12 ਜੂਨ 2024 ਨੂੰ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਵੇਗਾ। ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਨੂੰ ਇੱਕ ਇਸਤਰੀ ਗ੍ਰਹਿ ਮੰਨਿਆ ਗਿਆ ਹੈ ਅਤੇ ਇਹ ਸੁੰਦਰਤਾ ਦਾ ਸੂਚਕ ਗ੍ਰਹਿ ਹੁੰਦਾ ਹੈ। ਹੁਣ ਇਹ 12 ਜੂਨ 2024 ਨੂੰ 6:15 ਵਜੇ ਮਿਥੁਨ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ। ਸਾਡਾ ਇਹ ਖਾਸ ਲੇਖ ਸ਼ੁੱਕਰ ਗੋਚਰ ਨਾਲ ਸਬੰਧਤ ਹੈ, ਜੋ ਮਿਥੁਨ ਰਾਸ਼ੀ ਵਿੱਚ ਹੋਣ ਜਾ ਰਿਹਾ ਹੈ। ਕਿਉਂਕਿ ਸ਼ੁੱਕਰ ਪ੍ਰੇਮ ਅਤੇ ਵਿਆਹ ਨੂੰ ਦਰਸਾਉਂਦਾ ਹੈ, ਇਸ ਲਈ ਇਸ ਇਸਤਰੀ ਗ੍ਰਹਿ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ।
ਸਾਡੇ ਇਸ ਖਾਸ ਲੇਖ ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਕਿਸ ਤਰ੍ਹਾਂ ਸਭ 12 ਰਾਸ਼ੀਆਂ ਉੱਤੇ ਆਪਣੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵ ਪਾਵੇਗਾ। ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਦੀ ਗੱਲ ਕਰੀਏ ਤਾਂ ਕੁੰਡਲੀ ਵਿੱਚ ਮਜ਼ਬੂਤ ਸ਼ੁੱਕਰ ਜੀਵਨ ਵਿੱਚ ਸਭ ਜ਼ਰੂਰੀ ਸੰਤੁਸ਼ਟੀਆਂ, ਚੰਗੀ ਸਿਹਤ ਅਤੇ ਵਿਅਕਤੀ ਨੂੰ ਮਜ਼ਬੂਤ ਦਿਮਾਗ ਪ੍ਰਦਾਨ ਕਰਦਾ ਹੈ। ਕੁੰਡਲੀ ਵਿੱਚ ਸ਼ੁੱਕਰ ਮਜ਼ਬੂਤ ਹੋਵੇ ਤਾਂ ਅਜਿਹੇ ਜਾਤਕਾਂ ਨੂੰ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਨ ਵਿੱਚ ਉੱਚ ਸਫਲਤਾ ਦੇ ਨਾਲ-ਨਾਲ ਜੀਵਨ ਵਿੱਚ ਸਭ ਸਕਾਨਾਤਮਕ ਨਤੀਜੇ ਪ੍ਰਾਪਤ ਹੁੰਦੇ ਹਨ। ਜਿਨਾਂ ਜਾਤਕਾਂ ਦੀ ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਮਜ਼ਬੂਤ ਹੁੰਦਾ ਹੈ, ਉਹ ਆਰਾਮਦਾਇਕ ਅਤੇ ਖੁਸ਼ੀ ਭਰਿਆ ਜੀਵਨ ਜੀਊਂਦੇ ਹਨ। ਅਜਿਹੇ ਜਾਤਕ ਪੈਸਾ ਕਮਾਓਣ ਅਤੇ ਆਪਣੀਆਂ ਸੁੱਖ-ਸੁਵਿਧਾਵਾਂ ਨੂੰ ਵਧਾਓਣ ਵਿੱਚ ਸਫਲ ਰਹਿੰਦੇ ਹਨ।
ਦੇਸ਼ ਦੇ ਜਾਣੇ-ਮਾਣੇ ਅਤੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੇ ਅਸਤ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਦੂਜੇ ਪਾਸੇ ਜੇਕਰ ਸ਼ੁੱਕਰ ਰਾਹੂ, ਕੇਤੂ ਜਾਂ ਮੰਗਲ ਵਰਗੇ ਗ੍ਰਹਿਆਂ ਦੇ ਨਾਲ ਖਰਾਬ ਰਿਸ਼ਤੇ ਬਣਾਉਂਦਾ ਹੈ, ਤਾਂ ਜਾਤਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਸ਼ੁੱਕਰ ਮੰਗਲ ਦੇ ਨਾਲ ਸੰਯੋਜਨ ਕਰਦਾ ਹੈ ਤਾਂ ਅਜਿਹੇ ਵਿੱਚ ਜਾਤਕਾਂ ਵਿੱਚ ਗੁੱਸਾ ਅਤੇ ਹਿੰਸਾਤਮਕ ਸੁਭਾਅ ਦੇਖਣ ਨੂੰ ਮਿਲਦਾ ਹੈ ਅਤੇ ਜੇਕਰ ਇਸ ਗ੍ਰਹਿ ਚਾਲ ਦੇ ਦੌਰਾਨ ਸ਼ੁੱਕਰ ਰਾਹੂ, ਕੇਤੂ ਵਰਗੇ ਅਸ਼ੁਭ ਗ੍ਰਹਿਆਂ ਦੇ ਨਾਲ ਸੰਯੋਜਨ ਕਰਦਾ ਹੈ ਤਾਂ ਜਾਤਕਾਂ ਨੂੰ ਚਮੜੀ ਸਬੰਧੀ ਸਮੱਸਿਆਵਾਂ, ਚੰਗੀ ਨੀਂਦ ਦੀ ਕਮੀ, ਸੋਜਿਸ਼ ਆਦਿ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Read In English: Venus Transit In Gemini
ਚੱਲੋ, ਹੁਣ ਸਭ 12 ਰਾਸ਼ੀਆਂ ਉੱਤੇ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਨਾਲ ਪੈਣ ਵਾਲ਼ੇ ਪ੍ਰਭਾਵ ਦੀ ਜਾਣਕਾਰੀ ਲੈਂਦੇ ਹਾਂ। ਨਾਲ ਹੀ ਇੱਥੇ ਅਸੀਂ ਤੁਹਾਨੂੰ ਸ਼ੁੱਕਰ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਦੇ ਉਪਾਵਾਂ ਬਾਰੇ ਵੀ ਦੱਸਾਂਗੇ।
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰੇਗਾ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡਾ ਪੈਸੇ ਦਾ ਨੁਕਸਾਨ ਕਰਵਾ ਸਕਦਾ ਹੈ। ਤੁਸੀਂ ਆਪਣੇ ਮਿੱਤਰਾਂ ਦਾ ਸਹਿਯੋਗ ਵੀ ਗੁਆ ਸਕਦੇ ਹੋ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਬਿਹਤਰ ਸੰਭਾਵਨਾਵਾਂ ਦੇ ਲਈ ਨੌਕਰੀ ਬਦਲਣ ਦਾ ਵਿਚਾਰ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ।
ਕਾਰੋਬਾਰੀ ਮੋਰਚੇ ਉੱਤੇ ਜੇਕਰ ਤੁਸੀਂ ਕਾਰੋਬਾਰ ਕਰ ਰਹੇ ਹੋ, ਤਾਂ ਤੁਹਾਨੂੰ ਆਪਣੇ ਕੰਮ ਦੀ ਸਫਲਤਾ ਦੇ ਲਈ ਕੁਝ ਪਰਿਵਰਤਨ ਕਰਨ ਦੀ ਜ਼ਰੂਰਤ ਪਵੇਗੀ।
ਆਰਥਿਕ ਮੋਰਚੇ ਉੱਤੇ ਯਾਤਰਾ ਦੇ ਦੌਰਾਨ ਧਨ-ਹਾਨੀ ਹੋਣ ਦੀ ਸੰਭਾਵਨਾ ਹੈ। ਇਸ ਦੇ ਪ੍ਰਤੀ ਸਾਵਧਾਨ ਰਹੋ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਈਗੋ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ ਦੇ ਮੋਰਚੇ ਉੱਤੇ ਦੇਖੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਜੀਵਨਸਾਥੀ ਦੀ ਸਿਹਤ ਉੱਤੇ ਮੋਟਾ ਖਰਚਾ ਕਰਨਾ ਪਵੇਗਾ।
ਉਪਾਅ: ਹਰ ਰੋਜ਼ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪਹਿਲੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਜ਼ਿਆਦਾ ਖਰਚਿਆਂ ਦਾ ਸਾਹਮਣਾ ਕਰਵਾ ਸਕਦਾ ਹੈ। ਨਾਲ ਹੀ ਪਰਿਵਾਰਿਕ ਕਦਰਾਂ-ਕੀਮਤਾਂ ਵਿੱਚ ਵੀ ਕੁਝ ਕਮੀ ਦੇਖਣ ਨੂੰ ਮਿਲ ਸਕਦੀ ਹੈ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਕਰੀਅਰ ਵਿੱਚ ਸਫਲਤਾ ਪ੍ਰਾਪਤ ਹੋ ਸਕਦੀ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਦੋ ਤੋਂ ਜ਼ਿਆਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਅਤੇ ਇਸ ਨਾਲ਼ ਤੁਹਾਨੂੰ ਲਾਭ ਮਿਲੇਗਾ।
ਆਰਥਿਕ ਮੋਰਚੇ ਉੱਤੇ ਤੁਸੀਂ ਚੰਗਾ ਪੈਸਾ ਕਮਾਓਗੇ ਅਤੇ ਕੋਸ਼ਿਸ਼ ਕਰੋਗੇ ਤਾਂ ਪੈਸਾ ਇਕੱਠਾ ਕਰਨ ਵਿੱਚ ਵੀ ਸਫਲ ਹੋ ਸਕਦੇ ਹੋ।
ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਵਿਵਹਾਰ ਕਰਨ ਵਿੱਚ ਕਾਮਯਾਬ ਹੋਵੋਗੇ ਅਤੇ ਇਹ ਤੁਹਾਡੇ ਵਿਚਕਾਰ ਮੌਜੂਦ ਪਿਆਰ ਦੇ ਕਾਰਨ ਹੀ ਸੰਭਵ ਹੋ ਸਕੇਗਾ।
ਸਿਹਤ ਦੇ ਮੋਰਚੇ ਉੱਤੇ ਤੁਹਾਡੇ ਅੰਦਰ ਰੋਗ ਪ੍ਰਤੀਰੋਧਕ ਖਮਤਾ ਦਾ ਚੰਗਾ ਪੱਧਰ ਨਜ਼ਰ ਆਵੇਗਾ, ਜਿਸ ਕਾਰਨ ਤੁਹਾਡੀ ਸਿਹਤ ਉੱਤਮ ਬਣੀ ਰਹੇਗੀ।
ਉਪਾਅ: ਹਰ ਰੋਜ਼ 33 ਵਾਰ 'ॐ ਭਾਰਗਵਾਯ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਅਤੇ ਸੁੱਖ-ਸੁਵਿਧਾਵਾਂ ਵਿੱਚ ਵਾਧੇ ਦੇ ਸੰਕੇਤ ਦੇ ਰਿਹਾ ਹੈ। ਤੁਸੀਂ ਇਸ ਦੌਰਾਨ ਯਾਤਰਾ ਉਤੇ ਜਾਣ ਲਈ ਜ਼ਿਆਦਾ ਇੱਛੁਕ ਨਜ਼ਰ ਆਓਗੇ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੇ ਕੰਮ ਦੇ ਸਬੰਧ ਵਿੱਚ ਜ਼ਿਆਦਾ ਪ੍ਰਸਿੱਧੀ ਪ੍ਰਾਪਤ ਕਰੋਗੇ ਅਤੇ ਇਸ ਨਾਲ ਲਾਭ ਪ੍ਰਾਪਤ ਕਰੋਗੇ।
ਕਾਰੋਬਾਰੀ ਮੋਰਚੇ ਉੱਤੇ ਜੇਕਰ ਤੁਸੀਂ ਕਾਰੋਬਾਰੀ ਹੋ, ਤਾਂ ਲਾਭ ਪ੍ਰਾਪਤ ਕਰੋਗੇ ਅਤੇ ਆਪਣੇ-ਆਪ ਨੂੰ ਇੱਕ ਚੰਗੇ ਕਾਰੋਬਾਰੀ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਸਫਲ ਰਹੋਗੇ।
ਆਰਥਿਕ ਮੋਰਚੇ ‘ਤੇ ਦੇਖੀਏ ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਚੰਗਾ ਮੁਨਾਫਾ ਕਮਾਓਗੇ।
ਰਿਸ਼ਤਿਆਂ ਦੇ ਸੰਦਰਭ ਵਿੱਚ ਦੇਖੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਤਾਲਮੇਲ ਬਣਾ ਕੇ ਰੱਖਣ ਵਿੱਚ ਕਾਮਯਾਬ ਰਹੋਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਸੀਂ ਜ਼ਿਆਦਾ ਫਿੱਟ ਅਤੇ ਉਤਸਾਹੀ ਨਜ਼ਰ ਆਓਗੇ।
ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਜਾਪ ਕਰੋ।
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰੇਗਾ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਪਰਿਵਾਰਿਕ ਸਮੱਸਿਆਵਾਂ ਅਤੇ ਲਾਭ ਦੀ ਕਮੀ ਵਰਗੀਆਂ ਪਰੇਸ਼ਾਨੀਆਂ ਹੋਣ ਦੇ ਸੰਕੇਤ ਦੇ ਰਿਹਾ ਹੈ, ਜਿਸ ਨਾਲ ਤੁਹਾਡੀ ਚਿੰਤਾ ਵੱਧ ਸਕਦੀ ਹੈ।
ਕਰੀਅਰ ਦੇ ਮੋਰਚੇ ਅਤੇ ਉੱਤੇ ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਦੇ ਵਿਚਕਾਰ ਆਪਣਾ ਮਾਣ ਗੁਆ ਸਕਦੇ ਹੋ, ਜਿਸ ਨਾਲ ਤੁਹਾਡੀ ਚਿੰਤਾ ਵੱਧ ਸਕਦੀ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ, ਕਿਉਂਕਿ ਇਸ ਦੌਰਾਨ ਤੁਹਾਨੂੰ ਘੱਟ ਮੁਨਾਫਾ ਪ੍ਰਾਪਤ ਹੋਵੇਗਾ।
ਆਰਥਿਕ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਹਾਨੂੰ ਧਨ-ਹਾਨੀ ਹੋ ਸਕਦੀ ਹੈ। ਨਾਲ ਹੀ ਤੁਹਾਡੇ ਖਰਚੇ ਵੀ ਵੱਧ ਸਕਦੇ ਹਨ।
ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਆਪਣੇ ਸਾਥੀ ਦੇ ਨਾਲ ਚੰਗੀਆਂ ਕਦਰਾਂ-ਕੀਮਤਾਂ ਨੂੰ ਬਣਾ ਕੇ ਰੱਖਣ ਵਿੱਚ ਸਫਲ ਨਹੀਂ ਹੋ ਸਕੋਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੇ ਮੋਢਿਆਂ, ਗੋਡਿਆਂ ਅਤੇ ਪੈਰਾਂ ਵਿੱਚ ਦਰਦ ਹੋ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
ਕਰਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਚੰਦਰ ਰਾਸ਼ੀ ਦੇ ਸਬੰਧ ਵਿੱਚ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡੇ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਕਾਰਨ ਤੁਹਾਡੇ ਵਿਕਾਸ ਵਿੱਚ ਸਫਲਤਾ ਦਿਲਵਾਏਗਾ।
ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਕਰੀਅਰ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਵੇਗੀ। ਨਾਲ ਹੀ ਤੁਸੀਂ ਪਹਿਚਾਣ ਬਣਾ ਸਕਣ ਵਿੱਚ ਵੀ ਕਾਮਯਾਬ ਹੋਵੋਗੇ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਚੰਗਾ ਮੁਨਾਫਾ ਕਮਾਓਗੇ। ਨਾਲ ਹੀ ਤੁਹਾਡੇ ਲਈ ਮੁਕਾਬਲੇ ਦੀ ਗੁੰਜਾਇਸ਼ ਵੀ ਜ਼ਿਆਦਾ ਨਜ਼ਰ ਆ ਰਹੀ ਹੈ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਕਾਫੀ ਚੰਗਾ ਲਾਭ ਹੋਵੇਗਾ ਅਤੇ ਇਸ ਤਰ੍ਹਾਂ ਤੁਸੀਂ ਬੱਚਤ ਕਰਨ ਵਿੱਚ ਵੀ ਸਫਲ ਰਹੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਤਾਲਮੇਲ ਬਣਾ ਕੇ ਰੱਖ ਸਕੋਗੇ।
ਸਿਹਤ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਸੀਂ ਉਤਸ਼ਾਹ ਅਤੇ ਊਰਜਾ ਦੇ ਕਾਰਨ ਚੰਗੀ ਸਿਹਤ ਦਾ ਲਾਭ ਲਓਗੇ।
ਉਪਾਅ: ਐਤਵਾਰ ਦੇ ਦਿਨ ਸੂਰਜ ਗ੍ਰਹਿ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਸਥਿਤ ਹੋਣ ਜਾ ਰਿਹਾ ਹੈ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਜ਼ਿਆਦਾ ਧਨ ਪ੍ਰਾਪਤ ਕਰਨ ਅਤੇ ਚੰਗੀ ਕਿਸਮਤ ਦਿਲਵਾਓਣ ਵਿੱਚ ਮੱਦਦਗਾਰ ਸਾਬਤ ਹੋਵੇਗਾ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਕੰਮ ਵਿੱਚ ਸਿਧਾਂਤਾਂ ਵਾਲੇ ਵਿਅਕਤੀ ਦੇ ਰੂਪ ਵਿੱਚ ਆਪਣੀ ਛਵੀ ਬਣਾਓਗੇ ਅਤੇ ਨੌਵੇਂ-ਨਵੇਂ ਮੌਕੇ ਪ੍ਰਾਪਤ ਕਰੋਗੇ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਆਪਣੇ ਕਾਰੋਬਾਰ ਤੋਂ ਜ਼ਿਆਦਾ ਮੁਨਾਫਾ ਕਮਾਓਗੇ ਅਤੇ ਇਸ ਵਿੱਚ ਤੁਹਾਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ।
ਆਰਥਿਕ ਮੋਰਚੇ ਉੱਤੇ ਦੇਖੀਏ ਤਾਂ ਤੁਹਾਡੇ ਉਤਸ਼ਾਹ ਅਤੇ ਭੱਤਿਆਂ ਨਾਲ ਤੁਹਾਨੂੰ ਜ਼ਿਆਦਾ ਲਾਭ ਮਿਲਣ ਦੀ ਸੰਭਾਵਨਾ ਹੈ। ਕੋਸ਼ਿਸ਼ ਕਰੋਗੇ ਤਾਂ ਤੁਸੀਂ ਪੈਸਾ ਵੀ ਇਕੱਠਾ ਕਰ ਸਕੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਆਪਣੇ ਸਾਥੀ ਦੇ ਨਾਲ ਜ਼ਿਆਦਾ ਪ੍ਰੇਮ ਬਣਾ ਕੇ ਰੱਖਣ ਵਿੱਚ ਕਾਮਯਾਬ ਹੋਵੋਗੇ।
ਸਿਹਤ ਦੇ ਪੱਖ ਤੋਂ ਦੇਖੀਏ ਤਾਂ ਤੁਸੀਂ ਉਤਸ਼ਾਹ ਦੇ ਦਮ ਉੱਤੇ ਉੱਤਮ ਸਿਹਤ ਦਾ ਆਨੰਦ ਲਓਗੇ।
ਉਪਾਅ: ਮੰਗਲਵਾਰ ਦੇ ਦਿਨ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪਹਿਲੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਅਧਿਆਤਮਿਕ ਚੀਜ਼ਾਂ ਅਤੇ ਉਸ ਨਾਲ ਸਬੰਧਤ ਯਾਤਰਾ ਵਿੱਚ ਸ਼ਾਮਿਲ ਹੋਣ ਦੇ ਮੌਕੇ ਪ੍ਰਦਾਨ ਕਰੇਗਾ।
ਕਰੀਅਰ ਦੇ ਮੋਰਚੇ ਉੱਤੇ ਇਸ ਗੋਚਰ ਦੇ ਦੌਰਾਨ ਤੁਸੀਂ ਭਲਾਈ ਦੇ ਲਈ ਨੌਕਰੀ ਬਦਲਣ ਬਾਰੇ ਸੋਚ ਸਕਦੇ ਹੋ। ਤੁਹਾਨੂੰ ਨਵੇਂ ਆਨਸਾਈਟ ਮੌਕੇ ਮਿਲਣ ਦੀ ਸੰਭਾਵਨਾ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਲਾਭ ਦੇ ਮਾਮਲੇ ਵਿੱਚ ਕਿਸਮਤ ਦਾ ਸਾਥ ਔਸਤ ਹੀ ਪ੍ਰਾਪਤ ਹੋਵੇਗਾ ਅਤੇ ਲਾਭ ਕਮਾਓਣ ਦੀ ਸੰਭਾਵਨਾ ਵੀ ਔਸਤ ਹੀ ਨਜ਼ਰ ਆ ਰਹੀ ਹੈ।
ਆਰਥਿਕ ਪੱਖ ਦੇ ਸੰਦਰਭ ਤੋਂ ਗੱਲ ਕਰੀਏ ਤਾਂ ਤੁਸੀਂ ਬੱਚਤ ਨਹੀਂ ਕਰ ਸਕੋਗੇ, ਬਲਕਿ ਤੁਹਾਨੂੰ ਜ਼ਿਆਦਾ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਖੁਸ਼ੀਆਂ ਭਰਿਆ ਸਮਾਂ ਬਤੀਤ ਕਰੋਗੇ।
ਸਿਹਤ ਦੇ ਮੋਰਚੇ ਉੱਤੇ ਤੁਹਾਡੇ ਵਿੱਚ ਦ੍ਰਿੜ ਸੰਕਲਪ ਦੇ ਨਾਲ-ਨਾਲ ਆਤਮ ਵਿਸ਼ਵਾਸ ਵੀ ਨਜ਼ਰ ਆਵੇਗਾ।
ਉਪਾਅ: ਮੰਗਲਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਆਪਣੇ ਦੋਸਤਾਂ ਦੇ ਨਾਲ ਲੜਾਈ ਹੋਣ ਦੇ ਸੰਕੇਤ ਦੇ ਰਿਹਾ ਹੈ। ਨਾਲ ਹੀ ਇਸ ਦੌਰਾਨ ਤੁਹਾਨੂੰ ਕਈ ਅਣਚਾਹੀਆਂ ਯਾਤਰਾਵਾਂ ਵੀ ਕਰਨੀਆਂ ਪੈ ਸਕਦੀਆਂ ਹਨ।
ਕਰੀਅਰ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਤਣਾਅ ਦੇ ਕਾਰਨ ਕੰਮ ਦੇ ਜ਼ਿਆਦਾ ਦਬਾਅ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਕਾਰਨ ਕਾਰਜ ਖੇਤਰ ਵਿੱਚ ਤੁਹਾਨੂੰ ਪਹਿਚਾਣ ਵਿੱਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਰੋਬਾਰੀ ਮੋਰਚੇ ਉੱਤੇ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਲਾਪਰਵਾਹੀ ਅਤੇ ਗਲਤ ਦ੍ਰਿਸ਼ਟੀਕੋਣ ਦੇ ਕਾਰਨ ਤੁਹਾਨੂੰ ਨੁਕਸਾਨ ਹੋ ਸਕਦਾ ਹੈ।
ਆਰਥਿਕ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਯਾਤਰਾ ਦੇ ਦੌਰਾਨ ਧਨ-ਹਾਨੀ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਰਿਸ਼ਤਿਆਂ ਦੇ ਸੰਦਰਭ ਤੋਂ ਦੇਖੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਅਸਹਿਮਤੀ ਹੋਣ ਦੇ ਕਾਰਨ ਜ਼ਿਆਦਾ ਵਿਵਾਦ ਦਾ ਸਾਹਮਣਾ ਕਰਨਾ ਪਵੇਗਾ।
ਸਿਹਤ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਅੱਖਾਂ ਵਿੱਚ ਦਰਦ ਅਤੇ ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਹਰ ਰੋਜ਼ 41 ਵਾਰ 'ॐ ਮਾਂਡਾਯ ਨਮਹ:' ਮੰਤਰ ਦਾ ਜਾਪ ਕਰੋ।
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਚੰਦਰ ਰਾਸ਼ੀ ਦੇ ਸਬੰਧ ਵਿੱਚ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਆਪਣੇ ਜੀਵਨਸਾਥੀ ਅਤੇ ਦੋਸਤਾਂ ਦੇ ਨਾਲ ਰਿਸ਼ਤੇ ਵਿੱਚ ਅਸ਼ਾਂਤੀ ਦੇ ਸੰਕੇਤ ਦੇ ਰਿਹਾ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਕੰਮ ਦੇ ਦੌਰਾਨ ਜ਼ਿਆਦਾ ਦਬਾਅ ਅਤੇ ਉਲਝਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਆਪਣੇ ਸਾਂਝੇਦਾਰਾਂ ਵੱਲੋਂ ਪਰੇਸ਼ਾਨੀ ਅਤੇ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਆਰਥਿਕ ਮੋਰਚੇ ਦੇ ਸੰਦਰਭ ਵਿੱਚ ਤੁਹਾਨੂੰ ਜ਼ਿਆਦਾ ਖਰਚੇ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਦੌਰਾਨ ਬੱਚਤ ਦੀ ਗੁੰਜਾਇਸ਼ ਵੀ ਘੱਟ ਨਜ਼ਰ ਆ ਰਹੀ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਘੱਟ ਲਗਾਵ ਹੋਣ ਦੇ ਕਾਰਨ ਤੁਹਾਨੂੰ ਜੀਵਨਸਾਥੀ ਦੇ ਨਾਲ ਖੁਸ਼ੀਆਂ ਵਿੱਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਮੋਢਿਆਂ ਅਤੇ ਜੋੜਾਂ ਵਿੱਚ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਸ਼ਿਵਾਯ' ਮੰਤਰ ਦਾ ਜਾਪ ਕਰੋ।
ਧਨੂੰ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਚੰਦਰ ਰਾਸ਼ੀ ਦੇ ਸਬੰਧ ਵਿੱਚ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਭਵਿੱਖ ਨੂੰ ਲੈ ਕੇ ਚਿੰਤਾ ਹੋਣ ਦੇ ਸੰਕੇਤ ਦੇ ਰਿਹਾ ਹੈ। ਇਸ ਦੌਰਾਨ ਤੁਹਾਡੀ ਇਕਾਗਰਤਾ ਵਿੱਚ ਵੀ ਕਮੀ ਦੇਖਣ ਨੂੰ ਮਿਲ ਸਕਦੀ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਸੰਤੁਸ਼ਟੀ ਵਿੱਚ ਕਮੀ ਅਤੇ ਅਸ਼ਾਂਤੀ ਦੇ ਕਾਰਨ ਨੌਕਰੀ ਵਿੱਚ ਪਰਿਵਰਤਨ ਕਰਨਾ ਪੈ ਸਕਦਾ ਹੈ।
ਕਾਰੋਬਾਰੀ ਮੋਰਚੇ ‘ਤੇ ਲਾਪਰਵਾਹੀ ਅਤੇ ਵਿਰੋਧੀਆਂ ਵੱਲੋਂ ਜ਼ਿਆਦਾ ਖਤਰੇ ਦੇ ਕਾਰਨ ਨੁਕਸਾਨ ਹੋਣ ਦੇ ਸੰਕੇਤ ਮਿਲ ਰਹੇ ਹਨ।
ਆਰਥਿਕ ਮੋਰਚੇ ‘ਤੇ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਬੱਚਿਆਂ ਉੱਤੇ ਜ਼ਿਆਦਾ ਖਰਚਾ ਕਰਨ ਦੇ ਕਾਰਨ ਨੁਕਸਾਨ ਹੋ ਸਕਦਾ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਵਿਸ਼ਵਾਸ ਦੀ ਕਮੀ ਦੇ ਕਾਰਨ ਜੀਵਨਸਾਥੀ ਦੇ ਨਾਲ ਜ਼ਿਆਦਾ ਬਹਿਸ ਦਾ ਸਾਹਮਣਾ ਕਰਨਾ ਪਵੇਗਾ।
ਸਿਹਤ ਦੇ ਮੋਰਚੇ ਉੱਤੇ ਤੁਹਾਨੂੰ ਤਣਾਅ ਦੇ ਕਾਰਨ ਤੰਤਰਿਕਾ ਸਬੰਧੀ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਭਗਵਾਨ ਕਾਲ ਭੈਰਵ ਦੇ ਲਈ ਹਵਨ ਕਰਵਾਓ।
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਚੌਥੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਆਪਣੀ ਬੁੱਧੀ ਦਾ ਉਪਯੋਗ ਕਰਕੇ ਵਿਕਾਸ ਕਰਨ ਦੇ ਸੰਕੇਤ ਦੇ ਰਿਹਾ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੀ ਮਹਾਰਤ ਦਾ ਚੰਗਾ ਪ੍ਰਦਰਸ਼ਨ ਕਰੋਗੇ ਅਤੇ ਤਰੱਕੀ ਹਾਸਲ ਕਰੋਗੇ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਆਪਣੀ ਸਮਝਦਾਰੀ ਭਰੀ ਯੋਜਨਾ ਨਾਲ ਜ਼ਿਆਦਾ ਮੁਨਾਫਾ ਹੋਵੇਗਾ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਪ੍ਰੋਤਸਾਹਨ ਅਤੇ ਭੱਤਿਆਂ ਦੇ ਰੂਪ ਵਿੱਚ ਜ਼ਿਆਦਾ ਲਾਭ ਹੋ ਸਕਦਾ ਹੈ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਜ਼ਿਆਦਾ ਉਤਸਾਹਿਤ ਅਤੇ ਪਿਆਰ ਵਿੱਚ ਡੁੱਬੇ ਹੋਏ ਨਜ਼ਰ ਆਓਗੇ। ਇਸ ਨਾਲ ਤੁਹਾਨੂੰ ਖੁਸ਼ੀ ਮਿਲੇਗੀ।
ਸਿਹਤ ਦੇ ਮੋਰਚੇ ‘ਤੇ ਤੁਸੀਂ ਊਰਜਾ ਦੇ ਨਾਲ-ਨਾਲ ਚੰਗੀ ਸਿਹਤ ਕਾਇਮ ਰੱਖਣ ਵਿੱਚ ਵੀ ਸਫਲ ਹੋਵੋਗੇ।
ਉਪਾਅ: ਹਰ ਰੋਜ਼ 19 ਵਾਰ 'ॐ ਭਾਸਕਰਾਯ ਨਮਹ:' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਚੰਦਰ ਰਾਸ਼ੀ ਦੇ ਸਬੰਧ ਵਿੱਚ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਪਰਿਵਾਰਿਕ ਜੀਵਨ ਵਿੱਚ ਸੁੱਖ-ਸੁਵਿਧਾਵਾਂ ਦੀ ਕਮੀ ਅਤੇ ਪਰੇਸ਼ਾਨੀਆਂ ਆਓਣ ਦੇ ਸੰਕੇਤ ਦੇ ਰਿਹਾ ਹੈ। ਤੁਹਾਡੇ ਜੀਵਨ ਵਿੱਚ ਪਰਿਵਰਤਨ ਵੀ ਦੇਖਣ ਨੂੰ ਮਿਲ ਸਕਦੇ ਹਨ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੀ ਵਰਤਮਾਨ ਨੌਕਰੀ ਨੂੰ ਬਦਲ ਕੇ ਨਵੀ ਨੌਕਰੀ ਦਾ ਵਿਕਲਪ ਚੁਣ ਸਕਦੇ ਹੋ, ਜੋ ਤੁਹਾਨੂੰ ਪਸੰਦ ਨਹੀਂ ਆਵੇਗੀ।
ਕਾਰੋਬਾਰੀ ਮੋਰਚੇ ‘ਤੇ ਤੁਹਾਨੂੰ ਲਾਭ ਅਤੇ ਹਾਨੀ ਦੋਹਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸ਼ੁੱਕਰ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਸਮੇਂ ਵਿੱਚ ਤੁਹਾਨੂੰ ਕੁਝ ਪ੍ਰਤੀਕੂਲ ਸਥਿਤੀਆਂ ਵੀ ਝੱਲਣੀਆਂ ਪੈ ਸਕਦੀਆਂ ਹਨ।
ਆਰਥਿਕ ਪੱਖ ਤੋਂ ਦੇਖੀਏ ਤਾਂ ਤੁਸੀਂ ਆਪਣੇ ਪਰਿਵਾਰ ਦੇ ਲਈ ਪੈਸਾ ਖਰਚ ਕਰਦੇ ਨਜ਼ਰ ਆਓਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਤਾਲਮੇਲ ਦੀ ਕਮੀ ਦੇ ਕਾਰਨ ਤੁਹਾਨੂੰ ਜੀਵਨਸਾਥੀ ਦੇ ਨਾਲ ਸੰਤੁਸ਼ਟੀ ਪ੍ਰਾਪਤ ਨਹੀਂ ਹੋਵੇਗੀ।
ਸਿਹਤ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਸੀਂ ਜ਼ਿਆਦਾ ਪੈਸਾ ਖਰਚ ਕਰਦੇ ਨਜ਼ਰ ਆਓਗੇ, ਕਿਉਂਕਿ ਇਸ ਅਵਧੀ ਦੇ ਦੌਰਾਨ ਤੁਹਾਡੀ ਸਿਹਤ ਚੰਗੀ ਨਹੀਂ ਰਹੇਗੀ। ਅਜਿਹੇ ਵਿੱਚ ਤੁਹਾਡੇ ਜੀਵਨ ਵਿੱਚ ਇਸ ਸਮੇਂ ਬੱਚਤ ਦੀ ਗੁੰਜਾਇਸ਼ ਵੀ ਘੱਟ ਰਹੇਗੀ।
ਉਪਾਅ: 6 ਮਹੀਨੇ ਤੱਕ ਹਰ ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੇ ਲਈ ਪੂਜਾ ਕਰੋ।
ਮੀਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!