ਮੰਗਲ ਕਰਕ ਰਾਸ਼ੀ ਵਿੱਚ ਵੱਕਰੀ 07 ਦਸੰਬਰ 2024 ਦੀ ਸਵੇਰ 04:56 ਵਜੇ ਹੋਣ ਜਾ ਰਹੇ ਹਨ। ਵੈਦਿਕ ਜੋਤਿਸ਼ ਵਿੱਚ ਮੰਗਲ ਦੇਵ ਨੂੰ ਸਾਹਸ ਦਾ ਗ੍ਰਹਿ ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ ਦੀ ਚਾਲ, ਦਸ਼ਾ ਜਾਂ ਸਥਿਤੀ ਵਿੱਚ ਹੋਣ ਵਾਲੇ ਪਰਿਵਰਤਨ ਰਾਸ਼ੀਆਂ ਸਮੇਤ ਦੇਸ਼-ਦੁਨੀਆ 'ਤੇ ਪ੍ਰਭਾਵ ਪਾਉਂਦੇ ਹਨ। ਐਸਟ੍ਰੋਸੇਜ ਦਾ ਇਹ ਲੇਖ ਖਾਸ ਤੌਰ 'ਤੇ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ, ਜਿਸ ਦੇ ਮਾਧਿਅਮ ਤੋਂ ਤੁਹਾਨੂੰ ਵੱਕਰੀ ਮੰਗਲ ਨਾਲ ਜੁੜੀ ਸਾਰੀ ਜਾਣਕਾਰੀ ਮਿਲੇਗੀ। ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਮੰਗਲ ਦੀ ਵੱਕਰੀ ਚਾਲ ਰਾਸ਼ੀ ਚੱਕਰ ਦੀਆਂ ਸਾਰੀਆਂ 12 ਰਾਸ਼ੀਆਂ 'ਤੇ ਕਿਵੇਂ ਅਸਰ ਕਰੇਗੀ ਅਤੇ ਇਸ ਦੌਰਾਨ ਕਿਹੜੇ ਉਪਾਅ ਕਰਨਾ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗਾ। ਤਾਂ ਆਓ, ਇਸ ਖਾਸ ਲੇਖ ਦੀ ਸ਼ੁਰੂਆਤ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਜੋਤਿਸ਼ ਵਿੱਚ ਮੰਗਲ ਦਾ ਮਹੱਤਵ ਕੀ ਹੈ।
ਇਹ ਵੀ ਪੜ੍ਹੋ: राशिफल 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਿ ਕਰਕ ਰਾਸ਼ੀ ਵਿੱਚ ਮੰਗਲ ਦਾ ਵੱਕਰੀ ਹੋਣਾ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।
ਵੈਦਿਕ ਜੋਤਿਸ਼ ਵਿੱਚ ਮੰਗਲ ਨੂੰ ਸਾਹਸ, ਪੱਕੇ ਇਰਾਦੇ ਅਤੇ ਬਹਾਦਰੀ ਦਾ ਗ੍ਰਹਿ ਮੰਨਿਆ ਜਾਂਦਾ ਹੈ। ਰਾਸ਼ੀ ਚੱਕਰ ਵਿੱਚ ਇਹ ਲਗਨ ਘਰ ਅਤੇ ਛੇਵੇਂ ਘਰ ਨੂੰ ਕੰਟਰੋਲ ਕਰਦੇ ਹਨ। ਜੇਕਰ ਮੰਗਲ ਮਹਾਰਾਜ ਆਪਣੇ ਸੁਆਮਿੱਤਵ ਵਾਲ਼ੀ ਰਾਸ਼ੀ ਮੇਖ਼ ਜਾਂ ਬ੍ਰਿਸ਼ਚਕ ਵਿੱਚ ਬਿਰਾਜਮਾਨ ਹੋਣ, ਤਾਂ ਇਹ ਤੁਹਾਨੂੰ ਬਹੁਤ ਹੀ ਸ਼ੁਭ ਨਤੀਜੇ ਪ੍ਰਦਾਨ ਕਰਦੇ ਹਨ। ਇਸੇ ਤਰ੍ਹਾਂ, ਜਦੋਂ ਮੰਗਲ ਦੇਵ ਸ਼ਨੀ ਮਹਾਰਾਜ ਦੀ ਰਾਸ਼ੀ ਮਕਰ ਵਿੱਚ ਬੈਠੇ ਹੁੰਦੇ ਹਨ, ਜੋ ਕਿ ਉਨ੍ਹਾਂ ਦੀ ਉੱਚ ਰਾਸ਼ੀ ਹੈ, ਤਾਂ ਇਹ ਕਾਫੀ ਮਜ਼ਬੂਤ ਸਥਿਤੀ ਵਿੱਚ ਹੁੰਦੇ ਹਨ। ਇਸ ਤਰ੍ਹਾਂ, ਮੰਗਲ ਵਿਅਕਤੀ ਨੂੰ ਕਰੀਅਰ, ਧਨ ਅਤੇ ਪ੍ਰੇਮ ਜੀਵਨ ਨਾਲ ਜੁੜੇ ਮਾਮਲਿਆਂ ਵਿੱਚ ਸਕਾਰਾਤਮਕ ਨਤੀਜੇ ਦੇਣ ਦੇ ਨਾਲ-ਨਾਲ ਚੰਗੀ ਸਫਲਤਾ ਦਾ ਅਸ਼ੀਰਵਾਦ ਵੀ ਦਿੰਦੇ ਹਨ। ਦੂਜੇ ਪਾਸੇ, ਹੁਣ ਮੰਗਲ ਗ੍ਰਹਿ ਦੇ ਵੱਕਰੀ ਹੋਣ ਨਾਲ ਕੁਝ ਲੋਕਾਂ ਨੂੰ ਪ੍ਰੇਮ ਸਬੰਧਾਂ ਵਿੱਚ ਸ਼ੁਭ ਫਲ ਪ੍ਰਾਪਤ ਹੋ ਸਕਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੰਗਲ ਮਹਾਰਾਜ ਕਰਕ ਰਾਸ਼ੀ ਵਿੱਚ ਮੌਜੂਦ ਹਨ, ਇਸ ਦੇ ਨਤੀਜੇ ਵੱਜੋਂ, ਲੋਕਾਂ ਨੂੰ ਧਨ-ਲਾਭ ਕਮਾਉਣ ਦੇ ਰਸਤੇ ਵਿੱਚ ਸਮੱਸਿਆਵਾਂ ਅਤੇ ਕਰੀਅਰ ਵਿੱਚ ਵਧੇਰੇ ਸਫਲਤਾ ਨਾ ਮਿਲਣ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਇਹ ਰਿਸ਼ਤਿਆਂ ਵਿੱਚ ਨਕਾਰਾਤਮਕਤਾ ਪੈਦਾ ਕਰਨ ਦਾ ਕੰਮ ਕਰ ਸਕਦੇ ਹਨ।
ਮੰਗਲ ਗ੍ਰਹਿ ਮੇਖ਼ ਰਾਸ਼ੀ ਦੇ ਲਈ ਪਹਿਲੇ ਅਤੇ ਅੱਠਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਹ ਉਨ੍ਹਾਂ ਦੇ ਚੌਥੇ ਘਰ ਵਿੱਚ ਵੱਕਰੀ ਹੋ ਰਹੇ ਹਨ। ਇਸ ਸਥਿਤੀ ਵਿੱਚ, ਮੰਗਲ ਦੇਵ ਤੁਹਾਨੂੰ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੇ ਨਤੀਜੇ ਦੇ ਸਕਦੇ ਹਨ। ਜੇਕਰ ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹਨ, ਤਾਂ ਇਹ ਤੁਹਾਨੂੰ ਪ੍ਰੇਮ ਸਬੰਧਾਂ ਵਿੱਚ ਸ਼ਾਂਤੀ ਅਤੇ ਤੁਹਾਡੇ ਦੋਵਾਂ ਦੇ ਦਰਮਿਆਨ ਆਪਸੀ ਤਾਲਮੇਲ ਨੂੰ ਬਿਹਤਰ ਕਰਨ ਦਾ ਕੰਮ ਕਰ ਸਕਦੇ ਹਨ।
ਜਿਹੜੇ ਜਾਤਕਾਂ ਦੀ ਕੁੰਡਲੀ ਵਿੱਚ ਮੰਗਲ ਮਜ਼ਬੂਤ ਸਥਿਤੀ ਵਿੱਚ ਹੁੰਦੇ ਹਨ, ਉਨ੍ਹਾਂ ਨੂੰ ਜੀਵਨ ਵਿੱਚ ਹਰ ਤਰ੍ਹਾਂ ਦੇ ਸੁੱਖ ਪ੍ਰਦਾਨ ਕਰਦੇ ਹਨ, ਖਾਸ ਕਰਕੇ ਉੱਤਮ ਸਿਹਤ ਅਤੇ ਤੇਜ਼ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਇਸ ਦੇ ਉਲਟ, ਜਦੋਂ ਮੰਗਲ ਮਹਾਰਾਜ ਅਸ਼ੁਭ ਗ੍ਰਹਿ ਜਿਵੇਂ ਕਿ ਸ਼ਨੀ ਜਾਂ ਰਾਹੂ/ਕੇਤੂ ਦੇ ਨਾਲ ਮੌਜੂਦ ਹੁੰਦੇ ਹਨ, ਤਾਂ ਜਾਤਕਾਂ ਨੂੰ ਸਮੱਸਿਆਵਾਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ, ਨੀਂਦ ਨਾ ਆਓਣਾ, ਚਮੜੀ ਅਤੇ ਸਨਾਯੂ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਵੀ ਪਰੇਸ਼ਾਨ ਕਰ ਸਕਦੀਆਂ ਹਨ। ਹਾਲਾਂਕਿ, ਜਦੋਂ ਮੰਗਲ ਅਤੇ ਬੁੱਧ ਇਕੱਠੇ ਮੌਜੂਦ ਹੁੰਦੇ ਹਨ, ਤਾਂ ਵਿਅਕਤੀ ਦੀ ਬੁੱਧੀ ਵਿੱਚ ਕਮੀ ਆਉਂਦੀ ਹੈ ਅਤੇ ਉਸ ਦੇ ਸੁਭਾਅ ਵਿੱਚ ਗੁੱਸਾ ਅਤੇ ਉਤਸ਼ਾਹ ਵਧ ਜਾਂਦਾ ਹੈ। ਪਰ ਜੇ ਮੰਗਲ ਦੇਵ ਸ਼ੁਭ ਗ੍ਰਹਿ ਬ੍ਰਹਸਪਤੀ ਦੇ ਨਾਲ ਬੈਠੇ ਹੁੰਦੇ ਹਨ, ਤਾਂ ਵਿਅਕਤੀ ਨੂੰ ਬਹੁਤ ਹੀ ਉੱਤਮ ਨਤੀਜੇ ਪ੍ਰਾਪਤ ਹੁੰਦੇ ਹਨ।
ਆਓ ਹੁਣ ਅੱਗੇ ਵਧਦੇ ਹਾਂ ਅਤੇ ਇਸ ਖ਼ਾਸ ਲੇਖ ਦੇ ਰਾਹੀਂ ਤੁਹਾਨੂੰ ਦੱਸਦੇ ਹਾਂ ਕਿ ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਨਾਲ ਸਭ 12 ਰਾਸ਼ੀਆਂ ਨੂੰ ਕਿਸ ਤਰ੍ਹਾਂ ਦੇ ਨਤੀਜੇ ਮਿਲਣਗੇ ਅਤੇ ਇਸ ਦੌਰਾਨ ਤੁਹਾਨੂੰ ਕਿਹੜੇ ਉਪਾਅ ਕਰਨੇ ਚਾਹੀਦੇ ਹਨ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mars Retrograde In Cancer
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
हिंदी में पढ़ने के लिए यहां क्लिक करें: मंगल कर्क राशि में वक्री
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਦੇਵ ਤੁਹਾਡੇ ਪਹਿਲੇ ਅਤੇ ਅੱਠਵੇਂ ਘਰ ਦੇ ਸੁਆਮੀ ਹਨ। ਹੁਣ ਇਹ ਚੌਥੇ ਘਰ ਵਿੱਚ ਵੱਕਰੀ ਹੋਣਗੇ।
ਇਸ ਦੇ ਨਤੀਜੇ ਦੇ ਤੌਰ 'ਤੇ, ਮੰਗਲ ਦੇ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਡੀਆਂ ਖੁਸ਼ੀਆਂ ਅਤੇ ਸੁੱਖ-ਸੁਵਿਧਾਵਾਂ ਵਿੱਚ ਕਮੀ ਆ ਸਕਦੀ ਹੈ। ਇਸ ਤੋਂ ਇਲਾਵਾ, ਤੁਹਾਨੂੰ ਘਰ-ਪਰਿਵਾਰ ਵਿੱਚ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਦੀ ਗੱਲ ਕਰੀਏ ਤਾਂ, ਇਸ ਮਿਆਦ ਦੇ ਦੌਰਾਨ ਤੁਹਾਨੂੰ ਕਾਰਜ ਸਥਾਨ ‘ਤੇ ਸੀਨੀਅਰਾਂ ਅਤੇ ਸਹਿਕਰਮੀਆਂ ਦੇ ਨਾਲ ਰਿਸ਼ਤਿਆਂ ਵਿੱਚ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਰੋਬਾਰ ਦੇ ਖੇਤਰ ਵਿੱਚ, ਵਿਰੋਧੀਆਂ ਵੱਲੋਂ ਸਖਤ ਟੱਕਰ ਮਿਲਣ ਦੇ ਕਾਰਨ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਅਤੇ ਵਪਾਰ ਵਿੱਚ ਤੁਹਾਡੀਆਂ ਯੋਜਨਾਵਾਂ ਵੀ ਪੁਰਾਣੀਆਂ ਹੋ ਸਕਦੀਆਂ ਹਨ।
ਆਰਥਿਕ ਜੀਵਨ ਵਿੱਚ ਇਹਨਾਂ ਜਾਤਕਾਂ ਦੇ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਦੇ ਕਾਰਨ ਇਨ੍ਹਾਂ ਨੂੰ ਪੈਸੇ ਦਾ ਪ੍ਰਬੰਧਨ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰੇਮ ਜੀਵਨ ਵਿੱਚ ਤੁਹਾਡੇ ਅਤੇ ਸਾਥੀ ਦੇ ਵਿਚਕਾਰ ਗੱਲਬਾਤ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਤੁਹਾਡੇ ਰਿਸ਼ਤੇ ਵਿਚੋਂ ਪਿਆਰ ਅਤੇ ਤਾਲਮੇਲ ਵਿੱਚ ਕਮੀ ਹੋ ਸਕਦੀ ਹੈ।
ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਪਿੱਠ ਦਰਦ ਅਤੇ ਫੇਫੜਿਆਂ ਵਿੱਚ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ, ਇਸ ਲਈ ਆਪਣਾ ਧਿਆਨ ਰੱਖੋ।
ਉਪਾਅ- ਸ਼ਨੀਵਾਰ ਨੂੰ ਸ਼ਨੀ ਗ੍ਰਹਿ ਦੀ ਪੂਜਾ ਕਰੋ।
ਬ੍ਰਿਸ਼ਭ ਰਾਸ਼ੀ ਵਾਲਿਆਂ ਲਈ ਮੰਗਲ ਗ੍ਰਹਿ ਤੁਹਾਡੇ ਸੱਤਵੇਂ ਅਤੇ ਬਾਰ੍ਹਵੇਂ ਘਰ ਦੇ ਅਧਿਪਤੀ ਹਨ, ਜੋ ਹੁਣ ਤੁਹਾਡੇ ਤੀਜੇ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਇਹਨਾਂ ਜਾਤਕਾਂ ਵਿੱਚ ਸਾਹਸ ਅਤੇ ਦ੍ਰਿੜਤਾ ਦੀ ਕਮੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਇਸ ਦੌਰਾਨ ਕੀਤੀਆਂ ਯਾਤਰਾਵਾਂ ਵਿੱਚ ਵੀ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡਾ ਰਿਸ਼ਤਾ ਵੀ ਰੁਕਾਵਟਾਂ ਨਾਲ ਭਰਿਆ ਰਹਿ ਸਕਦਾ ਹੈ, ਜਿਸ ਦਾ ਕਾਰਨ ਗੱਲਬਾਤ ਦੀ ਕਮੀ ਹੋ ਸਕਦੀ ਹੈ।
ਕਰੀਅਰ ਦੇ ਖੇਤਰ ਵਿੱਚ, ਮੰਗਲ ਦੇ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਡਾ ਤਬਾਦਲਾ ਕਿਸੇ ਅਣਜਾਣ ਥਾਂ 'ਤੇ ਹੋ ਸਕਦਾ ਹੈ। ਇਸ ਮਾਮਲੇ ਵਿੱਚ, ਤੁਸੀਂ ਖੁਸ਼ ਨਹੀ ਹੋਵੋਗੇ।
ਕਾਰੋਬਾਰ ਦੀ ਗੱਲ ਕਰੀਏ ਤਾਂ, ਕਾਰੋਬਾਰ ਵਿੱਚ ਗਿਆਨ ਅਤੇ ਬੁੱਧੀ ਦੀ ਕਮੀ ਦੇ ਕਾਰਨ ਤੁਸੀਂ ਵਧੀਆ ਮੁਨਾਫਾ ਕਮਾਉਣ ਵਿੱਚ ਪਿੱਛੇ ਰਹਿ ਸਕਦੇ ਹੋ।
ਆਰਥਿਕ ਜੀਵਨ ਵਿੱਚ ਯਾਤਰਾਵਾਂ ਦੇ ਦੌਰਾਨ ਲਾਪਰਵਾਹੀ ਦੇ ਕਾਰਨ ਤੁਹਾਨੂੰ ਧਨ-ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਨਿੱਜੀ ਜੀਵਨ ਵਿੱਚ, ਤੁਸੀਂ ਸਾਥੀ ਦੇ ਨਾਲ ਰਿਸ਼ਤੇ ਨੂੰ ਮਧੁਰ ਬਣਾ ਕੇ ਰੱਖਣ ਵਿੱਚ ਅਸਫਲ ਰਹਿ ਸਕਦੇ ਹੋ ਅਤੇ ਇਸ ਤਰ੍ਹਾਂ, ਤੁਹਾਡੇ ਰਿਸ਼ਤੇ ਵਿੱਚੋਂ ਖੁਸ਼ੀਆਂ ਗਾਇਬ ਹੋ ਸਕਦੀਆਂ ਹਨ, ਕਿਉਂਕਿ ਤੁਹਾਡੇ ਦੋਹਾਂ ਵਿਚਕਾਰ ਆਪਸੀ ਸਮਝ ਦੀ ਕਮੀ ਹੋ ਸਕਦੀ ਹੈ।
ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਵਿਟਾਮਿਨ ਦੀ ਕਮੀ ਦੇ ਕਾਰਨ ਫਲੂ ਨਾਲ ਸਬੰਧਤ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।
ਉਪਾਅ: ਹਰ ਰੋਜ਼ “ॐ ਭੌਮਾਯ ਨਮਹ:” ਦਾ 21 ਵਾਰ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਮੰਗਲ ਦੇਵ ਤੁਹਾਡੇ ਛੇਵੇਂ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਕਰਜ਼ੇ ਅਤੇ ਪਰਿਵਾਰ ਨਾਲ ਜੁੜੀਆਂ ਪਰੇਸ਼ਾਨੀਆਂ ਤੰਗ ਕਰ ਸਕਦੀਆਂ ਹਨ। ਇਸ ਤੋਂ ਇਲਾਵਾ, ਤੁਹਾਨੂੰ ਲੰਬੀ ਦੂਰੀ ਦੀਆਂ ਯਾਤਰਾਵਾਂ ਵੀ ਕਰਨੀਆਂ ਪੈ ਸਕਦੀਆਂ ਹਨ।
ਕਰੀਅਰ ਦੇ ਮਾਮਲੇ ਵਿੱਚ, ਮਿਥੁਨ ਰਾਸ਼ੀ ਵਾਲਿਆਂ ਨੂੰ ਕੰਮ ਦੇ ਖੇਤਰ ਵਿੱਚ ਸਹਿਕਰਮੀ ਅਤੇ ਸੀਨੀਅਰ ਅਧਿਕਾਰੀ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦਾ ਅਸਰ ਤੁਹਾਡੇ ਪ੍ਰਦਰਸ਼ਨ 'ਤੇ ਦਿੱਖ ਸਕਦਾ ਹੈ।
ਵਪਾਰ ਦੇ ਸਬੰਧ ਵਿੱਚ, ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹੋ ਕੇ ਤੁਹਾਨੂੰ ਆਰਥਿਕ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਦਾ ਕਾਰਨ ਤੁਹਾਡੇ ਵਪਾਰ ਦੀਆਂ ਨੀਤੀਆਂ ਦਾ ਪੁਰਾਣਾ ਹੋਣਾ ਹੋ ਸਕਦਾ ਹੈ।
ਆਰਥਿਕ ਜੀਵਨ ਵਿੱਚ, ਇਸ ਅਵਧੀ ਦੇ ਦੌਰਾਨ ਯੋਜਨਾਵਾਂ ਦੀ ਕਮੀ ਦੇ ਕਾਰਨ ਤੁਹਾਡੇ ਖਰਚੇ ਵੱਧ ਸਕਦੇ ਹਨ। ਇਸ ਲਈ ਜਿੰਨਾ ਹੋ ਸਕੇ, ਇਨ੍ਹਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ।
ਪ੍ਰੇਮ ਜੀਵਨ ਵਿੱਚ, ਤੁਸੀਂ ਆਪਣੇ ਸਾਥੀ ਦੇ ਨਾਲ ਗੱਲ ਕਰਦੇ ਸਮੇਂ ਸਖ਼ਤ ਸ਼ਬਦਾਂ ਦੀ ਵਰਤੋਂ ਕਰ ਸਕਦੇ ਹੋ, ਜਿਸ ਦਾ ਸਿੱਧਾ ਅਸਰ ਤੁਹਾਡੇ ਰਿਸ਼ਤੇ 'ਤੇ ਪੈ ਸਕਦਾ ਹੈ।
ਸਿਹਤ ਦੀ ਗੱਲ ਕਰੀਏ ਤਾਂ, ਮੰਗਲ ਦੀ ਵੱਕਰੀ ਚਾਲ ਦੇ ਦੌਰਾਨ ਤੁਹਾਨੂੰ ਅੱਖਾਂ ਅਤੇ ਦੰਦਾਂ ਦਾ ਖਿਆਲ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਤੁਸੀਂ ਹਰ ਰੋਜ਼ ਪ੍ਰਾਚੀਨ ਗ੍ਰੰਥ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।
ਕਰਕ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਮੰਗਲ ਗ੍ਰਹਿ ਤੁਹਾਡੇ ਪੰਜਵੇਂ ਅਤੇ ਦਸਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਲਗਨ/ਪਹਿਲੇ ਘਰ ਵਿੱਚ ਵੱਕਰੀ ਹੋ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਕਾਰਜ ਸਥਾਨ 'ਤੇ ਕੰਮ ਦੇ ਪ੍ਰਤੀ ਜਾਗਰੁਕ ਰਹਿਣਾ ਪਵੇਗਾ ਅਤੇ ਬਹੁਤ ਸੋਚ-ਵਿਚਾਰ ਕੇ ਕੰਮ ਕਰਨਾ ਪਵੇਗਾ। ਇਸ ਦੌਰਾਨ, ਤੁਹਾਡੀ ਦਿਲਚਸਪੀ ਬੱਚਿਆਂ ਦੀ ਤਰੱਕੀ ਦੇਖਣ ਵਿੱਚ ਹੋਵੇਗੀ।
ਕਰੀਅਰ ਦੀ ਗੱਲ ਕਰੀਏ ਤਾਂ, ਇਹ ਜਾਤਕ ਆਪਣੀ ਨੌਕਰੀ 'ਚ ਸੰਤੁਸ਼ਟੀ ਹਾਸਲ ਕਰਨ ਲਈ ਨੌਕਰੀ ਬਦਲਣ ਦਾ ਮਨ ਬਣਾ ਸਕਦੇ ਹਨ ਅਤੇ ਤੁਹਾਨੂੰ ਲਾਭ ਦੀ ਪ੍ਰਾਪਤੀ ਹੋਵੇਗੀ।
ਵਪਾਰ ਕਰਨ ਵਾਲੇ ਜਾਤਕ ਮੰਗਲ ਦੇ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਨਵੇਂ ਵਪਾਰ ਵਿੱਚ ਪ੍ਰਵੇਸ਼ ਕਰ ਸਕਦੇ ਹਨ, ਕਿਉਂਕਿ ਪੁਰਾਣੇ ਵਪਾਰ ਤੋਂ ਉਨ੍ਹਾਂ ਨੂੰ ਜ਼ਿਆਦਾ ਲਾਭ ਨਹੀਂ ਮਿਲ ਰਿਹਾ ਹੋਵੇਗਾ।
ਆਰਥਿਕ ਜੀਵਨ ਵਿੱਚ ਤੁਹਾਨੂੰ ਟ੍ਰੇਡ ਦੇ ਮਾਧਿਅਮ ਤੋਂ ਲਾਭ ਮਿਲਣ ਦੇ ਯੋਗ ਬਣਨਗੇ ਅਤੇ ਇਸ ਤਰ੍ਹਾਂ, ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਪ੍ਰੇਮ ਜੀਵਨ ਵਿੱਚ ਸਾਥੀ ਦੇ ਪ੍ਰਤੀ ਤੁਹਾਡੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਆ ਸਕਦੀ ਹੈ, ਜਿਸ ਕਾਰਨ ਤੁਹਾਡੇ ਰਿਸ਼ਤੇ ਵਿੱਚ ਪਿਆਰ ਦੀ ਘਾਟ ਰਹੇਗੀ।
ਸਿਹਤ ਦੀ ਗੱਲ ਕਰੀਏ ਤਾਂ, ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਸਰਦੀ-ਖਾਂਸੀ ਨਾਲ ਜੁੜੀਆਂ ਬਿਮਾਰੀਆਂ ਪਰੇਸ਼ਾਨ ਕਰ ਸਕਦੀਆਂ ਹਨ, ਜੋ ਕਿ ਤੁਹਾਡੀ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦਾ ਨਤੀਜਾ ਹੋ ਸਕਦੀਆਂ ਹਨ।
ਉਪਾਅ: ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਮੰਗਲ ਦੇਵ ਤੁਹਾਡੇ ਚੌਥੇ ਅਤੇ ਨੌਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਵੱਕਰੀ ਹੋ ਰਹੇ ਹਨ।
ਮੰਗਲ ਦੇ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਇਹ ਜਾਤਕ ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਹੋਏ ਨਜ਼ਰ ਆ ਸਕਦੇ ਹਨ, ਜੋ ਕਿ ਲੰਬੀ ਦੂਰੀ ਦੀ ਹੋ ਸਕਦੀ ਹੈ।
ਕਰੀਅਰ ਦੇ ਖੇਤਰ ਵਿੱਚ, ਇਸ ਸਮੇਂ ਦੌਰਾਨ ਤੁਸੀਂ ਨੌਕਰੀ ਗੁਆ ਸਕਦੇ ਹੋ ਅਤੇ ਤੁਹਾਨੂੰ ਨਵੀਂ ਨੌਕਰੀ ਲਈ ਕਿਸੇ ਹੋਰ ਸਥਾਨ 'ਤੇ ਜਾਣਾ ਪੈ ਸਕਦਾ ਹੈ।
ਸਿੰਘ ਰਾਸ਼ੀ ਦੇ ਵਪਾਰ ਕਰਨ ਵਾਲੇ ਜਾਤਕਾਂ ਨੂੰ ਯੋਜਨਾਵਾਂ ਦੀ ਘਾਟ ਅਤੇ ਪੇਸ਼ੇਵਰ ਢੰਗ ਨਾਲ ਕੰਮ ਨਾ ਕਰਨ ਦੇ ਕਾਰਨ ਨੁਕਸਾਨ ਝੱਲਣਾ ਪੈ ਸਕਦਾ ਹੈ।
ਆਰਥਿਕ ਜੀਵਨ ਵਿੱਚ, ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਕਿਸਮਤ ਦਾ ਸਾਥ ਨਾ ਮਿਲਣ ਦੀ ਸੰਭਾਵਨਾ ਹੈ, ਜਿਸ ਕਾਰਨ ਤੁਹਾਡਾ ਲਾਭ ਘੱਟ ਹੋ ਸਕਦਾ ਹੈ।
ਨਿੱਜੀ ਜੀਵਨ ਵਿੱਚ ਤੁਸੀਂ ਤਣਾਅ ਵਿੱਚ ਡੁੱਬੇ ਰਹਿ ਸਕਦੇ ਹੋ ਅਤੇ ਇਸ ਤਰ੍ਹਾਂ, ਤੁਸੀਂ ਸਾਥੀ ਦੇ ਨਾਲ ਢੰਗ ਨਾਲ ਗੱਲ ਕਰਨ ਵਿੱਚ ਅਸਮਰੱਥ ਰਹਿ ਸਕਦੇ ਹੋ।
ਸਿਹਤ ਦੇ ਮਾਮਲੇ ਵਿੱਚ, ਇਨ੍ਹਾਂ ਲੋਕਾਂ ਨੂੰ ਪੈਰਾਂ ਅਤੇ ਜੋੜਾਂ ਵਿੱਚ ਦਰਦ ਰਹਿ ਸਕਦਾ ਹੈ, ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ।
ਉਪਾਅ: ਹਰ ਰੋਜ਼ “ॐ ਆਦਿੱਤਿਆ ਨਮਹ:” ਦਾ 21 ਵਾਰ ਜਾਪ ਕਰੋ।
ਕੰਨਿਆ ਰਾਸ਼ੀ ਵਾਲਿਆਂ ਲਈ ਮੰਗਲ ਗ੍ਰਹਿ ਤੁਹਾਡੇ ਤੀਜੇ ਅਤੇ ਅੱਠਵੇਂ ਘਰ ਦੇ ਅਧਿਪਤੀ ਹਨ, ਜੋ ਹੁਣ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਮੰਗਲ ਦੇ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਸਮੇਂ, ਇਨ੍ਹਾਂ ਜਾਤਕਾਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ, ਪਰ ਇਨ੍ਹਾਂ ਨੂੰ ਮਿਲਣ ਵਾਲੀ ਸੰਤੁਸ਼ਟੀ ਸਧਾਰਣ ਰਹਿ ਸਕਦੀ ਹੈ। ਹਾਲਾਂਕਿ, ਇਨ੍ਹਾਂ ਦੀ ਸੰਚਾਰ ਕਲਾ ਚੰਗੀ ਰਹੇਗੀ।
ਕਰੀਅਰ ਦੀ ਗੱਲ ਕਰੀਏ ਤਾਂ, ਇਸ ਸਮੇਂ ਦੇ ਦੌਰਾਨ ਤੁਸੀਂ ਆਪਣੀ ਸਖ਼ਤ ਮਿਹਨਤ ਅਤੇ ਲਗਾਤਾਰ ਕੋਸ਼ਿਸ਼ਾਂ ਦੇ ਜ਼ਰੀਏ ਕਰੀਅਰ ਵਿੱਚ ਸਫਲਤਾ ਹਾਸਲ ਕਰੋਗੇ।
ਕਾਰੋਬਾਰ ਦੇ ਖੇਤਰ ਵਿੱਚ, ਇਹਨਾਂ ਲੋਕਾਂ ਨੂੰ ਜੱਦੀ ਜਾਇਦਾਦ ਅਤੇ ਸੱਟੇਬਾਜ਼ੀ ਦੇ ਮਾਧਿਅਮ ਤੋਂ ਲਾਭ ਮਿਲਣ ਦੀ ਸੰਭਾਵਨਾ ਬਣਦੀ ਹੈ।
ਆਰਥਿਕ ਜੀਵਨ ਦੀ ਗੱਲ ਕਰੀਏ ਤਾਂ, ਮੰਗਲ ਦੀ ਵੱਕਰੀ ਸਥਿਤੀ ਦੇ ਦੌਰਾਨ ਤੁਹਾਨੂੰ ਕਾਫੀ ਮਾਤਰਾ ਵਿੱਚ ਧਨ ਦੀ ਪ੍ਰਾਪਤੀ ਹੋਵੇਗੀ, ਪਰ ਨਾਲ ਹੀ ਤੁਹਾਡੇ ਸਾਹਮਣੇ ਖਰਚੇ ਵੀ ਬਣੇ ਰਹਿ ਸਕਦੇ ਹਨ।
ਨਿੱਜੀ ਜੀਵਨ ਵਿੱਚ ਤੁਸੀਂ ਆਪਣੇ ਸਾਥੀ ਨਾਲ ਖੁਲ੍ਹ ਕੇ ਗੱਲਾਂ ਕਰਦੇ ਹੋਏ ਨਜ਼ਰ ਆਓਗੇ, ਅਤੇ ਇਸ ਤਰ੍ਹਾਂ ਤੁਹਾਡਾ ਦੋਵਾਂ ਦਾ ਰਿਸ਼ਤਾ ਮਧੁਰਤਾ ਨਾਲ ਭਰਿਆ ਰਹੇਗਾ।
ਸਿਹਤ ਦੇ ਮਾਮਲੇ ਵਿੱਚ, ਕੰਨਿਆ ਰਾਸ਼ੀ ਦੇ ਜਾਤਕ ਹੌਂਸਲੇ ਅਤੇ ਊਰਜਾ ਨਾਲ ਭਰਪੂਰ ਰਹਿਣਗੇ, ਜਿਸ ਕਰਕੇ ਉਨ੍ਹਾਂ ਦੀ ਸਿਹਤ ਚੰਗੀ ਰਹੇਗੀ।
ਉਪਾਅ: ਹਰ ਰੋਜ਼ “ॐ ਕੇਤਵੇ ਨਮਹ:” ਦਾ 21 ਵਾਰ ਜਾਪ ਕਰੋ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਮੰਗਲ ਦੇਵ ਤੁਹਾਡੇ ਦੂਜੇ ਅਤੇ ਸੱਤਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਯਾਤਰਾ ਕਰਨੀ ਪੈ ਸਕਦੀ ਹੈ ਅਤੇ ਇਸ ਤਰ੍ਹਾਂ ਤੁਸੀਂ ਸਫਲਤਾ ਪ੍ਰਾਪਤ ਕਰੋਗੇ। ਨਾਲ ਹੀ, ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਕਰੀਅਰ ਦੇ ਮਾਮਲੇ ਵਿੱਚ, ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹੋਣਾ ਤੁਹਾਡੇ ਲਈ ਨੌਕਰੀ ਦੇ ਨਵੇਂ ਮੌਕੇ ਲੈ ਕੇ ਆਵੇਗਾ, ਜਿਸ ਨਾਲ ਤੁਸੀਂ ਸੰਤੁਸ਼ਟ ਨਜ਼ਰ ਆਓਗੇ।
ਵਪਾਰ ਕਰਨ ਵਾਲੇ ਤੁਲਾ ਰਾਸ਼ੀ ਦੇ ਜਾਤਕ ਨਵੀਂ ਵਪਾਰਕ ਸਾਂਝਦਾਰੀ ਵਿੱਚ ਸ਼ਾਮਲ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਸੰਤੁਸ਼ਟੀ ਮਿਲੇਗੀ। ਇਸ ਤਰ੍ਹਾਂ, ਉਹ ਵੱਡਾ ਮਾਲੀ ਲਾਭ ਕਮਾਉਣ ਵਿੱਚ ਸਫਲ ਰਹਿਣਗੇ।
ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਤੁਸੀਂ ਕਾਫੀ ਧਨ ਕਮਾਓਗੇ ਅਤੇ ਇਸ ਦੇ ਨਤੀਜੇ ਵੱਜੋਂ, ਤੁਹਾਡੀ ਧਨ ਕਮਾਉਣ ਦੀ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ।
ਪ੍ਰੇਮ ਜੀਵਨ ਵਿੱਚ ਇਨ੍ਹਾਂ ਲੋਕਾਂ ਦਾ ਵਿਵਹਾਰ ਸਾਥੀ ਦੇ ਪ੍ਰਤੀ ਚੰਗਾ ਰਹੇਗਾ ਅਤੇ ਇਸ ਤਰ੍ਹਾਂ ਤੁਸੀਂ ਆਪਣੇ ਸਾਥੀ ਦੇ ਨਾਲ ਖੁਲ੍ਹ ਕੇ ਗੱਲਾਂ ਕਰਦੇ ਹੋਏ ਨਜ਼ਰ ਆਓਗੇ।
ਸਿਹਤ ਦੇ ਲਿਹਾਜ਼ ਨਾਲ, ਵੱਕਰੀ ਮੰਗਲ ਦੇ ਦੌਰਾਨ ਇਹ ਜਾਤਕ ਊਰਜਾਵਾਨ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਰਹਿਣਗੇ, ਜਿਸ ਕਰਕੇ ਇਨ੍ਹਾਂ ਦੀ ਸਿਹਤ ਉੱਤਮ ਬਣੀ ਰਹੇਗੀ।
ਉਪਾਅ:ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਮੰਗਲ ਮਹਾਰਾਜ ਤੁਹਾਡੇ ਪਹਿਲੇ/ਲਗਨ ਘਰ ਅਤੇ ਛੇਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਨੌਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਅਜਿਹੇ ਵਿੱਚ, ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਨਾਲ ਤੁਸੀਂ ਕੰਮਾਂ ਵਿੱਚ ਨਵੇਂ ਯਤਨ ਕਰਦੇ ਹੋਏ ਨਜ਼ਰ ਆਓਗੇ। ਇਸ ਦੌਰਾਨ ਕੀਤੀਆਂ ਯਾਤਰਾਵਾਂ ਵਿੱਚ ਕਿਸਮਤ ਤੁਹਾਡਾ ਸਾਥ ਦੇਵੇਗੀ ਅਤੇ ਨਾਲ ਹੀ, ਤੁਹਾਨੂੰ ਧਾਰਮਿਕ ਕੰਮਾਂ ਵਿੱਚ ਸ਼ਾਮਲ ਹੋ ਕੇ ਖੁਸ਼ੀਆਂ ਮਿਲਣਗੀਆਂ।
ਕਰੀਅਰ ਦੀ ਗੱਲ ਕਰੀਏ ਤਾਂ, ਇਸ ਅਰਸੇ ਵਿੱਚ ਤੁਹਾਨੂੰ ਕਾਰਜ ਸਥਾਨ 'ਤੇ ਇੱਕ ਤੋਂ ਬਾਅਦ ਇੱਕ ਨਵੇਂ ਕੰਮ ਮਿਲ ਸਕਦੇ ਹਨ। ਇਸ ਤਰ੍ਹਾਂ, ਤੁਹਾਨੂੰ ਜ਼ਿੰਮੇਵਾਰ ਹੋਣਾ ਪਵੇਗਾ ਅਤੇ ਤਾਂ ਹੀ ਤੁਸੀਂ ਕੰਮਾਂ ਵਿੱਚ ਸਫਲਤਾ ਹਾਸਲ ਕਰ ਸਕੋਗੇ।
ਮੰਗਲ ਦੀ ਵੱਕਰੀ ਸਥਿਤੀ ਦੇ ਦੌਰਾਨ, ਇਸ ਰਾਸ਼ੀ ਦੇ ਵਪਾਰ ਕਰਨ ਵਾਲੇ ਜਾਤਕਾਂ ਨੂੰ ਕੰਮ ਦੇ ਸਿਲਸਿਲੇ ਵਿੱਚ ਲੰਬੀ ਯਾਤਰਾ 'ਤੇ ਜਾਣਾ ਪੈ ਸਕਦਾ ਹੈ, ਅਤੇ ਇਸ ਤਰ੍ਹਾਂ, ਤੁਹਾਨੂੰ ਨਵੇਂ ਵਪਾਰਕ ਮਾਧਿਅਮਾਂ ਤੋਂ ਲਾਭ ਕਮਾਉਣ ਦੇ ਮੌਕੇ ਮਿਲਣਗੇ।
ਆਰਥਿਕ ਜੀਵਨ ਵਿੱਚ, ਤੁਸੀਂ ਯਾਤਰਾ ਰਾਹੀਂ ਧਨ ਕਮਾਓਗੇ ਅਤੇ ਇਸ ਤਰ੍ਹਾਂ, ਪੈਸਾ ਕਮਾਉਣ ਲਈ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ।
ਪ੍ਰੇਮ ਜੀਵਨ ਵਿੱਚ, ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਹਰ ਕਦਮ 'ਤੇ ਆਪਣੇ ਸਾਥੀ ਅਤੇ ਵੱਡਿਆਂ ਦਾ ਸਾਥ ਮਿਲੇਗਾ। ਇਸ ਨਾਲ ਤੁਹਾਡਾ ਸਾਥੀ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ।
ਸਿਹਤ ਦੇ ਮਾਮਲੇ ਵਿੱਚ, ਤੁਹਾਡੀ ਸਿਹਤ ਵਧੀਆ ਰਹੇਗੀ, ਜਿਸ ਦਾ ਕਾਰਨ ਤੁਹਾਡੇ ਅੰਦਰ ਦਾ ਸਾਹਸ ਅਤੇ ਨਿਡਰਤਾ ਹੋਵੇਗੀ।
ਉਪਾਅ:ਮੰਗਲਵਾਰ ਦੇ ਦਿਨ ਮੰਗਲ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਮੰਗਲ ਦੇਵ ਤੁਹਾਡੇ ਪੰਜਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਅੱਠਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਆਪਣੇ ਕੰਮਾਂ ਵਿੱਚ ਕੀਤੇ ਜਾ ਰਹੇ ਯਤਨਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨਾਲ ਹੀ, ਤੁਹਾਨੂੰ ਲੰਮੀ ਯਾਤਰਾ 'ਤੇ ਜਾਣਾ ਪੈ ਸਕਦਾ ਹੈ।
ਕਰੀਅਰ ਦੇ ਖੇਤਰ ਵਿੱਚ, ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹੋ ਕੇ ਤੁਹਾਨੂੰ ਅਚਾਨਕ ਲਾਭ ਦੇਣਗੇ, ਜਿਸ ਨਾਲ ਤੁਸੀਂ ਸੰਤੁਸ਼ਟ ਨਜ਼ਰ ਆਓਗੇ। ਇਸ ਅਰਸੇ ਵਿੱਚ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣਗੇ, ਜੋ ਤੁਹਾਡੇ ਮਨ ਦੇ ਅਨੁਕੂਲ ਹੋਣਗੇ।
ਧਨੂੰ ਰਾਸ਼ੀ ਦੇ ਵਪਾਰ ਕਰਨ ਵਾਲੇ ਜਾਤਕ ਜੇਕਰ ਪਰਿਵਾਰਕ ਵਪਾਰ ਕਰ ਰਹੇ ਹਨ ਜਾਂ ਸੱਟੇਬਾਜ਼ੀ ਨਾਲ ਸਬੰਧਤ ਕੋਈ ਵਪਾਰ ਕਰਦੇ ਹਨ, ਤਾਂ ਉਨ੍ਹਾਂ ਨੂੰ ਲਾਭ ਮਿਲੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਚੰਗਾ ਮੁਨਾਫਾ ਵੀ ਪ੍ਰਾਪਤ ਹੋਵੇਗਾ।
ਆਰਥਿਕ ਜੀਵਨ ਵਿੱਚ, ਤੁਹਾਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਵੱਕਰੀ ਮੰਗਲ ਦੀ ਅਵਧੀ ਦੇ ਦੌਰਾਨ ਲਾਭ ਦੇ ਨਾਲ-ਨਾਲ ਤੁਹਾਡੇ ਖਰਚਿਆਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ।
ਪ੍ਰੇਮ ਜੀਵਨ ਵਿੱਚ, ਤੁਹਾਡੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਜਨਮ ਲੈ ਸਕਦੀ ਹੈ ਅਤੇ ਇਸ ਕਰਕੇ ਤੁਸੀਂ ਆਪਣੇ ਸਾਥੀ ਦੀ ਹਰ ਗੱਲ ਦਾ ਵਿਰੋਧ ਕਰ ਸਕਦੇ ਹੋ।
ਸਿਹਤ ਦੇ ਸੰਦਰਭ ਵਿੱਚ, ਧਨੂੰ ਰਾਸ਼ੀ ਵਾਲਿਆਂ ਨੂੰ ਇਸ ਅਰਸੇ ਵਿੱਚ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਅਜਿਹੇ ਵਿੱਚ, ਤੁਹਾਨੂੰ ਅੱਖਾਂ ਵਿੱਚ ਦਰਦ ਦੀ ਸ਼ਿਕਾਇਤ ਰਹਿ ਸਕਦੀ ਹੈ।
ਉਪਾਅ:ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੀ ਪੂਜਾ ਕਰੋ।
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਗ੍ਰਹਿ ਤੁਹਾਡੇ ਗਿਆਰ੍ਹਵੇਂ ਅਤੇ ਚੌਥੇ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਤਰ੍ਹਾਂ, ਮੰਗਲ ਦੇ ਸੱਤਵੇਂ ਘਰ ਵਿੱਚ ਵੱਕਰੀ ਹੋਣ ਕਾਰਨ, ਤੁਹਾਡਾ ਸਾਰਾ ਧਿਆਨ ਨਵੇਂ ਦੋਸਤਾਂ ਅਤੇ ਸੰਪਰਕ ਬਣਾਉਣ 'ਤੇ ਕੇਂਦਰਿਤ ਰਹੇਗਾ ਅਤੇ ਇਸ ਵਿੱਚ ਤੁਸੀਂ ਕਾਫੀ ਹੱਦ ਤੱਕ ਸਫਲ ਰਹੋਗੇ।
ਕਰੀਅਰ ਦੀ ਗੱਲ ਕੀਤੀ ਜਾਵੇ ਤਾਂ, ਇਸ ਸਮੇਂ ਦੇ ਦੌਰਾਨ ਤੁਹਾਨੂੰ ਲੰਬੀ ਯਾਤਰਾ 'ਤੇ ਜਾਣਾ ਪੈ ਸਕਦਾ ਹੈ ਅਤੇ ਇਹ ਯਾਤਰਾਵਾਂ ਤੁਹਾਡੀ ਤਰੱਕੀ ਦੇ ਲਈ ਲਾਭਕਾਰੀ ਸਿੱਧ ਹੋਣਗੀਆਂ।
ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ, ਮਕਰ ਰਾਸ਼ੀ ਦੇ ਜਾਤਕਾਂ ਦੁਆਰਾ ਵਪਾਰ ਦੇ ਸਬੰਧ ਵਿੱਚ ਕੀਤੀਆਂ ਯਾਤਰਾਵਾਂ ਲਾਭਕਾਰੀ ਸਾਬਤ ਹੋਣਗੀਆਂ। ਤੁਸੀਂ ਮੁਨਾਫਾ ਵੀ ਕਮਾ ਸਕੋਗੇ ਅਤੇ ਇਸ ਤਰ੍ਹਾਂ, ਤੁਸੀਂ ਆਪਣੇ ਕਾਰੋਬਾਰ ਦੀ ਬੁਨਿਆਦ ਪੱਕੀ ਕਰੋਗੇ।
ਆਰਥਿਕ ਜੀਵਨ ਦੀ ਗੱਲ ਕੀਤੀ ਜਾਵੇ ਤਾਂ, ਇਹ ਜਾਤਕ ਆਪਣੇ ਦੋਸਤਾਂ ਨੂੰ ਧਨ ਉਧਾਰ ਦੇ ਸਕਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਧਨ-ਹਾਨੀ ਹੋ ਸਕਦੀ ਹੈ, ਕਿਉਂਕਿ ਸੰਭਾਵਨਾ ਹੈ ਕਿ ਇਹ ਪੈਸਾ ਤੁਹਾਨੂੰ ਵਾਪਸ ਨਾ ਮਿਲੇ। ਇਸ ਕਰਕੇ ਤੁਹਾਡੇ ਲਈ ਪਰੇਸ਼ਾਨੀਆਂ ਵੱਧ ਸਕਦੀਆਂ ਹਨ।
ਨਿੱਜੀ ਜੀਵਨ ਵਿੱਚ, ਤੁਹਾਨੂੰ ਆਪਣੇ ਸਾਥੀ ਦੇ ਨਾਲ ਰਿਸ਼ਤੇ ਵਿੱਚ ਸਾਵਧਾਨੀ ਵਰਤਣ ਦੇ ਨਾਲ-ਨਾਲ ਉੱਚ ਕਦਰਾਂ-ਕੀਮਤਾਂ ਬਣਾ ਕੇ ਰੱਖਣੀਆਂ ਪੈਣਗੀਆਂ ਅਤੇ ਖੁਸ਼ੀਆਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ।
ਸਿਹਤ ਦੇ ਸੰਦਰਭ ਵਿੱਚ, ਤੁਹਾਨੂੰ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਪਵੇਗਾ, ਕਿਉਂਕਿ ਤੁਹਾਨੂੰ ਪਾਚਣ ਨਾਲ ਸਬੰਧਤ ਸਿਹਤ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।
ਉਪਾਅ:ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੀ ਪੂਜਾ ਕਰੋ।
ਕੁੰਭ ਰਾਸ਼ੀ ਵਾਲਿਆਂ ਲਈ ਮੰਗਲ ਮਹਾਰਾਜ ਤੁਹਾਡੇ ਤੀਜੇ ਅਤੇ ਦਸਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਛੇਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਇਹ ਜਾਤਕ ਆਪਣੇ ਕੰਮਾਂ ਵਿੱਚ ਕੀਤੀ ਜਾ ਰਹੀ ਸਖ਼ਤ ਮਿਹਨਤ ਅਤੇ ਦ੍ਰਿੜਤਾ ਦੇ ਆਧਾਰ ‘ਤੇ ਸਫਲਤਾ ਪ੍ਰਾਪਤ ਕਰਨਗੇ, ਪਰ ਫਿਰ ਵੀ ਇਹ ਅਸੰਤੁਸ਼ਟ ਮਹਿਸੂਸ ਕਰ ਸਕਦੇ ਹਨ।
ਕਰੀਅਰ ਦੀ ਗੱਲ ਕੀਤੀ ਜਾਵੇ ਤਾਂ, ਮੰਗਲ ਦੇ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਸੀਂ ਵਧੀਆ ਸੰਭਾਵਨਾਵਾਂ ਦੇਖਦੇ ਹੋਏ ਨੌਕਰੀ ਬਦਲ ਸਕਦੇ ਹੋ ਅਤੇ ਇਸ ਨਾਲ, ਤੁਹਾਨੂੰ ਕਾਫੀ ਲਾਭ ਮਿਲੇਗਾ, ਜਿਸ ਨਾਲ ਤੁਸੀਂ ਸੰਤੁਸ਼ਟ ਰਹੋਗੇ।
ਕਾਰੋਬਾਰ ਦੇ ਸੰਦਰਭ ਵਿੱਚ, ਇਸ ਰਾਸ਼ੀ ਦੇ ਜਾਤਕਾਂ ਨੂੰ ਕੁਝ ਸਹੀ ਅਤੇ ਯੋਗ ਲੋਕਾਂ ਦੇ ਨਾਲ ਕਾਰੋਬਾਰੀ ਸਾਂਝੇਦਾਰੀ ਵਿੱਚ ਆਉਣ ਦੇ ਮੌਕੇ ਮਿਲ ਸਕਦੇ ਹਨ। ਇਸ ਦੇ ਨਤੀਜੇ ਵੱਜੋਂ, ਤੁਹਾਡੇ ਮੁਨਾਫੇ ਵਿੱਚ ਕਮੀ ਆ ਸਕਦੀ ਹੈ।
ਆਰਥਿਕ ਜੀਵਨ ਵਿੱਚ ਤੁਹਾਡੇ ਖਰਚੇ ਵੱਧਣ ਦੀ ਸੰਭਾਵਨਾ ਹੈ ਅਤੇ ਇਸ ਕਾਰਨ, ਤੁਹਾਨੂੰ ਕਰਜ਼ਾ ਲੈਣਾ ਪੈ ਸਕਦਾ ਹੈ, ਜਿਸ ਨਾਲ ਤੁਹਾਡੇ ਉੱਤੇ ਆਰਥਿਕ ਬੋਝ ਵੱਧ ਸਕਦਾ ਹੈ।
ਨਿੱਜੀ ਜੀਵਨ ਵਿੱਚ, ਵੱਕਰੀ ਮੰਗਲ ਦੇ ਦੌਰਾਨ ਤੁਸੀਂ ਆਪਣੇ ਸਾਥੀ ਨਾਲ ਨਾਖੁਸ਼ ਹੋ ਸਕਦੇ ਹੋ। ਇਸ ਲਈ ਤੁਹਾਨੂੰ ਰਿਸ਼ਤੇ ਵੱਲ ਧਿਆਨ ਦੇਣਾ ਪਵੇਗਾ।
ਸਿਹਤ ਦੇ ਸੰਦਰਭ ਵਿੱਚ, ਕੁੰਭ ਰਾਸ਼ੀ ਦੇ ਜਾਤਕਾਂ ਨੂੰ ਚਮੜੀ ਨਾਲ ਸਬੰਧਤ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਅਜਿਹੇ ਵਿੱਚ, ਤੁਸੀਂ ਕਿਸੇ ਐਲਰਜੀ ਦਾ ਸ਼ਿਕਾਰ ਹੋ ਸਕਦੇ ਹੋ।
ਉਪਾਅ: ਸ਼ਨੀਵਾਰ ਦੇ ਦਿਨ ਦਿਵਯਾਂਗ ਵਿਅਕਤੀਆਂ ਨੂੰ ਭੋਜਨ ਦਾਨ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਦੇਵ ਤੁਹਾਡੇ ਦੂਜੇ ਅਤੇ ਨੌਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਪੰਜਵੇਂ ਘਰ ਵਿੱਚ ਵੱਕਰੀ ਹੋ ਰਹੇ ਹਨ।
ਮੰਗਲ ਕਰਕ ਰਾਸ਼ੀ ਵਿੱਚ ਵੱਕਰੀ ਹੋਣ ਦੀ ਮਿਆਦ ਵਿੱਚ, ਇਹ ਜਾਤਕ ਆਧਿਆਤਮ ਵੱਲ ਵੱਧ ਰੁਝਾਨ ਦਿਖਾ ਸਕਦੇ ਹਨ ਅਤੇ ਇਸ ਤਰ੍ਹਾਂ, ਇਹ ਧਾਰਮਿਕ ਕੰਮਾਂ ਵਿੱਚ ਦਿਲਚਸਪੀ ਲੈਂਦੇ ਹੋਏ ਨਜ਼ਰ ਆਉਣਗੇ।
ਕਰੀਅਰ ਦੇ ਮਾਮਲੇ ਵਿੱਚ, ਇਸ ਮਿਆਦ ਦੇ ਦੌਰਾਨ ਤੁਹਾਨੂੰ ਹੋਰ ਫਾਇਦਿਆਂ ਦੇ ਨਾਲ-ਨਾਲ ਤਰੱਕੀ ਦੀ ਸੰਭਾਵਨਾ ਬਣ ਸਕਦੀ ਹੈ, ਜੋ ਤੁਹਾਡੀ ਮਿਹਨਤ ਦਾ ਨਤੀਜਾ ਹੋਵੇਗਾ।
ਵਪਾਰ ਦੇ ਖੇਤਰ ਵਿੱਚ, ਮੀਨ ਰਾਸ਼ੀ ਵਾਲਿਆਂ ਨੂੰ ਆਪਣੀਆਂ ਗਲਤ ਯੋਜਨਾਵਾਂ ਅਤੇ ਨੀਤੀਆਂ ਦੇ ਕਾਰਨ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।
ਆਰਥਿਕ ਜੀਵਨ ਵਿੱਚ ਮੰਗਲ ਦੀ ਵੱਕਰੀ ਚਾਲ ਤੁਹਾਡੇ ਤੋਂ ਸੰਤਾਨ ਦੀ ਤਰੱਕੀ ਅਤੇ ਵਿਕਾਸ 'ਤੇ ਕਾਫੀ ਪੈਸਾ ਖਰਚ ਕਰਵਾ ਸਕਦੀ ਹੈ।
ਨਿੱਜੀ ਜੀਵਨ ਵਿੱਚ ਤੁਹਾਡਾ ਸਾਥੀ ਤੁਹਾਡੇ ਨਾਲ ਸੰਤਾਨ ਦੇ ਬਾਰੇ ਵਿਚਾਰ-ਵਟਾਂਦਰਾ ਕਰਦਾ ਨਜ਼ਰ ਆ ਸਕਦਾ ਹੈ, ਜੋ ਉਨ੍ਹਾਂ ਦੇ ਭਵਿੱਖ ਅਤੇ ਵਿਕਾਸ ਨਾਲ ਸਬੰਧਤ ਹੋ ਸਕਦਾ ਹੈ।
ਸਿਹਤ ਦੇ ਮਾਮਲੇ ਵਿੱਚ, ਹਾਈਪਰਟੈਂਸ਼ਨ ਦੇ ਕਾਰਨ ਤੁਹਾਨੂੰ ਸਿਰ-ਦਰਦ ਹੋ ਸਕਦਾ ਹੈ, ਇਸ ਲਈ ਤੁਹਾਨੂੰ ਯੋਗਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ:ਮੰਗਲਵਾਰ ਦੇ ਦਿਨ ਮੰਗਲ ਗ੍ਰਹਿ ਦੇ ਲਈ ਹਵਨ ਕਰਵਾਓ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਮੰਗਲ ਗ੍ਰਹਿ ਕਦੋਂ ਵੱਕਰੀ ਹੋਣਗੇ?
ਕਰਕ ਰਾਸ਼ੀ ਵਿੱਚ ਮੰਗਲ ਗ੍ਰਹਿ 07 ਦਸੰਬਰ 2024 ਨੂੰ ਵੱਕਰੀ ਹੋ ਜਾਣਗੇ।
2. ਮੰਗਲ ਗ੍ਰਹਿ ਦੀ ਕਿਹੜੀ ਰਾਸ਼ੀ ਹੈ?
ਰਾਸ਼ੀ ਚੱਕਰ ਵਿੱਚ ਮੰਗਲ ਦੇਵ ਮੇਖ਼ ਰਾਸ਼ੀ ਅਤੇ ਬ੍ਰਿਸ਼ਚਕ ਰਾਸ਼ੀ ਦੇ ਸੁਆਮੀ ਹਨ।
3. ਵੱਕਰੀ ਕਿਸ ਨੂੰ ਕਹਿੰਦੇ ਹਨ?
ਜੋਤਿਸ਼ ਵਿੱਚ ਜਦੋਂ ਕੋਈ ਗ੍ਰਹਿ ਉਲਟਾ ਯਾਨੀ ਕਿ ਪਿੱਛੇ ਵੱਲ ਚਲਦਾ ਹੋਇਆ ਪ੍ਰਤੀਤ ਹੁੰਦਾ ਹੈ, ਤਾਂ ਉਸ ਨੂੰ ਗ੍ਰਹਿ ਦੀ ਵੱਕਰੀ ਸਥਿਤੀ ਕਹਿੰਦੇ ਹਨ।