ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ

Author: Charu Lata | Updated Tue, 06 Feb 2024 12:55 PM IST

12 ਫਰਵਰੀ 2024 ਨੂੰ ਸਵੇਰੇ 4:41 ਵਜੇ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਵੇਗਾ। ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਨੂੰ ਸੁੰਦਰਤਾ, ਰਿਸ਼ਤੇ, ਪ੍ਰੇਮ, ਕਾਮੁਕਤਾ, ਵਿਆਹ ਅਤੇ ਸਾਂਝੇਦਾਰੀ ਨੂੰ ਕੰਟਰੋਲ ਕਰਨ ਵਾਲਾ ਗ੍ਰਹਿ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਇਹ ਵਿਅਕਤੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਮਹੱਤਵਪੂਰਣ ਭੂਮਿਕਾ ਵੀ ਨਿਭਾਉਂਦਾ ਹੈ। ਜਿਵੇਂ ਹੀ ਇਹ ਗ੍ਰਹਿ ਜ਼ਿੰਮੇਦਾਰ ਅਤੇ ਅਨੁਸ਼ਾਸਿਤ ਰਾਸ਼ੀ ਮਕਰ ਵਿੱਚ ਗੋਚਰ ਕਰਦਾ ਹੈ, ਸ਼ਨੀ ਦੇ ਨਾਲ ਇੱਕ ਤਾਲਮੇਲ ਭਰਿਆ ਰਿਸ਼ਤਾ ਹੋਣ ਦੇ ਨਾਤੇ ਇਹ ਵਿਅਕਤੀ ਦੇ ਜੀਵਨ ਵਿੱਚ ਵਿੱਤੀ ਲਾਭ ਅਤੇ ਰੋਮਾਂਟਿਕ ਜੀਵਨ ਵਿੱਚ ਸੁਵਿਧਾ ਦਾ ਸੰਕੇਤ ਦਿੰਦਾ ਹੈ। ਵੈਦਿਕ ਜੋਤਿਸ਼ ਦੇ ਅਨੁਸਾਰ ਸ਼ੁੱਕਰ ਮਕਰ ਰਾਸ਼ੀ ਦੇ ਲਈ ਪੰਜਵੇਂ (ਰਚਨਾਤਮਕਤਾ, ਮਨੋਰੰਜਨ ਅਤੇ ਸੰਤਾਨ) ਅਤੇ ਦਸਵੇਂ (ਨਾਮ, ਪ੍ਰਸਿੱਧੀ, ਕਰੀਅਰ ਵਿਚ ਵਾਧਾ, ਕਾਰਜ, ਮੋਰਚਾ ਅਤੇ ਸਥਿਤੀ) ਘਰ ਦਾ ਸੁਆਮੀ ਹੈ।


ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਪਿਆਰ ਅਤੇ ਰਿਸ਼ਤਿਆਂ ਦੇ ਲਿਹਾਜ਼ ਨਾਲ ਇੱਕ ਅਸਧਾਰਣ ਸਮਾਂ ਸਾਬਿਤ ਹੋਵੇਗਾ, ਕਿਉਂਕਿ ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਮੁੱਦੇ ਇਸ ਦੌਰਾਨ ਹੱਲ ਹੋਣ ਵਾਲੇ ਹਨ। ਇਹ ਗੋਚਰ ਕਰੀਅਰ ਅਤੇ ਰਿਸ਼ਤਿਆਂ ਵਿੱਚ ਸਮਾਜਿਕ ਸਥਿਤੀ ਵੱਲ ਧਿਆਨ ਵਧਾਉਣ ਵਾਲਾ ਹੈ। ਇਸ ਤੋਂ ਇਲਾਵਾ ਇਸ ਦੌਰਾਨ ਜਾਤਕ ਸਾਂਝੇ ਟੀਚਿਆਂ ਦੀ ਦਿਸ਼ਾ ਵਿੱਚ ਕੰਮ ਕਰਨ ਅਤੇ ਸਥਿਰ ਭਵਿੱਖ ਦੇ ਨਿਰਮਾਣ ਦੇ ਲਈ ਜ਼ਿਆਦਾ ਇਛੁੱਕ ਵੀ ਨਜ਼ਰ ਆ ਸਕਦੇ ਹਨ। ਮਕਰ ਰਾਸ਼ੀ ਵਿੱਚ ਸ਼ੁੱਕਰ ਵਿਅਕਤੀ ਨੂੰ ਆਰਥਿਕ ਸਥਿਤੀ ਦੇ ਪ੍ਰਤੀ ਜ਼ਿਆਦਾ ਅਨੁਸ਼ਾਸਿਤ ਅਤੇ ਜ਼ਿੰਮੇਦਾਰ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ। ਲੋਕ ਭਵਿੱਖ ਦੇ ਲਈ ਬੱਚਤ, ਨਿਵੇਸ਼ ਅਤੇ ਯੋਜਨਾ ਬਣਾਉਣ ਦੇ ਪ੍ਰਤੀ ਜ਼ਿਆਦਾ ਰੁਝਾਨ ਦਿਖਾ ਸਕਦੇ ਹਨ। ਜਿੱਥੇ ਇੱਕ ਪਾਸੇ ਮਕਰ ਰਾਸ਼ੀ ਜ਼ਿਆਦਾ ਵਿਵਹਾਰਿਕਤਾ ਨਾਲ ਜੁੜੀ ਹੁੰਦੀ ਹੈ, ਉੱਥੇ ਹੀ ਸ਼ੁੱਕਰ ਨੂੰ ਸੁੰਦਰਤਾ ਦਾ ਕਾਰਕ ਮੰਨਿਆ ਗਿਆ ਹੈ। ਗੰਭੀਰ ਪ੍ਰਤਿਬੱਧਤਾਵਾਂ ਅਤੇ ਦੀਰਘਕਾਲੀਨ ਰਿਸ਼ਤਿਆਂ ਦੇ ਲਈ ਇਹ ਗੋਚਰ ਅਨੁਕੂਲ ਸਾਬਿਤ ਹੋਵੇਗਾ।

ਤੁਹਾਡੀ ਕੁੰਡਲੀ ਵਿੱਚ ਸ਼ੁੱਕਰ ਦੀ ਸਥਿਤੀ ਕੀ ਸੰਕੇਤ ਦੇ ਰਹੀ ਹੈ?ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲਕਰੋ ਅਤੇ ਜਵਾਬ ਜਾਣੋ

ਇਹ ਇੱਕ ਅਜਿਹਾ ਸਮਾਂ ਸਾਬਿਤ ਹੋਵੇਗਾ, ਜਦੋਂ ਵਿਅਕਤੀ ਆਪਣੇ ਪ੍ਰੇਮ ਜੀਵਨ ਵਿੱਚ ਸਥਿਰਤਾ ਅਤੇ ਪ੍ਰਤੀਬੱਧਤਾ ਨੂੰ ਜ਼ਿਆਦਾ ਮਹੱਤਵ ਦਿੰਦੇ ਨਜ਼ਰ ਆਉਣਗੇ। ਇਸ ਲਈ ਕਾਰੋਬਾਰ, ਅਧਿਆਤਮਿਕ ਪ੍ਰਗਤੀ ਅਤੇ ਚੰਗੀ ਆਮਦਨ ਦੇ ਸਬੰਧ ਵਿੱਚ ਵਿਅਕਤੀ ਨੂੰ ਅਨੁਕੂਲ ਨਤੀਜੇ ਪ੍ਰਾਪਤ ਹੋ ਸਕਦੇ ਹਨ। ਨਾਲ ਹੀ ਜਾਤਕ ਆਪਣੇ ਜੀਵਨ ਵਿੱਚ ਸੁੱਖ-ਸਮ੍ਰਿੱਧੀ ਦੇ ਲਈ ਵੀ ਕੋਸ਼ਿਸ਼ ਕਰਦੇ ਰਹਿਣਗੇ। ਮਕਰ ਰਾਸ਼ੀ ਵਿੱਚ ਸ਼ੁੱਕਰ ਅਤੇ ਮੰਗਲ ਦਾ ਸੰਯੋਜਨ ਜੋਤਿਸ਼ ਪੱਖ ਤੋਂ ਵੀ ਇੱਕ ਮਹੱਤਵਪੂਰਣ ਘਟਨਾ ਮੰਨੀ ਜਾਂਦੀ ਹੈ, ਕਿਉਂਕਿ ਸ਼ੁੱਕਰ ਅਤੇ ਮੰਗਲ ਦੋਵਾਂ ਦੀ ਊਰਜਾ ਸੰਭਾਵਿਤ ਰੂਪ ਨਾਲ ਰਿਸ਼ਤਿਆਂ, ਰਚਨਾਤਮਕ ਅਤੇ ਵਿਅਕਤੀਗਤ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ।

ਗੱਲ ਕਰੀਏ ਮਕਰ ਰਾਸ਼ੀ ਬਾਰੇ, ਤਾਂ ਇਹ ਸ਼ਨੀ ਦੁਆਰਾ ਸ਼ਾਸਿਤ ਪ੍ਰਿਥਵੀ ਤੱਤ ਦੀ ਇੱਕ ਰਾਸ਼ੀ ਹੈ, ਜੋ ਸੰਰਚਨਾ, ਅਨੁਸ਼ਾਸਨ ਅਤੇ ਇੱਛਾਵਾਂ ਨਾਲ ਜੁੜੀ ਹੁੰਦੀ ਹੈ। ਜਦੋਂ ਸ਼ੁੱਕਰ ਅਤੇ ਮੰਗਲ ਮਕਰ ਰਾਸ਼ੀ ਵਿੱਚ ਆਉਂਦੇ ਹਨ, ਤਾਂ ਇਸ ਨਾਲ ਵਿਅਕਤੀ ਦੇ ਪਿਆਰ ਦੀ ਵਿਵਹਾਰਿਕਤਾ ਅਤੇ ਯਥਾਰਥਵਾਦੀ ਅਭਿਵਿਅਕਤੀ ਦੇ ਨਾਲ-ਨਾਲ ਦ੍ਰਿੜ ਸੰਕਲਪ ਦੀ ਭਾਵਨਾ ਰਿਸ਼ਤੇ ਵਿੱਚ ਅਨੁਕੂਲਤਾ ਲਿਆਉਂਦੀ ਹੈ। ਮਕਰ ਰਾਸ਼ੀ ਦਾ ਪ੍ਰਭਾਵ ਰਿਸ਼ਤਿਆਂ ਵਿੱਚ ਜ਼ਿਆਦਾ ਗੰਭੀਰਤਾ ਲਿਆ ਸਕਦਾ ਹੈ ਅਤੇ ਨਾਲ ਹੀ ਇਸ ਦੌਰਾਨ ਵਿਅਕਤੀ ਨੂੰ ਨਵੇਂ ਦ੍ਰਿਸ਼ਟੀਕੋਣ ਵੀ ਪ੍ਰਾਪਤ ਹੋ ਸਕਦੇ ਹਨ। ਲੋਕਾਂ ਨੂੰ ਸਮਾਨ ਉਦੇਸ਼ ਅਤੇ ਦੀਰਘਕਾਲੀਨ ਯੋਜਨਾਵਾਂ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਲਈ ਵੀ ਇਹ ਗੋਚਰ ਪ੍ਰੇਰਿਤ ਕਰ ਸਕਦਾ ਹੈ। ਸਥਿਰ ਅਤੇ ਸਥਾਈ ਸਬੰਧ ਬਣਾਉਣ ਵੱਲ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ ਜਾ ਸਕਦਾ ਹੈ।

ਰਚਨਾਤਮਕ ਕੋਸ਼ਿਸ਼ਾਂ ਦੇ ਲਿਹਾਜ਼ ਤੋਂ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਵਿਅਕਤੀ ਨੂੰ ਆਪਣੀ ਕਲਾਤਮਕ ਊਰਜਾ ਨੂੰ ਉਹਨਾਂ ਪਰਿਯੋਜਨਾਵਾਂ ਵਿੱਚ ਲਗਾਉਣ ਦੇ ਲਈ ਪ੍ਰੇਰਿਤ ਕਰ ਸਕਦਾ ਹੈ, ਜਿਨਾਂ ਦਾ ਉਸ ਦੇ ਜੀਵਨ ਉੱਤੇ ਠੋਸ ਅਤੇ ਸਥਾਈ ਪ੍ਰਭਾਵ ਦੇਖਣ ਨੂੰ ਮਿਲੇਗਾ ਅਤੇ ਉਦੇਸ਼ ਦੀ ਭਾਵਨਾ ਦੇ ਨਾਲ ਜੀਵਨ ਵਿੱਚ ਕੁਝ ਸੁੰਦਰ ਜਾਂ ਸਾਰਥਕ ਬਣਾਉਣ ਦੀ ਇੱਛਾ ਵੀ ਜਾਗ੍ਰਿਤ ਹੋ ਸਕਦੀ ਹੈ।

ਸ਼ੁੱਕਰ ਨੂੰ ਇੱਕ ਇਸਤਰੀ ਗ੍ਰਹਿ ਮੰਨਿਆ ਗਿਆ ਹੈ, ਜਦ ਕਿ ਮੰਗਲ ਦਾ ਸਬੰਧ ਮਰਦਾਨਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹਨਾਂ ਦੋਵਾਂ ਦਾ ਸੰਯੋਜਨ ਇਹਨਾਂ ਊਰਜਾਵਾਂ ਦੇ ਤਾਲਮੇਲ ਭਰੇ ਮਿਸ਼ਰਣ ਦਾ ਪ੍ਰਤੀਕ ਹੈ, ਜੋ ਵਿਅਕਤੀ ਨੂੰ ਜੀਵਨ ਦੇ ਭਿੰਨ-ਭਿੰਨ ਖੇਤਰਾਂ ਵਿੱਚ ਗ੍ਰਹਿਣਸ਼ੀਲ ਅਤੇ ਮੁਖਰ ਗੁਣਾਂ ਦੇ ਨਾਲ ਤਾਲਮੇਲ ਰੱਖਣ ਦੇ ਲਈ ਸੰਕੇਤ ਦੇ ਰਿਹਾ ਹੈ।

Click Here To Read In English: Venus Transit In Capricorn

ਮਕਰ ਇੱਕ ਵਿਵਹਾਰਿਕ ਰਾਸ਼ੀ ਹੈ, ਇਸ ਲਈ ਰਿਸ਼ਤਿਆਂ, ਰਚਨਾਤਮਕਤਾ ਅਤੇ ਵਿਅਕਤੀਗਤ ਖੋਜ ਨਾਲ ਸਬੰਧਤ ਫੈਸਲੇ ਇਸ ਦੌਰਾਨ ਲਏ ਜਾ ਸਕਦੇ ਹਨ। ਇਹ ਸੰਯੋਜਨ ਵਿਵਹਾਰਿਕ ਵਿਚਾਰਾਂ ਉੱਤੇ ਅਧਾਰਿਤ ਹੋਣ ਦੀ ਸੰਭਾਵਨਾ ਹੈ। ਚੱਲੋ, ਹੁਣ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ 12 ਰਾਸ਼ੀਆਂ ਦੇ ਜਾਤਕਾਂ ਦੇ ਜੀਵਨ ਉੱਤੇ ਕੀ ਪ੍ਰਭਾਵ ਪਾਵੇਗਾ।

ਕਦੋਂ ਬਣੇਗੀ ਸਰਕਾਰੀ ਨੌਕਰੀ ਦੀ ਸੰਭਾਵਨਾ?ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ, ਜੋ ਤੁਹਾਡੇ ਪਰਿਵਾਰ, ਧਨ, ਬਾਣੀ, ਵਿਆਹ ਅਤੇ ਕਾਰੋਬਾਰੀ ਸਾਂਝੇਦਾਰੀ ਨੂੰ ਦਰਸਾਉਂਦਾ ਹੈ। ਸ਼ੁੱਕਰ ਹੁਣ ਤੁਹਾਡੇ ਨਾਮ, ਪ੍ਰਸਿੱਧੀ ਅਤੇ ਪਹਿਚਾਣ ਦੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਇਹ ਗੋਚਰ ਆਮਦਨ ਵਿੱਚ ਵਾਧੇ ਅਤੇ ਕਰੀਅਰ ਵੱਲ ਧਿਆਨ ਕੇਂਦ੍ਰਿਤ ਕਰਨ ਦੇ ਲਿਹਾਜ਼ ਨਾਲ ਅਨੁਕੂਲ ਰਹੇਗਾ। ਇਹ ਤੁਹਾਡੇ ਜੀਵਨ ਵਿੱਚ ਪੇਸ਼ੇਵਰ ਵਿਕਾਸ ਅਤੇ ਤਰੱਕੀ ਦੇ ਨਵੇਂ ਰਸਤੇ ਖੋਲ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਇਸ ਗੋਚਰ ਤੋਂ ਲਾਭ ਮਿਲੇਗਾ ਅਤੇ ਉਹਨਾਂ ਦੇ ਲਈ ਇਹ ਸਮਾਂ ਆਸ਼ਾਜਣਕ ਸਾਬਿਤ ਹੋਵੇਗਾ। ਤੁਹਾਡੇ ਕਾਰੋਬਾਰੀ ਸਾਂਝੇਦਾਰ ਤੁਹਾਡੀ ਸਫਲਤਾ ਵਿੱਚ ਯੋਗਦਾਨ ਦੇਣਗੇ। ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਇਸ ਗੋਚਰ ਦੇ ਦੌਰਾਨ ਮਜ਼ਬੂਤ ਬਣਾ ਸਕਦੇ ਹੋ। ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦਾ ਪ੍ਰਭਾਵ ਰਿਸ਼ਤੇ ਦੇ ਨਾਲ ਵਿੱਤੀ ਪਹਿਲੂਆਂ ਉੱਤੇ ਧਿਆਨ ਕੇਂਦ੍ਰਿਤ ਕਰਵਾ ਸਕਦਾ ਹੈ। ਮੇਖ਼ ਰਾਸ਼ੀ ਦੇ ਜਾਤਕ ਆਪਣੇ ਰਿਸ਼ਤੇ ਵਿੱਚ ਵਿਵਹਾਰਿਕ ਵਿਚਾਰ ਦੀ ਭੂਮਿਕਾ ਮਹਿਸੂਸ ਕਰ ਸਕਦੇ ਹਨ ਅਤੇ ਸੰਸਾਧਨਾਂ ਦੇ ਬਾਰੇ ਵਿੱਚ ਚਰਚਾ ਕਰਦੇ ਨਜ਼ਰ ਆ ਸਕਦੇ ਹਨ। ਵਿਅਕਤੀਗਤ ਮੋਰਚੇ ਉੱਤੇ ਰਿਸ਼ਤੇ ਸਕਾਰਾਤਮਕਤਾ ਵੱਲ ਵੱਧਦੇ ਨਜ਼ਰ ਆਉਣਗੇ ਅਤੇ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਤਾਲਮੇਲ ਬਣਾ ਕੇ ਰੱਖਣ ਵਿੱਚ ਸਫਲ ਹੋਵੋਗੇ। ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਡੀ ਸਿਹਤ ਅਤੇ ਫਿਟਨੈਸ ਸਹੀ ਨਜ਼ਰ ਆ ਰਹੀ ਹੈ।

ਉਪਾਅ: ਹਰ ਰੋਜ਼ 'ॐ ਸ਼ੁੰ ਸ਼ੁੱਕਰਾਯ ਨਮਹ:' ਦਾ ਜਾਪ ਕਰੋ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁਕਰ ਸਵੈ, ਵਿਅਕਤਿੱਤਵ, ਰੋਗ ਅਤੇ ਦੁਸ਼ਮਣੀ ਦੇ ਪਹਿਲੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਸੰਸਕ੍ਰਿਤੀ, ਧਰਮ ਅਤੇ ਲੰਬੀ ਦੂਰੀ ਦੀ ਯਾਤਰਾ ਦੇ ਨੌਵੇਂ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ।

ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਨੂੰ ਅਧਿਆਤਮਿਕਤਾ ਵੱਲ ਜ਼ਿਆਦਾ ਝੁਕਾਅ ਪ੍ਰਦਾਨ ਕਰੇਗਾ। ਕਰੀਅਰ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਪੇਸ਼ੇਵਰ ਜੀਵਨ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਮਕਰ ਰਾਸ਼ੀ ਵਾਲਿਆਂ ਦੀ ਅਨੁਸ਼ਾਸਿਤ ਅਤੇ ਅਭਿਲਾਸ਼ੀ ਊਰਜਾ ਤੁਹਾਨੂੰ ਆਪਣੇ ਕਰੀਅਰ ਵਿੱਚ ਟੀਚਿਆਂ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ ਅਤੇ ਸੰਭਾਵਿਤ ਰੂਪ ਨਾਲ ਪਹਿਚਾਣ ਅਤੇ ਸਫਲਤਾ ਵੀ ਦਿਲਵਾਏਗੀ। ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਵਿਦੇਸ਼ ਯਾਤਰਾ ਲਈ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ, ਜਿਸ ਨਾਲ ਤੁਹਾਡਾ ਵਿਅਕਤੀਗਤ ਅਤੇ ਕਾਰੋਬਾਰੀ ਵਿਕਾਸ ਹੋਣ ਦੀ ਉੱਚ ਸੰਭਾਵਨਾ ਹੈ। ਇਹ ਗੋਚਰ ਇਸ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਨੂੰ ਨਵੀਆਂ ਪਰਿਯੋਜਨਾਵਾਂ ਸ਼ੁਰੂ ਕਰਨ ਦੇ ਮੌਕੇ ਪ੍ਰਦਾਨ ਕਰੇਗਾ। ਆਰਥਿਕ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਵਿਵਹਾਰਿਕ ਵਿੱਤੀ ਫੈਸਲੇ ਅਤੇ ਧਨ ਪ੍ਰਬੰਧਨ ਦੇ ਲਈ ਇੱਕ ਅਨੁਸ਼ਾਸਿਤ ਦ੍ਰਿਸ਼ਟੀਕੋਣ, ਸਥਿਰਤਾ ਅਤੇ ਦੀਰਘਕਾਲੀਨ ਵਿੱਤੀ ਸੁਰੱਖਿਆ ਵਿੱਚ ਵਾਧਾ ਮਹਿਸੂਸ ਹੋ ਸਕਦਾ ਹੈ। ਵਿਅਕਤੀਗਤ ਮੋਰਚੇ ਬਾਰੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਡੇ ਜੀਵਨ ਵਿੱਚ ਕੁਝ ਪਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਹਨ, ਕਿਉਂਕਿ ਇਹ ਜਾਤਕ ਹੋਰ ਚੀਜ਼ਾਂ ਵਿੱਚ ਜ਼ਿਆਦਾ ਰੁੱਝੇ ਨਜ਼ਰ ਆਉਣਗੇ, ਜਿਸ ਕਾਰਣ ਜੀਵਨਸਾਥੀ ਦੇ ਨਾਲ ਤੁਹਾਡੀ ਬਹਿਸ ਹੋ ਸਕਦੀ ਹੈ। ਇਸ ਲਈ ਤੁਹਾਨੂੰ ਰਿਸ਼ਤਿਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਅਵਧੀ ਦੇ ਦੌਰਾਨ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਨਿਯਮਿਤ ਰੂਪ ਤੋਂ ਜਾਂਚ ਕਰਵਾਉਂਦੇ ਰਹੋ ਅਤੇ ਕੁਝ ਵੀ ਪਰੇਸ਼ਾਨੀ ਮਹਿਸੂਸ ਹੁੰਦੇ ਹੀ ਡਾਕਟਰ ਤੋਂ ਸਲਾਹ ਲਓ। ਆਪਣੀਆਂ ਅੱਖਾਂ ਦਾ ਖਾਸ ਧਿਆਨ ਰੱਖੋ।

ਉਪਾਅ: ਸ਼ੁੱਕਰਵਾਰ ਦੇ ਦਿਨ ਵਰਤ ਰੱਖਣਾ ਤੁਹਾਡੇ ਲਈ ਲਾਭਕਾਰੀ ਰਹੇਗਾ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ, ਜੋ ਪ੍ਰੇਮ, ਰੋਮਾਂਸ, ਬੱਚਿਆਂ, ਖਰਚੇ, ਮੋਕਸ਼ ਅਤੇ ਵਿਦੇਸ਼ੀ ਭੂਮੀ ਦੀ ਪ੍ਰਤੀਨਿਧਤਾ ਕਰਦਾ ਹੈ।

ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਕਰੀਅਰ ਦੇ ਲਿਹਾਜ਼ ਨਾਲ ਕੁਝ ਚੁਣੌਤੀਆਂ ਅਤੇ ਰੁਕਾਵਟਾਂ ਦੇ ਸੰਕੇਤ ਦੇ ਰਿਹਾ ਹੈ। ਇਸ ਦੌਰਾਨ ਨੌਕਰੀਪੇਸ਼ਾ ਜਾਤਕਾਂ ਨੂੰ ਆਪਣੇ ਸਹਿਕਰਮੀਆਂ ਦੇ ਨਾਲ ਕੰਮ ਦੇ ਸਬੰਧ ਵਿੱਚ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਡਾ ਕੰਮ ਦਾ ਬੋਝ ਵੱਧ ਜਾਵੇ। ਪਰ ਇਹਨਾਂ ਰੁਕਾਵਟਾਂ ਦੇ ਬਾਵਜੂਦ ਜਾਤਕਾਂ ਨੂੰ ਆਪਣੀ ਖਮਤਾ ਅਤੇ ਕੁਸ਼ਲਤਾ ਦਿਖਾਉਣ ਦਾ ਮੌਕਾ ਪ੍ਰਾਪਤ ਹੋਵੇਗਾ। ਕਾਰੋਬਾਰੀ ਜਾਤਕਾਂ ਨੂੰ ਲਾਭ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਜੀਵਨ ਵਿੱਚ ਵਿੱਤੀ ਰੁਕਾਵਟਾਂ ਵੀ ਖੜੀਆਂ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਇਸ ਹਫਤੇ ਦੇ ਦੌਰਾਨ ਆਪਣੇ ਵਿੱਤ ਦਾ ਸਾਵਧਾਨੀਪੂਰਵਕ ਪ੍ਰਬੰਧਨ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ, ਜਿਸ ਦੇ ਚਲਦੇ ਤੁਹਾਡੇ ਖਰਚਿਆਂ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਜਾਤਕ ਆਪਣੇ-ਆਪ ਨੂੰ ਜ਼ਿਆਦਾ ਵਿੱਤੀ ਪ੍ਰਤਿਬੱਧਤਾਵਾਂ ਅਤੇ ਅਣਕਿਆਸੇ ਖਰਚਿਆਂ ਵਿੱਚ ਫਸਿਆ ਹੋਇਆ ਵੀ ਮਹਿਸੂਸ ਕਰ ਸਕਦੇ ਹਨ। ਤੁਹਾਨੂੰ ਬਜਟ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰਿਵਾਰਕ ਮਸਲਿਆਂ ਖਾਸ ਤੌਰ ‘ਤੇ ਸੰਤਾਨ ਦੇ ਨਾਲ ਤੁਹਾਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸ਼ੁੱਕਰ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਬੱਚਿਆਂ ਦੀ ਭਲਾਈ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਪਵੇਗੀ। ਪ੍ਰੇਮੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਕੁਝ ਚੁਣੌਤੀਆਂ ਆ ਸਕਦੀਆਂ ਹਨ। ਇਸ ਗੋਚਰ ਦੇ ਦੌਰਾਨ ਜਾਤਕਾਂ ਨੂੰ ਧੀਰਜ ਅਤੇ ਸਮਝ ਨਾਲ ਰਿਸ਼ਤੇ ਦੀ ਗਤੀਸ਼ੀਲਤਾ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੋਵੇਗੀ। ਸਿਹਤ ਬਾਰੇ ਗੱਲ ਕਰੀਏ ਤਾਂ ਇਸ ਰਾਸ਼ੀ ਦੇ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਦੰਦਾਂ ਵਿੱਚ ਦਰਦ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਥੋੜਾ ਤਣਾਅ ਵੀ ਮਹਿਸੂਸ ਹੋ ਸਕਦਾ ਹੈ। ਮੈਡੀਟੇਸ਼ਨ ਅਤੇ ਅਧਿਆਤਮਿਕ ਗਤੀਵਿਧੀਆਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਸ਼ਾਮਿਲ ਹੋਣਾ ਤੁਹਾਡੇ ਲਈ ਅਨੁਕੂਲ ਰਹੇਗਾ।

ਉਪਾਅ: ਇਸ਼ਨਾਨ ਕਰਨ ਵਾਲ਼ੇ ਪਾਣੀ ਵਿੱਚ ਇਲਾਇਚੀ ਪਾ ਕੇ ਇਸ ਦੇ ਨਾਲ਼ ਨਹਾਓ।

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜਿਸ ਨੂੰ ਆਰਾਮ, ਖੁਸ਼ੀ, ਭੌਤਿਕ ਲਾਭ ਆਦਿ ਦਾ ਘਰ ਮੰਨਿਆ ਜਾਂਦਾ ਹੈ। ਹੁਣ ਸ਼ੁੱਕਰ ਤੁਹਾਡੇ ਵਿਆਹ ਅਤੇ ਸਾਂਝੇਦਾਰੀ ਦੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਜੀਵਨ ਵਿੱਚ ਕੁਝ ਚੁਣੌਤੀਆਂ ਲੈ ਕੇ ਆ ਸਕਦਾ ਹੈ, ਖਾਸ ਤੌਰ ‘ਤੇ ਉਹਨਾਂ ਜਾਤਕਾਂ ਦੇ ਲਈ ਜਿਹੜੇ ਪਾਰਟਨਰਸ਼ਿਪ ਵਿੱਚ ਕਾਰੋਬਾਰ ਕਰਦੇ ਹਨ। ਇਸ ਦੌਰਾਨ ਕਾਰਜ ਖੇਤਰ ਵਿੱਚ ਅਜਿਹੇ ਕਈ ਮੁੱਦੇ ਤੁਹਾਡੇ ਜੀਵਨ ਵਿੱਚ ਖੜੇ ਹੋ ਸਕਦੇ ਹਨ, ਜਿਨਾਂ ਬਾਰੇ ਤੁਹਾਨੂੰ ਬਾਕੀ ਲੋਕਾਂ ਦੀ ਅਸਹਿਮਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਡੇ ਲਾਭ ਜਾਂ ਵਿੱਤੀ ਰਿਟਰਨ ਵਿੱਚ ਵੀ ਕਮੀ ਦੇ ਸੰਕੇਤ ਮਿਲ ਰਹੇ ਹਨ। ਨੌਕਰੀਪੇਸ਼ਾ ਜਾਤਕਾਂ ਨੂੰ ਨੌਕਰੀ ਵਿੱਚ ਸੰਤੁਸ਼ਟੀ ਦੀ ਕਮੀ ਮਹਿਸੂਸ ਹੋ ਸਕਦੀ ਹੈ। ਇਸ ਲਈ ਇਸ ਦੌਰਾਨ ਤੁਹਾਨੂੰ ਆਪਣੀ ਕੁਸ਼ਲਤਾ ਨੂੰ ਵਧਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਆਰਥਿਕ ਪੱਖ ਨੂੰ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਇਸ ਰਾਸ਼ੀ ਦੇ ਜਾਤਕ ਸਥਿਰਤਾ ਅਤੇ ਸੁਰੱਖਿਆ ਵਧਾਉਣ ਦੇ ਲਈ ਟੀਚੇ ਦੇ ਨਾਲ-ਨਾਲ ਆਪਣੇ ਵਿੱਤ ਦੇ ਸਬੰਧ ਵਿੱਚ ਰਣਨੀਤੀ ਅਤੇ ਅਨੁਸ਼ਾਸਿਤ ਫੈਸਲੇ ਲੈਂਦੇ ਨਜ਼ਰ ਆਉਣਗੇ। ਵਿਕਤੀਗਤ ਮੋਰਚੇ ‘ਤੇ ਗੱਲ ਕਰੀਏ ਤਾਂ ਦੀਰਘਕਾਲੀਨ ਭਾਵਨਾਤਮਕ ਸੁਰੱਖਿਆ ਵੱਲ ਧਿਆਨ ਦੇਣ ਦੇ ਨਾਲ-ਨਾਲ ਆਪਣੇ ਰੋਮਾਂਟਿਕ ਰਿਸ਼ਤੇ ਵਿੱਚ ਗੰਭੀਰ ਪ੍ਰਤੀਬੱਧਤਾ ਦੀ ਇੱਛਾ ਤੁਹਾਡੇ ਅੰਦਰ ਜਾਗ੍ਰਿਤ ਹੋ ਸਕਦੀ ਹੈ। ਪਰਿਵਾਰਕ ਮੋਰਚੇ ਬਾਰੇ ਗੱਲ ਕਰੀਏ ਤਾਂ ਇਹ ਜਾਤਕ ਵਿਵਹਾਰਿਕ ਪਹਿਲੂਆਂ ਨੂੰ ਪ੍ਰਾਰਥਮਿਕਤਾ ਦਿੰਦੇ ਹੋਏ ਇੱਕ ਸਥਿਰ ਅਤੇ ਸੁਰੱਖਿਅਤ ਘਰੇਲੂ ਮਾਹੌਲ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕਰਣਗੇ। ਸਿਹਤ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਗੋਡਿਆਂ ਵਿੱਚ ਦਰਦ ਦੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ। ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਯਾਤਰਾ ਲਈ ਜਾਣ ਸਮੇਂ ਸਾਵਧਾਨੀ ਵਰਤੋ।

ਉਪਾਅ: ਹਰ ਸ਼ੁੱਕਰਵਾਰ ਨੂੰ ਪਾਣੀ ਵਿੱਚ ਚਿੱਟੇ ਫੁੱਲ ਪ੍ਰਵਾਹ ਕਰੋ। ਇਸ ਨਾਲ਼ ਤੁਹਾਨੂੰ ਸ਼ੁਭ ਨਤੀਜੇ ਪ੍ਰਾਪਤ ਹੋਣਗੇ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ। ਤੀਜਾ ਘਰ ਛੋਟੀ ਦੂਰੀ ਦੀ ਯਾਤਰਾ, ਸੰਚਾਰ, ਪੜੋਸੀ ਅਤੇ ਦਸਵਾਂ ਘਰ ਨਾਮ, ਪ੍ਰਸਿੱਧੀ ਅਤੇ ਮਾਨਤਾ ਦੀ ਪ੍ਰਤੀਨਿਧਤਾ ਕਰਦਾ ਹੈ। ਸ਼ੁੱਕਰ ਹੁਣ ਤੁਹਾਡੇ ਦੁਸ਼ਮਣ, ਕਰਜ਼ੇ ਅਤੇ ਬਿਮਾਰੀਆਂ ਦੇ ਘਰ ਅਰਥਾਤ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਇਸ ਅਵਧੀ ਦੇ ਦੌਰਾਨ ਕੰਮ ਨਾਲ ਸਬੰਧਤ ਬਹੁਤ ਸਾਰੀਆਂ ਯਾਤਰਾਵਾਂ ਦੇ ਸੰਕੇਤ ਦੇ ਰਿਹਾ ਹੈ। ਇਹ ਅਜਿਹਾ ਸਮਾਂ ਸਾਬਿਤ ਹੋਵੇਗਾ, ਜਿੱਥੇ ਪੇਸ਼ੇਵਰ ਜ਼ਿਮੇਦਾਰੀਆਂ ਅਤੇ ਨਵੇਂ ਮੌਕੇ ਮਿਲ ਸਕਦੇ ਹਨ ਜਾਂ ਫੇਰ ਨੌਕਰੀ ਵਿੱਚ ਤਬਾਦਲਾ ਹੋ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਸ਼ਾਇਦ ਇਸ ਦੌਰਾਨ ਜ਼ਿਆਦਾ ਲਾਭ ਪ੍ਰਾਪਤ ਨਾ ਹੋ ਸਕੇ। ਕੁਝ ਵਿੱਤੀ ਰੁਕਾਵਟਾਂ ਵੀ ਆ ਸਕਦੀਆਂ ਹਨ। ਇਸ ਲਈ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਕਾਰੋਬਾਰੀ ਪਰੇਸ਼ਾਨੀਆਂ ਨਾਲ ਨਿਪਟਣ ਦੇ ਲਈ ਤੁਹਾਨੂੰ ਇੱਕ ਰਣਨੀਤੀ ਅਤੇ ਧੀਰਜ ਭਰੇ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੋਵੇਗੀ। ਸ਼ੁੱਕਰ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ, ਇਸ ਲਈ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਦੈਨਿਕ ਰੁਟੀਨ ਖਾਸ ਤੌਰ ‘ਤੇ ਕੰਮ ਨਾਲ ਸਬੰਧਤ ਰੁਟੀਨ ਵਿੱਚ ਵੀ ਪਰਿਵਰਤਨ ਦੇਖਣ ਨੂੰ ਮਿਲ ਸਕਦਾ ਹੈ। ਆਰਥਿਕ ਮੋਚਰੇ ਬਾਰੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਕਿਸੇ ਸੁਰੱਖਿਅਤ ਨਿਵੇਸ਼ ਦਾ ਵਿਕਲਪ ਚੁਣ ਸਕਦੇ ਹੋ। ਹਾਲਾਂਕਿ ਇਸ ਦੌਰਾਨ ਲਾਭ ਆਸਾਨੀ ਨਾਲ ਨਹੀਂ ਮਿਲਣ ਵਾਲਾ, ਇਸ ਲਈ ਦੀਰਘਕਾਲੀਨ ਨਿਵੇਸ਼ ਤੁਹਾਡੇ ਲਈ ਸਹੀ ਰਹੇਗਾ। ਵਿਅਕਤੀਗਤ ਮੋਰਚੇ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦਾ ਛੇਵੇਂ ਘਰ ਉੱਤੇ ਪ੍ਰਭਾਵ ਰਿਸ਼ਤਿਆਂ ਦੇ ਸੰਦਰਭ ਵਿੱਚ ਵਿਵਹਾਰਿਕ ਮਾਨਸਿਕਤਾ ਦੇ ਨਾਲ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦਾ ਹੈ। ਜੀਵਨਸਾਥੀ ਦੇ ਨਾਲ ਤੁਹਾਡਾ ਆਪਸੀ ਤਾਲਮੇਲ ਵਧੀਆ ਰਹੇਗਾ, ਜੋ ਕਿ ਤੁਹਾਡੇ ਰਿਸ਼ਤੇ ਲਈ ਹਿਤਕਾਰੀ ਰਹੇਗਾ। ਸਿਹਤ ਬਾਰੇ ਗੱਲ ਕਰੀਏ ਤਾਂ ਜਾਤਕਾਂ ਨੂੰ ਜੋੜਾਂ ਵਿੱਚ ਅਕੜਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਤੁਹਾਡੇ ਅੰਦਰ ਲਚਕੀਲਾਪਣ ਵਧ ਸਕੇ।

ਉਪਾਅ: ਰੋਜ਼ਾਨਾ ਸ਼ਾਮ ਦੇ ਸਮੇਂ ਕਪੂਰ ਦਾ ਦੀਵਾ ਜ਼ਰੂਰ ਜਗਾਓ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ, ਜੋ ਪਰਿਵਾਰ, ਧਨ, ਬਾਣੀ, ਅਧਿਆਤਮਕਤਾ, ਧਰਮ ਅਤੇ ਲੰਬੀ ਦੂਰੀ ਦੀ ਯਾਤਰਾ ਨੂੰ ਦਰਸਾਉਂਦਾ ਹੈ।

ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਇਹ ਗੋਚਰ ਹੋਣ ਨਾਲ ਜਾਤਕਾਂ ਦੇ ਅੰਦਰ ਅਧਿਆਤਮ ਵੱਲ ਦਿਲਚਸਪੀ ਵਧ ਸਕਦੀ ਹੈ। ਨਾਲ ਹੀ ਜਾਤਕਾਂ ਨੂੰ ਉਹਨਾਂ ਗਤੀਵਿਧੀਆਂ ਦੇ ਮਾਧਿਅਮ ਤੋਂ ਖੁਸ਼ਹਾਲੀ ਵੀ ਪ੍ਰਾਪਤ ਹੋ ਸਕਦੀ ਹੈ, ਜੋ ਉਹਨਾਂ ਦੇ ਅੰਦਰ ਅਧਿਆਤਮਕ ਅਤੇ ਦਾਰਸ਼ਨਿਕ ਝੁਕਾਅ ਨੂੰ ਹੋਰ ਵੀ ਜ਼ਿਆਦਾ ਵਿਕਸਿਤ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਸ਼ੁੱਕਰ ਇਸ ਦੌਰਾਨ ਪ੍ਰੇਮ, ਰੋਮਾਂਸ ਅਤੇ ਸੰਤਾਨ ਦੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਹ ਗੋਚਰ ਪੇਸ਼ਵਰ ਜਾਤਕਾਂ, ਖਾਸ ਤੌਰ ‘ਤੇ ਕਾਰੋਬਾਰੀ ਜਾਤਕਾਂ, ਦੇ ਲਈ ਅਨੁਕੂਲ ਨਤੀਜੇ ਲੈ ਕੇ ਆਉਣ ਵਾਲਾ ਹੈ। ਇਹ ਸਮਾਂ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਸ਼ਾਨਦਾਰ ਸਾਬਤ ਹੋਵੇਗਾ, ਜਿਸ ਨਾਲ ਤੁਹਾਨੂੰ ਵਿੱਤੀ ਲਾਭ ਹੋਣ ਦੀ ਸੰਭਾਵਨਾ ਹੈ। ਨੌਕਰੀਪੇਸ਼ਾ ਜਾਤਕਾਂ ਨੂੰ ਵੀ ਤਰੱਕੀ ਪ੍ਰਾਪਤ ਹੋਣ ਦੀ ਸੰਭਾਵਨਾ ਬਣ ਰਹੀ ਹੈ। ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਜੀਵਨ ਵਿੱਚ ਸੁੱਖ-ਸਮ੍ਰਿੱਧੀ ਦੇਖਣ ਨੂੰ ਮਿਲੇਗੀ। ਨਿਵੇਸ਼ ਲਈ ਵੀ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦਾ ਇਹ ਸਮਾਂ ਅਨੁਕੂਲ ਹੋਵੇਗਾ। ਵਿਅਕਤੀਗਤ ਮੋਰਚੇ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੇ ਜੀਵਨਸਾਥੀ ਦੇ ਨਾਲ ਆਪਸੀ ਸਮਝ ਅਤੇ ਤਾਲਮੇਲ ਵਧੇਗਾ ਅਤੇ ਤੁਹਾਡਾ ਦੰਪਤੀ ਜੀਵਨ ਅਤੇ ਪਰਿਵਾਰਕ ਜੀਵਨ ਖੁਸ਼ੀਆਂ ਭਰਿਆ ਹੋਵੇਗਾ। ਸਿਹਤ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਜਾਤਕਾਂ ਦੀ ਸਿਹਤ ਚੰਗੀ ਰਹਿਣ ਦੀ ਸੰਭਾਵਨਾ ਹੈ। ਇਹ ਸਿਹਤ ਚੰਗੀ ਹੀ ਬਣੀ ਰਹੇ, ਇਸ ਦੇ ਲਈ ਆਪਣੇ ਖਾਣਪੀਣ ਦਾ ਧਿਆਨ ਰੱਖੋ ਅਤੇ ਨਿਯਮਿਤ ਰੂਪ ਨਾਲ ਕਸਰਤ ਕਰਦੇ ਰਹੋ।

ਉਪਾਅ: ਹਮੇਸ਼ਾ ਆਪਣੇ ਬਟੂਏ ਵਿੱਚ ਚਾਂਦੀ ਦਾ ਇੱਕ ਚੌਰਸ ਟੁਕੜਾ ਰੱਖੋ।

ਕੰਨਿਆ ਹਫਤਾਵਰੀ ਰਾਸ਼ੀਫਲ

ਕੀ ਤੁਹਾਡੀ ਕੁੰਡਲੀ ਵਿੱਚ ਰਾਜਯੋਗ ਹੈ?ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਸਵੈ, ਚਰਿੱਤਰ, ਵਿਅਕਤਿੱਤਵ ਅਤੇ ਅਚਾਨਕ ਹਾਨੀ/ਲਾਭ, ਪਰਿਵਰਤਨ ਦੇ ਪਹਿਲੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਆਰਾਮ, ਵਿਲਾਸਤਾ ਅਤੇ ਖੁਸ਼ੀ ਦੇ ਚੌਥੇ ਘਰ ਵਿੱਚ ਹੋਣ ਜਾ ਰਿਹਾ ਹੈ।

ਚੌਥੇ ਘਰ ਵਿੱਚ ਸ਼ੁੱਕਰ ਦਾ ਇਹ ਗੋਚਰ ਖੁਸ਼ੀਆਂ ਭਰੇ ਘਰੇਲੂ ਮਾਹੌਲ ਦੇ ਨਾਲ-ਨਾਲ ਤੁਹਾਡੇ ਜੀਵਨ ਵਿੱਚ ਆਰਾਮ ਦੇ ਵਾਧੇ ਦੇ ਸੰਕੇਤ ਵੀ ਦੇ ਰਿਹਾ ਹੈ। ਇਸ ਤੋਂ ਇਲਾਵਾ ਸ਼ੁੱਕਰ ਗੋਚਰ ਦੀ ਇਹ ਅਵਧੀ ਕਲਿਆਣ ਅਤੇ ਸੰਤੁਸ਼ਟੀ ਦੀ ਭਾਵਨਾ ਵਿੱਚ ਵਾਧੇ ਦਾ ਸੰਕੇਤ ਦੇ ਰਹੀ ਹੈ। ਕਰੀਅਰ ਬਾਰੇ ਗੱਲ ਕਰੀਏ ਤਾਂ ਨੌਕਰੀਪੇਸ਼ਾ ਜਾਤਕਾਂ ਨੂੰ ਤਰੱਕੀ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਨੂੰ ਵੀ ਸਕਾਰਾਤਮਕ ਨਤੀਜੇ ਮਿਲ ਸਕਦੇ ਹਨ। ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਕਾਰੋਬਾਰੀ ਜਾਤਕਾਂ ਨੂੰ ਇਸ ਦੌਰਾਨ ਵਿੱਤੀ ਸਫਲਤਾ ਪ੍ਰਾਪਤ ਹੋਵੇਗੀ। ਵਿਅਕਤੀਗਤ ਜੀਵਨ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਤੁਲਾ ਰਾਸ਼ੀ ਦੇ ਜਾਤਕਾਂ ਦੇ ਰਿਸ਼ਤਿਆਂ ਵਿੱਚ ਤਾਲਮੇਲ ਅਤੇ ਸਹਿਜਤਾ ਲੈ ਕੇ ਆਵੇਗਾ। ਸਿਹਤ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਅਨੁਕੂਲ ਸਿਹਤ ਦੇ ਸੰਕੇਤ ਦੇ ਰਿਹਾ ਹੈ। ਜੀਵਨ ਵਿੱਚ ਖੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਭਾਵ ਤੁਹਾਡੀ ਪੂਰੀ ਸਿਹਤ ਉੱਤੇ ਦੇਖਣ ਨੂੰ ਮਿਲੇਗਾ। ਇਸ ਗੋਚਰ ਦੇ ਦੌਰਾਨ ਤੁਹਾਨੂੰ ਚੰਗੀ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਆਪਣੀ ਸਿਹਤ ਨੂੰ ਹੋਰ ਵੀ ਉੱਤਮ ਬਣਾ ਕੇ ਰੱਖਣ ਦੇ ਲਈ ਨਿਯਮਿਤ ਰੂਪ ਨਾਲ ਕਸਰਤ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਹਰ ਰੋਜ਼ ਦਹੀਂ ਜਾਂ ਫੇਰ ਖੀਰ ਦਾ ਦਾਨ ਕਰਨਾ ਤੁਹਾਡੇ ਲਈ ਅਨੁਕੂਲ ਰਹੇਗਾ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਸਾਂਝੇਦਾਰੀ, ਮੋਕਸ਼ ਅਤੇ ਖਰਚਿਆਂ ਦੇ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਭੈਣ/ਭਰਾ, ਪੜੋਸੀ ਅਤੇ ਛੋਟੀ ਯਾਤਰਾ ਦੇ ਤੀਜੇ ਘਰ ਵਿੱਚ ਹੋਣ ਜਾ ਰਿਹਾ ਹੈ।

ਇਸ ਦੌਰਾਨ ਇਸ ਰਾਸ਼ੀ ਦੇ ਜਾਤਕ ਭਾਵਨਾਤਮਕ ਸਥਿਰਤਾ ਦੀ ਤਲਾਸ਼ ਕਰਦੇ ਨਜ਼ਰ ਆ ਸਕਦੇ ਹਨ। ਇਹ ਗੋਚਰ ਤੁਹਾਡੇ ਕਾਰੋਬਾਰੀ ਖੇਤਰ ‘ਤੇ ਵਿਸ਼ੇਸ਼ ਰੂਪ ਤੋਂ ਪ੍ਰਭਾਵ ਪਾਉਣ ਵਾਲਾ ਹੈ। ਕਾਰਜ ਖੇਤਰ ਵਿੱਚ ਦਬਾਅ ਅਤੇ ਕੰਮ ਦਾ ਬੋਝ ਤੁਹਾਨੂੰ ਨੌਕਰੀ ਬਦਲਣ ਦੇ ਲਈ ਪ੍ਰੇਰਿਤ ਕਰ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਲਾਭਦਾਇਕ ਨਤੀਜੇ ਪ੍ਰਾਪਤ ਕਰਨ ਲਈ ਆਪਣੇ ਕਾਰੋਬਾਰ ਨੂੰ ਯੋਜਨਾਪੂਰਵਕ ਚਲਾਉਣ ਦੀ ਜ਼ਰੂਰਤ ਪਵੇਗੀ। ਵਿੱਤੀ ਮੋਰਚੇ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਡੇ ਜੀਵਨ ਵਿੱਚ ਕੁਝ ਚੁਣੌਤੀਆਂ ਅਤੇ ਵਧੇ ਹੋਏ ਖਰਚੇ ਸਿਰ ਚੁੱਕ ਸਕਦੇ ਹਨ। ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਸਾਵਧਾਨੀ ਅਤੇ ਚਤੁਰਾਈ ਨਾਲ ਵਿੱਤੀ ਯੋਜਨਾ ਬਣਾਉਣ ਦੀ ਲੋੜ ਪਵੇਗੀ। ਵਿਅਕਤੀਗਤ ਮੋਰਚੇ ਉੱਤੇ ਸਮਝ ਦੀ ਕਮੀ ਦੇ ਚਲਦੇ ਰਿਸ਼ਤਿਆਂ ਵਿੱਚ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ, ਜੋ ਤੁਹਾਡੇ ਜੀਵਨ ਵਿੱਚ ਈਗੋ ਸਬੰਧੀ ਮੁੱਦਿਆਂ ਨੂੰ ਜਨਮ ਦੇ ਸਕਦੀਆਂ ਹਨ। ਧੀਰਜ ਰੱਖਣਾ ਤੁਹਾਡੇ ਲਈ ਸਹੀ ਰਹੇਗਾ। ਸਿਹਤ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਪੈਰਾਂ ਵਿੱਚ ਦਰਦ ਹੋ ਸਕਦਾ ਹੈ ਅਤੇ ਇਸ ਦੇ ਲਈ ਤੁਹਾਨੂੰ ਨਿਵਾਰਕ ਉਪਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਗਊ ਨੂੰ ਆਟਾ ਅਤੇ ਚੀਨੀ ਖਿਲਾਓ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਕਰਜ਼ੇ, ਦੁਸ਼ਮਣ ਅਤੇ ਮੁਕਾਬਲੇ, ਭੌਤਿਕ ਲਾਭ ਅਤੇ ਇੱਛਾ ਦੇ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਹੁਣ ਤੁਹਾਡੇ ਪਰਿਵਾਰ, ਬਾਣੀ ਅਤੇ ਸੰਚਾਰ ਦੇ ਦੂਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਨੂੰ ਆਪਣੀਆਂ ਭਾਵਨਾਵਾਂ ਦੇ ਪ੍ਰਤੀ ਜ਼ਿਆਦਾ ਵਿਵਹਾਰਿਕ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਵਾਲਾ ਸਾਬਿਤ ਹੋਵੇਗਾ। ਇਸ ਦੌਰਾਨ ਤੁਹਾਨੂੰ ਭਾਵਨਾਤਮਕ ਸਥਿਰਤਾ ਦੇ ਲਈ ਅਨੁਸ਼ਾਸਿਤ ਦ੍ਰਿਸ਼ਟੀਕੋਣ ਅਪਨਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਕਰੀਅਰ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਵਰਤਮਾਨ ਸਮੇਂ ਵਿੱਚ ਨੌਕਰੀ ਵਿੱਚ ਬਦਲਾਵ ਦੇ ਲਈ ਅਨੁਕੂਲ ਸੰਕੇਤ ਨਹੀਂ ਮਿਲ ਰਹੇ, ਕਿਉਂਕਿ ਇਸ ਵਿੱਚ ਕਈ ਚੁਣੌਤੀਆਂ ਹੋ ਸਕਦੀਆਂ ਹਨ ਅਤੇ ਨੌਕਰੀ ਵਿੱਚ ਕੰਮ ਦਾ ਦਬਾਅ ਤੁਹਾਡੇ ਜੀਵਨ ਵਿੱਚ ਵਧ ਸਕਦਾ ਹੈ। ਇਸ ਲਈ ਇਸ ਸਮੇਂ ਨੌਕਰੀ ਵਿੱਚ ਬਦਲਾਵ ਕਰਨ ਦੇ ਵਿਚਾਰ ਤੋਂ ਬਚੋ। ਕਾਰੋਬਾਰੀ ਜਾਤਕਾਂ ਨੂੰ ਲਾਭ ਵਿੱਚ ਕਮੀ ਦੇ ਰੂਪ ਵਿੱਚ ਨੁਕਸਾਨ ਝੱਲਣੇ ਪੈ ਸਕਦੇ ਹਨ। ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਪੇਸ਼ੇਵਰ ਖੇਤਰ ਵਿੱਚ ਜ਼ਿਆਦਾ ਗੰਭੀਰ ਅਤੇ ਕੇਂਦ੍ਰਿਤ ਊਰਜਾ ਲਿਆਉਣ ਵਾਲਾ ਸਾਬਿਤ ਹੋਵੇਗਾ। ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਤੁਹਾਡੇ ਲਈ ਸਾਵਧਾਨੀਪੂਰਵਕ ਯੋਜਨਾ ਅਤੇ ਰਣਨੀਤਕ ਸੋਚ ਤੋਂ ਬਾਅਦ ਹੀ ਨਿਵੇਸ਼ ਕਰਨਾ ਅਨੁਕੂਲ ਸਾਬਿਤ ਹੋਵੇਗਾ। ਇਸ ਗੋਚਰ ਦੇ ਦੌਰਾਨ ਸਭ ਵਿੱਤੀ ਫੈਸਲੇ ਵਿਵਹਾਰਿਕ ਮਾਨਸਿਕਤਾ ਦੇ ਨਾਲ ਲੈਣੇ ਅਨੁਕੂਲ ਰਹਿਣਗੇ। ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਹਾਡੇ ਜੀਵਨ ਵਿੱਚ ਜੀਵਨਸਾਥੀ ਨਾਲ ਆਪਸੀ ਸਮਝ ਦੀ ਕਮੀ ਦੇ ਚਲਦੇ ਕੁਝ ਚੁਣੌਤੀਆਂ ਖੜੀਆਂ ਹੋ ਸਕਦੀਆਂ ਹਨ। ਤਾਲਮੇਲ ਬਣਾ ਕੇ ਰੱਖਣ ਲਈ ਖੁੱਲ ਕੇ ਗੱਲਬਾਤ ਕਰੋ ਅਤੇ ਧੀਰਜ ਰੱਖੋ। ਇਸ ਗੋਚਰ ਦੇ ਦੌਰਾਨ ਸਮਾਜਿਕ ਸਬੰਧਾਂ ਵਿੱਚ ਤਰੱਕੀ ਹੋਵੇਗੀ। ਨੈਟਵਰਕਿੰਗ ਦੀਆਂ ਕੋਸ਼ਿਸ਼ਾਂ ਜ਼ਿਆਦਾ ਕੇਂਦ੍ਰਿਤ ਅਤੇ ਤੁਹਾਨੂੰ ਸਫਲਤਾ ਦਿਲਵਾਉਣ ਵਾਲੀਆਂ ਸਾਬਿਤ ਹੋਣਗੀਆਂ। ਸਿਹਤ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਅਨੁਸ਼ਾਸਿਤ ਦ੍ਰਿਸ਼ਟੀਕੋਣ ਬਣਾ ਕੇ ਰੱਖਦੇ ਹੋ, ਤਾਂ ਤੁਹਾਨੂੰ ਇਸ ਦੇ ਅਨੁਕੂਲ ਨਤੀਜੇ ਜ਼ਰੂਰ ਪ੍ਰਾਪਤ ਹੋਣਗੇ। ਇਸ ਗੋਚਰ ਦੇ ਦੌਰਾਨ ਵਿਵਹਾਰਿਕ ਉਪਾਅ ਦੇ ਮਾਧਿਅਮ ਨਾਲ ਤੁਸੀਂ ਆਪਣੀ ਸਰੀਰਿਕ ਸਿਹਤ ਨੂੰ ਉੱਤਮ ਬਣਾ ਕੇ ਰੱਖਣ ਵਿੱਚ ਕਾਮਯਾਬ ਹੋ ਸਕਦੇ ਹੋ।

ਉਪਾਅ: ਹਰ ਸ਼ੁੱਕਰਵਾਰ ਦੇ ਦਿਨ ਛੋਟੀਆਂ ਕੰਨਿਆਵਾਂ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਸਫੇਦ ਰੰਗ ਦੀ ਮਠਿਆਈ ਖਿਲਾਓ।

ਧਨੂੰ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਸੰਤਾਨ, ਨਾਮ, ਪ੍ਰਸਿੱਧੀ ਅਤੇ ਪਹਿਚਾਣ ਦੇ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਸਿਹਤ, ਆਤਮਾ ਅਤੇ ਵਿਅਕਤਿੱਤਵ ਦੇ ਪਹਿਲੇ ਘਰ ਵਿੱਚ ਹੋਣ ਜਾ ਰਿਹਾ ਹੈ।

ਸ਼ੁੱਕਰ ਦਾ ਇਹ ਗੋਚਰ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਭਾਵਨਾਤਮਕ ਸਥਿਰਤਾ ਅਤੇ ਅੰਦਰੂਨੀ ਸਦਭਾਵ ਦੇ ਸੰਕੇਤ ਦੇ ਰਿਹਾ ਹੈ। ਭਾਵਨਾਤਮਕ ਕਲਿਆਣ ਪੂਰਾ ਹੋਣ ਦੇ ਮਜ਼ਬੂਤ ਸੰਕੇਤ ਮਿਲ ਰਹੇ ਹਨ। ਕਰੀਅਰ ਦੇ ਮੋਰਚੇ ‘ਤੇ ਗੱਲ ਕਰੀਏ ਤਾਂ ਮਕਰ ਰਾਸ਼ੀ ਦੇ ਜਾਤਕ ਇਸ ਗੋਚਰ ਦੇ ਦੌਰਾਨ ਆਪਣੇ ਕਰੀਅਰ ਵਿੱਚ ਸਕਾਰਾਤਮਕਤਾ ਦੀ ਉਮੀਦ ਕਰ ਸਕਦੇ ਹਨ, ਕਿਉਂਕਿ ਇਸ ਦੌਰਾਨ ਤੁਹਾਨੂੰ ਕਰੀਅਰ ਵਿੱਚ ਤਰੱਕੀ ਦੀ ਸੰਭਾਵਨਾ ਬਣ ਰਹੀ ਹੈ। ਕੰਮ ਨਾਲ ਸਬੰਧਤ ਯਾਤਰਾਵਾਂ ਵੀ ਹੋ ਸਕਦੀਆਂ ਹਨ। ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਜੀਵਨ ਵਿੱਚ ਵਿੱਤੀ ਸਮ੍ਰਿੱਧੀ ਲੈ ਕੇ ਆਵੇਗਾ ਅਤੇ ਤੁਹਾਨੂੰ ਚੰਗੇ ਲਾਭ ਪ੍ਰਾਪਤ ਹੋਣਗੇ। ਰਿਸ਼ਤਿਆਂ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਪਰਿਵਾਰ ਅਤੇ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਵਧੀਆ ਬਣੇ ਰਹਿਣਗੇ। ਘਰ ਦਾ ਮਾਹੌਲ ਵੀ ਖੁਸ਼ਨੁਮਾ ਰਹੇਗਾ। ਮਕਰ ਰਾਸ਼ੀ ਦੇ ਜਾਤਕ ਇਸ ਅਵਧੀ ਦੇ ਦੌਰਾਨ ਅਧਿਆਤਮਿਕਤਾ ਉੱਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਦੇ ਨਜ਼ਰ ਆਉਣਗੇ। ਸਕਾਰਾਤਮਕ ਮਾਹੌਲ ਵਿੱਚ ਯੋਗਦਾਨ ਦੇਣ ਵਾਲੇ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਜੀਵਨਸਾਥੀ ਦੇ ਨਾਲ ਤੁਹਾਨੂੰ ਵਿਵਹਾਰਿਕ ਅਤੇ ਪ੍ਰਤਿਬੱਧ ਦ੍ਰਿਸ਼ਟੀਕੋਣ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਸਿਹਤ ਬਾਰੇ ਗੱਲ ਕਰੀਏ ਤਾਂ ਜਾਤਕਾਂ ਨੂੰ ਸਰੀਰਕ ਜੀਵਨ ਸ਼ਕਤੀ ਅਤੇ ਮਜ਼ਬੂਤ ਸਿਹਤ ਮਿਲੇਗੀ।

ਉਪਾਅ: ਗਊ ਦਾ 2 ਕਿਲੋ ਸ਼ੁੱਧ ਘਿਉ ਕਿਸੇ ਮੰਦਿਰ ਵਿੱਚ ਜਾ ਕੇ ਦਾਨ ਕਰੋ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਘਰ, ਆਰਾਮ, ਵਿਲਾਸਤਾ, ਧਰਮ, ਸੰਸਕ੍ਰਿਤੀ ਅਤੇ ਵਿਦੇਸ਼ ਯਾਤਰਾ ਦੇ ਚੌਥੇ ਅਤੇ ਨੌਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਇਹ ਗੋਚਰ ਤੁਹਾਡੇ ਮੋਕਸ਼, ਖਰਚਿਆਂ ਅਤੇ ਵਿਦੇਸ਼ੀ ਨਿਪਟਾਣ ਦੇ ਬਾਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ।

ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਇਹ ਗੋਚਰ ਸੰਕੇਤ ਦੇ ਰਿਹਾ ਹੈ ਕਿ ਇਸ ਰਾਸ਼ੀ ਦੇ ਜਾਤਕਾਂ ਨੂੰ ਭਾਵਨਾਤਮਕ ਸਥਿਰਤਾ ਅਤੇ ਪਰਿਵਾਰ ਨਾਲ ਜੁੜੇ ਮਾਮਲਿਆਂ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ ਜਾਤਕਾਂ ਨੂੰ ਘਰ ਵਿੱਚ ਖੁਸ਼ਨੁਮਾ ਵਾਤਾਵਰਣ ਅਤੇ ਪਰਿਵਾਰ ਦੇ ਅੰਦਰ ਵਿਕਾਸ ਦੀ ਇੱਛਾ ਦਾ ਅਨੁਭਵ ਵੀ ਹੋ ਸਕਦਾ ਹੈ। ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਨਾਲ ਕਰੀਅਰ ਦੇ ਖੇਤਰ ਵਿੱਚ ਸਕਾਰਾਤਮਕ ਵਿਕਾਸ ਦੇਖਣ ਨੂੰ ਮਿਲੇਗਾ। ਤੁਸੀਂ ਨੌਕਰੀ ਵਿੱਚ ਬਦਲਾਅ ਦੀ ਉਮੀਦ ਵੀ ਕਰ ਸਕਦੇ ਹੋ। ਵਰਤਮਾਨ ਨੌਕਰੀ ਵਿੱਚ ਅਸੰਤੁਸ਼ਟੀ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਨਵੇਂ ਮੌਕਿਆਂ ਦੀ ਤਲਾਸ਼ ਦੇ ਲਈ ਪ੍ਰੇਰਿਤ ਕਰੇਗੀ। ਕਾਰੋਬਾਰੀ ਜਾਤਕਾਂ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਦੇ ਸਮੇਂ ਸਾਵਧਾਨੀ ਅਤੇ ਵਿਵਹਾਰਿਕ ਦ੍ਰਿਸ਼ਟੀਕੋਣ ਅਪਨਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਵਿਅਕਤੀਗਤ ਮੋਰਚੇ ਉੱਤੇ ਗੱਲ ਕਰੀਏ ਤਾਂ ਇਹ ਅਵਧੀ ਸੁਚਾਰੂ ਅਤੇ ਤਾਲਮੇਲ ਭਰੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਤੁਹਾਡੇ ਪਰਿਵਾਰ ਦਾ ਮਾਹੌਲ ਖੁਸ਼ਨੁਮਾ ਰਹੇਗਾ। ਵਿਅਕਤੀਗਤ ਰਿਸ਼ਤਿਆਂ ਦੇ ਨਾਲ ਆਪਸੀ ਸਮਝ ਵਿੱਚ ਸਕਾਰਾਤਮਕਤਾ ਦੇਖਣ ਨੂੰ ਮਿਲੇਗੀ। ਸਿਹਤ ਬਾਰੇ ਗੱਲ ਕਰੀਏ ਤਾਂ ਮਕਰ ਰਾਸ਼ੀ ਦੀ ਅਨੁਸ਼ਾਸਿਤ ਊਰਜਾ ਤੁਹਾਨੂੰ ਸਿਹਤ ਦੇ ਪ੍ਰਤੀ ਜ਼ਿਆਦਾ ਵਧੀਆ ਦ੍ਰਿਸ਼ਟੀਕੋਣ ਅਪਨਾਉਣ ਦੇ ਲਈ ਪ੍ਰੇਰਿਤ ਕਰੇਗੀ। ਉਚਿਤ ਖੁਰਾਕ ਅਤੇ ਕਸਰਤ ਕਰਕੇ ਤੁਸੀਂ ਆਪਣੀ ਸਿਹਤ ਨੂੰ ਹੋਰ ਵਧੀਆ ਬਣਾ ਸਕਦੇ ਹੋ।

ਉਪਾਅ: ਵਹਿੰਦੇ ਹੋਏ ਪਾਣੀ ਵਿੱਚ ਥੋੜੀ ਮਾਤਰਾ ਵਿੱਚ ਕੇਸਰ ਪ੍ਰਵਾਹ ਕਰੋ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਭੈਣਾਂ/ਭਰਾਵਾਂ ਦੇ ਤੀਜੇ ਅਤੇ ਛੋਟੀ ਯਾਤਰਾ ਅਤੇ ਅਚਾਨਕ ਲਾਭ/ਹਾਨੀ, ਪਰਿਵਰਤਨ ਦੇ ਅੱਠਵੇਂ ਘਰ ‘ਤੇ ਸ਼ਾਸਨ ਕਰਦਾ ਹੈ। ਮੀਨ ਰਾਸ਼ੀ ਦੇ ਲਈ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ।

ਸ਼ੁੱਕਰ ਦੇ ਇਸ ਗੋਚਰ ਨਾਲ ਤੁਹਾਨੂੰ ਜੀਵਨ ਵਿੱਚ ਭਾਵਨਾਤਮਕ ਸਥਿਰਤਾ ਅਤੇ ਇੱਛਾਵਾਂ ਦੀ ਪੂਰਤੀ ਵੱਲ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਰੀਅਰ ਦੇ ਮੋਰਚੇ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਤੁਹਾਡੇ ਪੇਸ਼ੇਵਰ ਖੇਤਰ ਵਿੱਚ ਸਕਾਰਾਤਮਕ ਵਿਕਾਸ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਰਾਸ਼ੀ ਦੇ ਜਾਤਕ ਲਗਨ ਨਾਲ ਕੰਮ ਕਰਦੇ ਨਜ਼ਰ ਆਉਣਗੇ ਅਤੇ ਆਪਣੀ ਯੋਗਤਾ ਅਤੇ ਲਚਕੀਲਾਪਣ ਦਿਖਾ ਕੇ ਆਪਣੇ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰਣਗੇ। ਵਿੱਤੀ ਮੋਰਚੇ ਉੱਤੇ ਗੱਲ ਕਰੀਏ ਤਾਂ ਜਾਤਕਾਂ ਲਈ ਵਿਵਹਾਰਿਕ ਮਾਨਸਿਕਤਾ ਨਾਲ ਨਿਵੇਸ਼ ਕਰਨਾ ਜ਼ਿਆਦਾ ਅਨੁਕੂਲ ਹੋਵੇਗਾ, ਜਿਸ ਨਾਲ ਤੁਹਾਨੂੰ ਭਵਿੱਖ ਵਿੱਚ ਲਾਭ ਮਿਲ ਸਕਦਾ ਹੈ। ਵਿਅਕਤੀਗਤ ਮੋਰਚੇ ਉੱਤੇ ਗੱਲ ਕਰੀਏ ਤਾਂ ਮਕਰ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਰਿਸ਼ਤੇ ਦੇ ਪ੍ਰਤੀ ਪ੍ਰਤਿਬੱਧ ਅਤੇ ਜ਼ਿੰਮੇਦਾਰ ਦ੍ਰਿਸ਼ਟੀਕੋਣ ਅਪਨਾਉਣ ਦੇ ਸੰਕੇਤ ਦੇ ਰਿਹਾ ਹੈ। ਤੁਸੀਂ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਪਾਰਟਨਰਾਂ ਦੇ ਨਾਲ ਗੱਲਬਾਤ ਕਰਦੇ ਸਮੇਂ ਆਪਣੀ ਬੋਲ-ਬਾਣੀ ਦਾ ਖਾਸ ਧਿਆਨ ਰੱਖੋ। ਇਸ ਤੋਂ ਇਲਾਵਾ ਸ਼ੁੱਕਰ ਦਾ ਮਕਰ ਵਿੱਚ ਗੋਚਰ ਸਹੁਰੇ ਪੱਖ ਦੇ ਸੰਦਰਭ ਵਿੱਚ ਤੁਹਾਨੂੰ ਸਾਵਧਾਨੀ ਵਰਤਣ ਦੇ ਸੰਕੇਤ ਦੇ ਰਿਹਾ ਹੈ। ਸਿਹਤ ਸਬੰਧੀ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਨਿਯਮਿਤ ਤੌਰ ‘ਤੇ ਆਪਣਾ ਚੈੱਕਅਪ ਕਰਵਾਓ। ਉਚਿਤ ਖੁਰਾਕ ਲਓ ਅਤੇ ਕਸਰਤ ਕਰਦੇ ਰਹੋ।

ਉਪਾਅ: ਰੋਜ਼ਾਨਾ ਦਹੀਂ ਨਾਲ਼ ਇਸ਼ਨਾਨ ਕਰਨਾ ਤੁਹਾਡੇ ਲਈ ਸ਼ੁਭ ਰਹੇਗਾ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ:ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer