ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ (15 ਮਾਰਚ, 2024)

Author: Charu Lata | Updated Fri, 16 Feb 2024 12:07 AM IST

ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਸ਼ੁੱਕਰਵਾਰ 15 ਮਾਰਚ ਨੂੰ ਸਵੇਰੇ 01:07 ਵਜੇ ਹੋਵੇਗਾ ਯਾਨੀ ਕਿ 14 ਮਾਰਚ ਦੀ ਅੱਧੀ ਰਾਤ ਤੋਂ ਬਾਅਦ ਅਤੇ 15 ਮਾਰਚ 2024 ਦੀ ਸ਼ੁਰੂਆਤ ਵਿੱਚ 01:07 ਵਜੇ ਬੁੱਧ ਮੀਨ ਰਾਸ਼ੀ ਵਿੱਚ ਉਦੇ ਸਥਿਤੀ ਵਿੱਚ ਆ ਜਾਵੇਗਾ। ਬੁੱਧ ਗ੍ਰਹਿ ਜੋ ਕਿ ਵਪਾਰ ਅਤੇ ਬੋਲਬਾਣੀ ਦਾ ਕਾਰਕ ਗ੍ਰਹਿ ਹੈ, ਜ਼ਿਆਦਾਤਰ ਸੂਰਜ ਦੇ ਨਜ਼ਦੀਕ ਹੀ ਰਹਿੰਦਾ ਹੈ, ਇਸ ਲਈ ਇਹ ਜ਼ਿਆਦਾਤਰ ਅਸਤ ਸਥਿਤੀ ਵਿੱਚ ਹੀ ਰਹਿੰਦਾ ਹੈ। ਜੇਕਰ ਇਸ ਦੇ ਉਦੇ ਹੋਣ ਬਾਰੇ ਗੱਲ ਕੀਤੀ ਜਾਵੇ ਤਾਂ ਇਹ 8 ਫਰਵਰੀ 2024 ਤੋਂ ਅਸਤ ਸਥਿਤੀ ਵਿੱਚ ਗਿਆ ਸੀ ਅਤੇ ਹੁਣ 15 ਮਾਰਚ 2024 ਨੂੰ ਅਸਤ ਸਥਿਤੀ ਤੋਂ ਉਦੇ ਸਥਿਤੀ ਵਿੱਚ ਆ ਜਾਵੇਗਾ। ਬੁੱਧ ਗ੍ਰਹਿ ਜਦੋਂ ਅਸਤ ਸਥਿਤੀ ਵਿੱਚ ਹੁੰਦਾ ਹੈ ਤਾਂ ਆਪਣੇ ਪ੍ਰਭਾਵ ਨੂੰ ਘੱਟ ਕਰ ਦਿੰਦਾ ਹੈ, ਪਰ ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਜਦੋਂ ਇਹ ਉਦੇ ਸਥਿਤੀ ਵਿੱਚ ਆ ਜਾਂਦਾ ਹੈ ਤਾਂ ਆਪਣੇ ਸਭ ਫ਼ਲ਼ਾਂ ਨੂੰ ਹੋਰ ਵੀ ਸਹਿਜਤਾ ਨਾਲ਼ ਪ੍ਰਦਾਨ ਕਰਦਾ ਹੈ। ਆਓ ਜਾਣਦੇ ਹਾਂ ਕਿ ਬੁੱਧ ਗ੍ਰਹਿ ਦਾ ਮੀਨਰਾਸ਼ੀ ਵਿੱਚ ਉਦੇ ਤੁਹਾਡੀ ਰਾਸ਼ੀ ਦੇ ਲਈ ਕੀ ਪ੍ਰਭਾਵ ਲੈ ਕੇ ਆ ਰਿਹਾ ਹੈ:


ਮੇਖ਼ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦੇ ਲਈ ਤੀਜੇ ਘਰ ਅਤੇ ਛੇਵੇਂ ਘਰ ਦਾ ਸੁਆਮੀ ਗ੍ਰਹਿ ਹੈ ਅਤੇ ਇਹ ਤੁਹਾਡੀ ਰਾਸ਼ੀ ਤੋਂ ਬਾਰ੍ਹਵੇਂ ਘਰ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਇਹ ਉਦੇ ਤੁਹਾਡੇ ਖਰਚਿਆਂ ਵਿੱਚ ਵਾਧਾ ਕਰਵਾ ਸਕਦਾ ਹੈ। ਤੁਹਾਨੂੰ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਪਵੇਗੀ, ਕਿਉਂਕਿ ਇਸ ਦੌਰਾਨ ਤੁਸੀਂ ਬਿਮਾਰ ਹੋ ਸਕਦੇ ਹੋ ਅਤੇ ਤੁਹਾਨੂੰ ਆਪਣੀ ਸਿਹਤ ਉੱਤੇ ਕਾਫੀ ਖਰਚ ਕਰਨਾ ਪੈ ਸਕਦਾ ਹੈ। ਮਾਨਸਿਕ ਤਣਾਅ ਵਧ ਸਕਦਾ ਹੈ। ਕੰਮ ਦੇ ਸਿਲਸਿਲੇ ਵਿੱਚ ਕਾਫੀ ਭੱਜ-ਦੌੜ ਰਹੇਗੀ। ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਸ਼ਹਿਰ ਤੋਂ ਦੂਰ ਜਾ ਸਕਦਾ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਵਿਦੇਸ਼ ਵਿੱਚ ਕੰਮ ਕਰ ਰਹੇ ਜਾਤਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਰੋਧੀਆਂ ਨੂੰ ਸਿਰ ਚੁੱਕਣ ਦਾ ਮੌਕਾ ਮਿਲ ਸਕਦਾ ਹੈ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਜੇਕਰ ਤੁਹਾਡੀ ਨੌਕਰੀ ਵਿੱਚ ਕੋਈ ਸਮੱਸਿਆ ਚੱਲ ਰਹੀ ਹੈ ਅਤੇ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ ਤਾਂ ਅਜੇ ਕੁਝ ਸਮੇਂ ਦੇ ਲਈ ਰੁਕ ਜਾਓ ਅਤੇ ਜਿੱਥੇ ਹੋ, ਉੱਥੇ ਹੀ ਟਿਕੇ ਰਹੋ, ਨਹੀਂ ਤਾਂ ਮੁਸ਼ਕਿਲ ਵਧ ਸਕਦੀ ਹੈ।

ਉਪਾਅ:ਗਊ ਮਾਤਾ ਦੀ ਨਿਯਮਿਤ ਰੂਪ ਨਾਲ਼ ਸੇਵਾ ਕਰੋ।

ਮੇਖ਼ ਹਫਤਾਵਰੀ ਰਾਸ਼ੀਫਲ

ਕਿਸੇ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਹੱਲ ਲੱਭਣ ਲਈਪ੍ਰਸ਼ਨ ਪੁੱਛੋ

ਬ੍ਰਿਸ਼ਭ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦੇ ਲਈ ਦੂਜੇ ਘਰ ਅਤੇ ਪੰਜਵੇਂ ਘਰ ਦਾ ਸੁਆਮੀ ਗ੍ਰਹਿ ਹੈ ਅਤੇ ਇਹ ਤੁਹਾਡੀ ਰਾਸ਼ੀ ਤੋਂ ਇਕਾਦਸ਼ ਘਰ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਇਹ ਉਦੇ ਤੁਹਾਡੀ ਆਮਦਨ ਵਿੱਚ ਵਾਧੇ ਦੇ ਸੰਕੇਤ ਲੈ ਕੇ ਆ ਰਿਹਾ ਹੈ। ਇਸ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਹੈ ਅਤੇ ਇਸ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ। ਤੁਸੀਂ ਆਪਣੇ ਇਕੱਠੇ ਕੀਤੇ ਪੈਸੇ ਨਾਲ ਕੋਈ ਨਵਾਂ ਵਪਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਜਿਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਤੁਹਾਨੂੰ ਪੈਸਾ ਕਮਾਉਣ ਦਾ ਮੌਕਾ ਮਿਲੇਗਾ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦਾ ਸਮਾਂ ਪ੍ਰੇਮ ਸਬੰਧਾਂ ਦੇ ਲਈ ਵੀ ਚੰਗਾ ਰਹੇਗਾ। ਤੁਸੀਂ ਆਪਣੇ ਪ੍ਰੇਮੀ ਦੇ ਨਾਲ ਕਿਸੇ ਚੰਗੀ ਜਗ੍ਹਾ ‘ਤੇ ਘੁੰਮਣ ਜਾ ਸਕਦੇ ਹੋ। ਤੁਹਾਡੇ ਸਮਾਜਿਕ ਦਾਇਰੇ ਵਿੱਚ ਵਾਧਾ ਹੋਵੇਗਾ। ਨਵੇਂ ਲੋਕਾਂ ਨਾਲ ਦੋਸਤੀ ਹੋਵੇਗੀ। ਇਹ ਸਮਾਂ ਨਿਵੇਸ਼ ਦੇ ਉਦੇਸ਼ ਤੋਂ ਵੀ ਚੰਗਾ ਰਹੇਗਾ। ਤੁਹਾਨੂੰ ਨਿਵੇਸ਼ ਤੋਂ ਲਾਭ ਮਿਲ ਸਕਦਾ ਹੈ। ਆਯਾਤ-ਨਿਰਯਾਤ ਦਾ ਵਪਾਰ ਕਰਨ ਵਾਲੇ ਜਾਤਕਾਂ ਨੂੰ ਖਾਸ ਲਾਭ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ। ਸਮਾਜ ਵਿੱਚ ਤੁਹਾਡੇ ਮਾਣ-ਸਨਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਬਣੇਗੀ। ਸ਼ੇਅਰ ਬਾਜ਼ਾਰ, ਲਾਟਰੀ ਆਦਿ ਦੇ ਮਾਧਿਅਮ ਤੋਂ ਤੁਹਾਨੂੰ ਲਾਭ ਹੋ ਸਕਦਾ ਹੈ। ਤੁਹਾਡੇ ਮਿੱਤਰਾਂ ਤੋਂ ਤੁਹਾਨੂੰ ਸਹਿਯੋਗ ਮਿਲੇਗਾ, ਜਿਸ ਨਾਲ ਤੁਹਾਡੀ ਆਰਥਿਕ ਅਤੇ ਕਾਰੋਬਾਰੀ ਮਦਦ ਹੋ ਜਾਵੇਗੀ। ਤੁਸੀਂ ਕਿਸੇ ਸਟਾਰਟਅਪ ਵਿੱਚ ਨਿਵੇਸ਼ ਕਰਨ ਦੇ ਬਾਰੇ ਵਿੱਚ ਸੋਚ ਸਕਦੇ ਹੋ।

ਉਪਾਅ:ਸਾਹ ਦੇ ਮਰੀਜਾਂ ਨੂੰ ਦਵਾਈਆਂ ਵੰਡੋ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਮਿਥੁਨ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦਾ ਸੁਆਮੀ ਹੈ, ਯਾਨੀ ਕਿ ਤੁਹਾਡੇ ਲਈ ਪਹਿਲੇ ਘਰ ਅਤੇ ਚੌਥੇ ਘਰ ਦਾ ਸੁਆਮੀ ਗ੍ਰਹਿ ਹੈ ਅਤੇ ਇਹ ਤੁਹਾਡੀ ਰਾਸ਼ੀ ਤੋਂ ਦਸਵੇਂ ਘਰ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਇਹ ਉਦੇ ਕਾਰਜ ਖੇਤਰ ਵਿੱਚ ਅਨੁਕੂਲ ਸਮਾਂ ਲੈ ਕੇ ਆਉਣ ਦਾ ਸੰਕੇਤ ਦੇ ਰਿਹਾ ਹੈ। ਪਰ ਤੁਹਾਨੂੰ ਆਪਣੀ ਨੌਕਰੀ ਵਿੱਚ ਆਪਣੇ ਕੰਮ ਵੱਲ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਪਵੇਗੀ, ਕਿਉਂਕਿ ਤੁਹਾਡੇ ਵਿਰੋਧੀ ਇਸ ਦੌਰਾਨ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ ਅਤੇ ਤੁਹਾਡੀ ਜ਼ਰਾ ਜਿਹੀ ਗਲਤੀ ਤੁਹਾਡੇ ਕੰਮ ਵਿੱਚ ਗੜਬੜ ਕਰ ਸਕਦੀ ਹੈ। ਕੰਮ ਵੱਲ ਧਿਆਨ ਦੇਣ ਨਾਲ਼ ਤੁਹਾਨੂੰ ਆਪਣੇ ਕਰੀਅਰ ਵਿੱਚ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਪਰਿਵਾਰ ਦਾ ਮਾਹੌਲ ਵੀ ਤੁਹਾਡੇ ਪੱਖ ਵਿੱਚ ਰਹੇਗਾ। ਪਰਿਵਾਰ ਵਾਲੇ ਤੁਹਾਨੂੰ ਕੁਝ ਕੰਮ ਦੇ ਸਕਦੇ ਹਨ, ਜਿਸ ਨੂੰ ਪੂਰਾ ਕਰਕੇ ਤੁਸੀਂ ਉਨਾਂ ਦਾ ਪ੍ਰੇਮ ਆਪਣੇ ਵੱਲ ਹੋਰ ਵਧਿਆ ਹੋਇਆ ਮਹਿਸੂਸ ਕਰੋਗੇ। ਮਾਤਾ ਜੀ ਦੀ ਸਿਹਤ ਸਬੰਧੀ ਸਮੱਸਿਆ ਤੁਹਾਡੀ ਚਿੰਤਾ ਵਧਾ ਸਕਦੀ ਹੈ। ਤੁਹਾਨੂੰ ਆਲਸ ਤੋਂ ਬਚਣਾ ਚਾਹੀਦਾ ਹੈ ਅਤੇ ਬਿਨਾਂ ਪੂਰੀ ਜਾਣਕਾਰੀ ਲਏ ਕਿਸੇ ਉੱਤੇ ਪੂਰਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਤੁਹਾਨੂੰ ਪੈਸੇ ਦੀ ਬੱਚਤ ਕਰਨ ਵਿੱਚ ਵੀ ਸਫਲਤਾ ਮਿਲ ਸਕਦੀ ਹੈ ਅਤੇ ਆਮਦਨ ਦੇ ਨਵੇਂ ਸਰੋਤ ਪ੍ਰਾਪਤ ਹੋ ਸਕਦੇ ਹਨ। ਬੇਰੁਜ਼ਗਾਰ ਜਾਤਕਾਂ ਨੂੰ ਨੌਕਰੀ ਦੀ ਪ੍ਰਾਪਤੀ ਹੋਣ ਦੀ ਸੰਭਾਵਨਾ ਵੀ ਬਣ ਸਕਦੀ ਹੈ। ਇਸ ਦੌਰਾਨ ਤੁਸੀਂ ਕੋਈ ਨਵਾਂ ਵਾਹਨ ਜਾਂ ਮਕਾਨ ਖਰੀਦ ਸਕਦੇ ਹੋ।

ਉਪਾਅ:ਬੁੱਧਵਾਰ ਦੇ ਦਿਨ ਵਰਤ ਰੱਖੋ।

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦੇ ਲਈ ਬਾਰ੍ਹਵੇਂ ਘਰ ਅਤੇ ਤੀਜੇ ਘਰ ਦਾ ਸੁਆਮੀ ਗ੍ਰਹਿ ਹੈ ਅਤੇ ਇਹ ਤੁਹਾਡੀ ਰਾਸ਼ੀ ਤੋਂ ਨੌਵੇਂ ਘਰ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਇਹ ਉਦੇ ਹੋਣ ਦੇ ਕਾਰਣ ਤੁਹਾਨੂੰ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋ ਸਕਦੀ ਹੈ। ਤੁਸੀਂ ਧਾਰਮਿਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਓਗੇ। ਤੁਸੀਂ ਧਾਰਮਿਕ ਸਥਾਨਾਂ ਉੱਤੇ ਘੁੰਮਣ ਵੀ ਜਾਓਗੇ। ਤੁਹਾਡੇ ਸਮਾਜਿਕ ਪ੍ਰਭਾਵ ਵਿੱਚ ਵਾਧਾ ਹੋਵੇਗਾ। ਇਸ ਨਾਲ ਤੁਹਾਨੂੰ ਅਨੇਕਾਂ ਪ੍ਰਕਾਰ ਦੇ ਲਾਭ ਪ੍ਰਾਪਤ ਹੋਣਗੇ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਕਾਰਜ ਸਥਾਨ ਉੱਤੇ ਵੀ ਤੁਹਾਡੇ ਪ੍ਰਭਾਵ ਵਿੱਚ ਵਾਧਾ ਕਰਵਾਏਗਾ। ਤੁਹਾਨੂੰ ਆਪਣਿਆਂ ਦਾ ਪ੍ਰੇਮ ਅਤੇ ਆਪਣੇ ਪਿਤਾ ਜੀ ਦਾ ਸਹਿਯੋਗ ਵੀ ਮਿਲੇਗਾ। ਤੁਹਾਨੂੰ ਸੰਪੱਤੀ ਪ੍ਰਾਪਤ ਹੋਣ ਦੀ ਸੰਭਾਵਨਾ ਵੀ ਬਣ ਰਹੀ ਹੈ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਉਦੇਸ਼ ਤੋਂ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਕਾਰੋਬਾਰ ਵਿੱਚ ਵਿਸਥਾਰ ਕਰਨ ਦੇ ਨਵੇਂ ਵਿਚਾਰ ਮਨ ਵਿੱਚ ਆ ਸਕਦੇ ਹਨ ਅਤੇ ਉਹਨਾਂ ਨੂੰ ਅਮਲੀ ਜਾਮਾ ਪਹਿਨਾ ਕੇ ਤੁਸੀਂ ਆਪਣੇ ਕਾਰੋਬਾਰ ਵਿੱਚ ਵਿਸਥਾਰ ਕਰ ਸਕਦੇ ਹੋ।

ਉਪਾਅ:ਜੀਵਨ ਵਿੱਚ ਸਾਤਵਿਕਤਾ ਅਤੇ ਸ਼ੁੱਧਤਾ ਨੂੰ ਮਹੱਤਵ ਦਿਓ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦੇ ਲਈ ਦੂਜੇ ਘਰ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਗ੍ਰਹਿ ਹਨ ਅਤੇ ਇਹ ਤੁਹਾਡੀ ਰਾਸ਼ੀ ਦੇ ਅੱਠਵੇਂ ਘਰ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਇਹ ਉਦੇ ਤੁਹਾਡੀ ਸਿਹਤ ਵਿੱਚ ਗਿਰਾਵਟ ਲੈ ਕੇ ਆ ਸਕਦਾ ਹੈ। ਇਸ ਲਈ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਦੌਰਾਨ ਤੁਹਾਨੂੰ ਚਮੜੀ ਵਿੱਚ ਜਲਣ, ਕਿਸੇ ਪ੍ਰਕਾਰ ਦੀ ਐਲਰਜੀ ਜਾਂ ਅੱਖਾਂ ਸਬੰਧੀ ਸਮੱਸਿਆਵਾਂ ਹੋਣ ਦੇ ਸੰਕੇਤ ਮਿਲ ਰਹੇ ਹਨ। ਇਸ ਲਈ ਆਪਣਾ ਧਿਆਨ ਰੱਖੋ। ਸ਼ਾਦੀਸ਼ੁਦਾ ਜਾਤਕਾਂ ਨੂੰ ਸਹੁਰੇ ਪੱਖ ਦੇ ਮੈਂਬਰਾਂ ਨਾਲ ਚੰਗੇ ਸਬੰਧ ਬਣਾਉਣ ਵਿੱਚ ਸਫਲਤਾ ਮਿਲੇਗੀ। ਤੁਹਾਡੇ ਸਬੰਧਾਂ ਵਿੱਚ ਮਧੁਰਤਾ ਵਧੇਗੀ, ਪਰ ਕਦੇ-ਕਦਾਈਂ ਕੁਝ ਤਕਰਾਰ ਦੀ ਸਥਿਤੀ ਵੀ ਆ ਸਕਦੀ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ ਅਤੇ ਵਿਵਾਦ ਵਧਣ ਤੋਂ ਪਹਿਲਾਂ ਹੀ ਮਾਮਲੇ ਨੂੰ ਸੁਲਝਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਆਪਣੇ ਪੈਸੇ ਨੂੰ ਸਹੀ ਦਿਸ਼ਾ ਵਿਚ ਲਗਾਉਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਤੁਹਾਨੂੰ ਧਨ ਹਾਨੀ ਹੋ ਸਕਦੀ ਹੈ। ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਵੀ ਵਿਰੋਧੀਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਪਵੇਗੀ ਅਤੇ ਕਿਸੇ ਉੱਤੇ ਵੀ ਇੱਕ ਦਮ ਵਿਸ਼ਵਾਸ ਕਰਨ ਤੋਂ ਬਚਣਾ ਪਵੇਗਾ, ਨਹੀਂ ਤਾਂ ਉਹ ਵਿਅਕਤੀ ਤੁਹਾਡਾ ਅਣਉਚਿਤ ਫਾਇਦਾ ਲੈ ਸਕਦਾ ਹੈ।

ਉਪਾਅ:ਕਿਸੇ ਗਰੀਬ ਕੰਨਿਆ ਦੀ ਪੜ੍ਹਾਈ ਵਿੱਚ ਸਹਿਯੋਗ ਦਿਓ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦੇ ਲਈ ਪਹਿਲੇ ਘਰ ਅਤੇ ਦਸਵੇਂ ਘਰ ਦਾ ਸੁਆਮੀ ਗ੍ਰਹਿ ਹੈ ਯਾਨੀ ਕਿ ਇਹ ਤੁਹਾਡੀ ਰਾਸ਼ੀ ਦਾ ਵੀ ਸੁਆਮੀ ਹੈ ਅਤੇ ਇਹ ਤੁਹਾਡੀ ਰਾਸ਼ੀ ਤੋਂ ਸੱਤਵੇਂ ਘਰ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਇਹ ਉਦੇ ਤੁਹਾਡੇ ਸ਼ਾਦੀਸ਼ੁਦਾ ਸਬੰਧਾਂ ਵਿੱਚ ਮਧੁਰਤਾ ਲਿਆ ਸਕਦਾ ਹੈ। ਜੀਵਨਸਾਥੀ ਦੇਵ ਦੇ ਨਾਲ ਨਿਕਟਦਾ ਵਧੇਗੀ। ਉਸ ਤੋਂ ਤੁਹਾਨੂੰ ਕੰਮ ਦੀਆਂ ਕਈ ਸਲਾਹਾਂ ਮਿਲ ਸਕਦੀਆਂ ਹਨ, ਪਰ ਬੁੱਧ ਦੇ ਨੀਚ ਰਾਸ਼ੀ ਵਿੱਚ ਹੋਣ ਦੇ ਕਾਰਣ ਕੁਝ ਤਣਾਅ ਵੀ ਵਧ ਸਕਦਾ ਹੈ। ਤੁਹਾਨੂੰ ਉਸ ਦੇ ਨਾਲ ਤਾਲਮੇਲ ਬਣਾ ਕੇ ਰੱਖਣਾ ਪਵੇਗਾ, ਤਾਂ ਜੋ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਬਾਹਰ ਰਹਿ ਸਕੋ। ਤੁਹਾਨੂੰ ਆਪਣੇ ਕਰੀਅਰ ਵਿੱਚ ਸਫਲਤਾ ਦੀ ਸੰਭਾਵਨਾ ਬਣੇਗੀ ਅਤੇ ਨੌਕਰੀ ਵਿੱਚ ਅਹੁਦੇ ਵਿੱਚ ਤਰੱਕੀ ਮਿਲਣ ਦੀ ਗੱਲ ਅੱਗੇ ਵਧ ਸਕਦੀ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਵਿੱਚ ਕਾਰੋਬਾਰੀ ਜਾਤਕਾਂ ਨੂੰ ਸਰਕਾਰੀ ਖੇਤਰ ਤੋਂ ਵਿਸ਼ੇਸ਼ ਲਾਭ ਪ੍ਰਾਪਤ ਹੋ ਸਕਦਾ ਹੈ। ਇਹ ਸਮਾਂ ਤੁਹਾਡੇ ਕਾਰੋਬਾਰ ਲਈ ਤਰੱਕੀ ਭਰਿਆ ਸਮਾਂ ਹੋਵੇਗਾ, ਪਰ ਤੁਹਾਨੂੰ ਅਜੇ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਬਚਣਾ ਚਾਹੀਦਾ ਹੈ। ਜਲਦੀ ਫੈਸਲੇ ਲੈ ਕੇ ਤੁਸੀਂ ਹਰ ਕੰਮ ਨੂੰ ਸੌਖੇ ਤਰੀਕੇ ਨਾਲ ਕਰ ਸਕੋਗੇ। ਆਪਣੀ ਸਿਹਤ ਦਾ ਧਿਆਨ ਰੱਖੋ। ਮੌਸਮ ਬਦਲਣ ਦੇ ਕਾਰਣ ਖਾਂਸੀ-ਜੁਕਾਮ ਆਦਿ ਹੋ ਸਕਦਾ ਹੈ। ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ। ਆਰਥਿਕ ਸੰਸਥਾ ਵਿੱਚ ਕੰਮ ਕਰ ਰਹੇ ਜਾਤਕਾਂ ਨੂੰ ਇਸ ਦੌਰਾਨ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ।

ਉਪਾਅ:ਤੁਹਾਨੂੰ ਬੁੱਧ ਗ੍ਰਹਿ ਦੇ ਬੀਜ ਮੰਤਰ ਦਾ ਨਿਯਮਿਤ ਤੌਰ ‘ਤੇ ਜਾਪ ਕਰਨਾ ਚਾਹੀਦਾ ਹੈ।

ਕੰਨਿਆ ਹਫਤਾਵਰੀ ਰਾਸ਼ੀਫਲ

ਤੁਲਾ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦੇ ਲਈ ਬਾਰ੍ਹਵੇਂ ਘਰ ਅਤੇ ਨੌਵੇਂ ਘਰ ਦਾ ਸੁਆਮੀ ਗ੍ਰਹਿ ਹੈ ਅਤੇ ਇਹ ਤੁਹਾਡੀ ਰਾਸ਼ੀ ਤੋਂ ਛੇਵੇਂ ਘਰ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਬੁੱਧ ਦਾ ਇਹ ਉਦੇ ਵਿਰੋਧੀਆਂ ਵੱਲੋਂ ਸਮੱਸਿਆ ਦਿਖਾ ਰਿਹਾ ਹੈ। ਤੁਹਾਡੇ ਵਿਰੋਧੀ ਤੁਹਾਨੂੰ ਪਰੇਸ਼ਾਨ ਕਰਨ ਤੋਂ ਪਿੱਛੇ ਨਹੀਂ ਹਟਣਗੇ। ਅਜਿਹੇ ਵਿੱਚ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਤੁਹਾਡੇ ਖਰਚਿਆਂ ਵਿੱਚ ਵੀ ਕਾਫੀ ਵਾਧਾ ਹੋ ਸਕਦਾ ਹੈ, ਜੋ ਤੁਹਾਡੀ ਆਰਥਿਕ ਸਥਿਤੀ ‘ਤੇ ਦਬਾਅ ਪਾ ਸਕਦਾ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਤੁਹਾਨੂੰ ਅਜਿਹੇ ਮਿੱਤਰਾਂ ਤੋਂ ਕੁਝ ਸਮੇਂ ਦੇ ਲਈ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਜਿਹੜੇ ਤੁਹਾਡੇ ਤੋਂ ਕੇਵਲ ਲਾਭ ਦੀ ਉਮੀਦ ਕਰਦੇ ਹਨ ਅਤੇ ਹਰ ਸਮੇਂ ਤੁਹਾਡਾ ਫਾਇਦਾ ਉਠਾਓਣ ਦੀ ਕੋਸ਼ਿਸ਼ ਕਰਦੇ ਹਨ। ਕਾਰਜਾਂ ਵਿੱਚ ਸੰਘਰਸ਼ ਤੋਂ ਬਾਅਦ ਸਫਲਤਾ ਮਿਲਣ ਦੀ ਸੰਭਾਵਨਾ ਬਣੇਗੀ। ਵਿਦੇਸ਼ ਯਾਤਰਾ ਦੇ ਲਈ ਕੋਸ਼ਿਸ਼ ਕਰ ਸਕਦੇ ਹੋ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਕੰਮ ਦੇ ਸਿਲਸਿਲੇ ਵਿੱਚ ਯਾਤਰਾ ਨਾਲ ਤੁਹਾਨੂੰ ਫਾਇਦਾ ਹੋਵੇਗਾ। ਜਿਹੜੇ ਲੋਕ ਵਕਾਲਤ ਦੇ ਕੰਮ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਖਾਸ ਲਾਭ ਮਿਲੇਗਾ। ਇਸ ਦੌਰਾਨ ਕਿਸੇ ਨੂੰ ਵੀ ਪੈਸਾ ਉਧਾਰ ਦੇਣ ਤੋਂ ਬਚੋ, ਨਹੀਂ ਤਾਂ ਉਹ ਪੈਸਾ ਡੁੱਬਣ ਦੀ ਸੰਭਾਵਨਾ ਬਣ ਸਕਦੀ ਹੈ।

ਉਪਾਅ:ਗਊ ਮਾਤਾ ਨੂੰ ਹਰਾ ਪਾਲਕ ਖਿਲਾਓ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦੇ ਲਈ ਗਿਆਰ੍ਹਵੇਂ ਘਰ ਅਤੇ ਅੱਠਵੇਂ ਘਰ ਦਾ ਸੁਆਮੀ ਗ੍ਰਹਿ ਹੈ ਅਤੇ ਤੁਹਾਡੀ ਰਾਸ਼ੀ ਤੋਂ ਪੰਚਮ ਘਰ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਬੁੱਧ ਦਾ ਇਹ ਉਦੇ ਤੁਹਾਡੇ ਪ੍ਰੇਮ ਜੀਵਨ ਨੂੰ ਸੰਵਾਰਣ ਦਾ ਕੰਮ ਕਰੇਗਾ। ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਜੋ ਅਘੋਸ਼ਿਤ ਸਮੱਸਿਆਵਾਂ ਚੱਲ ਰਹੀਆਂ ਸਨ, ਉਹ ਦੂਰ ਹੋ ਜਾਣਗੀਆਂ। ਆਪਸੀ ਸਬੰਧਾਂ ਵਿੱਚ ਮਧੁਰਤਾ ਵਧੇਗੀ ਅਤੇ ਤੁਸੀਂ ਇੱਕ-ਦੂਜੇ ਦੇ ਪਿਆਰ ਨੂੰ ਮਹਿਸੂਸ ਕਰੋਗੇ। ਸ਼ਾਦੀਸ਼ੁਦਾ ਜਾਤਕਾਂ ਨੂੰ ਸੰਤਾਨ ਦਾ ਸੁੱਖ ਮਿਲੇਗਾ। ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੀ ਜ਼ਰੂਰਤ ਪਵੇਗੀ। ਕਾਰੋਬਾਰੀ ਜਾਤਕਾਂ ਨੂੰ ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਕਾਰੋਬਾਰੀ ਨਿਵੇਸ਼ ਦੀ ਪ੍ਰਾਪਤੀ ਹੋ ਸਕਦੀ ਹੈ। ਤੁਸੀਂ ਆਪਣੀ ਹਾਜ਼ਰਜਵਾਬੀ ਨਾਲ ਹਰ ਜਗ੍ਹਾ ਸਫਲਤਾ ਪ੍ਰਾਪਤ ਕਰ ਸਕਦੇ ਹੋ। ਤੁਹਾਡੀ ਆਮਦਨ ਵਿੱਚ ਵੀ ਚੰਗਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਚਾਨਕ ਤੋਂ ਲਾਭ ਹੋਣ ਦੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਆਪਣੀ ਆਮਦਨ ਦਾ ਕੁਝ ਹਿੱਸਾ ਸ਼ੇਅਰ ਬਾਜ਼ਾਰ ਵਿੱਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਸ ਦੌਰਾਨ ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ ਅਤੇ ਕਿਸੇ ਵੀ ਪ੍ਰਕਾਰ ਦੇ ਜੂਏ ਅਤੇ ਸੱਟੇਬਾਜ਼ੀ ਤੋਂ ਦੂਰ ਰਹੋ, ਨਹੀਂ ਤਾਂ ਸਮੱਸਿਆ ਖੜੀ ਹੋ ਸਕਦੀ ਹੈ। ਆਪਣੇ ਬੱਚਿਆਂ ਦੀਆਂ ਗੱਲਾਂ ਦਾ ਬੁਰਾ ਨਾ ਮਨਾਓ ਅਤੇ ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹੋ।

ਉਪਾਅ:ਬੁੱਧਵਾਰ ਦੇ ਦਿਨ ਗਊ ਮਾਤਾ ਨੂੰ ਸਾਬਤ ਮੂੰਗੀ ਦਾ ਦਾਲ਼ ਖਿਲਾਓ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਧਨੂੰ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦੇ ਲਈ ਦਸਵੇਂ ਘਰ ਅਤੇ ਸੱਤਵੇਂ ਘਰ ਦਾ ਸੁਆਮੀ ਗ੍ਰਹਿ ਹੈ ਅਤੇ ਇਹ ਤੁਹਾਡੀ ਰਾਸ਼ੀ ਤੋਂ ਚੌਥੇ ਘਰ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਬੁੱਧ ਦਾ ਇਹ ਉਦੇ ਹੋਣ ਦੇ ਕਾਰਣ ਤੁਹਾਨੂੰ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋ ਸਕਦੀ ਹੈ। ਚੌਥੇ ਘਰ ਵਿੱਚ ਬੁੱਧ ਗ੍ਰਹਿ ਦੇ ਉਦੇ ਹੋਣ ਦੇ ਕਾਰਣ ਤੁਹਾਨੂੰ ਵਾਹਨ ਅਤੇ ਪ੍ਰਾਪਰਟੀ ਦਾ ਸੁੱਖ ਮਿਲ ਸਕਦਾ ਹੈ। ਕਿਸੇ ਪ੍ਰਕਾਰ ਦੀ ਚੱਲ ਜਾਂ ਅਚੱਲ ਪ੍ਰਾਪਰਟੀ ਖਰੀਦਣ ਦੀ ਸੰਭਾਵਨਾ ਬਣ ਸਕਦੀ ਹੈ। ਪਰ ਬੁੱਧ ਦੇ ਨੀਚ ਰਾਸ਼ੀਗਤ ਹੋਣ ਦੇ ਕਾਰਣ ਇਸ ਦੌਰਾਨ ਮਾਨਸਿਕ ਤਣਾਅ ਵਧ ਸਕਦਾ ਹੈ ਅਤੇ ਤੁਹਾਡੇ ਪਰਿਵਾਰ ਵਿੱਚ ਕੁਝ ਅਸ਼ਾਂਤੀ ਵਧਣ ਦੀ ਵੀ ਸੰਭਾਵਨਾ ਬਣੇਗੀ। ਇਸ ਲਈ ਸਾਵਧਾਨ ਰਹੋ। ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਪ੍ਰੇਮ ਵਧੇਗਾ। ਆਪਣੀ ਮਾਂ ਦੀ ਸਿਹਤ ਦਾ ਧਿਆਨ ਰੱਖੋ, ਕਿਉਂਕਿ ਇਸ ਦੌਰਾਨ ਉਹ ਬਿਮਾਰ ਹੋ ਸਕਦੀ ਹੈ। ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਸਾਵਧਾਨੀ ਵਰਤਣੀ ਪਵੇਗੀ, ਕਿਉਂਕਿ ਤੁਹਾਡੇ ਸਹਿਕਰਮੀ ਤੁਹਾਨੂੰ ਸਹਿਯੋਗ ਨਹੀਂ ਦੇਣਗੇ, ਜਿਸ ਨਾਲ ਤੁਹਾਡਾ ਮਨ ਪਰੇਸ਼ਾਨ ਹੋ ਸਕਦਾ ਹੈ। ਜੇਕਰ ਤੁਸੀਂ ਕੋਈ ਨੌਕਰੀ ਕਰਦੇ ਹੋ ਤਾਂ ਉਸ ਵਿੱਚ ਅਹੁਦੇ ਵਿੱਚ ਤਰੱਕੀ ਦਾ ਰਸਤਾ ਆਸਾਨ ਨਹੀਂ ਹੋਵੇਗਾ। ਨੌਕਰੀ ਬਦਲਣਾ ਚਾਹੁੰਦੇ ਹੋ ਤਾਂ ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਵਿੱਚ ਰੁਕ ਜਾਣਾ ਬਿਹਤਰ ਹੋਵੇਗਾ। ਤੁਹਾਨੂੰ ਜੱਦੀ ਜਾਇਦਾਦ ਦਾ ਲਾਭ ਵੀ ਮਿਲ ਸਕਦਾ ਹੈ। ਤੁਹਾਨੂੰ ਕੁਝ ਸੁੱਖ-ਸੁਵਿਧਾਵਾਂ ਦੀ ਪ੍ਰਾਪਤੀ ਵੀ ਹੋਵੇਗੀ। ਕਾਰੋਬਾਰੀ ਜਾਤਕਾਂ ਦੇ ਲਈ ਇਹ ਵਿਸ਼ੇਸ਼ ਸਫਲਤਾ ਦਾ ਸਮਾਂ ਹੋ ਸਕਦਾ ਹੈ। ਕਾਰਜ ਖੇਤਰ ਵਿੱਚ ਤੁਹਾਡਾ ਦਬਦਬਾ ਰਹੇਗਾ। ਕਾਰੋਬਾਰ ਦੇ ਲਈ ਕੁਝ ਨਵੇਂ ਲੋਕਾਂ ਨਾਲ ਸੰਪਰਕ ਵਧੇਗਾ।

ਉਪਾਅ:ਛੋਟੀਆਂ ਕੰਨਿਆ ਦੇਵੀਆਂ ਨੂੰ ਕੋਈ ਹਰੇ ਰੰਗ ਦੀਆਂ ਚੀਜ਼ਾਂ ਉਪਹਾਰ ਵਿੱਚ ਦਿਓ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦੇ ਲਈ ਨੌਵੇਂ ਘਰ ਅਤੇ ਛੇਵੇਂ ਘਰ ਦਾ ਸੁਆਮੀ ਗ੍ਰਹਿ ਹੈ ਅਤੇ ਇਹ ਤੁਹਾਡੀ ਰਾਸ਼ੀ ਤੋਂ ਤੀਜੇ ਘਰ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਬੁੱਧ ਦਾ ਇਹ ਉਦੇ ਤੀਜੇ ਘਰ ਵਿੱਚ ਹੋਣ ਨਾਲ ਤੁਹਾਡੀ ਸੰਵਾਦ ਕੁਸ਼ਲਤਾ ਵਿੱਚ ਸੁਧਾਰ ਆਵੇਗਾ। ਤੁਹਾਡੀਆਂ ਆਪਣੇ ਦੋਸਤਾਂ ਨਾਲ ਨਜ਼ਦੀਕੀਆਂ ਵਧਣਗੀਆਂ। ਉਹਨਾਂ ਤੋਂ ਤੁਹਾਨੂੰ ਅਨੇਕਾਂ ਪ੍ਰਕਾਰ ਦੇ ਲਾਭ ਮਿਲਣਗੇ। ਉਹ ਤੁਹਾਡੇ ਕਾਰੋਬਾਰ ਵਿੱਚ ਵੀ ਤੁਹਾਡੀ ਮਦਦ ਕਰਣਗੇ ਅਤੇ ਤੁਹਾਡੇ ਹੋਰ ਕੰਮਾਂ ਵਿੱਚ ਵੀ ਚੰਗੇ ਮਿੱਤਰ ਹੋਣ ਦਾ ਫਰਜ਼ ਨਿਭਾਓਣਗੇ। ਭੈਣਾਂ/ਭਰਾਵਾਂ ਨਾਲ ਸਬੰਧਾਂ ਵਿੱਚ ਵੀ ਸੁਧਾਰ ਹੋਵੇਗਾ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਛੋਟੀ ਦੂਰੀ ਦੀ ਯਾਤਰਾ ਸਫਲ ਬਣਾ ਸਕਦਾ ਹੈ। ਸ਼ਾਦੀਸ਼ੁਦਾ ਜਾਤਕਾਂ ਨੂੰ ਸੰਤਾਨ ਦੇ ਨਾਲ ਸਮਾਂ ਬਿਤਾਉਣ ਅਤੇ ਕਿਤੇ ਘੁੰਮਣ ਜਾਣ ਦਾ ਮੌਕਾ ਮਿਲ ਸਕਦਾ ਹੈ, ਜਿਸ ਨਾਲ ਉਹਨਾਂ ਦਾ ਮਨ ਬਹੁਤ ਹਲਕਾ ਹੋ ਜਾਵੇਗਾ ਅਤੇ ਉਹ ਅੰਦਰ ਤੋਂ ਖੁਸ਼ ਮਹਿਸੂਸ ਕਰਣਗੇ। ਤੁਹਾਡੇ ਸਾਹਸ ਵਿੱਚ ਵਾਧਾ ਹੋਵੇਗਾ ਅਤੇ ਆਲਸ ਦੂਰ ਹੋ ਜਾਵੇਗਾ। ਕਿਸੇ ਪ੍ਰਾਪਰਟੀ ਦੀ ਖਰੀਦ/ਵੇਚ ਨੂੰ ਲੈ ਕੇ ਕਿਸੇ ਨਾਲ ਝਗੜਾ ਕਰਨ ਤੋਂ ਬਚਣਾ ਚਾਹੀਦਾ ਹੈ। ਸਰਕਾਰੀ ਖੇਤਰ ਨਾਲ ਜੁੜੇ ਜਾਤਕਾਂ ਨੂੰ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਰਹੇਗੀ ਅਤੇ ਜਿਹੜੇ ਲੋਕ ਪੜ੍ਹਾਈ-ਲਿਖਾਈ ਦੇ ਖੇਤਰ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਮਾਣ-ਸਨਮਾਨ ਮਿਲ ਸਕਦਾ ਹੈ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦੇ ਲਈ ਅੱਠਵੇਂ ਘਰ ਅਤੇ ਪੰਜਵੇਂ ਘਰ ਦਾ ਸੁਆਮੀ ਗ੍ਰਹਿ ਹੈ ਅਤੇ ਤੁਹਾਡੀ ਰਾਸ਼ੀ ਤੋਂ ਦੂਜੇ ਘਰ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਬੁੱਧ ਦਾ ਇਹ ਉਦੇ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਕਰੇਗਾ। ਤੁਹਾਨੂੰ ਜੱਦੀ ਜਾਇਦਾਦ ਦੀ ਪ੍ਰਾਪਤੀ ਵੀ ਹੋ ਸਕਦੀ ਹੈ ਅਤੇ ਅਚਾਨਕ ਤੋਂ ਧਨ-ਲਾਭ ਵੀ ਹੋ ਸਕਦਾ ਹੈ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਇਸ ਦੌਰਾਨ ਤੁਹਾਡੇ ਪਰਿਵਾਰ ਵਿੱਚ ਕਿਸੇ ਪ੍ਰਕਾਰ ਦਾ ਕਲੇਸ਼ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਤੁਹਾਨੂੰ ਇਸ ਵਿੱਚ ਦਖਲਅੰਦਾਜ਼ੀ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਸੇ ਨਾਲ ਵੀ ਉਲਟਾ-ਸਿੱਧਾ ਬੋਲਣ ਨਾਲ ਵਾਦ-ਵਿਵਾਦ ਵਧ ਸਕਦਾ ਹੈ। ਇਸ ਲਈ ਸਾਵਧਾਨ ਰਹੋ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਤੁਹਾਨੂੰ ਆਪਣੇ ਪ੍ਰੇਮ ਸਬੰਧਾਂ ਵਿੱਚ ਗਹਿਰਾਈ ਦਾ ਅਨੁਭਵ ਹੋਵੇਗਾ। ਤੁਸੀਂ ਆਪਣੇ ਪ੍ਰੇਮੀ ਨੂੰ ਆਪਣੇ ਪਰਿਵਾਰ ਵਾਲਿਆਂ ਨਾਲ ਮਿਲਵਾਉਣ ਬਾਰੇ ਸੋਚ ਸਕਦੇ ਹੋ। ਪ੍ਰਤਿਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਜਾਤਕਾਂ ਨੂੰ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ ਅਤੇ ਵਧੀਆ ਸਰਕਾਰੀ ਨੌਕਰੀ ਵੀ ਮਿਲ ਸਕਦੀ ਹੈ। ਤੁਹਾਡਾ ਅਟਕਿਆ ਹੋਇਆ ਪੈਸਾ ਤੁਹਾਨੂੰ ਵਾਪਿਸ ਮਿਲ ਸਕਦਾ ਹੈ। ਤੁਹਾਨੂੰ ਸਰੀਰ ਵਿੱਚ ਦਰਦ, ਜੁਕਾਮ, ਖਾਂਸੀ ਆਦਿ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਡੀ ਬੋਲਬਾਣੀ ਵਿੱਚ ਹੁਣ ਮਿਠਾਸ ਵਧੇਗੀ ਅਤੇ ਜਿਹੜੀਆਂ ਸਮੱਸਿਆਵਾਂ ਪਹਿਲਾਂ ਚੱਲ ਰਹੀਆਂ ਸਨ, ਉਹਨਾਂ ਨੂੰ ਤੁਸੀਂ ਦੂਰ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਇਸ ਵਿੱਚ ਕਾਮਯਾਬ ਰਹੋਗੇ। ਮੀਡੀਆ, ਮਾਰਕੀਟਿੰਗ, ਕਮਿਊਨੀਕੇਸ਼ਨ, ਬੈਂਕਿੰਗ ਆਦਿ ਖੇਤਰਾਂ ਨਾਲ ਜੁੜੇ ਜਾਤਕਾਂ ਨੂੰ ਵਿਸ਼ੇਸ਼ ਰੂਪ ਤੋਂ ਸਫਲਤਾ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ। ਸਹੁਰੇ ਪੱਖ ਤੋਂ ਤੁਹਾਨੂੰ ਲਾਭ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਇਸ ਤੋਂ ਇਲਾਵਾ ਸੰਤਾਨ ਤੋਂ ਵੀ ਸੁੱਖ ਪ੍ਰਾਪਤ ਹੋ ਸਕਦਾ ਹੈ। ਕਿਸੇ ਵੀ ਪ੍ਰਕਾਰ ਦਾ ਨਿਵੇਸ਼ ਕਰਨ ਦੇ ਲਈ ਇਹ ਸਮਾਂ ਉਚਿਤ ਨਹੀਂ ਹੈ।

ਉਪਾਅ:ਬੁੱਧਵਾਰ ਦੇ ਦਿਨ ਬੁੱਧ ਗ੍ਰਹਿ ਦੇ ਬੀਜ ਮੰਤਰ ਦਾ ਜਾਪ ਕਰੋ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦੇ ਲਈ ਸੱਤਵੇਂ ਘਰ ਅਤੇ ਚੌਥੇ ਘਰ ਦਾ ਸੁਆਮੀ ਗ੍ਰਹਿ ਹੈ ਅਤੇ ਇਹ ਤੁਹਾਡੀ ਰਾਸ਼ੀ ਤੋਂ ਪਹਿਲੇ ਘਰ ਯਾਨੀ ਕਿ ਤੁਹਾਡੀ ਹੀ ਰਾਸ਼ੀ ਵਿੱਚ ਉਦੇ ਸਥਿਤੀ ਵਿੱਚ ਆਉਣ ਵਾਲਾ ਹੈ।

ਬੁੱਧ ਦਾ ਇਹ ਉਦੇ ਹੋਣ ਨਾਲ ਤੁਹਾਨੂੰ ਕਈ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਸਮਾਜਿਕ ਖੇਤਰ ਵਿੱਚ ਤੁਹਾਡੀ ਲੋਕਪ੍ਰਿਅਤਾ ਵਧੇਗੀ। ਤੁਹਾਡੇ ਸਮਾਜਿਕ ਦਾਇਰੇ ਵਿੱਚ ਵਾਧਾ ਹੋਵੇਗਾ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਵਿੱਚ ਤੁਹਾਡਾ ਆਤਮਵਿਸ਼ਵਾਸ ਵਧੇਗਾ ਅਤੇ ਤੁਸੀਂ ਹਰ ਕੰਮ ਨੂੰ ਸਹੀ ਫੈਸਲਾ ਲੈ ਕੇ, ਸਹੀ ਸਮੇਂ ‘ਤੇ ਅਤੇ ਸਹੀ ਤਰੀਕੇ ਨਾਲ ਕਰਨ ਵਿੱਚ ਕਾਮਯਾਬ ਰਹੋਗੇ। ਤੁਹਾਡੀ ਬੋਲਬਾਣੀ ਬੇਹੱਦ ਪ੍ਰਭਾਵਸ਼ਾਲੀ ਸਾਬਿਤ ਹੋਵੇਗੀ। ਤੁਹਾਡੇ ਕਾਰੋਬਾਰ ਵਿੱਚ ਚੰਗੀ ਤਰੱਕੀ ਦੀ ਸੰਭਾਵਨਾ ਬਣੇਗੀ। ਤੁਸੀਂ ਕਾਰੋਬਾਰ ਵਿੱਚ ਕੁਝ ਅਜਿਹੇ ਫੈਸਲੇ ਲਵੋਗੇ, ਜੋ ਸਭ ਨੂੰ ਹੈਰਾਨ ਕਰ ਦੇਣਗੇ। ਜੇਕਰ ਤੁਸੀਂ ਕੋਈ ਨੌਕਰੀ ਕਰਦੇ ਹੋ ਤਾਂ ਉਸ ਵਿੱਚ ਵੀ ਤੁਹਾਡੇ ਲਈ ਚੰਗੀ ਸਥਿਤੀ ਬਣੇਗੀ। ਸ਼ਾਦੀਸ਼ੁਦਾ ਜਾਤਕਾਂ ਦੇ ਜੀਵਨ ਵਿੱਚ ਅਨੁਕੂਲ ਸਮਾਂ ਰਹੇਗਾ ਅਤੇ ਜੀਵਨਸਾਥੀ ਦਾ ਸਹਿਯੋਗ ਪ੍ਰਾਪਤ ਹੋਵੇਗਾ। ਕੁਆਰੇ ਜਾਤਕਾਂ ਦੇ ਲਈ ਵਿਆਹ ਦਾ ਪ੍ਰਸਤਾਵ ਆ ਸਕਦਾ ਹੈ। ਪਰਿਵਾਰ ਦੇ ਮੈਂਬਰਾਂ ਦੇ ਸਹਿਯੋਗ ਨਾਲ ਤੁਹਾਡੇ ਰੁਕੇ ਹੋਏ ਕੰਮ ਵੀ ਬਣਨਗੇ ਅਤੇ ਉਹ ਤੁਹਾਡੇ ਕੰਮ ਵਿੱਚ ਤੁਹਾਡੀ ਮਦਦ ਵੀ ਕਰਣਗੇ। ਮਾਤਾ ਜੀ ਦਾ ਸਹਿਯੋਗ ਪ੍ਰਾਪਤ ਹੋਵੇਗਾ। ਕਿਸੇ ਪ੍ਰਾਪਰਟੀ ਦੀ ਖਰੀਦ ਵੇਚ/ਬਾਰੇ ਸੋਚ-ਵਿਚਾਰ ਕਰੋਗੇ। ਕਿਸੇ ਲੰਬੀ ਸਾਂਝੇਦਾਰੀ ਵੱਲ ਵੀ ਵੱਧ ਸਕਦੇ ਹੋ।

ਉਪਾਅ:अपने ਆਪਣੇ ਮੱਥੇ ‘ਤੇ ਹਰ ਰੋਜ਼ ਕੇਸਰ ਦਾ ਟਿੱਕਾ ਲਗਾਓ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ:ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer