15 ਨਵੰਬਰ 2024 ਦੀ ਸ਼ਾਮ 05:09 ਵਜੇ ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਐਸਟ੍ਰੋਸੇਜ ਦਾ ਇਹ ਲੇਖ ਖਾਸ ਤੌਰ 'ਤੇ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਤੁਹਾਨੂੰ ਸ਼ਨੀ ਦੇ ਮਾਰਗੀ ਹੋਣ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਾਪਤ ਹੋਵੇਗੀ। ਇਸ ਲੇਖ ਦੇ ਜਰੀਏ ਤੁਸੀਂ ਰਾਸ਼ੀ ਚੱਕਰ ਦੀਆਂ 12 ਰਾਸ਼ੀਆਂ 'ਤੇ ਸ਼ਨੀ ਦੀ ਮਾਰਗੀ ਚਾਲ ਦੇ ਪ੍ਰਭਾਵਾਂ ਬਾਰੇ ਜਾਣ ਸਕੋਗੇ। ਹਾਲਾਂਕਿ ਇਸ ਸਾਲ, ਅਰਥਾਤ 2024 ਵਿੱਚ, ਸ਼ਨੀ ਮਹਾਰਾਜ ਆਪਣੀ ਰਾਸ਼ੀ ਨਹੀਂ ਬਦਲ ਰਹੇ ਹਨ, ਪਰ ਇਹ ਆਪਣੀ ਚਾਲ ਵਿੱਚ ਪਰਿਵਰਤਨ ਕਰਨਗੇ ਅਤੇ ਸਾਰੀਆਂ ਰਾਸ਼ੀਆਂ ਨੂੰ ਪ੍ਰਭਾਵਿਤ ਕਰਨਗੇ।
ਹਿੰਦੀ ਵਿੱਚ ਪੜ੍ਹੋ: राशिफल 2025
ਦੇਸ਼ ਦੇ ਜਾਣੇ-ਮਾਣੇ ਅਤੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਸ਼ਨੀ ਦੇ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਵੈਦਿਕ ਜੋਤਿਸ਼ ਵਿੱਚ ਸ਼ਨੀ ਨੂੰ ਪ੍ਰਤੀਬੱਧਤਾ ਦਾ ਗ੍ਰਹਿ ਮੰਨਿਆ ਜਾਂਦਾ ਹੈ। ਉਹ ਅਧਿਆਪਕ ਹੈ ਅਤੇ ਵਿਅਕਤੀ ਨੂੰ ਅਨੁਸ਼ਾਸਨ ਨਾਲ ਜੀਵਨ ਜਿਊਣਾ ਸਿਖਾਉਂਦਾ ਹੈ। ਇਹਨਾਂ ਗੁਣਾਂ ਦੇ ਆਧਾਰ ਉੱਤੇ ਵਿਅਕਤੀ ਆਪਣੇ ਜੀਵਨ ਵਿੱਚ ਰੋਜ਼ਾਨਾ ਦੇ ਟੀਚਿਆਂ ਨੂੰ ਪੂਰਾ ਕਰ ਸਕਦਾ ਹੈ।
ਸ਼ਨੀ ਮਹਾਰਾਜ ਵਿਅਕਤੀ ਨੂੰ ਜੀਵਨ ਵਿੱਚ ਸਮੇਂ ਦਾ ਪਾਬੰਦ ਅਤੇ ਨਿਆਂ-ਪਸੰਦ ਬਣਾਉਂਦਾ ਹੈ। ਇਹ ਸਾਨੂੰ ਜੀਵਨ ਦੇ ਮਹੱਤਵਪੂਰਣ ਸਬਕ ਸਿਖਾਉਂਦਾ ਹੈ ਅਤੇ ਊਰਜਾ ਪ੍ਰਦਾਨ ਕਰਦਾ ਹੈ। ਨਾਲ ਹੀ ਸ਼ਨੀ ਗ੍ਰਹਿ ਇਹ ਸੁਨਿਸ਼ਚਿਤ ਕਰਦਾ ਹੈ ਕਿ ਵਿਅਕਤੀ ਆਪਣੀ ਊਰਜਾ ਦਾ ਇਸਤੇਮਾਲ ਸਹੀ ਦਿਸ਼ਾ ਵਿੱਚ ਕਰੇ। ਜੇਕਰ ਤੁਸੀਂ ਆਪਣੀ ਊਰਜਾ ਦਾ ਚੰਗਾ ਉਪਯੋਗ ਕਰਦੇ ਹੋ, ਤਾਂ ਤੁਹਾਨੂੰ ਕਾਰਜਾਂ ਵਿੱਚ ਸਕਾਰਾਤਮਕ ਨਤੀਜੇ ਮਿਲਦੇ ਹਨ ਅਤੇ ਜੇਕਰ ਤੁਸੀਂ ਊਰਜਾ ਦਾ ਇਸਤੇਮਾਲ ਗਲਤ ਕੰਮਾਂ ਜਾਂ ਗਲਤ ਦਿਸ਼ਾ ਵਿੱਚ ਕਰਦੇ ਹੋ, ਤਾਂ ਤੁਹਾਨੂੰ ਉਹਨਾਂ ਕੰਮਾਂ ਦੇ ਨਕਾਰਾਤਮਕ ਨਤੀਜੇ ਪ੍ਰਾਪਤ ਹੁੰਦੇ ਹਨ। ਸ਼ਨੀ ਦੇਵ ਤੁਹਾਨੂੰ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਦ੍ਰਿੜ ਸੰਕਲਪ ਵਾਲ਼ਾ ਵਿਅਕਤੀ ਬਣਾਓਣ ਦਾ ਕੰਮ ਕਰਦਾ ਹੈ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਹੋ ਕੇ ਮਨੁੱਖੀ ਜੀਵਨ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਵਪਾਰ, ਨੌਕਰੀ, ਵਿਆਹ, ਪ੍ਰੇਮ, ਸੰਤਾਨ, ਪੜ੍ਹਾਈ, ਸਿਹਤ ਆਦਿ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ ਅਤੇ ਕੀ ਇਹ ਸ਼ੁਭ ਨਤੀਜੇ ਪ੍ਰਦਾਨ ਕਰੇਗਾ ਜਾਂ ਨਹੀਂ।
ਅੰਗਰੇਜ਼ੀ ਵਿੱਚ ਪੜ੍ਹੋ: Saturn Direct in Aquarius
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੇਖ਼ ਰਾਸ਼ੀ ਦੇ ਜਾਤਕਾਂ ਲਈ ਸ਼ਨੀ ਗ੍ਰਹਿ ਤੁਹਾਡੇ ਦਸਵੇਂ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਕਰੀਅਰ ਦੇ ਖੇਤਰ ਵਿੱਚ, ਸ਼ਨੀ ਦੀ ਮਾਰਗੀ ਚਾਲ ਨੌਕਰੀ ਵਿੱਚ ਤੁਹਾਡੀ ਪਕੜ ਨੂੰ ਮਜ਼ਬੂਤ ਕਰੇਗੀ ਅਤੇ ਇਸ ਤਰ੍ਹਾਂ, ਸਫਲਤਾ ਪ੍ਰਾਪਤ ਕਰਨ ਦੇ ਨਜ਼ਰੀਏ ਨਾਲ ਇਸ ਸਮੇਂ ਨੂੰ ਚੰਗਾ ਕਿਹਾ ਜਾ ਸਕਦਾ ਹੈ।
ਕਾਰੋਬਾਰ ਦੀ ਗੱਲ ਕਰੀਏ ਤਾਂ, ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਇੱਕ ਜਾਂ ਇੱਕ ਤੋਂ ਜ਼ਿਆਦਾ ਵਪਾਰ ਕਰਨ ਦੇ ਮੌਕੇ ਮਿਲਣਗੇ ਅਤੇ ਅਜਿਹੇ ਵਿੱਚ, ਤੁਸੀਂ ਅੱਛਾ-ਖਾਸਾ ਮੁਨਾਫਾ ਕਮਾ ਸਕੋਗੇ।
ਆਰਥਿਕ ਜੀਵਨ ਵਿੱਚ, ਮੇਖ਼ ਰਾਸ਼ੀ ਦੇ ਜਾਤਕ ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਕਾਬਲ ਹੋਣਗੇ। ਨਾਲ਼ ਹੀ, ਤੁਸੀਂ ਇਸ ਅਵਧੀ ਵਿੱਚ ਧਨ ਦੀ ਬੱਚਤ ਵੀ ਕਰ ਸਕੋਗੇ।
ਪ੍ਰੇਮ ਜੀਵਨ ਨੂੰ ਦੇਖੀਏ ਤਾਂ, ਇਨ੍ਹਾਂ ਜਾਤਕਾਂ ਦਾ ਵਿਵਹਾਰ ਸਕਾਰਾਤਮਕ ਰਹੇਗਾ ਅਤੇ ਇਸ ਦੇ ਨਤੀਜੇ ਵੱਜੋਂ, ਤੁਸੀਂ ਆਪਣੇ ਸਾਥੀ ਦੇ ਪ੍ਰਤੀ ਈਮਾਨਦਾਰ ਰਹੋਗੇ।
ਸਿਹਤ ਦੀ ਗੱਲ ਕਰੀਏ ਤਾਂ, ਸ਼ਨੀ ਦੇ ਮਾਰਗੀ ਹੋਣ ਨਾਲ ਤੁਹਾਡੀ ਮਜ਼ਬੂਤ ਅੰਦਰੂਨੀ ਸ਼ਕਤੀ ਤੁਹਾਡੀ ਸਿਹਤ ਨੂੰ ਚੰਗਾ ਬਣਾ ਕੇ ਰੱਖੇਗੀ ਅਤੇ ਤੁਸੀਂ ਫਿੱਟ ਦਿਖੋਗੇ।
ਉਪਾਅ: ਹਰ ਰੋਜ਼ “ॐ ਰਾਹਵੇ ਨਮਹ:” ਦਾ 21 ਵਾਰ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਸ਼ਨੀ ਦੇਵ ਨੂੰ ਨੌਵੇਂ ਅਤੇ ਦਸਵੇਂ ਘਰ ਦਾ ਸੁਆਮਿੱਤਵ ਪ੍ਰਾਪਤ ਹੈ, ਜੋ ਹੁਣ ਤੁਹਾਡੇ ਦਸਵੇਂ ਘਰ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਇਹ ਜਾਤਕ ਨਿਯਮ ਅਤੇ ਸਿਧਾਂਤਾਂ 'ਤੇ ਚੱਲਣਾ ਪਸੰਦ ਕਰਨ ਵਾਲੇ ਹੋਣਗੇ। ਇਸ ਕਰਕੇ ਤੁਸੀਂ ਸਮੇਂ ਸਿਰ ਆਪਣੇ ਟੀਚੇ ਹਾਸਲ ਕਰੋਗੇ ਅਤੇ ਹੋਰਨਾਂ ਲਈ ਇੱਕ ਮਿਸਾਲ ਕਾਇਮ ਕਰੋਗੇ।
ਕਰੀਅਰ ਦੀ ਗੱਲ ਕਰੀਏ ਤਾਂ ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਤੁਸੀਂ ਕੰਮ ਵਿੱਚ ਡੁੱਬੇ ਰਹਿ ਸਕਦੇ ਹੋ ਅਤੇ ਇਸ ਤਰ੍ਹਾਂ ਤੁਹਾਡਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ। ਇਸ ਦੇ ਨਾਲ ਹੀ, ਤੁਹਾਨੂੰ ਵੱਡਿਆਂ ਦਾ ਵੀ ਸਹਿਯੋਗ ਮਿਲੇਗਾ।
ਕਾਰੋਬਾਰ ਦੇ ਖੇਤਰ ਨੂੰ ਦੇਖੀਏ ਤਾਂ, ਬ੍ਰਿਸ਼ਭ ਰਾਸ਼ੀ ਵਾਲੇ ਕਾਰੋਬਾਰ ਵਿੱਚ ਨਵੇਂ ਸਿਧਾਂਤ ਅਤੇ ਮੁੱਲਾਂ ਦੀ ਸਥਾਪਨਾ ਕਰਨਗੇ, ਜੋ ਉਨ੍ਹਾਂ ਦੇ ਲਈ ਬਹੁਤ ਮੁਨਾਫਾ ਲੈ ਕੇ ਆਉਣਗੇ।
ਆਰਥਿਕ ਜੀਵਨ ਵਿੱਚ ਸ਼ਨੀ ਦੀ ਮਾਰਗੀ ਅਵਸਥਾ ਦੇ ਦੌਰਾਨ ਤੁਸੀਂ ਯਾਤਰਾ ਰਾਹੀਂ ਪੈਸਾ ਕਮਾਓਗੇ, ਪਰ ਤੁਸੀਂ ਵੱਡੀ ਬਚਤ ਕਰਨ ਵਿੱਚ ਅਸਮਰੱਥ ਰਹਿ ਸਕਦੇ ਹੋ।
ਪ੍ਰੇਮ ਜੀਵਨ ਦੀ ਗੱਲ ਕਰੀਏ, ਤਾਂ ਇਨ੍ਹਾਂ ਜਾਤਕਾਂ ਦਾ ਰਿਸ਼ਤਾ ਖੁਸ਼ੀਆਂ ਨਾਲ ਭਰਿਆ ਰਹੇਗਾ ਅਤੇ ਇਸ ਤਰ੍ਹਾਂ ਤੁਸੀਂ ਸਾਥੀ ਦੇ ਨਾਲ ਜੀਵਨ ਦਾ ਆਨੰਦ ਮਾਣੋਗੇ।
ਸਿਹਤ ਦੇ ਮਾਮਲੇ ਵਿੱਚ, ਸ਼ਨੀ ਦੇ ਮਾਰਗੀ ਹੋਣ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਜ਼ਿਆਦਾ ਪਰੇਸ਼ਾਨ ਨਹੀਂ ਕਰਨਗੀਆਂ, ਪਰ ਤੁਸੀਂ ਸੁਸਤ ਮਹਿਸੂਸ ਕਰ ਸਕਦੇ ਹੋ।
ਉਪਾਅ: ਕਿਸੇ ਬਜ਼ੁਰਗ ਬ੍ਰਾਹਮਣ ਨੂੰ ਭੋਜਨ ਦਾਨ ਕਰੋ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਦੇ ਜਾਤਕਾਂ ਲਈ ਸ਼ਨੀ ਗ੍ਰਹਿ ਅੱਠਵੇਂ ਅਤੇ ਨੌਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਨੌਵੇਂ ਘਰ ਵਿੱਚ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਕਿਸਮਤ ਦੇ ਸਬੰਧ ਵਿੱਚ ਇਨ੍ਹਾਂ ਜਾਤਕਾਂ ਨੂੰ ਮਿਲੇ-ਜੁਲੇ ਨਤੀਜੇ ਵੇਖਣ ਨੂੰ ਮਿਲ ਸਕਦੇ ਹਨ। ਇਸ ਲਈ ਤੁਹਾਡਾ ਜੀਵਨ ਉੱਥਲ-ਪੁੱਥਲ ਭਰਿਆ ਰਹਿ ਸਕਦਾ ਹੈ। ਇਸ ਸਥਿਤੀ ਵਿੱਚ, ਤੁਹਾਨੂੰ ਬਹੁਤ ਯੋਜਨਾ ਬਣਾ ਕੇ ਅਗੇ ਵੱਧਣਾ ਪਵੇਗਾ।
ਕਰੀਅਰ ਦੀ ਗੱਲ ਕਰੀਏ ਤਾਂ ਸ਼ਨੀ ਦੀ ਮਾਰਗੀ ਸਥਿਤੀ ਦੇ ਦੌਰਾਨ ਤੁਹਾਨੂੰ ਨੌਕਰੀ ਬਦਲਣ ਦੇ ਮੌਕੇ ਮਿਲਣਗੇ, ਜੋ ਤੁਹਾਡੇ ਲਈ ਵਧੀਆ ਤਨਖਾਹ ਅਤੇ ਤਰੱਕੀ ਲੈ ਕੇ ਆਉਣਗੇ।
ਕਾਰੋਬਾਰ ਦੇ ਖੇਤਰ ਵਿੱਚ ਮਿਥੁਨ ਰਾਸ਼ੀ ਦੇ ਜਾਤਕ ਪ੍ਰਤੀਨਿਧਤਾ ਦੀ ਸ਼ਾਨਦਾਰ ਕੁਸ਼ਲਤਾ ਦਾ ਪ੍ਰਦਰਸ਼ਨ ਕਰ ਸਕਦੇ ਹਨ, ਜਿਸ ਨਾਲ ਉਹ ਲਾਭ ਕਮਾਉਣ ਦੇ ਕਾਬਲ ਹੋਣਗੇ।
ਆਰਥਿਕ ਜੀਵਨ ਵਿੱਚ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਇਸ ਦੇ ਨਤੀਜੇ ਵੱਜੋਂ, ਤੁਸੀਂ ਚੰਗੀ ਮਾਤਰਾ ਵਿੱਚ ਲਾਭ ਕਮਾਉਣ ਦੇ ਨਾਲ-ਨਾਲ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਪ੍ਰੇਮ ਜੀਵਨ ਵਿੱਚ ਸ਼ਨੀ ਦੀ ਮਾਰਗੀ ਚਾਲ ਤੁਹਾਨੂੰ ਸਾਥੀ ਦੇ ਨਾਲ ਵਧੀਆ ਸਮਾਂ ਬਿਤਾਉਣ ਅਤੇ ਦਿਲ ਖੋਲ੍ਹ ਕੇ ਗੱਲਾਂ ਕਰਨ ਦੇ ਮੌਕੇ ਦੇ ਸਕਦੀ ਹੈ।
ਸਿਹਤ ਦੇ ਮਾਮਲੇ ਵਿੱਚ, ਇਹ ਜਾਤਕ ਊਰਜਾਵਾਨ ਰਹਿਣਗੇ, ਜਿਸ ਦਾ ਕਾਰਨ ਇਨ੍ਹਾਂ ਦੀ ਖੁਸ਼ੀ ਹੋ ਸਕਦੀ ਹੈ।
ਉਪਾਅ: ਹਰ ਰੋਜ਼ “ॐ ਬੁੱਧਾਯ ਨਮਹ:” ਦਾ 41 ਵਾਰ ਜਾਪ ਕਰੋ।
ਕਰਕ ਰਾਸ਼ੀ ਵਾਲਿਆਂ ਲਈ ਸ਼ਨੀ ਦੇਵ ਤੁਹਾਡੇ ਸੱਤਵੇਂ ਅਤੇ ਅੱਠਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਅੱਠਵੇਂ ਘਰ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਸ਼ਨੀ ਦੇ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਨਾਲ ਤੁਹਾਨੂੰ ਕਿਸਮਤ ਦਾ ਸਾਥ ਨਾ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਜਾਤਕਾਂ ਦੇ ਅੰਦਰ ਆਤਮਵਿਸ਼ਵਾਸ ਦੀ ਵੀ ਕਮੀ ਹੋ ਸਕਦੀ ਹੈ।
ਕਰੀਅਰ ਦੀ ਗੱਲ ਕਰੀਏ ਤਾਂ ਤੁਹਾਡੇ ਹੱਥੋਂ ਨੌਕਰੀ ਦੇ ਮੌਕੇ ਨਿੱਕਲ ਸਕਦੇ ਹਨ। ਕਾਰਜ ਸਥਾਨ ਵਿੱਚ ਤੁਹਾਡੇ ਸ਼ਾਨਦਾਰ ਕੰਮ ਦੇ ਬਾਵਜੂਦ ਵੀ ਤੁਹਾਡੀ ਪ੍ਰਸ਼ੰਸਾ ਨਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਇਲਾਵਾ, ਤੁਹਾਡੇ ਮਾਣ-ਸਨਮਾਨ ਵਿੱਚ ਵੀ ਕਮੀ ਆ ਸਕਦੀ ਹੈ।
ਸ਼ਨੀ ਦੀ ਮਾਰਗੀ ਚਾਲ ਦੇ ਦੌਰਾਨ ਕਾਰੋਬਾਰ ਦੇ ਖੇਤਰ ਵਿੱਚ ਤੁਹਾਡੇ ਹੱਥੋਂ ਆਨਸਾਈਟ ਬਿਜ਼ਨਸ ਦੇ ਮੌਕੇ ਨਿੱਕਲ ਸਕਦੇ ਹਨ ਅਤੇ ਇਸ ਕਾਰਨ ਤੁਸੀਂ ਚੰਗਾ ਮੁਨਾਫ਼ਾ ਕਮਾਉਣ ਤੋਂ ਪਿੱਛੇ ਰਹਿ ਸਕਦੇ ਹੋ।
ਆਰਥਿਕ ਜੀਵਨ ਵਿੱਚ ਇਸ ਗੱਲ ਦੀ ਜ਼ੋਰਦਾਰ ਸੰਭਾਵਨਾ ਹੈ ਕਿ ਕਿਸੇ ਯਾਤਰਾ ਦੇ ਦੌਰਾਨ ਤੁਹਾਨੂੰ ਧਨ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਦੇ ਨਤੀਜੇ ਵੱਜੋਂ, ਤੁਸੀਂ ਪੈਸੇ ਦੀ ਬੱਚਤ ਕਰਨ ਵਿੱਚ ਅਸਫਲ ਹੋ ਸਕਦੇ ਹੋ।
ਪ੍ਰੇਮ ਜੀਵਨ ਦੀ ਗੱਲ ਕਰੀਏ ਤਾਂ ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਦੇ ਸਮੇਂ ਇਨ੍ਹਾਂ ਜਾਤਕਾਂ ਦੇ ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੇ ਕਾਰਨ ਇਨ੍ਹਾਂ ਦੀ ਆਪਣੇ ਸਾਥੀ ਦੇ ਨਾਲ ਕਾਫ਼ੀ ਬਹਿਸ ਹੋ ਸਕਦੀ ਹੈ, ਇਸ ਲਈ ਜਿੰਨਾ ਹੋ ਸਕੇ, ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ।
ਸਿਹਤ ਦੇ ਮਾਮਲੇ ਵਿੱਚ, ਇਨ੍ਹਾਂ ਜਾਤਕਾਂ ਨੂੰ ਪੈਰਾਂ ਵਿੱਚ ਦਰਦ ਦੀ ਸ਼ਿਕਾਇਤ ਰਹਿ ਸਕਦੀ ਹੈ, ਜੋ ਕਿ ਗਠੀਆ ਦਾ ਲੱਛਣ ਹੋਣ ਦੀ ਸੰਭਾਵਨਾ ਹੈ।
ਉਪਾਅ: ਹਰ ਰੋਜ਼ “ॐ ਨਮੋ ਨਰਾਇਣ” ਦਾ 41 ਵਾਰ ਜਾਪ ਕਰੋ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਮਹਾਰਾਜ ਤੁਹਾਡੇ ਛੇਵੇਂ ਅਤੇ ਸੱਤਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਸ਼ਨੀ ਦੇ ਮਾਰਗੀ ਹੋਣ ਦੀ ਅਵਧੀ ਵਿੱਚ ਤੁਹਾਨੂੰ ਦੋਸਤਾਂ ਅਤੇ ਕਰੀਬੀਆਂ ਦਾ ਸਾਥ ਨਾ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ, ਇਸ ਦੌਰਾਨ ਤੁਹਾਡਾ ਜ਼ਿਆਦਾਤਰ ਸਮਾਂ ਯਾਤਰਾਵਾਂ ਵਿੱਚ ਬੀਤ ਸਕਦਾ ਹੈ।
ਕਰੀਅਰ ਦੇ ਖੇਤਰ ਵਿੱਚ, ਸਿੰਘ ਰਾਸ਼ੀ ਵਾਲਿਆਂ 'ਤੇ ਕੰਮ ਦਾ ਬੋਝ ਕਾਫੀ ਵੱਧ ਸਕਦਾ ਹੈ ਅਤੇ ਇਸ ਨਾਲ ਉਹ ਤਣਾਅ ਵਿੱਚ ਆ ਸਕਦੇ ਹਨ। ਕੰਮ ਦੇ ਦਬਾਅ ਨੂੰ ਘਟਾਉਣ ਲਈ ਤੁਹਾਨੂੰ ਯੋਜਨਾ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ।
ਵਪਾਰ ਦੇ ਮਾਮਲੇ ਵਿੱਚ, ਸ਼ਨੀ ਦੇ ਮਾਰਗੀ ਹੋਣ ਦੇ ਦੌਰਾਨ ਸਿੰਘ ਰਾਸ਼ੀ ਵਾਲੇ ਜਾਤਕਾਂ ਨੂੰ ਕਾਰੋਬਾਰ ਵਿੱਚ ਸਾਂਝੇਦਾਰ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਸਾਵਧਾਨ ਰਹਿਣਾ ਪਵੇਗਾ।
ਆਰਥਿਕ ਜੀਵਨ ਵਿੱਚ ਤੁਹਾਡੇ ਖਰਚਿਆਂ ਵਿੱਚ ਬਹੁਤ ਵਾਧਾ ਹੋ ਸਕਦਾ ਹੈ ਅਤੇ ਇਸ ਦੇ ਨਾਲ ਹੀ, ਤੁਹਾਨੂੰ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਜ਼ਾ ਲੈਣਾ ਪੈ ਸਕਦਾ ਹੈ।
ਪ੍ਰੇਮ ਜੀਵਨ ਵਿੱਚ, ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਹੋ ਕੇ ਤੁਹਾਡੇ ਰਿਸ਼ਤੇ ਵਿੱਚ ਪ੍ਰੇਮ ਅਤੇ ਤਾਲਮੇਲ ਨੂੰ ਘਟਾ ਸਕਦਾ ਹੈ, ਜਿਸ ਦੇ ਕਾਰਨ ਘਮੰਡ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਸਿੰਘ ਰਾਸ਼ੀ ਵਾਲਿਆਂ ਨੂੰ ਸਿਹਤ 'ਤੇ ਕਾਫੀ ਧਨ ਖਰਚਣਾ ਪੈ ਸਕਦਾ ਹੈ, ਕਿਉਂਕਿ ਤੁਹਾਡੀ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਤੁਹਾਨੂੰ ਬੁਖਾਰ ਵਰਗੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।
ਉਪਾਅ: ਹਰ ਰੋਜ਼ ਦੁਰਗਾ ਚਾਲੀਸਾ ਦਾ ਪਾਠ ਕਰੋ।
ਕੰਨਿਆ ਰਾਸ਼ੀ ਵਾਲਿਆਂ ਲਈ, ਸ਼ਨੀ ਮਹਾਰਾਜ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਅਤੇ ਛੇਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਹ ਛੇਵੇਂ ਘਰ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਇਸ ਅਵਧੀ ਵਿੱਚ ਸ਼ਨੀ ਦੇਵ ਤੁਹਾਨੂੰ ਕੰਮਾਂ ਵਿੱਚ ਸਫਲਤਾ ਪ੍ਰਦਾਨ ਕਰਨਗੇ, ਪਰ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ।
ਕਰੀਅਰ ਦੀ ਗੱਲ ਕਰੀਏ ਤਾਂ, ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਹੋ ਕੇ ਤੁਹਾਡੇ ਕਾਰਜ ਸਥਾਨ ਵਿੱਚ ਕੰਮ ਵਿੱਚ ਸਫਲਤਾ ਦਿਲਵਾਉਣਗੇ ਅਤੇ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ।
ਕਾਰੋਬਾਰ ਦੇ ਲਿਹਾਜ਼ ਤੋਂ ਦੇਖੀਏ ਤਾਂ, ਇਹ ਅਵਧੀ ਕਾਰੋਬਾਰ ਲਈ ਅਨੁਕੂਲ ਰਹੇਗੀ ਅਤੇ ਇਸ ਦੇ ਨਤੀਜੇ ਵੱਜੋਂ, ਇਨ੍ਹਾਂ ਜਾਤਕਾਂ ਨੂੰ ਲਾਭ ਕਮਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਵਿੱਚ ਸਫਲਤਾ ਮਿਲ ਸਕਦੀ ਹੈ। ਨਾਲੇ, ਤੁਸੀਂ ਵਪਾਰ ਵਿੱਚ ਆਪਣੇ ਵਿਰੋਧੀਆਂ ਦੇ ਲਈ ਇੱਕ ਮਜ਼ਬੂਤ ਮੁਕਾਬਲੇਬਾਜ਼ ਬਣ ਕੇ ਉੱਭਰੋਗੇ।
ਆਰਥਿਕ ਜੀਵਨ ਵਿੱਚ ਤੁਹਾਨੂੰ ਚੰਗੇ ਲਾਭ ਦੀ ਪ੍ਰਾਪਤੀ ਹੋਵੇਗੀ ਅਤੇ ਇਸ ਦੇ ਕਾਰਨ ਤੁਸੀਂ ਕਾਫੀ ਬੱਚਤ ਕਰਨ ਵਿੱਚ ਸਫਲ ਰਹੋਗੇ।
ਪ੍ਰੇਮ ਜੀਵਨ ਦੀ ਗੱਲ ਕੀਤੀ ਜਾਵੇ ਤਾਂ, ਸ਼ਨੀ ਮਾਰਗੀ ਹੋਣ ਦੇ ਦੌਰਾਨ ਤੁਹਾਡਾ ਸਾਥੀ ਤੁਹਾਡੇ ਪ੍ਰਤੀ ਈਮਾਨਦਾਰ ਰਹੇਗਾ ਅਤੇ ਇਸ ਤਰ੍ਹਾਂ, ਹਰ ਕਦਮ ‘ਤੇ ਤੁਹਾਨੂੰ ਆਪਣੇ ਸਾਥੀ ਦਾ ਸਹਿਯੋਗ ਮਿਲੇਗਾ।
ਸਿਹਤ ਦੇ ਸੰਦਰਭ ਵਿੱਚ, ਇਸ ਅਵਧੀ ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਪੈਰਾਂ ਅਤੇ ਜੋੜਾਂ ਵਿੱਚ ਦਰਦ ਆਦਿ ਦੀ ਸਮੱਸਿਆ ਰਹਿ ਸਕਦੀ ਹੈ। ਪਰ, ਜੇਕਰ ਇਹ ਛੋਟੀਆਂ ਸਮੱਸਿਆਵਾਂ ਹਟਾ ਦਿੱਤੀਆਂ ਜਾਣ, ਤਾਂ ਉਨ੍ਹਾਂ ਦੀ ਸਿਹਤ ਵਧੀਆ ਰਹੇਗੀ।
ਉਪਾਅ: ਹਰ ਰੋਜ਼ “ॐ ਨਮੋ ਭਗਵਤੇ ਵਾਸੂਦੇਵਾਯ” ਦਾ 41 ਵਾਰ ਜਾਪ ਕਰੋ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਵਾਲਿਆਂ ਲਈ, ਸ਼ਨੀ ਮਹਾਰਾਜ ਤੁਹਾਡੇ ਚੌਥੇ ਅਤੇ ਪੰਜਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਤੁਸੀਂ ਜ਼ਿੰਦਗੀ ਵਿੱਚ ਜੋ ਵੀ ਕੰਮ ਕਰ ਰਹੇ ਹੋਵੋਗੇ, ਉਸ ਵਿੱਚ ਬੁੱਧੀਮਾਨੀ ਦਾ ਪ੍ਰਦਰਸ਼ਨ ਕਰਨ ਦੇ ਕਾਬਲ ਹੋਵੋਗੇ। ਨਾਲੇ, ਤੁਹਾਨੂੰ ਆਪਣੇ ਟੀਚਿਆਂ ਨੂੰ ਲੈ ਕੇ ਬਹੁਤ ਸਾਵਧਾਨ ਰਹਿਣਾ ਪਵੇਗਾ।
ਕਰੀਅਰ ਦੇ ਖੇਤਰ ਵਿੱਚ, ਤੁਸੀਂ ਵੱਡੇ ਤੋਂ ਵੱਡੇ ਮੁੱਦੇ ਦਾ ਹੱਲ ਆਸਾਨੀ ਨਾਲ ਕਰ ਸਕੋਗੇ, ਪਰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਲਈ ਤੁਹਾਡੇ ਵਿੱਚ ਸਾਹਸ ਦੀ ਕਮੀ ਹੋ ਸਕਦੀ ਹੈ।
ਤੁਲਾ ਰਾਸ਼ੀ ਦੇ ਵਪਾਰ ਕਰਨ ਵਾਲੇ ਲੋਕਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ। ਇਸ ਦੇ ਨਤੀਜੇ ਵੱਜੋਂ, ਤੁਸੀਂ ਸ਼ੇਅਰਾਂ ਰਾਹੀਂ ਚੰਗੀ ਕਮਾਈ ਕਰ ਸਕਦੇ ਹੋ।
ਆਰਥਿਕ ਜੀਵਨ ਵਿੱਚ, ਸ਼ਨੀ ਮਾਰਗੀ ਹੋਣ ਦੇ ਦੌਰਾਨ ਤੁਸੀਂ ਵਧੇਰੇ ਪੈਸਾ ਕਮਾਉਣ ਦੇ ਨਾਲ-ਨਾਲ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਵੀ ਸਫਲ ਹੋਵੋਗੇ।
ਨਿੱਜੀ ਜੀਵਨ ਵਿੱਚ, ਇਨ੍ਹਾਂ ਜਾਤਕਾਂ ਦਾ ਰਿਸ਼ਤਾ ਆਪਣੇ ਸਾਥੀ ਦੇ ਨਾਲ ਪਿਆਰ ਭਰਿਆ ਬਣਿਆ ਰਹੇਗਾ ਅਤੇ ਇਸ ਦੇ ਨਤੀਜੇ ਵੱਜੋਂ, ਇਨ੍ਹਾਂ ਦਾ ਰਿਸ਼ਤਾ ਅੱਗੇ ਵਧੇਗਾ।
ਸਿਹਤ ਦੇ ਮਾਮਲੇ ਵਿੱਚ, ਤੁਲਾ ਰਾਸ਼ੀ ਦੇ ਜਾਤਕਾਂ ਦੀ ਸਿਹਤ ਵਧੀਆ ਰਹੇਗੀ ਅਤੇ ਇਨ੍ਹਾਂ ਨੂੰ ਕੋਈ ਵੀ ਸਿਹਤ ਸਬੰਧੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ। ਹਾਲਾਂਕਿ, ਇਨ੍ਹਾਂ ਦੀ ਵਧੀਆ ਸਿਹਤ ਦਾ ਰਾਜ਼ ਇਨ੍ਹਾਂ ਦੇ ਅੰਦਰ ਦੀ ਊਰਜਾ ਹੋਵੇਗੀ।
ਉਪਾਅ: ਹਰ ਰੋਜ਼ “ॐ ਗੁਰੂਵੇ ਨਮਹ:” ਦਾ 21 ਵਾਰ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ, ਸ਼ਨੀ ਮਹਾਰਾਜ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਚੌਥੇ ਘਰ ਦੇ ਸੁਆਮੀ ਹਨ ਅਤੇ ਹੁਣ ਇਹ ਤੁਹਾਡੇ ਚੌਥੇ ਘਰ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਸ਼ਨੀ ਦੇ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਨਾਲ ਤੁਹਾਨੂੰ ਦੋਸਤਾਂ ਅਤੇ ਨਜ਼ਦੀਕੀ ਲੋਕਾਂ ਦਾ ਸਹਿਯੋਗ ਨਾ ਮਿਲਣ ਦੀ ਸੰਭਾਵਨਾ ਹੈ। ਇਸ ਦੌਰਾਨ ਤੁਹਾਨੂੰ ਕਾਫ਼ੀ ਯਾਤਰਾਵਾਂ ਕਰਨੀ ਪੈ ਸਕਦੀਆਂ ਹਨ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਕਾਰਜ ਸਥਾਨ ‘ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਕਿ ਤੁਹਾਡੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ।
ਕਾਰੋਬਾਰ ਦੀ ਗੱਲ ਕਰੀਏ ਤਾਂ, ਸ਼ਨੀ ਮਾਰਗੀ ਹੋਣ ਦੇ ਦੌਰਾਨ ਤੁਹਾਨੂੰ ਅਣਚਾਹੇ ਨੁਕਸਾਨ ਦਾ ਖਤਰਾ ਰਹੇਗਾ। ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰ ਰਹੇ ਹੋ, ਤਾਂ ਉਸ ਵਿੱਚ ਤੁਸੀਂ ਗਿਰਾਵਟ ਵੇਖ ਸਕਦੇ ਹੋ।
ਆਰਥਿਕ ਜੀਵਨ ਵਿੱਚ, ਇਨ੍ਹਾਂ ਜਾਤਕਾਂ ਦੇ ਖਰਚੇ ਬਹੁਤ ਜ਼ਿਆਦਾ ਵੱਧ ਸਕਦੇ ਹਨ, ਜੋ ਕਿ ਬੱਚਤ ਕਰਨ ਦੇ ਰਸਤੇ ਵਿੱਚ ਰੁਕਾਵਟ ਬਣ ਸਕਦੇ ਹਨ।
ਨਿੱਜੀ ਜੀਵਨ ਵਿੱਚ, ਸ਼ਨੀ ਦੇ ਮਾਰਗੀ ਹੁੰਦੇ ਹੋਏ ਪਰਿਵਾਰ ਵਿੱਚ ਚੱਲ ਰਹੇ ਮਤਭੇਦਾਂ ਦੇ ਕਾਰਨ ਤੁਹਾਨੂੰ ਆਪਣੇ ਸਾਥੀ ਦੇ ਨਾਲ ਰਿਸ਼ਤੇ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ਨੀ ਦੇ ਮਾਰਗੀ ਹੋਣ ਦੇ ਕਾਰਨ ਤੁਹਾਨੂੰ ਮਾਤਾ ਦੀ ਸਿਹਤ 'ਤੇ ਕਾਫ਼ੀ ਪੈਸਾ ਖਰਚਣਾ ਪੈ ਸਕਦਾ ਹੈ, ਜਿਸ ਦਾ ਕਾਰਨ ਉਨ੍ਹਾਂ ਦੀ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਹੋ ਸਕਦੀ ਹੈ।
ਉਪਾਅ: ਸ਼ਨੀਵਾਰ ਤੋਂ ਅਗਲੇ ਛੇ ਮਹੀਨੇ ਤੱਕ ਸ਼ਨੀ ਗ੍ਰਹਿ ਦੀ ਪੂਜਾ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਮਹਾਰਾਜ ਤੁਹਾਡੇ ਦੂਜੇ ਅਤੇ ਤੀਜੇ ਘਰ ਦੇ ਅਧਿਪਤੀ ਦੇਵ ਹਨ ਅਤੇ ਹੁਣ ਇਹ ਤੁਹਾਡੇ ਤੀਜੇ ਘਰ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਇਹ ਜਾਤਕ ਆਪਣੇ ਕੰਮਾਂ ਵਿੱਚ ਕੀਤੀ ਜਾ ਰਹੀ ਸਖਤ ਮਿਹਨਤ ਦੇ ਦਮ ‘ਤੇ ਚੰਗੀ ਸਫਲਤਾ ਹਾਸਲ ਕਰਨਗੇ। ਨਾਲ਼ ਹੀ, ਤੁਹਾਡਾ ਦ੍ਰਿਸ਼ਟੀਕੋਣ ਸਕਾਰਾਤਮਕ ਬਣਿਆ ਰਹੇਗਾ।
ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਤੁਹਾਨੂੰ ਹਰ ਕਦਮ 'ਤੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦਾ ਸਾਥ ਮਿਲੇਗਾ। ਇਸ ਤਰ੍ਹਾਂ, ਜੇਕਰ ਤੁਸੀਂ ਯੋਜਨਾ ਬਣਾ ਕੇ ਚਲੋਗੇ, ਤਾਂ ਸਫਲਤਾ ਪ੍ਰਾਪਤ ਕਰ ਸਕੋਗੇ।
ਕਾਰੋਬਾਰ ਦੀ ਗੱਲ ਕਰੀਏ ਤਾਂ, ਇਨ੍ਹਾਂ ਜਾਤਕਾਂ ਨੂੰ ਵਪਾਰ ਦੇ ਸਬੰਧ ਵਿੱਚ ਲੰਬੀ ਦੂਰੀ ਦੀਆਂ ਯਾਤਰਾਵਾਂ ਲਈ ਜਾਣਾ ਪੈ ਸਕਦਾ ਹੈ, ਜਿਸ ਨਾਲ ਇਨ੍ਹਾਂ ਦੇ ਉਦੇਸ਼ਾਂ ਦੀ ਪੂਰਤੀ ਹੋਵੇਗੀ। ਇਸ ਦੇ ਨਤੀਜੇ ਵੱਜੋਂ, ਤੁਸੀਂ ਲਾਭ ਕਮਾਉਣ ਵਿੱਚ ਸਫਲ ਹੋਵੋਗੇ।
ਆਰਥਿਕ ਜੀਵਨ ਵਿੱਚ, ਸ਼ਨੀ ਦੀ ਮਾਰਗੀ ਸਥਿਤੀ ਵਿੱਚ ਤੁਸੀਂ ਵਧੀਆ ਰਕਮ ਕਮਾਉਂਦੇ ਹੋਏ ਨਜ਼ਰ ਆਓਗੇ ਅਤੇ ਇਸ ਤਰ੍ਹਾਂ, ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ, ਜੋ ਕਿ ਤੁਹਾਡੇ ਲਈ ਬਹੁਤ ਸਹਾਇਕ ਸਾਬਤ ਹੋਵੇਗੀ।
ਨਿੱਜੀ ਜੀਵਨ ਵਿੱਚ ਵੇਖਿਆ ਜਾਵੇ ਤਾਂ, ਤੁਹਾਡਾ ਵਿਵਹਾਰ ਆਪਣੇ ਸਾਥੀ ਦੇ ਪ੍ਰਤੀ ਈਮਾਨਦਾਰ ਰਹੇਗਾ। ਨਾਲੇ, ਇਸ ਸਮੇਂ ਦੇ ਦੌਰਾਨ ਤੁਸੀਂ ਸਾਥੀ ਨਾਲ ਗੱਲਬਾਤ ਕਰਦੇ ਹੋਏ ਖੁਸ਼ ਨਜ਼ਰ ਆਓਗੇ।
ਸਿਹਤ ਦੇ ਲਿਹਾਜ਼ ਨਾਲ, ਸ਼ਨੀ ਦੇ ਮਾਰਗੀ ਹੋਣ ਦੇ ਦੌਰਾਨ ਤੁਹਾਡੀ ਸੋਚ ਬਹੁਤ ਸਕਾਰਾਤਮਕ ਬਣੀ ਰਹੇਗੀ ਅਤੇ ਇਸ ਦੇ ਨਤੀਜੇ ਵੱਜੋਂ, ਤੁਹਾਡੀ ਸਿਹਤ ਵਧੀਆ ਰਹੇਗੀ।
ਉਪਾਅ: ਹਰ ਰੋਜ਼ “ॐ ਰਾਹਵੇ ਨਮਹ:” ਦਾ 11 ਵਾਰ ਜਾਪ ਕਰੋ।
ਮਕਰ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਸ਼ਨੀ ਗ੍ਰਹਿ ਤੁਹਾਡੇ ਲਗਨ ਅਤੇ ਦੂਜੇ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਤੁਸੀਂ ਘਰ-ਪਰਿਵਾਰ ਦੇ ਨਾਲ ਜ਼ਿਆਦਾਤਰ ਸਮਾਂ ਬਿਤਾਉਂਦੇ ਹੋਏ ਨਜ਼ਰ ਆਓਗੇ। ਨਾਲ਼ ਹੀ, ਤੁਸੀਂ ਨਿਵੇਸ਼ ਵੀ ਕਰ ਸਕਦੇ ਹੋ, ਜਿਸ ਕਰਕੇ ਤੁਹਾਨੂੰ ਪੈਸਾ ਖਰਚਣਾ ਪੈ ਸਕਦਾ ਹੈ।
ਕਰੀਅਰ ਦੇ ਖੇਤਰ ਵਿੱਚ ਮਕਰ ਰਾਸ਼ੀ ਦੇ ਲੋਕਾਂ 'ਤੇ ਕੰਮ ਦਾ ਬੋਝ ਵਧ ਸਕਦਾ ਹੈ, ਜੋ ਕਿ ਇਨ੍ਹਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਇਸ ਸਥਿਤੀ ਵਿੱਚ ਤੁਹਾਨੂੰ ਕਾਰਜਾਂ ਦੀ ਯੋਜਨਾ ਬਣਾ ਕੇ ਚੱਲਣਾ ਪਵੇਗਾ।
ਕਾਰੋਬਾਰ ਦੀ ਗੱਲ ਕਰੀਏ ਤਾਂ, ਸ਼ਨੀ ਦੇ ਮਾਰਗੀ ਹੋਣ ਦੇ ਦੌਰਾਨ ਇਹਨਾਂ ਲੋਕਾਂ ਨੂੰ ਕਾਰੋਬਾਰੀ ਸਾਂਝੇਦਾਰ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਇਨ੍ਹਾਂ ਨੂੰ ਕਾਰੋਬਾਰ ਵਿੱਚ ਵਿਰੋਧੀਆਂ ਵੱਲੋਂ ਸਖਤ ਟੱਕਰ ਮਿਲ ਸਕਦੀ ਹੈ।
ਜਦੋਂ ਆਰਥਿਕ ਜੀਵਨ ਦੀ ਗੱਲ ਕਰੀਏ ਤਾਂ, ਤੁਹਾਨੂੰ ਲਾਭ ਮਿਲਣ ਦੇ ਨਾਲ-ਨਾਲ ਖਰਚੇ ਵਿੱਚ ਵੀ ਵਾਧਾ ਵੇਖਣ ਨੂੰ ਮਿਲ ਸਕਦਾ ਹੈ, ਜਿਸ ਕਾਰਨ ਤੁਹਾਡੇ ਲਈ ਪੈਸੇ ਦੀ ਬੱਚਤ ਕਰਨੀ ਮੁਸ਼ਕਿਲ ਹੋ ਸਕਦੀ ਹੈ।
ਨਿੱਜੀ ਜੀਵਨ ਵਿੱਚ, ਸ਼ਨੀ ਦੇ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਤੁਹਾਡੀ ਆਪਣੇ ਸਾਥੀ ਦੇ ਨਾਲ ਛੋਟੀ-ਮੋਟੀ ਗੱਲ 'ਤੇ ਬਹਿਸ ਹੋ ਸਕਦੀ ਹੈ, ਇਸ ਲਈ ਜਿੰਨਾ ਹੋ ਸਕੇ, ਇਸ ਤੋਂ ਬਚੋ।
ਸਿਹਤ ਦੇ ਮਾਮਲੇ ਵਿੱਚ, ਮਕਰ ਰਾਸ਼ੀ ਵਾਲਿਆਂ ਨੂੰ ਚਿਹਰੇ ਅਤੇ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ, ਜਿਵੇਂ ਕਿ ਦਰਦ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਰਕੇ ਇਨ੍ਹਾਂ ਦੀ ਸਿਹਤ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਉਪਾਅ: ਹਰ ਰੋਜ਼ “ॐ ਹਨੁਮਤੇ ਨਮਹ:” ਦਾ 11 ਵਾਰ ਜਾਪ ਕਰੋ।
ਕੁੰਭ ਰਾਸ਼ੀ ਵਾਲਿਆਂ ਲਈ ਸ਼ਨੀ ਦੇਵ ਤੁਹਾਡੀ ਕੁੰਡਲੀ ਵਿੱਚ ਲਗਨ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਲਗਨ/ਪਹਿਲੇ ਘਰ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਆਪਣੀ ਸਿਹਤ ਬਾਰੇ ਸਾਵਧਾਨ ਰਹਿਣਾ ਪਵੇਗਾ ਅਤੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪਵੇਗਾ, ਕਿਉਂਕਿ ਇਸ ਦੌਰਾਨ ਤੁਹਾਨੂੰ ਛੋਟੇ-ਮੋਟੇ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ਨੀ ਦੇ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਦੌਰਾਨ, ਤੁਹਾਡੇ ਲਈ ਕਾਰਜ ਸਥਾਨ 'ਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਟਕਰਾਅ ਜਾਂ ਮਤਭੇਦ ਹੋ ਸਕਦਾ ਹੈ, ਜਿਸ ਕਾਰਨ ਤੁਸੀਂ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਵਿੱਚ ਅਸਫਲ ਰਹਿ ਸਕਦੇ ਹੋ।
ਕਾਰੋਬਾਰ ਬਾਰੇ ਗੱਲ ਕਰੀਏ ਤਾਂ, ਤੁਹਾਨੂੰ ਕਾਰੋਬਾਰ ਦੇ ਖੇਤਰ ਵਿੱਚ ਮੁਕਾਬਲੇਦਾਰਾਂ ਵੱਲੋਂ ਸਖਤ ਮੁਕਾਬਲਾ ਮਿਲ ਸਕਦਾ ਹੈ। ਨਾਲ ਹੀ, ਵਪਾਰ ਦੇ ਸੰਦਰਭ ਵਿੱਚ ਤੁਹਾਡੀ ਰਣਨੀਤੀਆਂ ਪੁਰਾਣੀਆਂ ਹੋਣ ਕਰਕੇ ਜ਼ਿਆਦਾ ਲਾਭ ਪ੍ਰਾਪਤ ਕਰਨ ਦੇ ਰਸਤੇ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ।
ਆਰਥਿਕ ਜੀਵਨ ਵਿੱਚ ਸ਼ਨੀ ਦੇ ਮਾਰਗੀ ਹੋਣ ਦੇ ਦੌਰਾਨ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ, ਜੋ ਕਿ ਤੁਹਾਡੀ ਲਾਪਰਵਾਹੀ ਦਾ ਨਤੀਜਾ ਹੋਣ ਦੀ ਸੰਭਾਵਨਾ ਹੈ।
ਨਿੱਜੀ ਜੀਵਨ ਵਿੱਚ ਆਪਸੀ ਤਾਲਮੇਲ ਦੀ ਘਾਟ ਦੇ ਕਾਰਨ ਰਿਸ਼ਤੇ ਵਿੱਚ ਘਮੰਡ ਨਾਲ ਜੁੜੀਆਂ ਸਮੱਸਿਆਵਾਂ ਜਨਮ ਲੈ ਸਕਦੀਆਂ ਹਨ, ਜਿਸ ਕਰਕੇ ਤੁਹਾਡੇ ਜੀਵਨ ਤੋਂ ਖੁਸ਼ੀਆਂ ਗਾਇਬ ਹੋ ਸਕਦੀਆਂ ਹਨ।
ਸਿਹਤ ਦੇ ਮਾਮਲੇ ਵਿੱਚ, ਕੁੰਭ ਰਾਸ਼ੀ ਵਾਲਿਆਂ ਨੂੰ ਇਸ ਅਵਧੀ ਵਿੱਚ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਪੈਰਾਂ ਵਿੱਚ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਹਾਲਾਂਕਿ, ਇਸ ਦੌਰਾਨ ਤੁਹਾਨੂੰ ਤਣਾਅ ਤੋਂ ਬਚਣਾ ਪਵੇਗਾ।
ਉਪਾਅ: ਸ਼ਨੀ ਦੇਵ ਦੀ ਅਗਲੇ ਛੇ ਮਹੀਨੇ ਤੱਕ ਪੂਜਾ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਮਹਾਰਾਜ ਗਿਆਰ੍ਹਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਮਾਰਗੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਧਨ ਹਾਨੀ ਹੋਣ ਦੀ ਸੰਭਾਵਨਾ ਹੈ, ਜੋ ਕਿ ਤੁਹਾਡੇ ਲਈ ਤਣਾਅ ਦਾ ਕਾਰਨ ਬਣ ਸਕਦਾ ਹੈ।
ਕਰੀਅਰ ਦੀ ਗੱਲ ਕੀਤੀ ਜਾਵੇ ਤਾਂ, ਮੀਨ ਰਾਸ਼ੀ ਦੇ ਨੌਕਰੀ ਕਰਨ ਵਾਲੇ ਜਾਤਕਾਂ 'ਤੇ ਕੰਮ ਦਾ ਬੋਝ ਵੱਧ ਸਕਦਾ ਹੈ, ਇਸ ਲਈ ਤੁਹਾਡੇ ਲਈ ਆਪਣੇ ਕੰਮ ਨੂੰ ਵਿਵਸਥਿਤ ਤਰੀਕੇ ਨਾਲ ਕਰਨਾ ਬਿਹਤਰ ਰਹੇਗਾ।
ਕਾਰੋਬਾਰ ਦੇ ਖੇਤਰ ਵਿੱਚ, ਇਸ ਅਵਧੀ ਦੇ ਦੌਰਾਨ ਤੁਹਾਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਤੇ ਇਸ ਤਰ੍ਹਾਂ ਤੁਸੀਂ ਮੁਕਾਬਲੇਦਾਰਾਂ ਤੋਂ ਮੁਕਾਬਲੇ ਵਿੱਚ ਪਿੱਛੇ ਰਹਿ ਸਕਦੇ ਹੋ।
ਆਰਥਿਕ ਜੀਵਨ ਵਿੱਚ, ਲਾਪਰਵਾਹੀ ਦੇ ਕਾਰਨ ਤੁਹਾਨੂੰ ਧਨ ਹਾਨੀ ਹੋ ਸਕਦੀ ਹੈ, ਇਸ ਲਈ ਤੁਹਾਨੂੰ ਧਨ ਨਾਲ ਜੁੜੇ ਮਾਮਲਿਆਂ 'ਤੇ ਧਿਆਨ ਕੇਂਦਰਿਤ ਕਰਨਾ ਪਵੇਗਾ।
ਨਿੱਜੀ ਜੀਵਨ ਵਿੱਚ, ਸ਼ਨੀ ਦੇ ਮਾਰਗੀ ਹੋਣ ਦੀ ਅਵਧੀ ਵਿੱਚ ਤੁਹਾਨੂੰ ਆਪਣੇ ਸਾਥੀ ਨਾਲ ਅਣਚਾਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਨ ਆਪਸੀ ਸਮਝ ਦੀ ਕਮੀ ਹੋਣ ਦੀ ਸੰਭਾਵਨਾ ਹੈ।
ਸਿਹਤ ਦੇ ਮਾਮਲੇ ਵਿੱਚ, ਮੀਨ ਰਾਸ਼ੀ ਵਾਲਿਆਂ ਨੂੰ ਪੈਰਾਂ ਵਿੱਚ ਦਰਦ ਦੀ ਸਮੱਸਿਆ ਰਹਿ ਸਕਦੀ ਹੈ, ਇਸ ਲਈ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਪਵੇਗਾ।
ਉਪਾਅ: ਹਰ ਰੋਜ਼ “ॐ ਸ਼ਿਵਾਯ ਨਮਹ:” ਦਾ 41 ਵਾਰ ਜਾਪ ਕਰੋ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਸ਼ਨੀ ਕੁੰਭ ਰਾਸ਼ੀ ਵਿੱਚ ਮਾਰਗੀ ਕਦੋਂ ਹੋਣਗੇ?
ਕਰਮਫਲ ਦਾਤਾ ਸ਼ਨੀ ਮਹਾਰਾਜ 15 ਨਵੰਬਰ 2024 ਨੂੰ ਆਪਣੀ ਹੀ ਰਾਸ਼ੀ ਕੁੰਭ ਰਾਸ਼ੀ ਵਿੱਚ ਮਾਰਗੀ ਹੋ ਜਾਣਗੇ।
2. ਗ੍ਰਹਿ ਦਾ ਮਾਰਗੀ ਹੋਣਾ ਕੀ ਹੁੰਦਾ ਹੈ?
ਜਦੋਂ ਕੋਈ ਗ੍ਰਹਿ ਵੱਕਰੀ (ਉਲਟੀ ਚਾਲ ਚਲਦਾ ਪ੍ਰਤੀਤ ਹੁੰਦਾ) ਤੋਂ ਦੁਬਾਰਾ ਅੱਗੇ ਵੱਲ ਚੱਲਣਾ ਸ਼ੁਰੂ ਕਰਦਾ ਹੈ, ਤਾਂ ਇਸ ਨੂੰ ਗ੍ਰਹਿ ਦੀ ਮਾਰਗੀ ਸਥਿਤੀ ਕਹਿੰਦੇ ਹਨ।
3. ਸ਼ਨੀ ਮਹਾਰਾਜ ਦੀ ਰਾਸ਼ੀ ਕਿਹੜੀ ਹੈ?
ਰਾਸ਼ੀ ਚੱਕਰ ਵਿੱਚ ਸ਼ਨੀ ਗ੍ਰਹਿ ਨੂੰ ਕੁੰਭ ਅਤੇ ਮਕਰ ਰਾਸ਼ੀ ਦਾ ਸੁਆਮੀ ਮੰਨਿਆ ਗਿਆ ਹੈ।