ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ 18 ਸਤੰਬਰ 2024 ਨੂੰ ਦੁਪਹਿਰ 1:42 ਵਜੇ ਹੋਵੇਗਾ। ਵੈਦਿਕ ਜੋਤਿਸ਼ ਦੇ ਅਨੁਸਾਰ, ਸ਼ੁੱਕਰ ਨੂੰ ਮਹਿਲਾ ਗ੍ਰਹਿ ਅਤੇ ਸੁੰਦਰਤਾ ਦਾ ਸੰਕੇਤਕ ਮੰਨਿਆ ਜਾਂਦਾ ਹੈ। ਸਾਡਾ ਇਹ ਖਾਸ ਲੇਖ ਸ਼ੁੱਕਰ ਗੋਚਰ ਨਾਲ ਸਬੰਧਤ ਹੈ, ਜਿਸ ਵਿੱਚ ਅਸੀਂ ਤੁਹਾਨੂੰ ਇਸ ਗੋਚਰ ਦੇ ਬਾਰੇ ਜਾਣਕਾਰੀ ਦਿਆਂਗੇ ਕਿ ਇਸ ਮਹੱਤਵਪੂਰਣ ਗੋਚਰ ਦਾ ਸਭ 12 ਰਾਸ਼ੀਆਂ ਜਿਵੇਂ ਬ੍ਰਿਸ਼ਭ, ਕੰਨਿਆ, ਬ੍ਰਿਸ਼ਚਕ, ਮੇਖ਼ ਆਦਿ ਦੇ ਜਾਤਕਾਂ 'ਤੇ ਕੀ ਅਤੇ ਕਿਹੋ-ਜਿਹਾ ਅਸਰ ਪਵੇਗਾ। ਇਸ ਦੇ ਨਾਲ-ਨਾਲ, ਜਿਨ੍ਹਾਂ ਰਾਸ਼ੀਆਂ 'ਤੇ ਇਸ ਦੇ ਨਕਾਰਾਤਮਕ ਪ੍ਰਭਾਵ ਪੈਣਗੇ, ਉਨ੍ਹਾਂ ਨੂੰ ਇਸ ਤੋਂ ਬਚਣ ਦੇ ਲਈ ਕੀ ਉਪਾਅ ਕਰਨੇ ਚਾਹੀਦੇ ਹਨ, ਇਸ ਦੀ ਜਾਣਕਾਰੀ ਵੀ ਅਸੀਂ ਤੁਹਾਨੂੰ ਇੱਥੇ ਪ੍ਰਦਾਨ ਕਰਾਂਗੇ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਿ 2024 ਵਿੱਚ ਸ਼ੁੱਕਰ ਦਾ ਗੋਚਰ ਕਦੋਂ-ਕਦੋਂ ਹੋਵੇਗਾ ਅਤੇ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।
ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਉੱਤਮ ਸਿਹਤ, ਮਜ਼ਬੂਤ ਦਿਮਾਗ ਅਤੇ ਜੀਵਨ ਵਿੱਚ ਜ਼ਰੂਰੀ ਸੰਤੁਸ਼ਟੀ ਦੇ ਲਈ ਜ਼ਰੂਰੀ ਮੰਨਿਆ ਗਿਆ ਹੈ। ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਮਜ਼ਬੂਤ ਸਥਿਤੀ ਵਿੱਚ ਹੋਵੇ, ਤਾਂ ਜਾਤਕਾਂ ਨੂੰ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਨ ਵਿੱਚ ਉੱਚ ਸਫਲਤਾ ਦੇ ਨਾਲ-ਨਾਲ ਜੀਵਨ ਵਿੱਚ ਸਭ ਸਕਾਰਾਤਮਕ ਨਤੀਜੇ ਪ੍ਰਾਪਤ ਹੁੰਦੇ ਹਨ। ਦੂਜੇ ਪਾਸੇ ਜੇਕਰ ਸ਼ੁੱਕਰ ਗ੍ਰਹਿ ਰਾਹੂ, ਕੇਤੂ ਅਤੇ ਮੰਗਲ ਵਰਗੇ ਗ੍ਰਹਾਂ ਦੇ ਨਾਲ ਖਰਾਬ ਸਬੰਧ ਬਣਾਉਂਦਾ ਹੈ, ਤਾਂ ਜਾਤਕਾਂ ਨੂੰ ਬਹੁਤ ਸੰਘਰਸ਼ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਸ਼ੁੱਕਰ ਮੰਗਲ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਵਿੱਚ ਗੁੱਸਾ ਵਧਦਾ ਹੈ ਅਤੇ ਜੇਕਰ ਇਸ ਗ੍ਰਹਿ ਚਾਲ ਦੇ ਦੌਰਾਨ ਸ਼ੁੱਕਰ ਗ੍ਰਹਿ ਰਾਹੂ, ਕੇਤੂ ਵਰਗੇ ਅਸ਼ੁਭ ਗ੍ਰਹਾਂ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਨੂੰ ਚਮੜੀ ਸਬੰਧੀ ਸਮੱਸਿਆਵਾਂ, ਚੰਗੀ ਨੀਂਦ ਦੀ ਕਮੀ ਅਤੇ ਸੋਜ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲਾਂਕਿ ਜੇਕਰ ਸ਼ੁੱਕਰ ਬ੍ਰਹਸਪਤੀ ਵਰਗੇ ਸ਼ੁਭ ਗ੍ਰਹਿ ਨਾਲ ਜੁੜਿਆ ਹੋਇਆ ਹੋਵੇ, ਤਾਂ ਜਾਤਕਾਂ ਦੇ ਲਈ ਉਹਨਾਂ ਦੇ ਕਾਰੋਬਾਰ, ਜ਼ਿਆਦਾ ਧਨ ਪ੍ਰਾਪਤ ਕਰਨ ਅਤੇ ਜ਼ਿਆਦਾ ਧਨ ਕਮਾਓਣ ਦੇ ਦਾਇਰੇ ਨੂੰ ਵਧਾਓਣ ਦੇ ਸਬੰਧ ਵਿੱਚ ਸਕਾਰਾਤਮਕ ਨਤੀਜੇ ਦੁੱਗਣੇ ਵੀ ਹੋ ਸਕਦੇ ਹਨ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਵੱਖ-ਵੱਖ ਰਾਸ਼ੀਆਂ ਦੇ ਜਾਤਕਾਂ ਨੂੰ ਕੀ-ਕੀ ਨਤੀਜੇ ਦੇਵੇਗਾ।
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
Click Here To Read In English: Venus Transit In Libra
ਮੇਖ਼ ਰਾਸ਼ੀ ਦੇ ਜਾਤਕਾਂ ਲਈ, ਸ਼ੁੱਕਰ ਦੂਜੇ ਅਤੇ ਸੱਤਵੇਂ ਭਾਵ ਦਾ ਸੁਆਮੀ ਹੈ ਅਤੇ ਤੁਹਾਡੇ ਸੱਤਵੇਂ ਘਰ ਵਿੱਚ ਹੀ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਡੇ ਦੋਸਤਾਂ ਅਤੇ ਸਹਿਯੋਗੀਆਂ ਨਾਲ ਵੱਧ ਯਾਤਰਾਵਾਂ ਕਰਨ ਦੇ ਸੰਕੇਤ ਦੇ ਰਿਹਾ ਹੈ ਅਤੇ ਇਹ ਯਾਤਰਾਵਾਂ ਤੁਹਾਡੇ ਲਈ ਲਾਭਕਾਰੀ ਸਾਬਤ ਹੋਣਗੀਆਂ।
ਕਰੀਅਰ ਦੇ ਮੋਰਚੇ 'ਤੇ, ਤੁਹਾਨੂੰ ਵਿਦੇਸ਼ ਵਿੱਚ ਨਵੀ ਨੌਕਰੀ ਦੇ ਮੌਕੇ ਮਿਲ ਸਕਦੇ ਹਨ, ਜੋ ਤੁਹਾਨੂੰ ਆਸ਼ਾ ਅਤੇ ਤਰੱਕੀ ਦੇਣਗੇ।
ਕਾਰੋਬਾਰੀ ਮੋਰਚੇ 'ਤੇ, ਤੁਹਾਨੂੰ ਵੱਧ ਮੁਨਾਫਾ ਹੋਵੇਗਾ ਅਤੇ ਤੁਸੀਂ ਮਲਟੀ-ਲੈਵਲ ਮਾਰਕੀਟਿੰਗ ਦੇ ਕਾਰੋਬਾਰ ਵਿੱਚ ਵੀ ਸਫਲਤਾ ਪ੍ਰਾਪਤ ਕਰ ਸਕਦੇ ਹੋ।
ਆਰਥਿਕ ਮੋਰਚੇ 'ਤੇ ਇਸ ਸਮੇਂ ਦੌਰਾਨ ਤੁਹਾਨੂੰ ਚੰਗਾ ਧਨ ਲਾਭ ਹੋਵੇਗਾ। ਤੁਹਾਡੇ ਦੋਸਤਾਂ ਤੋਂ ਵੀ ਮੱਦਦ ਮਿਲਣ ਦੀ ਬਹੁਤ ਉੱਚ ਸੰਭਾਵਨਾ ਹੈ।
ਵਿਅਕਤੀਗਤ ਮੋਰਚੇ 'ਤੇ ਤੁਹਾਡੇ ਜੀਵਨ ਸਾਥੀ ਨਾਲ ਤੁਹਾਡੇ ਮਨ ਵਿੱਚ ਚੰਗੀਆਂ ਭਾਵਨਾਵਾਂ ਵਿਕਸਿਤ ਹੋਣਗੀਆਂ ਅਤੇ ਇਹ ਤੁਹਾਡੇ ਮਿੱਠੇ ਸੁਭਾਵ ਦੇ ਕਾਰਨ ਸੰਭਵ ਹੋਵੇਗਾ।
ਸਿਹਤ ਦੇ ਮੋਰਚੇ 'ਤੇ, ਤੁਸੀਂ ਆਪਣੇ ਸਿਹਤ ਪ੍ਰਤੀ ਜਾਗਰੁਕ ਰਹੋਗੇ ਅਤੇ ਆਪਣੀ ਫਿੱਟਨੈੱਸ ਬਣਾ ਕੇ ਰੱਖਣ ਵਿੱਚ ਕਾਮਯਾਬ ਹੋਵੋਗੇ।
ਉਪਾਅ- ਹਰ ਰੋਜ਼ 19 ਵਾਰ “ॐ ਭਾਰਗਵਾਯ ਨਮਹ:” ਮੰਤਰ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ, ਸ਼ੁੱਕਰ ਪਹਿਲੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਨੂੰ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਲਈ ਲੋੜ ਦੇ ਸਮੇਂ ਕਰਜ਼ੇ ਰਾਹੀਂ ਲਾਭ ਪ੍ਰਾਪਤ ਕਰਨ ਦੇ ਸੰਕੇਤ ਦੇ ਰਿਹਾ ਹੈ।
ਕਰੀਅਰ ਦੇ ਮੋਰਚੇ 'ਤੇ, ਤੁਸੀਂ ਆਪਣੇ ਦ੍ਰਿਸ਼ਟੀਕੋਣ ਦੇ ਕਾਰਨ ਕੰਮ ਵਿੱਚ ਸਫਲਤਾ ਹਾਸਲ ਕਰੋਗੇ। ਤੁਹਾਨੂੰ ਕੋਈ ਨਵੀਂ ਆਨਸਾਈਟ ਨੌਕਰੀ ਵੀ ਮਿਲ ਸਕਦੀ ਹੈ।
ਕਾਰੋਬਾਰੀ ਮੋਰਚੇ 'ਤੇ, ਤੁਹਾਨੂੰ ਔਸਤ ਲਾਭ ਹੋਵੇਗਾ ਅਤੇ ਤੁਹਾਡੇ ਲਈ ਜ਼ਿਆਦਾ ਪੈਸਾ ਇਕੱਠਾ ਕਰਨਾ ਅਤੇ ਨਵਾਂ ਕਾਰੋਬਾਰ ਸ਼ੁਰੂ ਕਰਨਾ ਅਸਾਨੀ ਨਾਲ ਸੰਭਵ ਨਹੀਂ ਹੋ ਸਕੇਗਾ।
ਆਰਥਿਕ ਮੋਰਚੇ 'ਤੇ, ਤੁਹਾਨੂੰ ਔਸਤ ਸਫਲਤਾ ਪ੍ਰਾਪਤ ਹੋਵੇਗੀ ਅਤੇ ਇਸ ਤੋਂ ਜ਼ਿਆਦਾ ਕਮਾਈ ਕਰਨ ਦੀ ਸੰਭਾਵਨਾ ਨਹੀਂ ਹੋਵੇਗੀ।
ਵਿਅਕਤੀਗਤ ਮੋਰਚੇ 'ਤੇ, ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਸੰਚਾਰ ਵਿੱਚ ਸਾਵਧਾਨੀ ਵਰਤਣ ਦੀ ਲੋੜ ਪਵੇਗੀ, ਕਿਉਂਕਿ ਤੁਹਾਡੇ ਦੋਵਾਂ ਵਿਚਕਾਰ ਬਹਿਸ ਵਧਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ।
ਅੰਤ ਵਿੱਚ, ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਤੁਹਾਨੂੰ ਚਮੜੀ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਕਿ ਤੁਹਾਡੀ ਕਮਜ਼ੋਰ ਰੋਗ ਪ੍ਰਤੀਰੋਧਕ ਖਮਤਾ ਦੇ ਕਾਰਨ ਹੋ ਸਕਦਾ ਹੈ।
ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਮਿਥੁਨ ਰਾਸ਼ੀ ਦੇ ਜਾਤਕਾਂ ਲਈ, ਸ਼ੁੱਕਰ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦੇ ਇਸ ਗੋਚਰ ਦੇ ਕਾਰਨ ਤੁਸੀਂ ਆਪਣੇ ਕਾਰੋਬਾਰ ਵਿੱਚ ਵਧੇਰੇ ਲਾਭ ਪ੍ਰਾਪਤ ਕਰਨ ਅਤੇ ਸਥਿਤੀ ਨੂੰ ਅਨੁਕੂਲ ਕਰਨ ਵਿੱਚ ਸਫਲ ਹੋ ਸਕਦੇ ਹੋ।
ਕਰੀਅਰ ਦੇ ਮੋਰਚੇ 'ਤੇ, ਤੁਹਾਨੂੰ ਆਪਣੇ ਕੀਤੇ ਹੋਏ ਕੰਮ ਲਈ ਉੱਚ ਸਫਲਤਾ ਅਤੇ ਇਨਾਮ ਮਿਲੇਗਾ। ਤੁਹਾਨੂੰ ਤਰੱਕੀ ਦੇ ਮੌਕੇ ਵੀ ਮਿਲਣ ਦੀ ਸੰਭਾਵਨਾ ਹੈ।
ਕਾਰੋਬਾਰੀ ਮੋਰਚੇ 'ਤੇ, ਜੇਕਰ ਤੁਸੀਂ ਸੱਟੇਬਾਜ਼ੀ ਵਰਗੀਆਂ ਗਤੀਵਿਧੀਆਂ 'ਚ ਸ਼ਾਮਿਲ ਹੁੰਦੇ ਹੋ, ਤਾਂ ਤੁਸੀਂ ਵਧੇਰੇ ਲਾਭ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਸਕਦੇ ਹੋ।
ਧਨ ਦੇ ਮੋਰਚੇ 'ਤੇ, ਤੁਹਾਨੂੰ ਵਧੇਰੇ ਧਨ ਲਾਭ ਹੋਵੇਗਾ ਅਤੇ ਤੁਹਾਡੀ ਬੱਚਤ ਕਰਨ ਦੀ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ।
ਵਿਅਕਤੀਗਤ ਮੋਰਚੇ 'ਤੇ, ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਤਾਲਮੇਲ ਵਿਕਸਿਤ ਕਰਨ ਲਈ ਜ਼ਿਆਦਾ ਖੁਸ਼ ਅਤੇ ਕੇਂਦਰਿਤ ਨਜ਼ਰ ਆਓਗੇ। ਤੁਸੀਂ ਇਸ ਨੂੰ ਸਹੀ ਤਾਲਮੇਲ ਦੁਆਰਾ ਸੰਭਵ ਬਣਾ ਸਕਦੇ ਹੋ।
ਸਿਹਤ ਦੇ ਮੋਰਚੇ 'ਤੇ ਸਿਹਤ ਸਬੰਧੀ ਕੁਝ ਆਮ ਸਮੱਸਿਆਵਾਂ ਤੋਂ ਇਲਾਵਾ, ਤੁਹਾਡੀ ਸਿਹਤ ਆਮ ਤੌਰ 'ਤੇ ਠੀਕ ਰਹੇਗੀ।
ਉਪਾਅ: ਮੰਗਲਵਾਰ ਦੇ ਦਿਨ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ।
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਤੁਹਾਡੇ ਜੀਵਨ ਤੋਂ ਅਰਾਮ ਘੱਟ ਹੋ ਸਕਦਾ ਹੈ, ਕਿਉਂਕਿ ਤੁਸੀਂ ਆਪਣੇ ਪਰਿਵਾਰ ਅਤੇ ਘਰ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਵਧੇਰੇ ਤਣਾਅ ਮਹਿਸੂਸ ਕਰੋਗੇ।
ਕਰੀਅਰ ਦੇ ਮੋਰਚੇ 'ਤੇ, ਇਸ ਦੌਰਾਨ ਤੁਸੀਂ ਜੋ ਵੀ ਕੰਮ ਕਰੋਗੇ, ਉਸ ਦੇ ਬਾਵਜੂਦ ਤੁਹਾਡੇ ਮਾਣ ਨੂੰ ਹਾਨੀ ਹੋ ਸਕਦੀ ਹੈ।
ਕਾਰੋਬਾਰੀ ਮੋਰਚੇ 'ਤੇ, ਇਸ ਸਮੇਂ ਤੁਹਾਨੂੰ ਔਸਤ ਲਾਭ ਮਿਲੇਗਾ, ਕਿਉਂਕਿ ਤੁਹਾਡੇ ਵੱਲੋਂ ਯੋਜਨਾ ਬਣਾਉਣ ਵਿੱਚ ਕਮੀ ਰਹੇਗੀ।
ਆਰਥਿਕ ਮੋਰਚੇ 'ਤੇ, ਤੁਹਾਨੂੰ ਔਸਤ ਧਨ ਲਾਭ ਹੋਣ ਦੀ ਸੰਭਾਵਨਾ ਹੈ, ਜੋ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮੱਦਦ ਨਹੀਂ ਕਰੇਗਾ।
ਵਿਅਕਤੀਗਤ ਮੋਰਚੇ 'ਤੇ ਦੇਖੀਏ ਤਾਂ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਪਿਆਰ ਬਰਕਰਾਰ ਰੱਖਣ ਵਿੱਚ ਸਫਲ ਨਹੀਂ ਹੋ ਸਕੋਗੇ, ਕਿਉਂਕਿ ਤੁਹਾਡੇ ਦੋਵਾਂ ਦੇ ਵਿਚਕਾਰ ਤਾਲਮੇਲ ਦੀ ਕਮੀ ਨਜ਼ਰ ਆਵੇਗੀ।
ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਤੁਹਾਨੂੰ ਆਪਣੀ ਮਾਂ ਦੇ ਸੰਦਰਭ ਵਿੱਚ ਸਿਹਤ ਸਬੰਧੀ ਕੁਝ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਕਰਕੇ ਤੁਹਾਨੂੰ ਆਪਣੀ ਮਾਂ ਲਈ ਪੈਸਾ ਵੀ ਖਰਚਣਾ ਪਵੇਗਾ।
ਉਪਾਅ: ਸੋਮਵਾਰ ਦੇ ਦਿਨ ਵਿਕਲਾਂਗ ਔਰਤਾਂ ਨੂੰ ਭੋਜਨ ਦਾਨ ਕਰੋ।
ਸਿੰਘ ਰਾਸ਼ੀ ਦੇ ਜਾਤਕਾਂ ਲਈ ਸ਼ੁੱਕਰ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਨੂੰ ਥਾਂ ਬਦਲਣ ਅਤੇ ਜੀਵਨ ਵਿੱਚ ਬਦਲਾਅ ਦੇ ਸੰਕੇਤ ਦੇ ਰਿਹਾ ਹੈ। ਤੁਸੀਂ ਸੰਚਾਰ ਵਿੱਚ ਬਹੁਤ ਵਧੀਆ ਕੰਮ ਕਰ ਸਕਦੇ ਹੋ।
ਕਰੀਅਰ ਦੇ ਮੋਰਚੇ 'ਤੇ, ਤੁਹਾਨੂੰ ਵਿਦੇਸ਼ ਵਿੱਚ ਨੌਕਰੀ ਦੇ ਨਵੇਂ ਮੌਕੇ ਮਿਲਣਗੇ ਅਤੇ ਇਹ ਮੌਕੇ ਤੁਹਾਨੂੰ ਸਫਲਤਾ ਦਿਲਵਾ ਸਕਦੇ ਹਨ।
ਕਾਰੋਬਾਰੀ ਮੋਰਚੇ 'ਤੇ, ਤੁਹਾਨੂੰ ਔਸਤ ਮੁਨਾਫਾ ਹੋਵੇਗਾ, ਪਰ ਇਹ ਮੁਨਾਫਾ ਤੁਹਾਨੂੰ ਸੰਤੁਸ਼ਟੀ ਨਹੀਂ ਦੇ ਸਕੇਗਾ।
ਆਰਥਿਕ ਮੋਰਚੇ 'ਤੇ, ਤੁਹਾਨੂੰ ਹੌਲ਼ੀ-ਹੌਲ਼ੀ ਧਨ ਲਾਭ ਹੋਵੇਗਾ, ਜਿਸ ਨਾਲ ਤੁਸੀਂ ਔਸਤ ਪੱਧਰ 'ਤੇ ਬੱਚਤ ਕਰਨ ਵਿੱਚ ਸਫਲ ਰਹੋਗੇ।
ਵਿਅਕਤੀਗਤ ਮੋਰਚੇ 'ਤੇ, ਤੁਸੀਂ ਆਪਣੇ ਜੀਵਨ ਸਾਥੀ ਨਾਲ ਵਧੀਆ ਤਾਲਮੇਲ ਬਣਾਉਣ ਲਈ ਸਹਿਯੋਗ ਕਰ ਸਕਦੇ ਹੋ ਅਤੇ ਇਸ ਤਰ੍ਹਾਂ ਨੈਤਿਕ ਮੁੱਲਾਂ 'ਤੇ ਕਾਇਮ ਰਹਿ ਸਕਦੇ ਹੋ।
ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਤੁਹਾਡੀ ਮਾਤਾ ਜੀ ਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਪਰ ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ 'ਤੇ ਕਾਫੀ ਪੈਸਾ ਖਰਚਣਾ ਪੈ ਸਕਦਾ ਹੈ।
ਉਪਾਅ- ਹਰ ਰੋਜ਼ 11 ਵਾਰ “ॐ ਆਦਿੱਤਿਆਯ ਨਮਹ:” ਮੰਤਰ ਦਾ ਜਾਪ ਕਰੋ।
ਕੰਨਿਆ ਰਾਸ਼ੀ ਦੇ ਜਾਤਕਾਂ ਲਈ ਸ਼ੁੱਕਰ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਤੁਹਾਨੂੰ ਧਨ ਲਾਭ, ਨਿੱਜੀ ਜੀਵਨ ਵਿੱਚ ਖੁਸ਼ੀਆਂ, ਜਾਇਦਾਦ ਵਿੱਚ ਵਾਧਾ ਆਦਿ ਪ੍ਰਾਪਤ ਹੋ ਸਕਦਾ ਹੈ।
ਕਰੀਅਰ ਦੇ ਮੋਰਚੇ 'ਤੇ ਤੁਸੀਂ ਜਿੰਨੀ ਮਹਨਤ ਕਰੋਗੇ, ਉਸ ਦੇ ਨਤੀਜੇ ਵੱਜੋਂ ਤੁਹਾਨੂੰ ਵਧੇਰੇ ਸਫਲਤਾ ਮਿਲਣ ਦੀ ਸੰਭਾਵਨਾ ਹੈ। ਤੁਸੀਂ ਆਪਣੇ ਸਹਿਕਰਮੀਆਂ ਤੋਂ ਅੱਗੇ ਰਹਿਣ ਵਾਲੇ ਹੋ।
ਕਾਰੋਬਾਰੀ ਮੋਰਚੇ 'ਤੇ, ਤੁਸੀਂ ਵਧੀਆ ਮੁਨਾਫਾ ਕਮਾਓਗੇ ਅਤੇ ਆਪਣੇ ਵਿਰੋਧੀਆਂ ਲਈ ਇੱਕ ਵੱਡਾ ਖਤਰਾ ਬਣੋਗੇ।
ਆਰਥਿਕ ਮੋਰਚੇ 'ਤੇ, ਤੁਸੀਂ ਵਧੇਰੇ ਪੈਸਾ ਕਮਾ ਸਕਦੇ ਹੋ ਅਤੇ ਬੱਚਤ ਕਰਨ ਦੀ ਆਦਤ ਤੁਹਾਡੇ ਅੰਦਰ ਵਿਕਸਿਤ ਹੋ ਸਕਦੀ ਹੈ। ਇਸ ਦੇ ਨਾਲ ਹੀ, ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਲਾਭਕਾਰੀ ਚੀਜ਼ਾਂ ਵਿੱਚ ਵੀ ਨਿਵੇਸ਼ ਕਰ ਸਕਦੇ ਹੋ।
ਵਿਅਕਤੀਗਤ ਮੋਰਚੇ 'ਤੇ, ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਚੰਗਾ ਤਾਲਮੇਲ ਬਰਕਰਾਰ ਰੱਖਣ ਅਤੇ ਉੱਚ ਨੈਤਿਕ ਮੁੱਲਾਂ ਨੂੰ ਕਾਇਮ ਰੱਖਣ ਵਿੱਚ ਸਫਲ ਰਹੋਗੇ।
ਸਿਹਤ ਦੇ ਮੋਰਚੇ 'ਤੇ ਤੁਸੀਂ ਫਿੱਟ ਨਜ਼ਰ ਆਓਗੇ ਅਤੇ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਕਾਫੀ ਸ਼ਾਨਦਾਰ ਰਹੇਗੀ, ਜੋ ਤੁਹਾਨੂੰ ਹੋਰ ਖੁਸ਼ ਰਹਿਣ ਲਈ ਰਸਤਾ ਪ੍ਰਦਾਨ ਕਰ ਸਕਦੀ ਹੈ।
ਉਪਾਅ: ਹਰ ਰੋਜ਼ ਪ੍ਰਾਚੀਨ ਪਾਠ ਵਿਸ਼ਣੂੰ ਸਾਹਸਤਰਨਾਮ ਦਾ ਜਾਪ ਕਰੋ।
ਕੰਨਿਆ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਸ਼ੁੱਕਰ ਤੁਲਾ ਰਾਸ਼ੀ ਦੇ ਜਾਤਕਾਂ ਲਈ ਪਹਿਲੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਇਹ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਨੂੰ ਜ਼ਿਆਦਾ ਧੀਰਜ ਰੱਖਣ ਦੀ ਲੋੜ ਦਰਸਾਵੇਗਾ, ਕਿਉਂਕਿ ਜੀਵਨ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾ ਕੇ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੋਵੇਗਾ। ਇਸ ਦੌਰਾਨ ਤੁਹਾਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਦੇ ਮੋਰਚੇ 'ਤੇ, ਤੁਹਾਨੂੰ ਕੰਮ ਦਾ ਵਧੇਰੇ ਦਬਾਅ ਮਹਿਸੂਸ ਹੋਵੇਗਾ, ਜੋ ਤੁਹਾਡੇ ਲਈ ਤਣਾਅ ਦਾ ਕਾਰਨ ਬਣ ਸਕਦਾ ਹੈ।
ਕਾਰੋਬਾਰੀ ਮੋਰਚੇ 'ਤੇ, ਤੁਸੀਂ ਲਾਭ ਅਤੇ ਕੀਮਤੀ ਵਪਾਰਕ ਸੌਦੇ ਆਪਣੇ ਹੱਥੋਂ ਨਿੱਕਲਦੇ ਹੋਏ ਦੇਖ ਸਕਦੇ ਹੋ, ਜੋ ਤੁਹਾਡੇ ਲਈ ਰੁਕਾਵਟ ਵੱਜੋਂ ਕੰਮ ਕਰੇਗਾ।
ਧਨ ਦੇ ਮੋਰਚੇ 'ਤੇ, ਯਾਤਰਾ ਦੇ ਦੌਰਾਨ ਤੁਹਾਨੂੰ ਧਨ ਦੀ ਹਾਨੀ ਹੋ ਸਕਦੀ ਹੈ ਅਤੇ ਇਹ ਤੁਹਾਡੇ ਵੱਲੋਂ ਕੀਤੀ ਗਈ ਲਾਪਰਵਾਹੀ ਦੇ ਕਾਰਨ ਹੋਣ ਦੀ ਸੰਭਾਵਨਾ ਹੈ। ਇਸ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਵਿਅਕਤੀਗਤ ਮੋਰਚੇ 'ਤੇ ਦੇਖੀਏ ਤਾਂ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਫਾਲਤੂ ਦੀ ਗੱਲਬਾਤ ਕਰ ਸਕਦੇ ਹੋ, ਜਿਸ ਨਾਲ ਤੁਹਾਡੇ ਰਿਸ਼ਤੇ ਵਿੱਚ ਕੁਝ ਸਮੱਸਿਆਵਾਂ ਨਜ਼ਰ ਆ ਸਕਦੀਆਂ ਹਨ ਅਤੇ ਰਿਸ਼ਤੇ ਵਿੱਚ ਕੁਝ ਖਟਾਸ ਵੀ ਆ ਸਕਦੀ ਹੈ।
ਸਿਹਤ ਦੇ ਮੋਰਚੇ 'ਤੇ, ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ 'ਤੇ ਜ਼ਿਆਦਾ ਪੈਸਾ ਖਰਚਣਾ ਪੈ ਸਕਦਾ ਹੈ ਅਤੇ ਇਸ ਨਾਲ ਤੁਹਾਨੂੰ ਤਕਲੀਫ ਹੋ ਸਕਦੀ ਹੈ।
ਉਪਾਅ- ਹਰ ਰੋਜ਼ 24 ਵਾਰ “ॐ ਸ਼੍ਰੀ ਮਹਾਂਲਕਸ਼ਮੀ ਨਮਹ:” ਮੰਤਰ ਦਾ ਜਾਪ ਕਰੋ।
ਤੁਲਾ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਲਈ ਸ਼ੁੱਕਰ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਤੁਹਾਡੇ ਜੀਵਨ ਤੋਂ ਆਰਾਮ ਗਾਇਬ ਹੋ ਸਕਦਾ ਹੈ, ਕਿਉਂਕਿ ਤੁਸੀਂ ਆਪਣੇ ਪਰਿਵਾਰ ਅਤੇ ਘਰ ਨਾਲ ਸਬੰਧਤ ਸਮੱਸਿਆਵਾਂ ਵਿੱਚ ਫਸੇ ਰਹੋਗੇ ਅਤੇ ਤਣਾਅ ਵਿੱਚ ਰਹੋਗੇ।
ਕਰੀਅਰ ਦੇ ਮੋਰਚੇ 'ਤੇ ਦੇਖੀਏ ਤਾਂ ਇਸ ਦੌਰਾਨ ਤੁਸੀਂ ਜੋ ਵੀ ਕੰਮ ਕਰੋਗੇ, ਉਸ ਦੇ ਬਾਵਜੂਦ ਤੁਹਾਡੇ ਮਾਣ ਨੂੰ ਨੁਕਸਾਨ ਹੋ ਸਕਦਾ ਹੈ।
ਕਾਰੋਬਾਰੀ ਮੋਰਚੇ 'ਤੇ, ਇਸ ਦੌਰਾਨ ਤੁਹਾਨੂੰ ਔਸਤ ਲਾਭ ਪ੍ਰਾਪਤ ਹੋਵੇਗਾ, ਕਿਉਂਕਿ ਤੁਹਾਡੇ ਵੱਲੋਂ ਯੋਜਨਾ ਬਣਾਉਣ ਵਿੱਚ ਕਮੀ ਰਹੇਗੀ।
ਧਨ ਦੇ ਮੋਰਚੇ 'ਤੇ ਦੇਖੀਏ ਤਾਂ ਤੁਹਾਨੂੰ ਔਸਤ ਧਨ ਲਾਭ ਹੋਵੇਗਾ, ਜੋ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੋਵੇਗਾ।
ਵਿਅਕਤੀਗਤ ਮੋਰਚੇ 'ਤੇ ਦੇਖੀਏ ਤਾਂ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਪਿਆਰ ਬਰਕਰਾਰ ਰੱਖਣ ਵਿੱਚ ਸਫਲ ਨਹੀਂ ਹੋ ਸਕੋਗੇ, ਕਿਉਂਕਿ ਇਹ ਤੁਹਾਡੇ ਦੋਵਾਂ ਦੇ ਵਿਚਕਾਰ ਤਾਲਮੇਲ ਦੀ ਕਮੀ ਦੇ ਕਾਰਨ ਹੋ ਸਕਦਾ ਹੈ।
ਅੰਤ ਵਿੱਚ ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਤੁਹਾਡੀ ਮਾਂ ਨੂੰ ਸਿਹਤ ਸਬੰਧੀ ਕੁਝ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਤੁਹਾਨੂੰ ਆਪਣੀ ਮਾਂ ‘ਤੇ ਕਾਫੀ ਪੈਸਾ ਖਰਚਣਾ ਪੈ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਧਨੂੰ ਰਾਸ਼ੀ ਦੇ ਜਾਤਕਾਂ ਲਈ ਸ਼ੁੱਕਰ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਹ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦੇ ਇਸ ਗੋਚਰ ਦੇ ਨਤੀਜੇ ਵੱਜੋਂ, ਇਸ ਦੌਰਾਨ ਤੁਸੀਂ ਆਪਣੇ ਯਤਨਾਂ ਵਿੱਚ ਸਫਲ ਹੋ ਸਕਦੇ ਹੋ। ਸ਼ੁੱਕਰ ਦੇ ਗੋਚਰ ਦਾ ਇਹ ਸਮਾਂ ਇੱਕ ਅਜਿਹਾ ਸਮਾਂ ਸਾਬਤ ਹੋਵੇਗਾ, ਜਦੋਂ ਤੁਸੀਂ ਆਪਣੇ ਵਿਕਾਸ ਉਤੇ ਧਿਆਨ ਕੇਂਦ੍ਰਿਤ ਕਰੋਗੇ ਅਤੇ ਅੱਗੇ ਵੱਧੋਗੇ।
ਕਰੀਅਰ ਦੇ ਮੋਰਚੇ 'ਤੇ, ਇਸ ਦੌਰਾਨ ਤੁਹਾਨੂੰ ਆਪਣੀ ਨੌਕਰੀ ਲਈ ਜ਼ਿਆਦਾ ਯਾਤਰਾਵਾਂ ਕਰਨੀਆਂ ਪੈਣਗੀਆਂ ਅਤੇ ਕਾਰਜ ਖੇਤਰ ਨਾਲ ਸਬੰਧਤ ਇਹ ਯਾਤਰਾਵਾਂ ਤੁਹਾਨੂੰ ਵਧੀਆ ਰਿਟਰਨ ਵੀ ਦਿਲਵਾਉਣਗੀਆਂ।
ਕਾਰੋਬਾਰੀ ਮੋਰਚੇ 'ਤੇ, ਤੁਸੀਂ ਆਪਣੇ ਕਾਰੋਬਾਰੀ ਸਾਂਝੇਦਾਰਾਂ ਨਾਲ ਗੱਲ-ਬਾਤ ਕਰਨ ਅਤੇ ਉਨ੍ਹਾਂ ਨਾਲ ਇੱਕ ਮਜ਼ਬੂਤ ਸਬੰਧ ਬਣਾ ਕੇ ਰੱਖਣ ਵਿੱਚ ਸਫਲ ਹੋ ਸਕਦੇ ਹੋ।
ਆਰਥਿਕ ਮੋਰਚੇ 'ਤੇ, ਤੁਹਾਨੂੰ ਚੰਗਾ ਧਨ ਲਾਭ ਮਿਲੇਗਾ ਅਤੇ ਤੁਹਾਨੂੰ ਜ਼ਿਆਦਾ ਉਤਸਾਹ ਅਤੇ ਸੁਵਿਧਾਵਾਂ ਵੀ ਮਿਲ ਸਕਦੀਆਂ ਹਨ, ਜਿਸ ਨਾਲ ਤੁਸੀਂ ਸੰਤੁਸ਼ਟ ਹੋਵੋਗੇ।
ਵਿਅਕਤੀਗਤ ਮੋਰਚੇ 'ਤੇ ਤੁਹਾਡਾ ਸੰਚਾਰ ਸਪਸ਼ਟ ਹੋਵੇਗਾ, ਜਿਸ ਨਾਲ ਤੁਹਾਡੇ ਜੀਵਨ ਸਾਥੀ ਨਾਲ ਤੁਹਾਡੇ ਰਿਸ਼ਤੇ ਵਿੱਚ ਸੁਧਾਰ ਹੋਵੇਗਾ।
ਸਿਹਤ ਦੇ ਮੋਰਚੇ 'ਤੇ ਤੁਹਾਡੀ ਸਿਹਤ ਉੱਤਮ ਨਜ਼ਰ ਆਵੇਗੀ। ਹਾਲਾਂਕਿ ਤੁਹਾਨੂੰ ਪੱਟਾਂ ਵਿੱਚ ਥੋੜ੍ਹਾ ਦਰਦ ਹੋ ਸਕਦਾ ਹੈ, ਪਰ ਕੁੱਲ ਮਿਲਾ ਕੇ ਤੁਹਾਡੀ ਸਿਹਤ ਚੰਗੀ ਰਹੇਗੀ।
ਉਪਾਅ: ਵੀਰਵਾਰ ਦੇ ਦਿਨ ਕਿਸੇ ਬਜ਼ੁਰਗ ਬ੍ਰਾਹਮਣ ਨੂੰ ਭੋਜਨ ਕਰਵਾਓ।
ਮਕਰ ਰਾਸ਼ੀ ਦੇ ਜਾਤਕਾਂ ਲਈ ਸ਼ੁੱਕਰ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਹ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਤੁਹਾਡੇ ਜੀਵਨ ਵਿੱਚ ਆਰਾਮ ਵਧੇਗਾ। ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਜਾਇਦਾਦਾਂ ਵਿੱਚ ਨਿਵੇਸ਼ ਦੀ ਸੰਭਾਵਨਾ ਹੈ ਅਤੇ ਤੁਸੀਂ ਆਪਣੇ ਜੀਵਨ ਵਿੱਚ ਵਿਸਥਾਰ ਹੁੰਦਾ ਹੋਇਆ ਵੇਖ ਸਕਦੇ ਹੋ।
ਕਰੀਅਰ ਦੇ ਮੋਰਚੇ 'ਤੇ ਤੁਹਾਨੂੰ ਨਵੀਂ ਨੌਕਰੀ ਦੇ ਮੌਕੇ ਮਿਲ ਸਕਦੇ ਹਨ, ਜੋ ਤੁਹਾਨੂੰ ਲਾਭ ਦਿਲਵਾਓਣਗੇ। ਤੁਹਾਨੂੰ ਸਹਿਕਰਮੀਆਂ ਅਤੇ ਸੀਨੀਅਰਾਂ ਵੱਲੋਂ ਸਹਿਯੋਗ ਮਿਲੇਗਾ।
ਕਾਰੋਬਾਰੀ ਮੋਰਚੇ 'ਤੇ, ਤੁਸੀਂ ਕਾਰੋਬਾਰ ਵਿੱਚ ਉੱਤਮਤਾ ਪ੍ਰਾਪਤ ਕਰੋਗੇ ਅਤੇ ਵਧੇਰੇ ਲਾਭ ਪ੍ਰਾਪਤ ਕਰਨ ਵਿੱਚ ਵੀ ਤੁਸੀਂ ਅੱਗੇ ਰਹੋਗੇ। ਤੁਸੀਂ ਨਵੇਂ ਕਾਰੋਬਾਰੀ ਉੱਦਮ ਦੀ ਸ਼ੁਰੂਆਤ ਵੀ ਕਰ ਸਕਦੇ ਹੋ।
ਧਨ ਦੇ ਮੋਰਚੇ 'ਤੇ ਤੁਸੀਂ ਵਧੇਰੇ ਧਨ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ, ਜਿਸ ਨਾਲ ਤੁਸੀਂ ਖੁਸ਼ੀ ਮਹਿਸੂਸ ਕਰੋਗੇ। ਇਸ ਦੇ ਨਾਲ-ਨਾਲ ਤੁਹਾਨੂੰ ਹੋਰ ਸਰੋਤਾਂ ਤੋਂ ਵੀ ਲਾਭ ਮਿਲੇਗਾ।
ਵਿਅਕਤੀਗਤ ਮੋਰਚੇ 'ਤੇ, ਤੁਸੀਂ ਆਪਣੇ ਜੀਵਨ ਸਾਥੀ ਨੂੰ ਖੁਸ਼ ਰਹਿਣ ਲਈ ਉਤਸਾਹਿਤ ਕਰਕੇ ਉਸ ਦੇ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਓਗੇ।
ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਇਸ ਦੌਰਾਨ ਤੁਸੀਂ ਖੁਸ਼, ਆਤਮਵਿਸ਼ਵਾਸੀ ਅਤੇ ਊਰਜਾ ਨਾਲ ਭਰਪੂਰ ਨਜ਼ਰ ਆਓਗੇ। ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ।
ਉਪਾਅ: ਸ਼ਨੀਵਾਰ ਦੇ ਦਿਨ ਵਿਕਲਾਂਗ ਲੋਕਾਂ ਨੂੰ ਭੋਜਨ ਕਰਵਾਓ।
ਕੁੰਭ ਰਾਸ਼ੀ ਦੇ ਜਾਤਕਾਂ ਲਈ ਸ਼ੁੱਕਰ ਚੌਥੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦੇ ਇਸ ਗੋਚਰ ਦੇ ਨਤੀਜੇ ਵੱਜੋਂ, ਤੁਸੀਂ ਆਪਣੇ ਕਾਰੋਬਾਰ ਵਿੱਚ ਵਧੇਰੇ ਲਾਭ ਕਮਾਓਗੇ। ਤੁਹਾਡੀ ਸਖਤ ਮਹਨਤ ਦੇ ਕਾਰਨ ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲੇਗੀ। ਦੂਜੇ ਪਾਸੇ, ਤੁਸੀਂ ਜਾਇਦਾਦ ਵਿੱਚ ਨਿਵੇਸ਼ ਵੀ ਕਰ ਸਕਦੇ ਹੋ।
ਕਰੀਅਰ ਦੇ ਮੋਰਚੇ 'ਤੇ, ਤੁਸੀਂ ਆਪਣੇ ਸੀਨੀਅਰਾਂ ਤੋਂ ਆਪਣੀ ਸਖਤ ਮਹਨਤ ਲਈ ਵਧੇਰੇ ਪ੍ਰਸ਼ੰਸਾ ਪ੍ਰਾਪਤ ਕਰੋਗੇ ਅਤੇ ਇਸ ਤਰ੍ਹਾਂ ਤੁਹਾਨੂੰ ਚੰਗੀ ਪਹਿਚਾਣ ਮਿਲੇਗੀ।
ਕਾਰੋਬਾਰ ਦੇ ਮੋਰਚੇ 'ਤੇ ਦੇਖੀਏ ਤਾਂ ਤੁਸੀਂ ਵਧੇਰੇ ਲਾਭ ਪ੍ਰਾਪਤ ਕਰੋਗੇ, ਨਵੇਂ ਵਪਾਰਕ ਉੱਦਮ ਸ਼ੁਰੂ ਕਰੋਗੇ ਅਤੇ ਇੱਕ ਨਵੀਂ ਵਿਵਸਥਾ ਵਿੱਚ ਤੁਹਾਨੂੰ ਹੈਰਾਨੀਜਨਕ ਸਫਲਤਾ ਹਾਸਲ ਹੋ ਸਕਦੀ ਹੈ।
ਆਰਥਿਕ ਮੋਰਚੇ 'ਤੇ, ਤੁਹਾਨੂੰ ਉੱਚ ਪੱਧਰ ਦਾ ਧਨ ਮਿਲੇਗਾ। ਧਨ ਇਕੱਠਾ ਦੀ ਵੀ ਸੰਭਾਵਨਾ ਹੈ ਅਤੇ ਤੁਸੀਂ ਬੱਚਤ ਕਰਨ ਵਿੱਚ ਵੀ ਸਫਲ ਰਹੋਗੇ।
ਵਿਅਕਤੀਗਤ ਮੋਰਚੇ 'ਤੇ ਦੇਖੀਏ ਤਾਂ ਇਸ ਦੌਰਾਨ ਤੁਸੀਂ ਆਪਣੇ ਜੀਵਨ ਸਾਥੀ ਨਾਲ ਵਧੇਰੇ ਮਿੱਤਰਤਾਪੂਰਣ ਵਿਵਹਾਰ ਕਰੋਗੇ। ਉਸ ਦੇ ਨਾਲ ਤਾਲਮੇਲ ਬਣਾਓਗੇ ਅਤੇ ਖੁਸ਼ੀ ਅਨੁਭਵ ਕਰੋਗੇ।
ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡਾ ਸਕਾਰਾਤਮਕ ਸੁਭਾਅ ਤੁਹਾਨੂੰ ਚੰਗੀ ਸਿਹਤ ਵਿੱਚ ਟਿਕੇ ਰਹਿਣ ਵਿੱਚ ਸਫਲ ਬਣਾਵੇਗਾ। ਤੁਸੀਂ ਇਸ ਦੌਰਾਨ ਵਧੇਰੇ ਦ੍ਰਿੜ ਨਿਸ਼ਚੇ ਵਾਲ਼ੇ ਬਣੋਗੇ।
ਉਪਾਅ- ਹਰ ਰੋਜ਼ 44 ਵਾਰ “ॐ ਮੰਡਾਯ ਨਮਹ:” ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਲਈ ਸ਼ੁੱਕਰ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਇਹ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦੇ ਇਸ ਗੋਚਰ ਦੇ ਨਤੀਜੇ ਵੱਜੋਂ, ਤੁਹਾਨੂੰ ਵਿਰਾਸਤ ਵਰਗੀਆਂ ਚੀਜ਼ਾਂ ਰਾਹੀਂ ਵਧੀਆ ਕਮਾਈ ਹੋ ਸਕਦੀ ਹੈ। ਇਸ ਦੌਰਾਨ, ਤੁਹਾਡੇ ਅੰਦਰ ਸੇਵਾ ਭਾਵ ਜ਼ਿਆਦਾ ਹੋਵੇਗਾ ਅਤੇ ਤੁਸੀਂ ਹਮੇਸ਼ਾ ਇਸ 'ਤੇ ਧਿਆਨ ਕੇਂਦ੍ਰਿਤ ਕਰਦੇ ਨਜ਼ਰ ਆਓਗੇ।
ਕਰੀਅਰ ਦੇ ਮੋਰਚੇ 'ਤੇ, ਤੁਹਾਡੇ ਉੱਤੇ ਸੀਨੀਅਰਾਂ ਦਾ ਦਬਾਅ ਵਧ ਸਕਦਾ ਹੈ, ਜਿਸ ਕਾਰਨ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਲਈ ਯੋਜਨਾ ਬਣਾਉਣ ਅਤੇ ਉਸ ਅਨੁਸਾਰ ਕੰਮ ਕਰਨ ਲਈ ਸਮਾਂ-ਸੀਮਾ ਤਿਆਰ ਕਰਨ ਦੀ ਲੋੜ ਪੈ ਸਕਦੀ ਹੈ।
ਕਾਰੋਬਾਰ ਦੇ ਮੋਰਚੇ 'ਤੇ, ਤੁਹਾਨੂੰ ਚੰਗੀ ਤਰ੍ਹਾਂ ਯੋਜਨਾ ਬਣਾਉਣ ਅਤੇ ਕਾਰੋਬਾਰੀ ਨੀਤੀਆਂ ਤਿਆਰ ਕਰਨ ਦੀ ਲੋੜ ਪਵੇਗੀ ਅਤੇ ਇਸ ਦੇ ਨਾਲ-ਨਾਲ, ਤੁਸੀਂ ਵਧੀਆ ਮੁਨਾਫਾ ਕਮਾਉਣ ਵਿੱਚ ਸਫਲਤਾ ਪ੍ਰਾਪਤ ਕਰੋਗੇ।
ਆਰਥਿਕ ਮੋਰਚੇ 'ਤੇ, ਤੁਹਾਨੂੰ ਔਸਤ ਧਨ ਲਾਭ ਮਿਲੇਗਾ ਅਤੇ ਤੁਸੀਂ ਜੋ ਵੀ ਪੈਸਾ ਕਮਾਓਗੇ, ਉਸ ਦੇ ਨਾਲ-ਨਾਲ ਤੁਸੀਂ ਔਸਤ ਧਨ ਬੱਚਤ ਕਰਨ ਵਿੱਚ ਵੀ ਸਫਲ ਰਹੋਗੇ। ਜ਼ਰੂਰਤ ਦੇ ਸਮੇਂ ਤੁਹਾਨੂੰ ਕਰਜ਼ੇ ਦੇ ਮਾਧਿਅਮ ਤੋਂ ਲਾਭ ਵੀ ਮਿਲ ਸਕਦਾ ਹੈ।
ਵਿਅਕਤੀਗਤ ਮੋਰਚੇ 'ਤੇ, ਤੁਸੀਂ ਆਪਣੇ ਜੀਵਨ ਸਾਥੀ ਨਾਲ ਉਚਿਤ ਤਾਲਮੇਲ ਬਰਕਰਾਰ ਨਹੀਂ ਰੱਖ ਸਕੋਗੇ ਅਤੇ ਤੁਸੀਂ ਨੈਤਿਕ ਮੁੱਲਾਂ 'ਤੇ ਟਿਕੇ ਨਹੀਂ ਰਹੋਗੇ।
ਸਿਹਤ ਦੇ ਮੋਰਚੇ 'ਤੇ ਦੇਖੀਏ ਤਾਂ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਚਮੜੀ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਕਿ ਐਲਰਜੀ ਦੇ ਕਾਰਨ ਹੋਣਗੀਆਂ। ਰੋਗ ਪ੍ਰਤੀਰੋਧਕ ਸਮਰੱਥਾ ਦੀ ਘਾਟ ਦੇ ਕਾਰਨ ਤੁਹਾਨੂੰ ਐਲਰਜੀ ਹੋ ਸਕਦੀ ਹੈ।
ਉਪਾਅ- ਹਰ ਰੋਜ਼ 21 ਵਾਰ “ॐ ਸ਼ਿਵਾਯ ਨਮਹ:” ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਸ਼ੁੱਕਰ ਗ੍ਰਹਿ 18 ਸਤੰਬਰ 2024 ਨੂੰ 13:42 ਵਜੇ ਤੁਲਾ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ।
2. ਸ਼ੁੱਕਰ ਕਿਸ ਦਾ ਕਾਰਕ ਹੈ?
ਜੋਤਿਸ਼ ਵਿੱਦਿਆ ਵਿੱਚ ਸ਼ੁੱਕਰ ਗ੍ਰਹਿ ਜੇਕਰ ਮਜ਼ਬੂਤ ਹੋਵੇ, ਤਾਂ ਜੀਵਨ ਵਿੱਚ ਸਾਰੀ ਜ਼ਰੂਰੀ ਸੰਤੁਸ਼ਟੀ, ਚੰਗੀ ਸਿਹਤ ਅਤੇ ਮਜ਼ਬੂਤ ਦਿਮਾਗ ਪ੍ਰਦਾਨ ਕਰਦਾ ਹੈ। ਕੁੰਡਲੀ ਵਿੱਚ ਸ਼ੁੱਕਰ ਦੀ ਮਜ਼ਬੂਤ ਸਥਿਤੀ ਜਾਤਕਾਂ ਨੂੰ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਨ ਵਿੱਚ ਉੱਚ ਸਫਲਤਾ ਦੇ ਨਾਲ-ਨਾਲ ਸਭ ਤਰ੍ਹਾਂ ਦੇ ਸਕਾਰਾਤਮਕ ਨਤੀਜੇ ਪ੍ਰਦਾਨ ਕਰਦੀ ਹੈ।
3. ਸ਼ੁੱਕਰ ਦਾ ਗੋਚਰ ਕੰਨਿਆ ਜਾਤਕਾਂ ਦੇ ਲਈ ਕੀ ਨਤੀਜੇ ਲਿਆਵੇਗਾ?
ਸ਼ੁੱਕਰ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਕੰਨਿਆ ਜਾਤਕਾਂ ਨੂੰ ਧਨ ਲਾਭ, ਨਿੱਜੀ ਜੀਵਨ ਵਿੱਚ ਖੁਸ਼ੀਆਂ ਅਤੇ ਜਾਇਦਾਦ ਵਿੱਚ ਵਾਧੇ ਆਦਿ ਵਿੱਚ ਖੁਸ਼ਕਿਸਮਤੀ ਮਿਲ ਸਕਦੀ ਹੈ।