ਆਪਣੇ ਇਸ ਖਾਸ ਲੇਖ ਵਿੱਚ ਅਸੀਂ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਕਰਾਂਗੇ। ਮੰਗਲ ਦਾ ਇਹ ਮਹੱਤਵਪੂਰਣ ਗੋਚਰ 1 ਜੂਨ 2024 ਨੂੰ 15:27 ਵਜੇ ਹੋਵੇਗਾ। ਇਸ ਦੌਰਾਨ ਮੰਗਲ ਆਪਣੀ ਹੀ ਰਾਸ਼ੀ ਵਿੱਚ ਗੋਚਰ ਕਰੇਗਾ। ਮੇਖ਼ ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਵੀ ਹੈ। ਮੇਖ਼ ਤੋਂ ਇਲਾਵਾ ਮੰਗਲ ਬ੍ਰਿਸ਼ਚਕ ਰਾਸ਼ੀ ਉੱਤੇ ਵੀ ਸ਼ਾਸਨ ਕਰਦਾ ਹੈ, ਜੋ ਕਿ ਰਾਸ਼ੀ ਚੱਕਰ ਦੀ ਅੱਠਵੀਂ ਰਾਸ਼ੀ ਹੁੰਦੀ ਹੈ।
ਇੱਥੇ ਮੰਗਲ ਆਪਣੀ ਹੀ ਰਾਸ਼ੀ ਵਿੱਚ ਸਥਿਤ ਹੋ ਕੇ ਹੋਰ ਜ਼ਿਆਦਾ ਤਾਕਤਵਰ ਹੋ ਜਾਵੇਗਾ। ਨਾਲ ਹੀ, ਇਸ ਨਾਲ ਰੂਚਕ ਯੋਗ ਦਾ ਨਿਰਮਾਣ ਵੀ ਹੋਵੇਗਾ, ਕਿਉਂਕਿ ਇਹ ਆਪਣੀ ਪ੍ਰਕਿਰਤਿਕ ਰਾਸ਼ੀ ਤੋਂ ਕੇਂਦਰ ਸਥਾਨ ਵਿੱਚ ਹੈ ਅਤੇ ਇਹ ਮੰਗਲ ਦਾ ਸਭ ਤੋਂ ਸ਼ਕਤੀਸ਼ਾਲੀ ਯੋਗ ਹੈ।
2024 ਵਿੱਚ ਕਦੋਂ-ਕਦੋਂ ਹੋਵੇਗਾ ਮੰਗਲ ਦਾ ਗੋਚਰ ਅਤੇ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ? ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਵਾਬ ਪ੍ਰਾਪਤ ਕਰੋ
ਜੋਤਿਸ਼ ਵਿੱਚ ਮੰਗਲ ਨੂੰ ਗ੍ਰਹਾਂ ਦਾ ਯੋਧਾ, ਮਰਦਾਨਾ ਸੁਭਾਅ ਵਾਲਾ ਇੱਕ ਗਤੀਸ਼ੀਲ ਅਤੇ ਆਦੇਸ਼ ਦੇਣ ਵਾਲਾ ਗ੍ਰਹਿ ਮੰਨਿਆ ਗਿਆ ਹੈ। ‘ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ’ ਖਾਸ ਆਪਣੇ ਇਸ ਲੇਖ ਵਿੱਚ ਅਸੀਂ ਇਸੇ ਵਿਸ਼ੇ ਉੱਤੇ ਗੱਲ ਕਰਾਂਗੇ ਅਤੇ ਮੇਖ਼ ਰਾਸ਼ੀ ਵਿੱਚ ਮੰਗਲ ਦੇ ਇਸ ਗੋਚਰ ਦੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਕਰਾਂਗੇ। ਤਾਂ ਚੱਲੋ, ਆਓ ਅੱਗੇ ਵਧਦੇ ਹਾਂ ਅਤੇ ਇਸ ਖਾਸ ਲੇਖ ਦੇ ਮਾਧਿਅਮ ਤੋਂ ਜਾਣ ਲੈਂਦੇ ਹਾਂ ਕਿ 2024 ਵਿੱਚ ਹੋਣ ਵਾਲਾ ਮੰਗਲ ਦਾ ਇਹ ਗੋਚਰ ਸਭ 12 ਰਾਸ਼ੀਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ ਅਤੇ ਇਸ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਦੇ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ।
Click Here To Read In English: Mars Transit In Aries
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਪਹਿਲੇ ਘਰ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜਿਸ ਨੂੰ ਸਵੈ ਅਤੇ ਅਣਕਿਆਸੇ ਪਰਿਵਰਤਨ ਦਾ ਘਰ ਮੰਨਿਆ ਗਿਆ ਹੈ। ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੀ ਹੋਵੇਗਾ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਨੌਕਰੀਪੇਸ਼ਾ ਜਾਤਕਾਂ ਦੇ ਲਈ ਇਹ ਗੋਚਰ ਅਨੁਕੂਲ ਸਾਬਿਤ ਹੋਵੇਗਾ। ਕਾਰਜ ਖੇਤਰ ਵਿੱਚ ਤੁਸੀਂ ਚੰਗੀ ਤਰੱਕੀ ਹਾਸਲ ਕਰੋਗੇ।
ਜੇਕਰ ਤੁਸੀਂ ਵਪਾਰ ਦੇ ਖੇਤਰ ਨਾਲ ਜੁੜੇ ਹੋਏ ਹੋ, ਤਾਂ ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕੋਗੇ।
ਆਰਥਿਕ ਪੱਖ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਹ ਗੋਚਰ ਤੁਹਾਡੇ ਲਈ ਜ਼ਿਆਦਾ ਧਨ ਕਮਾਓਣ ਅਤੇ ਪੈਸਾ ਇਕੱਠਾ ਕਰਨ ਦੇ ਲਈ ਅਨੁਕੂਲ ਸਾਬਤ ਹੋਵੇਗਾ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਰਿਸ਼ਤੇ ਵਿੱਚ ਚੰਗੀ ਮਜ਼ਬੂਤੀ ਆਵੇਗੀ।
ਸਿਹਤ ਦੇ ਮਾਮਲੇ ਵਿੱਚ ਗੱਲ ਕਰੀਏ ਤਾਂ ਤੁਹਾਡੀ ਸਿਹਤ ਉੱਤਮ ਹੀ ਰਹੇਗੀ। ਹਾਲਾਂਕਿ ਕਦੇ-ਕਦਾਈਂ ਸਿਰ ਦਰਦ ਆਦਿ ਦੀ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।
ਉਪਾਅ: ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਮੰਗਲ ਦਾ ਇਹ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ।
ਮੰਗਲ ਦੇ ਇਸ ਗੋਚਰ ਦੇ ਨਤੀਜੇ ਵਜੋਂ ਤੁਸੀਂ ਅੱਛਾ-ਖਾਸਾ ਧਨ ਕਮਾ ਸਕੋਗੇ। ਹਾਲਾਂਕਿ ਕਿਸਮਤ ਦਾ ਸਾਥ ਤੁਹਾਨੂੰ ਥੋੜਾ ਘੱਟ ਹੀ ਮਿਲੇਗਾ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਦੇ ਵਿਚਕਾਰ ਆਪਣੀ ਪਹਿਚਾਣ ਖੋਂਦੇ ਨਜ਼ਰ ਆ ਸਕਦੇ ਹੋ।
ਵਿੱਤੀ ਪੱਖ ਬਾਰੇ ਗੱਲ ਕਰੀਏ ਤਾਂ ਤੁਸੀਂ ਜ਼ਿਆਦਾ ਧਨ ਪ੍ਰਾਪਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੋਗੇ। ਨਾਲ ਹੀ ਤੁਹਾਨੂੰ ਧਨ ਦੀ ਹਾਨੀ ਵੀ ਹੋ ਸਕਦੀ ਹੈ।
ਰਿਸ਼ਤੇ ਦੇ ਸੰਦਰਭ ਵਿੱਚ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਬੇਕਾਰ ਦੀ ਬਹਿਸ ਅਤੇ ਆਪਸੀ ਸਮਝ ਦੀ ਕਮੀ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਇਸ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਅੱਖਾਂ ਨਾਲ ਸਬੰਧਤ ਪਰੇਸ਼ਾਨੀਆਂ ਅਤੇ ਅੱਖਾਂ ਵਿੱਚ ਦਰਦ ਹੋ ਸਕਦਾ ਹੈ। ਨਾਲ ਹੀ ਦੰਦਾਂ ਵਿੱਚ ਦਰਦ ਦੀ ਸਮੱਸਿਆ ਵੀ ਪਰੇਸ਼ਾਨ ਕਰ ਸਕਦੀ ਹੈ।
ਉਪਾਅ: ਮੰਗਲਵਾਰ ਦੇ ਦਿਨ ਮਾਂ ਦੁਰਗਾ ਦੀ ਪੂਜਾ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਮੰਗਲ ਦਾ ਇਹ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੀ ਹੋਣ ਜਾ ਰਿਹਾ ਹੈ।
ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਨੂੰ ਜ਼ਿਆਦਾ ਲਾਭ ਪ੍ਰਾਪਤ ਕਰਵਾਏਗਾ। ਤੁਹਾਨੂੰ ਕਰਜ਼ੇ ਆਦਿ ਦੇ ਮਾਧਿਅਮ ਤੋਂ ਵੀ ਲਾਭ ਹੋ ਸਕਦਾ ਹੈ।
ਕਰੀਅਰ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਹਾਨੂੰ ਨਵੇਂ ਮੌਕੇ ਮਿਲਣਗੇ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਪ੍ਰਾਪਤ ਹੋਵੇਗੀ ਅਤੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ।
ਕਾਰੋਬਾਰੀ ਮੋਰਚੇ ਉੱਤੇ ਗੱਲ ਕਰੀਏ ਤਾਂ ਜੇਕਰ ਤੁਸੀਂ ਵਪਾਰ ਕਰ ਰਹੇ ਹੋ, ਤਾਂ ਇਸ ਦੌਰਾਨ ਚੰਗਾ ਮੁਨਾਫਾ ਕਮਾਓਗੇ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ।
ਆਰਥਿਕ ਪੱਖ ਦੇ ਸੰਦਰਭ ਵਿੱਚ ਤੁਸੀਂ ਚੰਗਾ ਧਨ ਲਭ ਕਮਾਓਗੇ। ਹਾਲਾਂਕਿ ਇਸ ਅਵਧੀ ਦੇ ਦੌਰਾਨ ਪੈਸਾ ਇਕੱਠਾ ਕਰਨਾ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਤਾਲਮੇਲ ਬਣਾਉਣ ਵਿੱਚ ਕਾਮਯਾਬ ਰਹੋਗੇ ਅਤੇ ਉਸ ਦੇ ਨਾਲ਼ ਆਨੰਦ ਭਰਿਆ ਸਮਾਂ ਬਤੀਤ ਕਰੋਗੇ।
ਸਿਹਤ ਦੇ ਮੋਰਚੇ ਉੱਤੇ ਤੁਹਾਡੇ ਅੰਦਰ ਉੱਚ-ਪੱਧਰ ਦੀ ਊਰਜਾ ਅਤੇ ਉਤਸ਼ਾਹ ਨਜ਼ਰ ਆਵੇਗਾ।
ਉਪਾਅ: ਹਰ ਰੋਜ਼ 21 ਵਾਰ 'ॐ ਨਮੋ ਭਗਵਤੇ ਵਾਸੂਦੇਵਾਯ' ਮੰਤਰ ਦਾ ਜਾਪ ਕਰੋ।
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਮੰਗਲ ਦਾ ਇਹ ਗੋਚਰ ਤੁਹਾਡੇ ਦਸਵੇਂ ਘਰ ਵਿੱਚ ਹੀ ਹੋਣ ਵਾਲਾ ਹੈ।
ਇਸ ਗੋਚਰ ਦੇ ਨਤੀਜੇ ਵਜੋਂ ਤੁਸੀਂ ਜੀਵਨ ਵਿੱਚ ਵਧੀਆ ਤਰੱਕੀ ਹਾਸਿਲ ਕਰਨ ਅਤੇ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਮਜ਼ਬੂਤ ਸਥਿਤੀ ਵਿੱਚ ਨਜ਼ਰ ਆਓਗੇ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਇਸ ਦੌਰਾਨ ਤੁਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ। ਤੁਹਾਡੇ ਵਿੱਚੋਂ ਕੁਝ ਜਾਤਕਾਂ ਨੂੰ ਨਵੀਂ ਸਰਕਾਰੀ ਨੌਕਰੀ ਵੀ ਮਿਲ ਸਕਦੀ ਹੈ।
ਕਾਰੋਬਾਰੀ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਜ਼ਿਆਦਾ ਲਾਭ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਰਹੋਗੇ ਅਤੇ ਆਪਣੇ ਵਿਰੋਧੀਆਂ ਦੇ ਲਈ ਇੱਕ ਮਜ਼ਬੂਤ ਮੁਕਾਬਲਾ ਪੇਸ਼ ਕਰੋਗੇ।
ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਨੂੰ ਧਨ ਲਾਭ ਕਰਵਾਏਗਾ। ਇਹ ਧਨ ਲਾਭ ਤੁਹਾਨੂੰ ਆਪਣੀ ਨੌਕਰੀ ਵਿੱਚ ਤਰੱਕੀ ਦੇ ਰੂਪ ਵਿੱਚ ਵੀ ਮਿਲ ਸਕਦਾ ਹੈ।
ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਹ ਗੋਚਰ ਤੁਹਾਡੇ ਜੀਵਨਸਾਥੀ ਦੇ ਨਾਲ ਚੰਗੇ ਰਿਸ਼ਤੇ ਅਤੇ ਜੁੜਾਵ ਦੇ ਮਾਮਲੇ ਵਿੱਚ ਜ਼ਿਆਦਾ ਅਨੁਕੂਲ ਰਹੇਗਾ।
ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਇੱਥੇ ਅਨੁਕੂਲ ਨਤੀਜੇ ਮਿਲਣਗੇ। ਤੁਹਾਡੇ ਅੰਦਰ ਬਹੁਤ ਉਤਸਾਹ ਅਤੇ ਉਰਜਾ ਨਜ਼ਰ ਆਵੇਗੀ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਚੌਥੇ ਅਤੇ ਨੌਵੇਂ ਘਰ ਦਾ ਸੁਆਮੀ ਹੈ। ਮੰਗਲ ਦਾ ਇਹ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ।
ਮੰਗਲ ਦੇ ਇਸ ਗੋਚਰ ਦੇ ਨਤੀਜੇ ਵਜੋਂ ਤੁਸੀਂ ਆਪਣੇ-ਆਪ ਨੂੰ ਕਿਸਮਤ ਦੇ ਭਰੋਸੇ ਦੇਖੋਗੇ ਅਤੇ ਚੰਗੀ ਕਿਸਮਤ ਦੇ ਨਾਲ-ਨਾਲ ਆਪਣੇ ਜੀਵਨ ਵਿੱਚ ਜ਼ਿਆਦਾ ਧਨ ਅਤੇ ਖੁਸ਼ੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੋਗੇ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਨੌਕਰੀ ਦੇ ਚੰਗੇ ਮੌਕੇ ਪ੍ਰਾਪਤ ਹੋ ਸਕਦੇ ਹਨ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ। ਨਾਲ਼ ਹੀ, ਅੱਗੇ ਆਓਣ ਵਾਲੇ ਮੌਕਿਆਂ ਦੇ ਲਈ ਇਹ ਮੌਕੇ ਮਜ਼ਬੂਤ ਨੀਂਹ ਤਿਆਰ ਕਰਣਗੇ।
ਕਾਰੋਬਾਰੀ ਮੋਰਚੇ ਉੱਤੇ ਗੱਲ ਕਰੀਏ ਤਾਂ ਜੇਕਰ ਤੁਸੀਂ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹੋ, ਤਾਂ ਇਹ ਸਮਾਂ ਤੁਹਾਡੇ ਲਈ ਰੋਮਾਂਚਕ ਸਾਬਿਤ ਹੋਵੇਗਾ, ਕਿਉਂਕਿ ਤੁਹਾਨੂੰ ਇਸ ਦੌਰਾਨ ਨਵੇਂ ਕਾਰੋਬਾਰੀ ਮੌਕੇ ਪ੍ਰਾਪਤ ਹੋ ਸਕਦੇ ਹਨ।
ਆਰਥਿਕ ਪੱਖ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਤੁਹਾਨੂੰ ਜ਼ਿਆਦਾ ਧਨ-ਲਾਭ ਹੋਵੇਗਾ ਅਤੇ ਤੁਸੀਂ ਬੱਚਤ ਕਰਨ ਦੀ ਵੀ ਸਥਿਤੀ ਵਿੱਚ ਹੋਵੋਗੇ। ਇਸ ਦੌਰਾਨ ਤੁਹਾਨੂੰ ਕਿਸਮਤ ਦਾ ਭਰਪੂਰ ਸਾਥ ਮਿਲੇਗਾ।
ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਸਮਾਂ ਬਤੀਤ ਕਰਨ ਅਤੇ ਖੁੱਲ ਕੇ ਸਮੇਂ ਦਾ ਲਾਭ ਲੈਣ ਵਿੱਚ ਕਾਮਯਾਬ ਹੋਵੋਗੇ। ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਜੀਵਨਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਬਣੇਗਾ।
ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਡੀ ਸਿਹਤ ਵੀ ਉੱਤਮ ਰਹੇਗੀ, ਕਿਉਂਕਿ ਤੁਹਾਡੇ ਅੰਦਰ ਊਰਜਾ ਅਤੇ ਸ਼ਕਤੀ ਭਰਪੂਰ ਰਹੇਗੀ, ਜਿਸ ਕਾਰਨ ਤੁਸੀਂ ਆਪਣੇ-ਆਪ ਨੂੰ ਫਿੱਟ ਰੱਖ ਸਕੋਗੇ।
ਉਪਾਅ: ਪ੍ਰਾਚੀਨ ਪਾਠ ਆਦਿੱਤਿਆ ਹ੍ਰਿਦਯਮ ਦਾ ਹਰ ਰੋਜ਼ ਜਾਪ ਕਰੋ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਣ ਵਾਲਾ ਹੈ।
ਮੰਗਲ ਦੇ ਇਸ ਗੋਚਰ ਦੇ ਨਤੀਜੇ ਵਜੋਂ ਤੁਹਾਨੂੰ ਆਪਣੇ ਵਿਕਾਸ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨਾਂ ਨਾਲ ਨਿਪਟਣ ਦੇ ਲਈ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਧਾਓਣ ਦੀ ਲੋੜ ਪਵੇਗੀ। ਇਸ ਤੋਂ ਇਲਾਵਾ ਤੁਹਾਨੂੰ ਧੀਰਜ ਵੀ ਰੱਖਣ ਦੀ ਜ਼ਰੂਰਤ ਹੋਵੇਗੀ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਜ਼ਿਆਦਾ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ। ਨਾਲ ਹੀ ਤੁਹਾਡੇ ਉੱਤੇ ਨੌਕਰੀ ਦਾ ਦਬਾਅ ਵੀ ਜ਼ਿਆਦਾ ਹੋਵੇਗਾ।
ਕਾਰੋਬਾਰੀ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਦੌਰਾਨ ਸਫਲਤਾ ਹਾਸਿਲ ਕਰਨਾ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ, ਜਿਸ ਕਾਰਨ ਤੁਹਾਨੂੰ ਔਸਤ ਲਾਭ ਨਾਲ ਹੀ ਕੰਮ ਚਲਾਓਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਸੰਭਵ ਹੈ ਕਿ ਇਸ ਅਵਧੀ ਵਿੱਚ ਤੁਹਾਨੂੰ ਪੈਸੇ ਦਾ ਨੁਕਸਾਨ ਵੀ ਸਹਿਣਾ ਪਵੇ।
ਆਰਥਿਕ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਅਣਕਿਆਸੇ ਤਰੀਕਿਆਂ ਨਾਲ ਧਨ-ਹਾਨੀ ਹੋ ਸਕਦੀ ਹੈ। ਨਾਲ ਹੀ ਤੁਹਾਡੇ ਖਰਚੇ ਵੀ ਕੁਝ ਜ਼ਿਆਦਾ ਹੋ ਸਕਦੇ ਹਨ, ਜੋ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣਨਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਗੈਰਜ਼ਰੂਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਤੁਹਾਡੇ ਰਿਸ਼ਤੇ ਦੀ ਮਿਠਾਸ ਨੂੰ ਖਤਮ ਕਰ ਦੇਵੇਗਾ।
ਅੰਤ ਵਿੱਚ ਗੱਲ ਕਰੀਏ ਸਿਹਤ ਬਾਰੇ, ਤਾਂ ਤੁਹਾਨੂੰ ਆਪਣੀਆਂ ਅੱਖਾਂ ਦੀ ਜਾਂਚ ਕਰਵਾਓਣੀ ਪੈ ਸਕਦੀ ਹੈ, ਕਿਉਂਕਿ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੀਆਂ ਅੱਖਾਂ ਵਿੱਚ ਜਲਣ ਹੋਣ ਦੀ ਸੰਭਾਵਨਾ ਹੈ।
ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਨਾਰਾਇਣ' ਦਾ ਜਾਪ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਸੱਤਵੇਂ ਘਰ ਵਿੱਚ ਆ ਜਾਵੇਗਾ।
ਮੰਗਲ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਪਰਿਵਾਰ ਅਤੇ ਰਿਸ਼ਤਿਆਂ ਵਿੱਚ ਕੁਝ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਆਹ ਸਬੰਧੀ ਫੈਸਲੇ ਲੈਣ ਵਿੱਚ ਤੁਹਾਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਪਵੇਗੀ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਰਿਸ਼ਤੇ ਵਿੱਚ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਤੁਹਾਡੇ ਕੰਮ ਨੂੰ ਉਚਿਤ ਪਹਿਚਾਣ ਵੀ ਨਹੀਂ ਮਿਲੇਗੀ।
ਕਾਰੋਬਾਰੀ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਸਖਤ ਮੁਕਾਬਲਾ ਮਿਲ ਸਕਦਾ ਹੈ। ਨਾਲ ਹੀ ਤੁਹਾਨੂੰ ਔਸਤ ਮੁਨਾਫਾ ਹੀ ਮਿਲੇਗਾ।
ਆਰਥਿਕ ਪੱਖ ਦੇ ਲਿਹਾਜ਼ ਤੋਂ ਤੁਸੀਂ ਚੰਗੀ ਮਾਤਰਾ ਵਿੱਚ ਧਨ ਪ੍ਰਾਪਤ ਨਹੀਂ ਕਰ ਸਕੋਗੇ। ਨਾਲ ਹੀ ਯਾਤਰਾ ਦੇ ਦੌਰਾਨ ਤੁਹਾਨੂੰ ਧਨ-ਹਾਨੀ ਵੀ ਹੋ ਸਕਦੀ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਸਦਭਾਵਨਾ ਖੋ ਸਕਦੇ ਹੋ ਅਤੇ ਤੁਹਾਡੇ ਰਿਸ਼ਤੇ ‘ਤੇ ਇਸ ਗੋਚਰ ਦਾ ਨਕਾਰਾਤਮਕ ਪ੍ਰਭਾਵ ਪੈਣ ਦੀ ਮਜ਼ਬੂਤ ਸੰਭਾਵਨਾ ਹੈ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਸਿਰ ਦਰਦ ਅਤੇ ਮਾਈਗ੍ਰੇਨ ਵਰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਹਰ ਰੋਜ਼ 11 ਵਾਰ 'ॐ ਸ਼੍ਰੀ ਲਕਸ਼ਮੀ ਭਯੋ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਪਹਿਲੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਛੇਵੇਂ ਘਰ ਵਿੱਚ ਹੀ ਸਥਿਤ ਰਹੇਗਾ।
ਮੰਗਲ ਦੇ ਇਸ ਗੋਚਰ ਦੇ ਨਤੀਜੇ ਵਜੋਂ ਤੁਹਾਡੇ ਦੁਆਰਾ ਕੀਤੀਆਂ ਜਾ ਰਹੀਆਂ ਥੋੜੀਆਂ ਹੀ ਕੋਸ਼ਿਸ਼ਾਂ ਵਿੱਚ ਤੁਹਾਨੂੰ ਸਫਲਤਾ ਮਿਲਣ ਦੀ ਸੰਭਾਵਨਾ ਹੈ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਆਪਣੀ ਨੌਕਰੀ ਵਿੱਚ ਆਸਾਨੀ ਨਾਲ ਸਫਲਤਾ ਪ੍ਰਾਪਤ ਹੋਵੇਗੀ ਅਤੇ ਤੁਹਾਡੇ ਦੁਆਰਾ ਕੀਤੀ ਗਈ ਸਖਤ ਮਿਹਨਤ ਨੂੰ ਵੀ ਪਹਿਚਾਣ ਮਿਲੇਗੀ।
ਇਸ ਰਾਸ਼ੀ ਦੇ ਜਿਹੜੇ ਜਾਤਕ ਕਾਰੋਬਾਰ ਦੇ ਖੇਤਰ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਆਪਣੇ ਸਭ ਮੁਸ਼ਕਿਲ ਕੰਮਾਂ ਨੂੰ ਆਸਾਨੀ ਨਾਲ ਪੂਰਾ ਕਰਨ ਵਿੱਚ ਕਾਮਯਾਬੀ ਮਿਲੇਗੀ।
ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੇ-ਆਪ ਨੂੰ ਚੰਗੀ ਵਿੱਤੀ ਸਥਿਤੀ ਵਿੱਚ ਦੇਖੋਗੇ ਅਤੇ ਬੱਚਤ ਕਰਨ ਵਿੱਚ ਵੀ ਕਾਮਯਾਬ ਰਹੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਆਪਣੇ ਰਿਸ਼ਤੇ ਵਿੱਚ ਤਾਲਮੇਲ ਬਣਾ ਕੇ ਰੱਖਣ ਵਿੱਚ ਕਾਮਯਾਬ ਹੋ ਸਕਦੇ ਹੋ। ਨਾਲ ਹੀ ਤੁਸੀਂ ਆਪਣੇ ਸਾਥੀ ਦੇ ਨਾਲ ਪਿਆਰ ਦਾ ਆਨੰਦ ਲੈਂਦੇ ਵੀ ਨਜ਼ਰ ਆਓਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਵਧੀਆ ਰਹੇਗੀ। ਤੁਹਾਡੀ ਸਿਹਤ ਉੱਤਮ ਬਣੀ ਰਹੇਗੀ ਅਤੇ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਪਾਅ: ਹਰ ਰੋਜ਼ ਪ੍ਰਾਚੀਨ ਪਾਠ ਹਨੂੰਮਾਨ ਚਾਲੀਸਾ ਦਾ ਜਾਪ ਕਰੋ।
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਪੰਜਵੇਂ ਹੀ ਘਰ ਵਿੱਚ ਮੌਜੂਦ ਰਹੇਗਾ।
ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਨਤੀਜੇ ਵੱਜੋਂ ਤੁਸੀਂ ਆਪਣੇ ਭਵਿੱਖ ਦੇ ਬਾਰੇ ਵਿੱਚ ਜ਼ਿਆਦਾ ਸੋਚ ਸਕਦੇ ਹੋ ਅਤੇ ਥੋੜਾ ਜਿਹਾ ਅਸੁਰੱਖਿਅਤ ਮਹਿਸੂਸ ਕਰਦੇ ਨਜ਼ਰ ਆ ਸਕਦੇ ਹੋ।
ਕਰੀਅਰ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਖੁਸ਼ਹਾਲੀ ਅਤੇ ਨੌਕਰੀ ਵਿੱਚ ਸਫਲਤਾ ਪ੍ਰਾਪਤ ਹੋਵੇਗੀ।
ਇਸ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਨੂੰ ਸ਼ੇਅਰ ਬਜ਼ਾਰ ਤੋਂ ਸਫਲਤਾ ਮਿਲ ਸਕਦੀ ਹੈ ਅਤੇ ਲਾਭ ਵੀ ਮਿਲ ਸਕਦਾ ਹੈ।
ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਤੁਸੀਂ ਸੱਟੇਬਾਜ਼ੀ ਤੋਂ ਜ਼ਿਆਦਾ ਧਨ ਪ੍ਰਾਪਤ ਕਰਨ ਅਤੇ ਬੱਚਤ ਕਰਨ ਵਿੱਚ ਕਾਮਯਾਬ ਰਹੋਗੇ। ਹਾਲਾਂਕਿ ਇਸ ਦੌਰਾਨ ਤੁਹਾਨੂੰ ਵਧੇ ਹੋਏ ਖਰਚਿਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਅੰਤ ਵਿੱਚ ਗੱਲ ਕਰੀਏ ਸਿਹਤ ਬਾਰੇ, ਤਾਂ ਤੁਹਾਡੀ ਸਿਹਤ ਵਧੀਆ ਰਹੇਗੀ ਅਤੇ ਤੁਸੀਂ ਅੱਗੇ ਵੀ ਚੰਗੀ ਸਿਹਤ ਨੂੰ ਕਾਇਮ ਰੱਖਣ ਦੇ ਲਈ ਕੋਸ਼ਿਸ਼ਾਂ ਕਰਦੇ ਨਜ਼ਰ ਆਓਗੇ। ਇਹ ਤੁਹਾਡੇ ਅੰਦਰ ਮੌਜੂਦ ਉੱਚ-ਊਰਜਾ ਦੇ ਕਾਰਨ ਸੰਭਵ ਹੋ ਸਕੇਗਾ।
ਉਪਾਅ: ਵੀਰਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਚੌਥੇ ਘਰ ਵਿੱਚ ਹੀ ਸਥਿਤ ਰਹੇਗਾ।
ਮੰਗਲ ਦੇ ਇਸ ਗੋਚਰ ਦੇ ਕਾਰਨ ਤੁਹਾਨੂੰ ਆਪਣੀਆਂ ਸੁੱਖ-ਸੁਵਿਧਾਵਾਂ ਵਿੱਚ ਕਮੀ ਅਤੇ ਪਰਿਵਾਰਿਕ ਮਾਮਲਿਆਂ ਨਾਲ ਸਬੰਧਤ ਪਰੇਸ਼ਾਨੀਆਂ ਹੋ ਸਕਦੀਆਂ ਹਨ।
ਨੌਕਰੀਪੇਸ਼ਾ ਜਾਤਕਾਂ ਨੂੰ ਆਪਣੇ ਕੰਮ ਵਿੱਚ ਜ਼ਿਆਦਾ ਦਬਾਅ ਦਾ ਅਤੇ ਸੰਤੁਸ਼ਟੀ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ।
ਕਾਰੋਬਾਰੀ ਮੋਰਚੇ ਉੱਤੇ ਗੱਲ ਕਰੀਏ ਤਾਂ ਕਾਰੋਬਾਰ ਨਾਲ ਜੁੜੇ ਜਾਤਕਾਂ ਨੂੰ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਪਰੇਸ਼ਾਨੀ ਹੋ ਸਕਦੀ ਹੈ। ਨਾਲ ਹੀ ਉਹਨਾਂ ਨੂੰ ਇਸ ਤੋਂ ਚੰਗਾ ਮੁਨਾਫਾ ਵੀ ਨਹੀਂ ਹੋ ਸਕੇਗਾ।
ਆਰਥਿਕ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਪਰਿਵਾਰ ਉੱਤੇ ਜ਼ਿਆਦਾ ਪੈਸਾ ਖਰਚ ਕਰਨ ਨਾਲ ਨੁਕਸਾਨ ਹੋ ਸਕਦਾ ਹੈ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਸੀਂ ਪਰਿਵਾਰਿਕ ਸਮੱਸਿਆਵਾਂ ਦੇ ਕਾਰਨ ਆਪਣੇ ਜੀਵਨਸਾਥੀ ਦੇ ਨਾਲ ਮੁੱਦਿਆਂ ਉੱਤੇ ਅੜੇ ਨਜ਼ਰ ਆਓਗੇ।
ਅੰਤ ਵਿੱਚ ਗੱਲ ਕਰੀਏ ਸਿਹਤ ਬਾਰੇ, ਤਾਂ ਤੁਹਾਡੇ ਅੰਦਰ ਰੋਗ ਪ੍ਰਤੀਰੋਧਕ ਖਮਤਾ ਦੀ ਕਮੀ ਦੇ ਕਾਰਨ ਤੁਹਾਡੇ ਜੀਵਨ ਤੋਂ ਆਰਾਮ ਖਤਮ ਹੋ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੀ ਮਾਂ ਦੀ ਸਿਹਤ ਉੱਤੇ ਵੀ ਮੋਟੀ ਰਕਮ ਖਰਚ ਕਰਨੀ ਪੈ ਸਕਦੀ ਹੈ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਪੂਜਾ ਕਰਵਾਓ।
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੀਜੇ ਘਰ ਵਿੱਚ ਹੀ ਸਥਿਤ ਰਹੇਗਾ।
ਮੰਗਲ ਦੇ ਗੋਚਰ ਦੇ ਦੌਰਾਨ ਤੁਸੀਂ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਪ੍ਰਾਪਤ ਕਰੋਗੇ। ਇਸ ਤੋਂ ਇਲਾਵਾ ਤੁਹਾਡੇ ਕੋਲ ਯਾਤਰਾ ਕਰਨ ਲਈ ਜ਼ਿਆਦਾ ਸਮਾਂ ਰਹੇਗਾ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਸਖ਼ਤ ਮਿਹਨਤ ਕਰਦੇ ਹੋਏ ਅੱਗੇ ਵਧੋਗੇ ਅਤੇ ਨਾਲ ਹੀ ਤੁਹਾਨੂੰ ਸਨਮਾਨ ਵੀ ਪ੍ਰਾਪਤ ਹੋਵੇਗਾ।
ਕਾਰੋਬਾਰ ਦੇ ਮੋਰਚੇ ਉੱਤੇ ਤੁਸੀਂ ਆਪਣੇ ਵਿਰੋਧੀਆਂ ਦੇ ਸਾਹਮਣੇ ਮਜ਼ਬੂਤ ਦਾਵੇਦਾਰ ਦੇ ਰੂਪ ਵਿੱਚ ਆਪਣੀ ਛਵੀ ਬਣਾ ਸਕਣ ਵਿੱਚ ਕਾਮਯਾਬ ਰਹੋਗੇ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਜ਼ਿਆਦਾ ਧਨ-ਲਾਭ ਹੋਵੇਗਾ। ਨਾਲ ਹੀ ਤੁਸੀਂ ਪੈਸਾ ਇਕੱਠਾ ਕਰਨ ਵਿੱਚ ਵੀ ਕਾਮਯਾਬੀ ਹਾਸਿਲ ਕਰ ਸਕੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਹਾਡੀਆਂ ਗੱਲਾਂ ਤੁਹਾਡੇ ਜੀਵਨਸਾਥੀ ਨੂੰ ਖੁਸ਼ ਅਤੇ ਸੰਤੁਸ਼ਟ ਰੱਖਣਗੀਆਂ।
ਅੰਤ ਵਿੱਚ ਗੱਲ ਕਰੀਏ ਸਿਹਤ ਬਾਰੇ ਤਾਂ ਤੁਸੀਂ ਊਰਜਾ ਅਤੇ ਉਤਸ਼ਾਹ ਨਾਲ ਭਰੇ ਹੋਵੋਗੇ, ਜਿਸ ਕਾਰਨ ਤੁਸੀਂ ਬਿਲਕੁਲ ਫਿੱਟ ਰਹੋਗੇ।
ਉਪਾਅ: ਹਰ ਰੋਜ਼ 21 ਵਾਰ 'ॐ ਨਮੋ ਸ਼ਿਵਾਯ' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਦੂਜੇ ਘਰ ਵਿੱਚ ਸਥਿਤ ਰਹੇਗਾ।
ਮੰਗਲ ਦੇ ਇਸ ਗੋਚਰ ਦੇ ਦੌਰਾਨ ਤੁਸੀਂ ਚੰਗਾ ਪੈਸਾ ਕਮਾਓਣ ਅਤੇ ਚੰਗੀ ਕਿਸਮਤ ਦਾ ਸਾਥ ਪ੍ਰਾਪਤ ਕਰਨ ਦੇ ਬਾਰੇ ਵਿੱਚ ਜ਼ਿਆਦਾ ਚਿੰਤਾ ਕਰਦੇ ਨਜ਼ਰ ਆਓਗੇ।
ਕਰੀਅਰ ਦੇ ਮੋਰਚੇ ‘ਤੇ ਤੁਸੀਂ ਕੰਮ ਵਿੱਚ ਮਹਾਰਤ ਹਾਸਿਲ ਕਰੋਗੇ ਅਤੇ ਇਸ ਨੂੰ ਮਜ਼ਬੂਤ ਸੰਚਾਰ ਦੇ ਰੂਪ ਵਿੱਚ ਦਿਖਾ ਸਕਦੇ ਹੋ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਨਵੇਂ ਉੱਦਮ ਵਿੱਚ ਜ਼ਿਆਦਾ ਲਾਭ ਅਤੇ ਸਫਲਤਾ ਪ੍ਰਾਪਤ ਹੋਵੇਗੀ।
ਆਰਥਿਕ ਮੋਰਚੇ ਉੱਤੇ ਮੰਗਲ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਤੁਹਾਨੂੰ ਜ਼ਿਆਦਾ ਧਨ-ਲਾਭ ਹੋਵੇਗਾ ਅਤੇ ਇਸ ਨਾਲ ਭਵਿੱਖ ਦੇ ਲਈ ਤੁਸੀਂ ਚੰਗੀ ਬੱਚਤ ਕਰ ਸਕੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਜੀਵਨਸਾਥੀ ਦੇ ਨਾਲ ਖੁਸ਼ੀਆਂ ਮਿਲਣਗੀਆਂ ਅਤੇ ਤੁਸੀਂ ਆਪਣੇ ਰਿਸ਼ਤੇ ਨਾਲ਼ ਇੱਕ ਮਿਸਾਲ ਕਾਇਮ ਕਰੋਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਫਿੱਟ ਰਹੋਗੇ ਅਤੇ ਤੁਹਾਨੂੰ ਸਿਹਤ ਸਬੰਧੀ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ।
ਉਪਾਅ: ਮੰਗਲਵਾਰ ਦੇ ਦਿਨ ਮਾਂ ਦੁਰਗਾ ਦੇ ਲਈ ਹਵਨ ਕਰਵਾਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!