ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ (20 ਅਕਤੂਬਰ, 2024)

Author: Charu Lata | Updated Thu, 10 Oct 2024 04:23 PM IST

ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ 20 ਅਕਤੂਬਰ 2024 ਦੀ ਦੁਪਹਿਰ 03:04 ਵਜੇ ਹੋਣ ਜਾ ਰਿਹਾ ਹੈ। ਇਸ ਨੂੰ ਸਾਹਸ ਅਤੇ ਬਹਾਦਰੀ ਦਾ ਗ੍ਰਹਿ ਕਿਹਾ ਜਾਂਦਾ ਹੈ। ਐਸਟ੍ਰੋਸੇਜ ਦੇ ਇਸ ਲੇਖ਼ ਦੇ ਮਾਧਿਅਮ ਤੋਂ ਅਸੀਂ ਤੁਹਾਨੂੰ ਮੰਗਲ ਦੇ ਕਰਕ ਰਾਸ਼ੀ ਵਿੱਚ ਗੋਚਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਾਂਗੇ। ਨਾਲ ਹੀ, ਮੰਗਲ ਦਾ ਇਹ ਰਾਸ਼ੀ ਪਰਿਵਰਤਨ ਸਾਰੀ 12 ਰਾਸ਼ੀਆਂ ਦੇ ਜਾਤਕਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇਸ ਬਾਰੇ ਵੀ ਦੱਸਾਂਗੇ। ਇਸ ਤੋਂ ਇਲਾਵਾ, ਇਸ ਗੋਚਰ ਦੇ ਦੌਰਾਨ ਕੀਤੇ ਜਾਣ ਵਾਲੇ ਉਪਾਵਾਂ ਨਾਲ਼ ਵੀ ਜਾਣੂ ਕਰਾਵਾਂਗੇ।


ਇਹ ਵੀ ਪੜ੍ਹੋ: राशिफल 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮੰਗਲ ਦੇ ਕਰਕ ਰਾਸ਼ੀ ਵਿੱਚ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ

ਕਰਕ ਰਾਸ਼ੀ ਵਿੱਚ ਮੰਗਲ ਦਾ ਗੋਚਰ: ਵੈਦਿਕ ਜੋਤਿਸ਼ ਵਿੱਚ ਮੰਗਲ ਦਾ ਪ੍ਰਭਾਵ

ਜੋਤਿਸ਼ ਵਿੱਚ ਮੰਗਲ ਨੂੰ ਮਰਦਾਨਾ ਸੁਭਾਅ ਵਾਲਾ, ਗਤੀਸ਼ੀਲ ਅਤੇ ਆਗਿਆਕਾਰੀ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਯੁੱਧ ਦਾ ਦੇਵਤਾ ਕਿਹਾ ਗਿਆ ਹੈ। ਇਸ ਲੇਖ਼ ਰਾਹੀਂ ਅਸੀਂ ਤੁਹਾਨੂੰ ਮੰਗਲ ਦੇ ਕਰਕ ਰਾਸ਼ੀ ਵਿੱਚ ਗੋਚਰ ਨਾਲ ਪ੍ਰਾਪਤ ਹੋਣ ਵਾਲੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਬਾਰੇ ਦੱਸਾਂਗੇ। ਹਾਲਾਂਕਿ, ਜਦੋਂ ਮੰਗਲ ਦੇਵ ਆਪਣੀ ਮੂਲ ਤ੍ਰਿਕੋਣ ਮੇਖ਼ ਰਾਸ਼ੀ ਵਿੱਚ ਹੁੰਦੇ ਹਨ, ਤਾਂ ਇਹ ਸਕਾਰਾਤਮਕ ਨਤੀਜੇ ਦਿੰਦੇ ਹਨ। ਇਸ ਤਰ੍ਹਾਂ, ਜਦੋਂ ਮੰਗਲ ਗ੍ਰਹਿ ਆਪਣੀ ਰਾਸ਼ੀ ਮੇਖ਼ ਜਾਂ ਬ੍ਰਿਸ਼ਚਕ ਵਿੱਚੋਂ ਕਿਸੇ ਇੱਕ ਰਾਸ਼ੀ ਵਿੱਚ ਹੁੰਦਾ ਹੈ, ਤਾਂ ਜਾਤਕਾਂ ਨੂੰ ਬਹੁਤ ਹੀ ਸ਼ੁਭ ਨਤੀਜੇ ਮਿਲਦੇ ਹਨ। ਕੁੰਡਲੀ ਵਿੱਚ ਮੰਗਲ ਪਹਿਲੇ ਅਤੇ ਅੱਠਵੇਂ ਘਰ ਦੇ ਸੁਆਮੀ ਹੁੰਦੇ ਹਨ। ਦੱਸ ਦੇਈਏ ਕਿ ਪਹਿਲਾ ਘਰ ਮੇਖ਼ ਰਾਸ਼ੀ ਦਾ ਅਤੇ ਅੱਠਵਾਂ ਘਰ ਬ੍ਰਿਸ਼ਚਕ ਰਾਸ਼ੀ ਦਾ ਹੁੰਦਾ ਹੈ। ਜਦੋਂ ਗੱਲ ਆਉਂਦੀ ਹੈ ਅਹੁਦੇ ਅਤੇ ਅਧਿਕਾਰ ਦੀ, ਤਾਂ ਮੰਗਲ ਤੁਹਾਡੇ ਲਈ ਲਾਭਦਾਇਕ ਸਿੱਧ ਹੁੰਦਾ ਹੈ।

ਅੰਗਰੇਜੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mars Transit In Cancer

ਆਓ ਹੁਣ ਅਸੀਂ ਅੱਗੇ ਵਧਦੇ ਹਾਂ ਅਤੇ ਇਸ ਖਾਸ ਲੇਖ਼ ਦੇ ਜਰੀਏ ਤੁਹਾਨੂੰ ਦੱਸਦੇ ਹਾਂ ਕਿ ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਸਾਰੀਆਂ 12 ਰਾਸ਼ੀਆਂ ਨੂੰ ਕਿਹੋ-ਜਿਹੇ ਨਤੀਜੇ ਦੇਵੇਗਾ ਅਤੇ ਇਸ ਦੌਰਾਨ ਤੁਹਾਨੂੰ ਕਿਹੜੇ ਉਪਾਅ ਕਰਨੇ ਚਾਹੀਦੇ ਹਨ।

ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।

ਕਰਕ ਰਾਸ਼ੀ ਵਿੱਚ ਮੰਗਲ ਦਾ ਗੋਚਰ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਲਈ, ਮੰਗਲ ਮਹਾਰਾਜ ਤੁਹਾਡੇ ਪਹਿਲੇ ਅਤੇ ਅੱਠਵੇਂ ਘਰ ਦੇ ਸੁਆਮੀ ਹਨ। ਹੁਣ ਮੰਗਲ ਦਾ ਕਰਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ।

ਇਸ ਦੇ ਨਤੀਜੇ ਵੱਜੋਂ, ਇਸ ਅਵਧੀ ਵਿੱਚ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਕਮੀ ਆ ਸਕਦੀ ਹੈ ਅਤੇ ਤੁਸੀਂ ਘਰ-ਪਰਿਵਾਰ ਨੂੰ ਲੈ ਕੇ ਕਾਫ਼ੀ ਚਿੰਤਾ ਵਿੱਚ ਦਿੱਖ ਸਕਦੇ ਹੋ।

ਕਰੀਅਰ ਦੇ ਖੇਤਰ ਵਿੱਚ, ਤੁਹਾਡੇ ਉੱਤੇ ਕੰਮ ਦਾ ਬੋਝ ਵਧ ਸਕਦਾ ਹੈ ਅਤੇ ਕਾਰਜ ਸਥਾਨ 'ਤੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦਾ ਸਾਥ ਨਾ ਮਿਲਣ ਦੀ ਸੰਭਾਵਨਾ ਹੈ।

ਕਾਰੋਬਾਰ ਦੀ ਗੱਲ ਕਰੀਏ ਤਾਂ ਇਸ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਦੇ ਹੱਥੋਂ ਲਾਭ ਕਮਾਉਣ ਦੇ ਅਨੇਕਾਂ ਮੌਕੇ ਨਿੱਕਲ ਸਕਦੇ ਹਨ, ਇਸ ਲਈ ਤੁਹਾਨੂੰ ਯੋਜਨਾ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ।

ਆਰਥਿਕ ਜੀਵਨ ਨੂੰ ਦੇਖੀਏ ਤਾਂ, ਮੰਗਲ ਦਾ ਇਹ ਗੋਚਰ ਤੁਹਾਡੇ ਖਰਚਿਆਂ ਵਿੱਚ ਵਾਧਾ ਕਰ ਸਕਦਾ ਹੈ ਅਤੇ ਅਜਿਹੇ ਵਿੱਚ, ਤੁਸੀਂ ਧਨ ਦਾ ਪ੍ਰਬੰਧ ਕਰਨ ਵਿੱਚ ਅਸਫਲ ਰਹਿ ਸਕਦੇ ਹੋ।

ਨਿੱਜੀ ਜੀਵਨ ਵਿੱਚ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਬਹਿਸ ਜਾਂ ਵਾਦ-ਵਿਵਾਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਤੁਹਾਡੇ ਰਿਸ਼ਤੇ ਵਿੱਚ ਖੁਸ਼ੀਆਂ ਪ੍ਰਭਾਵਿਤ ਹੋ ਸਕਦੀਆਂ ਹਨ।

ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਤੁਹਾਨੂੰ ਆਪਣੀ ਮਾਤਾ ਦੀ ਸਿਹਤ 'ਤੇ ਕਾਫ਼ੀ ਪੈਸਾ ਖਰਚਣਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਆਪਣੀ ਮਾਤਾ ਜੀ ਦਾ ਖਿਆਲ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ- ਹਰ ਰੋਜ਼ 19 ਵਾਰ “ॐ ਭੌਮਾਯ ਨਮਹ:” ਮੰਤਰ ਦਾ ਜਾਪ ਕਰੋ।

ਮੇਖ਼ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਮੰਗਲ ਦੇਵ ਨੂੰ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਮੰਨਿਆ ਜਾਂਦਾ ਹੈ। ਹੁਣ ਮੰਗਲ ਦਾ ਕਰਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਤੀਜੇ ਘਰ ਵਿੱਚ ਹੋਣ ਜਾ ਰਿਹਾ ਹੈ।

ਅਜਿਹੇ ਵਿੱਚ, ਤੁਸੀਂ ਇਸ ਸਮੇਂ ਦ੍ਰਿੜਤਾ ਨਾਲ ਕੀਤੀਆਂ ਗਈਆਂ ਕੋਸ਼ਿਸ਼ਾਂ ਵਿੱਚ ਸਫਲਤਾ ਹਾਸਲ ਕਰ ਸਕੋਗੇ। ਨਾਲ ਹੀ, ਤੁਹਾਡੇ ਵੱਲੋਂ ਬਣਾਈਆਂ ਗਈਆਂ ਯੋਜਨਾਵਾਂ ਸਹੀ ਦਿਸ਼ਾ ਵਿੱਚ ਅੱਗੇ ਵਧਣਗੀਆਂ।

ਕਰੀਅਰ ਦੇ ਮਾਮਲੇ ਵਿੱਚ, ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਸਫਲਤਾ ਲਿਆਵੇਗਾ ਅਤੇ ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ ਜਾਂ ਫੇਰ ਨੌਕਰੀ ਵਿੱਚ ਤਬਾਦਲਾ ਹੋ ਸਕਦਾ ਹੈ।

ਵਪਾਰ ਦੇ ਸਬੰਧ ਵਿੱਚ, ਬ੍ਰਿਸ਼ਭ ਰਾਸ਼ੀ ਵਾਲੇ ਆਪਣੇ ਯੋਗਤਾ ਦੇ ਦਮ 'ਤੇ ਚੰਗਾ ਮੁਨਾਫਾ ਪ੍ਰਾਪਤ ਕਰ ਸਕਣਗੇ। ਨਾਲ ਹੀ, ਤੁਸੀਂ ਆਊਟਸੋਰਸਿੰਗ ਦੇ ਕਾਰੋਬਾਰ ਵਿੱਚ ਆਪਣੀ ਚਮਕ ਫੈਲਾਓਗੇ।

ਆਰਥਿਕ ਜੀਵਨ ਦੀ ਗੱਲ ਕਰੀਏ, ਤਾਂ ਮੰਗਲ ਦੇ ਕਰਕ ਰਾਸ਼ੀ ਵਿੱਚ ਪ੍ਰਵੇਸ਼ ਦੇ ਦੌਰਾਨ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਅਜਿਹੇ ਵਿੱਚ, ਤੁਸੀਂ ਕਾਫ਼ੀ ਮਾਤਰਾ ਵਿੱਚ ਧਨ ਕਮਾਉਣ ਦੇ ਨਾਲ-ਨਾਲ ਬੱਚਤ ਵੀ ਕਰ ਸਕੋਗੇ।

ਪ੍ਰੇਮ ਜੀਵਨ ਵਿੱਚ, ਇਹ ਜਾਤਕ ਰਿਸ਼ਤੇ ਵਿੱਚ ਚੱਲ ਰਹੀਆਂ ਸਥਿਤੀਆਂ ਦੇ ਨਾਲ ਸਮਝੌਤਾ ਕਰਦੇ ਹੋਏ ਨਜ਼ਰ ਆਉਣਗੇ, ਜਿਸ ਨਾਲ ਤੁਹਾਡਾ ਜੀਵਨਸਾਥੀ ਦੇ ਨਾਲ ਆਪਸੀ ਤਾਲਮੇਲ ਚੰਗਾ ਬਣਿਆ ਰਹੇਗਾ।

ਸਿਹਤ ਦੇ ਮਾਮਲੇ ਵਿੱਚ, ਮੰਗਲ ਗੋਚਰ ਦੇ ਦੌਰਾਨ ਤੁਹਾਡੀ ਸਿਹਤ ਵਧੀਆ ਰਹੇਗੀ ਅਤੇ ਇਸ ਦਾ ਕਾਰਨ ਤੁਹਾਡੇ ਅੰਦਰ ਦਾ ਸਾਹਸ ਅਤੇ ਤੁਹਾਡਾ ਸਕਾਰਾਤਮਕ ਦ੍ਰਿਸ਼ਟੀਕੋਣ ਹੋਵੇਗਾ।

ਉਪਾਅ- ਹਰ ਰੋਜ਼ ਲਲਿਤਾ ਸਾਹਸਤਰਨਾਮ ਦਾ ਜਾਪ ਕਰੋ।

ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਮਹਾਰਾਜ ਤੁਹਾਡੇ ਛੇਵੇਂ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਮੰਗਲ ਦਾ ਕਰਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ।

ਇਸ ਤਰ੍ਹਾਂ, ਤੁਸੀਂ ਪਰਿਵਾਰ ਦੀ ਤਰੱਕੀ ਅਤੇ ਧਨ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਚਿੰਤਾ ਵਿੱਚ ਨਜ਼ਰ ਆ ਸਕਦੇ ਹੋ।

ਮੰਗਲ ਗੋਚਰ ਦੇ ਦੌਰਾਨ, ਕਾਰਜ ਸਥਾਨ 'ਤੇ ਤੁਹਾਨੂੰ ਆਪਣੇ ਵੱਡੇ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਬਹੁਤ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਤੁਹਾਡੀ ਉਨ੍ਹਾਂ ਨਾਲ ਬਹਿਸ ਹੋਣ ਦੀ ਸੰਭਾਵਨਾ ਹੈ।

ਵਪਾਰ ਦੀ ਗੱਲ ਕਰੀਏ ਤਾਂ ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੀ ਇਸ ਅਵਧੀ ਵਿੱਚ ਵਪਾਰ ਕਰਨ ਵਾਲੇ ਜਾਤਕਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ ਅਤੇ ਇਸ ਦੇ ਨਤੀਜੇ ਵੱਜੋਂ, ਤੁਸੀਂ ਲਾਭ ਕਮਾਓਣ ਵਿੱਚ ਵੀ ਪਿੱਛੇ ਰਹਿ ਸਕਦੇ ਹੋ, ਇਸ ਲਈ ਤੁਹਾਨੂੰ ਥੋੜਾ ਸਾਵਧਾਨ ਰਹਿਣਾ ਹੋਵੇਗਾ।

ਆਰਥਿਕ ਜੀਵਨ ਵਿੱਚ ਮੰਗਲ ਮਹਾਰਾਜ ਤੁਹਾਡੇ ਖਰਚੇ ਵਧਾਉਣ ਦਾ ਕੰਮ ਕਰ ਸਕਦੇ ਹਨ, ਜਿਨ੍ਹਾਂ ਨੂੰ ਪੂਰਾ ਕਰ ਸਕਣਾ ਤੁਹਾਡੇ ਲਈ ਮੁਸ਼ਕਲ ਹੋ ਸਕਦਾ ਹੈ।

ਨਿੱਜੀ ਜੀਵਨ ਵਿੱਚ ਤੁਸੀਂ ਰਿਸ਼ਤੇ ਨੂੰ ਲੈ ਕੇ ਬਹੁਤ ਜਜ਼ਬਾਤੀ ਹੋ ਸਕਦੇ ਹੋ, ਜਿਸ ਦਾ ਸਿੱਧਾ ਅਸਰ ਰਿਸ਼ਤੇ ਵਿੱਚ ਤੁਹਾਡੀਆਂ ਖੁਸ਼ੀਆਂ 'ਤੇ ਪੈ ਸਕਦਾ ਹੈ।

ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਇਨ੍ਹਾਂ ਜਾਤਕਾਂ ਨੂੰ ਦੰਦਾਂ ਵਿੱਚ ਦਰਦ ਅਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਆਪਣਾ ਧਿਆਨ ਰੱਖੋ।

ਉਪਾਅ- ਹਰ ਰੋਜ਼ 21 ਵਾਰ “ॐ ਬੁੱਧਾਯ ਨਮਹ:” ਮੰਤਰ ਦਾ ਜਾਪ ਕਰੋ।

ਮਿਥੁਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਵਾਲਿਆਂ ਲਈ, ਮੰਗਲ ਗ੍ਰਹਿ ਤੁਹਾਡੇ ਪੰਜਵੇਂ ਅਤੇ ਦਸਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਪਹਿਲੇ/ਲਗਨ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ।

ਅਜਿਹੇ ਵਿੱਚ, ਤੁਸੀਂ ਬੱਚਿਆਂ ਦੀ ਤਰੱਕੀ ਨੂੰ ਦੇਖ ਕੇ ਖੁਸ਼ ਨਜ਼ਰ ਆ ਸਕਦੇ ਹੋ। ਇਸ ਦੇ ਨਾਲ ਹੀ, ਤੁਹਾਨੂੰ ਰੋਜ਼ਾਨਾ ਦੇ ਕੰਮਾਂ ਵਿੱਚ ਸਫਲਤਾ ਪ੍ਰਾਪਤ ਹੋਵੇਗੀ।

ਕਰੀਅਰ ਦੇ ਖੇਤਰ ਵਿੱਚ, ਮੰਗਲ ਦਾ ਕਰਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਲਈ ਨੌਕਰੀ ਦੇ ਨਵੇਂ ਮੌਕੇ ਲਿਆ ਸਕਦਾ ਹੈ। ਦੂਜੇ ਪਾਸੇ, ਇਸ ਮਹੀਨੇ ਵਿੱਚ ਤੁਹਾਨੂੰ ਆਨਸਾਈਟ ਨੌਕਰੀ ਨਾਲ ਜੁੜੇ ਮੌਕੇ ਪ੍ਰਾਪਤ ਹੋ ਸਕਦੇ ਹਨ।

ਵਪਾਰ ਦੀ ਗੱਲ ਕਰੀਏ, ਤਾਂ ਇਸ ਅਵਧੀ ਵਿੱਚ ਤੁਸੀਂ ਵਪਾਰ ਦੀ ਤੁਲਨਾ ਵਿੱਚ ਸਟਾਕ ਦੇ ਮਾਧਿਅਮ ਰਾਹੀਂ ਵੱਧ ਲਾਭ ਕਮਾ ਸਕਦੇ ਹੋ।

ਆਰਥਿਕ ਜੀਵਨ ਵਿੱਚ ਦੇਖੀਏ, ਤਾਂ ਮੰਗਲ ਗੋਚਰ ਦੇ ਦੌਰਾਨ ਤੁਹਾਨੂੰ ਚੰਗਾ ਲਾਭ ਮਿਲ ਸਕਦਾ ਹੈ, ਜੋ ਕਿ ਇਨਸੈਂਟਿਵ ਦੇ ਰੂਪ ਵਿੱਚ ਮਿਲ ਸਕਦਾ ਹੈ।

ਨਿੱਜੀ ਜੀਵਨ ਵਿੱਚ ਕਰਕ ਰਾਸ਼ੀ ਦੇ ਜਾਤਕ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਜੀਵਨਸਾਥੀ ਦੇ ਸਾਹਮਣੇ ਕਰਨਗੇ ਅਤੇ ਇਸ ਤਰ੍ਹਾਂ ਉਹ ਜੀਵਨਸਾਥੀ ਨਾਲ ਆਪਣਾ ਤਾਲਮੇਲ ਬਰਕਰਾਰ ਰੱਖਣਗੇ।

ਸਿਹਤ ਦੇ ਮਾਮਲੇ ਵਿੱਚ, ਇਸ ਰਾਸ਼ੀ ਵਾਲੇ ਜਾਤਕ ਸਾਹਸ ਅਤੇ ਧੀਰਜ ਨਾਲ ਭਰੇ ਰਹਿਣਗੇ, ਜਿਸ ਕਾਰਨ ਉਹ ਫਿੱਟ ਨਜ਼ਰ ਆਓਣਗੇ।

ਉਪਾਅ- ਹਰ ਰੋਜ਼ 21 ਵਾਰ “ॐ ਸੋਮਾਯ ਨਮਹ:” ਮੰਤਰ ਦਾ ਜਾਪ ਕਰੋ।

ਕਰਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਵਾਲਿਆਂ ਲਈ, ਮੰਗਲ ਮਹਾਰਾਜ ਤੁਹਾਡੇ ਚੌਥੇ ਅਤੇ ਨੌਵੇਂ ਘਰ ਦੇ ਸੁਆਮੀ ਹਨ। ਹੁਣ ਮੰਗਲ ਦਾ ਕਰਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ।

ਇਸ ਦੇ ਨਤੀਜੇ ਵੱਜੋਂ, ਇਹ ਜਾਤਕ ਆਪਣੇ ਘਰ 'ਤੇ ਕਾਫੀ ਪੈਸਾ ਖਰਚਦੇ ਹੋਏ ਨਜ਼ਰ ਆ ਸਕਦੇ ਹਨ ਅਤੇ ਇਸ ਦੌਰਾਨ ਇਹ ਕਿਸੇ ਤੀਰਥ ਯਾਤਰਾ 'ਤੇ ਵੀ ਜਾ ਸਕਦੇ ਹਨ। ਇਸ ਤਰ੍ਹਾਂ ਦੀ ਯਾਤਰਾ ਤੁਹਾਡੇ ਲਈ ਫਲਦਾਇਕ ਸਾਬਤ ਹੋਵੇਗੀ।

ਕਰੀਅਰ ਦੇ ਖੇਤਰ ਵਿੱਚ, ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਤੁਹਾਨੂੰ ਕਾਰਜ ਸਥਾਨ 'ਤੇ ਤਣਾਅ ਦੇਣ ਦਾ ਕੰਮ ਕਰ ਸਕਦਾ ਹੈ, ਜਿਸ ਕਾਰਨ ਤੁਸੀਂ ਕੁਝ ਵਧੀਆ ਮੌਕੇ ਗੁਆ ਸਕਦੇ ਹੋ।

ਵਪਾਰ ਦੀ ਗੱਲ ਕਰੀਏ ਤਾਂ, ਇਨ੍ਹਾਂ ਜਾਤਕਾਂ ਅਤੇ ਇਨ੍ਹਾਂ ਦੇ ਕਾਰੋਬਾਰੀ ਸਾਂਝੀਦਾਰ ਦੇ ਵਿਚਾਰਾਂ ਵਿੱਚ ਫਰਕ ਦੇਖਣ ਨੂੰ ਮਿਲ ਸਕਦਾ ਹੈ, ਜੋ ਤਰੱਕੀ ਦੇ ਰਸਤੇ ਵਿੱਚ ਰੁਕਾਵਟ ਬਣ ਸਕਦਾ ਹੈ।

ਆਰਥਿਕ ਜੀਵਨ ਵਿੱਚ, ਤੁਹਾਡੇ ਸਾਹਮਣੇ ਇੱਕ ਤੋਂ ਬਾਅਦ ਇੱਕ ਖਰਚੇ ਆਓਂਦੇ ਰਹਿ ਸਕਦੇ ਹਨ, ਜਿਨ੍ਹਾਂ ਨੂੰ ਸੰਭਾਲਣ ਵਿੱਚ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ।

ਨਿੱਜੀ ਜੀਵਨ ਵਿੱਚ, ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਨੂੰ ਮਧੁਰ ਬਣਾ ਕੇ ਰੱਖਣ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਅਸਰ ਤੁਹਾਡੀਆਂ ਖੁਸ਼ੀਆਂ 'ਤੇ ਪੈ ਸਕਦਾ ਹੈ।

ਸਿਹਤ ਬਾਰੇ ਗੱਲ ਕਰੀਏ ਤਾਂ, ਤੁਹਾਨੂੰ ਆਪਣੀ ਮਾਤਾ ਦੀ ਸਿਹਤ 'ਤੇ ਕਾਫੀ ਪੈਸਾ ਖਰਚਣਾ ਪੈ ਸਕਦਾ ਹੈ, ਜਿਸ ਕਾਰਨ ਤੁਸੀਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਪਰੇਸ਼ਾਨ ਰਹਿ ਸਕਦੇ ਹੋ।

ਉਪਾਅ- ਹਰ ਰੋਜ਼ 21 ਵਾਰ “ॐ ਭਾਸਕਰਾਯ ਨਮਹ:” ਮੰਤਰ ਦਾ ਜਾਪ ਕਰੋ।

ਸਿੰਘ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਵਾਲਿਆਂ ਲਈ, ਮੰਗਲ ਦੇਵ ਤੁਹਾਡੇ ਤੀਜੇ ਅਤੇ ਅੱਠਵੇਂ ਘਰ ਦੇ ਸੁਆਮੀ ਹਨ। ਹੁਣ ਮੰਗਲ ਕਰਕ ਰਾਸ਼ੀ ਵਿੱਚ ਗੋਚਰ ਕਰਕੇ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਜਾ ਰਹੇ ਹਨ।

ਇਸ ਦੌਰਾਨ, ਇਨ੍ਹਾਂ ਜਾਤਕਾਂ ਨੂੰ ਅਚਾਨਕ ਜਾਂ ਜੱਦੀ ਜਾਇਦਾਦ ਦੇ ਰਾਹੀਂ ਲਾਭ ਮਿਲਣ ਦੀ ਸੰਭਾਵਨਾ ਹੈ। ਸਿਰਫ ਇਹੀ ਨਹੀਂ, ਤੁਸੀਂ ਆਪਣੇ ਦੁਆਰਾ ਕੀਤੀ ਜਾ ਰਹੀ ਮਿਹਨਤ ਦੇ ਦਮ ‘ਤੇ ਜੀਵਨ ਵਿੱਚ ਅੱਗੇ ਵਧੋਗੇ।

ਕਰੀਅਰ ਦੇ ਸਬੰਧ ਵਿੱਚ, ਮੰਗਲ ਦਾ ਇਹ ਗੋਚਰ ਤੁਹਾਡੇ ਲਈ ਨੌਕਰੀ ਦੇ ਨਵੇਂ ਮੌਕੇ ਲਿਆਵੇਗਾ, ਜਿਸ ਨਾਲ ਤੁਸੀਂ ਖੁਸ਼ ਅਤੇ ਸੰਤੁਸ਼ਟ ਦਿੱਖ ਸਕਦੇ ਹੋ। ਨਾਲ ਹੀ, ਇਸ ਸਮੇਂ ਤੁਹਾਨੂੰ ਯਾਤਰਾ ਵੀ ਕਰਨੀ ਪੈ ਸਕਦੀ ਹੈ।

ਵਪਾਰ ਦੇ ਸਬੰਧ ਵਿੱਚ, ਇਸ ਸਮੇਂ ਵਿੱਚ ਕੰਨਿਆ ਰਾਸ਼ੀ ਦੇ ਜਾਤਕ ਵਪਾਰ ਦੇ ਖੇਤਰ ਵਿੱਚ ਆਪਣੀ ਚਮਕ ਫੈਲਾਓਣਗੇ ਅਤੇ ਇਸ ਤਰ੍ਹਾਂ, ਉਹ ਵਧੀਆ ਲਾਭ ਕਮਾ ਸਕਣਗੇ।

ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ, ਮੰਗਲ ਦਾ ਇਹ ਰਾਸ਼ੀ ਪਰਿਵਰਤਨ ਅਨੁਕੂਲ ਰਹੇਗਾ ਅਤੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਧਨ ਬਚਾਉਣ ਵਿੱਚ ਸਫਲ ਰਹੋਗੇ।

ਇਸ ਸਮੇਂ, ਕੰਨਿਆ ਰਾਸ਼ੀ ਵਾਲੇ ਬਿਲਕੁਲ ਫਿੱਟ ਅਤੇ ਸਿਹਤਮੰਦ ਰਹਿਣਗੇ। ਨਾਲ ਹੀ, ਇਨ੍ਹਾਂ ਦੇ ਊਰਜਾਵਾਨ ਰਹਿਣ ਨਾਲ ਇਨ੍ਹਾਂ ਦੀ ਸਿਹਤ ਚੰਗੀ ਬਣੀ ਰਹੇਗੀ।

ਉਪਾਅ- ਹਰ ਰੋਜ਼ 21 ਵਾਰ “ॐ ਨਮੋ ਨਰਾਇਣ” ਮੰਤਰ ਦਾ ਜਾਪ ਕਰੋ।

ਕੰਨਿਆ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਵਾਲਿਆਂ ਲਈ, ਮੰਗਲ ਗ੍ਰਹਿ ਤੁਹਾਡੇ ਦੂਜੇ ਅਤੇ ਸੱਤਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ।

ਇਸ ਦੇ ਨਤੀਜੇ ਵੱਜੋਂ, ਮੰਗਲ ਗੋਚਰ ਦੇ ਦੌਰਾਨ ਤੁਸੀਂ ਦੋਸਤਾਂ ਨਾਲ ਕਿਸੇ ਲੰਬੀ ਦੂਰੀ ਦੀ ਯਾਤਰਾ 'ਤੇ ਜਾ ਸਕਦੇ ਹੋ। ਨਾਲ ਹੀ, ਤੁਹਾਨੂੰ ਕਰੀਅਰ ਦੇ ਸਬੰਧ ਵਿੱਚ ਵੀ ਯਾਤਰਾ ਕਰਨ ਦੀ ਲੋੜ ਪੈ ਸਕਦੀ ਹੈ।

ਕਰੀਅਰ ਦੇ ਖੇਤਰ ਵਿੱਚ, ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਪ੍ਰਦਾਨ ਕਰੇਗਾ ਅਤੇ ਇਹ ਮੌਕੇ ਤੁਹਾਡੇ ਲਈ ਫਲਦਾਇਕ ਸਿੱਧ ਹੋਣਗੇ।

ਤੁਲਾ ਰਾਸ਼ੀ ਦੇ ਵਪਾਰ ਕਰਨ ਵਾਲੇ ਜਾਤਕ ਲਾਭ ਕਮਾਓਣ ਲਈ ਆਪਣੀ ਬੁੱਧੀ ਦਾ ਇਸਤੇਮਾਲ ਕਰਨਗੇ ਅਤੇ ਇਸ ਤਰ੍ਹਾਂ, ਇਨ੍ਹਾਂ ਨੂੰ ਸਫਲਤਾ ਪ੍ਰਾਪਤ ਹੋਣ ਦੀ ਸੰਭਾਵਨਾ ਹੈ।

ਆਰਥਿਕ ਜੀਵਨ ਵਿੱਚ, ਇਨ੍ਹਾਂ ਲੋਕਾਂ ਨੂੰ ਜੱਦੀ ਜਾਇਦਾਦ ਦੁਆਰਾ ਲਾਭ ਮਿਲ ਸਕਦਾ ਹੈ ਅਤੇ ਇਸ ਦੇ ਨਤੀਜੇ ਵੱਜੋਂ, ਤੁਸੀਂ ਚੰਗੀ ਮਾਤਰਾ ਵਿੱਚ ਬੱਚਤ ਕਰਨ ਦੇ ਯੋਗ ਹੋਵੋਗੇ।

ਨਿੱਜੀ ਜੀਵਨ ਵਿੱਚ, ਤੁਲਾ ਰਾਸ਼ੀ ਦੇ ਜਾਤਕ ਰਿਸ਼ਤੇ ਵਿੱਚ ਸਾਥੀ ਦੇ ਪ੍ਰਤੀ ਪ੍ਰਤੀਬੱਧ ਰਹਿਣਗੇ ਅਤੇ ਇਸ ਤਰ੍ਹਾਂ, ਆਪਸੀ ਤਾਲਮੇਲ ਚੰਗਾ ਬਣਿਆ ਰਹੇਗਾ। ਨਾਲ ਹੀ, ਤੁਸੀਂ ਦੋਵੇਂ ਇੱਕ-ਦੂਜੇ ਦੇ ਸਾਥ ਦਾ ਆਨੰਦ ਮਾਣਦੇ ਹੋਏ ਦਿੱਸ ਸਕਦੇ ਹੋ।

ਸਿਹਤ ਬਾਰੇ ਗੱਲ ਕਰੀਏ, ਤਾਂ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ, ਜੋ ਕਿ ਤੁਹਾਡੇ ਅੰਦਰ ਮੌਜੂਦ ਸਾਹਸ ਦਾ ਨਤੀਜਾ ਹੋਵੇਗਾ।

ਉਪਾਅ- ਹਰ ਰੋਜ਼ 21 ਵਾਰ “ॐ ਭਾਰਗਵਾਯ ਨਮਹ:” ਮੰਤਰ ਦਾ ਜਾਪ ਕਰੋ।

ਤੁਲਾ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਮੰਗਲ ਦੇਵ ਤੁਹਾਡੇ ਪਹਿਲੇ/ਲਗਨ ਘਰ ਅਤੇ ਛੇਵੇਂ ਘਰ ਦੇ ਸੁਆਮੀ ਹਨ। ਹੁਣ ਇਨ੍ਹਾਂ ਦਾ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਣ ਜਾ ਰਿਹਾ ਹੈ।

ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਸੀਂ ਲੰਬੀ ਦੂਰੀ ਦੀ ਯਾਤਰਾ 'ਤੇ ਜਾ ਸਕਦੇ ਹੋ ਅਤੇ ਇਸ ਤਰ੍ਹਾਂ, ਤੁਸੀਂ ਆਪਣੀਆਂ ਕੋਸ਼ਿਸ਼ਾਂ ਨੂੰ ਸਫਲਤਾ ਵਿੱਚ ਬਦਲ ਸਕੋਗੇ।

ਕਰੀਅਰ ਦੀ ਗੱਲ ਕਰੀਏ, ਤਾਂ ਇਨ੍ਹਾਂ ਜਾਤਕਾਂ ਨੂੰ ਕੰਮ ਦੇ ਸਿਲਸਿਲੇ ਵਿੱਚ ਲੰਬੀ ਯਾਤਰਾ ਕਰਨ ਦੀ ਲੋੜ ਪੈ ਸਕਦੀ ਹੈ। ਹਾਲਾਂਕਿ, ਇਸ ਤਰ੍ਹਾਂ ਦੀਆਂ ਯਾਤਰਾਵਾਂ ਤੁਹਾਡੇ ਲਈ ਫਲਦਾਇਕ ਸਿੱਧ ਹੋਣਗੀਆਂ।

ਵਪਾਰੀ ਵਰਗ ਦੇ ਲਈ, ਮੰਗਲ ਦਾ ਇਹ ਗੋਚਰ ਚੰਗਾ ਕਿਹਾ ਜਾਵੇਗਾ, ਕਿਉਂਕਿ ਇਸ ਦੌਰਾਨ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲਾਭ ਕਮਾ ਸਕੋਗੇ। ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਇਹ ਤੁਹਾਨੂੰ ਕਾਰਜਾਂ ਵਿੱਚ ਤੁਰੰਤ ਸਫਲਤਾ ਵੀ ਦੇ ਸਕਦਾ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ, ਜਦੋਂ ਤੁਹਾਨੂੰ ਪੈਸੇ ਦੀ ਲੋੜ ਹੋਵੇਗੀ, ਉਸ ਸਮੇਂ ਤੁਹਾਨੂੰ ਕਰਜ਼ੇ ਰਾਹੀਂ ਪੈਸਾ ਮਿਲ ਸਕਦਾ ਹੈ ਜਾਂ ਫਿਰ ਇਨਸੈਂਟਿਵ ਦੀ ਵੀ ਪ੍ਰਾਪਤੀ ਹੋ ਸਕਦੀ ਹੈ।

ਸਿਹਤ ਦੀ ਗੱਲ ਕਰੀਏ, ਤਾਂ ਇਸ ਅਵਧੀ ਵਿੱਚ ਇਨ੍ਹਾਂ ਲੋਕਾਂ ਦੀ ਸਿਹਤ ਖੁਸ਼ ਰਹਿਣ ਦੇ ਕਾਰਨ ਚੰਗੀ ਬਣੀ ਰਹੇਗੀ।

ਉਪਾਅ- ਹਰ ਰੋਜ਼ 21 ਵਾਰ “ॐ ਭੌਮਾਯ ਨਮਹ:” ਮੰਤਰ ਦਾ ਜਾਪ ਕਰੋ।

ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਲਈ ਮੰਗਲ ਗ੍ਰਹਿ ਤੁਹਾਡੇ ਪੰਜਵੇਂ ਅਤੇ ਬਾਰ੍ਹਵੇਂ ਘਰ ਦੇ ਸਵਾਮੀ ਹਨ। ਹੁਣ ਮੰਗਲ ਦਾ ਕਰਕ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਣ ਜਾ ਰਿਹਾ ਹੈ।

ਇਸ ਦੇ ਨਤੀਜੇ ਵੱਜੋਂ, ਇਨ੍ਹਾਂ ਜਾਤਕਾਂ ਨੂੰ ਅਚਾਨਕ ਧਨ ਪ੍ਰਾਪਤ ਹੋ ਸਕਦਾ ਹੈ ਜਾਂ ਫੇਰ ਜੱਦੀ ਜਾਇਦਾਦ ਦੇ ਰਾਹੀਂ ਧਨ ਲਾਭ ਮਿਲਣ ਦੀ ਸੰਭਾਵਨਾ ਹੈ।

ਕਰੀਅਰ ਦੇ ਖੇਤਰ ਵਿੱਚ, ਮੰਗਲ ਦਾ ਇਹ ਗੋਚਰ ਤੁਹਾਡੇ ਉੱਤੇ ਕੰਮ ਦਾ ਬੋਝ ਵਧਾਉਣ ਦਾ ਕੰਮ ਕਰ ਸਕਦਾ ਹੈ ਅਤੇ ਨਾਲ ਹੀ, ਲਾਭ ਵੀ ਘੱਟ ਰਹਿਣ ਦੀ ਸੰਭਾਵਨਾ ਹੈ। ਅਜਿਹੇ ਵਿੱਚ, ਤੁਸੀਂ ਨੌਕਰੀ ਬਦਲਣ ਦਾ ਮਨ ਬਣਾ ਸਕਦੇ ਹੋ।

ਵਪਾਰ ਦੇ ਖੇਤਰ ਵਿੱਚ, ਇਨ੍ਹਾਂ ਲੋਕਾਂ ਨੂੰ ਲਾਭ ਕਮਾਉਣ ਦੇ ਰਸਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਵ ਹੈ ਕਿ ਇਸ ਸਮੇਂ ਕੋਈ ਇਨ੍ਹਾਂ ਦਾ ਸਾਥ ਵੀ ਨਾ ਦੇਵੇ।

ਆਰਥਿਕ ਜੀਵਨ ਵਿੱਚ, ਤੁਹਾਨੂੰ ਪੈਸੇ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ ਅਤੇ ਅਜਿਹੇ ਵਿੱਚ, ਇਹ ਜਾਤਕ ਆਪਣੀਆਂ ਵੱਧਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਕਰਜ਼ੇ ਦਾ ਸਹਾਰਾ ਲੈਣ ਲਈ ਮਜਬੂਰ ਹੋ ਸਕਦੇ ਹਨ।

ਨਿੱਜੀ ਜੀਵਨ ਦੀ ਗੱਲ ਕਰੀਏ, ਤਾਂ ਮੰਗਲ ਗੋਚਰ ਦੇ ਦੌਰਾਨ ਰਿਸ਼ਤੇ ਵਿੱਚ ਤਾਲਮੇਲ ਦੀ ਕਮੀ ਹੋਣ ਦੇ ਕਾਰਨ, ਤੁਹਾਨੂੰ ਸਾਥੀ ਦਾ ਸਾਥ ਨਾ ਮਿਲਣ ਦੀ ਸੰਭਾਵਨਾ ਹੈ।

ਧਨੂੰ ਰਾਸ਼ੀ ਦੇ ਜਾਤਕਾਂ ਨੂੰ ਇਸ ਸਮੇਂ ਸਰਦੀ-ਜੁਕਾਮ ਅਤੇ ਐਲਰਜੀ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਆਪਣਾ ਧਿਆਨ ਰੱਖੋ।

ਉਪਾਅ- ਵੀਰਵਾਰ ਨੂੰ ਬਜ਼ੁਰਗ ਬ੍ਰਾਹਮਣ ਨੂੰ ਭੋਜਨ ਖਿਲਾਓ।

ਧਨੂੰ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਵਾਲਿਆਂ ਲਈ ਮੰਗਲ ਮਹਾਰਾਜ ਤੁਹਾਡੇ ਗਿਆਰ੍ਹਵੇਂ ਅਤੇ ਚੌਥੇ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ।

ਇਸ ਦੇ ਨਤੀਜੇ ਵੱਜੋਂ, ਇਹ ਜਾਤਕ ਆਪਣੇ ਦੋਸਤਾਂ ਅਤੇ ਪਰਿਵਾਰ ਦਾ ਵਿਸ਼ਵਾਸ ਜਿੱਤਣ ਵਿੱਚ ਸਫਲ ਰਹਿਣਗੇ। ਨਾਲ ਹੀ, ਇਹ ਯਾਤਰਾਵਾਂ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ।

ਕਰੀਅਰ ਦੇ ਖੇਤਰ ਵਿੱਚ ਤੁਸੀਂ ਲੰਬੀ ਦੂਰੀ ਦੀ ਯਾਤਰਾ ਕਰਦੇ ਹੋਏ ਦਿੱਖ ਸਕਦੇ ਹੋ, ਅਤੇ ਇਹ ਯਾਤਰਾਵਾਂ ਤੁਹਾਡੇ ਲਈ ਸਫਲਤਾ ਲੈ ਕੇ ਆ ਸਕਦੀਆਂ ਹਨ।

ਕਾਰੋਬਾਰ ਦੇ ਸਬੰਧ ਵਿੱਚ ਗੱਲ ਕਰੀਏ ਤਾਂ, ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਤੁਹਾਨੂੰ ਅੱਛਾ-ਖਾਸਾ ਲਾਭ ਦਿਲਵਾ ਸਕਦਾ ਹੈ, ਜਿਸ ਨਾਲ ਤੁਸੀਂ ਸੰਤੁਸ਼ਟ ਰਹੋਗੇ।

ਆਰਥਿਕ ਜੀਵਨ ਵਿੱਚ ਇਸ ਦੌਰਾਨ ਧਨ ਦਾ ਪ੍ਰਵਾਹ ਠੀਕ ਰਹੇਗਾ ਅਤੇ ਇਸ ਕਾਰਨ ਤੁਸੀਂ ਧਨ ਦੀ ਬੱਚਤ ਕਰਨ ਵਿੱਚ ਸਫਲ ਰਹੋਗੇ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ, ਤਾਂ ਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਪਿਆਰ ਅਤੇ ਖਿੱਚ ਦੋਵੇਂ ਬਣੇ ਰਹਿਣਗੇ।

ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਤੁਹਾਡੀ ਸਿਹਤ ਨੂੰ ਚੰਗਾ ਬਣਾ ਕੇ ਰੱਖਣ ਵਿੱਚ ਮੱਦਦਗਾਰ ਸਿੱਧ ਹੋਵੇਗਾ ਅਤੇ ਇਸ ਦਾ ਕਾਰਨ ਤੁਹਾਡੀ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਹੋਵੇਗੀ।

ਉਪਾਅ- ਸ਼ਨੀਵਾਰ ਦੇ ਦਿਨ ਗਰੀਬਾਂ ਨੂੰ ਭੋਜਨ ਦਾਨ ਕਰੋ।

ਮਕਰ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਵਾਲਿਆਂ ਲਈ ਮੰਗਲ ਦੇਵ ਤੁਹਾਡੇ ਤੀਜੇ ਅਤੇ ਦਸਵੇਂ ਘਰ ਦੇ ਸੁਆਮੀ ਹਨ। ਹੁਣ ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਣ ਜਾ ਰਿਹਾ ਹੈ।

ਇਸ ਦੇ ਨਤੀਜੇ ਵੱਜੋਂ, ਤੁਸੀਂ ਕੰਮਾਂ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਹਾਸਲ ਕਰਨ ਦੇ ਯੋਗ ਹੋਵੋਗੇ ਅਤੇ ਇਸ ਨਾਲ ਤੁਸੀਂ ਲਗਾਤਾਰ ਅੱਗੇ ਵੱਧਦੇ ਰਹੋਗੇ।

ਕਰੀਅਰ ਦੇ ਖੇਤਰ ਵਿੱਚ ਤੁਸੀਂ ਕੰਮ ਦੇ ਪ੍ਰਤੀ ਗੰਭੀਰ ਰਹੋਗੇ ਅਤੇ ਦਿਲ ਲਗਾ ਕੇ ਕੰਮ ਕਰਦੇ ਦਿਖੋਗੇ।

ਕੁੰਭ ਰਾਸ਼ੀ ਦੇ ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਮੰਗਲ ਦਾ ਇਹ ਗੋਚਰ ਅਣਕਿਆਸੇ ਤਰੀਕੇ ਨਾਲ ਲਾਭ ਦਿਲਵਾ ਸਕਦਾ ਹੈ, ਜਿਸ ਦੇ ਨਤੀਜੇ ਵੱਜੋਂ ਤੁਸੀਂ ਖੁਸ਼ ਅਤੇ ਸੰਤੁਸ਼ਟ ਮਹਿਸੂਸ ਕਰੋਗੇ।

ਆਰਥਿਕ ਜੀਵਨ ਵਿੱਚ ਇਸ ਰਾਸ਼ੀ ਦੇ ਲੋਕ ਵੱਧ ਤੋਂ ਵੱਧ ਪੈਸਾ ਕਮਾਓਣ ਵਿੱਚ ਸਮਰੱਥ ਹੋਣਗੇ। ਇਸ ਦੇ ਨਾਲ ਹੀ, ਤੁਸੀਂ ਪੈਸਿਆਂ ਦੀ ਬੱਚਤ ਵੀ ਕਰ ਸਕੋਗੇ।

ਨਿੱਜੀ ਜੀਵਨ ਵਿੱਚ ਤੁਹਾਡਾ ਰਵੱਈਆ ਆਪਣੇ ਸਾਥੀ ਦੇ ਪ੍ਰਤੀ ਵਫ਼ਾਦਾਰ ਰਹੇਗਾ ਅਤੇ ਤੁਸੀਂ ਇਸ ਨੂੰ ਆਪਣੀ ਜ਼ਿੰਮੇਵਾਰੀ ਵੱਜੋਂ ਵੇਖ ਸਕਦੇ ਹੋ।

ਸਿਹਤ ਦੀ ਗੱਲ ਕਰੀਏ, ਤਾਂ ਮੰਗਲ ਗੋਚਰ ਦੇ ਦੌਰਾਨ ਤੁਸੀਂ ਸਿਹਤਮੰਦ ਅਤੇ ਫਿਟ ਦਿੱਖੋਗੇ। ਇਸ ਦੇ ਨਤੀਜੇ ਵੱਜੋਂ ਤੁਸੀਂ ਊਰਜਾਵਾਨ ਅਤੇ ਖੁਸ਼ ਰਹੋਗੇ।

ਉਪਾਅ- ਸ਼ਨੀਵਾਰ ਦੇ ਦਿਨ ਅਪਾਹਜ ਲੋਕਾਂ ਨੂੰ ਦਹੀਂ-ਚੌਲ਼ ਦਾਨ ਕਰੋ।

ਕੁੰਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਮੰਗਲ ਮਹਾਰਾਜ ਤੁਹਾਡੇ ਦੂਜੇ ਅਤੇ ਨੌਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ।

ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਤਰੱਕੀ ਬਾਰੇ ਸੋਚ-ਵਿਚਾਰ ਕਰਦੇ ਹੋਏ ਦਿਖੋਗੇ। ਇਸ ਦੌਰਾਨ, ਤੁਸੀਂ ਆਪਣੀ ਬੁੱਧੀ ਨੂੰ ਤੇਜ਼ ਬਣਾਉਣ ਦੀ ਕੋਸ਼ਿਸ਼ ਕਰੋਗੇ।

ਕਰੀਅਰ ਦੀ ਗੱਲ ਕਰੀਏ, ਤਾਂ ਇਹਨਾਂ ਜਾਤਕਾਂ 'ਤੇ ਕੰਮ ਦਾ ਬੋਝ ਵੱਧ ਸਕਦਾ ਹੈ ਅਤੇ ਇਸ ਕਰਕੇ ਤੁਸੀਂ ਪਰੇਸ਼ਾਨ ਰਹਿ ਸਕਦੇ ਹੋ। ਇਸ ਦੇ ਨਾਲ, ਵਧਦੇ ਦਬਾਅ ਦੇ ਕਾਰਨ ਤੁਸੀਂ ਕੰਮ ਵਿੱਚ ਕੁਝ ਗਲਤੀਆਂ ਵੀ ਕਰ ਸਕਦੇ ਹੋ।

ਕਾਰੋਬਾਰ ਦੀ ਗੱਲ ਕਰੀਏ, ਤਾਂ ਇਹਨਾਂ ਜਾਤਕਾਂ ਨੂੰ ਵਪਾਰ ਦੇ ਖੇਤਰ ਵਿੱਚ ਕਾਰੋਬਾਰੀ ਸਾਂਝੀਦਾਰ ਦਾ ਸਹਿਯੋਗ ਨਾ ਮਿਲਣ ਦੀ ਸੰਭਾਵਨਾ ਹੈ। ਨਾਲ ਹੀ, ਵਿਰੋਧੀਆਂ ਵੱਲੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਰਥਿਕ ਜੀਵਨ ਵਿੱਚ ਵੇਖਿਆ ਜਾਵੇ, ਤਾਂ ਮੰਗਲ ਗੋਚਰ ਦੇ ਦੌਰਾਨ ਤੁਹਾਡੇ ਹੱਥੋਂ ਧਨ ਕਮਾਉਣ ਦੇ ਕੁਝ ਸ਼ਾਨਦਾਰ ਮੌਕੇ ਨਿੱਕਲ ਸਕਦੇ ਹਨ। ਇਸ ਦੇ ਨਤੀਜੇ ਵੱਜੋਂ, ਤੁਹਾਡੀ ਆਰਥਿਕ ਸਥਿਤੀ ਅਸਥਿਰ ਹੋ ਸਕਦੀ ਹੈ।

ਨਿੱਜੀ ਜੀਵਨ ਦੀ ਗੱਲ ਕਰੀਏ, ਤਾਂ ਇਸ ਅਵਧੀ ਵਿੱਚ ਤੁਹਾਨੂੰ ਸਾਥੀ ਦਾ ਸਹਿਯੋਗ ਨਾ ਮਿਲਣ ਦੀ ਸੰਭਾਵਨਾ ਹੈ ਅਤੇ ਇਸ ਕਾਰਨ ਤੁਸੀਂ ਉਨ੍ਹਾਂ ਦਾ ਦਿਲ ਜਿੱਤਣ ਵਿੱਚ ਅਸਫਲ ਹੋ ਸਕਦੇ ਹੋ।

ਸਿਹਤ ਦੇ ਖੇਤਰ ਵਿੱਚ ਮੰਗਲ ਦਾ ਗੋਚਰ ਤੁਹਾਨੂੰ ਅੱਖਾਂ ਨਾਲ ਜੁੜੀਆਂ ਬਿਮਾਰੀਆਂ ਦੇ ਸਕਦਾ ਹੈ, ਜੋ ਕਿ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦਾ ਨਤੀਜਾ ਹੋਵੇਗਾ।

ਉਪਾਅ- ਹਰ ਰੋਜ਼ 21 ਵਾਰ “ॐ ਨਮੋ ਸ਼ਿਵਾਯ” ਮੰਤਰ ਦਾ ਜਾਪ ਕਰੋ।

ਮੀਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਮੰਗਲ ਦਾ ਗੋਚਰ ਕਦੋਂ ਹੋਵੇਗਾ?

ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ 20 ਅਕਤੂਬਰ 2024 ਨੂੰ ਹੋਵੇਗਾ।

2. ਕਰਕ ਰਾਸ਼ੀ ਦਾ ਸੁਆਮੀ ਕੌਣ ਹੈ?

ਰਾਸ਼ੀ ਚੱਕਰ ਵਿੱਚ ਕਰਕ ਰਾਸ਼ੀ ਦਾ ਸੁਆਮੀ ਗ੍ਰਹਿ ਚੰਦਰਮਾ ਹੈ।

3. ਕੁੰਭ ਰਾਸ਼ੀ ਲਈ ਮੰਗਲ ਦਾ ਗੋਚਰ ਕਿਹੋ-ਜਿਹਾ ਰਹੇਗਾ?

ਸ਼ਨੀ ਦੇਵ ਦੀ ਰਾਸ਼ੀ ਕੁੰਭ ਲਈ ਮੰਗਲ ਦਾ ਇਹ ਗੋਚਰ ਅਨੁਕੂਲ ਰਹੇਗਾ।

Talk to Astrologer Chat with Astrologer