ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ

Author: Charu Lata | Updated Thu, 04 Apr 2024 01:44 PM IST

ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਨੂੰ ਭੋਗ, ਵਿਲਾਸਤਾ ਅਤੇ ਐਸ਼ਪ੍ਰਸਤੀ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ। ਹੁਣ 28 ਅਪ੍ਰੈਲ 2024 ਦੀ ਸਵੇਰ 07:27 ਵਜੇ ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਜਾ ਰਿਹਾ ਹੈ। ਇਹ ਆਰਟੀਕਲ ਤੁਹਾਨੂੰ ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਬਾਰੇ ਵਿੱਚ ਸਾਰੇ ਜਾਣਕਾਰੀ ਪ੍ਰਦਾਨ ਕਰੇਗਾ। ਨਾਲ ਹੀ ਸ਼ੁੱਕਰ ਦੀ ਅਸਤ ਸਥਿਤੀ ਸਭ ਰਾਸ਼ੀਆਂ ਦੇ ਜੀਵਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗੀ, ਇਸ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦਿਆਂਗੇ। ਨਾਲ ਹੀ ਅਸੀਂ ਉਹਨਾਂ ਸਰਲ ਉਪਾਵਾਂ ਬਾਰੇ ਵੀ ਗੱਲ ਕਰਾਂਗੇ, ਜਿਨਾਂ ਦੀ ਮਦਦ ਨਾਲ ਤੁਸੀਂ ਸ਼ੁੱਕਰ ਦੇ ਅਸਤ ਹੋਣ ਦੇ ਪ੍ਰਭਾਵਾਂ ਨੂੰ ਘੱਟ ਕਰ ਸਕਦੇ ਹੋ। ਤਾਂ ਚੱਲੋ, ਇਸ ਆਰਟੀਕਲ ਦੀ ਸ਼ੁਰੂਆਤ ਕਰਦੇ ਹਾਂ।


ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਦਾ ਮਹੱਤਵ

ਸ਼ੁੱਕਰ ਨੂੰ ਇਸਤਰੀ ਗ੍ਰਹਿ ਮੰਨਿਆ ਜਾਂਦਾ ਹੈ, ਜੋ ਪ੍ਰੇਮ, ਸੁੰਦਰਤਾ ਅਤੇ ਆਨੰਦ ਦਾ ਕਾਰਕ ਗ੍ਰਹਿ ਹੈ। ਜੋਤਿਸ਼ ਦੇ ਖੇਤਰ ਵਿੱਚ ਵੀ ਇਹ ਇਹਨਾਂ ਖੇਤਰਾਂ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਦਾ ਸ਼ਾਸਨ ਧਨ, ਆਸ-ਪਾਸ ਦੀ ਸੁੰਦਰਤਾ ਜਾਂ ਸਾਜ-ਸਜਾਵਟ ਅਤੇ ਲਗਜ਼ਰੀ ਵਸਤੂਆਂ ਉੱਤੇ ਵੀ ਹੈ। ਸ਼ੁੱਕਰ ਗ੍ਰਹਿ ਮੁੱਖ ਰੂਪ ਤੋਂ ਕਿਸੇ ਵਿਅਕਤੀ ਦੇ ਜੀਵਨ ਵਿੱਚ ਪ੍ਰੇਮ ਜਾਂ ਰੋਮਾਂਸ ਕਰਨ ਦੇ ਤਰੀਕੇ ਨੂੰ ਦਰਸਾਉਂਦਾ ਹੈ, ਜਿਵੇਂ ਕਿ ਅਸੀਂ ਆਪਣੀਆਂ ਭਾਵਨਾਵਾਂ ਜਾਂ ਪ੍ਰੇਮ ਦਾ ਇਜ਼ਹਾਰ ਕਿਸ ਤਰ੍ਹਾਂ ਕਰਦੇ ਹਾਂ ਅਤੇ ਰਿਸ਼ਤੇ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਂਦੇ ਹਾਂ। ਅਜਿਹੇ ਵਿੱਚ ਜੇਕਰ ਤੁਹਾਡਾ ਸੁਆਮੀ ਗ੍ਰਹਿ ਸ਼ੁੱਕਰ ਹੈ ਤਾਂ ਤੁਹਾਡਾ ਜੀਵਨ ਪ੍ਰੇਮ ਅਤੇ ਸਨੇਹ ਨਾਲ ਭਰਿਆ ਹੋਵੇਗਾ।

ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਨੂੰ ਖੁਸ਼ੀਆਂ, ਲੱਗਜ਼ਰੀ ਅਤੇ ਆਨੰਦ ਦਾ ਗ੍ਰਹਿ ਮੰਨਿਆ ਜਾਂਦਾ ਹੈ। ਇਹ ਵਿਆਹ ਅਤੇ ਹੋਰ ਮੰਗਲ ਕਾਰਜਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਿਨਾਂ ਜਾਤਕਾਂ ਦੀ ਕੁੰਡਲੀ ਵਿੱਚ ਸ਼ੁੱਕਰ ਮਜ਼ਬੂਤ ਹੁੰਦਾ ਹੈ, ਉਹ ਆਪਣੇ ਜੀਵਨਸਾਥੀ ਦੇ ਨਾਲ ਇੱਕ ਖੁਸ਼ਹਾਲ ਜੀਵਨ ਜੀ ਸਕਦੇ ਹਨ। ਅਜਿਹੇ ਲੋਕਾਂ ਨੂੰ ਘੁੰਮਣ-ਫਿਰਨ ਦਾ ਬਹੁਤ ਸ਼ੌਕ ਹੁੰਦਾ ਹੈ ਅਤੇ ਅਕਸਰ ਇਹ ਆਪਣੇ ਜੀਵਨ ਸ਼ੈਲੀ ਵਿੱਚ ਪਰਿਵਰਤਨ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲਾਂਕਿ ਇਹ ਆਪਣੀ ਜ਼ਿੰਦਗੀ ਨੂੰ ਸੁੱਖ-ਸੁਵਿਧਾਵਾਂ ਨਾਲ ਪੂਰਣ ਬਣਾਉਣ ਦੇ ਲਈ ਨਿਰੰਤਰ ਕੋਸ਼ਿਸ਼ ਕਰਦੇ ਰਹਿੰਦੇ ਹਨ।

ਜੋਤਿਸ਼ ਵਿੱਚ ਗ੍ਰਹਿ ਦੀ ਅਸਤ ਸਥਿਤੀ ਕੀ ਹੁੰਦੀ ਹੈ?

ਜੋਤਿਸ਼ ਸ਼ਾਸਤਰ ਵਿੱਚ ਕਿਸੇ ਗ੍ਰਹਿ ਦਾ ਅਸਤ ਹੋਣਾ ਇੱਕ ਅਜਿਹੀ ਸਥਿਤੀ ਹੈ, ਜੋ ਉਸ ਸਮੇਂ ਵਾਪਰਦੀ ਹੈ, ਜਦੋਂ ਕੋਈ ਗ੍ਰਹਿ ਸੂਰਜ ਦੇ ਬਹੁਤ ਨਜ਼ਦੀਕ ਪਹੁੰਚ ਜਾਂਦਾ ਹੈ। ਸ਼ੁੱਕਰ 28 ਅਪ੍ਰੈਲ 2024 ਨੂੰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਜਾ ਰਿਹਾ ਹੈ, ਜੋ ਕਿ ਮੰਗਲ ਦੇ ਸੁਆਮਿੱਤਵ ਵਾਲੀ ਰਾਸ਼ੀ ਹੈ। ਹਾਲਾਂਕਿ ਹਰ ਗ੍ਰਹਿ ਆਪਣੀ ਅਸਤ ਸਥਿਤੀ ਦੇ ਦੌਰਾਨ ਸ਼ਕਤੀਹੀਣ ਹੋ ਜਾਂਦਾ ਹੈ। ਉਦਾਹਰਣ ਦੇ ਤੌਰ ‘ਤੇ ਜਦੋਂ ਸ਼ਨੀ ਸੂਰਜ ਦੀ ਰਾਸ਼ੀ ਵਿੱਚ ਅਸਤ ਹੁੰਦਾ ਹੈ, ਤਾਂ ਉਸ ਸਮੇਂ ਕਿਸੇ ਜਾਤਕ ਨੂੰ ਕਰੀਅਰ, ਕੰਮ ਦੇ ਦਬਾਅ, ਕਰੀਅਰ ਵਿੱਚ ਸੰਤੁਸ਼ਟੀ ਦੀ ਕਮੀ ਅਤੇ ਪਹਿਚਾਣ ਨਾ ਮਿਲਣ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਜਿਹੜੇ ਜਾਤਕ ਟੀਮ ਲੀਡਰ ਦੇ ਰੂਪ ਵਿੱਚ ਕੰਮ ਕਰਦੇ ਹਨ, ਉਹਨਾਂ ਦੇ ਮਾਣ-ਸਨਮਾਨ ਵਿੱਚ ਕਮੀ ਆਉਂਦੀ ਹੈ, ਜਦੋਂ ਕਿ ਕੁਝ ਨੂੰ ਇਸ ਦੌਰਾਨ ਭਵਿੱਖ ਨੂੰ ਲੈ ਕੇ ਡਰ ਲੱਗਦਾ ਹੈ।

ਮੇਖ਼ ਰਾਸ਼ੀ ਵਿੱਚ ਸ਼ੁੱਕਰ ਦੇ ਅਸਤ ਹੋਣ ਦਾ ਪ੍ਰਭਾਵ

ਮੰਗਲ ਦੇਵ ਦੀ ਰਾਸ਼ੀ ਮੇਖ਼ ਵਿੱਚ ਸਥਿਤ ਸ਼ੁੱਕਰ ਜਦੋਂ ਸੂਰਜ ਦੇ ਨਜ਼ਦੀਕ ਜਾਵੇਗਾ ਤਾਂ ਉਹ ਅਸਤ ਹੋ ਜਾਵੇਗਾ। ਅਜਿਹੇ ਵਿੱਚ ਜਿਹੜੇ ਜਾਤਕ ਕਿਸੇ ਰਿਸ਼ਤੇ ਵਿੱਚ ਹਨ ਜਾਂ ਕਿਸੇ ਨਾਲ ਪ੍ਰੇਮ ਕਰਦੇ ਹਨ, ਉਹਨਾਂ ਦੇ ਜੀਵਨ ਤੋਂ ਖੁਸ਼ੀਆਂ, ਪਿਆਰ ਅਤੇ ਸੰਤੁਸ਼ਟੀ ਗਾਇਬ ਹੋ ਸਕਦੀ ਹੈ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਨੂੰ ਨਵੇਂ ਰਿਸ਼ਤੇ ਵਿੱਚ ਪ੍ਰਵੇਸ਼ ਕਰਨ ਜਾਂ ਫੇਰ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਵਰਗੇ ਕੰਮਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਅਜਿਹਾ ਕਰਨ ਨਾਲ ਤੁਹਾਨੂੰ ਆਪਣੇ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਰਿਸ਼ਤੇ ਵਿੱਚ ਵੀ ਪਰੇਸ਼ਾਨੀਆਂ ਪੈਦਾ ਹੋ ਸਕਦੀਆਂ ਹਨ। ਪਰ ਜੇਕਰ ਤੁਹਾਡਾ ਵਿਆਹ ਸ਼ੁੱਕਰ ਦੀ ਅਸਤ ਸਥਿਤੀ ਦੇ ਦੌਰਾਨ ਹੋਣ ਜਾ ਰਿਹਾ ਹੈ ਅਤੇ ਤੁਹਾਡੇ ਰਿਸ਼ਤੇ ਵਿੱਚ ਤਣਾਅ ਚੱਲ ਰਿਹਾ ਸੀ, ਤਾਂ ਉਸ ਵਿੱਚ ਹੁਣ ਕਮੀ ਆਉਣ ਦੀ ਸੰਭਾਵਨਾ ਹੈ। ਇਹਨਾਂ ਜਾਤਕਾਂ ਨੂੰ ਆਪਣੇ ਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਬਹੁਤ ਧਿਆਨ ਨਾਲ ਸੰਭਾਲਣਾ ਪਵੇਗਾ ਅਤੇ ਹਰ ਕਦਮ ਬਹੁਤ ਸੋਚ-ਸਮਝ ਕੇ ਰੱਖਣਾ ਪਵੇਗਾ। ਹਾਲਾਂਕਿ ਸ਼ੁੱਕਰ ਦੀ ਅਸਤ ਸਥਿਤੀ ਤੁਹਾਡੇ ਰਿਸ਼ਤੇ ਨੂੰ ਸੰਵੇਦਨਸ਼ੀਲ ਬਣਾਉਣ ਦਾ ਕੰਮ ਕਰੇਗੀ। ਇਸ ਕਾਰਨ ਪਰਿਵਾਰਕ ਜੀਵਨ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

To Read in English Click Here: Venus Combust in Aries (28 April 2024)

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ

ਮੇਖ਼ ਰਾਸ਼ੀ ਵਿੱਚ ਸ਼ੁੱਕਰ ਅਸਤ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਹੈ, ਜੋ ਕਿ ਸੁਭਾਅ ਤੋਂ ਮਰਦਾਨਾ ਅਤੇ ਉੱਗਰ ਰਾਸ਼ੀ ਹੈ। ਮੇਖ਼ ਰਾਸ਼ੀ ਵਾਲਿਆਂ ਦੇ ਲਈ ਸ਼ੁੱਕਰ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਪਹਿਲੇ ਘਰ ਵਿੱਚ ਮੇਖ਼ ਰਾਸ਼ੀ ਵਿੱਚ ਅਸਤ ਹੋਣ ਜਾ ਰਿਹਾ ਹੈ। ਅਜਿਹੇ ਵਿੱਚ ਇਹਨਾਂ ਜਾਤਕਾਂ ਨੂੰ ਮਿਲਣ ਵਾਲੇ ਨਤੀਜੇ ਜ਼ਿਆਦਾ ਚੰਗੇ ਨਾ ਰਹਿਣ ਦੀ ਸੰਭਾਵਨਾ ਹੈ ਅਤੇ ਇਹਨਾਂ ਨੂੰ ਈਗੋ ਨਾਲ ਜੁੜੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ। ਸੰਭਵ ਹੈ ਕਿ ਇਸ ਅਵਧੀ ਦੇ ਦੌਰਾਨ ਕਿਸਮਤ ਤੁਹਾਡਾ ਸਾਥ ਨਾ ਦੇਵੇ ਅਤੇ ਇਸ ਤਰ੍ਹਾਂ ਤੁਹਾਨੂੰ ਆਪਣੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇ। ਕਾਰੋਬਾਰੀ ਜਾਤਕਾਂ ਨੂੰ ਬਿਜ਼ਨਸ ਨੂੰ ਚੰਗੀ ਤਰ੍ਹਾਂ ਚਲਾਉਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ।

ਕਰੀਅਰ ਦੇ ਖੇਤਰ ਵਿੱਚ ਇਹਨਾਂ ਜਾਤਕਾਂ ਉੱਤੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਹੋ ਸਕਦਾ ਹੈ ਅਤੇ ਸੰਭਾਵਨਾ ਹੈ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਤੁਹਾਡੇ ਕੰਮ ਵਿੱਚ ਕੀਤੀ ਗਈ ਮਿਹਨਤ ਨੂੰ ਪਹਿਚਾਣ ਨਹੀਂ ਮਿਲੇਗੀ। ਜੇਕਰ ਤੁਸੀਂ ਪ੍ਰਮੋਸ਼ਨ ਜਾਂ ਨੌਕਰੀ ਵਿੱਚ ਮਿਲਣ ਵਾਲੇ ਹੋਰ ਲਾਭਾਂ ਦੀ ਉਮੀਦ ਲਗਾ ਕੇ ਬੈਠੇ ਹੋਏ ਹੋ, ਤਾਂ ਇਸ ਦੇ ਲਈ ਇਹ ਅਵਧੀ ਅਨੁਕੂਲ ਨਹੀਂ ਲੱਗ ਰਹੀ।

ਮੇਖ਼ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਨੂੰ ਬਿਜ਼ਨਸ ਵਿੱਚ ਪਾਰਟਨਰ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਇਹ ਕਾਰੋਬਾਰ ਵਿੱਚ ਅੱਛਾ-ਖਾਸਾ ਲਾਭ ਕਮਾ ਸਕਦੇ ਹਨ, ਪਰ ਫੇਰ ਵੀ ਇਹ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ।ਆਰਥਿਕ ਜੀਵਨ ਦੇ ਲਿਹਾਜ਼ ਤੋਂ ਇਹ ਜਾਤਕ ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਵਿਦੇਸ਼ੀ ਸਰੋਤਾਂ ਦੇ ਮਾਧਿਅਮ ਤੋਂ ਚੰਗਾ ਪੈਸਾ ਕਮਾਓਂਦੇ ਦਿਖਣਗੇ। ਨਾਲ ਹੀ ਇਨਸੈਂਟਿਵ ਅਤੇ ਹੋਰ ਲਾਭ ਮਿਲਣ ਦੀ ਵੀ ਸੰਭਾਵਨਾ ਹੈ। ਪਰ ਇਸ ਦੌਰਾਨ ਜੋ ਵੀ ਪੈਸਾ ਤੁਸੀਂ ਕਮਾਓਗੇ, ਉਸ ਨੂੰ ਆਪਣੇ ਕੋਲ ਰੱਖਣ ਵਿੱਚ ਅਸਫਲ ਰਹੋਗੇ।

ਮੇਖ਼ ਰਾਸ਼ੀ ਵਾਲਿਆਂ ਨੂੰ ਆਪਣੇ ਨਿੱਜੀ ਜੀਵਨ ਵਿੱਚ ਜੀਵਨਸਾਥੀ ਦੇ ਨਾਲ ਕੁਝ ਸਮੱਸਿਆਵਾਂ ਦਾ ਅਨੁਭਵ ਹੋ ਸਕਦਾ ਹੈ। ਇਸ ਕਾਰਨ ਈਗੋ ਦਾ ਟਕਰਾਅ ਹੋਣ ਦੀ ਸੰਭਾਵਨਾ ਹੈ। ਨਾਲ ਹੀ ਤੁਹਾਡੀ ਆਪਣੇ ਸਾਥੀ ਦੇ ਨਾਲ ਬਹਿਸ ਹੋ ਸਕਦੀ ਹੈ।

ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਨੂੰ ਥਕਾਨ, ਮੋਟਾਪਾ ਅਤੇ ਅੱਖਾਂ ਨਾਲ ਜੁੜੇ ਰੋਗ ਪਰੇਸ਼ਾਨ ਕਰ ਸਕਦੇ ਹਨ। ਇਹਨਾਂ ਸਮੱਸਿਆਵਾਂ ਤੋਂ ਬਚਣ ਦੇ ਲਈ ਤੁਹਾਨੂੰ ਯੋਗ ਅਤੇ ਮੈਡੀਟੇਸ਼ਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਸ਼ੁੱਕਰਵਾਰ ਦੇ ਦਿਨ ਸ਼ੁੱਕਰ ਗ੍ਰਹਿ ਦੇ ਲਈ ਹਵਨ ਕਰਵਾਓ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਚਕ ਰਾਸ਼ੀ ਚੱਕਰ ਦੀ ਦੂਜੀ ਰਾਸ਼ੀ ਹੈ ਅਤੇ ਪ੍ਰਿਥਵੀ ਤੱਤ ਦੀ ਰਾਸ਼ੀ ਹੈ, ਜੋ ਸੁਭਾਅ ਤੋਂ ਇਸਤਰੀ ਰਾਸ਼ੀ ਹੈ। ਬ੍ਰਿਸ਼ਭ ਰਾਸ਼ੀ ਵਾਲਿਆਂ ਦੇ ਲਈ ਸ਼ੁੱਕਰ ਮਹਾਰਾਜ ਤੁਹਾਡੇ ਪਹਿਲੇ ਅਤੇ ਛੇਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਨਾਲ ਤੁਹਾਨੂੰ ਜੱਦੀ ਜਾਇਦਾਦ, ਸ਼ੇਅਰ ਅਤੇ ਲੋਨ ਆਦਿ ਦੇ ਮਾਧਿਅਮ ਤੋਂ ਅਣਕਿਆਸੇ ਰੂਪ ਵਿੱਚ ਲਾਭ ਹੋਣ ਦੀ ਸੰਭਾਵਨਾ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਨੌਕਰੀ ਵਿੱਚ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਰਿਸ਼ਤੇ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਸੀਂ ਜੋ ਵੀ ਕੰਮ ਕਰੋਗੇ, ਉਸ ਵਿੱਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ। ਸ਼ੁੱਕਰ ਦੀ ਅਸਤ ਸਥਿਤੀ ਦੇ ਦੌਰਾਨ ਤੁਹਾਨੂੰ ਆਮ ਕੰਮਾਂ ਵਿੱਚ ਵੀ ਰੁਕਾਵਟਾਂ ਨਾਲ ਜੂਝਣਾ ਪੈ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਆਪਣੇ ਬਿਜ਼ਨਸ ਦਾ ਵਿਸਥਾਰ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਇਹਨਾਂ ਜਾਤਕਾਂ ਨੂੰ ਕਾਰੋਬਾਰ ਦੇ ਖੇਤਰ ਵਿੱਚ ਮਨਚਾਹਿਆ ਲਾਭ ਨਹੀਂ ਮਿਲੇਗਾ ਅਤੇ ਅਜਿਹੇ ਵਿੱਚ ਇਹਨਾਂ ਦੇ ਲਈ ਨੋ ਲੌਸ ਨੋ ਪ੍ਰੋਫਿਟ ਦੀ ਸਥਿਤੀ ਬਣ ਸਕਦੀ ਹੈ।

ਆਰਥਿਕ ਰੂਪ ਨਾਲ ਤੁਹਾਡੇ ਉੱਤੇ ਜ਼ਿੰਮੇਦਾਰੀਆਂ ਥੋੜੀਆਂ ਜ਼ਿਆਦਾ ਹੋ ਸਕਦੀਆਂ ਹਨ, ਜਿਸ ਕਾਰਨ ਤੁਹਾਨੂੰ ਉਹਨਾਂ ਨੂੰ ਪੂਰਾ ਕਰਨ ਵਿੱਚ ਪਰੇਸ਼ਾਨੀ ਮਹਿਸੂਸ ਹੋ ਸਕਦੀ ਹੈ। ਨਾਲ ਹੀ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਉੱਤੇ ਵੀ ਕਾਫੀ ਪੈਸਾ ਖਰਚ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਪੈਸੇ ਦੀ ਬੱਚਤ ਕਰ ਸਕਣ ਦੀ ਗੁੰਜਾਇਸ਼ ਔਸਤ ਰਹਿਣ ਦੇ ਸੰਕੇਤ ਹਨ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਘਰ-ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੇ ਕਾਰਨ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਮਧੁਰ ਸਬੰਧ ਬਣਾ ਕੇ ਰੱਖਣ ਵਿੱਚ ਅਸਫਲ ਹੋ ਸਕਦੇ ਹੋ। ਤੁਹਾਡੇ ਦੋਵਾਂ ਦੇ ਵਿਚਕਾਰ ਕੋਈ ਗਲਤਫਹਿਮੀ ਜਾਂ ਫੇਰ ਵਿਵਾਦ ਆਦਿ ਵੀ ਹੋ ਸਕਦਾ ਹੈ। ਸ਼ੁੱਕਰ ਦੀ ਅਸਤ ਸਥਿਤੀ ਦੇ ਦੌਰਾਨ ਆਪਣੇ ਸ਼ਾਦੀਸ਼ੁਦਾ ਜੀਵਨ ਨੂੰ ਖੁਸ਼ਹਾਲ ਬਣਾ ਕੇ ਰੱਖਣ ਲਈ ਤੁਹਾਨੂੰ ਆਪਣੇ ਗੁੱਸੇ ਨੂੰ ਕੰਟਰੋਲ ਕਰਨ ਅਤੇ ਹਾਲਾਤਾਂ ਦੇ ਨਾਲ ਤਾਲਮੇਲ ਬਿਠਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਹਤ ਦੇ ਲਿਹਾਜ਼ ਤੋਂ ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਨੂੰ ਗਲ਼ੇ ਅਤੇ ਪੈਰਾਂ ਵਿੱਚ ਦਰਦ ਅਤੇ ਪਾਚਣ ਨਾਲ ਜੁੜੀਆਂ ਸਮੱਸਿਆਵਾਂ ਘੇਰ ਸਕਦੀਆਂ ਹਨ। ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ।

ਉਪਾਅ: ਹਰ ਰੋਜ਼ "ॐ ਭਾਰਗਵਾਯ ਨਮਹ:" ਦਾ 24 ਵਾਰ ਜਾਪ ਕਰੋ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਮਿਥੁਨ ਵਾਯੂ ਤੱਤ ਦੀ ਰਾਸ਼ੀ ਹੈ ਅਤੇ ਇਸ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੇਵ ਤੁਹਾਡੇ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ।

ਕਰੀਅਰ ਦੇ ਲਿਹਾਜ਼ ਤੋਂ ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਨੂੰ ਕਾਰਜ ਖੇਤਰ ਵਿੱਚ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਵੱਲੋਂ ਬਿਹਤਰੀਨ ਕੰਮ ਦੇ ਲਈ ਪ੍ਰਸ਼ੰਸਾ ਪ੍ਰਾਪਤ ਹੋਵੇਗੀ। ਨੌਕਰੀ ਵਿੱਚ ਤੁਹਾਡੇ ਸ਼ਾਨਦਾਰ ਪ੍ਰਦਰਸ਼ਨ ਦੀ ਸਭ ਤਾਰੀਫ ਕਰਨਗੇ ਅਤੇ ਇਸ ਦੇ ਨਤੀਜੇ ਵੱਜੋਂ ਤੁਹਾਨੂੰ ਇਨਸੈਂਟਿਵ ਅਤੇ ਦੂਜੇ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਬਣੇਗੀ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਵਿੱਚ ਇਹਨਾਂ ਜਾਤਕਾਂ ਨੂੰ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣ ਦੀ ਸੰਭਾਵਨਾ ਵੀ ਬਣ ਸਕਦੀ ਹੈ। ਕਾਰੋਬਾਰੀ ਜਾਤਕਾਂ ਦੇ ਲਈ ਇਹ ਸਮਾਂ ਚੰਗਾ ਲਾਭ ਕਮਾਉਣ ਅਤੇ ਬਿਜ਼ਨਸ ਦਾ ਵਿਸਥਾਰ ਕਰਨ ਲਈ ਅਨੁਕੂਲ ਕਿਹਾ ਜਾਵੇਗਾ। ਨਾਲ ਹੀ ਤੁਸੀਂ ਕਾਰੋਬਾਰ ਵਿੱਚ ਪਾਰਟਨਰ ਦੇ ਨਾਲ ਚੰਗੇ ਰਿਸ਼ਤੇ ਬਣਾਉਣ ਵਿੱਚ ਵੀ ਸਫਲ ਹੋਵੋਗੇ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਮਿਥੁਨ ਰਾਸ਼ੀ ਵਾਲੇ ਸ਼ੁੱਕਰ ਦੀ ਅਸਤ ਸਥਿਤੀ ਦੀ ਅਵਧੀ ਵਿੱਚ ਪੈਸਾ ਕਮਾਉਣ ਦੇ ਨਾਲ-ਨਾਲ ਪੈਸਿਆਂ ਦੀ ਬੱਚਤ ਵੀ ਕਰ ਸਕਣਗੇ। ਆਪਣੀ ਸਖਤ ਮਿਹਨਤ ਦੇ ਕਾਰਨ ਤੁਹਾਨੂੰ ਇਨਸੈਂਟਿਵ ਅਤੇ ਬੋਨਸ ਦੇ ਰੂਪ ਵਿੱਚ ਧਨ-ਲਾਭ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਤੁਹਾਡੇ ਆਰਥਿਕ ਜੀਵਨ ਦੀ ਨੀਂਹ ਮਜ਼ਬੂਤ ਹੋਵੇਗੀ।

ਪ੍ਰੇਮ ਜੀਵਨ ਵੱਲ ਵੇਖੀਏ ਤਾਂ ਪਾਰਟਨਰ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਪ੍ਰੇਮ ਅਤੇ ਆਪਸੀ ਸਮਝ ਵਿੱਚ ਵਾਧਾ ਹੋਵੇਗਾ। ਤੁਹਾਡਾ ਦੋਹਾਂ ਦਾ ਵਿਵਹਾਰ ਇੱਕ-ਦੂਜੇ ਦੇ ਨਾਲ ਦੋਸਤਾਨਾ ਰਹੇਗਾ ਅਤੇ ਇਸ ਕਾਰਨ ਤੁਹਾਡਾ ਰਿਸ਼ਤਾ ਮਜ਼ਬੂਤ ਹੁੰਦਾ ਜਾਵੇਗਾ।

ਸਿਹਤ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਅਸਤ ਹੋਣਾ ਤੁਹਾਡੀ ਸਿਹਤ ਦੇ ਲਈ ਚੰਗਾ ਕਿਹਾ ਜਾਵੇਗਾ। ਇਸ ਦੌਰਾਨ ਤੁਹਾਨੂੰ ਸਿਹਤ ਸਬੰਧੀ ਕਿਸੇ ਵੀ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਰ ਤਣਾਅ, ਥਕਾਵਟ ਅਤੇ ਛੋਟੀ-ਮੋਟੀ ਸ਼ਿਕਾਇਤ ਹੋ ਸਕਦੀ ਹੈ। ਇਸ ਤੋਂ ਬਚਣ ਦੇ ਲਈ ਤੁਸੀਂ ਮੈਡੀਟੇਸ਼ਨ ਅਤੇ ਯੋਗ ਦਾ ਸਹਾਰਾ ਲੈ ਸਕਦੇ ਹੋ।

ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਜਲ ਤੱਤ ਦੀ ਰਾਸ਼ੀ ਹੈ ਅਤੇ ਇਸ ਰਾਸ਼ੀ ਵਾਲਿਆਂ ਦੇ ਲਈ ਸ਼ੁੱਕਰ ਮਹਾਰਾਜ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ ਅਤੇ ਇਸ ਦੇ ਨਤੀਜੇ ਵਜੋਂ ਇਹਨਾਂ ਜਾਤਕਾਂ ਦੀਆਂ ਸੁੱਖ-ਸੁਵਿਧਾਵਾਂ ਵਿੱਚ ਕਮੀ ਆਉਣ ਦੇ ਸੰਕੇਤ ਹਨ। ਨਾਲ ਹੀ ਤੁਹਾਨੂੰ ਤਣਾਅ ਵੀ ਝੱਲਣਾ ਪੈ ਸਕਦਾ ਹੈ। ਤੁਹਾਨੂੰ ਪੈਸਾ ਵੀ ਬਹੁਤ ਸੋਚ-ਸਮਝ ਕੇ ਖਰਚ ਕਰਨਾ ਪਵੇਗਾ।

ਕਰੀਅਰ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਨੌਕਰੀਪੇਸ਼ਾ ਜਾਤਕਾਂ ਦੇ ਲਈ ਚੰਗੀ ਨਹੀਂ ਕਹੀ ਜਾ ਸਕਦੀ, ਕਿਉਂਕਿ ਤੁਹਾਨੂੰ ਕੁਝ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਨਾ ਚਾਹੋਗੇ ਅਤੇ ਇਸ ਦੇ ਲਈ ਖੂਬ ਮਿਹਨਤ ਵੀ ਕਰੋਗੇ। ਫੇਰ ਵੀ ਸੰਭਾਵਨਾ ਹੈ ਕਿ ਤੁਹਾਡੀ ਮਿਹਨਤ ਨੂੰ ਪਹਿਚਾਣ ਨਹੀਂ ਮਿਲੇਗੀ। ਅਜਿਹੇ ਵਿੱਚ ਤੁਸੀਂ ਨਿਰਾਸ਼ ਹੋ ਸਕਦੇ ਹੋ। ਕਾਰੋਬਾਰੀ ਜਾਤਕਾਂ ਦੇ ਲਈ ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਦੇ ਦੌਰਾਨ ਚੰਗੀ ਮਾਤਰਾ ਵਿੱਚ ਲਾਭ ਕਮਾਉਣਾ ਮੁਸ਼ਕਿਲ ਹੋ ਸਕਦਾ ਹੈ। ਇਹਨਾਂ ਜਾਤਕਾਂ ਨੂੰ ਆਪਣੇ ਪਾਰਟਨਰ ਦੇ ਨਾਲ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਰਥਿਕ ਜੀਵਨ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਕਰਕ ਰਾਸ਼ੀ ਵਾਲਿਆਂ ਦੇ ਸਾਹਮਣੇ ਕਾਫੀ ਖਰਚੇ ਆ ਸਕਦੇ ਹਨ ਅਤੇ ਇਸ ਦੇ ਨਤੀਜੇ ਵੱਜੋਂ ਤੁਸੀਂ ਆਪਣੇ ਜੀਵਨ ਦੇ ਟੀਚਿਆਂ ਨੂੰ ਪੂਰਾ ਨਹੀਂ ਕਰ ਸਕੋਗੇ। ਨਾਲ ਹੀ ਤੁਹਾਨੂੰ ਪੈਸੇ ਦੀ ਹਾਨੀ ਵੀ ਹੋ ਸਕਦੀ ਹੈ।

ਕਰਕ ਰਾਸ਼ੀ ਵਾਲਿਆਂ ਨੂੰ ਰਿਸ਼ਤੇ ਵਿੱਚ ਆਪਣੇ ਜੀਵਨਸਾਥੀ ਦੇ ਨਾਲ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ, ਕਿਉਂਕਿ ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਤਾਲਮੇਲ ਦੀ ਕਮੀ ਹੋਣ ਦੀ ਸੰਭਾਵਨਾ ਹੈ। ਤੁਹਾਡੇ ਦੋਹਾਂ ਦੇ ਵਿਚਕਾਰ ਈਗੋ ਨਾਲ਼ ਸਬੰਧਤ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਅਜਿਹੇ ਵਿੱਚ ਰਿਸ਼ਤੇ ਨੂੰ ਮਧੁਰ ਬਣਾ ਕੇ ਰੱਖਣ ਲਈ ਜੀਵਨਸਾਥੀ ਦੇ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰੋ।

ਸਿਹਤ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਇਹਨਾਂ ਜਾਤਕਾਂ ਨੂੰ ਆਪਣੀ ਸਿਹਤ ਉੱਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ, ਜਿਸ ਕਾਰਨ ਇਹਨਾਂ ਦੇ ਖਰਚੇ ਵੱਧ ਸਕਦੇ ਹਨ। ਇਹਨਾਂ ਨੂੰ ਆਪਣੀਆਂ ਅੱਖਾਂ ਦੇ ਨਾਲ-ਨਾਲ ਆਪਣੀ ਮਾਂ ਦਾ ਵੀ ਖਾਸ ਤੌਰ ‘ਤੇ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਸ਼ਨੀਵਾਰ ਦੇ ਦਿਨ ਕਾਂ ਨੂੰ ਭੋਜਨ ਖਿਲਾਓ।

ਕਰਕ ਹਫਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਮੌਜੂਦ ਰਾਜ ਯੋਗ ਦੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਸਿੰਘ ਰਾਸ਼ੀ

ਰਾਸ਼ੀ ਚੱਕਰ ਦੀ ਪੰਜਵੀਂ ਰਾਸ਼ੀ ਸਿੰਘ ਉੱਗਰ ਸੁਭਾਅ ਦੀ ਰਾਸ਼ੀ ਹੈ। ਸ਼ੁੱਕਰ ਮਹਾਰਾਜ ਨੂੰ ਸਿੰਘ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਤੀਜੇ ਅਤੇ ਦਸਵੇਂ ਘਰ ਉੱਤੇ ਪ੍ਰਤੀਨਿਧਤਾ ਪ੍ਰਾਪਤ ਹੈ। ਹੁਣ ਇਹ ਤੁਹਾਡੇ ਨੌਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਕਾਰਨ ਤੁਸੀਂ ਸੰਤਾਨ ਦੇ ਵਿਕਾਸ ਨੂੰ ਲੈ ਕੇ ਚਿੰਤਾ ਵਿੱਚ ਨਜ਼ਰ ਆ ਸਕਦੇ ਹੋ।

ਕਰੀਅਰ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਸਿੰਘ ਰਾਸ਼ੀ ਵਾਲਿਆਂ ਨੂੰ ਕੰਮ ਦੇ ਸਿਲਸਿਲੇ ਵਿੱਚ ਕੁਝ ਬੇਕਾਰ ਦੀਆਂ ਯਾਤਰਾਵਾਂ ਲਈ ਜਾਣਾ ਪੈ ਸਕਦਾ ਹੈ ਜਾਂ ਫੇਰ ਤੁਹਾਡਾ ਤਬਾਦਲਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਹਨਾਂ ਦੋਹਾਂ ਹੀ ਸਥਿਤੀਆਂ ਵਿੱਚ ਤੁਸੀਂ ਆਪਣੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿ ਸਕਦੇ ਹੋ। ਇਸ ਦੌਰਾਨ ਤੁਸੀਂ ਜੋ ਵੀ ਮਿਹਨਤ ਕਰੋਗੇ, ਉਸ ਦੇ ਲਈ ਤੁਹਾਨੂੰ ਪਹਿਚਾਣ ਨਾ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਨੂੰ ਪਾਰਟਨਰਸ਼ਿਪ ਵਿੱਚ ਸਮੱਸਿਆਵਾਂ ਦਾ ਅਨੁਭਵ ਹੋ ਸਕਦਾ ਹੈ, ਜੋ ਕਿ ਗੱਲਬਾਤ ਦੀ ਕਮੀ ਦੇ ਕਾਰਨ ਹੋ ਸਕਦਾ ਹੈ। ਇਸ ਦਾ ਅਸਰ ਤੁਹਾਡੀ ਆਮਦਨ ਅਤੇ ਲਾਭ ਉੱਤੇ ਵੀ ਪੈਣ ਦੀ ਸੰਭਾਵਨਾ ਹੈ।

ਆਰਥਿਕ ਲਿਹਾਜ਼ ਤੋਂ ਸ਼ੁੱਕਰ ਅਸਤ ਦੀ ਅਵਧੀ ਵਿੱਚ ਤੁਹਾਡੇ ਕੋਲ ਪੈਸਾ ਆਉਣ ਦੀ ਰਫਤਾਰ ਔਸਤ ਹੀ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਤੀਜੇ ਵੱਜੋਂ ਆਮਦਨ ਵਿੱਚ ਵਾਧੇ ਦੇ ਸਰੋਤ ਵੀ ਸੀਮਿਤ ਰਹਿ ਸਕਦੇ ਹਨ ਅਤੇ ਤੁਸੀਂ ਪੈਸੇ ਦੀ ਬੱਚਤ ਵੀ ਜ਼ਿਆਦਾ ਨਹੀਂ ਕਰ ਸਕੋਗੇ। ਇਸ ਲਈ ਤੁਹਾਡੇ ਲਈ ਬਿਹਤਰ ਹੋਵੇਗਾ ਕਿ ਇੱਕ ਬਜਟ ਤਿਆਰ ਕਰੋ।

ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਨੂੰ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਪ੍ਰੇਮ ਦੀ ਕਮੀ ਦਿਖ ਸਕਦੀ ਹੈ, ਜੋ ਕਿ ਭਾਵਨਾਤਮਕ ਜੁੜਾਵ ਦੀ ਕਮੀ ਜਾਂ ਗਲਤਫਹਿਮੀ ਦਾ ਨਤੀਜਾ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਇਕੱਠੇ ਬੈਠ ਕੇ ਗੱਲਬਾਤ ਕਰਨ ਅਤੇ ਸਮੱਸਿਆਵਾਂ ਦਾ ਹੱਲ ਲੱਭਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਕਾਰਨ ਤੁਹਾਨੂੰ ਸੰਤਾਨ ਦੀ ਸਿਹਤ ਉੱਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ। ਤੁਹਾਨੂੰ ਕਿਸੇ ਐਲਰਜੀ ਤੋਂ ਵੀ ਪਰੇਸ਼ਾਨੀ ਹੋ ਸਕਦੀ ਹੈ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਵਿੱਚ ਤੁਹਾਨੂੰ ਆਪਣੀ ਸਿਹਤ ਵੱਲ ਖਾਸ ਧਿਆਨ ਦੇਣਾ ਪਵੇਗਾ, ਕਿਉਂਕਿ ਮੋਟਾਪਾ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ।

ਉਪਾਅ: ਦੁਰਗਾ ਚਾਲੀਸਾ ਦਾ ਪਾਠ ਕਰੋ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਪ੍ਰਿਥਵੀ ਤੱਤ ਦੀ ਰਾਸ਼ੀ ਹੈ ਅਤੇ ਇਸ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਮਹਾਰਾਜ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ। ਹੁਣ ਇਹ ਅੱਠਵੇਂ ਘਰ ਵਿੱਚ ਅਸਤ ਹੋ ਜਾਵੇਗਾ। ਇਸ ਦੇ ਨਤੀਜੇ ਵੱਜੋਂ ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਸੀਂ ਜੋ ਵੀ ਕੋਸ਼ਿਸ਼ਾਂ ਕਰੋਗੇ, ਉਹਨਾਂ ਵਿੱਚ ਤੁਹਾਨੂੰ ਚੰਗੇ ਨਤੀਜੇ ਪ੍ਰਾਪਤ ਹੋਣਗੇ। ਨਾਲ ਹੀ ਤੁਹਾਨੂੰ ਨਵੇਂ-ਨਵੇਂ ਦੋਸਤ ਬਣਾਉਣ ਅਤੇ ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਗਾ।

ਕਰੀਅਰ ਦੇ ਖੇਤਰ ਵਿੱਚ ਤੁਹਾਡਾ ਪ੍ਰਦਰਸ਼ਨ ਚੰਗਾ ਰਹੇਗਾ। ਅਜਿਹੇ ਵਿੱਚ ਤੁਸੀਂ ਜੋ ਵੀ ਕੰਮ ਕਰੋਗੇ, ਉਸ ਵਿੱਚ ਤੁਹਾਨੂੰ ਪਹਿਚਾਣ ਮਿਲੇਗੀ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋ ਕੇ ਇਹਨਾਂ ਜਾਤਕਾਂ ਨੂੰ ਅਹੁਦੇ ਵਿੱਚ ਤਰੱਕੀ ਦੇ ਨਵੇਂ ਮੌਕੇ ਪ੍ਰਾਪਤ ਕਰਵਾਏਗਾ ਅਤੇ ਇਹਨਾਂ ਨੂੰ ਹਰ ਕਦਮ ‘ਤੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦਾ ਸਾਥ ਮਿਲੇਗਾ। ਕਾਰੋਬਾਰੀ ਜਾਤਕ ਵੀ ਚੰਗਾ ਲਾਭ ਕਮਾ ਸਕਣਗੇ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਸੀਂ ਚੰਗਾ ਪੈਸਾ ਕਮਾਓਣ ਅਤੇ ਬੱਚਤ ਕਰਨ ਵਿੱਚ ਕਾਮਯਾਬ ਰਹੋਗੇ। ਨਾਲ ਹੀ ਤੁਹਾਨੂੰ ਆਪਣੇ ਸ਼ਾਨਦਾਰ ਕੰਮ ਦੇ ਕਾਰਨ ਬੋਨਸ ਅਤੇ ਹੋਰ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ।

ਸ਼ੁੱਕਰ ਦੇ ਅਸਤ ਹੋਣ ਦੇ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮਧੁਰ ਰਿਸ਼ਤੇ ਬਣਾ ਕੇ ਰੱਖ ਸਕੋਗੇ। ਇਸ ਦੇ ਨਤੀਜੇ ਵੱਜੋਂ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਰਿਸ਼ਤਾ ਮਜ਼ਬੂਤ ਹੋਵੇਗਾ।

ਤੁਹਾਡੀ ਸਿਹਤ ਦੇ ਲਈ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਅਸਤ ਹੋਣਾ ਜ਼ਿਆਦਾ ਚੰਗਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਦੌਰਾਨ ਤੁਸੀਂ ਆਪਣੀ ਸਿਹਤ ਦਾ ਬਿਹਤਰ ਤਰੀਕੇ ਨਾਲ ਧਿਆਨ ਰੱਖਣ ਵਿੱਚ ਅਸਫਲ ਹੋ ਸਕਦੇ ਹੋ। ਹਾਲਾਂਕਿ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ। ਪਰ ਫੇਰ ਵੀ ਪੈਰਾਂ ਵਿੱਚ ਦਰਦ ਰਹਿ ਸਕਦਾ ਹੈ।

ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।

ਕੰਨਿਆ ਹਫਤਾਵਰੀ ਰਾਸ਼ੀਫਲ

ਤੁਲਾ ਰਾਸ਼ੀ

ਰਾਸ਼ੀ ਚੱਕਰ ਦੀ ਸੱਤਵੀਂ ਰਾਸ਼ੀ ਤੁਲਾ ਹੈ, ਜੋ ਕਿ ਜਲ ਤੱਤ ਅਤੇ ਮਰਦਾਨਾ ਸੁਭਾਅ ਦੀ ਰਾਸ਼ੀ ਹੈ। ਤੁਲਾ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਸ਼ੁੱਕਰ ਪਹਿਲੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਸੱਤਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਅਸਤ ਹੋਣ ਨਾਲ਼ ਕੰਮਾਂ ਦੇ ਸਕਾਰਾਤਮਕ ਨਤੀਜੇ ਤੁਹਾਨੂੰ ਓਨੀ ਆਸਾਨੀ ਨਾਲ ਨਹੀਂ ਮਿਲ ਸਕਣਗੇ, ਜਿੰਨਾਂ ਤੁਸੀਂ ਸੋਚਿਆ ਸੀ। ਨਾਲ ਹੀ ਇਹਨਾਂ ਜਾਤਕਾਂ ਦੇ ਦੋਸਤ ਅਤੇ ਸਹਿਕਰਮੀ ਇਹਨਾਂ ਨੂੰ ਟੱਕਰ ਦੇਣ ਦਾ ਕੰਮ ਕਰ ਸਕਦੇ ਹਨ, ਜੋ ਕਿ ਇਹਨਾਂ ਦੀ ਪਿੱਠ ਪਿੱਛੇ ਹੋ ਸਕਦਾ ਹੈ।

ਕਰੀਅਰ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਤੁਲਾ ਰਾਸ਼ੀ ਵਾਲਿਆਂ ਉੱਤੇ ਨੌਕਰੀ ਦਾ ਦਬਾਅ ਜ਼ਿਆਦਾ ਹੋ ਸਕਦਾ ਹੈ ਅਤੇ ਇਹ ਇਹਨਾਂ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ। ਅਜਿਹੇ ਵਿੱਚ ਇਹ ਨੌਕਰੀ ਵਿੱਚ ਪਰਿਵਰਤਨ ਕਰਨ ਜਾਂ ਵਿਦੇਸ਼ ਵਿੱਚ ਨੌਕਰੀ ਕਰਨ ਦਾ ਮਨ ਬਣਾ ਸਕਦੇ ਹਨ। ਕਾਰਜ ਸਥਾਨ ‘ਤੇ ਇਹਨਾਂ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦੇ ਨਾਲ ਰਿਸ਼ਤਿਆਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਕਾਰੋਬਾਰੀ ਜਾਤਕਾਂ ਨੂੰ ਜ਼ਿਆਦਾ ਲਾਭ ਨਾ ਮਿਲਣ ਦੀ ਸੰਭਾਵਨਾ ਹੈ। ਇਸ ਕਾਰਨ ਤਣਾਅ ਵੀ ਹੋ ਸਕਦਾ ਹੈ। ਬਿਜ਼ਨਸ ਪਾਰਟਨਰ ਦੇ ਨਾਲ ਵੀ ਰਿਸ਼ਤੇ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਅਵਧੀ ਦੇ ਦੌਰਾਨ ਤੁਸੀਂ ਕਿਸੇ ਵੀ ਨਵੀਂ ਪਾਰਟਨਰਸ਼ਿਪ ਵਿੱਚ ਜਾਣ ਤੋਂ ਬਚੋ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੀ ਅਸਤ ਸਥਿਤੀ ਕਾਫੀ ਖਰਚੇ ਲੈ ਕੇ ਆ ਸਕਦੀ ਹੈ। ਸੰਭਾਵਨਾ ਹੈ ਕਿ ਤੁਹਾਡੇ ਕੋਲ ਇਸ ਹਫਤੇ ਦੇ ਦੌਰਾਨ ਜਿੰਨਾ ਵੀ ਪੈਸਾ ਆਵੇਗਾ, ਉਹ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫੀ ਨਹੀਂ ਹੋਵੇਗਾ। ਅਜਿਹੇ ਵਿੱਚ ਤੁਹਾਨੂੰ ਚਿੰਤਾ ਹੋ ਸਕਦੀ ਹੈ। ਯਾਤਰਾਵਾਂ ਦੇ ਦੌਰਾਨ ਵੀ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਤੁਹਾਨੂੰ ਪੈਸੇ ਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਲਾਪਰਵਾਹੀ ਕਰਨ ਤੋਂ ਬਚੋ।

ਪ੍ਰੇਮ ਜੀਵਨ ਵੱਲ ਦੇਖੀਏ ਤਾਂ ਇਹ ਜਾਤਕ ਸ਼ੁੱਕਰ ਦੇ ਅਸਤ ਹੋਣ ਦੇ ਦੌਰਾਨ ਆਪਣੇ ਜੀਵਨਸਾਥੀ ਦੇ ਨਾਲ ਬਹਿਸ ਜਾਂ ਫੇਰ ਵਾਦ-ਵਿਵਾਦ ਵਿੱਚ ਫਸੇ ਹੋਏ ਨਜ਼ਰ ਆ ਸਕਦੇ ਹਨ। ਨਾਲ ਹੀ ਇਹਨਾਂ ਦੀਆਂ ਆਪਣੇ ਸਾਥੀ ਦੇ ਨਾਲ ਈਗੋ ਸਬੰਧਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਆਪਣੇ ਰਿਸ਼ਤੇ ਨੂੰ ਮਧੁਰ ਬਣਾ ਕੇ ਰੱਖਣ ਦੇ ਲਈ ਆਪਸੀ ਤਾਲਮੇਲ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ।

ਸਿਹਤ ਦੇ ਲਿਹਾਜ਼ ਤੋਂ ਸ਼ੁੱਕਰ ਅਸਤ ਦੀ ਇਸ ਅਵਧੀ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਰ ਪੈਰਾਂ ਦਾ ਦਰਦ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ।

ਉਪਾਅ: ਮੰਗਲਵਾਰ ਅਤੇ ਸ਼ੁੱਕਰਵਾਰ ਦੇ ਦਿਨ ਮੰਦਿਰ ਵਿੱਚ ਦੇਵੀ ਦੁਰਗਾ ਦੀ ਪੂਜਾ ਕਰੋ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਜਲ ਤੱਤ ਦੀ ਰਾਸ਼ੀ ਹੈ, ਜੋ ਕਿ ਸੁਭਾਅ ਤੋਂ ਇਸਤਰੀ ਹੈ। ਸ਼ੁੱਕਰ ਮਹਾਰਾਜ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਸ਼ੁੱਕਰ ਮੇਖ਼ ਰਾਸ਼ੀ ਵਿੱਚ ਤੁਹਾਡੇ ਛੇਵੇਂ ਘਰ ਵਿੱਚ ਅਸਤ ਹੋ ਰਿਹਾ ਹੈ। ਅਜਿਹੇ ਵਿੱਚ ਤੁਹਾਡੇ ਲਈ ਅਨੁਕੂਲ ਨਤੀਜੇ ਪ੍ਰਾਪਤ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਸਕਦਾ ਹੈ। ਇਸ ਕਾਰਨ ਤੁਸੀਂ ਅਸੰਤੁਸ਼ਟ ਨਜ਼ਰ ਆ ਸਕਦੇ ਹੋ।

ਕਰੀਅਰ ਬਾਰੇ ਗੱਲ ਕਰੀਏ ਤਾਂ ਨੌਕਰੀ ਕਰਨ ਵਾਲੇ ਜਾਤਕ ਸ਼ੁੱਕਰ ਦੀ ਅਸਤ ਸਥਿਤੀ ਦੇ ਦੌਰਾਨ ਆਪਣਾ ਕੰਮ ਸਮੇਂ ਸਿਰ ਪੂਰਾ ਕਰਨ ਵਿੱਚ ਅਸਫਲ ਰਹਿ ਸਕਦੇ ਹਨ। ਆਫਿਸ ਵਿੱਚ ਵੀ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦੇ ਨਾਲ ਤੁਹਾਨੂੰ ਰਿਸ਼ਤੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਉੱਤੇ ਕੰਮ ਦਾ ਦਬਾਅ ਕਾਫੀ ਜ਼ਿਆਦਾ ਹੋ ਜਾਵੇ। ਕਾਰੋਬਾਰੀ ਜਾਤਕਾਂ ਨੂੰ ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਚੰਗਾ ਲਾਭ ਨਹੀਂ ਹੋਵੇਗਾ ਅਤੇ ਧਨ ਦਾ ਨੁਕਸਾਨ ਵੀ ਹੋ ਸਕਦਾ ਹੈ। ਬਿਜ਼ਨਸ ਪਾਰਟਨਰ ਨਾਲ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਦੇ ਸਾਹਮਣੇ ਕਾਫੀ ਖਰਚੇ ਆ ਸਕਦੇ ਹਨ। ਇਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ। ਇਸ ਦੇ ਨਤੀਜੇ ਵਿੱਚੋਂ ਇਹਨਾਂ ਜਾਤਕਾਂ ਨੇ ਜਿਹੜੀ ਪੂੰਜੀ ਹੁਣ ਤੱਕ ਜਮਾ ਕੀਤੀ ਸੀ, ਉਸ ਨੂੰ ਬੇਕਾਰ ਦੇ ਕੰਮਾਂ ‘ਤੇ ਵੀ ਖਰਚਣਾ ਪੈ ਸਕਦਾ ਹੈ।

ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਇਹਨਾਂ ਜਾਤਕਾਂ ਨੂੰ ਆਪਣੇ ਰਿਸ਼ਤੇ ਵਿੱਚ ਜੀਵਨਸਾਥੀ ਦੇ ਨਾਲ ਆਪਸੀ ਤਾਲਮੇਲ ਵਿੱਚ ਕਮੀ ਨਜ਼ਰ ਆ ਸਕਦੀ ਹੈ, ਕਿਉਂਕਿ ਤੁਹਾਡੇ ਦੋਹਾਂ ਦੇ ਵਿਚਕਾਰ ਈਗੋ ਨਾਲ ਜੁੜੀਆ ਸਮੱਸਿਆਵਾਂ ਦੇ ਕਾਰਨ ਬਹਿਸ ਜਾ ਮਤਭੇਦ ਹੋ ਸਕਦੇ ਹਨ।

ਸਿਹਤ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਪਰ ਅੱਖਾਂ ਨਾਲ ਜੁੜੇ ਰੋਗ ਘੇਰ ਸਕਦੇ ਹਨ।

ਉਪਾਅ: ਹਰ ਰੋਜ਼ ਸੌਂਦਰਯ ਲਹਰੀ ਦਾ ਪਾਠ ਕਰੋ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਧਨੂੰ ਰਾਸ਼ੀ

ਰਾਸ਼ੀ ਚੱਕਰ ਦੀ ਨੌਵੀਂ ਰਾਸ਼ੀ ਧਨੂੰ ਹੈ, ਜੋ ਮਰਦਾਨਾ ਸੁਭਾਅ ਦੀ ਅਤੇ ਜਲ ਤੱਤ ਦੀ ਰਾਸ਼ੀ ਹੈ। ਕੁੰਡਲੀ ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਡੇ ਪੰਜਵੇਂ ਘਰ ਵਿੱਚ ਹੋਣ ਦੇ ਕਾਰਨ ਤੁਹਾਨੂੰ ਐਲਰਜੀ ਅਤੇ ਸਰਦੀ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।

ਕਰੀਅਰ ਬਾਰੇ ਗੱਲ ਕਰੀਏ ਤਾਂ ਕਾਰਜ ਖੇਤਰ ਵਿੱਚ ਤੁਹਾਡੇ ਉੱਤੇ ਕੰਮ ਦਾ ਦਬਾਅ ਥੋੜਾ ਜ਼ਿਆਦਾ ਹੋ ਸਕਦਾ ਹੈ। ਅਧਿਕਾਰੀਆਂ ਦੇ ਨਾਲ ਤੁਹਾਡੇ ਸਬੰਧਾਂ ਉੱਤੇ ਵੀ ਅਸਰ ਪੈ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਸੀਂ ਚਾਹੇ ਜਿੰਨੀ ਵੀ ਸਖਤ ਮਿਹਨਤ ਕਰ ਲਓ, ਪਰ ਇਸ ਦੇ ਬਾਵਜੂਦ ਤੁਹਾਨੂੰ ਪਹਿਚਾਣ ਨਾ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਨੂੰ ਆਪਣਾ ਬਿਜ਼ਨਸ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਚੰਗੀ ਯੋਜਨਾ ਦਾ ਨਿਰਮਾਣ ਕਰਨਾ ਪਵੇਗਾ। ਬਿਜ਼ਨਸ ਪਾਰਟਨਰ ਦੇ ਨਾਲ ਵੀ ਮਤਭੇਦ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਕਾਰੋਬਾਰ ਦੇ ਸਬੰਧ ਵਿੱਚ ਨਿਵੇਸ਼ ਕਰਨ ਵਰਗਾ ਕੋਈ ਵੱਡਾ ਫੈਸਲਾ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਫਿਲਹਾਲ ਇਸ ਨੂੰ ਟਾਲਣ ਦੀ ਸਲਾਹ ਦਿੱਤੀ ਜਾਂਦੀ ਹੈ।

ਆਰਥਿਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੇ ਖਰਚੇ ਵੱਧ ਸਕਦੇ ਹਨ ਜਿਸ ਦਾ ਕਾਰਨ ਤੁਹਾਡੇ ਉੱਤੇ ਜ਼ਿਆਦਾ ਜ਼ਿੰਮੇਦਾਰੀਆਂ ਦਾ ਬੋਝ ਹੋਣਾ ਹੋ ਸਕਦਾ ਹੈ। ਅਜਿਹੇ ਵਿੱਚ ਪੈਸੇ ਦੀ ਬੱਚਤ ਕਰਨ ਵਿੱਚ ਵੀ ਤੁਸੀਂ ਅਸਫਲ ਰਹਿ ਸਕਦੇ ਹੋ। ਇਹਨਾਂ ਜਾਤਕਾਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਕਰਜ਼ਾ ਜਾਂ ਧਨ ਉਧਾਰ ਲੈਣ ਦੀ ਨੌਬਤ ਆ ਸਕਦੀ ਹੈ।

ਪ੍ਰੇਮ ਜੀਵਨ ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਘਰ ਵਿੱਚ ਵਿਵਾਦ ਹੋ ਸਕਦੇ ਹਨ। ਜੇਕਰ ਤੁਸੀਂ ਆਪਣੇ ਸਾਥੀ ਦੇ ਨਾਲ ਰਿਸ਼ਤੇ ਨੂੰ ਬਿਹਤਰ ਬਣਾ ਕੇ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਤਾਲਮੇਲ ਬਣਾਉਣ ਅਤੇ ਆਪਸੀ ਸਮਝ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਨੀ ਪਵੇਗੀ।

ਇਸ ਅਵਧੀ ਦੇ ਦੌਰਾਨ ਤੁਹਾਨੂੰ ਤਣਾਅ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਇਸ ਲਈ ਤੁਹਾਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਤੁਸੀਂ ਮਾਨਸਿਕ ਰੂਪ ਤੋਂ ਸ਼ਾਂਤ ਰਹਿ ਸਕੋ, ਜਿਸ ਨਾਲ ਤੁਹਾਡੀ ਸਰੀਰਕ ਸਿਹਤ ਵੀ ਠੀਕ ਰਹੇ।

ਉਪਾਅ: ਕਿਸੇ ਮੰਦਿਰ ਵਿੱਚ ਜਾ ਕੇ ਸ਼ਿਵਲਿੰਗ ‘ਤੇ ਦੁੱਧ ਚੜ੍ਹਾਓ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਰਾਸ਼ੀ ਚੱਕਰ ਦੀ ਦਸਵੀਂ ਰਾਸ਼ੀ ਮਕਰ ਹੈ, ਜੋ ਕਿ ਸੁਭਾਅ ਤੋਂ ਇਸਤਰੀ ਅਤੇ ਪ੍ਰਿਥਵੀ ਤੱਤ ਦੀ ਰਾਸ਼ੀ ਹੈ। ਮਕਰ ਰਾਸ਼ੀ ਵਾਲਿਆਂ ਦੇ ਲਈ ਸ਼ੁੱਕਰ ਦੇਵ ਤੁਹਾਡੇ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਚੌਥੇ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਹੋਵੇਗਾ ਅਤੇ ਤੁਸੀਂ ਸੰਤੁਸ਼ਟ ਅਤੇ ਖੁਸ਼ ਨਜ਼ਰ ਆਓਗੇ। ਸ਼ੁੱਕਰ ਦੇ ਅਸਤ ਹੋਣ ਦੇ ਦੌਰਾਨ ਤੁਸੀਂ ਕੋਈ ਵੱਡਾ ਫੈਸਲਾ ਲੈਣ ਦੇ ਬਾਰੇ ਵਿੱਚ ਸੋਚ-ਵਿਚਾਰ ਕਰਨ ਵਿੱਚ ਰੁੱਝੇ ਨਜ਼ਰ ਆਓਗੇ। ਤੁਹਾਡੇ ਅੰਦਰ ਰਚਨਾਤਮਕਤਾ ਵਿੱਚ ਵਾਧਾ ਹੋਵੇਗਾ ਅਤੇ ਤੁਸੀਂ ਇਹਨਾਂ ਰੂਚੀਆਂ ਦਾ ਇਸਤੇਮਾਲ ਕਰਕੇ ਆਪਣੀਆਂ ਖਮਤਾਵਾਂ ਦਾ ਵਿਕਾਸ ਕਰ ਸਕੋਗੇ। ਦੂਜੇ ਪਾਸੇ ਤੁਹਾਨੂੰ ਅਜਿਹਾ ਵੀ ਮਹਿਸੂਸ ਹੋ ਸਕਦਾ ਹੈ ਜਿਵੇਂ ਤੁਸੀਂ ਹਾਰ ਰਹੇ ਹੋ।

ਮਕਰ ਰਾਸ਼ੀ ਦੇ ਜਾਤਕਾਂ ਦੀ ਸਥਿਤੀ ਪੇਸ਼ੇਵਰ ਜੀਵਨ ਵਿੱਚ ਵੀ ਚੰਗੀ ਰਹੇਗੀ, ਜਿਸ ਕਾਰਨ ਤੁਹਾਡਾ ਕੰਮ ਵਿੱਚ ਪ੍ਰਦਰਸ਼ਨ ਸ਼ਾਨਦਾਰ ਰਹੇਗਾ ਅਤੇ ਤੁਸੀਂ ਕਾਰਜ ਖੇਤਰ ਵਿੱਚ ਪ੍ਰਸ਼ੰਸਾ ਪ੍ਰਾਪਤ ਕਰੋਗੇ। ਕਾਰੋਬਾਰੀ ਜਾਤਕਾਂ ਨੂੰ ਆਪਣੇ ਬਿਜ਼ਨਸ ਪਾਰਟਨਰ ਵੱਲੋਂ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਹਨਾਂ ਰੁਕਾਵਟਾਂ ਦੇ ਬਾਵਜੂਦ ਤੁਸੀਂ ਚੰਗਾ ਲਾਭ ਕਮਾ ਸਕੋਗੇ।

ਆਰਥਿਕ ਜੀਵਨ ਵਿੱਚ ਸ਼ੁੱਕਰ ਦੀ ਅਸਤ ਸਥਿਤੀ ਤੁਹਾਨੂੰ ਅੱਛਾ-ਖਾਸਾ ਧਨ ਲਾਭ ਕਰਵਾਉਣ ਦਾ ਕੰਮ ਕਰੇਗੀ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋ ਕੇ ਤੁਹਾਡੇ ਕੋਲ ਵੱਖ-ਵੱਖ ਸਰੋਤਾਂ ਤੋਂ ਪੈਸਾ ਆਉਣ ਦੀ ਸੰਭਾਵਨਾ ਬਣਵਾਏਗਾ। ਤੁਸੀਂ ਪੈਸੇ ਦੀ ਬੱਚਤ ਕਰਨ ਦੇ ਨਾਲ-ਨਾਲ ਉਸ ਪੈਸੇ ਦਾ ਸਹੀ ਇਸਤੇਮਾਲ ਵੀ ਕਰ ਸਕੋਗੇ।

ਪ੍ਰੇਮ ਜੀਵਨ ਵਿੱਚ ਮਕਰ ਰਾਸ਼ੀ ਦੇ ਜਾਤਕ ਜੀਵਨਸਾਥੀ ਦੇ ਨਾਲ ਮਧੁਰ ਸਬੰਧ ਬਣਾ ਕੇ ਰੱਖਣ ਵਿੱਚ ਕਾਮਯਾਬ ਰਹਿਣਗੇ। ਤੁਸੀਂ ਆਪਣੇ ਸਾਥੀ ਦੇ ਨਾਲ ਆਪਣੀਆਂ ਭਾਵਨਾਵਾਂ ਅਤੇ ਗੱਲਾਂ ਸ਼ੇਅਰ ਕਰਦੇ ਹੋਏ ਨਜ਼ਰ ਆ ਸਕਦੇ ਹੋ। ਜਿਸ ਨਾਲ ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ।

ਮਕਰ ਰਾਸ਼ੀ ਦੇ ਜਾਤਕਾਂ ਦੀ ਸਿਹਤ ਇਸ ਅਵਧੀ ਦੇ ਦੌਰਾਨ ਅਨੁਕੂਲ ਰਹੇਗੀ। ਤੁਸੀਂ ਇਸ ਅਵਧੀ ਦੇ ਦੌਰਾਨ ਖੁਸ਼ ਅਤੇ ਸੰਤੁਸ਼ਟ ਨਜ਼ਰ ਆਓਗੇ ਅਤੇ ਇਸ ਦਾ ਅਸਰ ਤੁਹਾਡੀ ਸਿਹਤ ਉੱਤੇ ਸਕਾਰਾਤਮਕ ਰੂਪ ਤੋਂ ਪਵੇਗਾ।

ਉਪਾਅ: ਵਿਆਹੀਆਂ ਹੋਈਆਂ ਔਰਤਾਂ ਛੇ ਸ਼ੁੱਕਰਵਾਰ ਤੱਕ ਦਹੀ-ਚੌਲ਼ ਦਾ ਦਾਨ ਕਰਨ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਜਲ ਤੱਤ ਦੀ ਰਾਸ਼ੀ ਹੈ, ਜੋ ਕਿ ਸੁਭਾਅ ਤੋਂ ਇਸਤਰੀ ਹੈ। ਕੁੰਭ ਰਾਸ਼ੀ ਵਾਲਿਆਂ ਦੇ ਲਈ ਸ਼ੁੱਕਰ ਚੌਥੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੀਜੇ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਇਹਨਾਂ ਜਾਤਕਾਂ ਨੂੰ ਤਰੱਕੀ ਅਤੇ ਕੰਮ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਰਸਤੇ ਵਿੱਚ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਤੁਹਾਡਾ ਕਿਸੇ ਅਣਜਾਣ ਜਗ੍ਹਾ ਉੱਤੇ ਤਬਾਦਲਾ ਹੋਣ ਦੀ ਵੀ ਸੰਭਾਵਨਾ ਹੈ, ਜੋ ਕਿ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਕੁੰਭ ਰਾਸ਼ੀ ਦੇ ਜਾਤਕਾਂ ਦੀ ਆਪਣੇ ਭੈਣਾਂ-ਭਰਾਵਾਂ ਨਾਲ ਬਹਿਸ ਜਾ ਮਤਭੇਦ ਹੋ ਸਕਦੇ ਹਨ ਅਤੇ ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਦੇ ਦੌਰਾਨ ਇਹ ਮਤਭੇਦ ਵਧਣ ਦੀਆਂ ਸੰਭਾਵਨਾਵਾਂ ਹਨ, ਜਿਸ ਨਾਲ ਘਰ-ਪਰਿਵਾਰ ਵਿੱਚ ਪਿਆਰ ਦੀ ਕਮੀ ਨਜ਼ਰ ਆ ਸਕਦੀ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦੀ ਅਸਤ ਸਥਿਤੀ ਤੁਹਾਨੂੰ ਨੌਕਰੀ ਵਿੱਚ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਆਪਣਾ ਕੰਮ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਪੂਰਾ ਕਰਨ ਦੇ ਪ੍ਰਤੀ ਬਹੁਤ ਸਾਵਧਾਨ ਰਹਿਣਾ ਪਵੇਗਾ। ਜੇਕਰ ਤੁਸੀਂ ਬਿਹਤਰੀਨ ਕੰਮ ਕਰਦੇ ਹੋਏ ਚੰਗੀ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਯੋਜਨਾ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ। ਕਾਰੋਬਾਰੀ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਔਸਤ ਰੂਪ ਨਾਲ ਲਾਭ ਪ੍ਰਾਪਤੀ ਹੋ ਸਕਦੀ ਹੈ। ਪਰ ਕਦੇ-ਕਦਾਈਂ ਨੁਕਸਾਨ ਵੀ ਹੋ ਸਕਦਾ ਹੈ। ਇਸ ਅਵਧੀ ਦੇ ਦੌਰਾਨ ਉਹਨਾਂ ਨੂੰ ਕਾਰੋਬਾਰ ਵਿੱਚ ਨਵੀਂ ਪਾਰਟਨਰਸ਼ਿਪ ਵਿੱਚ ਪ੍ਰਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ।

ਇਸ ਅਵਧੀ ਦੇ ਦੌਰਾਨ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਰਿਸ਼ਤੇ ਵਿੱਚ ਖੁਸ਼ੀਆਂ ਅਤੇ ਪ੍ਰੇਮ ਵਿੱਚ ਕਮੀ ਹੋ ਸਕਦੀ ਹੈ। ਤੁਹਾਨੂੰ ਇਸ ਰਿਸ਼ਤੇ ਵਿੱਚ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰਨੀ ਪਵੇਗੀ, ਤਾਂ ਹੀ ਇਹ ਰਿਸ਼ਤਾ ਮਧੁਰ ਤਰੀਕੇ ਨਾਲ ਚੱਲ ਸਕੇਗਾ।

ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਸ ਦੌਰਾਨ ਤੁਹਾਡੇ ਅੰਦਰ ਸਕਾਰਾਤਮਕ ਊਰਜਾ ਦੀ ਕਮੀ ਹੋ ਸਕਦੀ ਹੈ ਅਤੇ ਨਕਾਰਾਤਮਕਤਾ ਜ਼ਿਆਦਾ ਵੱਧ ਸਕਦੀ ਹੈ, ਜਿਸ ਕਾਰਨ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।

ਉਪਾਅ: ਹਰ ਰੋਜ਼ ਦੇਵੀ ਲਕਸ਼ਮੀ ਦੀ ਪੂਜਾ ਕਰੋ ਅਤੇ ਉਨਾਂ ਦੇ ਸਾਹਮਣੇ ਘੀ ਦਾ ਦੀਵਾ ਜਗਾਓ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਰਾਸ਼ੀ ਚੱਕਰ ਦੀ ਬਾਰ੍ਹਵੀਂ ਰਾਸ਼ੀ ਮੀਨ ਹੈ, ਜੋ ਜਲ ਤੱਤ ਅਤੇ ਮਰਦਾਨਾ ਸੁਭਾਅ ਦੀ ਰਾਸ਼ੀ ਹੈ। ਮੀਨ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਸ਼ੁੱਕਰ ਦੇਵ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਅਸਤ ਹੋਵੇਗਾ। ਇਸ ਦੇ ਨਤੀਜੇ ਵੱਜੋਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਕਾਰਜਾਂ ਨੂੰ ਪੂਰਾ ਕਰਨ ਦੇ ਰਸਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦੀ ਕਮੀ ਹੋ ਸਕਦੀ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਕਾਰਜ ਖੇਤਰ ਵਿੱਚ ਸੀਨੀਅਰ ਅਧਿਕਾਰੀਆਂ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ ਤੁਹਾਡੇ ਨਾਲ ਭੇਦਭਾਵ ਭਰਿਆ ਵਿਵਹਾਰ ਅਪਣਾ ਸਕਦੇ ਹਨ। ਉਹਨਾਂ ਵੱਲੋਂ ਤੁਹਾਡੀ ਸਖਤ ਮਿਹਨਤ ਨੂੰ ਪਹਿਚਾਣ ਨਹੀਂ ਮਿਲੇਗੀ। ਤੁਸੀਂ ਸਫਲਤਾ ਪ੍ਰਾਪਤੀ ਅਤੇ ਆਪਣੀ ਬਿਹਤਰੀ ਦੇ ਲਈ ਨੌਕਰੀ ਦੇ ਚੰਗੇ ਮੌਕਿਆਂ ਦੀ ਤਲਾਸ਼ ਕਰਦੇ ਨਜ਼ਰ ਆ ਸਕਦੇ ਹੋ। ਕਾਰੋਬਾਰੀ ਜਾਤਕਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਅਵਧੀ ਦੇ ਦੌਰਾਨ ਇਹਨਾਂ ਜਾਤਕਾਂ ਦੇ ਬਿਜ਼ਨਸ ਦੇ ਵਿਸਥਾਰ ਦਾ ਦਾਇਰਾ ਸੀਮਿਤ ਹੋ ਸਕਦਾ ਹੈ। ਨਾਲ ਹੀ ਜ਼ਿਆਦਾ ਲਾਭ ਕਮਾਉਣ ਦੇ ਰਸਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਦੀ ਅਵਧੀ ਦੇ ਦੌਰਾਨ ਤੁਹਾਡੇ ਖਰਚੇ ਆਮਦਨ ਤੋਂ ਜ਼ਿਆਦਾ ਹੋ ਸਕਦੇ ਹਨ। ਪੈਸਾ ਕਮਾਉਣ ਦੇ ਲਈ ਤੁਸੀਂ ਜੋ ਵੀ ਕੋਸ਼ਿਸ਼ ਕਰੋਗੇ, ਉਸ ਦੇ ਨਤੀਜੇ ਮਿਲਣ ਵਿੱਚ ਦੇਰ ਹੋ ਸਕਦੀ ਹੈ। ਤੁਹਾਨੂੰ ਅਚਾਨਕ ਧਨ ਹਾਨੀ ਵੀ ਹੋ ਸਕਦੀ ਹੈ, ਜਿਸ ਨਾਲ ਤੁਹਾਨੂੰ ਨਿਰਾਸ਼ਾ ਹੋ ਸਕਦੀ ਹੈ।

ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਸ਼ੁੱਕਰ ਦੀ ਸਥਿਤੀ ਤੁਹਾਡੇ ਲਈ ਥੋੜੀ ਪ੍ਰਤਿਕੂਲ ਰਹਿ ਸਕਦੀ ਹੈ, ਕਿਉਂਕਿ ਇਸ ਦੌਰਾਨ ਤੁਹਾਡੇ ਦੋਵਾਂ ਵਿੱਚ ਆਪਸੀ ਸਮਝ ਦੀ ਕਮੀ ਹੋ ਸਕਦੀ ਹੈ, ਜਿਸ ਦੇ ਚਲਦੇ ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਖੁਸ਼ੀਆਂ ਦੀ ਕਮੀ ਹੋ ਸਕਦੀ ਹੈ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਤੁਹਾਡੀ ਆਪਣੇ ਜੀਵਨਸਾਥੀ ਦੇ ਨਾਲ ਬਹਿਸ ਜਾਂ ਵਾਦ-ਵਿਵਾਦ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਆਪਣੇ ਜੀਵਨਸਾਥੀ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਿਹਤ ਦੀ ਦ੍ਰਿਸ਼ਟੀ ਤੋਂ ਮੀਨ ਰਾਸ਼ੀ ਵਾਲਿਆਂ ਨੂੰ ਸਾਈਨਸ ਅਤੇ ਗਲੇ ਨਾਲ ਸਬੰਧਤ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਸ ਤੋਂ ਇਲਾਵਾ ਕੋਈ ਵੱਡੀ ਸਮੱਸਿਆ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ।

ਉਪਾਅ: ਹਰ ਰੋਜ਼ ਦੇਵੀ ਦੁਰਗਾ ਅਤੇ ਮਾਤਾ ਲਕਸ਼ਮੀ ਦੀ ਪੂਜਾ ਕਰੋ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer