ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ

Author: Charu Lata | Updated Fri, 02 Feb 2024 11:04 AM IST

ਮਕਰ ਰਾਸ਼ੀ ਵਿੱਚ ਮੰਗਲ ਦਾ ਗੋਚਰ 05 ਫਰਵਰੀ 2024 ਦੀ ਰਾਤ 09:07 ਮਿੰਟ ਉੱਤੇ ਹੋਣ ਜਾ ਰਿਹਾ ਹੈ। ਵੈਦਿਕ ਜੋਤਿਸ਼ ਵਿੱਚ ਮੰਗਲ ਨੂੰ ਸਾਹਸ ਅਤੇ ਦਲੇਰੀ ਦਾ ਕਾਰਕ ਮੰਨਿਆ ਜਾਂਦਾ ਹੈ, ਜੋ ਨਵੇਂ ਸਾਲ ਅਰਥਾਤ 2024 ਵਿੱਚ ਆਪਣਾ ਰਾਸ਼ੀ ਪਰਿਵਰਤਨ ਕਰਨ ਜਾ ਰਿਹਾ ਹੈ। ਐਸਟ੍ਰੋਸੇਜ ਦੇ ਇਸ ਆਰਟੀਕਲ ਵਿੱਚ ਤੁਹਾਨੂੰਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਹੋਵੇਗੀ। ਨਾਲ ਹੀ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਮੰਗਲ ਦੇ ਇਸ ਗੋਚਰ ਦਾ ਸਭ ਰਾਸ਼ੀਆਂ ਉੱਤੇ ਕਿਹੋ-ਜਿਹਾ ਪ੍ਰਭਾਵ ਪਵੇਗਾ ਅਤੇ ਇਸ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਦੇ ਉਪਾਅ ਕੀ ਹਨ।


ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਮੰਗਲ ਗੋਚਰ ਦੇ ਆਪਣੇ ਜੀਵਨ ‘ਤੇ ਪ੍ਰਭਾਵ ਬਾਰੇ ਜਾਣੋ

ਜੋਤਿਸ਼ ਵਿੱਚ ਮੰਗਲ ਗ੍ਰਹਿ ਅਤੇ ਮਕਰ ਰਾਸ਼ੀ ਦਾ ਮਹੱਤਵ

ਸਾਲ 2024 ਵਿੱਚ ਹੋਣ ਵਾਲਾ ਮੰਗਲ ਦਾ ਇਹ ਗੋਚਰ ਬਹੁਤ ਮਹੱਤਵਪੂਰਣ ਮੰਨਿਆ ਜਾਵੇਗਾ, ਕਿਉਂਕਿ ਮੰਗਲ ਇੱਛਾਵਾਂ ਦਾ ਗ੍ਰਹਿ ਹੈ, ਜੋ ਕਿ ਹੁਣ ਅਨੁਸ਼ਾਸਿਤ ਅਤੇ ਵਿਵਹਾਰਿਕ ਰਾਸ਼ੀ ਮਕਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਅਜਿਹੇ ਵਿੱਚ ਮੰਗਲ ਗ੍ਰਹਿ ਅਤੇ ਮਕਰ ਰਾਸ਼ੀ ਜਾਤਕ ਨੂੰ ਜੀਵਨ ਦੇ ਹਰ ਖੇਤਰ ਵਿੱਚ ਦ੍ਰਿੜਤਾ ਰੱਖਣ ਅਤੇ ਯੋਜਨਾ ਬਣਾ ਕੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਮਕਰ ਰਾਸ਼ੀ ਬਾਰੇ ਗੱਲ ਕਰੀਏ ਤਾਂ ਇਹ ਪ੍ਰਿਥਵੀ ਤੱਤ ਦੀ ਰਾਸ਼ੀ ਹੈ, ਜੋ ਆਪਣੇ ਟੀਚੇ ਹਾਸਲ ਕਰਨ ਦੀ ਪ੍ਰਕਿਰਤੀ ਦੇ ਲਈ ਜਾਣੀ ਜਾਂਦੀ ਹੈ। ਜਦੋਂਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੁੰਦਾ ਹੈ, ਤਾਂ ਇਹਨਾਂ ਜਾਤਕਾਂ ਨੂੰ ਜੀਵਨ ਦੇ ਦੀਰਘਕਾਲੀਨ ਉਦੇਸ਼ਾਂ ਨੂੰ ਹਾਸਿਲ ਕਰਨ ਲਈ ਪ੍ਰੇਰਿਤ ਕਰਦਾ ਹੈ। ਇਹ ਲੋਕ ਕਰੀਅਰ ਦੇ ਪ੍ਰਤੀ ਪਹਿਲਾਂ ਤੋਂ ਜ਼ਿਆਦਾ ਸਮਰਪਿਤ ਹੋ ਕੇ ਕੰਮ ਕਰਦੇ ਹਨ ਅਤੇ ਕਾਰਜ ਖੇਤਰ ਵਿੱਚ ਆਪਣੀ ਪਹਿਚਾਣ ਬਣਾਉਣ ਅਤੇ ਤਾਕਤ ਆਦਿ ਪ੍ਰਾਪਤ ਕਰਨ ਦੀ ਇੱਛਾ ਨੂੰ ਮਜ਼ਬੂਤ ਬਣਾਉਂਦੇ ਹਨ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਇਹਨਾਂ ਜਾਤਕਾਂ ਨੂੰ ਅਨੁਸ਼ਾਸਿਤ ਹੋਣ ਅਤੇ ਵਿਵਸਥਿਤ ਹੋਣ ਉੱਤੇ ਬਲ ਦਿੰਦਾ ਹੈ। ਨਾਲ ਹੀ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ।

ਜਦੋਂ ਮੰਗਲ ਮਕਰ ਰਾਸ਼ੀ ਵਿੱਚ ਮੌਜੂਦ ਹੁੰਦਾ ਹੈ, ਉਸ ਸਮੇਂ ਜਾਤਕ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਦੇ ਪ੍ਰਤੀ ਜ਼ਿਆਦਾ ਸਮਰਪਿਤ ਹੁੰਦੇ ਹਨ ਅਤੇ ਉਹ ਸਫਲਤਾ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨ ਤੋਂ ਵੀ ਨਹੀਂ ਹਿਚਕਿਚਾਓਂਦੇ। ਜਾਤਕਾਂ ਨੂੰ ਸਕਾਰਾਤਮਕ ਨਤੀਜੇ ਪ੍ਰਾਪਤ ਕਰਨ ਦੇ ਲਈ ਤਾਰਕਿਕ ਅਤੇ ਜ਼ਮੀਨ ਨਾਲ ਜੁੜੇ ਰਹਿ ਕੇ ਕੰਮ ਕਰਨਾ ਪਵੇਗਾ। ਨਾਲ ਹੀ ਇਹਨਾਂ ਦਾ ਅਸਰ ਆਪਣੇ ਨਿੱਜੀ ਜੀਵਨ ਦੇ ਨਾਲ-ਨਾਲ ਸਮਾਜਿਕ ਅਤੇ ਵਿਸ਼ਵ ਪੱਧਰ ਉੱਤੇ ਵੀ ਪਵੇਗਾ। ਮੰਗਲ ਗੋਚਰ ਦੀ ਅਵਧੀ ਵਿੱਚ ਸਰਕਾਰ ਅਤੇ ਵੱਡੇ ਅਹੁਦਿਆਂ ਉੱਤੇ ਬੈਠੇ ਅਧਿਕਾਰੀਆਂ ਨਾਲ ਜੁੜੇ ਮੁੱਦਿਆਂ ਦੇ ਹੱਲ ਉੱਤੇ ਸਭ ਦਾ ਧਿਆਨ ਕੇਂਦਰਿਤ ਹੋਵੇਗਾ। ਇਹਨਾਂ ਜਾਤਕਾਂ ਦੀ ਦਿਲਚਸਪੀ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਹੋਵੇਗੀ। ਅਜਿਹੇ ਵਿੱਚ ਤੁਹਾਡੇ ਲਈ ਜ਼ਰੂਰੀ ਹੋਵੇਗਾ ਕਿਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦਾ ਉਪਯੋਗ ਤੁਸੀਂ ਵਿਚਾਰਾਂ ਵਿੱਚ ਸਪਸ਼ੱਟਤਾ ਪ੍ਰਾਪਤ ਕਰਨ, ਕੰਮ ਵਿੱਚ ਇੱਕ ਵਿਵਸਥਾ ਦੀ ਯੋਜਨਾ ਲਾਗੂ ਕਰਨ ਅਤੇ ਸੋਚ-ਸਮਝ ਕੇ ਫੈਸਲੇ ਲੈਣ ਦੇ ਲਈ ਕਰ ਸਕਦੇ ਹੋ।

ਸਾਲ 2024 ਵਿੱਚ ਹੋਣ ਵਾਲਾ ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਜਾਤਕਾਂ ਨੂੰ ਇਕਾਗਰਚਿੱਤ ਹੋ ਕੇ ਅਤੇ ਨਿਰੰਤਰ ਕੋਸ਼ਿਸ਼ਾਂ ਦੇ ਦੁਆਰਾ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਮੌਕਾ ਦੇਵੇਗਾ। ਨਾਲ ਹੀ ਕਾਰਜਾਂ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਰਸਤੇ ਵਿੱਚ ਵੀ ਤੁਸੀਂ ਅੱਗੇ ਵਧੋਗੇ।

ਲਾਲ ਗ੍ਰਹਿ ਦੇ ਨਾਮ ਨਾਲ ਪ੍ਰਸਿੱਧ ਮੰਗਲ ਦਾ ਗੋਚਰ ਸਭ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ। ਇਸ ਦੇ ਨਤੀਜੇ ਵੱਜੋਂ ਹਰ ਵਿਅਕਤੀ ਦੇ ਜੀਵਨ ਦੇ ਹਰ ਖੇਤਰ ਵਿੱਚ ਇਸ ਰਾਸ਼ੀ ਪਰਿਵਰਤਨ ਦਾ ਅਸਰ ਦੇਖਣ ਨੂੰ ਮਿਲੇਗਾ।

ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਮੰਗਲ ਗੋਚਰ ਸਾਡੇ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰੇਗਾ, ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਦੇ ਲਈ, ਜਿਨ੍ਹਾਂ ਦੀ ਕੁੰਡਲੀ ਵਿੱਚ ਮੰਗਲ ਦੀ ਸਥਿਤੀ ਮਜ਼ਬੂਤ ਹੈ। ਅਜਿਹੇ ਵਿੱਚ ਉਹ ਇਸ ਅਵਧੀ ਦੇ ਦੌਰਾਨ ਊਰਜਾਵਾਨ, ਆਤਮ ਪ੍ਰੇਰਿਤ ਅਤੇ ਦ੍ਰਿੜ ਦਿਖਣਗੇ। ਨਾਲ ਹੀ ਤੁਸੀਂ ਇਸ ਸਮੇਂ ਦੇ ਦੌਰਾਨ ਆਪਣੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਜੋਖਿਮ ਲੈਣ ਤੋਂ ਵੀ ਪਿੱਛੇ ਨਹੀਂ ਹਟੋਗੇ।

ਹਾਲਾਂਕਿ ਤੁਹਾਡੇ ਲਈ ਇਹ ਜ਼ਰੂਰੀ ਹੋਵੇਗਾ ਕਿ ਤੁਸੀਂ ਇਸ ਅਵਧੀ ਦਾ ਉਪਯੋਗ ਸੋਚ-ਸਮਝ ਕੇ ਕਰੋ। ਮੰਗਲ ਗ੍ਰਹਿ ਦਾ ਸਬੰਧ ਗੁੱਸੇ ਅਤੇ ਆਕਰਾਮਕਤਾ ਨਾਲ ਵੀ ਮੰਨਿਆ ਗਿਆ ਹੈ। ਅਜਿਹੇ ਵਿੱਚ, ਤੁਸੀਂ ਜੋ ਵੀ ਕੰਮ ਕਰੋ, ਬਹੁਤ ਹੀ ਸੋਚ ਸਮਝ ਕੇ ਕਰੋ। ਜੇਕਰ ਤੁਸੀਂ ਮੰਗਲ ਗੋਚਰ ਦੀ ਊਰਜਾ ਦਾ ਇਸਤੇਮਾਲ ਸਕਾਰਾਤਮਕ ਰੂਪ ਨਾਲ ਕਰੋਗੇ, ਤਾਂ ਤੁਸੀਂ ਕੁਝ ਵੱਡੀਆਂ ਉਪਲਬਧੀਆਂ ਆਪਣੇ ਨਾਮ ਕਰਨ ਦੇ ਕਾਬਿਲ ਹੋਵੋਗੇ। ਵੈਦਿਕ ਜੋਤਿਸ਼ ਦੇ ਅਨੁਸਾਰ ਮੰਗਲ ਮਕਰ ਰਾਸ਼ੀ ਵਿੱਚ ਉੱਚ ਦਾ ਹੁੰਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਜਾਤਕ ਨੂੰ ਅਨੁਕੂਲ ਨਤੀਜੇ ਦਿੰਦਾ ਹੈ। ਦੱਸ ਦੇਈਏ ਕਿ ਮੰਗਲ ਅਤੇ ਮਕਰ ਰਾਸ਼ੀ ਦਾ ਸੁਆਮੀ ਸ਼ਨੀ ਇੱਕ-ਦੂਜੇ ਦੇ ਪ੍ਰਤੀ ਦੁਸ਼ਮਣੀ ਦੀ ਭਾਵਨਾ ਰੱਖਦੇ ਹਨ।

ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਭਾਵਨਾਤਮਕ ਰੂਪ ਤੋਂ ਸੰਤੁਸ਼ਟੀ ਪ੍ਰਾਪਤ ਕਰਨਾ ਤੁਹਾਡੇ ਲਈ ਇੱਕ ਚੁਣੌਤੀ ਬਣ ਕੇ ਉੱਭਰ ਸਕਦਾ ਹੈ। ਇਹਨਾਂ ਲੋਕਾਂ ਵਿੱਚ ਸਬਰ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ ਅਤੇ ਨਾਲ ਹੀ ਇਹਨਾਂ ਨੂੰ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਇਹ ਅਵਧੀ ਤੁਹਾਡੇ ਧੀਰਜ ਦੀ ਪ੍ਰੀਖਿਆ ਲਵੇਗੀ ਅਤੇ ਸਖਤ ਮਿਹਨਤ ਅਤੇ ਲਗਾਤਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਨਤੀਜੇ ਦੇਰ ਨਾਲ ਮਿਲ ਸਕਦੇ ਹਨ। ਦੱਸ ਦੇਈਏ ਕਿ ਮੰਗਲ ਗੋਚਰ ਦਾ ਇਹ ਸਮਾਂ ਤੁਹਾਡੇ ਲਈ ਨਵੀਂਆਂ ਚੀਜ਼ਾਂ ਅਜ਼ਮਾਉਂਦੇ ਰਹਿਣ ਅਤੇ ਜਿੱਤ ਪ੍ਰਾਪਤ ਕਰਨ ਦਾ ਸਮਾਂ ਹੋਵੇਗਾ। ਅਜਿਹੇ ਵਿੱਚ ਸਮਰਪਿਤ ਹੋ ਕੇ ਕੰਮ ਕਰਨਾ ਤੁਹਾਡੇ ਲਈ ਸਫਲਤਾ ਲੈ ਕੇ ਆ ਸਕਦਾ ਹੈ।

To Read in English Click Here: Mars Transit In Capricorn (5 Feb 2024)

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ

ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਤੁਹਾਡੇ ਵਿਅਕਤਿੱਤਵ ਦੇ ਪਹਿਲੇ ਘਰ ਅਤੇ ਅਚਾਨਕ ਤੋਂ ਹੋਣ ਵਾਲੇ ਲਾਭ ਅਤੇ ਹਾਨੀ ਦੇ ਘਰ ਯਾਨੀ ਕਿ ਅੱਠਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ ਅਤੇ ਕੁੰਡਲੀ ਵਿੱਚ ਦਸਵਾਂ ਘਰ ਨਾਮ ਅਤੇ ਪ੍ਰਸਿੱਧੀ ਦਾ ਹੁੰਦਾ ਹੈ। ਇਹ ਤੁਹਾਡੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਲੈ ਕੇ ਆਵੇਗਾ ਅਤੇ ਤੁਹਾਨੂੰ ਇਸ ਅਵਧੀ ਦੇ ਦੌਰਾਨ ਲਾਭ ਹੋਵੇਗਾ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਖੁਸ਼ਹਾਲੀ ਵਿੱਚ ਵਾਧੇ ਵੱਲ ਇਸ਼ਾਰਾ ਕਰ ਰਿਹਾ ਹੈ, ਜਿਸ ਦੇ ਚਲਦੇ ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਜਾਂ ਫੇਰ ਤੁਹਾਨੂੰ ਪ੍ਰਾਪਰਟੀ ਆਦਿ ਪ੍ਰਾਪਤ ਹੋ ਸਕਦੀ ਹੈ। ਇਸ ਅਵਧੀ ਵਿੱਚ ਤੁਸੀਂ ਅਨੁਸ਼ਾਸਿਤ ਰਹੋਗੇ ਅਤੇ ਯੋਜਨਾਵਾਂ ਨੂੰ ਬਣਾਉਂਦੇ ਹੋਏ ਸਖਤ ਮਿਹਨਤ ਵੀ ਕਰੋਗੇ, ਜਿਸ ਨੂੰ ਮੇਖ਼ ਰਾਸ਼ੀ ਦੇ ਅੰਦਰ ਦੇਖੇ ਜਾਣ ਵਾਲੇ ਪ੍ਰਤੀਨਿਧਤਾ ਦੇ ਗੁਣ ਦਾ ਸਾਥ ਮਿਲੇਗਾ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਪੇਸ਼ੇਵਰ ਜੀਵਨ ਵਿੱਚ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ, ਜਿਸ ਨਾਲ ਤੁਹਾਨੂੰ ਪ੍ਰਸ਼ੰਸਾ ਦੇ ਨਾਲ-ਨਾਲ ਲਾਭ ਵੀ ਪ੍ਰਾਪਤ ਹੋਵੇਗਾ। ਕਰੀਅਰ ਦੇ ਖੇਤਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਤੁਸੀਂ ਡੱਟ ਕੇ ਸਾਹਮਣਾ ਕਰੋਗੇ, ਜਿਸ ਨਾਲ ਤਰੱਕੀ ਦਾ ਰਸਤਾ ਮਜ਼ਬੂਤ ਹੋਵੇਗਾ।

ਮਕਰ ਰਾਸ਼ੀ ਦਾ ਸਬੰਧ ਜ਼ਿੰਮੇਦਾਰੀਆਂ ਅਤੇ ਅਧਿਕਾਰਾਂ ਨਾਲ ਵੀ ਹੈ। ਇਸ ਦੇ ਨਤੀਜੇ ਵਜੋਂ ਮੇਖ਼ ਰਾਸ਼ੀ ਵਾਲੇ ਮੰਗਲ ਗੋਚਰ ਦੇ ਦੌਰਾਨ ਮਿਲੀਆਂ ਹੋਈਆਂ ਮਹੱਤਵਪੂਰਣ ਜ਼ਿੰਮੇਦਾਰੀਆਂ ਨੂੰ ਨਿਭਾਉਂਦੇ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹਨਾਂ ਲੋਕਾਂ ਨੂੰ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਯੋਜਨਾ ਬਣਾ ਕੇ ਚੱਲਣਾ ਪਵੇਗਾ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ, ਪਰ ਫੇਰ ਵੀ ਤੁਸੀਂ ਅਸੰਤੁਸ਼ਟ ਰਹਿ ਸਕਦੇ ਹੋ। ਸਫਲਤਾ ਅਤੇ ਟੀਚਿਆਂ ਨੂੰ ਪੂਰਾ ਕਰਨ ਦੀ ਇੱਛਾ ਤੁਹਾਨੂੰ ਸ਼ਿਖਰ ਉੱਤੇ ਪਹੁੰਚਣ ਲਈ ਪ੍ਰੇਰਿਤ ਕਰੇਗੀ। ਨਿੱਜੀ ਜੀਵਨ ਬਾਰੇ ਗੱਲ ਕਰੀਏ ਤਾਂ ਮੰਗਲ ਗੋਚਰ ਦੀ ਅਵਧੀ ਦੇ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਆਪਸੀ ਤਾਲਮੇਲ ਅਤੇ ਸਾਂਝ ਬਣਾ ਕੇ ਰੱਖੋਗੇ। ਤੁਸੀਂ ਦੋਵੇਂ ਕਿਤੇ ਬਾਹਰ ਘੁੰਮਣ ਵੀ ਜਾ ਸਕਦੇ ਹੋ। ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਇਹਨਾਂ ਲੋਕਾਂ ਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਇਹਨਾਂ ਨੂੰ ਥਕਾਵਟ ਮਹਿਸੂਸ ਹੋ ਸਕਦੀ ਹੈ।

ਉਪਾਅ: ਹਰ ਰੋਜ਼ ਹਨੂੰਮਾਨ ਚਾਲੀਸਾ ਦਾ ਜਾਪ ਕਰੋ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੀ ਕੁੰਡਲੀ ਵਿੱਚ ਮੰਗਲ ਤੁਹਾਡੇ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਸੱਤਵਾਂ ਘਰ ਵਿਆਹ ਅਤੇ ਵਪਾਰਕ ਸਾਂਝੇਦਾਰੀ ਅਤੇ ਬਾਰ੍ਹਵਾਂ ਘਰ ਮੋਕਸ਼, ਖਰਚਿਆਂ ਅਤੇ ਵਿਦੇਸ਼ ਆਦਿ ਦਾ ਹੁੰਦਾ ਹੈ, ਜਦ ਕਿ ਨੌਵਾਂ ਘਰ ਧਰਮ, ਲੰਬੀ ਦੂਰੀ ਦੀਆਂ ਯਾਤਰਾਵਾਂ ਅਤੇ ਜੀਵਨ ਦੇ ਮੁੱਲਾਂ ਦਾ ਹੁੰਦਾ ਹੈ। ਅਜਿਹੇ ਵਿੱਚ ਤੁਹਾਨੂੰ ਕਿਸਮਤ ਅਤੇ ਅਧਿਆਤਮ ਦੇ ਖੇਤਰ ਵਿੱਚ ਅਨੁਕੂਲ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਉਸ ਸਮੇਂ ਤੁਸੀਂ ਆਰਥਿਕ ਰੂਪ ਤੋਂ ਖੁਸ਼ਹਾਲ ਹੋਵੋਗੇ, ਜਿਸ ਦੇ ਚਲਦੇ ਤੁਹਾਡੇ ਧਨ ਅਤੇ ਮਾਣ-ਸਨਮਾਨ ਵਿੱਚ ਵੀ ਵਾਧਾ ਹੋਵੇਗਾ। ਨਾਲ ਹੀ ਇਹਨਾਂ ਲੋਕਾਂ ਨੂੰ ਵਪਾਰ ਵਿੱਚ ਵੀ ਸਫਲਤਾ ਮਿਲੇਗੀ।

ਜਿਵੇਂ ਕਿ ਬ੍ਰਿਸ਼ਭ ਅਤੇ ਮਕਰ ਦੋਵੇਂ ਹੀ ਪ੍ਰਿਥਵੀ ਤੱਤ ਦੀਆਂ ਰਾਸ਼ੀਆਂ ਹਨ, ਉਸ ਦੇ ਨਤੀਜੇ ਵਜੋਂ ਬ੍ਰਿਸ਼ਭ ਰਾਸ਼ੀ ਦੇ ਜਾਤਕ ਜੀਵਨ ਦੇ ਵੱਡੇ ਫੈਸਲੇ ਸੋਚ-ਸਮਝ ਕੇ ਲੈਣਗੇ। ਇਸ ਤਰ੍ਹਾਂ ਬ੍ਰਿਸ਼ਭ ਰਾਸ਼ੀ ਵਾਲੇ ਕੁਝ ਅਜਿਹੇ ਫੈਸਲੇ ਵੀ ਲੈ ਸਕਦੇ ਹਨ, ਜਿਨ੍ਹਾਂ ਦਾ ਲਾਭ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਹੋਵੇਗਾ।

ਕਰੀਅਰ ਦੇ ਲਿਹਾਜ਼ ਤੋਂ ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਕਈ ਸੁਨਹਿਰੇ ਮੌਕੇ ਲੈ ਕੇ ਆ ਸਕਦਾ ਹੈ। ਤੁਹਾਨੂੰ ਲੰਬੇ ਦੂਰੀ ਦੀ ਯਾਤਰਾ ਲਈ ਜਾਣਾ ਪੈ ਸਕਦਾ ਹੈ। ਇਹ ਯਾਤਰਾ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦਾ ਕੰਮ ਕਰੇਗੀ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪਰ ਤੁਸੀਂ ਆਪਣੇ ਦ੍ਰਿੜ ਨਿਸ਼ਚੇ ਅਤੇ ਕੋਸ਼ਿਸ਼ਾਂ ਦੇ ਦਮ ‘ਤੇ ਆਪਣੀਆਂ ਪਰੇਸ਼ਾਨੀਆਂ ਤੋਂ ਬਾਹਰ ਆਓਣ ਵਿੱਚ ਸਫਲ ਹੋਵੋਗੇ।

ਨਿੱਜੀ ਜੀਵਨ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਤੁਹਾਡੇ ਲਈ ਔਸਤ ਰਹੇਗਾ, ਕਿਉਂਕਿ ਇਸ ਦੌਰਾਨ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਗਲਤਫਹਿਮੀਆਂ ਬਣ ਸਕਦੀਆਂ ਹਨ। ਅਜਿਹੇ ਵਿੱਚ ਤੁਹਾਨੂੰ ਆਪਣੇ ਰਿਸ਼ਤੇ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਇੱਕ-ਦੂਜੇ ਨਾਲ ਖੁੱਲ ਕੇ ਗੱਲ ਕਰੋ ਤਾਂ ਕਿ ਆਪਸੀ ਸਮਝ ਮਜ਼ਬੂਤ ਹੋ ਸਕੇ। ਇਸ ਗੋਚਰ ਦੇ ਦੌਰਾਨ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਨੂੰ ਤਰਜੀਹ ਦੇਣੀ ਪਵੇਗੀ। ਸਰੀਰਿਕ ਅਤੇ ਮਾਨਸਿਕ ਸਿਹਤ ਨੂੰ ਚੰਗਾ ਬਣਾ ਕੇ ਰੱਖਣ ਦੇ ਲਈ ਸੰਤੁਲਿਤ ਭੋਜਨ ਦਾ ਸੇਵਨ ਅਤੇ ਨਿਯਮਿਤ ਰੂਪ ਤੋਂ ਕਸਰਤ ਕਰੋ। ਨਾਲ ਹੀ ਯੋਗ ਅਤੇ ਮੈਡੀਟੇਸ਼ਨ ਆਦਿ ਕਰਨਾ ਵੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗਾ।

ਉਪਾਅ: ਹਰ ਮੰਗਲਵਾਰ ਨੂੰ ਹਨੂੰਮਾਨ ਜੀ ਦੇ ਮੰਦਿਰ ਜਾਓ ਅਤੇ ਨਾਰੰਗੀ ਸਿੰਦੂਰ ਚੜ੍ਹਾਓ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਮਹਾਰਾਜ ਤੁਹਾਡੇ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਛੇਵਾਂ ਘਰ ਕਰਜ਼ਾ, ਬਿਮਾਰੀ ਅਤੇ ਦੁਸ਼ਮਣ ਅਤੇ ਗਿਆਰ੍ਹਵਾਂ ਘਰ ਲਾਭ ਅਤੇ ਇੱਛਾਵਾਂ ਨੂੰ ਦਰਸਾਉਂਦਾ ਹੈ। ਜਦ ਕਿ ਅੱਠਵੇਂ ਘਰ ਵਿੱਚ ਮੰਗਲ ਦਾ ਗੋਚਰ ਪੇਸ਼ੇਵਰ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਰਿਸ਼ਤਿਆਂ ਵਿੱਚ ਆਉਣ ਵਾਲੇ ਉਤਾਰ-ਚੜ੍ਹਾਅ ਵੱਲ ਸੰਕੇਤ ਕਰ ਰਿਹਾ ਹੈ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਅਚਾਨਕ ਤੋਂ ਹੋਣ ਵਾਲੇ ਲਾਭ ਅਤੇ ਹਾਨੀਆ ਦੇ ਲਈ ਤਿਆਰ ਰਹਿਣਾ ਪਵੇਗਾ। ਇਹਨਾਂ ਸਭ ਪਰੇਸ਼ਾਨੀਆਂ ਤੋਂ ਬਾਅਦ ਵੀ ਤੁਹਾਨੂੰ ਆਰਥਿਕ ਜੀਵਨ ਵਿੱਚ ਸਥਿਰਤਾ ਪ੍ਰਾਪਤ ਹੋਵੇਗੀ।

ਹਾਲਾਂਕਿ ਮੰਗਲ ਗੋਚਰ ਦੀ ਅਵਧੀ ਦੇ ਦੌਰਾਨ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਹਾਲਾਤਾਂ ਨਾਲ ਨਿਪਟਣ ਦੇ ਲਈ ਤੁਹਾਨੂੰ ਸਰੀਰਿਕ ਅਤੇ ਮਾਨਸਿਕ ਰੂਪ ਤੋਂ ਮਜ਼ਬੂਤ ਹੋਣਾ ਪਵੇਗਾ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਇਸ ਸਮੇਂ ਪੇਸ਼ੇਵਰ ਜੀਵਨ ਵਿੱਚ ਜ਼ਰਾ ਵੀ ਲਾਪਰਵਾਹੀ ਵਰਤਣਾ ਤੁਹਾਨੂੰ ਕਾਨੂੰਨੀ ਸਮੱਸਿਆਵਾਂ ਵਿੱਚ ਫਸਾ ਸਕਦਾ ਹੈ। ਇਸ ਲਈ ਇਹਨਾਂ ਸਭ ਤੋਂ ਬਚਣ ਦੇ ਲਈ ਮਨ ਲਗਾ ਕੇ ਕੰਮ ਕਰੋ।

ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ। ਤੁਹਾਡੇ ਲਈ ਯੋਗ ਅਤੇ ਮੈਡੀਟੇਸ਼ਨ ਫਾਇਦੇਮੰਦ ਸਾਬਿਤ ਹੋਵੇਗਾ, ਕਿਉਂਕਿ ਸਿਹਤ ਸਬੰਧੀ ਸਮੱਸਿਆਵਾਂ ਦੇ ਕਾਰਣ ਤੁਸੀਂ ਤਣਾਅ ਵਿੱਚ ਨਜ਼ਰ ਆ ਸਕਦੇ ਹੋ। ਮਕਰ ਰਾਸ਼ੀ ਦੀ ਊਰਜਾ ਦੇ ਨਾਲ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਅਤੇ ਫਿੱਟ ਬਣਾ ਸਕੋਗੇ। ਧਨ ਨਾਲ ਜੁੜੇ ਮਾਮਲਿਆਂ ਵਿੱਚ ਤੁਹਾਨੂੰ ਧੀਰਜ ਨਾਲ ਕੰਮ ਲੈਣਾ ਪਵੇਗਾ। ਨਿਵੇਸ਼ ਕਰਦੇ ਸਮੇਂ ਵੀ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ।

ਉਪਾਅ: ਘਰ ਦੇ ਬਾਹਰ ਅਨਾਰ ਦਾ ਬੂਟਾ ਲਗਾਓ ।

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਵਾਲਿਆਂ ਦੇ ਲਈ ਮੰਗਲ ਮਹਾਰਾਜ ਤੁਹਾਡੇ ਪ੍ਰੇਮ, ਰੋਮਾਂਸ ਅਤੇ ਸੰਤਾਨ ਦੇ ਘਰ ਅਰਥਾਤ ਪੰਜਵੇਂ ਘਰ ਅਤੇ ਕਰੀਅਰ ਅਤੇ ਲੋਕਪ੍ਰਿਅਤਾ ਦੇ ਘਰ ਅਰਥਾਤ ਦਸਵੇਂ ਘਰ ਦਾ ਸੁਆਮੀ ਹੈ। ਹੁਣ ਮੰਗਲ ਗੋਚਰ ਕਰ ਕੇ ਤੁਹਾਡੇ ਵਿਆਹ ਅਤੇ ਸਾਂਝੇਦਾਰੀ ਦੇ ਘਰ ਯਾਨੀ ਕਿ ਸੱਤਵੇਂ ਘਰ ਵਿੱਚ ਜਾ ਰਿਹਾ ਹੈ। ਅਜਿਹੇ ਵਿੱਚ ਤੁਹਾਡਾ ਰਿਸ਼ਤਾ ਸਕਾਰਾਤਮਕ ਤਰੀਕੇ ਤੋਂ ਅੱਗੇ ਵਧੇਗਾ ਅਤੇ ਇਹ ਸਮਾਂ ਜੀਵਨਸਾਥੀ ਦੇ ਨਾਲ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਲਈ ਅਨੁਕੂਲ ਰਹੇਗਾ।

ਹਾਲਾਂਕਿ ਜਾਤਕਾਂ ਨੂੰ ਕਰੀਅਰ ਦੇ ਖੇਤਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨ੍ਹਾਂ ਤੋਂ ਬਾਹਰ ਆਉਣ ਦੇ ਲਈ ਸਾਵਧਾਨੀ ਵਰਤਣੀ ਪਵੇਗੀ। ਕਾਰਜ ਖੇਤਰ ਵਿੱਚ ਵਿਵਾਦਾਂ ਤੋਂ ਅਤੇ ਸਹਿਕਰਮੀਆਂ ਨਾਲ ਬਹਿਸ ਵਿੱਚ ਪੈਣ ਤੋਂ ਬਚਣ ਦੀ ਕੋਸ਼ਿਸ਼ ਕਰੋ। ਇਸ ਦੌਰਾਨ ਆਫਿਸ ਵਿੱਚ ਚੰਗੇ ਸਬੰਧ ਬਣਾ ਕੇ ਰੱਖੋ। ਤੁਹਾਨੂੰ ਦੱਸ ਦੇਈਏ ਕਿ ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਨੂੰ ਪੇਸ਼ੇਵਰ ਜੀਵਨ ਵਿੱਚ ਅਨੁਸ਼ਾਸਿਤ ਬਣਾਉਣ ਦਾ ਕੰਮ ਕਰ ਸਕਦਾ ਹੈ। ਇਹ ਜਾਤਕ ਆਪਣੇ ਟੀਚਿਆਂ ਅਤੇ ਦ੍ਰਿੜ ਸੰਕਲਪ ਦੇ ਨਾਲ ਸਮੱਸਿਆਵਾਂ ਤੋਂ ਬਾਹਰ ਆਉਣ ਦੇ ਕਾਬਿਲ ਬਣਨਗੇ।

ਇਸ ਗੋਚਰ ਦੀ ਅਵਧੀ ਦੇ ਦੌਰਾਨ ਤੁਸੀਂ ਆਰਥਿਕ ਪੱਖ ਤੋਂ ਯੋਜਨਾ ਬਣਾ ਕੇ ਚੱਲੋ। ਇਹ ਸਮਾਂ ਧਨ ਨਾਲ ਜੁੜੇ ਟੀਚੇ ਸਥਾਪਿਤ ਕਰਨ, ਬਜਟ ਬਣਾਉਣ, ਵਿੱਤੀ ਸਥਿਰਤਾ ਪ੍ਰਾਪਤ ਕਰਨ ਨਾਲ ਸਬੰਧਤ ਫੈਸਲੇ ਲੈਣ ਲਈ ਸਹੀ ਹੋਵੇਗਾ। ਪਰ ਜਲਦਬਾਜ਼ੀ ਵਿੱਚ ਕੋਈ ਫੈਸਲੇ ਨਾ ਲਵੋ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਜੇਕਰ ਤੁਸੀਂ ਕਿਸੇ ਦੇ ਸਾਹਮਣੇ ਆਪਣੇ ਮਨ ਦੀ ਗੱਲ ਰੱਖਣਾ ਚਾਹੁੰਦੇ ਹੋ, ਤਾਂ ਸੋਚ-ਸਮਝ ਕੇ ਰੱਖੋ। ਬੇਕਾਰ ਦੀਆਂ ਗੱਲਾਂ ਤੋਂ ਹੋਣ ਵਾਲੇ ਤਣਾਅ ਤੋਂ ਬਚੋ ਅਤੇ ਦੂਜਿਆਂ ਦੇ ਪ੍ਰਤੀ ਸਕਾਰਾਤਮਕ ਰਵੱਈਆ ਰੱਖੋ। ਤੁਹਾਨੂੰ ਜੀਵਨ ਵਿੱਚ ਸੰਤੁਲਨ ਕਾਇਮ ਕਰਨ ਦੇ ਲਈ ਆਪਸੀ ਸਮਝ ਅਤੇ ਤਾਲਮੇਲ ਬਣਾ ਕੇ ਰੱਖਣਾ ਪਵੇਗਾ, ਕਿਉਂਕਿ ਇਸ ਗੋਚਰ ਦਾ ਸਭ ਤੋਂ ਜ਼ਿਆਦਾ ਅਸਰ ਸ਼ਾਦੀਸ਼ੁਦਾ ਜੀਵਨ ਉੱਤੇ ਹੀ ਪਵੇਗਾ। ਜੀਵਨਸਾਥੀ ਦੇ ਨਾਲ ਗਲਤਫਹਿਮੀਆਂ ਪੈਦਾ ਹੋਣ ਦੀ ਸੰਭਾਵਨਾ ਹੈ, ਜੋ ਕਿ ਭਵਿੱਖ ਵਿੱਚ ਕਿਸੇ ਵੱਡੇ ਵਿਵਾਦ ਵਿੱਚ ਬਦਲ ਸਕਦੀਆਂ ਹਨ।

ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਪਵੇਗਾ। ਕਿਸੇ ਵੀ ਗੱਲ ਉੱਤੇ ਹੱਦ ਤੋਂ ਜ਼ਿਆਦਾ ਭਾਵੁਕ ਹੋਣ ਤੋਂ ਬਚੋ ਅਤੇ ਇਸ ਦੇ ਲਈ ਯੋਗ ਅਤੇ ਮੈਡੀਟੇਸ਼ਨ ਦਾ ਸਹਾਰਾ ਲਓ, ਜੋ ਕਿ ਤੁਹਾਡੀ ਮਾਨਸਿਕ ਸਿਹਤ ਅਤੇ ਸਰੀਰਕ ਸਿਹਤ ਦੋਵਾਂ ਲਈ ਚੰਗਾ ਰਹੇਗਾ। ਇਸ ਗੋਚਰ ਦੀ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਨਾਲ-ਨਾਲ ਆਪਣੇ ਜੀਵਨਸਾਥੀ ਦੀ ਸਿਹਤ ਵੱਲ ਵੀ ਧਿਆਨ ਦੇਣਾ ਪਵੇਗਾ।

ਉਪਾਅ: ਜੇਕਰ ਸੰਭਵ ਹੋਵੇ ਤਾਂ ਹਰ ਰੋਜ਼ ਕਿਸੇ ਧਾਰਮਿਕ ਸਥਾਨ ‘ਤੇ ਖਾਣਪੀਣ ਦਾ ਸਾਮਾਨ ਵੰਡੋ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਵਾਲਿਆਂ ਦੇ ਲਈ ਮੰਗਲ ਤੁਹਾਡੇ ਚੌਥੇ ਘਰ ਅਤੇ ਨੌਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਕਰਜ਼ੇ, ਦੁਸ਼ਮਣ ਅਤੇ ਬਿਮਾਰੀ ਦੇ ਘਰ ਅਰਥਾਤ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਚੌਥਾ ਘਰ ਮਕਾਨ, ਸੁੱਖ-ਸੁਵਿਧਾਵਾਂ ਅਤੇ ਖੁਸ਼ੀਆਂ ਅਤੇ ਨੌਵਾਂ ਘਰ ਧਰਮ, ਲੰਬੀ ਦੂਰੀ ਦੀ ਯਾਤਰਾ ਅਤੇ ਬਿਮਾਰੀ ਆਦਿ ਦੀ ਪ੍ਰਤੀਨਿਧਿਤਾ ਕਰਦਾ ਹੈ। ਇਸ ਦੇ ਨਤੀਜੇ ਵਜੋਂ ਤੁਹਾਨੂੰ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਕਰੀਅਰ ਵਿੱਚ ਵੀ ਪਰੇਸ਼ਾਨੀਆਂ ਹੋ ਸਕਦੀਆਂ ਹਨ। ਹਾਲਾਂਕਿ ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਜੇਕਰ ਤੁਸੀਂ ਸਮਰਪਿਤ ਅਤੇ ਇਮਾਨਦਾਰ ਹੋ ਕੇ ਕੰਮ ਕਰੋਗੇ ਤਾਂ ਤੁਹਾਨੂੰ ਕਰੀਅਰ ਵਿੱਚ ਸਫਲਤਾ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਕੰਮ ਵਿੱਚ ਕੀਤੀ ਗਈ ਤੁਹਾਡੀ ਮਿਹਨਤ ਬੇਕਾਰ ਨਹੀਂ ਜਾਵੇਗੀ ਅਤੇ ਸੀਨੀਅਰ ਅਧਿਕਾਰੀ ਤੁਹਾਡੀ ਪ੍ਰਸ਼ੰਸਾ ਕਰਣਗੇ। ਇਸ ਦੇ ਨਤੀਜੇ ਵੱਜੋਂ ਦੁਸ਼ਮਣਾਂ ਦੁਆਰਾ ਪੇਸ਼ੇਵਰ ਜੀਵਨ ਵਿੱਚ ਖੜੀਆਂ ਕੀਤੀਆਂ ਗਈਆਂ ਮੁਸੀਬਤਾਂ ਤੋਂ ਤੁਸੀਂ ਆਪਣੀ ਬੁੱਧੀ ਦੇ ਦਮ ਉੱਤੇ ਹੀ ਪਾਰ ਪਾ ਸਕੋਗੇ।

ਮੰਗਲ ਗੋਚਰ ਦੀ ਅਵਧੀ ਦੇ ਦੌਰਾਨ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਵਿੱਚ ਰੁਕਾਵਟਾਂ ਨਾਲ ਜੂਝਣਾ ਪੈ ਸਕਦਾ ਹੈ। ਖਰਚਿਆਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਸਮਾਂ ਉਨ੍ਹਾਂ ਲੋਕਾਂ ਲਈ ਵਧੀਆ ਰਹੇਗਾ, ਜਿਹੜੇ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਜਾ ਰਹੇ ਹਨ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਵਿੱਚ ਤੁਹਾਨੂੰ ਧਨ ਨਾਲ ਜੁੜੇ ਮਾਮਲਿਆਂ ਵਿੱਚ ਸਕਾਰਾਤਮਕ ਬਦਲਾਵ ਦੇਖਣ ਨੂੰ ਮਿਲਣਗੇ, ਕਿਉਂਕਿ ਤੁਹਾਨੂੰ ਕਰਜ਼ੇ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕਰਨ ਵਿੱਚ ਵੀ ਤੁਸੀਂ ਕਾਮਯਾਬ ਹੋ ਸਕਦੇ ਹੋ। ਜੇਕਰ ਮੰਗਲ ਗੋਚਰ ਦੇ ਨਕਾਰਾਤਮਕ ਪੱਖ ਬਾਰੇ ਗੱਲ ਕਰੀਏ ਤਾਂ ਸਿੰਘ ਰਾਸ਼ੀ ਦੇ ਸ਼ਾਦੀਸ਼ੁਦਾ ਜਾਤਕਾਂ ਨੂੰ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੇ ਜੀਵਨਸਾਥੀ ਦੇ ਨਾਲ ਚੰਗਾ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰੋ।

ਉਪਾਅ: ਕਿਸੇ ਜ਼ਰੂਰਤਮੰਦ ਨੂੰ ਤਾਂਬੇ ਤੋਂ ਬਣੀ ਹੋਈ ਕੋਈ ਚੀਜ਼ ਦਾਨ ਦਿਓ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਮਹਾਰਾਜ ਤੁਹਾਡੇ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਹੁਣ ਇਹ ਪ੍ਰੇਮ, ਰੋਮਾਂਸ, ਬੱਚੇ ਅਤੇ ਸੱਟੇਬਾਜ਼ੀ ਦੇ ਘਰ ਅਰਥਾਤ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਦੱਸ ਦੇਈਏ ਕਿ ਕੁੰਡਲੀ ਵਿੱਚ ਤੀਜਾ ਘਰ ਭੈਣਾਂ-ਭਰਾਵਾਂ ਅਤੇ ਛੋਟੀ ਦੂਰੀ ਦੀਆਂ ਯਾਤਰਾਵਾਂ ਦਾ ਅਤੇ ਅੱਠਵਾਂ ਘਰ ਅਚਾਨਕ ਤੋਂ ਹੋਣ ਵਾਲੇ ਲਾਭ/ਹਾਨੀ ਨੂੰ ਦਰਸਾਉਂਦਾ ਹੈ। ਇਸ ਦੇ ਨਤੀਜੇ ਵੱਜੋਂ ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਪੇਸ਼ੇਵਰ ਜੀਵਨ ਵਿੱਚ ਔਸਤ ਰੂਪ ਤੋਂ ਤਰੱਕੀ ਪ੍ਰਾਪਤ ਹੋ ਸਕਦੀ ਹੈ। ਇਸ ਸਮੇਂ ਕਰੀਅਰ ਦੇ ਖੇਤਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਪਾਰ ਪਾਉਣ ਦੇ ਲਈ ਤੁਹਾਨੂੰ ਸਮਰਪਿਤ ਹੋ ਕੇ ਸਖਤ ਮਿਹਨਤ ਕਰਨੀ ਪਵੇਗੀ। ਜੇਕਰ ਤੁਸੀਂ ਨੌਕਰੀ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਇੱਛੁਕ ਹੋ, ਤਾਂ ਕਾਰਜ ਖੇਤਰ ਵਿੱਚ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਚੰਗੇ ਸਬੰਧ ਬਣਾ ਕੇ ਰੱਖਣੇ ਪੈਣਗੇ। ਇਸ ਦੌਰਾਨ ਤੁਹਾਨੂੰ ਆਪਣੀਆਂ ਸਭ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਤੁਹਾਡੇ ਪ੍ਰਮੋਸ਼ਨ ਜਾਂ ਵੇਤਨ ਵਿੱਚ ਵਾਧੇ ਵਿੱਚ ਦੇਰ ਹੋ ਸਕਦੀ ਹੈ। ਮਕਰ ਰਾਸ਼ੀ ਵਿੱਚ ਮੰਗਲ ਗ੍ਰਹਿ ਦੀ ਮੌਜੂਦਗੀ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਅਨੁਸ਼ਾਸਿਤ ਅਤੇ ਊਰਜਾਵਾਨ ਬਣਾਉਣ ਦਾ ਕੰਮ ਕਰੇਗੀ। ਇਸ ਦੌਰਾਨ ਤੁਹਾਨੂੰ ਆਪਣੇ ਰਿਸ਼ਤਿਆਂ ਵੱਲ ਧਿਆਨ ਦੇਣਾ ਪਵੇਗਾ। ਤੁਹਾਡੇ ਸ਼ਾਦੀਸ਼ੁਦਾ ਰਿਸ਼ਤੇ ਵਿੱਚ ਦੋਹਾਂ ਵਿੱਚ ਆਪਸੀ ਤਾਲਮੇਲ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਰਿਸ਼ਤੇ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਤਣਾਅਪੂਰਣ ਹੋ ਸਕਦਾ ਹੈ। ਬੱਚਿਆਂ ਦੇ ਵਿਕਾਸ ਦੇ ਲਈ ਵੀ ਇਹ ਸਮਾਂ ਔਸਤ ਰਹਿਣ ਦੀ ਸੰਭਾਵਨਾ ਹੈ।

ਮੰਗਲ ਦਾ ਗੋਚਰ ਤੁਹਾਡੇ ਪ੍ਰੇਮ ਜੀਵਨ ਨੂੰ ਪ੍ਰਭਾਵਿਤ ਕਰੇਗਾ। ਇਸ ਦੇ ਨਤੀਜੇ ਵੱਜੋਂ ਤੁਹਾਨੂੰ ਰਿਸ਼ਤੇ ਵਿੱਚ ਸਮੱਸਿਆਵਾਂ ਅਤੇ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਰੀਅਰ ਵਿੱਚ ਵੀ ਰੁਕਾਵਟਾਂ ਆ ਸਕਦੀਆਂ ਹਨ, ਜਿਸ ਦੇ ਚਲਦੇ ਤੁਹਾਡਾ ਸਹਿਕਰਮੀਆਂ ਨਾਲ ਮਤਭੇਦ ਹੋ ਸਕਦਾ ਹੈ। ਆਰਥਿਕ ਲਿਹਾਜ਼ ਤੋਂ ਦੇਖੀਏ ਤਾਂ ਜੇਕਰ ਤੁਸੀਂ ਕੋਈ ਜੋਖਿਮ ਭਰਿਆ ਨਿਵੇਸ਼ ਕਰਨ ਜਾ ਰਹੇ ਹੋ, ਤਾਂ ਤੁਹਾਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਅਵਧੀ ਦੇ ਦੌਰਾਨ ਤੁਸੀਂ ਪੈਸੇ ਨਾਲ ਜੁੜੇ ਵਿੱਤੀ ਟੀਚੇ ਸਥਾਪਿਤ ਕਰਨ ਦੇ ਨਾਲ-ਨਾਲ ਬਜਟ ਤਿਆਰ ਕਰ ਸਕਦੇ ਹੋ। ਕਰੀਅਰ ਅਤੇ ਪੈਸੇ ਸਬੰਧੀ ਫੈਸਲੇ ਬਹੁਤ ਸੋਚ-ਵਿਚਾਰ ਕੇ ਕਰੋ।

ਸਿਹਤ ਬਾਰੇ ਗੱਲ ਕਰੀਏ ਤਾਂ ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਪਰ ਫੇਰ ਵੀ ਤੁਹਾਨੂੰ ਆਪਣੀ ਵਿਅਸਤ ਜੀਵਨ ਸ਼ੈਲੀ ਦੇ ਦੌਰਾਨ ਆਪਣੇ-ਆਪ ਨੂੰ ਥੋੜਾ ਜਿਹਾ ਆਰਾਮ ਵੀ ਦੇਣਾ ਚਾਹੀਦਾ ਹੈ। ਨਿਯਮਿਤ ਰੂਪ ਨਾਲ ਕਸਰਤ ਕਰਨਾ, ਸੰਤੁਲਿਤ ਭੋਜਨ ਕਰਨਾ ਅਤੇ ਚੰਗੀ ਨੀਂਦ ਲੈਣਾ ਤੁਹਾਡੀ ਸਿਹਤ ਨੂੰ ਚੰਗਾ ਬਣਾ ਕੇ ਰੱਖਣ ਵਿੱਚ ਸਹਾਇਕ ਸਿੱਧ ਹੋਵੇਗਾ। ਤਣਾਅ ਤੋਂ ਬਚਣ ਦੀ ਕੋਸ਼ਿਸ਼ ਕਰੋ।

ਉਪਾਅ: ਇਨ੍ਹਾਂ ਜਾਤਕਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ।

ਕੰਨਿਆ ਹਫਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਮੌਜੂਦਰਾਜ ਯੋਗ ਦੀ ਪੂਰੀ ਜਾਣਕਾਰੀ ਪ੍ਰਾਪਤ ਕਰੋ

ਤੁਲਾ ਰਾਸ਼ੀ

ਤੁਲਾ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਮੰਗਲ ਦੇਵ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ, ਜੋ ਕਿ ਮਾਂ, ਪ੍ਰਾਪਰਟੀ ਵਾਹਨ ਅਤੇ ਘਰ ਆਦਿ ਦੀ ਪ੍ਰਤਿਨਿਧਤਾ ਕਰਦਾ ਹੈ। ਕੁੰਡਲੀ ਵਿੱਚ ਦੂਜਾ ਘਰ ਪਰਿਵਾਰ, ਧਨ, ਖੁਸ਼ਹਾਲੀ ਅਤੇ ਬਾਣੀ ਅਤੇ ਸੱਤਵਾਂ ਘਰ ਵਿਆਹ ਅਤੇ ਪਾਰਟਨਰਸ਼ਿਪ ਨੂੰ ਦਰਸਾਉਂਦਾ ਹੈ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਨਤੀਜੇ ਵੱਜੋਂ ਤੁਹਾਨੂੰ ਰਿਸ਼ਤੇ ਵਿੱਚ ਕੁਝ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ। ਤੁਹਾਡੇ ਦੋਹਾਂ ਵਿਚਕਾਰ ਆਪਸੀ ਤਾਲਮੇਲ ਦੀ ਕਮੀ ਰਿਸ਼ਤੇ ਨੂੰ ਵਿਗਾੜਨ ਦਾ ਕੰਮ ਕਰ ਸਕਦੀ ਹੈ, ਜਿਸ ਦਾ ਅਸਰ ਜੀਵਨ ਦੇ ਹੋਰ ਰਿਸ਼ਤਿਆਂ ਜਿਵੇਂ ਕਿ ਪਰਿਵਾਰ, ਦੋਸਤਾਂ ਅਤੇ ਰਿਸ਼ਤੇਦਾਰਾਂ ਆਦਿ ਉੱਤੇ ਵੀ ਦਿਖ ਸਕਦਾ ਹੈ। ਇਸ ਕਾਰਣ ਇਹਨਾਂ ਲੋਕਾਂ ਦੇ ਨਾਲ ਵਿਵਾਦ ਹੋਣ ਦੀ ਸੰਭਾਵਨਾ ਹੈ। ਇਸ ਲਈ ਆਪਣੇ ਜੀਵਨਸਾਥੀ ਦੇ ਨਾਲ ਗੱਲਬਾਤ ਕਰਦੇ ਸਮੇਂ ਆਪਣੇ-ਆਪ ਨੂੰ ਸ਼ਾਂਤ ਰੱਖੋ।

ਕਰੀਅਰ ਬਾਰੇ ਗੱਲ ਕਰੀਏ ਤਾਂ ਤੁਸੀਂ ਪੇਸ਼ੇਵਰ ਜੀਵਨ ਵਿੱਚ ਤਰੱਕੀ ਕਰੋਗੇ। ਇਹਨਾਂ ਜਾਤਕਾਂ ਨੂੰ ਆਪਣੀ ਮਿਹਨਤ ਅਤੇ ਲਗਾਤਾਰ ਕੋਸ਼ਿਸ਼ਾਂ ਦੇ ਦਮ ਉੱਤੇ ਪੁਰਸਕਾਰ ਅਤੇ ਤਰੱਕੀ ਮਿਲੇਗੀ। ਮਿਹਨਤ ਦੇ ਬਲ ਉੱਤੇ ਤੁਹਾਨੂੰ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ। ਆਰਥਿਕ ਜੀਵਨ ਵਿੱਚ ਮੰਗਲ ਦਾ ਗੋਚਰ ਤੁਹਾਨੂੰ ਅਣਕਿਆਸੇ ਰੂਪ ਨਾਲ ਧਨ ਲਾਭ ਕਰਵਾ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਕੋਈ ਅਜਿਹਾ ਮੌਕਾ ਪ੍ਰਾਪਤ ਹੋਵੇਗਾ, ਜਿਸ ਦਾ ਜੇਕਰ ਫਾਇਦਾ ਉਠਾਉਂਦੇ ਹੋ ਤਾਂ ਤੁਹਾਨੂੰ ਤੁਰੰਤ ਲਾਭ ਮਿਲ ਸਕਦਾ ਹੈ।

ਮੰਗਲ ਦਾ ਚੌਥੇ ਘਰ ਵਿੱਚ ਗੋਚਰ ਤੁਹਾਡੀ ਮਾਂ, ਪ੍ਰਾਪਰਟੀ, ਵਾਹਨ ਅਤੇ ਪਰਿਵਾਰਿਕ ਸ਼ਾਂਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੀ ਸਿਹਤ ਚੰਗੀ ਰਹੇਗੀ ਅਤੇ ਰੋਗ ਪ੍ਰਤਿਰੋਧਕ ਖਮਤਾ ਵੀ ਮਜ਼ਬੂਤ ਹੋਵੇਗੀ। ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੀ ਮਾਂ ਦੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਸ਼ੁਭ ਨਤੀਜੇ ਪ੍ਰਾਪਤ ਕਰਨ ਦੇ ਲਈ ਹਰ ਰੋਜ਼ ਮੰਗਲ ਗ੍ਰਹਿ ਦੇ ਮੰਤਰ “ॐ ਅੰਗਾਰਕਾਯ ਨਮਹ:” ਦਾ ਜਾਪ ਕਰੋ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਮੰਗਲ ਮਹਾਰਾਜ ਤੁਹਾਡੇ ਪਹਿਲੇ ਅਤੇ ਛੇਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਤੀਜੇ ਘਰ ਅਰਥਾਤ ਛੋਟੀ ਦੂਰੀ ਦੀਆਂ ਯਾਤਰਾਵਾਂ, ਭੈਣਾਂ/ਭਰਾਵਾਂ ਅਤੇ ਪੜੋਸੀਆਂ ਆਦਿ ਦੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਪਹਿਲਾ ਘਰ ਆਪਣੇ-ਆਪ, ਚਰਿੱਤਰ ਅਤੇ ਛੇਵਾਂ ਘਰ ਕਰਜ਼ਾ, ਬਿਮਾਰੀ ਅਤੇ ਦੁਸ਼ਮਣਾਂ ਆਦਿ ਦਾ ਹੁੰਦਾ ਹੈ। ਅਜਿਹੇ ਵਿੱਚ ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਨੂੰ ਕਰੀਅਰ ਵਿੱਚ ਤਰੱਕੀ ਪ੍ਰਦਾਨ ਕਰੇਗਾ, ਫੇਰ ਚਾਹੇ ਤੁਸੀਂ ਨੌਕਰੀ ਕਰਦੇ ਹੋ ਜਾਂ ਵਪਾਰ। ਤੁਹਾਨੂੰ ਇਹ ਸਮਝਣਾ ਪਵੇਗਾ ਕਿ ਇਸ ਅਵਧੀ ਦੇ ਦੌਰਾਨ ਪੇਸ਼ੇਵਰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨਾ ਪੂਰੀ ਤਰ੍ਹਾਂ ਤੁਹਾਡੀ ਮਿਹਨਤ ਉੱਤੇ ਨਿਰਭਰ ਕਰੇਗਾ। ਨਾਲ ਹੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਜਲਦਬਾਜ਼ੀ ਵਿੱਚ ਫੈਸਲੇ ਲੈਣ ਤੋਂ ਬਚਣਾ ਪਵੇਗਾ, ਨਹੀਂ ਤਾਂ ਇਹ ਤੁਹਾਡੇ ਕਰੀਅਰ ਵਿੱਚ ਤਰੱਕੀ ਦੇ ਰਸਤੇ ਵਿੱਚ ਰੁਕਾਵਟ ਬਣ ਸਕਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਕੰਮ ਅਤੇ ਯਾਤਰਾਵਾਂ ਦੇ ਵਿੱਚ ਸੰਤੁਲਨ ਬਣਾ ਕੇ ਚੱਲੋ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਲਾਭ ਕਮਾਉਣ ਦੇ ਕਈ ਮੌਕੇ ਮਿਲਣਗੇ, ਜੋ ਤੁਹਾਡੀ ਸਥਿਤੀ ਨੂੰ ਮਜ਼ਬੂਤ ਬਣਾਉਣਗੇ। ਮੰਗਲ ਮਹਾਰਾਜ ਤੁਹਾਡੇ ਲਈ ਨੌਕਰੀ ਦੇ ਨਵੇਂ ਮੌਕੇ ਵੀ ਲੈ ਕੇ ਆ ਸਕਦਾ ਹੈ। ਇਸ ਰਾਸ਼ੀ ਦੇ ਜਾਤਕ ਕੋਈ ਵੱਡਾ ਨਿਵੇਸ਼ ਜਾਂ ਫਿਰ ਕਿਸੇ ਵਪਾਰ ਦੀ ਸ਼ੁਰੂਆਤ ਕਰਨ ਬਾਰੇ ਵੀ ਸੋਚ ਸਕਦੇ ਹਨ, ਜਿਸ ਦਾ ਲਾਭ ਲੰਬੇ ਸਮੇਂ ਤੱਕ ਮਿਲੇਗਾ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੇ ਰਿਸ਼ਤੇ ਪਰਿਵਾਰ ਦੇ ਮੈਂਬਰਾਂ ਖਾਸ ਤੌਰ ‘ਤੇ ਭੈਣਾਂ/ਭਰਾਵਾਂ ਨਾਲ ਚੰਗੇ ਬਣੇ ਰਹਿਣਗੇ। ਨਾਲ ਹੀ ਆਪਸੀ ਸਹਿਯੋਗ ਵੀ ਨਜ਼ਰ ਆਵੇਗਾ। ਹਾਲਾਂਕਿ ਤੁਹਾਨੂੰ ਸਬੰਧਾਂ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਪੂਰੀ ਗੰਭੀਰਤਾ ਨਾਲ ਰਿਸ਼ਤੇ ਨੂੰ ਸਥਿਰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ। ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੀ ਇਮਿਊਨਿਟੀ ਮਜ਼ਬੂਤ ਰਹੇਗੀ ਅਤੇ ਤੁਹਾਡੀ ਸਿਹਤ ਚੰਗੀ ਰਹੇਗੀ। ਸੰਤੁਲਿਤ ਭੋਜਨ ਦਾ ਸੇਵਨ ਕਰੋ ਅਤੇ ਯੋਗ ਅਤੇ ਕਸਰਤ ਨੂੰ ਆਪਣੀ ਰੁਟੀਨ ਵਿੱਚ ਸ਼ਾਮਿਲ ਕਰੋ।

ਉਪਾਅ: ਹਰ ਰੋਜ਼ ਦੇਵੀ ਦੁਰਗਾ ਦੀ ਪੂਜਾ ਕਰੋ ਅਤੇ ਜ਼ਰੂਰਤਮੰਦਾਂ ਅਤੇ ਗਰੀਬਾਂ (ਖਾਸ ਤੌਰ ‘ਤੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ) ਆਦਿ ਦੀ ਮਦਦ ਕਰੋ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ: ਜਾਣੋ ਗ੍ਰਹਾਂ ਦੇ ਤੁਹਾਡੇ ਜੀਵਨ ਉੱਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਧਨੂੰ ਰਾਸ਼ੀ ਵਾਲਿਆਂ ਦੇ ਲਈ ਮੰਗਲ ਦੇਵ ਤੁਹਾਡੇ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁੰਡਲੀ ਵਿੱਚ ਪੰਜਵਾਂ ਘਰ ਪ੍ਰੇਮ, ਰੋਮਾਂਸ ਅਤੇ ਬੱਚਿਆਂ ਆਦਿ ਦਾ ਘਰ ਹੈ, ਜਦੋਂ ਕਿ ਬਾਰ੍ਹਵਾਂ ਘਰ ਖਰਚਿਆਂ, ਮੋਕਸ਼ ਅਤੇ ਹਸਪਤਾਲ ਵਿੱਚ ਭਰਤੀ ਆਦਿ ਦੀ ਪ੍ਰਤਿਨਿਧਤਾ ਕਰਦਾ ਹੈ। ਅਜਿਹੇ ਵਿੱਚ ਮੰਗਲ ਦਾ ਗੋਚਰ ਅਨੁਸ਼ਾਸਨ, ਆਪਣੇ ਲਈ ਕੀਤੇ ਜਾਣ ਵਾਲੇ ਸੋਚ-ਵਿਚਾਰ ਅਤੇ ਵਿਅਕਤੀਗਤ ਵਿਕਾਸ ਨੂੰ ਲੈ ਕੇ ਆ ਸਕਦਾ ਹੈ। ਇਸੇ ਤਰਾਂ ਘਰ-ਪਰਿਵਾਰ, ਧਨ ਅਤੇ ਬਾਣੀ ਦੇ ਦੂਜੇ ਘਰ ਵਿੱਚ ਬੈਠਾ ਮੰਗਲ ਤੁਹਾਡੇ ਨਿੱਜੀ ਅਤੇ ਪ੍ਰੋਫੈਸ਼ਨਲ ਜੀਵਨ ਨੂੰ ਨਿਸ਼ਚਿਤ ਰੂਪ ਨਾਲ ਪ੍ਰਭਾਵਿਤ ਕਰੇਗਾ।

ਕਰੀਅਰ ਦੀ ਦ੍ਰਿਸ਼ਟੀ ਤੋਂ ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਨੂੰ ਪੇਸ਼ੇਵਰ ਜੀਵਨ ਵਿੱਚ ਤਰੱਕੀ ਪ੍ਰਦਾਨ ਕਰੇਗਾ, ਖਾਸ ਤੌਰ ਤੇ ਵਿਦੇਸ਼ੀ ਜਾਂ ਐਮ ਐਨ ਸੀ ਕੰਪਨੀਆਂ ਦੇ ਮਾਧਿਅਮ ਤੋਂ। ਪਰ ਇਸ ਅਵਧੀ ਵਿੱਚ ਤੁਹਾਡੇ ਲਈ ਸਾਵਧਾਨ ਰਹਿਣਾ ਜ਼ਰੂਰੀ ਹੋਵੇਗਾ, ਕਿਉਂਕਿ ਤੁਹਾਨੂੰ ਆਪਣੇ ਸਹਿਕਰਮੀਆਂ ਤੋਂ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਰੀਅਰ ਵਿੱਚ ਅਜਿਹੀ ਕਿਸੇ ਵੀ ਗਲਤਫਹਿਮੀ ਤੋਂ ਬਚੋ, ਜੋ ਤੁਹਾਡੇ ਜੀਵਨ ਦੀ ਸ਼ਾਂਤੀ ਭੰਗ ਕਰ ਦੇਵੇ। ਇਸ ਲਈ ਬਿਹਤਰ ਹੋਵੇਗਾ ਕਿ ਪੇਸ਼ੇਵਰ ਜੀਵਨ ਦੇ ਸਬੰਧਾਂ ਨੂੰ ਕੂਟਨੀਤੀ ਨਾਲ ਨਿਭਾਓ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਆਰਥਿਕ ਜੀਵਨ ਵਿੱਚ ਵੀ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਤੁਸੀਂ ਛਲ-ਕਪਟ ਜਾਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਤੁਹਾਨੂੰ ਪੈਸੇ ਨਾਲ ਜੁੜੇ ਫੈਸਲੇ ਸੋਚ-ਸਮਝ ਕੇ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਨਿੱਜੀ ਜੀਵਨ ਵਿੱਚ ਤੁਹਾਨੂੰ ਮੰਗਲ ਦੇ ਗੋਚਰ ਦੇ ਦੌਰਾਨ ਆਪਣੇ ਰਿਸ਼ਤਿਆਂ ਨੂੰ ਬੇਹੱਦ ਧਿਆਨ ਨਾਲ ਸੰਭਾਲਣਾ ਪਵੇਗਾ। ਦੂਜੇ ਘਰ ਵਿੱਚ ਮੰਗਲ ਦੀ ਮੌਜੂਦਗੀ ਨੂੰ ਯਾਤਰਾਵਾਂ ਦੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ ਅਤੇ ਜੇਕਰ ਯਾਤਰਾ ਕਰਨੀ ਹੋਵੇ ਤਾਂ ਸਾਵਧਾਨੀ ਵਰਤੋ। ਇਸ ਅਵਧੀ ਦੇ ਦੌਰਾਨ ਆਪਣੀ ਸਿਹਤ ਦਾ ਵੀ ਧਿਆਨ ਰੱਖੋ। ਸੰਤੁਲਿਤ ਭੋਜਨ ਅਤੇ ਨਿਯਮਿਤ ਕਸਰਤ ਨਾਲ ਤੁਸੀਂ ਆਪਣੀ ਸਿਹਤ ਨੂੰ ਚੰਗਾ ਬਣਾ ਕੇ ਰੱਖ ਸਕੋਗੇ। ਜੀਵਨ ਦੇ ਪ੍ਰਤੀ ਸਕਾਰਾਤਮਕ ਦ੍ਰਿਸ਼ਟੀ ਰੱਖੋ। ਮਕਰ ਰਾਸ਼ੀ ਵਿੱਚ ਸਥਿਤ ਮੰਗਲ ਦੀ ਊਰਜਾ ਕਾਫੀ ਜ਼ਿਆਦਾ ਹੋਵੇਗੀ। ਇਸ ਕਾਰਣ ਤੁਹਾਡੇ ਜੀਵਨ ਵਿੱਚ ਤਣਾਅ ਵਧ ਸਕਦਾ ਹੈ। ਇਸ ਲਈ ਆਪਣੇ ਕੰਮ ਦੇ ਨਾਲ-ਨਾਲ ਆਰਾਮ ਕਰਨ ਵੱਲ ਵੀ ਧਿਆਨ ਦਿਓ।

ਉਪਾਅ: ਹਰ ਰੋਜ਼ ਰਾਧਾ-ਕ੍ਰਿਸ਼ਨ ਮੰਤਰ ਦਾ ਜਾਪ ਕਰੋ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਮੰਗਲ ਤੁਹਾਡੇ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਵਿਅਕਤਿੱਤਵ ਦੇ ਘਰ ਅਰਥਾਤ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਚੌਥਾ ਘਰ ਸੁੱਖ-ਸੁਵਿਧਾਵਾਂ, ਖੁਸ਼ਹਾਲੀ ਅਤੇ ਖੁਸ਼ੀਆਂ ਦਾ ਹੁੰਦਾ ਹੈ, ਜਦ ਕਿ ਗਿਆਰ੍ਹਵਾਂ ਘਰ ਭੌਤਿਕਤਾ ਅਤੇ ਇੱਛਾਵਾਂ ਦਾ ਹੁੰਦਾ ਹੈ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਜੀਵਨ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ। ਇਹ ਗੋਚਰ ਤੁਹਾਨੂੰ ਸਫਲਤਾ ਦੇਣ ਦੇ ਨਾਲ-ਨਾਲ ਆਤਮ ਕੇਂਦਰਿਤ ਵੀ ਬਣਾ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਸੀਂ ਬੇਚੈਨ ਅਤੇ ਬੇਸਬਰੇ ਦਿਖ ਸਕਦੇ ਹੋ। ਇਸ ਲਈ ਇਹਨਾਂ ਜਾਤਕਾਂ ਨੂੰ ਦੂਜਿਆਂ ਨਾਲ ਗੱਲਬਾਤ ਕਰਦੇ ਸਮੇਂ ਧੀਰਜ ਬਣਾ ਕੇ ਰੱਖਣ ਅਤੇ ਕੂਟਨੀਤਕ ਬਣੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਤੁਹਾਡੇ ਲਈ ਆਪਣੇ-ਆਪ ਨੂੰ ਸ਼ਾਂਤ ਰੱਖਣਾ ਫਲਦਾਇਕ ਹੋਵੇਗਾ, ਖਾਸ ਤੌਰ ‘ਤੇ ਉਸ ਸਮੇਂ, ਜਦੋਂ ਤੁਹਾਡੇ ਨਿੱਜੀ ਅਤੇ ਪ੍ਰੋਫੈਸ਼ਨਲ ਜੀਵਨ ਵਿੱਚ ਪਾਰਟਨਰ, ਜੀਵਨਸਾਥੀ ਅਤੇ ਪਰਿਵਾਰ ਦੇ ਨਾਲ ਸਮੱਸਿਆ ਚੱਲ ਰਹੀ ਹੋਵੇ।

ਕਰੀਅਰ ਦੇ ਲਿਹਾਜ਼ ਤੋਂ ਮੰਗਲ ਦਾ ਇਹ ਗੋਚਰ ਤੁਹਾਡੇ ਲਈ ਸਕਾਰਾਤਮਕ ਕਿਹਾ ਜਾ ਸਕਦਾ ਹੈ। ਇਸ ਦੌਰਾਨ ਤੁਹਾਨੂੰ ਲਾਭ ਪ੍ਰਾਪਤ ਹੋਣ ਦੀ ਸੰਭਾਲਨਾ ਬਣ ਰਹੀ ਹੈ। ਮਕਰ ਰਾਸ਼ੀ ਵਾਲਿਆਂ ਨੂੰ ਆਪਣੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦਾ ਸਾਥ ਮਿਲੇਗਾ। ਪਰ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਜ਼ਿਆਦਾ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਧੀਰਜ ਰੱਖਣਾ ਹੋਵੇਗਾ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਕਾਰਣ ਜੇਕਰ ਤੁਸੀਂ ਦੀਰਘਕਾਲੀਨ ਟੀਚਿਆਂ ਉੱਤੇ ਧਿਆਨ ਕੇਂਦਰਿਤ ਕਰਦੇ ਹੋ, ਤਾਂ ਤੁਹਾਡਾ ਕਰੀਅਰ ਸਕਾਰਾਤਮਕ ਰੂਪ ਤੋਂ ਤਰੱਕੀ ਕਰੇਗਾ।

ਆਰਥਿਕ ਜੀਵਨ ਵਿੱਚ, ਤੁਹਾਨੂੰ ਮੰਗਲ ਦੇ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਪੈਸਾ ਸੋਚ-ਵਿਚਾਰ ਕੇ ਖਰਚ ਕਰਨਾ ਪਵੇਗਾ। ਇਸ ਸਮੇਂ ਤੁਸੀਂ ਨਿਵੇਸ਼ ਜਿਹੇ ਕੁਝ ਮਹੱਤਵਪੂਰਣ ਫੈਸਲੇ ਲੈ ਸਕਦੇ ਹੋ। ਤੁਹਾਡੇ ਸਾਹਮਣੇ ਕੁਝ ਵੱਡੇ ਖਰਚੇ ਵੀ ਆ ਸਕਦੇ ਹਨ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਇਸ ਸਮੇਂ ਧੀਰਜ ਅਤੇ ਆਪਸੀ ਸਮਝ ਬਣਾ ਕੇ ਰੱਖਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਮੰਗਲ ਗੋਚਰ ਦੇ ਦੌਰਾਨ ਤੁਹਾਡੇ ਗੁੱਸੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਮੰਗਲ ਦਾ ਗੋਚਰ ਨਕਾਰਾਤਮਕ ਵਿਚਾਰਾਂ ਵਿੱਚ ਵਾਧਾ ਕਰਵਾਏਗਾ, ਜਿਸ ਕਾਰਣ ਤੁਹਾਨੂੰ ਭਾਵਨਾਤਮਕ ਤੌਰ ‘ਤੇ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਰ-ਪਰਿਵਾਰ ਵਿੱਚ ਮਤਭੇਦ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਲਈ ਤੁਹਾਨੂੰ ਪ੍ਰੇਮ ਅਤੇ ਸ਼ਾਂਤੀ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੀ ਸਿਹਤ ਚੰਗੀ ਰਹੇਗੀ। ਚੰਗੀ ਸੰਤੁਲਿਤ ਜੀਵਨ ਸ਼ੈਲੀ ਅਪਣਾ ਕੇ ਤੁਸੀਂ ਆਪਣੇ-ਆਪ ਨੂੰ ਫਿੱਟ ਰੱਖ ਸਕਦੇ ਹੋ।

ਉਪਾਅ: ਚਿੱਟੇ ਰੰਗ ਦੀ ਗਊ ਨੂੰ ਹਰਾ ਚਾਰਾ ਖਿਲਾਓ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਮੰਗਲ ਦੇਵ ਤੁਹਾਡੇ ਤੀਜੇ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਖਰਚਿਆਂ, ਸਿਹਤ, ਵਿਦੇਸ਼ ਨਾਲ ਸਬੰਧਤ ਅਤੇ ਅਧਿਆਤਮਿਕਤਾ ਦੇ ਘਰ ਅਰਥਾਤ ਬਾਰ੍ਹਵੇਂ ਘਰ ਵਿੱਚ ਗੋਚਰ ਕਰ ਜਾਵੇਗਾ। ਕੁੰਡਲੀ ਵਿੱਚ ਤੀਜਾ ਘਰ ਛੋਟੀ ਦੂਰੀ ਦੀਆਂ ਯਾਤਰਾਵਾਂ, ਭੈਣਾਂ-ਭਰਾਵਾਂ ਅਤੇ ਸੰਚਾਰ ਕੁਸ਼ਲਤਾ ਦਾ ਘਰ ਹੈ, ਜਦ ਕਿ ਦਸਵਾਂ ਘਰ ਨਾਮ, ਪ੍ਰਸਿੱਧੀ ਆਦਿ ਦੀ ਪ੍ਰਤੀਨਿਧਿਤਾ ਕਰਦਾ ਹੈ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਕਰੀਅਰ ਵਿੱਚ ਪਰਿਵਰਤਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਅਨੁਭਵ ਹੋ ਸਕਦਾ ਹੈ ਕਿ ਤੁਹਾਡੇ ਸਹਿਕਰਮੀਆਂ ਜਾਂ ਸੀਨੀਅਰ ਅਧਿਕਾਰੀਆਂ ਦਾ ਰਵੱਈਆ ਤੁਹਾਡੇ ਪ੍ਰਤੀ ਬਦਲ ਗਿਆ ਹੈ। ਨਾਲ ਹੀ ਆਫਿਸ ਵਿੱਚ ਸੀਨੀਅਰ ਅਧਿਕਾਰੀ ਤੁਹਾਡੇ ਨਾਲ ਸਖਤ ਹੋ ਸਕਦੇ ਹਨ। ਇਸ ਦੌਰਾਨ ਤੁਹਾਨੂੰ ਕਾਰਜ ਖੇਤਰ ਵਿੱਚ ਜ਼ਿੰਮੇਦਾਰੀਆਂ ਨੂੰ ਪੂਰਾ ਕਰਨਾ ਪਵੇਗਾ। ਇਸ ਦੇ ਲਈ ਜੇਕਰ ਤੁਹਾਨੂੰ ਜ਼ਿਆਦਾ ਮਿਹਨਤ ਵੀ ਕਰਨੀ ਪਵੇ, ਤਾਂ ਕਦਮ ਪਿੱਛੇ ਨਾ ਹਟਾਓ। ਹਾਲਾਂਕਿ ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਨੌਕਰੀ ਵਿੱਚ ਪਰਿਵਰਤਨ, ਸਥਾਨ ਪਰਿਵਰਤਨ ਜਾਂ ਕਰੀਅਰ ਵਿੱਚ ਕਿਸੇ ਵੀ ਤਰ੍ਹਾਂ ਦੇ ਪਰਿਵਰਤਨ ਦੇ ਲਈ ਠੀਕ ਨਹੀਂ ਕਿਹਾ ਜਾਵੇਗਾ। ਇਸ ਸਮੇਂ ਤੁਹਾਡਾ ਸਾਰਾ ਧਿਆਨ ਕਾਰਜ ਖੇਤਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਰੁਕਾਵਟਾਂ ਨੂੰ ਪਾਰ ਕਰਨ ਉੱਤੇ ਹੋਵੇਗਾ। ਇਹ ਅਵਧੀ ਤੁਹਾਡੇ ਲਈ ਵਿਦੇਸ਼ ਯਾਤਰਾ ਦੇ ਮੌਕੇ ਵੀ ਲੈ ਕੇ ਆ ਸਕਦੀ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਮੰਗਲ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਸੋਚ-ਸਮਝ ਕੇ ਪੈਸਾ ਖਰਚ ਕਰਨਾ ਪਵੇਗਾ। ਹਾਲਾਂਕਿ ਇਸ ਸਮੇਂ ਨੂੰ ਧਨ ਨਾਲ ਜੁੜੀਆਂ ਯੋਜਨਾਵਾਂ ਦੇ ਨਿਰਮਾਣ ਅਤੇ ਸੁਰੱਖਿਅਤ ਭਵਿੱਖ ਦੇ ਲਈ ਕੋਈ ਮਹੱਤਵਪੂਰਣ ਫੈਸਲਾ ਲੈਣ ਦੇ ਲਈ ਅਨੁਕੂਲ ਕਿਹਾ ਜਾਵੇਗਾ।

ਨਿੱਜੀ ਜੀਵਨ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਰਿਸ਼ਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਜੀਵਨਸਾਥੀ ਦੇ ਨਾਲ ਵਿਵਾਦ ਹੋਣ ਦੀ ਸੰਭਾਵਨਾ ਹੈ। ਮੰਗਲ ਗੋਚਰ ਦੇ ਦੌਰਾਨ ਤੁਹਾਨੂੰ ਸਾਵਧਾਨੀ ਵਰਤਣ ਦੇ ਨਾਲ-ਨਾਲ ਜੀਵਨ ਵਿੱਚ ਕੋਈ ਵੱਡਾ ਪਰਿਵਰਤਨ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਬਾਰ੍ਹਵੇਂ ਘਰ ਵਿੱਚ ਮੰਗਲ ਦੀ ਮੌਜੂਦਗੀ ਜਲਦਬਾਜ਼ੀ ਵਿੱਚ ਲਏ ਗਏ ਫੈਸਲਿਆਂ, ਧੀਰਜ ਰੱਖਣ ਅਤੇ ਮਿਹਨਤ ਨੂੰ ਦਰਸਾਉਂਦੀ ਹੈ। ਜੇਕਰ ਤੁਸੀਂ ਰਿਸ਼ਤਿਆਂ ਵੱਲ ਧਿਆਨ ਦਿਓ ਤਾਂ ਇਹਨਾਂ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਨੂੰ ਊਰਜਾਵਾਨ ਬਣਾਉਣ ਦਾ ਕੰਮ ਕਰੇਗਾ। ਪਰ ਤੁਹਾਨੂੰ ਤਣਾਅ ਤੋਂ ਬਚਣਾ ਪਵੇਗਾ। ਆਪਣੀ ਸਿਹਤ ਨੂੰ ਚੰਗਾ ਬਣਾ ਕੇ ਰੱਖਣ ਅਤੇ ਊਰਜਾ ਦਾ ਸਕਾਰਾਤਮਕ ਇਸਤੇਮਾਲ ਕਰਨ ਦੇ ਲਈ ਤੁਸੀਂ ਨਿਯਮਿਤ ਰੂਪ ਤੋਂ ਕਸਰਤ ਕਰੋ ਅਤੇ ਸੰਤੁਲਿਤ ਜੀਵਨ ਸ਼ੈਲੀ ਨੂੰ ਅਪਣਾਓ।

ਉਪਾਅ: ਦੁਰਗਾ ਸਪਤਸ਼ਤੀ ਦਾ ਪਾਠ ਕਰੋ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਤੁਹਾਡੇ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ, ਜੋ ਤੁਹਾਡੀ ਆਮਦਨ, ਖੇਲਕੁੱਦ ਅਤੇ ਇੱਛਾਵਾਂ ਦੀ ਪੂਰਤੀ ਦੇ ਘਰ ਅਰਥਾਤ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਦੂਜਾ ਘਰ ਪਰਿਵਾਰ, ਧਨ-ਖੁਸ਼ਹਾਲੀ ਅਤੇ ਬਾਣੀ ਆਦਿ ਦੀ ਪ੍ਰਤੀਨਿਧਤਾ ਕਰਦਾ ਹੈ, ਜਦ ਕਿ ਨੌਵਾਂ ਘਰ ਧਰਮ, ਸੰਸਕ੍ਰਿਤੀ ਅਤੇ ਵਿਦੇਸ਼ ਯਾਤਰਾਵਾਂ ਆਦਿ ਨੂੰ ਦਰਸਾਉਂਦਾ ਹੈ। ਅਜਿਹੇ ਵਿੱਚ ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਸਕਾਰਾਤਮਕ ਪਰਿਵਰਤਨ ਲੈ ਕੇ ਆਵੇਗਾ। ਕਰੀਅਰ ਦੇ ਲਈ ਇਹ ਸਮਾਂ ਇਹਨਾਂ ਜਾਤਕਾਂ ਦੇ ਲਈ ਸ਼ਾਨਦਾਰ ਰਹੇਗਾ ਅਤੇ ਨਾਲ ਹੀ ਤੁਹਾਨੂੰ ਸਕਾਰਾਤਮਕ ਨਤੀਜਿਆਂ ਜਿਵੇਂ ਆਮਦਨ ਵਿੱਚ ਵਾਧਾ ਜਾਂ ਪ੍ਰਮੋਸ਼ਨ ਆਦਿ ਦੀ ਪ੍ਰਾਪਤੀ ਹੋ ਸਕਦੀ ਹੈ। ਮੀਨ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਨਿਸ਼ਚਿਤ ਰੂਪ ਨਾਲ ਲਾਭ ਹੋਵੇਗਾ। ਤੁਹਾਨੂੰ ਕਰੀਅਰ ਵਿੱਚ ਅਨੁਸ਼ਾਸਿਤ ਅਤੇ ਦ੍ਰਿੜ ਸੰਕਲਪੀ ਹੋਣ ਦੀ ਜ਼ਰੂਰਤ ਹੈ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਇਸ ਸਮੇਂ ਤੁਹਾਨੂੰ ਯੋਜਨਾ ਬਣਾ ਕੇ ਚੱਲਣਾ ਪਵੇਗਾ। ਤੁਹਾਡੀ ਆਮਦਨ ਵਿੱਚ ਵਾਧਾ ਜਾਂ ਨਿਵੇਸ਼ ਦੇ ਮੌਕੇ ਪ੍ਰਾਪਤ ਹੋਣਗੇ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਸੀਂ ਸਮਾਜਿਕ ਮੇਲਜੋਲ, ਦੋਸਤਾਂ, ਜੀਵਨਸਾਥੀ ਅਤੇ ਪਰਿਵਾਰ ਦੇ ਨਾਲ ਯਾਦਗਾਰ ਸਮਾਂ ਬਿਤਾਉਣ ਦੇ ਇੱਛੁਕ ਹੋ ਸਕਦੇ ਹੋ। ਪਰਿਵਾਰ ਦੇ ਮੈਂਬਰਾਂ ਦੇ ਨਾਲ ਮਧੁਰ ਰਿਸ਼ਤੇ ਰਹਿਣ ਦੇ ਕਾਰਣ ਘਰ ਦਾ ਮਾਹੌਲ ਸਕਾਰਾਤਮਕ ਰਹੇਗਾ। ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਦੋਸਤਾਂ ਦਾ ਹਰ ਕਦਮ ‘ਤੇ ਸਾਥ ਮਿਲੇਗਾ।

ਮੰਗਲ ਦਾ ਗੋਚਰ ਤੁਹਾਨੂੰ ਊਰਜਾਵਾਨ ਬਣਾਵੇਗਾ। ਇਸ ਕਾਰਣ ਤੁਹਾਡੀ ਸਿਹਤ ਵੀ ਚੰਗੀ ਰਹੇਗੀ। ਮੰਗਲ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਊਰਜਾ ਦਾ ਉੱਚ-ਪੱਧਰ ਹੋਣ ਦੇ ਕਾਰਣ ਤੁਹਾਨੂੰ ਤਣਾਅ ਅਤੇ ਜ਼ਿਆਦਾ ਮਿਹਨਤ ਕਰਨ ਤੋਂ ਬਚਣਾ ਪਵੇਗਾ। ਆਪਣੇ ਆਪ ਨੂੰ ਫਿੱਟ ਬਣਾ ਕੇ ਰੱਖਣ ਲਈ ਨਿਯਮਿਤ ਰੂਪ ਤੋਂ ਕਸਰਤ ਕਰੋ।

ਉਪਾਅ: ਹਨੂੰਮਾਨ ਮੰਦਿਰ ਵਿੱਚ ਜਾ ਕੇ ਚਮੇਲੀ ਦੇ ਤੇਲ ਦਾ ਦੀਵਾ ਜਗਾਓ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ:ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer