ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ 07 ਨਵੰਬਰ 2024 ਦੀ ਸਵੇਰ 03:21 ਵਜੇ ਹੋਣ ਜਾ ਰਿਹਾ ਹੈ।ਜੋਤਿਸ਼ ਵਿੱਚ, ਸ਼ੁੱਕਰ ਨੂੰ ਇੱਕ ਇਸਤ੍ਰੀ ਗ੍ਰਹਿ ਮੰਨਿਆ ਜਾਂਦਾ ਹੈ, ਜੋ ਕਿ ਪਿਆਰ ਅਤੇ ਸੁੰਦਰਤਾ ਦਾ ਕਾਰਕ ਹੈ। ਇਸ ਲੇਖ ਦੇ ਮਾਧਿਅਮ ਤੋਂ ਤੁਹਾਨੂੰ ਸ਼ੁੱਕਰ ਦੇ ਗੋਚਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ, ਅਸੀਂ ਦੱਸਾਂਗੇ ਕਿ ਧਨੂੰ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਸਾਰੀਆਂ 12 ਰਾਸ਼ੀਆਂ ਲਈ ਕਿਸ ਤਰ੍ਹਾਂ ਦੇ ਸ਼ੁਭ ਅਤੇ ਅਸ਼ੁਭ ਨਤੀਜੇ ਲਿਆਵੇਗਾ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਿ ਧਨੂੰ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।
ਹਿੰਦੀ ਵਿੱਚ ਪੜ੍ਹੋ: शुक्र का धनु राशि में गोचर (07 नवंबर 2024)
ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਉੱਤਮ ਸਿਹਤ, ਮਜ਼ਬੂਤ ਦਿਮਾਗ ਅਤੇ ਜੀਵਨ ਵਿੱਚ ਜ਼ਰੂਰੀ ਸੰਤੁਸ਼ਟੀ ਦੇ ਲਈ ਜ਼ਰੂਰੀ ਮੰਨਿਆ ਗਿਆ ਹੈ। ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਮਜ਼ਬੂਤ ਸਥਿਤੀ ਵਿੱਚ ਹੋਵੇ, ਤਾਂ ਜਾਤਕਾਂ ਨੂੰ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਨ ਵਿੱਚ ਉੱਚ ਸਫਲਤਾ ਦੇ ਨਾਲ-ਨਾਲ ਜੀਵਨ ਵਿੱਚ ਸਭ ਸਕਾਰਾਤਮਕ ਨਤੀਜੇ ਪ੍ਰਾਪਤ ਹੁੰਦੇ ਹਨ।
ਦੂਜੇ ਪਾਸੇ ਜੇਕਰ ਸ਼ੁੱਕਰ ਗ੍ਰਹਿ ਰਾਹੂ, ਕੇਤੂ ਅਤੇ ਮੰਗਲ ਵਰਗੇ ਗ੍ਰਹਾਂ ਦੇ ਨਾਲ ਖਰਾਬ ਸਬੰਧ ਬਣਾਉਂਦਾ ਹੈ, ਤਾਂ ਜਾਤਕਾਂ ਨੂੰ ਬਹੁਤ ਸੰਘਰਸ਼ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਸ਼ੁੱਕਰ ਮੰਗਲ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਵਿੱਚ ਗੁੱਸਾ ਵਧਦਾ ਹੈ ਅਤੇ ਜੇਕਰ ਇਸ ਗ੍ਰਹਿ ਚਾਲ ਦੇ ਦੌਰਾਨ ਸ਼ੁੱਕਰ ਗ੍ਰਹਿ ਰਾਹੂ, ਕੇਤੂ ਵਰਗੇ ਅਸ਼ੁਭ ਗ੍ਰਹਾਂ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਨੂੰ ਚਮੜੀ ਸਬੰਧੀ ਸਮੱਸਿਆਵਾਂ, ਚੰਗੀ ਨੀਂਦ ਦੀ ਕਮੀ ਅਤੇ ਸੋਜ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲਾਂਕਿ ਜੇਕਰ ਸ਼ੁੱਕਰ ਬ੍ਰਹਸਪਤੀ ਵਰਗੇ ਸ਼ੁਭ ਗ੍ਰਹਿ ਨਾਲ ਜੁੜਿਆ ਹੋਇਆ ਹੋਵੇ, ਤਾਂ ਜਾਤਕਾਂ ਦੇ ਲਈ ਉਹਨਾਂ ਦੇ ਕਾਰੋਬਾਰ, ਜ਼ਿਆਦਾ ਧਨ ਪ੍ਰਾਪਤ ਕਰਨ ਅਤੇ ਜ਼ਿਆਦਾ ਧਨ ਕਮਾਓਣ ਦੇ ਦਾਇਰੇ ਨੂੰ ਵਧਾਓਣ ਦੇ ਸਬੰਧ ਵਿੱਚ ਸਕਾਰਾਤਮਕ ਨਤੀਜੇ ਦੁੱਗਣੇ ਵੀ ਹੋ ਸਕਦੇ ਹਨ।
ਅੰਗਰੇਜ਼ੀ ਵਿੱਚ ਪੜ੍ਹੋ: Venus Transit In Sagittarius (7 November)
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਰਾਸ਼ੀ ਚੱਕਰ ਦੀਆਂ ਵੱਖ-ਵੱਖ ਰਾਸ਼ੀਆਂ ਦੇ ਜਾਤਕਾਂ ਨੂੰ ਕੀ-ਕੀ ਨਤੀਜੇ ਦੇਵੇਗਾ।
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੇਖ਼ ਰਾਸ਼ੀ ਵਾਲੇ ਜਾਤਕਾਂ ਦੇ ਲਈ, ਸ਼ੁੱਕਰ ਦੂਜੇ ਅਤੇ ਸੱਤਵੇਂ ਘਰ ਦੇ ਸੁਆਮੀ ਹਨ। ਧਨੂੰ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ।
ਇਸ ਦੇ ਨਤੀਜੇ ਵੱਜੋਂ, ਤੁਸੀਂ ਇਸ ਅਵਧੀ ਵਿੱਚ ਆਪਣੇ ਪਰਿਵਾਰ ਅਤੇ ਮਿੱਤਰਾਂ ਨਾਲ ਜ਼ਿਆਦਾ ਯਾਤਰਾਵਾਂ ਕਰਨ ਲਈ ਸਮਾਂ ਕੱਢੋਗੇ ਅਤੇ ਇਹ ਯਾਤਰਾਵਾਂ ਤੁਹਾਡੇ ਲਈ ਅਨੁਕੂਲ ਸਿੱਧ ਹੋਣਗੀਆਂ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ, ਜਿਸ ਨਾਲ ਤੁਸੀਂ ਕੰਮ ਵਿੱਚ ਚੰਗੇ ਨਤੀਜੇ ਅਤੇ ਸਫਲਤਾ ਪ੍ਰਾਪਤ ਕਰੋਗੇ। ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਵਿਦੇਸ਼ ਤੋਂ ਨਵੇਂ ਵਪਾਰਕ ਆਰਡਰ ਪ੍ਰਾਪਤ ਹੋਣਗੇ, ਅਤੇ ਇਹ ਤੁਹਾਡੇ ਲਈ ਸ਼ਾਨਦਾਰ ਮੌਕਾ ਹੋਵੇਗਾ। ਇਸ ਨਾਲ ਤੁਹਾਨੂੰ ਕਾਮਯਾਬੀ ਮਿਲੇਗੀ।
ਆਰਥਿਕ ਜੀਵਨ ਵਿੱਚ, ਇਸ ਦੌਰਾਨ ਤੁਹਾਨੂੰ ਵਧੇਰੇ ਧਨ ਲਾਭ ਮਿਲੇਗਾ, ਪਰ ਇਸ ਦੇ ਨਾਲ ਹੀ ਤੁਹਾਡੇ ਖਰਚਿਆਂ ਵਿੱਚ ਵੀ ਵਾਧਾ ਹੋ ਸਕਦਾ ਹੈ।
ਪ੍ਰੇਮ ਜੀਵਨ ਦੀ ਗੱਲ ਕਰੀਏ ਤਾਂ, ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਖੁਸ਼ ਰਹਿਣ ਲਈ ਥੋੜਾ ਧੀਰਜ ਰੱਖਣ ਦੀ ਲੋੜ ਹੋ ਸਕਦੀ ਹੈ। ਪਰ ਤੁਸੀਂ ਖੁਸ਼ੀ ਕਾਇਮ ਰੱਖਣ ਵਿੱਚ ਕਾਮਯਾਬ ਰਹੋਗੇ ਅਤੇ ਤੁਹਾਡੇ ਪ੍ਰੇਮ ਜੀਵਨ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ।
ਸਿਹਤ ਦੇ ਨਜ਼ਰੀਏ ਤੋਂ, ਤੁਹਾਡੇ ਪੈਰਾਂ ਵਿੱਚ ਹਲਕਾ ਦਰਦ ਹੋ ਸਕਦਾ ਹੈ, ਪਰ ਤੁਸੀਂ ਵੱਡੀਆਂ ਸਮੱਸਿਆਵਾਂ ਤੋਂ ਬਚੇ ਰਹੋਗੇ।
ਉਪਾਅ- ਸ਼ਨੀਵਾਰ ਨੂੰ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਭ ਰਾਸ਼ੀ ਵਾਲੇ ਜਾਤਕਾਂ ਲਈ, ਸ਼ੁੱਕਰ ਪਹਿਲੇ ਅਤੇ ਛੇਵੇਂ ਘਰ ਦੇ ਸੁਆਮੀ ਹਨ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ।
ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਜੱਦੀ ਜਾਇਦਾਦ ਅਤੇ ਸ਼ੇਅਰਾਂ ਰਾਹੀਂ ਲਾਭ ਹੋਵੇਗਾ। ਇਸ ਤੋਂ ਇਲਾਵਾ, ਤੁਹਾਨੂੰ ਕਿਸੇ ਬੀਮਾ ਪਾਲਿਸੀ ਦੇ ਜ਼ਰੀਏ ਵੀ ਲਾਭ ਮਿਲ ਸਕਦਾ ਹੈ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਇਸ ਹਫ਼ਤੇ ਆਪਣੇ ਕੰਮ ਦੀ ਯੋਜਨਾ ਬਣਾਉਣ ਦੀ ਅਤੇ ਇਸ ਨੂੰ ਢੰਗ ਨਾਲ ਸੰਗਠਿਤ ਕਰਨ ਦੀ ਲੋੜ ਪਵੇਗੀ, ਕਿਉਂਕਿ ਕੰਮ ਦਾ ਦਬਾਅ ਜ਼ਿਆਦਾ ਹੋ ਸਕਦਾ ਹੈ।
ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਆਪਣੇ ਕਾਰੋਬਾਰ ਵਿੱਚ ਲਾਭ ਪ੍ਰਾਪਤ ਕਰਨ ਲਈ ਯੋਜਨਾ ਬਣਾਉਣੀ ਪਵੇਗੀ। ਲਾਭ ਨਾ ਮਿਲਣ ਕਰਕੇ ਤੁਸੀਂ ਚਿੰਤਾ ਕਰ ਸਕਦੇ ਹੋ।
ਆਰਥਿਕ ਜੀਵਨ ਦੀ ਗੱਲ ਕਰੀਏ, ਤਾਂ ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਵਧੇਰੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਦੇ ਨਤੀਜੇ ਵੱਜੋਂ, ਹੋ ਸਕਦਾ ਹੈ ਕਿ ਤੁਹਾਡੇ ਲਈ ਜ਼ਿਆਦਾ ਪੈਸਾ ਬਚਾਉਣਾ ਮੁਸ਼ਕਲ ਹੋਵੇ।
ਪ੍ਰੇਮ ਜੀਵਨ ਵਿੱਚ, ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਸਾਵਧਾਨ ਰਹਿਣ ਦੀ ਲੋੜ ਹੋ ਸਕਦੀ ਹੈ, ਕਿਉਂਕਿ ਬਹਿਸ ਹੋਣ ਦੀ ਸੰਭਾਵਨਾ ਹੈ। ਇਸ ਲਈ, ਤੁਹਾਨੂੰ ਰਿਸ਼ਤੇ ਵਿੱਚ ਤਾਲਮੇਲ ਬਣਾ ਕੇ ਰੱਖਣ ਦੀ ਲੋੜ ਹੋਵੇਗੀ।
ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਪੈਰਾਂ ਅਤੇ ਜੋੜਾਂ ਵਿੱਚ ਦਰਦ ਹੋ ਸਕਦਾ ਹੈ। ਇਹ ਸਿਹਤ ਸਬੰਧੀ ਪਰੇਸ਼ਾਨੀਆਂ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਸਕਦੀਆਂ ਹਨ।
ਉਪਾਅ: ਹਰ ਰੋਜ਼ “ॐ ਗੁਰੂਵੇ ਨਮਹ:” ਦਾ 21 ਵਾਰ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਵਾਲੇ ਜਾਤਕਾਂ ਦੇ ਲਈ, ਸ਼ੁੱਕਰ ਪੰਜਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ।
ਅਜਿਹੇ ਵਿੱਚ, ਤੁਹਾਨੂੰ ਨਵੇਂ ਸਹਿਯੋਗੀ ਅਤੇ ਮਿੱਤਰ ਮਿਲਣਗੇ, ਜੋ ਜ਼ਰੂਰਤ ਦੇ ਸਮੇਂ ਵਿੱਚ ਤੁਹਾਡੀ ਮੱਦਦ ਲਈ ਤਿਆਰ ਰਹਿਣਗੇ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਆਪਣੀ ਨੌਕਰੀ ਦੇ ਸਬੰਧ ਵਿੱਚ ਜ਼ਿਆਦਾ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਅਤੇ ਇਨ੍ਹਾਂ ਨਾਲ਼ ਤੁਹਾਡੇ ਮਕਸਦ ਦੀ ਪੂਰਤੀ ਹੋਵੇਗੀ।
ਜਿਹੜੇ ਜਾਤਕ ਕਾਰੋਬਾਰ ਕਰ ਰਹੇ ਹਨ, ਜੇਕਰ ਉਹ ਇਸ ਗੋਚਰ ਦੇ ਦੌਰਾਨ ਹੋਰ ਕਾਰੋਬਾਰਾਂ ਦੀ ਤੁਲਨਾ ਵਿੱਚ ਸ਼ੇਅਰ ਕਾਰੋਬਾਰ ਨਾਲ ਜੁੜੇ ਹਨ, ਤਾਂ ਉਨ੍ਹਾਂ ਨੂੰ ਜ਼ਿਆਦਾ ਲਾਭ ਹੋਵੇਗਾ।
ਆਰਥਿਕ ਜੀਵਨ ਵਿੱਚ, ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਚੰਗਾ ਧਨ ਲਾਭ ਹੋਵੇਗਾ। ਪਰ, ਤੁਹਾਨੂੰ ਜ਼ਿਆਦਾ ਖਰਚਿਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਤੁਸੀਂ ਪਰੇਸ਼ਾਨ ਹੋ ਸਕਦੇ ਹੋ।
ਨਿੱਜੀ ਜੀਵਨ ਵਿੱਚ, ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਦੋਸਤਾਨਾ ਰਵੱਈਆ ਰੱਖਣ ਦੀ ਲੋੜ ਹੋਵੇਗੀ, ਕਿਉਂਕਿ ਈਗੋ ਨਾਲ ਸਬੰਧਤ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।
ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਇਸ ਅਵਧੀ ਵਿੱਚ ਕੋਈ ਵੱਡੀਆਂ ਸਿਹਤ ਸਬੰਧੀ ਸਮੱਸਿਆਵਾਂ ਨਹੀਂ ਹੋਣਗੀਆਂ। ਹਾਲਾਂਕਿ, ਤੁਹਾਨੂੰ ਆਪਣੇ ਬੱਚਿਆਂ ਦੀ ਸਿਹਤ 'ਤੇ ਪੈਸਾ ਖਰਚਣਾ ਪੈ ਸਕਦਾ ਹੈ।
ਉਪਾਅ: ਹਰ ਰੋਜ਼ “ॐ ਭਾਸਕਰਾਯ ਨਮਹ:” ਦਾ 19 ਵਾਰ ਜਾਪ ਕਰੋ।
ਕਰਕ ਰਾਸ਼ੀ ਵਾਲਿਆਂ ਲਈ, ਸ਼ੁੱਕਰ ਗ੍ਰਹਿ ਤੁਹਾਡੇ ਗਿਆਰ੍ਹਵੇਂ ਅਤੇ ਚੌਥੇ ਘਰ ਦੇ ਸੁਆਮੀ ਹਨ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ।
ਇਸ ਦੌਰਾਨ, ਤੁਹਾਨੂੰ ਪਰਿਵਾਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਤੁਹਾਡੇ ਖਰਚੇ ਵਧ ਸਕਦੇ ਹਨ, ਕਿਉਂਕਿ ਤੁਸੀਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਰਜ਼ਾ ਲੈ ਸਕਦੇ ਹੋ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਕੰਮ ਦੇ ਜ਼ਿਆਦਾ ਦਬਾਅ ਅਤੇ ਆਪਣੇ ਸੀਨੀਅਰਾਂ ਦੇ ਨਾਲ ਰਿਸ਼ਤਿਆਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਰੋਬਾਰ ਕਰਦੇ ਜਾਤਕਾਂ ਨੂੰ ਵੱਧ ਮੁਨਾਫਾ ਕਮਾਉਣ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਉੱਪਰ ਜ਼ਿਆਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਆਰਥਿਕ ਜੀਵਨ ਦੀ ਗੱਲ ਕਰੀਏ ਤਾਂ, ਆਰਥਿਕ ਜੀਵਨ ਵਿੱਚ ਯੋਜਨਾ ਨਾ ਬਣਾਉਣ ਦੇ ਕਾਰਨ ਤੁਹਾਨੂੰ ਧਨ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਿੱਜੀ ਜੀਵਨ ਵਿੱਚ, ਪਰਿਵਾਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਕਾਰਨ ਸੰਭਾਵਨਾ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਖੁਸ਼ ਨਾ ਰਹੋ।
ਸਿਹਤ ਦੇ ਮਾਮਲੇ ਵਿੱਚ, ਇਸ ਅਵਧੀ ਵਿੱਚ ਚੰਗੀ ਸਿਹਤ ਬਣਾ ਕੇ ਰੱਖਣਾ ਤੁਹਾਡੇ ਲਈ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਪਾਚਣ ਸਬੰਧੀ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।
ਉਪਾਅ: ਹਰ ਰੋਜ਼ “ॐ ਦੁਰਗਾਯ ਨਮਹ:” ਦਾ 20 ਵਾਰ ਜਾਪ ਕਰੋ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ ਵਾਲਿਆਂ ਲਈ, ਸ਼ੁੱਕਰ ਤੁਹਾਡੇ ਤੀਜੇ ਅਤੇ ਦਸਵੇਂ ਘਰ ਦੇ ਸੁਆਮੀ ਹਨ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਵੇਗਾ।
ਇਸ ਦੌਰਾਨ, ਤੁਸੀਂ ਆਪਣੇ ਭਵਿੱਖ ਅਤੇ ਤਰੱਕੀ ਬਾਰੇ ਸੋਚਦੇ ਹੋਏ ਚਿੰਤਾ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਬੱਚਿਆਂ ਬਾਰੇ ਸੋਚ ਕੇ ਵੀ ਪਰੇਸ਼ਾਨ ਹੋ ਸਕਦੇ ਹੋ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਆਪਣੇ ਸੀਨੀਅਰਾਂ ਦੇ ਨਾਲ ਕੰਮ ਦੇ ਦਬਾਅ ਅਤੇ ਰਿਸ਼ਤਿਆਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ।
ਵਪਾਰ ਕਰਨ ਵਾਲੇ ਜਾਤਕ ਇਸ ਅਵਧੀ ਵਿੱਚ ਸ਼ੇਅਰ ਬਜ਼ਾਰ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ ਅਤੇ ਜ਼ਿਆਦਾ ਲਾਭ ਕਮਾਉਣ ਵਿੱਚ ਸਫਲ ਰਹਿਣਗੇ, ਪਰ ਸੰਭਾਵਨਾ ਹੈ ਕਿ ਆਮ ਵਪਾਰ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਤੁਹਾਡੇ ਲਈ ਮੁਸ਼ਕਲ ਹੋ ਸਕਦਾ ਹੈ।
ਆਰਥਿਕ ਜੀਵਨ ਵਿੱਚ, ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਲਾਭ ਅਤੇ ਖਰਚੇ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਤੁਹਾਨੂੰ ਚਿੰਤਾ ਵਿੱਚ ਪਾ ਸਕਦਾ ਹੈ। ਇਸ ਲਈ ਤੁਹਾਨੂੰ ਯੋਜਨਾ ਬਣਾ ਕੇ ਚੱਲਣ ਦੀ ਲੋੜ ਹੈ।
ਨਿੱਜੀ ਜੀਵਨ ਵਿੱਚ, ਤੁਹਾਡਾ ਜੀਵਨ ਸਾਥੀ ਦੀ ਤੁਹਾਡੇ ਪ੍ਰਤੀ ਖਿੱਚ ਵਧੇਗੀ, ਜਿਸ ਨਾਲ ਤੁਹਾਡੇ ਦੋਵਾਂ ਵਿਚਕਾਰ ਮਧੁਰ ਰਿਸ਼ਤਾ ਬਣੇਗਾ।
ਸਿਹਤ ਦੇ ਮਾਮਲੇ ਵਿੱਚ, ਤੁਸੀਂ ਬਹੁਤ ਊਰਜਾ ਅਤੇ ਆਤਮਵਿਸ਼ਵਾਸ ਦੇ ਨਾਲ ਆਪਣੀ ਸਿਹਤ ਚੰਗੀ ਬਣਾ ਕੇ ਰੱਖਣ ਵਿੱਚ ਸਫਲ ਰਹੋਗੇ।
ਉਪਾਅ: ਹਰ ਰੋਜ਼ “ॐ ਸ਼ਿਵਾਯ ਨਮਹ:” ਦਾ 34 ਵਾਰ ਜਾਪ ਕਰੋ।
ਕੰਨਿਆ ਰਾਸ਼ੀ ਵਾਲਿਆਂ ਲਈ, ਸ਼ੁੱਕਰ ਦੂਜੇ ਅਤੇ ਨੌਵੇਂ ਘਰ ਦੇ ਸੁਆਮੀ ਹਨ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ।
ਇਸ ਦੌਰਾਨ, ਤੁਸੀਂ ਵਧੀਆ ਲਾਭ ਪ੍ਰਾਪਤ ਕਰਨ ਅਤੇ ਸੁਖ-ਸਮ੍ਰਿੱਧੀ ਹਾਸਲ ਕਰਨ ਵਿੱਚ ਸਫਲ ਰਹੋਗੇ। ਇਸ ਕਾਰਨ, ਤੁਹਾਡਾ ਆਤਮਵਿਸ਼ਵਾਸ ਉੱਚਾ ਰਹੇਗਾ ਅਤੇ ਤੁਹਾਡੀਆਂ ਸਹੂਲਤਾਂ ਵਿੱਚ ਵਾਧਾ ਹੋਵੇਗਾ।
ਕਰੀਅਰ ਦੇ ਮਾਮਲੇ ਵਿੱਚ, ਤੁਸੀਂ ਕੰਮ ਦੇ ਖੇਤਰ ਵਿੱਚ ਆਪਣੇ ਪ੍ਰਦਰਸ਼ਨ ਨੂੰ ਦਰਸਾਉਣ ਵਿੱਚ ਆਪਣੇ ਸਹਿਕਰਮੀਆਂ ਤੋਂ ਅੱਗੇ ਰਹੋਗੇ ਅਤੇ ਇਸ ਦੇ ਨਤੀਜੇ ਵੱਜੋਂ, ਤੁਹਾਡੇ ਇੱਜ਼ਤ-ਮਾਣ ਵਿੱਚ ਵਾਧਾ ਹੋਵੇਗਾ।
ਵਪਾਰ ਕਰਨ ਵਾਲੇ ਕੰਨਿਆ ਰਾਸ਼ੀ ਦੇ ਜਾਤਕ ਆਪਣੀ ਕਾਬਲੀਅਤ ਅਤੇ ਯੋਜਨਾਵਾਂ ਦੇ ਕਾਰਨ ਵਧੇਰੇ ਲਾਭ ਪ੍ਰਾਪਤ ਕਰਨਗੇ। ਨਾਲ ਹੀ, ਤੁਸੀਂ ਵਿਰੋਧੀਆਂ ਲਈ ਇੱਕ ਚੁਣੌਤੀ ਬਣ ਕੇ ਉੱਭਰੋਗੇ।
ਆਰਥਿਕ ਜੀਵਨ ਦੀ ਗੱਲ ਕੀਤੀ ਜਾਵੇ ਤਾਂ, ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਆਪਣੀ ਕਮਾਈ ਦੀ ਸਮਰੱਥਾ ਵਿੱਚ ਵਾਧਾ ਕਰਨ ਅਤੇ ਆਪਣੀ ਖਮਤਾ ਅਨੁਸਾਰ ਬੱਚਤ ਕਰਨ ਵਿੱਚ ਸਫਲ ਰਹੋਗੇ।
ਨਿੱਜੀ ਜੀਵਨ ਵਿੱਚ, ਤੁਸੀਂ ਆਪਣੇ ਜੀਵਨਸਾਥੀ ਨਾਲ ਮਧੁਰ ਰਿਸ਼ਤੇ ਬਣਾਉਣਗੇ, ਜਿਸ ਕਰਕੇ ਤੁਹਾਡੇ ਰਿਸ਼ਤੇ ਵਿੱਚ ਖੁਸ਼ੀ ਬਣੀ ਰਹੇਗੀ। ਇਸ ਦੇ ਨਾਲ, ਤੁਸੀਂ ਰਿਸ਼ਤੇ ਵਿੱਚ ਉੱਚ ਕਦਰਾਂ-ਕੀਮਤਾਂ ਬਰਕਰਾਰ ਰੱਖਣ ਵਿੱਚ ਸਫਲ ਰਹੋਗੇ।
ਸਿਹਤ ਦੇ ਮਾਮਲੇ ਵਿੱਚ, ਤੁਹਾਡੀ ਸਿਹਤ ਬਿਹਤਰ ਰਹੇਗੀ, ਜੋ ਕਿ ਤੁਹਾਡੀ ਬੇਹਤਰੀਨ ਊਰਜਾ ਦੇ ਕਾਰਨ ਸੰਭਵ ਹੋਵੇਗੀ।
ਉਪਾਅ:ਹਰ ਰੋਜ਼ ਪ੍ਰਾਚੀਨ ਪਾਠ ਵਿਸ਼ਣੂੰ ਸਹਸਤਰਨਾਮ ਦਾ ਜਾਪ ਕਰੋ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਲਈ, ਸ਼ੁੱਕਰ ਮਹਾਰਾਜ ਤੁਹਾਡੇ ਲਗਨ/ਪਹਿਲੇ ਅਤੇ ਅੱਠਵੇਂ ਘਰ ਦੇ ਸੁਆਮੀ ਹਨ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਤੀਜੇ ਘਰ ਵਿੱਚ ਹੋਵੇਗਾ।
ਅਜਿਹੇ ਵਿੱਚ, ਤੁਸੀਂ ਵੱਖ-ਵੱਖ ਸਥਾਨਾਂ 'ਤੇ ਤਬਾਦਲਾ ਕਰਵਾ ਸਕਦੇ ਹੋ ਅਤੇ ਜੱਦੀ ਜ਼ਮੀਨ ਰਾਹੀਂ ਲਾਭ ਪ੍ਰਾਪਤ ਕਰੋਗੇ।
ਕਰੀਅਰ ਦੀ ਗੱਲ ਕੀਤੀ ਜਾਵੇ, ਤਾਂ ਤੁਹਾਨੂੰ ਨੌਕਰੀ ਵਿੱਚ ਪਰਿਵਰਤਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨਾਲ ਹੀ, ਵਧੇਰੇ ਯਾਤਰਾ ਵੀ ਕਰਨੀ ਪੈ ਸਕਦੀ ਹੈ। ਤੁਹਾਨੂੰ ਆਪਣੇ ਸਹਿਕਰਮੀਆਂ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਵਪਾਰ ਕਰਨ ਵਾਲੇ ਜਾਤਕਾਂ ਲਈ, ਸ਼ੁੱਕਰ ਦਾ ਇਹ ਗੋਚਰ ਤੁਹਾਨੂੰ ਨਵੇਂ ਵਪਾਰਕ ਵਿਚਾਰ ਦੇ ਸਕਦਾ ਹੈ ਅਤੇ ਇਹ ਵਿਚਾਰ ਤੁਹਾਡੇ ਕਾਰੋਬਾਰ ਨੂੰ ਅੱਗੇ ਵਧਾਉਣ ਵਿੱਚ ਮੱਦਦਗਾਰ ਸਾਬਤ ਹੋਣਗੇ।
ਆਰਥਿਕ ਜੀਵਨ ਵਿੱਚ, ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਤੁਸੀਂ ਆਪਣੀ ਪੂਰੀ ਸਮਰੱਥਾ ਨਾਲ ਧਨ ਕਮਾਉਣ 'ਤੇ ਧਿਆਨ ਦਿਓਗੇ। ਇਸ ਤਰ੍ਹਾਂ, ਤੁਹਾਡੇ ਆਰਥਿਕ ਜੀਵਨ ਵਿੱਚ ਠਹਿਰਾਅ ਵੇਖਣ ਨੂੰ ਮਿਲੇਗਾ।
ਪ੍ਰੇਮ ਜੀਵਨ ਵਿੱਚ, ਜੀਵਨਸਾਥੀ ਦੇ ਨਾਲ ਤੁਹਾਡਾ ਸਕਾਰਾਤਮਕ ਰਵੱਈਆ ਤੁਹਾਡੇ ਸਬੰਧ ਨੂੰ ਹੋਰ ਮਜ਼ਬੂਤ ਕਰੇਗਾ। ਇਸ ਤਰ੍ਹਾਂ, ਤੁਹਾਡੇ ਰਿਸ਼ਤੇ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਣਗੇ।
ਸਿਹਤ ਦੇ ਮਾਮਲੇ ਵਿੱਚ, ਸ਼ੁੱਕਰ ਦੇ ਇਸ ਗੋਚਰ ਦੇ ਦੌਰਾਨ ਤੁਹਾਡਾ ਸਕਾਰਾਤਮਕ ਦ੍ਰਿਸ਼ਟੀਕੋਣ ਤੁਹਾਡੀ ਚੰਗੀ ਸਿਹਤ ਦਾ ਕਾਰਨ ਬਣੇਗਾ। ਇਸ ਤਰ੍ਹਾਂ, ਇਹ ਜਾਤਕ ਆਪਣੀ ਸਿਹਤ ਨੂੰ ਠੀਕ ਰੱਖਣ ਵਿੱਚ ਕਾਮਯਾਬ ਹੋਣਗੇ।
ਉਪਾਅ:ਹਰ ਰੋਜ਼ ਲਲਿਤਾ ਸਹਸਤਰਨਾਮ ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਤੁਹਾਡੇ ਸੱਤਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ।
ਅਜਿਹੇ ਵਿੱਚ, ਤੁਹਾਨੂੰ ਪਰਿਵਾਰ ਵਿੱਚ ਸਮੱਸਿਆਵਾਂ, ਦੈਨਿਕ ਕੋਸ਼ਿਸ਼ਾਂ ਵਿੱਚ ਰੁਕਾਵਟਾਂ ਅਤੇ ਧਨ ਦੀ ਕਮੀ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਵਿੱਚ, ਤੁਹਾਨੂੰ ਆਪਣੇ ਕੰਮ ਲਈ ਵਧੇਰੇ ਯਾਤਰਾ ਕਰਨੀ ਪੈ ਸਕਦੀ ਹੈ, ਜੋ ਇਸ ਦੌਰਾਨ ਚੁਣੌਤੀਪੂਰਣ ਸਿੱਧ ਹੋ ਸਕਦੀ ਹੈ।
ਜਿਹੜੇ ਜਾਤਕਾਂ ਦਾ ਆਪਣਾ ਵਪਾਰ ਹੈ, ਉਹਨਾਂ ਨੂੰ ਇਸ ਦੌਰਾਨ ਵਧੇਰੇ ਲਾਭ ਪ੍ਰਾਪਤ ਕਰਨ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਲਈ ਤੁਹਾਨੂੰ ਆਪਣੇ ਕਾਰੋਬਾਰ ਦੇ ਫਾਰਮੂਲੇ ਨੂੰ ਬਦਲਣ ਦੀ ਲੋੜ ਪੈ ਸਕਦੀ ਹੈ।
ਆਰਥਿਕ ਜੀਵਨ ਵਿੱਚ, ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਡੀ ਯੋਜਨਾ ਦੀ ਕਮੀ ਕਾਰਨ, ਤੁਹਾਨੂੰ ਵਧੇਰੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤੁਹਾਡੇ ਪ੍ਰੇਮ ਜੀਵਨ ਦੀ ਗੱਲ ਕਰੀਏ, ਤਾਂ ਸੰਭਾਵਨਾ ਹੈ ਕਿ ਵਧੇਰੇ ਵਾਦ-ਵਿਵਾਦ ਦੇ ਕਾਰਨ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਖੁਸ਼ ਨਹੀਂ ਰਹਿ ਸਕੋਗੇ।
ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਪੈਰਾਂ ਵਿੱਚ ਦਰਦ ਅਤੇ ਅੱਖਾਂ ਵਿੱਚ ਜਲਣ ਦੀ ਸਮੱਸਿਆ ਹੋ ਸਕਦੀ ਹੈ, ਜਿਸ ਦਾ ਤੁਹਾਨੂੰ ਧਿਆਨ ਰੱਖਣਾ ਹੋਵੇਗਾ।
ਉਪਾਅ: ਮੰਗਲਵਾਰ ਨੂੰ ਅਪਾਹਜਾਂ ਨੂੰ ਭੋਜਨ ਦਾਨ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਵਾਲਿਆਂ ਲਈ ਸ਼ੁੱਕਰ ਮਹਾਰਾਜ ਤੁਹਾਡੇ ਛੇਵੇਂ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ।
ਅਜਿਹੇ ਵਿੱਚ, ਤੁਸੀਂ ਵਧਦੇ ਕਰਜ਼ੇ, ਸਿਹਤ ਸਬੰਧੀ ਸਮੱਸਿਆਵਾਂ ਅਤੇ ਯੋਜਨਾ ਦੀ ਕਮੀ ਦੇ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਹੋ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਆਪਣੇ ਕੰਮ ਨਾਲ ਸਬੰਧਤ ਯੋਜਨਾਵਾਂ ਵਿੱਚ ਬਦਲਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸੰਭਾਵਨਾ ਹੈ ਕਿ ਇਸ ਨਾਲ ਤੁਹਾਨੂੰ ਸੰਤੁਸ਼ਟੀ ਪ੍ਰਾਪਤ ਨਹੀਂ ਹੋਵੇਗੀ।
ਜਿਨ੍ਹਾਂ ਜਾਤਕਾਂ ਦਾ ਆਪਣਾ ਵਪਾਰ ਹੈ, ਉਹਨਾਂ ਨੂੰ ਵਧੇਰੇ ਲਾਭ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਉਹਨਾਂ ਦੇ ਵਿਰੋਧੀ ਉਹਨਾਂ ਉੱਤੇ ਵਧੇਰੇ ਦਬਾਅ ਬਣਾ ਸਕਦੇ ਹਨ।
ਆਰਥਿਕ ਜੀਵਨ ਵਿੱਚ, ਤੁਹਾਡੇ ਉੱਤੇ ਵਧੇਰੇ ਕਰਜ਼ੇ ਹੋ ਸਕਦੇ ਹਨ ਅਤੇ ਇਸ ਕਾਰਨ, ਤੁਸੀਂ ਬੱਚਤ ਕਰਨ ਵਿੱਚ ਅਸਫਲ ਹੋ ਸਕਦੇ ਹੋ।
ਨਿੱਜੀ ਜੀਵਨ ਵਿੱਚ, ਸੰਭਾਵਨਾ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਸਬੰਧਾਂ ਵਿੱਚ ਚੰਗੇ ਆਚਰਣ ਨੂੰ ਬਣਾ ਕੇ ਰੱਖਣ ਵਿੱਚ ਸਫਲ ਨਾ ਹੋ ਸਕੋ। ਇਸ ਕਾਰਨ ਤੁਹਾਡੇ ਦੋਹਾਂ ਦੇ ਵਿਚਕਾਰ ਵਾਦ-ਵਿਵਾਦ ਹੋ ਸਕਦਾ ਹੈ।
ਸਿਹਤ ਦੇ ਮਾਮਲੇ ਵਿੱਚ, ਤੁਹਾਡਾ ਖਾਣ-ਪੀਣ ਖਰਾਬ ਹੋ ਸਕਦਾ ਹੈ, ਜਿਸ ਕਰਕੇ ਤੁਸੀਂ ਮੋਟਾਪੇ ਨਾਲ ਪੀੜਤ ਹੋ ਸਕਦੇ ਹੋ।
ਉਪਾਅ: ਵੀਰਵਾਰ ਨੂੰ ਕਿਸੇ ਬਜ਼ੁਰਗ ਬ੍ਰਾਹਮਣ ਨੂੰ ਭੋਜਨ ਦਾਨ ਕਰੋ।
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਪੰਜਵੇਂ ਅਤੇ ਦਸਵੇਂ ਘਰ ਦੇ ਸੁਆਮੀ ਹਨ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ।
ਅਜਿਹੇ ਵਿੱਚ, ਤੁਸੀਂ ਆਪਣੇ ਕੰਮ ਵਿੱਚ ਬਦਲਾਅ ਦੇਖ ਸਕਦੇ ਹੋ। ਨਾਲ਼ ਹੀ, ਤੁਹਾਨੂੰ ਵਧੇਰੇ ਯਾਤਰਾ ਕਰਨ ਦੀ ਲੋੜ ਪੈ ਸਕਦੀ ਹੈ। ਇਸ ਦੌਰਾਨ ਤੁਹਾਡਾ ਝੁਕਾਅ ਆਧਿਆਤਮਕ ਗਤੀਵਿਧੀਆਂ ਵੱਲ ਵਧ ਸਕਦਾ ਹੈ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਵਿਦੇਸ਼ ਵਿੱਚ ਨੌਕਰੀ ਦੇ ਮੌਕੇ ਮਿਲ ਸਕਦੇ ਹਨ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਹਿਸੂਸ ਹੋਵੇਗੀ ਅਤੇ ਤੁਹਾਡੇ ਉਦੇਸ਼ਾਂ ਦੀ ਪੂਰਤੀ ਹੋਵੇਗੀ।
ਵਪਾਰ ਦੇ ਖੇਤਰ ਵਿੱਚ, ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਸਖਤ ਮੁਕਾਬਲਾ ਮਿਲ ਸਕਦਾ ਹੈ, ਜਿਸ ਕਾਰਨ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ ਅਤੇ ਵਪਾਰ ਦੇ ਖੇਤਰ ਵਿੱਚ ਉਹ ਤੁਹਾਡੇ ਤੋਂ ਅੱਗੇ ਨਿੱਕਲ ਸਕਦੇ ਹਨ।
ਆਰਥਿਕ ਜੀਵਨ ਵਿੱਚ, ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਯਾਤਰਾ ਦੇ ਦੌਰਾਨ ਤੁਹਾਡਾ ਧਨ ਚੋਰੀ ਹੋ ਸਕਦਾ ਹੈ ਜਾਂ ਖੋ ਸਕਦਾ ਹੈ, ਜੋ ਲਾਪਰਵਾਹੀ ਦੇ ਕਾਰਨ ਸੰਭਵ ਹੈ।
ਨਿੱਜੀ ਜੀਵਨ ਵਿੱਚ, ਸੰਭਾਵਨਾ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਤਾਲਮੇਲ ਨਹੀਂ ਬਿਠਾ ਸਕੋਗੇ, ਜਿਸ ਕਾਰਨ ਤੁਹਾਡੇ ਜੀਵਨ ਸਾਥੀ ਦਾ ਵਿਸ਼ਵਾਸ ਤੁਹਾਡੇ ਉੱਪਰੋਂ ਉੱਠ ਸਕਦਾ ਹੈ।
ਸਿਹਤ ਦੇ ਖੇਤਰ ਵਿੱਚ, ਤੁਹਾਡੇ ਸਹੀ ਭੋਜਨ ਨਾ ਖਾਣ ਦੇ ਕਾਰਨ ਤੁਹਾਨੂੰ ਗਲ਼ੇ ਨਾਲ ਸਬੰਧਤ ਸਮੱਸਿਆਵਾਂ ਅਤੇ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ।
ਉਪਾਅ: ਸ਼ਨੀਵਾਰ ਨੂੰ ਅਪਾਹਜਾਂ ਨੂੰ ਉੱਬਲ਼ੇ ਹੋਏ ਚੌਲ਼ ਦਾਨ ਕਰੋ।
ਕੁੰਭ ਰਾਸ਼ੀ ਦੇ ਜਾਤਕਾਂ ਲਈ ਸ਼ੁੱਕਰ ਤੁਹਾਡੇ ਨੌਵੇਂ ਅਤੇ ਚੌਥੇ ਘਰ ਦੇ ਸੁਆਮੀ ਹਨ ਅਤੇ ਹੁਣ ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ।
ਅਜਿਹੇ ਵਿੱਚ, ਤੁਹਾਨੂੰ ਆਪਣੇ ਕਰੀਅਰ ਵਿੱਚ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ, ਕਿਉਂਕਿ ਤੁਹਾਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ। ਇਸ ਅਵਧੀ ਵਿੱਚ ਤੁਹਾਨੂੰ ਸੁੱਖ-ਸੁਵਿਧਾਵਾਂ ਵਿੱਚ ਵਾਧਾ ਦੇਖਣ ਨੂੰ ਮਿਲੇਗਾ।
ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲੇਗੀ ਅਤੇ ਨਾਲ਼ ਹੀ, ਹੋਰ ਲਾਭਾਂ ਦੀ ਵੀ ਪ੍ਰਾਪਤੀ ਹੋਵੇਗੀ। ਇਸ ਦੌਰਾਨ ਤੁਹਾਨੂੰ ਨਵੇਂ ਆਨਸਾਈਟ ਮੌਕੇ ਮਿਲਣਗੇ।
ਵਪਾਰ ਕਰਨ ਵਾਲੇ ਜਾਤਕ ਨਵੇਂ ਵਪਾਰਕ ਆਰਡਰ ਪ੍ਰਾਪਤ ਕਰਨ ਅਤੇ ਇਸ ਨਾਲ ਲਾਭ ਪ੍ਰਾਪਤ ਕਰਨ ਵਿੱਚ ਸਮਰੱਥ ਹੋਣਗੇ। ਇਸ ਤੋਂ ਇਲਾਵਾ, ਸਾਂਝੇਦਾਰੀ ਵਿੱਚ ਵਪਾਰ ਕਰਨ ਵਾਲੇ ਜਾਤਕਾਂ ਨੂੰ ਆਪਣੇ ਸਾਂਝੇਦਾਰ ਦਾ ਪੂਰਾ ਸਹਿਯੋਗ ਮਿਲੇਗਾ।
ਆਰਥਿਕ ਜੀਵਨ ਵਿੱਚ, ਤੁਸੀਂ ਜ਼ਿਆਦਾ ਪੈਸਾ ਕਮਾਉਣ ਦੇ ਨਾਲ-ਨਾਲ ਬੱਚਤ ਕਰਨ ਵਿੱਚ ਵੀ ਸਫਲ ਹੋਵੋਗੇ। ਇਸ ਦੌਰਾਨ ਤੁਹਾਨੂੰ ਧਨ ਕਮਾਉਣ ਦੇ ਕਈ ਚੰਗੇ ਮੌਕੇ ਮਿਲਣਗੇ।
ਪ੍ਰੇਮ ਜੀਵਨ ਨੂੰ ਦੇਖਿਆ ਜਾਵੇ, ਤਾਂ ਸ਼ੁੱਕਰ ਦੇ ਗੋਚਰ ਦੀ ਅਵਧੀ ਦੇ ਦੌਰਾਨ ਸਾਥੀ ਦੇ ਨਾਲ ਤੁਸੀਂ ਰਿਸ਼ਤੇ ਵਿੱਚ ਤਾਲਮੇਲ ਬਣਾ ਕੇ ਰੱਖੋਗੇ ਅਤੇ ਇਸ ਤਰ੍ਹਾਂ, ਤੁਹਾਡਾ ਰਿਸ਼ਤਾ ਦੂਜਿਆਂ ਲਈ ਇੱਕ ਮਿਸਾਲ ਕਾਇਮ ਕਰੇਗਾ।
ਸਿਹਤ ਦੇ ਖੇਤਰ ਵਿੱਚ, ਇਸ ਸਮੇਂ ਚੀਜ਼ਾਂ ਸੁਚਾਰੂ ਰਹਿਣਗੀਆਂ ਅਤੇ ਤੁਸੀਂ ਤਾਜ਼ਗੀ ਮਹਿਸੂਸ ਕਰੋਗੇ, ਜਿਸ ਨਾਲ ਤੁਸੀਂ ਫਿੱਟ ਰਹੋਗੇ।
ਉਪਾਅ: ਸ਼ਨੀਵਾਰ ਨੂੰ ਜ਼ਰੂਰਤਮੰਦਾਂ ਅਤੇ ਗਰੀਬਾਂ ਨੂੰ ਦਹੀਂ-ਚੌਲ਼ ਦਾਨ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ।
ਅਜਿਹੇ ਵਿੱਚ, ਤੁਹਾਨੂੰ ਦੈਨਿਕ ਗਤੀਵਿਧੀਆਂ ਨਾਲ ਸਬੰਧਤ ਤਰੱਕੀ ਵਿੱਚ ਰੁਕਾਵਟਾਂ ਦੇਖਣ ਨੂੰ ਮਿਲ ਸਕਦੀਆਂ ਹਨ, ਜੋ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।
ਕਰੀਅਰ ਦੇ ਖੇਤਰ ਵਿੱਚ, ਇਸ ਸਮੇਂ ਤੁਹਾਨੂੰ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ ਜਾਂ ਕਾਰਜ ਖੇਤਰ ਵਿੱਚ ਸੰਤੁਸ਼ਟੀ ਦੀ ਕਮੀ ਦੇ ਕਾਰਨ ਨੌਕਰੀ ਬਦਲਣੀ ਪੈ ਸਕਦੀ ਹੈ।
ਵਪਾਰ ਕਰਨ ਵਾਲੇ ਜਾਤਕਾਂ ਨੂੰ ਆਪਣੇ ਵਪਾਰ ਵਿੱਚ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਜੋਖਮ ਭਰਿਆ ਹੋ ਸਕਦਾ ਹੈ।
ਆਰਥਿਕ ਜੀਵਨ ਵਿੱਚ, ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਯਾਤਰਾ ਦੇ ਦੌਰਾਨ ਤੁਹਾਨੂੰ ਵੱਡੀ ਮਾਤਰਾ ਵਿੱਚ ਧਨ ਦਾ ਨੁਕਸਾਨ ਹੋ ਸਕਦਾ ਹੈ, ਜਿਸ ਨੂੰ ਲੈ ਕੇ ਤੁਸੀਂ ਚਿੰਤਾ ਵਿੱਚ ਰਹਿ ਸਕਦੇ ਹੋ।
ਨਿੱਜੀ ਜੀਵਨ ਵਿੱਚ, ਰਿਸ਼ਤੇ ਵਿੱਚ ਖੁਸ਼ੀ ਅਤੇ ਸੰਤੋਸ਼ ਬਣਾ ਕੇ ਰੱਖਣ ਦੇ ਲਈ ਤਾਲਮੇਲ ਬਣਾ ਕੇ ਰੱਖਣ ਦੀ ਜ਼ਰੂਰਤ ਹੈ, ਨਹੀਂ ਤਾਂ ਵਾਦ-ਵਿਵਾਦ ਹੋਣ ਦੀ ਸੰਭਾਵਨਾ ਹੈ।
ਸਿਹਤ ਦੇ ਪੱਖ ਤੋਂ ਦੇਖੀਏ ਤਾਂ, ਤੁਹਾਨੂੰ ਪੈਰਾਂ ਵਿੱਚ ਜਕੜਨ ਹੋ ਸਕਦੀ ਹੈ, ਜੋ ਤਣਾਅ ਦੇ ਕਾਰਨ ਹੋ ਸਕਦੀ ਹੈ।
ਉਪਾਅ: ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਸ਼ੁੱਕਰ ਦਾ ਗੋਚਰ ਕਿਹੜੀ ਰਾਸ਼ੀ ਵਿੱਚ ਹੋਵੇਗਾ?
ਪ੍ਰੇਮ ਅਤੇ ਵਿਲਾਸਤਾ ਦੇ ਕਾਰਕ ਗ੍ਰਹਿ ਸ਼ੁੱਕਰ ਦਾ ਗੋਚਰ ਦੇਵ ਗੁਰੂ ਬ੍ਰਹਸਪਤੀ ਦੇ ਸੁਆਮਿੱਤਵ ਵਾਲੀ ਰਾਸ਼ੀ ਧਨੂੰ ਵਿੱਚ ਹੋਵੇਗਾ।
2. ਧਨੂੰ ਰਾਸ਼ੀ ਦਾ ਸੁਆਮੀ ਕੌਣ ਹੈ?
ਰਾਸ਼ੀ ਚੱਕਰ ਦੀ ਨੌਵੀਂ ਰਾਸ਼ੀ ਧਨੂੰ ਦੇ ਸੁਆਮੀ ਗ੍ਰਹਿ ਬ੍ਰਹਸਪਤੀ ਹਨ।
3. ਸ਼ੁੱਕਰ ਦਾ ਗੋਚਰ ਕਦੋਂ ਹੋਵੇਗਾ?
ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ 07 ਨਵੰਬਰ 2024 ਦੀ ਸਵੇਰ 03:21 ਵਜੇ ਹੋਵੇਗਾ।