ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ 27 ਜੂਨ 2024 ਨੂੰ 4:22 ਵਜੇ ਹੋਵੇਗਾ। ਸਾਡੇ ਇਸ ਖਾਸ ਲੇਖ਼ ਵਿੱਚ ਅਸੀਂ ਤੁਹਾਨੂੰ ਰਾਸ਼ੀ ਅਨੁਸਾਰ ਭਵਿੱਖਫਲ ਅਤੇ ਉਪਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ।
ਜੋਤਿਸ਼ ਵਿੱਚ ਉਦੇ ਸ਼ਬਦ ਉਸ ਘਟਨਾ ਦੇ ਲਈ ਨਿਰਧਾਰਿਤ ਕੀਤਾ ਗਿਆ ਹੈ, ਜਦੋਂ ਕੋਈ ਵੀ ਗ੍ਰਹਿ ਆਪਣੀ ਅਸਤ ਸਥਿਤੀ ਤੋਂ ਨਿੱਕਲ਼ ਕੇ ਉਦੇ ਹੋਣ ਲੱਗਦਾ ਹੈ। ਹੁਣ ਜਲਦੀ ਹੀ ਬੁੱਧ ਦਾ ਮਿਥੁਨ ਰਾਸ਼ੀ ਵਿੱਚ ਉਦੇ ਹੋਣ ਜਾ ਰਿਹਾ ਹੈ। ਉਦੇ ਹੋਣ ਦਾ ਅਰਥ ਇਹ ਹੋਇਆ ਕਿ ਹੁਣ ਬੁੱਧ ਸੂਰਜ ਤੋਂ ਦੁਬਾਰਾ ਦੂਰ ਜਾਣ ਲੱਗ ਪਵੇਗਾ ਅਤੇ ਵਾਪਸ ਆਪਣੀਆਂ ਸ਼ਕਤੀਆਂ ਪ੍ਰਾਪਤ ਕਰ ਲਵੇਗਾ। ਮਿਥੁਨ ਬੁੱਧ ਦੀ ਸਵੈ ਰਾਸ਼ੀ ਹੈ। ਅਜਿਹੇ ਵਿੱਚ ਸਵੈ ਰਾਸ਼ੀ ਵਿੱਚ ਹੋਣ ਨਾਲ ਬੁੱਧ ਨੂੰ ਚੰਗਾ ਬਲ ਪ੍ਰਾਪਤ ਹੁੰਦਾ ਹੈ।
Read In English: Mercury Rise In Gemini
ਦੇਸ਼ ਦੇ ਜਾਣੇ-ਮਾਣੇ ਅਤੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੇ ਉਦੇ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਜੇਕਰ ਗੱਲ ਕਰੀਏ ਜੋਤਿਸ਼ ਵਿੱਚ ਬੁੱਧ ਗ੍ਰਹਿ ਦੀ, ਤਾਂ ਬੁੱਧੀ, ਵਿੱਦਿਆ ਅਤੇ ਸ਼ਿਲਪ ਕੁਸ਼ਲਤਾ ਦਾ ਗ੍ਰਹਿ ਬੁੱਧ ਜਦੋਂ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਮਜ਼ਬੂਤ ਸਥਿਤੀ ਵਿੱਚ ਹੁੰਦਾ ਹੈ, ਤਾਂ ਅਜਿਹੇ ਵਿਅਕਤੀ ਨੂੰ ਜੀਵਨ ਵਿੱਚ ਸਭ ਜ਼ਰੂਰੀ ਸੁੱਖ, ਸੰਤੁਸ਼ਟੀ, ਉੱਤਮ ਸਿਹਤ ਅਤੇ ਮਜ਼ਬੂਤ ਦਿਮਾਗ ਦਾ ਵਰਦਾਨ ਮਿਲਦਾ ਹੈ। ਵਿਅਕਤੀ ਦੀ ਕੁੰਡਲੀ ਵਿੱਚ ਮਜ਼ਬੂਤ ਬੁੱਧ ਜਾਤਕਾਂ ਨੂੰ ਪਰਮ ਗਿਆਨ ਪ੍ਰਾਪਤ ਕਰਨ ਵਿੱਚ ਉੱਚ ਸਫਲਤਾ ਦੇ ਨਾਲ-ਨਾਲ ਸਭ ਸਕਾਰਾਤਮਕ ਨਤੀਜੇ ਪ੍ਰਦਾਨ ਕਰ ਸਕਦਾ ਹੈ ਅਤੇ ਇਹ ਗਿਆਨ ਜਾਤਕਾਂ ਨੂੰ ਕਾਰੋਬਾਰ ਦੇ ਲਈ ਚੰਗੇ ਫੈਸਲੇ ਲੈਣ ਵਿੱਚ ਮਾਰਗਦਰਸ਼ਨ ਕਰਦਾ ਹੈ। ਜਿਨਾਂ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਮਜ਼ਬੂਤ ਹੁੰਦਾ ਹੈ, ਉਹ ਸੱਟੇਬਾਜ਼ੀ ਅਤੇ ਵਪਾਰ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ। ‘ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ’ ਲੇਖ਼ ਦੇ ਅਨੁਸਾਰ, ਅਜਿਹੇ ਜਾਤਕ ਜੋਤਿਸ਼, ਰਹੱਸਵਾਦ ਆਦਿ ਗੁਪਤ ਵਿੱਦਿਆਵਾਂ ਵਿੱਚ ਵੀ ਨਿਪੁੰਨ ਹੁੰਦੇ ਹਨ।
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਤੀਜੇ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਉਦੇ ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਦੇ ਨਾਲ ਰਿਸ਼ਤੇ ਵਿੱਚ ਪਰੇਸ਼ਾਨੀਆਂ ਉਠਾਓਣ ਦੇ ਲਈ ਮਜਬੂਰ ਕਰ ਸਕਦਾ ਹੈ। ਯਾਤਰਾ ਦੇ ਦੌਰਾਨ ਤੁਹਾਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਅਵਧੀ ਵਿੱਚ ਤੁਹਾਨੂੰ ਵੱਡੇ ਫੈਸਲੇ ਲੈਣ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਨੌਕਰੀ ਦੇ ਜ਼ਿਆਦਾ ਦਬਾਅ ਅਤੇ ਸੀਨੀਅਰ ਅਧਿਕਾਰੀਆਂ ਤੋਂ ਮਾਨਤਾ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਕਾਰੋਬਾਰ ਪਰਿਚਾਲਣ ਨੂੰ ਵਧਾਓਣ ਵਿੱਚ ਸਫਲ ਨਹੀਂ ਹੋਵੋਗੇ, ਕਿਉਂਕਿ ਇਸ ਦੌਰਾਨ ਤੁਹਾਡੇ ਜੀਵਨ ਵਿੱਚ ਸਖਤ ਮੁਕਾਬਲਾ ਰਹੇਗਾ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਗੈਰ-ਜ਼ਰੂਰੀ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਪੈਸੇ ਦਾ ਪ੍ਰਬੰਧਨ ਉਚਿਤ ਢੰਗ ਨਾਲ ਕਰ ਸਕਣਾ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਸੋਚ-ਸਮਝ ਕੇ ਗੱਲਬਾਤ ਕਰਨ ਦੀ ਜ਼ਰੂਰਤ ਪਵੇਗੀ, ਨਹੀਂ ਤਾਂ ਤੁਹਾਡੇ ਦੋਹਾਂ ਦੇ ਵਿਚਕਾਰ ਲੜਾਈ-ਝਗੜਾ ਹੋਣ ਦੀ ਸੰਭਾਵਨਾ ਹੈ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ‘ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ’ ਲੇਖ਼ ਦੇ ਅਨੁਸਾਰ, ਤੁਹਾਨੂੰ ਗੰਭੀਰ ਸਰਦੀ ਅਤੇ ਖਾਂਸੀ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਉਪਾਅ: ਹਰ ਰੋਜ਼ 108 ਵਾਰ 'ॐ ਬੁੱਧਾਯ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਦੂਜੇ ਹੀ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਉਦੇ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਦਿਲਵਾਏਗਾ ਅਤੇ ਤੁਸੀਂ ਇਸ ਅਵਧੀ ਦੇ ਦੌਰਾਨ ਆਪਣੇ ਆਪ ਨੂੰ ਸਾਬਿਤ ਕਰਨ ਵਿੱਚ ਵੀ ਕਾਮਯਾਬ ਰਹੋਗੇ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਆਪਣੀ ਨੌਕਰੀ ਵਿੱਚ ਚੰਗੀ ਤਰੱਕੀ ਪ੍ਰਾਪਤ ਹੋਵੇਗੀ। ਇਸ ਅਵਧੀ ਵਿੱਚ ਤੁਹਾਨੂੰ ਨਵੀਂ ਨੌਕਰੀ ਦੇ ਮੌਕੇ ਵੀ ਮਿਲ ਸਕਦੇ ਹਨ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਪ੍ਰਤੀਨਿਧਤਾ ਦੀ ਕੁਸ਼ਲਤਾ ਦਿਖਾਓਣ ਅਤੇ ਲਾਭ ਪ੍ਰਾਪਤ ਕਰਨ ਦੇ ਲਈ ਇੱਕ ਮਜ਼ਬੂਤ ਸਥਿਤੀ ਵਿੱਚ ਨਜ਼ਰ ਆਓਗੇ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਹਾਨੂੰ ਪਿਆਰ ਵਿੱਚ ਸਫਲਤਾ ਮਿਲੇਗੀ ਅਤੇ ਤੁਸੀਂ ਆਪਣੇ ਪਿਆਰ ਨੂੰ ਇੱਕ ਮਜ਼ਬੂਤ ਰਿਸ਼ਤੇ ਵਿੱਚ ਬਦਲ ਸਕਦੇ ਹੋ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਆਪਣੇ-ਆਪ ਨੂੰ ਸਿਹਤਮੰਦ ਰੱਖਣ ਦੇ ਲਈ ਚੰਗੇ ਕਦਮ ਚੁੱਕੋਗੇ। ਤੁਹਾਡੇ ਅੰਦਰ ਰੋਗ ਪ੍ਰਤੀਰੋਧਕ ਖਮਤਾ ਕਾਫੀ ਚੰਗੀ ਰਹੇਗੀ, ਜਿਸ ਕਾਰਨ ਤੁਸੀਂ ਸਿਹਤਮੰਦ ਜੀਵਨ ਜੀਓਗੇ।
ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਪਹਿਲੇ ਹੀ ਘਰ ਵਿੱਚ ਉਦੇ ਹੋਣ ਜਾ ਰਿਹਾ ਹੈ
ਮਿਥੁਨ ਰਾਸ਼ੀ ਵਿੱਚ ਬੁੱਧ ਦੇ ਉਦੇ ਦੇ ਪ੍ਰਭਾਵ ਵੱਜੋਂ ਤੁਸੀਂ ਆਪਣੀਆਂ ਸੁੱਖ-ਸੁਵਿਧਾਵਾਂ ਵਧਾਓਣ, ਖੁਸ਼ੀਆਂ ਪ੍ਰਾਪਤ ਕਰਨ ਆਦਿ ਦੀ ਸਥਿਤੀ ਵਿੱਚ ਨਜ਼ਰ ਆਓਗੇ। ਇਸ ਦੌਰਾਨ ਤੁਸੀਂ ਮਕਾਨ ਖਰੀਦਣ ਵਿੱਚ ਵੀ ਨਿਵੇਸ਼ ਕਰ ਸਕਦੇ ਹੋ।
ਕਰੀਅਰ ਦੇ ਮੋਰਚੇ ‘ਤੇ ਤੁਸੀਂ ਨੌਕਰੀ ਦੇ ਮਾਧਿਅਮ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨ ਵਿੱਚ ਸਫਲ ਹੋਣਗੇ। ਇਸ ਰਾਸ਼ੀ ਦੇ ਕੁਝ ਜਾਤਕਾਂ ਨੂੰ ਇਸ ਦੌਰਾਨ ਨਵੀਂ ਨੌਕਰੀ ਵੀ ਮਿਲ ਸਕਦੀ ਹੈ।
ਕਾਰੋਬਾਰੀ ਮੋਰਚੇ ‘ਤੇ ਤੁਹਾਨੂੰ ਆਪਣੇ ਸਾਂਝੇਦਾਰਾਂ ਤੋਂ ਸਹਿਯੋਗ ਮਿਲੇਗਾ ਅਤੇ ਸੰਤੁਸ਼ਟੀ ਦੇ ਨਾਲ਼ ਤੁਸੀਂ ਜ਼ਿਆਦਾ ਲਾਭ ਪ੍ਰਾਪਤ ਕਰੋਗੇ।
ਆਰਥਿਕ ਮੋਰਚੇ ਉੱਤੇ ਤੁਸੀਂ ਕਮਾਈ ਦੀ ਖਮਤਾ ਵਧਾਓਣ ਅਤੇ ਬੱਚਤ ਕਰਨ ਵਿੱਚ ਕਾਮਯਾਬ ਹੋਵੋਗੇ। ਪੈਸੇ ਦੀ ਬੱਚਤ ਕਰਕੇ ਪੈਸਾ ਇਕੱਠਾ ਕਰਨ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਹਾਨੂੰ ਇਹ ਗੋਚਰ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਇਸ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਦੇ ਪ੍ਰਤੀ ਜ਼ਿਆਦਾ ਅਨੁਕੂਲ ਵਿਵਹਾਰ ਦਿਖਾਓਗੇ ਅਤੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿੱਚ ਕਾਮਯਾਬ ਰਹੋਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ ਹੋਣ ਦੇ ਦੌਰਾਨ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਦਾ ਪੱਧਰ ਕਾਫੀ ਚੰਗਾ ਰਹੇਗਾ, ਜਿਸ ਨਾਲ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ।
ਉਪਾਅ: ਹਰ ਰੋਜ਼ ਪ੍ਰਾਚੀਨ ਪਾਠ ਵਿਸ਼ਣੂੰ ਸਹਸਤਰਨਾਮ ਦਾ ਜਾਪ ਕਰੋ।
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੀ ਉਦੇ ਹੋਣ ਜਾ ਰਿਹਾ ਹੈ।
ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਤੋਂ ਰੋਕ ਸਕਦਾ ਹੈ। ਨਾਲ ਹੀ ਇਸ ਦੌਰਾਨ ਤੁਸੀਂ ਬਹੁਤ ਸਾਰੇ ਲਾਭ ਵੀ ਖੋ ਸਕਦੇ ਹੋ। ਤੁਹਾਡੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਵੀ ਨਜ਼ਰ ਆ ਸਕਦੀ ਹੈ।
ਕਰੀਅਰ ਦੇ ਮੋਰਚੇ ‘ਤੇ ਇਸ ਰਾਸ਼ੀ ਦੇ ਕੁਝ ਜਾਤਕ ਆਪਣੇ ਕੰਮ ਵਿੱਚ ਸੰਤੁਸ਼ਟੀ ਦੀ ਕਮੀ ਦੇ ਕਾਰਨ ਨੌਕਰੀ ਬਦਲਣ ਬਾਰੇ ਸੋਚ ਸਕਦੇ ਹਨ। ਅਜਿਹਾ ਪਹਿਚਾਣ ਦੀ ਕਮੀ ਦੇ ਕਾਰਨ ਵੀ ਹੋ ਸਕਦਾ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਘੱਟ ਮੁਨਾਫਾ ਹੋਵੇਗਾ। ਇਸ ਅਵਧੀ ਵਿੱਚ ਲਾਭ ਦੇ ਬਦਲੇ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਨਾਲ ਹੀ ਤੁਹਾਨੂੰ ਸਖਤ ਮੁਕਾਬਲੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਆਊਟਸੋਰਸਿੰਗ ਤੋਂ ਫਾਇਦਾ ਹੋਵੇਗਾ ਅਤੇ ਜੇਕਰ ਤੁਸੀਂ ਵਿਦੇਸ਼ ਵਿੱਚ ਕੰਮ ਕਰਦੇ ਹੋ, ਤਾਂ ਤੁਹਾਨੂੰ ਫਾਇਦਾ ਮਿਲਣ ਦੀ ਸੰਭਾਵਨਾ ਜ਼ਿਆਦਾ ਹੈ, ਨਹੀਂ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ।
ਰਿਸ਼ਤਿਆਂ ਦੇ ਮੋਰਚੇ ‘ਤੇ ਪਰਿਵਾਰ ਵਿੱਚ ਮੁੱਦਿਆਂ ਉੱਤੇ ਅਸਹਿਮਤੀ ਹੋਣ ਦੇ ਕਾਰਨ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਖਰਾਬ ਹੋ ਸਕਦਾ ਹੈ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਘੱਟ ਰਹੇਗੀ, ਜਿਸ ਕਾਰਨ ਤੁਹਾਨੂੰ ਬਿਮਾਰੀਆਂ ਹੋਣ ਦਾ ਖਤਰਾ ਹੋ ਸਕਦਾ ਹੈ। ਤੁਹਾਡੇ ਮੋਢਿਆਂ ਵਿੱਚ ਦਰਦ ਆਦਿ ਹੋ ਸਕਦਾ ਹੈ।
ਉਪਾਅ: ਹਰ ਰੋਜ਼ 11 ਵਾਰ 'ॐ ਚੰਦ੍ਰਾਯ ਨਮਹ:' ਮੰਤਰ ਦਾ ਜਾਪ ਕਰੋ।
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਇਕਾਦਸ਼ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਇਕਾਦਸ਼ ਘਰ ਵਿੱਚ ਹੀ ਉਦੇ ਹੋਣ ਜਾ ਰਿਹਾ ਹੈ।
ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ ਤੁਹਾਨੂੰ ਲਾਭਕਾਰੀ ਨਤੀਜੇ ਪ੍ਰਾਪਤ ਕਰਵਾਏਗਾ। ਇਸ ਅਵਧੀ ਦੇ ਦੌਰਾਨ ਤੁਹਾਡਾ ਆਤਮ ਵਿਸ਼ਵਾਸ ਵਧ ਸਕਦਾ ਹੈ।
ਕਰੀਅਰ ਦੇ ਮੋਰਚੇ ‘ਤੇ ਤੁਸੀਂ ਕੰਮ ਦੇ ਸਬੰਧ ਵਿੱਚ ਆਪਣੇ-ਆਪ ਨੂੰ ਇੱਕ ਚੰਗੀ ਸਥਿਤੀ ਵਿੱਚ ਸਹਿਜ ਮਹਿਸੂਸ ਕਰੋਗੇ।
ਕਾਰੋਬਾਰ ਦੇ ਮੋਰਚੇ ਉੱਤੇ ਤੁਸੀਂ ਆਪਣੀ ਕੰਪਨੀ ਵਿੱਚ ਚੰਗਾ ਮੁਨਾਫ਼ਾ ਕਮਾਓਗੇ ਅਤੇ ਸਾਬਿਤ ਕਰੋਗੇ ਕਿ ਤੁਸੀਂ ਇੱਕ ਚੰਗੇ ਕਾਰੋਬਾਰੀ ਹੋ।
ਆਰਥਿਕ ਮੋਰਚੇ ਉੱਤੇ ਜ਼ਿਆਦਾ ਪੈਸਾ ਪ੍ਰਾਪਤ ਕਰਨ ਅਤੇ ਬੱਚਤ ਕਰਨ ਵਿੱਚ ਕਾਮਯਾਬ ਹੋ ਸਕਦੇ ਹੋ।
ਰਿਸ਼ਤਿਆਂ ਦੇ ਮੋਰਚੇ ‘ਤੇ ਤੁਸੀਂ ਖੁਸ਼ੀ ਬਣਾ ਕੇ ਰੱਖਣ ਅਤੇ ਆਪਣੇ ਜੀਵਨਸਾਥੀ ਦੇ ਨਾਲ ਜ਼ਿਆਦਾ ਪਿਆਰ ਦਿਖਾਓਣ ਵਿੱਚ ਕਾਮਯਾਬ ਹੋ ਸਕਦੇ ਹੋ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਊਰਜਾ ਅਤੇ ਉਤਸ਼ਾਹ ਨਾਲ ਭਰੇ ਰਹੋਗੇ, ਜਿਸ ਕਾਰਨ ਤੁਹਾਡੀ ਸਿਹਤ ਉੱਤਮ ਬਣੀ ਰਹੇਗੀ।
ਉਪਾਅ: ਹਰ ਰੋਜ਼ 19 ਵਾਰ 'ॐ ਅਦਿੱਤਿਆਯ ਨਮਹ:' ਮੰਤਰ ਦਾ ਜਾਪ ਕਰੋ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਦਸਵੇਂ ਘਰ ਵਿੱਚ ਹੀ ਉਦੇ ਹੋ ਜਾਵੇਗਾ।
ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ ਤੁਹਾਨੂੰ ਕੰਮ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰਨ ਅਤੇ ਉਸ ਨੂੰ ਵਿਕਸਿਤ ਕਰਨ ‘ਤੇ ਇਕਾਗਰ ਰਹਿਣ ਦੇ ਲਈ ਅਨੁਕੂਲ ਸੰਕੇਤ ਦੇ ਰਿਹਾ ਹੈ।
ਕਰੀਅਰ ਦੇ ਮੋਰਚੇ ਉੱਤੇ ਇਸ ਦੌਰਾਨ ਤੁਸੀਂ ਨਵੀਆਂ ਨੌਕਰੀਆਂ ਦੇ ਮੌਕੇ ਮਿਲਣ ਦੇ ਨਾਲ-ਨਾਲ ਅੱਗੇ ਵਧਣ ਵਿੱਚ ਵੀ ਕਾਮਯਾਬ ਹੋਵੋਗੇ। ਤੁਸੀਂ ਆਪਣੀ ਵਰਤਮਾਨ ਨੌਕਰੀ ਵਿੱਚ ਵੀ ਸਫਲਤਾ ਪ੍ਰਾਪਤ ਕਰੋਗੇ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਆਪਣੇ ਸਾਂਝੇਦਾਰਾਂ ਤੋਂ ਸਹਿਯੋਗ ਮਿਲੇਗਾ ਅਤੇ ਤੁਸੀਂ ਚੰਗੇ ਪੱਧਰ ਦੇ ਮੁਨਾਫੇ ਦੇ ਨਾਲ ਵਾਧਾ ਦੇਖੋਗੇ।
ਆਰਥਿਕ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਕਿਸੇ ਨਵੀਂ ਨੌਕਰੀ ਤੋਂ ਸੁਵਿਧਾਵਾਂ ਪ੍ਰਾਪਤ ਕਰੋਗੇ, ਜਿਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ।
ਰਿਸ਼ਤਿਆਂ ਦੇ ਸੰਦਰਭ ਵਿੱਚ ਦੇਖੀਏ ਤਾਂ ਤੁਸੀਂ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਵਿੱਚ ਇਮਾਨਦਾਰ ਰਹੋਗੇ ਅਤੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰੋਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੀ ਸਿਹਤ ਚੰਗੀ ਰਹੇਗੀ ਅਤੇ ਅਜਿਹਾ ਤੁਹਾਡੇ ਅੰਦਰ ਮੌਜੂਦ ਵਧੀਆ ਰੋਗ ਪ੍ਰਤੀਰੋਧਕ ਖਮਤਾ ਦੇ ਕਾਰਨ ਸੰਭਵ ਹੋ ਸਕੇਗਾ।
ਉਪਾਅ: ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਨੌਵੇਂ ਘਰ ਵਿੱਚ ਉਦੇ ਹੋਵੇਗਾ।
ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ ਤੁਹਾਡੇ ਅੰਦਰ ਅਧਿਆਤਮਿਕ ਰੂਚੀ ਵਿਕਸਿਤ ਕਰਨ ਦੇ ਸੰਦਰਭ ਵਿੱਚ ਮੱਦਦਗਾਰ ਸਾਬਿਤ ਹੋਵੇਗਾ ਅਤੇ ਤੁਸੀਂ ਇਸੇ ਦੇ ਸਬੰਧ ਵਿੱਚ ਯਾਤਰਾਵਾਂ ਕਰਦੇ ਹੋਏ ਵੀ ਨਜ਼ਰ ਆਓਗੇ।
ਕਰੀਅਰ ਦੇ ਮੋਰਚੇ ‘ਤੇ ਦੇਖੀਏ ਤਾਂ ਤੁਸੀਂ ਨੌਕਰੀ ਦੇ ਲਈ ਲੰਬੀਆਂ ਯਾਤਰਾਵਾਂ ਲਈ ਜਾ ਸਕਦੇ ਹੋ। ਤੁਸੀਂ ਆਪਣੀ ਪਸੰਦ ਦੀ ਨੌਕਰੀ ਪ੍ਰਾਪਤ ਕਰਨ ਦੇ ਸੰਦਰਭ ਵਿੱਚ ਭਾਗਸ਼ਾਲੀ ਵੀ ਰਹੋਗੇ।
ਕਾਰੋਬਾਰੀ ਮੋਰਚੇ ‘ਤੇ ਤੁਹਾਨੂੰ ਆਪਣੇ ਸਾਂਝੇਦਾਰਾਂ ਤੋਂ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਤੁਸੀਂ ਚੰਗਾ ਮੁਕਾਬਲਾ ਦਿਓਗੇ।
ਆਰਥਿਕ ਮੋਰਚੇ ‘ਤੇ ਤੁਹਾਨੂੰ ਜ਼ਿਆਦਾ ਲਾਭ ਹੋਵੇਗਾ ਅਤੇ ਤੁਸੀਂ ਧਨ ਇਕੱਠਾ ਕਰਨ ਵਿੱਚ ਕਾਮਯਾਬ ਹੋਵੋਗੇ।
ਰਿਸ਼ਤਿਆਂ ਦੇ ਮੋਰਚੇ ‘ਤੇ ਤੁਹਾਨੂੰ ਆਪਣੇ ਸਾਥੀ ਦੇ ਨਾਲ ਕਿਸਮਤ ਦਾ ਵੀ ਸਾਥ ਮਿਲੇਗਾ, ਕਿਓਂਕਿ ਤੁਹਾਡੇ ਪਿਆਰ ਵਿੱਚ ਇਸ ਅਵਧੀ ਦੇ ਦੌਰਾਨ ਵਾਧਾ ਹੋਵੇਗਾ।
ਸਿਹਤ ਦੇ ਮੋਰਚੇ ‘ਤੇ ਤੁਹਾਡੇ ਮੋਢਿਆਂ ਕੁਝ ਜਕੜਨ ਅਤੇ ਸਮੱਸਿਆ ਹੋ ਸਕਦੀ ਹੈ। ਇਸ ਦੇ ਪ੍ਰਤੀ ਸਾਵਧਾਨ ਰਹੋ।
ਉਪਾਅ: ਰੋਜ਼ਾਨਾ 11 ਵਾਰ 'ॐ ਸ਼੍ਰੀ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਅੱਠਵੇਂ ਘਰ ਵਿੱਚ ਹੀ ਉਦੇ ਹੋਣ ਜਾ ਰਿਹਾ ਹੈ।
ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਵਾ ਸਕਦਾ ਹੈ। ਇਸ ਦੌਰਾਨ ਤੁਹਾਨੂੰ ਆਪਣੀਆਂ ਇੱਛਾਵਾਂ ਵਿੱਚ ਕਮੀ ਵੀ ਮਹਿਸੂਸ ਹੋਵੇਗੀ।
ਕਰੀਅਰ ਦੇ ਮੋਰਚੇ ‘ਤੇ ਦੇਖੀਏ ਤਾਂ ਤੁਹਾਨੂੰ ਮਿਲ ਰਹੀ ਮਾਨਤਾ ਦੀ ਕਮੀ ਦੇ ਕਾਰਨ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ਼ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਰੋਬਾਰੀ ਮੋਰਚੇ ‘ਤੇ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਕਿਸੇ ਵੀ ਤਰ੍ਹਾਂ ਦੇ ਲਾਭ ਜਾਂ ਹਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ, ਕਿਉਂਕਿ ਤੁਹਾਡੇ ਖਰਚੇ ਵਧੇ ਹੋਏ ਨਜ਼ਰ ਆਓਣਗੇ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਹਾਨੂੰ ਆਪਸੀ ਸਮਝ ਦੀ ਕਮੀ ਦੇ ਕਾਰਨ ਜੀਵਨਸਾਥੀ ਦੇ ਨਾਲ ਬਹਿਸ ਦੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਅੱਖਾਂ ਨਾਲ ਸਬੰਧਤ ਜਲਣ ਅਤੇ ਦਰਦ ਆਦਿ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਉਪਾਅ: ਬੁੱਧਵਾਰ ਦੇ ਦਿਨ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ।
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਸੱਤਵੇਂ ਘਰ ਵਿੱਚ ਹੀ ਉਦੇ ਹੋਣ ਜਾ ਰਿਹਾ ਹੈ।
ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ ਤੁਹਾਨੂੰ ਆਪਣੇ ਦੋਸਤਾਂ ਦੇ ਨਾਲ ਰਿਸ਼ਤੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਵਾ ਸਕਦਾ ਹੈ ਅਤੇ ਅੱਗੇ ਚੱਲ ਕੇ ਤੁਹਾਡੀ ਇਹ ਸਮੱਸਿਆ ਵੱਧ ਵੀ ਸਕਦੀ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਡੇ ਉੱਤੇ ਕੰਮ ਦਾ ਦਬਾਅ ਜ਼ਿਆਦਾ ਰਹੇਗਾ ਅਤੇ ਤੁਹਾਨੂੰ ਸਖ਼ਤ ਮਿਹਨਤ ਦੇ ਲਈ ਜ਼ਰੂਰੀ ਮਾਨਤਾ ਵੀ ਨਹੀਂ ਮਿਲੇਗੀ
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਰੁਕਾਵਟਾਂ ਅਤੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੈਸਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਯਾਤਰਾ ਦੇ ਦੌਰਾਨ ਨੁਕਸਾਨ ਹੋ ਸਕਦਾ ਹੈ ਅਤੇ ਅਜਿਹਾ ਤੁਹਾਡੀ ਹੀ ਲਾਪਰਵਾਹੀ ਦੇ ਕਾਰਨ ਹੋਣ ਦੀ ਸੰਭਾਵਨਾ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਉਚਿਤ ਤਾਲਮੇਲ ਦੀ ਕਮੀ ਦੇ ਕਾਰਨ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਈਗੋ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੀ ਸਿਹਤ ਉੱਤੇ ਪੈਸਾ ਖਰਚ ਕਰਨਾ ਪਵੇਗਾ, ਕਿਉਂਕਿ ਉਸ ਦੀ ਰੋਗ ਪ੍ਰਤੀਰੋਧਕ ਖਮਤਾ ਇਸ ਦੌਰਾਨ ਘੱਟ ਰਹੇਗੀ।
ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਨਾਰਾਇਣ' ਮੰਤਰ ਦਾ ਜਾਪ ਕਰੋ।
ਧਨੂੰ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਛੇਵੇਂ ਘਰ ਵਿੱਚ ਹੀ ਉਦੇ ਹੋਣ ਜਾ ਰਿਹਾ ਹੈ।
ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ ਤੁਹਾਨੂੰ ਕਿਸਮਤ ਦੇ ਸਹਿਯੋਗ ਨਾਲ ਕੋਸ਼ਿਸ਼ਾਂ ਵਿੱਚ ਸਫਲਤਾ ਦਿਲਵਾਏਗਾ ਅਤੇ ਤੁਹਾਨੂੰ ਲਾਭ ਮਿਲੇਗਾ। ਇਸ ਅਵਧੀ ਵਿੱਚ ਤੁਹਾਨੂੰ ਜ਼ਿਆਦਾ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਮੁਸ਼ਕਿਲਾਂ ਦੇ ਬਾਵਜੂਦ ਸਫਲਤਾ ਮਿਲੇਗੀ। ਤੁਸੀਂ ਲੰਬੀਆਂ ਯਾਤਰਾਵਾਂ ਵੀ ਕਰ ਸਕਦੇ ਹੋ।
ਕਾਰੋਬਾਰੀ ਮੋਰਚੇ ‘ਤੇ ਤੁਹਾਨੂੰ ਜ਼ਿਆਦਾ ਲਾਭ ਹੋਵੇਗਾ ਅਤੇ ਤੁਹਾਡੇ ਕਾਰੋਬਾਰੀ ਸਾਂਝੇਦਾਰ ਤੁਹਾਡਾ ਸਹਿਯੋਗ ਕਰਨਗੇ।
ਆਰਥਿਕ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਕਰਜ਼ੇ ਦੇ ਮਾਧਿਅਮ ਤੋਂ ਬਿਹਤਰ ਲਾਭ ਪ੍ਰਾਪਤ ਹੋਵੇਗਾ ਅਤੇ ਨਾਲ ਹੀ ਬੱਚਤ ਦੀ ਗੁੰਜਾਇਸ਼ ਵੀ ਜ਼ਿਆਦਾ ਰਹੇਗੀ।
ਰਿਸ਼ਤਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਸੀਂ ਚੰਗੇ ਤਾਲਮੇਲ ਦੇ ਕਾਰਨ ਆਪਣੇ ਸਾਥੀ ਦੇ ਨਾਲ ਸਹਿਜਤਾ ਦਾ ਅਨੁਭਵ ਕਰੋਗੇ।
ਸਿਹਤ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਸੀਂ ਆਪਣੀ ਊਰਜਾ ਅਤੇ ਫਿਟਨੈਸ ਦੇ ਕਾਰਨ ਚੰਗੀ ਸਿਹਤ ਦਾ ਮਜ਼ਾ ਲਓਗੇ।
ਉਪਾਅ: ਸ਼ਨੀਵਾਰ ਦੇ ਦਿਨ ਭਗਵਾਨ ਰੁਦ੍ਰ ਦੇ ਲਈ ਹਵਨ ਕਰਵਾਓ।
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਪੰਜਵੇਂ ਘਰ ਵਿੱਚ ਹੀ ਉਦੇ ਹੋਣ ਜਾ ਰਿਹਾ ਹੈ।
ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ ਤੁਹਾਡੇ ਅੰਦਰ ਜ਼ਿਆਦਾ ਕੁਸ਼ਲਤਾ ਅਤੇ ਬੁੱਧੀ ਲੈ ਕੇ ਆਵੇਗਾ। ਅਜਿਹਾ ਕਰਕੇ ਤੁਸੀਂ ਚਮਤਕਾਰ ਕਰਨ ਵਿੱਚ ਸਫਲ ਹੋਵੋਗੇ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੀ ਕੁਸ਼ਲਤਾ ਦੇ ਦਮ ‘ਤੇ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹੋ। ਇਸ ਦੌਰਾਨ ਤੁਹਾਡੇ ਮਾਣ-ਸਨਮਾਨ ਵਿੱਚ ਵੀ ਵਾਧਾ ਹੋਵੇਗਾ।
ਕਾਰੋਬਾਰੀ ਮੋਰਚੇ ਉੱਤੇ ਦੇਖੀਏ ਤਾਂ ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਜ਼ਿਆਦਾ ਮੁਨਾਫਾ ਮਿਲੇਗਾ।
ਆਰਥਿਕ ਮੋਰਚੇ ਉੱਤੇ ਦੇਖੀਏ ਤਾਂ ਤੁਸੀਂ ਖੂਬ ਪੈਸਾ ਕਮਾਓਗੇ ਅਤੇ ਬੱਚਤ ਕਰਨ ਵਿੱਚ ਵੀ ਕਾਮਯਾਬੀ ਹਾਸਲ ਕਰੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਜੀਵਨਸਾਥੀ ਦੇ ਨਾਲ ਚੰਗਾ ਤਾਲਮੇਲ ਦੇਖਣ ਨੂੰ ਮਿਲੇਗਾ ਅਤੇ ਇਹ ਤੁਹਾਡੀ ਮਾਨਸਿਕ ਸਥਿਤੀ ਦੇ ਕਾਰਨ ਹੀ ਸੰਭਵ ਹੋਵੇਗਾ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਚੰਗੀ ਸਿਹਤ ਬਣਾ ਕੇ ਰੱਖਣ ਵਿੱਚ ਕਾਮਯਾਬ ਹੋਵੋਗੇ ਅਤੇ ਅਜਿਹਾ ਤੁਹਾਡੇ ਅੰਦਰ ਮੌਜੂਦ ਉਤਸ਼ਾਹ ਦੇ ਕਾਰਨ ਸੰਭਵ ਹੋ ਸਕੇਗਾ।
ਉਪਾਅ: ਹਰ ਰੋਜ਼ 44 ਵਾਰ 'ॐ ਸ਼ਨੈਸ਼ਚਰਾਯ ਨਮਹ:' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਚੌਥੇ ਘਰ ਵਿੱਚ ਹੀ ਉਦੇ ਹੋਣ ਜਾ ਰਿਹਾ ਹੈ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਉਦੇ ਤੁਹਾਨੂੰ ਸੁੱਖ-ਸੁਵਿਧਾਵਾਂ ਵਿੱਚ ਕਮੀ ਅਤੇ ਖੁਸ਼ੀਆਂ ਵਿੱਚ ਕਮੀ ਹੋਣ ਦੇ ਸੰਕੇਤ ਦੇ ਰਿਹਾ ਹੈ। ਤੁਹਾਨੂੰ ਆਪਣੇ ਪਰਿਵਾਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਕਰੀਅਰ ਦੇ ਮੋਰਚੇ ਉੱਤੇ ਯੋਜਨਾ ਦੀ ਕਮੀ ਦੇ ਕਾਰਨ ਤੁਹਾਨੂੰ ਜ਼ਿਆਦਾ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਿਥੁਨ ਰਾਸ਼ੀ ਵਿੱਚ ਬੁੱਧ ਦਾ ਉਦੇ ਹੋਣ ਦੀ ਅਵਧੀ ਦੇ ਦੌਰਾਨ ਤੁਹਾਡੀ ਕੰਮ ਕਰਨ ਦੀ ਸ਼ਕਤੀ ਘੱਟ ਹੋ ਸਕਦੀ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਨਾ ਹੀ ਲਾਭ ਮਿਲੇਗਾ ਅਤੇ ਨਾ ਹੀ ਹਾਨੀ ਦਾ ਸਾਹਮਣਾ ਕਰਨਾ ਪਵੇਗਾ।
ਆਰਥਿਕ ਪੱਖ ਤੋਂ ਦੇਖੀਏ ਤਾਂ ਤੁਸੀਂ ਜ਼ਿਆਦਾ ਖਰਚਾ ਕਰੋਗੇ ਅਤੇ ਬੱਚਤ ਦੀ ਗੁੰਜਾਇਸ਼ ਘੱਟ ਨਜ਼ਰ ਆ ਰਹੀ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਸਬੰਧਾਂ ਵਿੱਚ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋ ਸਕਦਾ ਹੈ ਕਿ ਇਹ ਤਣਾਅ ਤੁਹਾਡੇ ਦੋਹਾਂ ਵਿਚਕਾਰ ਤਾਲਮੇਲ ਦੀ ਕਮੀ ਦੇ ਕਾਰਨ ਹੋ ਰਿਹਾ ਹੋਵੇ।
ਸਿਹਤ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਤੁਹਾਨੂੰ ਆਪਣੀ ਮਾਂ ਦੀ ਸਿਹਤ ਉੱਤੇ ਮੋਟਾ ਪੈਸਾ ਖਰਚ ਕਰਨਾ ਪੈ ਸਕਦਾ ਹੈ, ਜਿਸ ਨਾਲ ਤੁਹਾਡੀ ਚਿੰਤਾ ਵੱਧ ਸਕਦੀ ਹੈ।
ਉਪਾਅ: ਵੀਰਵਾਰ ਦੇ ਦਿਨ ਬਜ਼ੁਰਗ ਬ੍ਰਾਹਮਣਾਂ ਨੂੰ ਭੋਜਨ ਖਿਲਾਓ।
ਮੀਨ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!