ਸ਼ਨੀ ਕੁੰਭ ਰਾਸ਼ੀ ਵਿੱਚ ਅਸਤ (11 ਫ਼ਰਵਰੀ, 2024)

Author: Charu Lata | Updated Fri, 02 Feb 2024 11:12 AM IST

ਵੈਦਿਕ ਜੋਤਿਸ਼ ਵਿੱਚ ਸ਼ਨੀ ਨੂੰ ਵਿਅਕਤੀ ਦੇ ਕਰਮ ਨਾਲ ਸਬੰਧਤ ਗ੍ਰਹਿ ਮੰਨਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਹ ਵਿਅਕਤੀ ਨੂੰ ਉਸ ਦੇ ਕਰਮ ਦੇ ਅਨੁਸਾਰ ਹੀ ਨਤੀਜੇ ਦਿੰਦਾ ਹੈ। ਇਸ ਲਈ ਸ਼ਨੀ ਦਾ ਇੱਕ ਨਾਮ ਕਰਮਫਲ਼ ਦਾਤਾ ਗ੍ਰਹਿ ਵੀ ਹੈ। ਹੁਣ ਇਹੀ ਕਰਮਫਲ਼ ਦਾਤਾ ਗ੍ਰਹਿ ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਜਾ ਰਿਹਾ ਹੈ। ਸ਼ਨੀ ਦਾ ਇਹ ਮਹੱਤਵਪੂਰਣ ਪਰਿਵਰਤਨ 11 ਫਰਵਰੀ 2024 ਨੂੰ 1:55 ਵਜੇ ਹੋਵੇਗਾ।


ਸ਼ਨੀ ਅਸਤ 2024 ਦੇ ਚਲਦੇ ਜਿੱਥੇ ਇੱਕ ਪਾਸੇ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਸ਼ਨੀ ਦੀ ਸਾੜਸਤੀ ਦੇ ਬੁਰੇ ਪ੍ਰਭਾਵਾਂ ਤੋਂ ਮੁਕਤੀ ਮਿਲ ਜਾਵੇਗੀ, ਉੱਥੇ ਦੂਜੇ ਪਾਸੇ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸਾੜਸਤੀ ਦਾ ਦੂਜਾ ਚਰਣ ਵੀ ਖਤਮ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਤੀਜਾ ਚਰਣ ਸ਼ੁਰੂ ਹੋਵੇਗਾ। ਕੁੰਭ ਰਾਸ਼ੀ ਲਈ ਪਹਿਲਾ ਚਰਣ ਖਤਮ ਹੋ ਜਾਵੇਗਾ ਅਤੇ ਦੂਜਾ ਚਰਣ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਮੀਨ ਰਾਸ਼ੀ ਉੱਤੇ ਸ਼ਨੀ ਦੀ ਸਾੜਸਤੀ ਦਾ ਪਹਿਲਾ ਚਰਣ ਸ਼ੁਰੂ ਹੋਣ ਵਾਲਾ ਹੈ। ਤੁਲਾ ਰਾਸ਼ੀ ਦੇ ਜਾਤਕਾਂ ਨੂੰ ਸ਼ਨੀ ਦੀ ਢਈਆ ਅਤੇ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਨੂੰ ਢਈਆ ਤੋਂ ਮੁਕਤੀ ਮਿਲ ਜਾਵੇਗੀ। ਇਸੇ ਤਰ੍ਹਾਂ ਕਰਕ ਰਾਸ਼ੀ ਦੇ ਜਾਤਕਾਂ ਲਈ ਅਸ਼ਟਮ ਸ਼ਨੀ ਢਈਆ ਸ਼ੁਰੂ ਹੋ ਜਾਵੇਗੀ।

ਤੁਹਾਡੀ ਕੁੰਡਲੀ ਵਿੱਚ ਸ਼ਨੀ ਦੀ ਸਥਿਤੀ ਕੀ ਹੈ?ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਵਾਬ ਜਾਣੋ

ਸ਼ਨੀ ਕੁੰਭ ਰਾਸ਼ੀ ਵਿੱਚ ਅਸਤ:ਜੋਤਿਸ਼ ਵਿੱਚ ਸ਼ਨੀ ਗ੍ਰਹਿ

ਜੇਕਰ ਗੱਲ ਕਰੀਏ ਜੋਤਿਸ਼ ਵਿੱਚ ਸ਼ਨੀ ਗ੍ਰਹਿ ਦੀ, ਤਾਂ ਸ਼ਨੀ ਵਿਅਕਤੀ ਨੂੰ ਜੀਵਨ ਵਿੱਚ ਅਨੁਸ਼ਾਸਨ ਵਿੱਚ ਰਹਿਣਾ ਅਤੇ ਨਿਆਂ ਦਾ ਸਨਮਾਨ ਕਰਨਾ ਸਿਖਾਉਂਦਾ ਹੈ। ਜਿਵੇਂ ਕੋਈ ਅਧਿਆਪਕ ਕਿਸੇ ਵਿਅਕਤੀ ਦੇ ਜੀਵਨ ਵਿੱਚ ਉਸ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲੈ ਜਾ ਕੇ ਉਸ ਨੂੰ ਗਲਤੀ ਕਰਨ ਤੋਂ ਰੋਕਦਾ ਹੈ, ਪਹਿਲਾਂ ਪਿਆਰ ਨਾਲ ਅਤੇ ਫਿਰ ਦੰਡ ਦੇ ਕੇ ਉਸ ਨੂੰ ਸੁਧਾਰਦਾ ਹੈ, ਇਸੇ ਤਰ੍ਹਾਂ ਸ਼ਨੀ ਵੀ ਵਿਅਕਤੀ ਨੂੰ ਜੀਵਨ ਵਿੱਚ ਅਨੁਸ਼ਾਸਿਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਇਹ ਸਾਨੂੰ ਸਿਖਾਉਂਦਾ ਵੀ ਹੈ ਅਤੇ ਗਲਤੀ ਕਰਨ ਉੱਤੇ ਸਜ਼ਾ ਵੀ ਦਿੰਦਾ ਹੈ।

ਮੰਨਿਆ ਜਾਂਦਾ ਹੈ ਕਿ ਜਿਸ ਵੀ ਜਾਤਕ ਨੂੰ ਸ਼ਨੀ ਦੇਵ ਦਾ ਆਸ਼ੀਰਵਾਦ ਮਿਲ ਜਾਂਦਾ ਹੈ, ਉਹ ਵਿਅਕਤੀ ਮਰਿਆਦਾ ਵਿੱਚ ਰਹਿ ਕੇ ਕੰਮ ਕਰਨਾ ਬਹੁਤ ਹੀ ਆਸਾਨੀ ਨਾਲ ਸਿੱਖ ਜਾਂਦਾ ਹੈ। ਸ਼ਨੀ ਦੇ ਕੁੰਭ ਰਾਸ਼ੀ ਵਿੱਚ ਇਸ ਅਹਿਮ ਪਰਿਵਰਤਨ ਤੋਂ ਇਹ ਸਪਸ਼ਟ ਹੋਵੇਗਾ ਕਿ ਜਦੋਂ ਸ਼ਨੀ ਕੋਈ ਸਖ਼ਤ ਫੈਸਲਾ ਲੈਂਦਾ ਹੈ ਤਾਂ ਉਸ ਦਾ ਨਤੀਜਾ ਕੀ ਹੋ ਸਕਦਾ ਹੈ ਅਤੇ ਜਿਨ੍ਹਾਂ ਜਾਤਕਾ ਨੂੰ ਜੀਵਨ ਵਿੱਚ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇਗਾ, ਉਨ੍ਹਾਂ ਉੱਤੇ ਸ਼ਨੀ ਦੀ ਕਿੰਨੀ ਕਿਰਪਾ ਹੋਵੇਗੀ। ਸ਼ਨੀ ਦੀ ਸਥਿਤੀ ਜਾਤਕਾਂ ਦੇ ਕਰੀਅਰ ਵਿੱਚ ਸਥਿਰਤਾ ਵੀ ਲਿਆ ਸਕਦੀ ਹੈ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਨਤੀਜੇ ਵਜੋਂ ਵਿਅਕਤੀ ਨੂੰ ਆਪਣੇ ਟੀਚਿਆਂ ਦੇ ਬਾਰੇ ਵਿੱਚ ਪਤਾ ਚੱਲੇਗਾ, ਤਾਂ ਹੀ ਵਿਅਕਤੀ ਆਪਣੀ ਸ਼ਕਤੀ ਦੇ ਅਨੁਸਾਰ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰ ਸਕੇਗਾ।

ਤਾਂ ਆਓ, ਹੁਣ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਕੁੰਭ ਰਾਸ਼ੀ ਵਿੱਚ ਸ਼ਨੀ ਦੇ ਅਸਤ ਹੋਣ ਦਾ ਵਿਅਕਤੀ ਦੇ ਜੀਵਨ ਦੇ ਭਿੰਨ-ਭਿੰਨ ਖੇਤਰਾਂ ਜਿਵੇਂ ਕਿ ਕਾਰੋਬਾਰ, ਨੌਕਰੀ, ਵਿਆਹ ਆਦਿ ਉਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ। ਨਾਲ ਹੀ ਜਾਣਾਂਗੇ ਕਿ ਪ੍ਰੇਮ, ਸੰਤਾਨ, ਪੜ੍ਹਾਈ, ਸਿਹਤ ਆਦਿ ਖੇਤਰਾਂ ਵਿੱਚ ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋ ਕੇ ਕਿਸ ਤਰ੍ਹਾਂ ਦੇ ਨਤੀਜੇ ਦੇਣਗੇ।

ਜਾਣਕਾਰੀ ਦੇ ਲਈ ਦੱਸ ਦੇਈਏ ਕਿ ਇਸ ਸਾਲ ਸ਼ਨੀ ਆਪਣੀ ਮੂਲ ਤ੍ਰਿਕੋਣ ਰਾਸ਼ੀ ਕੁੰਭ ਵਿੱਚ ਹੀ ਰਹਿਣ ਵਾਲਾ ਹੈ, ਜਿਸ ਕਾਰਣ ਉਹ ਹੋਰ ਜ਼ਿਆਦਾ ਸ਼ਕਤੀਸ਼ਾਲੀ ਅਤੇ ਪ੍ਰਕ੍ਰਿਤਿਕ ਰਾਸ਼ੀ ਤੋਂ ਪੱਕਾ ਮੰਨਿਆ ਜਾ ਰਿਹਾ ਹੈ। ਕੁੰਭ ਰਾਸ਼ੀ ਰਾਸ਼ੀ ਚੱਕਰ ਦੀ ਗਿਆਰ੍ਹਵੀਂ ਰਾਸ਼ੀ ਹੈ ਅਤੇ ਇਸ ਤਰ੍ਹਾਂ ਇਹ ਉਹ ਰਾਸ਼ੀ ਹੈ, ਜਿੱਥੇ ਇੱਛਾ ਪੂਰਤੀ ਸੰਭਵ ਹੋ ਸਕਦੀ ਹੈ। ਹਾਲਾਂਕਿ ਇਸ ਵਿੱਚ ਕੁਝ ਦੇਰ ਜ਼ਰੂਰ ਹੋ ਸਕਦੀ ਹੈ, ਪਰ ਤੁਹਾਡੀ ਇੱਛਾ ਪੂਰੀ ਜ਼ਰੂਰ ਹੋਵੇਗੀ ਅਤੇ ਲਾਭ ਹੌਲ਼ੀ-ਹੌਲ਼ੀ ਹੀ ਸਹੀ ਪਰ ਮਿਲੇਗਾ ਜ਼ਰੂਰ।

ਆਓ, ਹੁਣ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਕੁੰਭ ਰਾਸ਼ੀ ਵਿੱਚ ਸ਼ਨੀ ਦੇ ਅਸਤ ਹੋਣ ਦਾ 12 ਰਾਸ਼ੀਆਂ ਦੇ ਜੀਵਨ ਉੱਤੇ ਕੀ-ਕੀ ਪ੍ਰਭਾਵ ਪੈਣ ਵਾਲਾ ਹੈ।

Click Here To Read In English: Saturn Combust In Aquarius

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਦਸਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੀ ਅਸਤ ਹੋਣ ਜਾ ਰਿਹਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਨੂੰ ਧਨ ਪ੍ਰਾਪਤ ਕਰਨ ਵਿੱਚ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਤੁਹਾਡੇ ਜੀਵਨ ਤੋਂ ਸੰਤੁਸ਼ਟੀ ਕਿਤੇ ਗਾਇਬ ਹੋ ਸਕਦੀ ਹੈ। ਤੁਹਾਡੇ ਲਈ ਜੀਵਨ ਵਿੱਚ ਹਰ ਇੱਕ ਚਰਣ ਦੇ ਲਈ ਯੋਜਨਾ ਬਣਾਉਣਾ ਬਹੁਤ ਜ਼ਰੂਰੀ ਰਹੇਗਾ। ਕੁਝ ਦੇਰ ਹੋਣ ਤੋਂ ਬਾਅਦ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ।

ਕਰੀਅਰ ਬਾਰੇ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਲਾਭ ਮਿਲ ਸਕਦਾ ਹੈ। ਕੰਮ ਦੇ ਸਬੰਧ ਵਿੱਚ ਕੁਝ ਦੇਰ ਹੋ ਸਕਦੀ ਹੈ, ਜਿਸ ਦੇ ਨਤੀਜੇ ਵੱਜੋਂ ਤੁਸੀਂ ਪ੍ਰਮੁੱਖ ਅਹੁਦਾ ਲੈਣ ਦੀ ਸਥਿਤੀ ਵਿੱਚ ਨਜ਼ਰ ਨਹੀਂ ਆਉਗੇ। ਨੌਕਰੀ ਦੇ ਸਬੰਧ ਵਿੱਚ ਫੈਸਲੇ ਰੁਕ ਸਕਦੇ ਹਨ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਦੇ ਅਨੁਸਾਰ, ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ, ਤਾਂ ਤੁਹਾਨੂੰ ਔਸਤ ਲਾਭ ਮਿਲਣ ਦੀ ਸੰਭਾਵਨਾ ਹੈ। ਜੋ ਵੀ ਮੁਨਾਫਾ ਤੁਸੀਂ ਕਮਾਓਗੇ, ਉਸ ਦੇ ਬਾਵਜੂਦ ਵੀ ਤੁਹਾਨੂੰ ਅਜਿਹਾ ਲੱਗ ਸਕਦਾ ਹੈ ਕਿ ਇਹ ਮੁਨਾਫਾ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਸ਼ਨੀ ਦਾ ਅਸਤ ਹੋਣਾ ਤੁਹਾਡੇ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਸਹਿਜ ਬਣਾਵੇਗਾ। ਈਗੋ ਸਬੰਧੀ ਕੁਝ ਪਰੇਸ਼ਾਨੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਕਦੇ-ਕਦਾਈਂ ਬਹਿਸ ਵੀ ਹੋ ਸਕਦੀ ਹੈ, ਜਿਸ ਤੋਂ ਬਚਣ ਦੀ ਸਲਾਹ ਤੁਹਾਨੂੰ ਦਿੱਤੀ ਜਾਂਦੀ ਹੈ। ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਸਿਹਤ ਸਬੰਧੀ ਕੋਈ ਵੱਡੀ ਪਰੇਸ਼ਾਨੀ ਤੁਹਾਨੂੰ ਨਹੀਂ ਹੋਵੇਗੀ। ਤਣਾਅ ਦੇ ਚਲਦੇ ਪੈਰਾਂ ਵਿੱਚ ਦਰਦ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਸੁਰੱਖਿਆ ਦੀ ਭਾਵਨਾ ਵੀ ਤੁਹਾਡੇ ਜੀਵਨ ਵਿੱਚ ਬਣੀ ਰਹੇਗੀ। ਪਰ ਇੱਥੇ ਇੱਕ ਗੱਲ ਦਾ ਭਰੋਸਾ ਰੱਖੋ ਕਿ ਤੁਹਾਡੇ ਜੀਵਨ ਵਿੱਚ ਕੁਝ ਬਹੁਤ ਵੱਡਾ ਗਲਤ ਨਹੀਂ ਹੋਣ ਵਾਲਾ।

ਉਪਾਅ: ਹਰ ਰੋਜ਼ 44 ਵਾਰ 'ॐ ਮਾਂਡਾਯ ਨਮਹ:' ਮੰਤਰ ਦਾ ਜਾਪ ਕਰੋ।

ਮੇਖ਼ ਹਫ਼ਤਾਵਾਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਨੌਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਦਸਵੇਂ ਘਰ ਵਿੱਚ ਹੀ ਅਸਤ ਹੋਣ ਜਾ ਰਿਹਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਨਤੀਜੇ ਵਿੱਚੋਂ ਤੁਹਾਨੂੰ ਆਪਣੀ ਨੌਕਰੀ ਵਿੱਚ ਉਤਾਰ-ਚੜ੍ਹਾਅ ਦੇਖਣੇ ਪੈ ਸਕਦੇ ਹਨ। ਬਿਹਤਰ ਸੰਭਾਵਨਾਵਾਂ ਦੇ ਲਈ ਤੁਸੀਂ ਨਵੀਂ ਨੌਕਰੀ ਦਾ ਵਿਕਲਪ ਚੁਣਨ ਲਈ ਮਜਬੂਰ ਹੋ ਸਕਦੇ ਹੋ। ਇਸ ਨਵੇਂ ਵਿਕਲਪ ਤੋਂ ਤੁਹਾਨੂੰ ਬਿਹਤਰ ਸੰਤੁਸ਼ਟੀ ਪ੍ਰਾਪਤ ਹੋਵੇਗੀ।

ਤੁਹਾਨੂੰ ਆਪਣੀ ਨੌਕਰੀ ਦੇ ਸਬੰਧ ਵਿੱਚ ਕੁਝ ਤਾਲਮੇਲ ਬਿਠਾਉਣ ਦੀ ਜ਼ਰੂਰਤ ਵੀ ਪੈ ਸਕਦੀ ਹੈ। ਤੁਹਾਨੂੰ ਆਪਣੇ ਸਹਿਕਰਮੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਆਪਣੇ ਵਿਰੋਧੀਆਂ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਕਾਰਣ ਚੰਗਾ ਮੁਨਾਫਾ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਕਾਰੋਬਾਰ ਦੇ ਸਬੰਧ ਵਿੱਚ ਰਣਨੀਤੀਆਂ ਵਿੱਚ ਪਰਿਵਰਤਨ ਕਰਨ ਦੀ ਜ਼ਰੂਰਤ ਪਵੇਗੀ।

ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤਾ ਚੰਗਾ ਰਹੇਗਾ, ਪਰ ਕਦੇ-ਕਦਾਈਂ ਕਿਸੇ-ਕਿਸੇ ਮੁੱਦੇ ਨੂੰ ਲੈ ਕੇ ਵਾਦ-ਵਿਵਾਦ ਹੋਣ ਦੀ ਵੀ ਸੰਭਾਵਨਾ ਹੈ। ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨ ਵਿੱਚ ਖੁਸ਼ੀਆਂ ਬਣਾ ਕੇ ਰੱਖਣ ਵਿੱਚ ਕਾਮਯਾਬ ਹੋਵੋਗੇ। ਇਸ ਕਾਰਣ ਤੁਹਾਡੇ ਜੀਵਨ ਵਿੱਚ ਉਤਸਾਹ ਰਹੇਗਾ ਅਤੇ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਪੈਰਾਂ ਵਿੱਚ ਦਰਦ ਤੁਹਾਡੇ ਤਣਾਅ ਦਾ ਕਾਰਨ ਬਣ ਸਕਦਾ ਹੈ।

ਉਪਾਅ: ਸ਼ਨੀਵਾਰ ਦੇ ਦਿਨ ਜ਼ਰੂਰਤਮੰਦ ਵਿਅਕਤੀਆਂ ਨੂੰ ਕੱਪੜੇ ਦਾਨ ਕਰੋ।

ਬ੍ਰਿਸ਼ਭ ਹਫ਼ਤਾਵਾਰੀ ਰਾਸ਼ੀਫਲ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਅੱਠਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਨੌਵੇਂ ਘਰ ਵਿੱਚ ਹੀ ਅਸਤ ਹੋਣ ਜਾ ਰਿਹਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਨਤੀਜੇ ਵਿੱਚੋਂ ਤੁਹਾਨੂੰ ਕਿਸਮਤ, ਲੰਬੀ ਦੂਰੀ ਦੀ ਯਾਤਰਾ, ਵਿਦੇਸ਼ੀ ਸਰੋਤਾਂ ਤੋਂ ਲਾਭ ਆਦਿ ਦੇ ਸਬੰਧ ਵਿੱਚ ਬਿਹਤਰ ਮੌਕੇ ਪ੍ਰਾਪਤ ਹੋ ਸਕਦੇ ਹਨ। ਅਧਿਆਤਮਕ ਮਾਮਲਿਆਂ ਦੇ ਸਬੰਧ ਵਿੱਚ ਤੁਹਾਡੀ ਦਿਲਚਸਪੀ ਵਧੇਗੀ ਅਤੇ ਇਸ ਦੇ ਨਾਲ ਹੀ ਤੁਹਾਡੇ ਜੀਵਨ ਵਿੱਚ ਬਹੁਤ ਸਾਰੀਆਂ ਸਫਲਤਾਵਾਂ ਵੀ ਆਉਣ ਵਾਲੀਆਂ ਹਨ।

ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਕੰਮ ਦੇ ਸਬੰਧ ਵਿੱਚ ਚੰਗਾ ਰਿਟਰਨ ਅਤੇ ਵਿਕਾਸ ਪ੍ਰਾਪਤ ਹੋਵੇਗਾ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਨਾਲ਼ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਪ੍ਰਸ਼ੰਸਾ ਮਿਲੇਗੀ ਅਤੇ ਤੁਹਾਡੇ ਕੰਮ ਨੂੰ ਪਛਾਣ ਮਿਲੇਗੀ। ਤੁਹਾਨੂੰ ਨਵੀਂ ਆਨਸਾਈਟ ਨੌਕਰੀ ਦੇ ਮੌਕੇ ਵੀ ਮਿਲ ਸਕਦੇ ਹਨ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ। ਇਸ ਦੌਰਾਨ ਤੁਹਾਡਾ ਆਤਮਵਿਸ਼ਵਾਸ ਅਤੇ ਊਰਜਾ ਤੁਹਾਨੂੰ ਨਵੀਂ ਸ਼ਕਤੀ ਪ੍ਰਦਾਨ ਕਰਣਗੇ।

ਜੇਕਰ ਤੁਸੀਂ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹੋ ਤਾਂ ਇਸ ਦੌਰਾਨ ਤੁਹਾਨੂੰ ਭਾਰੀ ਮੁਨਾਫਾ ਮਿਲਣ ਦੀ ਸੰਭਾਵਨਾ ਹੈ। ਇਸ ਦੌਰਾਨ ਤੁਸੀਂ ਇੱਕ ਸਫਲ ਕਾਰੋਬਾਰੀ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਵੋਗੇ। ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਤੁਸੀਂ ਜ਼ਿਆਦਾ ਧਨ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ। ਤੁਹਾਡੀ ਯੋਜਨਾ, ਕੰਮ ਦੇ ਪ੍ਰਤੀ ਵਿਵਸਥਿਤ ਦ੍ਰਿਸ਼ਟੀਕੋਣ ਆਦਿ ਦੇ ਚੱਲਦੇ ਇਹ ਸੰਭਵ ਹੋ ਸਕੇਗਾ। ਤੁਸੀਂ ਅੱਛੀ-ਖਾਸੀ ਬੱਚਤ ਵੀ ਕਰ ਸਕੋਗੇ।

ਰਿਸ਼ਤਿਆਂ ਦੇ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਖੁਸ਼ੀਆਂ ਭਰੀ ਜ਼ਿੰਦਗੀ ਮਿਲੇਗੀ। ਜੀਵਨਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਅਤੇ ਦ੍ਰਿਸ਼ਟੀਕੋਣ ਜ਼ਿਆਦਾ ਪਰਿਪੱਕ ਅਤੇ ਨਰਮ ਹੋਵੇਗਾ। ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਆਮ ਤੌਰ ‘ਤੇ ਤੁਹਾਡੀ ਸਿਹਤ ਠੀਕ ਰਹੇਗੀ। ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਜਿਵੇਂ ਪੈਰਾਂ ਵਿੱਚ ਦਰਦ ਆਦਿ ਹੋ ਸਕਦਾ ਹੈ। ਪਰ ਕੋਈ ਵੱਡੀ ਸਮੱਸਿਆ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ।

ਉਪਾਅ: ਹਰ ਰੋਜ਼ 21 ਵਾਰ 'ॐ ਸ਼ਨਿਸ਼ਚਰਾਯ ਨਮਹ:' ਮੰਤਰ ਦਾ ਜਾਪ ਕਰੋ।

ਮਿਥੁਨ ਹਫ਼ਤਾਵਾਰੀ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਯੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ

ਕਰਕ ਰਾਸ਼ੀ

ਕਰਕ ਇੱਕ ਜਲ ਤੱਤ ਵਾਲ਼ੀ ਅਤੇ ਚਰ ਰਾਸ਼ੀ ਮੰਨੀ ਗਈ ਹੈ। ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਸੱਤਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਅੱਠਵੇਂ ਘਰ ਵਿੱਚ ਹੀ ਅਸਤ ਹੋਣ ਵਾਲ਼ਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਸੀਂ ਅਣਕਿਆਸੇ ਸਰੋਤਾਂ ਜਾਂ ਫੇਰ ਵਿਰਾਸਤ ਦੇ ਮਾਧਿਅਮ ਤੋਂ ਧਨ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ। ਇਸ ਤੋਂ ਇਲਾਵਾ ਤੁਸੀਂ ਪੈਸੇ ਦੀ ਬੱਚਤ ਕਰਨ ਵਿੱਚ ਵੀ ਸਫਲ ਰਹੋਗੇ।

ਪੇਸ਼ੇਵਰ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਨੌਕਰੀ ਵਿੱਚ ਬਦਲਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨੌਕਰੀ ਵਿੱਚ ਅਜਿਹਾ ਬਦਲਾਵ ਤੁਹਾਨੂੰ ਆਤਮ ਵਿਸ਼ਵਾਸ ਅਤੇ ਸਥਿਰਤਾ ਪ੍ਰਦਾਨ ਕਰੇਗਾ। ਇਸ ਦੌਰਾਨ ਤੁਹਾਨੂੰ ਆਪਣੇ ਕੰਮ ਵਿੱਚ ਸਫਲਤਾ ਮਿਲਣ ਦੀ ਉੱਚ-ਸੰਭਾਵਨਾ ਬਣ ਰਹੀ ਹੈ। ਇਸ ਰਾਸ਼ੀ ਦੇ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਅਹੁਦੇ ਵਿੱਚ ਤਰੱਕੀ ਵੀ ਪ੍ਰਾਪਤ ਹੋ ਸਕਦੀ ਹੈ।

ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ, ਤਾਂ ਤੁਹਾਨੂੰ ਅਣਕਿਆਸੇ ਲਾਭ ਮਿਲਣ ਦੀ ਉੱਚ-ਸੰਭਾਵਨਾ ਹੈ। ਇਹ ਤੁਹਾਡੇ ਲਈ ਸਕਾਰਾਤਮਕ ਸਾਬਿਤ ਹੋਵੇਗਾ ਅਤੇ ਤੁਸੀਂ ਚੰਗਾ ਮੁਨਾਫਾ ਕਮਾਓਗੇ। ਜੇਕਰ ਤੁਸੀਂ ਸ਼ੇਅਰ ਬਾਜ਼ਾਰ ਨਾਲ ਸਬੰਧਤ ਕਾਰੋਬਾਰੀ ਹੋ ਤਾਂ ਇਹ ਸਮਾਂ ਤੁਹਾਡੇ ਲਈ ਬੇਹਦ ਸ਼ਾਨਦਾਰ ਸਾਬਤ ਹੋਣ ਵਾਲਾ ਹੈ।

ਰਿਸ਼ਤਿਆਂ ਦੇ ਪੱਖ ਤੋਂ ਦੇਖੀਏ ਤਾਂ ਤੁਸੀਂ ਜੀਵਨਸਾਥੀ ਦੇ ਨਾਲ ਇੱਕ ਚੰਗਾ ਰਿਸ਼ਤਾ ਬਣਾਉਣ ਵਿੱਚ ਕਾਮਯਾਬ ਰਹੋਗੇ ਅਤੇ ਪਰਿਵਾਰ ਦਾ ਮਾਹੌਲ ਖੁਸ਼ਨੁਮਾ ਬਣਿਆ ਰਹੇਗਾ।

ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਦੌਰਾਨ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਜਿਵੇਂ ਪੈਰਾਂ ਵਿੱਚ ਦਰਦ ਜਾਂ ਗੈਸ ਦੀ ਸਮੱਸਿਆ ਤੋਂ ਇਲਾਵਾ ਕੁਝ ਵੀ ਵੱਡਾ ਜਾਂ ਗੰਭੀਰ ਨਹੀਂ ਹੋਣ ਵਾਲ਼ਾ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਕਾਰਣ ਤੁਸੀਂ ਖੁੱਲ ਕੇ ਚੰਗੀ ਸਿਹਤ ਦਾ ਆਨੰਦ ਮਾਣੋਗੇ। ਜੇਕਰ ਤੁਸੀਂ ਧਿਆਨ ਅਤੇ ਮੈਡੀਟੇਸ਼ਨ ਆਦਿ ਕਰਦੇ ਹੋ, ਤਾਂ ਸਿਹਤ ਦੇ ਸੰਦਰਭ ਵਿੱਚ ਤੁਹਾਨੂੰ ਹੋਰ ਵੀ ਅਨੁਕੂਲ ਨਤੀਜੇ ਪ੍ਰਾਪਤ ਹੋਣ ਦੀ ਸੰਭਾਵਨਾ ਬਣੇਗੀ।

ਉਪਾਅ: ਸੋਮਵਾਰ ਦੇ ਦਿਨ ਬਜ਼ੁਰਗ ਮਹਿਲਾਵਾਂ ਨੂੰ ਭੋਜਨ ਕਰਵਾਓ।

ਕਰਕ ਹਫ਼ਤਾਵਾਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਇੱਕ ਉੱਗਰ ਅਤੇ ਸਥਿਰ ਰਾਸ਼ੀ ਚਿੰਨ੍ਹ ਹੈ। ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਛੇਵੇਂ ਅਤੇ ਸੱਤਵੇਂ ਘਰ ਦਾ ਸੁਆਮੀ ਮੰਨਿਆ ਗਿਆ ਹੈ ਅਤੇ ਇਹ ਤੁਹਾਡੇ ਸੱਤਵੇਂ ਹੀ ਘਰ ਵਿੱਚ ਅਸਤ ਹੋ ਰਿਹਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਸੀਂ ਇਸ ਦੌਰਾਨ ਜ਼ਿਆਦਾ ਮਿੱਤਰ ਅਤੇ ਸਹਿਯੋਗੀ ਬਣਾਉਂਦੇ ਨਜ਼ਰ ਆਉਣਗੇ। ਤੁਸੀਂ ਆਪਣੇ ਕਾਰੋਬਾਰ ਦੇ ਸਬੰਧ ਵਿਚ ਸਕਾਰਾਤਮਕ ਤਰੀਕੇ ਤੋਂ ਪੂੰਜੀ ਨਿਵੇਸ਼ ਕਰਨ ਅਤੇ ਚੰਗਾ ਲਾਭ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ। ਮੁਮਿਕਨ ਹੈ ਕਿ ਤੁਸੀਂ ਇਸ ਦੌਰਾਨ ਸਿੱਧਾ ਸਪਸ਼ਟ ਦ੍ਰਿਸ਼ਟੀਕੋਣ ਰੱਖਦੇ ਨਜ਼ਰ ਆਓਗੇ। ਇਸ ਦੌਰਾਨ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਲਈ ਵੀ ਜਾਣਾ ਪੈ ਸਕਦਾ ਹੈ ਅਤੇ ਅਜਿਹੀਆਂ ਯਾਤਰਾਵਾਂ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਣਗੀਆਂ।

ਕਰੀਅਰ ਦੇ ਲਿਹਾਜ਼ ਨਾਲ਼ ਗੱਲ ਕਰੀਏ ਤਾਂ ਨੌਕਰੀਪੇਸ਼ਾ ਜਾਤਕਾਂ ਨੂੰ ਨੌਕਰੀ ਦੇ ਸਿਲਸਿਲੇ ਵਿੱਚ ਕਿਸੇ ਲੰਬੀ ਦੂਰੀ ਦੀ ਯਾਤਰਾ ‘ਤੇ ਜਾ ਸਕਦੇ ਹੋ। ਦੂਜੇ ਪਾਸੇ, ਤੁਹਾਨੂੰ ਆਪਣੇ ਸਹਿਕਰਮੀਆਂ ਵੱਲੋਂ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਕਾਰੋਬਾਰੀ ਜਾਤਕਾਂ ਨੂੰ ਆਪਣੇ ਕਾਰੋਬਾਰ ਦੀ ਦਿਸ਼ਾ ਬਦਲਣ ਅਤੇ ਕੁਝ ਬੁੱਧੀਮਾਨ ਨੀਤੀਆਂ ‘ਤੇ ਟਿਕੇ ਰਹਿਣ ਦੀ ਜ਼ਰੂਰਤ ਪਵੇਗੀ, ਜੋ ਤੁਹਾਡੇ ਕਾਰੋਬਾਰ ਨੂੰ ਅਨੁਕੂਲ ਨਤੀਜੇ ਦੇਵੇਗਾ, ਨਹੀਂ ਤਾਂ ਤੁਸੀਂ ਜ਼ਿਆਦਾ ਲਾਭ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਹੀਂ ਹੋਵੋਗੇ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਦੇ ਅਨੁਸਾਰ, ਤੁਹਾਡੇ ਲਈ ਨੈਟਵਰਕਿੰਗ ਦਾ ਕਾਰੋਬਾਰ ਅਨੁਕੂਲ ਸਾਬਿਤ ਹੋਵੇਗਾ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਜੀਵਨਸਾਥੀ ਦੇ ਨਾਲ਼ ਮਧੁਰ ਰਿਸ਼ਤਾ ਬਣਾ ਕੇ ਰੱਖਣ ਦੀ ਸਥਿਤੀ ਵਿੱਚ ਨਜ਼ਰ ਆਓਗੇ। ਇਸ ਤੋਂ ਇਲਾਵਾ ਚੰਗੇ ਉਤਸ਼ਾਹ ਦੇ ਚਲਦੇ ਤੁਹਾਡੀ ਸਿਹਤ ਵੀ ਸ਼ਾਨਦਾਰ ਰਹੇਗੀ। ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਜਿਵੇਂ ਸਿਰ ਦਰਦ ਆਦਿ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਸਿਹਤ ਸਬੰਧੀ ਕੋਈ ਵੱਡੀ ਸੱਮਸਿਆ ਤੁਹਾਨੂੰ ਨਹੀਂ ਹੋਵੇਗੀ।

ਉਪਾਅ: ਹਰ ਰੋਜ਼ 21 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।

ਸਿੰਘ ਹਫ਼ਤਾਵਾਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਪੰਜਵੇਂ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਛੇਵੇਂ ਘਰ ਵਿਚ ਹੀ ਅਸਤ ਹੋਣ ਜਾ ਰਿਹਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਨਤੀਜੇ ਵੱਜੋਂ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਅਤੇ ਤੁਹਾਡੇ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਕੁਝ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਤੁਸੀਂ ਆਪਣੇ ਬੱਚਿਆਂ ਦੀ ਪ੍ਰਗਤੀ ਅਤੇ ਪੈਸੇ ਦੀ ਸਮੱਸਿਆ ਨੂੰ ਲੈ ਕੇ ਚਿੰਤਾ ਵਿੱਚ ਨਜ਼ਰ ਆ ਸਕਦੇ ਹੋ। ਜ਼ਿਆਦਾ ਪ੍ਰਤਿਬੱਧਤਾਵਾਂ ਦੇ ਚਲਦੇ ਤੁਸੀਂ ਉਧਾਰ ਲੈਣ ਦੀ ਸਥਿਤੀ ਵਿੱਚ ਵੀ ਫਸ ਸਕਦੇ ਹੋ।

ਇਸ ਗੋਚਰ ਦੇ ਦੌਰਾਨ ਤੁਹਾਡੇ ਉੱਤੇ ਨੌਕਰੀ ਦਾ ਦਬਾਅ ਜ਼ਿਆਦਾ ਰਹੇਗਾ। ਤੁਹਾਨੂੰ ਸਹਿਕਰਮੀਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਕਾਰਣ ਕਾਰੋਬਾਰੀ ਜਾਤਕਾਂ ਨੂੰ ਇਸ ਮਹੀਨੇ ਲਾਭ ਅਤੇ ਹਾਨੀ ਦੋਵੇਂ ਹੀ ਝੱਲਣੇ ਪੈ ਸਕਦੇ ਹਨ। ਇਸ ਦੌਰਾਨ ਤੁਹਾਨੂੰ ਧੀਰਜ ਰੱਖਣ ਦੀ ਜ਼ਰੂਰਤ ਪਵੇਗੀ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਈਗੋ ਦੀ ਸਮੱਸਿਆ ਆ ਸਕਦੀ ਹੈ। ਸਿਹਤ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਪੈਰਾਂ ਅਤੇ ਗੋਡਿਆਂ ਵਿੱਚ ਦਰਦ ਦੀ ਸਮੱਸਿਆ ਰਹਿਣ ਵਾਲ਼ੀ ਹੈ।

ਉਪਾਅ: ਰੋਜ਼ਾਨਾ ਵਿਸ਼ਨੂੰ ਸਹਸਤਰਨਾਮ ਦਾ ਜਾਪ ਕਰਨਾ ਤੁਹਾਡੇ ਲਈ ਉਚਿਤ ਰਹੇਗਾ।

ਕੰਨਿਆ ਹਫ਼ਤਾਵਾਰੀ ਰਾਸ਼ੀਫਲ

ਤੁਲਾ ਰਾਸ਼ੀ

ਤੁਲਾ ਵਾਯੂ ਤੱਤ ਦੀ ਇਸਤਰੀ ਰਾਸ਼ੀ ਮੰਨੀ ਗਈ ਹੈ। ਸ਼ਨੀ ਤੁਹਾਡੇ ਚੌਥੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਪੰਜਵੇਂ ਘਰ ਵਿੱਚ ਹੀ ਅਸਤ ਹੋਣ ਜਾ ਰਿਹਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਨੂੰ ਆਪਣੇ ਬੱਚਿਆਂ ਦੇ ਵਿਕਾਸ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ। ਤੁਸੀਂ ਆਪਣੇ ਭਵਿੱਖ ਨੂੰ ਲੈ ਕੇ ਵੀ ਚਿੰਤਾ ਵਿੱਚ ਨਜ਼ਰ ਆਓਗੇ। ਇਸ ਦੌਰਾਨ ਤੁਹਾਨੂੰ ਵਪਾਰ ਅਤੇ ਸੱਟੇਬਾਜ਼ੀ ਦੇ ਕਾਰੋਬਾਰ ਵਿੱਚ ਸਫਲਤਾ ਮਿਲ ਸਕਦੀ ਹੈ। ਹਾਲਾਂਕਿ ਤੁਹਾਨੂੰ ਪਿਆਰ ਦੀ ਕਮੀ ਮਹਿਸੂਸ ਹੋਵੇਗੀ ਅਤੇ ਤੁਸੀਂ ਇਸ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੂੰ ਨਹੀਂ ਦਰਸਾਓਗੇ।

ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਮੁਮਕਿਨ ਹੈ ਕਿ ਤੁਸੀਂ ਆਪਣੀ ਵਰਤਮਾਨ ਨੌਕਰੀ ਤੋਂ ਸੰਤੁਸ਼ਟ ਨਾ ਹੋਵੋ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਦੇ ਅਨੁਸਾਰ, ਤੁਸੀਂ ਨੌਕਰੀ ਬਦਲਣ ਬਾਰੇ ਵੀ ਸੋਚ ਸਕਦੇ ਹੋ। ਕਾਰੋਬਾਰੀ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਬਹੁਤ ਸਾਵਧਾਨੀ ਨਾਲ਼ ਕਦਮ ਅੱਗੇ ਵਧਾਉਣੇ ਪੈਣਗੇ।

ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨ ਜਾਂ ਪ੍ਰੇਮੀ ਦੇ ਨਾਲ ਚੰਗਾ ਰਿਸ਼ਤਾ ਬਣਾਉਣ ਦੀ ਸਥਿਤੀ ਵਿਚ ਨਜ਼ਰ ਨਹੀਂ ਆਓਗੇ। ਮੁਮਕਿਨ ਹੈ ਕਿ ਤੁਹਾਡੇ ਜੀਵਨਸਾਥੀ ਨਾਲ ਤੁਹਾਡੀ ਕੋਈ ਅਣਬਣ ਚੱਲ ਰਹੀ ਹੋਵੇ ਅਤੇ ਇਹ ਤੁਹਾਡੇ ਦੋਹਾਂ ਵਿਚਕਾਰ ਈਗੋ ਦਾ ਮਸਲਾ ਹੋ ਸਕਦਾ ਹੈ। ਜੇਕਰ ਗੱਲ ਕਰੀਏ ਸਿਹਤ ਦੀ ਤਾਂ ਇਸ ਦੌਰਾਨ ਤੁਹਾਡੇ ਪੈਰਾਂ ਵਿੱਚ ਦਰਦ ਅਤੇ ਜੋੜਾਂ ਵਿੱਚ ਅਕੜਨ ਤੋਂ ਇਲਾਵਾ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਣ ਵਾਲ਼ੀ।

ਉਪਾਅ: ਸ਼ਨੀਵਾਰ ਦੇ ਦਿਨ ਕਾਂਵਾਂ ਨੂੰ ਭੋਜਨ ਖਿਲਾਓ ਅਤੇ ਸ਼ਨੀ ਦੇਵ ਦੀ ਪੂਜਾ ਕਰੋ।

ਤੁਲਾ ਹਫ਼ਤਾਵਾਰੀ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ?ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਇੱਕ ਜਲ ਤੱਤ ਦੀ ਰਾਸ਼ੀ ਹੈ ਅਤੇ ਇਹ ਇਸਤਰੀ ਰਾਸ਼ੀ ਮੰਨੀ ਗਈ ਹੈ। ਸ਼ਨੀ ਤੁਹਾਡੇ ਤੀਜੇ ਅਤੇ ਚੌਥੇ ਘਰ ਦਾ ਸੁਆਮੀ ਹੈ ਅਤੇ ਚੌਥੇ ਘਰ ਵਿੱਚ ਹੀ ਅਸਤ ਹੋਣ ਜਾ ਰਿਹਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਕਾਰਣ ਇਸ ਦੌਰਾਨ ਤੁਹਾਡੇ ਜੀਵਨ ਵਿੱਚ ਆਰਾਮ ਦੀ ਕਮੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਇਸ ਦੌਰਾਨ ਤੁਹਾਨੂੰ ਘਰ-ਪਰਿਵਾਰ ਨਾਲ਼ ਸਬੰਧਤ ਕੁਝ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਵੇਗਾ, ਜੋ ਤੁਹਾਡੇ ਲਈ ਚਿੰਤਾ ਦਾ ਕਾਰਣ ਬਣ ਸਕਦਾ ਹੈ। ਸ਼ਨੀ ਦੇ ਅਸਤ ਹੋਣ ਦੇ ਦੌਰਾਨ ਤੁਹਾਨੂੰ ਆਪਣੀ ਮਾਤਾ ਦੀ ਸਿਹਤ ਉੱਤੇ ਵੀ ਮੋਟਾ ਪੈਸਾ ਖਰਚਣਾ ਪੈ ਸਕਦਾ ਹੈ।

ਕਰੀਅਰ ਦੇ ਮੋਰਚੇ ਬਾਰੇ ਗੱਲ ਕਰੀਏ ਤਾਂ ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਇਸ ਤੋਂ ਤੁਹਾਨੂੰ ਜ਼ਿਆਦਾ ਸੰਤੁਸ਼ਟੀ ਨਹੀਂ ਮਿਲੇਗੀ, ਕਿਉਂਕਿ ਤੁਹਾਡੇ ਉੱਤੇ ਕੰਮ ਦਾ ਦਬਾਅ ਜ਼ਿਆਦਾ ਵਧੇਗਾ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਸਖ਼ਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਘਾਟਾ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਚੰਗਾ ਮੁਨਾਫਾ ਹਾਸਿਲ ਕਰਨ ਦੇ ਲਈ ਤੁਹਾਨੂੰ ਆਪਣੀਆਂ ਕਾਰੋਬਾਰੀ ਰਣਨੀਤੀਆਂ ਬਦਲਣ ਦੀ ਸਲਾਹ ਦਿੱਤੀ ਜਾਂਦੀ ਹੈ।

ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਜ਼ਿਆਦਾ ਖੁਸ਼ ਨਹੀਂ ਰਹਿ ਸਕੋਗੇ। ਹੋ ਸਕਦਾ ਹੈ ਕਿ ਤੁਹਾਡਾ ਸਾਥੀ ਇਸ ਸਮੇਂ ਤੁਹਾਡੇ ਨਾਲ ਓਨਾ ਇਮਾਨਦਾਰ ਨਾ ਨਜ਼ਰ ਆਵੇ, ਜਿੰਨੀ ਤੁਸੀਂ ਉਸ ਤੋਂ ਉਮੀਦ ਲਗਾ ਕੇ ਬੈਠੇ ਹੋ। ਜੀਵਨਸਾਥੀ ਦੇ ਨਾਲ ਇਮਾਨਦਾਰੀ ਦੀ ਕਮੀ ਦੇ ਚਲਦੇ ਤੁਸੀਂ ਉਸ ਦੇ ਨਾਲ ਜੁੜਾਵ ਦੀ ਕਮੀ ਮਹਿਸੂਸ ਕਰੋਗੇ। ਸਿਹਤ ਦੇ ਮੋਰਚੇ ਉੱਤੇ ਤੁਸੀਂ ਉੱਚ-ਊਰਜਾ ਬਣਾ ਕੇ ਰੱਖਣ ਵਿੱਚ ਕਾਮਯਾਬ ਨਹੀਂ ਹੋ ਸਕੋਗੇ। ਤੁਹਾਨੂੰ ਪਿੱਠ-ਦਰਦ ਆਦਿ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਤੁਹਾਨੂੰ ਨੀਂਦ ਨਾਲ ਸਬੰਧਤ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ: ਹਰ ਰੋਜ਼ 17 ਵਾਰ 'ॐ ਮਾਂਡਾਯ ਨਮਹ:' ਮੰਤਰ ਦਾ ਜਾਪ ਕਰੋ।

ਬ੍ਰਿਸ਼ਚਕ ਹਫ਼ਤਾਵਾਰੀ ਰਾਸ਼ੀਫਲ

ਧਨੂੰ ਰਾਸ਼ੀ

ਧਨੂੰ ਅਗਨੀ ਤੱਤ ਦੀ ਇੱਕ ਮਰਦਾਨਾ ਰਾਸ਼ੀ ਮੰਨੀ ਗਈ ਹੈ। ਸ਼ਨੀ ਤੁਹਾਡੇ ਦੂਜੇ ਅਤੇ ਤੀਜੇ ਘਰ ਦਾ ਸੁਆਮੀ ਹੈ ਅਤੇ ਇਹ ਤੀਜੇ ਹੀ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਡੇ ਜੀਵਨ ਵਿੱਚ ਆਰਾਮ ਅਤੇ ਦ੍ਰਿੜ ਸੰਕਲਪ ਦੀ ਕਮੀ ਨਜ਼ਰ ਆ ਸਕਦੀ ਹੈ। ਤੁਸੀਂ ਜਿਹੜੇ ਵੀ ਕੰਮ ਲਈ ਕੋਸ਼ਿਸ਼ਾਂ ਕਰੋਗੇ, ਉਸ ਵਿੱਚ ਤੁਹਾਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਯਾਤਰਾ ਦੇ ਦੌਰਾਨ ਵੀ ਕੁਝ ਰੁਕਾਵਟਾਂ ਮਿਲ ਸਕਦੀਆਂ ਹਨ। ਸ਼ਨੀ ਦੇ ਅਸਤ ਹੋਣ ਦੇ ਦੌਰਾਨ ਤੁਹਾਨੂੰ ਸੰਚਾਰ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।

ਪੇਸ਼ੇਵਰ ਮੋਰਚੇ ਉੱਤੇ ਗੱਲ ਕਰੀਏ ਤਾਂ ਇਹ ਸਮਾਂ ਤੁਹਾਡੇ ਲਈ ਪ੍ਰੀਖਿਆ ਵਾਲਾ ਸਮਾਂ ਸਾਬਿਤ ਹੋਵੇਗਾ। ਤੁਹਾਡੇ ਉੱਤੇ ਕੰਮ ਦਾ ਦਬਾਅ ਰਹੇਗਾ। ਤੁਹਾਨੂੰ ਆਪਣੇ ਸਹਿਕਰਮੀਆਂ ਵੱਲੋਂ ਵੀ ਰੁਕਾਵਟਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਕਾਰੋਬਾਰੀ ਜਾਤਕਾਂ ਨੂੰ ਔਸਤ ਲਾਭ ਹੋਣ ਦੀ ਉਮੀਦ ਹੈ। ਜੇਕਰ ਤੁਸੀਂ ਵਿਦੇਸ਼ ਵਿੱਚ ਵਪਾਰ ਕਰ ਰਹੇ ਹੋ, ਤਾਂ ਖੂਬ ਚੰਗਾ ਮੁਨਾਫਾ ਕਮਾਉਣ ਅਤੇ ਸਫਲਤਾ ਦੇ ਸਿਖਰ ਉੱਤੇ ਪਹੁੰਚਣ ਵਿੱਚ ਕਾਮਯਾਬ ਹੋ ਸਕਦੇ ਹੋ।

ਆਰਥਿਕ ਮੋਰਚੇ ਉੱਤੇ ਇਸ ਦੌਰਾਨ ਜਿਆਦਾ ਪ੍ਰਤੀਬੱਧਤਾ ਦੇ ਚਲਦੇ ਲਾਭ ਅਤੇ ਨੁਕਸਾਨ ਦੋਵੇਂ ਹੀ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਆਦਾ ਪ੍ਰਤੀਬੱਧਤਾ ਦੇ ਕਾਰਣ ਇਸ ਮਹੀਨੇ ਤੁਸੀਂ ਕਰਜ਼ਾ ਲੈਣ ਦਾ ਵਿਕਲਪ ਵੀ ਚੁਣ ਸਕਦੇ ਹੋ। ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਖੁਸ਼ ਨਹੀਂ ਰਹਿ ਸਕੋਗੇ। ਆਪਸੀ ਸਮਝ ਦੀ ਕਮੀ ਦੇ ਚਲਦੇ ਅਜਿਹਾ ਹੋ ਸਕਦਾ ਹੈ। ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਡੇ ਦੰਦਾਂ ਅਤੇ ਪੈਰਾਂ ਵਿੱਚ ਦਰਦ ਰਹਿ ਸਕਦਾ ਹੈ। ਅਜਿਹਾ ਤੁਹਾਡੇ ਸਰੀਰ ਵਿੱਚ ਮੌਜੂਦ ਰੋਗ ਪ੍ਰਤੀਰੋਧਕ ਖਮਤਾ ਦੀ ਕਮੀ ਦੇ ਕਾਰਣ ਹੋ ਸਕਦਾ ਹੈ।

ਉਪਾਅ: ਹਰ ਰੋਜ਼ 21 ਵਾਰ 'ॐ ਗੁਰੁਵੇ ਨਮਹ:' ਮੰਤਰ ਦਾ ਜਾਪ ਕਰੋ।

ਧਨੂੰ ਹਫ਼ਤਾਵਾਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਮਕਰ ਰਾਸ਼ੀ

ਮਕਰ ਪ੍ਰਿਥਵੀ ਤੱਤ ਦੀ ਇੱਕ ਚਲ ਰਾਸ਼ੀ ਹੈ। ਸ਼ਨੀ ਤੁਹਾਡੇ ਪਹਿਲੇ ਅਤੇ ਦੂਜੇ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਦੂਜੇ ਹੀ ਘਰ ਵਿੱਚ ਅਸਤ ਹੋਣ ਜਾ ਰਿਹਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਨੂੰ ਆਪਣੇ ਪਰਿਵਾਰ ਵਿੱਚ ਧਨ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਦੌਰਾਨ ਤੁਹਾਡੇ ਜੀਵਨ ਵਿੱਚ ਅਸੁਰੱਖਿਆ ਦੀ ਭਾਵਨਾ ਵੀ ਹਾਵੀ ਹੋ ਸਕਦੀ ਹੈ।

ਪੇਸ਼ੇਵਰ ਮੋਰਚੇ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਆਪਣੀ ਨੌਕਰੀ ਬਦਲਣੀ ਪੈ ਸਕਦੀ ਹੈ ਅਤੇ ਅਜਿਹਾ ਤੁਹਾਡੇ ਕੰਮ ਵਿੱਚ ਸੰਤੁਸ਼ਟੀ ਦੀ ਕਮੀ ਦੇ ਚਲਦੇ ਹੋਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਇੱਕ ਕਾਰੋਬਾਰੀ ਜਾਤਕ ਹੋ ਤਾਂ ਤੁਹਾਨੂੰ ਕਾਰੋਬਾਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ, ਜੋ ਉਚਿਤ ਯੋਜਨਾ ਅਤੇ ਕਾਰੋਬਾਰ ਦੇ ਪ੍ਰਤੀ ਤੁਹਾਡੇ ਸਹੀ ਦ੍ਰਿਸ਼ਟੀਕੋਣ ਦੀ ਕਮੀ ਦੇ ਚਲਦੇ ਹੋ ਸਕਦਾ ਹੈ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਕਾਰਣ ਤੁਸੀਂ ਜਿਹੜਾ ਵੀ ਕਾਰੋਬਾਰ ਕਰ ਰਹੇ ਹੋ, ਉਸ ਵਿੱਚ ਤੁਹਾਨੂੰ ਲਾਭ ਅਤੇ ਹਾਨੀ ਦੋਵੇਂ ਮਿਲਣ ਦੀ ਸੰਭਾਵਨਾ ਹੈ।

ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਮਧੁਰ ਰਿਸ਼ਤਾ ਬਣਾ ਕੇ ਰੱਖਣ ਦੀ ਸਥਿਤੀ ਵਿੱਚ ਨਜ਼ਰ ਨਹੀਂ ਆ ਰਹੇ, ਕਿਉਂਕਿ ਤੁਹਾਡੇ ਦੋਹਾਂ ਦੇ ਵਿਚਕਾਰ ਵਾਦ-ਵਿਵਾਦ ਅਤੇ ਬਹਿਸ ਹੋਣ ਦੀ ਭਾਰੀ ਸੰਭਾਵਨਾ ਹੈ, ਜੋ ਕਿ ਗਲਤ ਧਾਰਣਾਵਾਂ ਅਤੇ ਆਪਸੀ ਸਮਝ ਦੀ ਕਮੀ ਦੇ ਚਲਦੇ ਹੋ ਸਕਦਾ ਹੈ। ਜੇਕਰ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਅੱਖਾਂ ਵਿੱਚ ਜਲਣ ਅਤੇ ਦੰਦਾਂ ਵਿੱਚ ਦਰਦ ਹੋ ਸਕਦਾ ਹੈ। ਨਾਲ ਹੀ ਤੁਹਾਨੂੰ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਦਿੱਕਤ ਦੇ ਸਕਦੀਆਂ ਹਨ।

ਉਪਾਅ: ਸ਼ਨੀਵਾਰ ਦੇ ਦਿਨ ਵਿਕਲਾਂਗ ਵਿਅਕਤੀਆਂ ਨੂੰ ਦਹੀਂ-ਚੌਲ਼ ਖਿਲਾਓ।

ਮਕਰ ਹਫ਼ਤਾਵਾਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਵਾਯੂ ਤੱਤ ਦੀ ਇੱਕ ਸਥਿਰ ਰਾਸ਼ੀ ਹੈ। ਸ਼ਨੀ ਤੁਹਾਡੇ ਪਹਿਲੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਲਗਨ ਘਰ ਵਿੱਚ ਹੀ ਅਸਤ ਹੋਣ ਵਾਲ਼ਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਨੂੰ ਆਪਣੀ ਸਿਹਤ ਦਾ ਜ਼ਿਆਦਾ ਧਿਆਨ ਰੱਖਣਾ ਪਵੇਗਾ, ਕਿਉਂਕਿ ਇਸ ਦੌਰਾਨ ਤੁਹਾਨੂੰ ਦੰਦਾਂ ਦੇ ਦਰਦ ਅਤੇ ਅੱਖਾਂ ਦੇ ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਇਹਨਾਂ ਦੋਵਾਂ ਦੇ ਪ੍ਰਤੀ ਖਾਸ ਤੌਰ ‘ਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਨੂੰ ਆਪਣੇ ਕਰੀਅਰ ਜਾਂ ਫੇਰ ਕਾਰੋਬਾਰ ਦੇ ਸਬੰਧ ਵਿੱਚ ਚੁਣੌਤੀਆਂ ਮਿਲ ਸਕਦੀਆਂ ਹਨ। ਇਸ ਮਾਮਲੇ ਵਿੱਚ ਵੀ ਸਾਵਧਾਨ ਰਹੋ।

ਪੇਸ਼ੇਵਰ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਆਪਣੀ ਨੌਕਰੀ ਦੇ ਪੈਟਰਨ ਵਿੱਚ ਪਰਿਵਰਤਨ ਕਰਨਾ ਪੈ ਸਕਦਾ ਹੈ ਅਤੇ ਜ਼ਿਆਦਾ ਯਾਤਰਾਵਾਂ ਵੀ ਕਰਨੀਆਂ ਪੈ ਸਕਦੀਆਂ ਹਨ। ਘੱਟ ਸੰਤੁਸ਼ਟੀ ਦੇ ਚਲਦੇ ਤੁਹਾਨੂੰ ਨੌਕਰੀ ਬਦਲਣੀ ਵੀ ਪੈ ਸਕਦੀ ਹੈ। ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ ਤਾਂ ਤੁਹਾਨੂੰ ਆਪਣੇ ਪਾਰਟਨਰਾਂ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਮੁਨਾਫੇ ਵਿੱਚ ਵੀ ਕਮੀ ਹੋ ਸਕਦੀ ਹੈ, ਜੋ ਕਿ ਕਾਰੋਬਾਰ ਦੇ ਸਬੰਧ ਵਿੱਚ ਲਏ ਗਏ ਤੁਹਾਡੇ ਗਲਤ ਫੈਸਲੇ ਦੇ ਕਾਰਣ ਹੋ ਸਕਦਾ ਹੈ।

ਵਿੱਤ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਨੂੰ ਇਸ ਦੌਰਾਨ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਅਤੇ ਜ਼ਿਆਦਾ ਧਨ ਪ੍ਰਾਪਤ ਕਰਨਾ ਵੀ ਤੁਹਾਡੇ ਲਈ ਆਸਾਨੀ ਨਾਲ ਸੰਭਵ ਨਹੀਂ ਹੋਵੇਗਾ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਰਿਸ਼ਤਿਆਂ ਦੇ ਮੋਰਚੇ ਉੱਤੇ ਈਗੋ ਦੀ ਸਮੱਸਿਆ ਦੇ ਚਲਦੇ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਟਕਰਾਅ ਹੋ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਪਾਰਟਨਰ ਦੇ ਨਾਲ ਸਹੀ ਤਾਲਮੇਲ ਬਣਾ ਕੇ ਰੱਖਣ, ਉਸ ਨੂੰ ਸਮਝਣ ਅਤੇ ਆਪਸੀ ਵਿਸ਼ਵਾਸ ਅਤੇ ਪਿਆਰ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਰਾਤ ਵਿੱਚ ਨੀਂਦ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦੇ ਚਲਦੇ ਤੁਹਾਡਾ ਤਣਾਅ ਵਧ ਸਕਦਾ ਹੈ। ਇਸ ਤੋਂ ਬਚਣ ਦੇ ਲਈ ਯੋਗ ਅਤੇ ਮੈਡੀਟੇਸ਼ਨ ਕਰੋ ਤਾਂ ਕਿ ਤੁਸੀਂ ਜੀਵਨ ਵਿੱਚ ਅੱਗੇ ਵਧ ਸਕੋ।

ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਹੋਮ ਕਰਵਾਓ।

ਕੁੰਭ ਹਫ਼ਤਾਵਾਰੀ ਰਾਸ਼ੀਫਲ

ਮੀਨ ਰਾਸ਼ੀ

ਰਾਸ਼ੀ ਚੱਕਰ ਦੀ ਆਖ਼ਰੀ ਰਾਸ਼ੀ ਮੀਨ ਜਲ ਤੱਤ ਦੀ ਇੱਕ ਆਮ ਰਾਸ਼ੀ ਹੈ। ਸ਼ਨੀ ਤੁਹਾਡੇ ਗਿਆਰ੍ਹਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਬਾਰ੍ਹਵੇਂ ਹੀ ਘਰ ਵਿੱਚ ਅਸਤ ਹੋਣ ਵਾਲ਼ਾ ਹੈ।

ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਪ੍ਰਭਾਵ ਵੱਜੋਂ ਤੁਹਾਡੇ ਜੀਵਨ ਵਿੱਚ ਲਾਭ ਦੀ ਕਮੀ ਦੇਖਣ ਨੂੰ ਮਿਲੇਗੀ, ਜਿਸ ਦੇ ਚਲਦੇ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਤੁਹਾਡੇ ਸਬਰ ਵਿੱਚ ਕਮੀ ਹੋ ਸਕਦੀ ਹੈ ਅਤੇ ਤੁਸੀਂ ਆਪਣੇ ਹਿਤਾਂ ਨੂੰ ਵਧਾਉਣ ਵਾਲ਼ੇ ਕਈ ਚੰਗੇ ਮੌਕੇ ਵੀ ਗੁਆ ਸਕਦੇ ਹੋ।

ਕਰੀਅਰ ਦੇ ਪੱਖ ਤੋਂ ਗੱਲ ਕਰੀਏ ਤਾਂ ਬਿਹਤਰ ਸੰਭਾਵਨਾਵਾਂ ਦੇ ਲਈ ਤੁਹਾਨੂੰ ਨੌਕਰੀ ਬਦਲਣ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਕਿੰਨੀ ਵੀ ਮਿਹਨਤ ਕਰੋ, ਤੁਹਾਨੂੰ ਉਚਿਤ ਮਾਨਤਾ ਨਹੀਂ ਮਿਲ ਸਕੇਗੀ। ਵਿੱਤ ਦੇ ਸੰਦਰਭ ਤੋਂ ਗੱਲ ਕਰੀਏ ਤਾਂ ਤੁਹਾਨੂੰ ਅਚਾਨਕ ਤੋਂ ਧਨ-ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਕਾਰਣ ਤੁਸੀਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਨਜ਼ਰ ਆਉਗੇ। ਜੇਕਰ ਤੁਸੀਂ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰੋ, ਤਾਂ ਤੁਸੀਂ ਚੰਗਾ ਪੈਸਾ ਕਮਾ ਸਕਦੇ ਹੋ। ਕਾਰੋਬਾਰੀ ਜਾਤਕਾਂ ਨੂੰ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਅਜਿਹੇ ਨੁਕਸਾਨ ਵੀ ਹੋ ਸਕਦੇ ਹਨ, ਜਿਨਾਂ ਦੀ ਤੁਸੀਂ ਉਮੀਦ ਵੀ ਨਹੀਂ ਕੀਤੀ ਹੋਵੇਗੀ।ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਨੂੰ ਜੀਵਨਸਾਥੀ ਦੇ ਨਾਲ ਵਾਦ-ਵਿਵਾਦ ਦਾ ਸਾਹਮਣਾ ਕਰਨਾ ਪਵੇਗਾ। ਤੁਹਾਡੇ ਪਰਿਵਾਰ ਵਿੱਚ ਵੀ ਕੁਝ ਪਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਹਨ। ਸਿਹਤ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਪੱਟਾਂ ਅਤੇ ਪੈਰਾਂ ਵਿੱਚ ਦਰਦ ਦਾ ਸਾਹਮਣਾ ਕਰਨਾ ਪਵੇਗਾ। ਤਣਾਅ ਅਤੇ ਰੋਗ ਪ੍ਰਤੀਰੋਧਕ ਖਮਤਾ ਦੀ ਕਮੀ ਦੇ ਚਲਦੇ ਸਿਹਤ ਸਬੰਧੀ ਅਜਿਹੀਆਂ ਪਰੇਸ਼ਾਨੀਆਂ ਤੁਹਾਡੇ ਜੀਵਨ ਵਿੱਚ ਆ ਸਕਦੀਆਂ ਹਨ।

ਉਪਾਅ: ਸ਼ਨੀਵਾਰ ਦੇ ਦਿਨ ਬਜ਼ੁਰਗਾਂ ਦਾ ਆਸ਼ੀਰਵਾਦ ਜ਼ਰੂਰ ਲਓ।

ਮੀਨ ਹਫ਼ਤਾਵਾਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ:ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer