ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ

Author: Charu Lata | Updated Wed, 22 May 2024 02:46 PM IST

ਐਸਟ੍ਰੋਸੇਜ ਦੇ ਇਸ ਖ਼ਾਸ ਲੇਖ ਵਿੱਚ ਅੱਜ ਅਸੀਂ ਤੁਹਾਨੂੰ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਾਂਗੇ। ਅਸੀਂ ਤੁਹਾਡੇ ਲਈ ਮੰਗਲ ਗੋਚਰ ਦੀ ਸ਼ੇਅਰ ਮਾਰਕਿਟ ਰਿਪੋਰਟ ਵੀ ਲੈ ਕੇ ਆਏ ਹਾਂ। ਨਾਲ਼ ਹੀ ਅਸੀਂ ਇਹ ਵੀ ਦੱਸਾਂਗੇ ਕਿ ਇਹ ਗੋਚਰ ਦੇਸ਼-ਦੁਨੀਆ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ ਅਤੇ ਇਸ ਦੌਰਾਨ ਸ਼ੇਅਰ ਬਜ਼ਾਰ ਵਿੱਚ ਕੀ-ਕੀ ਪਰਿਵਰਤਨ ਦੇਖਣ ਨੂੰ ਮਿਲਣਗੇ। ਦੱਸ ਦੇਈਏ ਕਿ ਮੰਗਲ 1 ਜੂਨ 2024 ਨੂੰ ਆਪਣੀ ਹੀ ਰਾਸ਼ੀ ਮੇਖ਼ ਵਿੱਚ ਗੋਚਰ ਕਰਨ ਜਾ ਰਿਹਾ ਹੈ। ਤਾਂ ਆਓ ਜਾਣ ਲਈਏ ਕਿ ਇਸ ਦੌਰਾਨ ਦੇਸ਼-ਦੁਨੀਆ ‘ਤੇ ਇਸ ਦਾ ਕੀ ਅਨੁਕੂਲ ਅਤੇ ਪ੍ਰਤੀਕੂਲ ਪ੍ਰਭਾਵ ਹੋਵੇਗਾ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ

ਵੈਦਿਕ ਜੋਤਿਸ਼ ਵਿੱਚ ਮੰਗਲ ਗ੍ਰਹਿ ਲਾਲ ਗ੍ਰਹਿ ਦੇ ਨਾਂ ਨਾਲ਼ ਵੀ ਪ੍ਰਸਿੱਧ ਹੈ, ਜੋ ਭੂਮੀ, ਸੈਨਾ, ਦਲੇਰੀ ਅਤੇ ਊਰਜਾ ਦਾ ਕਾਰਕ ਗ੍ਰਹਿ ਹੁੰਦਾ ਹੈ ਅਤੇ ਇਸ ਗ੍ਰਹਿ ਨੂੰ ਰਾਸ਼ੀ ਚੱਕਰ ਦੀ ਮੇਖ਼ ਰਾਸ਼ੀ ਅਤੇ ਬ੍ਰਿਸ਼ਚਕ ਰਾਸ਼ੀ ਦੀ ਪ੍ਰਤੀਨਿਧਤਾ ਵੀ ਪ੍ਰਾਪਤ ਹੈ। ਮੰਗਲ ਦੇਵ ਆਪਣੀ ਉੱਚ ਰਾਸ਼ੀ ਵਿੱਚ ਸ਼ਕਤੀਸ਼ਾਲੀ ਹੁੰਦਾ ਹੈ। ਪਰ ਨੀਚ ਰਾਸ਼ੀ ਵਿੱਚ ਉਸ ਦੀ ਮੌਜੂਦਗੀ ਅਸ਼ੁਭ ਸਥਿਤੀਆਂ ਦਾ ਨਿਰਮਾਣ ਕਰਦੀ ਹੈ।

ਮੇਖ਼ ਰਾਸ਼ੀ ਵਿੱਚ ਮੰਗਲ ਦਾ ਗੋਚਰ: ਸਮਾਂ ਅਤੇ ਤਰੀਕ

ਮੰਗਲ ਇਸ ਸਮੇਂ ਆਪਣੀ ਮੂਲ ਤ੍ਰਿਕੋਣ ਰਾਸ਼ੀ ਮੇਖ਼ ਵਿੱਚ ਗੋਚਰ ਕਰਨ ਜਾ ਰਿਹਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਮੰਗਲ ਮੇਖ਼ ਰਾਸ਼ੀ ਵਿੱਚ ਆਪਣੇ ਸਭ ਤੋਂ ਸ਼ਕਤੀਸ਼ਾਲੀ ਸਥਾਨ ਉੱਤੇ ਹੁੰਦਾ ਹੈ ਅਤੇ ਇਸ ਰਾਸ਼ੀ ਵਿੱਚ ਸਭ ਤੋਂ ਜ਼ਿਆਦਾ ਅਰਾਮਦਾਇਕ ਸਥਿਤੀ ਵਿੱਚ ਬਿਰਾਜਮਾਨ ਹੁੰਦਾ ਹੈ। ਊਰਜਾ, ਭਰਾ, ਭੂਮੀ, ਸ਼ਕਤੀ, ਸਾਹਸ, ਦਲੇਰੀ ਅਤੇ ਬਹਾਦਰੀ ਦਾ ਕਾਰਕ ਗ੍ਰਹਿ ਮੰਗਲ 1 ਜੂਨ 2024 ਦੀ ਦੁਪਹਿਰ 3:27 ਵਜੇ ਮੇਖ਼ ਰਾਸ਼ੀ ਵਿੱਚ ਗੋਚਰ ਕਰੇਗਾ। ਆਓ ਜਾਣ ਲਈਏ ਕਿ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦਾ ਰਾਸ਼ੀਆਂ ਅਤੇ ਦੇਸ਼-ਦੁਨੀਆ ਉੱਤੇ ਕੀ ਪ੍ਰਭਾਵ ਪਵੇਗਾ ਅਤੇ ਮੰਗਲ ਗੋਚਰ ਦੀ ਸ਼ੇਅਰ ਮਾਰਕਿਟ ਰਿਪੋਰਟ ਕੀ ਕਹਿੰਦੀ ਹੈ। ਪਰ ਇਸ ਤੋਂ ਪਹਿਲਾਂ ਮੇਖ਼ ਰਾਸ਼ੀ ਵਿੱਚ ਮੰਗਲ ਦੇ ਗੋਚਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਸਾਰੇ ਜੋਤਿਸ਼ ਆਕਲਣ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹਨ। ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ

ਮੇਖ਼ ਰਾਸ਼ੀ ਵਿੱਚ ਮੰਗਲ ਦਾ ਗੋਚਰ: ਵਿਸ਼ੇਸ਼ਤਾਵਾਂ

ਮੇਖ਼ ਰਾਸ਼ੀ ਵਿੱਚ ਮੰਗਲ ਗ੍ਰਹਿ ਦਾ ਪ੍ਰਵੇਸ਼ ਹੁੰਦੇ ਹੀ ਇਹ ਜਾਤਕ ਨੂੰ ਜੋਸ਼, ਸ਼ਕਤੀ ਅਤੇ ਦ੍ਰਿੜਤਾ ਨਾਲ ਭਰ ਦਿੰਦਾ ਹੈ। ਇਸ ਦੇ ਨਤੀਜੇ ਵੱਜੋਂ ਤੁਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਦੇ ਹੋਏ ਸਾਹਸ ਭਰੇ ਕਦਮ ਚੁੱਕ ਸਕਦੇ ਹੋ ਅਤੇ ਤੁਹਾਨੂੰ ਚੰਗੇ ਮੌਕਿਆਂ ਦੀ ਵੀ ਪ੍ਰਾਪਤੀ ਹੋ ਸਕਦੀ ਹੈ। ਤੁਸੀਂ ਇਸ ਅਵਧੀ ਦੇ ਦੌਰਾਨ ਸਾਹਸ ਨਾਲ ਭਰਿਆ ਹੋਇਆ ਮਹਿਸੂਸ ਕਰੋਗੇ ਅਤੇ ਸਭ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕੋਗੇ। ਤੁਸੀਂ ਆਤਮ-ਖੋਜ ਦੇ ਲਈ ਆਪਣੀ ਅੰਦਰੂਨੀ ਊਰਜਾ ਦਾ ਉਪਯੋਗ ਕਰੋਗੇ।

ਤੁਸੀਂ ਆਪਣੀ ਆਜ਼ਾਦੀ ਨੂੰ ਕਾਇਮ ਰੱਖਣ ਦੇ ਲਈ ਤੁਰੰਤ ਫੈਸਲਾ ਲੈ ਸਕਦੇ ਹੋ, ਤਾਂ ਕਿ ਚੀਜ਼ਾਂ ਤੇਜ਼ੀ ਨਾਲ਼ ਅੱਗੇ ਵਧ ਸਕਣ ਜਾਂ ਫੇਰ ਤੁਸੀਂ ਆਪਣੇ ਮਨ ਦੀ ਗੱਲ ਆਸਾਨੀ ਨਾਲ਼ ਕਹਿ ਸਕਦੇ ਹੋ, ਕਿਉਂਕਿ ਮੇਖ਼ ਰਾਸ਼ੀ ਵਿੱਚ ਮੰਗਲ ਦੇ ਹੋਣ ਦਾ ਪਹਿਲਾ ਸੰਕੇਤ ਇਹ ਹੈ ਕਿ ਜਾਤਕ ਊਰਜਾ ਨਾਲ਼ ਭਰਿਆ ਹੋਇਆ ਮਹਿਸੂਸ ਕਰਦਾ ਹੈ। ਇਸ ਤੋਂ ਇਲਾਵਾ ਰਿਸ਼ਤਿਆਂ ਦੀ ਭਾਲ਼ ਅਤੇ ਆਕਲਣ ਕਰਨ ਦੇ ਲਈ ਅੱਗੇ ਵੱਧਦਾ ਹੈ। ਹਾਲਾਂਕਿ ਤੁਹਾਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਸੰਤੁਲਿਤ ਕਰਨ ਦੇ ਲਈ ਦੂਜਿਆਂ ਦੀ ਗੱਲ ਸੁਣਨ ਵਿੱਚ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਮੇਖ਼ ਦਾ ਮੰਗਲ ਵਿੱਚ ਪ੍ਰਵੇਸ਼ ਜ਼ੋਰਦਾਰ ਊਰਜਾ ਨੂੰ ਪ੍ਰਦਰਸ਼ਿਤ ਕਰਦਾ ਹੈ, ਜੋ ਤੁਹਾਨੂੰ ਆਤਮ-ਪ੍ਰੇਰਿਤ ਅਤੇ ਆਤਮ-ਵਿਸ਼ਵਾਸੀ ਬਣਾਉਂਦਾ ਹੈ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮੇਖ਼ ਰਾਸ਼ੀ ਵਿੱਚ ਮੰਗਲ ਦਾ ਗੋਚਰ: ਇਹਨਾਂ ਰਾਸ਼ੀਆਂ ਨੂੰ ਹੋਵੇਗਾ ਲਾਭ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਨਾਮ, ਪ੍ਰਸਿੱਧੀ, ਸਮਾਜਿਕ ਦਾਇਰੇ ਅਤੇ ਮਾਨਤਾ ਦੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਨਾਲ਼ ਮਿਥੁਨ ਰਾਸ਼ੀ ਦੇ ਜਾਤਕਾਂ ਵਿੱਚ ਅਨੁਸ਼ਾਸਨ, ਸਖ਼ਤ ਮਿਹਨਤ, ਯੋਜਨਾਵਾਂ ਦੇ ਨਿਰਮਾਣ ਅਤੇ ਪ੍ਰਤੀਨਿਧਤਾ ਦੀ ਖਮਤਾ ਦੇ ਗੁਣ ਆਦਿ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਮੇਖ਼ ਰਾਸ਼ੀ ਦਾ ਸੁਆਮੀ ਮੰਗਲ ਗ੍ਰਹਿ ਹੈ। ਇਸ ਲਈ ਇਸ ਰਾਸ਼ੀ ਦੇ ਦਸਵੇਂ ਘਰ ਵਿੱਚ ਇਸ ਨੂੰ ਮਜ਼ਬੂਤ ਬਲ ਪ੍ਰਾਪਤ ਹੁੰਦਾ ਹੈ। ਅਜਿਹੇ ਵਿੱਚ ਪੇਸ਼ੇਵਰ ਜੀਵਨ ਵਿੱਚ ਤੁਹਾਡੇ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਨਾਲ ਹੀ ਆਪਣੀ ਮਿਹਨਤ ਦੁਆਰਾ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ, ਜਿਸ ਦੇ ਚਲਦੇ ਤੁਸੀਂ ਕਾਰਜ ਖੇਤਰ ਵਿੱਚ ਪਹਿਚਾਣ ਅਤੇ ਪ੍ਰਸਿੱਧੀ ਪ੍ਰਾਪਤ ਕਰ ਸਕੋਗੇ। ਹਾਲਾਂਕਿ ਇਹ ਜਾਤਕ ਕਰੀਅਰ ਦੇ ਖੇਤਰ ਵਿੱਚ ਆਓਣ ਵਾਲ਼ੀਆਂ ਚੁਣੌਤੀਆਂ ਦਾ ਸਾਹਮਣਾ ਡੱਟ ਕੇ ਕਰਣਗੇ ਅਤੇ ਅਜਿਹੇ ਵਿੱਚ ਇਹਨਾਂ ਦੇ ਜੀਵਨ ਵਿੱਚ ਸਫਲਤਾ ਅਤੇ ਤਰੱਕੀ ਦਾ ਰਸਤਾ ਮਜ਼ਬੂਤ ਬਣੇਗਾ। ਕੁੱਲ ਮਿਲਾ ਕੇ ਇਹ ਅਵਧੀ ਕਰੀਅਰ ਵਿੱਚ ਤਰੱਕੀ ਦੀ ਦ੍ਰਿਸ਼ਟੀ ਨਾਲ ਚੰਗੀ ਰਹੇਗੀ।

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਵਿਆਹ ਅਤੇ ਕਾਰੋਬਾਰੀ ਸਾਂਝੇਦਾਰੀ ਦੇ ਸੱਤਵੇਂ ਘਰ ਅਤੇ ਕਰੀਅਰ ਦੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਮੰਗਲ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਮੰਗਲ ਗੋਚਰ ਦੀ ਅਵਧੀ ਦੇ ਦੌਰਾਨ ਸਮਾਜ ਵਿੱਚ ਤੁਹਾਡੇ ਮਾਣ-ਸਨਮਾਣ ਵਿੱਚ ਵਾਧਾ ਹੋਵੇਗਾ ਅਤੇ ਪੇਸ਼ੇਵਰ ਜੀਵਨ ਵਿੱਚ ਚੰਗੀ ਸਫਲਤਾ ਪ੍ਰਾਪਤ ਹੋਵੇਗੀ। ਅਜਿਹੇ ਵਿੱਚ ਇਹਨਾਂ ਜਾਤਕਾਂ ਦਾ ਕਾਰੋਬਾਰ ਬੁਲੰਦੀਆਂ ਹਾਸਲ ਕਰਦਾ ਨਜ਼ਰ ਆਵੇਗਾ।

ਕਰੀਅਰ ਬਾਰੇ ਗੱਲ ਕਰੀਏ ਤਾਂ ਮੰਗਲ ਦਾ ਇਹ ਗੋਚਰ ਤੁਹਾਡੇ ਲਈ ਲੰਬੀ ਦੂਰੀ ਦੀ ਯਾਤਰਾ ਲੈ ਕੇ ਆ ਸਕਦਾ ਹੈ ਅਤੇ ਇਹ ਯਾਤਰਾ ਤੁਹਾਨੂੰ ਪੇਸ਼ੇਵਰ ਜੀਵਨ ਦੇ ਨਾਲ਼-ਨਾਲ਼ ਆਰਥਿਕ ਜੀਵਨ ਵਿੱਚ ਵੀ ਸਫਲਤਾ ਪ੍ਰਦਾਨ ਕਰੇਗੀ। ਹਾਲਾਂਕਿ ਇਹਨਾਂ ਜਾਤਕਾਂ ਨੂੰ ਕੁੰਡਲੀ ਵਿੱਚ ਮੰਗਲ ਦੀ ਸਥਿਤੀ ਦੇ ਅਧਾਰ ਉੱਤੇ ਕੁਝ ਉਤਾਰ-ਚੜ੍ਹਾਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਮੰਗਲ ਦਾ ਇਹ ਗੋਚਰ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਮਜ਼ਬੂਤ ਬਣਾਵੇਗਾ ਅਤੇ ਤੁਸੀਂ ਇਸ ਰਸਤੇ ਵਿੱਚ ਆਓਣ ਵਾਲ਼ੀਆਂ ਸਮੱਸਿਆਵਾਂ ਨੂੰ ਕਾਬੂ ਕਰ ਸਕੋਗੇ। ਅਜਿਹੇ ਵਿੱਚ ਤੁਸੀਂ ਆਸਾਨੀ ਨਾਲ ਆਪਣੇ ਟੀਚੇ ਪੂਰੇ ਕਰ ਸਕੋਗੇ।

ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ ਪ੍ਰਾਪਤ ਕਰੋ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਘਰ, ਆਰਾਮ ਅਤੇ ਖੁਸ਼ੀ ਦੇ ਚੌਥੇ ਘਰ ਅਤੇ ਧਰਮ, ਲੰਬੀ ਯਾਤਰਾ ਆਦਿ ਦੇ ਨੌਵੇਂ ਘਰ ਦਾ ਸੁਆਮੀ ਹੈ। ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ। ਇਹ ਗੋਚਰ ਦਰਸਾਉਂਦਾ ਹੈ ਕਿ ਸਮਰਪਿਤ ਅਤੇ ਇਮਾਨਦਾਰ ਕੋਸ਼ਿਸ਼ਾਂ ਨਾਲ ਤੁਹਾਨੂੰ ਕਾਰੋਬਾਰ ਵਿੱਚ ਖੂਬ ਸਫਲਤਾ ਮਿਲੇਗੀ ਅਤੇ ਤੁਹਾਡਾ ਕਰੀਅਰ ਸਹੀ ਦਿਸ਼ਾ ਵਿੱਚ ਅੱਗੇ ਵਧੇਗਾ। ਸਿੰਘ ਰਾਸ਼ੀ ਵਾਲ਼ਿਆਂ ਦੁਆਰਾ ਕੀਤੀ ਗਈ ਮਿਹਨਤ ਬੇਕਾਰ ਨਹੀਂ ਜਾਵੇਗੀ ਅਤੇ ਤੁਹਾਨੂੰ ਸੀਨੀਅਰ ਅਧਿਕਾਰੀਆਂ ਦੁਆਰਾ ਪ੍ਰਸ਼ੰਸਾ ਮਿਲੇਗੀ। ਮੰਗਲ ਗੋਚਰ ਦੇ ਦੌਰਾਨ ਤੁਸੀਂ ਕਾਰਜ ਖੇਤਰ ਵਿੱਚ ਦੁਸ਼ਮਣਾਂ ਨੂੰ ਹਰਾਉਂਦੇ ਹੋਏ ਉਹਨਾਂ ਉੱਤੇ ਜਿੱਤ ਹਾਸਲ ਕਰ ਸਕੋਗੇ, ਜਿਸ ਕਾਰਨ ਤੁਸੀਂ ਤੇਜ਼ੀ ਨਾਲ ਅੱਗੇ ਵਧੋਗੇ। ਇਸ ਅਵਧੀ ਦੇ ਦੌਰਾਨ ਤੁਹਾਡੇ ਸੀਨੀਅਰ ਅਧਿਕਾਰੀਆਂ ਅਤੇ ਗੁਰੂਆਂ ਦਾ ਸਹਿਯੋਗ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗਾ।

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਸਵੈ, ਚਰਿੱਤਰ ਅਤੇ ਵਿਅਕਤਿੱਤਵ ਦੇ ਪਹਿਲੇ ਘਰ ਅਤੇ ਕਰਜ਼ਾ, ਬਿਮਾਰੀਆਂ ਅਤੇ ਦੁਸ਼ਮਣਾਂ ਦੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਭਾਵੇਂ ਤੁਸੀਂ ਨੌਕਰੀ ਕਰਦੇ ਹੋ ਜਾਂ ਵਪਾਰ, ਮੰਗਲ ਦਾ ਮੇਖ਼ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਕਰੀਅਰ ਵਿੱਚ ਤਰੱਕੀ ਲੈ ਕੇ ਆਵੇਗਾ। ਪੇਸ਼ੇਵਰ ਜੀਵਨ ਵਿੱਚ ਪੂਰੇ ਦਿਲ ਨਾਲ ਕੀਤੀਆਂ ਗਈਆਂ ਕੋਸ਼ਿਸ਼ਾਂ ਤੁਹਾਨੂੰ ਸਫਲਤਾ ਦਿਲਵਾਓਣ ਦਾ ਕੰਮ ਕਰਣਗੀਆਂ। ਪਰ ਇਸ ਦੌਰਾਨ ਤੁਹਾਨੂੰ ਜੋਸ਼ ਵਿੱਚ ਆ ਕੇ ਕੋਈ ਵੀ ਫੈਸਲਾ ਲੈਣ ਤੋਂ ਬਚਣਾ ਪਵੇਗਾ, ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਪਛਤਾਓਣਾ ਪੈ ਸਕਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਕਰੀਅਰ ਦੀ ਰਫਤਾਰ ਘੱਟ ਹੋ ਸਕਦੀ ਹੈ। ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਇਸ ਦੌਰਾਨ ਵਾਰ-ਵਾਰ ਛੋਟੀਆਂ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ, ਜਿਸ ਦਾ ਲਾਭ ਉਹਨਾਂ ਨੂੰ ਆਪਣੇ ਕਰੀਅਰ ਵਿੱਚ ਮਿਲੇਗਾ।

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਪ੍ਰੇਮ, ਰੋਮਾਂਸ ਅਤੇ ਬੱਚਿਆਂ ਦੇ ਪੰਜਵੇਂ ਘਰ ਅਤੇ ਖਰਚਿਆਂ, ਵਿਦੇਸ਼ੀ ਭੂਮੀ ਅਤੇ ਹਸਪਤਾਲ ਵਿੱਚ ਭਰਤੀ ਦੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਮੰਗਲ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਮੰਗਲ ਗੋਚਰ ਦਾ ਪ੍ਰਭਾਵ ਤੁਹਾਡੇ ਕਰੀਅਰ ਉੱਤੇ ਦਿਖਾਈ ਦੇਵੇਗਾ। ਹਾਲਾਂਕਿ ਇਹ ਸਕਾਰਾਤਮਕ ਰੂਪ ਤੋਂ ਤੁਹਾਡੇ ਪੇਸ਼ੇਵਰ ਜੀਵਨ ਨੂੰ ਪ੍ਰਭਾਵਿਤ ਕਰੇਗਾ। ਤੁਹਾਡਾ ਕਰੀਅਰ ਸਹੀ ਦਿਸ਼ਾ ਵਿੱਚ ਅੱਗੇ ਵਧੇਗਾ ਅਤੇ ਅਜਿਹੇ ਵਿੱਚ ਵਿਦੇਸ਼ ਜਾਂ ਫੇਰ ਐਮ ਐਨ ਸੀ ਕੰਪਨੀਆਂ ਦੇ ਮਾਧਿਅਮ ਤੋਂ ਤੁਸੀਂ ਲਾਭ ਕਮਾ ਸਕੋਗੇ।

ਹਾਲਾਂਕਿ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਸਹਿਕਰਮੀਆਂ ਵੱਲੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਧੀਰਜ ਰੱਖਣ ਅਤੇ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਪੇਸ਼ੇਵਰ ਜੀਵਨ ਵਿੱਚ ਤੁਹਾਨੂੰ ਤਾਰਕਿਕ ਦ੍ਰਿਸ਼ਟੀਕੋਣ ਅਪਨਾਓਣਾ ਪਵੇਗਾ, ਜਿਸ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਤੋਂ ਬਚ ਸਕੋ, ਨਹੀਂ ਤਾਂ ਇਸ ਨਾਲ ਤੁਹਾਡੀ ਸ਼ਾਂਤੀ ਭੰਗ ਹੋ ਸਕਦੀ ਹੈ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਆਰਾਮ, ਵਿਲਾਸਤਾ ਅਤੇ ਖੁਸ਼ੀ ਦੇ ਚੌਥੇ ਘਰ ਅਤੇ ਭੌਤਿਕ ਲਾਭ ਅਤੇ ਇੱਛਾ ਦੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਮੰਗਲ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰੇਗਾ। ਇਸ ਗੋਚਰ ਦਾ ਪ੍ਰਭਾਵ ਤੁਹਾਡੇ ਜੀਵਨ ਦੇ ਵੱਖ-ਵੱਖ ਪੱਖਾਂ ਉੱਤੇ ਪੈ ਸਕਦਾ ਹੈ। ਤੁਸੀਂ ਇਸ ਤਰ੍ਹਾਂ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਮਹਿਸੂਸ ਕਰੋਗੇ ਅਤੇ ਖੂਬ ਸਫਲਤਾ ਪ੍ਰਾਪਤ ਕਰੋਗੇ।

ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਆਸ਼ਾਜਣਕ ਨਤੀਜੇ ਮਿਲਣਗੇ ਅਤੇ ਉਹ ਚੰਗਾ ਮੁਨਾਫਾ ਕਮਾ ਸਕਣਗੇ। ਕਾਰਜ ਖੇਤਰ ਵਿੱਚ ਤੁਹਾਨੂੰ ਸਹਿਕਰਮੀਆਂ ਅਤੇ ਉੱਚ ਪ੍ਰਬੰਧਨ ਵੱਲੋਂ ਪੂਰਾ ਸਹਿਯੋਗ ਮਿਲੇਗਾ। ਹਾਲਾਂਕਿ ਤੁਹਾਨੂੰ ਆਪਣੇ ਗੁੱਸੇ ਅਤੇ ਵਿਵਹਾਰ ਉੱਤੇ ਕੰਟਰੋਲ ਰੱਖਣਾ ਪਵੇਗਾ। ਜੇਕਰ ਇਹਨਾਂ ਚੀਜ਼ਾਂ ਵਿੱਚ ਤੁਸੀਂ ਕੰਟਰੋਲ ਕਰ ਲਿਆ, ਤਾਂ ਤੁਹਾਡੀ ਹਰ ਪਾਸੇ ਤਾਰੀਫ ਕੀਤੀ ਜਾਵੇਗੀ। ਇਸ ਦੌਰਾਨ ਤੁਸੀਂ ਪੇਸ਼ੇਵਰ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ ਅਤੇ ਪੂਰੀ ਦ੍ਰਿੜਤਾ ਨਾਲ ਅੱਗੇ ਵਧੋਗੇ। ਤੁਸੀਂ ਦੀਰਘਕਾਲੀ ਉਦੇਸ਼ਾਂ ਵੱਲ ਜ਼ਿਆਦਾ ਧਿਆਨ ਕੇਂਦਰਿਤ ਕਰੋਗੇ ਅਤੇ ਇਸ ਨਾਲ ਤੁਹਾਡੀ ਪੇਸ਼ੇਵਰ ਤਰੱਕੀ ਵਿੱਚ ਤੇਜ਼ੀ ਆਵੇਗੀ।

ਮੇਖ਼ ਰਾਸ਼ੀ ਵਿੱਚ ਮੰਗਲ ਦਾ ਗੋਚਰ: ਪ੍ਰਭਾਵਸ਼ਾਲੀ ਉਪਾਅ

ਮੇਖ਼ ਰਾਸ਼ੀ ਵਿੱਚ ਮੰਗਲ ਦਾ ਗੋਚਰ: ਵਿਸ਼ਵ-ਵਿਆਪੀ ਪ੍ਰਭਾਵ

ਸਰਕਾਰ ਅਤੇ ਰਾਜਨੀਤੀ

ਇੰਜੀਨਿਅਰਿੰਗ ਅਤੇ ਰਿਸਰਚ

ਸੈਨਾ, ਖੇਡਾਂ ਅਤੇ ਹੋਰ ਖੇਤਰ

ਹੁਣ ਘਰ ਦੇ ਅੰਦਰ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮੇਖ਼ ਰਾਸ਼ੀ ਵਿੱਚ ਮੰਗਲ ਦਾ ਗੋਚਰ: ਸ਼ੇਅਰ ਬਜ਼ਾਰ ਦੀ ਭਵਿੱਖਬਾਣੀ

ਇਹ ਗੋਚਰ ਮੰਗਲ ਆਪਣੀ ਹੀ ਰਾਸ਼ੀ ਮੇਖ਼ ਵਿੱਚ ਕਰ ਰਿਹਾ ਹੈ।ਆਓ ਹੁਣ ਅੱਗੇ ਵਧਦੇ ਹਾਂ ਅਤੇਸ਼ੇਅਰ ਬਜ਼ਾਰ ਭਵਿੱਖਬਾਣੀ ਦੇ ਮਾਧਿਅਮ ਤੋਂ ਜਾਣਦੇ ਹਾਂ ਕਿ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਸ਼ੇਅਰ ਬਜ਼ਾਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer