ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ (18 ਮਾਰਚ, 2024)

Author: Charu Lata | Updated Tue, 20 Feb 2024 01:18 PM IST

ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ 18 ਮਾਰਚ 2024 ਨੂੰ ਹੋਣ ਵਾਲਾ ਹੈ। ਸ਼ਨੀ ਪਿਛਲੀ 11 ਫਰਵਰੀ 2024 ਤੋਂ ਅਸਤ ਸਥਿਤੀ ਵਿੱਚ ਚੱਲ ਰਿਹਾ ਹੈ ਅਤੇ ਹੁਣ 18 ਮਾਰਚ 2024 ਦੀ ਸਵੇਰ 7:49 ਵਜੇ ਅਸਤ ਸਥਿਤੀ ਤੋਂ ਨਿਕਲ ਕੇ ਉਦੇ ਹੋ ਜਾਵੇਗਾ। ਸ਼ਨੀ ਗ੍ਰਹਿ ਵੈਦਿਕ ਜੋਤਿਸ਼ ਵਿੱਚ ਸਭ ਤੋਂ ਮਹੱਤਵਪੂਰਣ ਗ੍ਰਹਿ ਮੰਨਿਆ ਜਾਂਦਾ ਹੈ, ਕਿਉਂਕਿ ਇਹ ਸਭ ਤੋਂ ਹੌਲੀ ਗਤੀ ਨਾਲ ਚੱਲਦਾ ਹੈ ਅਤੇ ਇੱਕ ਰਾਸ਼ੀ ਵਿੱਚ ਲਗਭਗ ਢਾਈ ਸਾਲ ਦੀ ਅਵਧੀ ਤੱਕ ਬਿਰਾਜਮਾਨ ਰਹਿ ਕੇ ਵਿਅਕਤੀ ਦੇ ਜੀਵਨ ਨੂੰ ਗਹਿਰਾਈ ਨਾਲ ਪ੍ਰਭਾਵਿਤ ਕਰਦਾ ਹੈ। ਇਸ ਲਈ ਜਦੋਂ ਸ਼ਨੀਦੇਵ ਆਪਣੀ ਅਸਤ ਸਥਿਤੀ ਤੋਂ ਨਿੱਕਲ ਕੇ ਉਦਿਤ ਸਥਿਤੀ ਵਿੱਚ ਆ ਜਾਵੇਗਾ, ਤਾਂ ਉਹ ਲੋਕਾਂ ਦੇ ਜੀਵਨ ਵਿੱਚ ਵੱਡੇ-ਵੱਡੇ ਪਰਿਵਰਤਨ ਲਿਆ ਸਕਦਾ ਹੈ। ਜਾਹਿਰ ਤੌਰ ‘ਤੇ ਸ਼ਨੀ ਦਾ ਅਸਤ ਸਥਿਤੀ ਤੋਂ ਉਦਿਤ ਸਥਿਤੀ ਦੇ ਵਿੱਚ ਆਉਣਾ ਕੁਝ ਜਾਤਕਾਂ ਦੇ ਲਈ ਬੇਹੱਦ ਸ਼ੁਭ ਹੋਵੇਗਾ ਤਾਂ ਕੁਝ ਜਾਤਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਸ਼ਨੀ ਦੇ ਉਦੇ ਹੋਣ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਵਰਤਮਾਨ ਸਮੇਂ ਵਿੱਚ ਸ਼ਨੀ ਆਪਣੀ ਹੀ ਰਾਸ਼ੀ ਕੁੰਭ ਵਿੱਚ ਗੋਚਰ ਕਰ ਰਿਹਾ ਹੈ। ਅਜਿਹੇ ਵਿੱਚ ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੋਵੇਗਾ। ਆਮ ਤੌਰ ‘ਤੇ ਇਹ ਜਾਤਕਾਂ ਨੂੰ ਅਨੁਕੂਲ ਫਲ ਪ੍ਰਦਾਨ ਕਰਨ ਵਾਲਾ ਸਾਬਿਤ ਹੋ ਸਕਦਾ ਹੈ। ਹੋਰ ਗ੍ਰਹਾਂ ਦੀ ਤਰ੍ਹਾਂ ਜਦੋਂ ਸ਼ਨੀ ਗ੍ਰਹਿ ਵੀ ਸੂਰਜ ਤੋਂ ਅਸਤ ਹੋ ਜਾਂਦਾ ਹੈ, ਤਾਂ ਉਸ ਦੇ ਪ੍ਰਭਾਵ ਵਿੱਚ ਕਮੀ ਆ ਜਾਂਦੀ ਹੈ ਅਤੇ ਅਜਿਹੇ ਵਿੱਚ ਅਸਤ ਸਥਿਤੀ ਦੇ ਦੌਰਾਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਪਰ ਹੁਣ ਜਦੋਂ ਸ਼ਨੀ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ, ਉਹ ਵੀ ਆਪਣੀ ਕੁੰਭ ਰਾਸ਼ੀ ਵਿੱਚ, ਤਾਂ ਜਾਤਕਾਂ ਦੇ ਜੀਵਨ ਵਿੱਚ ਨਵੀਨ ਊਰਜਾ ਦਾ ਸੰਚਾਰ ਹੋਵੇਗਾ। ਉਹਨਾਂ ਦੀਆਂ ਆਸ਼ਾਵਾਂ ਵਧਣਗੀਆਂ ਅਤੇ ਜੀਵਨ ਵਿੱਚ ਸਕਾਰਾਤਮਕ ਸੋਚ ਦੇ ਨਾਲ ਉਹ ਅੱਗੇ ਵੱਧ ਸਕਦੇ ਹਨ।

ਜੋਤਿਸ਼ ਵਿੱਚ ਸ਼ਨੀ ਗ੍ਰਹਿ ਦਾ ਮਹੱਤਵ

ਸ਼ਨੀ ਗ੍ਰਹਿ ਨੂੰ ਵੈਦਿਕ ਜੋਤਿਸ਼ ਦੇ ਅੰਤਰਗਤ ਦੋ ਰਾਸ਼ੀਆਂ ਮਕਰ ਅਤੇ ਕੁੰਭ ਰਾਸ਼ੀ ਦਾ ਪ੍ਰਤੀਨਿਧੀ ਮੰਨਿਆ ਗਿਆ ਹੈ। ਇਹ ਸ਼ੁੱਕਰ ਦੀ ਪ੍ਰਤਿਨਿਧਤਾ ਵਾਲੀ ਤੁਲਾ ਰਾਸ਼ੀ ਵਿੱਚ ਆਪਣੀ ਉੱਚ ਸਥਿਤੀ ਵਿੱਚ ਅਤੇ ਮੰਗਲ ਦੀ ਪ੍ਰਤੀਨਿਧਤਾ ਵਾਲੀ ਮੇਖ਼ ਰਾਸ਼ੀ ਵਿੱਚ ਆਪਣੀ ਨੀਚ ਸਥਿਤੀ ਵਿੱਚ ਮੰਨਿਆ ਜਾਂਦਾ ਹੈ। ਸ਼ਨੀ ਦੇਵ ਨੂੰ ਮੰਦ ਗਤੀ ਨਾਲ ਚੱਲਣ ਦੇ ਕਾਰਣ ਮੰਦ ਵੀ ਕਿਹਾ ਜਾਂਦਾ ਹੈ। ਇਹ ਸਾਰੇ ਨੌ ਗ੍ਰਹਾਂ ਵਿੱਚ ਸਭ ਤੋਂ ਧੀਮੀ ਗਤੀ ਨਾਲ ਚੱਲਣ ਵਾਲਾ ਗ੍ਰਹਿ ਹੈ, ਜੋ ਇੱਕ ਰਾਸ਼ੀ ਵਿੱਚ ਲਗਭਗ ਢਾਈ ਸਾਲ ਦੀ ਅਵਧੀ ਤੱਕ ਰਹਿੰਦਾ ਹੈ। ਅਤੇ ਮੇਖ਼ ਤੋਂ ਲੈ ਕੇ ਮੀਨ ਤੱਕ ਇੱਕ ਰਾਸ਼ੀ-ਚੱਕਰ ਪੂਰਾ ਕਰਨ ਵਿੱਚ ਇਸ ਨੂੰ ਲਗਭਗ 30 ਸਾਲ ਦਾ ਸਮਾਂ ਲੱਗ ਜਾਂਦਾ ਹੈ। ਆਮ ਧਾਰਣਾ ਇਹ ਹੈ ਕਿ ਸ਼ਨੀ ਇੱਕ ਕ੍ਰੂਰ ਗ੍ਰਹਿ ਹੈ, ਕਿਉਂਕਿ ਇਹ ਜਾਤਕ ਨੂੰ ਹਕੀਕਤ, ਤਰਕ, ਅਨੁਸ਼ਾਸਨ, ਕਾਨੂੰਨ, ਧੀਰਜ, ਸਖਤ ਮਿਹਨਤ, ਦ੍ਰਿੜ ਸੰਕਲਪ ਦੇ ਨਾਲ-ਨਾਲ ਸਮੱਸਿਆਵਾਂ ਵੀ ਦਿੰਦਾ ਹੈ। ਹਾਲਾਂਕਿ ਵਿਵਹਾਰਿਕ ਰੂਪ ਤੋਂ ਦੇਖਿਆ ਜਾਵੇ ਤਾਂ ਇਹ ਸਭ ਗੁਣ ਜਾਤਕ ਨੂੰ ਇੱਕ ਵਿਸ਼ੇਸ਼ ਵਿਅਕਤਿੱਤਵ ਪ੍ਰਦਾਨ ਕਰਦੇ ਹਨ ਅਤੇ ਉਸ ਦੀ ਪਰਖ ਹੁੰਦੀ ਹੈ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਸ਼ਨੀ ਇਕ ਕਰਮ ਫਲ਼ ਦਾਤਾ ਗ੍ਰਹਿ ਹੈ, ਜੋ ਜਾਤਕ ਨੂੰ ਉਸ ਦੇ ਕਰਮਾਂ ਦੇ ਅਨੁਸਾਰ ਸ਼ੁਭ ਜਾਂ ਅਸ਼ੁਭ ਫਲ਼ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਇਹ ਦੰਡਨਾਇਕ ਵੀ ਹੈ, ਜੋ ਜਾਤਕ ਦੀ ਸਾੜ੍ਹਸਤੀ ਦੀ ਅਵਧੀ ਵਿੱਚ ਜਾਤਕ ਦੁਆਰਾ ਕੀਤੇ ਗਏ ਕਰਮਾਂ ਦੇ ਲਈ ਉਸ ਨੂੰ ਫਲ਼ ਪ੍ਰਦਾਨ ਕਰਦਾ ਹੈ। ਸ਼ਨੀ ਜਾਤਕ ਨੂੰ ਉਹ ਸਿਖਾਉਂਦਾ ਹੈ, ਜੋ ਆਮ ਤੌਰ ‘ਤੇ ਜਾਤਕ ਨੂੰ ਪਸੰਦ ਨਹੀਂ ਹੁੰਦਾ। ਇਸ ਲਈ ਜਾਤਕ ਉਸ ਨੂੰ ਕ੍ਰੂਰ ਗ੍ਰਹਿ ਮੰਨ ਲੈਂਦੇ ਹਨ, ਜਦ ਕਿ ਜਾਤਕ ਦੇ ਵਿਅਕਤਿੱਤਵ ਵਿੱਚ ਨਿਖਾਰ ਲਿਆਉਣ ਦੇ ਲਈ ਇਹ ਸਭ ਗੁਣ ਹੋਣੇ ਜ਼ਰੂਰੀ ਹਨ। ਇਸ ਲਈ ਜਾਤਕ ਨੂੰ ਚੰਗੇ ਕਰਮ ਕਰਨ ਦੇ ਲਈ ਪ੍ਰਤਿਬੱਧ ਰਹਿਣਾ ਚਾਹੀਦਾ ਹੈ। ਲੋਕਾਂ ਦੀ ਭਲਾਈ ਵਿੱਚ ਯਾਨੀ ਕਿ ਪਰਉਪਕਾਰ ਵਿੱਚ ਆਪਣਾ ਜੀਵਨ ਬਤੀਤ ਕਰਨ ਲਈ ਸ਼ਨੀ ਗ੍ਰਹਿ ਤੁਹਾਨੂੰ ਹਮੇਸ਼ਾ ਆਪਣਾ ਸਹਿਯੋਗ ਦਿੰਦੇ ਹਨ ਅਤੇ ਸ਼ਨੀ ਦੀ ਕਿਰਪਾ ਨਾਲ ਜਾਤਕ ਰੰਕ ਤੋਂ ਰਾਜਾ ਵੀ ਬਣ ਸਕਦਾ ਹੈ। ਸ਼ਨੀ ਪ੍ਰਜਾਤੰਤਰ ਦਾ ਕਾਰਕ ਗ੍ਰਹਿ ਹੈ। ਇਸ ਲਈ ਸ਼ਨੀ ਦੀ ਕਿਰਪਾ ਨਾਲ ਹੀ ਵੱਡੇ-ਵੱਡੇ ਰਾਜਨੇਤਾਵਾਂ ਦਾ ਜਨਮ ਹੁੰਦਾ ਹੈ। ਹੁਣ ਇਸੇ ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਣ ਵਾਲਾ ਹੈ। ਤਾਂ ਆਓ ਜਾਣਦੇ ਹਾਂ ਕਿ ਸ਼ਨੀ ਦੇਵ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਣਾ ਸਭ ਰਾਸ਼ੀਆਂ ਦੇ ਜਾਤਕਾਂ ਦੇ ਲਈ ਕਿਹੋ ਜਿਹਾ ਸਾਬਿਤ ਹੋਣ ਵਾਲਾ ਹੈ।

To Read in English Click Here: Saturn Rise In Aquarius (18 March 2024)

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ

ਕੁੰਭ ਰਾਸ਼ੀ ਵਿੱਚ ਸ਼ਨੀ ਦਾ ਉਦੇ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਦਸਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਸਮੇਂ ਵਿੱਚ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਉਦੇ ਹੋਣ ਵਾਲਾ ਹੈ।

ਸ਼ਨੀ ਦਾ ਇਹ ਉਦੇ ਤੁਹਾਡੇ ਕਾਰਜ ਖੇਤਰ ਵਿੱਚ ਹੋ ਰਹੀਆਂ ਸਮੱਸਿਆਵਾਂ ਦਾ ਅੰਤ ਕਰੇਗਾ। ਕਾਰਜ ਖੇਤਰ ਵਿੱਚ ਜੋ ਤੁਹਾਡੇ ਵਿਰੋਧੀ ਤੁਹਾਨੂੰ ਪਰੇਸ਼ਾਨ ਕਰ ਰਹੇ ਸਨ ਅਤੇ ਜਿਹੜੇ ਛਿਪੇ ਹੋਏ ਵਿਰੋਧੀ ਸਨ, ਉਹ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਣਗੇ ਅਤੇ ਤੁਸੀਂ ਹਰ ਹਾਲ ਵਿੱਚ ਉਹਨਾਂ ਨੂੰ ਹਰਾਓਗੇ। ਤੁਹਾਡੇ ਕਰੀਅਰ ਨੂੰ ਲੈ ਕੇ ਅਨਿਸ਼ਚਿਤਤਾਵਾਂ ਦੂਰ ਹੋਣਗੀਆਂ ਅਤੇ ਪੇਸ਼ੇਵਰ ਜੀਵਨ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ। ਹੁਣ ਤੁਹਾਡੀ ਮਿਹਨਤ ਤੁਹਾਡੇ ਸੀਨੀਅਰ ਅਧਿਕਾਰੀਆਂ ਦੀ ਨਜ਼ਰ ਵਿੱਚ ਆਵੇਗੀ ਅਤੇ ਤੁਹਾਨੂੰ ਲਾਭ ਹੋਵੇਗਾ। ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਬਣੇਗੀ ਅਤੇ ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲਣ ਨਾਲ ਧਨ-ਲਾਭ ਦੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਵਿਦੇਸ਼ ਜਾਣ ਲਈ ਕੋਸ਼ਿਸ਼ਾਂ ਕਰ ਰਹੇ ਸੀ, ਤਾਂ ਉਸ ਵਿੱਚ ਵੀ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਤੁਹਾਨੂੰ ਪਰਿਵਾਰ ਤੋਂ ਕੁਝ ਸਮੇਂ ਲਈ ਦੂਰ ਜਾਣਾ ਪੈ ਸਕਦਾ ਹੈ, ਪਰ ਇਹ ਸਭ ਕੁਝ ਤੁਹਾਡੀ ਭਲਾਈ ਲਈ ਹੀ ਹੋਵੇਗਾ। ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਬੇਰੁਜ਼ਗਾਰ ਜਾਤਕਾਂ ਨੂੰ ਰੁਜ਼ਗਾਰ ਦੀ ਪ੍ਰਾਪਤੀ ਹੋ ਸਕਦੀ ਹੈ। ਤੁਹਾਡੀਆਂ ਕੋਸ਼ਿਸ਼ਾਂ ਨਾਲ ਤੁਹਾਡਾ ਸ਼ਾਦੀਸ਼ੁਦਾ ਜੀਵਨ ਸੁਖੀ ਹੋ ਜਾਵੇਗਾ। ਵਿਦਿਆਰਥੀ ਜਾਤਕਾਂ ਨੂੰ ਆਪਣੀ ਪੜ੍ਹਾਈ ਦੁਆਰਾ ਨੌਕਰੀ ਪ੍ਰਾਪਤ ਕਰਨ ਦਾ ਚੰਗਾ ਮੌਕਾ ਮਿਲ ਸਕਦਾ ਹੈ।

ਉਪਾਅ: ਤੁਹਾਨੂੰ ਸ਼ਨੀਵਾਰ ਦੇ ਦਿਨ ਸ਼੍ਰੀ ਬਜਰੰਗ ਬਾਣ ਦਾ ਪਾਠ ਕਰਨਾ ਚਾਹੀਦਾ ਹੈ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਨੌਵੇਂ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਸਮੇਂ ਵਿੱਚ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ ਅਤੇ ਇੱਥੇ ਹੀ ਉਦੇ ਹੋਵੇਗਾ।

ਸ਼ਨੀ ਦਾ ਇਹ ਉਦੇ ਤੁਹਾਡੇ ਦਸਵੇਂ ਘਰ ਵਿੱਚ ਹੋਣ ਨਾਲ ਤੁਹਾਡੀ ਸਮਾਜਿਕ ਛਵੀ ਵਿੱਚ ਸੁਧਾਰ ਹੋਵੇਗਾ। ਜਿਹੜੇ ਲੋਕ ਤੁਹਾਨੂੰ ਕੁਝ ਗਲਤ ਸਮਝੀ ਬੈਠੇ ਸਨ, ਉਹ ਹੁਣ ਤੁਹਾਡੀਆਂ ਤਾਰੀਫਾਂ ਕਰਨ ਤੋਂ ਨਹੀਂ ਹਟਣਗੇ। ਤੁਹਾਨੂੰ ਆਪਣੀ ਕਿਸਮਤ ਦਾ ਪੂਰਾ ਸਾਥ ਮਿਲੇਗਾ ਅਤੇ ਤੁਹਾਡੇ ਸਾਰੇ ਰੁਕੇ ਹੋਏ ਕੰਮ ਬਣ ਜਾਣਗੇ। ਤੁਹਾਨੂੰ ਕਾਰਜ ਖੇਤਰ ਵਿੱਚ ਤਰੱਕੀ ਮਿਲੇਗੀ। ਤੁਹਾਨੂੰ ਤੁਹਾਡਾ ਮਨਚਾਹਿਆ ਤਬਾਦਲਾ ਵੀ ਮਿਲ ਸਕਦਾ ਹੈ। ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਕਾਰੋਬਾਰੀ ਜਾਤਕਾਂ ਦੇ ਲਈ ਤਰੱਕੀ ਦੇ ਰਸਤੇ ਖੋਲੇਗਾ। ਵਿਦੇਸ਼ ਯਾਤਰਾ ਅਤੇ ਦੂਜੇ ਸ਼ਹਿਰਾਂ ਦੀ ਯਾਤਰਾ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ। ਤੁਸੀਂ ਆਪਣੇ ਪਰਿਵਾਰ ਵੱਲ ਪੂਰਾ ਧਿਆਨ ਦੇ ਸਕੋਗੇ। ਸ਼ਾਦੀਸ਼ੁਦਾ ਜੀਵਨ ਵਿੱਚ ਤੁਹਾਨੂੰ ਖਿੱਚੋਤਾਣ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਥਾਨ ਪਰਿਵਰਤਨ ਕਰਨ ਦੇ ਲਈ ਇਹ ਸਮਾਂ ਸਹੀ ਰਹੇਗਾ।

ਉਪਾਅ: ਤੁਹਾਨੂੰ ਸ਼ਨੀਵਾਰ ਦੇ ਦਿਨ ਕੀੜੀਆਂ ਨੂੰ ਆਟਾ ਪਾਉਣਾ ਚਾਹੀਦਾ ਹੈ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਅੱਠਵੇਂ ਘਰ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਸਮੇਂ ਵਿੱਚ ਨੌਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ ਅਤੇ ਇੱਥੇ ਹੀ ਉਦੇ ਹੋਵੇਗਾ।

ਸ਼ਨੀ ਦਾ ਇਹ ਉਦੇ ਤੁਹਾਡੇ ਨੌਵੇਂ ਘਰ ਵਿੱਚ ਹੋਣ ਨਾਲ ਤੁਹਾਨੂੰ ਅਚਾਨਕ ਤੋਂ ਲਾਭ ਹੋਣ ਦਾ ਰਸਤਾ ਮਜ਼ਬੂਤ ਹੋਵੇਗਾ। ਕਈ ਰੁਕੇ ਹੋਏ ਕੰਮ ਅਚਾਨਕ ਸ਼ੁਰੂ ਹੋ ਜਾਣਗੇ ਅਤੇ ਤੁਹਾਡੀਆਂ ਸਮੱਸਿਆਵਾਂ ਦਾ ਅੰਤ ਹੋਵੇਗਾ। ਕਾਰਜ ਖੇਤਰ ਵਿੱਚ ਤਬਾਦਲੇ ਜਾਂ ਨੌਕਰੀ ਬਦਲਣ ਦੀ ਇੱਛਾ ਵੀ ਪੂਰੀ ਹੋ ਸਕਦੀ ਹੈ। ਪਿਤਾ ਜੀ ਦੇ ਨਾਲ ਜੋ ਅਣਬਣ ਚੱਲ ਰਹੀ ਸੀ, ਉਹ ਵੀ ਕੁਝ ਘੱਟ ਹੋ ਜਾਵੇਗੀ। ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਤੁਹਾਨੂੰ ਲੰਬੀ ਯਾਤਰਾ ਦਾ ਮੌਕਾ ਵੀ ਦੇ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਲਾਭ ਹੋਵੇਗਾ। ਪਿਤਾ ਜੀ ਦੀ ਸਿਹਤ ਵਿੱਚ ਕੁਝ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ। ਭੈਣਾਂ/ਭਰਾਵਾਂ ਨੂੰ ਤੁਹਾਡੀ ਮਦਦ ਦੀ ਲੋੜ ਹੋ ਸਕਦੀ ਹੈ। ਉਹਨਾਂ ਦੀ ਮਦਦ ਕਰੋ। ਤੁਹਾਡੇ ਵਿਰੋਧੀਆਂ ਨੂੰ ਸ਼ਨੀ ਦੇ ਉਦੇ ਹੋਣ ਨਾਲ ਨੁਕਸਾਨ ਹੋਵੇਗਾ।

ਉਪਾਅ: ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਾਮ ਦੇ ਸਮੇਂ ਪਿੱਪਲ ਦੇ ਰੁੱਖ ਦੇ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਸੱਤਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਸਮੇਂ ਵਿੱਚ ਸ਼ਨੀ ਦਾ ਗੋਚਰ ਕੁੰਭ ਰਾਸ਼ੀ ਵਿੱਚ ਤੁਹਾਡੇ ਅੱਠਵੇਂ ਘਰ ਵਿੱਚ ਹੋ ਰਿਹਾ ਹੈ। ਉੱਥੇ ਹੀ ਸ਼ਨੀ ਉਦੇ ਹੋਵੇਗਾ।

ਸ਼ਨੀ ਦਾ ਇਹ ਉਦੇ ਤੁਹਾਡੇ ਅੱਠਵੇਂ ਘਰ ਵਿੱਚ ਹੋ ਰਿਹਾ ਹੈ, ਇਸ ਲਈ ਤੁਹਾਨੂੰ ਕੁਝ ਮਾਮਲਿਆਂ ਵਿੱਚ ਸਕਾਰਾਤਮਕਤਾ ਨਾਲ਼ ਅੱਗੇ ਵਧਣਾ ਪਵੇਗਾ ਅਤੇ ਕੁਝ ਚੀਜ਼ਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਇਸ ਦੌਰਾਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਨੂੰ ਵਧਣ ਨਹੀਂ ਦੇਣਾ ਚਾਹੀਦਾ, ਨਹੀਂ ਤਾਂ ਤੁਹਾਡੀ ਸਮੱਸਿਆ ਹੋਰ ਵਧ ਸਕਦੀ ਹੈ ਅਤੇ ਤੁਸੀਂ ਕਿਸੇ ਵੱਡੀ ਬਿਮਾਰੀ ਦੀ ਚਪੇਟ ਵਿੱਚ ਆ ਸਕਦੇ ਹੋ। ਤੁਹਾਡੇ ਤਣਾਅ ਵਿੱਚ ਵੀ ਵਾਧਾ ਹੋ ਸਕਦਾ ਹੈ। ਕਾਰੋਬਾਰ ਵਿੱਚ ਤਰੱਕੀ ਦੀ ਸੰਭਾਵਨਾ ਹੈ। ਕੁਝ ਨਵੇਂ ਕਾਰੋਬਾਰੀ ਸਾਂਝੇਦਾਰਾਂ ਨਾਲ ਵੀ ਸੰਪਰਕ ਸਥਾਪਿਤ ਹੋ ਸਕਦੇ ਹਨ। ਜੇਕਰ ਕੁੰਡਲੀ ਵਿੱਚ ਤੁਹਾਡੀ ਸਥਿਤੀ ਅਨੁਕੂਲ ਨਹੀਂ ਹੈ ਤਾਂ ਅਜਿਹੇ ਵਿੱਚ ਇਸ ਨੂੰ ਸ਼ਨੀ ਦੀ ਢਈਆ ਕਿਹਾ ਜਾਵੇਗਾ, ਜਿਸ ਨੂੰ ਕੰਟਕ ਸ਼ਨੀ ਵੀ ਕਹਿੰਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਕੁਝ ਸੰਭਲ ਕੇ ਚੱਲਣਾ ਪਵੇਗਾ। ਦੀਰਘਕਾਲੀਨ ਯੋਜਨਾਵਾਂ ਬਣਾਉਣ ਦੇ ਲਈ ਇਹ ਸਮਾਂ ਉਚਿਤ ਰਹੇਗਾ। ਸਹੁਰੇ ਪੱਖ ਦੇ ਮੈਂਬਰਾਂ ਨਾਲ ਤੁਹਾਡਾ ਤਾਲਮੇਲ ਬਿਹਤਰ ਬਣੇਗਾ ਅਤੇ ਸਬੰਧ ਸੁੱਧਰਣਗੇ। ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਗਿਆਨ ਅਤੇ ਧਰਮ ਦੀਆਂ ਗੱਲਾਂ ਵਿੱਚ ਤੁਹਾਡੀ ਦਿਲਚਸਪੀ ਵਧ ਸਕਦੀ ਹੈ। ਧਨ ਪ੍ਰਾਪਤੀ ਦੀ ਸੰਭਾਵਨਾ ਵੀ ਬਣੇਗੀ ਅਤੇ ਸੰਤਾਨ ਸੁੱਖ ਦੀ ਵੀ ਪ੍ਰਾਪਤੀ ਹੋਵੇਗੀ।

ਉਪਾਅ: ਦੁੱਧ ਵਿੱਚ ਕਾਲ਼ੇ ਤਿਲ ਪਾ ਕੇ ਉਸ ਨਾਲ਼ ਸ਼ਿਵ ਜੀ ਦਾ ਜਲ-ਅਭਿਸ਼ੇਕ ਕਰੋ

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸ਼ਨੀ ਦਾ ਕੁੰਭ ਰਾਸ਼ੀ ਵਿੱਚ ਇਹ ਉਦੇ ਤੁਹਾਡੇ ਰਾਸ਼ੀ ਦੇ ਸੱਤਵੇਂ ਘਰ ਵਿੱਚ ਹੋਵੇਗਾ। ਸ਼ਨੀ ਮਹਾਰਾਜ ਤੁਹਾਡੀ ਰਾਸ਼ੀ ਦੇ ਲਈ ਛੇਵੇਂ ਅਤੇ ਸੱਤਵੇਂ ਘਰ ਦਾ ਸੁਆਮੀ ਹੈ।

ਸੱਤਵੇਂ ਘਰ ਵਿੱਚ ਸ਼ਨੀ ਨੂੰ ਦਿਗਬਲ ਪ੍ਰਾਪਤ ਹੁੰਦਾ ਹੈ। ਅਜਿਹੇ ਵਿੱਚ ਸ਼ਨੀ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ। ਵਰਤਮਾਨ ਸਮੇਂ ਵਿੱਚ ਸ਼ਨੀ ਤੁਹਾਡੇ ਸੱਤਵੇਂ ਘਰ ਵਿੱਚ ਉਦੇ ਹੋ ਰਿਹਾ ਹੈ। ਅਜਿਹੇ ਵਿੱਚ ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਦਾ ਸਮਾਂ ਤੁਹਾਡੇ ਕਾਰੋਬਾਰ ਦੀ ਤਰੱਕੀ ਦੇ ਲਈ ਨਿਸ਼ਚਿਤ ਤੌਰ ਤੇ ਫਲਦਾਇਕ ਹੋ ਸਕਦਾ ਹੈ। ਦੀਰਘਕਾਲੀਨ ਯੋਜਨਾਵਾਂ ਤੋਂ ਤੁਹਾਨੂੰ ਲਾਭ ਮਿਲੇਗਾ। ਕਾਰੋਬਾਰੀ ਸਾਂਝੇਦਾਰਾਂ ਨਾਲ ਤੁਹਾਡੇ ਸਬੰਧ ਸੁੱਧਰਣਗੇ। ਕਾਰੋਬਾਰੀ ਯਾਤਰਾਵਾਂ ਨਾਲ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ। ਤੁਹਾਨੂੰ ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਜੇਕਰ ਦੰਪਤੀ ਜੀਵਨ ਵਿੱਚ ਕੁਝ ਸਮੱਸਿਆਵਾਂ ਆ ਰਹੀਆਂ ਸਨ, ਤਾਂ ਉਹ ਹੌਲੀ-ਹੌਲੀ ਦੂਰ ਹੋ ਜਾਣਗੀਆਂ। ਜੇਕਰ ਕਿਸੇ ਬੈਂਕ ਤੋਂ ਲੋਨ ਲਈ ਅਵੇਦਨ ਕੀਤਾ ਸੀ, ਤਾਂ ਉਹ ਤੁਹਾਨੂੰ ਮਿਲ ਸਕਦਾ ਹੈ।

ਉਪਾਅ:ਤੁਹਾਨੂੰ ਆਪਣੇ ਅਧੀਨ ਕੰਮ ਕਰਨ ਵਾਲੇ ਲੋਕਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਹਨਾਂ ਉੱਤੇ ਬੇਵਜ੍ਹਾ ਗੁੱਸਾ ਨਹੀਂ ਕਰਨਾ ਚਾਹੀਦਾ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਜੇਕਰ ਤੁਹਾਡਾ ਜਨਮ ਕੰਨਿਆ ਰਾਸ਼ੀ ਵਿੱਚ ਹੋਇਆ ਹੈ, ਤਾਂ ਸ਼ਨੀ ਤੁਹਾਡੀ ਰਾਸ਼ੀ ਦੇ ਲਈ ਪੰਜਵੇਂ ਅਤੇ ਛੇਵੇਂ ਘਰ ਦਾ ਸੁਆਮੀ ਹੈ, ਜੋ ਵਰਤਮਾਨ ਸਮੇਂ ਵਿੱਚ ਕੁੰਭ ਰਾਸ਼ੀ ਵਿੱਚ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ ਅਤੇ ਇੱਥੇ ਹੀ ਉਦਿਤ ਹੋਵੇਗਾ।

ਸ਼ਨੀ ਦਾ ਇਹ ਉਦੇ ਛੇਵੇਂ ਘਰ ਵਿੱਚ ਹੋਣ ਨਾਲ ਤੁਹਾਡੀ ਰੋਗ-ਪ੍ਰਤੀਰੋਧਕ ਖਮਤਾ ਵਧੇਗੀ ਅਤੇ ਪੁਰਾਣੇ ਰੋਗਾਂ ਤੋਂ ਹੌਲੀ-ਹੌਲੀ ਛੁਟਕਾਰਾ ਮਿਲਣ ਦੀ ਸੰਭਾਵਨਾ ਬਣੇਗੀ। ਜੇਕਰ ਕੋਰਟ ਵਿੱਚ ਕੋਈ ਮੁਕੱਦਮਾ ਤੁਹਾਡੇ ਵਿਰੁੱਧ ਚੱਲ ਰਿਹਾ ਹੈ, ਤਾਂ ਉਸ ਵਿੱਚ ਵੀ ਸਥਿਤੀਆਂ ਤੁਹਾਡੇ ਪੱਖ ਵਿੱਚ ਬਣਨ ਦੀ ਸੰਭਾਵਨਾ ਬਣੇਗੀ। ਵਿਦਿਆਰਥੀਆਂ ਨੂੰ ਪ੍ਰਤਿਯੋਗਿਤਾ ਪ੍ਰੀਖਿਆ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਬਣੇਗੀ। ਇਸ ਲਈ ਤੁਹਾਨੂੰ ਉੱਚ ਅਧਿਐਨ ਜਾਂ ਸਰਕਾਰੀ ਨੌਕਰੀ ਦੇ ਲਈ ਭਰਪੂਰ ਤਿਆਰੀ ਕਰਨੀ ਚਾਹੀਦੀ ਹੈ। ਕਾਰਜ ਸਥਾਨ ‘ਤੇ ਤੁਹਾਨੂੰ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉਸ ਵਿੱਚ ਵੀ ਕੁਝ ਕਮੀ ਆਵੇਗੀ ਅਤੇ ਤੁਹਾਨੂੰ ਸੰਘਰਸ਼ ਦਾ ਫਲ ਮਿਲੇਗਾ। ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਕਾਨੂੰਨੀ ਵਾਦ-ਵਿਵਾਦ ਵਿੱਚ ਤੁਹਾਡੇ ਲਈ ਸਫਲਤਾ ਦੀ ਸੰਭਾਵਨਾ ਜਗਾਵੇਗਾ। ਤੁਹਾਡੇ ਜਿਹੜੇ ਲੁਕੇ ਹੋਏ ਦੁਸ਼ਮਣ ਸਨ, ਉਹ ਤੁਹਾਡੇ ਸਾਹਮਣੇ ਆ ਜਾਣਗੇ ਅਤੇ ਤੁਸੀਂ ਉਹਨਾਂ ਉੱਤੇ ਜਿੱਤ ਪ੍ਰਾਪਤ ਕਰ ਸਕੋਗੇ। ਤੁਹਾਡੇ ਮਾਮੇ ਪੱਖ ਨਾਲ ਤੁਹਾਡੇ ਸਬੰਧ ਸੁੱਧਰਣਗੇ। ਲੰਬੀ ਯਾਤਰਾ ਦੀ ਸੰਭਾਵਨਾ ਵੀ ਬਣ ਸਕਦੀ ਹੈ। ਇਸ ਦੌਰਾਨ ਤੁਹਾਨੂੰ ਕੋਈ ਵੱਡਾ ਬੈਂਕ ਲੋਨ ਲੈਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਸ ਨੂੰ ਚੁਕਾਉਣ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ। ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਦੀ ਸੰਭਾਵਨਾ ਬਣੇਗੀ ਅਤੇ ਤੁਹਾਡਾ ਪ੍ਰੇਮ ਪਰਵਾਨ ਚੜ੍ਹੇਗਾ। ਸੰਤਾਨ ਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ।

ਉਪਾਅ: ਸ਼ਨੀ ਦੇਵ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਆਪਣੇ ਜੀਵਨ ਵਿੱਚ ਅਨੁਸ਼ਾਸਿਤ ਰਹਿਣਾ ਚਾਹੀਦਾ ਹੈ ਅਤੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ

ਕੰਨਿਆ ਹਫਤਾਵਰੀ ਰਾਸ਼ੀਫਲ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਯੋਗਕਾਰਕ ਗ੍ਰਹਿ ਹੈ, ਕਿਉਂਕਿ ਇਹ ਤੁਹਾਡੇ ਕੇਂਦਰ ਘਰ ਅਤੇ ਤ੍ਰਿਕੋਣ ਘਰ ਦਾ ਸੁਆਮੀ ਹੈ, ਯਾਨੀ ਕਿ ਤੁਹਾਡਾ ਚੌਥੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਸਮੇਂ ਵਿੱਚ ਇਹ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ ਅਤੇ ਇਸ ਘਰ ਵਿੱਚ ਇਹ ਉਦੇ ਹੋਣ ਵਾਲਾ ਹੈ।

ਸ਼ਨੀ ਦਾ ਇਹ ਉਦੇ ਪੰਜਵੇਂ ਘਰ ਵਿੱਚ ਹੋਣ ਨਾਲ ਤੁਹਾਨੂੰ ਆਪਣੀ ਸੰਤਾਨ ਤੋਂ ਸੁੱਖ ਪ੍ਰਾਪਤੀ ਦੇ ਸੰਭਾਵਨਾ ਬਣੇਗੀ। ਜੇਕਰ ਤੁਸੀਂ ਬਹੁਤ ਲੰਬੇ ਸਮੇਂ ਤੋਂ ਸੰਤਾਨ ਪ੍ਰਾਪਤੀ ਦੀ ਇੱਛਾ ਰੱਖ ਰਹੇ ਸੀ, ਤਾਂ ਹੁਣ ਇਸ ਇੱਛਾ ਦੇ ਪੂਰੇ ਹੋਣ ਦੀ ਸੰਭਾਵਨਾ ਹੈ। ਤੁਹਾਡੇ ਪ੍ਰੇਮ ਸਬੰਧਾਂ ਦੇ ਲਈ ਪ੍ਰੀਖਿਆ ਤੋਂ ਬਾਅਦ ਹੁਣ ਅੱਗੇ ਵਧਣ ਦਾ ਸਮਾਂ ਹੈ, ਅਰਥਾਤ ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ। ਜੇਕਰ ਤੁਸੀਂ ਸਿੰਗਲ ਜਾਤਕ ਹੋ ਤਾਂ ਤੁਹਾਡੇ ਵਿਆਹ ਦੀ ਗੱਲ ਅੱਗੇ ਵੱਧ ਸਕਦੀ ਹੈ। ਪੜ੍ਹਾਈ ਨੂੰ ਲੈ ਕੇ ਤੁਹਾਨੂੰ ਸਖਤ ਅਨੁਸ਼ਾਸਨ ਵਿੱਚ ਰਹਿਣਾ ਪਵੇਗਾ। ਜਿੱਥੋਂ ਤੱਕ ਨੌਕਰੀ ਦੀ ਗੱਲ ਹੈ, ਤਾਂ ਨੌਕਰੀ ਵਿੱਚ ਬਦਲਾਵ ਆ ਸਕਦਾ ਹੈ ਜਾਂ ਤੁਹਾਨੂੰ ਦੂਜੀ ਨੌਕਰੀ ਪ੍ਰਾਪਤ ਹੋਣ ਦੀ ਸੰਭਾਵਨਾ ਬਣੇਗੀ। ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਣ ਨਾਲ਼ ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਅਤੇ ਕਾਰੋਬਾਰ ਵਿੱਚ ਵੀ ਤਰੱਕੀ ਹੋਵੇਗੀ। ਸ਼ਾਦੀਸ਼ੁਦਾ ਜਾਤਕਾਂ ਦਾ ਆਪਣੇ ਜੀਵਨਸਾਥੀ ਨਾਲ ਪ੍ਰੇਮ ਵਧੇਗਾ ਅਤੇ ਜੀਵਨਸਾਥੀ ਦੇ ਮਾਧਿਅਮ ਤੋਂ ਉਹਨਾਂ ਨੂੰ ਧਨ-ਲਾਭ ਵੀ ਹੋ ਸਕਦਾ ਹੈ। ਇਸ ਦੌਰਾਨ ਤੁਹਾਨੂੰ ਜੀਵਨ ਵਿੱਚ ਅਨੁਸ਼ਾਸਿਤ ਤਰੀਕੇ ਨਾਲ ਹਰ ਕੰਮ ਨੂੰ ਕਰਨਾ ਸਫਲਤਾ ਦੇਵੇਗਾ।

ਉਪਾਅ: ਤੁਹਾਨੂੰ ਖਾਸ ਤੌਰ ‘ਤੇ ਸ਼ਨੀਵਾਰ ਦੇ ਦਿਨ ਨੇਤਰਹੀਣਾਂ ਨੂੰ ਭੋਜਨ ਕਰਵਾਉਣਾ ਚਾਹੀਦਾ ਹੈ ਜਾਂ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਤੀਜੇ ਘਰ ਅਤੇ ਚੌਥੇ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਸਮੇਂ ਵਿੱਚ ਕੁੰਭ ਰਾਸ਼ੀ ਵਿੱਚ ਤੁਹਾਡੀ ਰਾਸ਼ੀ ਤੋਂ ਚੌਥੇ ਸਥਾਨ ਵਿੱਚ ਗੋਚਰ ਕਰ ਰਿਹਾ ਹੈ ਅਤੇ ਇੱਥੇ ਹੀ ਉਦੇ ਹੋਵੇਗਾ।

ਸ਼ਨੀ ਦਾ ਇਹ ਉਦੇ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਚੌਥੇ ਘਰ ਵਿੱਚ ਹੋਣ ਨਾਲ ਤੁਹਾਨੂੰ ਇਸ ਦੌਰਾਨ ਆਪਣੀ ਮਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਪਰਿਵਾਰਿਕ ਸਮੱਸਿਆਵਾਂ ਵੱਲ ਵੀ ਧਿਆਨ ਦੇਣਾ ਪਵੇਗਾ ਅਤੇ ਆਪਣੀ ਜ਼ਿੰਮੇਦਾਰੀ ਨਿਭਾਓਣੀ ਪਵੇਗੀ, ਨਹੀਂ ਤਾਂ ਘਰ ਵਿੱਚ ਤੁਹਾਡਾ ਅਹੁਦਾ ਨੀਚੇ ਜਾ ਸਕਦਾ ਹੈ। ਜ਼ਿਆਦਾ ਆਤਮਵਿਸ਼ਵਾਸੀ ਹੋਣ ਤੋਂ ਬਚਣਾ ਪਵੇਗਾ ਅਤੇ ਕਿਸੇ ਗੱਲ ਉੱਤੇ ਈਗੋ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰਨੀ ਪਵੇਗੀ। ਪਰਿਵਾਰਿਕ ਜੀਵਨ ਦੇ ਨਾਲ-ਨਾਲ ਪੇਸ਼ੇਵਰ ਜੀਵਨ ਵੱਲ ਵੀ ਧਿਆਨ ਲਗਾਉਣਾ ਪਵੇਗਾ। ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਨੌਕਰੀ ਵਿੱਚ ਤੁਹਾਨੂੰ ਹੋਰ ਜ਼ਿਆਦਾ ਮਿਹਨਤ ਅਤੇ ਸਾਵਧਾਨੀ ਦੀ ਜ਼ਰੂਰਤ ਹੈ। ਇਸ ਦੌਰਾਨ ਤੁਸੀਂ ਕੋਈ ਪੁਰਾਣਾ ਵਾਹਨ ਖਰੀਦ ਸਕਦੇ ਹੋ ਜਾਂ ਕਿਸੇ ਬਣੀ-ਬਣਾਈ ਪ੍ਰਾਪਰਟੀ ਨੂੰ ਖਰੀਦਣ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਜਿਸ ਮਕਾਨ ਵਿੱਚ ਤੁਸੀਂ ਰਹਿੰਦੇ ਹੋ, ਉਸ ਨੂੰ ਰੈਨੋਵੇਟ ਕਰਨ ਲਈ ਵੀ ਚੰਗਾ ਸਮਾਂ ਹੈ। ਜੇਕਰ ਤੁਹਾਡਾ ਆਪਣੇ ਭੈਣ/ਭਰਾ ਨਾਲ ਪ੍ਰਾਪਰਟੀ ਸਬੰਧੀ ਕੋਈ ਵਿਵਾਦ ਚੱਲ ਰਿਹਾ ਹੈ, ਤਾਂ ਉਸ ਦੇ ਦੂਰ ਹੋਣ ਦੀ ਸੰਭਾਵਨਾ ਬਣੇਗੀ ਅਤੇ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣੇਗਾ। ਤੁਹਾਡੇ ਨਿਵਾਸ ਸਥਾਨ ਵਿੱਚ ਪਰਿਵਰਤਨ ਹੋਣ ਦੀ ਸੰਭਾਵਨਾ ਵੀ ਬਣ ਸਕਦੀ ਹੈ।

ਉਪਾਅ:ਤੁਹਾਨੂੰ ਸ਼ਨੀਵਾਰ ਦੇ ਦਿਨ ਚਮੇਲੀ ਦੇ ਤੇਲ ਦਾ ਦੀਵਾ ਜਗਾ ਕੇ ਸ਼ਾਮ ਨੂੰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ: ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਕੁੰਭ ਰਾਸ਼ੀ ਵਿੱਚ ਸ਼ਨੀ ਦਾ ਉਦੇ ਤੁਹਾਡੀ ਰਾਸ਼ੀ ਤੋਂ ਤੀਜੇ ਘਰ ਵਿੱਚ ਹੋਣ ਵਾਲਾ ਹੈ। ਸ਼ਨੀ ਮਹਾਰਾਜ ਤੁਹਾਡੇ ਦੂਜੇ ਅਤੇ ਤੀਜੇ ਘਰ ਦਾ ਸੁਆਮੀ ਹੈ ਅਤੇ ਸ਼ਨੀ ਦਾ ਵਰਤਮਾਨ ਗੋਚਰ ਵੀ ਤੁਹਾਡੇ ਤੀਜੇ ਘਰ ਵਿੱਚ ਹੀ ਹੋ ਰਿਹਾ ਹੈ।

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਦੇਵਤਾ ਦਾ ਉਦੇ ਹੋਣਾ ਕਾਫੀ ਅਨੁਕੂਲ ਰਹੇਗਾ। ਇਸ ਦੌਰਾਨ ਤੁਹਾਨੂੰ ਯਾਤਰਾਵਾਂ ਤੋਂ ਲਾਭ ਹੋਵੇਗਾ। ਕਿਸੇ ਪੁਰਾਣੇ ਮਿੱਤਰ ਨਾਲ ਮੁਲਾਕਾਤ ਹੋ ਸਕਦੀ ਹੈ, ਜਿਸ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਹੋਣਗੀਆਂ। ਦੋਸਤਾਂ ਦੇ ਨਾਲ ਚੰਗਾ ਸਮਾਂ ਬਤੀਤ ਹੋਵੇਗਾ। ਤੁਹਾਨੂੰ ਆਪਣੇ ਕੰਮਾਂ ਵਿੱਚ ਦੋਸਤਾਂ, ਪਰਿਵਾਰ ਦੇ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਦਾ ਸਹਿਯੋਗ ਮਿਲੇਗਾ। ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਵਿੱਚ ਤੁਹਾਡੇ ਪਰਿਵਾਰ ਦਾ ਕੋਈ ਛੋਟਾ ਮੈਂਬਰ ਜਾਂ ਕੋਈ ਭੈਣ/ਭਰਾ ਵਿਦੇਸ਼ ਜਾ ਸਕਦਾ ਹੈ। ਕਾਰਜ ਖੇਤਰ ਵਿੱਚ ਵੀ ਤੁਹਾਨੂੰ ਸਹਿਕਰਮੀਆਂ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ। ਤੁਹਾਡਾ ਕੋਈ ਖਾਸ ਮਿੱਤਰ ਹੀ ਤੁਹਾਡਾ ਪ੍ਰੇਮੀ ਬਣ ਸਕਦਾ ਹੈ। ਇਸ ਦੌਰਾਨ ਤੁਹਾਨੂੰ ਹਰ ਪਾਸੇ ਤੋਂ ਚੰਗਾ ਲਾਭ ਮਿਲਣ ਦੀ ਸੰਭਾਵਨਾ ਬਣੇਗੀ। ਤੁਹਾਨੂੰ ਆਲਸ ਨੂੰ ਤਿਆਗਣਾ ਚਾਹੀਦਾ ਹੈ ਅਤੇ ਖੂਬ ਮਿਹਨਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਖਰਚਿਆਂ ਵਿੱਚ ਕਮੀ ਆਵੇਗੀ, ਜਿਸ ਨਾਲ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੋਵੇਗਾ।

ਉਪਾਅ:ਤੁਹਾਨੂੰ ਆਲਸ ਤੋਂ ਬਚਣਾ ਚਾਹੀਦਾ ਹੈ ਅਤੇ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਮਹੱਤਵਪੂਰਣ ਗ੍ਰਹਿ ਹੈ, ਕਿਉਂਕਿ ਇਹ ਤੁਹਾਡੀ ਰਾਸ਼ੀ ਦਾ ਸੁਆਮੀ ਹੈ ਅਤੇ ਇਸ ਦੇ ਨਾਲ ਹੀ ਤੁਹਾਡੇ ਧਨ ਦੇ ਘਰ ਯਾਨੀ ਕਿ ਦੂਜੇ ਘਰ ਦਾ ਸੁਆਮੀ ਵੀ ਹੈ। ਵਰਤਮਾਨ ਸਮੇਂ ਵਿੱਚ ਸ਼ਨੀ ਤੁਹਾਡੇ ਦੂਜੇ ਘਰ ਵਿੱਚ ਕੁੰਭ ਰਾਸ਼ੀ ਵਿੱਚ ਗੋਚਰ ਕਰ ਰਿਹਾ ਹੈ ਅਤੇ ਇਸੇ ਕੁੰਭ ਰਾਸ਼ੀ ਵਿੱਚ ਸ਼ਨੀ ਉਦੇ ਹੋਵੇਗਾ।

ਸ਼ਨੀ ਦਾ ਇਹ ਉਦੇ ਤੁਹਾਡੇ ਦੂਜੇ ਘਰ ਵਿੱਚ ਹੋਣ ਨਾਲ ਤੁਹਾਡਾ ਧਨ ਦਾ ਘਰ ਮਜ਼ਬੂਤ ਹੋਵੇਗਾ, ਜਿਸ ਨਾਲ ਧਨ-ਲਾਭ ਦੀ ਸੰਭਾਵਨਾ ਬਣੇਗੀ। ਜੇਕਰ ਤੁਹਾਡੀ ਕੋਈ ਆਰਥਿਕ ਯੋਜਨਾ ਅਟਕ ਗਈ ਸੀ, ਜਾਂ ਕੋਈ ਅਜਿਹਾ ਕੰਮ, ਜਿਸ ਤੋਂ ਤੁਹਾਨੂੰ ਪੈਸਾ ਪ੍ਰਾਪਤ ਹੋ ਰਿਹਾ ਸੀ, ਰੁਕ ਗਿਆ ਸੀ, ਤਾਂ ਉਹ ਫੇਰ ਸ਼ੁਰੂ ਹੋ ਜਾਵੇਗਾ ਅਤੇ ਤੁਹਾਨੂੰ ਭਰਪੂਰ ਧਨ ਮਿਲੇਗਾ। ਤੁਹਾਡਾ ਬੈਂਕ ਬੈਲੇਂਸ ਵਧੇਗਾ। ਪਰਿਵਾਰ ਵਿੱਚ ਤੁਹਾਡੀ ਸਾਖ਼ ਵਧੇਗੀ। ਜੇਕਰ ਤੁਸੀਂ ਕਿਸੇ ਪੁਰਾਣੀ ਜਾਂ ਗੰਭੀਰ ਬਿਮਾਰੀ ਦੀ ਚਪੇਟ ਵਿੱਚ ਹੋ, ਤਾਂ ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਤੁਹਾਡੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਪਰਿਵਾਰ ਦੇ ਮੈਂਬਰਾਂ ਨਾਲ ਚੱਲ ਰਹੇ ਵਾਦ-ਵਿਵਾਦ ਤੋਂ ਛੁਟਕਾਰਾ ਮਿਲੇਗਾ। ਤੁਹਾਡੀ ਬੱਚਤ ਕਰਨ ਦੀ ਪ੍ਰਵਿਰਤੀ ਵਧੇਗੀ। ਤੁਹਾਨੂੰ ਕਾਰਜ ਖੇਤਰ ਵਿੱਚ ਉੱਚ ਅਹੁਦੇ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਤੁਹਾਨੂੰ ਯੋਗ ਅਤੇ ਅਨੁਸ਼ਾਸਨ ਦਾ ਪਾਲਣ ਕਰਨਾ ਚਾਹੀਦਾ ਹੈ, ਜਿਸ ਨਾਲ ਨਾ ਕੇਵਲ ਤੁਹਾਡੀ ਸਿਹਤ ਸੁਧਰੇਗੀ, ਬਲਕਿ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਸਕੇਗੀ। ਇਸ ਦੌਰਾਨ ਤੁਹਾਨੂੰ ਕਿਸੇ ਪ੍ਰਾਪਰਟੀ ਦੀ ਖਰੀਦ/ਵੇਚ ਤੋਂ ਵੀ ਉੱਤਮ ਲਾਭ ਪ੍ਰਾਪਤ ਹੋ ਸਕਦਾ ਹੈ।

ਉਪਾਅ:ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਨੀ ਦੇਵ ਦੇ ਬੀਜ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਦਾ ਉਦੇ ਹੋਣਾ ਬਹੁਤ ਮਹੱਤਵਪੂਰਣ ਸਾਬਿਤ ਹੋਵੇਗਾ, ਕਿਉਂਕਿ ਇਹ ਤੁਹਾਡੇ ਬਾਰ੍ਹਵੇਂ ਘਰ ਦਾ ਸੁਆਮੀ ਹੋਣ ਦੇ ਨਾਲ-ਨਾਲ ਤੁਹਾਡੀ ਰਾਸ਼ੀ ਦਾ ਸੁਆਮੀ ਵੀ ਹੈ ਅਤੇ ਵਰਤਮਾਨ ਸਮੇਂ ਵਿੱਚ ਤੁਹਾਡੀ ਰਾਸ਼ੀ ਕੁੰਭ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸ਼ਨੀ ਦਾ ਉਦੇ ਤੁਹਾਡੀ ਰਾਸ਼ੀ ਵਿੱਚ ਹੋਣ ਨਾਲ ਇਹ ਤੁਹਾਡੇ ਲਈ ਬਹੁਤ ਪ੍ਰਭਾਵਸ਼ਾਲੀ ਹੋਵੇਗਾ। ਇਸ ਦੌਰਾਨ ਤੁਹਾਨੂੰ ਆਪਣੇ ਵਿਅਕਤਿੱਤਵ ਵੱਲ ਧਿਆਨ ਦੇਣਾ ਪਵੇਗਾ। ਤੁਹਾਨੂੰ ਆਪਣੇ ਜੀਵਨ ਦੀਆਂ ਕਮੀਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਤੁਸੀਂ ਬਹੁਤ ਕੁਝ ਸਿੱਖਿਆ ਹੈ, ਹੁਣ ਇਸ ਨੂੰ ਆਪਣੇ ਜੀਵਨ ਵਿੱਚ ਇਸਤੇਮਾਲ ਕਰਨ ਦਾ ਸਮਾਂ ਆ ਗਿਆ ਹੈ, ਜਿਸ ਨਾਲ ਤੁਹਾਡੇ ਵਿਅਕਤਿੱਤਵ ਅਤੇ ਸਰੀਰ ਦਾ ਵਿਕਾਸ ਹੋਵੇਗਾ। ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਵਿੱਚ ਤੁਹਾਨੂੰ ਬਿਲਕੁਲ ਵੀ ਆਲਸ ਨਹੀਂ ਕਰਨਾ ਚਾਹੀਦਾ, ਬਲਕਿ ਹਰ ਕੰਮ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਆਪਣੀ ਨਵੀਂ ਰੁਟੀਨ ਨੂੰ ਬਣਾਉਣ ਲਈ ਇਹ ਸਭ ਤੋਂ ਚੰਗਾ ਸਮਾਂ ਹੋਵੇਗਾ। ਯੋਗ, ਮੈਡੀਟੇਸ਼ਨ, ਕਸਰਤ ਆਦਿ ਨੂੰ ਆਪਣੀ ਰੁਟੀਨ ਵਿੱਚ ਸ਼ਾਮਿਲ ਕਰੋ ਅਤੇ ਆਪਣੇ ਮਨ ਅਤੇ ਸਰੀਰ ਦੀ ਊਰਜਾ ਨੂੰ ਵਧਾਉਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਸੀਂ ਊਰਜਾਵਾਨ ਰਹੋਗੇ ਅਤੇ ਹਰ ਕੰਮ ਨੂੰ ਬਹੁਤ ਚੰਗੀ ਤਰ੍ਹਾਂ ਕਰ ਸਕੋਗੇ। ਕਾਰਜ ਖੇਤਰ ਵਿੱਚ ਵੀ ਤੁਹਾਨੂੰ ਤਰੱਕੀ ਮਿਲੇਗੀ। ਤੁਹਾਡੀ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੋਵੇਗਾ ਅਤੇ ਪੇਸ਼ੇਵਰ ਜੀਵਨ ਦੇ ਲਈ ਵੀ ਇਹ ਸਮਾਂ ਚੰਗਾ ਰਹੇਗਾ। ਤੁਹਾਡੇ ਦੰਪਤੀ ਜੀਵਨ ਵਿੱਚ ਵੀ ਸੁਧਾਰ ਆਵੇਗਾ। ਪਰ ਤੁਸੀਂ ਸਪਸ਼ਟਵਾਦੀ ਹੋ ਅਤੇ ਇਹ ਗੱਲ ਕਈ ਵਾਰ ਤੁਹਾਡੇ ਜੀਵਨਸਾਥੀ ਨੂੰ ਬੁਰੀ ਲੱਗ ਸਕਦੀ ਹੈ। ਫੇਰ ਵੀ ਤੁਸੀਂ ਆਪਣੀ ਗੱਲ ਉੱਤੇ ਟਿਕੇ ਰਹੋਗੇ। ਇਸ ਨਾਲ ਹੌਲੀ-ਹੌਲੀ ਤੁਹਾਡੇ ਸਬੰਧਾਂ ਵਿੱਚ ਸੁਧਾਰ ਆਵੇਗਾ। ਤੁਸੀਂ ਆਪਣੇ ਭੈਣਾਂ/ਭਰਾਵਾਂ ਦੇ ਲਈ ਬਹੁਤ ਕੁਝ ਕਰਨਾ ਚਾਹੁੰਦੇ ਹੋ ਅਤੇ ਉਹਨਾਂ ਦੀ ਮਦਦ ਕਰੋਗੇ, ਜਿਸ ਨਾਲ ਉਹਨਾਂ ਨਾਲ ਤੁਹਾਡੇ ਸਬੰਧ ਸੁੱਧਰਣਗੇ। ਛੋਟੀਆਂ-ਮੋਟੀਆਂ ਯਾਤਰਾਵਾਂ ਨਾਲ ਤੁਹਾਨੂੰ ਸਫਲਤਾ ਮਿਲੇਗੀ। ਤੁਹਾਨੂੰ ਜੀਵਨ ਵਿੱਚ ਸਫਲ ਹੋਣ ਦੇ ਲਈ ਆਪਣੀਆਂ ਕੋਸ਼ਿਸ਼ਾਂ ਵਿੱਚ ਨਿਰੰਤਰਤਾ ਬਣਾ ਕੇ ਰੱਖਣ ਵੱਲ ਧਿਆਨ ਦੇਣਾ ਪਵੇਗਾ।

ਉਪਾਅ:ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਨੀ ਦੇਵ ਦੇ ਮਹਾਰਾਜ ਦਸ਼ਰਥ ਕ੍ਰਿਤ ਨੀਲ ਸ਼ਨੀ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਗਿਆਰ੍ਹਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਗ੍ਰਹਿ ਹੈ ਅਤੇ ਵਰਤਮਾਨ ਸਮੇਂ ਵਿੱਚ ਸ਼ਨੀ ਦਾ ਗੋਚਰ ਤੁਹਾਡੀ ਰਾਸ਼ੀ ਤੋਂ ਬਾਰ੍ਹਵੇਂ ਘਰ ਵਿੱਚ ਚੱਲ ਰਿਹਾ ਹੈ। ਤੁਹਾਡੀ ਰਾਸ਼ੀ ਦੇ ਬਾਰ੍ਹਵੇਂ ਘਰ ਵਿੱਚ ਹੀ ਸ਼ਨੀ ਉਦੇ ਹੋਵੇਗਾ।

ਸ਼ਨੀ ਦਾ ਇਹ ਉਦੇ ਤੁਹਾਡੀ ਰਾਸ਼ੀ ਦੇ ਬਾਰ੍ਹਵੇਂ ਘਰ ਵਿੱਚ ਹੋਣ ਨਾਲ ਤੁਹਾਡੇ ਵਿਦੇਸ਼ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਤੁਹਾਡਾ ਵੀਜ਼ਾ ਲੱਗ ਸਕਦਾ ਹੈ। ਤੁਹਾਨੂੰ ਆਪਣੀ ਸਿਹਤ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਪਵੇਗੀ। ਛੋਟੀਆਂ-ਮੋਟੀਆਂ ਬਿਮਾਰੀਆਂ ਨੂੰ ਵੀ ਨਜ਼ਰਅੰਦਾਜ਼ ਨਾ ਕਰੋ, ਨਹੀਂ ਤਾਂ ਉਹ ਗੰਭੀਰ ਬਿਮਾਰੀ ਦਾ ਰੂਪ ਲੈ ਸਕਦੀਆਂ ਹਨ। ਇਸ ਦੌਰਾਨ ਤੁਹਾਨੂੰ ਆਪਣੇ ਖਰਚਿਆਂ ਉੱਤੇ ਕੰਟਰੋਲ ਰੱਖਣਾ ਚਾਹੀਦਾ ਹੈ, ਕਿਉਂਕਿ ਸ਼ਨੀ ਦਾ ਕੁੰਭ ਰਾਸ਼ੀ ਵਿੱਚ ਉਦੇ ਹੋਣ ਨਾਲ ਇਹ ਬਹੁਤ ਤੇਜ਼ ਗਤੀ ਨਾਲ ਵਧਣਗੇ, ਜਿਸ ਦਾ ਅਸਰ ਤੁਹਾਡੀ ਆਰਥਿਕ ਸਥਿਤੀ ਦੇ ਉੱਤੇ ਪੈਣ ਦੀ ਸੰਭਾਵਨਾ ਬਣੀ ਰਹੇਗੀ। ਤੁਹਾਡੇ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦੀ ਸਿਹਤ ਵਿਗੜਨ ਦੀ ਸੰਭਾਵਨਾ ਵੀ ਬਣ ਸਕਦੀ ਹੈ। ਇਸ ਲਈ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖੋ। ਤੁਹਾਨੂੰ ਯੋਗ ਅਤੇ ਮੈਡੀਟੇਸ਼ਨ ਕਰਨਾ ਚਾਹੀਦਾ ਹੈ ਅਤੇ ਗਰੀਬਾਂ ਨੂੰ ਕੁਝ ਖਾਸ ਦਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਉਹਨਾਂ ਦਾ ਆਸ਼ੀਰਵਾਦ ਵੀ ਮਿਲੇਗਾ ਅਤੇ ਇਸ ਨਾਲ ਤੁਹਾਡੇ ਸਭ ਕੰਮ ਬਣਨ ਦੀ ਸੰਭਾਵਨਾ ਬਣੇਗੀ।

ਉਪਾਅ:ਤੁਹਾਨੂੰ ਸ਼ਨੀਵਾਰ ਦੇ ਦਿਨ ਛਾਇਆ ਦਾਨ ਕਰਨਾ ਚਾਹੀਦਾ ਹੈ। ਇਸ ਦੇ ਲਈ ਕਿਸੇ ਮਿੱਟੀ ਜਾਂ ਲੋਹੇ ਦੇ ਭਾਂਡੇ ਵਿੱਚ ਸਰ੍ਹੋਂ ਦਾ ਤੇਲ ਭਰ ਕੇ ਉਸ ਵਿੱਚ ਆਪਣਾ ਚਿਹਰਾ ਦੇਖ ਕੇ ਉਸ ਤੇਲ ਦਾ ਦਾਨ ਕਰ ਦਿਓ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ:ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer