ਵੈਦਿਕ ਜੋਤਿਸ਼ ਵਿੱਚ ਗ੍ਰਹਾਂ ਦੇ ਰਾਜਕੁਮਾਰ ਦੇ ਨਾਂ ਨਾਲ ਪ੍ਰਸਿੱਧਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ 26 ਨਵੰਬਰ 2024 ਦੀ ਸਵੇਰ 07:39 ਵਜੇ ਹੋ ਜਾਵੇਗਾ।
ਵੈਦਿਕ ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਗ੍ਰਹਾਂ ਦੇ ਰਾਜਕੁਮਾਰ ਦਾ ਦਰਜਾ ਪ੍ਰਾਪਤ ਹੈ, ਜੋ ਮਨੁੱਖ ਦੇ ਜੀਵਨ ਵਿੱਚ ਮਹੱਤਵਪੂਰਣ ਪਹਿਲੂਆਂ ਦੀ ਪ੍ਰਤੀਨਿਧਤਾ ਕਰਦਾ ਹੈ। ਅਜਿਹੇ ਵਿੱਚ, ਬੁੱਧ ਦਾ ਵੱਕਰੀ ਹੋਣਾ ਕੇਵਲ 12 ਰਾਸ਼ੀਆਂ ਨੂੰ ਹੀ ਨਹੀਂ, ਸਗੋਂ ਦੇਸ਼-ਦੁਨੀਆ ਨੂੰ ਵੀ ਪ੍ਰਭਾਵਿਤ ਕਰੇਗਾ। ਐਸਟ੍ਰੋਸੇਜ ਦਾ ਇਹ ਲੇਖ ਤੁਹਾਨੂੰ ਬੁੱਧ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਬਾਰੇ ਸਾਰੀ ਜਾਣਕਾਰੀ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ, ਤੁਹਾਨੂੰ ਤੁਹਾਡੇ ਜੀਵਨ 'ਤੇ ਪੈਣ ਵਾਲੇ ਵੱਕਰੀ ਬੁੱਧ ਦੇ ਸ਼ੁਭ-ਅਸ਼ੁਭ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦੇਵੇਗਾ। ਆਓ ਅੱਗੇ ਵਧਦੇ ਹਾਂ ਅਤੇ ਸਭ ਤੋਂ ਪਹਿਲਾਂ ਬੁੱਧ ਗ੍ਰਹਿ ਦੇ ਮਹੱਤਵ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਇਹ ਵੀ ਪੜ੍ਹੋ: राशिफल 2025
ਦੇਸ਼ ਦੇ ਜਾਣੇ-ਮਾਣੇ ਅਤੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੇ ਬਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਸੌਰ ਮੰਡਲ ਵਿੱਚ ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਸਥਿਤ ਹੈ। ਰਾਸ਼ੀ ਚੱਕਰ ਵਿੱਚ ਬੁੱਧ ਨੂੰ ਮਿਥੁਨ ਅਤੇ ਕੰਨਿਆ ਰਾਸ਼ੀ ਦਾ ਸੁਆਮੀ ਮੰਨਿਆ ਗਿਆ ਹੈ। ਵਿਅਕਤੀ ਦੇ ਜੀਵਨ ਵਿੱਚ ਬੁੱਧ ਮਹਾਰਾਜ ਬੁੱਧੀ ਅਤੇ ਬੋਲ-ਬਾਣੀ ਦੇ ਕਾਰਕ ਗ੍ਰਹਿ ਮੰਨੇ ਜਾਂਦੇ ਹਨ। ਜਦੋਂ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਬੁੱਧ ਦੇਵ ਅਸ਼ੁਭ ਜਾਂ ਨਕਾਰਾਤਮਕ ਸਥਿਤੀ ਵਿੱਚ ਹੁੰਦੇ ਹਨ, ਤਾਂ ਇਹ ਵਿਅਕਤੀ ਨੂੰ ਕੰਨਾਂ, ਫੇਫੜਿਆਂ, ਤੰਤਰਿਕਾ ਤੰਤਰ ਅਤੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਦੇ ਸਕਦੇ ਹਨ।
ਹਾਲਾਂਕਿ ਜਦੋਂ ਬੁੱਧ ਗ੍ਰਹਿ ਮਿਥੁਨ ਅਤੇ ਕੰਨਿਆ ਰਾਸ਼ੀ ਵਿੱਚ ਮੌਜੂਦ ਹੁੰਦੇ ਹਨ, ਤਾਂ ਇਹਨਾਂ ਦੀ ਸਥਿਤੀ ਕਾਫੀ ਮਜ਼ਬੂਤ ਮੰਨੀ ਜਾਂਦੀ ਹੈ, ਕਿਉਂਕਿ ਇਹ ਦੋਵੇਂ ਰਾਸ਼ੀਆਂ ਬੁੱਧ ਦੇਵ ਦੇ ਅਧੀਨ ਹਨ। ਇਸ ਦੇ ਉਲਟ, ਜਦੋਂ ਬੁੱਧ ਗ੍ਰਹਿ ਜਲ ਤੱਤ ਵਾਲੀ ਰਾਸ਼ੀ ਮੀਨ ਵਿੱਚ ਬਿਰਾਜਮਾਨ ਹੁੰਦੇ ਹਨ, ਤਾਂ ਇਹ ਆਪਣੀਆਂ ਸਾਰੀਆਂ ਸ਼ਕਤੀਆਂ ਖੋ ਬੈਠਦੇ ਹਨ, ਕਿਉਂਕਿ ਮੀਨ ਇਹਨਾਂ ਦੀ ਨੀਚ ਰਾਸ਼ੀ ਹੈ। ਦੂਜੇ ਪਾਸੇ, ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਮਿਥੁਨ ਅਤੇ ਕੰਨਿਆ ਰਾਸ਼ੀ ਵਿੱਚ ਹਾਜ਼ਰ ਹੁੰਦੇ ਹਨ, ਤਾਂ ਇਹ ਵਿਅਕਤੀ ਬਹੁਤ ਹੀ ਬੁੱਧੀਮਾਨ ਹੁੰਦੇ ਹਨ ਅਤੇ ਉੱਚੇ ਲਾਭ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ। ਇਸ ਦੇ ਨਾਲ ਨਾਲ, ਵਿਰੋਧੀਆਂ ਲਈ ਇੱਕ ਚੰਗੇ ਮੁਕਾਬਲੇਬਾਜ਼ ਵੱਜੋਂ ਉੱਭਰਦੇ ਹਨ। ਮੀਨ ਰਾਸ਼ੀ ਵਿੱਚ ਬੁੱਧ ਗ੍ਰਹਿ ਦੇ ਬੈਠੇ ਹੋਣ 'ਤੇ ਜਾਤਕ ਨੂੰ ਬੁੱਧੀ ਅਤੇ ਵਪਾਰ ਦੇ ਸਬੰਧ ਵਿੱਚ ਨਕਾਰਾਤਮਕ ਪ੍ਰਭਾਵ ਝੱਲਣੇ ਪੈਂਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਰਿਸ਼ਤੇ ਵਿੱਚ ਵੀ ਸਾਥੀ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury Retrograde In Scorpio (26 November)
ਹਿੰਦੀ ਵਿੱਚ ਪੜ੍ਹੋ: बुध वृश्चिक राशि में वक्री
ਆਓ ਹੁਣ ਅੱਗੇ ਵਧਦੇ ਹਾਂ ਅਤੇ ਇਸ ਵਿਸ਼ੇਸ਼ ਲੇਖ ਦੀ ਮੱਦਦ ਨਾਲ ਜਾਣਦੇ ਹਾਂ ਕਿ ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋ ਕੇ ਰਾਸ਼ੀ ਚੱਕਰ ਦੀਆਂ 12 ਰਾਸ਼ੀਆਂ ਲਈ ਕਿਹੜੇ ਚੰਗੇ ਜਾਂ ਮੰਦੇ ਨਤੀਜੇ ਲੈ ਕੇ ਆਉਣਗੇ ਅਤੇ ਇਹਨਾਂ ਤੋਂ ਬਚਣ ਲਈ ਤੁਸੀਂ ਕਿਹੜੇ ਉਪਾਅ ਕਰ ਸਕਦੇ ਹੋ।
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੇਖ਼ ਰਾਸ਼ੀ ਦੇ ਜਾਤਕਾਂ ਲਈ ਬੁੱਧ ਮਹਾਰਾਜ ਤੁਹਾਡੇ ਤੀਜੇ ਅਤੇ ਛੇਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਅੱਠਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਅਜਿਹੇ ਵਿੱਚ, ਇਸ ਅਵਧੀ ਵਿੱਚ ਚੰਗੇ ਮੌਕੇ ਪ੍ਰਾਪਤ ਹੋਣ ਦੇ ਬਾਵਜੂਦ ਤੁਹਾਨੂੰ ਇਹਨਾਂ ਦਾ ਲਾਭ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਕੁਝ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ, ਪਰ ਕਦੇ-ਕਦਾਈਂ ਤੁਹਾਨੂੰ ਅਚਾਨਕ ਧਨ-ਲਾਭ ਵੀ ਹੋ ਸਕਦਾ ਹੈ।
ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਕਾਰਜ ਸਥਾਨ ਵਿੱਚ ਕੰਮ ਦਾ ਦਬਾਅ ਵੱਧ ਸਕਦਾ ਹੈ ਅਤੇ ਇਸ ਕਾਰਨ ਤੁਸੀਂ ਕੰਮ ਵਿੱਚ ਬਹੁਤ ਰੁੱਝੇ ਰਹੋਗੇ।
ਕਾਰੋਬਾਰ ਦੀ ਗੱਲ ਕੀਤੀ ਜਾਵੇ, ਤਾਂ ਇਸ ਅਵਧੀ ਵਿੱਚ ਤੁਹਾਨੂੰ ਵਪਾਰ ਵਿੱਚ ਲਾਭ ਅਤੇ ਹਾਨੀ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ-ਨਾਲ, ਵਿਰੋਧੀਆਂ ਵੱਲੋਂ ਵੀ ਸਖਤ ਟੱਕਰ ਮਿਲਣ ਦੀ ਸੰਭਾਵਨਾ ਹੈ।
ਆਰਥਿਕ ਜੀਵਨ ਵਿੱਚ, ਬੁੱਧ ਦੀ ਵੱਕਰੀ ਸਥਿਤੀ ਤੁਹਾਨੂੰ ਹਾਨੀ ਪਹੁੰਚਾ ਸਕਦੀ ਹੈ, ਜੋ ਇਸ ਅਵਧੀ ਦੇ ਦੌਰਾਨ ਕੀਤੀਆਂ ਯਾਤਰਾਵਾਂ ਦੇ ਜ਼ਰੀਏ ਹੋ ਸਕਦੀ ਹੈ। ਇਸ ਦੇ ਨਾਲ ਨਾਲ, ਤੁਹਾਡੇ ਸੁਸਤ ਰਵੱਈਏ ਦੇ ਕਾਰਨ ਵੀ ਤੁਹਾਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਨਿੱਜੀ ਜੀਵਨ ਨੂੰ ਦੇਖੀਏ ਤਾਂ, ਇਸ ਦੌਰਾਨ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਰਿਸ਼ਤੇ ਵਿੱਚ ਧੀਰਜ ਰੱਖਣੀ ਪਵੇਗਾ, ਕਿਉਂਕਿ ਤੁਹਾਡੇ ਜੀਵਨ ਸਾਥੀ ਦਾ ਵਿਸ਼ਵਾਸ ਤੁਹਾਡੇ ਪ੍ਰਤੀ ਕਮਜ਼ੋਰ ਹੋ ਸਕਦਾ ਹੈ, ਜਿਸ ਨੂੰ ਮਜ਼ਬੂਤ ਬਣਾਉਣ ਦੀ ਤੁਹਾਨੂੰ ਲੋੜ ਹੋਵੇਗੀ।
ਸਿਹਤ ਦੇ ਲਿਹਾਜ਼ ਨਾਲ ਦੇਖੀਏ ਤਾਂ, ਬੁੱਧ ਦੀ ਵੱਕਰੀ ਚਾਲ ਦੇ ਦੌਰਾਨ ਤੁਹਾਨੂੰ ਅੱਖਾਂ ਵਿੱਚ ਜਲਣ ਅਤੇ ਦੰਦਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ, ਜਿਸ ਵੱਲ ਤੁਹਾਨੂੰ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ “ॐ ਭੌਮਾਯ ਨਮਹ:” ਦਾ 19 ਵਾਰ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਵਾਲਿਆਂ ਲਈ, ਬੁੱਧ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਪੰਜਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਸੱਤਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਵੱਕਰੀ ਬੁੱਧ ਦੇ ਦੌਰਾਨ ਤੁਸੀਂ ਨਵੇਂ ਦੋਸਤ ਬਣਾਓਗੇ ਅਤੇ ਤੁਹਾਡੀ ਮੁਲਾਕਾਤ ਨਵੇਂ ਲੋਕਾਂ ਨਾਲ ਹੋਵੇਗੀ। ਪਰ, ਇਹਨਾਂ ਲੋਕਾਂ ਨੂੰ ਦੋਸਤਾਂ ਨਾਲ ਕੁਝ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਨੂੰ ਵੇਖੀਏ ਤਾਂ, ਕਾਰਜ ਖੇਤਰ ਵਿੱਚ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਔਸਤ ਨਤੀਜੇ ਮਿਲਣਗੇ, ਪਰ ਤੁਹਾਨੂੰ ਇਹਨਾਂ ਨੂੰ ਕਾਇਮ ਰੱਖਣਾ ਪਵੇਗਾ। ਇਸ ਅਵਧੀ ਵਿੱਚ ਤੁਹਾਨੂੰ ਜ਼ਿਆਦਾ ਲਾਭ ਹੋਣ ਦੀ ਸੰਭਾਵਨਾ ਘੱਟ ਹੈ।
ਕਾਰੋਬਾਰ ਦੇ ਸੰਦਰਭ ਵਿੱਚ ਦੇਖੀਏ ਤਾਂ, ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਵਪਾਰ ਵਿੱਚ ਚੰਗਾ ਲਾਭ ਕਮਾਉਣ ਦੇ ਨਾਲ-ਨਾਲ ਨਵੇਂ ਸੌਦੇ ਕਰਨ ਦੇ ਮੌਕੇ ਵੀ ਮਿਲਣਗੇ।
ਆਰਥਿਕ ਜੀਵਨ ਦੇ ਲਿਹਾਜ਼ ਨਾਲ, ਇਹ ਜਾਤਕ ਯਾਤਰਾਵਾਂ ਰਾਹੀਂ ਕਾਫ਼ੀ ਲਾਭ ਪ੍ਰਾਪਤ ਕਰਨਗੇ, ਜੋ ਸਮੇਂ ਦੀ ਲੋੜ ਹੋਵੇਗੀ।
ਨਿੱਜੀ ਜੀਵਨ ਵਿੱਚ, ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਇਹਨਾਂ ਜਾਤਕਾਂ ਨੂੰ ਰਿਸ਼ਤੇ ਵਿੱਚ ਖੁਸ਼ੀਆਂ ਬਣਾ ਕੇ ਰੱਖਣ ਦੇ ਲਈ ਜੀਵਨ ਸਾਥੀ ਦੇ ਨਾਲ ਤਾਲਮੇਲ ਬਣਾਉਣਾ ਪਵੇਗਾ।
ਸਿਹਤ ਦੇ ਮਾਮਲੇ ਵਿੱਚ, ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਜੀਵਨ ਸਾਥੀ ਦੀ ਸਿਹਤ 'ਤੇ ਕਾਫ਼ੀ ਪੈਸਾ ਖਰਚਣਾ ਪੈ ਸਕਦਾ ਹੈ, ਕਿਉਂਕਿ ਉਹਨਾਂ ਨੂੰ ਪਿੱਠ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ।
ਉਪਾਅ- ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ/ਲਗਨ ਅਤੇ ਚੌਥੇ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਛੇਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਘਰ-ਪਰਿਵਾਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ। ਨਾਲ ਹੀ, ਇਹ ਜਾਤਕ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਰਜ਼ਾ ਲੈਣ ਦੀ ਸਥਿਤੀ ਵਿੱਚ ਆ ਸਕਦੇ ਹਨ।
ਕਰੀਅਰ ਵਿੱਚ ਕੰਮ ਦੇ ਕਾਰਨ ਤੁਹਾਡਾ ਸਹਿਕਰਮੀ ਸਾਥੀਆਂ ਨਾਲ ਮਤਭੇਦ ਜਾਂ ਵਿਵਾਦ ਹੋਣ ਦਾ ਸੰਭਾਵਨਾ ਹੈ, ਜੋ ਤੁਹਾਡੇ ਲਈ ਤਣਾਅ ਦਾ ਕਾਰਨ ਬਣ ਸਕਦਾ ਹੈ।
ਕਾਰੋਬਾਰ ਦੇ ਸੰਦਰਭ ਵਿੱਚ ਦੇਖੀਏ ਤਾਂ, ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਇਹ ਜਾਤਕ ਆਪਣੇ ਕਾਰੋਬਾਰੀ ਸਾਥੀ ਦੇ ਨਾਲ਼ ਜ਼ਿਆਦਾ ਸਮਾਂ ਨਹੀਂ ਬਿਤਾ ਸਕਣਗੇ, ਕਿਉਂਕਿ ਵਪਾਰ ਵਿੱਚ ਇਨ੍ਹਾਂ ਨੂੰ ਵਿਰੋਧੀਆਂ ਵੱਲੋਂ ਸਖ਼ਤ ਟੱਕਰ ਮਿਲ ਸਕਦੀ ਹੈ।
ਆਰਥਿਕ ਜੀਵਨ ਵਿੱਚ ਮਿਥੁਨ ਰਾਸ਼ੀ ਵਾਲਿਆਂ ਦੇ ਸਾਹਮਣੇ ਇੱਕ ਤੋਂ ਬਾਅਦ ਇੱਕ ਖਰਚੇ ਆ ਸਕਦੇ ਹਨ, ਜਿਨ੍ਹਾਂ ਨੂੰ ਸੰਭਾਲਣਾ ਉਨ੍ਹਾਂ ਨੂੰ ਮੁਸ਼ਕਲ ਲੱਗ ਸਕਦਾ ਹੈ। ਇਸ ਕਾਰਨ, ਇਨ੍ਹਾਂ ਨਾਲ ਨਿਬਟਣ ਲਈ ਉਨ੍ਹਾਂ ਨੂੰ ਪੂਰੀ ਯੋਜਨਾ ਨਾਲ ਅੱਗੇ ਵਧਣਾ ਪਵੇਗਾ।
ਨਿੱਜੀ ਜੀਵਨ ਵਿੱਚ ਤੁਹਾਡੀ ਆਪਣੇ ਜੀਵਨ ਸਾਥੀ ਦੇ ਨਾਲ ਬਹਿਸ ਹੋਣ ਦੀ ਸੰਭਾਵਨਾ ਹੈ, ਅਤੇ ਇਸ ਨਾਲ ਤੁਹਾਡੇ ਰਿਸ਼ਤੇ ਵਿੱਚ ਖਿੱਚ ਦੀ ਕਮੀ ਹੋ ਸਕਦੀ ਹੈ।
ਸਿਹਤ ਦੇ ਸੰਦਰਭ ਵਿੱਚ, ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਤਣਾਅ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਨਾਲ ਹੀ, ਪਿੱਠ ਦਰਦ ਵੀ ਰਹਿ ਸਕਦਾ ਹੈ।
ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।
ਕਰਕ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਮਹਾਰਾਜ ਤੁਹਾਡੇ ਬਾਰ੍ਹਵੇਂ ਅਤੇ ਤੀਜੇ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦਾ ਨਤੀਜਾ ਇਹ ਹੈ ਕਿ ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਲੋਕਾਂ ਦਾ ਤੁਹਾਡੇ ਉੱਤੇ ਭਰੋਸਾ ਘੱਟ ਹੋ ਸਕਦਾ ਹੈ, ਜਿਸ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਤੁਹਾਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਨਾਲ ਹੀ, ਤੁਸੀਂ ਧਾਰਮਿਕ ਕਾਰਜਾਂ ਵਿੱਚ ਹਿੱਸਾ ਲਓਗੇ ਅਤੇ ਇਸ ਦੌਰਾਨ ਤੁਹਾਨੂੰ ਸਫਲਤਾ ਮਿਲੇਗੀ।
ਕਰੀਅਰ ਦੇ ਖੇਤਰ ਵਿੱਚ ਤੁਹਾਡੇ ਉੱਤੇ ਕੰਮ ਦਾ ਦਬਾਅ ਬਹੁਤ ਵੱਧ ਸਕਦਾ ਹੈ, ਇਸ ਲਈ ਤੁਹਾਨੂੰ ਕੰਮ ਨੂੰ ਧਿਆਨ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਕਾਰੋਬਾਰ ਵਿੱਚ ਜੇਕਰ ਤੁਹਾਡਾ ਸਬੰਧ ਸ਼ੇਅਰ ਬਜ਼ਾਰ ਨਾਲ ਹੈ, ਤਾਂ ਤੁਹਾਡਾ ਪ੍ਰਦਰਸ਼ਨ ਚੰਗਾ ਰਹਿਣ ਦੀ ਸੰਭਾਵਨਾ ਹੈ।
ਆਰਥਿਕ ਜੀਵਨ ਵਿੱਚ, ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਤੁਸੀਂ ਔਸਤ ਤੌਰ 'ਤੇ ਧਨ ਕਮਾ ਸਕੋਗੇ। ਫੇਰ ਵੀ, ਤੁਹਾਡੇ ਖਰਚੇ ਆਮਦਨ ਤੋਂ ਵੱਧ ਹੋ ਸਕਦੇ ਹਨ, ਜੋ ਤੁਹਾਡੇ ਲਈ ਤਣਾਅ ਦਾ ਕਾਰਨ ਬਣ ਸਕਦੇ ਹਨ।
ਨਿੱਜੀ ਜੀਵਨ ਵਿੱਚ ਇਸ ਸਮੇਂ ਤੁਹਾਡੇ ਰਿਸ਼ਤੇ ਵਿੱਚ ਘਮੰਡ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਸ ਨਾਲ ਤੁਹਾਡੇ ਅਤੇ ਸਾਥੀ ਦੇ ਰਿਸ਼ਤੇ ਤੋਂ ਖੁਸ਼ੀਆਂ ਗਾਇਬ ਹੋ ਸਕਦੀਆਂ ਹਨ।
ਸਿਹਤ ਦੇ ਮਾਮਲੇ ਵਿੱਚ, ਬੁੱਧ ਦੀ ਵੱਕਰੀ ਚਾਲ ਤੁਹਾਡੇ ਤੋਂ ਆਪਣੇ ਬੱਚੇ ਦੀ ਸਿਹਤ 'ਤੇ ਕਾਫੀ ਧਨ ਖਰਚ ਕਰਵਾ ਸਕਦੀ ਹੈ, ਕਿਉਂਕਿ ਉਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ।
ਉਪਾਅ: ਹਰ ਰੋਜ਼ “ॐ ਸੋਮਾਯ ਨਮਹ:” ਦਾ 21 ਵਾਰ ਜਾਪ ਕਰੋ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ ਦੇ ਜਾਤਕਾਂ ਲਈ ਬੁੱਧ ਦੇਵ ਤੁਹਾਡੇ ਗਿਆਰ੍ਹਵੇਂ ਅਤੇ ਦੂਜੇ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਚੌਥੇ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਤੁਹਾਡਾ ਸਾਰਾ ਧਿਆਨ ਪਰਿਵਾਰ ਵੱਲ ਹੋ ਸਕਦਾ ਹੈ ਅਤੇ ਇਸ ਦੌਰਾਨ, ਤੁਸੀਂ ਘਰ-ਪਰਿਵਾਰ ਵਿੱਚ ਚਲ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ।
ਕਰੀਅਰ ਦੀ ਗੱਲ ਕੀਤੀ ਜਾਵੇ, ਤਾਂ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਤੁਸੀਂ ਆਪਣੀ ਮੌਜੂਦਾ ਨੌਕਰੀ ਤੋਂ ਅਸੰਤੁਸ਼ਟ ਨਜ਼ਰ ਆ ਸਕਦੇ ਹੋ ਅਤੇ ਇਸ ਕਾਰਨ ਤੁਸੀਂ ਤਰੱਕੀ ਪ੍ਰਾਪਤ ਕਰਨ ਲਈ ਨੌਕਰੀ ਬਦਲਣ ਬਾਰੇ ਸੋਚ-ਵਿਚਾਰ ਕਰ ਸਕਦੇ ਹੋ।
ਕਾਰੋਬਾਰ ਦੇ ਸੰਦਰਭ ਵਿੱਚ, ਇਸ ਸਮੇਂ ਤੁਹਾਨੂੰ ਕਾਰੋਬਾਰ ਵਿੱਚ ਵਿਰੋਧੀਆਂ ਵੱਲੋਂ ਸਖ਼ਤ ਟੱਕਰ ਮਿਲ ਸਕਦੀ ਹੈ ਅਤੇ ਨਾਲ ਹੀ ਕਾਰੋਬਾਰੀ ਸਾਂਝੇਦਾਰ ਨਾਲ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਰਥਿਕ ਜੀਵਨ ਵਿੱਚ, ਤੁਸੀਂ ਚਾਹੇ ਕਿੰਨਾ ਵੀ ਪੈਸਾ ਕਮਾ ਲਓ, ਪਰ ਤੁਸੀਂ ਇਸ ਦਾ ਆਨੰਦ ਲੈਣ ਵਿੱਚ ਅਸਫਲ ਰਹਿ ਸਕਦੇ ਹੋ।
ਨਿੱਜੀ ਜੀਵਨ ਵਿੱਚ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਮਧੁਰ ਸਬੰਧ ਨਾ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਤੁਸੀਂ ਸਾਥੀ ਨੂੰ ਸਮਝਣ ਵਿੱਚ ਅਸਫਲ ਹੋ ਸਕਦੇ ਹੋ।
ਸਿਹਤ ਦੇ ਮਾਮਲੇ ਵਿੱਚ, ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਪੈਰਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ, ਜਿਸ ਦਾ ਕਾਰਨ ਤਣਾਅ ਅਤੇ ਸਿਹਤ ਵੱਲ ਲਾਪਰਵਾਹੀ ਹੋ ਸਕਦੀ ਹੈ।
ਉਪਾਅ: ਹਰ ਰੋਜ਼ ਅਦਿੱਤਿਆ ਹਿਰਦੇ ਸਤੋਤਰ ਦਾ ਪਾਠ ਕਰੋ।
ਕੰਨਿਆ ਰਾਸ਼ੀ ਵਾਲਿਆਂ ਲਈ ਬੁੱਧ ਤੁਹਾਡੇ ਲਗਨ ਅਤੇ ਦਸਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਤੀਜੇ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਆਪਣੇ ਕਾਰਜਾਂ ਵਿੱਚ ਕੀਤੇ ਜਾ ਰਹੇ ਯਤਨਾਂ ਦੇ ਫਲ ਮਿਲਣ ਵਿੱਚ ਦੇਰ ਹੋ ਸਕਦੀ ਹੈ। ਤੁਹਾਡੀ ਕਿਸਮਤ ਵੀ ਕਮਜ਼ੋਰ ਰਹਿ ਸਕਦੀ ਹੈ ਅਤੇ ਇਸ ਦੇ ਨਾਲ ਹੀ, ਤੁਹਾਨੂੰ ਬਜ਼ੁਰਗਾਂ ਦਾ ਸਹਿਯੋਗ ਵੀ ਨਾ ਮਿਲਣ ਦੀ ਸੰਭਾਵਨਾ ਹੈ।
ਕਰੀਅਰ ਦੇ ਖੇਤਰ ਵਿੱਚ, ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਤੁਸੀਂ ਨੌਕਰੀ ਬਦਲ ਸਕਦੇ ਹੋ, ਜਿਸ ਨਾਲ ਤੁਹਾਨੂੰ ਔਸਤ ਤੌਰ ‘ਤੇ ਸੰਤੁਸ਼ਟੀ ਮਿਲ ਸਕਦੀ ਹੈ।
ਕਾਰੋਬਾਰ ਦੇ ਸੰਦਰਭ ਵਿੱਚ, ਤੁਹਾਨੂੰ ਨਵੇਂ ਕਾਰੋਬਾਰ ਰਾਹੀਂ ਮਿਲਣ ਵਾਲਾ ਲਾਭ ਔਸਤ ਰਹਿ ਸਕਦਾ ਹੈ, ਜੋ ਕਿ ਇਸ ਸਮੇਂ ਤੁਹਾਡੇ ਲਈ ਵਧੇਰੇ ਲਾਭਕਾਰੀ ਨਾ ਰਹਿਣ ਦੀ ਸੰਭਾਵਨਾ ਹੈ।
ਆਰਥਿਕ ਜੀਵਨ ਵਿੱਚ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਲਾਪਰਵਾਹੀ ਕਾਰਨ ਧਨ-ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਾਵਧਾਨ ਰਹੋ।
ਪ੍ਰੇਮ ਜੀਵਨ ਵਿੱਚ ਇਸ ਸਮੇਂ ਤੁਹਾਡੀ ਆਪਣੇ ਸਾਥੀ ਨਾਲ ਬਹਿਸ ਹੋ ਸਕਦੀ ਹੈ, ਜਿਸ ਦਾ ਕਾਰਨ ਇੱਕ-ਦੂਜੇ ਦੇ ਪ੍ਰਤੀ ਦਿਲਚਸਪੀ ਦੀ ਕਮੀ ਹੋ ਸਕਦੀ ਹੈ।
ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਤੰਤਰਿਕਾ ਤੰਤਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਕਾਰਨ ਤੁਸੀਂ ਪਰੇਸ਼ਾਨ ਨਜ਼ਰ ਆ ਸਕਦੇ ਹੋ।
ਉਪਾਅ: ਹਰ ਰੋਜ਼ “ॐ ਗੰ ਗਣਪਤਯੇ ਨਮਹ:” ਦਾ 11 ਵਾਰ ਜਾਪ ਕਰੋ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਮਹਾਰਾਜ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਇਹ ਜਾਤਕ ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਬੱਚਿਆਂ ਦੀ ਤਰੱਕੀ ਨੂੰ ਲੈ ਕੇ ਚਿੰਤਾ ਕਰ ਸਕਦੇ ਹਨ। ਹਾਲਾਂਕਿ, ਸਕਾਰਾਤਮਕ ਪੱਖ ਦੇਖਿਆ ਜਾਵੇ ਤਾਂ ਤੁਹਾਡਾ ਝੁਕਾਅ ਆਧਿਆਤਮਿਕਤਾ ਵੱਲ ਵਧੇਗਾ।
ਕਰੀਅਰ ਦੇ ਖੇਤਰ ਵਿੱਚ, ਇਸ ਸਮੇਂ ਤੁਹਾਨੂੰ ਕੰਮ ਦੇ ਸਬੰਧ ਵਿੱਚ ਯਾਤਰਾ ਕਰਨੀ ਪੈ ਸਕਦੀ ਹੈ, ਪਰ ਸੰਭਾਵਨਾ ਹੈ ਕਿ ਇਸ ਤਰ੍ਹਾਂ ਦੀਆਂ ਯਾਤਰਾਵਾਂ ਨਾਲ ਤੁਹਾਡੇ ਟੀਚੇ ਪੂਰੇ ਨਹੀਂ ਹੋਣਗੇ। ਇਸ ਕਰਕੇ, ਤੁਸੀਂ ਅਸੰਤੁਸ਼ਟ ਮਹਿਸੂਸ ਕਰ ਸਕਦੇ ਹੋ।
ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਇਸ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਨੂੰ ਮਿਲਣ ਵਾਲਾ ਲਾਭ ਘੱਟ ਰਹਿ ਸਕਦਾ ਹੈ। ਇਸ ਦੇ ਨਾਲ ਹੀ, ਤੁਹਾਨੂੰ ਸਾਂਝੇਦਾਰੀ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਰਥਿਕ ਜੀਵਨ ਵਿੱਚ, ਇਸ ਸਮੇਂ ਤੁਸੀਂ ਜਿੰਨਾ ਵੀ ਪੈਸਾ ਕਮਾਓਗੇ, ਉਸ ਦੀ ਬੱਚਤ ਕਰਨ ਵਿੱਚ ਅਸਮਰੱਥ ਰਹਿ ਸਕਦੇ ਹੋ। ਇਸ ਕਰਕੇ, ਤੁਹਾਨੂੰ ਸੰਤੁਸ਼ਟੀ ਨਾ ਮਿਲਣ ਦੀ ਸੰਭਾਵਨਾ ਹੈ।
ਨਿੱਜੀ ਜੀਵਨ ਵਿੱਚ, ਤੁਲਾ ਰਾਸ਼ੀ ਵਾਲਿਆਂ ਨੂੰ ਰਿਸ਼ਤੇ ਵਿੱਚ ਚੱਲ ਰਹੀਆਂ ਸਮੱਸਿਆਵਾਂ ਤੋਂ ਬਾਹਰ ਆਉਣ ਲਈ ਆਪਣੇ ਸਾਥੀ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਨਾ ਪਵੇਗਾ, ਤਾਂ ਜੋ ਰਿਸ਼ਤੇ ਵਿੱਚ ਖੁਸ਼ੀਆਂ ਬਣੀਆਂ ਰਹਿਣ।
ਸਿਹਤ ਦੀ ਗੱਲ ਕੀਤੀ ਜਾਵੇ, ਤਾਂ ਬੁੱਧ ਦੀ ਵੱਕਰੀ ਸਥਿਤੀ ਦੇ ਦੌਰਾਨ ਇਨ੍ਹਾਂ ਜਾਤਕਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਸਕਦੀ ਹੈ ਅਤੇ ਇਸ ਕਰਕੇ ਤੁਹਾਨੂੰ ਸਿਹਤ ਠੀਕ ਬਣਾ ਕੇ ਰੱਖਣ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਹਰ ਰੋਜ਼ “ॐ ਗੁਰੂਵੇ ਨਮਹ:” ਦਾ 21 ਵਾਰ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦੇ ਅਧਿਪਤੀ ਦੇਵ ਹਨ, ਜੋ ਹੁਣ ਤੁਹਾਡੇ ਲਗਨ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਕੰਮ ਵਿੱਚ ਕੀਤੇ ਜਾ ਰਹੇ ਯਤਨਾਂ ਵਿੱਚ ਤੁਹਾਨੂੰ ਕਦੇ-ਕਦੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਆਖਿਰਕਾਰ ਤੁਹਾਨੂੰ ਸਫਲਤਾ ਮਿਲ ਸਕਦੀ ਹੈ।
ਕਰੀਅਰ ਦੀ ਗੱਲ ਕੀਤੀ ਜਾਵੇ ਤਾਂ, ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਇਹ ਜਾਤਕ ਆਪਣੀ ਮੌਜੂਦਾ ਨੌਕਰੀ ਤੋਂ ਅਸੰਤੁਸ਼ਟ ਰਹਿ ਸਕਦੇ ਹਨ ਅਤੇ ਇਸ ਕਰਕੇ ਤੁਸੀਂ ਨੌਕਰੀ ਬਦਲਣ ਬਾਰੇ ਸੋਚ-ਵਿਚਾਰ ਕਰਦੇ ਹੋਏ ਨਜ਼ਰ ਆ ਸਕਦੇ ਹੋ।
ਬੁੱਧ ਦੇ ਵੱਕਰੀ ਹੋਣ ਨਾਲ, ਬ੍ਰਿਸ਼ਚਕ ਰਾਸ਼ੀ ਦੇ ਕਾਰੋਬਾਰੀ ਜਾਤਕਾਂ ਨੂੰ ਓਨਾ ਲਾਭ ਨਹੀਂ ਮਿਲ ਸਕੇਗਾ, ਜਿੰਨਾ ਉਨ੍ਹਾਂ ਨੇ ਸੋਚਿਆ ਸੀ। ਇਨ੍ਹਾਂ ਨੂੰ ਬਹੁਤ ਸੋਚ-ਵਿਚਾਰ ਕਰਨ ਅਤੇ ਯੋਜਨਾ ਬਣਾਉਣ ਦੇ ਬਾਵਜੂਦ ਵੀ ਵਪਾਰ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਆਰਥਿਕ ਜੀਵਨ ਵਿੱਚ, ਇਨ੍ਹਾਂ ਲੋਕਾਂ ਦੇ ਧਨ ਕਮਾਉਣ ਦੇ ਰਸਤੇ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਇਸ ਦੇ ਨਤੀਜੇ ਵੱਜੋਂ ਤੁਹਾਨੂੰ ਇਹਨਾਂ ਰੁਕਾਵਟਾਂ ਤੋਂ ਬਚਣ ਲਈ ਯੋਜਨਾ ਬਣਾ ਕੇ ਚੱਲਣਾ ਪਵੇਗਾ।
ਨਿੱਜੀ ਜੀਵਨ ਵੱਲ ਦੇਖਿਆ ਜਾਵੇ ਤਾਂ, ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਰਿਸ਼ਤੇ ਵਿੱਚ ਸਾਥੀ ਦੇ ਨਾਲ ਆਪਸੀ ਸਮਝ ਦੇ ਮਾਮਲੇ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰਕੇ ਤੁਹਾਨੂੰ ਪਰਿਪੱਕਤਾ ਨਾਲ ਵਿਵਹਾਰ ਕਰਨ ਦੀ ਲੋੜ ਹੋਵੇਗੀ।
ਸਿਹਤ ਬਾਰੇ ਗੱਲ ਕੀਤੀ ਜਾਵੇ ਤਾਂ, ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਇਨ੍ਹਾਂ ਜਾਤਕਾਂ ਨੂੰ ਅਚਾਨਕ ਸਿਰ ਦਰਦ ਅਤੇ ਕਾਂਬਾ ਛਿੜਨ ਦੀ ਸਮੱਸਿਆ ਘੇਰ ਸਕਦੀ ਹੈ, ਜਿਸ ਨਾਲ ਇਹ ਪਰੇਸ਼ਾਨ ਨਜ਼ਰ ਆ ਸਕਦੇ ਹਨ।
ਉਪਾਅ: ਹਰ ਰੋਜ਼ “ॐ ਹਨੂਮਤੇ ਨਮਹ:” ਦਾ 11 ਵਾਰ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਵਾਲਿਆਂ ਲਈ ਬੁੱਧ ਦੇਵ ਤੁਹਾਡੇ ਸੱਤਵੇਂ ਅਤੇ ਦਸਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਬੁੱਧ ਦੇਵ ਦੀ ਵੱਕਰੀ ਸਥਿਤੀ ਦੇ ਦੌਰਾਨ ਇਨ੍ਹਾਂ ਜਾਤਕਾਂ ਨੂੰ ਲੰਬੀ ਦੂਰੀ ਦੀਆਂ ਯਾਤਰਾਵਾਂ ਦੇ ਦੌਰਾਨ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ, ਇਸ ਸਮੇਂ ਤੁਹਾਨੂੰ ਜੀਵਨ ਦੇ ਮਹੱਤਵਪੂਰਣ ਫੈਸਲੇ ਲੈਣ ਤੋਂ ਬਚਣਾ ਚਾਹੀਦਾ ਹੈ।
ਕਰੀਅਰ ਬਾਰੇ ਗੱਲ ਕੀਤੀ ਜਾਵੇ ਤਾਂ, ਇਸ ਮਿਆਦ ਵਿੱਚ ਧਨੂੰ ਰਾਸ਼ੀ ਵਾਲਿਆਂ ਨੂੰ ਕਾਰਜ ਸਥਾਨ ‘ਤੇ ਆਪਣੇ ਸਹਿਕਰਮੀਆਂ ਦੇ ਨਾਲ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਉਨ੍ਹਾਂ ਦੇ ਮਨ ਵਿੱਚ ਤੁਹਾਡੇ ਉੱਚੇ ਅਹੁਦੇ ਲਈ ਈਰਖਾ ਦੀ ਭਾਵਨਾ ਹੋਵੇ ਅਤੇ ਇਸ ਕਾਰਨ ਤੁਹਾਡਾ ਪ੍ਰਦਰਸ਼ਨ ਪ੍ਰਭਾਵਿਤ ਹੋ ਸਕਦਾ ਹੈ।
ਬੁੱਧ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਕਾਰੋਬਾਰੀ ਸਾਂਝੇਦਾਰ ਦਾ ਸਹਿਯੋਗ ਨਾ ਮਿਲਣ ਦੀ ਸੰਭਾਵਨਾ ਹੈ, ਜਿਸ ਦੀ ਤੁਹਾਨੂੰ ਇਸ ਸਮੇਂ ਸਭ ਤੋਂ ਜ਼ਿਆਦਾ ਲੋੜ ਹੋਵੇਗੀ, ਤਾਂ ਜੋ ਤੁਸੀਂ ਧਨ-ਲਾਭ ਕਮਾ ਸਕੋ।
ਆਰਥਿਕ ਜੀਵਨ ਵਿੱਚ ਇਸ ਸਮੇਂ ਤੁਹਾਨੂੰ ਆਮਦਨ ਦੇ ਮੌਕਿਆਂ ਵਿੱਚ ਕਮੀ ਵੇਖਣ ਨੂੰ ਮਿਲ ਸਕਦੀ ਹੈ। ਇਸ ਤਰ੍ਹਾਂ, ਇਹ ਲੋਕ ਆਪਣੇ ਖਰਚੇ ਪੂਰੇ ਕਰਨ ਲਈ ਕਰਜ਼ਾ ਲੈਣ ਲਈ ਮਜਬੂਰ ਹੋ ਸਕਦੇ ਹਨ।
ਨਿੱਜੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ, ਬੁੱਧ ਦੀ ਵੱਕਰੀ ਚਾਲ ਦੇ ਦੌਰਾਨ ਤੁਹਾਨੂੰ ਰਿਸ਼ਤੇ ਵਿੱਚ ਘਮੰਡ ਤੋਂ ਬਚਣਾ ਪਵੇਗਾ, ਨਹੀਂ ਤਾਂ ਇਸ ਦਾ ਨਕਾਰਾਤਮਕ ਅਸਰ ਤੁਹਾਡੇ ਰਿਸ਼ਤੇ 'ਤੇ ਪੈ ਸਕਦਾ ਹੈ।
ਸਿਹਤ ਦੇ ਸੰਦਰਭ ਵਿੱਚ ਦੇਖਿਆ ਜਾਵੇ, ਤਾਂ ਧਨੂੰ ਰਾਸ਼ੀ ਵਾਲੇ ਇਸ ਮਿਆਦ ਵਿੱਚ ਜ਼ਿਆਦਾ ਖਾਣ-ਪੀਣ ਦੇ ਕਾਰਨ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹਨ, ਜਿਸ ਤੋਂ ਉਨ੍ਹਾਂ ਨੂੰ ਬਚਣਾ ਚਾਹੀਦਾ ਹੈ।
ਉਪਾਅ: ਹਰ ਰੋਜ਼ “ॐ ਰਾਹਵੇ ਨਮਹ:” ਦਾ 22 ਵਾਰ ਜਾਪ ਕਰੋ।
ਮਕਰ ਰਾਸ਼ੀ ਵਾਲਿਆਂ ਲਈ ਬੁੱਧ ਛੇਵੇਂ ਅਤੇ ਨੌਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਅਜਿਹੇ ਵਿੱਚ, ਬੁੱਧ ਮਹਾਰਾਜ ਦੀ ਇਹ ਸਥਿਤੀ ਤੁਹਾਡੇ ਕੰਮ ਵਿੱਚ ਕੀਤੇ ਜਾ ਰਹੇ ਸਾਰੇ ਯਤਨਾਂ ਵਿੱਚ ਸਕਾਰਾਤਮਕ ਨਤੀਜੇ ਦੇਵੇਗੀ। ਇਸ ਦੇ ਨਤੀਜੇ ਵੱਜੋਂ, ਇਹ ਜਾਤਕ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰ ਸਕਣਗੇ।
ਇਸ ਅਵਧੀ ਵਿੱਚ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣਗੇ ਅਤੇ ਇਸ ਤਰ੍ਹਾਂ ਦੇ ਮੌਕੇ ਮਿਲਣ ਨਾਲ਼ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਸਕਣਗੀਆਂ। ਨਾਲ ਹੀ, ਤੁਸੀਂ ਕੰਮ ਸਬੰਧੀ ਆਪਣੇ ਲਈ ਟੀਚੇ ਨਿਰਧਾਰਤ ਕਰਦੇ ਹੋਏ ਨਜ਼ਰ ਆਓਗੇ।
ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ, ਕਾਰੋਬਾਰੀ ਜਾਤਕ ਆਪਣੇ ਸਕਾਰਾਤਮਕ ਰਵੱਈਏ ਅਤੇ ਚੰਗੀਆਂ ਯੋਜਨਾਵਾਂ ਦੀ ਬਦੌਲਤ ਜ਼ਿਆਦਾ ਤੋਂ ਜ਼ਿਆਦਾ ਲਾਭ ਕਮਾਉਣ ਵਿੱਚ ਸਫਲ ਰਹਿਣਗੇ।
ਆਰਥਿਕ ਜੀਵਨ ਵਿੱਚ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਇਸ ਤਰ੍ਹਾਂ, ਤੁਸੀਂ ਜੋ ਵੀ ਯਤਨ ਕਰੋਗੇ, ਉਸ ਦੇ ਮਾਧਿਅਮ ਤੋਂ ਤੁਹਾਡੇ ਬੈਂਕ-ਬੈਲੇਂਸ ਵਿੱਚ ਵਾਧਾ ਹੋਵੇਗਾ।
ਨਿੱਜੀ ਜੀਵਨ ਦੀ ਗੱਲ ਕਰੀਏ ਤਾਂ ਇਸ ਅਵਧੀ ਵਿੱਚ ਤੁਹਾਡਾ ਵਿਵਹਾਰ ਸਾਥੀ ਦੇ ਨਾਲ ਦੋਸਤਾਨਾ ਰਹੇਗਾ ਅਤੇ ਤੁਹਾਡੇ ਰਿਸ਼ਤੇ ਵਿੱਚ ਮਧੁਰਤਾ ਬਣੀ ਰਹੇਗੀ।
ਸਿਹਤ ਦੇ ਸੰਦਰਭ ਵਿੱਚ, ਮਕਰ ਰਾਸ਼ੀ ਦੇ ਜਾਤਕ ਊਰਜਾਵਾਨ ਰਹਿਣਗੇ ਅਤੇ ਇਸ ਦੇ ਨਤੀਜੇ ਵੱਜੋਂ ਇਹ ਬਿਲਕੁਲ ਫਿੱਟ ਨਜ਼ਰ ਆਓਣਗੇ।
ਉਪਾਅ: ਹਰ ਰੋਜ਼ “ॐ ਸ਼ਿਵ ॐ ਸ਼ਿਵ ॐ” ਦਾ 22 ਵਾਰ ਜਾਪ ਕਰੋ।
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੌਰਾਨ, ਤੁਹਾਨੂੰ ਕੰਮ ਦੇ ਸਬੰਧ ਵਿੱਚ ਯਾਤਰਾ ਕਰਨੀ ਪੈ ਸਕਦੀ ਹੈ। ਨਾਲ ਹੀ, ਇਹਨਾਂ ਯਾਤਰਾਵਾਂ ਦੇ ਦੌਰਾਨ ਤੁਹਾਨੂੰ ਚੰਗੇ ਕੰਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਕਰੀਅਰ ਵੱਲ ਦੇਖੀਏ ਤਾਂ ਬੁੱਧ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਨਾਲ ਕੁੰਭ ਰਾਸ਼ੀ ਵਾਲੇ ਜਾਤਕ ਬਹੁਤ ਹੀ ਪੇਸ਼ੇਵਰ ਢੰਗ ਨਾਲ ਆਪਣਾ ਕੰਮ ਕਰਨਗੇ ਅਤੇ ਇਸ ਤਰ੍ਹਾਂ ਇਹ ਸਕਾਰਾਤਮਕ ਨਤੀਜੇ ਪ੍ਰਾਪਤ ਕਰਨ ਵਿੱਚ ਸਮਰੱਥ ਹੋਣਗੇ।
ਕਾਰੋਬਾਰ ਦੇ ਸੰਦਰਭ ਵਿੱਚ ਦੇਖੀਏ ਤਾਂ ਜਿਹੜੇ ਜਾਤਕਾਂ ਦਾ ਸਬੰਧ ਸ਼ੇਅਰ ਬਜ਼ਾਰ ਨਾਲ ਹੈ, ਉਹ ਇਸ ਅਵਧੀ ਵਿੱਚ ਵਧੀਆ ਕਮਾਈ ਕਰਨਗੇ। ਇਸ ਤੋਂ ਇਲਾਵਾ, ਇਹਨਾਂ ਲੋਕਾਂ ਨੂੰ ਜੱਦੀ ਜਾਇਦਾਦ ਦੇ ਮਾਧਿਅਮ ਤੋਂ ਵੀ ਧਨ-ਲਾਭ ਹੋਣ ਦੀ ਸੰਭਾਵਨਾ ਹੈ।
ਆਰਥਿਕ ਜੀਵਨ ਵਿੱਚ ਬੁੱਧ ਦੀ ਵੱਕਰੀ ਚਾਲ ਦੇ ਦੌਰਾਨ ਤੁਹਾਨੂੰ ਵੱਡਾ ਲਾਭ ਹੋਣ ਦਾ ਅਨੁਮਾਨ ਹੈ ਅਤੇ ਨਾਲ ਹੀ, ਜੱਦੀ ਜਾਇਦਾਦ ਤੋਂ ਵੀ ਲਾਭ ਪ੍ਰਾਪਤ ਹੋਣ ਦੇ ਯੋਗ ਬਣਨਗੇ।
ਨਿੱਜੀ ਜੀਵਨ ਵਿੱਚ, ਕੁੰਭ ਰਾਸ਼ੀ ਵਾਲਿਆਂ ਦਾ ਰਿਸ਼ਤੇ ਵਿੱਚ ਸਾਥੀ ਦੇ ਨਾਲ ਆਪਸੀ ਤਾਲਮੇਲ ਚੰਗਾ ਬਣਿਆ ਰਹੇਗਾ ਅਤੇ ਇਸ ਤਰ੍ਹਾਂ ਤੁਸੀਂ ਖੁਸ਼ ਨਜ਼ਰ ਆਓਗੇ। ਇਸ ਦੇ ਨਤੀਜੇ ਵੱਜੋਂ, ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਸਿਹਤ ਦੇ ਲਿਹਾਜ਼ ਨਾਲ, ਬੁੱਧ ਦੀ ਵੱਕਰੀ ਸਥਿਤੀ ਤੁਹਾਡੇ ਲਈ ਅਨੁਕੂਲ ਰਹੇਗੀ ਅਤੇ ਇਸ ਦੌਰਾਨ ਤੁਸੀਂ ਪੂਰੀ ਤਰ੍ਹਾਂ ਫਿੱਟ ਨਜ਼ਰ ਆਓਗੇ। ਨਾਲ ਹੀ, ਇਸ ਅਵਧੀ ਵਿੱਚ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।
ਉਪਾਅ: ਹਰ ਰੋਜ਼ “ॐ ਕੇਤਵੇ ਨਮਹ:” ਦਾ 22 ਵਾਰ ਜਾਪ ਕਰੋ।
ਮੀਨ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਮਹਾਰਾਜ ਚੌਥੇ ਅਤੇ ਸੱਤਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਨੌਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ।
ਇਸ ਦੇ ਨਤੀਜੇ ਵੱਜੋਂ, ਇਹਨਾਂ ਜਾਤਕਾਂ ਨੂੰ ਜੀਵਨ ਵਿੱਚ ਸੁੱਖ-ਸੁਵਿਧਾਵਾਂ ਦੀ ਕਮੀ ਮਹਿਸੂਸ ਹੋ ਸਕਦੀ ਹੈ। ਨਾਲ ਹੀ, ਕਿਸਮਤ ਦਾ ਸਾਥ ਨਾ ਮਿਲਣ ਦੀ ਸੰਭਾਵਨਾ ਹੈ ਅਤੇ ਤੁਹਾਨੂੰ ਜਾਇਦਾਦ ਨਾਲ ਜੁੜੇ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਦੀ ਗੱਲ ਕੀਤੀ ਜਾਵੇ ਤਾਂ, ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਆਪਣੇ ਕੰਮਾਂ ਦੀ ਯੋਜਨਾ ਬਹੁਤ ਹੀ ਪੇਸ਼ੇਵਰ ਢੰਗ ਨਾਲ ਬਣਾਉਣ ਦੀ ਲੋੜ ਹੋਵੇਗੀ, ਤਾਂ ਹੀ ਤੁਸੀਂ ਨਾਮ ਅਤੇ ਪ੍ਰਸ਼ੰਸਾ ਪ੍ਰਾਪਤ ਕਰ ਸਕੋਗੇ, ਨਹੀਂ ਤਾਂ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਅਵਧੀ ਵਿੱਚ ਇਹਨਾਂ ਜਾਤਕਾਂ ਨੂੰ ਵਪਾਰ ਨਾਲ ਸਬੰਧਿਤ ਖੇਤਰਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਘੱਟ ਲਾਭ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਆ ਸਕਦੀਆਂ ਹਨ, ਜਿਨ੍ਹਾਂ ਨੂੰ ਸੰਭਾਲਣਾ ਤੁਹਾਨੂੰ ਮੁਸ਼ਕਲ ਲੱਗ ਸਕਦਾ ਹੈ।
ਆਰਥਿਕ ਜੀਵਨ ਵਿੱਚ ਬੁੱਧ ਦੀ ਵੱਕਰੀ ਸਥਿਤੀ ਦੇ ਦੌਰਾਨ ਕਿਸਮਤ ਦਾ ਸਾਥ ਨਾ ਮਿਲਣ ਕਾਰਨ ਤੁਸੀਂ ਵਧੀਆ ਲਾਭ ਕਮਾਉਣ ਤੋਂ ਪਿੱਛੇ ਰਹਿ ਸਕਦੇ ਹੋ। ਇਸ ਦੇ ਨਤੀਜੇ ਵੱਜੋਂ, ਤੁਸੀਂ ਜਿੰਨਾ ਵੀ ਧਨ ਕਮਾਓਗੇ, ਉਸ ਨੂੰ ਸੰਭਾਲਣ ਵਿੱਚ ਤੁਹਾਨੂੰ ਮੁਸ਼ਕਲ ਮਹਿਸੂਸ ਹੋ ਸਕਦੀ ਹੈ।
ਨਿੱਜੀ ਜੀਵਨ ਵਿੱਚ, ਮੀਨ ਰਾਸ਼ੀ ਵਾਲਿਆਂ ਦੇ ਰਿਸ਼ਤੇ ਵਿੱਚ ਸਾਥੀ ਨਾਲ ਖੁਸ਼ੀਆਂ ਦੀ ਕਮੀ ਹੋ ਸਕਦੀ ਹੈ ਅਤੇ ਇਸ ਤਰ੍ਹਾਂ ਤੁਸੀਂ ਉਸ ਦੇ ਨਾਲ ਰਿਸ਼ਤੇ ਦਾ ਆਨੰਦ ਲੈਣ ਵਿੱਚ ਅਸਮਰੱਥ ਰਹੋਗੇ।
ਸਿਹਤ ਦੇ ਸੰਦਰਭ ਵਿੱਚ, ਇਸ ਅਵਧੀ ਦੇ ਦੌਰਾਨ ਯਾਤਰਾ ਕਰਦੇ ਸਮੇਂ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਇਸ ਗੱਲ ਦੀ ਭਾਰੀ ਸੰਭਾਵਨਾ ਹੈ ਕਿ ਤੁਸੀਂ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹੋ।
ਉਪਾਅ: ਹਰ ਰੋਜ਼ “ॐ ਸ਼ਨੈਸ਼ਚਰਾਯ ਨਮਹ:” ਦਾ 44 ਵਾਰ ਜਾਪ ਕਰੋ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਬੁੱਧ ਕਦੋਂ ਵੱਕਰੀ ਹੋਣਗੇ?
ਗ੍ਰਹਾਂ ਦੇ ਰਾਜਕੁਮਾਰ ਬੁੱਧ 26 ਨਵੰਬਰ 2024 ਨੂੰ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋ ਜਾਣਗੇ।
2. ਬ੍ਰਿਸ਼ਚਕ ਰਾਸ਼ੀ ਦੇ ਸੁਆਮੀ ਕੌਣ ਹਨ?
ਰਾਸ਼ੀ ਚੱਕਰ ਦੀ ਸੱਤਵੀਂ ਰਾਸ਼ੀ ਬ੍ਰਿਸ਼ਚਕ ‘ਤੇ ਮੰਗਲ ਗ੍ਰਹਿ ਦਾ ਸ਼ਾਸਨ ਹੈ।
3. ਕੁੰਡਲੀ ਵਿੱਚ ਬੁੱਧ ਖਰਾਬ ਹੋਣ ਨਾਲ਼ ਕੀ ਹੁੰਦਾ ਹੈ?
ਕੁੰਡਲੀ ਵਿੱਚ ਬੁੱਧ ਗ੍ਰਹਿ ਦੀ ਅਸ਼ੁਭ ਸਥਿਤੀ ਬੁੱਧੀ, ਬੋਲ-ਬਾਣੀ ਅਤੇ ਸੋਚ-ਵਿਚਾਰ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੀ ਹੈ।