ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ 16 ਜਨਵਰੀ 2024 ਨੂੰ23:07 ਵਜੇ ਮੰਗਲ ਧਨੂੰ ਰਾਸ਼ੀ ਵਿੱਚ ਉਦੇ ਹੋਣ ਵਾਲਾ ਹੈ। ਵੈਦਿਕ ਜੋਤਿਸ਼ ਵਿੱਚ ਗ੍ਰਹਿਆਂ ਦਾ ਯੋਧਾ ਮੰਗਲ ਇੱਕ ਮਰਦਾਨਾ ਸੁਭਾਅ ਵਾਲਾ ਗਤੀਸ਼ੀਲ ਅਤੇ ਸ਼ਕਤੀਸ਼ਾਲੀ ਗ੍ਰਹਿ ਮੰਨਿਆ ਗਿਆ ਹੈ। ਸਾਡੇ ਇਸ ਖਾਸ ਲੇਖ ਵਿੱਚ ਅੱਜ ਅਸੀਂ ਮੰਗਲ ਧਨੂੰ ਰਾਸ਼ੀ ਵਿੱਚ ਉਦੇ ਹੋਣ ਦੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਕਰਾਂਗੇ।
ਜੇਕਰ ਮੰਗਲ ਆਪਣੀ ਮੂਲ ਤ੍ਰਿਕੋਣ ਰਾਸ਼ੀ ਮੇਖ਼ ਵਿੱਚ ਸਥਿਤ ਹੋਵੇ ਤਾਂ ਇਹ ਜਾਤਕਾਂ ਨੂੰ ਬਹੁਤ ਹੀ ਲਾਭਦਾਇਕ ਨਤੀਜੇ ਦਿੰਦਾ ਹੈ। ਜਦੋਂ ਮੰਗਲ ਮੇਖ਼ ਜਾਂ ਬ੍ਰਿਸ਼ਚਕ ਰਾਸ਼ੀ ਵਿੱਚ ਸਥਿਤ ਹੋਵੇ (ਇਹ ਦੋਵੇਂ ਮੰਗਲ ਦੁਆਰਾ ਸ਼ਾਸਿਤ ਰਾਸ਼ੀਆਂ ਹੁੰਦੀਆਂ ਹਨ) ਤਾਂ ਜਾਤਕਾਂ ਨੂੰ ਭਾਰੀ ਲਾਭ ਹੁੰਦਾ ਹੈ। ਪਹਿਲੇ ਘਰ ਦੇ ਸੁਆਮੀ ਹੋਣ ਦੇ ਕਾਰਣ ਮੇਖ਼ ਰਾਸ਼ੀ ਵਿੱਚ ਮੰਗਲ ਕਰੀਅਰ ਵਿੱਚ ਭਾਗ, ਧਨ ਲਾਭ ਆਦਿ ਦੇ ਸਬੰਧ ਵਿੱਚ ਵਾਧੇ ਦੇ ਸੰਦਰਭ ਵਿੱਚ ਅਨੁਕੂਲ ਨਤੀਜੇ ਦਿੰਦਾ ਹੈ। ਮੇਖ਼ ਰਾਸ਼ੀ ਵਿੱਚ ਮੰਗਲ ਦੀ ਸਥਿਤੀ ਉਨ੍ਹਾਂ ਲੋਕਾਂ ਦੇ ਲਈ ਵੀ ਪ੍ਰਭਾਵੀ ਮੰਨੀ ਜਾਂਦੀ ਹੈ, ਜਿਹੜੇ ਸਰਕਾਰੀ ਨੌਕਰੀਆਂ ਵਿੱਚ ਜਾਂ ਫੇਰ ਉੱਚ-ਪਦਾਂ ਉੱਤੇ ਬੈਠੇ ਹੁੰਦੇ ਹਨ। ਜਦੋਂ ਮੰਗਲ ਅਸ਼ਟਮੇਸ਼ ਹੋ ਕੇ ਅੱਠਵੇਂ ਘਰ ਵਿੱਚ ਸਥਿਤ ਹੁੰਦਾ ਹੈ, ਤਾਂ ਜਾਤਕਾਂ ਨੂੰ ਵਿਰਾਸਤ ਦੇ ਰੂਪ ਵਿੱਚ ਅਣਕਿਆਸੇ ਲਾਭ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ। ਮੇਖ਼ ਰਾਸ਼ੀ ਵਿੱਚ ਮੰਗਲ ਦੀ ਇਹ ਸਥਿਤੀ ਅਧਿਆਤਮਕ ਪਦ ਵਿੱਚ ਵਾਧੇ ਦੇ ਲਈ ਇੱਕ ਬੇਹੱਦ ਮਜ਼ਬੂਤ ਸਥਿਤੀ ਵੀ ਮੰਨੀ ਗਈ ਹੈ।
2024 ਵਿੱਚ ਕਦੋਂ-ਕਦੋਂ ਹੋਵੇਗਾ ਮੰਗਲ ਦਾ ਗੋਚਰ ਅਤੇ ਇਹ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ? ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਜਵਾਬ
ਤਾਂ ਚੱਲੋ ਅੱਗੇ ਵਧਦੇ ਹਾਂ ਅਤੇ ਇਸ ਖ਼ਾਸ ਆਰਟੀਕਲ ਦੁਆਰਾ ਜਾਣਦੇ ਹਾਂ ਕਿ 2024 ਵਿੱਚ ਮੰਗਲ ਧਨੂੰ ਰਾਸ਼ੀ ਵਿੱਚ ਉਦੇ ਦਾ ਸਭ 12 ਰਾਸ਼ੀਆਂ ਦੇ ਜੀਵਨ ‘ਤੇ ਕੀ ਪ੍ਰਭਾਵ ਪਵੇਗਾ ਅਤੇ ਇਸ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਦੇ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ।
ਜੋਤਿਸ਼ ਵਿੱਚ ਮੰਗਲ ਗ੍ਰਹਿ ਨੂੰ ਆਮ ਤੌਰ ‘ਤੇ ਉੱਚ-ਅਧਿਕਾਰ ਪ੍ਰਾਪਤ ਇੱਕ ਗਤੀਸ਼ੀਲ ਗ੍ਰਹਿ ਦੇ ਰੂਪ ਵਿੱਚ ਦੇਖਿਆ ਗਿਆ ਹੈ। ਇਹ ਗ੍ਰਹਿ ਪ੍ਰਭਾਵੀ ਪ੍ਰਸ਼ਾਸਨ ਅਤੇ ਸਿਧਾਂਤਾਂ ਨੂੰ ਦਰਸਾਉਂਦਾ ਹੈ ਅਤੇ ਇਹ ਸੁਭਾਅ ਤੋਂ ਇੱਕ ਗਰਮ ਗ੍ਰਹਿ ਹੈ ਅਤੇ ਸਭ ਰਾਜਸੀ ਗੁਣਾਂ ਦੀ ਪ੍ਰਤੀਨਿਧਤਾ ਕਰਦਾ ਹੈ। ਮੰਗਲ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਵਿਅਕਤੀ ਜੀਵਨ ਵਿੱਚ ਕਰੀਅਰ ਦੇ ਸੰਦਰਭ ਵਿੱਚ ਸ਼ਿਖਰ ਦੇ ਸਥਾਨ ‘ਤੇ ਨਹੀਂ ਪਹੁੰਚ ਸਕਦਾ। ਨਾਲ ਹੀ, ਉਹ ਇੱਕ ਮਜ਼ਬੂਤ ਵਿਅਕਤੀ ਵੀ ਨਹੀਂ ਬਣ ਸਕਦਾ।
ਕੁੰਡਲੀ ਵਿੱਚ ਮਜ਼ਬੂਤ ਮੰਗਲ ਜੀਵਨ ਵਿੱਚ ਸੰਤੁਸ਼ਟੀ ਦੀਆਂ ਸਭ ਗੱਲਾਂ ਜਿਵੇਂ ਚੰਗੀ ਸਿਹਤ, ਮਜ਼ਬੂਤ ਦਿਮਾਗ ਆਦਿ ਪ੍ਰਦਾਨ ਕਰਦਾ ਹੈ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਮੰਗਲ ਚੰਗੀ ਸਥਿਤੀ ਵਿੱਚ ਹੋਵੇ ਤਾਂ ਅਜਿਹੇ ਵਿਅਕਤੀ ਆਪਣੇ ਕਰਿਅਰ ਵਿੱਚ ਸਭ ਤਰ੍ਹਾਂ ਦੇ ਮਾਣ-ਸਨਮਾਨ ਅਤੇ ਉੱਚ-ਅਹੁਦੇ ਪ੍ਰਾਪਤ ਕਰਦੇ ਹਨ। ਇਸ ਤੋਂ ਇਲਾਵਾ ਮਜ਼ਬੂਤ ਮੰਗਲ ਜਾਤਕਾਂ ਨੂੰ ਸਭ ਸਰੀਰਿਕ ਅਤੇ ਮਾਨਸਿਕ ਸੁੱਖ ਪ੍ਰਦਾਨ ਕਰਨ ਦੇ ਲਈ ਵੀ ਜਾਣਿਆ ਜਾਂਦਾ ਹੈ, ਖ਼ਾਸ ਤੌਰ ‘ਤੇ ਜੇਕਰ ਉਹ ਬ੍ਰਹਸਪਤੀ ਵਰਗੇ ਸ਼ੁਭ ਗ੍ਰਹਿ ਦੇ ਨਾਲ ਸਥਿਤ ਹੋਵੇ ਜਾਂ ਉਸ ਉੱਤੇ ਉਨ੍ਹਾਂ ਦੀ ਦ੍ਰਿਸ਼ਟੀ ਹੋਵੇ।
ਦੂਜੇ ਪਾਸੇ ਜੇਕਰ ਮੰਗਲ ਰਾਹੂ, ਕੇਤੁ ਵਰਗੇ ਅਸ਼ੁਭ ਗ੍ਰਹਿਆਂ ਦੇ ਨਾਲ ਸੰਯੋਜਨ ਵਿੱਚ ਹੋਵੇ ਜਾਂ ਇਸ ਨੂੰ ਗ੍ਰਹਿਣ ਲੱਗ ਜਾਵੇ, ਤਾਂ ਇਸ ਨਾਲ ਵਿਅਕਤੀ ਨੂੰ ਸਿਹਤ ਸਬੰਧੀ ਪਰੇਸ਼ਾਨੀਆਂ, ਮਾਨਸਿਕ ਪਰੇਸ਼ਾਨੀਆਂ, ਨਿਰਾਸ਼ਾ ਅਤੇ ਧਨ-ਹਾਨੀ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੰਗਲ ਦੇ ਲਾਭ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਵਿਅਕਤੀ ਨੂੰਮੂੰਗਾ ਰਤਨ ਸੋਨੇ ਵਿੱਚ ਜੜਵਾ ਕੇ ਧਾਰਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਵਿਅਕਤੀ ਨੂੰ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਰੋਜ਼ਾਨਾ ਮੰਗਲ ਗਾਯਤ੍ਰੀ ਮੰਤਰ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਨਾਲ ਵੀ ਵਿਅਕਤੀ ਨੂੰ ਮੰਗਲ ਨਾਲ ਸਬੰਧਤ ਸ਼ੁਭ ਨਤੀਜੇ ਮਿਲਦੇ ਹਨ।
Click Here To Read In English: Mars Rise In Sagittarius
ਆਓ ਹੁਣ ਅੱਗੇ ਵਧਦੇ ਹਾਂ ਅਤੇ ਮੰਗਲ ਧਨੂੰ ਰਾਸ਼ੀ ਵਿੱਚ ਉਦੇ ਹੋਣ ਦਾ ਸਭ 12 ਰਾਸ਼ੀਆਂ ਦੇ ਜੀਵਨ ‘ਤੇ ਪੈਣ ਵਾਲ਼ੇ ਪ੍ਰਭਾਵਾਂ ਅਤੇ ਇਸ ਨਾਲ਼ ਸਬੰਧਤ ਉਪਾਵਾਂ ‘ਤੇ ਨਜ਼ਰ ਸੁੱਟਦੇ ਹਾਂ।
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਪਹਿਲੇ ਘਰ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਇਸ ਅਹਿਮ ਪਰਿਵਰਤਨ ਦੇ ਦੌਰਾਨ ਤੁਹਾਡੇ ਨੌਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਮੰਗਲ ਧਨੂੰ ਰਾਸ਼ੀ ਵਿੱਚ ਉਦੇ ਹੋਣ ਦੇ ਨਤੀਜੇ ਵਜੋਂ ਤੁਹਾਨੂੰ ਇਸ ਦੌਰਾਨ ਵਿਰਾਸਤ ਦੇ ਮਾਧਿਅਮ ਤੋਂ ਅਣਕਿਆਸੇ ਲਾਭ ਮਿਲਣ ਦੀ ਉੱਚ-ਸੰਭਾਵਨਾ ਬਣ ਰਹੀ ਹੈ ਜਾਂ ਫੇਰ ਤੁਸੀਂ ਕਿਸੇ ਅਨਿਯੋਜਿਤ ਯਾਤਰਾ ਉੱਤੇ ਵੀ ਜਾ ਸਕਦੇ ਹੋ, ਜਿਸ ਨਾਲ ਤੁਹਾਨੂੰ ਲਾਭ ਮਿਲੇਗਾ। ਇਸ ਤੋਂ ਇਲਾਵਾ ਤੁਹਾਨੂੰ ਅਧਿਆਤਮਕ ਸਬੰਧਿਤ ਮਾਮਲਿਆਂ ਵਿੱਚ ਜ਼ਿਆਦਾ ਦਿਲਚਸਪੀ ਵਧ ਸਕਦੀ ਹੈ ਅਤੇ ਮੰਗਲ ਦੇ ਇਸ ਅਹਿਮ ਪਰਿਵਰਤਨ ਦੇ ਦੌਰਾਨ ਤੁਸੀਂ ਅਧਿਆਤਮਕ ਉਦੇਸ਼ ਦੇ ਲਈ ਯਾਤਰਾ ਕਰਦੇ ਨਜ਼ਰ ਆਓਗੇ। ਭਗਵਾਨ ਵਿੱਚ ਤੁਹਾਡਾ ਅਟੁੱਟ ਵਿਸ਼ਵਾਸ ਤੁਹਾਨੂੰ ਇਸ ਪਰਿਵਰਤਨ ਦੇ ਦੌਰਾਨ ਸਭ ਅਨੁਕੂਲ ਚੀਜ਼ਾਂ ਹਾਸਿਲ ਕਰਨ ਵਿੱਚ ਕਾਮਯਾਬ ਬਣਾਵੇਗਾ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਵਿਦੇਸ਼ ਵਿੱਚ ਨੌਕਰੀ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ ਅਤੇ ਜੇਕਰ ਤੁਸੀਂ ਵਰਤਮਾਨ ਨੌਕਰੀ ਨਾਲ ਜੁੜੇ ਹੋਏ ਹੋ, ਤਾਂ ਬਿਹਤਰ ਸੰਭਾਵਨਾਵਾਂ ਦੇ ਲਈ ਤੁਸੀਂ ਨੌਕਰੀ ਵਿੱਚ ਪਰਿਵਰਤਨ ਦਾ ਵਿਕਲਪ ਚੁਣ ਸਕਦੇ ਹੋ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ। ਇਸ ਤੋਂ ਇਲਾਵਾ ਤੁਹਾਨੂੰ ਆਪਣੀ ਵਰਤਮਾਨ ਜਾਂ ਨਵੀਂ ਨੌਕਰੀ ਵਿੱਚ ਅਹੁਦੇ ਵਿੱਚ ਤਰੱਕੀ ਮਿਲਣ ਦੀ ਵੀ ਉੱਚ ਸੰਭਾਵਨਾ ਹੈ, ਜਿਸ ਦਾ ਤੁਸੀਂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਅਜਿਹੇ ਮੌਕੇ ਤੁਹਾਨੂੰ ਜ਼ਿਆਦਾ ਸੰਤੁਸ਼ਟੀ ਪ੍ਰਦਾਨ ਕਰਣਗੇ।
ਕਾਰੋਬਾਰੀ ਮੋਰਚੇ ਉਤੇ ਗੱਲ ਕਰੀਏ ਤਾਂ ਮੰਗਲ ਦੇ ਉਦੇ ਹੋਣ ਦੇ ਦੌਰਾਨ ਤੁਹਾਨੂੰ ਕੁਝ ਰੁਕਾਵਟਾਂ ਦਾ ਸਾਹਮਣਾ ਕਰਨ ਤੋਂ ਬਾਅਦ ਚੰਗਾ ਮੁਨਾਫਾ ਜ਼ਰੂਰ ਹਾਸਿਲ ਹੋਵੇਗਾ। ਕਾਰੋਬਾਰ ਵਿੱਚ ਚੰਗਾ ਲਾਭ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਆਪਣੀਆਂ ਰਣਨੀਤੀਆਂ ਨੂੰ ਪੁਨਰਸਥਾਪਿਤ ਕਰਨ ਅਤੇ ਨਵੀਆਂ ਰਣਨੀਤੀਆਂ ਨੂੰ ਕਾਰੋਬਾਰ ਵਿੱਚ ਅਪਨਾਉਣ ਦੀ ਲੋੜ ਪਵੇਗੀ। ਕਦੇ-ਕਦੇ ਤੁਹਾਨੂੰ ਆਪਣੇ ਕਾਰੋਬਾਰੀ ਪਾਰਟਨਰ ਤੋਂ ਸਹਿਯੋਗ ਦੀ ਕਮੀ ਦੇ ਰੂਪ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਡੇ ਲਈ ਜ਼ਿਆਦਾ ਧਨ ਕਮਾਉਣਾ ਸੰਭਵ ਹੋਵੇਗਾ। ਤੁਸੀਂ ਵਿਦੇਸ਼ੀ ਲੈਣ-ਦੇਣ ਦੇ ਮਾਧਿਅਮ ਤੋਂ ਜ਼ਿਆਦਾ ਪੈਸਾ ਕਮਾਉਣ ਵਿੱਚ ਕਾਮਯਾਬ ਹੋਵੋਗੇ। ਜ਼ਿਆਦਾ ਪੈਸਾ ਕਮਾਉਣ ਦੇ ਲਈ ਤੁਸੀਂ ਕਿਸੇ ਯਾਤਰਾ ‘ਤੇ ਵੀ ਜਾ ਸਕਦੇ ਹੋ। ਇਸ ਅਹਿਮ ਪਰਿਵਰਤਨ ਦੇ ਦੌਰਾਨ ਤੁਹਾਨੂੰ ਵਿਦੇਸ਼ ਯਾਤਰਾਵਾਂ ਦੇ ਮਾਮਲੇ ਵਿੱਚ ਕਿਸਮਤ ਦਾ ਸਾਥ ਮਿਲੇਗਾ ਅਤੇ ਲਾਭ ਮਿਲੇਗਾ। ਧਨ ਕਮਾਉਣ ਦੇ ਨਾਲ-ਨਾਲ ਤੁਸੀਂ ਇਸ ਦੌਰਾਨ ਬੱਚਤ ਕਰਨ ਵਿੱਚ ਵੀ ਕਾਮਯਾਬ ਹੋਵੋਗੇ।
ਰਿਸ਼ਤੇ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਅਤੇ ਆਪਣੇ ਵੱਡੇ-ਬਜ਼ੁਰਗਾਂ ਦੇ ਨਾਲ ਰਿਸ਼ਤੇ ਅਨੁਕੂਲ ਬਣਾ ਕੇ ਰੱਖਣ ਵਿੱਚ ਕਾਮਯਾਬ ਰਹੋਗੇ। ਹਾਲਾਂਕਿ ਤੁਹਾਨੂੰ ਇੱਕ-ਦੂਜੇ ਨੂੰ ਸਮਝਣ ਵਿੱਚ ਕਦੇ-ਕਦੇ ਕੁਝ ਸਮੱਸਿਆ ਵੀ ਹੋ ਸਕਦੀ ਹੈ, ਪਰ ਆਪਣੇ ਜੀਵਨਸਾਥੀ ਦੇ ਨਾਲ ਤੁਹਾਡੇ ਤਾਲਮੇਲ ਦੇ ਚਲਦੇ ਅਜਿਹੀਆਂ ਸਮੱਸਿਆਵਾਂ ਦੂਰ ਵੀ ਛੇਤੀ ਹੀ ਹੋ ਜਾਣਗੀਆਂ।
ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਪਰਿਵਰਤਨ ਦੇ ਦੌਰਾਨ ਤੁਹਾਨੂੰ ਪੈਰਾਂ ਵਿੱਚ ਦਰਦ ਅਤੇ ਜੋੜਾਂ ਵਿੱਚ ਅਕੜਨ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਆਪਣੇ ਪਿਤਾ ਦੀ ਸਿਹਤ ਉੱਤੇ ਵੀ ਪੈਸਾ ਖਰਚ ਕਰਨਾ ਪੈ ਸਕਦਾ ਹੈ।
ਉਪਾਅ: ਹਰ ਰੋਜ਼ 27 ਵਾਰ 'ॐ ਭੋਮਾਯ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਅੱਠਵੇਂ ਘਰ ਵਿੱਚ ਹੀ ਰਹਿਣ ਵਾਲਾ ਹੈ।ਮੰਗਲ ਧਨੂੰ ਰਾਸ਼ੀ ਵਿੱਚ ਉਦੇ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਹੋ ਸਕਦੀਆਂ ਹਨ। ਤੁਹਾਡੇ ਜੀਵਨ ਵਿੱਚ ਖਰਚੇ ਵਧਣ ਵਾਲੇ ਹਨ, ਕਿਉਂਕਿ ਇਸ ਦੌਰਾਨ ਤੁਹਾਨੂੰ ਆਪਣੀ ਮਾਂ ਦੀ ਸਿਹਤ ਉੱਤੇ ਪੈਸੇ ਖਰਚ ਕਰਨੇ ਪੈ ਸਕਦੇ ਹਨ। ਇਸ ਤੋਂ ਇਲਾਵਾ ਇਸ ਪਰਿਵਰਤਨ ਦੇ ਦੌਰਾਨ ਤੁਹਾਨੂੰ ਪ੍ਰਾਪਰਟੀ ਸਬੰਧੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂਮੰਗਲ ਦਾ ਧਨੂੰ ਰਾਸ਼ੀ ਵਿੱਚ ਉਦੇ ਜਾਤਕਾਂ ਦੇ ਲਈ ਕਾਰਜ-ਖੇਤਰ ਵਿੱਚ ਪਰੇਸ਼ਾਨੀ ਦਾ ਕਾਰਣ ਬਣ ਸਕਦਾ ਹੈ। ਤੁਹਾਨੂੰ ਇਸ ਦੌਰਾਨ ਕੰਮ ਦਾ ਜ਼ਿਆਦਾ ਬੋਝ ਦੇਖਣ ਨੂੰ ਮਿਲੇਗਾ। ਨਾਲ ਹੀ, ਤੁਹਾਡੇ ਜੀਵਨ ਵਿੱਚ ਕਈ ਚੁਣੌਤੀਆਂ ਵੀ ਆਉਣ ਵਾਲੀਆਂ ਹਨ। ਇਸ ਰਾਸ਼ੀ ਦੇ ਕੁਝ ਜਾਤਕ ਬਿਹਤਰ ਸੰਭਾਵਨਾਵਾਂ ਦੀ ਭਾਲ਼ ਵਿੱਚ ਅਤੇ ਜ਼ਿਆਦਾ ਪੈਸੇ ਕਮਾਉਣ ਦੇ ਲਈ ਆਪਣੀ ਨੌਕਰੀ ਬਦਲਣ ਬਾਰੇ ਵਿਚਾਰ ਕਰ ਸਕਦੇ ਹਨ। ਹਾਲਾਂਕਿ ਇਹ ਕਦਮ ਆਸਾਨ ਨਹੀਂ ਹੋਵੇਗਾ।
ਆਰਥਿਕ ਪੱਖ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਇਸ ਦੌਰਾਨ ਉੱਚ-ਪੱਧਰ ਦੇ ਖਰਚਿਆਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਡੇ ਪਰਿਵਾਰ ਵਿੱਚ ਪੈਸੇ ਨਾਲ ਸਬੰਧਤ ਪਰੇਸ਼ਾਨੀਆਂ ਵਧਣ ਵਾਲੀਆਂ ਹਨ। ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਤੁਹਾਨੂੰ ਪ੍ਰਾਪਰਟੀ ਸਬੰਧੀ ਵਿਵਾਦ ਵੀ ਝੱਲਣਾ ਪੈ ਸਕਦਾ ਹੈ। ਰਿਸ਼ਤੇ ਬਾਰੇ ਗੱਲ ਕਰੀਏ ਤਾਂ ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਈਗੋ ਨਾਲ ਸਬੰਧਤ ਸਮੱਸਿਆਵਾਂ ਸਿਰ ਚੁੱਕ ਸਕਦੀਆਂ ਹਨ, ਜਿਸ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਥੋੜੀਆਂ ਘੱਟ ਹੋ ਸਕਦੀਆਂ ਹਨ। ਇਸ ਦੌਰਾਨ ਜਾਤਕਾਂ ਨੂੰ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਬਿਠਾਉਣ ਦੀ ਬਹੁਤ ਜ਼ਰੂਰਤ ਪਵੇਗੀ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੀ ਸਿਹਤ ਇਸ ਦੌਰਾਨ ਜ਼ਿਆਦਾ ਅਨੁਕੂਲ ਨਹੀਂ ਰਹੇਗੀ। ਤੁਹਾਨੂੰ ਇਸ ਸਮੇਂ ਪਿੱਠ ਵਿੱਚ ਦਰਦ, ਪੱਟਾਂ ਅਤੇ ਪੈਰਾਂ ਵਿੱਚ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਕਸਰਤ ਅਤੇ ਯੋਗ ਕਰਨਾ ਜ਼ਿਆਦਾ ਅਨੁਕੂਲ ਫਲ਼ ਪ੍ਰਦਾਨ ਕਰੇਗਾ।
ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਪਰਿਵਰਤਨ ਦੇ ਦੌਰਾਨ ਤੁਹਾਡੇ ਸੱਤਵੇਂ ਘਰ ਵਿੱਚ ਸਥਿਤ ਰਹੇਗਾ।
ਛੇਵੇਂ ਅਤੇ ਏਕਾਦਸ਼ ਘਰ ਦੇ ਸੁਆਮੀ ਦੇ ਰੂਪ ਵਿੱਚ ਸੱਤਵੇਂ ਘਰ ਵਿੱਚ ਸਥਿਤ ਮੰਗਲ ਜਾਤਕਾਂ ਨੂੰ ਚੰਗੇ ਅਤੇ ਬੁਰੇ ਦੋਵੇਂ ਹੀ ਤਰ੍ਹਾਂ ਦੇ ਨਤੀਜੇ ਪ੍ਰਦਾਨ ਕਰ ਸਕਦਾ ਹੈ। ਮਿਥੁਨ ਰਾਸ਼ੀ ਦੇ ਜਾਤਕ ਇਸ ਦੌਰਾਨ ਯਾਤਰਾ ਦੇ ਮਾਧਿਅਮ ਤੋਂ ਆਤਮ-ਵਿਕਾਸ ਅਤੇ ਸਫਲਤਾ ਦੇ ਸਬੰਧ ਵਿੱਚ ਲਾਭ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਜ਼ਰ ਆਉਣਗੇ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਆਪਣੀ ਨੌਕਰੀ ਵਿੱਚ ਵਿਕਾਸ ਪ੍ਰਾਪਤ ਕਰੋਗੇ। ਨਾਲ ਹੀ ਇਸ ਰਾਸ਼ੀ ਦੇ ਕੁਝ ਜਾਤਕ ਨਵੀਂ ਨੌਕਰੀ ਦੇ ਮੌਕੇ ਵੀ ਲੱਭਦੇ ਨਜ਼ਰ ਆਉਣਗੇ। ਇਸ ਨਾਲ ਤੁਹਾਡੇ ਕਰੀਅਰ ਵਿੱਚ ਤੁਹਾਨੂੰ ਲਾਭ ਅਤੇ ਤਰੱਕੀ ਮਿਲੇਗੀ। ਨੌਕਰੀ ਦੇ ਸਿਲਸਿਲੇ ਵਿੱਚ ਜਾਤਕਾਂ ਨੂੰ ਵਿਦੇਸ਼ ਤੋਂ ਵੀ ਮੌਕੇ ਪ੍ਰਾਪਤ ਹੋ ਸਕਦੇ ਹਨ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਸਬੰਧਤ ਹਨ, ਉਨ੍ਹਾਂ ਨੂੰ ਕਾਰੋਬਾਰੀ ਸੌਦਿਆਂ ਤੋਂ ਲਾਭ ਪ੍ਰਾਪਤ ਕਰਨ ਵਿੱਚ ਸਫਲਤਾ ਮਿਲੇਗੀ ਅਤੇ ਤੁਸੀਂ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦਿੰਦੇ ਹੋਏ ਕਾਰੋਬਾਰ ਵਿੱਚ ਜ਼ਿਆਦਾ ਲਾਭ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਜ਼ਰ ਆਓਗੇ। ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਨਵੇਂ ਕਾਰੋਬਾਰੀ ਰਿਸ਼ਤੇ ਮਿਲਣ ਵਾਲੇ ਹਨ। ਇਸ ਤੋਂ ਇਲਾਵਾ ਜਿਹੜੇ ਜਾਤਕ ਆਉਟਸੋਰਸਿੰਗ ਵਿੱਚ ਕਾਰੋਬਾਰ ਕਰ ਰਹੇ ਹਨ, ਉਹ ਚੰਗਾ ਪ੍ਰਦਰਸ਼ਨ ਕਰਣਗੇ ਅਤੇ ਉੱਚ ਮੁਨਾਫਾ ਕਮਾਉਣ ਵਿੱਚ ਕਾਮਯਾਬ ਰਹਿਣਗੇ।
ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਮਿਥੁਨ ਰਾਸ਼ੀ ਦੇ ਜਾਤਕ ਕਮਾਈ ਦੇ ਮਾਮਲੇ ਵਿੱਚ ਜ਼ਿਆਦਾ ਭਾਗਸ਼ਾਲੀ ਰਹਿਣਗੇ। ਨਾਲ ਹੀ ਤੁਹਾਡੀ ਬੱਚਤ ਵੀ ਸ਼ਾਨਦਾਰ ਰਹੇਗੀ। ਜਿਹੜੇ ਜਾਤਕ ਵਿਦੇਸ਼ ਵਿੱਚ ਵਸੇ ਹੋਏ ਹਨ, ਉਹ ਜ਼ਿਆਦਾ ਧਨ ਜੁਟਾਉਣ ਵਿੱਚ ਕਾਮਯਾਬ ਰਹਿਣਗੇ। ਮੰਗਲ ਦੇ ਇਸ ਅਹਿਮ ਪਰਿਵਰਤਨ ਦੇ ਕਾਰਣ ਮਿਥੁਨ ਰਾਸ਼ੀ ਦੇ ਜਾਤਕਾਂ ਦੀ ਬੱਚਤ ਕਰਨ ਦੀ ਖਮਤਾ ਸ਼ਾਨਦਾਰ ਰਹਿਣ ਵਾਲੀ ਹੈ। ਤੁਸੀਂ ਇਕ ਤੋਂ ਅਧਿਕ ਸਰੋਤਾਂ ਤੋਂ ਧਨ ਪ੍ਰਾਪਤ ਕਰੋਗੇ ਅਤੇ ਵਧੀਆ ਬੱਚਤ ਕਰਨ ਵਿੱਚ ਵੀ ਕਾਮਯਾਬ ਰਹੋਗੇ।
ਰਿਸ਼ਤਿਆਂ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂਮੰਗਲ ਧਨੂੰ ਰਾਸ਼ੀ ਵਿੱਚ ਉਦੇ ਤੁਹਾਡੇ ਲਈ ਅਨੁਕੂਲ ਰਹਿਣ ਵਾਲਾ ਹੈ। ਇਸ ਰਾਸ਼ੀ ਦੇ ਜਾਤਕਾਂ ਵਿੱਚ ਜ਼ਿਆਦਾ ਸਮਝ ਵਿਕਸਿਤ ਹੋਵੇਗੀ। ਇਹ ਜਾਤਕ ਆਪਣੇ ਜੀਵਨਸਾਥੀ ਅਤੇ ਆਪਣੇ ਨਜ਼ਦੀਕੀਆਂ ਦੇ ਨਾਲ ਚੰਗੀ ਸਮਝ ਵਿਕਸਿਤ ਕਰਣਗੇ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਅਤੇ ਖੁਸ਼ਹਾਲ ਬਣਾ ਕੇ ਰੱਖਣ ਵਿੱਚ ਕਾਮਯਾਬ ਹੋਵੋਗੇ।
ਸਿਹਤ ਬਾਰੇ ਗੱਲ ਕਰੀਏ ਤਾਂ ਧਨੂੰ ਰਾਸ਼ੀ ਦੇ ਜਾਤਕਾਂ ਦੀ ਸਿਹਤ ਇਸ ਦੌਰਾਨ ਕਾਫੀ ਸ਼ਾਨਦਾਰ ਰਹਿਣ ਵਾਲੀ ਹੈ ਅਤੇ ਤੁਹਾਡੇ ਜੀਵਨ ਵਿੱਚ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਖੜੀ ਨਹੀਂ ਹੋਵੇਗੀ। ਹਾਲਾਂਕਿ ਛੋਟੀਆਂ-ਮੋਟੀਆਂ ਸਮੱਸਿਆਵਾਂ ਜਿਵੇਂ ਸਿਰ ਵਿੱਚ ਦਰਦ ਆਦਿ ਤਾਂ ਲੱਗੀਆਂ ਰਹਿੰਦੀਆਂ ਹਨ।
ਉਪਾਅ: ਹਰ ਰੋਜ਼ ਪ੍ਰਾਚੀਨ ਪਾਠ ਲਲਿਤਾ ਸਹਸਤਰਨਾਮ ਦਾ ਜਾਪ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਯੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ-ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਛੇਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਮੰਗਲ ਧਨੂੰ ਰਾਸ਼ੀ ਵਿੱਚ ਉਦੇ ਹੋਣ ਦੇ ਨਤੀਜੇ ਵਜੋਂ ਤੁਹਾਡੇ ਜੀਵਨ ਵਿੱਚ ਸਿਹਤ ਸਬੰਧੀ ਕੁਝ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ। ਨਾਲ ਹੀ ਤੁਹਾਨੂੰ ਆਪਣੇ ਅਤੇ ਆਪਣੇ ਬੱਚਿਆਂ ਦੀ ਸਿਹਤ ਦੇ ਸੰਦਰਭ ਵਿੱਚ ਵੀ ਪੈਸਾ ਖਰਚ ਕਰਨਾ ਪੈ ਸਕਦਾ ਹੈ। ਮੰਗਲ ਦੇ ਉਦੇ ਹੋਣ ਦੇ ਦੌਰਾਨ ਤੁਹਾਡੇ ਕਰੀਅਰ ਵਿੱਚ ਪਰਿਵਰਤਨ ਆਉਣ ਦੀ ਵੀ ਸੰਭਾਵਨਾ ਨਜ਼ਰ ਆ ਰਹੀ ਹੈ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਤੁਹਾਡੇ ਜੀਵਨ ਵਿੱਚ ਉਤਾਰ-ਚੜ੍ਹਾਅ ਦੇ ਰੂਪ ਵਿੱਚ ਮਿਲੇ-ਜੁਲੇ ਨਤੀਜੇ ਦਿਖਣ ਵਾਲੇ ਹਨ। ਇਸ ਦੌਰਾਨ ਤੁਹਾਨੂੰ ਆਪਣੀ ਨੌਕਰੀ ਬਦਲਣੀ ਪੈ ਸਕਦੀ ਹੈ ਅਤੇ ਅਜਿਹੇ ਪਰਿਵਰਤਨ ਤੁਹਾਡੇ ਲਈ ਜ਼ਿਆਦਾ ਅਨੁਕੂਲ ਸਾਬਿਤ ਨਹੀਂ ਹੋਣਗੇ। ਤੁਸੀਂ ਆਪਣੇ ਕਰੀਅਰ ਵਿੱਚ ਨਵੀਂ ਨੌਕਰੀ ਜਾਂ ਨੌਕਰੀ ਬਦਲਣ ਜਾਂ ਫੇਰ ਅਣਕਿਆਸੇ ਨੁਕਸਾਨ ਦੇ ਰੂਪ ਵਿੱਚ ਕੁਝ ਪਰਿਵਰਤਨ ਦੇਖ ਸਕਦੇ ਹੋ।
ਜੇਕਰ ਤੁਸੀਂ ਕਾਰੋਬਾਰ ਕਰ ਰਹੇ ਹੋ, ਤਾਂ ਇਹ ਸਥਿਤੀ ਤੁਹਾਡੇ ਲਈ ਜ਼ਿਆਦਾ ਲਾਭਦਾਇਕ ਸੰਕੇਤ ਨਹੀਂ ਦੇ ਰਹੀ ਹੈ। ਤੁਹਾਨੂੰ ਆਪਣੇ ਵਿਰੋਧੀਆਂ ਤੋਂ ਸਖ਼ਤ ਮੁਕਾਬਲਾ ਮਿਲਣ ਵਾਲਾ ਹੈ, ਜਿਸ ਦੇ ਚਲਦੇ ਤੁਹਾਨੂੰ ਆਪਣੇ ਕਾਰੋਬਾਰ ਦੇ ਸੰਦਰਭ ਵਿੱਚ ਰਣਨੀਤੀਆਂ ਬਦਲਣ ਦੀ ਜ਼ਰੂਰਤ ਪਵੇਗੀ।
ਆਰਥਿਕ ਮੋਰਚੇ ਉੱਤੇ ਗੱਲ ਕਰੀਏ ਤਾਂਮੰਗਲ ਦਾ ਧਨੂੰ ਰਾਸ਼ੀ ਵਿੱਚ ਉਦੇ ਹੋਣ ਨਾਲ਼ ਤੁਹਾਨੂੰ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਕਦੇ ਤੁਹਾਨੂੰ ਧਨ-ਲਾਭ ਹੋਵੇਗਾ ਅਤੇ ਕਦੇ ਵਧਦੇ ਹੋਏ ਖਰਚੇ ਤੁਹਾਡੇ ਜੀਵਨ ਵਿੱਚ ਖੜੇ ਹੋ ਸਕਦੇ ਹਨ। ਇਨ੍ਹਾਂ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਕਰਜ਼ਾ ਵੀ ਲੈਣਾ ਪੈ ਸਕਦਾ ਹੈ।
ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਮੰਗਲ ਦੇ ਉਦੇ ਹੋਣ ਦੇ ਨਤੀਜੇ ਵਜੋਂ ਤੁਹਾਨੂੰ ਆਪਣੇ ਪਰਿਵਾਰ ਵਿੱਚ ਕਈ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ ਅਤੇ ਇਹ ਸਮੱਸਿਆਵਾਂ ਤੁਹਾਡੇ ਜੀਵਨਸਾਥੀ ਦੇ ਨਾਲ ਆਪਸੀ ਸਮਝ ਦੀ ਕਮੀ ਦੇ ਚਲਦੇ ਹੋਣ ਦੀ ਸੰਭਾਵਨਾ ਹੈ। ਆਪਸੀ ਤਾਲਮੇਲ ਬਿਠਾਉਣ ਨਾਲ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਆਪਣੇ ਰਿਸ਼ਤੇ ਵਿੱਚ ਜ਼ਿਆਦਾ ਖੁਸ਼ੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ।
ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਕਰਕ ਰਾਸ਼ੀ ਦੇ ਜਾਤਕਾਂ ਦੀ ਸਿਹਤ ਇਸ ਦੌਰਾਨ ਜ਼ਿਆਦਾ ਅਨੁਕੂਲ ਨਜ਼ਰ ਆ ਰਹੀ ਹੈ, ਕਿਉਂਕਿ ਉਨ੍ਹਾਂ ਦੇ ਜੀਵਨ ਵਿੱਚ ਉਤਸਾਹ ਅਤੇ ਖੁਸ਼ੀਆਂ ਵਧਣ ਵਾਲੀਆਂ ਹਨ। ਇਸ ਦੌਰਾਨ ਉਨ੍ਹਾਂ ਦੇ ਜੀਵਨ ਵਿੱਚ ਸਿਹਤ ਸਬੰਧੀ ਕੋਈ ਵੱਡੀ ਪਰੇਸ਼ਾਨੀ ਖੜੀ ਨਹੀਂ ਹੋਵੇਗੀ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਚੌਥੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਮੰਗਲ ਤੁਹਾਡੇ ਪੰਜਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਮੰਗਲ ਧਨੂੰ ਰਾਸ਼ੀ ਵਿੱਚ ਉਦੇ ਹੋਣ ਦੇ ਨਤੀਜੇ ਵੱਜੋਂ ਤੁਸੀਂ ਪੈਸੇ ਦੀ ਬੱਚਤ ਕਰਨ ਵਿੱਚ ਕਾਮਯਾਬ ਹੋਵੋਗੇ। ਤੁਸੀਂ ਆਪਣੇ ਘਰ ਵਿੱਚ ਚੱਲ ਰਹੇ ਕਾਰਜਾਂ ਤੋਂ ਖੁਸ਼ ਨਜ਼ਰ ਆਓਗੇ ਅਤੇ ਕਿਸੇ ਸ਼ੁਭ ਕੰਮ ਵਿੱਚ ਤੁਸੀਂ ਪੈਸਾ ਵੀ ਖ਼ਰਚ ਕਰਨ ਵਾਲ਼ੇ ਹੋ। ਇਸ ਤੋਂ ਇਲਾਵਾ ਇਹ ਸਮਾਂ ਤੁਹਾਡੇ ਲਈ ਨਿਵੇਸ਼ ਕਰਨ ਜਾਂ ਮਕਾਨ ਖਰੀਦਣ ਦੇ ਲਈ ਚੰਗਾ ਸਿੱਧ ਹੋਵੇਗਾ ਅਤੇ ਇਸ ਪਰਿਵਰਤਨ ਦੇ ਦੌਰਾਨ ਜੇਕਰ ਤੁਸੀਂ ਅਜਿਹੇ ਕਦਮ ਚੁੱਕਦੇ ਹੋ ਤਾਂ ਇਹ ਤੁਹਾਡੇ ਲਈ ਫਲਦਾਇਕ ਸਾਬਿਤ ਹੋਣਗੇ। ਤੁਸੀਂ ਜੀਵਨ ਵਿੱਚ ਸਭ ਸੁੱਖ-ਸੁਵਿਧਾਵਾਂ ਦਾ ਅਨੰਦ ਲਓਗੇ ਅਤੇ ਖੁਸ਼ੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ। ਇਸ ਤੋਂ ਇਲਾਵਾ ਸਿੰਘ ਰਾਸ਼ੀ ਦੇ ਜਾਤਕ ਅਧਿਆਤਮਕ ਗਤੀਵਿਧੀਆਂ ਨਾਲ ਜੁੜੇ ਜ਼ਿਆਦਾ ਲਾਭ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਵੀ ਰਹਿਣਗੇ।
ਜੇਕਰ ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਡੇ ਜੀਵਨ ਵਿੱਚ ਤਰੱਕੀ ਹੋਵੇਗੀ, ਜਿਸ ਨਾਲ ਤੁਹਾਨੂੰ ਖੁਸ਼ੀ ਹੋਵੇਗੀ ਅਤੇ ਇਹ ਤੁਹਾਡੇ ਦੁਆਰਾ ਕੀਤੇ ਜਾ ਰਹੇ ਕੰਮਾਂ ਦਾ ਅਤੇ ਸਖ਼ਤ ਕੋਸ਼ਿਸ਼ਾਂ ਦਾ ਨਤੀਜਾ ਹੋਵੇਗਾ। ਮੰਗਲ ਦਾ ਇਹ ਪਰਿਵਰਤਨ ਤੁਹਾਡੇ ਲਈ ਪ੍ਰੋਤਸਾਹਨ ਅਤੇ ਅਹੁਦੇ ਵਿੱਚ ਤਰੱਕੀ ਵੀ ਲਿਆਵੇਗਾ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ। ਅਧਿਆਤਮਕ ਮਾਧਿਅਮ ਤੋਂ ਤੁਸੀਂ ਇਸ ਪਰਿਵਰਤਨ ਦੇ ਦੌਰਾਨ ਆਪਣੀ ਨੌਕਰੀ ਦੇ ਸਬੰਧ ਵਿੱਚ ਜ਼ਿਆਦਾ ਲਾਭ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ ਅਤੇ ਨਵੀਂ ਨੌਕਰੀ ਦੇ ਮੌਕੇ ਵੀ ਤੁਹਾਨੂੰ ਪ੍ਰਾਪਤ ਹੋ ਸਕਦੇ ਹਨ।
ਜੇਕਰ ਤੁਸੀਂ ਕਾਰੋਬਾਰ ਦੇ ਖੇਤਰ ਨਾਲ਼ ਜੁੜੇ ਹੋਏ ਹੋ ਤਾਂ ਮੰਗਲ ਦਾ ਇਹ ਪਰਿਵਰਤਨ ਤੁਹਾਡੇ ਲਈ ਸਭ ਨਕਾਰਾਤਮਕ ਪਹਿਲੂਆਂ ਨੂੰ ਦੂਰ ਕਰਨ ਅਤੇ ਚੰਗੀ ਮਾਤਰਾ ਵਿੱਚ ਲਾਭ ਪ੍ਰਾਪਤ ਕਰਨ ਦਾ ਸ਼ੁਭ ਸਮਾਂ ਸਾਬਿਤ ਹੋਵੇਗਾ। ਤੁਹਾਨੂੰ ਵਪਾਰ ਦੇ ਲਈ ਨਵੇਂ ਆਰਡਰ ਵੀ ਮਿਲ ਸਕਦੇ ਹਨ।
ਆਰਥਿਕ ਪੱਖ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਮੰਗਲ ਦਾ ਧਨੂੰ ਰਾਸ਼ੀ ਵਿੱਚ ਉਦੇ ਤੁਹਾਡੇ ਲਈ ਅਨੁਕੂਲ ਲੱਗ ਰਿਹਾ ਹੈ ਅਤੇ ਇਸ ਦੌਰਾਨ ਤੁਸੀਂ ਅੱਛਾ-ਖ਼ਾਸਾ ਧਨ ਪ੍ਰਾਪਤ ਕਰਨ ਵਾਲ਼ੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਦੁਆਰਾ ਕਮਾਏ ਗਏ ਪੈਸਿਆਂ ਦੀ ਬੱਚਤ ਵੀ ਕਰੋਗੇ। ਤੁਸੀਂ ਆਪਣੇ ਦੁਆਰਾ ਬਚਾਏ ਗਏ ਪੈਸੇ ਨੂੰ ਉਪਯੋਗੀ ਨਿਵੇਸ਼ ਯੋਜਨਾ ਵਿੱਚ ਲਗਾਉਣ ਦਾ ਵਿਚਾਰ ਵੀ ਕਰ ਸਕਦੇ ਹੋ।
ਰਿਸ਼ਤੇ ਦੇ ਪੱਖ ਤੋਂ ਗੱਲ ਕਰੀਏ ਤਾਂ ਇਹ ਸਮਾਂ ਤੁਹਾਡੇ ਲਈ ਅਨੁਕੂਲ ਸਾਬਿਤ ਹੋਵੇਗਾ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ਼ ਪਿਆਰ ਅਤੇ ਸਦਭਾਵ ਮਹਿਸੂਸ ਕਰੋਗੇ ਅਤੇ ਇਸ ਪਿਆਰ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਵਿੱਚ ਵੀ ਕਾਮਯਾਬ ਹੋਵੋਗੇ। ਤੁਸੀਂ ਆਪਣੇ ਜੀਵਨਸਾਥੀ ‘ਤੇ ਖ਼ੂਬ ਪਿਆਰ ਬਰਸਾਓਗੇ ਅਤੇ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਫਲ ਰਹੋਗੇ।
ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਤੁਹਾਡੀ ਸਿਹਤ ਉੱਤਮ ਰਹੇਗੀ। ਸੰਭਾਵਨਾ ਹੈ ਕਿ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ। ਹਾਂ, ਛੋਟੀ-ਮੋਟੀ ਸਮੱਸਿਆ ਜਿਵੇਂ ਸਰਦੀ, ਖਾਂਸੀ ਆਦਿ ਇਸ ਦੌਰਾਨ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।
ਉਪਾਅ: ਹਰ ਰੋਜ਼ 21 ਵਾਰ 'ॐ ਨਮੋ ਨਰਸਿਮਹਾਯ ਨਮਹ:' ਮੰਤਰ ਦਾ ਜਾਪ ਕਰੋ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਇਸ ਪਰਿਵਰਤਨ ਦੇ ਦੌਰਾਨ ਤੁਹਾਡੇ ਚੌਥੇ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਮੰਗਲ ਧਨੂੰ ਰਾਸ਼ੀ ਵਿੱਚ ਉਦੇ ਹੋਣ ਦੇ ਨਤੀਜੇ ਵਜੋਂ ਤੁਹਾਨੂੰ ਆਪਣੇ ਨਜ਼ਦੀਕੀਆਂ ਦੇ ਨਾਲ ਆਪਣੇ ਰਿਸ਼ਤਿਆਂ ਵਿੱਚ ਕੁਝ ਉਤਾਰ-ਚੜ੍ਹਾਅ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣੇ ਵਿਕਾਸ ਵਿੱਚ ਵੀ ਕੁਝ ਰੁਕਾਵਟਾਂ ਮਿਲਣ ਵਾਲੀਆਂ ਹਨ, ਜਿਸ ਦੇ ਚਲਦੇ ਤੁਹਾਨੂੰ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ, ਜਿਸ ਵਿੱਚ ਤੁਹਾਡਾ ਕੀਮਤੀ ਸਮਾਂ ਬਰਬਾਦ ਹੋ ਸਕਦਾ ਹੈ। ਇਸ ਤੋਂ ਇਲਾਵਾ ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਲੰਬੀ ਦੂਰੀ ਦੀ ਯਾਤਰਾ ਕਰਨ ਤੋਂ ਬਚਣਾ ਤੁਹਾਡੇ ਲਈ ਅਨੁਕੂਲ ਰਹੇਗਾ। ਜੇਕਰ ਤੁਸੀਂ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਦੇ ਮੋਰਚੇ ਉਤੇ ਗੱਲ ਕਰੀਏ ਤਾਂਮੰਗਲ ਦਾ ਧਨੂੰ ਰਾਸ਼ੀ ਵਿੱਚ ਉਦੇ ਤੁਹਾਡੇ ਲਈ ਜ਼ਿਆਦਾ ਅਨੁਕੂਲ ਸਾਬਿਤ ਨਹੀਂ ਹੋਵੇਗਾ ਅਤੇ ਮੁਮਕਿਨ ਹੈ ਕਿ ਇਸ ਦੇ ਚਲਦੇ ਤੁਹਾਨੂੰ ਆਪਣੇ ਕਰੀਅਰ ਦੇ ਰਸਤੇ ਵਿੱਚ ਕੁਝ ਰੁਕਾਵਟ ਜਾਂ ਦੇਰੀ ਦਾ ਸਾਹਮਣਾ ਕਰਨਾ ਪਵੇ। ਤੁਸੀਂ ਜਿਹੜੀਆਂ ਵੀ ਕੋਸ਼ਿਸ਼ਾਂ ਕਰ ਰਹੇ ਹੋ, ਉਨ੍ਹਾਂ ਵਿੱਚ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦੇ ਨਾਲ ਚੰਗੇ ਰਿਸ਼ਤੇ ਬਣਾਉਣ ਵਿੱਚ ਅਸਫਲ ਹੋ ਸਕਦੇ ਹੋ। ਮੁਮਕਿਨ ਹੈ ਕਿ ਇਹ ਸਭ ਚੀਜ਼ਾਂ ਤੁਹਾਡੇ ਵਿਕਾਸ ਵਿੱਚ ਰੁਕਾਵਟ ਬਣਨ। ਇਸ ਤੋਂ ਇਲਾਵਾ ਮੁਮਕਿਨ ਹੈ ਕਿ ਤੁਹਾਨੂੰ ਮੌਜੂਦਾ ਨੌਕਰੀ ਪਸੰਦ ਨਾ ਆਵੇ ਅਤੇ ਤੁਸੀਂ ਆਪਣੀ ਨੌਕਰੀ ਬਦਲਣ ਬਾਰੇ ਵਿਚਾਰ ਕਰੋ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ਼ ਜੁੜੇ ਹੋਏ ਹਨ, ਉਨ੍ਹਾਂ ਨੂੰ ਜ਼ਿਆਦਾ ਮੁਨਾਫ਼ਾ ਕਮਾਉਣ ਦੇ ਸਬੰਧ ਵਿੱਚ ਚੰਗੇ ਨਤੀਜੇ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਹੋ ਸਕਦੀ ਹੈ। ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿੱਤ ਦੇ ਪੱਖ ਤੋਂ ਗੱਲ ਕਰੀਏ ਤਾਂ ਮੰਗਲ ਦਾ ਇਹ ਪਰਿਵਰਤਨ ਚੰਗੀ ਮਾਤਰਾ ਵਿੱਚ ਧਨ ਪ੍ਰਾਪਤ ਕਰਨ ਦੇ ਲਈ ਜ਼ਿਆਦਾ ਆਸਾਨ ਸਾਬਿਤ ਨਹੀਂ ਹੋਵੇਗਾ ਅਤੇ ਜੇਕਰ ਤੁਸੀਂ ਲਾਭ ਪ੍ਰਾਪਤ ਕਰਨ ਵਿੱਚ ਕਾਮਯਾਬ ਵੀ ਹੁੰਦੇ ਹੋ ਤਾਂ ਕਿਸੇ ਲਾਪਰਵਾਹੀ ਜਾਂ ਉਚਿਤ ਗਿਆਨ ਦੀ ਕਮੀ ਦੇ ਕਾਰਣ ਤੁਹਾਨੂੰ ਧਨ-ਹਾਨੀ ਵੀ ਹੋ ਸਕਦੀ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਬਚਾਇਆ ਹੋਇਆ ਪੈਸਾ ਤੁਹਾਡੇ ਉਦੇਸ਼ ਨੂੰ ਪੂਰਾ ਨਹੀਂ ਕਰ ਸਕੇਗਾ ਅਤੇ ਤੁਸੀਂ ਹੋਰ ਪੈਸੇ ਦੀ ਬੱਚਤ ਵੀ ਨਹੀਂ ਕਰ ਸਕੋਗੇ।
ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਇਹ ਗੋਚਰ ਤੁਹਾਡੇ ਜੀਵਨਸਾਥੀ ਦੇ ਨਾਲ਼ ਤੁਹਾਡੇ ਰਿਸ਼ਤੇ ਨੂੰ ਮਧੁਰ ਬਣਾਉਣ ਵਿੱਚ ਤੁਹਾਨੂੰ ਭ੍ਰਮਿਤ ਕਰ ਸਕਦਾ ਹੈ। ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ਼ ਈਗੋ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਣ ਤੁਹਾਡੇ ਰਿਸ਼ਤੇ ਵਿੱਚੋਂ ਖੁਸ਼ੀਆਂ ਗਾਇਬ ਹੋ ਸਕਦੀਆਂ ਹਨ।
ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਨੂੰ ਆਰਾਮ ਦੀ ਕਮੀ ਮਹਿਸੂਸ ਹੋ ਸਕਦੀ ਹੈ। ਨਾਲ਼ ਹੀ ਤੁਹਾਨੂੰ ਪੈਰਾਂ ਵਿੱਚ ਅਤੇ ਪੱਟਾਂ ਵਿੱਚ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਆਪਣੀ ਮਾਂ ਦੀ ਸਿਹਤ ‘ਤੇ ਵੀ ਕਾਫੀ ਪੈਸਾ ਖਰਚ ਕਰਨਾ ਪੈ ਸਕਦਾ ਹੈ ਅਤੇ ਇਹ ਤੁਹਾਡੇ ਲਈ ਚਿੰਤਾ ਦਾ ਕਾਰਣ ਬਣ ਸਕਦਾ ਹੈ।
ਉਪਾਅ: ਐਤਵਾਰ ਦੇ ਦਿਨ ਭਗਵਾਨ ਰੁਦ੍ਰ ਦੇ ਲਈ ਹਵਨ ਕਰਵਾਓ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਤੀਜੇ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਮੰਗਲ ਧਨੂੰ ਰਾਸ਼ੀ ਵਿੱਚ ਉਦੇ ਹੋਣ ਦੇ ਨਤੀਜੇ ਵਜੋਂ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਚੰਗੇ ਦੋਸਤ ਮਿਲਣ, ਧਨ-ਲਾਭ ਹੋਣ ਅਤੇ ਆਪਣੇ ਭੈਣਾਂ-ਭਰਾਵਾਂ ਤੋਂ ਸਹਿਯੋਗ ਪ੍ਰਾਪਤ ਕਰਨ ਦੀ ਸੰਭਾਵਨਾ ਬਣ ਰਹੀ ਹੈ।
ਕਰੀਅਰ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਕੋਈ ਨਵੀਂ ਨੌਕਰੀ ਪ੍ਰਾਪਤ ਹੋ ਸਕਦੀ ਹੈ, ਜੋ ਤੁਹਾਡੇ ਲਈ ਜ਼ਿਆਦਾ ਅਨੁਕੂਲ ਹੋਵੇਗੀ। ਤੁਹਾਨੂੰ ਆਮਦਨ ਵਿੱਚ ਵਾਧੇ ਦੇ ਰੂਪ ਵਿੱਚ ਹੋਰ ਵੀ ਚੰਗੇ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਅਤੇ ਇਹ ਸਭ ਤੁਹਾਡੀਆਂ ਸਖ਼ਤ ਕੋਸ਼ਿਸ਼ਾਂ ਅਤੇ ਨਿਰੰਤਰ ਮਿਹਨਤ ਦੇ ਕਾਰਣ ਹੀ ਸੰਭਵ ਹੋਵੇਗਾ। ਮੰਗਲ ਦੇ ਉਦੇ ਹੋਣ ਦੇ ਦੌਰਾਨ ਤੁਹਾਡੇ ਦੁਆਰਾ ਕੀਤੇ ਜਾ ਰਹੇ ਸਮਰਪਣ ਦੇ ਚਲਦੇ ਤੁਹਾਨੂੰ ਸ਼ੁਭ ਫਲ਼ ਪ੍ਰਾਪਤ ਹੋਣਗੇ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਮੰਗਲ ਦੇ ਉਦੇ ਹੋਣ ਦੇ ਦੌਰਾਨ ਔਸਤ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਦੇ-ਕਦੇ ਤੁਸੀਂ ਨੋ ਪ੍ਰੋਫਿਟ ਨੋ ਲਾਸ ਦੀ ਸਥਿਤੀ ਵਿੱਚ ਵੀ ਖੜੇ ਨਜ਼ਰ ਆਓਗੇ। ਇਸ ਅਹਿਮ ਪਰਿਵਰਤਨ ਦੇ ਦੌਰਾਨ ਵਪਾਰ ਵਿੱਚ ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਸਖ਼ਤ ਮੁਕਾਬਲੇ ਦਾ ਵੀ ਸਾਹਮਣਾ ਕਰਨਾ ਪਵੇਗਾ।
ਵਿੱਤ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਅੱਛਾ-ਖਾਸਾ ਧਨ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਤੁਸੀਂ ਚੰਗੀ ਮਾਤਰਾ ਵਿੱਚ ਬੱਚਤ ਕਰਨ ਵਿੱਚ ਵੀ ਕਾਮਯਾਬ ਹੋਵੋਗੇ। ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਤੁਸੀਂ ਸੱਟੇਬਾਜ਼ੀ ਦੇ ਮਾਧਿਅਮ ਤੋਂ ਵੀ ਚੰਗਾ ਲਾਭ ਪ੍ਰਾਪਤ ਕਰ ਸਕਦੇ ਹੋ।
ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਜ਼ਿਆਦਾ ਸੁਖਦ ਗੱਲਬਾਤ ਬਣਾ ਕੇ ਰੱਖਣ ਦੀ ਸਥਿਤੀ ਵਿੱਚ ਨਜ਼ਰ ਆਓਗੇ। ਇਸ ਨਾਲ ਤੁਹਾਡੇ ਜੀਵਨਸਾਥੀ ਦੇ ਨਾਲ ਤੁਹਾਡਾ ਤਾਲਮੇਲ ਚੰਗਾ ਬਣਿਆ ਰਹੇਗਾ ਅਤੇ ਤੁਹਾਡੀ ਕਾਰਜ-ਕੁਸ਼ਲਤਾ ਸ਼ਾਨਦਾਰ ਰਹੇਗੀ। ਤੁਸੀਂ ਇੱਕ-ਦੂਜੇ ਦੇ ਨਾਲ ਇਸ ਤਰ੍ਹਾਂ ਨਜ਼ਰ ਆਓਗੇ ਜਿਵੇਂ ਤੁਸੀਂ ਦੋਵੇਂ ਇੱਕ-ਦੂਜੇ ਦੇ ਲਈ ਹੀ ਬਣੇ ਹੋਏ ਹੋ।
ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਸਰਦੀ ਅਤੇ ਖਾਂਸੀ ਤੋਂ ਇਲਾਵਾ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਪਰ ਤੁਸੀਂ ਇਸ ਤੋਂ ਥੋੜੇ ਜਿਹੇ ਚਿੰਤਿਤ ਜ਼ਰੂਰ ਨਜ਼ਰ ਆਓਗੇ। ਪਰ ਯੋਗ, ਧਿਆਨ, ਪ੍ਰਾਰਥਨਾ ਕਰਕੇ ਤੁਸੀਂ ਆਪਣੇ ਆਪ ਨੂੰ ਥੋੜਾ ਆਰਾਮ ਦੇ ਸਕਦੇ ਹੋ।
ਉਪਾਅ: ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਦੀ ਪੂਜਾ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਪਹਿਲੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਦੂਜੇ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਮੰਗਲ ਧਨੂੰ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਇਸ ਰਾਸ਼ੀ ਦੇ ਜਾਤਕਾਂ ਨੂੰ ਔਸਤ ਸਫਲਤਾ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤੁਹਾਡੇ ਖਰਚੇ ਵਧ ਸਕਦੇ ਹਨ ਅਤੇ ਪਰਿਵਾਰ ਵਿੱਚ ਪਰੇਸ਼ਾਨੀਆਂ ਹੋਣ ਦੀ ਵੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਲਈ ਪੈਸਿਆਂ ਨੂੰ ਸੰਭਾਲਣ ਦੇ ਲਈ ਤੁਹਾਨੂੰ ਇੱਕ ਵਧੀਆ ਯੋਜਨਾ ਬਣਾਉਣ ਦੀ ਜ਼ਰੂਰਤ ਪਵੇਗੀ ਅਤੇ ਨਾਲ ਹੀ ਪਰਿਵਾਰ ਵਿੱਚ ਮੁੱਦਿਆਂ ਨੂੰ ਸੰਭਾਲਣ ਵੱਲ ਵੀ ਤੁਹਾਨੂੰ ਜ਼ਿਆਦਾ ਧਿਆਨ ਦੇਣਾ ਪਵੇਗਾ।
ਕਰੀਅਰ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਨੂੰ ਜ਼ਿਆਦਾ ਸਾਵਧਾਨ ਰਹਿਣ ਅਤੇ ਆਪਣੇ ਕੰਮ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਰਹੇਗੀ, ਕਿਉਂਕਿ ਤੁਹਾਡੇ ਦੁਆਰਾ ਗਲਤੀਆਂ ਹੋਣ ਦੀ ਸੰਭਾਵਨਾ ਜ਼ਿਆਦਾ ਨਜ਼ਰ ਆ ਰਹੀ ਹੈ। ਇਸ ਕਾਰਣ ਤੁਹਾਨੂੰ ਨੌਕਰੀ ਵਿੱਚ ਆਪਣੀ ਮਨਮਾਫਿਕ ਅਤੇ ਵੱਡੀ ਸਫਲਤਾ ਪ੍ਰਾਪਤ ਕਰਨ ਦੇ ਲਈ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਪਵੇਗਾ। ਤੁਹਾਨੂੰ ਆਪਣੀ ਵਰਤਮਾਨ ਨੌਕਰੀ ਵੀ ਛੱਡਣੀ ਪੈ ਸਕਦੀ ਹੈ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਲਾਭ ਅਤੇ ਹਾਨੀ ਦੋਵੇਂ ਹੀ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਕਾਰੋਬਾਰ ਦੇ ਸਬੰਧ ਵਿੱਚ ਸ਼ਿਖ਼ਰ ਉੱਤੇ ਬਣੇ ਰਹਿਣ ਦੇ ਲਈ ਆਪਣੇ ਕਾਰੋਬਾਰ ਦੇ ਸੰਦਰਭ ਵਿੱਚ ਆਪਣੀਆਂ ਰਣਨੀਤੀਆਂ ਨੂੰ ਬਦਲਣ ਦੀ ਜ਼ਰੂਰਤ ਪਵੇਗੀ।
ਵਿੱਤ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਡੇ ਖਰਚੇ ਅਤੇ ਲਾਭ ਦੋਵੇਂ ਹੀ ਵਧਣ ਵਾਲੇ ਹਨ ਅਤੇ ਕਦੇ-ਕਦੇ ਤੁਹਾਡੇ ਖਰਚੇ ਜ਼ਿਆਦਾ ਹੋ ਜਾਣ ਦੀ ਸੰਭਾਵਨਾ ਹੈ। ਇਸ ਕਾਰਣ ਤੁਹਾਡੀ ਬੱਚਤ ਦੀ ਸੰਭਾਵਨਾ ਵੀ ਜ਼ਿਆਦਾ ਨਜ਼ਰ ਨਹੀਂ ਆ ਰਹੀ ਅਤੇ ਬੱਚਤ ਕਰਨਾ ਤੁਹਾਡੇ ਲਈ ਆਸਾਨ ਵੀ ਨਹੀਂ ਹੋਵੇਗਾ। ਜਿਵੇਂ-ਜਿਵੇਂ ਤੁਹਾਡੇ ਖਰਚੇ ਵਧਣਗੇ, ਤੁਹਾਨੂੰ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੇ ਲਈ ਕਰਜ਼ਾ ਲੈਣ ਦੀ ਸਥਿਤੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਨੂੰ ਧੀਰਜ ਦੇ ਨਾਲ ਆਪਣੇ ਰਿਸ਼ਤੇ ਵਿੱਚ ਤਾਲਮੇਲ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਤੁਹਾਡੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਭਾਵਨਾਤਮਕ ਖਿੱਚੋਤਾਣ ਹੋ ਸਕਦੀ ਹੈ, ਜਿਸ ਦੇ ਚਲਦੇ ਤੁਹਾਡੇ ਰਿਸ਼ਤੇ ਵਿੱਚ ਟਕਰਾਅ ਹੋਣ ਦੀ ਸੰਭਾਵਨਾ ਹੈ।
ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਤੁਹਾਨੂੰ ਅੱਖਾਂ ਵਿੱਚ ਜਲਣ ਅਤੇ ਦੰਦਾਂ ਵਿੱਚ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਸਿਹਤ ਸਬੰਧੀ ਕੋਈ ਪੁਰਾਣੀ ਸਮੱਸਿਆ ਅਤੇ ਇਮਿਊਨਿਟੀ ਦੀ ਕਮੀ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਫਲਸਰੂਪ ਤੁਹਾਡੀ ਸਿਹਤ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ।
ਉਪਾਅ: ਹਰ ਰੋਜ਼ ਪ੍ਰਾਚੀਨ ਪਾਠ ਹਨੂੰਮਾਨ ਚਾਲੀਸਾ ਦਾ ਜਾਪ ਕਰੋ।
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਬਾਰ੍ਹਵੇਂ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਇਸ ਪਰਿਵਰਤਨ ਦੇ ਦੌਰਾਨ ਤੁਹਾਡੇ ਪਹਿਲੇ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਮੰਗਲ ਧਨੂੰ ਰਾਸ਼ੀ ਵਿੱਚ ਉਦੇ ਹੋਣ ਦੇ ਨਤੀਜੇ ਵਜੋਂ ਅਧਿਆਤਮਕ ਮਾਮਲਿਆਂ ਵਿੱਚ ਤੁਹਾਡੀ ਦਿਲਚਸਪੀ ਵਧ ਸਕਦੀ ਹੈ, ਜਿਸ ਦੇ ਚਲਦੇ ਤੁਹਾਨੂੰ ਅਧਿਆਤਮਕ ਦ੍ਰਿਸ਼ਟੀ ਤੋਂ ਲਾਭ ਵੀ ਮਿਲੇਗਾ। ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਤੁਹਾਨੂੰ ਯਾਤਰਾਵਾਂ ਕਰਨੀਆਂ ਪੈਣਗੀਆਂ ਅਤੇ ਅਜਿਹੀਆਂ ਯਾਤਰਾਵਾਂ ਤੋਂ ਤੁਹਾਨੂੰ ਲਾਭ ਵੀ ਮਿਲੇਗਾ। ਤੁਸੀਂ ਕੋਈ ਨਵੀਂ ਪ੍ਰਾਪਰਟੀ ਖਰੀਦਣ ਵਿੱਚ ਵੀ ਨਿਵੇਸ਼ ਕਰ ਸਕਦੇ ਹੋ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਕੰਮ ਦੇ ਵਧਦੇ ਦਬਾਅ ਦੇ ਚਲਦੇ ਆਪਣਾ ਕੰਮ ਸਹੀ ਢੰਗ ਨਾਲ ਕਰ ਸਕਣ ਵਿੱਚ ਅਸਫਲ ਨਜ਼ਰ ਆ ਸਕਦੇ ਹੋ। ਇਸ ਦੇ ਚਲਦੇ ਕੰਮ ਵਿੱਚ ਤੁਹਾਡੇ ਤੋਂ ਗਲਤੀਆਂ ਜ਼ਿਆਦਾ ਹੋਣਗੀਆਂ ਅਤੇ ਅਜਿਹੀਆਂ ਗਲਤੀਆਂ ਦੇ ਨਤੀਜੇ ਵਜੋਂ ਤੁਹਾਡੇ ਕੰਮ ਦੀ ਗੁਣਵੱਤਾ ਥੋੜੀ ਜਿਹੀ ਘੱਟ ਹੋ ਸਕਦੀ ਹੈ।
ਜੇਕਰ ਤੁਸੀਂ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹੋ, ਤਾਂ ਇਸ ਪਰਿਵਰਤਨ ਦੇ ਦੌਰਾਨ ਤੁਹਾਡੀ ਕਾਰਜ-ਖਮਤਾ ਅਤੇ ਜ਼ਿਆਦਾ ਲਾਭ ਕਮਾਉਣ ਦੀ ਗੁੰਜਾਇਸ਼ ਕਾਫੀ ਘੱਟ ਨਜ਼ਰ ਆ ਰਹੀ ਹੈ। ਤੁਹਾਨੂੰ ਆਪਣੇ ਵਿਰੋਧੀਆਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਤੇ ਇਹ ਤੁਹਾਡੇ ਲਈ ਚਿੰਤਾ ਦਾ ਕਾਰਣ ਬਣੇਗਾ।
ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਵਿੱਤ ਦੇ ਪੱਖ ਬਾਰੇ ਗੱਲ ਕਰੀਏ, ਤਾਂ ਤੁਹਾਡੇ ਖਰਚੇ ਵਧੇ ਰਹਿਣਗੇ ਅਤੇ ਤੁਹਾਨੂੰ ਔਸਤ ਲਾਭ ਮਿਲੇਗਾ। ਇਸ ਦੇ ਚਲਦੇ ਧਨ ਇਕੱਠਾ ਕਰਨ ਅਤੇ ਵਧਣ ਦੀ ਸੰਭਾਵਨਾ ਕਾਫੀ ਘੱਟ ਰਹਿਣ ਵਾਲੀ ਹੈ।
ਮੰਗਲ ਦੇ ਪਰਿਵਰਤਨ ਦੇ ਦੌਰਾਨ ਰਿਸ਼ਤੇ ਦੇ ਮੋਰਚੇ ਉੱਤੇ ਤੁਹਾਨੂੰ ਆਪਣੇ ਜੀਵਨ ਵਿੱਚ ਘੱਟ ਖੁਸ਼ੀਆਂ ਪ੍ਰਾਪਤ ਹੋਣਗੀਆਂ, ਜਿਸ ਦਾ ਕਾਰਣ ਤੁਹਾਡੇ ਜੀਵਨਸਾਥੀ ਦੇ ਨਾਲ ਤਾਲਮੇਲ ਦੀ ਕਮੀ ਹੋ ਸਕਦੀ ਹੈ। ਇਸ ਤੋਂ ਇਲਾਵਾ ਰਿਸ਼ਤੇ ਵਿੱਚ ਲਗਾਵ ਦੀ ਕਮੀ ਅਤੇ ਇੱਕ-ਦੂਜੇ ਨੂੰ ਸਮਝਣ ਦੀ ਕਮੀ ਵੀ ਇਸ ਦੌਰਾਨ ਹੋ ਸਕਦੀ ਹੈ ਅਤੇ ਮੁਮਕਿਨ ਹੈ ਕਿ ਅਜਿਹਾ ਤੁਹਾਡੇ ਜੀਵਨਸਾਥੀ ਦੇ ਨਾਲ ਆਕਰਸ਼ਣ ਦੀ ਕਮੀ ਦੇ ਕਾਰਣ ਹੋਵੇ।
ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਅਤੇ ਪੈਰਾਂ ਵਿੱਚ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਦੌਰਾਨ ਤੁਹਾਡੇ ਦਿਮਾਗ ਵਿੱਚ ਚੱਲ ਰਹੇ ਤਰ੍ਹਾਂ-ਤਰ੍ਹਾਂ ਦੇ ਭਰਮ ਅਤੇ ਵਿਚਾਰ ਵੀ ਇਹਨਾਂ ਪਰੇਸ਼ਾਨੀਆਂ ਦਾ ਕਾਰਣ ਬਣ ਸਕਦੇ ਹਨ।
ਉਪਾਅ: ਵੀਰਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਬਾਰ੍ਹਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਮੰਗਲ ਧਨੂੰ ਰਾਸ਼ੀ ਵਿੱਚ ਉਦੇ ਦੇ ਚਲਦੇ ਤੁਹਾਨੂੰ ਆਪਣੇ ਜੀਵਨ ਵਿੱਚ ਵਿਕਾਸ ਦੇ ਸੰਦਰਭ ਵਿੱਚ ਸਮੱਸਿਆਵਾਂ ਅਤੇ ਰੁਕਾਵਟਾਂ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ ਮੰਗਲ ਦੇ ਪਰਿਵਰਤਨ ਦੇ ਦੌਰਾਨ ਤੁਹਾਨੂੰ ਅਣਕਿਆਸੇ ਅਤੇ ਅਚਨਚੇਤ ਨੁਕਸਾਨ ਹੋਣ ਦੀ ਵੀ ਉੱਚ-ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਦੌਰਾਨ ਤੁਹਾਡੇ ਜੀਵਨ ਵਿੱਚ ਸੁੱਖ-ਸੁਵਿਧਾਵਾਂ ਵਿੱਚ ਕਮੀ ਹੋ ਸਕਦੀ ਹੈ ਅਤੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਕਰੀਅਰ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਨੂੰ ਇਸ ਦੌਰਾਨ ਚੰਗੇ ਅਤੇ ਬੁਰੇ ਦੋਵੇਂ ਹੀ ਤਰ੍ਹਾਂ ਦੇ ਨਤੀਜੇ ਮਿਲ ਸਕਦੇ ਹਨ। ਇਸ ਪਰਿਵਰਤਨ ਦੇ ਦੌਰਾਨ ਤੁਹਾਨੂੰ ਆਪਣੀ ਨੌਕਰੀ ਦੇ ਸਬੰਧ ਵਿੱਚ ਵਿਦੇਸ਼ ਤੋਂ ਮੌਕੇ ਪ੍ਰਾਪਤ ਹੋ ਸਕਦੇ ਹਨ ਅਤੇ ਅਜਿਹੇ ਮੌਕੇ ਤੁਹਾਡੇ ਲਈ ਲਾਭਦਾਇਕ ਸਿੱਧ ਹੋਣਗੇ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਲਾਭ ਅਤੇ ਹਾਨੀ ਦੋਵੇਂ ਹੋ ਸਕਦੇ ਹਨ। ਵਿੱਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਸੀਂ ਕੋਈ ਨਵਾਂ ਮਕਾਨ ਖਰੀਦਣ ਦੇ ਲਈ ਆਪਣੇ ਪਾਸ ਮੌਜੂਦ ਧਨ ਖਰਚ ਕਰ ਸਕਦੇ ਹੋ ਜਾਂ ਫਿਰ ਨਿਵੇਸ਼ ਕਰ ਸਕਦੇ ਹੋ। ਇਸ ਨਾਲ ਧਨ ਸੰਚਿਤ ਕਰਨ ਵਿੱਚ ਤੁਸੀਂ ਥੋੜੇ ਜਿਹੇ ਅਸਫ਼ਲ ਜ਼ਰੂਰ ਹੋਵੋਗੇ।
ਰਿਸ਼ਤੇ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਖੁਸ਼ੀ ਪ੍ਰਾਪਤ ਕਰਨ ਦੇ ਲਈ ਇਸ ਦੌਰਾਨ ਆਪਸੀ ਤਾਲਮੇਲ ਦਾ ਸਹਾਰਾ ਨਿਸ਼ਚਿਤ ਤੌਰ ‘ਤੇ ਲੈਣਾ ਪਵੇਗਾ। ਤੁਸੀਂ ਕਿਸੇ ਯਾਤਰਾ ਉੱਤੇ ਜਾਣ ਬਾਰੇ ਵਿਚਾਰ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਦੋਵਾਂ ਨੂੰ ਹੀ ਸੰਤੁਸ਼ਟੀ ਅਤੇ ਖੁਸ਼ੀ ਪ੍ਰਾਪਤ ਹੋਵੇਗੀ।
ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਮੰਗਲ ਦੇ ਉਦੇ ਹੋਣ ਦੇ ਦੌਰਾਨ ਤੁਸੀਂ ਸੰਤੁਸ਼ਟੀ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਜ਼ਰ ਨਹੀਂ ਆਓਗੇ। ਤੁਹਾਨੂੰ ਬੁਖਾਰ ਜਾਂ ਅਨੀਮੀਆ ਨਾਲ ਸਬੰਧਤ ਹੋਰ ਸਮੱਸਿਆਵਾਂ ਹੋਣ ਦਾ ਖਤਰਾ ਵੀ ਨਜ਼ਰ ਆ ਰਿਹਾ ਹੈ। ਇਸ ਲਈ ਤੁਸੀਂ ਆਪਣੇ ਆਪ ਨੂੰ ਸਥਿਰ ਰੱਖਣ ਦੇ ਲਈ ਉਚਿਤ ਇਲਾਜ ਕਰਵਾਓ ਅਤੇ ਸਮਾਂ ਰਹਿੰਦੇ ਹੀ ਠੀਕ ਹੋ ਜਾਓ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਪੂਜਾ ਕਰੋ।
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਮੰਗਲ ਧਨੂੰ ਰਾਸ਼ੀ ਵਿੱਚ ਉਦੇ ਹੋਣ ਦੇ ਨਤੀਜੇ ਵਜੋਂ ਤੁਸੀਂ ਆਪਣੇ ਕਰੀਅਰ ਵਿੱਚ ਇੱਕ ਆਰਾਮਦਾਇਕ ਸਥਿਤੀ ਵਿੱਚ ਨਜ਼ਰ ਆਓਗੇ। ਇਸ ਦੌਰਾਨ ਤੁਹਾਨੂੰ ਕਿਸੇ ਨਵੀਂ ਨੌਕਰੀ ਦਾ ਮੌਕਾ ਵੀ ਪ੍ਰਾਪਤ ਹੋ ਸਕਦਾ ਹੈ। ਨਾਲ ਹੀ ਭੈਣਾਂ-ਭਰਾਵਾਂ ਦੇ ਨਾਲ ਤੁਹਾਡੇ ਰਿਸ਼ਤੇ ਸੁਰੱਖਿਅਤ ਅਤੇ ਮਜ਼ਬੂਤ ਬਣਨਗੇ। ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਤੁਹਾਡਾ ਸੰਚਾਰ ਤੁਹਾਡੇ ਲਈ ਵਰਦਾਨ ਸਾਬਿਤ ਹੋਵੇਗਾ। ਜੇਕਰ ਤੁਸੀਂ ਇਸ ਦੌਰਾਨ ਕਿਸੇ ਛੋਟੀ ਯਾਤਰਾ ਲਈ ਜਾਂਦੇ ਹੋ ਤਾਂ ਤੁਹਾਨੂੰ ਸਫਲਤਾ ਮਿਲੇਗੀ।
ਕਰੀਅਰ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਨਵੀਂ ਨੌਕਰੀ ਜਾਂ ਫੇਰ ਵਿਦੇਸ਼ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਸੰਦਰਭ ਵਿੱਚ ਸ਼ੁਭ ਮੌਕਾ ਪ੍ਰਾਪਤ ਹੋ ਸਕਦਾ ਹੈ। ਤੁਹਾਨੂੰ ਆਪਣੀ ਨਵੀਂ ਨੌਕਰੀ ਜਾਂ ਫਿਰ ਵਰਤਮਾਨ ਨੌਕਰੀ ਵਿੱਚ ਅਹੁਦੇ ਵਿੱਚ ਤਰੱਕੀ ਵੀ ਪ੍ਰਾਪਤ ਹੋ ਸਕਦੀ ਹੈ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਸਬੰਧਤ ਹਨ, ਉਨ੍ਹਾਂ ਦੇ ਲਈ ਇਹ ਪਰਿਵਰਤਨ ਜ਼ਿਆਦਾ ਲਾਭਕਾਰੀ ਨਜ਼ਰ ਆ ਰਿਹਾ ਹੈ। ਤੁਸੀਂ ਆਪਣੇ ਵਿਰੋਧੀਆਂ ਤੋਂ ਅੱਗੇ ਵਧੋਗੇ ਅਤੇ ਚੰਗਾ ਮੁਨਾਫਾ ਕਮਾਓਗੇ।
ਵਿੱਤ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਤੁਸੀਂ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦੀ ਸਥਿਤੀ ਵਿੱਚ ਨਜ਼ਰ ਆਓਗੇ। ਮੰਗਲ ਦੇ ਇਸ ਪਰਿਵਰਤਨ ਦੇ ਦੌਰਾਨ ਤੁਹਾਡੇ ਜੀਵਨ ਵਿੱਚ ਧਨ ਦਾ ਪ੍ਰਵਾਹ ਵਧੇਗਾ, ਜਿਸ ਨਾਲ ਤੁਸੀਂ ਚੰਗੀ ਬੱਚਤ ਕਰਨ ਵਿੱਚ ਕਾਮਯਾਬ ਰਹੋਗੇ। ਮੰਗਲ ਦਾ ਇਹ ਪਰਿਵਰਤਨ ਕਾਰੋਬਾਰ ਵਿੱਚ ਤੁਹਾਡੀ ਸਫਲਤਾ ਦੀ ਨਵੀਂ ਕਹਾਣੀ ਘੜੇਗਾ।
ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਅੱਗੇ ਵਧਣ ਵਿੱਚ ਕਾਮਯਾਬ ਹੋਵੋਗੇ। ਤੁਹਾਡੀ ਦੋਵਾਂ ਦੀ ਆਪਸੀ ਸਮਝ ਇੱਕ ਮਜ਼ਬੂਤ ਰਿਸ਼ਤੇ ਦੀ ਨੀਂਹ ਰੱਖੇਗੀ। ਤੁਸੀਂ ਆਪਣੇ ਸ਼ਾਨਦਾਰ ਸੰਚਾਰ ਦੇ ਚਲਦੇ ਇੱਕ-ਦੂਜੇ ਦੇ ਹੋਰ ਕਰੀਬ ਆਓਗੇ।
ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਮੰਗਲ ਦੇ ਧਨੂੰ ਰਾਸ਼ੀ ਵਿੱਚ ਉਦੇ ਦੇ ਦੌਰਾਨ ਤੁਹਾਡੀ ਸਿਹਤ ਉੱਤਮ ਰਹੇਗੀ। ਤੁਹਾਡੇ ਅੰਦਰ ਸ਼ਾਨਦਾਰ ਊਰਜਾ ਦੇਖਣ ਨੂੰ ਮਿਲੇਗੀ। ਤੁਸੀਂ ਸਰੀਰਿਕ ਅਤੇ ਮਾਨਸਿਕ ਰੂਪ ਤੋਂ ਜ਼ਿਆਦਾ ਸਿਹਤਮੰਦ ਨਜ਼ਰ ਆਓਗੇ।
ਉਪਾਅ: ਹਰ ਰੋਜ਼ 21 ਵਾਰ 'ॐ ਨਮਹ: ਸ਼ਿਵਾਯ' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਦਸਵੇਂ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਮੰਗਲ ਦਾ ਧਨੂੰ ਰਾਸ਼ੀ ਵਿੱਚ ਉਦੇ ਹੋਣ ਦੇ ਨਤੀਜੇ ਵੱਜੋਂ ਤੁਸੀਂ ਆਮ ਸਿਧਾਂਤਾਂ ਨੂੰ ਅਪਣਾਉਂਦੇ ਅਤੇ ਇਸ ਨੂੰ ਹੋਰ ਜ਼ਿਆਦਾ ਪ੍ਰਤੀਬੱਧ ਕਰਨ ਦੇ ਨਾਲ਼ ਅੱਗੇ ਵਧਦੇ ਨਜ਼ਰ ਆਓਗੇ। ਇਸ ਤੋਂ ਇਲਾਵਾ ਤੁਹਾਡੇ ਕਰੀਅਰ ਅਤੇ ਜੀਵਨ ਵਿੱਚ ਹੋਰ ਵੀ ਚੰਗੇ ਅਤੇ ਸੁਨਹਿਰੇ ਮੌਕੇ ਪ੍ਰਾਪਤ ਹੋਣਗੇ। ਇਸ ਦੌਰਾਨ ਤੁਸੀਂ ਹੋਰ ਜ਼ਿਆਦਾ ਵਿਕਾਸ ਕਰਨ ਦਾ ਜਨੂੰਨ ਦਿਖਾਓਗੇ।
ਕਰੀਅਰ ਦੇ ਪੱਖ ਤੋਂ ਗੱਲ ਕਰੀਏ ਤਾਂ ਮੰਗਲ ਦੇ ਧਨੂੰ ਰਾਸ਼ੀ ਵਿੱਚ ਉਦੇ ਦੇ ਦੌਰਾਨ ਤੁਹਾਨੂੰ ਔਸਤ ਨਤੀਜੇ ਪ੍ਰਾਪਤ ਹੋਣ ਵਾਲ਼ੇ ਹਨ। ਤੁਹਾਨੂੰ ਨੌਕਰੀ ਦੇ ਵਧਦੇ ਦਬਾਅ ਅਤੇ ਸਹਿਕਰਮੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਮੰਗਲ ਦੇ ਇਸ ਪਰਿਵਰਤਨ ਦੇ ਚਲਦੇ ਤੁਹਾਡੇ ਜੀਵਨ ਵਿੱਚ ਸੰਤੁਸ਼ਟੀ ਦੀ ਕਮੀ ਰਹਿ ਸਕਦੀ ਹੈ, ਜੋ ਕਿ ਤੁਹਾਨੂੰ ਪਰੇਸ਼ਾਨੀ ਵਿੱਚ ਪਾ ਸਕਦੀ ਹੈ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ਼ ਜੁੜੇ ਹੋਏ ਹਨ, ਉਹ ਧਨ ਦੇ ਪੱਖ ਤੋਂ ਜ਼ਿਆਦਾ ਉਤਸ਼ਾਹ ਅਤੇ ਸੁਵਿਧਾਵਾਂ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਜ਼ਰ ਆਉਣਗੇ। ਸੰਭਵ ਹੈ ਕਿ ਇਹ ਚੀਜ਼ ਤੁਹਾਡੇ ਦੁਆਰਾ ਆਪਣੇ ਕੰਮ ਵਿੱਚ ਕੀਤੀ ਗਈ ਸਖ਼ਤ ਮਿਹਨਤ ਦੇ ਫਲ਼ ਦੇ ਰੂਪ ਵਿੱਚ ਤੁਹਾਨੂੰ ਪ੍ਰਾਪਤ ਹੋਵੇ। ਤੁਹਾਨੂੰ ਸ਼ੇਅਰ ਬਾਜ਼ਾਰ ਦੇ ਮਾਧਿਅਮ ਤੋਂ ਜ਼ਿਆਦਾ ਧਨ ਵੀ ਪ੍ਰਾਪਤ ਹੋ ਸਕਦਾ ਹੈ।
ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਸ ਦੌਰਾਨ ਜੀਵਨਸਾਥੀ ਦੇ ਨਾਲ਼ ਤੁਹਾਡੇ ਰਿਸ਼ਤੇ ਵਿੱਚ ਚੰਗਾ ਤਾਲਮੇਲ ਦੇਖਣ ਨੂੰ ਮਿਲੇਗਾ, ਜਿਸ ਦੇ ਨਤੀਜੇ ਵੱਜੋਂ ਤੁਸੀਂ ਆਪਣੇ ਰਿਸ਼ਤੇ ਨੂੰ ਹੋਰ ਵੀ ਜ਼ਿਆਦਾ ਮਧੁਰ, ਖੁਸ਼ਹਾਲ ਅਤੇ ਪ੍ਰੇਮ-ਭਰਿਆ ਬਣਾ ਸਕੋਗੇ। ਇਸ ਦੌਰਾਨ ਤੁਸੀਂ ਪ੍ਰੇਮ ਵਿੱਚ ਡੁੱਬੇ ਹੋਏ ਇਸ ਤਰਾਂ ਨਜ਼ਰ ਆਓਗੇ, ਜਿਵੇਂ ਕਿ ਤੁਸੀਂ ਦੋਵੇਂ ਇੱਕ-ਦੂਜੇ ਦੇ ਲਈ ਹੀ ਬਣੇ ਹੋ।
ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਅੱਖਾਂ ਵਿੱਚ ਜਲਣ ਅਤੇ ਦੰਦਾਂ ਵਿੱਚ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਇਹ ਤੁਹਾਡੀ ਰੋਗ-ਪ੍ਰਤੀਰੋਧਕ ਖਮਤਾ ਵਿੱਚ ਕਮੀ ਹੋਣ ਦੇ ਕਾਰਣ ਹੋ ਸਕਦਾ ਹੈ।
ਉਪਾਅ: ਮੰਗਲਵਾਰ ਦੇ ਦਿਨ ਦੇਵੀ ਮਾਂ ਦੁਰਗਾ ਦੇ ਲਈ ਹਵਨ ਕਰਵਾਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !