ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ

Author: Charu Lata | Updated Mon, 26 Feb 2024 02:07 PM IST

ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ (ਐਤਵਾਰ 31 ਮਾਰਚ 2024) ਦੀ ਸ਼ਾਮ 4:31 ਵਜੇ ਹੋਵੇਗਾ। ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਨੂੰ ਬਹੁਤ ਹੀ ਮਹੱਤਵਪੂਰਣ ਗ੍ਰਹਿ ਮੰਨਿਆ ਜਾਂਦਾ ਹੈ, ਕਿਉਂਕਿ ਇਹ ਜੀਵਨ ਵਿੱਚ ਸਭ ਸੁੱਖ-ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਸ਼ੁੱਕਰ ਗ੍ਰਹਿ 31 ਮਾਰਚ ਦੀ ਸ਼ਾਮ 16:31 ਵਜੇ ਤੱਕ ਕੁੰਭ ਰਾਸ਼ੀ ਵਿੱਚ ਰਹਿ ਕੇ ਮੀਨ ਰਾਸ਼ੀ ਵਿੱਚ ਆਪਣਾ ਗੋਚਰ ਕਰੇਗਾ। ਮੀਨ ਰਾਸ਼ੀ ਸ਼ੁੱਕਰ ਦੀ ਉੱਚ ਰਾਸ਼ੀ ਮੰਨੀ ਗਈ ਹੈ। ਇੱਥੇ ਇਹ 24 ਅਪ੍ਰੈਲ 2024 ਦੀ ਰਾਤ 23:44 ਵਜੇ ਤੱਕ ਰਹੇਗਾ ਅਤੇ ਫੇਰ ਮੇਖ਼ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ। ਜਿੱਥੇ ਕੰਨਿਆ ਰਾਸ਼ੀ ਸ਼ੁੱਕਰ ਦੀ ਨੀਚ ਰਾਸ਼ੀ ਮੰਨੀ ਜਾਂਦੀ ਹੈ, ਉੱਥੇ ਮੀਨ ਰਾਸ਼ੀ ਵਿੱਚ ਸ਼ੁੱਕਰ ਪਰਮ ਉੱਚ ਸਥਿਤੀ ਵਿੱਚ ਹੁੰਦਾ ਹੈ। ਸ਼ੁੱਕਰ ਗ੍ਰਹਿ ਜੀਵਨ ਵਿੱਚ ਪ੍ਰੇਮ, ਭੋਗ-ਵਿਲਾਸ, ਸੁੱਖ-ਸਮ੍ਰਿੱਧੀ ਅਤੇ ਸੰਸਾਧਨਾਂ ਦਾ ਸੁਆਮੀ ਗ੍ਰਹਿ ਹੈ। ਇਹ ਜੀਵਨ ਵਿੱਚ ਯੌਨ ਸੁੱਖ ਪ੍ਰਦਾਨ ਕਰਦਾ ਹੈ, ਪ੍ਰੇਮ ਪ੍ਰਦਾਨ ਕਰਦਾ ਹੈ, ਜਾਤਕ ਨੂੰ ਸਭ ਪ੍ਰਕਾਰ ਦੇ ਐਸ਼ੋ-ਆਰਾਮ ਪ੍ਰਦਾਨ ਕਰਦਾ ਹੈ। ਇਸ ਲਈ ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਦਾ ਗੋਚਰ ਬਹੁਤ ਮਹੱਤਵਪੂਰਣ ਹੁੰਦਾ ਹੈ ਅਤੇ ਜਦੋਂ ਸ਼ੁੱਕਰ ਗ੍ਰਹਿ ਦਾ ਗੋਚਰ ਮੀਨ ਰਾਸ਼ੀ ਵਿੱਚ ਹੋਵੇ, ਤਾਂ ਇਸ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਹੁਣ ਇਹੀ ਸ਼ੁੱਕਰ ਗ੍ਰਹਿ 31 ਮਾਰਚ 2024 ਨੂੰ ਗੋਚਰ ਕਰੇਗਾ।


ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਸ਼ੁੱਕਰ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਦਾ ਮਹੱਤਵ

ਸ਼ੁੱਕਰ ਗ੍ਰਹਿ ਬ੍ਰਿਸ਼ਭ ਅਤੇ ਤੁਲਾ ਰਾਸ਼ੀ ਦਾ ਸੁਆਮੀ ਗ੍ਰਹਿ ਹੈ। ਇਹ ਕੰਨਿਆ ਰਾਸ਼ੀ ਵਿੱਚ ਨੀਚ ਸਥਿਤੀ ਵਿੱਚ ਅਤੇ ਮੀਨ ਰਾਸ਼ੀ ਵਿੱਚ ਆਪਣੀ ਉੱਚ ਸਥਿਤੀ ਵਿੱਚ ਮੰਨਿਆ ਜਾਂਦਾ ਹੈ। ਜਦੋਂ ਸ਼ੁੱਕਰ ਆਪਣੀ ਉੱਚ ਸਥਿਤੀ ਵਿੱਚ ਹੋਵੇ, ਤਾਂ ਇਹ ਸਭ ਪ੍ਰਕਾਰ ਦੀ ਸੁੱਖ ਸੁਵਿਧਾ ਦੇਣ ਵਿੱਚ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣ ਜਾਂਦਾ ਹੈ। ਇਸ ਲਈ ਸ਼ੁੱਕਰ ਗ੍ਰਹਿ ਦਾ ਮੀਨ ਰਾਸ਼ੀ ਵਿੱਚ ਗੋਚਰ ਵੈਦਿਕ ਜੋਤਿਸ਼ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਣ ਸਥਾਨ ਰੱਖਦਾ ਹੈ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਦੇਵਾਂ ਦੇ ਗੁਰੂ ਬ੍ਰਹਸਪਤੀ ਦੀ ਮੀਨ ਰਾਸ਼ੀ ਵਿੱਚ ਦੈਤਾਂ ਦਾ ਗੁਰੂ ਸ਼ੁੱਕਰ ਆਪਣੀ ਉੱਚ ਸਥਿਤੀ ਵਿੱਚ ਹੋ ਜਾਂਦਾ ਹੈ ਅਤੇ ਗਿਆਨ ਨਾਲ ਪਰਿਪੂਰਣਤਾ ਦਿੰਦਾ ਹੈ ਅਤੇ ਜਾਤਕ ਨੂੰ ਸਭ ਪ੍ਰਕਾਰ ਦੀਆਂ ਸੁੱਖ-ਸੁਵਿਧਾਵਾਂ ਪ੍ਰਦਾਨ ਕਰਦਾ ਹੈ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਬੁੱਧ ਗ੍ਰਹਿ ਤੋਂ ਬਾਅਦ ਸ਼ੁੱਕਰ ਗ੍ਰਹਿ ਨੂੰ ਵੈਦਿਕ ਜੋਤਿਸ਼ ਵਿੱਚ ਤੇਜ਼ੀ ਨਾਲ ਚੱਲਣ ਵਾਲਾ ਗ੍ਰਹਿ ਮੰਨਿਆ ਜਾਂਦਾ ਹੈ। ਇਸ ਲਈ ਇਸ ਦਾ ਗੋਚਰ ਘੱਟ ਅਵਧੀ ਵਿੱਚ ਹੀ ਹੋ ਜਾਂਦਾ ਹੈ। ਲਗਭਗ 23 ਦਿਨਾਂ ਦੀ ਅਵਧੀ ਵਿੱਚ ਇਹ ਆਪਣੀ ਰਾਸ਼ੀ ਵਿੱਚ ਪਰਿਵਰਤਨ ਕਰ ਲੈਂਦਾ ਹੈ। ਸ਼ੁੱਕਰ ਗ੍ਰਹਿ ਇੱਕ ਚਮਕੀਲਾ ਗ੍ਰਹਿ ਹੈ। ਇਸ ਨੂੰ ਸਵੇਰ ਦਾ ਤਾਰਾ ਵੀ ਕਹਿੰਦੇ ਹਨ। ਹੁਣ ਇਹੀ ਸ਼ੁੱਕਰ ਆਪਣੀ ਉੱਚ ਰਾਸ਼ੀ ਮੀਨ ਵਿੱਚ ਗੋਚਰ ਕਰਨ ਜਾ ਰਿਹਾ ਹੈ। ਜ਼ਾਹਿਰ ਤੌਰ ‘ਤੇ ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦਾ ਪ੍ਰਭਾਵ ਸਭ ਰਾਸ਼ੀਆਂ ਉੱਤੇ ਅਤੇ ਉਸ ਵਿੱਚ ਜਨਮ ਲੈਣ ਵਾਲੇ ਜਾਤਕਾਂ ਉੱਤੇ ਪਵੇਗਾ। ਤਾਂ ਆਓ ਚਲੋ ਹੁਣ ਜਾਣਦੇ ਹਾਂ ਕਿ ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ ਅਤੇ ਇਸ ਦਾ ਤੁਹਾਡੀ ਰਾਸ਼ੀ ਉੱਤੇ ਕੀ ਪ੍ਰਭਾਵ ਪਵੇਗਾ।

ਬ੍ਰਿਹਤ ਕੁੰਡਲੀ: ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਸ਼ੁੱਕਰ ਗ੍ਰਹਿ ਨੂੰ ਪ੍ਰੇਮ ਦਾ ਗ੍ਰਹਿ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵਾਹਨ, ਸੰਪਤੀ, ਸੁੱਖ-ਸੰਪਦਾ, ਸਮ੍ਰਿੱਧੀ, ਐਸ਼ੋ-ਆਰਾਮ ਆਦਿ ਪ੍ਰਦਾਨ ਕਰਨ ਵਾਲਾ ਗ੍ਰਹਿ ਹੈ। ਜੇਕਰ ਇਹ ਤੁਹਾਡੀ ਕੁੰਡਲੀ ਵਿੱਚ ਚੰਗੀ ਅਤੇ ਅਨੁਕੂਲ ਸਥਿਤੀ ਵਿੱਚ ਹੈ, ਤਾਂ ਸਮਝ ਲਓ ਕਿ ਤੁਹਾਡਾ ਜੀਵਨ ਪ੍ਰੇਮ ਅਤੇ ਸੁੱਖ-ਸੁਵਿਧਾਵਾਂ ਨਾਲ ਭਰਿਆ ਰਹੇਗਾ। ਤੁਹਾਡੇ ਅੰਦਰ ਗਜ਼ਬ ਦੀ ਖਿੱਚ ਹੋਵੇਗੀ, ਜੋ ਲੋਕਾਂ ਨੂੰ ਆਪਣੇ ਵੱਲ ਖਿੱਚੇਗੀ। ਤੁਹਾਨੂੰ ਕਿਸੇ ਵੀ ਸੁੱਖ-ਸੁਵਿਧਾ ਦੇ ਲਈ ਤਰਸਣਾ ਨਹੀਂ ਪਵੇਗਾ। ਤੁਸੀਂ ਖੂਬ ਅਮੀਰ ਹੋਵੋਗੇ। ਪਰ ਜੇਕਰ ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਕਮਜ਼ੋਰ ਅਤੇ ਪ੍ਰਤੀਕੂਲ ਸਥਿਤੀ ਵਿੱਚ ਹੈ, ਤਾਂ ਆਪਸੀ ਸਬੰਧਾਂ ਵਿੱਚ ਮਤਭੇਦ ਦੀ ਸਥਿਤੀ ਨੂੰ ਜਨਮ ਦੇ ਸਕਦਾ ਹੈ। ਜੀਵਨ ਵਿੱਚ ਪ੍ਰੇਮ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੌਨ ਕਮਜ਼ੋਰੀ ਵੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਅਤੇ ਤੁਹਾਨੂੰ ਸੁੱਖਾਂ ਦੇ ਲਈ ਭਟਕਣਾ ਪੈ ਸਕਦਾ ਹੈ। ਸ਼ੁੱਕਰ ਗ੍ਰਹਿ ਦੀ ਕਿਰਪਾ ਨਾਲ ਹੀ ਜੀਵਨ ਵਿੱਚ ਪ੍ਰੇਮ ਅਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਤੁਹਾਨੂੰ ਆਪਣੀ ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਨੂੰ ਬਲਵਾਨ ਬਣਾਉਣ ਦੀ ਅਤੇ ਉਸ ਦੀ ਅਨੁਕੂਲਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ

Read in English: The Venus Transit In Pisces (31 March 2024)

ਮੇਖ਼ ਰਾਸ਼ੀ

ਸ਼ੁੱਕਰ ਗ੍ਰਹਿ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਜਦੋਂ ਸ਼ੁੱਕਰ ਗੋਚਰ ਹੋ ਰਿਹਾ ਹੈ ਤਾਂ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰੇਗਾ।

ਬਾਰ੍ਹਵੇਂ ਘਰ ਵਿੱਚ ਸ਼ੁੱਕਰ ਦਾ ਗੋਚਰ ਹੋਣ ਨਾਲ ਤੁਹਾਡੇ ਖਰਚਿਆਂ ਵਿੱਚ ਬੇਤਹਾਸ਼ਾ ਵਾਧਾ ਹੋਣ ਦੀ ਸੰਭਾਵਨਾ ਬਣੇਗੀ। ਪਰ ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਕਿਉਂਕਿ ਇਹਨਾਂ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਸ਼ੁੱਕਰ ਤੁਹਾਨੂੰ ਓਨਾ ਹੀ ਧਨ ਵੀ ਪ੍ਰਦਾਨ ਕਰੇਗਾ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਤੁਸੀਂ ਇਸ ਦੌਰਾਨ ਆਪਣੇ ਸੁੱਖ-ਸੰਸਾਧਨਾਂ ਉੱਤੇ ਜੀ-ਭਰ ਕੇ ਖਰਚ ਕਰੋਗੇ ਅਤੇ ਉਸ ਦੇ ਲਈ ਤੁਹਾਡੇ ਕੋਲ ਧਨ ਵੀ ਕਾਫੀ ਮਾਤਰਾ ਵਿੱਚ ਆਵੇਗਾ। ਤੁਹਾਨੂੰ ਥੋੜੀ ਜਿਹੀ ਕੰਜੂਸੀ ਅਪਨਾਉਣੀ ਚਾਹੀਦੀ ਹੈ ਅਤੇ ਖਰਚ ਕਰਨ ਦੀ ਆਦਤ ਉੱਤੇ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਦੇਸ਼ ਯਾਤਰਾ ਦੀ ਸੰਭਾਵਨਾ ਵੀ ਬਣ ਸਕਦੀ ਹੈ। ਤੁਸੀਂ ਕਿਤੇ ਛੁੱਟੀਆਂ ਮਨਾਉਣ ਵੀ ਜਾ ਸਕਦੇ ਹੋ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਕਰੇਗਾ। ਤੁਹਾਨੂੰ ਆਪਣੇ ਪਰਿਵਾਰ ਤੋਂ ਪ੍ਰੇਮ ਮਿਲੇਗਾ ਅਤੇ ਆਪਣੇ ਵਿਰੋਧੀਆਂ ਉੱਤੇ ਤੁਸੀਂ ਭਾਰੀ ਪੈਂਦੇ ਦਿਖੋਗੇ। ਕਰੀਅਰ ਦੇ ਮਾਮਲੇ ਵਿੱਚ ਸ਼ੁੱਕਰ ਦਾ ਇਹ ਗੋਚਰ ਤੁਹਾਨੂੰ ਤਰੱਕੀ ਪ੍ਰਦਾਨ ਕਰੇਗਾ। ਤੁਹਾਨੂੰ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਆਦਤਾਂ ਵੱਲ ਧਿਆਨ ਦੇਣਾ ਪਵੇਗਾ, ਨਹੀਂ ਤਾਂ ਸਿਹਤ ਸਬੰਧੀ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ, ਜਿਸ ਨਾਲ ਤੁਹਾਨੂੰ ਬਾਅਦ ਵਿੱਚ ਡਾਕਟਰ ਦੇ ਕਲੀਨਿਕ ਦੇ ਚੱਕਰ ਲਗਾਉਣੇ ਪੈ ਸਕਦੇ ਹਨ।

ਉਪਾਅ: ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਨੂੰ ਗੁੜਹਲ ਦਾ ਫੁੱਲ ਚੜ੍ਹਾਓ

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦਾ ਗੋਚਰ ਸਦਾ ਮਹੱਤਵਪੂਰਣ ਹੁੰਦਾ ਹੈ, ਕਿਉਂਕਿ ਇਹ ਤੁਹਾਡੀ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ ਹੀ ਤੁਹਾਡੇ ਛੇਵੇਂ ਘਰ ਦਾ ਸੁਆਮੀ ਵੀ ਹੈ ਅਤੇ ਆਪਣੇ ਇਸ ਗੋਚਰ ਦੇ ਦੌਰਾਨ ਸ਼ੁੱਕਰ ਤੁਹਾਡੇ ਇਕਾਦਸ਼ ਘਰ ਵਿੱਚ ਪ੍ਰਵੇਸ਼ ਕਰੇਗਾ।

ਇਕਦਸ਼ ਘਰ ਵਿੱਚ ਸ਼ੁੱਕਰ ਦਾ ਗੋਚਰ ਕਰਨਾ ਤੁਹਾਡੀ ਆਮਦਨ ਵਿੱਚ ਚੰਗਾ ਵਾਧਾ ਪ੍ਰਦਾਨ ਕਰਨ ਵਾਲਾ ਸਮਾਂ ਸਾਬਿਤ ਹੋਵੇਗਾ। ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਅਤੇ ਤੁਹਾਡੇ ਰੁਕੇ ਹੋਏ ਕੰਮ ਬਣਨੇ ਸ਼ੁਰੂ ਹੋ ਜਾਣਗੇ। ਇਸ ਦੌਰਾਨ ਤੁਸੀਂ ਨਵਾਂ ਵਾਹਨ ਖਰੀਦਣ ਵਿੱਚ ਵੀ ਦਿਲਚਸਪੀ ਦਿਖਾ ਸਕਦੇ ਹੋ। ਪ੍ਰੇਮ ਸਬੰਧਾਂ ਦੇ ਲਿਹਾਜ਼ ਨਾਲ ਵੀ ਇਹ ਸਮਾਂ ਚੰਗਾ ਰਹੇਗਾ। ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਰਿਸ਼ਤਿਆਂ ਵਿੱਚ ਮਧੁਰਤਾ ਵਧੇਗੀ ਅਤੇ ਪ੍ਰੇਮ ਅਤੇ ਰੋਮਾਂਸ ਦੀ ਸੰਭਾਵਨਾ ਬਣੇਗੀ। ਤੁਸੀਂ ਉਸ ਦੇ ਅੱਗੇ ਵਿਆਹ ਦਾ ਪ੍ਰਸਤਾਵ ਵੀ ਰੱਖ ਸਕਦੇ ਹੋ। ਸ਼ਾਦੀਸ਼ੁਦਾ ਜਾਤਕਾਂ ਨੂੰ ਆਪਣੀ ਸੰਤਾਨ ਵੱਲੋਂ ਸੁਖਦ ਸਮਾਚਾਰ ਦੀ ਪ੍ਰਾਪਤੀ ਹੋ ਸਕਦੀ ਹੈ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵਿੱਚ ਉੱਤਮ ਨਤੀਜੇ ਪ੍ਰਦਾਨ ਕਰੇਗਾ। ਤੁਸੀਂ ਹੋਰ ਗਤੀਵਿਧੀਆਂ ਕਰਦੇ ਹੋਏ ਵੀ ਆਪਣੀ ਪੜ੍ਹਾਈ ਨੂੰ ਬਹੁਤ ਆਸਾਨੀ ਨਾਲ ਕਰੋਗੇ। ਇਸ ਨਾਲ ਤੁਹਾਨੂੰ ਚੰਗੀ ਸਫਲਤਾ ਮਿਲੇਗੀ। ਨੌਕਰੀਪੇਸ਼ਾ ਜਾਤਕਾਂ ਦੀ ਤਨਖਾਹ ਵਿੱਚ ਵਾਧੇ ਦੇ ਸੰਕੇਤ ਮਿਲ ਰਹੇ ਹਨ। ਕਾਰੋਬਾਰੀ ਜਾਤਕਾਂ ਨੂੰ ਵੀ ਇਹ ਗੋਚਰ ਅਨੁਕੂਲ ਨਤੀਜੇ ਪ੍ਰਦਾਨ ਕਰੇਗਾ।

ਉਪਾਅ: ਤੁਹਾਨੂੰ ਸ਼ੁੱਕਰਵਾਰ ਦੇ ਦਿਨ ਸ਼ੁਕਲ ਪੱਖ ਵਿੱਚ ਹੀਰਾ ਰਤਨ ਜਾਂ ਓਪਲ ਰਤਨ ਚਾਂਦੀ ਦੀ ਅੰਗੂਠੀ ਵਿੱਚ ਜੜਵਾ ਕੇ ਆਪਣੀ ਅਨਾਮਿਕਾ ਉਂਗਲ਼ ਵਿੱਚ ਧਾਰਣ ਕਰਨਾ ਚਾਹੀਦਾ ਹੈ

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਗ੍ਰਹਿ ਅਨੁਕੂਲ ਗ੍ਰਹ ਹੈ, ਕਿਉਂਕਿ ਇਹ ਤੁਹਾਡੇ ਰਾਸ਼ੀ ਸੁਆਮੀ ਬੁੱਧ ਗ੍ਰਹਿ ਦਾ ਮਿੱਤਰ ਗ੍ਰਹਿ ਹੈ। ਤੁਹਾਡੀ ਰਾਸ਼ੀ ਦੇ ਲਈ ਇਹ ਤੁਹਾਡੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਦੇ ਨਾਲ ਹੀ ਤੁਹਾਡੇ ਪੰਜਵੇਂ ਘਰ ਦਾ ਸੁਆਮੀ ਵੀ ਹੈ। ਹੁਣ ਸ਼ੁੱਕਰ ਦਾ ਇਹ ਗੋਚਰ ਤੁਹਾਡੀ ਰਾਸ਼ੀ ਤੋਂ ਦਸਵੇਂ ਘਰ ਵਿੱਚ ਹੋਣ ਵਾਲਾ ਹੈ।

ਸ਼ੁੱਕਰ ਦਾ ਤੁਹਾਡੇ ਦਸਵੇਂ ਘਰ ਵਿੱਚ ਪ੍ਰਵੇਸ਼ ਕਰਨਾ ਕਾਰਜ ਖੇਤਰ ਵਿੱਚ ਹਲਕੀਆਂ-ਫੁਲਕੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰਦਾ ਹੈ। ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਸਾਵਧਾਨੀ ਨਾਲ ਕੰਮ ਕਰਨਾ ਪਵੇਗਾ। ਬੇਕਾਰ ਦੀ ਗੱਪਬਾਜ਼ੀ ਅਤੇ ਏਧਰ-ਉੱਧਰ ਦੀਆਂ ਗੱਲਾਂ ਤੋਂ ਦੂਰ ਰਹਿ ਕੇ ਆਪਣੇ ਕੰਮ ਵੱਲ ਹੀ ਧਿਆਨ ਦਿਓਗੇ ਤਾਂ ਚੰਗਾ ਰਹੇਗਾ। ਕੰਮ ਨੂੰ ਦਿਖਾਉਣ ਦੀ ਆਦਤ ਤੋਂ ਬਚੋ ਅਤੇ ਮਿਹਨਤ ਵੱਲ ਧਿਆਨ ਦਿਓ। ਤੁਸੀਂ ਕਈ ਵਾਰ ਜੋਸ਼ ਵਿੱਚ ਆ ਕੇ ਅਜਿਹਾ ਵਿਵਹਾਰ ਕਰ ਸਕਦੇ ਹੋ, ਜੋ ਸਾਹਮਣੇ ਵਾਲਿਆਂ ਨੂੰ ਬੁਰਾ ਲੱਗੇਗਾ ਅਤੇ ਅਜਿਹਾ ਲੱਗੇਗਾ ਕਿ ਤੁਸੀਂ ਉਹਨਾਂ ਨੂੰ ਨੀਵਾਂ ਦਿਖਾਣਾ ਚਾਹੁੰਦੇ ਹੋ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਕਾਰਜ ਖੇਤਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਦੂਜੇ ਪਾਸੇ ਤੁਹਾਡੇ ਨਿੱਜੀ ਜੀਵਨ ਵਿੱਚ ਖੁਸ਼ੀਆਂ ਵਿੱਚ ਵਾਧਾ ਹੋਵੇਗਾ। ਪਰਿਵਾਰ ਵਿੱਚ ਸਮਰਸਤਾ ਰਹੇਗੀ। ਆਪਸ ਵਿੱਚ ਪ੍ਰੇਮ ਰਹੇਗਾ। ਤੁਹਾਡਾ ਧਿਆਨ ਘਰ ਦੀ ਸਜਾਵਟ ਵੱਲ ਵੀ ਰਹੇਗਾ। ਪ੍ਰੇਮ ਸਬੰਧਾਂ ਵਿੱਚ ਇਸ ਦੌਰਾਨ ਉਤਾਰ-ਚੜ੍ਹਾਅ ਦੀ ਸਥਿਤੀ ਬਣ ਸਕਦੀ ਹੈ। ਕਾਰਜ ਖੇਤਰ ਵਿੱਚ ਤੁਹਾਡਾ ਕਿਸੇ ਨਾਲ ਦਿਲ ਲੱਗਣ ਦੀ ਸਥਿਤੀ ਬਣ ਸਕਦੀ ਹੈ।

ਉਪਾਅ: ਤੁਹਾਨੂੰ ਛੋਟੀਆਂ ਕੰਨਿਆ ਦੇਵੀਆਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ

ਮਿਥੁਨ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਗੋਚਰ ਤੁਹਾਡੀ ਰਾਸ਼ੀ ਤੋਂ ਨੌਵੇਂ ਘਰ ਵਿੱਚ ਹੋਣ ਵਾਲਾ ਹੈ।

ਸ਼ੁੱਕਰ ਦਾ ਇਹ ਗੋਚਰ ਤੁਹਾਡੀ ਕਿਸਮਤ ਦੇ ਸਥਾਨ ਵਿੱਚ ਹੋਵੇਗਾ, ਜਿੱਥੋਂ ਤੁਹਾਡਾ ਧਿਆਨ ਲੰਬੀਆਂ ਯਾਤਰਾਵਾਂ ਵੱਲ ਹੋਵੇਗਾ। ਤੁਸੀਂ ਨਵੇਂ-ਨਵੇਂ ਸਥਾਨਾਂ ਉੱਤੇ ਘੁੰਮਣ ਜਾਣਾ ਪਸੰਦ ਕਰੋਗੇ। ਖੂਬਸੂਰਤ ਸਥਾਨਾਂ ਦੀ ਸੈਰ ਕਰਨਾ ਤੁਹਾਨੂੰ ਬਹੁਤ ਚੰਗਾ ਲੱਗੇਗਾ। ਇਹ ਯਾਤਰਾਵਾਂ ਤੁਹਾਡੇ ਵਪਾਰ ਨੂੰ ਵਧਾਉਣ ਵਾਲੀਆਂ ਅਤੇ ਕੁਝ ਨਵੇਂ ਮਿੱਤਰ ਬਣਾਉਣ ਵਾਲੀਆਂ ਵੀ ਸਾਬਿਤ ਹੋ ਸਕਦੀਆਂ ਹਨ। ਇਸ ਦੌਰਾਨ ਤੁਹਾਡੀਆਂ ਸਮੱਸਿਆਵਾਂ ਵਿੱਚ ਕਮੀ ਆਵੇਗੀ ਅਤੇ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ। ਤੁਹਾਡੇ ਕੋਲ ਧਨ ਲਾਭ ਦੇ ਬਹੁਤ ਮੌਕੇ ਆਉਣਗੇ। ਜੇਕਰ ਲੰਬੇ ਸਮੇਂ ਤੋਂ ਕੋਈ ਕੰਮ ਅਟਕਿਆ ਹੋਇਆ ਸੀ, ਤਾਂ ਉਹ ਵੀ ਪੂਰਾ ਹੋਣ ਲੱਗੇਗਾ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਡੀ ਨੌਕਰੀ ਵਿੱਚ ਪਰਿਵਰਤਨ ਦੇ ਸੰਕੇਤ ਮਿਲ ਸਕਦੇ ਹਨ। ਤੁਹਾਨੂੰ ਕੋਈ ਵੱਡਾ ਮੌਕਾ ਮਿਲ ਸਕਦਾ ਹੈ, ਜਿਸ ਨੂੰ ਸਵੀਕਾਰ ਕਰਕੇ ਤੁਸੀਂ ਨਵੀਂ ਨੌਕਰੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਧਾਰਮਿਕ ਕੰਮਾਂ ਵਿੱਚ ਵੀ ਮਨ ਲਗਾਓਗੇ ਅਤੇ ਕਿਸੇ ਧਾਰਮਿਕ ਸੰਸਥਾ ਨਾਲ ਵੀ ਜੁੜ ਸਕਦੇ ਹੋ। ਇਸ ਦੌਰਾਨ ਸਮਾਜ ਵਿੱਚ ਤੁਹਾਡਾ ਮਾਣ-ਸਨਮਾਨ ਵਧੇਗਾ, ਸਮਾਜਿਕ ਦਾਇਰੇ ਵਿੱਚ ਵਾਧਾ ਹੋਵੇਗਾ। ਤੁਹਾਡੇ ਭੈਣਾਂ/ਭਰਾਵਾਂ ਦੇ ਲਈ ਇਹ ਸਮਾਂ ਅਨੁਕੂਲ ਰਹੇਗਾ ਅਤੇ ਤੁਸੀਂ ਆਪਣੀ ਮਿੱਤਰ ਮੰਡਲੀ ਦੇ ਨਾਲ ਵੀ ਅਨੁਕੂਲ ਸਮਾਂ ਬਿਤਾਓਗੇ। ਇਹ ਸਮਾਂ ਤੁਹਾਨੂੰ ਖੁਸ਼ੀ ਦੇਵੇਗਾ।

ਉਪਾਅ: ਸ਼੍ਰੀ ਸਿੱਧ ਕੁੰਜਿਕਾ ਸਤੋਤਰ ਦਾ ਪਾਠ ਕਰਨਾ ਤੁਹਾਡੇ ਲਈ ਲਾਭਦਾਇਕ ਰਹੇਗਾ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਸਿੰਘ ਰਾਸ਼ੀ ਦੇ ਜਾਤਕਾਂ ਦੇ ਅੱਠਵੇਂ ਘਰ ਵਿੱਚ ਹੋਣ ਵਾਲਾ ਹੈ। ਸ਼ੁੱਕਰ ਗ੍ਰਹਿ ਤੁਹਾਡੇ ਲਈ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਗ੍ਰਹਿ ਹੈ।

ਸ਼ੁੱਕਰ ਗ੍ਰਹਿ ਦੇ ਅੱਠਵੇਂ ਘਰ ਵਿੱਚ ਗੋਚਰ ਕਰਨ ਨਾਲ ਤੁਹਾਨੂੰ ਧਨ ਪ੍ਰਾਪਤੀ ਦੀ ਸੰਭਾਵਨਾ ਬਣ ਸਕਦੀ ਹੈ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਜੇਕਰ ਤੁਸੀਂ ਪਹਿਲਾਂ ਸ਼ੇਅਰ ਬਾਜ਼ਾਰ ਵਿੱਚ ਜਾਂ ਕਿਤੇ ਹੋਰ ਨਿਵੇਸ਼ ਕੀਤਾ ਹੋਇਆ ਸੀ, ਤਾਂ ਇਸ ਦੌਰਾਨ ਉਸ ਦਾ ਚੰਗਾ ਪ੍ਰਤੀਫਲ ਪ੍ਰਾਪਤ ਹੋਵੇਗਾ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਧਰਮ-ਕਰਮ ਦੇ ਮਾਮਲਿਆਂ ਵਿੱਚ ਵੀ ਅੱਗੇ ਵਧੋਗੇ। ਪਰ ਇਸ ਦੌਰਾਨ ਤੁਸੀਂ ਚੋਰੀ-ਛੁਪੇ ਵੀ ਖਰਚੇ ਕਰੋਗੇ। ਜੇਕਰ ਤੁਸੀਂ ਕਿਸੇ ਪ੍ਰੇਮ ਸਬੰਧ ਵਿੱਚ ਹੋ, ਤਾਂ ਉਸ ਨੂੰ ਛੁਪਾਉਣ ਦੀ ਪੂਰੀ ਕੋਸ਼ਿਸ਼ ਕਰੋਗੇ। ਪਰ ਧਿਆਨ ਰੱਖੋ ਕਿ ਕਿਸੇ ਵੀ ਅਜਿਹੇ ਕੰਮ ਵਿੱਚ ਨਾ ਪਓ, ਜਿਸ ਦੇ ਕਾਰਣ ਤੁਹਾਨੂੰ ਮਾਣ-ਹਾਨੀ ਦਾ ਸਾਹਮਣਾ ਕਰਨਾ ਪਵੇ। ਸ਼ਾਦੀਸ਼ੁਦਾ ਜਾਤਕਾਂ ਨੂੰ ਆਪਣੇ ਜੀਵਨਸਾਥੀ ਦਾ ਪ੍ਰੇਮ ਅਤੇ ਸਾਥ ਮਿਲੇਗਾ। ਸਹੁਰੇ ਪੱਖ ਦੇ ਲੋਕਾਂ ਨਾਲ ਤੁਹਾਡੇ ਸਬੰਧ ਮਧੁਰ ਰਹਿਣਗੇ। ਕਾਰੋਬਾਰੀ ਜਾਤਕਾਂ ਨੂੰ ਸਫਲਤਾ ਅਤੇ ਤਰੱਕੀ ਮਿਲੇਗੀ। ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪਵੇਗਾ, ਕਿਉਂਕਿ ਤੁਹਾਡੇ ਉੱਤੇ ਕੰਮ ਦਾ ਥੋੜਾ ਦਬਾਅ ਹੋ ਸਕਦਾ ਹੈ ਅਤੇ ਤੁਹਾਡਾ ਖਾਣਾਪੀਣਾ ਵੀ ਅਸੰਤੁਲਿਤ ਹੋਵੇਗਾ,ਜਿਸ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਕਾਰਜ ਖੇਤਰ ਵਿੱਚ ਤੁਹਾਨੂੰ ਕੁਝ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਤੁਸੀਂ ਆਪਣੇ ਗੁਪਤ ਤਰੀਕਿਆਂ ਨਾਲ ਆਪਣੀ ਸਥਿਤੀ ਨੂੰ ਸੰਭਾਲ ਸਕਦੇ ਹੋ।

ਉਪਾਅ: ਤੁਹਾਨੂੰ ਸ਼ੁੱਕਰ ਦੇ ਗੋਚਰ ਦੇ ਦੌਰਾਨ ਸ਼ੁੱਕਰ ਗ੍ਰਹਿ ਦੇ ਬੀਜ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਇਹ ਗੋਚਰ ਕੰਨਿਆ ਰਾਸ਼ੀ ਤੋਂ ਸੱਤਵੇਂ ਘਰ ਵਿੱਚ ਹੋਣ ਵਾਲਾ ਹੈ।

ਸ਼ੁੱਕਰ ਦਾ ਇਹ ਗੋਚਰ ਤੁਹਾਡੇ ਲਈ ਅਨੁਕੂਲਤਾ ਲਿਆਵੇਗਾ। ਤੁਹਾਡੇ ਦੰਪਤੀ ਜੀਵਨ ਵਿੱਚ ਪ੍ਰੇਮ ਵਧੇਗਾ ਅਤੇ ਆਪਸੀ ਤਾਲਮੇਲ ਅਨੁਕੂਲ ਹੋਣ ਦੀ ਸੰਭਾਵਨਾ ਵਧੇਗੀ। ਤੁਸੀਂ ਅਤੇ ਤੁਹਾਡਾ ਜੀਵਨਸਾਥੀ ਇੱਕ-ਦੂਜੇ ਨੂੰ ਸਮਾਂ ਦਿਓਗੇ ਅਤੇ ਤੁਹਾਡੇ ਵਿਚਕਾਰ ਨਜ਼ਦੀਕੀ ਵਧੇਗੀ, ਜਿਸ ਨਾਲ ਪੁਰਾਣੀ ਦੂਰੀ ਖਤਮ ਹੋਵੇਗੀ ਅਤੇ ਮਾਤਭੇਦ ਦੂਰ ਹੋਣਗੇ। ਘਰ ਦਾ ਮਾਹੌਲ ਵੀ ਪ੍ਰੇਮਪੂਰਣ ਹੋ ਜਾਵੇਗਾ। ਕਾਰੋਬਾਰੀ ਜਾਤਕਾਂ ਦੇ ਲਈ ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਅਨੁਕੂਲਤਾ ਲਿਆਵੇਗਾ। ਕਾਰੋਬਾਰ ਵਿੱਚ ਕੋਈ ਨਵੀਂ ਡੀਲ ਹੋ ਸਕਦੀ ਹੈ ਅਤੇ ਤੁਹਾਡਾ ਆਪਣੇ ਕਾਰੋਬਾਰੀ ਪਾਰਟਨਰ ਨਾਲ ਚੰਗਾ ਤਾਲਮੇਲ ਤੁਹਾਡੇ ਕਾਰੋਬਾਰ ਦੇ ਵਾਧੇ ਲਈ ਸਫਲਤਾ ਦਾ ਕਾਰਕ ਬਣ ਸਕਦਾ ਹੈ। ਨੌਕਰੀਪੇਸ਼ਾ ਜਾਤਕਾਂ ਨੂੰ ਤਰੱਕੀ ਮਿਲ ਸਕਦੀ ਹੈ। ਸਿਹਤ ਸਬੰਧੀ ਸਮੱਸਿਆਵਾਂ ਵਿੱਚ ਕਮੀ ਆਉਣ ਨਾਲ ਸਿਹਤ ਵਿੱਚ ਸੁਧਾਰ ਆਵੇਗਾ। ਤੁਹਾਡੇ ਵਿਅਕਤਿੱਤਵ ਵਿੱਚ ਨਿਖਾਰ ਆਵੇਗਾ।

ਉਪਾਅ:ਤੁਹਾਨੂੰ ਹਰ ਰੋਜ਼ ਸ਼੍ਰੀ ਸੂਕਤ ਦਾ ਪਾਠ ਕਰਨਾ ਚਾਹੀਦਾ ਹੈ।

ਕੰਨਿਆ ਹਫਤਾਵਰੀ ਰਾਸ਼ੀਫਲ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਬਹੁਤ ਹੀ ਮਹੱਤਵਪੂਰਣ ਸਾਬਿਤ ਹੋ ਸਕਦਾ ਹੈ, ਕਿਉਂਕਿ ਇਹ ਤੁਹਾਡੀ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ ਹੀ ਤੁਹਾਡੇ ਅੱਠਵੇਂ ਘਰ ਦਾ ਸੁਆਮੀ ਵੀ ਹੈ ਅਤੇ ਇਸ ਗੋਚਰ ਦੇ ਦੌਰਾਨ ਸ਼ੁੱਕਰ ਤੁਹਾਡੇ ਛੇਵੇਂ ਘਰ ਵਿੱਚ ਪ੍ਰਵੇਸ਼ ਕਰੇਗਾ।

ਸ਼ੁੱਕਰ ਦਾ ਇਹ ਗੋਚਰ ਤੁਹਾਡੇ ਵਿਰੋਧੀਆਂ ਉੱਤੇ ਭਾਰੀ ਪਵੇਗਾ। ਤੁਸੀਂ ਆਪਣੇ ਵਿਰੋਧੀਆਂ ਉੱਤੇ ਜਿੱਤ ਪ੍ਰਾਪਤ ਕਰੋਗੇ। ਕੋਰਟ ਜਾਂ ਕਚਹਿਰੀ ਵਿੱਚ ਜੇਕਰ ਕੋਈ ਮਾਮਲਾ ਪੈਂਡਿੰਗ ਸੀ, ਤਾਂ ਉਹ ਤੁਹਾਡੇ ਪੱਖ ਵਿੱਚ ਆ ਸਕਦਾ ਹੈ। ਹਾਲਾਂਕਿ ਤੁਹਾਡੇ ਖਰਚਿਆਂ ਵਿੱਚ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ। ਨੌਕਰੀ ਵਿੱਚ ਚੰਗੀ ਸਥਿਤੀ ਬਣੇਗੀ, ਜਿਸ ਨਾਲ ਤੁਹਾਡਾ ਮਨ ਆਪਣੇ ਕੰਮ ਵਿੱਚ ਲੱਗੇਗਾ। ਕਾਰੋਬਾਰੀ ਜਾਤਕਾਂ ਨੂੰ ਕੁਝ ਚਿੰਤਾ ਹੋ ਸਕਦੀ ਹੈ, ਪਰ ਜੇਕਰ ਥੋੜਾ ਜਿਹਾ ਸ਼ਾਂਤੀ ਨਾਲ ਕੰਮ ਲਓਗੇ, ਤਾਂ ਆਉਣ ਵਾਲੇ ਸਮੇਂ ਵਿੱਚ ਸਭ ਠੀਕ ਹੋ ਜਾਵੇਗਾ। ਵਿਦੇਸ਼ੀ ਯਾਤਰਾ ਦੀ ਸੰਭਾਵਨਾ ਬਣ ਸਕਦੀ ਹੈ। ਇਸ ਲਈ ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇਸ ਸਬੰਧ ਵਿੱਚ ਤਿਆਰੀ ਕਰ ਸਕਦੇ ਹੋ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਕਾਰੋਬਾਰ ਵਿੱਚ ਪੂੰਜੀ ਨਿਵੇਸ਼ ਕਰਨ ਦੀ ਸੰਭਾਵਨਾ ਬਣੇਗੀ। ਸੰਤਾਨ ਦੇ ਲਈ ਇਹ ਸਮਾਂ ਅਨੁਕੂਲ ਹੋਵੇਗਾ ਅਤੇ ਉਹਨਾਂ ਨੂੰ ਆਪਣੇ ਖੇਤਰ ਵਿੱਚ ਸਫਲਤਾ ਮਿਲੇਗੀ। ਤੁਹਾਨੂੰ ਆਪਣੀ ਸਿਹਤ ਦਾ ਥੋੜਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਡਾਇਬਿਟੀਜ਼ ਵਰਗੀ ਸਮੱਸਿਆ ਨਾਲ ਪੀੜਿਤ ਹੋ, ਤਾਂ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਦੌਰਾਨ ਇਹ ਬਿਮਾਰੀ ਵਧਣ ਦੀ ਸੰਭਾਵਨਾ ਹੈ। ਇਸ ਦੌਰਾਨ ਕੋਈ ਵੀ ਪ੍ਰਾਪਰਟੀ ਖਰੀਦਣ ਤੋਂ ਬਚਣ ਵਿੱਚ ਹੀ ਸਮਝਦਾਰੀ ਹੈ।

ਉਪਾਅ:ਤੁਹਾਨੂੰ ਸਫਟਿਕ ਦੀ ਮਾਲਾ ਨਾਲ ਸ਼੍ਰੀ ਮਹਾਲਕਸ਼ਮੀ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਸ਼ੁੱਕਰ ਗ੍ਰਹਿ ਬ੍ਰਿਸ਼ਚਕ ਰਾਸ਼ੀ ਦੇ ਲਈ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਤੁਹਾਡੀ ਰਾਸ਼ੀ ਦੇ ਪੰਜਵੇਂ ਘਰ ਵਿੱਚ ਹੋਣ ਵਾਲਾ ਹੈ।

ਤੁਹਾਡੇ ਪੰਜਵੇਂ ਘਰ ਵਿੱਚ ਸ਼ੁੱਕਰ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੇ ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ। ਤੁਸੀਂ ਅਤੇ ਤੁਹਾਡਾ ਜੀਵਨਸਾਥੀ ਇੱਕ-ਦੂਜੇ ਦੇ ਹੋਰ ਨਜ਼ਦੀਕ ਆ ਜਾਓਗੇ ਅਤੇ ਇੱਕ-ਦੂਜੇ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰੋਗੇ। ਜੇਕਰ ਤੁਸੀਂ ਇੱਕ ਸਿੰਗਲ ਜਾਤਕ ਹੋ, ਤਾਂ ਹੁਣ ਸਮਾਂ ਹੈ ਕਿ ਤੁਹਾਡੇ ਜੀਵਨ ਵਿੱਚ ਕੋਈ ਵਿਸ਼ੇਸ਼ ਵਿਅਕਤੀ ਦਸਤਕ ਦੇ ਸਕਦਾ ਹੈ, ਜਿਸ ਤੋਂ ਤੁਹਾਨੂੰ ਪ੍ਰੇਮ ਦੀ ਪ੍ਰਾਪਤੀ ਹੋਵੇਗੀ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਨੌਕਰੀ ਵਿੱਚ ਪਰਿਵਰਤਨ ਦਾ ਮੌਕਾ ਹੋ ਸਕਦਾ ਹੈ ਅਤੇ ਤੁਹਾਨੂੰ ਇੱਕ ਵਧੀਆ ਆਮਦਨ ਵਾਲੀ ਨਵੀਂ ਨੌਕਰੀ ਪ੍ਰਾਪਤ ਹੋ ਸਕਦੀ ਹੈ। ਤੁਹਾਡੇ ਵਿਆਹ ਦੀ ਗੱਲਬਾਤ ਚੱਲ ਸਕਦੀ ਹੈ ਅਤੇ ਤੁਹਾਡਾ ਵਿਆਹ ਪੱਕਾ ਵੀ ਹੋ ਸਕਦਾ ਹੈ। ਸ਼ਾਦੀਸ਼ੁਦਾ ਜਾਤਕਾਂ ਨੂੰ ਸੰਤਾਨ ਦਾ ਸੁੱਖ ਮਿਲਣ ਦੀ ਸੰਭਾਵਨਾ ਹੈ। ਤੁਸੀਂ ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਵਿਦੇਸ਼ ਵੀ ਜਾ ਸਕਦੇ ਹੋ। ਵਿਦਿਆਰਥੀਆਂ ਦੇ ਲਈ ਇਹ ਗੋਚਰ ਬੜੇ ਹੀ ਆਰਾਮ ਨਾਲ ਪੜ੍ਹਾਈ ਉੱਤੇ ਆਪਣੀ ਪਕੜ ਬਣਾਉਣ ਵਿੱਚ ਸਹਾਇਕ ਹੋਵੇਗਾ। ਤੁਹਾਨੂੰ ਹੁਣ ਤੱਕ ਕੀਤੀ ਹੋਈ ਸਖਤ ਮਿਹਨਤ ਦਾ ਫਲ ਪ੍ਰਾਪਤ ਹੋ ਸਕਦਾ ਹੈ। ਸ਼ਾਦੀਸ਼ੁਦਾ ਜਾਤਕਾਂ ਦਾ ਜੀਵਨਸਾਥੀ ਨਾਲ ਪ੍ਰੇਮ ਵਧਣ ਦੀ ਸੰਭਾਵਨਾ ਵਧੇਗੀ। ਪਰਿਵਾਰ ਵਿੱਚ ਇਹ ਸਮਾਂ ਖੁਸ਼ੀਆਂ ਭਰਿਆ ਸਮਾਂ ਬਣ ਸਕਦਾ ਹੈ।

ਉਪਾਅ:ਤੁਹਾਨੂੰ ਸ਼ੁੱਕਰਵਾਰ ਦੇ ਦਿਨ ਚੌਲ਼ਾਂ ਦੀ ਖੀਰ ਬਣਾ ਕੇ ਮਾਤਾ ਲਕਸ਼ਮੀ ਨੂੰ ਅਰਪਿਤ ਕਰਨੀ ਚਾਹੀਦੀ ਹੈ ਅਤੇ ਉਸ ਭੋਗ ਨੂੰ ਆਪ ਵੀ ਪ੍ਰਸਾਦ ਦੇ ਰੂਪ ਵਿੱਚ ਖਾਣਾ ਚਾਹੀਦਾ ਹੈ ਅਤੇ ਘਰ ਵਿੱਚ ਸਭ ਨੂੰ ਖਿਲਾਓਣਾ ਚਾਹੀਦਾ ਹੈ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਤੁਹਾਡੀ ਰਾਸ਼ੀ ਦੇ ਚੌਥੇ ਘਰ ਵਿੱਚ ਹੋਣ ਵਾਲਾ ਹੈ।

ਸ਼ੁੱਕਰ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਨੂੰ ਖੁਸ਼ੀਆਂ ਦੀ ਪ੍ਰਾਪਤੀ ਹੋਵੇਗੀ। ਤੁਹਾਡੇ ਘਰ ਦਾ ਮਾਹੌਲ ਪ੍ਰੇਮਪੂਰਣ ਹੋ ਜਾਵੇਗਾ। ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਤਾਲਮੇਲ ਬਿਹਤਰ ਬਣੇਗਾ, ਸੁੱਖ-ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਤੁਸੀਂ ਕੋਈ ਨਵੀਂ ਚੱਲ ਜਾਂ ਅਚੱਲ ਸੰਪਤੀ ਜਾਂ ਫੇਰ ਕੋਈ ਵਾਹਨ ਖਰੀਦ ਸਕਦੇ ਹੋ। ਪਰਿਵਾਰ ਵਿੱਚ ਕੁਝ ਨਵੇਂ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਦੇ ਹਨ, ਜਿਨਾਂ ਵਿੱਚ ਰਿਸ਼ਤੇਦਾਰਾਂ ਅਤੇ ਮਿੱਤਰਾਂ ਦਾ ਆਉਣਾ ਜਾਣਾ ਹੋਵੇਗਾ, ਜਿਸ ਨਾਲ ਘਰ ਵਿੱਚ ਚਹਿਲ-ਪਹਿਲ ਅਤੇ ਉਤਸਵ ਦਾ ਮਾਹੌਲ ਹੋਵੇਗਾ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਆਪਣੀ ਮਾਤਾ ਜੀ ਦੀ ਸਿਹਤ ਵੱਲ ਧਿਆਨ ਦੇਣਾ ਪਵੇਗਾ, ਕਿਉਂਕਿ ਉਹਨਾਂ ਦੀ ਸਿਹਤ ਵਿੱਚ ਗਿਰਾਵਟ ਆ ਸਕਦੀ ਹੈ। ਤੁਸੀਂ ਇਸ ਦੌਰਾਨ ਘਰ ਦੀ ਸਜਾਵਟ ਅਤੇ ਸਾਫ-ਸਫਾਈ ਵੱਲ ਵੀ ਧਿਆਨ ਦਿਓਗੇ। ਤੁਸੀਂ ਆਪਣੇ ਪੇਸ਼ੇਵਰ ਜੀਵਨ ਵੱਲ ਵੀ ਪੂਰਾ ਧਿਆਨ ਦਿਓਗੇ ਅਤੇ ਆਪਣੀ ਨੌਕਰੀ ਵਿੱਚ ਚੰਗੇ ਪ੍ਰਦਰਸ਼ਨ ਦੇ ਦਮ ਉੱਤੇ ਆਪਣੀ ਸਥਿਤੀ ਨੂੰ ਮਜ਼ਬੂਤ ਬਣਾ ਸਕੋਗੇ। ਕਾਰੋਬਾਰੀ ਜਾਤਕਾਂ ਦੇ ਲਈ ਇਹ ਗੋਚਰ ਚੰਗੀ ਸਫਲਤਾ ਲੈ ਕੇ ਆ ਸਕਦਾ ਹੈ।

ਉਪਾਅ:ਤੁਹਾਨੂੰ ਸ਼ੁੱਕਰਵਾਰ ਦੇ ਦਿਨ ਸ਼ਿਵਲਿੰਗ ਉੱਤੇ ਕੱਚੇ ਚੌਲ਼ ਚੜ੍ਹਾਓਣੇ ਚਾਹੀਦੇ ਹਨ ਅਤੇ ਦੁੱਧ ਅਤੇ ਦਹੀਂ ਨਾਲ ਸ਼ਿਵ ਜੀ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਗ੍ਰਹਿ ਬਹੁਤ ਹੀ ਮਹੱਤਵਪੂਰਣ ਗ੍ਰਹਿ ਹੈ, ਕਿਉਂਕਿ ਇਹ ਤੁਹਾਡੇ ਤ੍ਰਿਕੋਣ ਘਰ, ਪੰਚਮ ਅਤੇ ਕੇਂਦਰ ਘਰ ਦਸਵੇਂ ਘਰ ਦਾ ਸੁਆਮੀ ਹੋਣ ਦੇ ਨਾਲ ਤੁਹਾਡੇ ਲਈ ਯੋਗ ਕਾਰਕ ਗ੍ਰਹਿ ਵੀ ਹੈ ਅਤੇ ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਤੁਹਾਡੀ ਰਾਸ਼ੀ ਦੇ ਤੀਜੇ ਘਰ ਵਿੱਚ ਹੋਣ ਵਾਲਾ ਹੈ।

ਸ਼ੁੱਕਰ ਗ੍ਰਹਿ ਦੇ ਇਸ ਗੋਚਰ ਦੇ ਦੌਰਾਨ ਤੁਹਾਡੇ ਲਈ ਛੋਟੀਆਂ-ਮੋਟੀਆਂ ਯਾਤਰਾਵਾਂ ਦੀ ਸੰਭਾਵਨਾ ਬਣੇਗੀ। ਤੁਸੀਂ ਆਪਣੇ ਮਿੱਤਰਾਂ ਨਾਲ ਖੂਬ ਮੌਜਮਸਤੀ ਕਰੋਗੇ ਅਤੇ ਖੁਸ਼ੀ ਭਰੇ ਸਮੇਂ ਦਾ ਆਨੰਦ ਮਾਣੋਗੇ। ਇਸ ਦੌਰਾਨ ਖਰਚੇ ਵੀ ਵਧਣਗੇ, ਪਰ ਤੁਹਾਨੂੰ ਖੁਸ਼ੀ ਮਿਲੇਗੀ। ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਸਕਦੇ ਹੋ। ਤੁਹਾਡੇ ਘਰ ਵਿੱਚ ਵੀ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਹੋਵੇਗਾ। ਸ਼ਾਦੀਸ਼ੁਦਾ ਜਾਤਕ ਕਿਸੇ ਛੋਟੀ ਰੋਮਾਂਚਕ ਯਾਤਰਾ ਲਈ ਜਾ ਸਕਦੇ ਹਨ। ਕਾਰਜ ਖੇਤਰ ਵਿੱਚ ਸਹਿਕਰਮੀਆਂ ਨਾਲ ਤੁਹਾਡੇ ਸਬੰਧ ਚੰਗੇ ਰਹਿਣਗੇ। ਭੈਣਾਂ/ਭਰਾਵਾਂ ਨਾਲ ਵੀ ਤੁਹਾਡੇ ਰਿਸ਼ਤੇ ਮਜ਼ਬੂਤ ਹੋਣਗੇ। ਤੁਸੀਂ ਉਹਨਾਂ ਲਈ ਕੁਝ ਨਵੇਂ ਤੋਹਫੇ ਲਿਆ ਸਕਦੇ ਹੋ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਕਾਰੋਬਾਰ ਦੇ ਲਈ ਚੰਗੀ ਸਾਬਿਤ ਹੋਵੇਗੀ। ਤੁਹਾਨੂੰ ਨਵੇਂ-ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਗਾ, ਜੋ ਕਾਰੋਬਾਰ ਦੇ ਲਈ ਲਾਭਦਾਇਕ ਸਾਬਿਤ ਹੋਣਗੇ। ਜੇਕਰ ਇਸ ਦੌਰਾਨ ਤੁਸੀਂ ਆਪਣੀਆਂ ਕੋਸ਼ਿਸ਼ਾਂ ਨੂੰ ਵਧਾਓਗੇ ਤਾਂ ਤੁਹਾਡੇ ਲਈ ਜੀਵਨ ਦੇ ਹਰ ਖੇਤਰ ਵਿੱਚ ਤਰੱਕੀ ਦੀ ਸੰਭਾਵਨਾ ਬਣ ਸਕੇਗੀ।

ਉਪਾਅ: ਤੁਹਾਨੂੰ ਸ਼ੁੱਕਰਵਾਰ ਦੇ ਦਿਨਸਫਟਿਕ ਦੀ ਮਾਲਾ ਧਾਰਣ ਕਰਨੀ ਚਾਹੀਦੀ ਹੈ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਚੌਥੇ, ਕੇਂਦਰ ਭਾਵ ਅਤੇ ਨੌਵੇਂ ਤ੍ਰਿਕੋਣ ਘਰ ਦਾ ਸੁਆਮੀ ਹੋਣ ਨਾਲ ਯੋਗਕਾਰਕ ਗ੍ਰਹਿ ਹੈ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਤੁਹਾਡੀ ਰਾਸ਼ੀ ਦੇ ਦੂਜੇ ਘਰ ਵਿੱਚ ਹੋਵੇਗਾ।

ਸ਼ੁੱਕਰ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਨੂੰ ਪਰਿਵਾਰ ਵਿੱਚ ਪ੍ਰੇਮ ਦਿਖਾਈ ਦੇਵੇਗਾ। ਪਰਿਵਾਰ ਵਿੱਚ ਕੁਝ ਨਵੇਂ ਫੰਕਸ਼ਨ, ਸ਼ਾਦੀ-ਵਿਆਹ ਜਾਂ ਸੰਤਾਨ ਦੇ ਜਨਮ ਦਾ ਪ੍ਰੋਗਰਾਮ ਆਯੋਜਿਤ ਹੋ ਸਕਦਾ ਹੈ, ਜਿਸ ਨਾਲ ਘਰ ਵਿੱਚ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਹੋਵੇਗਾ। ਤੁਹਾਨੂੰ ਵਧੀਆ ਭੋਜਨ ਖਾਣ ਦਾ ਮੌਕਾ ਮਿਲੇਗਾ। ਤੁਹਾਡੀ ਬੋਲਬਾਣੀ ਵਿੱਚ ਮਧੁਰਤਾ ਰਹੇਗੀ। ਤੁਸੀਂ ਜੋ ਜੋ ਵੀ ਗੱਲ ਕਰੋਗੇ, ਉਹ ਲੋਕਾਂ ਨੂੰ ਬਹੁਤ ਪਿਆਰ ਨਾਲ ਸਮਝ ਆਏਗੀ ਅਤੇ ਉਹ ਤੁਹਾਡੇ ਵੱਲ ਖਿੱਚੇ ਜਾਣਗੇ। ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਧਨ-ਲਾਭ ਦੀ ਸੰਭਾਵਨਾ ਵਧੇਗੀ। ਬੈਂਕ-ਬੈਲੇਂਸ ਵਧੇਗਾ। ਇਸ ਨਾਲ ਤੁਹਾਨੂੰ ਖੁਸ਼ੀ ਹੋਵੇਗੀ। ਤੁਹਾਨੂੰ ਕਿਸੇ ਨਾਲ ਗੱਲ ਕਰਦੇ ਹੋਏ ਆਪਣੀ ਈਗੋ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੀਦਾ। ਦਿਖਾਵਾ ਕਰਨ ਦੀ ਪ੍ਰਵਿਰਤੀ ਤੋਂ ਬਚਣ ਦੀ ਕੋਸ਼ਿਸ਼ ਕਰੋ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਅਸੰਤੁਲਿਤ ਭੋਜਨ ਕਰਨ ਤੋਂ ਬਚੋ, ਨਹੀਂ ਤਾਂ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਜੇਕਰ ਤੁਸੀਂ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਤਾਂ ਤੁਹਾਡੇ ਦੰਦਾਂ ਵਿੱਚ ਦਰਦ, ਮੂੰਹ ਵਿੱਚ ਛਾਲੇ ਜਾਂ ਗਲਾ ਖਰਾਬ ਹੋਣ ਦੀ ਸਮੱਸਿਆ ਹੋ ਸਕਦੀ ਹੈ। ਤੁਹਾਡੇ ਕਰੀਅਰ ਦੇ ਲਿਹਾਜ਼ ਤੋਂ ਇਹ ਸਮਾਂ ਅਨੁਕੂਲ ਰਹੇਗਾ। ਤੁਹਾਨੂੰ ਪ੍ਰਾਪਰਟੀ ਦੀ ਖਰੀਦ/ਵੇਚ ਤੋਂ ਲਾਭ ਮਿਲ ਸਕਦਾ ਹੈ। ਲੰਬੀਆਂ ਯਾਤਰਾਵਾਂ ਤੋਂ ਤੁਹਾਨੂੰ ਲਾਭ ਹੋਵੇਗਾ। ਤੁਸੀਂ ਆਪਣਾ ਧਨ ਕਿਸੇ ਚੰਗੀ ਜਗ੍ਹਾ ‘ਤੇ ਨਿਵੇਸ਼ ਵੀ ਕਰ ਸਕਦੇ ਹੋ।

ਉਪਾਅ: ਤੁਹਾਨੂੰ ਸ਼ੁੱਕਰਵਾਰ ਦੇ ਦਿਨ ਹੀਰਾ ਰਤਨ ਜਾਂ ਓਪਲ ਰਤਨ ਅੰਗੂਠੀ ਵਿੱਚ ਜੜਵਾ ਕੇ ਆਪਣੀ ਅਨਾਮਿਕਾ ਉਂਗਲ਼ ਵਿੱਚ ਧਾਰਣ ਕਰਨਾ ਚਾਹੀਦਾ ਹੈ

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਇਹ ਗੋਚਰ ਮਹੱਤਵਪੂਰਣ ਭੂਮਿਕਾ ਨਿਭਾਵੇਗਾ, ਕਿਉਂਕਿ ਇਹ ਤੁਹਾਡੀ ਰਾਸ਼ੀ ਵਿੱਚ ਹੀ ਹੋਣ ਵਾਲਾ ਹੈ। ਸ਼ੁੱਕਰ ਤੁਹਾਡੀ ਕੁੰਡਲੀ ਦੇ ਲਈ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਅਜਿਹੇ ਵਿੱਚ ਇਹਨਾਂ ਘਰਾਂ ਦੇ ਸੁਆਮੀ ਦਾ ਉੱਚ ਸਥਿਤੀ ਵਿੱਚ ਆਉਣਾ ਤੁਹਾਡੇ ਲਈ ਧਿਆਨ ਦੇਣ ਯੋਗ ਹੋਵੇਗਾ।

ਸ਼ੁੱਕਰ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੇ ਸੁਭਾਅ ਅਤੇ ਤੁਹਾਡੇ ਵਿਅਕਤਿੱਤਵ ਵਿੱਚ ਪਰਿਵਰਤਨ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਤੁਹਾਡੀ ਬੋਲਬਾਣੀ ਵਿੱਚ ਪ੍ਰੇਮ ਅਤੇ ਮਿਠਾਸ ਵਧੇਗੀ, ਜਿਸ ਨਾਲ ਲੋਕ ਤੁਹਾਡੇ ਵੱਲ ਖਿੱਚੇ ਜਾਣਗੇ। ਤੁਹਾਡੇ ਵਿਅਕਤਿੱਤਵ ਵਿੱਚ ਵੀ ਸੁਧਾਰ ਹੋਵੇਗਾ। ਸਿਹਤ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਵਧੇਗੀ। ਬਿਮਾਰੀਆਂ ਵਿੱਚ ਕਮੀ ਆਵੇਗੀ। ਤੁਸੀਂ ਆਪਣੇ ਵਿਰੋਧੀਆਂ ‘ਤੇ ਭਾਰੀ ਰਹੋਗੇ। ਤੁਸੀਂ ਜਿੰਨੀ ਜ਼ਿਆਦਾ ਕੋਸ਼ਿਸ਼ ਕਰੋਗੇ, ਓਨਾ ਹੀ ਤੁਹਾਨੂੰ ਲਾਭ ਹੋਵੇਗਾ। ਤੁਹਾਡੇ ਪ੍ਰੇਮ ਸਬੰਧਾਂ ਵਿੱਚ ਵੀ ਮਜ਼ਬੂਤੀ ਆਵੇਗੀ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਸਿੰਗਲ ਜਾਤਕਾਂ ਦੇ ਲਈ ਅਚਾਨਕ ਵਿਆਹ ਹੋਣ ਦੀ ਸਥਿਤੀ ਵੀ ਬਣ ਸਕਦੀ ਹੈ। ਜੇਕਰ ਤੁਸੀਂ ਕੋਈ ਕਾਰੋਬਾਰ ਕਰਦੇ ਹੋ ਤਾਂ ਕਾਰੋਬਾਰ ਵਿੱਚ ਚੰਗੇ ਵਾਧੇ ਦੀ ਸੰਭਾਵਨਾ ਬਣੇਗੀ ਅਤੇ ਤੁਹਾਡਾ ਕਾਰੋਬਾਰ ਤਰੱਕੀ ਦੀ ਗਤੀ ਪਕੜੇਗਾ। ਤੁਹਾਨੂੰ ਭੈਣਾਂ/ਭਰਾਵਾਂ ਦਾ ਸਹਿਯੋਗ ਮਿਲੇਗਾ ਅਤੇ ਉਹਨਾਂ ਤੋਂ ਲਾਭ ਹੋਵੇਗਾ। ਸਹੁਰੇ ਪੱਖ ਤੋਂ ਵੀ ਤੁਹਾਨੂੰ ਚੰਗਾ ਸਹਿਯੋਗ ਪ੍ਰਾਪਤ ਹੋ ਸਕਦਾ ਹੈ।

ਉਪਾਅ: ਤੁਹਾਨੂੰ ਸ਼ੁੱਕਰਵਾਰ ਦੇ ਦਿਨ ਪਾਣੀ ਵਿੱਚ ਦਹੀਂ ਮਿਲਾ ਕੇ ਉਸ ਨਾਲ਼ ਇਸ਼ਨਾਨ ਕਰਨਾ ਚਾਹੀਦਾ ਹੈ

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ:ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer