ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ

Author: Charu Lata | Updated Wed, 27 Mar 2024 04:35 PM IST

ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਇਹ ਗੋਚਰ 24 ਅਪ੍ਰੈਲ ਨੂੰ 23:44 ਵਜੇ ਹੋਵੇਗਾ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦਾ ਅਰਥ ਹੈ ਕਿ ਸ਼ੁੱਕਰ ਮੇਖ਼ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਮੇਖ਼ ਰਾਸ਼ੀ ਬਾਰੇ ਗੱਲ ਕਰੀਏ ਤਾਂ ਇਹ ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਹੈ ਅਤੇ ਸਾਹਸ, ਦ੍ਰਿੜਤਾ ਅਤੇ ਸੁਤੰਤਰਤਾ ਵਰਗੇ ਗੁਣਾ ਨੂੰ ਦਰਸਾਉਂਦੀ ਹੈ। ਜਦੋਂ ਪ੍ਰੇਮ, ਸੁੰਦਰਤਾ ਅਤੇ ਸਦਭਾਵ ਦਾ ਗ੍ਰਹਿ ਸ਼ੁੱਕਰ ਮੇਖ਼ ਰਾਸ਼ੀ ਵਿੱਚ ਗੋਚਰ ਕਰਦਾ ਹੈ, ਤਾਂ ਜੀਵਨ ਦੇ ਇਹਨਾਂ ਖੇਤਰਾਂ ਵਿੱਚ ਜ਼ਿਆਦਾ ਮੁਖਰਤਾ ਅਤੇ ਭਾਵੁਕ ਊਰਜਾ ਪ੍ਰਾਪਤ ਹੁੰਦੀ ਹੈ। ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਲੋਕ ਆਪਣੇ ਰਿਸ਼ਤੇ ਵਿੱਚ ਪਹਿਲ ਕਰਨ ਅਤੇ ਜੋ ਉਹ ਚਾਹੁੰਦੇ ਹਨ, ਉਸ ਨੂੰ ਪੂਰਾ ਕਰਨ ਦੇ ਲਈ ਜ਼ਿਆਦਾ ਇੱਛੁਕ ਨਜ਼ਰ ਆਓਣ ਵਾਲ਼ੇ ਹਨ।


ਪ੍ਰੇਮ ਅਤੇ ਸੁੰਦਰਤਾ ਦੇ ਨਾਲ ਸਬੰਧਤ ਮਾਮਲਿਆਂ ਵਿੱਚ ਜ਼ਿਆਦਾ ਉਤਸਾਹ ਅਤੇ ਉਮੰਗ ਨਜ਼ਰ ਆਵੇਗੀ। ਲੋਕ ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ਦੇ ਬਾਰੇ ਵਿੱਚ ਜ਼ਿਆਦਾ ਪ੍ਰਤੱਖ ਰਵੱਈਆ ਰੱਖਣਗੇ। ਸੁੰਦਰਤਾ ਸ਼ਾਸਤਰ ਦੇ ਸੰਦਰਭ ਵਿੱਚ ਸ਼ੁੱਕਰ ਅਤੇ ਮੇਖ਼ ਰਾਸ਼ੀ ਦਾ ਇਹ ਸੰਜੋਗ ਫੈਸ਼ਨ, ਕਲਾ ਅਤੇ ਡਿਜ਼ਾਇਨ ਵਰਗੇ ਖੇਤਰਾਂ ਵਿੱਚ ਸਾਹਸ ਭਰੇ ਵਿਕਲਪਾਂ ਨੂੰ ਪ੍ਰੇਰਿਤ ਕਰਦਾ ਨਜ਼ਰ ਆਵੇਗਾ। ਇਹ ਇੱਕ ਅਜਿਹਾ ਸਮਾਂ ਸਾਬਿਤ ਹੋਵੇਗਾ, ਜਦੋਂ ਵਿਅਕਤਿੱਤਵ ਅਤੇ ਆਤਮ-ਅਭਿਵਿਅਕਤੀ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ ਅਤੇ ਲੋਕ ਬਿਨਾਂ ਕਿਸੇ ਹਿਚਕਚਾਹਟ ਦੇ ਆਪਣੀ ਅਨੂਠੀ ਸ਼ੈਲੀ ਨੂੰ ਦੂਜਿਆਂ ਦੇ ਸਾਹਮਣੇ ਵਿਅਕਤ ਕਰਨ ਵਿੱਚ ਜ਼ਿਆਦਾ ਚੰਗਾ ਮਹਿਸੂਸ ਕਰਨਗੇ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਦਿਲ ਨਾਲ ਸਬੰਧਤ ਮਾਮਲਿਆਂ ਵਿੱਚ ਜੋਸ਼ ਅਤੇ ਗਤੀਸ਼ੀਲਤਾ ਦੀ ਭਾਵਨਾ ਪੈਦਾ ਕਰੇਗਾ। ਪ੍ਰੇਮ, ਸੁੰਦਰਤਾ ਅਤੇ ਵਿਅਕਤੀਗਤ ਇੱਛਾਵਾਂ ਨੂੰ ਅੱਗੇ ਵਧਾਉਣ ਵਿੱਚ ਸਾਹਸ ਅਤੇ ਦ੍ਰਿੜਤਾ ਪ੍ਰਦਾਨ ਕਰੇਗਾ।

2024 ਵਿੱਚ ਕਦੋਂ-ਕਦੋਂ ਹੋਵੇਗਾ ਸ਼ੁੱਕਰ ਦਾ ਗੋਚਰ ਅਤੇ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ? ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਵਾਬ ਪ੍ਰਾਪਤ ਕਰੋ

ਮੇਖ਼ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਜਾਤਕਾਂ ਦੇ ਜੀਵਨ ਉੱਤੇ ਵੀ ਗਹਿਰਾ ਪ੍ਰਭਾਵ ਪਾਵੇਗਾ। ਇਹ ਗੋਚਰ ਪ੍ਰੇਮ, ਵਿਲਾਸਤਾ ਅਤੇ ਪਰਿਵਰਤਨ ਦੀ ਊਰਜਾ ਵਿੱਚ ਪ੍ਰਭਾਵ ਪਾਵੇਗਾ ਅਤੇ ਵਿਅਕਤੀ ਨੂੰ ਇੱਛਾਵਾਂ ਦੀ ਗਹਿਰਾਈ ਦਾ ਪਤਾ ਲਗਾਉਣ ਦੇ ਲਈ ਪ੍ਰੇਰਿਤ ਕਰੇਗਾ। ਆਪਣੇ ਇਸ ਖਾਸ ਲੇਖ ਵਿੱਚ ਅੱਜ ਅਸੀਂ ਮੇਖ਼ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦਾ ਜੀਵਨ ਦੇ ਵੱਖ-ਵੱਖ ਖੇਤਰਾਂ ਉੱਤੇ ਕਿਹੋ-ਜਿਹਾ ਪ੍ਰਭਾਵ ਪਵੇਗਾ, ਇਸ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ।

ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ

ਸ਼ੁੱਕਰ ਗ੍ਰਹਿ ਬਾਰੇ ਗੱਲ ਕਰੀਏ ਤਾਂ ਜੋਤਿਸ਼ ਵਿੱਚ ਇਸ ਨੂੰ ਪ੍ਰੇਮ ਅਤੇ ਸੁੰਦਰਤਾ ਦਾ ਗ੍ਰਹਿ ਮੰਨਿਆ ਗਿਆ ਹੈ। ਮੇਖ਼ ਰਾਸ਼ੀ ਵਿੱਚ ਸ਼ੁੱਕਰ ਦਾ ਗੁਚਰ ਸ਼ੁੱਕਰ ਦਾ ਸਰਵਉੱਚ ਸਥਾਨ ਮੰਨਿਆ ਜਾਂਦਾ ਹੈ, ਜੋ ਦਲੇਰੀ ਅਤੇ ਵਿਅਕਤੀਵਾਦ ਦੀ ਰਾਸ਼ੀ ਹੁੰਦੀ ਹੈ। ਇਹਨਾਂ ਦੋਹਾਂ ਦੇ ਸਪਸ਼ਟ ਅੰਤਰ ਦੇ ਬਾਵਜੂਦ ਸ਼ੁੱਕਰ ਅਤੇ ਮੇਖ਼ ਰਾਸ਼ੀ ਦਾ ਸੰਯੋਜਨ ਆਤਮ-ਅਭਿਵਿਅਕਤੀ ਅਤੇ ਅਨਵੇਸ਼ਣ ਦਾ ਸਮਾਂ ਸਾਬਿਤ ਹੋਵੇਗਾ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਵਿਅਕਤੀ ਦੇ ਜੀਵਨ ਵਿੱਚ ਊਰਜਾ, ਜਨੂੰਨ, ਸੁਤੰਤਰਤਾ ਅਤੇ ਆਤਮ-ਖੋਜ ਦੇ ਮੌਕੇ ਲੈ ਕੇ ਆਵੇਗਾ।

ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਨੂੰ ਨਾ ਕੇਵਲ ਭੌਤਿਕ ਸੁੱਖਾਂ ਅਤੇ ਧਨ ਦਾ ਕਾਰਕ ਮੰਨਿਆ ਜਾਂਦਾ ਹੈ, ਬਲਕਿ ਇਹ ਸੁੰਦਰਤਾ ਅਤੇ ਭਾਵਨਾਤਮਕ ਸੰਤੁਸ਼ਟੀ ਦੀ ਖੋਜ ਦਾ ਵੀ ਪ੍ਰਤੀਕ ਮੰਨਿਆ ਗਿਆ ਹੈ। ਜਿਵੇਂ ਹੀ ਸ਼ੁੱਕਰ ਮੇਖ਼ ਰਾਸ਼ੀ ਵਿੱਚ ਗੋਚਰ ਕਰੇਗਾ, ਇਹ ਰੋਮਾਂਸ ਨੂੰ ਵਧਾਉਣ ਵਾਲਾ ਅਤੇ ਜੀਵਨ ਵਿੱਚ ਵਿੱਤੀ ਸਮ੍ਰਿੱਧੀ ਅਤੇ ਵਿਅਕਤੀਗਤ ਵਿਕਾਸ ਲੈ ਕੇ ਆਉਣ ਵਾਲਾ ਸਾਬਤ ਹੋਵੇਗਾ। ਜਾਤਕ ਆਪਣੇ-ਆਪ ਨੂੰ ਉਹਨਾਂ ਅਨੁਭਵਾਂ ਵੱਲ ਜ਼ਿਆਦਾ ਖਿੱਚਿਆ ਹੋਇਆ ਦੇਖਣਗੇ, ਜੋ ਉਹਨਾਂ ਦੇ ਜਨੂੰਨ ਨੂੰ ਵਧਾਉਣ ਵਾਲਾ ਅਤੇ ਉਹਨਾਂ ਦੇ ਆਤਮ-ਮੁੱਲਾਂ ਦੀ ਭਾਵਨਾ ਨੂੰ ਵਧਾਉਣ ਵਾਲਾ ਸਾਬਿਤ ਹੋਵੇਗਾ, ਜਿਸ ਨਾਲ ਜੀਵਨ ਵਿੱਚ ਵਿਅਕਤੀ ਦੇ ਪਰਿਪੱਖ ਅਤੇ ਵਿਵਹਾਰ ਵਿੱਚ ਪਰਿਵਰਤਨ ਦੇਖਣ ਨੂੰ ਮਿਲੇਗਾ। ਮੇਖ਼ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਰਿਸ਼ਤਿਆਂ ਵਿੱਚ ਜਨੂੰਨ ਅਤੇ ਅੰਤਰੰਗਤਾ ਵਧਣ ਦੇ ਵੀ ਸੰਕੇਤ ਦੇ ਰਿਹਾ ਹੈ, ਜਿਸ ਨਾਲ ਜਾਤਕਾਂ ਨੂੰ ਆਪਣੀਆਂ ਇੱਛਾਵਾਂ ਅਤੇ ਪਿਆਰ ਨੂੰ ਵਿਅਕਤ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ। ਮੇਖ਼ ਰਾਸ਼ੀ ਦੀ ਉੱਗਰ ਊਰਜਾ, ਸਹਿਜਤਾ ਅਤੇ ਰੋਮਾਂਸ ਨੂੰ ਉਤਸਾਹਿਤ ਕਰੇਗੀ। ਇਸ ਰਾਸ਼ੀ ਦੇ ਜਿਹੜੇ ਜਾਤਕ ਪਹਿਲਾਂ ਤੋਂ ਹੀ ਪ੍ਰੇਮ ਸੰਬੰਧ ਵਿੱਚ ਹਨ, ਉਹ ਆਪਣੇ ਸਾਥੀ ਦੇ ਨਾਲ ਕਿਸੇ ਨਵੇਂ ਅਨੁਭਵ ਲਈ ਜਾਣ ਅਤੇ ਇਕੱਠੇ ਕਿਸੇ ਅਨੋਖੀ ਜਗ੍ਹਾ ਦਾ ਪਤਾ ਲਗਾਉਣ ਦੇ ਲਈ ਉਤਸਾਹਿਤ ਨਜ਼ਰ ਆਉਣਗੇ। ਹਾਲਾਂਕਿ ਇਸ ਦੇ ਨਾਲ ਹੀ ਦ੍ਰਿੜਤਾ ਅਤੇ ਈਗੋ ਦੇ ਟਕਰਾਅ ਦੇ ਚਲਦੇ ਰਿਸ਼ਤਿਆਂ ਵਿੱਚ ਵਾਦ-ਵਿਵਾਦ ਖੜੇ ਹੋਣ ਦੀ ਵੀ ਸੰਭਾਵਨਾ ਹੈ। ਪਰ ਸ਼ੁੱਕਰ ਦੀ ਮੌਜੂਦਗੀ ਇਸ ਗੱਲ ਦੇ ਸੰਕੇਤ ਦੇ ਰਹੀ ਹੈ ਕਿ ਅੰਤ ਵਿੱਚ ਜਿੱਤ ਪਿਆਰ ਦੀ ਹੀ ਹੋਵੇਗੀ, ਜਿਸ ਨਾਲ ਪ੍ਰੇਮੀਆਂ ਦੇ ਵਿਚਕਾਰ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਉਨਾਂ ਦੀ ਆਪਸੀ ਸਮਝ ਗਹਿਰੀ ਬਣੇਗੀ।

ਕਦੋਂ ਬਣੇਗੀ ਸਰਕਾਰੀ ਨੌਕਰੀ ਦੀ ਸੰਭਾਵਨਾ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ

ਮੇਖ਼ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਹੋਣ ਨਾਲ ਆਰਥਿਕਤਾ ਅਤੇ ਵਿਲਾਸਤਾ ਦੇ ਸੰਦਰਭ ਵਿੱਚ ਭੋਗ ਵਿਲਾਸ ਅਤੇ ਫਜ਼ੂਲਖਰਚੀ ਵੀ ਵਧਣ ਦੀ ਸੰਭਾਵਨਾ ਹੈ। ਵਿਅਕਤੀ ਭੌਤਿਕ ਸੰਸਾਰ ਦਾ ਅਨੰਦ ਲੈਣ ਅਤੇ ਸੰਤੁਸ਼ਟੀ ਦੀ ਭਾਲ ਵਿੱਚ ਭੌਤਿਕ ਸੰਪੱਤੀ ਦਾ ਅਨੁਭਵ ਲੈਣ ਲਈ ਫਜ਼ੂਲਖਰਚੀ ਕਰਦੇ ਨਜ਼ਰ ਆ ਸਕਦੇ ਹਨ। ਹਾਲਾਂਕਿ ਇਹ ਸਮਾਂ ਵਿੱਤੀ ਸਥਿਰਤਾ ਨੂੰ ਬਣਾ ਕੇ ਰੱਖਣ ਦੇ ਲਈ ਜ਼ਿਆਦਾ ਖਰਚੇ ਤੋਂ ਬਚਣ ਦੇ ਲਈ ਧੀਰਜ ਅਤੇ ਵਿਵੇਕ ਅਤੇ ਬੁੱਧੀ ਦਾ ਇਸਤੇਮਾਲ ਕਰਨ ਦਾ ਸਮਾਂ ਸਾਬਿਤ ਹੋਵੇਗਾ।

ਭੌਤਿਕ ਸੁੱਖਾਂ ਤੋਂ ਦੂਰ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਅਧਿਆਤਮਿਕ ਅਤੇ ਭਾਵਨਾਤਮਕ ਵਿਕਾਸ ਦੇ ਮੌਕੇ ਪ੍ਰਦਾਨ ਕਰੇਗਾ, ਜੋ ਜਾਤਕਾਂ ਨੂੰ ਆਪਣੀਆਂ ਇੱਛਾਵਾਂ ਵਿੱਚ ਗਹਿਰਾਈ ਨਾਲ ਉਤਰਨ ਲਈ ਪ੍ਰੇਰਿਤ ਕਰੇਗਾ। ਮੇਖ਼ ਰਾਸ਼ੀ ਦੀ ਉੱਗਰ ਊਰਜਾ, ਆਤਮ-ਖੋਜ ਅਤੇ ਵਿਅਕਤੀਗਤ ਸਸ਼ਕਤੀਕਰਣ ਨੂੰ ਉਤਸਾਹਿਤ ਕਰੇਗੀ, ਜਿਸ ਨਾਲ ਜਾਤਕਾਂ ਨੂੰ ਪ੍ਰਮਾਣਿਕਤਾ ਨੂੰ ਅਪਨਾਓਣ ਅਤੇ ਆਤਮ ਵਿਸ਼ਵਾਸ ਦੇ ਨਾਲ ਅੱਗੇ ਵਧਣ ਦੀ ਪ੍ਰੇਰਣਾ ਮਿਲੇਗੀ। ਆਤਮ ਨਿਰੀਖਣ ਦੁਆਰਾ ਇਹ ਸਮਾਂ ਗਹਿਰੇ ਰਿਸ਼ਤੇ ਅਤੇ ਆਪਣੇ ਪ੍ਰਤੀ ਇਮਾਨਦਾਰੀ ਦੀ ਭਾਵਨਾ ਨੂੰ ਵਧਾਉਣ ਵਾਲਾ ਸਾਬਤ ਹੋਵੇਗਾ। ਮੇਖ਼ ਰਾਸ਼ੀ ਦੇ ਮਾਧਿਅਮ ਤੋਂ ਸ਼ੁੱਕਰ ਦਾ ਗੋਚਰ ਜਾਤਕਾਂ ਦੇ ਜੀਵਨ ਵਿੱਚ ਵਿਕਾਸ ਦੇ ਪਰਿਵਰਤਨ ਦੇ ਕਈ ਮੌਕੇ ਲੈ ਕੇ ਆਵੇਗਾ। ਹਾਲਾਂਕਿ ਇਹ ਅਜਿਹੀਆਂ ਚੁਣੌਤੀਆਂ ਵੀ ਖੜੀਆਂ ਕਰੇਗਾ, ਜਿਨਾਂ ਦੇ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। ਰਿਸ਼ਤਿਆਂ ਵਿੱਚ ਈਗੋ ਦਾ ਟਕਰਾਅ, ਲੜਾਈ-ਝਗੜਾ, ਵਾਦ-ਵਿਵਾਦ ਅਤੇ ਗਲਤਫਹਿਮੀ ਦਾ ਕਾਰਨ ਬਣੇਗਾ। ਇਸ ਲਈ ਤੁਹਾਨੂੰ ਧੀਰਜ, ਆਪਸੀ ਸਮਝ ਅਤੇ ਖੁੱਲੇ ਸੰਚਾਰ ਨੂੰ ਅਪਨਾਓਣ ਦੀ ਜ਼ਰੂਰਤ ਪਵੇਗੀ। ਇਸ ਤੋਂ ਇਲਾਵਾ ਜਾਤਕਾਂ ਨੂੰ ਸਥਿਰਤਾ ਬਣਾ ਕੇ ਰੱਖਣ ਦੇ ਲਈ ਆਪਣੇ ਖਰਚੇ ਉੱਤੇ ਲਗਾਮ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਫਜ਼ੂਲਖਰਚੀ ਤੋਂ ਬਚੋ।

Click Here To Read In English:

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ

ਚੱਲੋ ਹੁਣ ਅੱਗੇ ਵਧਦੇ ਹਾਂ ਅਤੇ ਜਾਣਕਾਰੀ ਲੈਂਦੇ ਹਾਂ ਕਿ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ 12 ਰਾਸ਼ੀਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।

ਮੇਖ਼ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪਰਿਵਾਰ, ਧਨ ਅਤੇ ਬੋਲਬਾਣੀ ਦੇ ਦੂਜੇ ਘਰ ਅਤੇ ਵਿਆਹ ਅਤੇ ਸਾਂਝੇਦਾਰੀ ਦੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਸਵੈ ਅਤੇ ਚਰਿੱਤਰ ਦੇ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਇਹ ਗੋਚਰ ਕਰੀਅਰ ਦੇ ਮੋਰਚੇ ‘ਤੇ ਅਨੁਕੂਲ ਸਾਬਿਤ ਹੋਵੇਗਾ। ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਪੇਸ਼ੇਵਰ ਜੀਵਨ ਵਿੱਚ ਤਰੱਕੀ ਪ੍ਰਾਪਤ ਹੋਵੇਗੀ। ਤੁਹਾਡਾ ਦਿਲ-ਖਿੱਚਵਾਂ ਵਿਅਕਤਿੱਤਵ ਅਤੇ ਸ਼ਾਨਦਾਰ ਸੰਚਾਰ ਕੁਸ਼ਲਤਾ ਕਰੀਅਰ ਵਿੱਚ ਤਰੱਕੀ ਦੇ ਨਵੇਂ ਮੌਕੇ ਖੋਲਣਗੇ। ਤੁਸੀਂ ਆਪਣੇ-ਆਪ ਨੂੰ ਰਚਨਾਤਮਕ ਗਤੀਵਿਧੀਆਂ ਦੇ ਵੱਲ ਜ਼ਿਆਦਾ ਝੁਕਿਆ ਹੋਇਆ ਮਹਿਸੂਸ ਕਰੋਗੇ ਅਤੇ ਉਹਨਾਂ ਭੂਮਿਕਾਵਾਂ ਵਿੱਚ ਪਰਫੈਕਸ਼ਨ ਪ੍ਰਾਪਤ ਕਰੋਗੇ, ਜਿਨਾਂ ਵਿੱਚ ਕੂਟਨੀਤੀ ਅਤੇ ਗੱਲਬਾਤ ਦੀ ਕੁਸ਼ਲਤਾ ਦੀ ਜ਼ਰੂਰਤ ਹੁੰਦੀ ਹੈ।

ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਇਹ ਗੋਚਰ ਤੁਹਾਡੇ ਲਈ ਵਿੱਤ ਦੇ ਸੰਦਰਭ ਵਿੱਚ ਅਨੁਕੂਲ ਸਮੇਂ ਦੇ ਸੰਕੇਤ ਦੇ ਰਿਹਾ ਹੈ, ਕਿਉਂਕਿ ਤੁਸੀਂ ਵਿਲਾਸਤਾਪੂਰਣ ਖਰਚਿਆਂ ਵਿੱਚ ਰੁੱਝੇ ਨਜ਼ਰ ਆਓਗੇ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਨੂੰ ਵਿੱਤੀ ਵਿਕਾਸ ਦੇ ਲਈ ਚੰਗੇ ਮੌਕੇ ਪ੍ਰਦਾਨ ਕਰੇਗਾ। ਇਹਨਾਂ ਮੌਕਿਆਂ ਦਾ ਤੁਸੀਂ ਆਪਣੀ ਵਿੱਤੀ ਸਥਿਰਤਾ ਅਤੇ ਬੱਚਤ ਬਣਾ ਕੇ ਰੱਖਣ ਦੇ ਲਈ ਇਸਤੇਮਾਲ ਕਰੋਗੇ।

ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਹ ਗੋਚਰ ਇਹਨਾਂ ਜਾਤਕਾਂ ਦੇ ਲਈ ਆਸ਼ਾਜਣਕ ਸੰਭਾਵਨਾਵਾਂ ਲਿਆਵੇਗਾ। ਚਾਹੇ ਤੁਸੀਂ ਵਿਆਹੇ ਜਾਤਕ ਹੋ ਜਾਂ ਕੁਆਰੇ, ਤੁਸੀਂ ਆਪਣੇ ਕਰੀਬੀਆਂ ਦੇ ਨਾਲ ਚੰਗੇ ਰਿਸ਼ਤੇ ਅਤੇ ਮਜ਼ਬੂਤ ਬੰਧਨ ਦਾ ਆਨੰਦ ਲਓਗੇ। ਜਿਹੜੇ ਲੋਕ ਪਹਿਲਾਂ ਤੋਂ ਹੀ ਰਿਸ਼ਤੇ ਵਿੱਚ ਹਨ, ਉਹਨਾਂ ਦੀ ਜੀਵਨ ਵਿੱਚ ਗਹਿਰੀ ਭਾਵਨਾਤਮਕ ਅੰਤਰੰਗਤਾ ਅਤੇ ਆਪਸੀ ਸਮਝ ਵਧੇਗੀ।

ਸਿਹਤ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਤੁਹਾਡੇ ਜੀਵਨ ਵਿੱਚ ਸ਼ਕਤੀ ਅਤੇ ਸਮੁੱਚੇ ਕਲਿਆਣ ਵਿੱਚ ਵਾਧੇ ਦੇ ਸੰਕੇਤ ਦੇ ਰਿਹਾ ਹੈ। ਤੁਸੀਂ ਆਪਣੀ ਦੇਖਭਾਲ ਨੂੰ ਪ੍ਰਾਰਥਮਿਕਤਾ ਦਿਓਗੇ ਅਤੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵਧਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਵੋਗੇ। ਹਾਲਾਂਕਿ ਇੱਥੇ ਤੁਹਾਨੂੰ ਸਿਹਤ ਦੇ ਪ੍ਰਤੀ ਉਚਿਤ ਸੰਤੁਲਨ ਬਣਾ ਕੇ ਰੱਖਣ ਦੇ ਲਈ ਜ਼ਿਆਦਾ ਭੋਗ-ਵਿਲਾਸ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਇਸ ਦਾ ਤੁਹਾਡੀ ਸਿਹਤ ਉੱਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।

ਉਪਾਅ: ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਨੂੰ ਸਫੇਦ ਫੁੱਲ ਖਾਸ ਤੌਰ ‘ਤੇ ਚਮੇਲੀ ਦੇ ਫੁੱਲ ਚੜਾਓ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪਹਿਲੇ ਘਰ ਦਾ ਸੁਆਮੀ ਹੈ, ਜੋ ਆਤਮ-ਚਰਿੱਤਰ ਅਤੇ ਵਿਅਕਤਿੱਤਵ ਨਾਲ ਜੁੜਿਆ ਘਰ ਮੰਨਿਆ ਜਾਂਦਾ ਹੈ। ਨਾਲ ਹੀ ਤੁਹਾਡੇ ਛੇਵੇਂ ਘਰ ਜਿਸ ਨੂੰ ਕਰਜ਼ੇ, ਦੁਸ਼ਮਣ ਅਤੇ ਮੁਕੱਦਮੇਬਾਜ਼ੀ ਦਾ ਘਰ ਮੰਨਿਆ ਜਾਂਦਾ ਹੈ, ਉਸ ਦਾ ਸੁਆਮੀ ਹੈ। ਸ਼ੁੱਕਰ ਦਾ ਇਹ ਗੋਚਰ ਤੁਹਾਡੇ ਬਾਰ੍ਹਵੇਂ ਘਰ ਅਰਥਾਤ ਵਿਦੇਸ਼ੀ ਭੂਮੀ, ਹਸਪਤਾਲ਼, ਅਲਗਾਵ ਅਤੇ ਖਰਚੇ ਦੇ ਘਰ ਵਿੱਚ ਹੋਣ ਜਾ ਰਿਹਾ ਹੈ।

ਮੇਖ਼ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਕਰੀਅਰ ਦੇ ਲਿਹਾਜ਼ ਤੋਂ ਅਨੁਕੂਲ ਰਹਿਣ ਦੇ ਸੰਕੇਤ ਮਿਲ ਰਹੇ ਹਨ। ਇਸ ਦੌਰਾਨ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਚੰਗੇ ਪੇਸ਼ੇਵਰ ਮੌਕੇ ਪ੍ਰਾਪਤ ਹੋਣਗੇ, ਜਿਨਾਂ ਵਿੱਚ ਵਿਦੇਸ਼ੀ ਕੁਨੈਕਸ਼ਨ ਜਾਂ ਪ੍ਰੋਜੈਕਟ ਸ਼ਾਮਿਲ ਹੋਣਗੇ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਸਿੱਧੇ ਤੌਰ ‘ਤੇ ਕਰੀਅਰ ਦੀਆਂ ਸੰਭਾਵਨਾਵਾਂ ਉੱਤੇ ਕੋਈ ਵੀ ਨਕਾਰਾਤਮਕ ਪ੍ਰਭਾਵ ਤਾਂ ਨਹੀਂ ਪਾਵੇਗਾ, ਪਰ ਫੇਰ ਵੀ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਗੋਚਰ ਦੇ ਦੌਰਾਨ ਆਪਣੇ ਕੰਮ ਦੇ ਪ੍ਰਤੀ ਪ੍ਰਤੀਬੱਧਤਾ ਅਤੇ ਸਮਰਪਣ ਬਣਾ ਕੇ ਰੱਖਣ। ਤੁਹਾਨੂੰ ਵਿਦੇਸ਼ ਤੋਂ ਮੌਕੇ ਮਿਲ ਸਕਦੇ ਹਨ, ਪਰ ਇਸ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਆਪਣੇ ਕੰਮ ਉੱਤੇ ਫੋਕਸ ਬਣਾ ਕੇ ਰੱਖੋ। ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਸ਼ੁੱਕਰ ਦੀ ਇਸ ਗੋਚਰ ਅਵਧੀ ਦੇ ਦੌਰਾਨ ਆਪਣੇ ਕੰਮ ਨੂੰ ਠੀਕ ਢੰਗ ਨਾਲ ਅਤੇ ਕੁਸ਼ਲਤਾ ਨਾਲ ਪੂਰਾ ਕਰਨ ਦੀ ਜ਼ਰੂਰਤ ਹੋਵੇਗੀ।

ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਇਹ ਗੋਚਰ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਅਤੇ ਉਹਨਾਂ ਦੀ ਸੰਤਾਨ ਦੇ ਲਈ ਵਿਲਾਸਤਾਪੂਰਣ ਖਰਚਿਆਂ ਦੇ ਮੌਕਿਆਂ ਨੂੰ ਵਧਾਉਣ ਵਾਲਾ ਸਾਬਤ ਹੋਵੇਗਾ। ਰਿਸ਼ਤੇ ਉੱਤੇ ਵਿੱਤੀ ਤਣਾਅ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਲਈ ਇੱਕ ਉਚਿਤ ਬਜਟ ਬਣਾਉਣ ਤੇ ਆਪਣੇ ਖਰਚਿਆਂ ਨੂੰ ਪ੍ਰਭਾਵੀ ਢੰਗ ਨਾਲ ਪ੍ਰਬੰਧਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬਾਰ੍ਹਵੇਂ ਘਰ ਵਿੱਚ ਸ਼ੁੱਕਰ ਦਾ ਗੋਚਰ ਤੁਹਾਡੇ ਜੀਵਨ ਵਿੱਚ ਚੁਣੌਤੀਆਂ ਅਤੇ ਮੌਕੇ ਦੋਵੇਂ ਲੈ ਕੇ ਆਵੇਗਾ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਆਪਣੇ ਪਰਿਵਾਰ ਅਤੇ ਪਿਆਰਿਆਂ ਨਾਲ ਗੁਣਵੱਤਾਪੂਰਣ ਸਮਾਂ ਬਿਤਾਉਂਦੇ ਨਜ਼ਰ ਆਓਗੇ। ਕਦੇ-ਕਦਾਈਂ ਤੁਹਾਡੇ ਰਿਸ਼ਤਿਆਂ ਵਿੱਚ ਵਾਦ-ਵਿਵਾਦ ਜਾਂ ਗਲਤਫਹਿਮੀ ਵੀ ਪੈਦਾ ਹੋ ਸਕਦੀ ਹੈ। ਤੁਹਾਨੂੰ ਦੂਜਿਆਂ ਨਾਲ ਗੱਲਬਾਤ ਕਰਦੇ ਸਮੇਂ ਇਮਾਨਦਾਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਹਤ ਬਾਰੇ ਗੱਲ ਕਰੀਏ ਤਾਂ ਇਸ ਰਾਸ਼ੀ ਦੇ ਜਾਤਕਾਂ ਨੂੰ ਜ਼ਿਆਦਾ ਸਾਵਧਾਨੀ ਅਤੇ ਆਪਣੀ ਦੇਖਭਾਲ ਦੀ ਜ਼ਰੂਰਤ ਪਵੇਗੀ। ਇਸ ਦੌਰਾਨ ਤੁਹਾਡੇ ਜੀਵਨ ਵਿੱਚ ਤਣਾਅ ਵੱਧ ਸਕਦਾ ਹੈ। ਇਸ ਲਈ ਤੁਹਾਨੂੰ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਠੀਕ ਰੱਖਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਸੰਤੁਲਿਤ ਭੋਜਨ ਖਾਓ, ਨਿਯਮਿਤ ਰੂਪ ਨਾਲ ਕਸਰਤ ਕਰੋ, ਯੋਗ ਅਤੇ ਮੈਡੀਟੇਸ਼ਨ ਕਰੋ ਅਤੇ ਚੰਗੀਆਂ ਆਦਤਾਂ ਨੂੰ ਆਪਣੀ ਦੈਨਿਕ ਰੁਟੀਨ ਵਿੱਚ ਸ਼ਾਮਿਲ ਕਰੋ।

ਉਪਾਅ: ਸ਼ੁੱਕਰ ਦੇ ਸਕਾਰਾਤਮਕ ਪ੍ਰਭਾਵ ਨੂੰ ਵਧਾਉਣ ਦੇ ਲਈ ਸ਼ੁੱਕਰਵਾਰ ਦੇ ਦਿਨ ਸਫ਼ੇਦ ਰੰਗ ਦੇ ਕੱਪੜੇ ਪਹਿਨੋ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪੰਜਵੇਂ ਘਰ, ਜਿਸ ਨੂੰ ਪਿਆਰ, ਰੋਮਾਂਸ ਅਤੇ ਸੰਤਾਨ ਦਾ ਘਰ ਕਿਹਾ ਜਾਂਦਾ ਹੈ ਅਤੇ ਮੋਕਸ਼ ਅਤੇ ਖਰਚੇ ਦੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਵਿੱਤੀ ਲਾਭ ਅਤੇ ਇੱਛਾ ਦੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸ਼ੁੱਕਰ ਦਾ ਇਹ ਗੋਚਰ ਇਹਨਾਂ ਜਾਤਕਾਂ ਦੇ ਲਈ ਪੇਸ਼ੇਵਰ ਜੀਵਨ ਵਿੱਚ ਤਰੱਕੀ ਦੇ ਸੰਕੇਤ ਦੇ ਰਿਹਾ ਹੈ। ਜਿਹੜੇ ਲੋਕ ਕਾਰੋਬਾਰ ਨਾਲ ਸਬੰਧਤ ਹਨ ਜਾਂ ਅੰਤਰਰਾਸ਼ਟਰੀ ਕੁਨੈਕਸ਼ਨ ਵਾਲੇ ਕਾਰੋਬਾਰ ਵਿੱਚ ਕੰਮ ਕਰ ਰਹੇ ਹਨ, ਉਹਨਾਂ ਨੂੰ ਇਸ ਗੋਚਰ ਤੋਂ ਖਾਸ ਲਾਭ ਮਿਲੇਗਾ। ਇਸ ਅਵਧੀ ਦੇ ਦੌਰਾਨ ਤੁਹਾਨੂੰ ਜੀਵਨ ਵਿੱਚ ਵਿੱਤੀ ਲਾਭ ਹੋਵੇਗਾ। ਨਾਲ ਹੀ ਆਮਦਨ ਵਧਣ ਦੇ ਵੀ ਮਜ਼ਬੂਤ ਸੰਕੇਤ ਮਿਲ ਰਹੇ ਹਨ, ਖਾਸ ਤੌਰ ‘ਤੇ ਆਯਾਤ-ਨਿਰਯਾਤ ਦੇ ਕਾਰੋਬਾਰ ਨਾਲ ਜੁੜੇ ਜਾਤਕਾਂ ਨੂੰ, ਵਿਦੇਸ਼ੀ ਭੂਮੀ ਨਾਲ ਜੁੜੇ ਲੋਕਾਂ ਨੂੰ ਅਤੇ ਬਹੁਰਾਸ਼ਟਰੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ। ਇਸ ਤੋਂ ਇਲਾਵਾ ਇਸ ਅਵਧੀ ਦੇ ਦੌਰਾਨ ਨੌਕਰੀਪੇਸ਼ਾ ਜਾਤਕਾਂ ਨੂੰ ਵੀ ਆਮਦਨ ਵਿੱਚ ਵਾਧਾ ਅਤੇ ਅਹੁਦੇ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਹੈ।

ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਸ਼ੁੱਕਰ ਦਾ ਇਹ ਗੋਚਰ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਆਸ਼ਾਜਣਕ ਸੰਭਾਵਨਾਵਾਂ ਲੈ ਕੇ ਆਵੇਗਾ। ਇਸ ਦੌਰਾਨ ਤੁਹਾਡੀਆਂ ਭੌਤਿਕ ਇੱਛਾਵਾਂ ਪੂਰੀਆਂ ਹੋਣਗੀਆਂ ਅਤੇ ਵੱਖ-ਵੱਖ ਸਰੋਤਾਂ ਤੋਂ ਲਾਭ ਮਿਲੇਗਾ। ਗਿਆਰ੍ਹਵੇਂ ਘਰ ਵਿੱਚ ਹੋਣ ਵਾਲਾ ਇਹ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਨੂੰ ਵਿੱਤੀ ਸੁਰੱਖਿਆ ਦੇ ਸੰਕੇਤ ਵੀ ਦੇ ਰਿਹਾ ਹੈ। ਅੰਤਰਰਾਸ਼ਟਰੀ ਕਾਰੋਬਾਰ ਜਾਂ ਅਜਿਹੇ ਕੰਮ ਨਾਲ ਜੁੜੇ ਜਾਤਕਾਂ ਨੂੰ ਇਸ ਦੌਰਾਨ ਲਾਭ ਮਿਲੇਗਾ।

ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਹ ਗੋਚਰ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਰਿਸ਼ਤੇ ਵਿੱਚ ਮਜ਼ਬੂਤੀ ਅਤੇ ਆਨੰਦਦਾਇਕ ਸਮਾਜਿਕ ਸੰਪਰਕ ਦੇ ਸੰਕੇਤ ਦੇ ਰਿਹਾ ਹੈ। ਇਸ ਅਵਧੀ ਦੇ ਦੌਰਾਨ ਦੋਸਤਾਂ ਅਤੇ ਸਮਾਜਿਕ ਦਾਇਰੇ ਵਿੱਚ ਤੁਹਾਨੂੰ ਸ਼ੁਭ ਨਤੀਜੇ ਮਿਲਣਗੇ ਨੈਟਵਰਕਿੰਗ ਅਤੇ ਲਾਭਕਾਰੀ ਕੁਨੈਕਸ਼ਨ ਬਣਾਉਣ ਦੇ ਮੌਕੇ ਮਿਲਣਗੇ। ਇਸ ਰਾਸ਼ੀ ਦੇ ਜਿਹੜੇ ਜਾਤਕ ਸੀਰੀਅਸ ਰਿਸ਼ਤੇ ਵਿੱਚ ਸ਼ਾਮਿਲ ਹਨ, ਉਹਨਾਂ ਦਾ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ। ਸਿੰਗਲ ਜਾਤਕ ਆਪਣੇ ਜੀਵਨ ਵਿੱਚ ਕਿਸੇ ਖਾਸ ਵਿਅਕਤੀ ਦੇ ਆਉਣ ਦੀ ਉਮੀਦ ਕਰ ਸਕਦੇ ਹਨ।

ਸਿਹਤ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਜਾਤਕਾਂ ਨੂੰ ਆਪਣੀ ਭਲਾਈ ਨੂੰ ਪ੍ਰਾਰਥਮਿਕਤਾ ਦੇਣ ਦੇ ਸੰਕੇਤ ਦੇ ਰਿਹਾ ਹੈ। ਇਸ ਦੌਰਾਨ ਤੁਹਾਨੂੰ ਇੱਕ ਸਿਹਤਮੰਦ ਜੀਵਨਸ਼ੈਲੀ ਬਣਾ ਕੇ ਰੱਖਣੀ ਪਵੇਗੀ। ਕਰੀਅਰ ਅਤੇ ਵਿੱਤੀ ਖੋਜ ਉੱਤੇ ਧਿਆਨ ਕੇਂਦਰਿਤ ਕਰਨ ਵਾਲੇ ਜਾਤਕਾਂ ਲਈ ਇਸ ਅਵਧੀ ਦੇ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖਣਾ ਅਤੇ ਤਣਾਅ ਨੂੰ ਪ੍ਰਭਾਵਿਤ ਢੰਗ ਨਾਲ ਮੈਨੇਜ ਕਰਨਾ ਜ਼ਰੂਰੀ ਹੋਵੇਗਾ।

ਉਪਾਅ: ਸ਼ੁੱਕਰ ਦੇ ਬੀਜ ਮੰਤਰ (ॐ ਦ੍ਰਾਮ ਦਰਿੰ ਦਰੌਮ ਸ: ਸ਼ੁੱਕਰਾਯ ਨਮਹ:) ਦਾ ਨਿਯਮਿਤ ਰੂਪ ਤੋਂ ਜਾਪ ਕਰੋ।

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਆਰਾਮ, ਮਾਂ ਅਤੇ ਖੁਸ਼ੀਆਂ ਨਾਲ ਜੁੜੇ ਚੌਥੇ ਘਰ ਅਤੇ ਭੌਤਿਕ ਲਾਭ ਅਤੇ ਇੱਛਾ ਦੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਪੇਸ਼ੇ, ਨਾਮ ਅਤੇ ਪ੍ਰਸਿੱਧੀ ਦੇ ਦਸਵੇਂ ਘਰ ਵਿੱਚ ਗੋਚਰ ਕਰੇਗਾ।

ਸ਼ੁੱਕਰ ਦੇ ਇਸ ਗੋਚਰ ਨਾਲ ਕਰੀਅਰ ਦੇ ਮੋਰਚੇ ਉੱਤੇ ਕਰਕ ਰਾਸ਼ੀ ਦੇ ਜਾਤਕਾਂ ਨੂੰ ਆਪਣੀਆਂ ਪੇਸ਼ੇਵਰ ਕੋਸ਼ਿਸ਼ਾਂ ਵਿੱਚ ਆਸ਼ਾਜਣਕ ਸੰਭਾਵਨਾਵਾਂ ਮਿਲਣ ਦੇ ਸੰਕੇਤ ਹਨ। ਇਹ ਅਵਧੀ ਕਰੀਅਰ ਵਿੱਚ ਤਰੱਕੀ ਅਤੇ ਸਫਲਤਾ ਦੇ ਲਈ ਅਨੁਕੂਲ ਮੌਕੇ ਲੈ ਕੇ ਆਵੇਗੀ, ਖਾਸ ਤੌਰ ‘ਤੇ ਉਹਨਾਂ ਮਹਿਲਾ ਜਾਤਕਾਂ ਦੇ ਲਈ ਜਿਹੜੀਆਂ ਘਰੇਲੂ ਜਿੰਮੇਦਾਰੀਆਂ ਦੇ ਨਾਲ-ਨਾਲ ਆਪਣੀਆਂ ਕਾਰੋਬਾਰੀ ਇੱਛਾਵਾਂ ਨੂੰ ਵੀ ਸੰਤੁਲਿਤ ਕਰਨਾ ਚਾਹੁੰਦੀਆਂ ਹਨ। ਕਾਰੋਬਾਰ ਅਤੇ ਖਾਸ ਤੌਰ ‘ਤੇ ਵਿਲਾਸਤਾ ਦੀਆਂ ਵਸਤਾਂ ਜਾਂ ਮਹਿਲਾ ਉਤਪਾਦਾਂ ਅਤੇ ਸੇਵਾਵਾਂ ਨਾਲ ਸਬੰਧਤ ਕਾਰੋਬਾਰ ਨੂੰ ਇਸ ਅਵਧੀ ਵਿੱਚ ਖਾਸ ਤੌਰ ‘ਤੇ ਲਾਭ ਮਿਲੇਗਾ। ਨੌਕਰੀਪੇਸ਼ਾ ਜਾਤਕਾਂ ਨੂੰ ਆਪਣੀ ਨੌਕਰੀ ਵਿੱਚ ਵਿਕਾਸ ਅਤੇ ਮਾਣ-ਸਨਮਾਨ ਹਾਸਿਲ ਹੋਵੇਗਾ।

ਵਿੱਤੀ ਮੋਰਚੇ ਉੱਤੇ ਇਹ ਗੋਚਰ ਕਰਕ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਤੇ ਸੰਕੇਤ ਦੇ ਰਿਹਾ ਹੈ। ਵਿਲਾਸਤਾ ਦੇ ਸਾਮਾਨ ਜਾਂ ਫੇਰ ਕਾਸਮੈਟਿਕ ਖੇਤਰ ਨਾਲ ਸਬੰਧਤ ਕਾਰੋਬਾਰ ਅਨੁਕੂਲ ਸਿੱਧ ਹੋਣਗੇ ਅਤੇ ਇਹ ਵਿਅਕਤੀ ਦੇ ਜੀਵਨ ਵਿੱਚ ਲਾਭ ਅਤੇ ਸਥਿਰਤਾ ਵਿੱਚ ਵਾਧਾ ਪ੍ਰਦਾਨ ਕਰਨਗੇ।ਰਿਸ਼ਤਿਆਂ ਦੇ ਪੱਖ ਤੋਂ ਦੇਖੀਏ ਤਾਂ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਕਰਕ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਚੁਣੌਤੀਆਂ ਅਤੇਮੌਕੇ ਦੋਵੇਂ ਹੀ ਲੈ ਕੇ ਆ ਸਕਦਾ ਹੈ। ਨਿੱਜੀ ਰਿਸ਼ਤਿਆਂ ਵਿੱਚ ਕੁਝ ਤਣਾਅ ਦੇਖਣ ਨੂੰ ਮਿਲ ਸਕਦਾ ਹੈ। ਪਾਰਟਨਰ ਦੇ ਨਾਲ ਅਣਬਣ ਜਾਂ ਫੇਰ ਸਮਝ ਅਤੇ ਸਹਿਯੋਗ ਦੀ ਕਮੀ ਹੋ ਸਕਦੀ ਹੈ।

ਸਿਹਤ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਕਰਕ ਰਾਸ਼ੀ ਦੇ ਜਾਤਕਾਂ ਨੂੰ ਆਪਣੀਆਂ ਕਾਰੋਬਾਰੀ ਗਤੀਵਿਧੀਆਂ ਅਤੇ ਵਿਅਕਤੀਗਤ ਜੀਵਨ ਦੇ ਵਿਚਕਾਰ ਇੱਕ ਉਚਿਤ ਸੰਤੁਲਨ ਬਣਾ ਕੇ ਰੱਖਣ ਦੇ ਲਈ ਸੰਕੇਤ ਦੇ ਰਿਹਾ ਹੈ। ਹਾਲਾਂਕਿ ਕਰੀਅਰ ਵਿੱਚ ਤਰੱਕੀ ਦੇ ਲਈ ਊਰਜਾ ਅਤੇ ਫੋਕਸ ਦੀ ਜ਼ਰੂਰਤ ਪਵੇਗੀ। ਪਰ ਫੇਰ ਵੀ ਇਹਨਾਂ ਜਾਤਕਾਂ ਦੇ ਲਈ ਆਪਣੀ ਸਿਹਤ ਵੱਲ ਧਿਆਨ ਦੇਣਾ ਸਭ ਤੋਂ ਜ਼ਰੂਰੀ ਹੋਵੇਗਾ।

ਉਪਾਅ: ਔਰਤਾਂ ਨੂੰ ਦਾਨ ਦਿਓ। ਆਪਣੀ ਯਥਾਸ਼ਕਤੀ ਦੇ ਅਨੁਸਾਰ ਉਹਨਾਂ ਨੂੰ ਭੋਜਨ, ਕੱਪੜੇ ਜਾਂ ਪੜ੍ਹਾਈ-ਲਿਖਾਈ ਨਾਲ਼ ਸਬੰਧਤ ਚੀਜ਼ਾਂ ਦਾਨ ਕਰੋ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਛੋਟੀ ਦੂਰੀ ਦੀ ਯਾਤਰਾ, ਗੁਆਂਢੀ, ਨਾਮ, ਪ੍ਰਸਿੱਧੀ ਅਤੇ ਮਾਨਤਾ ਦੇ ਦਸਵੇਂ ਅਤੇ ਤੀਜੇ ਘਰ ਦਾ ਸੁਆਮੀ ਹੈ ਅਤੇ ਹੁਣ ਧਰਮ, ਪਿਤਾ ਅਤੇ ਲੰਬੀ ਦੂਰੀ ਦੀ ਯਾਤਰਾ ਦੇ ਨੌਵੇਂ ਘਰ ਵਿੱਚ ਗੋਚਰ ਕਰੇਗਾ।

ਇਸ ਗੋਚਰ ਦੇ ਦੌਰਾਨ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਚੰਗੀ ਕਿਸਮਤ ਦਾ ਸਾਥ ਮਿਲੇਗਾ। ਮੀਡੀਆ, ਪੱਤਰਕਾਰਤਾ, ਫਿਲਮ, ਕਲਾ ਅਤੇ ਸ਼ਿਲਪ ਵਰਗੇ ਖੇਤਰ ਵਿੱਚ ਕੰਮ ਕਰਨ ਵਾਲੇ ਜਾਤਕਾਂ ਨੂੰ ਤਰੱਕੀ ਅਤੇ ਸਫਲਤਾ ਪ੍ਰਾਪਤ ਹੋਵੇਗੀ। ਰਚਨਾਤਮਕ ਪਰਿਯੋਜਨਾ ਵਿੱਚ ਕੀਤੀਆਂ ਗਈਆਂ ਕੋਸ਼ਿਸ਼ਾਂ ਵਿੱਚ ਵਧੀਆ ਨਤੀਜੇ ਮਿਲਣ ਦੀ ਸੰਭਾਵਨਾ ਹੈ।

ਵਿੱਤੀ ਮੋਰਚੇ ‘ਤੇ ਗੱਲ ਕਰੀਏ ਤਾਂ ਇਹ ਗੋਚਰ ਲੰਬੀ ਦੂਰੀ ਦੀ ਯਾਤਰਾ ਜਾਂ ਪੇਸ਼ੇਵਰ ਕਾਰੋਬਾਰ ਦੇ ਮਾਧਿਅਮ ਤੋਂ ਵਿੱਤੀ ਲਾਭ ਦੇ ਸੰਕੇਤ ਦੇ ਰਿਹਾ ਹੈ। ਸਿੰਘ ਰਾਸ਼ੀ ਦੇ ਜਾਤਕ ਕੰਮ ਦੇ ਸਿਲਸਿਲੇ ਵਿੱਚ ਯਾਤਰਾ ‘ਤੇ ਪੈਸਾ ਖਰਚ ਕਰ ਸਕਦੇ ਹਨ, ਜਿਸ ਨਾਲ ਉਹਨਾਂ ਨੂੰ ਭਵਿੱਖ ਵਿੱਚ ਵੀ ਲਾਭ ਮਿਲੇਗਾ। ਜੇਕਰ ਤੁਸੀਂ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਕੋਈ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ ਭਵਿੱਖ ਵਿੱਚ ਅਨੁਕੂਲ ਨਤੀਜੇ ਜ਼ਰੂਰ ਮਿਲਣਗੇ। ਹਾਲਾਂਕਿ ਤੁਹਾਨੂੰ ਆਪਣੀ ਈਗੋ ਨੂੰ ਕੰਟਰੋਲ ਕਰਨ ਅਤੇ ਵਿੱਤ ਪ੍ਰਬੰਧਨ ਦੇ ਲਈ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਬਣਾ ਕੇ ਰੱਖਣ ਦੀ ਵੀ ਜ਼ਰੂਰਤ ਪਵੇਗੀ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਇਹ ਗੋਚਰ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਵਿਅਕਤੀਗਤ ਰਿਸ਼ਤੇ ਵਿੱਚ ਸਦਭਾਵ ਅਤੇ ਸੰਤੁਸ਼ਟੀ ਲੈ ਕੇ ਆਵੇਗਾ। ਸਿੰਗਲ ਜਾਤਕਾਂ ਨੂੰ ਕਿਸੇ ਮਜ਼ਬੂਤ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਇੱਛਾ ਮਹਿਸੂਸ ਹੋਵੇਗੀ। ਇਹਨਾਂ ਜਾਤਕਾਂ ਨੂੰ ਇਸ ਦੌਰਾਨ ਮਜ਼ਬੂਤ ਪਰਿਵਾਰਕ ਰਿਸ਼ਤਿਆਂ ਅਤੇ ਭਾਵਨਾਤਮਕ ਰਿਸ਼ਤਿਆਂ ਦੇ ਲਈ ਛੋਟੇ ਭੈਣਾਂ/ਭਰਾਵਾਂ ਦਾ ਸਹਿਯੋਗ ਅਤੇ ਸਮਰੱਥਾ ਵੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ।

ਸ਼ੁੱਕਰ ਦੇ ਇਸ ਗੋਚਰ ਦੇ ਦੌਰਾਨ ਇਹਨਾਂ ਜਾਤਕਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਖਾਸ ਤੌਰ ‘ਤੇ ਜੇਕਰ ਉਹ ਲੰਬੀ ਦੂਰੀ ਦੀ ਯਾਤਰਾ ਲਈ ਜਾ ਰਹੇ ਹਨ ਜਾਂ ਫੇਰ ਕਾਰੋਬਾਰੀ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਰਹੇ ਹਨ। ਤੁਹਾਨੂੰ ਇਸ ਦੌਰਾਨ ਕੰਮ ਅਤੇ ਆਰਾਮ ਦੇ ਵਿਚਕਾਰ ਸੰਤੁਲਨ ਬਣਾਉਣ ਦੀ ਜ਼ਰੂਰਤ ਪਵੇਗੀ। ਧਿਆਨ, ਯੋਗ ਅਤੇ ਨਿਯਮਿਤ ਕਸਰਤ ਵਰਗੀਆਂ ਗਤੀਵਿਧੀਆਂ ਨੂੰ ਆਪਣੀ ਰੁਟੀਨ ਵਿੱਚ ਸ਼ਾਮਿਲ ਕਰੋ।

ਉਪਾਅ: ਸ਼ੁੱਕਰ ਦੀ ਸਕਾਰਾਤਮਕ ਊਰਜਾ ਨੂੰ ਵਧਾਓਣ ਦੇ ਲਈ ਹੀਰਾ ਰਤਨ ਧਾਰਣ ਕਰੋ ਜਾਂ ਆਪਣੇ ਕੋਲ਼ ਰੱਖੋ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਸ਼ੁੱਕਰ ਦੂਜੇ ਘਰ, ਜਿਸ ਨੂੰ ਧਨ. ਪਰਿਵਾਰ ਅਤੇ ਬੋਲਬਾਣੀ ਦਾ ਘਰ ਕਿਹਾ ਜਾਂਦਾ ਹੈ ਅਤੇ ਨੌਵੇਂ ਘਰ, ਜਿਸ ਨੂੰ ਧਰਮ, ਕਿਸਮਤ ਅਤੇ ਉੱਚ-ਅਧਿਐਨ ਦਾ ਘਰ ਕਹਿੰਦੇ ਹਨ, ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੀ ਲੰਬੀ ਉਮਰ, ਅਚਾਨਕ ਘਟਣ ਵਾਲੀਆਂ ਘਟਨਾਵਾਂ ਅਤੇ ਗੁਪਤ ਗੱਲਾਂ ਦੇ ਅੱਠਵੇਂ ਘਰ ਵਿੱਚ ਗੋਚਰ ਕਰੇਗਾ।

ਕਰੀਅਰ ਦੇ ਮੋਰਚੇ ਉੱਤੇ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਚੁਣੌਤੀਆਂ ਆਉਣ ਦੀ ਸੰਭਾਵਨਾ ਹੈ, ਪਰ ਪਰੇਸ਼ਾਨੀਆਂ ਦੇ ਬਾਵਜੂਦ ਜਾਤਕ ਆਪਣੀ ਸਖਤ ਮਿਹਨਤ ਅਤੇ ਕੋਸ਼ਿਸ਼ਾਂ ਨਾਲ ਰੁਕਾਵਟਾਂ ਨੂੰ ਦੂਰ ਕਰ ਸਕਦੇ ਹਨ।

ਵਿੱਤੀ ਮੋਰਚੇ ‘ਤੇ ਗੱਲ ਕਰੀਏ ਤਾਂ ਅੱਠਵੇਂ ਘਰ ਵਿੱਚ ਸ਼ੁੱਕਰ ਦਾ ਗੋਚਰ ਜਾਤਕਾਂ ਨੂੰ ਮਿਲੇ-ਜੁਲੇ ਨਤੀਜੇ ਦੇਵੇਗਾ। ਇਸ ਦੌਰਾਨ ਵਿੱਤੀ ਲਾਭ ਦੇ ਮੌਕੇ ਵੀ ਆਓਣਗੇ, ਪਰ ਖਰਚੇ ਜਾਂ ਨੁਕਸਾਨ ਦੀ ਸੰਭਾਵਨਾ ਵੀ ਬਣ ਰਹੀ ਹੈ। ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਅਜਿਹਾ ਲੱਗ ਸਕਦਾ ਹੈ ਕਿ ਉਹਨਾਂ ਦਾ ਬੈਂਕ-ਬੈਲੇਂਸ ਵਧ ਰਿਹਾ ਹੈ ਅਤੇ ਉਹਨਾਂ ਨੂੰ ਜੱਦੀ ਜਾਇਦਾਦ ਜਾਂ ਫੇਰ ਕਿਸੇ ਸਾਥੀ ਦੇ ਨਾਲ ਸੰਯੁਕਤ ਪ੍ਰਾਪਰਟੀ ਤੋਂ ਲਾਭ ਮਿਲਣ ਦੀ ਵੀ ਉੱਚ-ਸੰਭਾਵਨਾ ਬਣ ਰਹੀ ਹੈ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਕੁਝ ਤਣਾਅ ਅਤੇ ਚੁਣੌਤੀਆਂ ਲੈ ਕੇ ਆ ਸਕਦਾ ਹੈ। ਇਸ ਅਵਧੀ ਦੇ ਦੌਰਾਨ ਪਰਿਵਾਰ ਦੇ ਮੈਂਬਰਾਂ ਦੇ ਨਾਲ ਤੁਹਾਡਾ ਮਤਭੇਦ ਹੋ ਸਕਦਾ ਹੈ ਜਾਂ ਸਾਂਝੇਦਾਰਾਂ ਨਾਲ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ। ਤਮਾਮ ਚੁਣੌਤੀਆਂ ਦੇ ਬਾਵਜੂਦ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਸਹੁਰੇ ਪੱਖ ਵੱਲੋਂ ਤਾਕਤ ਅਤੇ ਸਮਰਥਨ ਪ੍ਰਾਪਤ ਹੋਵੇਗਾ, ਜਿਸ ਨਾਲ ਮਜ਼ਬੂਤ ਰਿਸ਼ਤੇ ਅਤੇ ਪਰਿਵਾਰਕ ਸਬੰਧ ਵਿੱਚ ਅਨੁਕੂਲਤਾ ਆਵੇਗੀ।ਸਿਹਤ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਖਾਸ ਤੌਰ ‘ਤੇ ਯੂ ਟੀ ਆਈ ਜਾਂ ਨਿੱਜੀ ਅੰਗਾਂ ਨਾਲ ਸਬੰਧਤ ਪਰੇਸ਼ਾਨੀਆਂ ਵੱਲ ਧਿਆਨ ਕੇਂਦਰਿਤ ਕਰਨ ਦੇ ਸੰਕੇਤ ਦੇ ਰਿਹਾ ਹੈ। ਇਨਫੈਕਸ਼ਨ ਜਾਂ ਐਲਰਜੀ ਨੂੰ ਰੋਕਣ ਦੇ ਲਈ ਇਸ ਗੋਚਰ ਦੇ ਦੌਰਾਨ ਸਾਫ-ਸਫਾਈ ਬਣਾ ਕੇ ਰੱਖੋ ਅਤੇ ਸੰਤੁਲਿਤ ਫਾਈਬਰ ਭਰਿਆ ਭੋਜਨ ਆਪਣੀ ਰੂਟੀਨ ਵਿੱਚ ਸ਼ਾਮਿਲ ਕਰੋ। ਇਸ ਤੋਂ ਇਲਾਵਾ ਕਸਰਤ, ਯੋਗ ਅਤੇ ਮੈਡੀਟੇਸ਼ਨ ਨੂੰ ਵੀ ਆਪਣੇ ਜੀਵਨ ਦਾ ਹਿੱਸਾ ਬਣਾਓ।

ਉਪਾਅ: ਸ਼ੁੱਕਰ ਦੇ ਨਕਾਰਾਤਮਕ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਗਾਯਤ੍ਰੀ ਮੰਤਰ ਦਾ ਨਿਯਮਿਤ ਤੌਰ ‘ਤੇ ਜਾਪ ਕਰੋ।

ਕੰਨਿਆ ਹਫਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਲਗਨ ਘਰ ਦਾ ਸੁਆਮੀ ਹੈ ਜੋ ਕਿ ਸਵੈ ਅਤੇ ਵਿਅਕਤਿੱਤਵ ਨਾਲ ਜੁੜਿਆ ਘਰ ਮੰਨਿਆ ਜਾਂਦਾ ਹੈ। ਨਾਲ ਹੀ ਇਹ ਅੱਠਵੇਂ ਘਰ ਦਾ ਵੀ ਸੁਆਮੀ ਹੈ, ਜਿਸ ਨੂੰ ਲੰਬੀ ਉਮਰ, ਅਚਾਨਕ ਲਾਭ/ਹਾਨੀ ਨਾਲ ਜੁੜਿਆ ਘਰ ਮੰਨਿਆ ਜਾਂਦਾ ਹੈ।

ਆਪਣੇ ਇਸ ਗੋਚਰ ਦੇ ਦੌਰਾਨ ਸ਼ੁੱਕਰ ਤੁਹਾਡੇ ਵਿਆਹ ਅਤੇ ਵਿਅਕਤਿੱਤਵ ਦੇ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ। ਸ਼ੁੱਕਰ ਦਾ ਇਹ ਗੋਚਰ ਕਰੀਅਰ ਦੇ ਮੋਰਚੇ ‘ਤੇ ਅਨੁਕੂਲ ਰਹਿਣ ਦੇ ਸੰਕੇਤ ਦੇ ਰਿਹਾ ਹੈ। ਤੁਲਾ ਰਾਸ਼ੀ ਦੇ ਜਾਤਕਾਂ ਨੂੰ ਉਹਨਾਂ ਦੇ ਪੇਸ਼ੇਵਰ ਖੇਤਰ ਵਿੱਚ ਸਕਾਰਾਤਮਕ ਵਿਕਾਸ ਪ੍ਰਾਪਤ ਹੋਵੇਗਾ, ਫੇਰ ਚਾਹੇ ਉਹ ਨੌਕਰੀ ਪੇਸ਼ਾ ਹੋਣ ਜਾਂ ਕਾਰੋਬਾਰੀ ਹੋਣ। ਇਹ ਜਾਤਕ ਇਸ ਅਵਧੀ ਦੇ ਦੌਰਾਨ ਆਪਣੇ ਕਰੀਅਰ ਵਿੱਚ ਤਰੱਕੀ ਅਤੇ ਪਹਿਚਾਣ ਹਾਸਿਲ ਕਰਨਗੇ।

ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਸੱਤਵੇਂ ਘਰ ਵਿੱਚ ਸ਼ੁੱਕਰ ਦਾ ਗੋਚਰ ਸਾਂਝੇਦਾਰੀ ਜਾਂ ਸਹਿਯੋਗਾਤਮਕ ਕੋਸ਼ਿਸ਼ਾਂ ਦੇ ਮਾਧਿਅਮ ਤੋਂ ਤੁਹਾਡੇ ਜੀਵਨ ਵਿੱਚ ਵਿੱਤੀ ਲਾਭ ਦੇ ਮੌਕੇ ਲਿਆਵੇਗਾ। ਤੁਹਾਨੂੰ ਕੋਈ ਆਕਰਸ਼ਕ ਡੀਲ ਮਿਲ ਸਕਦੀ ਹੈ। ਇਸ ਦੇ ਨਤੀਜੇ ਵਜੋਂ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਹਾਲਾਂਕਿ ਇਸ ਦੇ ਬਾਵਜੂਦ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਵਿੱਤੀ ਮਾਮਲਿਆਂ ਵਿੱਚ ਸਾਵਧਾਨੀ ਅਤੇ ਬੁੱਧੀ ਨਾਲ ਕੰਮ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਸੱਤਵੇਂ ਘਰ ਵਿੱਚ ਹੋਣ ਵਾਲੇ ਇਸ ਗੋਚਰ ਨਾਲ ਤੁਹਾਡੇ ਵਿਅਕਤੀਗਤ ਰਿਸ਼ਤੇ ਵਿੱਚ ਸਦਭਾਵ ਅਤੇ ਪੂਰਣਤਾ ਆਵੇਗੀ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਖਾਸ ਤੌਰ ‘ਤੇ ਵਿਆਹ ਅਤੇ ਸਾਂਝੇਦਾਰੀ ਦੇ ਲਈ ਅਨੁਕੂਲ ਰਹੇਗਾ। ਇਸ ਦੌਰਾਨ ਤੁਹਾਡੇ ਰਿਸ਼ਤੇ ਮਜ਼ਬੂਤ ਹੋਣਗੇ ਅਤੇ ਤੁਹਾਨੂੰ ਇੱਕ-ਦੂਜੇ ਦਾ ਪਿਆਰ ਪ੍ਰਾਪਤ ਹੋਵੇਗਾ।

ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦਾ ਇਹ ਗੋਚਰ ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਾਨਦਾਰ ਸਾਬਿਤ ਹੋਵੇਗਾ। ਇਸ ਅਵਧੀ ਦੇ ਦੌਰਾਨ ਤੁਹਾਨੂੰ ਸਰੀਰਕ ਅਤੇ ਮਾਨਸਿਕ ਸਿਹਤ ਦੇ ਸੰਦਰਭ ਵਿੱਚ ਖੁਸ਼ੀ ਅਤੇ ਸੰਤੁਸ਼ਟੀ ਮਿਲੇਗੀ। ਹਾਲਾਂਕਿ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਜੀਵਨ ਦੇ ਸਭ ਪਹਿਲੂਆਂ ਵਿੱਚ ਸੰਜਮ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਸਫ਼ੇਦ ਰੰਗ ਦੇ ਕੱਪੜੇ ਜਾਂ ਫੇਰ ਸ਼ੁੱਕਰ ਗ੍ਰਹਿ ਨਾਲ ਸਬੰਧਤ ਵਸਤੂਆਂ ਦਾ ਦਾਨ ਕਰੋ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਮੋਕਸ਼ ਦੇ ਬਾਰਵੇਂ ਅਤੇ ਵਿਆਹ ਅਤੇ ਸਾਂਝੇਦਾਰੀ ਦੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਕਰਜੇ ਅਤੇ ਬੀਮਾਰੀਆਂ ਦੇ ਛੇਵੇਂ ਘਰ ਵਿੱਚ ਗੋਚਰ ਕਰੇਗਾ।

ਇਹ ਗੋਚਰ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਕਾਰਜ ਸਥਾਨ ਵਿੱਚ ਰੁਕਾਵਟਾਂ ਦੇ ਸੰਕੇਤ ਦੇ ਰਿਹਾ ਹੈ। ਕਰੀਅਰ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਛੇਵੇਂ ਘਰ ਵਿੱਚ ਸ਼ੁੱਕਰ ਦਾ ਗੋਚਰ ਤੁਹਾਡੇ ਪੇਸ਼ੇਵਰ ਜੀਵਨ ਵਿੱਚ ਤਮਾਮ ਚੁਣੌਤੀਆਂ ਅਤੇ ਨਵੇਂ ਮੌਕੇ ਦੋਵੇਂ ਹੀ ਲੈ ਕੇ ਆਵੇਗਾ। ਇਸ ਦੌਰਾਨ ਸਹਿਕਰਮੀਆਂ ਜਾਂ ਵਿਰੋਧੀਆਂ ਦੇ ਨਾਲ ਟਕਰਾਅ ਅਤੇ ਮੁਕਾਬਲੇ ਆਦਿ ਤੋਂ ਬਚਣ ਲਈ ਤੁਹਾਨੂੰ ਸਾਵਧਾਨੀ ਵਰਤਣ ਅਤੇ ਮਿਹਨਤ ਕਰਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਦੂਜਿਆਂ ਦੇ ਨਾਲ ਵਿਵਹਾਰ ਵਿੱਚ ਕੂਟਨੀਤਿਕ ਅਤੇ ਵਿਵਹਾਰਿਕ ਕੁਸ਼ਲ ਦ੍ਰਿਸ਼ਟੀਕੋਣ ਬਣਾ ਕੇ ਰੱਖਣਾ ਮਹੱਤਵਪੂਰਣ ਰਹੇਗਾ। ਇਸ ਗੋਚਰ ਦੇ ਦੌਰਾਨ ਤੁਹਾਡੇ ਜੀਵਨ ਵਿੱਚ ਚੁਣੌਤੀਆਂ ਤਾਂ ਆਉਣਗੀਆਂ, ਪਰ ਤੁਸੀਂ ਉਹਨਾਂ ਨੂੰ ਪਾਰ ਕਰ ਲਓਗੇ।

ਵਿੱਤੀ ਮੋਰਚੇ ਬਾਰੇ ਗੱਲ ਕਰੀਏ ਤਾਂ ਛੇਵੇਂ ਘਰ ਵਿੱਚ ਸ਼ੁੱਕਰ ਦਾ ਗੋਚਰ ਇਹਨਾਂ ਜਾਤਕਾਂ ਦੇ ਲਈ ਵਧੇ ਹੋਏ ਖਰਚਿਆਂ ਦਾ ਸੰਕੇਤ ਦੇ ਰਿਹਾ ਹੈ। ਸੰਭਵ ਹੈ ਕਿ ਇਹ ਖਰਚੇ ਇਲਾਜ ਨਾਲ ਸਬੰਧਤ ਚੀਜ਼ਾਂ ਜਾਂ ਫੇਰ ਵਿਲਾਸਤਾਪੂਰਣ ਯਾਤਰਾਵਾਂ ਦੇ ਕਾਰਨ ਤੁਹਾਡੇ ਜੀਵਨ ਵਿੱਚ ਆਉਣਗੇ। ਇਸ ਅਵਧੀ ਦੇ ਦੌਰਾਨ ਤੁਹਾਨੂੰ ਫਜ਼ੂਲਖਰਚੀ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿੱਥੇ ਜ਼ਰੂਰੀ ਹੋਵੇ, ਉੱਥੇ ਹੀ ਖਰਚਾ ਕਰੋ, ਇਹੀ ਤੁਹਾਡੇ ਲਈ ਅਨੁਕੂਲ ਰਹੇਗਾ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਛੇਵੇਂ ਘਰ ਵਿੱਚ ਹੋਣ ਵਾਲਾ ਸ਼ੁੱਕਰ ਦਾ ਇਹ ਗੋਚਰ ਤੁਹਾਡੇ ਰਿਸ਼ਤਿਆਂ ਦੇ ਲਿਹਾਜ਼ ਤੋਂ ਜੀਵਨ ਵਿੱਚ ਚੁਣੌਤੀਆਂ ਲਿਆ ਸਕਦਾ ਹੈ। ਖਾਸ ਤੌਰ ‘ਤੇ ਰੋਮਾਂਟਿਕ ਰਿਸ਼ਤਿਆਂ ਵਿੱਚ ਗੱਲਬਾਤ ਵਿੱਚ ਕਮੀ ਜਾਂ ਗਲਤਫਹਿਮੀ ਦੇ ਚਲਦੇ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਸਦਭਾਵ ਅਤੇ ਰਿਸ਼ਤੇ ਨੂੰ ਬਣਾ ਕੇ ਰੱਖਣਾ ਮੁਸ਼ਕਿਲ ਹੋ ਸਕਦਾ ਹੈ। ਇਹਨਾਂ ਜਾਤਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਸ਼ਬਦਾਂ ਦੀ ਚੋਣ ਬਹੁਤ ਹੀ ਸਾਵਧਾਨੀ ਨਾਲ ਕਰੋ ਅਤੇ ਧੀਰਜ ਅਤੇ ਸਮਝਦਾਰੀ ਨਾਲ ਕੰਮ ਲਓ।

ਸਿਹਤ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਤੋਂ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦੇ ਰਿਹਾ ਹੈ, ਕਿਉਂਕਿ ਇਸ ਅਵਧੀ ਦੇ ਦੌਰਾਨ ਤੁਹਾਨੂੰ ਤਣਾਅ ਜਾਂ ਸਿਹਤ ਸਬੰਧੀ ਛੋਟੀ-ਮੋਟੀ ਪਰੇਸ਼ਾਨੀ ਹੋ ਸਕਦੀ ਹੈ। ਯੋਗ, ਮੈਡੀਟੇਸ਼ਨ ਅਤੇ ਨਿਯਮਿਤ ਕਸਰਤ ਵਰਗੀਆਂ ਗਤੀਵਿਧੀਆਂ ਨੂੰ ਅਪਣਾ ਕੇ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵਧੀਆ ਬਣਾਓ।

ਉਪਾਅ: ਭਗਵਾਨ ਸ਼ਿਵ ਨੂੰ ਸਫ਼ੇਦ ਚੰਦਨ ਜਾਂ ਸਫ਼ੇਦ ਰੰਗ ਦੇ ਫੁੱਲ ਚੜ੍ਹਾਓ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਛੇਵੇਂ ਅਤੇ ਗਿਆਰ੍ਹਵੇਂ ਘਰ, ਜਿਨਾਂ ਨੂੰ ਬਿਮਾਰੀ ਅਤੇ ਦੁਸ਼ਮਣਾਂ ਅਤੇ ਭੌਤਿਕ ਲਾਭ ਅਤੇ ਇੱਛਾ ਦਾ ਘਰ ਮੰਨਿਆ ਜਾਂਦਾ ਹੈ, ਦਾ ਸੁਆਮੀ ਹੈ। ਸ਼ੁੱਕਰ ਹੁਣ ਤੁਹਾਡੇ ਵਿੱਦਿਆ, ਪ੍ਰੇਮ ਸਬੰਧ ਅਤੇ ਸੰਤਾਨ ਦੇ ਪੰਜਵੇਂ ਘਰ ਵਿੱਚ ਗੋਚਰ ਕਰੇਗਾ।

ਕਰੀਅਰ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਸ਼ੁੱਕਰ ਦਾ ਇਹ ਗੋਚਰ ਤੁਹਾਨੂੰ ਪੇਸ਼ੇਵਰ ਕੋਸ਼ਿਸ਼ਾਂ ਵਿੱਚ ਬਹੁਤ ਸਾਰੇ ਮੌਕੇ ਅਤੇ ਰਚਨਾਤਮਕਤਾ ਦਾ ਮਿਸ਼ਰਣ ਲੈ ਕੇ ਆਉਣ ਦੇ ਸੰਕੇਤ ਦੇ ਰਿਹਾ ਹੈ। ਪੰਜਵਾਂ ਘਰ ਵਿੱਦਿਆ, ਰਚਨਾਤਮਕਤਾ ਅਤੇ ਸੱਟੇਬਾਜੀ ਨੂੰ ਕੰਟਰੋਲ ਕਰਦਾ ਹੈ, ਜੋ ਕਲਾਤਮਕ ਜਾਂ ਬੌਧਿਕ ਕਾਰਜਾਂ ਵਿੱਚ ਲੱਗੇ ਲੋਕਾਂ ਦੇ ਲਈ ਅਨੁਕੂਲ ਸੰਕੇਤ ਦੇ ਰਿਹਾ ਹੈ। ਇਸ ਰਾਸ਼ੀ ਦੇ ਜਿਹੜੇ ਵਿਦਿਆਰਥੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਜਾਂ ਫੇਰ ਕਲਾ, ਸੰਗੀਤ ਜਾਂ ਨਾਟਕ ਵਰਗੀਆਂ ਰਚਨਾਤਮਕ ਚੀਜ਼ਾਂ ਵਿੱਚ ਦਿਲਚਸਪੀ ਰੱਖਦੇ ਹਨ, ਉਹਨਾਂ ਨੂੰ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਤੋਂ ਸਫਲਤਾ ਅਤੇ ਉਚਿਤ ਮਾਨਤਾ ਪ੍ਰਾਪਤ ਹੋ ਸਕਦੀ ਹੈ। ਪੇਸ਼ੇਵਰ ਜਾਂ ਫੇਰ ਨੌਕਰੀਪੇਸ਼ਾ ਜਾਤਕਾਂ ਨੂੰ ਅਹੁਦੇ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਨੂੰ ਵਿੱਤੀ ਲੈਣ-ਦੇਣ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਜਿੰਨਾ ਹੋ ਸਕੇ ਪੈਸੇ ਉਧਾਰ ਲੈਣ ਜਾਂ ਫੇਰ ਉਧਰ ਦੇਣ ਤੋਂ ਬਚੋ।

ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਸ਼ੁੱਕਰ ਦਾ ਪੰਜਵੇਂ ਘਰ ਵਿੱਚ ਇਹ ਗੋਚਰ ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਆਮਦਨ ਵਿੱਚ ਵਾਧੇ ਅਤੇ ਵਿੱਤੀ ਲਾਭ ਦੇ ਸੰਕੇਤ ਦੇ ਰਿਹਾ ਹੈ। ਤੁਹਾਨੂੰ ਸੱਟੇਬਾਜ਼ੀ ਜਾਂ ਰਚਨਾਤਮਕ ਗਤੀਵਿਧੀਆਂ ਤੋਂ ਲਾਭ ਪ੍ਰਾਪਤ ਹੋਣਗੇ। ਨਿਵੇਸ਼ਕਾਂ ਅਤੇ ਕਾਰੋਬਾਰੀਆਂ ਨੂੰ ਸ਼ੇਅਰ ਬਾਜ਼ਾਰ ਵਿੱਚ ਅਨੁਕੂਲ ਨਤੀਜੇ ਪ੍ਰਾਪਤ ਹੋ ਸਕਦੇ ਹਨ, ਜਦ ਕਿ ਲੇਖਣ, ਐਕਟਿੰਗ ਜਾਂ ਕਲਾ ਵਰਗੇ ਰਚਨਾਤਮਕ ਖੇਤਰਾਂ ਵਿੱਚ ਸ਼ਾਮਿਲ ਜਾਤਕਾਂ ਨੂੰ ਇਸ ਗੋਚਰ ਦੇ ਦੌਰਾਨ ਵਿੱਤੀ ਸਮ੍ਰਿੱਧੀ ਦੇ ਪੱਖ ਤੋਂ ਥੋੜੀ ਪਰੇਸ਼ਾਨੀ ਹੋ ਸਕਦੀ ਹੈ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਸ਼ੁੱਕਰ ਦਾ ਗੋਚਰ ਧਨੂੰ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਸਦਭਾਵ ਅਤੇ ਖੁਸ਼ੀਆਂ ਲਿਆਵੇਗਾ। ਆਪਣੇ ਪਰਿਵਾਰ ਦਾ ਵਿਸਥਾਰ ਕਰਨ ਦੀ ਇੱਛਾ ਰੱਖਣ ਵਾਲੇ ਜਾਤਕਾਂ ਨੂੰ ਇਸ ਸੰਦਰਭ ਵਿੱਚ ਖੁਸ਼ਖਬਰੀ ਮਿਲ ਸਕਦੀ ਹੈ।

ਸਿਹਤ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਸਿਹਤ ਨੂੰ ਪ੍ਰਾਰਥਮਿਕਤਾ ਦੇਣ ਦੇ ਲਈ ਉਤਸਾਹਿਤ ਕਰੇਗਾ। ਇਸ ਰਾਸ਼ੀ ਦੇ ਜਾਤਕਾਂ ਲਈ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਾ ਬਹੁਤ ਮਹੱਤਵਪੂਰਣ ਹੈ, ਜੋ ਉਹਨਾਂ ਨੂੰ ਖੁਸ਼ੀਆਂ ਅਤੇ ਸੰਤੁਸ਼ਟੀ ਪ੍ਰਦਾਨ ਕਰਨ, ਚਾਹੇ ਫੇਰ ਉਹ ਕੋਈ ਰਚਨਾਤਮਕ ਗਤੀਵਿਧੀ ਹੋਵੇ ਜਾਂ ਆਪਣੇ ਨਜ਼ਦੀਕੀਆਂ ਦੇ ਨਾਲ ਸਮਾਂ ਬਤੀਤ ਕਰਨਾ ਜਾਂ ਫੇਰ ਮੈਡੀਟੇਸ਼ਨ, ਕਸਰਤ ਆਦਿ ਕਰਕੇ ਆਪਣੀ ਦੇਖਭਾਲ ਕਰਨਾ।

ਉਪਾਅ: ਦੇਵੀ ਲਕਸ਼ਮੀ ਦੀ ਪੂਜਾ ਕਰੋ ਅਤੇ ਸ਼ੁੱਕਰਵਾਰ ਦੇ ਦਿਨ ਮਹਿਲਾਵਾਂ ਜਾਂ ਫੇਰ ਛੋਟੀਆਂ ਲੜਕੀਆਂ ਨੂੰ ਆਪਣੀ ਯਥਾਸ਼ਕਤੀ ਅਨੁਸਾਰ ਦਾਨ ਦਿਓ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪਿਆਰ, ਰੋਮਾਂਸ ਅਤੇ ਸੰਤਾਨ ਨਾਲ ਜੁੜੇ ਪੰਜਵੇਂ ਘਰ ਅਤੇ ਨਾਮ, ਪ੍ਰਸਿੱਧੀ ਅਤੇ ਮਾਨਤਾ ਦੇ ਦਸਵੇਂ ਘਰ ਦਾ ਸੁਆਮੀ ਹੈ। ਆਪਣੇ ਇਸ ਗੋਚਰ ਦੇ ਦੌਰਾਨ ਸ਼ੁੱਕਰ ਆਰਾਮ, ਖੁਸ਼ੀ ਅਤੇ ਮਾਣ ਦੇ ਚੌਥੇ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ।

ਇਹ ਗੋਚਰ ਕਰੀਅਰ ਦੇ ਮੋਰਚੇ ਤੋਂ ਕਾਫੀ ਮਹੱਤਵਪੂਰਨ ਹੋਵੇਗਾ। ਇਸ ਨਾਲ ਜਾਤਕਾਂ ਨੂੰ ਆਪਣੇ ਪੇਸ਼ੇਵਰ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਮਿਲ ਸਕਦੇ ਹਨ। ਤੁਹਾਨੂੰ ਵਿਕਾਸ ਅਤੇ ਵਿਸਥਾਰ ਦੇ ਮੌਕੇ ਮਿਲਣਗੇ। ਇਸ ਰਾਸ਼ੀ ਦੇ ਜਿਹੜੇ ਜਾਤਕ ਗਹਿਣੇ, ਸੰਗੀਤ ਜਾਂ ਕਲਾ ਦੇ ਖੇਤਰ ਵਿੱਚ ਹਨ, ਉਹਨਾਂ ਨੂੰ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਤੋਂ ਲਾਭ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕ ਨਵੇਂ ਪ੍ਰੋਜੈਕਟ ਜਾਂ ਪਾਰਟਨਰਸ਼ਿਪ ਵਿੱਚ ਹਿੱਸਾ ਲੈ ਸਕਦੇ ਹਨ, ਕਿਉਂਕਿ ਸਹੀ ਮਾਤਰਾ ਵਿੱਚ ਸਮਰਪਣ ਅਤੇ ਸਖਤ ਮਿਹਨਤ ਨਾਲ ਸਫਲਤਾ ਮਿਲਣ ਦੀ ਉੱਚ ਸੰਭਾਵਨਾ ਹੈ।

ਵਿੱਤੀ ਮੋਰਚੇ ਬਾਰੇ ਗੱਲ ਕਰੀਏ ਤਾਂ ਮਕਰ ਰਾਸ਼ੀ ਦੇ ਜਾਤਕ ਆਪਣੇ ਆਰਾਮ ਅਤੇ ਵਿਲਾਸਤਾ ਵਾਲੇ ਖੇਤਰ ਵਿੱਚ ਨਿਵੇਸ਼ ਕਰਨ ਦੇ ਇੱਛੁਕ ਨਜ਼ਰ ਆਉਣਗੇ। ਪ੍ਰਾਪਰਟੀ ਵਿੱਚ ਨਿਵੇਸ਼ ਜਾਂ ਘਰ ਨਾਲ ਸਬੰਧਤ ਖਰਚੇ ਤੁਹਾਡੇ ਲਈ ਕਾਫੀ ਮਹੱਤਵਪੂਰਣ ਰਹਿਣਗੇ, ਕਿਉਂਕਿ ਤੁਸੀਂ ਆਪਣੇ ਰਹਿਣ ਦੀ ਥਾਂ ਅਤੇ ਆਲੇ-ਦੁਆਲੇ ਨੂੰ ਬਿਹਤਰ ਬਣਾਉਣ ਦੇ ਲਈ ਇੱਛੁਕ ਨਜ਼ਰ ਆਓਗੇ। ਮਕਰ ਰਾਸ਼ੀ ਦੇ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਅਣਕਿਆਸੇ ਵਿੱਤੀ ਲਾਭ ਅਤੇ ਆਮਦਨ ਵਿੱਚ ਵਾਧਾ ਪ੍ਰਾਪਤ ਹੋ ਸਕਦਾ ਹੈ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਸ਼ੁੱਕਰ ਦਾ ਇਹ ਗੋਚਰ ਰਿਸ਼ਤੇ ਵਿੱਚ ਸਦਭਾਵ ਅਤੇ ਭਾਵਨਾਤਮਕ ਦ੍ਰਿਸ਼ਟੀ ਦੀ ਭਾਵਨਾ ਲੈ ਕੇ ਆਵੇਗਾ। ਤੁਹਾਡੇ ਪਰਿਵਾਰਿਕ ਰਿਸ਼ਤੇ ਮਜ਼ਬੂਤ ਹੋਣਗੇ ਅਤੇ ਘਰ ਦਾ ਮਾਹੌਲ ਖੁਸ਼ਨੁਮਾ ਅਤੇ ਸੰਤੁਸ਼ਟੀਦਾਇਕ ਬਣੇਗਾ। ਨਵੀਂ ਸ਼ੁਰੂਆਤ ਅਤੇ ਸਥਾਈ ਸਬੰਧ ਦੀ ਸੰਭਾਵਨਾ ਬਣੇਗੀ। ਇਸ ਰਾਸ਼ੀ ਦੇ ਜਾਤਕ ਆਪਣੇ ਪਰਿਵਾਰ ਦਾ ਵਿਸਥਾਰ ਕਰਨ ਬਾਰੇ ਵੀ ਸੋਚ ਸਕਦੇ ਹਨ।

ਸਿਹਤ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਮਕਰ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਦੇਖਭਾਲ ਅਤੇ ਕਲਿਆਣ ਵੱਲ ਧਿਆਨ ਦੇਣ ਲਈ ਉਤਸਾਹਿਤ ਕਰੇਗਾ, ਕਿਉਂਕਿ ਕੁਝ ਭਾਵਨਾਤਮਕ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਅਜਿਹੇ ਵਿੱਚ ਯੋਗ, ਮੈਡੀਟੇਸ਼ਨ ਜਾਂ ਪ੍ਰਕਿਰਤੀ ਨਾਲ ਸਮਾਂ ਬਿਤਾਓਣਾ ਆਦਿ ਗਤੀਵਿਧੀਆਂ ਨੂੰ ਆਪਣੇ ਰੁਟੀਨ ਵਿੱਚ ਸ਼ਾਮਿਲ ਕਰੋ।

ਉਪਾਅ: ਸ਼ੁੱਕਰ ਦੇ ਸਕਾਰਾਤਮਕ ਪ੍ਰਭਾਵ ਨੂੰ ਵਧਾਉਣ ਦੇ ਲਈ ਗੋਮਤੀ ਚੱਕਰ ਧਾਰਣ ਕਰੋ ਜਾਂ ਆਪਣੇ ਕੋਲ਼ ਰੱਖੋ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਆਰਾਮ ਅਤੇ ਵਿਲਾਸਤਾ ਦੇ ਚੌਥੇ ਅਤੇ ਉੱਚ-ਅਧਿਐਨ ਅਤੇ ਧਰਮ ਦੇ ਨੌਵੇਂ ਘਰ ਦਾ ਸੁਆਮੀ ਹੈ। ਹੁਣ ਸ਼ੁਕਰ ਭੈਣ/ਭਰਾ, ਸ਼ੌਂਕ ਅਤੇ ਛੋਟੀ ਦੂਰੀ ਦੀ ਯਾਤਰਾ ਦੇ ਤੀਜੇ ਘਰ ਵਿੱਚ ਗੋਚਰ ਕਰੇਗਾ।

ਮੇਖ਼ ਰਾਸ਼ੀ ਵਿੱਚ ਸ਼ੁੱਕਰ ਦਾ ਇਹ ਗੋਚਰ ਕਰੀਅਰ ਦੇ ਸੰਦਰਭ ਵਿੱਚ ਅਨੁਕੂਲ ਨਤੀਜੇ ਲਿਆਵੇਗਾ, ਕਿਉਂਕਿ ਇਸ ਰਾਸ਼ੀ ਦੇ ਜਾਤਕਾਂ ਨੂੰ ਰਚਨਾਤਮਕਤਾ ਅਤੇ ਉਤਪਾਦਕਤਾ ਵਿੱਚ ਵਾਧੇ ਦਾ ਅਨੁਭਵ ਹੋਵੇਗਾ, ਖਾਸ ਤੌਰ ‘ਤੇ ਉਹਨਾਂ ਜਾਤਕਾਂ ਨੂੰ ਜਿਹੜੇ ਲੇਖਣ, ਪੱਤਰਕਾਰਤਾ ਵਰਗੇ ਖੇਤਰ ਨਾਲ ਜੁੜੇ ਹੋਏ ਹਨ। ਇਸ ਰਾਸ਼ੀ ਦੇ ਕਾਰੋਬਾਰੀ ਜਾਤਕ ਆਪਣੇ ਕੰਮ ਵਿੱਚ ਨਵੀਨਤਾ ਲੱਭਣ ਵਿੱਚ ਸਫਲ ਹੋਣਗੇ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਕਾਰੋਬਾਰ ਦੇ ਵਿਸਥਾਰ ਅਤੇ ਨੈਟਵਰਕਿੰਗ ਦੇ ਲਈ ਵੀ ਅਨੁਕੂਲ ਸਥਿਤੀਆਂ ਨੂੰ ਪ੍ਰਭਾਵਿਤ ਕਰੇਗਾ।

ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦਾ ਗੋਚਰ ਇਸ ਰਾਸ਼ੀ ਦੇ ਜਾਤਕਾਂ ਦੇ ਲਈ ਚੰਗੇ ਮੌਕੇ ਲਿਆਵੇਗਾ ਅਤੇ ਅਣਕਿਆਸੇ ਵਿੱਤੀ ਲਾਭ ਤੁਹਾਡੇ ਜੀਵਨ ਵਿੱਚ ਦਸਤਕ ਦੇ ਸਕਦੇ ਹਨ। ਕੁੰਭ ਰਾਸ਼ੀ ਦੇ ਜਾਤਕ ਇਸ ਅਵਧੀ ਦੇ ਦੌਰਾਨ ਸ਼ੌਂਕ ਜਾਂ ਰਚਨਾਤਮਕ ਪਰਿਯੋਜਨਾਵਾਂ ਵਿੱਚ ਨਿਵੇਸ਼ ਕਰਨ ਦੇ ਇੱਛੁਕ ਨਜ਼ਰ ਆਉਣਗੇ, ਜਿਸ ਨਾਲ ਉਹਨਾਂ ਨੂੰ ਅੱਛਾ-ਖਾਸਾ ਲਾਭ ਹੋਵੇਗਾ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਸ਼ੁਕਰ ਦਾ ਇਹ ਗੋਚਰ ਰਿਸ਼ਤੇ ਵਿੱਚ ਸਦਭਾਵ ਅਤੇ ਸਕਾਰਾਤਮਕਤਾ ਲਿਆਵੇਗਾ। ਖਾਸ ਤੌਰ ‘ਤੇ ਭੈਣਾਂ/ਭਰਾਵਾਂ ਅਤੇ ਕਰੀਬੀ ਦੋਸਤਾਂ ਦੇ ਨਾਲ ਆਪਸੀ ਸਹਿਯੋਗ ਦੀ ਭਾਵਨਾ ਵਧੇਗੀ। ਕੁੰਭ ਰਾਸ਼ੀ ਦੇ ਜਾਤਕ ਆਪਣੇ ਕਰੀਬੀਆਂ ਦੇ ਨਾਲ ਕੁਆਲਿਟੀ ਸਮਾਂ ਬਿਤਾਉਣ, ਸ਼ੌਂਕੀਆ ਜਾਂ ਰਚਨਾਤਮਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਆਨੰਦ ਲੈਂਦੇ ਨਜ਼ਰ ਆਉਣਗੇ।

ਸਿਹਤ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਉੱਤਮ ਬਣਾ ਕੇ ਰੱਖਣ ਅਤੇ ਆਪਣੇ ਆਪ ਨੂੰ ਜ਼ਿਆਦਾ ਮਿਹਨਤ ਜਾਂ ਤਣਾਅ ਤੋਂ ਬਚਣ ਦੀ ਜ਼ਰੂਰਤ ਉੱਤੇ ਧਿਆਨ ਦੇਣ ਦੇ ਲਈ ਉਤਸਾਹਿਤ ਕਰੇਗਾ, ਕਿਉਂਕਿ ਇਸ ਅਵਧੀ ਦੇ ਦੌਰਾਨ ਤੁਹਾਨੂੰ ਥਕਾਵਟ ਜਾਂ ਜਲਣ ਮਹਿਸੂਸ ਹੋ ਸਕਦੀ ਹੈ। ਮੈਡੀਟੇਸ਼ਨ ਅਤੇ ਯੋਗ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਕੇ ਤੁਸੀਂ ਆਪਣੀ ਸਿਹਤ ਨੂੰ ਉੱਤਮ ਬਣਾ ਕੇ ਰੱਖ ਸਕਦੇ ਹੋ।

ਉਪਾਅ: ਸ਼ੁੱਕਰਵਾਰ ਦੇ ਦਿਨ ਲਕਸ਼ਮੀ ਮਾਤਾ ਨੂੰ ਦੁੱਧ ਦੇ ਨਾਲ ਸਫੇਦ ਚੌਲ ਚੜ੍ਹਾਓ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਤੀਜੇ ਘਰ, ਜੋ ਕਿ ਭੈਣਾਂ/ਭਰਾਵਾਂ, ਨਿਸ਼ਚਿਤ ਯਾਤਰਾ ਅਤੇ ਲੰਬੀ ਉਮਰ ਦਾ ਘਰ ਕਿਹਾ ਜਾਂਦਾ ਹੈ ਅਤੇ ਅਚਾਨਕ ਹਾਨੀ/ਲਾਭ ਦੇ ਅੱਠਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਹੁਣ ਪਰਿਵਾਰ, ਧਨ ਅਤੇ ਬੋਲਬਾਣੀ ਦੇ ਦੂਜੇ ਘਰ ਵਿੱਚ ਗੋਚਰ ਕਰੇਗਾ।

ਸ਼ੁੱਕਰ ਦਾ ਇਹ ਗੋਚਰ ਕਰੀਅਰ ਦੇ ਸੰਦਰਭ ਵਿੱਚ ਤੁਹਾਨੂੰ ਅਨੁਕੂਲ ਨਤੀਜੇ ਦੇਵੇਗਾ। ਮੀਨ ਰਾਸ਼ੀ ਦੇ ਜਾਤਕ ਆਪਣੇ ਸੰਚਾਰ ਵਿੱਚ ਕਾਫੀ ਸ਼ਾਨਦਾਰ ਰਹਿਣਗੇ, ਜਿਸ ਨਾਲ ਉਹਨਾਂ ਨੂੰ ਪੇਸ਼ੇਵਰ ਖੇਤਰ ਵਿੱਚ ਸਕਾਰਾਤਮਕ ਮੌਕੇ ਪ੍ਰਾਪਤ ਹੋਣ ਦੀ ਉੱਚ ਸੰਭਾਵਨਾ ਹੈ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੇ ਗੱਲਬਾਤ ਕਰਨ ਦੀ ਸ਼ੈਲੀ ਕਾਫੀ ਨਰਮ ਅਤੇ ਨਿਮਰਤਾ ਭਰੀ ਰਹੇਗੀ, ਜਿਸ ਦੇ ਕਾਰਨ ਤੁਸੀਂ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਰਿਸ਼ਤੇ ਬਣਾ ਸਕਣ ਵਿੱਚ ਕਾਮਯਾਬ ਰਹੋਗੇ।

ਵਿੱਤੀ ਪੱਖ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਵਿੱਤ ਦੇ ਸੰਦਰਭ ਵਿੱਚ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ। ਇਸ ਅਵਧੀ ਦੇ ਦੌਰਾਨ ਕੀਤੇ ਗਏ ਨਿਵੇਸ਼ ਤੁਹਾਡੇ ਲਈ ਫਲਦਾਇਕ ਨਤੀਜੇ ਲੈ ਕੇ ਆਉਣਗੇ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਗੋਚਰ ਨਾਲ ਇਹਨਾਂ ਜਾਤਕਾਂ ਦੇ ਪਰਿਵਾਰਕ ਰਿਸ਼ਤਿਆਂ ਵਿੱਚ ਸੁਧਾਰ ਹੋਵੇਗਾ। ਇਸ ਸਮੇਂ ਦਾ ਖੁੱਲ ਕੇ ਆਨੰਦ ਮਾਣੋ। ਇਸ ਸਮੇਂ ਦੇ ਦੌਰਾਨ ਤੁਹਾਡੇ ਘਰ ਵਿੱਚ ਕਿਸੇ ਪ੍ਰੋਗਰਾਮ ਦਾ ਆਯੋਜਨ ਵੀ ਹੋ ਸਕਦਾ ਹੈ। ਤੁਹਾਡੀ ਆਪਣੇ ਜੀਵਨਸਾਥੀ ਨਾਲ ਕਿਸੇ ਗੱਲ ਨੂੰ ਲੈ ਕੇ ਅਸਹਿਮਤੀ ਹੋ ਸਕਦੀ ਹੈ, ਪਰ ਵਾਦ-ਵਿਵਾਦ ਨੂੰ ਸੁਲਝਾਉਣ ਅਤੇ ਇੱਕ ਦੂਜੇ ਦੀ ਗੱਲ ਨੂੰ ਸਮਝਣ ਨਾਲ ਤੁਹਾਡੇ ਦੋਹਾਂ ਦਾ ਆਪਸੀ ਰਿਸ਼ਤਾ ਮਜ਼ਬੂਤ ਬਣਿਆ ਰਹੇਗਾ।

ਸਿਹਤ ਬਾਰੇ ਗੱਲ ਕਰੀਏ ਤਾਂ ਸਿਹਤ ਦੇ ਮੋਰਚੇ ‘ਤੇ ਮੀਨ ਰਾਸ਼ੀ ਦੇ ਜਾਤਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਸਰਦੀ ਵਿੱਚ ਤੁਹਾਨੂੰ ਗਲੇ ਨਾਲ ਸਬੰਧਤ ਕੁਝ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਸਹੀ ਭੋਜਨ ਖਾਓ ਅਤੇ ਕਿਸੇ ਵੀ ਈ ਐਨ ਟੀ ਦੀ ਸਮੱਸਿਆ ਦੇ ਲਈ ਸਮਾਂ ਰਹਿੰਦੇ ਹੀ ਡਾਕਟਰੀ ਸਹਾਇਤਾ ਪ੍ਰਾਪਤ ਕਰੋ ਅਤੇ ਆਪਣੀ ਦੇਖਭਾਲ ਵੱਲ ਧਿਆਨ ਦਿਓ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer