ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ (ਟੀਜ਼ਰ)

Author: Charu Lata | Updated Wed, 29 May, 2024 11:52 AM

ਐਸਟ੍ਰੋਸੇਜ ਦਾ ਇਹ ਖਾਸ ਲੇਖ ਤੁਹਾਨੂੰ ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰੇਗਾ। ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਬੁੱਧੀ, ਤਰਕ ਅਤੇ ਬੋਲਬਾਣੀ ਦਾ ਕਾਰਕ ਗ੍ਰਹਿ ਮੰਨਿਆ ਗਿਆ ਹੈ। ਨਾਲ ਹੀ ਇਸ ਨੂੰ ਗ੍ਰਹਾਂ ਦੇ ਰਾਜਕੁਮਾਰ ਦਾ ਦਰਜਾ ਵੀ ਪ੍ਰਾਪਤ ਹੈ। ਇਸ ਲਈ ਬੁੱਧ ਨੂੰ ਨੌ ਗ੍ਰਹਾਂ ਵਿੱਚ ਮਹੱਤਵਪੂਰਣ ਸਥਾਨ ਪ੍ਰਾਪਤ ਹੈ। ਅਜਿਹੇ ਵਿੱਚ ਇਸ ਦੀ ਸਥਿਤੀ ਵਿੱਚ ਹੋਣ ਵਾਲਾ ਛੋਟੇ ਤੋਂ ਛੋਟਾ ਪਰਿਵਰਤਨ ਵੀ ਸੰਸਾਰ ਨੂੰ ਪ੍ਰਭਾਵਿਤ ਕਰਦਾ ਹੈ। ਹੁਣ ਇਹ 14 ਜੂਨ, 2024 ਨੂੰ ਮਿਥੁਨ ਰਾਸ਼ੀ ਵਿੱਚ ਗੋਚਰ ਕਰੇਗਾ। ਬੁੱਧ ਦਾ ਇਹ ਰਾਸ਼ੀ ਪਰਿਵਰਤਨ ਕੁਝ ਰਾਸ਼ੀਆਂ ਦੇ ਲਈ ਚੰਗਾ ਤਾਂ ਕੁਝ ਦੇ ਲਈ ਨਕਾਰਾਤਮਕ ਨਤੀਜੇ ਲੈ ਕੇ ਆਵੇਗਾ। ਤਾਂ ਆਓ ਬਿਨਾਂ ਦੇਰ ਕੀਤੇ ਇਸ ਲੇਖ ਦੀ ਸ਼ੁਰੂਆਤ ਕਰਦੇ ਹਾਂ ਅਤੇ ਬੁੱਧ ਦੇ ਮਿਥੁਨ ਰਾਸ਼ੀ ਵਿੱਚ ਗੋਚਰ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ।


ਦੁਨੀਆਂ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਦੁਆਰਾ ਗੱਲ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਵੈਦਿਕ ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਮਹੱਤਵਪੂਰਣ ਸਥਾਨ ਪ੍ਰਾਪਤ ਹੈ। ਇਸ ਨੂੰ ਬੋਲਬਾਣੀ, ਬੁੱਧੀ ਅਤੇ ਸੰਚਾਰ ਕੁਸ਼ਲਤਾ ਦਾ ਕਾਰਕ ਗ੍ਰਹਿ ਮੰਨਿਆ ਗਿਆ ਹੈ। ਇਹ ਆਪਣੇ-ਆਪ ਨੂੰ ਦੂਜਿਆਂ ਦੇ ਸਾਹਮਣੇ ਵਿਅਕਤ ਕਰਨ, ਵਿਅਕਤੀ ਦੀ ਸੋਚਣ-ਸਮਝਣ ਦੀ ਖਮਤਾ ਅਤੇ ਦੂਜਿਆਂ ਦੇ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ, ਬੁੱਧ ਯਾਤਰਾ, ਤਕਨੀਕ, ਵਾਣਿਜ ਅਤੇ ਸਿੱਖਣ ਦੀ ਖਮਤਾ ਆਦਿ ਨਾਲ ਵੀ ਸਬੰਧਤ ਹੈ। ਹਾਲਾਂਕਿ ਜਨਮ ਕੁੰਡਲੀ ਵਿੱਚ ਬੁੱਧ ਦੀ ਸਥਿਤੀ ਤੋਂ ਵਿਅਕਤੀ ਦੇ ਗੱਲ ਕਰਨ ਦੇ ਤਰੀਕੇ, ਸੋਚਣ-ਸਮਝਣ ਦੇ ਤਰੀਕੇ, ਤਾਕਤ ਅਤੇ ਜੀਵਨ ਵਿੱਚ ਆਓਣ ਵਾਲੀਆਂ ਚੁਣੌਤੀਆਂ ਨਾਲ ਕਿਸ ਤਰ੍ਹਾਂ ਨਿਪਟਦੇ ਹਨ, ਆਦਿ ਦੇ ਬਾਰੇ ਵਿੱਚ ਵੀ ਪਤਾ ਕੀਤਾ ਜਾ ਸਕਦਾ ਹੈ।

ਬੁੱਧ ਗ੍ਰਹਿ ਆਪਣੀ ਅਸਤ ਸਥਿਤੀ ਵਿੱਚ ਰਹਿੰਦੇ ਹੋਏ ਮਿਥੁਨ ਰਾਸ਼ੀ ਵਿੱਚ ਗੋਚਰ ਕਰੇਗਾ ਅਤੇ ਇਸੇ ਰਾਸ਼ੀ ਵਿੱਚ ਉਹ 27 ਜੂਨ 2024 ਨੂੰ ਉਦੇ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਅਸਤ ਉਹ ਸਥਿਤੀ ਹੁੰਦੀ ਹੈ, ਜਦੋਂ ਕੋਈ ਗ੍ਰਹਿ ਸੂਰਜ ਦੇ ਬਹੁਤ ਨਜ਼ਦੀਕ ਚਲਾ ਜਾਂਦਾ ਹੈ ਅਤੇ ਸੂਰਜ ਦੀ ਗਰਮੀ ਉਸ ਗ੍ਰਹਿ ਨੂੰ ਪ੍ਰਭਾਵਿਤ ਕਰਨ ਲੱਗਦੀ ਹੈ। ਸਰਲ ਸ਼ਬਦਾਂ ਵਿੱਚ ਕਹੀਏ ਤਾਂ ਗ੍ਰਹਿ ਅਸਤ ਹੋਣ ‘ਤੇ ਆਪਣੀਆਂ ਸ਼ਕਤੀਆਂ ਖੋ ਦਿੰਦਾ ਹੈ। ਪਰ ਬੁੱਧ ਆਪਣੀ ਹੀ ਰਾਸ਼ੀ ਵਿੱਚ ਅਸਤ ਸਥਿਤੀ ਵਿੱਚ ਹੋਵੇਗਾ। ਇਸ ਲਈ ਇਸ ਦੀ ਸਥਿਤੀ ਮਜ਼ਬੂਤ ਰਹੇਗੀ।

ਮਿਥੁਨ ਰਾਸ਼ੀ ਵਿੱਚ ਬੁੱਧ ਦਾ ਗੋਚਰ: ਸਮਾਂ

ਵੈਦਿਕ ਜੋਤਿਸ਼ ਵਿੱਚ ਮਿਥੁਨ ਰਾਸ਼ੀ ਉੱਤੇ ਬੁੱਧ ਗ੍ਰਹਿ ਦਾ ਸ਼ਾਸਨ ਹੈ, ਜੋ ਕਿ ਆਪਣੀ ਹੀ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ। ਬੁੱਧ 14 ਜੂਨ 2024 ਦੀ ਰਾਤ 10:55 ਵਜੇ ਮਿਥੁਨ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ ਅਤੇ ਇਸ ਤੋਂ ਬਾਅਦ ਇਹ 29 ਜੂਨ 2024 ਨੂੰ ਕਰਕ ਰਾਸ਼ੀ ਵਿੱਚ ਗੋਚਰ ਕਰੇਗਾ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ ਵਿੱਚ ਬੁੱਧ ਦਾ ਗੋਚਰ: ਵਿਸ਼ੇਸ਼ਤਾਵਾਂ

ਬੁੱਧ ਦੀ ਮਿਥੁਨ ਰਾਸ਼ੀ ਵਿੱਚ ਮੌਜੂਦਗੀ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ, ਕਿਉਂਕਿ ਮਿਥੁਨ ਰਾਸ਼ੀ ਦਾ ਸੁਆਮੀ ਗ੍ਰਹਿ ਬੁੱਧ ਹੈ। ‘ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ (ਟੀਜ਼ਰ)’ ਦੇ ਅਨੁਸਾਰ, ਇਸ ਦੀ ਇਹ ਸਥਿਤੀ ਜਾਤਕ ਦੀ ਬੌਧਿਕ ਖਮਤਾ ਅਤੇ ਸੰਚਾਰ ਕੁਸ਼ਲਤਾ ਨੂੰ ਮਜ਼ਬੂਤ ਅਤੇ ਬਹੁਮੁਖੀ ਪ੍ਰਤਿਭਾ ਦਾ ਧਨੀ ਬਣਾਉਂਦੀ ਹੈ। ਇੱਥੇ ਅਸੀਂ ਤੁਹਾਨੂੰ ਮਿਥੁਨ ਰਾਸ਼ੀ ਵਿੱਚ ਬੁੱਧ ਦੀ ਮੌਜੂਦਗੀ ਦੀਆਂ ਕੁਝ ਵਿਸ਼ੇਸ਼ਤਾਵਾਂ ਨਾਲ ਜਾਣੂ ਕਰਵਾਓਣ ਜਾ ਰਹੇ ਹਾਂ।

ਤੇਜ਼-ਤਰਾਰ: ਜਿਨਾਂ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਮਿਥੁਨ ਰਾਸ਼ੀ ਵਿੱਚ ਹੁੰਦਾ ਹੈ, ਉਹ ਬਹੁਤ ਹੀ ਤੇਜ਼-ਤਰਾਰ ਅਤੇ ਮਾਨਸਿਕ ਰੂਪ ਤੋਂ ਮਜ਼ਬੂਤ ਹੁੰਦੇ ਹਨ। ਇਹਨਾਂ ਲੋਕਾਂ ਦੀ ਬੁੱਧੀ ਕਾਫੀ ਤੇਜ਼ ਹੁੰਦੀ ਹੈ ਅਤੇ ਇਹ ਹਰ ਗੱਲ ਨੂੰ ਜਲਦੀ ਹੀ ਸਮਝ ਜਾਂਦੇ ਹਨ। ਅਜਿਹੇ ਜਾਤਕਾਂ ਦੇ ਵਿਚਾਰਾਂ ਵਿੱਚ ਤੇਜ਼ੀ ਨਾਲ ਪਰਿਵਰਤਨ ਦੇਖਣ ਨੂੰ ਮਿਲਦਾ ਹੈ ਅਤੇ ਇਹਨਾਂ ਦੀਆਂ ਦਿਲਚਸਪੀਆਂ ਦੀ ਸੂਚੀ ਕਾਫੀ ਲੰਬੀ ਹੁੰਦੀ ਹੈ।

ਬਿਹਤਰੀਨ ਸੰਚਾਰ ਕੁਸ਼ਲਤਾ: ਮਿਥੁਨ ਰਾਸ਼ੀ ਵਿੱਚ ਬੁੱਧ ਦੇ ਤਹਿਤ ਜੰਮੇ ਜਾਤਕਾਂ ਵਿੱਚ ਦੇਖਿਆ ਜਾਣ ਵਾਲਾ ਸਭ ਤੋਂ ਖਾਸ ਗੁਣ ਸੰਚਾਰ ਕੁਸ਼ਲਤਾ ਦਾ ਹੁੰਦਾ ਹੈ। ਇਹ ਆਪਣੀਆਂ ਗੱਲਾਂ ਨੂੰ ਲੈ ਕੇ ਸਪਸ਼ਟ ਅਤੇ ਸੰਵਾਦ ਵਿੱਚ ਮਾਹਰ ਹੁੰਦੇ ਹਨ। ਨਾਲ ਹੀ ਇਹ ਦਿਲ-ਖਿੱਚਵੇ ਵਿਅਕਤਿੱਤਵ ਦੇ ਮਾਲਕ ਹੁੰਦੇ ਹਨ। ਅਜਿਹੇ ਜਾਤਕ ਲਿਖਣ ਦੇ ਨਾਲ-ਨਾਲ ਗੱਲਬਾਤ ਕਰਨ ਵਿੱਚ ਵੀ ਕਾਫੀ ਮਜ਼ਬੂਤ ਹੁੰਦੇ ਹਨ ਅਤੇ ਦਰਸ਼ਕਾਂ ਦੇ ਆਧਾਰ ਉੱਤੇ ਆਪਣੀ ਸ਼ੈਲੀ ਵਿੱਚ ਆਸਾਨੀ ਨਾਲ ਪਰਿਵਰਤਨ ਕਰ ਲੈਂਦੇ ਹਨ।

ਜਿਗਿਆਸਾ: ਜਿਹੜੇ ਜਾਤਕ ਮਿਥੁਨ ਰਾਸ਼ੀ ਵਿੱਚ ਬੁੱਧ ਦੇ ਅੰਤਰਗਤ ਜਨਮ ਲੈਂਦੇ ਹਨ, ਉਹ ਬਹੁਤ ਹੀ ਜਿਗਿਆਸੂ ਸੁਭਾਅ ਦੇ ਹੁੰਦੇ ਹਨ ਅਤੇ ਇਹ ਨਵੀਆਂ-ਨਵੀਆਂ ਚੀਜ਼ਾਂ ਨੂੰ ਸਿੱਖਣ ਦੇ ਲਈ ਉਤਸਾਹਿਤ ਰਹਿੰਦੇ ਹਨ। ‘ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ (ਟੀਜ਼ਰ)’ ਦੇ ਅਨੁਸਾਰ, ਇਹਨਾਂ ਨੂੰ ਕਈ ਤਰ੍ਹਾਂ ਦੇ ਵਿਸ਼ਿਆਂ ਦੇ ਬਾਰੇ ਵਿੱਚ ਜਾਣਨਾ ਅਤੇ ਗਿਆਨ ਪ੍ਰਾਪਤ ਕਰਨਾ ਚੰਗਾ ਲੱਗਦਾ ਹੈ।

ਬਹੁਮੁਖੀ ਪ੍ਰਤਿਭਾ: ਕੁੰਡਲੀ ਵਿੱਚ ਮਿਥੁਨ ਰਾਸ਼ੀ ਵਿੱਚ ਬੁੱਧ ਦੇ ਨਾਲ ਜਨਮ ਲੈਣ ਵਾਲੇ ਜਾਤਕਾਂ ਦੇ ਵਿਅਕਤਿੱਤਵ ਦੀ ਜਿਹੜੀ ਗੱਲ ਇਹਨਾਂ ਨੂੰ ਸਭ ਤੋਂ ਵੱਖ ਬਣਾਉਂਦੀ ਹੈ, ਉਹ ਇਹ ਹੈ ਕਿ ਇਹ ਬਹੁਮੁਖੀ ਪ੍ਰਤਿਭਾ ਦੇ ਧਨੀ ਹੁੰਦੇ ਹਨ। ਇਹਨਾਂ ਵਿੱਚ ਕਈ ਕੰਮਾਂ ਨੂੰ ਜਾਂ ਆਪਣੇ ਮਨਪਸੰਦ ਕੰਮਾਂ ਨੂੰ ਇੱਕੋ ਸਮੇਂ ‘ਤੇ ਕਰਨ ਦੀ ਖਮਤਾ ਹੁੰਦੀ ਹੈ। ਹਾਲਾਂਕਿ ਇਹਨਾਂ ਦੀ ਇਹ ਊਰਜਾ ਕਦੇ-ਕਦੇ ਇਹਨਾਂ ਦੇ ਮਨ ਭਟਕਣ ਦਾ ਕਾਰਨ ਵੀ ਬਣਦੀ ਹੈ।

ਕੁੰਡਲੀ ਵਿੱਚ ਰਾਜਯੋਗ ਕਦੋਂ ਤੋਂ? ਰਾਜਯੋਗ ਰਿਪੋਰਟ ਤੋਂ ਜਵਾਬ ਪ੍ਰਾਪਤ ਕਰੋ

ਸਵੀਕਾਰ ਕਰਨ ਦੀ ਖਮਤਾ: ਇਹਨਾਂ ਜਾਤਕਾਂ ਦੀ ਸੋਚ-ਵਿਚਾਰ ਕਰਨ ਦੀ ਖਮਤਾ ਕਾਫ਼ੀ ਚੰਗੀ ਹੁੰਦੀ ਹੈ। ਇਸ ਲਈ ਇਹ ਚੀਜ਼ਾਂ ਜਾਂ ਗੱਲਾਂ ਨੂੰ ਛੇਤੀ ਸਵੀਕਾਰ ਕਰ ਲੈਂਦੇ ਹਨ। ਇਹਨਾਂ ਨੂੰ ਆਪਣਾ ਨਜ਼ਰੀਆ ਬਦਲਣ ਵਿੱਚ ਸਮਾਂ ਨਹੀਂ ਲੱਗਦਾ। ਇਸ ਦੇ ਨਾਲ ਹੀ ਇਹ ਬਦਲਦੀਆਂ ਪਰਿਸਥਿਤੀਆਂ ਦੇ ਅਨੁਸਾਰ ਬਿਨਾਂ ਕਿਸੇ ਪਰੇਸ਼ਾਨੀ ਦੇ ਢਲ਼ ਜਾਂਦੇ ਹਨ। ਅਜਿਹੇ ਵਿੱਚ ਇਹ ਹਰ ਸਮੱਸਿਆ ਦਾ ਹੱਲ ਆਸਾਨੀ ਨਾਲ ਲੱਭ ਲੈਂਦੇ ਹਨ।

ਬੇਚੈਨ ਰਹਿਣਾ: ਮਿਥੁਨ ਰਾਸ਼ੀ ਵਿੱਚ ਬੁੱਧ ਦੇ ਮੌਜੂਦ ਹੋਣ ‘ਤੇ ਜਾਤਕਾਂ ਦਾ ਮਨ ਬੇਚੈਨ ਹੋ ਸਕਦਾ ਹੈ। ਅਜਿਹੇ ਜਾਤਕ ਨਵੇਂ ਅਨੁਭਵਾਂ ਦੀ ਭਾਲ਼ ਵਿੱਚ ਰਹਿੰਦੇ ਹਨ ਅਤੇ ਇਹਨਾਂ ਨੂੰ ਆਪਣੀ ਰੁਟੀਨ ਤੋਂ ਬੋਰ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ, ਕਿਉਂਕਿ ਇਹ ਜਾਤਕ ਆਪਣੇ ਜੀਵਨ ਵਿੱਚ ਰੋਮਾਂਚ ਦੀ ਖੋਜ ਵਿੱਚ ਰਹਿੰਦੇ ਹਨ।

ਮਿਲਣਸਾਰ: ਜਿਨਾਂ ਜਾਤਕਾਂ ਦਾ ਜਨਮ ਬੁੱਧ ਦੇ ਮਿਥੁਨ ਰਾਸ਼ੀ ਵਿੱਚ ਮੌਜੂਦ ਹੋਣ ਦੇ ਸਮੇਂ ਹੁੰਦਾ ਹੈ, ਉਹਨਾਂ ਦਾ ਵਿਅਕਤਿੱਤਵ ਦਿਲ-ਖਿੱਚਵਾਂ ਹੁੰਦਾ ਹੈ ਅਤੇ ਬੁੱਧੀ ਤੇਜ਼ ਹੁੰਦੀ ਹੈ। ਇਹਨਾਂ ਗੁਣਾਂ ਦੇ ਕਾਰਨ ਇਹ ਮਿਲਣਸਾਰ ਸੁਭਾਅ ਦੇ ਹੁੰਦੇ ਹਨ ਅਤੇ ਦੂਜਿਆਂ ਦੇ ਨਾਲ ਮਿਲਣਾ-ਜੁਲਣਾ ਅਤੇ ਗੱਲਬਾਤ ਕਰਨਾ ਇਹਨਾਂ ਨੂੰ ਪਸੰਦ ਹੁੰਦਾ ਹੈ। ‘ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ (ਟੀਜ਼ਰ)’ ਦੇ ਅਨੁਸਾਰ, ਇਹ ਛੇਤੀ ਹੀ ਨਵੇਂ ਦੋਸਤ ਬਣਾ ਲੈਂਦੇ ਹਨ।

ਬੁੱਧੀ ਨਾਲ਼ ਜੁੜੇ ਕੰਮ: ਇਹਨਾਂ ਜਾਤਕਾਂ ਦੀ ਦਿਲਚਸਪੀ ਅਜਿਹੇ ਕੰਮਾਂ ਵਿੱਚ ਹੁੰਦੀ ਹੈ, ਜਿਨਾਂ ਵਿੱਚ ਬੁੱਧੀ ਦਾ ਇਸਤੇਮਾਲ ਕੀਤਾ ਜਾ ਸਕੇ। ਅਜਿਹੇ ਜਾਤਕਾਂ ਨੂੰ ਵਾਦ-ਵਿਵਾਦ ਆਦਿ ਵਿੱਚ ਭਾਗ ਲੈਣਾ ਬਹੁਤ ਪਸੰਦ ਹੁੰਦਾ ਹੈ। ਨਾਲ ਹੀ ਇਹ ਨਵੀਆਂ-ਨਵੀਆਂ ਚੀਜ਼ਾਂ ਸਿੱਖ ਕੇ ਆਪਣੇ ਗਿਆਨ ਦਾ ਵਿਸਥਾਰ ਕਰਨ ਦੇ ਸ਼ੁਕੀਨ ਹੁੰਦੇ ਹਨ ਅਤੇ ਇਹ ਜੀਵਨ ਭਰ ਕੁਝ ਨਾ ਕੁਝ ਸਿੱਖਣਾ ਜਾਰੀ ਰੱਖਦੇ ਹਨ।

ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਮਿਥੁਨ ਰਾਸ਼ੀ ਵਿੱਚ ਬੁੱਧ ਦੀ ਮੌਜੂਦਗੀ ਸੰਚਾਰ ਕੁਸ਼ਲਤਾ, ਮਾਨਸਿਕ ਸਥਿਤੀ ਅਤੇ ਸਿੱਖਣ ਦੀ ਖਮਤਾ ਆਦਿ ਵਿੱਚ ਵਾਧਾ ਕਰਦੀ ਹੈ। ਬੁੱਧ ਦੀ ਇਸ ਸਥਿਤੀ ਦੇ ਕਾਰਨ ਇਹ ਜਾਤਕ ਕਰੀਅਰ ਦੇ ਉਹਨਾਂ ਖੇਤਰਾਂ ਦੇ ਲਈ ਸਹੀ ਰਹਿੰਦੇ ਹਨ, ਜਿੱਥੇ ਤੁਰੰਤ ਸੋਚਣਾ, ਸ਼ਾਨਦਾਰ ਸੰਚਾਰ ਕੁਸ਼ਲਤਾ ਅਤੇ ਕਈ ਕੰਮ ਇਕੱਠੇ ਕਰਨ ਦੀ ਜ਼ਰੂਰਤ ਹੁੰਦੀ ਹੈ।

ਚੱਲੋ, ਆਓ ਹੁਣ ਜਾਣ ਲੈਂਦੇ ਹਾਂ ਕਿ ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਰਾਸ਼ੀ ਚੱਕਰ ਦੀਆਂ ਕਿਹੜੀਆਂ ਰਾਸ਼ੀਆਂ ਨੂੰ ਚੰਗੇ/ਬੁਰੇ ਨਤੀਜੇ ਦੇਵੇਗਾ।

ਮਿਥੁਨ ਰਾਸ਼ੀ ਵਿੱਚ ਬੁੱਧ ਦਾ ਗੋਚਰ: ਇਹਨਾਂ ਰਾਸ਼ੀਆਂ ਨੂੰ ਮਿਲਣਗੇ ਸ਼ੁਭ ਨਤੀਜੇ

ਮੇਖ਼ ਰਾਸ਼ੀ

ਬੁੱਧ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਮੇਖ਼ ਰਾਸ਼ੀ ਦੇ ਜਾਤਕਾਂ ਦੇ ਤੀਜੇ ਘਰ ਵਿੱਚ ਹੋਵੇਗਾ। ਦੱਸ ਦੇਈਏ ਕਿ ਮੇਖ਼ ਰਾਸ਼ੀ ਵਾਲਿਆਂ ਦੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਗ੍ਰਹਿ ਬੁੱਧ ਦੇਵ ਹੈ। ਅਜਿਹੇ ਵਿੱਚ ਇਹਨਾਂ ਜਾਤਕਾਂ ਦੀ ਗੱਲ ਕਰਨ ਦੀ ਖਮਤਾ ਵਿੱਚ ਸੁਧਾਰ ਆਵੇਗਾ ਅਤੇ ਇਸ ਦੇ ਨਤੀਜੇ ਵੱਜੋਂ ਤੁਸੀਂ ਜੀਵਨ ਦੇ ਜ਼ਰੂਰੀ ਕੰਮਾਂ ਨੂੰ ਸਫਲਤਾਪੂਰਵਕ ਕਰ ਸਕੋਗੇ।

ਤੁਹਾਡੇ ਪੇਸ਼ਵਰ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਡਾ ਰਿਸ਼ਤਾ ਸਹਿਕਰਮੀਆਂ ਦੇ ਨਾਲ ਵਧੀਆ ਰਹੇਗਾ ਅਤੇ ਅਤੇ ਉਹ ਤੁਹਾਡੇ ਨਾਲ ਇੱਕ ਦੋਸਤ ਦੀ ਤਰ੍ਹਾਂ ਵਿਵਹਾਰ ਕਰਨਗੇ। ਜੇਕਰ ਤੁਸੀਂ ਮੀਡੀਆ ਜਾਂ ਮਾਰਕੀਟਿੰਗ ਦੇ ਕਾਰੋਬਾਰ ਨਾਲ ਸਬੰਧ ਰੱਖਦੇ ਹੋ, ਤਾਂ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। ਇਹਨਾਂ ਜਾਤਕਾਂ ਦਾ ਸੁਭਾਅ ਦੋਸਤਾਨਾ ਰਹੇਗਾ, ਜਿਸ ਕਾਰਨ ਇਹ ਆਸਾਨੀ ਨਾਲ ਨਵੇਂ-ਨਵੇਂ ਦੋਸਤ ਬਣਾ ਸਕਣਗੇ। ਅਜਿਹਾ ਇਸ ਲਈ ਹੋਵੇਗਾ, ਕਿਉਂਕਿ ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਇਹਨਾਂ ਨੂੰ ਬਿਹਤਰੀਨ ਸੰਚਾਰ ਕੁਸ਼ਲਤਾ ਦਾ ਅਸ਼ੀਰਵਾਦ ਦੇਵੇਗਾ। ਬੁੱਧ ਦਾ ਇਹ ਗੋਚਰ ਇਸ ਰਾਸ਼ੀ ਦੇ ਵਿਦਿਆਰਥੀਆਂ ਦੀ ਇਕਾਗਰਤਾ ਨੂੰ ਮਜ਼ਬੂਤ ਕਰੇਗਾ ਅਤੇ ਅਜਿਹੇ ਵਿੱਚ ਵਿੱਦਿਆ ਦੇ ਖੇਤਰ ਵਿੱਚ ਇਹ ਉੱਤਮ ਨਤੀਜੇ ਪ੍ਰਾਪਤ ਕਰ ਸਕਣਗੇ। ਇਹ ਗੋਚਰ ਮੇਖ਼ ਰਾਸ਼ੀ ਵਾਲਿਆਂ ਦੇ ਪਿਤਾ ਦੇ ਲਈ ਸ਼ੁਭ ਰਹੇਗਾ ਅਤੇ ਨਾਲ ਹੀ ਇਹਨਾਂ ਦੇ ਰਿਸ਼ਤੇ ਜੀਵਨਸਾਥੀ ਅਤੇ ਭੈਣਾਂ-ਭਰਾਵਾਂ ਦੇ ਨਾਲ ਮਜ਼ਬੂਤ ਬਣਨਗੇ।

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਸ ਦਾ ਗੋਚਰ ਤੁਹਾਡੀ ਕੁੰਡਲੀ ਦੇ ਦੂਜੇ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਘਰ ਵਿੱਚ ਬੁੱਧ ਗ੍ਰਹਿ ਦਾ ਗੋਚਰ ਤੁਹਾਡੇ ਜੀਵਨ ਵਿੱਚ ਸਕਾਰਤਮਕਤਾ ਲੈ ਕੇ ਆਵੇਗਾ ਅਤੇ ਤੁਹਾਨੂੰ ਕਾਰਜਾਂ ਵਿੱਚ ਅਨੁਕੂਲ ਨਤੀਜੇ ਦੇਣ ਦਾ ਕੰਮ ਕਰੇਗਾ। ਇਸ ਅਵਧੀ ਦੇ ਦੌਰਾਨ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਸ਼ਾਨਦਾਰ ਤਾਲਮੇਲ ਦਿਖਾਈ ਦੇਵੇਗਾ।

ਬੁੱਧ ਮਹਾਰਾਜ ਦੀ ਸਥਿਤੀ ਦੇ ਕਾਰਨ ਤੁਸੀਂ ਜੀਵਨ ਵਿੱਚ ਆਈਆਂ ਸਭ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਸਫਲ ਹੋਵੋਗੇ। ਤੁਹਾਡੀ ਬੋਲਬਾਣੀ ਮਧੁਰ ਬਣੀ ਰਹੇਗੀ, ਜਿਸ ਦੇ ਕਾਰਨ ਤੁਸੀਂ ਸਭ ਨੂੰ ਆਪਣਾ ਬਣਾ ਸਕੋਗੇ ਅਤੇ ਤੁਹਾਡੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਕਿਸੇ ਦੇ ਲਈ ਵੀ ਸੰਭਵ ਨਹੀਂ ਹੋਵੇਗਾ। ਪਰਿਵਾਰ ਵਿੱਚ ਚੱਲ ਰਹੇ ਵਿਵਾਦ ਜਾਂ ਸਮੱਸਿਆਵਾਂ ਦੂਰ ਹੋਣਗੀਆਂ। ਨਾਲ ਹੀ, ਇਹਨਾਂ ਜਾਤਕਾਂ ਨੂੰ ਮਨਪਸੰਦ ਭੋਜਨ ਕਰਨ ਦੇ ਮੌਕੇ ਮਿਲਣਗੇ। ਦੂਜੇ ਪਾਸੇ ਸ਼ਾਦੀਸ਼ੁਦਾ ਜੀਵਨ ਵਿੱਚ ਵੀ ਸਥਿਤੀ ਵਿੱਚ ਸੁਧਾਰ ਹੋਵੇਗਾ। ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਲਾਭ ਕਮਾਓਣ ਦੇ ਮੌਕੇ ਮਿਲਣਗੇ, ਜਦ ਕਿ ਨੌਕਰੀਪੇਸ਼ਾ ਜਾਤਕਾਂ ਦੇ ਕਾਰਜ ਖੇਤਰ ਦਾ ਮਾਹੌਲ ਠੀਕ-ਠਾਕ ਰਹੇਗਾ।

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਵਾਲਿਆਂ ਦੇ ਲਈ ਬੁੱਧ ਗ੍ਰਹਿ ਦਾ ਗੋਚਰ ਪਹਿਲੇ/ਲਗਨ ਘਰ ਵਿੱਚ ਹੋਵੇਗਾ। ਅਜਿਹੇ ਵਿੱਚ ਬੁੱਧ ਤੁਹਾਡੇ ਪਹਿਲੇ ਅਤੇ ਚੌਥੇ ਘਰ ਵਿੱਚ ਸੁਆਮੀ ਦੇ ਰੂਪ ਵਿੱਚ ਤੁਹਾਡਾ ਆਤਮਵਿਸ਼ਵਾਸ ਵਧਾਓਣ ਦਾ ਕੰਮ ਕਰੇਗਾ ਅਤੇ ਸਮਾਜ ਵਿੱਚ ਤੁਹਾਡੇ ਮਾਣ-ਸਨਮਾਣ ਵਿੱਚ ਵਾਧਾ ਹੋਵੇਗਾ। ਨਾਲ ਹੀ ਤੁਹਾਡੇ ਸਮਾਜਿਕ ਜੀਵਨ ਦੇ ਦਾਇਰੇ ਦਾ ਵੀ ਵਿਸਥਾਰ ਹੋਵੇਗਾ ਅਤੇ ਤੁਸੀਂ ਆਪਣੀ ਇੱਕ ਅਲੱਗ ਥਾਂ ਬਣਾਓਣ ਦੇ ਕਾਬਲ ਬਣੋਗੇ।

ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡਾ ਸੁਭਾਅ ਥੋੜਾ ਲਾਪਰਵਾਹ ਅਤੇ ਮਜ਼ਾਕੀਆ ਹੋ ਸਕਦਾ ਹੈ। ਇਸ ਦੇ ਨਤੀਜੇ ਵੱਜੋਂ ਇਹ ਜਾਤਕ ਆਪਣੇ ਆਲ਼ੇ-ਦੁਆਲ਼ੇ ਦੇ ਲੋਕਾਂ ਨੂੰ ਵੀ ਖੁਸ਼ੀ ਦੇਣ ਦਾ ਕੰਮ ਕਰਨਗੇ, ਜਿਸ ਕਾਰਨ ਉਹ ਇਹਨਾਂ ਨਾਲ ਖੁਸ਼ ਦਿਖਾਈ ਦੇਣਗੇ। ਇਸ ਰਾਸ਼ੀ ਦੇ ਲੋਕ ਮੀਡੀਆ, ਸਾਹਿਤ ਜਾਂ ਕਲਾ ਨਾਲ ਜੁੜੇ ਕਿਸੇ ਵੀ ਖੇਤਰ ਵਿੱਚ ਕੰਮ ਕਰਨ, ਇਸ ਅਵਧੀ ਵਿੱਚ ਇਹ ਹਰ ਖੇਤਰ ਵਿੱਚ ਆਪਣੀ ਚਮਕ ਬਿਖੇਰਣਗੇ। ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਇਸ ਸਮੇਂ ਨੂੰ ਸ਼ਾਨਦਾਰ ਕਿਹਾ ਜਾਵੇਗਾ ਅਤੇ ਇਹਨਾਂ ਦੇ ਕਾਰੋਬਾਰ ਵਿੱਚ ਵਾਧਾ ਹੋਵੇਗਾ। ਇਸ ਤੋਂ ਉਲਟ ਨੌਕਰੀਪੇਸ਼ਾ ਜਾਤਕਾਂ ਨੂੰ ਕੰਮ ਵਿੱਚ ਸਖਤ ਮਿਹਨਤ ਕਰਨੀ ਪਵੇਗੀ। ਪਰ ਇਹਨਾਂ ਨੂੰ ਆਪਣੇ ਬੱਚਿਆਂ ਦੀ ਸੰਗਤ ਉੱਤੇ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ।

ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ

ਸਿੰਘ ਰਾਸ਼ੀ

ਬਾਣੀ ਦੇ ਕਾਰਕ ਗ੍ਰਹਿ ਅਤੇ ਸਿੰਘ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਦੂਜੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਗ੍ਰਹਿ ਬੁੱਧ ਦਾ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਬੁੱਧ ਦਾ ਗੋਚਰ ਹੋਣ ਨਾਲ ਤੁਸੀਂ ਆਪਣੇ ਭੈਣਾਂ-ਭਰਾਵਾਂ ਨਾਲ ਚੰਗਾ ਸਮਾਂ ਬਿਤਾਓਗੇ। ਖਾਸ ਤੌਰ ‘ਤੇ ਜੇਕਰ ਤੁਹਾਡੇ ਭੈਣ-ਭਰਾ ਤੁਹਾਡੇ ਤੋਂ ਵੱਡੇ ਹਨ, ਤਾਂ ਉਹ ਹਰ ਕਦਮ ਉੱਤੇ ਤੁਹਾਡਾ ਸਾਥ ਦੇਣਗੇ। ਉਹ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਤੁਹਾਡੀ ਸਹਾਇਤਾ ਕਰਨਗੇ ਅਤੇ ਜੇਕਰ ਪੈਸੇ ਦੀ ਜ਼ਰੂਰਤ ਹੋਵੇਗੀ ਤਾਂ ਉਹ ਤੁਹਾਨੂੰ ਆਰਥਿਕ ਮੱਦਦ ਵੀ ਪ੍ਰਦਾਨ ਕਰਨਗੇ। ਉਹ ਵੱਡੇ ਭੈਣ-ਭਰਾ ਦੇ ਰੂਪ ਵਿੱਚ ਤੁਹਾਡੇ ਪ੍ਰਤੀ ਆਪਣੀਆਂ ਜ਼ਿੰਮੇਦਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਨਜ਼ਰ ਆ ਸਕਦੇ ਹਨ ਅਤੇ ਅਜਿਹੇ ਵਿੱਚ ਤੁਹਾਡੇ ਉਹਨਾਂ ਨਾਲ ਰਿਸ਼ਤੇ ਮਜ਼ਬੂਤ ਬਣਨਗੇ।

ਬੁੱਧ ਦਾ ਇਹ ਗੋਚਰ ਕਾਰਜ ਖੇਤਰ ਵਿੱਚ ਸੀਨੀਅਰ ਅਧਿਕਾਰੀਆਂ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਮਧੁਰ ਬਣਾਏਗਾ ਅਤੇ ਅਜਿਹੇ ਵਿੱਚ ਤੁਹਾਨੂੰ ਇਸ ਦਾ ਲਾਭ ਪ੍ਰਾਪਤ ਹੋਵੇਗਾ। ਨਾਲ ਹੀ ਨੌਕਰੀ ਵਿੱਚ ਤੁਹਾਨੂੰ ਕੋਈ ਚੰਗਾ ਅਹੁਦਾ ਮਿਲਣ ਦੀ ਸੰਭਾਵਨਾ ਬਣੇਗੀ। ਤੁਹਾਡੇ ਸਮਾਜਿਕ ਜੀਵਨ ਦਾ ਦਾਇਰਾ ਵੀ ਵਧੇਗਾ। ਨਾਲ ਹੀ ਇਸ ਹਫਤੇ ਦੇ ਦੌਰਾਨ ਤੁਸੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹੋਗੇ। ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਇਕਾਗਰਤਾ ਮਜ਼ਬੂਤ ਹੋਵੇਗੀ ਅਤੇ ਵਿੱਦਿਆ ਦੇ ਖੇਤਰ ਵਿੱਚ ਉਹਨਾਂ ਦੇ ਪ੍ਰਦਰਸ਼ਨ ਵਿੱਚ ਵੀ ਸੁਧਾਰ ਆਵੇਗਾ। ਅਜਿਹੇ ਵਿੱਚ ਉਹ ਜੀਵਨ ਵਿੱਚ ਨਵੇਂ ਅਨੁਭਵ ਹਾਸਿਲ ਕਰਨਾ ਚਾਹੁਣਗੇ।

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਤੁਹਾਡੇ ਪਹਿਲੇ/ਲਗਨ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਇਸ ਰਾਸ਼ੀ ਦੇ ਜਾਤਕਾਂ ਦੀ ਕਾਰਜ ਖੇਤਰ ਵਿੱਚ ਇੱਕ ਅਲੱਗ ਛਵੀ ਬਣੇਗੀ। ‘ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ (ਟੀਜ਼ਰ)’ ਦੇ ਅਨੁਸਾਰ, ਇਹ ਲੋਕ ਦੂਜਿਆਂ ਦੇ ਨਾਲ ਹਾਸਾ-ਮਜ਼ਾਕ ਕਰਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨਗੇ, ਜਿਸ ਕਾਰਨ ਇਹਨਾਂ ਦੇ ਆਲ਼ੇ-ਦੁਆਲ਼ੇ ਦੇ ਲੋਕ ਇਹਨਾਂ ਨਾਲ ਖੁਸ਼ ਰਹਿਣਗੇ। ਨਾਲ ਹੀ ਉਹ ਇਹਨਾਂ ਨਾਲ ਜੁੜੇ ਰਹਿਣਾ ਪਸੰਦ ਕਰਨਗੇ। ਇਸ ਅਵਧੀ ਦੇ ਦੌਰਾਨ ਤੁਹਾਡੇ ਸਹਿਕਰਮੀ ਤੁਹਾਡਾ ਸਾਥ ਦੇਣਗੇ ਅਤੇ ਤੁਹਾਡੀ ਮੱਦਦ ਕਰਨਗੇ। ਪਰ ਤੁਹਾਨੂੰ ਕਿਸੇ ਦਾ ਵੀ ਮਜ਼ਾਕ ਉਡਾਓਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਉਹ ਤੁਹਾਡੇ ਨਾਲ ਨਰਾਜ਼ ਹੋ ਸਕਦੇ ਹਨ, ਜੋ ਤੁਹਾਡੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ।

ਬੁੱਧ ਮਹਾਰਾਜ ਦੀ ਮਿਥੁਨ ਰਾਸ਼ੀ ਵਿੱਚ ਮੌਜੂਦਗੀ ਤੁਹਾਡੇ ਪਰਿਵਾਰਿਕ ਜੀਵਨ ਵਿੱਚ ਤਾਲਮੇਲ ਬਣਾ ਕੇ ਰੱਖੇਗੀ ਅਤੇ ਅਜਿਹੇ ਵਿੱਚ ਘਰ ਦਾ ਵਾਤਾਵਰਣ ਖੁਸ਼ਹਾਲ ਅਤੇ ਸੁੱਖ-ਸ਼ਾਂਤੀ ਨਾਲ ਭਰਿਆ ਰਹੇਗਾ। ਇਹਨਾਂ ਜਾਤਕਾਂ ਨੂੰ ਹਰ ਕਦਮ ਉੱਤੇ ਜੀਵਨਸਾਥੀ ਦਾ ਸਾਥ ਮਿਲੇਗਾ ਅਤੇ ਇਹ ਦੋਵੇਂ ਮਿਲ ਕੇ ਘਰ-ਪਰਿਵਾਰ ਨਾਲ ਜੁੜਿਆ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਮਾਤਾ-ਪਿਤਾ ਦੇ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਜੀਵਨ ਦੀ ਹਰ ਸਮੱਸਿਆ ਤੋਂ ਬਾਹਰ ਨਿੱਕਲਣ ਦੇ ਲਈ ਉਹ ਤੁਹਾਨੂੰ ਰਸਤਾ ਦਿਖਾਓਣਗੇ। ਹਾਲਾਂਕਿ ਤੁਹਾਨੂੰ ਕਦੇ-ਕਦਾਈਂ ਪਰਿਵਾਰ ਵਿੱਚ ਮਤਭੇਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਵੀ ਬੁੱਧ ਗੋਚਰ ਦੀ ਅਵਧੀ ਸ਼ੁਭ ਰਹੇਗੀ। ਇਸ ਰਾਸ਼ੀ ਦੇ ਜਿਹੜੇ ਜਾਤਕ ਆਪਣਾ ਕਾਰੋਬਾਰ ਕਰ ਰਹੇ ਹਨ, ਉਹਨਾਂ ਨੂੰ ਚੰਗਾ ਲਾਭ ਪ੍ਰਾਪਤ ਹੋਣ ਦਾ ਰਸਤਾ ਮਜ਼ਬੂਤ ਬਣੇਗਾ।

ਤੁਹਾਡੀ ਕੁੰਡਲੀ ਵਿੱਚ ਸ਼ਨੀ ਦੀ ਸਥਿਤੀ ਕਿਹੋ-ਜਿਹੀ ਹੈ? ਸ਼ਨੀ ਰਿਪੋਰਟ ਤੋਂ ਜਾਣੋ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਵਾਲਿਆਂ ਦੇ ਲਈ ਬੁੱਧ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਗੋਚਰ ਕਰਕੇ ਤੁਹਾਡੇ ਨੌਵੇਂ ਘਰ ਵਿੱਚ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਇਸ ਦੌਰਾਨ ਤੁਸੀਂ ਤਰਕਸੰਗਤ ਗੱਲ ਕਰੋਗੇ ਅਤੇ ਹਰ ਗੱਲ ਵਿੱਚ ਤਰਕ ਲੱਭਦੇ ਹੋਏ ਨਜ਼ਰ ਆਓਗੇ। ਦੂਜੇ ਪਾਸੇ ਤੁਹਾਨੂੰ ਦੂਰ ਦੇ ਸਥਾਨਾਂ ਦੀ ਯਾਤਰਾ ਕਰਨ ਦੇ ਮੌਕੇ ਪ੍ਰਾਪਤ ਹੋਣਗੇ। ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਦਾ ਸਮਾਂ ਤੁਹਾਡੇ ਸਮਾਜਿਕ ਜੀਵਨ ਵਿੱਚ ਵਾਧੇ ਦੇ ਲਈ ਉੱਤਮ ਰਹੇਗਾ ਅਤੇ ਅਜਿਹੇ ਵਿੱਚ ਤੁਸੀਂ ਕਿਸੇ ਵੱਡੀ ਕੰਪਨੀ ਨਾਲ ਜੁੜ ਕੇ ਕੋਈ ਚੰਗੀ ਉਪਲੱਬਧੀ ਹਾਸਿਲ ਕਰ ਸਕਦੇ ਹੋ। ਇਸ ਦੇ ਨਤੀਜੇ ਵਿੱਚੋਂ ਭਵਿੱਖ ਵਿੱਚ ਤੁਹਾਡੀ ਪ੍ਰਸਿੱਧੀ ਵਧਣ ਦੇ ਆਸਾਰ ਹਨ ਅਤੇ ਨਾਲ ਹੀ ਹਾਸਾ-ਮਜ਼ਾਕ ਕਰਨ ਦੀ ਆਦਤ ਅਤੇ ਗੱਲ ਕਰਨ ਦੀ ਖਮਤਾ ਤੁਹਾਡੀ ਲੋਕਪ੍ਰਿਯਤਾ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰੇਗੀ।

ਧਨੂੰ ਰਾਸ਼ੀ

ਬੁੱਧੀ, ਬਾਣੀ ਅਤੇ ਸੰਚਾਰ ਦਾ ਕਾਰਕ ਗ੍ਰਹਿ ਬੁੱਧ ਧਨੂੰ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਦੱਸ ਦੇਈਏ ਕਿ ਵਪਾਰ ਦੇ ਕਾਰਕ ਗ੍ਰਹਿ ਦੇ ਰੂਪ ਵਿੱਚ ਬੁੱਧ ਦਾ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਹੋਣ ਨਾਲ ਤੁਹਾਡਾ ਕਾਰੋਬਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ। ਇਹਨਾਂ ਜਾਤਕਾਂ ਦੀ ਮੁਲਾਕਾਤ ਨਵੇਂ ਲੋਕਾਂ ਨਾਲ ਹੋਵੇਗੀ ਅਤੇ ਇਹ ਤੁਹਾਡੇ ਕਾਰੋਬਾਰ ਨੂੰ ਵਧਾਓਣ ਦਾ ਕੰਮ ਕਰਨਗੇ।

ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ ਤਾਂ ਇਸ ਹਫਤੇ ਦੇ ਦੌਰਾਨ ਤੁਸੀਂ ਖੂਬ ਤਰੱਕੀ ਕਰੋਗੇ। ਜਿਨਾਂ ਜਾਤਕਾਂ ਦਾ ਕਾਰੋਬਾਰ ਸਾਂਝੇਦਾਰੀ ਵਿੱਚ ਹੈ, ਉਹਨਾਂ ਨੂੰ ਕਾਰੋਬਾਰ ਨਾਲ ਜੁੜਿਆ ਕੋਈ ਨਵਾਂ ਸਾਂਝੇਦਾਰ ਮਿਲ ਸਕਦਾ ਹੈ ਅਤੇ ਉਸ ਦੇ ਨਾਲ ਉਹਨਾਂ ਦੇ ਰਿਸ਼ਤੇ ਚੰਗੇ ਰਹਿਣ ਦੀ ਸੰਭਾਵਨਾ ਹੈ। ਜਾਂ ਫੇਰ ਜੇਕਰ ਤੁਸੀਂ ਸਾਂਝੇਦਾਰੀ ਵਿੱਚ ਨਹੀਂ ਹੋ, ਤਾਂ ਸਾਂਝੇਦਾਰੀ ਵਿੱਚ ਆ ਸਕਦੇ ਹੋ। ਪਰ ਤੁਹਾਨੂੰ ਸਾਵਧਾਨੀ ਨਾਲ ਅੱਗੇ ਵਧਣਾ ਪਵੇਗਾ, ਕਿਉਂਕਿ ਕੁਝ ਹਾਲਾਤ ਤੁਹਾਡੇ ਸਾਹਮਣੇ ਅਜਿਹੇ ਵੀ ਆ ਸਕਦੇ ਹਨ, ਜੋ ਤੁਹਾਡੇ ਰਿਸ਼ਤੇ ਨੂੰ ਖਰਾਬ ਕਰਨ ਦਾ ਕੰਮ ਕਰ ਸਕਦੇ ਹਨ। ਇਸ ਦਾ ਨਕਾਰਾਤਮਕ ਪ੍ਰਭਾਵ ਵਪਾਰ ਉੱਤੇ ਵੀ ਪੈ ਸਕਦਾ ਹੈ। ਨੌਕਰੀਪੇਸ਼ਾ ਜਾਤਕਾਂ ਦੇ ਲਈ ਬੁੱਧ ਦਾ ਇਹ ਗੋਚਰ ਲਾਭ ਲੈ ਕੇ ਆਵੇਗਾ।

ਮੀਨ ਰਾਸ਼ੀ

ਮੀਨ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ। ਦੱਸ ਦੇਈਏ ਕਿ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਅਜਿਹੇ ਵਿੱਚ ਇਹ ਗੋਚਰ ਤੁਹਾਡੇ ਪਰਿਵਾਰਿਕ ਜੀਵਨ ਦੇ ਲਈ ਫਲਦਾਇਕ ਰਹੇਗਾ, ਜਿਸ ਕਾਰਨ ਤੁਹਾਡੇ ਘਰ-ਪਰਿਵਾਰ ਵਿੱਚ ਸੁੱਖ-ਸ਼ਾਂਤੀ ਬਣੀ ਰਹੇਗੀ। ਨਾਲ ਹੀ ਪਰਿਵਾਰ ਦੇ ਮੈਂਬਰਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਓਣ ਦੇ ਲਈ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ। ਹਾਲਾਂਕਿ ਤੁਹਾਨੂੰ ਘਰੇਲੂ ਜੀਵਨ ਵਿੱਚ ਹੋਣ ਵਾਲੇ ਖਰਚਿਆਂ ਉੱਤੇ ਨਜ਼ਰ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਹਫਤੇ ਵਿੱਚ ਤੁਹਾਡੇ ਘਰ ਦੀ ਮੁਰੰਮਤ ਦਾ ਕੰਮ ਹੋਣ ਦੀ ਸੰਭਾਵਨਾ ਹੈ ਅਤੇ ਇਸ ਗੋਚਰ ਦਾ ਲਾਭ ਤੁਹਾਨੂੰ ਵਿਅਕਤੀਗਤ ਜੀਵਨ ਵਿੱਚ ਵੀ ਮਿਲੇਗਾ।

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਮਿਥੁਨ ਰਾਸ਼ੀ ਵਿੱਚ ਬੁੱਧ ਦਾ ਗੋਚਰ: ਇਹਨਾਂ ਰਾਸ਼ੀਆਂ ਨੂੰ ਸਾਵਧਾਨ ਰਹਿਣਾ ਪਵੇਗਾ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੇਵ ਤੁਹਾਡੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਕਿ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਬੁੱਧ ਗੋਚਰ ਦੀ ਅਵਧੀ ਵਿੱਚ ਤੁਹਾਨੂੰ ਸਿਹਤ ਦੇ ਨਾਲ-ਨਾਲ ਆਰਥਿਕ ਜੀਵਨ ਵਿੱਚ ਵੀ ਸਾਵਧਾਨ ਰਹਿਣਾ ਪਵੇਗਾ। ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਤੁਹਾਨੂੰ ਨਿਵੇਸ਼ ਕਰਨ ਤੋਂ ਬਚਣਾ ਪਵੇਗਾ, ਖਾਸ ਤੌਰ ‘ਤੇ ਜਿਸ ਵਿੱਚ ਅਨਿਸ਼ਚਿਤਤਾ ਜ਼ਿਆਦਾ ਹੋਵੇ। ਤੁਹਾਨੂੰ ਸਟਾਕ ਮਾਰਕਿਟ ਵਿੱਚ ਪੈਸਾ ਨਿਵੇਸ਼ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਇਸ ਅਵਧੀ ਵਿੱਚ ਤੁਹਾਨੂੰ ਸਹੁਰੇ ਪੱਖ ਦੇ ਲੋਕਾਂ ਨਾਲ ਮਧੁਰ ਸਬੰਧ ਹੋਣ ਨਾਲ ਫਾਇਦਾ ਹੋਵੇਗਾ। ਉਹ ਤੁਹਾਡਾ ਹਰ ਕਦਮ ਉੱਤੇ ਸਾਥ ਦੇਣਗੇ ਅਤੇ ਜ਼ਰੂਰਤ ਪੈਣ ‘ਤੇ ਤੁਹਾਡਾ ਮਾਰਗ ਦਰਸ਼ਨ ਵੀ ਕਰਣਗੇ। ਅਜਿਹੇ ਵਿੱਚ ਤੁਹਾਡਾ ਰਿਸ਼ਤਾ ਆਪਣੇ ਜੀਵਨਸਾਥੀ ਦੇ ਨਾਲ ਬਿਹਤਰ ਅਤੇ ਮਜ਼ਬੂਤ ਬਣੇਗਾ। ਬੁੱਧ ਗੋਚਰ ਦੇ ਦੌਰਾਨ ਜੀਵਨਸਾਥੀ ਤੁਹਾਡੇ ਉੱਤੇ ਪ੍ਰੇਮ ਦੀ ਬਰਸਾਤ ਕਰਦਾ ਹੋਇਆ ਨਜ਼ਰ ਆਵੇਗਾ, ਜਿਸ ਨਾਲ ਤੁਹਾਡਾ ਮੂਡ ਰੋਮਾਂਟਿਕ ਬਣਿਆ ਰਹੇਗਾ।

ਇਹਨਾਂ ਜਾਤਕਾਂ ਦੇ ਮਨ ਵਿੱਚ ਅਧਿਆਤਮਿਕਤਾ ਦੇ ਪ੍ਰਤੀ ਰੂਚੀ ਵਧੇਗੀ ਅਤੇ ਇਸ ਦੇ ਨਤੀਜੇ ਵਜੋਂ ਜੋਤਿਸ਼ ਦੇ ਸਬੰਧ ਵਿੱਚ ਇਹ ਨਵੀਆਂ-ਨਵੀਆਂ ਚੀਜ਼ਾਂ ਅਤੇ ਤੱਥਾਂ ਬਾਰੇ ਜਾਣਨਾ ਪਸੰਦ ਕਰਣਗੇ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ ਤਾਂ ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਤੁਸੀਂ ਕੁਝ ਮਹੱਤਵਪੂਰਣ ਸੌਦੇ ਚੁੱਪ-ਚੁਪੀਤੇ ਤਰੀਕੇ ਨਾਲ ਕਰ ਸਕਦੇ ਹੋ, ਜਿਸ ਦੀ ਜਾਣਕਾਰੀ ਤੁਹਾਡੇ ਨਜ਼ਦੀਕੀ ਲੋਕਾਂ ਨੂੰ ਹੀ ਹੋਵੇਗੀ।

ਆਪਣੀਆਂ ਸਭ ਸਮੱਸਿਆਵਾਂ ਦਾ ਨਿੱਜੀਕ੍ਰਿਤ ਅਤੇ ਸਟੀਕ ਜਵਾਬ ਪ੍ਰਾਪਤ ਕਰੋ: ਵਿਦਵਾਨ ਜੋਤਸ਼ੀਆਂ ਤੋਂ ਹੁਣੇ ਪੁੱਛੋ ਪ੍ਰਸ਼ਨ

ਮਿਥੁਨ ਰਾਸ਼ੀ ਵਿੱਚ ਬੁੱਧ ਦਾ ਗੋਚਰ: ਪ੍ਰਭਾਵੀ ਉਪਾਅ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

Talk to Astrologer Chat with Astrologer