ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ (15 ਮਾਰਚ, 2024)

Author: Charu Lata | Updated Thu, 15 Feb 2024 11:55 PM IST

ਯੁੱਧ ਦਾ ਦੇਵਤਾ ਗ੍ਰਹਿ ਮੰਗਲ 15 ਮਾਰਚ 2024 ਦੀ ਸ਼ਾਮ 05:42 ਵਜੇ ਕੁੰਭ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ।


ਵੈਦਿਕ ਜੋਤਿਸ਼ ਵਿੱਚ ਨੌ ਗ੍ਰਹਾਂ ਵਿੱਚ ਮੰਗਲ ਨੂੰ ਯੋਧਾ ਅਤੇ ਸੇਨਾ-ਨਾਇਕ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸ ਨੂੰ ਸੁਭਾਅ ਤੋਂ ਹੀ ਉੱਗਰ ਗ੍ਰਹਿ ਮੰਨਿਆ ਗਿਆ ਹੈ। ਐਸਟ੍ਰੋਸੇਜ ਦੇ ਇਸ ਖਾਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਨਾਲ ਜਾਤਕਾਂ ਦੇ ਜੀਵਨ ‘ਤੇ ਪੈਣ ਵਾਲੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਦੇ ਬਾਰੇ ਵਿੱਚ ਜਾਣਕਾਰੀ ਦਿਆਂਗੇ। ਜੇਕਰ ਮੰਗਲ ਆਪਣੀ ਮੂਲ ਤ੍ਰਿਕੋਣ ਰਾਸ਼ੀ ਮੇਖ਼ ਵਿੱਚ ਮੌਜੂਦ ਹੋਵੇ, ਤਾਂ ਸ਼ੁਭ ਨਤੀਜਿਆਂ ਦੀ ਪ੍ਰਾਪਤੀ ਹੁੰਦੀ ਹੈ। ਪਰ ਮੰਗਲ ਜੇਕਰ ਆਪਣੇ ਸੁਆਮਿੱਤਵ ਵਾਲੀ ਰਾਸ਼ੀ ਮੇਖ਼ ਜਾਂ ਬ੍ਰਿਸ਼ਚਕ ਵਿੱਚ ਬੈਠਾ ਹੋਵੇ ਤਾਂ ਜਾਤਕਾਂ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੁੰਦਾ ਹੈ। ਨਾਲ ਹੀ ਰਾਸ਼ੀ ਚੱਕਰ ਵਿੱਚ ਮੰਗਲ ਪਹਿਲੀ ਅਤੇ ਅੱਠਵੀਂ ਰਾਸ਼ੀ ਦਾ ਸੁਆਮੀ ਹੈ ਅਤੇ ਇਹ ਜਾਤਕਾਂ ਨੂੰ ਅਹੁਦੇ ਅਤੇ ਅਧਿਕਾਰ ਨਾਲ ਸਬੰਧਤ ਖੇਤਰ ਵਿੱਚ ਬਹੁਤ ਲਾਭ ਪ੍ਰਦਾਨ ਕਰਦਾ ਹੈ।

ਪਹਿਲੇ ਘਰ ਦੇ ਸੁਆਮੀ ਦੇ ਰੂਪ ਵਿੱਚ ਮੰਗਲ ਦੀ ਮੇਖ਼ ਰਾਸ਼ੀ ਵਿੱਚ ਮੌਜੂਦਗੀ ਜਾਤਕਾਂ ਨੂੰ ਕਰੀਅਰ ਦੇ ਖੇਤਰ ਵਿੱਚ ਤਰੱਕੀ, ਆਰਥਿਕ ਲਾਭ ਅਤੇ ਪ੍ਰਸ਼ੰਸਾ ਆਦਿ ਦਾ ਆਸ਼ੀਰਵਾਦ ਦਿੰਦੀ ਹੈ। ਮੇਖ਼ ਰਾਸ਼ੀ ਵਿੱਚ ਮੰਗਲ ਦੀ ਸਥਿਤੀ ਉਹਨਾਂ ਲੋਕਾਂ ਦੇ ਲਈ ਫਲਦਾਇਕ ਹੁੰਦੀ ਹੈ, ਜਿਹੜੇ ਸਰਕਾਰੀ ਨੌਕਰੀ ਨਾਲ ਜੁੜੇ ਹੋਏ ਹਨ ਜਾਂ ਫੇਰ ਉੱਚ-ਅਹੁਦਿਆਂ ਉੱਤੇ ਬੈਠੇ ਹਨ। ਜਦੋਂ ਮੰਗਲ ਅੱਠਵੇਂ ਘਰ ਵਿੱਚ ਅੱਠਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਸਥਿਤ ਹੁੰਦਾ ਹੈ, ਤਾਂ ਜਾਤਕਾਂ ਨੂੰ ਅਣਕਿਆਸੇ ਰੂਪ ਨਾਲ ਲਾਭ ਪ੍ਰਾਪਤ ਹੁੰਦਾ ਹੈ। ਅਧਿਆਤਮਕ ਪ੍ਰਗਤੀ ਬਾਰੇ ਗੱਲ ਕਰੀਏ ਤਾਂ ਮੰਗਲ ਦੀ ਮੇਖ਼ ਰਾਸ਼ੀ ਵਿੱਚ ਸਥਿਤੀ ਸਭ ਤੋਂ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ।

ਆਓ ਹੁਣ ਅੱਗੇ ਵਧਦੇ ਹਾਂ ਅਤੇ ਇਸ ਖਾਸ ਆਰਟੀਕਲ ਦੇ ਮਾਧਿਅਮ ਤੋਂ ਜਾਣਦੇ ਹਾਂ ਕਿ 2024 ਵਿੱਚ ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਸਭ 12 ਰਾਸ਼ੀਆਂ ਦੇ ਜਾਤਕਾਂ ਦੇ ਜੀਵਨ ਉੱਤੇ ਕਿਹੋ-ਜਿਹਾ ਪ੍ਰਭਾਵ ਪਾਵੇਗਾ ਅਤੇ ਇਸ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਦੇ ਉਪਾਅ ਕੀ ਹਨ।

2024 ਵਿੱਚ ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਕਦੋਂ ਹੋਵੇਗਾ ਅਤੇ ਇਹ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ?ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਵਾਬ ਜਾਣੋ

ਜੋਤਿਸ਼ ਵਿੱਚ ਮੰਗਲ ਗ੍ਰਹਿ ਦਾ ਮਹੱਤਵ

ਵੈਦਿਕ ਜੋਤਿਸ਼ ਵਿੱਚ ਮੰਗਲ ਨੂੰ ਇੱਕ ਸ਼ਕਤੀਸ਼ਾਲੀ ਗ੍ਰਹਿ ਮੰਨਿਆ ਜਾਂਦਾ ਹੈ, ਜੋ ਕਿ ਸਾਹਸ ਅਤੇ ਊਰਜਾ ਦਾ ਕਾਰਕ ਹੈ। ਇਹ ਇੱਕ ਉੱਗਰ ਗ੍ਰਹਿ ਹੈ, ਜੋ ਸਿਧਾਂਤਾਂ ਅਤੇ ਪ੍ਰਸ਼ਾਸਨ ਨਾਲ ਜੁੜੇ ਕਾਰਜਾਂ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਕਿਸੇ ਵਿਅਕਤੀ ਦੇ ਜੀਵਨ ਵਿੱਚ ਰਾਜਸੀ ਸ਼ਾਨੋ-ਸ਼ੌਕਤ ਨੂੰ ਦਰਸਾਉਂਦਾ ਹੈ। ਮੰਗਲ ਗ੍ਰਹਿ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਜਾਤਕ ਆਪਣੇ ਕਰੀਅਰ ਵਿੱਚ ਸਫਲਤਾ ਹਾਸਲ ਨਹੀਂ ਕਰ ਸਕਦਾ ਅਤੇ ਨਾ ਹੀ ਉਹ ਇੱਕ ਮਜ਼ਬੂਤ ਵਿਅਕਤੀ ਬਣ ਸਕਦਾ ਹੈ।

ਕੁੰਡਲੀ ਵਿੱਚ ਮੰਗਲ ਦੀ ਮਜ਼ਬੂਤ ਸਥਿਤੀ ਜਾਤਕ ਨੂੰ ਸਭ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਦੀ ਹੈ। ਖਾਸ ਤੌਰ ‘ਤੇ ਵਿਅਕਤੀ ਨੂੰ ਚੰਗੀ ਸਿਹਤ ਮਿਲਦੀ ਹੈ ਅਤੇ ਤੇਜ਼ ਬੁੱਧੀ ਪ੍ਰਾਪਤ ਹੁੰਦੀ ਹੈ। ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਕਹਿੰਦਾ ਹੈ ਕਿ ਜਿਨਾਂ ਜਾਤਕਾਂ ਦੀ ਕੁੰਡਲੀ ਵਿੱਚ ਮੰਗਲ ਚੰਗੀ ਸਥਿਤੀ ਵਿੱਚ ਹੁੰਦਾ ਹੈ, ਉਹਨਾਂ ਨੂੰ ਆਪਣੇ ਕਰੀਅਰ ਵਿੱਚ ਮਾਣ-ਸਨਮਾਨ ਅਤੇ ਪਦ-ਪ੍ਰਤਿਸ਼ਠਾ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਮੰਗਲ ਗ੍ਰਹਿ ਬ੍ਰਹਸਪਤੀ ਵਰਗੇ ਲਾਭਕਾਰੀ ਗ੍ਰਹਾਂ ਦੇ ਨਾਲ ਹੋਵੇ ਜਾਂ ਫੇਰ ਮੰਗਲ ਉੱਤੇ ਗੁਰੂ ਗ੍ਰਹਿ ਦੀ ਦ੍ਰਿਸ਼ਟੀ ਪੈ ਰਹੀ ਹੋਵੇ, ਤਾਂ ਇਹ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਕ ਸੁੱਖ ਪ੍ਰਦਾਨ ਕਰਦਾ ਹੈ।

ਦੂਜੇ ਪਾਸੇ ਜੇਕਰ ਮੰਗਲ ਅਸ਼ੁਭ ਗ੍ਰਹਾਂ ਜਿਵੇਂ ਰਾਹੂ ਅਤੇ ਕੇਤੂ ਦੇ ਨਾਲ ਵਿਰਾਜਮਾਨ ਹੁੰਦਾ ਹੈ, ਤਾਂ ਇਹ ਜਾਤਕਾਂ ਦੀਆਂ ਮੁਸ਼ਕਿਲਾਂ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅਜਿਹੇ ਵਿੱਚ ਵਿਅਕਤੀ ਨੂੰ ਰੋਗ, ਡਿਪ੍ਰੈਸ਼ਨ, ਮਾਣ-ਸਨਮਾਨ ਵਿੱਚ ਕਮੀ ਅਤੇ ਧਨ ਦੀ ਕਮੀ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਮੰਗਲ ਨੂੰ ਮਜ਼ਬੂਤ ਕਰਨ ਅਤੇ ਉਸ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਮੂੰਗਾ ਰਤਨ ਧਾਰਣ ਕੀਤਾ ਜਾ ਸਕਦਾ ਹੈ। ਪਰ ਇਸ ਦੇ ਲਈ ਕਿਸੇ ਅਨੁਭਵੀ ਜੋਤਸ਼ੀ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਨਾਲ ਜਾਤਕ ਦੀ ਸੁੱਖ-ਸਮ੍ਰਿੱਧੀ ਵਿੱਚ ਵਾਧਾ ਹੁੰਦਾ ਹੈ। ਨਾਲ ਹੀ ਹਰ ਰੋਜ਼ ਮੰਗਲ ਦੇ ਗਾਯਤ੍ਰੀ ਮੰਤਰ ਅਤੇ ਹਨੂੰਮਾਨ ਚਾਲੀਸਾ ਦਾ ਜਾਪ ਕਰਨਾ ਵੀ ਫਲਦਾਇਕ ਸਾਬਿਤ ਹੁੰਦਾ ਹੈ।

To Read in English Click Here: Mars Transit In Aquarius (15 March 2024)

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ

ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ

ਆਓ ਹੁਣ ਜਾਣਦੇ ਹਾਂ ਕਿ ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਰਾਸ਼ੀ ਚੱਕਰ ਦੀਆਂ 12 ਰਾਸ਼ੀਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ। ਨਾਲ਼ ਹੀ ਜਾਣਾਂਗੇ ਉਹਨਾਂ ਉਪਾਵਾਂ ਦੇ ਬਾਰੇ ਵਿੱਚ, ਜਿਨਾਂ ਦੀ ਮਦਦ ਨਾਲ ਮੰਗਲ ਗੋਚਰ ਦੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਪਹਿਲੇ ਘਰ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜੋ ਅਧਿਆਤਮਕ ਰੂਚੀ ਅਤੇ ਸੰਤਾਨ ਪੱਖ ਨੂੰ ਦਰਸਾਉਂਦਾ ਹੈ। ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ। ਪਹਿਲੇ ਘਰ ਦੇ ਸੁਆਮੀ ਦੇ ਰੂਪ ਵਿੱਚ ਮੰਗਲ ਦੀ ਗਿਆਰ੍ਹਵੇਂ ਘਰ ਵਿੱਚ ਸਥਿਤੀ ਵੱਡੇ ਫੈਸਲੇ ਲੈਣ ਦੇ ਲਈ ਚੰਗੀ ਸਾਬਿਤ ਹੋਵੇਗੀ। ਅਜਿਹੇ ਵਿੱਚ ਇਹ ਜਾਤਕ ਜੋ ਵੀ ਫੈਸਲੇ ਲੈਣਗੇ, ਉਸ ਨਾਲ ਉਹਨਾਂ ਨੂੰ ਸਕਾਰਾਤਮਕ ਨਤੀਜੇ ਪ੍ਰਾਪਤ ਹੋ ਸਕਦੇ ਹਨ। ਉਹਨਾਂ ਨੂੰ ਆਪਣੇ ਕਰੀਅਰ ਵਿੱਚ ਸੰਤੁਸ਼ਟੀ ਪ੍ਰਾਪਤ ਹੋਵੇਗੀ ਅਤੇ ਆਰਥਿਕ ਜੀਵਨ ਵਿੱਚ ਵੀ ਖੂਬ ਲਾਭ ਹੋਵੇਗਾ। ਨਾਲ ਹੀ ਉਹਨਾਂ ਨੂੰ ਕਿਸਮਤ ਦਾ ਵੀ ਪੂਰਾ ਸਾਥ ਮਿਲੇਗਾ। ਗਿਆਰ੍ਹਵੇਂ ਘਰ ਵਿੱਚ ਮੰਗਲ ਦੀ ਮੌਜੂਦਗੀ ਦੇ ਨਤੀਜੇ ਵਜੋਂ ਉਹਨਾਂ ਦਾ ਝੁਕਾਅ ਅਧਿਆਤਮਕ ਗਤੀਵਿਧੀਆਂ ਵੱਲ ਜ਼ਿਆਦਾ ਹੋ ਸਕਦਾ ਹੈ ਅਤੇ ਉਹ ਧਰਮ-ਕਰਮ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈ ਸਕਦੇ ਹਨ, ਜਿਸ ਨਾਲ ਉਹਨਾਂ ਨੂੰ ਸੰਤੁਸ਼ਟੀ ਮਹਿਸੂਸ ਹੋ ਸਕਦੀ ਹੈ।

ਮੰਗਲ ਅੱਠਵੇਂ ਘਰ ਦਾ ਸੁਆਮੀ ਹੋਣ ਦੇ ਕਾਰਣ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਇਸ ਅਵਧੀ ਵਿੱਚ ਤੁਸੀਂ ਇੱਕ ਪਲ ਵਿੱਚ ਆਪਣੀ ਨੌਕਰੀ ਤੋਂ ਸੰਤੁਸ਼ਟ ਹੋਵੋਗੇ ਅਤੇ ਦੂਜੇ ਹੀ ਪਲ ਆਪਣੀ ਨੌਕਰੀ ਤੋਂ ਨਾਰਾਜ਼ ਹੋ ਸਕਦੇ ਹੋ। ਤੁਸੀਂ ਆਪਣੇ ਕਾਰਜ ਖੇਤਰ ਵਿੱਚ ਜਿਸ ਪ੍ਰਸ਼ੰਸਾ ਦੀ ਉਮੀਦ ਲਗਾ ਕੇ ਬੈਠੇ ਹੋ, ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਉਸ ਦੀ ਸੰਭਾਵਨਾ ਬਹੁਤ ਘੱਟ ਹੈ। ਕਾਰੋਬਾਰੀ ਜਾਤਕਾਂ ਨੂੰ ਵੀ ਅਜਿਹੇ ਹਾਲਾਤਾਂ ਨਾਲ ਜੂਝਣਾ ਪੈ ਸਕਦਾ ਹੈ, ਜਦੋਂ ਇੱਕ ਸਮੇਂ ਵਿੱਚ ਉਹਨਾਂ ਨੂੰ ਜ਼ਿਆਦਾ ਲਾਭ ਹੋ ਜਾਵੇ ਅਤੇ ਕਈ ਵਾਰ ਉਹਨਾਂ ਨੂੰ ਕਾਰੋਬਾਰ ਚਲਾਉਣਾ ਵੀ ਮੁਸ਼ਕਿਲ ਲੱਗੇ। ਬਿਜ਼ਨਸ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ ਤੁਹਾਨੂੰ ਆਪਣੀਆਂ ਨੀਤੀਆਂ ਵਿੱਚ ਪਰਿਵਰਤਨ ਕਰਨਾ ਪੈ ਸਕਦਾ ਹੈ।

ਆਰਥਿਕ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਇਸ ਅਵਧੀ ਦੇ ਦੌਰਾਨ ਜ਼ਿਆਦਾ ਧਨ ਕਮਾਉਣ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ। ਸੱਟੇਬਾਜ਼ੀ ਨਾਲ ਜੁੜੀਆਂ ਗਤੀਵਿਧੀਆਂ ਨਾਲ ਸਬੰਧ ਰੱਖਣ ਵਾਲੇ ਜਾਤਕਾਂ ਨੂੰ ਚੰਗਾ ਲਾਭ ਹੋਵੇਗਾ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਇਹ ਜਾਤਕਾਂ ਦੇ ਲਈ ਚੰਗਾ ਸਮਾਂ ਰਹੇਗਾ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪ੍ਰੇਮ ਵਿੱਚ ਆਪਸੀ ਸਮਝ ਅਤੇ ਖੁਸ਼ੀ ਬਣਾ ਕੇ ਰੱਖਣ ਦੇ ਲਈ ਜੀਵਨਸਾਥੀ ਦੇ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰੋ। ਸਿਹਤ ਬਾਰੇ ਗੱਲ ਕਰੀਏ ਤਾਂ ਇਸ ਗੋਚਰ ਦੇ ਦੌਰਾਨ ਤੁਸੀਂ ਊਰਜਾ ਮਹਿਸੂਸ ਕਰੋਗੇ ਅਤੇ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ। ਇਸ ਕਾਰਣ ਤੁਹਾਡੀ ਸਿਹਤ ਵਧੀਆ ਰਹੇਗੀ। ਕਦੇ-ਕਦਾਈਂ ਤੁਹਾਨੂੰ ਪੈਰਾਂ ਵਿੱਚ ਕੁਝ ਦਰਦ ਪਰੇਸ਼ਾਨ ਕਰ ਸਕਦਾ ਹੈ।

ਉਪਾਅ: "ऊँ ਭੌਮਾਯ ਨਮਹ:" ਦਾ ਹਰ ਰੋਜ਼ 27 ਵਾਰ ਜਾਪ ਕਰੋ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵਜੋਂ ਤੁਸੀਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਕਦੇ ਹੋ। ਤੁਹਾਡੇ ਖਰਚਿਆਂ ਵਿੱਚ ਵੀ ਵਾਧਾ ਹੋ ਸਕਦਾ ਹੈ, ਕਿਉਂਕਿ ਮਜ਼ਬੂਤ ਸੰਭਾਵਨਾ ਹੈ ਕਿ ਤੁਹਾਨੂੰ ਆਪਣੀ ਮਾਤਾ ਦੀ ਸਿਹਤ ਉੱਤੇ ਖਰਚਾ ਕਰਨਾ ਪਵੇਗਾ। ਇਸ ਅਵਧੀ ਦੇ ਦੌਰਾਨ ਜਾਤਕਾਂ ਨੂੰ ਪ੍ਰਾਪਰਟੀ ਸਬੰਧੀ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਵਾਰ-ਵਾਰ ਨੌਕਰੀ ਬਦਲਣ ਦੀ ਸਥਿਤੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਕਰੀਅਰ ਦੇ ਮੋਰਚੇ ਉੱਤੇ ਮੰਗਲ ਦਾ ਇਹ ਗੋਚਰ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਣ ਬਣ ਸਕਦਾ ਹੈ। ਤੁਹਾਡੇ ਉੱਤੇ ਕੰਮ ਦਾ ਜ਼ਿਆਦਾ ਦਬਾਅ ਪੈ ਸਕਦਾ ਹੈ। ਬ੍ਰਿਸ਼ਭ ਰਾਸ਼ੀ ਦੇ ਕੁਝ ਜਾਤਕ ਜ਼ਿਆਦਾ ਪੈਸਾ ਕਮਾਉਣ ਅਤੇ ਕਰੀਅਰ ਦੀ ਬਿਹਤਰੀ ਦੇ ਉਦੇਸ਼ ਨਾਲ ਨੌਕਰੀ ਬਦਲਣ ਬਾਰੇ ਯੋਜਨਾ ਬਣਾ ਸਕਦੇ ਹਨ। ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਪਰਿਵਾਰ ਵਿੱਚ ਆਰਥਿਕ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਈਗੋ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰੇਮ ਜੀਵਨ ਵਿੱਚ ਖੁਸ਼ਹਾਲੀ ਬਣਾ ਕੇ ਰੱਖਣ ਦੇ ਲਈ ਤੁਹਾਨੂੰ ਆਪਣੀ ਜੀਵਨਸਾਥੀ ਦੇ ਨਾਲ ਤਾਲਮੇਲ ਬਣਾਉਣਾ ਪਵੇਗਾ। ਮੰਗਲ ਦਾ ਇਹ ਗੋਚਰ ਹੋਣ ਦੇ ਦੌਰਾਨ ਬ੍ਰਿਸ਼ਭ ਰਾਸ਼ੀ ਵਾਲਿਆਂ ਦੀ ਸਿਹਤ ਵਿੱਚ ਉਤਾਰ-ਚੜ੍ਹਾਅ ਆਉਣ ਦੀ ਸੰਭਾਵਨਾ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਪਿੱਠ ਅਤੇ ਪੈਰਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਇਹਨਾਂ ਸਭ ਪਰੇਸ਼ਾਨੀਆਂ ਤੋਂ ਰਾਹਤ ਪ੍ਰਾਪਤ ਕਰਨ ਲਈ ਨਿਯਮਿਤ ਰੂਪ ਨਾਲ ਮੈਡੀਟੇਸ਼ਨ ਅਤੇ ਕਸਰਤ ਕਰਨਾ ਉਚਿਤ ਹੋਵੇਗਾ।

ਉਪਾਅ: ਮੰਗਲਵਾਰ ਦੇ ਦਿਨ ਦੁਰਗਾ ਮਾਂ ਦੀ ਪੂਜਾ ਕਰੋ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਤੁਹਾਡੇ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ। ਛੇਵੇਂ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਮੰਗਲ ਦੀ ਨੌਵੇਂ ਘਰ ਵਿੱਚ ਮੌਜੂਦਗੀ ਜਾਤਕਾਂ ਨੂੰ ਚੰਗੇ ਅਤੇ ਬੁਰੇ ਦੋਵੇਂ ਤਰ੍ਹਾਂ ਦੇ ਨਤੀਜੇ ਪ੍ਰਦਾਨ ਕਰ ਸਕਦੀ ਹੈ। ਇਹ ਸਮਾਂ ਵਿਅਕਤੀਗਤ ਵਿਕਾਸ ਦੀ ਦ੍ਰਿਸ਼ਟੀ ਤੋਂ ਚੰਗਾ ਰਹਿਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਤੁਹਾਨੂੰ ਕਿਸੇ ਯਾਤਰਾ ਦੇ ਮਾਧਿਅਮ ਤੋਂ ਲਾਭ ਪ੍ਰਾਪਤ ਹੋ ਸਕਦਾ ਹੈ।

ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਮੰਗਲ ਦਾ ਗੋਚਰ ਜਾਤਕਾਂ ਦੇ ਲਈ ਨੌਕਰੀ ਵਿੱਚ ਤਰੱਕੀ ਲੈ ਕੇ ਆਵੇਗਾ। ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ, ਜੋ ਲਾਭਦਾਇਕ ਸਿੱਧ ਹੋ ਸਕਦੇ ਹਨ। ਤੁਹਾਨੂੰ ਵਿਦੇਸ਼ ਤੋਂ ਵੀ ਨੌਕਰੀ ਦੇ ਮੌਕੇ ਮਿਲ ਸਕਦੇ ਹਨ। ਕਾਰੋਬਾਰੀ ਜਾਤਕਾਂ ਨੂੰ ਕਿਸੇ ਬਿਜ਼ਨਸ ਡੀਲ ਤੋਂ ਚੰਗਾ ਲਾਭ ਮਿਲੇਗਾ। ਆਊਟਸੋਰਸਿੰਗ ਨਾਲ ਸਬੰਧਤ ਕਾਰੋਬਾਰ ਕਰ ਰਹੇ ਜਾਤਕਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ।

ਆਰਥਿਕ ਰੂਪ ਤੋ ਦੇਖਿਆ ਜਾਵੇ ਤਾਂ ਮੰਗਲ ਦਾ ਗੋਚਰ ਤੁਹਾਡੇ ਲਈ ਭਾਗਸ਼ਾਲੀ ਸਾਬਿਤ ਹੋਵੇਗਾ, ਕਿਉਂਕਿ ਇਸ ਦੌਰਾਨ ਤੁਸੀਂ ਅੱਛਾ-ਖਾਸਾ ਪੈਸਾ ਕਮਾਉਣ ਦੇ ਨਾਲ-ਨਾਲ ਪੈਸੇ ਦੀ ਬੱਚਤ ਵੀ ਕਰ ਸਕੋਗੇ। ਰਿਸ਼ਤੇ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਚੰਗਾ ਰਹੇਗਾ। ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਤਾਲਮੇਲ ਬਣੇਗਾ ਅਤੇ ਰਿਸ਼ਤਾ ਮਜਬੂਤ ਹੋਵੇਗਾ। ਇਸ ਰਾਸ਼ੀ ਦੇ ਜਾਤਕਾਂ ਦੀ ਸਿਹਤ ਇਸ ਅਵਧੀ ਦੇ ਦੌਰਾਨ ਕਾਫੀ ਚੰਗੀ ਰਹੇਗੀ। ਛੋਟੀ-ਮੋਟੀ ਸਮੱਸਿਆ ਜਿਵੇਂ ਸਿਰ-ਦਰਦ ਆਦਿ ਹੋ ਸਕਦੀ ਹੈ। ਪਰ ਤੁਹਾਨੂੰ ਆਪਣੇ ਪਿਤਾ ਦੀ ਸਿਹਤ ਵੱਲ ਜ਼ਿਆਦਾ ਧਿਆਨ ਦੇਣਾ ਪਵੇਗਾ, ਕਿਉਂਕਿ ਤੁਹਾਨੂੰ ਆਪਣੇ ਪਿਤਾ ਦੇ ਇਲਾਜ ਉੱਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ।

ਉਪਾਅ: "ऊँ ਨਮੋ ਭਗਵਤੇ ਵਾਸੁਦੇਵਾਯ" ਦਾ ਹਰ ਰੋਜ਼ 21 ਵਾਰ ਜਾਪ ਕਰੋ।

ਮਿਥੁਨ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵਜੋਂ ਤੁਹਾਡਾ ਧਿਆਨ ਆਪਣੇ ਪਰਿਵਾਰ ਨੂੰ ਵਧਾਉਣ ਵੱਲ ਹੋ ਸਕਦਾ ਹੈ। ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਅਤੇ ਤਰੱਕੀ ਨੂੰ ਲੈ ਕੇ ਚਿੰਤਾ ਕਰ ਸਕਦੇ ਹੋ। ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੀ ਨੌਕਰੀ ਵਿੱਚ ਪਰਿਵਰਤਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਤੇ ਸੰਭਵ ਹੈ ਕਿ ਅਜਿਹੇ ਪਰਿਵਰਤਨ ਚੰਗੇ ਸਾਬਿਤ ਨਾ ਹੋਣ। ਇਸ ਅਵਧੀ ਵਿੱਚ ਤੁਹਾਡੇ ਖਰਚੇ ਵੀ ਵਧ ਸਕਦੇ ਹਨ।

ਕਰੀਅਰ ਦੇ ਲਿਹਾਜ਼ ਤੋਂ ਦੇਖੀਏ ਤਾਂ ਕਰਕ ਰਾਸ਼ੀ ਵਾਲਿਆਂ ਦੇ ਲਈ ਇਹ ਗੋਚਰ ਅਨੁਕੂਲ ਨਾ ਹੋਣ ਦੀ ਸੰਭਾਵਨਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਨੌਕਰੀ ਤੋਂ ਸੰਤੁਸ਼ਟੀ ਨਾ ਹੋਵੇ। ਸੰਭਾਵਨਾ ਹੈ ਕਿ ਇਸ ਦੌਰਾਨ ਤੁਸੀਂ ਆਪਣੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਚੰਗੇ ਅਤੇ ਸਕਾਰਾਤਮਕ ਸਬੰਧ ਸਥਾਪਿਤ ਕਰਨ ਦੀ ਸਥਿਤੀ ਵਿੱਚ ਨਾ ਹੋਵੋ। ਕਾਰਜ ਖੇਤਰ ਵਿੱਚ ਜਿਸ ਤਰੱਕੀ ਦਾ ਤੁਸੀਂ ਇੰਤਜ਼ਾਰ ਕਰ ਰਹੇ ਸੀ, ਉਸ ਦੇ ਲਈ ਤੁਹਾਨੂੰ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਬਿਜ਼ਨਸ ਵਿੱਚ ਹਾਨੀ ਹੋ ਸਕਦੀ ਹੈ ਅਤੇ ਆਪਣੇ-ਆਪ ਨੂੰ ਸਥਾਪਿਤ ਕਰਨਾ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ। ਤੁਹਾਨੂੰ ਆਪਣੇ ਵਿਰੋਧੀਆਂ ਤੋਂ ਵੀ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਰਥਿਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਤੁਹਾਨੂੰ ਇਸ ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਧਨ ਹਾਨੀ ਹੋਣ ਦੀ ਸੰਭਾਵਨਾ ਹੈ ਅਤੇ ਤੁਹਾਡੇ ਖਰਚੇ ਵੀ ਵੱਧ ਸਕਦੇ ਹਨ। ਇਸ ਅਵਧੀ ਦੇ ਦੌਰਾਨ ਨਾ ਤਾਂ ਤੁਸੀਂ ਜ਼ਿਆਦਾ ਪੈਸਾ ਕਮਾ ਸਕੋਗੇ ਅਤੇ ਨਾ ਹੀ ਤੁਹਾਡੇ ਲਈ ਪੈਸੇ ਦੀ ਬੱਚਤ ਕਰ ਸਕਣਾ ਆਸਾਨ ਹੋਵੇਗਾ। ਸਕਾਰਾਤਮਕ ਪੱਖ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਵਿਰਾਸਤ ਦੇ ਰੂਪ ਵਿੱਚ ਚੰਗਾ ਪੈਸਾ ਪ੍ਰਾਪਤ ਹੋ ਸਕਦਾ ਹੈ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਇਹ ਅਵਧੀ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਨਕਾਰਾਤਮਕ ਰਹਿ ਸਕਦੀ ਹੈ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਵਾਦ-ਵਿਵਾਦ ਹੋ ਸਕਦਾ ਹੈ, ਜਿਸ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਬਣਾਉਣਾ ਚਾਹੀਦਾ ਹੈ ਅਤੇ ਬਿਹਤਰ ਸਮਾਂ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਸਿਹਤ ਦੇ ਲਿਹਾਜ਼ ਤੋਂ ਤੁਹਾਨੂੰ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਤੁਹਾਡੇ ਅੰਦਰ ਉਤਸ਼ਾਹ ਅਤੇ ਊਰਜਾ ਦੀ ਕਮੀ ਹੋ ਸਕਦੀ ਹੈ। ਇਸ ਦੌਰਾਨ ਤੁਹਾਨੂੰ ਪੈਰਾਂ ਵਿੱਚ ਦਰਦ, ਅੱਖਾਂ ਨਾਲ ਸਬੰਧਤ ਇਨਫੈਕਸ਼ਨ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ: ਹਰ ਰੋਜ਼ 11 ਵਾਰ "ॐ ਪਾਰਵਤੀ ਨਮਹ:" ਦਾ ਜਾਪ ਕਰੋ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਚੌਥੇ ਅਤੇ ਨੌਵੇਂ ਘਰ ਦਾ ਸੁਆਮੀ ਹੈ। ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵੱਜੋਂ ਇਹਨਾਂ ਜਾਤਕਾਂ ਦਾ ਧਿਆਨ ਪਰਿਵਾਰ ਨੂੰ ਵਧਾਉਣ ਵਿੱਚ ਹੋ ਸਕਦਾ ਹੈ। ਸਿੰਘ ਰਾਸ਼ੀ ਵਾਲੇ ਇਸ ਦੌਰਾਨ ਕੋਈ ਨਵੀਂ ਪ੍ਰਾਪਰਟੀ ਖਰੀਦ ਸਕਦੇ ਹਨ ਜਾਂ ਫੇਰ ਕਿਸੇ ਪ੍ਰਾਪਰਟੀ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਇਹ ਗੋਚਰ ਤੁਹਾਡੇ ਲਈ ਅਨੁਕੂਲ ਨਹੀਂ ਦਿਖ ਰਿਹਾ। ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਦਿੱਕਤਾਂ ਆ ਸਕਦੀਆਂ ਹਨ। ਇਸ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਦਾ ਸਹਿਯੋਗ ਖੋ ਸਕਦੇ ਹੋ।

ਕਰੀਅਰ ਦੇ ਲਿਹਾਜ਼ ਨਾਲ ਇਹ ਗੋਚਰ ਤੁਹਾਡੇ ਲਈ ਅਨੁਕੂਲ ਨਹੀਂ ਹੈ। ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਤੁਹਾਨੂੰ ਆਪਣੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਚੁਣੌਤੀਆਂ ਅਤੇ ਨੌਕਰੀ ਦਾ ਦਬਾਅ ਝੱਲਣਾ ਪੈ ਸਕਦਾ ਹੈ। ਇਸ ਦੌਰਾਨ ਤੁਹਾਡਾ ਆਤਮ ਵਿਸ਼ਵਾਸ ਵੀ ਖੋ ਸਕਦਾ ਹੈ। ਸੰਭਾਵਨਾ ਹੈ ਕਿ ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਜ਼ਿਆਦਾ ਵਿਕਾਸ ਕਰਨ ਦੀ ਸਥਿਤੀ ਵਿੱਚ ਨਹੀਂ ਹੋਵੋਗੇ। ਕਾਰੋਬਾਰੀ ਜਾਤਕਾਂ ਨੂੰ ਔਸਤ ਲਾਭ ਹੋ ਸਕਦਾ ਹੈ। ਕਦੇ-ਕਦਾਈਂ ਤੁਹਾਨੂੰ ਲਾਭ ਅਤੇ ਹਾਨੀ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਰਟਨਰਸ਼ਿਪ ਵਿਚ ਕਾਰੋਬਾਰ ਕਰਨ ਵਾਲਿਆਂ ਨੂੰ ਆਪਣੇ ਪਾਰਟਨਰਾਂ ਵੱਲੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਗੋਚਰ ਦੇ ਦੌਰਾਨ ਵੱਧਦੀਆਂ ਹੋਈਆਂ ਜਿੰਮੇਦਾਰੀਆਂ ਦੇ ਕਾਰਣ ਤੁਹਾਡੇ ਖਰਚੇ ਵਧ ਸਕਦੇ ਹਨ। ਤੁਹਾਨੂੰ ਅਜਿਹਾ ਲੱਗ ਸਕਦਾ ਹੈ ਕਿ ਤੁਹਾਡੇ ਦੁਆਰਾ ਕਮਾਇਆ ਗਿਆ ਪੈਸਾ ਤੁਹਾਡੇ ਲਈ ਕਾਫੀ ਨਹੀਂ ਹੈ ਅਤੇ ਤੁਸੀਂ ਕਰਜ਼ਾ ਲੈਣ ਦਾ ਵਿਕਲਪ ਵੀ ਚੁਣ ਸਕਦੇ ਹੋ। ਇਸ ਤਰ੍ਹਾਂ ਤੁਹਾਡੇ ਉੱਤੇ ਜ਼ਿਆਦਾ ਬੋਝ ਪੈ ਸਕਦਾ ਹੈ। ਰਿਸ਼ਤਿਆਂ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਮੰਗਲ ਦਾ ਗੋਚਰ ਜਾਤਕਾਂ ਦੇ ਲਈ ਸਕਾਰਾਤਮਕ ਨਤੀਜੇ ਲਿਆਉਂਦਾ ਹੋਇਆ ਨਹੀਂ ਦਿਖ ਰਿਹਾ। ਇਸ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਉਤਾਰ-ਚੜ੍ਹਾਅ ਦਾ ਅਨੁਭਵ ਕਰੋਗੇ। ਤੁਹਾਡੇ ਦੋਵਾਂ ਵਿਚਕਾਰ ਈਗੋ ਸਬੰਧੀ ਪਰੇਸ਼ਾਨੀਆਂ ਆ ਸਕਦੀਆਂ ਹਨ। ਰਿਸ਼ਤੇ ਵਿੱਚ ਖੁਸ਼ੀ ਅਤੇ ਉਤਸ਼ਾਹ ਬਣਾ ਕੇ ਰੱਖਣ ਲਈ ਤੁਹਾਨੂੰ ਆਪਣੀ ਮਾਨਸਿਕਤਾ ਨੂੰ ਬਦਲਣ ਦੀ ਜ਼ਰੂਰਤ ਹੋ ਸਕਦੀ ਹੈ।

ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਪੈਰਾਂ ਅਤੇ ਪਿੱਠ ਵਿੱਚ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੀ ਇਮਿਊਨਿਟੀ ਵਿੱਚ ਕੁਝ ਕਮੀ ਹੋ ਸਕਦੀ ਹੈ ਅਤੇ ਤੁਹਾਨੂੰ ਸਿਹਤ ਸਬੰਧੀ ਕੁਝ ਹੋਰ ਵੀ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਉਪਾਅ: ਹਰ ਰੋਜ਼ 21 ਵਾਰ "ॐ ਨਮੋ ਨਰਸਿਮਹਾਯ" ਦਾ ਜਾਪ ਕਰੋ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ, ਜਿਸ ਦੇ ਨਤੀਜੇ ਵੱਜੋਂ ਤੁਹਾਨੂੰ ਆਪਣੇ ਕੰਮ ਵਿੱਚ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਚੰਗੇ ਨਤੀਜੇ ਪ੍ਰਾਪਤ ਹੋਣਗੇ। ਤੁਸੀਂ ਆਪਣੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਪ੍ਰਭਾਵਿਤ ਕਰ ਸਕੋਗੇ। ਤੁਸੀਂ ਜ਼ਿਆਦਾ ਲਾਭ ਕਮਾਓਗੇ ਅਤੇ ਤੇਜ਼ੀ ਨਾਲ ਅੱਗੇ ਵਧੋਗੇ।

ਕਾਰੋਬਾਰੀ ਜਾਤਕਾਂ ਨੂੰ ਇਸ ਦੌਰਾਨ ਚੰਗਾ ਧਨ ਲਾਭ ਹੋਵੇਗਾ ਅਤੇ ਨਤੀਜੇ ਤੁਹਾਡੇ ਪੱਖ ਵਿੱਚ ਹੀ ਰਹਿਣਗੇ। ਤੁਸੀਂ ਊਰਜਾ ਅਤੇ ਉਤਸ਼ਾਹ ਨਾਲ ਭਰੇ ਹੋਏ ਹੋਵੋਗੇ। ਪਾਰਟਨਰਸ਼ਿਪ ਵਿਚ ਕਾਰੋਬਾਰ ਕਰਨਾ ਤੁਹਾਡੇ ਲਈ ਚੰਗਾ ਸਾਬਿਤ ਹੋਵੇਗਾ। ਆਰਥਿਕ ਰੂਪ ਤੋਂ ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਨੂੰ ਕਾਫੀ ਧਨ ਲਾਭ ਕਰਵਾ ਸਕਦਾ ਹੈ। ਤੁਹਾਡੇ ਖਰਚੇ ਵੀ ਘੱਟ ਹੋਣਗੇ ਤੇ ਬੱਚਤ ਕਰਨ ਵਿੱਚ ਵੀ ਤੁਸੀਂ ਸਫਲ ਹੋਵੋਗੇ।

ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਆਪਣੇ ਪ੍ਰੇਮ ਜੀਵਨ ਵਿੱਚ ਮਧੁਰ ਸਬੰਧ ਬਣਾ ਕੇ ਰੱਖਣ ਵਿੱਚ ਸਫਲ ਹੋਵੋਗੇ। ਤੁਸੀਂ ਅਤੇ ਤੁਹਾਡਾ ਜੀਵਨਸਾਥੀ ਦੋਵੇਂ ਇੱਕ-ਦੂਜੇ ਨਾਲ ਖੁਸ਼ੀਆਂ ਭਰੇ ਸਮੇਂ ਦਾ ਆਨੰਦ ਮਾਣੋਗੇ। ਸਿਹਤ ਦੇ ਲਿਹਾਜ਼ ਨਾਲ ਇਹ ਗੋਚਰ ਅਨੁਕੂਲ ਨਤੀਜੇ ਲੈ ਕੇ ਆਵੇਗਾ। ਕੁਝ ਸਰਦੀ-ਖਾਂਸੀ ਨੂੰ ਛੱਡ ਕੇ ਇਸ ਦੌਰਾਨ ਤੁਹਾਡੀ ਸਿਹਤ ਚੰਗੀ ਹੀ ਰਹੇਗੀ। ਸਿਹਤ ਸਬੰਧੀ ਹੋਰ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।

ਉਪਾਅ: ਐਤਵਾਰ ਦੇ ਦਿਨ ਭਗਵਾਨ ਰੁਦ੍ਰ ਦੇ ਲਈ ਹਵਨ ਕਰਵਾਓ।

ਕੰਨਿਆ ਹਫਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ?ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਲਈ ਪੰਜਵੇਂ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵੱਜੋਂ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਅਤੇ ਵਿਕਾਸ ਨੂੰ ਲੈ ਕੇ ਚਿੰਤਾ ਕਰੋਗੇ ਅਤੇ ਨਿਰਾਸ਼ ਵੀ ਹੋ ਸਕਦੇ ਹੋ।

ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਆਪਣੇ ਕੰਮ ਤੋਂ ਸੰਤੁਸ਼ਟੀ ਨਹੀਂ ਹੋਵੇਗੀ ਅਤੇ ਤੁਸੀਂ ਬਿਹਤਰ ਪ੍ਰਗਤੀ ਅਤੇ ਸੰਤੁਸ਼ਟੀ ਦੇ ਲਈ ਨੌਕਰੀ ਬਦਲਣ ਦਾ ਵਿਚਾਰ ਬਣਾ ਸਕਦੇ ਹੋ। ਕਾਰਜ ਖੇਤਰ ਵਿੱਚ ਤੁਹਾਡੇ ਉੱਪਰ ਕੰਮ ਦਾ ਦਬਾਅ ਵਧ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਕਾਰਾਤਮਕ ਪੱਖ ਦੀ ਗੱਲ ਕਰੀਏ ਤਾਂ ਜੇਕਰ ਤੁਸੀਂ ਸੱਟਾ ਬਾਜ਼ਾਰ ਨਾਲ ਸਬੰਧਤ ਹੋ, ਤਾਂ ਤੁਹਾਨੂੰ ਉੱਚ ਪੱਧਰ ਦਾ ਲਾਭ ਹੋ ਸਕਦਾ ਹੈ।

ਆਰਥਿਕ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਇਹ ਗੋਚਰ ਤੁਹਾਡੇ ਲਈ ਅਨੁਕੂਲ ਨਹੀਂ ਦਿਖ ਰਿਹਾ। ਤੁਸੀਂ ਆਪਣੇ ਬੱਚਿਆਂ ਦੀਆਂ ਜ਼ਿਮੇਦਾਰੀਆਂ ਨਾਲ ਘਿਰੇ ਹੋ ਸਕਦੇ ਹੋ ਅਤੇ ਇਸ ਕਾਰਣ ਤੁਹਾਡੇ ਖਰਚੇ ਵੱਧ ਸਕਦੇ ਹਨ। ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਸਬੰਧਾਂ ਵਿੱਚ ਮਧੁਰਤਾ ਦੇਖਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਪਰਿਵਾਰ ਵਿੱਚ ਕੁਝ ਸਮੱਸਿਆਵਾਂ ਉੱਠ ਸਕਦੀਆਂ ਹਨ। ਤੁਹਾਨੂੰ ਆਪਣੇ ਬੱਚਿਆਂ ਦੇ ਵਿਕਾਸ ਦੀ ਚਿੰਤਾ ਵੀ ਸਤਾਏਗੀ। ਇਸ ਗੋਚਰ ਦੇ ਦੌਰਾਨ ਤੁਹਾਡੀ ਸਿਹਤ ਔਸਤ ਰਹੇਗੀ। ਤੁਹਾਨੂੰ ਸਰਦੀ-ਜੁਕਾਮ, ਪੈਰਾਂ ਵਿੱਚ ਦਰਦ ਆਦਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ: ਸ਼ੁੱਕਰਵਾਰ ਦੇ ਦਿਨ ਲਕਸ਼ਮੀ ਪੂਜਾ ਕਰੋ

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਪਹਿਲੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵੱਜੋਂ ਇਸ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਮਿਲਦੀ ਨਹੀਂ ਦਿਖ ਰਹੀ। ਸੰਭਾਵਨਾ ਹੈ ਕਿ ਤੁਹਾਨੂੰ ਆਪਣੀ ਯੋਗਤਾ ਦਾ ਪਤਾ ਲਗਾਉਣ ਦੇ ਲਈ ਚੰਗਾ ਮੌਕਾ ਨਾ ਮਿਲੇ।

ਕਰੀਅਰ ਦੇ ਲਿਹਾਜ਼ ਤੋਂ ਇਹ ਸਮਾਂ ਨੌਕਰੀ ਵਿੱਚ ਤਰੱਕੀ ਹਾਸਲ ਕਰਨ ਦੇ ਲਈ ਪ੍ਰਤੀਕੂਲ ਸਾਬਤ ਹੋ ਸਕਦਾ ਹੈ। ਇਸ ਦੌਰਾਨ ਤੁਹਾਨੂੰ ਅਹੁਦੇ ਵਿੱਚ ਤਰੱਕੀ ਹਾਸਲ ਕਰਨ ਵਿੱਚ ਮੁਸ਼ਕਿਲਾਂ ਆ ਸਕਦੀਆਂ ਹਨ ਅਤੇ ਤੁਹਾਡੀਆਂ ਉਮੀਦਾਂ ਉੱਤੇ ਪਾਣੀ ਫਿਰ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਲਾਭ ਪ੍ਰਾਪਤੀ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ ਅਤੇ ਤੁਹਾਨੂੰ ਆਪਣੇ ਵਿਰੋਧੀਆਂ ਤੋਂ ਸਖਤ ਟੱਕਰ ਮਿਲ ਸਕਦੀ ਹੈ।

ਆਰਥਿਕ ਸਥਿਤੀ ਵੱਲ ਦੇਖੀਏ ਤਾਂ ਇਹ ਗੋਚਰ ਤੁਹਾਡੇ ਲਈ ਅਨੁਕੂਲ ਨਹੀਂ ਦਿਖ ਰਿਹਾ। ਸੰਭਾਵਨਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਸੀਂ ਪੈਸਾ ਕਮਾਉਣ ਅਤੇ ਬੱਚਤ ਕਰਨ ਦੀ ਸਥਿਤੀ ਵਿੱਚ ਨਹੀਂ ਹੋਵੋਗੇ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਧਨ-ਹਾਨੀ ਤੋਂ ਬਚਣ ਦੇ ਲਈ ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਯੋਜਨਾ ਬਣਾ ਕੇ ਚਲੋ।

ਰਿਸ਼ਤਿਆਂ ਦੇ ਪੱਖ ਤੋਂ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਚੰਗੇ ਤਾਲਮੇਲ ਅਤੇ ਆਪਸੀ ਸਮਝ ਦੀ ਕਮੀ ਹੋਵੇਗੀ, ਜਿਸ ਨੂੰ ਬਣਾ ਕੇ ਰੱਖਣਾ ਤੁਹਾਡੇ ਲਈ ਜ਼ਰੂਰੀ ਹੋ ਸਕਦਾ ਹੈ। ਇਸ ਦੌਰਾਨ ਸਿਹਤ ਵਿੱਚ ਵੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ। ਤੁਹਾਨੂੰ ਪੈਰਾਂ ਅਤੇ ਪਿੱਠ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਊਰਜਾ ਦੀ ਕਮੀ ਵੀ ਮਹਿਸੂਸ ਹੋ ਸਕਦੀ ਹੈ।

ਉਪਾਅ: ਹਰ ਰੋਜ਼ ਪ੍ਰਾਚੀਨ ਪਾਠ ਹਨੂੰਮਾਨ ਚਾਲੀਸਾ ਦਾ ਜਾਪ ਕਰੋ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ: ਜਾਣੋ ਗ੍ਰਹਾਂ ਦੇ ਤੁਹਾਡੇ ਜੀਵਨ ਉੱਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਬਾਰ੍ਹਵੇਂ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਤੀਜੇ ਘਰ ਵਿੱਚ ਹੋਵੇਗਾ। ਇਸ ਕਾਰਣ ਤੁਹਾਨੂੰ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਇਸ ਅਵਧੀ ਦੇ ਦੌਰਾਨ ਤੁਹਾਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ।

ਪੇਸ਼ੇ ਦੇ ਪੱਖ ਤੋਂ ਦੇਖੀਏ ਤਾਂ ਇਹ ਅਵਧੀ ਤੁਹਾਡੇ ਲਈ ਅਨਕੂਲ ਸਾਬਤ ਹੋਵੇਗੀ। ਕਾਰਜ ਖੇਤਰ ਵਿੱਚ ਅਹੁਦੇ ਵਿੱਚ ਤਰੱਕੀ ਦੇ ਨਾਲ ਆਮਦਨ ਵਿੱਚ ਵੀ ਵਾਧਾ ਹੋਵੇਗਾ। ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਇਹ ਜਾਤਕ ਨਵੀਆਂ-ਨਵੀਆਂ ਚੀਜ਼ਾਂ ਸਿੱਖਣਗੇ। ਹਾਲਾਂਕਿ ਇਹਨਾਂ ਲਾਭਾਂ ਨੂੰ ਪ੍ਰਾਪਤ ਕਰਨ ਵਿੱਚ ਤੁਹਾਨੂੰ ਕੁਝ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਤੁਹਾਨੂੰ ਵਿਦੇਸ਼ਾਂ ਤੋਂ ਵੀ ਕਈ ਮੌਕੇ ਮਿਲਣਗੇ, ਜੋ ਤੁਹਾਡੇ ਭਵਿੱਖ ਦੇ ਲਈ ਸ਼ਾਨਦਾਰ ਸਾਬਿਤ ਹੋਣਗੇ। ਕਾਰੋਬਾਰੀ ਜਾਤਕਾਂ ਨੂੰ ਚੰਗਾ ਮੁਨਾਫਾ ਪ੍ਰਾਪਤ ਹੋਵੇਗਾ। ਧਨੂੰ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਵਿੱਚ ਆਪਣੀ ਕਾਬਲੀਅਤ ਸਾਬਿਤ ਕਰਨ ਦੇ ਨਾਲ-ਨਾਲ ਵਿਰੋਧੀਆਂ ਨਾਲ ਟੱਕਰ ਲੈਣ ਦੀ ਵੀ ਖਮਤਾ ਮੌਜੂਦ ਹੋ ਸਕਦੀ ਹੈ।

ਆਰਥਿਕ ਸਥਿਤੀ ਦੇ ਲਿਹਾਜ਼ ਤੋਂ ਦੇਖੀਏ ਤਾਂ ਇਹ ਗੋਚਰ ਅਨੁਕੂਲ ਰਹੇਗਾ। ਅਜਿਹੇ ਵਿੱਚ ਇਹ ਜਾਤਕ ਧਨ ਕਮਾਉਣ ਅਤੇ ਬੱਚਤ ਕਰਨ ਦੀ ਸਥਿਤੀ ਵਿੱਚ ਨਜ਼ਰ ਆ ਸਕਦੇ ਹਨ। ਇਹ ਗੋਚਰ ਖਾਸ ਤੌਰ ‘ਤੇ ਉਹਨਾਂ ਜਾਤਕਾਂ ਦੇ ਲਈ ਫਲਦਾਇਕ ਸਾਬਿਤ ਹੋਵੇਗਾ ਜਿਹੜੇ ਵਿਦੇਸ਼ਾਂ ਵਿੱਚ ਵਸੇ ਹੋਏ ਹਨ। ਉਹਨਾਂ ਨੂੰ ਹਰ ਕਦਮ ਉੱਤੇ ਕਿਸਮਤ ਦਾ ਸਾਥ ਮਿਲੇਗਾ।

ਧਨੂੰ ਰਾਸ਼ੀ ਵਾਲੇ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਮਿਠਾਸ ਬਣਾ ਕੇ ਰੱਖਣ ਦੇ ਕਾਬਿਲ ਹੋਣਗੇ। ਜੇਕਰ ਇਹਨਾਂ ਦੀ ਸਿਹਤ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਇਹਨਾਂ ਜਾਤਕਾਂ ਦੀ ਸਿਹਤ ਔਸਤ ਰਹੇਗੀ, ਪਰ ਇਹਨਾਂ ਨੂੰ ਆਪਣੇ ਪਿਤਾ ਦੀ ਸਿਹਤ ਉੱਤੇ ਕਾਫੀ ਧਨ ਖਰਚ ਕਰਨਾ ਪੈ ਸਕਦਾ ਹੈ।

ਉਪਾਅ: ਵੀਰਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਦੂਜੇ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵੱਜੋਂ ਤਰੱਕੀ ਹਾਸਲ ਕਰਨ ਦੇ ਰਸਤੇ ਵਿੱਚ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਮਨ ਵਿੱਚ ਨਕਾਰਾਤਮਕ ਵਿਚਾਰ ਆ ਸਕਦੇ ਹਨ ਅਤੇ ਸੰਭਵ ਹੈ ਕਿ ਇਸ ਕਾਰਣ ਤੁਸੀਂ ਜੀਵਨ ਦੇ ਵੱਖ -ਖੇਤਰਾਂ ਵਿੱਚ ਆਪਣੀ ਚਮਕ ਬਿਖੇਰਣ ਦੇ ਯੋਗ ਨਾ ਹੋਵੋ। ਅਜਿਹੇ ਵਿੱਚ ਆਪਣੇ ਟੀਚਿਆਂ ਨੂੰ ਪੂਰਾ ਕਰਨਾ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ। ਇਸ ਅਵਧੀ ਦੇ ਦੌਰਾਨ ਤੁਹਾਨੂੰ ਸੁੱਖ-ਸੁਵਿਧਾ ਵਿੱਚ ਕਮੀ ਮਹਿਸੂਸ ਹੋ ਸਕਦੀ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਤੁਹਾਡੇ ਲਈ ਇਹ ਗੋਚਰ ਔਸਤ ਰਹਿ ਸਕਦਾ ਹੈ। ਸੰਭਾਵਨਾ ਹੈ ਕਿ ਤੁਸੀਂ ਆਪਣੀ ਯੋਗਤਾ ਸਾਬਤ ਕਰਨ ਦੀ ਸਥਿਤੀ ਵਿੱਚ ਨਹੀਂ ਹੋਵੋਗੇ ਅਤੇ ਕਾਰਜ ਖੇਤਰ ਵਿੱਚ ਵੀ ਤੁਹਾਨੂੰ ਆਪਣੇ ਕੰਮ ਵਿੱਚ ਕੀਤੀ ਗਈ ਮਿਹਨਤ ਦੇ ਲਈ ਕੋਈ ਪਹਿਚਾਣ ਨਹੀਂ ਮਿਲੇਗੀ। ਕਾਰੋਬਾਰੀ ਜਾਤਕਾਂ ਨੂੰ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਰਸਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਜ਼ਿਆਦਾ ਲਾਭ ਨਾ ਹੋਣ ਦੀ ਸੰਭਾਵਨਾ ਹੈ।

ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਲਈ ਇਹ ਗੋਚਰ ਫਲਦਾਇਕ ਨਾ ਰਹਿਣ ਦੀ ਸੰਭਾਵਨਾ ਹੈ। ਪਰਿਵਾਰਿਕ ਜਿੰਮੇਦਾਰੀਆਂ ਦੇ ਕਾਰਣ ਇਹਨਾਂ ਦੇ ਖਰਚਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਰਿਸ਼ਤਿਆਂ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਮਕਰ ਰਾਸ਼ੀ ਵਾਲੇ ਆਪਣੇ ਜੀਵਨਸਾਥੀ ਦੇ ਨਾਲ ਮਧੁਰ ਰਿਸ਼ਤਾ ਬਣਾ ਕੇ ਰੱਖਣ ਵਿੱਚ ਅਸਫਲ ਹੋ ਸਕਦੇ ਹਨ ਅਤੇ ਜੀਵਨਸਾਥੀ ਦੇ ਨਾਲ ਤੁਹਾਡਾ ਵਾਦ-ਵਿਵਾਦ ਵੀ ਹੋ ਸਕਦਾ ਹੈ। ਇਹਨਾਂ ਸਮੱਸਿਆਵਾਂ ਦਾ ਕਾਰਣ ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਅਤੇ ਈਗੋ ਸਬੰਧੀ ਮੁੱਦੇ ਹੋ ਸਕਦੇ ਹਨ। ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਮੰਗਲ ਗੋਚਰ ਦੇ ਦੌਰਾਨ ਤੁਹਾਡੀ ਸਿਹਤ ਜ਼ਿਆਦਾ ਚੰਗੀ ਨਾ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਤੁਹਾਨੂੰ ਪੈਰਾਂ ਵਿੱਚ ਦਰਦ, ਅੱਖਾਂ ਵਿੱਚ ਜਲਣ ਅਤੇ ਪਾਚਣ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।

ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੀ ਪੂਜਾ ਕਰੋ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵੱਜੋਂ ਤੁਹਾਨੂੰ ਕਾਰਜ ਖੇਤਰ ਵਿੱਚ ਅਨੁਕੂਲ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਇਹ ਜਾਤਕ ਆਪਣੇ ਜੀਵਨ ਦਾ ਦਾਇਰਾ ਵਧਾਉਂਦੇ ਹੋਏ ਦੇਖੇ ਜਾ ਸਕਦੇ ਹਨ। ਜੇਕਰ ਤੁਸੀਂ ਕਿਸੇ ਲੰਬੀ ਦੂਰੀ ਦੀ ਯਾਤਰਾ ਲਈ ਜਾ ਰਹੇ ਹੋ, ਤਾਂ ਇਸ ਦੇ ਸਫਲ ਹੋਣ ਦੀ ਸੰਭਾਵਨਾ ਹੈ।

ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਇਹ ਗੋਚਰ ਤੁਹਾਡੇ ਲਈ ਭਾਗਸ਼ਾਲੀ ਸਾਬਿਤ ਹੋ ਸਕਦਾ ਹੈ, ਕਿਉਂਕਿ ਇਸ ਸਮੇਂ ਤੁਸੀਂ ਆਪਣੇ ਕਾਰਜਾਂ ਵਿੱਚ ਸਫਲਤਾ ਦੇ ਨਾਲ-ਨਾਲ ਉੱਚ ਅਹੁਦਾ ਪ੍ਰਾਪਤ ਕਰਨ ਵਿੱਚ ਵੀ ਸਫਲ ਹੋਵੋਗੇ। ਕਰੀਅਰ ਵਿੱਚ ਤੇਜ਼ੀ ਨਾਲ ਅੱਗੇ ਵਧੋਗੇ ਅਤੇ ਸ਼ਿਖਰ ਉੱਤੇ ਪਹੁੰਚੋਗੇ। ਵਿਦੇਸ਼ਾਂ ਤੋਂ ਵੀ ਤੁਹਾਨੂੰ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਨੂੰ ਇਸ ਦੌਰਾਨ ਕਿਸਮਤ ਦਾ ਸਾਥ ਮਿਲੇਗਾ ਅਤੇ ਚੰਗੀ ਦਰ ਉੱਤੇ ਮੁਨਾਫਾ ਹੋਵੇਗਾ। ਤੁਸੀਂ ਬਿਜ਼ਨਸ ਵਿੱਚ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦੇਣ ਦੇ ਕਾਬਿਲ ਹੋਵੋਗੇ।

ਆਰਥਿਕ ਰੂਪ ਤੋਂ ਇਹ ਗੋਚਰ ਤੁਹਾਡੇ ਲਈ ਵਰਦਾਨ ਸਾਬਿਤ ਹੋ ਸਕਦਾ ਹੈ, ਕਿਉਂਕਿ ਤੁਹਾਡੀ ਸੰਪੱਤੀ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ ਅਤੇ ਤੁਹਾਡਾ ਆਤਮਵਿਸ਼ਵਾਸ ਵੀ ਵਧੇਗਾ।

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਕੁੰਭ ਰਾਸ਼ੀ ਵਾਲਿਆਂ ਦਾ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤਾ ਚੰਗਾ ਰਹੇਗਾ। ਤੁਹਾਡੇ ਦੋਹਾਂ ਵਿਚਕਾਰ ਆਪਸੀ ਤਾਲਮੇਲ ਸ਼ਾਨਦਾਰ ਰਹੇਗਾ, ਜੋ ਕਿ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰੇਗਾ। ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੀ ਸਿਹਤ ਚੰਗੀ ਰਹੇਗੀ ਅਤੇ ਤੁਹਾਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਉਪਾਅ: ਹਰ ਰੋਜ਼ 21 ਵਾਰ "ॐ ਨਮਹ: ਸ਼ਿਵਾਯ" ਦਾ ਜਾਪ ਕਰੋ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਕੁੰਭ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ ਇਸ ਕਾਰਣ ਤੁਹਾਨੂੰ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋ ਸਕਦੇ ਹਨ। ਸੰਭਾਵਨਾ ਹੈ ਕਿ ਤੁਹਾਨੂੰ ਕਿਸਮਤ ਦਾ ਸਾਥ ਨਾ ਮਿਲੇ ਅਤੇ ਤੁਹਾਡੇ ਖਰਚਿਆਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਨਾਲ ਹੀ ਇਹਨਾਂ ਲੋਕਾਂ ਵਿੱਚ ਸੇਵਾ ਦੀ ਭਾਵਨਾ ਮਜ਼ਬੂਤ ਹੋਣ ਦੀ ਸੰਭਾਵਨਾ ਹੈ।

ਕਰੀਅਰ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਕਾਲ ਤੁਹਾਡੇ ਲਈ ਭਾਗਸ਼ਾਲੀ ਸਾਬਿਤ ਨਾ ਹੋਣ ਦੀ ਸੰਭਾਵਨਾ ਹੈ। ਕਿਉਂਕਿ ਹੋ ਸਕਦਾ ਹੈ ਕਿ ਇਸ ਦੌਰਾਨ ਤੁਹਾਨੂੰ ਆਮਦਨ ਵਿੱਚ ਵਾਧਾ, ਪ੍ਰਮੋਸ਼ਨ ਆਦਿ ਦੇ ਰੂਪ ਵਿੱਚ ਲਾਭ ਪ੍ਰਾਪਤ ਨਾ ਹੋਣ ਅਤੇ ਇਸ ਦੇ ਲਈ ਤੁਹਾਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਮੀਨ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਨੂੰ ਇਸ ਦੌਰਾਨ ਮੁਨਾਫਾ ਨਾ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਆਪਣੇ ਵਿਰੋਧੀਆਂ ਤੋਂ ਤੁਹਾਨੂੰ ਸਖਤ ਟੱਕਰ ਮਿਲੇਗੀ।

ਮੰਗਲ ਦਾ ਇਹ ਗੋਚਰ ਤੁਹਾਡੀ ਆਰਥਿਕ ਸਥਿਤੀ ਦੇ ਲਈ ਵੀ ਅਨੁਕੂਲ ਪ੍ਰਤੀਤ ਹੁੰਦਾ ਨਹੀਂ ਦਿਖ ਰਿਹਾ। ਨਾ ਹੀ ਤੁਸੀਂ ਜ਼ਿਆਦਾ ਮਾਤਰਾ ਵਿੱਚ ਪੈਸਾ ਕਮਾ ਸਕੋਗੇ ਅਤੇ ਨਾ ਹੀ ਬੱਚਤ ਕਰਨ ਵਿੱਚ ਸਫਲ ਹੋਵੋਗੇ। ਤੁਹਾਡੇ ਖਰਚਿਆਂ ਵਿੱਚ ਵੀ ਵਾਧਾ ਹੋ ਸਕਦਾ ਹੈ। ਰਿਸ਼ਤਿਆਂ ਦੇ ਪੱਖ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਮਿਲੇ-ਜੁਲੇ ਨਤੀਜੇ ਮਿਲ ਸਕਦੇ ਹਨ। ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੇ ਲਈ ਆਪਣੇ ਜੀਵਨਸਾਥੀ ਦੇ ਨਾਲ ਪ੍ਰੇਮ-ਪੂਰਣ ਰਿਸ਼ਤਾ ਬਣਾਉਣਾ ਮੁਸ਼ਕਿਲ ਹੋ ਸਕਦਾ ਹੈ। ਇਹ ਜਾਤਕ ਆਪਣੇ ਰਿਸ਼ਤੇ ਵਿੱਚ ਖੁਸ਼ੀਆਂ ਬਰਕਰਾਰ ਰੱਖਣ ਵਿੱਚ ਅਸਫਲ ਹੋ ਸਕਦੇ ਹਨ।

ਮੰਗਲ ਦਾ ਗੋਚਰ ਮੀਨ ਰਾਸ਼ੀ ਵਾਲਿਆਂ ਦੀ ਸਿਹਤ ਦੇ ਲਈ ਅਨੁਕੂਲ ਨਹੀਂ ਦਿਖ ਰਿਹਾ। ਸੰਭਾਵਨਾ ਹੈ ਕਿ ਤੁਹਾਡੀ ਸਿਹਤ ਜ਼ਿਆਦਾ ਚੰਗੀ ਨਾ ਰਹੇ। ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਤਾਂ ਨਹੀਂ ਹੋਵੇਗੀ, ਪਰ ਤੇਜ਼ ਸਰਦੀ-ਜੁਕਾਮ ਅਤੇ ਐਲਰਜੀ ਆਦਿ ਹੋ ਸਕਦੀ ਹੈ।

ਉਪਾਅ: ਮੰਗਲਵਾਰ ਦੇ ਦਿਨ ਦੁਰਗਾ ਮਾਂ ਦੇ ਲਈ ਹਵਨ ਕਰਵਾਓ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ:ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer