ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ

Author: Charu Lata | Updated Mon, 18 Mar 2024 09:27 PM IST

ਵੈਦਿਕ ਜੋਤਿਸ਼ ਵਿੱਚ ਗ੍ਰਹਾਂ ਦੇ ਰਾਜਕੁਮਾਰ ਦੇ ਨਾਂ ਨਾਲ ਪ੍ਰਸਿੱਧ ਬੁੱਧ 02 ਅਪ੍ਰੈਲ 2024 ਦੀ ਸਵੇਰ 03:18 ਵਜੇ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਜਾਵੇਗਾ।


ਵੈਦਿਕ ਜੋਤਿਸ਼ ਵਿੱਚ ਬੁੱਧ ਗ੍ਰਹਿ ਅਤੇ ਮੇਖ਼ ਰਾਸ਼ੀ ਦਾ ਮਹੱਤਵ

ਜੋਤਿਸ਼ ਵਿੱਚ ਬੁੱਧ ਦਾ ਸਬੰਧ ਬੁੱਧੀ ਨਾਲ ਹੈ, ਜੋ ਜਾਤਕ ਨੂੰ ਤਾਰਕਿਕ ਸੋਚ ਪ੍ਰਦਾਨ ਕਰਦਾ ਹੈ। ਕੁੰਡਲੀ ਵਿੱਚ ਬੁੱਧ ਨੂੰ ਛੇਵੇਂ ਅਤੇ ਤੀਜੇ ਘਰ ਉੱਤੇ ਪ੍ਰਤੀਨਿਧਤਾ ਪ੍ਰਾਪਤ ਹੈ। ਜਦੋਂ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੁੰਦਾ ਹੈ, ਤਾਂ ਇਹ ਜਾਤਕਾਂ ਨੂੰ ਚੰਗੇ ਅਤੇ ਬੁਰੇ, ਦੋਵੇਂ ਤਰ੍ਹਾਂ ਦੇ ਨਤੀਜੇ ਦਿੰਦਾ ਹੈ। ਜੋਤਿਸ਼ ਸ਼ਾਸਤਰ ਵਿੱਚ ਬੁੱਧ ਉਸ ਸਮੇਂ ਵੱਕਰੀ ਹੁੰਦਾ ਹੈ, ਜਦੋਂ ਸੂਰਜ ਦੀ ਪਰਿਕਰਮਾ ਕਰਦੇ ਹੋਏ ਉਲਟੀ ਚਾਲ ਚਲਦੇ ਹੋਏ ਪ੍ਰਤੀਤ ਹੁੰਦਾ ਹੈ।

ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੀ ਵੱਕਰੀ ਚਾਲ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਇੱਕ ਸਾਲ ਵਿੱਚ ਬੁੱਧ ਗ੍ਰਹਿ ਲਗਭਗ 3 ਜਾਂ 4 ਵਾਰ ਵੱਕਰੀ ਹੁੰਦਾ ਹੈ। ਦੱਸ ਦੇਈਏ ਕਿ ਬੁੱਧ ਨੂੰ ਸੰਚਾਰ ਕੁਸ਼ਲਤਾ, ਯਾਤਰਾਵਾਂ, ਤਕਨੀਕ ਅਤੇ ਫੈਸਲੇ ਲੈਣ ਦੀ ਖਮਤਾ ਆਦਿ ਦਾ ਕਾਰਕ ਗ੍ਰਹਿ ਮੰਨਿਆ ਗਿਆ ਹੈ। ਇਸ ਲਈ ਇਹਨਾਂ ਖੇਤਰਾਂ ਵਿੱਚ ਵਿਅਕਤੀ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਬੁੱਧ ਗ੍ਰਹਿ ਮੇਖ਼ ਰਾਸ਼ੀ ਵਿੱਚ ਵੱਕਰੀ ਹੁੰਦਾ ਹੈ, ਤਾਂ ਇਸ ਦਾ ਪ੍ਰਭਾਵ ਬਹੁਤ ਤੇਜ਼ ਹੁੰਦਾ ਹੈ ਅਤੇ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਮੇਖ਼ ਇੱਕ ਉੱਗਰ ਰਾਸ਼ੀ ਹੈ, ਜਿਸ ਦਾ ਸੁਆਮੀ ਗ੍ਰਹਿ ਮੰਗਲ ਹੈ। ਐਸਟ੍ਰੋਸੇਜ ਆਪਣੇ ਇਸ ਆਰਟੀਕਲ ਦੇ ਮਾਧਿਅਮ ਦੁਆਰਾ ਤੁਹਾਨੂੰ ਬੁੱਧ ਦੇ ਮੇਖ਼ ਰਾਸ਼ੀ ਵਿੱਚ ਵੱਕਰੀ ਹੋਣ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰੇਗਾ। ਨਾਲ ਹੀ ਇਸ ਘਟਨਾ ਦਾ ਜੋਤਿਸ਼ ਮਹੱਤਵ ਵੀ ਜਾਣਾਂਗੇ ਅਤੇ ਵੱਕਰੀ ਬੁੱਧ ਦੀ ਊਰਜਾ ਦਾ ਕਿਸ ਤਰ੍ਹਾਂ ਉਪਯੋਗ ਕੀਤਾ ਜਾ ਸਕਦਾ ਹੈ, ਇਸ ਬਾਰੇ ਵੀ ਅਸੀਂ ਤੁਹਾਡਾ ਮਾਰਗਦਰਸ਼ਨ ਕਰਾਂਗੇ।

ਬੁੱਧ ਗ੍ਰਹਿ ਤੋਂ ਬਾਅਦ ਹੁਣ ਅਸੀਂ ਮੇਖ਼ ਰਾਸ਼ੀ ਬਾਰੇ ਗੱਲ ਕਰਾਂਗੇ। ਇਹ ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਹੈ, ਜੋ ਕਿ ਨਵੀਂ ਸ਼ੁਰੂਆਤ, ਨਵੀਂ ਪਹਿਲ ਅਤੇ ਸਹਿਜਤਾ ਦੀ ਪ੍ਰਤਿਨਿਧਤਾ ਕਰਦੀ ਹੈ। ਮੇਖ਼ ਰਾਸ਼ੀ ਦਾ ਅਧਿਪਤੀ ਦੇਵ ਮੰਗਲ ਹੈ ਅਤੇ ਇਸ ਦੇ ਪ੍ਰਭਾਵ ਦੇ ਕਾਰਨ ਇਹ ਰਾਸ਼ੀ ਸਾਹਸ, ਸੁਤੰਤਰਤਾ ਅਤੇ ਜੋਖਿਮ ਲੈਣ ਦੀ ਪ੍ਰਵਿਰਤੀ ਦੇ ਲਈ ਜਾਣੀ ਜਾਂਦੀ ਹੈ।

ਵੱਕਰੀ ਬੁੱਧ ਦਾ ਮੇਖ਼ ਰਾਸ਼ੀ ਵਿੱਚ ਪ੍ਰਭਾਵ

ਜਦੋਂ ਸੰਚਾਰ, ਬੁੱਧੀ, ਬਾਣੀ ਅਤੇ ਤਰਕ ਦਾ ਗ੍ਰਹਿ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੁੰਦਾ ਹੈ, ਤਾਂ ਇਹ ਵਿਅਕਤੀ ਨੂੰ ਸੰਵੇਦਨਸ਼ੀਲ ਬਣਾਉਂਦਾ ਹੈ ਅਤੇ ਉਸ ਦੇ ਜੀਵਨ ਵਿੱਚ ਭਾਵਨਾਵਾਂ ਦਾ ਤੂਫਾਨ ਲਿਆਉਂਦਾ ਹੈ। ਇਸ ਦੀ ਸਥਿਤੀ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦੀ ਹੈ। ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਕੇ ਤੁਹਾਡੀ ਗੱਲ ਕਰਨ ਦੀ ਖਮਤਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਦੇ ਵੱਕਰੀ ਹੋਣ ਨਾਲ ਸੁਭਾਅ ਵਿੱਚ ਉੱਗਰਤਾ ਅਤੇ ਸੰਵੇਦਨਸ਼ੀਲਤਾ ਦੇਖਣ ਨੂੰ ਮਿਲਦੀ ਹੈ। ਨਾਲ ਹੀ ਗਲਤਫਹਿਮੀਆਂ ਹੋਣ ਦੀ ਸੰਭਾਵਨਾ ਮਜ਼ਬੂਤ ਹੁੰਦੀ ਹੈ। ਅਜਿਹੇ ਵਿੱਚ ਜਾਤਕ ਬਿਨਾਂ ਸੋਚੇ-ਸਮਝੇ ਬੋਲਦੇ ਹਨ ਜਾਂ ਫੇਰ ਸੰਵੇਦਨਸ਼ੀਲ ਹੋ ਕੇ, ਬਿਨਾਂ ਨਤੀਜੇ ਬਾਰੇ ਸੋਚਦੇ ਹੋਏ, ਕੰਮ ਕਰਦੇ ਹੋਏ ਨਜ਼ਰ ਆ ਸਕਦੇ ਹਨ। ਬੁੱਧ ਦੇ ਪ੍ਰਭਾਵ ਦੇ ਚਲਦੇ ਇਹ ਲੋਕ ਛੇਤੀ ਨਾਰਾਜ਼ ਹੋ ਜਾਂਦੇ ਹਨ ਅਤੇ ਇਸ ਦੇ ਨਤੀਜੇ ਵਜੋਂ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਸਮੱਸਿਆਵਾਂ ਅਤੇ ਗਲਤਫਹਿਮੀਆਂ ਪੈਦਾ ਹੋਣ ਲੱਗਦੀਆਂ ਹਨ। ਇਸ ਲਈ ਇਹਨਾਂ ਜਾਤਕਾਂ ਲਈ ਧੀਰਜ ਰੱਖਣਾ ਅਤੇ ਸਾਵਧਾਨੀ ਵਰਤਣਾ ਬਹੁਤ ਜ਼ਰੂਰੀ ਹੈ। ਨਾਲ ਹੀ ਇਹਨਾਂ ਨੂੰ ਬੇਕਾਰ ਦੇ ਵਿਵਾਦ ਤੋਂ ਵੀ ਬਚਣਾ ਪਵੇਗਾ।

ਦੱਸ ਦੇਈਏ ਕਿ ਸੰਚਾਰ ਕੁਸ਼ਲਤਾ ਤੋਂ ਇਲਾਵਾ ਬੁੱਧ ਤੁਹਾਨੂੰ ਯਾਤਰਾਵਾਂ ਦੀਆਂ ਯੋਜਨਾਵਾਂ ਨੂੰ ਬਣਾਉਣ ਅਤੇ ਤਕਨੀਕ ਦੇ ਖੇਤਰ ਵਿੱਚ ਵੀ ਕੁਝ ਸਮੱਸਿਆਵਾਂ ਦੇਣ ਦਾ ਕੰਮ ਕਰ ਸਕਦਾ ਹੈ। ਮੇਖ਼ ਰਾਸ਼ੀ ਦਾ ਜੁੜਾਵ ਵਿਅਕਤੀ ਦੁਆਰਾ ਕੀਤੇ ਜਾਣ ਵਾਲੇ ਕਾਰਜਾਂ ਨਾਲ ਹੈ। ਇਸ ਲਈ ਯਾਤਰਾ ਦੇ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਅਤੇ ਵਿਵਸਥਾ ਵਿੱਚ ਦੇਰ ਅਤੇ ਅਸਫਲਤਾ ਆਦਿ ਪਰੇਸ਼ਾਨੀਆਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਯਾਤਰਾ ਨਾਲ ਜੁੜੀਆਂ ਸਭ ਤਿਆਰੀਆਂ ਦੀ ਦੁਬਾਰਾ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਇਹਨਾਂ ਜਾਤਕਾਂ ਨੂੰ ਆਪਣੀ ਯਾਤਰਾ ਦੀਆਂ ਯੋਜਨਾਵਾਂ ਨੂੰ ਸਹੀ ਤਰੀਕੇ ਨਾਲ ਬਣਾਉਣ ਅਤੇ ਗੱਲਬਾਤ ਕਰਨ ਲਈ ਆਪਣੇ-ਆਪ ਨੂੰ ਥੋੜਾ ਜ਼ਿਆਦਾ ਸਮਾਂ ਦੇਣਾ ਪਵੇਗਾ। ਸੰਭਾਵਨਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਹਾਨੂੰ ਤਕਨੀਕੀ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਇਹਨਾਂ ਰੁਕਾਵਟਾਂ ਨੂੰ ਪਾਰ ਕਰਨ ਲਈ ਆਪਣੇ ਮਹੱਤਵਪੂਰਣ ਡੇਟਾ ਦਾ ਬੈਕਅਪ ਲੈ ਕੇ ਰੱਖੋ। ਬੁੱਧ ਦੇ ਮੇਖ਼ ਰਾਸ਼ੀ ਵਿੱਚ ਵੱਕਰੀ ਹੋਣ ਦਾ ਪ੍ਰਭਾਵ ਤੁਹਾਡੇ ਫੈਸਲੇ ਲੈਣ ਦੀ ਖਮਤਾ ਉੱਤੇ ਵੀ ਦਿਖ ਸਕਦਾ ਹੈ, ਕਿਉਂਕਿ ਸੰਭਾਵਨਾ ਹੈ ਕਿ ਜੋਸ਼ ਅਤੇ ਤੁਰੰਤ ਕਾਰਜਾਂ ਦੇ ਨਤੀਜੇ ਪ੍ਰਾਪਤ ਕਰਨ ਦੀ ਇੱਛਾ ਦੇ ਚਲਦੇ ਤੁਸੀਂ ਸੋਚ-ਵਿਚਾਰ ਕਰਨ ਵਿੱਚ ਨਾਕਾਮ ਰਹੋ।

ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਵਰਗੇ ਫੈਸਲੇ ਲੈਣ ਤੋਂ ਬਚਣਾ ਚਾਹੀਦਾ ਹੈ। ਅਜਿਹੇ ਵਿੱਚ ਤੁਹਾਨੂੰ ਕੋਈ ਵੀ ਮਹੱਤਵਪੂਰਨ ਫੈਸਲੇ ਲੈਣ ਜਾਂ ਕੋਈ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਕਦਮ ਪਿੱਛੇ ਲੈ ਕੇ ਥੋੜਾ ਇੰਤਜ਼ਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਖਾਸ ਤੌਰ ‘ਤੇ ਬੁੱਧ ਦੇ ਮਾਰਗੀ ਹੋਣ ਤੱਕ। ਇਹਨਾਂ ਚੁਣੌਤੀਆਂ ਤੋਂ ਇਲਾਵਾ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਕੇ ਤੁਹਾਨੂੰ ਖੁਦ ਦੇ ਬਾਰੇ ਵਿੱਚ ਜਾਣਨ-ਸਮਝਣ ਅਤੇ ਆਪਣਾ ਆਤਮ-ਨਿਰੀਖਣ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਹਾਲਾਂਕਿ ਮੇਖ਼ ਰਾਸ਼ੀ ਦੀ ਊਰਜਾ ਜਾਤਕਾਂ ਨੂੰ ਸਾਹਸੀ ਅਤੇ ਦ੍ਰਿੜ ਬਣਾਉਣ ਦਾ ਕੰਮ ਕਰੇਗੀ ਅਤੇ ਉਹਨਾਂ ਨੂੰ ਜੀਵਨ ਵਿੱਚ ਮਿਲਣ ਵਾਲੀ ਸੁਤੰਤਰਤਾ ਦਾ ਲਾਭ ਲੈਣ ਲਈ ਪ੍ਰੇਰਿਤ ਕਰੇਗੀ। ਬੁੱਧ ਦੀ ਵੱਕਰੀ ਚਾਲ ਦਾ ਉਪਯੋਗ ਤੁਸੀਂ ਆਪਣੇ ਟੀਚਿਆਂ, ਇੱਛਾਵਾਂ ਅਤੇ ਵਿਅਕਤੀਗਤ ਸੀਮਾਵਾਂ ਦੇ ਬਾਰੇ ਵਿੱਚ ਸੋਚ-ਵਿਚਾਰ ਕਰਨ ਲਈ ਕਰ ਸਕਦੇ ਹੋ। ਨਾਲ ਹੀ ਇਹਨਾਂ ਜਾਤਕਾਂ ਨੂੰ ਆਪਣੇ ਜੀਵਨ ਦੇ ਉਹਨਾਂ ਖੇਤਰਾਂ ਉੱਤੇ ਵੀ ਧਿਆਨ ਕੇਂਦਰਿਤ ਕਰਨਾ ਪਵੇਗਾ, ਜਿੱਥੇ ਇਹਨਾਂ ਨੂੰ ਆਪਣਾ ਆਤਮ-ਵਿਸ਼ਵਾਸ ਵਧਾਉਣ ਦੀ ਜ਼ਰੂਰਤ ਹੈ। ਇਸ ਦੌਰਾਨ ਤੁਸੀਂ ਆਪਣੇ ਰਿਸ਼ਤੇ ਦੀ ਇੱਕ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਦੇ ਹੋ। ਬੁੱਧ ਦੀ ਵੱਕਰੀ ਸਥਿਤੀ ਦੀ ਅਵਧੀ ਵਿੱਚ ਤੁਸੀਂ ਜਨੂੰਨ ਨਾਲ ਭਰੇ ਰਹੋਗੇ ਅਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਕੁਝ ਸਾਹਸਿਕ ਕਦਮ ਵੀ ਲੈਂਦੇ ਦਿਖੋਗੇ। ਇਹ ਸਮਾਂ ਮੇਖ਼ ਰਾਸ਼ੀ ਦੀ ਊਰਜਾ ਦਾ ਉਪਯੋਗ ਕਰਦੇ ਹੋਏ ਸਕਾਰਾਤਮਕ ਨਤੀਜੇ ਪ੍ਰਾਪਤ ਕਰਨ ਲਈ ਉੱਤਮ ਰਹੇਗਾ।

ਮੇਖ਼ ਰਾਸ਼ੀ ਵਿੱਚ ਵੱਕਰੀ ਬੁੱਧ ਤੁਹਾਨੂੰ ਉਹਨਾਂ ਕੰਮਾਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰੇਗਾ, ਜਿਨਾਂ ਨੂੰ ਤੁਸੀਂ ਅਤੀਤ ਵਿੱਚ ਪੂਰਾ ਨਹੀਂ ਕਰ ਸਕੇ ਸੀ। ਇਹ ਅਵਧੀ ਬੀਤੇ ਸਮੇਂ ਵਿੱਚ ਬਣਾਈਆਂ ਗਈਆਂ ਯੋਜਨਾਵਾਂ, ਪ੍ਰੋਜੈਕਟ ਅਤੇ ਆਈਡੀਆਜ਼ ਦਾ ਦੁਬਾਰਾ ਵਿਸ਼ਲੇਸ਼ਣ ਕਰਨ ਦੇ ਲਈ ਅਨੁਕੂਲ ਹੋਵੇਗੀ। ਨਾਲ ਹੀ ਇਸ ਦੌਰਾਨ ਪੁਰਾਣੇ ਵਿਵਾਦ ਜਾਂ ਅਜਿਹੇ ਮਤਭੇਦ ਜਿਹੜੇ ਅਣਸੁਲਝੇ ਹਨ, ਦੁਬਾਰਾ ਤੁਹਾਡੇ ਸਾਹਮਣੇ ਆ ਸਕਦੇ ਹਨ। ਪਰ ਹੁਣ ਤੁਹਾਨੂੰ ਇਹਨਾਂ ਮਾਮਲਿਆਂ ਨੂੰ ਸੁਲਝਾਉਣ ਦਾ ਮੌਕਾ ਮਿਲੇਗਾ। ਬੁੱਧ ਦੀ ਵੱਕਰੀ ਚਾਲ ਦਾ ਲਾਭ ਲੈਂਦੇ ਹੋਏ ਤੁਸੀਂ ਇਸ ਸਮੇਂ ਕਮਜ਼ੋਰ ਹੋਏ ਰਿਸ਼ਤਿਆਂ ਨੂੰ ਮਜ਼ਬੂਤ ਕਰ ਸਕਦੇ ਹੋ ਜਾਂ ਫੇਰ ਤੁਸੀਂ ਕਿਸੇ ਅਜਿਹੀ ਚੀਜ਼ ਦਾ ਤਿਆਗ ਕਰ ਸਕਦੇ ਹੋ, ਜੋ ਤੁਹਾਡੇ ਲਈ ਫਲਦਾਇਕ ਨਾ ਹੋਵੇ।

ਕੁੱਲ ਮਿਲਾ ਕੇ ਬੁੱਧ ਦੀ ਇਹ ਸਥਿਤੀ ਤੁਹਾਡੇ ਲਈ ਚੁਣੌਤੀਪੂਰਣ ਸਾਬਿਤ ਹੋ ਸਕਦੀ ਹੈ ਅਤੇ ਇਸ ਦੌਰਾਨ ਕਈ ਸਮੱਸਿਆਵਾਂ ਤੁਹਾਡੇ ਰਸਤੇ ਵਿੱਚ ਆ ਸਕਦੀਆਂ ਹਨ। ਪਰ ਤਮਾਮ ਚੁਣੌਤੀਆਂ ਦੇ ਬਾਵਜੂਦ ਇਸ ਸਮੇਂ ਨੂੰ ਤੁਹਾਡੇ ਲਈ ਪਰਿਵਰਤਨਕਾਰੀ ਕਿਹਾ ਜਾਵੇਗਾ। ਵੱਕਰੀ ਬੁੱਧ ਦੀ ਅਵਧੀ ਵਿੱਚ ਤੁਹਾਨੂੰ ਸਾਵਧਾਨ ਰਹਿ ਕੇ ਅਤੇ ਧੀਰਜ ਬਣਾ ਕੇ ਰੱਖਦੇ ਹੋਏ ਆਪਣੀ ਊਰਜਾ ਦਾ ਇਸਤੇਮਾਲ ਸਹੀ ਦਿਸ਼ਾ ਵਿੱਚ ਕਰਨਾ ਪਵੇਗਾ। ਨਾਲ ਹੀ ਇਹ ਜਾਤਕ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਆਪਣਾ ਵਿਸ਼ਲੇਸ਼ਣ ਕਰਨ ਦੇ ਲਈ ਵੀ ਇਸ ਸਮੇਂ ਦਾ ਇਸਤੇਮਾਲ ਕਰ ਸਕਦੇ ਹਨ।

ਆਓ ਹੁਣ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਕੇ ਸਭ 12 ਰਾਸ਼ੀਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।

To Read in English Click Here: Mercury Retrograde In Aries (02 April)

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ

ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੁਹਾਡੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ। ਕੁੰਡਲੀ ਵਿੱਚ ਤੀਜਾ ਘਰ ਛੋਟੀ ਦੂਰੀ ਦੀਆਂ ਯਾਤਰਾਵਾਂ, ਭੈਣਾਂ-ਭਰਾਵਾਂ ਅਤੇ ਛੇਵਾਂ ਘਰ ਕਰਜ਼ੇ ਅਤੇ ਦੁਸ਼ਮਣਾਂ ਆਦਿ ਦਾ ਹੁੰਦਾ ਹੈ। ਹੁਣ ਬੁੱਧ ਤੁਹਾਡੇ ਪਹਿਲੇ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ, ਜੋ ਕਿ ਸਵੈ, ਚਰਿੱਤਰ ਅਤੇ ਵਿਅਕਤਿੱਤਵ ਦਾ ਘਰ ਹੈ। ਕਰੀਅਰ ਬਾਰੇ ਗੱਲ ਕਰੀਏ ਤਾਂ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋਣ ਨਾਲ ਤੁਹਾਡੇ ਕਰੀਅਰ ਵਿੱਚ ਸਮੱਸਿਆਵਾਂ ਅਤੇ ਮੌਕੇ ਦੋਵੇਂ ਲੈ ਕੇ ਆ ਸਕਦਾ ਹੈ। ਇਸ ਦੌਰਾਨ ਤੁਹਾਨੂੰ ਕਾਰਜ ਖੇਤਰ ਵਿੱਚ ਸਹਿਕਰਮੀਆਂ ਜਾਂ ਸੀਨੀਅਰ ਅਧਿਕਾਰੀਆਂ ਦੇ ਨਾਲ ਜ਼ਿਆਦਾ ਚੰਗੀ ਗੱਲਬਾਤ ਨਾ ਹੋਣ ਦਾ ਜਾਂ ਫੇਰ ਗਲਤਫਹਿਮੀਆਂ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਇਹਨਾਂ ਜਾਤਕਾਂ ਨੂੰ ਪ੍ਰੋਜੈਕਟ ਵਿੱਚ ਦੇਰ ਹੋਣ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਬੀਤੇ ਸਮੇਂ ਵਿੱਚ ਕੀਤੇ ਗਏ ਕਾਰਜਾਂ ਅਤੇ ਬਣਾਈਆਂ ਗਈਆਂ ਯੋਜਨਾਵਾਂ ਉੱਤੇ ਦੁਬਾਰਾ ਸੋਚ-ਵਿਚਾਰ ਕਰਦੇ ਹੋਏ ਨਜ਼ਰ ਆ ਸਕਦੇ ਹੋ। ਜੇਕਰ ਤੁਸੀਂ ਆਪਣੇ ਕਰੀਅਰ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਧੀਰਜ ਬਣਾ ਕੇ ਰੱਖਣਾ ਪਵੇਗਾ। ਜੋ ਵੀ ਕੰਮ ਤੁਸੀਂ ਕਰੋ, ਉਸ ਦੀ ਦੁਬਾਰਾ ਜਾਂਚ ਕਰੋ। ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਨੂੰ ਤੁਰੰਤ ਦੂਰ ਕਰੋ। ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਕੇ ਇਸ ਅਵਧੀ ਦੇ ਦੌਰਾਨ ਤੁਹਾਡੇ ਦੁਆਰਾ ਕਰੀਅਰ ਦੇ ਖੇਤਰ ਵਿੱਚ ਨਿਰਧਾਰਿਤ ਕੀਤੇ ਗਏ ਟੀਚਿਆਂ ਦੇ ਬਾਰੇ ਵਿੱਚ ਸੋਚ-ਵਿਚਾਰ ਕਰਨ ਅਤੇ ਕਰੀਅਰ ਵਿੱਚ ਸੁਧਾਰ ਲਿਆਉਣ ਲਈ ਉਤਸਾਹਿਤ ਕਰੇਗਾ।

ਆਰਥਿਕ ਜੀਵਨ ਦੇ ਲਿਹਾਜ਼ ਨਾਲ ਮੇਖ਼ ਰਾਸ਼ੀ ਵਿੱਚ ਬੁੱਧ ਦੇ ਵੱਕਰੀ ਹੋਣ ਦੇ ਕਾਰਨ ਤੁਹਾਡੇ ਸਾਹਮਣੇ ਅਚਾਨਕ ਖਰਚੇ ਆ ਸਕਦੇ ਹਨ ਅਤੇ ਆਮਦਨ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਬਹੁਤ ਸੋਚ-ਸਮਝ ਕੇ ਬਜਟ ਤਿਆਰ ਕਰਨਾ ਪਵੇਗਾ ਅਤੇ ਜੋਸ਼ ਵਿੱਚ ਆ ਕੇ ਕਿਸੇ ਪ੍ਰਕਾਰ ਦੀ ਖਰੀਦਦਾਰੀ ਤੋਂ ਬਚਣਾ ਪਵੇਗਾ। ਇਸ ਸਮੇਂ ਤੁਹਾਡੇ ਲਈ ਬਿਹਤਰ ਹੋਵੇਗਾ ਕਿ ਨਿਵੇਸ਼ ਕਰਨ ਵਰਗਾ ਕੋਈ ਵੱਡਾ ਫੈਸਲਾ ਨਾ ਲਓ। ਇਹਨਾਂ ਜਾਤਕਾਂ ਨੂੰਧਨ ਨਾਲ ਜੁੜੀਆਂ ਯੋਜਨਾਵਾਂ ਦਾ ਵਿਸ਼ਲੇਸ਼ਣ ਕਰਨ, ਆਪਣੇ ਪੈਸੇ ਦਾ ਸਹੀ ਉਪਯੋਗ ਕਰਨ ਅਤੇ ਸਥਿਰਤਾ ਪ੍ਰਾਪਤ ਕਰਨ ਲਈ ਕੁਝ ਨਵੀਆਂ ਰਣਨੀਤੀਆਂ ਬਣਾਉਣ ਉੱਤੇ ਧਿਆਨ ਦੇਣਾ ਪਵੇਗਾ। ਇਹਨਾਂ ਨੂੰ ਆਪਣੇ ਖਰਚਿਆਂ ਉੱਤੇ ਨਜ਼ਰ ਬਣਾ ਕੇ ਰੱਖਣ ਅਤੇ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਸਮੇਂ ਬੁੱਧ ਦੀ ਵੱਕਰੀ ਚਾਲ ਦਾ ਅਸਰ ਤੁਹਾਡੇ ਰਿਸ਼ਤੇ ਉੱਤੇ ਪੈ ਸਕਦਾ ਹੈ, ਫੇਰ ਚਾਹੇ ਉਹ ਨਿੱਜੀ ਹੋਵੇ ਜਾਂ ਪੇਸ਼ੇਵਰ ਜੀਵਨ ਹੋਵੇ। ਇਸ ਦੌਰਾਨ ਕਰੀਬੀ ਲੋਕਾਂ ਦੇ ਨਾਲ ਤੁਸੀਂ ਗਲਤਫਹਿਮੀ ਦਾ ਸ਼ਿਕਾਰ ਹੋ ਸਕਦੇ ਹੋ, ਜੋ ਕਿ ਤੁਹਾਡੇ ਰਿਸ਼ਤਿਆਂ ਵਿਚਕਾਰ ਤਣਾਅ ਦਾ ਕਾਰਨ ਬਣ ਸਕਦਾ ਹੈ। ਧੀਰਜ ਰੱਖੋ ਅਤੇ ਆਪਣੇ ਸਾਥੀ ਦੀ ਗੱਲ ਨੂੰ ਧਿਆਨ ਨਾਲ ਸੁਣੋ ਤਾਂ ਕਿ ਤੁਸੀਂ ਬੇਕਾਰ ਦੇ ਮਤਭੇਦਾਂ ਤੋਂ ਬਚ ਸਕੋ। ਆਪਣੀਆ ਭਾਵਨਾਵਾਂ ਨੂੰ ਖੁੱਲ ਕੇ ਆਪਣੇ ਸਾਥੀ ਦੇ ਸਾਹਮਣੇ ਰੱਖੋ।

ਬੁੱਧ ਦੀ ਵੱਕਰੀ ਸਥਿਤੀ ਤੁਹਾਡੀ ਸਿਹਤ ਦੇ ਲਈ ਚੁਣੌਤੀਆਂ ਲੈ ਕੇ ਆ ਸਕਦੀ ਹੈ। ਸਾਵਧਾਨ ਰਹੋ, ਕਿਉਂਕਿ ਤੁਹਾਨੂੰ ਸਿਰ ਦਰਦ, ਸਾਈਨਸ ਜਾਂ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਣਾਅ ਅਤੇ ਨਿਰਾਸ਼ਾ ਮਹਿਸੂਸ ਹੋਣ ਦੇ ਕਾਰਨ ਤੁਹਾਨੂੰ ਜੀਵਨ ਦੇ ਹਰ ਖੇਤਰ ਵਿੱਚ ਪਰੇਸ਼ਾਨੀਆਂ ਨਾਲ ਜੂਝਣਾ ਪੈ ਸਕਦਾ ਹੈ। ਇਹਨਾਂ ਸਭ ਸਮੱਸਿਆਵਾਂ ਤੋਂ ਬਚਣ ਦੇ ਲਈ ਤੁਹਾਨੂੰ ਨਿਯਮਿਤ ਰੂਪ ਨਾਲ ਕਸਰਤ ਕਰਨ ਦੇ ਨਾਲ-ਨਾਲ ਸੰਤੁਲਿਤ ਭੋਜਨ ਖਾਣ ਅਤੇ ਤਣਾਅ ਨੂੰ ਕੰਟਰੋਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਵਿਚਾਰਾਂ ਦੀ ਸਪਸ਼ਟਤਾ ਦੇ ਲਈ ਹਰੇ ਰੰਗ ਦਾ ਏਵੈਨਟੂਰਾਈਨ ਰਤਨ ਧਾਰਣ ਕਰੋ ਜਾਂ ਫੇਰ ਆਪਣੇ ਨਾਲ ਰੱਖੋ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਵਾਲਿਆਂ ਦੇ ਲਈ ਬੁੱਧ ਮਹਾਰਾਜ ਤੁਹਾਡੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ। ਕੁੰਡਲੀ ਵਿੱਚ ਦੂਜਾ ਘਰ ਧਨ, ਪਰਿਵਾਰ ਅਤੇ ਬੋਲਬਾਣੀ ਆਦਿ ਦੀ ਪ੍ਰਤੀਨਿਧਤਾ ਕਰਦਾ ਹੈ, ਜਦੋਂ ਕਿ ਪੰਜਵਾਂ ਘਰ ਪ੍ਰੇਮ, ਰੋਮਾਂਸ ਅਤੇ ਸੰਤਾਨ ਆਦਿ ਦਾ ਘਰ ਹੁੰਦਾ ਹੈ। ਹੁਣ ਬੁੱਧ ਗ੍ਰਹਿ ਤੁਹਾਡੇ ਬਾਰ੍ਹਵੇਂ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ, ਜੋ ਕਿ ਖਰਚਿਆਂ, ਮੋਕਸ਼ ਅਤੇ ਹਸਪਤਾਲ ਵਿੱਚ ਭਰਤੀ ਹੋਣ ਆਦਿ ਦਾ ਘਰ ਹੈ। ਬੁੱਧ ਮੇਖ ਰਾਸ਼ੀ ਵਿੱਚ ਵੱਕਰੀ ਹੋਣ ਨਾਲ ਇਹਨਾਂ ਜਾਤਕਾਂ ਨੂੰ ਕਰੀਅਰ ਦੇ ਖੇਤਰ ਵਿੱਚ ਸਮੱਸਿਆਵਾਂ ਅਤੇ ਦੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਉਹਨਾਂ ਨੂੰ ਗਲਤਫਹਿਮੀਆਂ ਦੇ ਕਾਰਨ ਕਰੀਅਰ ਵਿੱਚ ਗਿਰਾਵਟ ਵੀ ਦੇਖਣ ਨੂੰ ਮਿਲ ਸਕਦੀ ਹੈ। ਨਤੀਜੇ ਵਜੋਂ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਧੀਰਜ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਕੇ ਤੁਹਾਨੂੰ ਆਪਣੇ ਕਰੀਅਰ ਦੇ ਟੀਚਿਆਂ ਅਤੇ ਯੋਜਨਾਵਾਂ ਦਾ ਪੁਨਰ-ਮੁਲਾਂਕਣ ਕਰਨ ਦਾ ਮੌਕਾ ਦੇਵੇਗਾ। ਇਸ ਰਾਸ਼ੀ ਵਾਲੇ ਵਿਵਸਥਾ ਅਤੇ ਕਾਰਜਾਂ ਦੇ ਪ੍ਰਤੀ ਇਕਾਗਰ ਚਿੱਤ ਰਹਿ ਕੇ ਬੁੱਧ ਦੀ ਵੱਕਰੀ ਸਥਿਤੀ ਵਿੱਚ ਅੱਗੇ ਵੱਧ ਸਕਦੇ ਹਨ।

ਆਰਥਿਕ ਜੀਵਨ ਨੂੰ ਦੇਖੀਏ ਤਾਂ ਬੁੱਧ ਦੀ ਵੱਕਰੀ ਚਾਲ ਦੇ ਦੌਰਾਨ ਤੁਹਾਨੂੰ ਬਹੁਤ ਸਾਵਧਾਨੀ ਵਰਤਣੀ ਪਵੇਗੀ, ਕਿਉਂਕਿ ਤੁਹਾਡੇ ਸਾਹਮਣੇ ਅਚਾਨਕ ਖਰਚੇ ਆ ਸਕਦੇ ਹਨ ਜਾਂ ਨੁਕਸਾਨ ਹੋ ਸਕਦਾ ਹੈ। ਅਜਿਹਾ ਇਸ ਲਈ ਹੋਣ ਦੀ ਸੰਭਾਵਨਾ ਹੈ, ਕਿਉਂਕਿ ਤੁਸੀਂ ਧਨ ਬਾਰੇ ਯੋਜਨਾ ਨਹੀਂ ਬਣਾਈ ਹੋਵੇਗੀ। ਇਹਨਾਂ ਜਾਤਕਾਂ ਨੂੰ ਬਿਨਾਂ ਸੋਚੇ-ਸਮਝੇ ਖਰਚਾ ਕਰਨ ਤੋਂ ਬਚਣਾ ਪਵੇਗਾ ਅਤੇ ਨਾਲ ਹੀ ਆਪਣੇ ਲਈ ਜੀਵਨ ਵਿੱਚ ਆਰਥਿਕ ਸਥਿਰਤਾ ਬਾਰੇ ਸੋਚਣਾ ਪਵੇਗਾ। ਜਿਨਾਂ ਲੋਕਾਂ ਦਾ ਸਬੰਧ ਸੱਟੇਬਾਜ਼ੀ ਨਾਲ ਹੈ, ਉਹਨਾਂ ਨੂੰ ਸਕਾਰਾਤਮਕ ਨਤੀਜੇ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਇਸ ਦੇ ਉਲਟ ਬ੍ਰਿਸ਼ਭ ਰਾਸ਼ੀ ਦੇ ਕੁਝ ਜਾਤਕਾਂ ਨੂੰ ਧਨ-ਪ੍ਰਬੰਧਨ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਆਰਥਿਕ ਜੀਵਨ ਵਿੱਚ ਆਉਣ ਵਾਲੀਆਂ ਅਨਿਸ਼ਚਿਤਤਾਵਾਂ ਨੂੰ ਸੰਭਾਲਣ ਦੇ ਲਈ ਤੁਸੀਂ ਕਿਸੇ ਮਾਹਰ ਦੀ ਸਲਾਹ ਲੈ ਸਕਦੇ ਹੋ।

ਪ੍ਰੇਮ ਜੀਵਨ ਦੇ ਪੱਖ ਤੋਂ ਬੁੱਧ ਦੀ ਵੱਕਰੀ ਚਾਲ ਰਿਸ਼ਤੇ ਵਿੱਚ ਸਮੱਸਿਆਵਾਂ ਵੱਲ ਸੰਕੇਤ ਕਰ ਰਹੀ ਹੈ। ਇਹਨਾਂ ਜਾਤਕਾ ਨੂੰ ਗਲਤਫਹਿਮੀਆਂ ਜਾਂ ਅਣਸੁਲਝੇ ਮੁੱਦਿਆਂ ਦੇ ਚਲਦੇ ਆਪਣੇ ਰਿਸ਼ਤੇ ਵਿੱਚ ਮਤਭੇਦ ਜਾਂ ਵਿਵਾਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਜਾਤਕਾਂ ਲਈ ਬਹੁਤ ਜ਼ਰੂਰੀ ਹੋਵੇਗਾ ਕਿ ਉਹ ਦੂਜਿਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਅਤੇ ਆਪਣੇ ਕਰੀਬੀਆਂ ਦੇ ਨਾਲ ਗੱਲਬਾਤ ਕਰਦੇ ਸਮੇਂ ਧੀਰਜ ਰੱਖਣ। ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਗਲਤਫਹਿਮੀਆਂ ਤੋਂ ਬਚਣ ਦੇ ਲਈ ਆਪਣੇ ਸਾਥੀ ਨਾਲ ਦਿਲ ਖੋਲ ਕੇ ਗੱਲ ਕਰੋ। ਇਸ ਤੋਂ ਇਲਾਵਾ ਆਪਣੇ-ਆਪ ਨੂੰ ਜਾਣਨ ਅਤੇ ਸਮਝਣ ਲਈ ਵੀ ਸਮਾਂ ਕੱਢੋ।

ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਕਰੀਅਰ ਜਾਂ ਆਰਥਿਕ ਜੀਵਨ ਨੂੰ ਲੈ ਕੇ ਤੁਹਾਨੂੰ ਤਣਾਅ ਹੋ ਸਕਦਾ ਹੈ, ਜਿਸ ਦਾ ਅਸਰ ਤੁਹਾਡੀ ਸਿਹਤ ਉੱਤੇ ਪੈ ਸਕਦਾ ਹੈ। ਅਜਿਹੇ ਵਿੱਚ ਇਹਨਾਂ ਜਾਤਕਾਂ ਨੂੰ ਸਿਰ ਦਰਦ ਜਾਂ ਪਾਚਣ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਦੇ ਨਤੀਜੇ ਵਜੋਂ ਜਾਤਕਾਂ ਨੂੰ ਨਿਯਮਿਤ ਰੂਪ ਨਾਲ ਕਸਰਤ ਕਰਨ, ਆਪਣੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨ ਅਤੇ ਸੰਤੁਲਿਤ ਜੀਵਨ ਸ਼ੈਲੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਕਿ ਤੁਸੀਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚ ਸਕੋ।

ਉਪਾਅ: ਵਿਸ਼ਣੂੰ ਸਾਹਸਤਰਨਾਮ ਸਤੋਤਰ ਦਾ ਪਾਠ ਕਰੋ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਮਹਾਰਾਜ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੀਆਂ ਭੌਤਿਕ ਇੱਛਾਵਾਂ ਦੇ ਘਰ ਅਰਥਾਤ ਗਿਆਰ੍ਹਵੇਂ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਕੁੰਡਲੀ ਵਿੱਚ ਪਹਿਲਾਂ ਘਰ ਸਵੈ, ਵਿਅਕਤਿੱਤਵ ਅਤੇ ਚਰਿੱਤਰ ਅਤੇ ਚੌਥਾ ਘਰ ਐਸ਼ੋ-ਆਰਾਮ, ਮਾਤਾ ਅਤੇ ਖੁਸ਼ੀਆਂ ਨੂੰ ਦਰਸਾਉਂਦਾ ਹੈ। ਹਾਲਾਂਕਿ ਗਿਆਰ੍ਹਵੇਂ ਘਰ ਵਿੱਚ ਬੁੱਧ ਦਾ ਵੱਕਰੀ ਹੋਣਾ ਤੁਹਾਡੇ ਲਈ ਜੀਵਨ ਵਿੱਚ ਤਰੱਕੀ ਪ੍ਰਾਪਤ ਕਰਨ ਦਾ ਸਕਾਰਾਤਮਕ ਮੌਕਾ ਲੈ ਕੇ ਆਵੇਗਾ। ਇਸ ਅਵਧੀ ਦੇ ਸ਼ੁਰੂਆਤੀ ਦੌਰ ਵਿੱਚ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਸਮੱਸਿਆਵਾਂ ਦਾ ਅਨੁਭਵ ਹੋ ਸਕਦਾ ਹੈ, ਪਰ ਬਾਅਦ ਵਿੱਚ ਤੁਹਾਨੂੰ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ। ਨਾਲ ਹੀ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ, ਅਹੁਦੇ ਵਿੱਚ ਤਰੱਕੀ ਜਾਂ ਫੇਰ ਕਰੀਅਰ ਦੇ ਸਬੰਧ ਵਿੱਚ ਵਿਦੇਸ਼ ਯਾਤਰਾ ਲਈ ਜਾਣ ਦਾ ਮੌਕਾ ਮਿਲ ਸਕਦਾ ਹੈ। ਅਜਿਹੇ ਵਿੱਚ ਕਾਰਜ ਖੇਤਰ ਵਿੱਚ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਨੂੰ ਪਹਿਚਾਣ ਮਿਲੇਗੀ। ਕਾਰੋਬਾਰੀ ਜਾਤਕਾਂ ਦੀ ਸਥਿਤੀ ਇਸ ਸਮੇਂ ਮਜ਼ਬੂਤ ਹੋਵੇਗੀ। ਕਾਰੋਬਾਰ ਦੇ ਖੇਤਰ ਵਿੱਚ ਇਹਨਾਂ ਲਈ ਨਵੀਆਂ ਨੀਤੀਆਂ ਅਤੇ ਦ੍ਰਿਸ਼ਟੀਕੋਣ ਅਪਨਾਉਣਾ ਫਲਦਾਇਕ ਸਾਬਿਤ ਹੋਵੇਗਾ ਅਤੇ ਇਸ ਦੇ ਨਤੀਜੇ ਵਜੋਂ ਇਹਨਾਂ ਦਾ ਕਾਰੋਬਾਰ ਸਫਲਤਾ ਦੀਆਂ ਪੌੜੀਆਂ ਚੜ੍ਹੇਗਾ।

ਆਰਥਿਕ ਜੀਵਨ ਦੇ ਲਿਹਾਜ਼ ਤੋਂ ਵੱਕਰੀ ਬੁੱਧ ਦੀ ਅਵਧੀ ਵਿੱਚ ਮਿਥੁਨ ਰਾਸ਼ੀ ਵਾਲਿਆਂ ਨੂੰ ਆਪਣੀ ਆਮਦਨ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦੌਰਾਨ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਨਿਵੇਸ਼ ਕਰਨ ਦੇ ਨਾਲ-ਨਾਲ ਧਨ ਦੀ ਬਚਤ ਵੀ ਕਰ ਸਕੋਗੇ। ਕਾਰੋਬਾਰੀ ਜਾਤਕਾਂ ਨੂੰ ਬਿਜ਼ਨਸ ਵਿੱਚ ਲਾਭ ਹੋਵੇਗਾ ਅਤੇ ਖੁਸ਼ਹਾਲੀ ਵਧੇਗੀ। ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਤੁਹਾਡਾ ਰਿਸ਼ਤਾ ਸਕਾਰਾਤਮਕ ਰੂਪ ਨਾਲ਼ ਅੱਗੇ ਵਧੇਗਾ। ਘਰ-ਪਰਿਵਾਰ ਵਿੱਚ ਪ੍ਰੇਮ ਅਤੇ ਖੁਸ਼ਹਾਲੀ ਵਧੇਗੀ। ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਕੇ ਤੁਹਾਡੇ ਘਰ ਵਿੱਚ ਕੋਈ ਸ਼ੁਭ ਅਤੇ ਮੰਗਲ ਕਾਰਜ ਜਿਵੇਂ ਕਿ ਵਿਆਹ ਜਾਂ ਗ੍ਰਹਿ ਪ੍ਰਵੇਸ਼ ਆਦਿ ਹੋਣ ਦੀ ਸੰਭਾਵਨਾ ਮਜ਼ਬੂਤ ਕਰੇਗਾ। ਜੀਵਨਸਾਥੀ ਦੇ ਨਾਲ ਪ੍ਰੇਮ ਵਿੱਚ ਵਾਧਾ ਹੋਵੇਗਾ, ਜਿਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।

ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਮਿਥੁਨ ਰਾਸ਼ੀ ਦੇ ਜਾਤਕ ਚੰਗੀ ਸਿਹਤ ਦਾ ਆਨੰਦ ਲੈਣਗੇ। ਸਿਹਤ ਅਤੇ ਫਿਟਨੈਸ ਦੇ ਪ੍ਰਤੀ ਤੁਹਾਡੀ ਜਾਗਰੁਕਤਾ ਅਤੇ ਊਰਜਾ ਤੁਹਾਡੀ ਜੀਵਨ ਸ਼ਕਤੀ ਨੂੰ ਵਧਾਉਣ ਦਾ ਕੰਮ ਕਰੇਗੀ। ਅਜਿਹੇ ਵਿੱਚ ਤੁਸੀਂ ਸਿਹਤ ਦੇ ਖੇਤਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਡਟ ਕੇ ਸਾਹਮਣਾ ਕਰ ਸਕੋਗੇ।

ਉਪਾਅ: ਬੁੱਧ ਗ੍ਰਹਿ ਦੀ ਸ਼ਾਂਤੀ ਦੇ ਲਈ ਧਾਰਮਿਕ ਕਾਰਜਾਂ ਨਾਲ਼ ਜੁੜੀ ਕਿਸੇ ਸੰਸਥਾ ਨੂੰ ਹਰੇ ਰੰਗ ਦੀ ਵਸਤੂ ਜਾਂ ਅਨਾਜ ਆਦਿ ਦਾ ਦਾਨ ਕਰੋ।

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਵਾਲਿਆਂ ਦੇ ਲਈ ਬੁੱਧ ਦੇਵ ਤੁਹਾਡੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ, ਜੋ ਕਿ ਨਾਮ ਅਤੇ ਪ੍ਰਸਿੱਧੀ ਦਾ ਘਰ ਹੈ। ਕੁੰਡਲੀ ਵਿੱਚ ਤੀਜਾ ਘਰ ਛੋਟੀਆਂ ਯਾਤਰਾਵਾਂ, ਭੈਣਾਂ-ਭਰਾਵਾਂ ਆਦਿ ਨੂੰ ਦਰਸਾਉਂਦਾ ਹੈ, ਜਦ ਕਿ ਬਾਰ੍ਹਵਾਂ ਘਰ ਮੋਕਸ਼ ਅਤੇ ਖਰਚਿਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਬੁੱਧ ਦਸਵੇਂ ਘਰ ਵਿੱਚ ਵੱਕਰੀ ਹੁੰਦਾ ਹੈ, ਤਾਂ ਇਹ ਕਰੀਅਰ ਵਿੱਚ ਜਾਤਕਾਂ ਦੀ ਤਰੱਕੀ ਦੀ ਰਫਤਾਰ ਨੂੰ ਹੌਲੀ ਕਰ ਦਿੰਦਾ ਹੈ ਅਤੇ ਅਜਿਹੇ ਵਿੱਚ ਤੁਹਾਨੂੰ ਲੱਗ ਸਕਦਾ ਹੈ ਕਿ ਤੁਹਾਡੇ ਕਰੀਅਰ ਦੀ ਤਰੱਕੀ ਰੁਕ ਗਈ ਹੈ। ਸੰਭਾਵਨਾ ਹੈ ਕਿ ਨੌਕਰੀ ਵਿੱਚ ਤੁਸੀਂ ਆਪਣੇ ਪ੍ਰਦਰਸ਼ਨ ਤੋਂ ਅਸੰਤੁਸ਼ਟ ਨਜ਼ਰ ਆਓਗੇ। ਤੁਹਾਨੂੰ ਨੌਕਰੀ ਵਿੱਚ ਅਚਾਨਕ ਪਰਿਵਰਤਨਾਂ ਜਾਂ ਤਬਾਦਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਦੌਰਾਨ ਤੁਹਾਨੂੰ ਕੰਮ ਵਿੱਚ ਕੀਤੀ ਗਈ ਮਿਹਨਤ ਦੇ ਲਈ ਪਹਿਚਾਣ ਨਾ ਮਿਲਣ ਦੀ ਵੀ ਸੰਭਾਵਨਾ ਹੈ ਅਤੇ ਤੁਹਾਡੇ ਉੱਤੇ ਕੰਮ ਦਾ ਬੋਝ ਵੱਧ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਲਾਭ ਕਮਾਉਣ ਲਈ ਕਾਫੀ ਮਿਹਨਤ ਕਰਨੀ ਪੈ ਸਕਦੀ ਹੈ। ਵਿਰੋਧੀ ਵੀ ਤੁਹਾਡੇ ਰਸਤੇ ਵਿੱਚ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਬਿਜ਼ਨਸ ਵਿੱਚ ਮਿਲਣ ਵਾਲੀਆਂ ਅਸਫਲਤਾਵਾਂ ਨੂੰ ਪਾਰ ਕਰਨ ਲਈ ਅਤੇ ਲਾਭ ਕਮਾਉਣ ਦੇ ਲਈ ਤੁਹਾਨੂੰ ਆਪਣੀਆਂ ਕਾਰੋਬਾਰੀ ਨੀਤੀਆਂ ਦਾ ਦੁਬਾਰਾ ਵਿਸ਼ਲੇਸ਼ਣ ਕਰਨਾ ਪਵੇਗਾ ਅਤੇ ਆਪਣੇ-ਆਪ ਨੂੰ ਬਦਲਦੇ ਹਾਲਾਤਾਂ ਦੇ ਅਨੁਰੂਪ ਢਾਲਣਾ ਪਵੇਗਾ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਦਸਵੇਂ ਘਰ ਵਿੱਚ ਬੁੱਧ ਦਾ ਵੱਕਰੀ ਹੋਣਾ ਤੁਹਾਡੇ ਖਰਚਿਆਂ ਨੂੰ ਵਧਾਉਣ ਅਤੇ ਆਮਦਨ ਦੇ ਸਰੋਤਾਂ ਨੂੰ ਸੀਮਿਤ ਕਰਨ ਦਾ ਕੰਮ ਕਰ ਸਕਦਾ ਹੈ। ਇਸ ਦੇ ਨਤੀਜੇ ਵਜੋਂ ਕਰਕ ਰਾਸ਼ੀ ਵਾਲਿਆਂ ਨੂੰ ਪੈਸੇ ਦੀ ਬੱਚਤ ਕਰਨਾ ਅਤੇ ਆਰਥਿਕ ਸਥਿਰਤਾ ਬਣਾ ਕੇ ਰੱਖਣਾ ਮੁਸ਼ਕਿਲ ਲੱਗ ਸਕਦਾ ਹੈ। ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋਵੇ ਤਾਂ ਇਸ ਅਵਧੀ ਦੇ ਦੌਰਾਨ ਲੰਬੀ ਦੂਰੀ ਦੀ ਯਾਤਰਾ ਕਰਨ ਤੋਂ ਬਚੋ, ਨਹੀਂ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਕਰਕ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਸਾਥੀ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਨ ਆਪਸੀ ਗੱਲਬਾਤ ਦੀ ਕਮੀ ਹੋ ਸਕਦੀ ਹੈ।

ਇਸ ਲਈ ਇਹਨਾਂ ਗਲਤਫਹਿਮੀਆਂ ਤੋਂ ਬਚਣ ਅਤੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦੇ ਲਈ ਤੁਹਾਨੂੰ ਤਾਲਮੇਲ ਬਣਾ ਕੇ ਚੱਲਣਾ ਪਵੇਗਾ। ਬੁੱਧ ਦੇ ਵੱਕਰੀ ਹੋਣ ਦੀ ਸਥਿਤੀ ਦੇ ਦੌਰਾਨ ਇਹਨਾਂ ਜਾਤਕਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਪਵੇਗਾ। ਤੁਹਾਨੂੰ ਸਿਰ ਦਰਦ ਅਤੇ ਪਾਚਣ ਨਾਲ ਜੁੜੀਆਂ ਸਮੱਸਿਆਵਾਂ ਘੇਰ ਸਕਦੀਆਂ ਹਨ। ਤੁਹਾਨੂੰ ਚਿੰਤਾ ਵੀ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਡੇ ਲਈ ਆਪਣੀ ਸਿਹਤ ਨੂੰ ਪ੍ਰਾਰਥਮਿਕਤਾ ਦੇਣਾ ਸਭ ਤੋਂ ਜ਼ਰੂਰੀ ਹੋਵੇਗਾ। ਜੇਕਰ ਸਿਹਤ ਸਬੰਧੀ ਕੋਈ ਸਮੱਸਿਆ ਪਰੇਸ਼ਾਨ ਕਰ ਰਹੀ ਹੈ, ਤਾਂ ਉਸ ਦੇ ਲਈ ਤੁਰੰਤ ਡਾਕਟਰ ਦੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਿਹਤ ਵਿੱਚ ਸੁਧਾਰ ਕਰਨ ਦੇ ਲਈ ਤੁਹਾਨੂੰ ਇੱਕ ਸੰਤੁਲਿਤ ਜੀਵਨ ਸ਼ੈਲੀ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਉਪਾਅ: ਬੁੱਧ ਦੇਵ ਦੇ ਬੀਜ ਮੰਤਰ "ॐ ਬੂੰ ਬੁੱਧਾਯ ਨਮਹ:" ਦਾ ਜਾਪ ਕਰੋ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਤੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਅਧਿਆਤਮ, ਲੰਬੀ ਦੂਰੀ ਦੀ ਯਾਤਰਾ ਅਤੇ ਉੱਚ-ਵਿੱਦਿਆ ਦੇ ਘਰ ਅਰਥਾਤ ਨੌਵੇਂ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਕੁੰਡਲੀ ਵਿੱਚ ਦੂਜੇ ਘਰ ਦਾ ਸਬੰਧ ਧਨ, ਪਰਿਵਾਰ ਅਤੇ ਬੋਲ-ਬਾਣੀ ਆਦਿ ਨਾਲ ਹੈ, ਜਦੋਂ ਕਿ ਗਿਆਰ੍ਹਵਾਂ ਘਰ ਸੁੱਖਾਂ ਆਦਿ ਦੀ ਪ੍ਰਤੀਨਿਧਤਾ ਕਰਦਾ ਹੈ। ਅਜਿਹੇ ਵਿੱਚ ਬੁੱਧ ਦੀ ਵੱਕਰੀ ਚਾਲ ਤੁਹਾਡੇ ਕਰੀਅਰ ਦੇ ਲਈ ਅਨੁਕੂਲ ਕਹੀ ਜਾਵੇਗੀ ਅਤੇ ਤੁਹਾਨੂੰ ਚੰਗੇ ਨਤੀਜੇ ਪ੍ਰਾਪਤ ਹੋਣਗੇ। ਨਾਲ ਹੀ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣਗੇ, ਜਿਸ ਦੇ ਕਾਰਨ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਸਫਲਤਾ ਹਾਸਿਲ ਕਰ ਸਕੋਗੇ। ਇਹਨਾਂ ਜਾਤਕਾਂ ਨੂੰ ਵਿਦੇਸ਼ ਜਾਣ ਦੇ ਮੌਕੇ ਮਿਲ ਸਕਦੇ ਹਨ ਅਤੇ ਇਹ ਇਹਨਾਂ ਲਈ ਲਾਭਦਾਇਕ ਸਿੱਧ ਹੋਣਗੇ। ਇਸ ਤਰਾਂ ਦੇ ਕਦਮ ਇਹਨਾਂ ਦੇ ਕਰੀਅਰ ਅਤੇ ਭਵਿੱਖ ਦੋਨਾਂ ਦੇ ਲਈ ਫਾਇਦੇਮੰਦ ਕਹੇ ਜਾਣਗੇ। ਜਦੋਂ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋਵੇਗਾ ਤਾਂ ਇਹ ਸਮਾਂ ਇਹਨਾਂ ਦੇ ਲਈ ਸਫਲਤਾ ਲੈ ਕੇ ਆਵੇਗਾ। ਕਾਰੋਬਾਰੀ ਜਾਤਕਾਂ ਨੂੰ ਇਸ ਦੌਰਾਨ ਅੱਛਾ-ਖਾਸਾ ਲਾਭ ਪ੍ਰਾਪਤ ਹੋਵੇਗਾ। ਇਹ ਸਮਾਂ ਉਹਨਾਂ ਕਾਰੋਬਾਰੀਆਂ ਲਈ ਉੱਤਮ ਕਿਹਾ ਜਾਵੇਗਾ, ਜਿਹੜੇ ਨਵੇਂ ਪ੍ਰੋਜੈਕਟ ਵਿੱਚ ਨਿਵੇਸ਼ ਜਾਂ ਆਪਣੇ ਬਿਜ਼ਨਸ ਦਾ ਵਿਸਥਾਰ ਕਰਨਾ ਚਾਹੁੰਦੇ ਹਨ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਨੌਵੇਂ ਘਰ ਵਿੱਚ ਬੁੱਧ ਦੀ ਮੌਜੂਦਗੀ ਦੇ ਕਾਰਨ ਤੁਸੀਂ ਪੈਸਾ ਕਮਾਉਣ ਦੇ ਯੋਗ ਬਣੋਗੇ। ਇਸ ਦੇ ਨਤੀਜੇ ਵਜੋਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕਮਾਈ ਦੇ ਨਾਲ-ਨਾਲ ਬੱਚਤ ਵੀ ਕਰ ਸਕੋਗੇ। ਪ੍ਰੇਮ ਜੀਵਨ ਵਿੱਚ ਸਿੰਘ ਰਾਸ਼ੀ ਦੇ ਜਾਤਕ ਆਪਣੇ ਸਾਥੀ ਅਤੇ ਪਰਿਵਾਰ ਦੇ ਨਾਲ ਮਧੁਰ ਸਬੰਧ ਬਣਾ ਕੇ ਰੱਖ ਸਕਣਗੇ। ਨਾਲ ਹੀ ਆਪਣੇ ਸਾਥੀ ਦੇ ਨਾਲ ਦਿਲ ਖੋਲ ਕੇ ਗੱਲਬਾਤ ਕਰਨਗੇ, ਜਿਸ ਨਾਲ ਉਹਨਾਂ ਦਾ ਆਪਸੀ ਰਿਸ਼ਤਾ ਮਜਬੂਤ ਹੋਵੇਗਾ ਅਤੇ ਤਾਲਮੇਲ ਵਧੇਗਾ।

ਸਿਹਤ ਦੇ ਲਿਹਾਜ਼ ਤੋਂ ਸਿੰਘ ਰਾਸ਼ੀ ਵਾਲੇ ਜਾਤਕ ਇਸ ਸਮੇਂ ਚੰਗੀ ਸਿਹਤ ਦਾ ਆਨੰਦ ਲੈਣਗੇ। ਉਹਨਾਂ ਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਰ ਛੋਟੀ-ਮੋਟੀ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਇਹਨਾਂ ਨੂੰ ਖਾਣ-ਪੀਣ ਨੂੰ ਲੈ ਕੇ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਨਿਯਮਿਤ ਰੂਪ ਨਾਲ ਕਸਰਤ ਕਰਨੀ ਚਾਹੀਦੀ ਹੈ।

ਉਪਾਅ: ਦੇਵੀ ਸਰਸਵਤੀ ਦੀ ਪੂਜਾ-ਅਰਚਨਾ ਕਰੋ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਵਾਲਿਆਂ ਦੇ ਲਈ ਬੁੱਧ ਲਗਨ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਅੱਠਵੇਂ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ, ਜੋ ਕਿ ਲੰਬੀ ਉਮਰ, ਅਚਾਨਕ ਤੋਂ ਹੋਣ ਵਾਲੇ ਲਾਭ ਜਾਂ ਹਾਨੀ ਦਾ ਘਰ ਹੁੰਦਾ ਹੈ। ਕੁੰਡਲੀ ਵਿੱਚ ਪਹਿਲੇ ਘਰ ਨੂੰ ਚਰਿੱਤਰ, ਸਵੈ ਅਤੇ ਵਿਅਕਤਿੱਤਵ ਦਾ ਘਰ ਮੰਨਿਆ ਗਿਆ ਹੈ, ਜਦ ਕਿ ਦਸਵਾਂ ਘਰ ਨਾਮ ਅਤੇ ਪ੍ਰਸਿੱਧੀ ਦਾ ਹੁੰਦਾ ਹੈ।

ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋਣ ਨਾਲ ਤੁਹਾਨੂੰ ਕਰੀਅਰ ਵਿੱਚ ਤਰੱਕੀ ਦੇ ਰਸਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਤੁਸੀਂ ਅਸੁਰੱਖਿਆ ਦੀ ਭਾਵਨਾ ਵੀ ਮਹਿਸੂਸ ਕਰ ਸਕਦੇ ਹੋ। ਅਜਿਹੇ ਵਿੱਚ ਤੁਹਾਨੂੰ ਪੇਸ਼ੇਵਰ ਜੀਵਨ ਵਿੱਚ ਸੰਤੁਸ਼ਟੀ ਦੀ ਕਮੀ ਹੋ ਸਕਦੀ ਹੈ, ਜਿਸ ਦਾ ਅਸਰ ਨੌਕਰੀ ਵਿੱਚ ਤੁਹਾਡੇ ਪ੍ਰਦਰਸ਼ਨ ਉੱਤੇ ਹੋ ਸਕਦਾ ਹੈ। ਕਾਰਜ ਖੇਤਰ ਵਿੱਚ ਦਬਾਅ ਦੇ ਕਾਰਨ ਤੁਹਾਡੇ ਤੋਂ ਕੰਮ ਵਿੱਚ ਗਲਤੀਆਂ ਹੋਣ ਦੀ ਸੰਭਾਵਨਾ ਹੈ।

ਜੇਕਰ ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਡੇ ਸਾਹਮਣੇ ਕਾਫੀ ਖਰਚੇ ਆ ਸਕਦੇ ਹਨ, ਜਿਸ ਦੇ ਚਲਦੇ ਤੁਹਾਨੂੰ ਤਣਾਅ ਹੋ ਸਕਦਾ ਹੈ। ਨਾਲ ਹੀ ਪਰਿਵਾਰ ਦੀਆਂ ਜਿੰਮੇਦਾਰੀਆਂ ਤੁਹਾਡੇ ਉੱਤੇ ਆਰਥਿਕ ਬੋਝ ਵਧਾਉਣ ਦਾ ਕੰਮ ਕਰ ਸਕਦੀਆਂ ਹਨ। ਇਹਨਾਂ ਖਰਚਿਆਂ ਨੂੰ ਪੂਰਾ ਕਰਨ ਦੇ ਦੌਰਾਨ ਤੁਹਾਨੂੰ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ ਅਤੇ ਅਜਿਹੇ ਵਿੱਚ ਤੁਹਾਨੂੰ ਹਾਨੀ ਵੀ ਹੋ ਸਕਦੀ ਹੈ। ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋਵੇਗਾ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਸਾਹਮਣੇ ਆਰਥਿਕ ਸੰਕਟ ਵੀ ਪੈਦਾ ਹੋ ਸਕਦਾ ਹੈ, ਜਿਸ ਦਾ ਕਾਰਨ ਅਣਕਿਆਸੇ ਖਰਚੇ ਹੋ ਸਕਦੇ ਹਨ। ਇਸ ਲਈ ਤੁਹਾਨੂੰ ਆਰਥਿਕ ਜੀਵਨ ਵਿੱਚ ਸਾਵਧਾਨੀਪੂਰਵਕ ਬਜਟ ਬਣਾਉਣ ਦੇ ਨਾਲ-ਨਾਲ ਨੁਕਸਾਨ ਨੂੰ ਘੱਟ ਕਰਨ ਦੀ ਯੋਜਨਾ ‘ਤੇ ਵੀ ਕੰਮ ਕਰਨਾ ਪਵੇਗਾ।

ਰਿਸ਼ਤਿਆਂ ਦੇ ਲਿਹਾਜ਼ ਤੋਂ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੇ ਰਿਸ਼ਤੇ ਵਿੱਚ ਸਾਥੀ ਦੇ ਨਾਲ ਟਕਰਾਅ ਜਾਂ ਬਹਿਸ ਦੀ ਸਥਿਤੀ ਪੈਦਾ ਹੋ ਸਕਦੀ ਹੈ। ਤੁਹਾਨੂੰ ਦੋਹਾਂ ਨੂੰ ਹੀ ਰਿਸ਼ਤੇ ਵਿੱਚ ਪ੍ਰੇਮ ਬਣਾ ਕੇ ਰੱਖਣ ਲਈ ਕੋਸ਼ਿਸ਼ ਕਰਨੀ ਪਵੇਗੀ। ਆਪਸੀ ਤਾਲਮੇਲ ਨੂੰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ। ਸਾਥੀ ਦੇ ਨਾਲ ਦਿਲ ਖੋਲ ਕੇ ਗੱਲ ਕਰਨਾ ਅਤੇ ਆਪਸੀ ਸਮਝ ਨੂੰ ਬਣਾ ਕੇ ਰੱਖਣਾ ਇਹਨਾਂ ਪਰੇਸ਼ਾਨੀਆਂ ਤੋਂ ਬਾਹਰ ਨਿਕਲਣ ਵਿੱਚ ਮਦਦਗਾਰ ਸਾਬਿਤ ਹੋਵੇਗਾ।

ਸਿਹਤ ਬਾਰੇ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਵਾਲਿਆਂ ਨੂੰ ਬੁੱਧ ਦੀ ਵੱਕਰੀ ਸਥਿਤੀ ਦੇ ਦੌਰਾਨ ਅੱਖਾਂ ਅਤੇ ਸਿਰ ਦਰਦ ਨਾਲ ਜੁੜੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਇਸ ਦੌਰਾਨ ਤੁਸੀਂ ਡਾਕਟਰ ਦੀ ਮਦਦ ਜਾਂ ਫਿਰ ਥੈਰੇਪੀ ਲੈ ਸਕਦੇ ਹੋ, ਜੋ ਤੁਹਾਨੂੰ ਰੋਗਾਂ ਤੋਂ ਛੁਟਕਾਰਾ ਦਿਲਵਾਉਣ ਅਤੇ ਚੰਗੀ ਸਿਹਤ ਪ੍ਰਾਪਤ ਕਰਨ ਵਿੱਚ ਸਹਾਇਕ ਸਾਬਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਤੰਤਰਿਕਾ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਵੀ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਤੁਹਾਨੂੰ ਤਣਾਅ ਨੂੰ ਘੱਟ ਕਰਨ ਅਤੇ ਸਿਹਤ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਪਵੇਗਾ।

ਉਪਾਅ: ਸੂਰਜ ਦੇਵਤਾ ਨੂੰ ਖੁਸ਼ ਕਰਨ ਦੇ ਲਈ ਹਰ ਰੋਜ਼ ਗਾਯਤ੍ਰੀ ਮੰਤਰ ਦਾ ਜਾਪ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਵਿਚਾਰਾਂ ਵਿੱਚ ਸਪਸ਼ਟਤਾ ਅਤੇ ਸਕਾਰਾਤਮਕਤਾ ਦੀ ਪ੍ਰਾਪਤੀ ਹੋਵੇਗੀ।

ਕੰਨਿਆ ਹਫਤਾਵਰੀ ਰਾਸ਼ੀਫਲ

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਤੁਲਾ ਰਾਸ਼ੀ

ਤੁਲਾ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਦੇਵ ਨੂੰ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮਿੱਤਵ ਪ੍ਰਾਪਤ ਹੈ। ਕੁੰਡਲੀ ਵਿੱਚ ਨੌਵਾਂ ਘਰ ਅਧਿਆਤਮ ਅਤੇ ਉੱਚ-ਵਿੱਦਿਆ ਦਾ ਹੁੰਦਾ ਹੈ ਅਤੇ ਬਾਰ੍ਹਵਾਂ ਘਰ ਮੋਕਸ਼, ਖਰਚਿਆਂ ਅਤੇ ਵਿਦੇਸ਼ ਆਦਿ ਦੀ ਪ੍ਰਤੀਨਿਧਤਾ ਕਰਦਾ ਹੈ। ਬੁੱਧ ਮਹਾਰਾਜ ਹੁਣ ਤੁਹਾਡੇ ਵਿਆਹ ਅਤੇ ਪਾਰਟਨਰਸ਼ਿਪ ਦੇ ਘਰ ਯਾਨੀ ਕਿ ਸੱਤਵੇਂ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਤੁਲਾ ਰਾਸ਼ੀ ਵਾਲਿਆਂ ਦੇ ਕਰੀਅਰ ਵਿੱਚ ਬੁੱਧ ਦੀ ਵੱਕਰੀ ਚਾਲ ਪਰਿਵਰਤਨ ਲਿਆ ਸਕਦੀ ਹੈ, ਜਿਸ ਦੇ ਤਹਿਤ ਕੰਮ-ਕਾਜ ਵਿੱਚ ਪਰਿਵਰਤਨ ਜਾਂ ਫੇਰ ਤਬਾਦਲਾ ਹੋਣ ਦੀ ਸੰਭਾਵਨਾ ਹੈ। ਇਸ ਦੇ ਉਲਟ ਕੁਝ ਲੋਕਾਂ ਨੂੰ ਇਸ ਅਵਧੀ ਦੇ ਦੌਰਾਨ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦ ਕਿ ਕੁਝ ਲੋਕਾਂ ਨੂੰ ਵਿਦੇਸ਼ ਵਿੱਚ ਨੌਕਰੀ ਕਰਨ ਦੇ ਮੌਕੇ ਮਿਲਣ ਦੀ ਸੰਭਾਵਨਾ ਬਣੇਗੀ, ਜਿਸ ਨਾਲ ਉਹ ਖੁਸ਼ ਅਤੇ ਸੰਤੁਸ਼ਟ ਦਿਖਣਗੇ। ਪਰ ਇਹਨਾਂ ਜਾਤਕਾਂ ਨੂੰ ਦੋਸਤਾਂ ਤੋਂ ਕਿਸੇ ਵੀ ਤਰ੍ਹਾਂ ਦੀ ਉਮੀਦ ਰੱਖਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਇਹਨਾਂ ਨੂੰ ਸਮੱਸਿਆਵਾਂ ਜਾਂ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਪਾਰਟਨਰਸ਼ਿਪ ਨਾਲ਼ ਜੁੜੇ ਫੈਸਲੇ ਲੈਂਦੇ ਸਮੇਂ ਸਾਵਧਾਨ ਰਹਿਣਾ ਪਵੇਗਾ।ਇਸ ਅਵਧੀ ਨੂੰ ਆਊਟਸੋਰਸਿੰਗ ਨਾਲ ਜੁੜੇ ਜਾਤਕਾਂ ਦੇ ਲਈ ਚੰਗਾ ਕਿਹਾ ਜਾਵੇਗਾ, ਕਿਉਂਕਿ ਉਹਨਾਂ ਨੂੰ ਇਸ ਦੁਆਰਾ ਲਾਭ ਪ੍ਰਾਪਤ ਹੋ ਸਕਦਾ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਬੁੱਧ ਤੁਹਾਡੇ ਸੱਤਵੇਂ ਘਰ ਵਿੱਚ ਵੱਕਰੀ ਹੋ ਰਿਹਾ ਹੈ। ਅਜਿਹੇ ਵਿੱਚ ਇਹ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਆਮਦਨ ਅਤੇ ਖਰਚੇ ਵਿੱਚ ਸੰਤੁਲਨ ਬਣਿਆ ਰਹੇਗਾ। ਤੁਲਾ ਰਾਸ਼ੀ ਦੇ ਉਹਨਾਂ ਜਾਤਕਾਂ ਨੂੰ ਲਾਭ ਕਮਾਉਣ ਦੇ ਅਨੇਕਾਂ ਮੌਕੇ ਮਿਲਣਗੇ, ਜਿਹੜੇ ਵਿਦੇਸ਼ ਵਿੱਚ ਰਹਿੰਦੇ ਹਨ ਜਾਂ ਆਊਟਸੋਰਸਿੰਗ ਕਾਰੋਬਾਰ ਨਾਲ ਸਬੰਧ ਰੱਖਦੇ ਹਨ। ਜਦੋਂ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋਵੇਗਾ ਤਾਂ ਇਸ ਦਾ ਅਸਰ ਤੁਹਾਡੇ ਰਿਸ਼ਤੇ ਉੱਤੇ ਪੈ ਸਕਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਸਾਥੀ ਦੇ ਨਾਲ ਤੁਹਾਡਾ ਮਤਭੇਦ ਹੋਣ ਦੀ ਸੰਭਾਵਨਾ ਹੈ ਜਾਂ ਤੁਸੀਂ ਗਲਤਫਹਿਮੀ ਦਾ ਸ਼ਿਕਾਰ ਹੋ ਸਕਦੇ ਹੋ। ਰਿਸ਼ਤੇ ਵਿੱਚ ਚੰਗਾ ਤਾਲਮੇਲ ਬਣਾ ਕੇ ਰੱਖਣ ਦੇ ਲਈ ਬੇਝਿਜਕ ਹੋ ਕੇ ਗੱਲਬਾਤ ਕਰੋ।

ਸਿਹਤ ਦੇ ਲਿਹਾਜ਼ ਤੋਂ ਤੁਲਾ ਰਾਸ਼ੀ ਵਾਲਿਆਂ ਨੂੰ ਇਸ ਅਵਧੀ ਦੇ ਦੌਰਾਨ ਸਿਰ ਦਰਦ ਅਤੇ ਤੰਤਰਿਕਾ ਤੰਤਰ ਨਾਲ ਜੁੜੀਆਂ ਪਰੇਸ਼ਾਨੀਆਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ। ਇਸ ਲਈ ਮਾਨਸਿਕ ਸ਼ਾਂਤੀ ਅਤੇ ਚੰਗੀ ਸਿਹਤ ਬਣਾ ਕੇ ਰੱਖਣ ਲਈ ਤੁਹਾਨੂੰ ਯੋਗ ਅਤੇ ਮੈਡੀਟੇਸ਼ਨ ਦਾ ਸਹਾਰਾ ਲੈਣਾ ਚਾਹੀਦਾ ਹੈ। ਇਹ ਤੁਹਾਡੇ ਮਾਨਸਿਕ ਤਣਾਅ ਨੂੰ ਘੱਟ ਕਰਨ ਵਿੱਚ ਵੀ ਸਹਾਇਕ ਸਾਬਿਤ ਹੋਵੇਗਾ।

ਉਪਾਅ: ਭਗਵਾਨ ਸ਼ਿਵ ਜੀ ਦੀ ਪੂਜਾ ਕਰੋ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ।ਕੁੰਡਲੀ ਵਿੱਚ ਅੱਠਵਾਂ ਘਰ ਅਚਾਨਕ ਹੋਣ ਵਾਲੇ ਲਾਭ ਜਾਂ ਹਾਨੀ ਨੂੰ ਦਰਸਾਉਂਦਾ ਹੈ, ਜਦ ਕਿ ਗਿਆਰ੍ਹਵਾਂ ਘਰ ਭੌਤਿਕ ਸੁੱਖਾਂ ਨੂੰ ਮੰਨਿਆ ਗਿਆ ਹੈ। ਬੁੱਧ ਹੁਣ ਤੁਹਾਡੇ ਛੇਵੇਂ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ, ਜੋ ਕਿ ਦੁਸ਼ਮਣ, ਹਾਨੀ ਅਤੇ ਰੋਗ ਆਦਿ ਦਾ ਘਰ ਹੈ। ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਕੇ ਕਰੀਅਰ ਦੇ ਖੇਤਰ ਵਿੱਚ ਤੁਹਾਡੇ ਦੁਆਰਾ ਕੀਤੇ ਜਾ ਰਹੇ ਕੰਮਾਂ ਵਿੱਚ ਸਮੱਸਿਆਵਾਂ ਪੈਦਾ ਕਰਨ ਜਾਂ ਦੇਰ ਕਰਵਾਉਣ ਦਾ ਕੰਮ ਕਰ ਸਕਦਾ ਹੈ। ਸੰਭਵ ਹੈ ਕਿ ਸਖਤ ਮਿਹਨਤ ਦੇ ਬਾਵਜੂਦ ਵੀ ਤੁਹਾਨੂੰ ਪਹਿਚਾਣ ਨਾ ਮਿਲੇ, ਜਿਸ ਨਾਲ ਤੁਸੀਂ ਨਿਰਾਸ਼ ਮਹਿਸੂਸ ਕਰ ਸਕਦੇ ਹੋ। ਕਾਰੋਬਾਰੀ ਜਾਤਕਾਂ ਨੂੰ ਆਪਣੇ ਵਿਰੋਧੀਆਂ ਤੋਂ ਸਖਤ ਟੱਕਰ ਮਿਲ ਸਕਦੀ ਹੈ ਅਤੇ ਲਾਭ ਕਮਾਉਣ ਦੇ ਰਸਤੇ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਕਾਰੋਬਾਰ ਵਿੱਚ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਤੁਹਾਨੂੰ ਬਹੁਤ ਸਾਵਧਾਨੀ ਨਾਲ ਯੋਜਨਾ ਬਣਾਉਣੀ ਪਵੇਗੀ ਅਤੇ ਮਨ ਲਗਾ ਕੇ ਇਸ ਪਰੇਸ਼ਾਨੀ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਨੀ ਪਵੇਗੀ।

ਬੁੱਧ ਦੀ ਵੱਕਰੀ ਚਾਲ ਇਹਨਾਂ ਜਾਤਕਾਂ ਨੂੰ ਆਰਥਿਕ ਜੀਵਨ ਵਿੱਚ ਤਣਾਅ ਦੇਣ ਦਾ ਕੰਮ ਕਰ ਸਕਦੀ ਹੈ। ਤੁਹਾਡੇ ਮੋਢਿਆਂ ਉੱਤੇ ਜ਼ਿਆਦਾ ਜਿੰਮੇਦਾਰੀਆਂ ਹੋਣ ਦੇ ਕਾਰਨ ਖਰਚੇ ਵੱਧ ਸਕਦੇ ਹਨ ਅਤੇ ਇਹਨਾਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਕਰਜ਼ਾ ਲੈਣ ਦੀ ਨੌਬਤ ਆ ਸਕਦੀ ਹੈ। ਸੰਭਾਵਨਾ ਹੈ ਕਿ ਕਾਰੋਬਾਰੀ ਵਰਗ ਨੂੰ ਵੀ ਮੁਨਾਫਾ ਕਮਾਉਣ ਵਿੱਚ ਸੰਘਰਸ਼ ਦਾ ਸਾਹਮਣਾ ਕਰਨਾ ਪਵੇ।

ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਇਸ ਅਵਧੀ ਵਿੱਚ ਸਾਥੀ ਦੇ ਨਾਲ ਵਿਵਾਦ ਜਾਂ ਮਤਭੇਦ ਵਧ ਸਕਦੇ ਹਨ, ਜਿਸ ਦਾ ਕਾਰਨ ਘਰ-ਪਰਿਵਾਰ ਦੀਆਂ ਸਮੱਸਿਆਵਾਂ, ਆਰਥਿਕ ਸੰਕਟ ਅਤੇ ਵੱਧਦੀਆਂ ਹੋਈਆਂ ਜਿੰਮੇਦਾਰੀਆਂ ਨੂੰ ਪੂਰਾ ਨਾ ਕਰ ਸਕਣਾ ਆਦਿ ਦੀ ਸੰਭਾਵਨਾ ਹੈ। ਅਜਿਹੇ ਵਿੱਚ ਤੁਸੀਂ ਤਣਾਅ ਵਿੱਚ ਨਜ਼ਰ ਆ ਸਕਦੇ ਹੋ। ਹਾਲਾਂਕਿ ਇਹਨਾਂ ਸਮੱਸਿਆਵਾਂ ਨੂੰ ਘੱਟ ਕਰਨ ਅਤੇ ਰਿਸ਼ਤੇ ਵਿੱਚ ਪ੍ਰੇਮ ਬਣਾ ਕੇ ਰੱਖਣ ਦੇ ਲਈ ਸਾਥੀ ਦੇ ਨਾਲ ਗੱਲਬਾਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਵੱਕਰੀ ਬੁੱਧ ਦੇ ਦੌਰਾਨ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਜਿਵੇਂ ਕਿ ਤੰਤਰਿਕ ਤੰਤਰ ਅਤੇ ਹਾਈ ਬਲੱਡ ਪ੍ਰੈਸ਼ਰ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਗਰਦਨ ਜਾਂ ਮੋਢੇ ਨਾਲ ਜੁੜਿਆ ਕੋਈ ਦਰਦ ਉੱਭਰ ਸਕਦਾ ਹੈ। ਇਸ ਲਈ ਇਹਨਾਂ ਜਾਤਕਾਂ ਲਈ ਆਪਣੀ ਸਿਹਤ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਨਾਲ ਹੀ ਤੁਹਾਨੂੰ ਸਮੇਂ-ਸਮੇਂ ਉੱਤੇ ਰੁਟੀਨ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਜੋ ਕਿ ਤੁਹਾਡੇ ਲਈ ਇਸ ਸਮੇਂ ਬਹੁਤ ਜ਼ਰੂਰੀ ਹੈ।

ਉਪਾਅ: ਪ੍ਰਕਿਰਤੀ, ਖ਼ਾਸ ਤੌਰ ‘ਤੇ ਵਨਸਪਤੀ ਨਾਲ਼ ਜੁੜੇ ਰਹੋ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਤੁਹਾਡੇ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਕੁੰਡਲੀ ਵਿੱਚ ਸੱਤਵਾਂ ਘਰ ਵਿਆਹ ਅਤੇ ਪਾਰਟਨਰਸ਼ਿਪ ਅਤੇ ਦਸਵਾਂ ਘਰ ਨਾਮ ਅਤੇ ਪ੍ਰਸਿੱਧੀ ਦਾ ਹੁੰਦਾ ਹੈ। ਬੁੱਧ ਦੇਵ ਤੁਹਾਡੇ ਪ੍ਰੇਮ, ਰੋਮਾਂਸ ਦੇ ਘਰ ਅਰਥਾਤ ਪੰਜਵੇਂ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਹਾਲਾਂਕਿ ਬੁੱਧ ਦੇ ਤੁਹਾਡੇ ਪੰਜਵੇਂ ਘਰ ਵਿੱਚ ਵੱਕਰੀ ਹੋਣ ਨਾਲ ਕਰੀਅਰ ਵਿੱਚ ਤੁਹਾਨੂੰ ਔਸਤ ਨਤੀਜਿਆਂ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਅਜਿਹੇ ਵਿੱਚ ਸਹੀ ਤਰੀਕੇ ਨਾਲ ਕੰਮ ਕਰਨਾ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ। ਨਾਲ ਹੀ ਕੁਝ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਯਾਤਰਾ ਲਈ ਜਾਣ ਦਾ ਮੌਕਾ ਮਿਲ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਵੱਕਰੀ ਬੁੱਧ ਦੇ ਦੌਰਾਨ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਜਾਤਕਾਂ ਨੂੰ ਜੋਖਿਮ ਲੈਣ ਤੋਂ ਬਚਣਾ ਪਵੇਗਾ, ਨਹੀਂ ਤਾਂ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਆਰਥਿਕ ਜੀਵਨ ਦੇ ਲਿਹਾਜ਼ ਨਾਲ ਧਨੂੰ ਰਾਸ਼ੀ ਦੇ ਜਾਤਕਾਂ ਦੇ ਖਰਚੇ ਵੱਧ ਸਕਦੇ ਹਨ, ਜਿਸ ਦੇ ਚਲਦੇ ਉਹਨਾਂ ਨੂੰ ਨਿਰਾਸ਼ਾ ਹੋ ਸਕਦੀ ਹੈ। ਅਜਿਹੇ ਸਮੇਂ ਵਿੱਚ ਸਮੱਸਿਆਵਾਂ ਦੇ ਹੱਲ ਅਤੇ ਧਨ ਦੀ ਬਚਤ ਕਰਨ ਲਈ ਯੋਜਨਾ ਬਣਾਉਣਾ ਜ਼ਰੂਰੀ ਹੈ। ਸੱਟੇਬਾਜ਼ੀ ਜਾਂ ਟ੍ਰੇਡ ਨਾਲ ਜੁੜੇ ਲੋਕਾਂ ਦੇ ਲਈ ਇਹ ਅਵਧੀ ਚੰਗੀ ਰਹੇਗੀ ਅਤੇ ਤੁਹਾਨੂੰ ਬਿਹਤਰ ਮੌਕਿਆਂ ਦੀ ਪ੍ਰਾਪਤੀ ਹੋਵੇਗੀ।

ਪ੍ਰੇਮ ਜੀਵਨ ਦੇ ਪੱਖ ਤੋਂ ਇਹਨਾਂ ਜਾਤਕਾਂ ਨੂੰ ਆਪਣੇ ਰਿਸ਼ਤੇ ਵਿੱਚ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਤੁਹਾਡਾ ਸਾਰਾ ਧਿਆਨ ਭਵਿੱਖ ਬਾਰੇ ਸੋਚ-ਵਿਚਾਰ ਕਰਨ ਉੱਤੇ ਕੇਂਦਰਿਤ ਹੋ ਸਕਦਾ ਹੈ। ਪਰਿਵਾਰ ਵਿੱਚ ਕੁਝ ਸਮੱਸਿਆਵਾਂ ਉੱਭਰ ਸਕਦੀਆਂ ਹਨ। ਤੁਹਾਡੇ ਰਿਸ਼ਤੇ ਵਿੱਚ ਆ ਰਹੀਆਂ ਚੁਣੌਤੀਆਂ ਨੂੰ ਪਾਰ ਕਰਨ ਵਿੱਚ ਤੁਹਾਡੀ ਬੋਲ-ਬਾਣੀ ਅਤੇ ਧੀਰਜ ਦੀ ਭੂਮਿਕਾ ਮਹੱਤਵਪੂਰਣ ਹੋਵੇਗੀ।

ਧਨੂੰ ਰਾਸ਼ੀ ਵਾਲੇ ਜਾਤਕਾਂ ਨੂੰ ਆਪਣੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ। ਹੋ ਸਕਦਾ ਹੈ ਕਿ ਇਹ ਲੋਕ ਪੈਸਾ ਕਮਾ ਕੇ ਆਪਣੇ ਪਾਰਟਨਰ ਦੀ ਸਿਹਤ ਉੱਤੇ ਖਰਚ ਕਰਦੇ-ਕਰਦੇ ਥੱਕ ਗਏ ਹੋਣ। ਜਦੋ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋਵੇਗਾ ਤਾਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੀ ਸਿਹਤ ਨੂੰ ਵੀ ਪ੍ਰਾਰਥਮਿਕਤਾ ਦੇਣੀ ਪਵੇਗੀ ਅਤੇ ਤਣਾਅ ਨੂੰ ਘੱਟ ਕਰਨ ਉਤੇ ਧਿਆਨ ਕੇਂਦਰਿਤ ਕਰਨਾ ਪਵੇਗਾ, ਜੋ ਕਿ ਤੁਹਾਡੇ ਲਈ ਸਿਹਤ ਨੂੰ ਫਿੱਟ ਬਣਾ ਕੇ ਰੱਖਣ ਲਈ ਬਹੁਤ ਜ਼ਰੂਰੀ ਹੈ।

ਉਪਾਅ: ਗ੍ਰੀਨ ਜੇਡ ਆਪਣੇ ਕੋਲ਼ ਰੱਖਣਾ ਤੁਹਾਡੇ ਲਈ ਫਲਦਾਇਕ ਰਹੇਗਾ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ। ਦੱਸ ਦੇਈਏ ਕਿ ਕੁੰਡਲੀ ਵਿੱਚ ਛੇਵੇਂ ਘਰ ਦਾ ਸਬੰਧ ਦੁਸ਼ਮਣ, ਪ੍ਰਤਿਯੋਗਿਤਾ ਨਾਲ ਹੁੰਦਾ ਹੈ, ਜਦ ਕਿ ਨੌਵਾਂ ਘਰ ਉੱਚ-ਵਿੱਦਿਆ ਅਤੇ ਲੰਬੀ ਦੂਰੀ ਦੀਆਂ ਯਾਤਰਾਵਾਂ ਨਾਲ ਜੁੜਿਆ ਹੁੰਦਾ ਹੈ। ਹੁਣ ਬੁੱਧ ਗ੍ਰਹਿ ਤੁਹਾਡੀਆਂ ਸੁੱਖ-ਸੁਵਿਧਾਵਾਂ, ਖੁਸ਼ੀਆਂ ਅਤੇ ਮਾਤਾ ਦੇ ਘਰ ਯਾਨੀ ਕਿ ਚੌਥੇ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਕਰੀਅਰ ਦੇ ਖੇਤਰ ਵਿੱਚ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਕੇ ਤੁਹਾਨੂੰ ਔਸਤ ਨਤੀਜੇ ਪ੍ਰਦਾਨ ਕਰ ਸਕਦਾ ਹੈ। ਨਾਲ ਹੀ ਇਸ ਦੌਰਾਨ ਤੁਹਾਨੂੰ ਤਰੱਕੀ ਅਤੇ ਪਹਿਚਾਣ ਨਾ ਮਿਲਣ ਦੀ ਵੀ ਸੰਭਾਵਨਾ ਹੈ। ਸੀਨੀਅਰ ਅਧਿਕਾਰੀਆਂ ਦੇ ਨਾਲ ਵੀ ਤੁਹਾਨੂੰ ਸਬੰਧਾਂ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਨਾਲ ਕਾਰਜ ਖੇਤਰ ਵਿੱਚ ਕੰਮ ਕਰਨਾ ਤੁਹਾਡੇ ਲਈ ਮੁਸ਼ਕਿਲ ਹੋਣ ਦੀ ਸੰਭਾਵਨਾ ਹੈ।

ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਦੇ ਲਈ ਇਹ ਸਮਾਂ ਜ਼ਿਆਦਾ ਚੰਗਾ ਨਾ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਇਸ ਦੌਰਾਨ ਤੁਹਾਨੂੰ ਆਪਣੇ ਕਾਰਜਾਂ ਵਿੱਚ ਔਸਤ ਨਤੀਜਿਆਂ ਦੀ ਪ੍ਰਾਪਤੀ ਹੋ ਸਕਦੀ ਹੈ। ਅਜਿਹੇ ਵਿੱਚ ਚੰਗਾ ਲਾਭ ਕਮਾਉਣਾ ਅਤੇ ਆਪਣਾ ਟਾਰਗੇਟ ਪੂਰਾ ਕਰਨਾ ਤੁਹਾਡੇ ਲਈ ਚੁਣੌਤੀਪੂਰਣ ਹੋ ਸਕਦਾ ਹੈ। ਬੱਚਤ ਕਰਨਾ ਅਤੇ ਵਿੱਤੀ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖਣਾ ਵੀ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਨੂੰ ਆਪਣੇ ਰਿਸ਼ਤੇ ਵਿੱਚ ਥੋੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਹਫਤੇ ਤੁਹਾਡੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿਚਕਾਰ ਤਣਾਅ ਪੈਦਾ ਹੋ ਸਕਦਾ ਹੈ। ਇਸ ਦੇ ਨਤੀਜੇ ਵੱਜੋਂ ਪਰਿਵਾਰਿਕ ਸ਼ਾਂਤੀ ਭੰਗ ਹੋ ਸਕਦੀ ਹੈ ਅਤੇ ਸਾਥੀ ਦੇ ਨਾਲ ਵੀ ਰਿਸ਼ਤੇ ਵਿੱਚ ਤਣਾਅ ਹੋ ਸਕਦਾ ਹੈ। ਅਜਿਹੇ ਵਿੱਚ ਰਿਸ਼ਤੇ ਨੂੰ ਬਣਾ ਕੇ ਰੱਖਣ ਦੇ ਲਈ ਆਪਣੇ ਸਾਥੀ ਨਾਲ ਦਿਲ ਖੋਲ ਕੇ ਗੱਲ ਕਰੋ ਅਤੇ ਧੀਰਜ ਰੱਖੋ।

ਇਹਨਾਂ ਜਾਤਕਾਂ ਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਤਣਾਅ ਦੇ ਸਕਦਾ ਹੈ। ਇਸ ਲਈ ਇਹਨਾਂ ਨੂੰ ਆਪਣੀ ਸਿਹਤ ਨੂੰ ਚੰਗਾ ਬਣਾ ਕੇ ਰੱਖਣ ਲਈ ਯੋਗ ਅਤੇ ਮੈਡੀਟੇਸ਼ਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਜੀਵਨ ਵਿੱਚ ਸਫਲਤਾ ਦੀ ਪ੍ਰਾਪਤੀ ਦੇ ਲਈ ਵਿਘਨਹਰਤਾ ਭਗਵਾਨ ਗਣੇਸ਼ ਦੀ ਪੂਜਾ-ਅਰਚਨਾ ਕਰੋ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਦੇਵ ਨੂੰ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮਿੱਤਵ ਪ੍ਰਾਪਤ ਹੈ। ਹੁਣ ਇਹ ਤੁਹਾਡੇ ਭੈਣਾਂ-ਭਰਾਵਾਂ, ਛੋਟੀ ਦੂਰੀ ਦੀ ਯਾਤਰਾ ਅਤੇ ਪੜੋਸੀਆਂ ਦੇ ਘਰ ਅਰਥਾਤ ਤੀਜੇ ਘਰ ਵਿੱਚ ਵੱਕਰੀ ਹੋ ਜਾਵੇਗਾ। ਕੁੰਡਲੀ ਵਿੱਚ ਪੰਜਵਾਂ ਘਰ ਪ੍ਰੇਮ, ਰੋਮਾਂਸ ਅਤੇ ਸੰਤਾਨ ਨੂੰ ਦਰਸਾਉਂਦਾ ਹੈ, ਜਦ ਕਿ ਅੱਠਵਾਂ ਘਰ ਅਚਾਨਕ ਹੋਣ ਵਾਲੇ ਲਾਭ ਜਾਂ ਹਾਨੀ ਦਾ ਹੁੰਦਾ ਹੈ। ਬੁੱਧ ਦੀ ਵੱਕਰੀ ਚਾਲ ਕਰੀਅਰ ਵਿੱਚ ਤੁਹਾਡੇ ਲਈ ਤਰੱਕੀ ਲਿਆਵੇਗੀ ਅਤੇ ਤੁਹਾਨੂੰ ਕਈ ਸੁਨਹਿਰੇ ਮੌਕੇ ਪ੍ਰਾਪਤ ਹੋ ਸਕਦੇ ਹਨ। ਅਹੁਦੇ ਵਿੱਚ ਤਰੱਕੀ ਅਤੇ ਆਮਦਨ ਵਿੱਚ ਵਾਧਾ ਮਿਲਣ ਦੀ ਵੀ ਸੰਭਾਵਨਾ ਹੈ। ਤੁਹਾਨੂੰ ਵਿਦੇਸ਼ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ, ਜੋ ਤੁਹਾਡੇ ਕਰੀਅਰ ਦੇ ਵਿਕਾਸ ਦੇ ਲਈ ਲਾਭਦਾਇਕ ਹੋਵੇਗਾ। ਕੰਮ ਨਾਲ ਜੁੜੀਆਂ ਯਾਤਰਾਵਾਂ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਕੇ ਕਾਰੋਬਾਰੀ ਜਾਤਕਾਂ ਦੇ ਲਈ ਫਲਦਾਇਕ ਹੋਵੇਗਾ ਅਤੇ ਉਹਨਾਂ ਨੂੰ ਉੱਚ ਮੁਨਾਫਾ ਮਿਲੇਗਾ। ਤੁਸੀਂ ਕਾਰੋਬਾਰ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰ ਸਕੋਗੇ। ਕੁੱਲ ਮਿਲਾ ਕੇ ਇਹ ਅਵਧੀ ਕਾਰੋਬਾਰ ਵਿੱਚ ਤੁਹਾਡੇ ਲਈ ਤਰੱਕੀ ਅਤੇ ਆਰਥਿਕ ਸਥਿਰਤਾ ਲੈ ਕੇ ਆਵੇਗੀ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਹ ਅਵਧੀ ਤੁਹਾਡੇ ਲਈ ਸ਼ਾਨਦਾਰ ਰਹੇਗੀ, ਕਿਉਂਕਿ ਇਸ ਦੌਰਾਨ ਤੁਸੀਂ ਵਿੱਤੀ ਪੱਖ ਤੋਂ ਪ੍ਰਗਤੀ ਕਰੋਗੇ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਧਨ ਕਮਾ ਸਕੋਗੇ ਅਤੇ ਬੱਚਤ ਵੀ ਕਰ ਸਕੋਗੇ। ਪ੍ਰੇਮ ਜੀਵਨ ਦੇ ਲਈ ਬੁੱਧ ਦੀ ਵੱਕਰੀ ਸਥਿਤੀ ਨੂੰ ਚੰਗਾ ਕਿਹਾ ਜਾਵੇਗਾ। ਇਸ ਸਮੇਂ ਤੁਸੀਂ ਆਪਣੇ ਸਾਥੀ ਦੇ ਨਾਲ ਮਧੁਰ ਰਿਸ਼ਤਾ ਬਣਾ ਸਕੋਗੇ। ਤੁਸੀਂ ਦੋਵੇਂ ਦਿਲ ਖੋਲ ਕੇ ਇੱਕ-ਦੂਜੇ ਨਾਲ ਗੱਲਾਂ ਕਰੋਗੇ, ਜਿਸ ਦਾ ਅਸਰ ਤੁਹਾਡੇ ਜੀਵਨ ਉੱਤੇ ਸਕਾਰਾਤਮਕ ਰੂਪ ਨਾਲ ਪਵੇਗਾ। ਤੁਸੀਂ ਦੋਵੇਂ ਕਿਤੇ ਘੁੰਮਣ-ਫਿਰਨ ਵੀ ਜਾ ਸਕਦੇ ਹੋ।

ਸਿਹਤ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੀ ਸਿਹਤ ਚੰਗੀ ਰਹੇਗੀ। ਪਰ ਤੁਹਾਨੂੰ ਸਿਹਤ ਸਬੰਧੀ ਛੋਟੀ-ਮੋਟੀ ਸਮੱਸਿਆ ਜਿਵੇਂ ਚਮੜੀ ਵਿੱਚ ਜਲਣ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਇਸ ਲਈ ਤੁਹਾਨੂੰ ਆਪਣੇ ਨਿੱਜੀ ਅਤੇ ਪੇਸ਼ੇਵਰ ਜੀਵਨ ਉੱਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਆਪਣੇ ਵਿਚਾਰਾਂ ਵੱਲ ਧਿਆਨ ਦਿਓ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਵਾਲਿਆਂ ਦੇ ਲਈ ਬੁੱਧ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਕੁੰਡਲੀ ਵਿੱਚ ਚੌਥਾ ਘਰ ਐਸ਼ੋ-ਆਰਾਮ, ਖੁਸ਼ੀ ਅਤੇ ਲਗਜ਼ਰੀ ਆਦਿ ਨੂੰ ਦਰਸਾਉਂਦਾ ਹੈ, ਜਦ ਕਿ ਸੱਤਵਾਂ ਘਰ ਵਿਆਹ ਅਤੇ ਪਾਰਟਨਰਸ਼ਿਪ ਦਾ ਹੁੰਦਾ ਹੈ। ਹੁਣ ਇਹ ਤੁਹਾਡੇ ਪਰਿਵਾਰ, ਧਨ, ਬੋਲਬਾਣੀ ਦੇ ਘਰ ਯਾਨੀ ਕਿ ਦੂਜੇ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਮੀਨ ਰਾਸ਼ੀ ਵਾਲਿਆਂ ਨੂੰ ਕਰੀਅਰ ਵਿੱਚ ਬੁੱਧ ਮੇਖ਼ ਰਾਸ਼ੀ ਵਿੱਚ ਵੱਕਰੀ ਹੋ ਕੇ ਅਨੁਕੂਲ ਨਤੀਜੇ ਪ੍ਰਦਾਨ ਕਰੇਗਾ। ਇਹਨਾਂ ਜਾਤਕਾਂ ਦਾ ਸਮਰਪਣ ਅਤੇ ਸਖਤ ਮਿਹਨਤ ਕਰੀਅਰ ਵਿੱਚ ਇਹਨਾਂ ਨੂੰ ਸਫਲਤਾ ਦੇ ਮਾਰਗ ਉੱਤੇ ਲੈ ਕੇ ਜਾਣਗੇ। ਤੁਹਾਡੇ ਲਈ ਅਹੁਦੇ ਵਿੱਚ ਤਰੱਕੀ ਦੀ ਸੰਭਾਵਨਾ ਬਣੇਗੀ। ਕਾਰੋਬਾਰੀ ਜਾਤਕਾਂ ਲਈ ਇਹ ਅਵਧੀ ਫਲਦਾਇਕ ਰਹੇਗੀ। ਤੁਸੀਂ ਇਕੱਠੇ ਕਈ ਬਿਜ਼ਨਸ ਕਰ ਸਕਦੇ ਹੋ। ਤੁਹਾਡਾ ਕਾਰੋਬਾਰ ਲਾਭ ਅਤੇ ਸਫਲਤਾ ਦੇ ਰਸਤੇ ਉੱਤੇ ਅੱਗੇ ਵਧੇਗਾ।

ਆਰਥਿਕ ਜੀਵਨ ਵੱਲ ਦੇਖੀਏ ਤਾਂ ਬੁੱਧ ਦੀ ਦੂਜੇ ਘਰ ਵਿੱਚ ਮੌਜੂਦਗੀ ਤੁਹਾਨੂੰ ਧਨ ਲਾਭ ਕਰਵਾਏਗੀ। ਨਾਲ ਹੀ ਤੁਹਾਨੂੰ ਹਰ ਕਦਮ ਉੱਤੇ ਕਿਸਮਤ ਦਾ ਸਾਥ ਮਿਲੇਗਾ। ਇਸ ਦੌਰਾਨ ਮੀਨ ਰਾਸ਼ੀ ਦੇ ਜਾਤਕਾਂ ਨੂੰ ਵਿਦੇਸ਼ ਤੋਂ ਆਊਟਸੋਰਸਿੰਗ ਦੇ ਮਾਧਿਅਮ ਨਾਲ ਪੈਸਾ ਕਮਾਉਣ ਦੇ ਮੌਕੇ ਪ੍ਰਾਪਤ ਹੋਣਗੇ, ਜਿਸ ਨਾਲ ਤੁਸੀਂ ਆਰਥਿਕ ਸਥਿਰਤਾ ਪ੍ਰਾਪਤ ਕਰਨ ਦੇ ਕਾਬਿਲ ਬਣੋਗੇ।

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਰਿਸ਼ਤੇ ਸਾਥੀ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਪ੍ਰੇਮਪੂਰਣ ਰਹਿਣਗੇ। ਤੁਹਾਡੇ ਵਿਚਕਾਰ ਆਪਸੀ ਸਮਝ ਅਤੇ ਤਾਲਮੇਲ ਬਿਹਤਰ ਹੋਵੇਗਾ, ਜਿਸ ਨਾਲ ਤੁਹਾਡਾ ਰਿਸ਼ਤਾ ਮਜਬੂਤ ਬਣੇਗਾ।

ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਮੀਨ ਰਾਸ਼ੀ ਵਾਲੇ ਬੁੱਧ ਦੀ ਵੱਕਰੀ ਚਾਲ ਦੇ ਦੌਰਾਨ ਆਪਣੀ ਸਿਹਤ ਨੂੰ ਚੰਗਾ ਬਣਾ ਕੇ ਰੱਖਣ ਵਿੱਚ ਸਫਲ ਹੋਣਗੇ, ਜਿਸ ਦਾ ਕਾਰਨ ਤੁਹਾਡੀ ਮਜ਼ਬੂਤ ਇਮਿਊਨਿਟੀ ਅਤੇ ਊਰਜਾ ਦਾ ਉੱਚ ਪੱਧਰ ਹੋਵੇਗਾ। ਸਿਹਤ ਸਬੰਧੀ ਛੋਟੀ-ਮੋਟੀ ਸਮੱਸਿਆ ਹੋ ਸਕਦੀ ਹੈ। ਪਰ ਕੁੱਲ ਮਿਲਾ ਕੇ ਤੁਸੀਂ ਚੰਗੀ ਸਿਹਤ ਦਾ ਆਨੰਦ ਲੈਂਦੇ ਦੇਖੋਗੇ।

ਉਪਾਅ: ਸੁੱਖ-ਸਮ੍ਰਿੱਧੀ ਦੇ ਲਈ ਭਗਵਾਨ ਵਿਸ਼ਣੂੰ ਜਾਂ ਮਾਤਾ ਲਕਸ਼ਮੀ ਦੀ ਪੂਜਾ ਕਰੋ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer