ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ 11 ਦਸੰਬਰ 2024 ਦੀ ਸ਼ਾਮ 07:44 ਵਜੇ ਹੋਣ ਜਾ ਰਿਹਾ ਹੈ। ਬੁੱਧ ਦੀ ਉਦੇ ਸਥਿਤੀ ਸਾਰੀਆਂ 12 ਰਾਸ਼ੀਆਂ ਨੂੰ ਅਨੁਕੂਲ ਜਾਂ ਪ੍ਰਤੀਕੂਲ ਤੌਰ ‘ਤੇ ਪ੍ਰਭਾਵਿਤ ਕਰੇਗੀ। ਐਸਟ੍ਰੋਸੇਜ ਦੇ ਇਸ ਖਾਸ ਲੇਖ ਦੇ ਮਾਧਿਅਮ ਰਾਹੀਂ ਤੁਹਾਨੂੰ ਬੁੱਧ ਦੀ ਇਸ ਸਥਿਤੀ ਦੇ ਨਾਲ ਜਾਤਕਾਂ ਦੇ ਜੀਵਨ ਵਿੱਚ ਆਉਣ ਵਾਲੇ ਪਰਿਵਰਤਨਾਂ ਬਾਰੇ ਜਾਣਕਾਰੀ ਮਿਲੇਗੀ। ਇਸ ਦੇ ਨਾਲ ਹੀ, ਇਸ ਦੀ ਉਦੇ ਸਥਿਤੀ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਲਈ ਅਚੂਕ ਅਤੇ ਆਸਾਨ ਉਪਾਅ ਵੀ ਦਿੱਤੇ ਜਾਣਗੇ। ਤਾਂ ਹੁਣ ਅਸੀਂ ਅੱਗੇ ਵਧਦੇ ਹਾਂ ਅਤੇ ਬੁੱਧ ਦੇ ਉਦੇ ਦੇ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਇਹ ਵੀ ਪੜ੍ਹੋ: राशिफल 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਿ ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦਾ ਉਦੇ ਹੋਣਾ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।
ਜੋਤਿਸ਼ ਵਿੱਚ, ਜਦੋਂ ਕੋਈ ਗ੍ਰਹਿ ਸੂਰਜ ਦੇ ਨੇੜੇ ਚਲਾ ਜਾਂਦਾ ਹੈ, ਤਾਂ ਉਹ ਅਸਤ ਹੋ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਸ਼ਕਤੀਆਂ ਖੋ ਦਿੰਦਾ ਹੈ। ਬਿਲਕੁਲ ਇਸੇ ਤਰ੍ਹਾਂ, ਜਦੋਂ ਗ੍ਰਹਿ ਦੁਬਾਰਾ ਸੂਰਜ ਤੋਂ ਇੱਕ ਨਿਰਧਾਰਤ ਦੂਰੀ ’ਤੇ ਆ ਜਾਂਦਾ ਹੈ, ਤਾਂ ਉਹ ਅਸਤ ਸਥਿਤੀ ਤੋਂ ਬਾਹਰ ਆ ਕੇ ਉਦੇ ਹੋ ਜਾਂਦਾ ਹੈ ਅਤੇ ਦੁਬਾਰਾ ਆਪਣੀਆਂ ਸ਼ਕਤੀਆਂ ਪ੍ਰਾਪਤ ਕਰ ਲੈਂਦਾ ਹੈ। ਹੁਣ ਬੁੱਧ ਮਹਾਰਾਜ ਮੰਗਲ ਗ੍ਰਹਿ ਦੀ ਜਲ ਤੱਤ ਦੀ ਰਾਸ਼ੀ ਬ੍ਰਿਸ਼ਚਕ ਵਿੱਚ ਉਦੇ ਹੋ ਰਹੇ ਹਨ। ਆਓ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਜੋਤਿਸ਼ ਵਿੱਚ ਬੁੱਧ ਦਾ ਕੀ ਮਹੱਤਵ ਹੈ।
ਕੁੰਡਲੀ ਵਿੱਚ ਬੁੱਧ ਗ੍ਰਹਿ ਦੀ ਮਜ਼ਬੂਤ ਸਥਿਤੀ ਜਾਤਕ ਨੂੰ ਜੀਵਨ ਵਿੱਚ ਹਰ ਕਿਸਮ ਦੇ ਸੁੱਖ, ਉੱਤਮ ਸਿਹਤ ਅਤੇ ਤੇਜ਼ ਬੁੱਧੀ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ, ਬੁੱਧ ਦੇਵ ਦੀ ਸ਼ੁਭ ਸਥਿਤੀ ਵਿਅਕਤੀ ਨੂੰ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ, ਅਤੇ ਇਹ ਗਿਆਨ ਵਿਅਕਤੀ ਨੂੰ ਵਪਾਰ ਨਾਲ ਸਬੰਧਤ ਮਹੱਤਵਪੂਰਣ ਫੈਸਲੇ ਲੈਣ ਵਿੱਚ ਮੱਦਦ ਕਰਦਾ ਹੈ। ਬੁੱਧ ਦੇਵ ਦੇ ਅਸ਼ੀਰਵਾਦ ਨਾਲ ਜਾਤਕ ਵਪਾਰ ਅਤੇ ਟ੍ਰੇਡ ਦੇ ਖੇਤਰ ਵਿੱਚ ਆਪਣੀ ਚਮਕ ਵਿਖਾਉਂਦਾ ਹੈ। ਇਸ ਤੋਂ ਇਲਾਵਾ, ਇਹ ਲੋਕ ਗੂੜ੍ਹ ਵਿਗਿਆਨ ਜਿਵੇਂ ਕਿ ਜੋਤਿਸ਼ ਆਦਿ ਖੇਤਰਾਂ ਵਿੱਚ ਮਹਾਰਤ ਹਾਸਲ ਕਰਦੇ ਹਨ।
ਹੁਣ ਅਸੀਂ ਅੱਗੇ ਵਧਦੇ ਹਾਂ ਅਤੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਕਿ ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਰਾਸ਼ੀ ਚੱਕਰ ਦੀਆਂ ਸਾਰੀਆਂ 12 ਰਾਸ਼ੀਆਂ ਲਈ ਕਿਸ ਤਰ੍ਹਾਂ ਦੇ ਨਤੀਜੇ ਪ੍ਰਦਾਨ ਕਰੇਗਾ ਅਤੇ ਇਸ ਦੌਰਾਨ ਕਿਹੜੇ ਉਪਾਅ ਅਪਣਾ ਕੇ ਤੁਸੀਂ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੇ ਹੋ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury Rise In Scorpio
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
हिंदी में पढ़ने के लिए यहां क्लिक करें: बुध का कर्क राशि में उदय
ਮੇਖ਼ ਰਾਸ਼ੀ ਦੇ ਜਾਤਕਾਂ ਲਈ ਬੁੱਧ ਤੁਹਾਡੇ ਤੀਜੇ ਅਤੇ ਛੇਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਅੱਠਵੇਂ ਘਰ ਵਿੱਚ ਉਦਿਤ ਹੋਣਗੇ।
ਬੁੱਧ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਹੋਣ ਨਾਲ ਤੁਹਾਨੂੰ ਪਰਿਵਾਰ ਵਿੱਚ ਸਮੱਸਿਆਵਾਂ ਅਤੇ ਬਹਿਸ ਜਾਂ ਵਿਵਾਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ, ਤੁਹਾਡੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ।
ਕਰੀਅਰ ਦੀ ਗੱਲ ਕਰੀਏ ਤਾਂ, ਕਾਰਜ ਸਥਾਨ ਵਿੱਚ ਤੁਹਾਨੂੰ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦੇ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਰਕੇ ਤੁਹਾਡੇ ਪ੍ਰਦਰਸ਼ਨ ਵਿੱਚ ਕਮੀ ਆ ਸਕਦੀ ਹੈ।
ਜਿਹੜੇ ਜਾਤਕ ਵਪਾਰ ਕਰ ਰਹੇ ਹਨ, ਉਨ੍ਹਾਂ ਨੂੰ ਇਸ ਦੌਰਾਨ ਕਾਰੋਬਾਰ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਦੇ ਨਤੀਜੇ ਵੱਜੋਂ ਉਨ੍ਹਾਂ ਦੇ ਲਾਭ ਵਿੱਚ ਕਮੀ ਆ ਸਕਦੀ ਹੈ।
ਆਰਥਿਕ ਜੀਵਨ ਵਿੱਚ, ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਹੋਣ ਦੀ ਸਥਿਤੀ ਤੁਹਾਡੇ ਖਰਚੇ ਵਧਾਉਣ ਦਾ ਕਾਰਨ ਬਣ ਸਕਦੀ ਹੈ, ਜਿਨ੍ਹਾਂ ਨੂੰ ਪੂਰਾ ਕਰਨ ਵਿੱਚ ਤੁਹਾਨੂੰ ਮੁਸ਼ਕਲ ਮਹਿਸੂਸ ਹੋ ਸਕਦੀ ਹੈ।
ਨਿੱਜੀ ਜੀਵਨ ਨੂੰ ਦੇਖੀਏ ਤਾਂ, ਮੇਖ਼ ਰਾਸ਼ੀ ਵਾਲੇ ਆਪਣੇ ਸਾਥੀ ਦੇ ਨਾਲ ਗੱਲ ਕਰਦੇ ਸਮੇਂ ਆਪਾ ਖੋ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਥੋੜ੍ਹਾ ਸਾਵਧਾਨ ਰਹਿਣਾ ਚਾਹੀਦਾ ਹੈ।
ਸਿਹਤ ਦੇ ਸੰਦਰਭ ਵਿੱਚ ਦੇਖੀਏ ਤਾਂ, ਤੁਹਾਨੂੰ ਅੱਖਾਂ ਵਿੱਚ ਜਲਣ ਅਤੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਰਕੇ, ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ।
ਉਪਾਅ: ਹਰ ਰੋਜ਼ “ॐ ਦੁਰਗਾਯ ਨਮਹ:” ਦਾ 41 ਵਾਰ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਮਹਾਰਾਜ ਦੂਜੇ ਅਤੇ ਪੰਜਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਸੱਤਵੇਂ ਘਰ ਵਿੱਚ ਉਦੇ ਹੋ ਰਹੇ ਹਨ।
ਜਦੋਂ ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਹੋਵੇਗਾ, ਤਾਂ ਤੁਹਾਨੂੰ ਦੋਸਤਾਂ ਅਤੇ ਸਾਥੀ ਦੇ ਨਾਲ ਰਿਸ਼ਤਿਆਂ ਅਤੇ ਧਨ ਨਾਲ ਸਬੰਧਤ ਮਾਮਲਿਆਂ ਨੂੰ ਬਹੁਤ ਧਿਆਨ ਨਾਲ ਸੰਭਾਲਣਾ ਪਵੇਗਾ।
ਕਰੀਅਰ ਦੀ ਗੱਲ ਕਰੀਏ ਤਾਂ, ਇਸ ਰਾਸ਼ੀ ਦੇ ਲੋਕਾਂ ਨੂੰ ਕੰਮ ਦੇ ਸਬੰਧ ਵਿੱਚ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਅਤੇ ਇਨ੍ਹਾਂ ਯਾਤਰਾਵਾਂ ਰਾਹੀਂ ਇਨ੍ਹਾਂ ਨੂੰ ਅੱਛਾ-ਖਾਸਾ ਲਾਭ ਮਿਲੇਗਾ।
ਇਸ ਰਾਸ਼ੀ ਦੇ ਵਪਾਰ ਕਰਨ ਵਾਲੇ ਜਾਤਕਾਂ ਨੂੰ ਬੁੱਧ ਦੇ ਉਦੇ ਹੋਣ ਦੇ ਦੌਰਾਨ ਵਪਾਰ ਵਿੱਚ ਨਵੇਂ ਸੌਦੇ ਮਿਲ ਸਕਦੇ ਹਨ ਅਤੇ ਇਸ ਨਾਲ, ਇਨ੍ਹਾਂ ਨੂੰ ਸਫਲਤਾ ਦੇ ਨਾਲ-ਨਾਲ ਕਾਫ਼ੀ ਲਾਭ ਵੀ ਪ੍ਰਾਪਤ ਹੋਵੇਗਾ।
ਆਰਥਿਕ ਪੱਖ ਦੀ ਗੱਲ ਕਰੀਏ ਤਾਂ, ਇਸ ਅਵਧੀ ਵਿੱਚ ਤੁਸੀਂ ਪੈਸਾ ਕਮਾਉਣ ਦੇ ਨਾਲ-ਨਾਲ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਨਿੱਜੀ ਜੀਵਨ ਵਿੱਚ, ਇਹ ਜਾਤਕ ਆਪਣੇ ਸਾਥੀ ਦੇ ਨਾਲ ਪਿਆਰ ਭਰੀਆਂ ਗੱਲਾਂ ਕਰਦੇ ਹੋਏ ਨਜ਼ਰ ਆ ਸਕਦੇ ਹਨ, ਅਤੇ ਇਸ ਦੇ ਨਤੀਜੇ ਵੱਜੋਂ, ਇਨ੍ਹਾਂ ਦੇ ਰਿਸ਼ਤੇ ਵਿੱਚ ਖੁਸ਼ੀਆਂ ਵਧਣਗੀਆਂ।
ਸਿਹਤ ਦੀ ਗੱਲ ਕਰੀਏ ਤਾਂ, ਬ੍ਰਿਸ਼ਭ ਰਾਸ਼ੀ ਵਾਲਿਆਂ ਦਾ ਵਿਅਕਤਿੱਤਵ ਸਾਹਸ ਅਤੇ ਦ੍ਰਿੜਤਾ ਨਾਲ ਭਰਿਆ ਰਹੇਗਾ। ਇਸ ਕਾਰਨ, ਇਹ ਬਿਲਕੁਲ ਫਿੱਟ ਨਜ਼ਰ ਆਓਣਗੇ ਅਤੇ ਇਨ੍ਹਾਂ ਦਾ ਰਵੱਈਆ ਸਕਾਰਾਤਮਕ ਰਹੇਗਾ।
ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਵਾਲੇ ਲੋਕਾਂ ਲਈ, ਬੁੱਧ ਦੇਵ ਤੁਹਾਡੇ ਲਗਨ/ਪਹਿਲੇ ਘਰ ਅਤੇ ਚੌਥੇ ਘਰ ਦੇ ਸੁਆਮੀ ਹਨ ਅਤੇ ਇਹ ਤੁਹਾਡੇ ਛੇਵੇਂ ਘਰ ਵਿੱਚ ਉਦੇ ਹੋ ਰਹੇ ਹਨ।
ਇਸ ਦੇ ਨਤੀਜੇ ਵੱਜੋਂ ਇਸ ਅਵਧੀ ਵਿੱਚ ਤੁਹਾਡੀਆਂ ਚਿੰਤਾਵਾਂ ਵੱਧ ਸਕਦੀਆਂ ਹਨ ਅਤੇ ਸੁੱਖ-ਸਹੂਲਤਾਂ ਵਿੱਚ ਕਮੀ ਹੋ ਸਕਦੀ ਹੈ। ਜੇਕਰ ਸਕਾਰਾਤਮਕ ਪੱਖ ਦੀ ਗੱਲ ਕੀਤੀ ਜਾਵੇ, ਤਾਂ ਤੁਹਾਨੂੰ ਜੱਦੀ ਜਾਇਦਾਦ ਜਾਂ ਲੋਨ ਦੇ ਜਰੀਏ ਲਾਭ ਮਿਲ ਸਕਦਾ ਹੈ।
ਕਰੀਅਰ ਦੇ ਸੰਦਰਭ ਵਿੱਚ, ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਆਪਣੇ ਕੰਮ ਬਹੁਤ ਧਿਆਨ ਨਾਲ ਕਰੋਗੇ ਅਤੇ ਇਸ ਕਾਰਨ ਤੁਹਾਨੂੰ ਸਫਲਤਾ ਮਿਲੇਗੀ।
ਜਿਹੜੇ ਜਾਤਕ ਵਪਾਰ ਕਰਦੇ ਹਨ, ਉਨ੍ਹਾਂ ਨੂੰ ਇਸ ਸਮੇਂ ਮਿਲਣ ਵਾਲਾ ਲਾਭ ਔਸਤ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਕੋਲ ਯੋਜਨਾਵਾਂ ਦੀ ਘਾਟ ਹੋ ਸਕਦੀ ਹੈ।
ਆਰਥਿਕ ਜੀਵਨ ਵਿੱਚ ਤੁਹਾਨੂੰ ਪੈਸੇ ਦੀ ਕਮੀ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ ਅਤੇ ਜੇਕਰ ਤੁਸੀਂ ਪੈਸਾ ਕਮਾ ਵੀ ਲਓਗੇ, ਤਾਂ ਵੀ ਤੁਹਾਡੇ ਸਾਹਮਣੇ ਕਾਫੀ ਖ਼ਰਚੇ ਬਣੇ ਰਹਿ ਸਕਦੇ ਹਨ।
ਰਿਸ਼ਤਿਆਂ ਦੀ ਗੱਲ ਕੀਤੀ ਜਾਵੇ ਤਾਂ, ਇਸ ਰਾਸ਼ੀ ਦੇ ਲੋਕਾਂ ਦੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ ਅਤੇ ਇਹ ਅਸੰਤੁਸ਼ਟ ਵੀ ਨਜ਼ਰ ਆ ਸਕਦੇ ਹਨ। ਇਸ ਦੇ ਨਤੀਜੇ ਵੱਜੋਂ, ਇਹ ਰਿਸ਼ਤੇ ਵਿੱਚ ਮਧੁਰਤਾ ਬਣਾ ਕੇ ਰੱਖਣ ਵਿੱਚ ਅਸਫਲ ਹੋ ਸਕਦੇ ਹਨ।
ਸਿਹਤ ਦੇ ਮਾਮਲੇ ਵਿੱਚ, ਬੁੱਧ ਦੇ ਉਦੇ ਦੇ ਦੌਰਾਨ ਤੁਹਾਨੂੰ ਆਪਣੀ ਮਾਤਾ ਜੀ ਦੀ ਸਿਹਤ 'ਤੇ ਕਾਫੀ ਪੈਸਾ ਖਰਚਣਾ ਪੈ ਸਕਦਾ ਹੈ, ਕਿਉਂਕਿ ਉਨ੍ਹਾਂ ਨੂੰ ਪਿੱਠ ਦਰਦ ਦੀ ਪਰੇਸ਼ਾਨੀ ਹੋ ਸਕਦੀ ਹੈ।
ਉਪਾਅ: ਬੁੱਧਵਾਰ ਦੇ ਦਿਨ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ।
ਕਰਕ ਰਾਸ਼ੀ ਵਾਲੇ ਜਾਤਕਾਂ ਦੇ ਲਈ, ਬੁੱਧ ਗ੍ਰਹਿ ਤੁਹਾਡੇ ਤੀਜੇ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਪੰਜਵੇਂ ਘਰ ਵਿੱਚ ਉਦੇ ਹੋਣ ਜਾ ਰਹੇ ਹਨ।
ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਉਦੇ ਬੱਚਿਆਂ ਦੀ ਭਲਾਈ ਅਤੇ ਆਧਿਆਤਮਿਕ ਕੰਮਾਂ ਵਿੱਚ ਤੁਹਾਡੀ ਦਿਲਚਸਪੀ ਨੂੰ ਵਧਾਉਣ ਦਾ ਕੰਮ ਕਰੇਗਾ। ਇਸ ਦੇ ਨਾਲ ਹੀ, ਤੁਸੀਂ ਛੋਟੀ ਦੂਰੀ ਦੀਆਂ ਯਾਤਰਾਵਾਂ 'ਤੇ ਵੀ ਜਾ ਸਕਦੇ ਹੋ।
ਕਰੀਅਰ ਦੀ ਗੱਲ ਕੀਤੀ ਜਾਵੇ ਤਾਂ, ਕੰਮਕਾਜ ਦੇ ਮਾਹੌਲ ਵਿੱਚ ਤੁਹਾਡੇ ਉੱਤੇ ਨੌਕਰੀ ਦਾ ਦਬਾਅ ਵੱਧ ਸਕਦਾ ਹੈ, ਅਤੇ ਇਸ ਕਾਰਨ ਤੁਸੀਂ ਕੰਮ ਵਿੱਚ ਬਿਜ਼ੀ ਰਹਿ ਸਕਦੇ ਹੋ। ਹਾਲਾਂਕਿ, ਇਸ ਬੋਝ ਨੂੰ ਘਟਾਉਣ ਲਈ ਤੁਹਾਨੂੰ ਯੋਜਨਾ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ।
ਵਪਾਰ ਦੇ ਸੰਦਰਭ ਵਿੱਚ, ਜਿਨ੍ਹਾਂ ਜਾਤਕਾਂ ਦਾ ਸਬੰਧ ਸਟਾਕ ਜਾਂ ਧਾਰਮਿਕ ਕਿਤਾਬਾਂ ਦੀ ਵਿਕਰੀ ਨਾਲ ਹੈ, ਉਹ ਵਪਾਰ ਵਿੱਚ ਆਪਣੀ ਚਮਕ ਵਿਖਾਉਣਗੇ।
ਇਨ੍ਹਾਂ ਲੋਕਾਂ ਨੂੰ ਆਪਣੇ ਜੀਵਨ ਵਿੱਚ ਖਰਚੇ ਦੇ ਲਗਾਤਾਰ ਵੱਧਣ ਕਰਕੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਹਾਲਤ ਵਿੱਚ, ਤੁਹਾਨੂੰ ਯੋਜਨਾ ਬਣਾ ਕੇ ਚੱਲਣਾ ਪਵੇਗਾ।
ਪ੍ਰੇਮ ਜੀਵਨ ਦੀ ਗੱਲ ਕੀਤੀ ਜਾਵੇ ਤਾਂ, ਕਰਕ ਰਾਸ਼ੀ ਵਾਲਿਆਂ ਨੂੰ ਰਿਸ਼ਤੇ ਵਿੱਚ ਆਪਣੇ ਸਾਥੀ ਦੇ ਨਾਲ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦੇ ਕਾਰਨ ਆਪਸੀ ਤਾਲਮੇਲ ਦੀ ਕਮੀ ਹੋ ਸਕਦੀ ਹੈ।
ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਕਮਜ਼ੋਰ ਰੋਗ-ਪ੍ਰਤੀਰੋਧਕ ਸ਼ਕਤੀ ਦੇ ਕਾਰਨ ਸਰਦੀ ਨਾਲ ਸਬੰਧਤ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ, ਇਸ ਲਈ ਤੁਹਾਨੂੰ ਆਪਣਾ ਧਿਆਨ ਰੱਖਣਾ ਪਵੇਗਾ।
ਉਪਾਅ: ਸੋਮਵਾਰ ਦੇ ਦਿਨ ਚੰਦਰ ਗ੍ਰਹਿ ਦੇ ਲਈ ਹਵਨ ਕਰਵਾਓ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ ਵਿੱਚ ਜੰਮੇ ਲੋਕਾਂ ਦੇ ਲਈ, ਬੁੱਧ ਗ੍ਰਹਿ ਤੁਹਾਡੇ ਦੂਜੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਚੌਥੇ ਘਰ ਵਿੱਚ ਉਦੇ ਹੋ ਰਹੇ ਹਨ।
ਇਸ ਸਮੇਂ ਦੇ ਦੌਰਾਨ ਤੁਸੀਂ ਵਧੀਆ ਰਕਮ ਕਮਾਉਣ ਵਿੱਚ ਸਫਲ ਹੋਵੋਗੇ। ਇਸ ਨਾਲ ਨਾਲ, ਤੁਹਾਡੇ ਲਈ ਲੰਮੀ ਦੂਰੀ ਦੀਆਂ ਯਾਤਰਾਵਾਂ 'ਤੇ ਜਾਣ ਦੇ ਯੋਗ ਬਣ ਸਕਦੇ ਹਨ, ਜਿਸ ਨਾਲ ਤੁਹਾਨੂੰ ਲਾਭ ਮਿਲਣ ਦੀ ਸੰਭਾਵਨਾ ਹੈ।
ਕਰੀਅਰ ਦੇ ਖੇਤਰ ਵਿੱਚ ਇਹ ਲੋਕ ਆਪਣੀ ਬੁੱਧੀਮਾਨੀ ਅਤੇ ਯੋਜਨਾ ਬਣਾ ਕੇ ਚੱਲਣ ਦੇ ਕਾਰਨ ਕੰਮ ਵਿੱਚ ਸਫਲਤਾ ਹਾਸਲ ਕਰ ਸਕਣਗੇ। ਇਸ ਤਰ੍ਹਾਂ, ਇਹ ਸਮਾਂ ਇਨ੍ਹਾਂ ਦੇ ਲਈ ਅਨੁਕੂਲ ਰਹੇਗਾ।
ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਹੋਣ ਦੀ ਸਥਿਤੀ ਵਿੱਚ ਵਪਾਰ ਕਰਨ ਵਾਲੇ ਜਾਤਕਾਂ ਨੂੰ ਆਪਣੀਆਂ ਸਮਰੱਥਾਵਾਂ, ਯੋਜਨਾਵਾਂ ਅਤੇ ਚੰਗੀਆਂ ਨੀਤੀਆਂ ਦੇ ਦਮ ਉੱਤੇ ਲਾਭ ਮਿਲਣ ਦੀ ਸੰਭਾਵਨਾ ਹੈ।
ਆਰਥਿਕ ਜੀਵਨ ਵਿੱਚ, ਸਿੰਘ ਰਾਸ਼ੀ ਦੇ ਜਾਤਕ ਪੈਸਾ ਕਮਾਉਣ ਦੇ ਨਾਲ-ਨਾਲ ਪੈਸੇ ਦੀ ਬੱਚਤ ਕਰਨ ਵਿੱਚ ਵੀ ਸਫਲ ਰਹਿਣਗੇ। ਇਸ ਤਰ੍ਹਾਂ, ਇਨ੍ਹਾਂ ਦੇ ਅੰਦਰ ਲਾਭ ਕਮਾਉਣ ਦੀ ਮਜ਼ਬੂਤ ਇੱਛਾ ਵੇਖਣ ਨੂੰ ਮਿਲੇਗੀ।
ਨਿੱਜੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ, ਇਹਨਾਂ ਜਾਤਕਾਂ ਦਾ ਰਿਸ਼ਤਾ ਜੀਵਨ ਸਾਥੀ ਦੇ ਨਾਲ ਮਜ਼ਬੂਤ ਹੋਵੇਗਾ ਅਤੇ ਹੁਣ ਇਹ ਇੱਕ ਸੁਰੱਖਿਅਤ ਪੱਧਰ 'ਤੇ ਪਹੁੰਚ ਜਾਵੇਗਾ, ਜਿੱਥੇ ਇਹ ਦੋਵੇਂ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ। ਇਸ ਤਰ੍ਹਾਂ, ਇਨ੍ਹਾਂ ਦਾ ਰਿਸ਼ਤਾ ਖੁਸ਼ੀਆਂ ਨਾਲ ਭਰਿਆ ਰਹੇਗਾ।
ਸਿਹਤ ਦੇ ਪੱਖ ਤੋਂ, ਤੁਹਾਡੀ ਸਿਹਤ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਦੋਵੇਂ ਚੰਗੀਆਂ ਰਹਿਣਗੀਆਂ, ਜਿਸ ਦਾ ਆਨੰਦ ਲੈਂਦੇ ਹੋਏ ਤੁਸੀਂ ਨਜ਼ਰ ਆਓਗੇ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਵਾਲਿਆਂ ਲਈ, ਬੁੱਧ ਦੇਵ ਤੁਹਾਡੇ ਪਹਿਲੇ ਅਤੇ ਦਸਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਤੀਜੇ ਘਰ ਵਿੱਚ ਉਦੇ ਹੋ ਰਹੇ ਹਨ।
ਨਤੀਜੇ ਵੱਜੋਂ ਇਨ੍ਹਾਂ ਜਾਤਕਾਂ ਦਾ ਸਾਰਾ ਧਿਆਨ ਲੰਮੀ ਦੂਰੀ ਦੀਆਂ ਯਾਤਰਾਵਾਂ ਅਤੇ ਨਿੱਜੀ ਵਿਕਾਸ ਵਲ ਕੇਂਦ੍ਰਿਤ ਹੋਵੇਗਾ।
ਕਰੀਅਰ ਦੇ ਲਿਹਾਜ਼ ਤੋਂ, ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਇਹ ਉਦੇ ਤੁਹਾਡੇ ਲਈ ਵਿਦੇਸ਼ ਯਾਤਰਾ ਦੇ ਮੌਕੇ ਲਿਆ ਸਕਦਾ ਹੈ ਅਤੇ ਇਹ ਤੁਹਾਡੇ ਲਈ ਲਾਭਕਾਰੀ ਸਿੱਧ ਹੋਣਗੇ। ਹਾਲਾਂਕਿ, ਇਹ ਜਾਤਕ ਕੰਮ ਨੂੰ ਲੈ ਕੇ ਬਹੁਤ ਸੁਚੇਤ ਰਹਿਣਗੇ।
ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਇਸ ਅਵਧੀ ਵਿੱਚ ਕਾਫ਼ੀ ਲਾਭ ਪ੍ਰਾਪਤ ਹੋਵੇਗਾ। ਨਾਲ ਹੀ, ਇਹ ਵਪਾਰ ਦੇ ਸਿਲਸਿਲੇ ਵਿੱਚ ਯਾਤਰਾ 'ਤੇ ਵੀ ਜਾ ਸਕਦੇ ਹਨ।
ਆਰਥਿਕ ਪੱਖ ਦੀ ਗੱਲ ਕੀਤੀ ਜਾਵੇ ਤਾਂ, ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਤੁਹਾਨੂੰ ਲੰਮੀ ਦੂਰੀ ਦੀਆਂ ਯਾਤਰਾਵਾਂ ਰਾਹੀਂ ਲਾਭ ਦੇਵੇਗਾ। ਇਸ ਤੋਂ ਇਲਾਵਾ, ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਪ੍ਰੇਮ ਜੀਵਨ ਵਿੱਚ, ਤੁਸੀਂ ਆਪਣੇ ਸਾਥੀ ਦੇ ਨਾਲ ਦਿਲ ਖੋਲ੍ਹ ਕੇ ਗੱਲਾਂ ਕਰਦੇ ਹੋਏ ਨਜ਼ਰ ਆਓਗੇ ਅਤੇ ਤੁਹਾਡਾ ਉਸ ਦੇ ਪ੍ਰਤੀ ਵਿਵਹਾਰ ਵੀ ਚੰਗਾ ਰਹੇਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਤੁਹਾਡੀ ਛਵੀ ਉਸ ਦੀਆਂ ਨਜ਼ਰਾਂ ਵਿੱਚ ਬਿਹਤਰ ਬਣੇਗੀ।
ਸਿਹਤ ਦੇ ਪੱਖ ਤੋਂ, ਇਸ ਅਵਧੀ ਵਿੱਚ ਤੁਹਾਡੀ ਸਿਹਤ ਉੱਤਮ ਰਹੇਗੀ, ਜੋ ਕਿ ਤੁਹਾਡੀ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਦਾ ਨਤੀਜਾ ਹੋਵੇਗੀ।
ਉਪਾਅ: ਸ਼ਨੀਵਾਰ ਦੇ ਦਿਨ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਵਾਲਿਆਂ ਲਈ, ਬੁੱਧ ਦੇਵ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਉਦੇ ਹੋ ਰਹੇ ਹਨ।
ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦੇ ਉਦੇ ਹੋਣ ਦੇ ਦੌਰਾਨ, ਤੁਹਾਡਾ ਸਾਰਾ ਧਿਆਨ ਪੈਸਾ ਕਮਾਉਣ ਅਤੇ ਆਪਣੇ ਲਈ ਥੋੜਾ ਸਮਾਂ ਕੱਢਣ 'ਤੇ ਕੇਂਦ੍ਰਿਤ ਰਹੇਗਾ।
ਕਰੀਅਰ ਦੀ ਦ੍ਰਿਸ਼ਟੀ ਤੋਂ, ਇਸ ਰਾਸ਼ੀ ਦੇ ਜਾਤਕ ਆਪਣੇ ਕੰਮਾਂ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਸਮਰੱਥ ਹੋਣਗੇ, ਜੋ ਕਿ ਇਨ੍ਹਾਂ ਦੀਆਂ ਚੰਗੀਆਂ ਯੋਜਨਾਵਾਂ, ਸਮਰਪਣ ਅਤੇ ਪੇਸ਼ੇਵਰ ਤਰੀਕੇ ਨਾਲ ਕੰਮ ਕਰਨ ਦਾ ਨਤੀਜਾ ਹੋਵੇਗਾ।
ਜਿਹੜੇ ਜਾਤਕਾਂ ਦਾ ਸਬੰਧ ਵਪਾਰ ਨਾਲ ਹੈ, ਉਹ ਆਪਣੇ ਗਿਆਨ ਅਤੇ ਯੋਜਨਾਵਾਂ ਦੇ ਬਲ 'ਤੇ ਕਾਫੀ ਲਾਭ ਕਮਾ ਸਕਣਗੇ।
ਆਰਥਿਕ ਪੱਖ ਦੇ ਲਿਹਾਜ਼ ਤੋਂ, ਬੁੱਧ ਦੀ ਉਦੇ ਸਥਿਤੀ ਤੁਹਾਨੂੰ ਵੱਧ ਤੋਂ ਵੱਧ ਪੈਸਾ ਕਮਾਉਣ ਦੇ ਯੋਗ ਬਣਾਏਗੀ ਅਤੇ ਇਸ ਨਾਲ, ਤੁਸੀਂ ਪੈਸੇ ਦੀ ਬੱਚਤ ਵੀ ਕਰਨ ਵਿੱਚ ਸਫਲ ਰਹੋਗੇ।
ਰਿਸ਼ਤਿਆਂ ਦੀ ਗੱਲ ਕੀਤੀ ਜਾਵੇ ਤਾਂ, ਇਸ ਅਵਧੀ ਵਿੱਚ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਹੁਣ ਇਹ ਇੱਕ ਅਜਿਹੇ ਪੱਧਰ 'ਤੇ ਪਹੁੰਚੇਗਾ, ਜਿੱਥੇ ਤੁਸੀਂ ਦੋਵੇਂ ਇੱਕ-ਦੂਜੇ ਦੇ ਨਾਲ ਖੁਸ਼ ਮਹਿਸੂਸ ਕਰੋਗੇ। ਇਸ ਤਰ੍ਹਾਂ, ਤੁਸੀਂ ਅਤੇ ਤੁਹਾਡਾ ਸਾਥੀ ਇੱਕ-ਦੂਜੇ ਦੇ ਨਾਲ ਖੁਸ਼ ਨਜ਼ਰ ਆਓਗੇ।
ਸਿਹਤ ਦੀ ਗੱਲ ਕਰੀਏ ਤਾਂ, ਤੁਲਾ ਰਾਸ਼ੀ ਦੇ ਜਾਤਕਾਂ ਦੀ ਸਿਹਤ ਮਜ਼ਬੂਤ ਰਹੇਗੀ, ਜਿਸ ਦਾ ਕਾਰਨ ਇਨ੍ਹਾਂ ਦੇ ਅੰਦਰ ਦੀ ਊਰਜਾ ਹੋਵੇਗੀ।
ਉਪਾਅ: ਹਰ ਰੋਜ਼ “ॐ ਕੇਤਵੇ ਨਮਹ:” ਦਾ 11 ਵਾਰ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਦੇਵ ਅੱਠਵੇਂ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਪਹਿਲੇ ਘਰ ਵਿੱਚ ਉਦੇ ਹੋ ਰਹੇ ਹਨ।
ਇਸ ਨਾਲ, ਤੁਹਾਨੂੰ ਅਚਾਨਕ ਧਨ-ਲਾਭ ਹੋਣ ਦੀ ਸੰਭਾਵਨਾ ਹੈ ਅਤੇ ਜੱਦੀ ਜਾਇਦਾਦ ਤੋਂ ਵੀ ਤੁਸੀਂ ਲਾਭ ਪ੍ਰਾਪਤ ਕਰ ਸਕਦੇ ਹੋ।
ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦਾ ਉਦੇ ਤੁਹਾਨੂੰ ਨੌਕਰੀ ਵਿੱਚ ਇੰਸੈਂਟਿਵ ਅਤੇ ਤਰੱਕੀ ਦੇ ਰੂਪ ਵਿੱਚ ਅਚਾਨਕ ਤੋਂ ਲਾਭ ਦਿਲਵਾ ਸਕਦਾ ਹੈ।
ਜਿਹੜੇ ਜਾਤਕ ਵਪਾਰ ਕਰਦੇ ਹਨ, ਉਹਨਾਂ ਨੂੰ ਲਾਭ ਕਮਾਉਣ ਦੇ ਰਸਤੇ ਵਿੱਚ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਕਾਰਨ ਉਹ ਅਸੰਤੁਸ਼ਟ ਨਜ਼ਰ ਆ ਸਕਦੇ ਹਨ।
ਆਰਥਿਕ ਜੀਵਨ ਵਿੱਚ ਤੁਹਾਡੇ ਖਰਚੇ ਵਧਣ ਦੀ ਸੰਭਾਵਨਾ ਹੈ, ਜੋ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ ਅਤੇ ਇਸ ਨਾਲ ਤੁਸੀਂ ਸੰਤੋਖ ਦੀ ਘਾਟ ਮਹਿਸੂਸ ਕਰ ਸਕਦੇ ਹੋ।
ਪ੍ਰੇਮ ਜੀਵਨ ਵਿੱਚ ਤੁਹਾਡਾ ਅਤੇ ਤੁਹਾਡੇ ਸਾਥੀ ਦਾ ਰਿਸ਼ਤਾ ਮਧੁਰਤਾ ਭਰਿਆ ਨਾ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਤੁਸੀਂ ਥੋੜਾ ਨਿਰਾਸ਼ ਮਹਿਸੂਸ ਕਰ ਸਕਦੇ ਹੋ। ਪਰ ਤੁਹਾਨੂੰ ਉਸ ਦੇ ਨਾਲ ਗੱਲ ਕਰਦੇ ਸਮੇਂ ਆਪਣੇ ਸ਼ਬਦਾਂ ਦਾ ਧਿਆਨ ਰੱਖਣਾ ਪਵੇਗਾ।
ਸਿਹਤ ਦੇ ਮਾਮਲੇ ਵਿੱਚ, ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਤੁਹਾਨੂੰ ਤੰਤਰਿਕਾ ਪ੍ਰਣਾਲੀ ਅਤੇ ਕਾਂਬਾ ਛਿੜਨ ਵਰਗੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ, ਇਸ ਲਈ ਤੁਹਾਨੂੰ ਆਪਣਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ:ਹਰ ਰੋਜ਼ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਵਾਲਿਆਂ ਲਈ ਬੁੱਧ ਮਹਾਰਾਜ ਤੁਹਾਡੇ ਸੱਤਵੇਂ ਅਤੇ ਦਸਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਉਦੇ ਹੋ ਰਹੇ ਹਨ।
ਬੁੱਧ ਦੇਵ ਦੇ ਤੁਹਾਡੇ ਬਾਰ੍ਹਵੇਂ ਘਰ ਵਿੱਚ ਉਦੇ ਹੋਣ ਦੇ ਕਾਰਨ ਤੁਹਾਨੂੰ ਕੰਮਾਂ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਖੁਸ਼ੀਆਂ ਵੀ ਘੱਟ ਹੋ ਸਕਦੀਆਂ ਹਨ।
ਕਰੀਅਰ ਦੇ ਖੇਤਰ ਵਿੱਚ ਧਨੂੰ ਰਾਸ਼ੀ ਦੇ ਜਾਤਕ ਤਰੱਕੀ ਪ੍ਰਾਪਤ ਕਰਨ ਲਈ ਨੌਕਰੀ ਬਦਲਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਸਕਦੇ ਹਨ, ਕਿਉਂਕਿ ਇਨ੍ਹਾਂ ਨੂੰ ਨਵੀਂ ਨੌਕਰੀ ਵਿੱਚ ਨਵਾਂ ਅਹੁਦਾ ਮਿਲਣ ਦੀ ਸੰਭਾਵਨਾ ਹੈ।
ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦੇ ਉਦੇ ਦੇ ਦੌਰਾਨ ਵਪਾਰ ਵਿੱਚ ਮਿਲਣ ਵਾਲੇ ਲਾਭ ਘੱਟ ਰਹਿ ਸਕਦੇ ਹਨ, ਜੋ ਕਿ ਕਾਰੋਬਾਰ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੋ ਸਕਦਾ ਹੈ।
ਆਰਥਿਕ ਜੀਵਨ ਵਿੱਚ ਤੁਹਾਨੂੰ ਲਾਪਰਵਾਹੀ ਵਰਤਣ ਦੇ ਕਾਰਨ ਧਨ-ਹਾਨੀ ਦੀ ਸੰਭਾਵਨਾ ਹੈ, ਇਸ ਲਈ ਤੁਹਾਨੂੰ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ।
ਰਿਸ਼ਤਿਆਂ ਦੀ ਗੱਲ ਕਰੀਏ ਤਾਂ ਇਸ ਅਵਧੀ ਵਿੱਚ ਤੁਹਾਨੂੰ ਆਪਣੇ ਸਾਥੀ ਦੇ ਨਾਲ ਰਿਸ਼ਤਾ ਕਾਇਮ ਰੱਖਣ ਲਈ ਆਪਸੀ ਤਾਲਮੇਲ ਨੂੰ ਬਿਹਤਰ ਕਰਨ ਦੀ ਲੋੜ ਹੋਵੇਗੀ, ਕਿਉਂਕਿ ਤੁਹਾਡੇ ਦੋਵਾਂ ਵਿਚਕਾਰ ਆਪਸੀ ਤਾਲਮੇਲ ਦੀ ਘਾਟ ਰਹਿ ਸਕਦੀ ਹੈ। ਇਸ ਨਾਲ ਤੁਹਾਡੇ ਰਿਸ਼ਤੇ ਵਿੱਚੋਂ ਖੁਸ਼ੀਆਂ ਗਾਇਬ ਹੋ ਸਕਦੀਆਂ ਹਨ।
ਸਿਹਤ ਦੇ ਮਾਮਲੇ ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਪੈਰਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ, ਜਿਸ ਦਾ ਕਾਰਨ ਤਣਾਅ ਹੋ ਸਕਦਾ ਹੈ।
ਉਪਾਅ:ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਮਹਾਰਾਜ ਤੁਹਾਡੇ ਛੇਵੇਂ ਅਤੇ ਨੌਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਉਦੇ ਹੋ ਰਹੇ ਹਨ।
ਨਤੀਜੇ ਵੱਜੋਂ, ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਤੁਹਾਨੂੰ ਕੰਮਾਂ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਪ੍ਰਦਾਨ ਕਰੇਗਾ।
ਕਰੀਅਰ ਦੀ ਗੱਲ ਕਰੀਏ ਤਾਂ ਇਹ ਜਾਤਕ ਕਾਰਜ ਸਥਾਨ ਵਿੱਚ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦਾ ਭਰੋਸਾ ਜਿੱਤਣ ਵਿੱਚ ਸਫਲ ਹੋ ਸਕਦੇ ਹਨ।
ਜਿਨ੍ਹਾਂ ਲੋਕਾਂ ਦਾ ਸਬੰਧ ਵਪਾਰ ਨਾਲ ਹੈ, ਉਹਨਾਂ ਨੂੰ ਇਸ ਅਵਧੀ ਵਿੱਚ ਆਪਣੇ ਬਿਹਤਰੀਨ ਹੁਨਰ ਅਤੇ ਅਗਵਾਈ ਦੀ ਕੁਸ਼ਲਤਾ ਦੇ ਦਮ ‘ਤੇ ਚੰਗਾ ਮੁਨਾਫ਼ਾ ਪ੍ਰਾਪਤ ਹੋਵੇਗਾ।
ਆਰਥਿਕ ਜੀਵਨ ਵਿੱਚ ਮਕਰ ਰਾਸ਼ੀ ਵਾਲਿਆਂ ਨੂੰ ਪੈਸਾ ਕਮਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਮਿਲੇਗੀ ਅਤੇ ਨਾਲ ਹੀ, ਇਨ੍ਹਾਂ ਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੀ ਇੱਛਾ ਪੈਦਾ ਹੋਵੇਗੀ।
ਪ੍ਰੇਮ ਜੀਵਨ ਦੇ ਸੰਦਰਭ ਵਿੱਚ, ਬੁੱਧ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਤੁਹਾਡਾ ਸਾਥੀ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ ਅਤੇ ਇਸ ਤਰ੍ਹਾਂ, ਤੁਸੀਂ ਖੁਸ਼ ਅਤੇ ਸੰਤੁਸ਼ਟ ਨਜ਼ਰ ਆਓਗੇ।
ਸਿਹਤ ਦੇ ਮਾਮਲੇ ਵਿੱਚ, ਇਹ ਜਾਤਕ ਸਿਹਤਮੰਦ ਰਹਿਣਗੇ, ਕਿਉਂਕਿ ਇਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਰਹੇਗੀ। ਇਸ ਤਰ੍ਹਾਂ, ਇਹ ਫਿੱਟ ਨਜ਼ਰ ਆਉਣਗੇ।
ਉਪਾਅ:ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੀ ਪੂਜਾ ਕਰੋ।
ਕੁੰਭ ਰਾਸ਼ੀ ਵਾਲਿਆਂ ਲਈ ਬੁੱਧ ਗ੍ਰਹਿ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਉਦੇ ਹੋ ਰਹੇ ਹਨ।
ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਹੋਣ ਨਾਲ ਇਹ ਜਾਤਕ ਕੰਮ ਅਤੇ ਤਰੱਕੀ ਦੇ ਪ੍ਰਤੀ ਬਹੁਤ ਹੀ ਸੁਚੇਤ ਰਹਿਣਗੇ। ਨਾਲ ਹੀ, ਇਹ ਆਪਣੇ ਬੱਚਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਗੇ।
ਕਰੀਅਰ ਦੇ ਸੰਦਰਭ ਵਿੱਚ, ਇਸ ਅਵਧੀ ਦੇ ਦੌਰਾਨ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ, ਜਿਸ ਨਾਲ ਤੁਸੀਂ ਖੁਸ਼ ਨਜ਼ਰ ਆਓਗੇ।
ਜੇਕਰ ਤੁਹਾਡਾ ਆਪਣਾ ਵਪਾਰ ਹੈ ਅਤੇ ਤੁਸੀਂ ਸਟਾਕ ਨਾਲ ਜੁੜੇ ਹੋਏ ਹੋ, ਤਾਂ ਤੁਹਾਨੂੰ ਚੰਗੀ ਮਾਤਰਾ ਵਿੱਚ ਮੁਨਾਫਾ ਹੋਵੇਗਾ।
ਆਰਥਿਕ ਜੀਵਨ ਵਿੱਚ ਇਹ ਜਾਤਕ ਪੈਸਾ ਕਮਾਉਣ ਦੇ ਨਾਲ-ਨਾਲ ਪੈਸੇ ਦੀ ਬੱਚਤ ਵੀ ਕਰ ਸਕਣਗੇ।
ਪ੍ਰੇਮ ਜੀਵਨ ਵਿੱਚ ਤੁਸੀਂ ਆਪਣੇ ਸਾਥੀ ਦੇ ਪ੍ਰਤੀ ਇਮਾਨਦਾਰ ਅਤੇ ਵਫ਼ਾਦਾਰ ਰਹੋਗੇ, ਜਿਸ ਕਾਰਨ ਤੁਹਾਡੇ ਰਿਸ਼ਤੇ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ।
ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਛੋਟੀ-ਮੋਟੀ ਸਿਹਤ ਸਮੱਸਿਆ, ਜਿਵੇਂ ਕਿ ਪੈਰਾਂ ਵਿੱਚ ਦਰਦ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਇਸ ਦੇ ਅਵਧੀ ਦੌਰਾਨ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ।
ਉਪਾਅ: ਹਰ ਰੋਜ਼ “ॐ ਮੰਦਾਯ ਨਮਹ:” ਦਾ 11 ਵਾਰ ਜਾਪ ਕਰੋ।
ਮੀਨ ਰਾਸ਼ੀ ਵਾਲਿਆਂ ਦੇ ਲਈ ਬੁੱਧ ਮਹਾਰਾਜ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਨੌਵੇਂ ਘਰ ਵਿੱਚ ਉਦੇ ਹੋਣ ਵਾਲੇ ਹਨ।
ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਹੋਣ ਨਾਲ ਤੁਹਾਡੀ ਕਿਸਮਤ ਵਧੇਗੀ ਅਤੇ ਤੁਸੀਂ ਨਵੇਂ ਦੋਸਤ ਬਣਾਉਣ ਦੇ ਯੋਗ ਹੋਵੋਗੇ।
ਕਰੀਅਰ ਦੇ ਸੰਦਰਭ ਵਿੱਚ, ਤੁਸੀਂ ਕਾਰਜ ਸਥਾਨ ‘ਤੇ ਬਿਹਤਰ ਪ੍ਰਦਰਸ਼ਨ ਕਰੋਗੇ ਅਤੇ ਸਫਲਤਾ ਹਾਸਲ ਕਰੋਗੇ। ਇਸ ਤਰ੍ਹਾਂ, ਤੁਸੀਂ ਆਪਣੇ ਸਹਿਕਰਮੀਆਂ ਨੂੰ ਪਿੱਛੇ ਛੱਡਣ ਵਿੱਚ ਸਫਲ ਰਹੋਗੇ।
ਜਿਹੜੇ ਜਾਤਕ ਆਪਣਾ ਵਪਾਰ ਕਰਦੇ ਹਨ, ਉਹ ਆਪਣੀ ਸ਼ਾਨਦਾਰ ਯੋਗਤਾ ਅਤੇ ਮਜ਼ਬੂਤ ਸਾਂਝੇਦਾਰੀ ਦੇ ਦਮ ‘ਤੇ ਕਾਫ਼ੀ ਲਾਭ ਕਮਾ ਸਕਣਗੇ।
ਆਰਥਿਕ ਜੀਵਨ ਵਿੱਚ, ਪੈਸਾ ਕਮਾਉਣ ਦੇ ਰਸਤੇ ਵਿੱਚ ਕਿਸਮਤ ਤੁਹਾਡਾ ਸਾਥ ਦੇਵੇਗੀ ਅਤੇ ਸਫਰ ਦੇ ਜ਼ਰੀਏ ਤੁਹਾਨੂੰ ਲਾਭ ਹੋਵੇਗਾ।
ਪ੍ਰੇਮ ਜੀਵਨ ਵਿੱਚ, ਮੀਨ ਰਾਸ਼ੀ ਵਾਲਿਆਂ ਨੂੰ ਹਰ ਕਦਮ ‘ਤੇ ਆਪਣੇ ਸਾਥੀ ਦਾ ਸਾਥ ਮਿਲੇਗਾ, ਜਿਸ ਕਾਰਨ ਇਹ ਸੰਤੁਸ਼ਟ ਨਜ਼ਰ ਆਉਣਗੇ।
ਸਿਹਤ ਦੇ ਸੰਦਰਭ ਵਿੱਚ, ਬੁੱਧ ਦੇ ਉਦੇ ਦੇ ਦੌਰਾਨ ਤੁਸੀਂ ਖੁਸ਼ ਰਹੋਗੇ ਅਤੇ ਇਸ ਤਰ੍ਹਾਂ ਤੁਸੀਂ ਬਿਲਕੁਲ ਫਿੱਟ ਅਤੇ ਤੰਦਰੁਸਤ ਰਹੋਗੇ।
ਉਪਾਅ: ਹਰ ਰੋਜ਼ “ॐ ਨਮੋ ਸ਼ਿਵਾਯ” ਦਾ 11 ਵਾਰ ਜਾਪ ਕਰੋ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਬੁੱਧ ਗ੍ਰਹਿ ਕਦੋਂ ਉਦੇ ਹੋਣਗੇ?
ਗ੍ਰਹਾਂ ਦੇ ਰਾਜਕੁਮਾਰ ਬੁੱਧ ਦੇਵ 11 ਦਸੰਬਰ 2024 ਨੂੰ ਬ੍ਰਿਸ਼ਚਕ ਰਾਸ਼ੀ ਵਿੱਚ ਉਦੇ ਹੋਣਗੇ।
2. ਬ੍ਰਿਸ਼ਚਕ ਰਾਸ਼ੀ ਦੇ ਸੁਆਮੀ ਕੌਣ ਹਨ?
ਰਾਸ਼ੀ ਚੱਕਰ ਵਿੱਚ ਬ੍ਰਿਸ਼ਚਕ ਰਾਸ਼ੀ ਦੇ ਸੁਆਮੀ ਮੰਗਲ ਗ੍ਰਹਿ ਨੂੰ ਮੰਨਿਆ ਜਾਂਦਾ ਹੈ।
3. ਗ੍ਰਹਿ ਦਾ ਅਸਤ ਹੋਣਾ ਕੀ ਹੁੰਦਾ ਹੈ?
ਜਦੋਂ ਕੋਈ ਗ੍ਰਹਿ ਸੂਰਜ ਦੇ ਨਜ਼ਦੀਕ ਚਲਾ ਜਾਂਦਾ ਹੈ, ਤਾਂ ਉਹ ਅਸਤ ਹੋ ਕੇ ਆਪਣੀਆਂ ਸ਼ਕਤੀਆਂ ਗੁਆ ਲੈਂਦਾ ਹੈ।
4. ਕੀ ਗ੍ਰਹਿ ਦਾ ਉਦੇ ਹੋਣਾ ਰਾਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ?
ਹਾਂ, ਜੋਤਿਸ਼ ਦੇ ਅਨੁਸਾਰ, ਗ੍ਰਹਾਂ ਦੀ ਦਸ਼ਾ ਜਾਂ ਸਥਿਤੀ ਵਿੱਚ ਹੋਣ ਵਾਲਾ ਪਰਿਵਰਤਨ ਰਾਸ਼ੀਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਪ੍ਰਭਾਵਿਤ ਕਰਦਾ ਹੈ।