਸ ਦਾ ਅਸਤ ਸਥਿਤੀ ਤੋਂ ਬਾਹਰ ਨਿੱਕਲ ਕੇ ਆਓਣਾ। ਇੱਥੇ ਕਰਕ ਰਾਸ਼ੀ ਵਿੱਚ ਸ਼ੁੱਕਰ ਦਾ ਉਦੇ ਜਾਤਕਾਂ ਨੂੰ ਭੌਤਿਕ ਸੁਵਿਧਾਵਾਂ ਵਧਾਓਣ, ਲੰਬੀਆਂ ਯਾਤਰਾਵਾਂ ਵਿੱਚ ਦਿਲਚਸਪੀ ਵਿਕਸਿਤ ਕਰਨ, ਪਰਿਵਾਰ ‘ਤੇ ਧਿਆਨ ਕੇਂਦਰਿਤ ਕਰਨ ਅਤੇ ਪਰਿਵਾਰਕ ਖੁਸ਼ੀਆਂ ਨੂੰ ਵਧਾਓਣ ਦੇ ਲਈ ਪ੍ਰੇਰਿਤ ਕਰੇਗਾ।
ਇਸਤਰੀ ਗ੍ਰਹਿ ਸ਼ੁੱਕਰ 11 ਜੁਲਾਈ 2024 ਨੂੰ 7:59 ਵਜੇ ਕਰਕ ਰਾਸ਼ੀ ਵਿੱਚ ਉਦੇ ਹੋ ਜਾਵੇਗਾ ਜਾਂ ਫੇਰ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਸ਼ੁੱਕਰ ਹੋਰ ਜ਼ਿਆਦਾ ਵਿਕਸਿਤ ਹੋਣ ਦੀ ਵੱਧਦੀ ਹੋਈ ਪ੍ਰਵਿਰਤੀ ਦੀ ਸਥਿਤੀ ਵਿੱਚ ਆ ਜਾਵੇਗਾ। ਇਸ ਵਾਧੇ ਦੇ ਨਾਲ ਜਾਤਕਾਂ ਦੇ ਲਈ ਆਮ ਤੌਰ ‘ਤੇ ਸ਼ੁਭ ਅਤੇ ਸੁਖਦ ਚੀਜ਼ਾਂ ਹੋਣ ਵਾਲੀਆਂ ਹਨ ਅਤੇ ਵਿਆਹ ਵਰਗੇ ਸ਼ੁਭ ਨਤੀਜੇ ਜਾਤਕਾਂ ਨੂੰ ਮਿਲ ਸਕਦੇ ਹਨ। ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਇਹ ਦਰਸਾਉਂਦਾ ਹੈ ਕਿ ਜਾਤਕਾਂ ਦੇ ਲਈ ਪ੍ਰੇਮ ਦੇ ਲਿਹਾਜ਼ ਨਾਲ ਚੰਗਾ ਸਮਾਂ ਆ ਰਿਹਾ ਹੈ।
ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਉੱਤਮ ਸਿਹਤ, ਮਜ਼ਬੂਤ ਦਿਮਾਗ ਅਤੇ ਜੀਵਨ ਵਿੱਚ ਜ਼ਰੂਰੀ ਸੰਤੁਸ਼ਟੀ ਦੇ ਲਈ ਜ਼ਰੂਰੀ ਮੰਨਿਆ ਗਿਆ ਹੈ। ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਮਜ਼ਬੂਤ ਸਥਿਤੀ ਵਿੱਚ ਹੋਵੇ, ਤਾਂ ਜਾਤਕਾਂ ਨੂੰ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਨ ਵਿੱਚ ਉੱਚ ਸਫਲਤਾ ਦੇ ਨਾਲ-ਨਾਲ ਜੀਵਨ ਵਿੱਚ ਸਭ ਸਕਾਰਾਤਮਕ ਨਤੀਜੇ ਪ੍ਰਾਪਤ ਹੁੰਦੇ ਹਨ।
2024 ਵਿੱਚ ਕਦੋਂ-ਕਦੋਂ ਹੋਵੇਗਾ ਸ਼ੁੱਕਰ ਦਾ ਗੋਚਰ ਅਤੇ ਇਹ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ? ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਵਾਬ ਪ੍ਰਾਪਤ ਕਰੋ
Click Here To Read In English: Venus Rise In Cancer
ਦੂਜੇ ਪਾਸੇ ਜੇਕਰ ਸ਼ੁੱਕਰ ਗ੍ਰਹਿ ਰਾਹੂ, ਕੇਤੂ ਅਤੇ ਮੰਗਲ ਵਰਗੇ ਗ੍ਰਹਾਂ ਦੇ ਨਾਲ ਖਰਾਬ ਸਬੰਧ ਬਣਾਉਂਦਾ ਹੈ, ਤਾਂ ਜਾਤਕਾਂ ਨੂੰ ਬਹੁਤ ਸੰਘਰਸ਼ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਸ਼ੁੱਕਰ ਮੰਗਲ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਵਿੱਚ ਗੁੱਸਾ ਵਧਦਾ ਹੈ ਅਤੇ ਜੇਕਰ ਇਸ ਗ੍ਰਹਿ ਚਾਲ ਦੇ ਦੌਰਾਨ ਸ਼ੁੱਕਰ ਗ੍ਰਹਿ ਰਾਹੂ, ਕੇਤੂ ਵਰਗੇ ਅਸ਼ੁਭ ਗ੍ਰਹਾਂ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਨੂੰ ਚਮੜੀ ਸਬੰਧੀ ਸਮੱਸਿਆਵਾਂ, ਚੰਗੀ ਨੀਂਦ ਦੀ ਕਮੀ ਅਤੇ ਸੋਜ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਜੇਕਰ ਸ਼ੁੱਕਰ ਬ੍ਰਹਸਪਤੀ ਵਰਗੇ ਸ਼ੁਭ ਗ੍ਰਹਿ ਨਾਲ ਜੁੜਿਆ ਹੋਇਆ ਹੋਵੇ, ਤਾਂ ਜਾਤਕਾਂ ਦੇ ਲਈ ਉਹਨਾਂ ਦੇ ਕਾਰੋਬਾਰ, ਜ਼ਿਆਦਾ ਧਨ ਪ੍ਰਾਪਤ ਕਰਨ ਅਤੇ ਜ਼ਿਆਦਾ ਧਨ ਕਮਾਓਣ ਦੇ ਦਾਇਰੇ ਨੂੰ ਵਧਾਓਣ ਦੇ ਸਬੰਧ ਵਿੱਚ ਸਕਾਰਾਤਮਕ ਨਤੀਜੇ ਦੁੱਗਣੇ ਵੀ ਹੋ ਸਕਦੇ ਹਨ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਵੱਖ-ਵੱਖ ਰਾਸ਼ੀਆਂ ਦੇ ਜਾਤਕਾਂ ਨੂੰ ਕੀ-ਕੀ ਨਤੀਜੇ ਦੇਵੇਗਾ।
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਚੌਥੇ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਤੁਹਾਡੇ ਜੀਵਨ ਵਿੱਚ ਵਧਦੀਆਂ ਹੋਈਆਂ ਖੁਸ਼ੀਆਂ ਲੈ ਕੇ ਆਵੇਗਾ। ਤੁਸੀਂ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਭਰੇ ਸਮੇਂ ਦਾ ਆਨੰਦ ਲੈਂਦੇ ਨਜ਼ਰ ਆ ਸਕਦੇ ਹੋ।
ਕਰੀਅਰ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਤੁਸੀਂ ਆਪਣੀ ਨੌਕਰੀ ਲਈ ਵਿੱਚ ਲੰਬੀ ਦੂਰੀ ਦੀਆਂ ਯਾਤਰਾਵਾਂ ਲਈ ਜਾਓਗੇ ਅਤੇ ਅਜਿਹੀਆਂ ਯਾਤਰਾਵਾਂ ਤੁਹਾਡੇ ਲਈ ਅਨੁਕੂਲ ਸਾਬਿਤ ਹੋਣਗੀਆਂ।
ਕਾਰੋਬਾਰੀ ਮੋਰਚੇ ‘ਤੇ ਦੇਖੀਏ ਤਾਂ ਜੇਕਰ ਤੁਸੀਂ ਆਪਣੀ ਬੁੱਧੀ ਦਾ ਇਸਤੇਮਾਲ ਕਰਦੇ ਹੋ, ਤਾਂ ਤੁਸੀਂ ਚੰਗਾ ਮੁਨਾਫਾ ਕਮਾ ਸਕਦੇ ਹੋ।
ਆਰਥਿਕ ਮੋਰਚੇ ਉੱਤੇ ਦੇਖੀਏ ਤਾਂ ਤੁਸੀਂ ਆਪਣੇ ਪਰਿਵਾਰ ਦੇ ਲਈ ਚੰਗੀਆਂ ਚੀਜ਼ਾਂ ਉੱਤੇ ਪੈਸਾ ਖਰਚ ਕਰਦੇ ਨਜ਼ਰ ਆਓਗੇ। ਇਸ ਅਵਧੀ ਦੇ ਦੌਰਾਨ ਤੁਸੀਂ ਆਪਣੀ ਬੱਚਤ ਵਧਾਓਣ ਵਿੱਚ ਵੀ ਕਾਮਯਾਬ ਰਹੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਪ੍ਰੇਮ ਭਰਿਆ ਰਿਸ਼ਤਾ ਬਣਾਓਣ ਵਿੱਚ ਕਾਮਯਾਬ ਹੋਵੋਗੇ ਅਤੇ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਬਣੇਗਾ।
ਸਿਹਤ ਦੇ ਮੋਰਚੇ ਉੱਤੇ ਦੇਖੀਏ ਤਾਂ ਅੱਖਾਂ ਵਿੱਚ ਕੁਝ ਪਰੇਸ਼ਾਨੀ ਨੂੰ ਛੱਡ ਕੇ ਤੁਹਾਡੀ ਸਿਹਤ ਉੱਤਮ ਹੀ ਰਹੇਗੀ।
ਉਪਾਅ: ਸ਼ੁੱਕਰਵਾਰ ਨੂੰ ਸ਼ੁੱਕਰ ਗ੍ਰਹਿ ਦੇ ਲਈ ਹਵਨ ਕਰਵਾਓ।
ਮੇਖ਼ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪਹਿਲੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਤੀਜੇ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਕਰਨ ਲਈ ਸੰਕੇਤ ਦੇ ਰਿਹਾ ਹੈ। ਤੁਸੀਂ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਪ੍ਰਾਪਤ ਕਰੋਗੇ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਮਿਲੇਗੀ ਅਤੇ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੀ ਪ੍ਰਸ਼ੰਸਾ ਕਰਨ ਤੋਂ ਆਪਣੇ-ਆਪ ਨੂੰ ਰੋਕ ਨਹੀਂ ਸਕਣਗੇ। ਨਾਲ ਹੀ ਇਸ ਦੌਰਾਨ ਤੁਹਾਨੂੰ ਉਚਿਤ ਪਹਿਚਾਣ ਵੀ ਮਿਲ ਸਕਦੀ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਜ਼ਿਆਦਾ ਯਾਤਰਾਵਾਂ ਕਰਨੀਆਂ ਪੈਣਗੀਆਂ, ਜਿਸ ਨਾਲ ਤੁਹਾਨੂੰ ਲਾਭ ਮਿਲੇਗਾ।
ਆਰਥਿਕ ਮੋਰਚੇ ‘ਤੇ ਤੁਹਾਨੂੰ ਅਣਕਿਆਸੇ ਸਰੋਤਾਂ ਤੋਂ ਧਨ ਲਾਭ ਹੋ ਸਕਦਾ ਹੈ ਅਤੇ ਇਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ।
ਰਿਸ਼ਤਿਆਂ ਦੇ ਮੋਰਚੇ ‘ਤੇ ਦੇਖੀਏ ਤਾਂ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਨਵੀਆਂ ਕਦਰਾਂ-ਕੀਮਤਾਂ ਦਾ ਵਿਕਾਸ ਕਰਦੇ ਨਜ਼ਰ ਆਓਗੇ ਅਤੇ ਇਸ ਨਾਲ਼ ਤੁਹਾਨੂੰ ਖੁਸ਼ੀ ਮਿਲੇਗੀ।
ਸਿਹਤ ਦੇ ਮੋਰਚੇ ਉੱਤੇ ਤੁਸੀਂ ਫਿੱਟ ਰਹੋਗੇ ਅਤੇ ਤੁਹਾਨੂੰ ਸਿਹਤ ਸਬੰਧੀ ਕਿਸੇ ਵੀ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਪਾਅ: ਹਰ ਰੋਜ਼ “ॐ ਸ਼੍ਰੀ ਲਕਸ਼ਮੀਭਯੋ ਨਮਹ:” ਮੰਤਰ ਦਾ 33 ਵਾਰ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਦੂਜੇ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਇਹ ਉਦੇ ਤੁਹਾਨੂੰ ਚੰਗਾ ਧਨ ਪ੍ਰਾਪਤ ਕਰਨ ਦਾ ਟੀਚਾ ਦੇਵੇਗਾ। ਤੁਸੀਂ ਆਪਣੇ ਪਰਿਵਾਰ ਵੱਲ ਧਿਆਨ ਦਿੰਦੇ ਨਜ਼ਰ ਆਓਗੇ।
ਕਰੀਅਰ ਦੇ ਮੋਰਚੇ ‘ਤੇ ਤੁਹਾਨੂੰ ਇੱਜ਼ਤ-ਮਾਣ ਮਿਲੇਗਾ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਪਹਿਚਾਣ ਮਿਲਣ ਦੇ ਨਾਲ-ਨਾਲ ਸਫਲਤਾ ਵੀ ਪ੍ਰਾਪਤ ਹੋਵੇਗੀ।
ਕਾਰੋਬਾਰੀ ਮੋਰਚੇ ‘ਤੇ ਤੁਸੀਂ ਆਪਣੇ ਵਿਰੋਧੀਆਂ ਉੱਤੇ ਜਿੱਤ ਪ੍ਰਾਪਤ ਕਰੋਗੇ ਅਤੇ ਆਪਣੇ ਕਾਰੋਬਾਰ ਵਿੱਚ ਸਕਾਰਾਤਮਕ ਊਰਜਾ ਲਿਆਓਣ ਵਿੱਚ ਕਾਮਯਾਬ ਹੋਵੋਗੇ।
ਆਰਥਿਕ ਮੋਰਚੇ ‘ਤੇ ਦੇਖੀਏ ਤਾਂ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਤੁਹਾਡੀ ਬੱਚਤ ਕਰਨ ਦੀ ਖਮਤਾ ਵਧੇਗੀ ਅਤੇ ਅਜਿਹੇ ਵਿੱਚ ਤੁਸੀਂ ਪੈਸਾ ਇਕੱਠਾ ਕਰਨ ਵਿਚ ਕਾਮਯਾਬ ਹੋਵੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਖੁਸ਼ੀਆਂ ਭਰਿਆ ਸਮਾਂ ਮਾਣਨ ਦਾ ਮੌਕਾ ਮਿਲੇਗਾ ਅਤੇ ਤੁਹਾਡੇ ਦੋਹਾਂ ਵਿਚਕਾਰ ਚੰਗੀ ਆਪਸੀ ਸਮਝ ਵੀ ਨਜ਼ਰ ਆਵੇਗੀ।
ਸਿਹਤ ਦੇ ਮੋਰਚੇ ਉੱਤੇ ਦੇਖੀਏ ਤਾਂ ਉੱਚ ਪੱਧਰ ਦੀ ਊਰਜਾ ਦੇ ਨਾਲ ਤੁਹਾਡੀ ਸਿਹਤ ਉੱਤਮ ਬਣੀ ਰਹੇਗੀ।
ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਜਾਪ ਕਰੋ।
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਪਹਿਲੇ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਤੁਹਾਡੇ ਜੀਵਨ ਵਿੱਚ ਆਰਾਮ ਅਤੇ ਖੁਸ਼ੀਆਂ ਲੈ ਕੇ ਆਵੇਗਾ। ਇਸ ਅਵਧੀ ਦੇ ਦੌਰਾਨ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ।
ਕਰੀਅਰ ਦੇ ਮੋਰਚੇ ‘ਤੇ ਤੁਹਾਨੂੰ ਨਵੀਂ ਨੌਕਰੀ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ। ਨਾਲ ਹੀ ਤੁਹਾਡੇ ਜੀਵਨ ਵਿੱਚ ਆਤਮ ਸੰਤੁਸ਼ਟੀ ਵੀ ਦੇਖਣ ਨੂੰ ਮਿਲੇਗੀ।
ਕਾਰੋਬਾਰੀ ਮੋਰਚੇ ਉੱਤੇ ਤੁਹਾਡੇ ਟੀਚੇ ਚੰਗੇ ਮੁਨਾਫੇ ਦੇ ਰੂਪ ਵਿੱਚ ਤੁਹਾਡੇ ਜੀਵਨ ਵਿੱਚ ਆਓਣਗੇ। ਕਾਰੋਬਾਰੀ ਸਾਂਝੇਦਾਰ ਦੇ ਨਾਲ ਤੁਹਾਡੇ ਰਿਸ਼ਤੇ ਚੰਗੇ ਹੋ ਜਾਣਗੇ।
ਆਰਥਿਕ ਮੋਰਚੇ ਉੱਤੇ ਤੁਸੀਂ ਖੁਸ਼ ਨਜ਼ਰ ਆਓਗੇ, ਕਿਉਂਕਿ ਇਸ ਅਵਧੀ ਦੇ ਦੌਰਾਨ ਤੁਹਾਡੇ ਜੀਵਨ ਵਿੱਚ ਕਾਫੀ ਮਾਤਰਾ ਵਿੱਚ ਧਨ ਮੌਜੂਦ ਹੋਵੇਗਾ। ਤੁਸੀਂ ਮੌਜ-ਮਸਤੀ ਦੇ ਲਈ ਪੈਸਾ ਖਰਚ ਕਰ ਸਕਦੇ ਹੋ।
ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਖੁਸ਼ੀ ਮਹਿਸੂਸ ਕਰੋਗੇ, ਕਿਉਂਕਿ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਸ਼ਾਂਤੀ ਅਤੇ ਉਚਿਤ ਤਾਲਮੇਲ ਮਹਿਸੂਸ ਹੋਵੇਗਾ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਚਮੜੀ ਸਬੰਧੀ ਐਲਰਜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਇਸ ਤੋਂ ਇਲਾਵਾ ਕੋਈ ਵੱਡੀ ਪਰੇਸ਼ਾਨੀ ਨਹੀਂ ਹੋਵੇਗੀ।
ਉਪਾਅ: ਸ਼ਨੀਵਾਰ ਨੂੰ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਤੀਜੇ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਇਹ ਉਦੇ ਤੁਹਾਡੀਆਂ ਕੋਸ਼ਿਸ਼ਾਂ ਵਿੱਚ ਰੁਕਾਵਟਾਂ ਅਤੇ ਵੱਧਦੇ ਹੋਏ ਖਰਚੇ ਆਓਣ ਦਾ ਸੰਕੇਤ ਦੇ ਰਿਹਾ ਹੈ। ਤੁਹਾਡੇ ਜੀਵਨ ਵਿੱਚ ਸੰਤੁਸ਼ਟੀ ਥੋੜੀ ਘੱਟ ਰਹੇਗੀ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੀ ਨੌਕਰੀ ਵਿੱਚ ਕੁਝ ਵਧੀਆ ਮੌਕੇ ਗੁਆ ਸਕਦੇ ਹੋ, ਜਿਸ ਕਾਰਨ ਤੁਹਾਡਾ ਆਤਮਵਿਸ਼ਵਾਸ ਖਰਾਬ ਹੋ ਸਕਦਾ ਹੈ।
ਕਾਰੋਬਾਰੀ ਮੋਰਚੇ ਉੱਤੇ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਆਊਟਸੋਰਸਿੰਗ ਤੋਂ ਅਤੇ ਯਾਤਰਾ ਤੋਂ ਵਪਾਰ ਵਿੱਚ ਲਾਭ ਮਿਲੇਗਾ। ਇਸ ਤੋਂ ਇਲਾਵਾ ਕਾਰੋਬਾਰ ਦੇ ਲਈ ਸਮਾਂ ਜ਼ਿਆਦਾ ਅਨੁਕੂਲ ਨਜ਼ਰ ਨਹੀਂ ਆ ਰਿਹਾ।
ਆਰਥਿਕ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਜ਼ਿਆਦਾ ਖਰਚੇ ਅਤੇ ਸੰਭਾਵਿਤ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਜੀਵਨ ਸਾਥੀ ਦੇ ਨਾਲ ਵਾਦ-ਵਿਵਾਦ ਦੀ ਸਥਿਤੀ ਦੇਖਣ ਨੂੰ ਮਿਲ ਸਕਦੀ ਹੈ। ਇਸ ਨਾਲ ਤੁਹਾਡੀਆਂ ਖੁਸ਼ੀਆਂ ਕਾਫੀ ਘੱਟ ਹੋਣ ਦੀ ਸੰਭਾਵਨਾ ਹੈ।
ਸਿਹਤ ਦੇ ਮੋਰਚੇ ਉੱਤੇ ਇਸ ਅਵਧੀ ਦੇ ਦੌਰਾਨ ਤੁਹਾਨੂੰ ਘਬਰਾਹਟ ਮਹਿਸੂਸ ਹੋ ਸਕਦੀ ਹੈ, ਜਿਸ ਕਾਰਨ ਤੁਸੀਂ ਜ਼ਿਆਦਾ ਚੰਗਾ ਮਹਿਸੂਸ ਨਹੀਂ ਕਰੋਗੇ।
ਉਪਾਅ: ਸ਼ਨੀਵਾਰ ਨੂੰ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਤੁਹਾਨੂੰ ਚੰਗਾ ਧਨ ਅਤੇ ਕਿਸਮਤ ਦਾ ਸਾਥ ਦਿਲਵਾਏਗਾ। ਤੁਸੀਂ ਕਾਫੀ ਹੱਦ ਤੱਕ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਸਫਲ ਹੋ ਸਕਦੇ ਹੋ।
ਕਰੀਅਰ ਦੇ ਮੋਰਚੇ ‘ਤੇ ਤੁਹਾਨੂੰ ਨਵੀਂ ਨੌਕਰੀ ਦੇ ਮੌਕੇ ਪ੍ਰਾਪਤ ਹੋਣਗੇ, ਜੋ ਤੁਹਾਡੇ ਜੀਵਨ ਵਿੱਚ ਜ਼ਿਆਦਾ ਖੁਸ਼ੀਆਂ ਲੈ ਕੇ ਆਓਣਗੇ। ਇਸ ਦੌਰਾਨ ਤੁਸੀਂ ਜ਼ਿਆਦਾ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਵੀ ਨਜ਼ਰ ਆ ਸਕਦੇ ਹੋ।
ਕਾਰੋਬਾਰੀ ਮੋਰਚੇ ‘ਤੇ ਤੁਹਾਡੇ ਲਈ ਨਵੇਂ ਕਾਰੋਬਾਰ ਦੀ ਸੰਭਾਵਨਾ ਨਜ਼ਰ ਆ ਰਹੀ ਹੈ, ਜੋ ਤੁਹਾਡੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਮੱਦਦਗਾਰ ਸਾਬਤ ਹੋਣਗੇ।
ਆਰਥਿਕ ਮੋਰਚੇ ਉੱਤੇ ਤੁਸੀਂ ਇੱਕ ਖੁਸ਼ਹਾਲ ਵਿਅਕਤੀ ਦੇ ਰੂਪ ਵਿੱਚ ਨਜ਼ਰ ਆਓਗੇ, ਕਿਉਂਕਿ ਤੁਹਾਡੇ ਕੋਲ ਖਰਚਾ ਕਰਨ ਅਤੇ ਬੱਚਤ ਕਰਨ ਦੇ ਲਈ ਚੰਗੀ ਧਨ ਰਾਸ਼ੀ ਹੋਵੇਗੀ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਜੀਵਨ ਸਾਥੀ ਦੇ ਨਾਲ ਚੰਗੀਆਂ ਕਦਰਾਂ-ਕੀਮਤਾਂ ਬਣਾਓਣ ਅਤੇ ਸਥਿਰਤਾ ਬਣਾ ਕੇ ਰੱਖਣ ਵਿੱਚ ਕਾਮਯਾਬ ਹੋਵੋਗੇ।
ਸਿਹਤ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਫਿੱਟ ਰਹੋਗੇ। ਅਜਿਹਾ ਤੁਹਾਡੇ ਅੰਦਰ ਮੌਜੂਦ ਸਕਾਰਾਤਮਕ ਸੋਚ ਦੇ ਕਾਰਨ ਸੰਭਵ ਹੋ ਸਕੇਗਾ।
ਉਪਾਅ: ਮੰਗਲਵਾਰ ਨੂੰ ਭਗਵਾਨ ਗਣੇਸ਼ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪਹਿਲੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਦਸਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਇਹ ਉਦੇ ਤੁਹਾਨੂੰ ਕੰਮ ਦੇ ਪ੍ਰਤੀ ਜ਼ਿਆਦਾ ਸੁਚੇਤ ਬਣਾਵੇਗਾ, ਜਿਸ ਨਾਲ ਤੁਸੀਂ ਜ਼ਿਆਦਾ ਸਫਲਤਾ ਪ੍ਰਾਪਤ ਕਰੋਗੇ।
ਨੌਕਰੀ ਦੇ ਮੋਰਚੇ ਉੱਤੇ ਤੁਹਾਨੂੰ ਆਪਣੇ ਕੰਮ ਦੇ ਲਈ ਆਨਸਾਈਟ ਯਾਤਰਾ ਕਰਨੀ ਪੈ ਸਕਦੀ ਹੈ ਅਤੇ ਅਜਿਹਾ ਕੰਮ ਤੁਹਾਡੇ ਲਈ ਥੋੜਾ ਚੁਣੌਤੀਪੂਰਣ ਸਾਬਤ ਹੋ ਸਕਦਾ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਚੰਗਾ ਮੁਨਾਫਾ ਹੋਵੇਗਾ ਅਤੇ ਇਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ।
ਆਰਥਿਕ ਮੋਰਚੇ ‘ਤੇ ਤੁਹਾਨੂੰ ਨੌਕਰੀ ਵਿੱਚ ਪ੍ਰੋਤਸਾਹਨ ਦੇ ਰੂਪ ਵਿੱਚ ਚੰਗੀ ਮਾਤਰਾ ਵਿੱਚ ਪੈਸਾ ਪ੍ਰਾਪਤ ਹੋ ਸਕਦਾ ਹੈ। ਜ਼ਿਆਦਾ ਕਮਾਈ ਨਾਲ ਤੁਸੀਂ ਪੈਸਾ ਇਕੱਠਾ ਕਰਨ ਵਿੱਚ ਵੀ ਕਾਮਯਾਬ ਹੋਵੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਔਸਤ ਨਤੀਜੇ ਮਿਲਣਗੇ, ਕਿਉਂਕਿ ਤੁਹਾਡੇ ਜੀਵਨ ਤੋਂ ਖੁਸ਼ੀਆਂ ਕਿਤੇ ਗੁਆਚਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
ਸਿਹਤ ਦੇ ਮੋਰਚੇ ਉੱਤੇ ਤੁਹਾਨੂੰ ਫਲੂ ਸਬੰਧੀ ਪਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਠੀਕ ਹੀ ਰਹੋਗੇ।
ਉਪਾਅ: ਮੰਗਲਵਾਰ ਨੂੰ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਨੌਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਹੋਣਾ ਤੁਹਾਨੂੰ ਯਾਤਰਾ ਦੇ ਦੌਰਾਨ ਕਿਸਮਤ ਦੀ ਕਮੀ ਅਤੇ ਕੁਝ ਪਰੇਸ਼ਾਨੀਆਂ ਮਿਲਣ ਦੇ ਸੰਕੇਤ ਦੇ ਰਿਹਾ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਸਹਿਕਰਮੀਆਂ ਵੱਲੋਂ ਪਰੇਸ਼ਾਨੀ ਅਤੇ ਸੰਤੁਸ਼ਟੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਰੋਬਾਰੀ ਮੋਰਚੇ ਉੱਤੇ ਦੇਖੀਏ ਤਾਂ ਤੁਸੀਂ ਆਊਟਸੋਰਸਿੰਗ ਕਾਰੋਬਾਰ ਵਿੱਚ ਚੰਗਾ ਪ੍ਰਦਰਸ਼ਨ ਕਰੋਗੇ। ਪਰ ਆਮ ਕਾਰੋਬਾਰ ਤੋਂ ਤੁਹਾਨੂੰ ਜ਼ਿਆਦਾ ਮੁਨਾਫਾ ਨਹੀਂ ਮਿਲ ਸਕੇਗਾ।
ਆਰਥਿਕ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਪਿਤਾ ਦੇ ਲਈ ਪੈਸਾ ਖਰਚ ਕਰਨਾ ਪੈ ਸਕਦਾ ਹੈ ਅਤੇ ਇਹ ਗੱਲ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਗਲਤ ਸੋਚ ਦੇ ਕਾਰਨ ਤੁਹਾਡੇ ਆਪਣੇ ਜੀਵਨ ਸਾਥੀ ਦੇ ਨਾਲ ਕੁਝ ਈਗੋ ਸਬੰਧੀ ਮੁੱਦੇ ਖੜੇ ਹੋ ਸਕਦੇ ਹਨ।
ਸਿਹਤ ਦੇ ਮੋਰਚੇ ਉੱਤੇ ਤੁਹਾਨੂੰ ਆਪਣੇ ਪਿਤਾ ਦੀ ਸਿਹਤ ਉੱਤੇ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ, ਜੋ ਤੁਹਾਡੇ ਜੀਵਨ ਵਿੱਚ ਤਣਾਓ ਵਧਾ ਸਕਦਾ ਹੈ।
ਉਪਾਅ: ਸ਼ਨੀਵਾਰ ਨੂੰ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਅੱਠਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਹੋਣਾ ਤੁਹਾਨੂੰ ਅਣਕਿਆਸੇ ਲਾਭ ਅਤੇ ਕਰਜ਼ੇ ਦੇ ਰੂਪ ਵਿੱਚ ਧਨ ਲਾਭ ਕਰਵਾਏਗਾ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਕਾਰਜ ਸਥਾਨ ‘ਤੇ ਜ਼ਿਆਦਾ ਦਬਾਅ ਅਤੇ ਸਹਿਕਰਮੀਆਂ ਦੇ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਸ਼ੇਅਰ ਆਦਿ ਦੇ ਮਾਧਿਅਮ ਤੋਂ ਅਣਕਿਆਸੇ ਲਾਭ ਮਿਲਣਗੇ। ਹਾਲਾਂਕਿ ਆਮ ਕਾਰੋਬਾਰ ਵਿੱਚ ਤੁਹਾਨੂੰ ਜ਼ਿਆਦਾ ਲਾਭ ਨਹੀਂ ਮਿਲ ਸਕੇਗਾ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਜ਼ਿਆਦਾ ਪੈਸੇ ਦੀ ਜ਼ਰੂਰਤ ਪਵੇਗੀ ਅਤੇ ਇਸ ਕਾਰਨ ਤੁਸੀਂ ਕਰਜ਼ੇ ਦਾ ਵਿਕਲਪ ਚੁਣ ਸਕਦੇ ਹੋ।
ਰਿਸ਼ਤਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਘੱਟ ਆਪਸੀ ਪਿਆਰ ਦੇ ਕਾਰਨ ਤੁਸੀਂ ਆਪਣੇ ਸਾਥੀ ਦੇ ਨਾਲ ਖੁਸ਼ ਨਹੀਂ ਰਹਿ ਸਕੋਗੇ, ਜਿਸ ਨਾਲ ਤੁਹਾਨੂੰ ਤਣਾਅ ਹੋ ਸਕਦਾ ਹੈ।
ਸਿਹਤ ਦੇ ਮੋਰਚੇ ‘ਤੇ ਦੇਖੀਏ ਤਾਂ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪਵੇਗਾ, ਕਿਉਂਕਿ ਇਸ ਅਵਧੀ ਵਿੱਚ ਬੁਖਾਰ ਆਦਿ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ।
ਉਪਾਅ: ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੀ ਪੂਜਾ ਕਰੋ।
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਸੱਤਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਇਹ ਉਦੇ ਤੁਹਾਨੂੰ ਨਵੇਂ ਦੋਸਤ ਦਿਲਵਾਏਗਾ, ਪਿਆਰ ਵਿੱਚ ਲਾਭ ਹੋਵੇਗਾ ਅਤੇ ਤੁਹਾਨੂੰ ਯਾਤਰਾ ਤੋਂ ਵੀ ਲਾਭ ਮਿਲ ਸਕਦਾ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਕੋਈ ਨਵੀਂ ਨੌਕਰੀ ਪ੍ਰਾਪਤ ਹੋ ਸਕਦੀ ਹੈ, ਜਿਸ ਨਾਲ ਤੁਸੀਂ ਖੁਸ਼ ਹੋਵੋਗੇ ਤੇ ਜੀਵਨ ਵਿੱਚ ਅਨੁਕੂਲਤਾ ਆਵੇਗੀ।
ਕਾਰੋਬਾਰੀ ਮੋਰਚੇ ‘ਤੇ ਤੁਸੀਂ ਨਵੇਂ ਕਾਰੋਬਾਰੀ ਤਰੀਕਿਆਂ ਨਾਲ ਕਾਫੀ ਚੰਗੇ ਕਾਰੋਬਾਰ ਦੇ ਰੂਪ ਵਿੱਚ ਆਪਣੀ ਛਵੀ ਬਣਾਓਗੇ। ਇਸ ਨਾਲ ਤੁਹਾਨੂੰ ਲਾਭਦਾਇਕ ਸੌਦਿਆਂ ਦੀ ਪ੍ਰਾਪਤੀ ਹੋਵੇਗੀ।
ਆਰਥਿਕ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਲੰਬੀ ਯਾਤਰਾ ਤੋਂ ਧਨ ਪ੍ਰਾਪਤ ਹੋ ਸਕਦਾ ਹੈ। ਤੁਸੀਂ ਪੈਸਿਆਂ ਨੂੰ ਆਪਣੇ ਪੱਖ ਵਿੱਚ ਮੋੜਨ ਵਿੱਚ ਕਾਮਯਾਬ ਰਹੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਚੰਗੇ ਸਬੰਧ ਦਾ ਆਨੰਦ ਲਓਗੇ, ਜਿਸ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ।
ਸਿਹਤ ਦੇ ਮੋਰਚੇ ਉੱਤੇ ਤੁਹਾਡੀ ਸਿਹਤ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਉੱਤਮ ਰਹੇਗੀ ਅਤੇ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ।
ਉਪਾਅ: ਸ਼ਨੀਵਾਰ ਨੂੰ ਗਰੀਬਾਂ ਨੂੰ ਦਹੀਂ-ਚੌਲ਼ ਖਿਲਾਓ।
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਚੌਥੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਛੇਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਇਹ ਉਦੇ ਤੁਹਾਡੇ ਪਰਿਵਾਰ ਵਿੱਚ ਸਮੱਸਿਆਵਾਂ ਆਓਣ ਦਾ ਅਤੇ ਕਿਸਮਤ ਦੀ ਕਮੀ ਹੋਣ ਦੇ ਸੰਕੇਤ ਦੇ ਰਿਹਾ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਡੇ ਜੀਵਨ ਵਿੱਚ ਕੰਮ ਦਾ ਦਬਾਅ ਜ਼ਿਆਦਾ ਵਧੇਗਾ, ਜਿਸ ਨਾਲ ਤੁਹਾਡੀ ਪਰੇਸ਼ਾਨੀ ਵਧ ਸਕਦੀ ਹੈ।
ਕਾਰੋਬਾਰੀ ਮੋਰਚੇ ‘ਤੇ ਤੁਹਾਨੂੰ ਮੁਨਾਫੇ ਦੀ ਥਾਂ ਕੁਝ ਗੰਭੀਰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਹ ਤੁਹਾਡੇ ਜੀਵਨ ਵਿੱਚ ਅਚਾਨਕ ਹੀ ਆਵੇਗਾ।
ਆਰਥਿਕ ਮੋਰਚੇ ਉੱਤੇ ਦੇਖੀਏ ਤਾਂ ਕਰਜ਼ਾ ਲੈਣਾ ਤੁਹਾਡੇ ਲਈ ਜ਼ਰੂਰੀ ਹੋ ਜਾਵੇਗਾ, ਕਿਉਂਕਿ ਤੁਹਾਡੇ ਖਰਚੇ ਬਹੁਤ ਵੱਧ ਜਾਣਗੇ।
ਰਿਸ਼ਤਿਆਂ ਦੇ ਮੋਰਚੇ ‘ਤੇ ਦੇਖੀਏ ਤਾਂ ਉਚਿਤ ਤਾਲਮੇਲ ਨਾ ਬਣਾ ਸਕਣ ਦੇ ਕਾਰਨ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਖੁਸ਼ੀਆਂ ਦੀ ਕਮੀ ਮਹਿਸੂਸ ਹੋ ਸਕਦੀ ਹੈ।
ਸਿਹਤ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਆਪਣੀ ਮਾਂ ਦੀ ਸਿਹਤ ਉੱਤੇ ਜ਼ਿਆਦਾ ਪੈਸਾ ਖਰਚ ਕਰਨਾ ਪੈ ਸਕਦਾ ਹੈ।
ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਸ਼ਿਵਾਯ' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਪੰਜਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਤੁਹਾਡੇ ਵਿਕਾਸ ਵਿੱਚ ਥੋੜੀ ਦੇਰ ਹੋਣ ਦਾ ਸੰਕੇਤ ਦੇ ਰਿਹਾ ਹੈ, ਜਿਸ ਨਾਲ ਤੁਹਾਡੀ ਚਿੰਤਾ ਵੱਧ ਸਕਦੀ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਬਿਹਤਰ ਸੰਭਾਵਨਾਵਾਂ ਦੇ ਲਈ ਨੌਕਰੀ ਬਦਲਣ ਬਾਰੇ ਸੋਚ ਸਕਦੇ ਹੋ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ।
ਕਾਰੋਬਾਰੀ ਮੋਰਚੇ ‘ਤੇ ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ।
ਆਰਥਿਕ ਮੋਰਚੇ ‘ਤੇ ਦੇਖੀਏ ਤਾਂ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਰੋਗ ਪ੍ਰਤੀਰੋਧਕ ਖਮਤਾ ਦੀ ਕਮੀ ਦੇ ਕਾਰਨ ਤੁਹਾਡੀ ਫਿਟਨੈੱਸ ਉੱਤੇ ਇਸ ਦਾ ਨਕਾਰਾਤਮਕ ਅਸਰ ਪਵੇਗਾ। ਨਾਲ ਹੀ ਤੁਹਾਨੂੰ ਆਪਣੇ ਬੱਚਿਆਂ ਉੱਤੇ ਵੀ ਮੋਟਾ ਪੈਸਾ ਖਰਚ ਕਰਨਾ ਪੈ ਸਕਦਾ ਹੈ।
ਰਿਸ਼ਤਿਆਂ ਦੇ ਸੰਦਰਭ ਤੋਂ ਦੇਖੀਏ ਤਾਂ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਪਿਆਰ ਦੀ ਕਮੀ ਮਹਿਸੂਸ ਹੋਵੇਗੀ ਅਤੇ ਇਹ ਤੁਹਾਡੇ ਦੋਵਾਂ ਦੀ ਗਲਤੀ ਦੇ ਕਾਰਨ ਹੋਣ ਦੀ ਸੰਭਾਵਨਾ ਹੈ।
ਸਿਹਤ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਹਾਡੇ ਵਿੱਚ ਚੰਗੀ ਰੋਗ ਪ੍ਰਤੀਰੋਧਕ ਖਮਤਾ ਦੀ ਕਮੀ ਹੋ ਸਕਦੀ ਹੈ, ਜਿਸ ਕਾਰਨ ਤੁਸੀਂ ਬਿਮਾਰ ਹੋ ਸਕਦੇ ਹੋ।
ਉਪਾਅ: ਹਰ ਰੋਜ਼ 41 ਵਾਰ 'ॐ ਬਰੀਂ ਬ੍ਰਹਸਪਤਯੇ ਨਮਹ:' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!