ਬੁੱਧ ਮੀਨ ਰਾਸ਼ੀ ਵਿੱਚ ਮਾਰਗੀ

Author: Charu Lata | Updated Wed, 27 Mar 2024 04:36 PM IST

ਵੈਦਿਕ ਜੋਤਿਸ਼ ਵਿੱਚ ਗ੍ਰਹਾਂ ਦੇ ਰਾਜਕੁਮਾਰ ਦੇ ਨਾਂ ਨਾਲ ਪ੍ਰਸਿੱਧ ਬੁੱਧ 25 ਅਪ੍ਰੈਲ 2024 ਦੀ ਸ਼ਾਮ 05:49 ਵਜੇ ਮੀਨ ਰਾਸ਼ੀ ਵਿੱਚ ਮਾਰਗੀ ਹੋ ਜਾਵੇਗਾ।ਐਸਟ੍ਰੋਸੇਜ ਦਾ ਇਹ ਆਰਟੀਕਲ ਤੁਹਾਨੂੰ ਬੁੱਧ ਦੇ ਮਾਰਗੀ ਹੋਣ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਦਾਨ ਕਰੇਗਾ। ਨਾਲ ਹੀ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਸਭ 12 ਰਾਸ਼ੀਆਂ ਉੱਤੇ ਜਿਹੜੇ ਪ੍ਰਭਾਵ ਪਾਵੇਗਾ, ਉਨ੍ਹਾਂ ਦੇ ਬਾਰੇ ਵਿੱਚ ਵੀ ਤੁਹਾਨੂੰ ਇੱਥੇ ਜਾਣਕਾਰੀ ਮਿਲੇਗੀ । ਇਸ ਤੋਂ ਇਲਾਵਾ ਇੱਥੇ ਅਸੀਂ ਤੁਹਾਨੂੰ ਭਵਿੱਖਬਾਣੀ ਦੇ ਨਾਲ-ਨਾਲ ਬੁੱਧ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਦੇ ਸਰਲ ਅਤੇ ਅਚੂਕ ਉਪਾਅ ਵੀ ਦੱਸਾਂਗੇ, ਜਿਨਾਂ ਦੀ ਮਦਦ ਨਾਲ ਤੁਸੀਂ ਆਪਣੇ ਆਉਣ ਵਾਲੇ ਕੱਲ੍ਹ ਨੂੰ ਬਿਹਤਰ ਬਣਾ ਸਕਦੇ ਹੋ। ਪਰ ਇਸ ਤੋਂ ਪਹਿਲਾਂ ਅਸੀਂ ਜੋਤਿਸ਼ ਵਿੱਚ ਬੁੱਧ ਗ੍ਰਹਿ ਦੇ ਮਹੱਤਵ ਦੇ ਬਾਰੇ ਵਿੱਚ ਗੱਲ ਕਰਾਂਗੇ।


ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਜੋਤਿਸ਼ ਵਿੱਚ ਬੁੱਧ ਗ੍ਰਹਿ ਦਾ ਮਹੱਤਵ

ਬੁੱਧ ਇੱਕ ਅਜਿਹਾ ਗ੍ਰਹਿ ਹੈ, ਜੋ ਸੂਰਜ ਦੇ ਸਭ ਤੋਂ ਜ਼ਿਆਦਾ ਨਜ਼ਦੀਕ ਸਥਿਤ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਬੁੱਧ ਗ੍ਰਹਿ ਕਿਸੇ ਲਾਭਕਾਰੀ ਗ੍ਰਹਿ ਦੇ ਨਾਲ ਮੌਜੂਦ ਹੁੰਦਾ ਹੈ, ਤਾਂ ਇਹ ਸ਼ੁਭ ਨਤੀਜੇ ਦਿੰਦਾ ਹੈ। ਪਰ ਜੇਕਰ ਇਹ ਪਾਪੀ ਗ੍ਰਹਾਂ ਦੇ ਨਾਲ ਬੈਠਾ ਹੋਵੇ, ਜਾਂ ਫੇਰ ਕੁੰਡਲੀ ਵਿੱਚ ਛੇਵੇਂ, ਅੱਠਵੇਂ ਜਾਂ ਬਾਰ੍ਹਵੇਂ ਘਰ ਵਿੱਚ ਸਥਿਤ ਹੋਵੇ ਤਾਂ ਜਾਤਕਾਂ ਨੂੰ ਥੋੜੇ ਕਮਜ਼ੋਰ ਨਤੀਜੇ ਪ੍ਰਾਪਤ ਹੁੰਦੇ ਹਨ। ਰਾਸ਼ੀ ਚੱਕਰ ਵਿੱਚ ਬੁੱਧ ਨੂੰ ਮਿਥੁਨ ਅਤੇ ਕੰਨਿਆ ਰਾਸ਼ੀ ਉੱਤੇ ਪ੍ਰਤੀਨਿਧਤਾ ਪ੍ਰਾਪਤ ਹੈ। ਇਹ ਵਿਅਕਤੀ ਨੂੰ ਜੀਵਨ ਵਿੱਚ ਗਿਆਨ ਅਤੇ ਤੇਜ਼ ਬੁੱਧੀ ਪ੍ਰਦਾਨ ਕਰਦਾ ਹੈ। ਪਰ ਜਦੋਂ ਬੁੱਧ ਕੁੰਡਲੀ ਵਿੱਚ ਅਸ਼ੁਭ ਸਥਿਤੀ ਵਿੱਚ ਹੁੰਦਾ ਹੈ ਅਤੇ ਇਸ ਉੱਤੇ ਮੰਗਲ ਜਾਂ ਸ਼ਨੀ ਦੀ ਬੁਰੀ ਦ੍ਰਿਸ਼ਟੀ ਹੁੰਦੀ ਹੈ ਤਾਂ ਜਾਤਕਾਂ ਨੂੰ ਆਪਣੇ ਜੀਵਨ ਵਿੱਚ ਤੰਤਰਿਕਾ ਤੰਤਰ, ਚਮੜੀ, ਕੰਨ ਅਤੇ ਫੇਫੜਿਆਂ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਬੁੱਧ ਅਸ਼ੁਭ ਹੈ, ਤਾਂ ਉਸ ਨੂੰ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਖੁਜਲੀ ਆਦਿ ਪਰੇਸ਼ਾਨ ਕਰਦੀਆਂ ਹਨ।

ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਬੁੱਧ ਕਮਜ਼ੋਰ ਹੁੰਦਾ ਹੈ, ਤਾਂ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਫੇਫੜਿਆਂ ਨਾਲ ਜੁੜੇ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੁੱਧ ਦਾ ਸਬੰਧ ਬੁੱਧੀ ਅਤੇ ਵਿੱਦਿਆ ਨਾਲ ਹੈ ਅਤੇ ਜੋਤਿਸ਼ ਵਿੱਚ ਬੁੱਧ ਨੂੰ ਗ੍ਰਹਾਂ ਦੇ ਰਾਜਕੁਮਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨੌ ਗ੍ਰਹਾਂ ਵਿੱਚ ਬੁੱਧ ਨੂੰ ਕਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਦੇ ਕੋਲ ਸਾਹਿਤ ਅਤੇ ਸਿੱਖਣ ਆਦਿ ਨਾਲ ਸਬੰਧਤ ਗਿਆਨ ਦਾ ਭੰਡਾਰ ਹੈ।

ਹਾਲਾਂਕਿ ਜਦੋਂ ਬੁੱਧ ਗ੍ਰਹਿ ਮਿਥੁਨ ਜਾਂ ਕੰਨਿਆ ਰਾਸ਼ੀ ਵਿੱਚ ਹੁੰਦਾ ਹੈ, ਤਾਂ ਇਸ ਦੀ ਸਥਿਤੀ ਬਹੁਤ ਮਜ਼ਬੂਤ ਹੁੰਦੀ ਹੈ, ਕਿਉਂਕਿ ਇਹਨਾਂ ਦੋਹਾਂ ਹੀ ਰਾਸ਼ੀਆਂ ਉੱਤੇ ਬੁੱਧ ਗ੍ਰਹਿ ਦਾ ਸ਼ਾਸਨ ਹੈ। ਅਜਿਹੇ ਜਾਤਕ ਬਹੁਤ ਬੁੱਧੀਮਾਨ ਹੁੰਦੇ ਹਨ ਅਤੇ ਜੀਵਨ ਵਿੱਚ ਚੰਗਾ ਲਾਭ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। ਨਾਲ ਹੀ ਇਹ ਆਪਣੇ ਵਿਰੋਧੀਆਂ ਦੇ ਲਈ ਖਤਰਾ ਬਣਨ ਵਿੱਚ ਸਫਲ ਰਹਿੰਦੇ ਹਨ। ਇਹਨਾਂ ਲੋਕਾਂ ਵਿੱਚ ਕੁੱਟ-ਕੁੱਟ ਕੇ ਗੁਣ ਅਤੇ ਕੁਸ਼ਲਤਾ ਭਰੀ ਹੁੰਦੀ ਹੈ ਅਤੇ ਇਹ ਆਪਣੀਆਂ ਖਮਤਾਵਾਂ ਦਾ ਫਾਇਦਾ ਉਠਾਉਂਦੇ ਹੋਏ ਹਰ ਕੰਮ ਨੂੰ ਕਰਦੇ ਨਜ਼ਰ ਆ ਸਕਦੇ ਹਨ।

ਇਸ ਦੇ ਉਲਟ ਬੁੱਧ ਮੀਨ ਰਾਸ਼ੀ ਵਿੱਚ ਕਮਜ਼ੋਰ ਹੁੰਦਾ ਹੈ, ਕਿਉਂਕਿ ਇਹ ਇਸ ਦੀ ਨੀਚ ਰਾਸ਼ੀ ਹੈ। ਮੀਨ ਰਾਸ਼ੀ ਵਿੱਚ ਬੁੱਧ ਗ੍ਰਹਿ ਦੇ ਹੋਣ ਨਾਲ ਜਾਤਕਾਂ ਦੀ ਬੁੱਧੀ ਕਮਜ਼ੋਰ ਹੋ ਜਾਂਦੀ ਹੈ ਅਤੇ ਇਹ ਕਾਰੋਬਾਰ ਨੂੰ ਸਹੀ ਤਰੀਕੇ ਨਾਲ ਚਲਾਉਣ ਵਿੱਚ ਅਸਫਲ ਰਹਿੰਦੇ ਹਨ। ਨਾਲ ਹੀ ਰਿਸ਼ਤਿਆਂ ਵਿੱਚ ਵੀ ਇਹਨਾਂ ਨੂੰ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਹਾਲਾਂਕਿ ਇਸ ਸਭ ਦੇ ਬਾਵਜੂਦ ਵੀ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਤੁਹਾਡੀ ਸੰਤਾਨ ਦੇ ਲਈ ਚੰਗਾ ਰਹੇਗਾ, ਕਿਉਂਕਿ ਇਸ ਦੌਰਾਨ ਇਹ ਜਾਤਕ ਆਪਣੀ ਸੰਤਾਨ ਦਾ ਵਿਕਾਸ ਦੇਖ ਸਕਣਗੇ ਅਤੇ ਇਹਨਾਂ ਨੂੰ ਅਜਿਹੇ ਅਨੇਕਾਂ ਮੌਕੇ ਮਿਲਣਗੇ, ਜਦੋਂ ਇਹਨਾਂ ਨੂੰ ਆਪਣੀ ਸੰਤਾਨ ਉੱਤੇ ਮਾਣ ਮਹਿਸੂਸ ਹੋਵੇਗਾ। ਨਾਲ ਹੀ ਇਹਨਾਂ ਨੂੰ ਜੱਦੀ ਜਾਇਦਾਦ ਜਾਂ ਅਣਕਿਆਸੇ ਸਰੋਤਾਂ ਦੇ ਮਾਧਿਅਮ ਤੋਂ ਧਨ ਲਾਭ ਹੋਣ ਦੀ ਸੰਭਾਵਨਾ ਬਣੇਗੀ।

ਮੀਨ ਰਾਸ਼ੀ ਵਿੱਚ ਬੁੱਧ ਮਾਰਗੀ

ਬੁੱਧ 25 ਅਪ੍ਰੈਲ ਦੀ ਸ਼ਾਮ 05:49 ਵਜੇ ਗੁਰੂ ਗ੍ਰਹਿ ਦੀ ਰਾਸ਼ੀ ਮੀਨ ਵਿੱਚ ਮਾਰਗੀ ਹੋਣ ਦੇ ਲਈ ਤਿਆਰ ਹੈ। ਜਿਵੇਂ ਕਿ ਅਸੀਂ ਉੱਪਰ ਦੱਸ ਚੁੱਕੇ ਹਾਂ ਕਿ ਮੀਨ ਬੁੱਧ ਦੀ ਨੀਚ ਰਾਸ਼ੀ ਹੈ ਅਤੇ ਇਸ ਦੇ ਨਤੀਜੇ ਵੱਜੋਂ ਇਹਨਾਂ ਜਾਤਕਾਂ ਦੀ ਮਹੱਤਵਪੂਰਣ ਫੈਸਲੇ ਲੈਣ ਦੀ ਖਮਤਾ ਕਮਜ਼ੋਰ ਹੋ ਸਕਦੀ ਹੈ, ਜਿਸ ਦੇ ਚਲਦੇ ਇਹ ਸਹੀ ਫੈਸਲਾ ਨਹੀਂ ਲੈ ਸਕਣਗੇ। ਬੁੱਧ ਦੇ ਮਾਰਗੀ ਹੋਣ ਨਾਲ ਤੁਹਾਡੀ ਬੁੱਧੀ ਅਤੇ ਸਿੱਖਣ ਦੀ ਖਮਤਾ ਕਮਜ਼ੋਰ ਹੋ ਜਾਵੇਗੀ ਅਤੇ ਅਜਿਹੇ ਵਿੱਚ ਇਹ ਤੁਹਾਨੂੰ ਸਕਾਰਾਤਮਕ ਨਤੀਜੇ ਦੇਣ ਵਿੱਚ ਪਿੱਛੇ ਰਹਿ ਸਕਦਾ ਹੈ।

To Read in English Click Here: Mercury Direct In Pisces (25 April 2024)

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ

ਚੱਲੋ ਹੁਣ ਅੱਗੇ ਵਧਦੇ ਹਾਂ ਅਤੇ ਜਾਣਕਾਰੀ ਲੈਂਦੇ ਹਾਂ ਕਿ ਬੁੱਧ ਦਾ ਮੀਨ ਰਾਸ਼ੀ ਵਿੱਚ ਮਾਰਗੀ ਹੋਣਾ 12 ਰਾਸ਼ੀਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।

ਮੀਨ ਰਾਸ਼ੀ ਵਿੱਚ ਬੁੱਧ ਮਾਰਗੀ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ

ਮੇਖ਼ ਰਾਸ਼ੀ

ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਮੇਖ਼ ਹੈ ਜੋ ਕਿ ਸੁਭਾਅ ਤੋਂ ਉੱਗਰ ਅਤੇ ਮਰਦਾਨਾ ਹੈ। ਇਸ ਰਾਸ਼ੀ ਦੇ ਜਾਤਕ ਹਰ ਕੰਮ ਨੂੰ ਤੇਜ਼ੀ ਨਾਲ ਕਰਨਾ ਪਸੰਦ ਕਰਦੇ ਹਨ ਅਤੇ ਜਿਸ ਵੀ ਕੰਮ ਨੂੰ ਕਰਦੇ ਹਨ, ਉਸ ਨਾਲ ਇਹਨਾਂ ਨੂੰ ਕਦੇ ਥਕਾਵਟ ਮਹਿਸੂਸ ਨਹੀਂ ਹੁੰਦੀ। ਇਹ ਆਪਣੇ ਆਖਰੀ ਸਾਹ ਤੱਕ ਹਾਰ ਨਹੀਂ ਮੰਨਦੇ। ਉਦੋਂ ਤੱਕ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ, ਜਦੋਂ ਤੱਕ ਆਪਣੇ ਟੀਚੇ ਨੂੰ ਪ੍ਰਾਪਤ ਨਹੀਂ ਕਰ ਲੈਂਦੇ।

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੁਹਾਡੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ।

ਇਸ ਦੇ ਨਤੀਜੇ ਵਜੋਂ ਤੁਹਾਨੂੰ ਕਰੀਅਰ ਦੇ ਸਿਲਸਿਲੇ ਵਿੱਚ ਯਾਤਰਾ ਲਈ ਜਾਣਾ ਪੈ ਸਕਦਾ ਹੈ। ਇਹਨਾਂ ਵਿੱਚੋਂ ਕੁਝ ਲੋਕਾਂ ਦੇ ਕਿਸੇ ਦੂਜੀ ਥਾਂ ਉੱਤੇ ਹੋਣ ਵਾਲੇ ਤਬਾਦਲੇ ਉੱਤੇ ਰੋਕ ਲੱਗ ਸਕਦੀ ਹੈ ਅਤੇ ਇਸ ਗੱਲ ਨਾਲ ਉਹ ਨਾਖੁਸ਼ ਦਿਖਣਗੇ। ਸਕਾਰਾਤਮਕ ਪੱਖ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਅਣਕਿਆਸੇ ਰੂਪ ਤੋਂ ਧਨ ਲਾਭ ਹੋਣ ਦੀ ਸੰਭਾਵਨਾ ਬਣੇਗੀ। ਜੱਦੀ ਜਾਇਦਾਦ ਤੋਂ ਵੀ ਧਨ ਪ੍ਰਾਪਤ ਹੋ ਸਕਦਾ ਹੈ। ਪਰ ਤੁਹਾਡੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ।

ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦਾ ਪ੍ਰਭਾਵ ਮੇਖ਼ ਰਾਸ਼ੀ ਵਾਲਿਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ, ਆਓ ਜਾਣਦੇ ਹਾਂ:

ਕਰੀਅਰ/ਕਾਰੋਬਾਰ

ਬੁੱਧ ਦੀ ਮਾਰਗੀ ਚਾਲ ਦੇ ਦੌਰਾਨ ਤੁਹਾਨੂੰ ਪੇਸ਼ੇਵਰ ਰੂਪ ਤੋਂ ਕੰਮ ਦੀ ਯੋਜਨਾ ਬਣਾ ਕੇ ਚੱਲਣਾ ਪਵੇਗਾ, ਜੋ ਕਿ ਤੁਹਾਡੇ ਲਈ ਜ਼ਰੂਰੀ ਹੋਵੇਗਾ ਤਾਂ ਕਿ ਸਭ ਕੁਝ ਸਹੀ ਦਿਸ਼ਾ ਵਿੱਚ ਅੱਗੇ ਵੱਧ ਸਕੇ। ਤੁਹਾਡੇ ਉੱਤੇ ਨੌਕਰੀ ਦਾ ਦਬਾਅ ਜ਼ਿਆਦਾ ਹੋ ਸਕਦਾ ਹੈ। ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਪਹਿਚਾਣ ਨਾ ਮਿਲਣ ਦੀ ਵੀ ਸੰਭਾਵਨਾ ਹੈ। ਇਸ ਲਈ ਤੁਸੀਂ ਤਰੱਕੀ ਅਤੇ ਵਿਕਾਸ ਦੀ ਇੱਛਾ ਨਾਲ ਨੌਕਰੀ ਵਿੱਚ ਪਰਿਵਰਤਨ ਕਰਨ ਬਾਰੇ ਸੋਚ ਸਕਦੇ ਹੋ। ਪਰ ਇਹ ਸ਼ਾਇਦ ਤੁਹਾਡੇ ਲਈ ਅਜੇ ਸੰਭਵ ਨਾ ਹੋਵੇ।ਕਾਰੋਬਾਰੀ ਜਾਤਕਾਂ ਨੂੰ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੀ ਅਵਧੀ ਦੇ ਦੌਰਾਨ ਔਸਤ ਲਾਭ ਦੀ ਪ੍ਰਾਪਤੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਕਾਰੋਬਾਰ ਵਿੱਚ ਤੁਸੀਂ ਪੁਰਾਣੀਆਂ ਨੀਤੀਆਂ ਉੱਤੇ ਚੱਲ ਰਹੇ ਹੋਵੋ। ਫਿਲਹਾਲ ਤੁਹਾਨੂੰ ਨਵੀਂ ਪਾਰਟਨਰਸ਼ਿਪ ਵਿੱਚ ਪ੍ਰਵੇਸ਼ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

ਆਰਥਿਕ ਜੀਵਨ

ਇਸ ਅਵਧੀ ਦੇ ਦੌਰਾਨ ਤੁਹਾਨੂੰ ਔਸਤ ਰੂਪ ਤੋਂ ਹੀ ਧਨ ਪ੍ਰਾਪਤ ਹੋਵੇਗਾ। ਇਸ ਦੌਰਾਨ ਨਿਵੇਸ਼ ਵਰਗੇ ਵੱਡੇ ਫੈਸਲੇ ਲੈਣ ਤੋਂ ਬਚੋ, ਜੋ ਤੁਹਾਡੇ ਲਈ ਬਹੁਤ ਜ਼ਰੂਰੀ ਹੋਵੇਗਾ, ਨਹੀਂ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਕਿਸੇ ਨੂੰ ਵੀ ਉਧਾਰ ਦੇਣ ਤੋਂ ਬਚਣਾ ਚਾਹੀਦਾ ਹੈ ਅਤੇ ਸ਼ੇਅਰਾਂ ਵਿੱਚ ਨਿਵੇਸ਼ ਕਰਨ ਜਾਂ ਕੋਈ ਵੱਡੀ ਪ੍ਰਾਪਰਟੀ ਖਰੀਦਣ ਵਰਗਾ ਕੰਮ ਵੀ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

ਪ੍ਰੇਮ ਜੀਵਨ

ਮੇਖ਼ ਰਾਸ਼ੀ ਦੇ ਜਾਤਕ ਆਪਣੇ ਸਾਥੀ ਦੇ ਨਾਲ ਮਧੁਰ ਰਿਸ਼ਤੇ ਬਣਾਉਣ ਵਿੱਚ ਅਸਫਲ ਰਹਿ ਸਕਦੇ ਹਨ। ਇਹਨਾਂ ਨੂੰ ਆਪਣੇ ਘਰ-ਪਰਿਵਾਰ ਵਿੱਚ ਈਗੋ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਜਿੰਨਾ ਹੋ ਸਕੇ, ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹਨਾਂ ਵਿਵਾਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਘਰ ਵਿੱਚ ਤਾਲਮੇਲ ਬਣਿਆ ਰਹੇ। ਜੇਕਰ ਤੁਸੀਂ ਆਪਣੇ ਜੀਵਨਸਾਥੀ ਤੋਂ ਪਿਆਰ ਅਤੇ ਸਨਮਾਨ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਉਸ ਦੇ ਨਾਲ ਅਜਿਹਾ ਹੀ ਵਿਵਹਾਰ ਕਰਨਾ ਚਾਹੀਦਾ ਹੈ, ਜਿਸ ਤਰ੍ਹਾਂ ਦੀ ਤੁਸੀਂ ਉਸ ਤੋਂ ਇੱਛਾ ਰੱਖਦੇ ਹੋ।

ਸਿਹਤ

ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਭੈਣ/ਭਰਾ ਦੀ ਸਿਹਤ ਉੱਤੇ ਕਾਫੀ ਪੈਸਾ ਖਰਚ ਕਰਨਾ ਪੈ ਸਕਦਾ ਹੈ ਅਤੇ ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਹਾਡੀ ਸਿਹਤ ਔਸਤ ਰਹੇਗੀ ਅਤੇ ਤੁਹਾਨੂੰ ਕਮਜ਼ੋਰ ਇਮਿਊਨਿਟੀ ਦੇ ਕਾਰਨ ਸਰਦੀ, ਐਲਰਜੀ ਅਤੇ ਦੰਦ ਦਰਦ ਆਦਿ ਪਰੇਸ਼ਾਨੀਆਂ ਘੇਰ ਸਕਦੀਆਂ ਹਨ।

ਉਪਾਅ: ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕ ਰਚਨਾਤਮਕ ਅਤੇ ਉਤਸਾਹ ਨਾਲ ਭਰੇ ਹੁੰਦੇ ਹਨ ਅਤੇ ਇਹਨਾਂ ਦੀ ਦਿਲਚਸਪੀ ਕਲਾ ਨਾਲ ਜੁੜੇ ਖੇਤਰਾਂ ਵਿੱਚ ਹੁੰਦੀ ਹੈ। ਬ੍ਰਿਸ਼ਭ ਰਾਸ਼ੀ ਚੱਕਰ ਦੀ ਦੂਜੀ ਰਾਸ਼ੀ ਹੈ, ਜਿਸ ਦਾ ਅਧੀਪਤੀ ਦੇਵ ਸ਼ੁੱਕਰ ਗ੍ਰਹਿ ਹੈ। ਇਹ ਜਾਤਕ ਆਪਣੇ ਭਵਿੱਖ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ। ਇਹ ਘੁੰਮਣ-ਫਿਰਨ ਦੇ ਸ਼ੁਕੀਨ ਹੁੰਦੇ ਹਨ ਅਤੇ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਨੂੰ ਅੱਗੇ ਲੈ ਜਾਣ ਦੇ ਇੱਛੁਕ ਹੁੰਦੇ ਹਨ। ਅਜਿਹੇ ਵਿੱਚ ਉਹ ਉਸ ਦੇ ਨਾਲ ਬਾਹਰ ਘੁੰਮਣਾ-ਫਿਰਨਾ ਪਸੰਦ ਕਰਦੇ ਹਨ।

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ ਬੁੱਧ ਗ੍ਰਹਿ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ।

ਮੀਨ ਰਾਸ਼ੀ ਵਿੱਚ ਬੁੱਧ ਦੇ ਮਾਰਗੀ ਹੋਣ ਦਾ ਬ੍ਰਿਸ਼ਭ ਰਾਸ਼ੀ ਵਾਲਿਆਂ ਉੱਤੇ ਕੀ ਪ੍ਰਭਾਵ ਪਵੇਗਾ, ਆਓ ਜਾਣਦੇ ਹਾਂ:

ਕਰੀਅਰ/ਕਾਰੋਬਾਰ

ਬ੍ਰਿਸ਼ਭ ਰਾਸ਼ੀ ਦੇ ਜਿਹੜੇ ਜਾਤਕ ਬਿਹਤਰੀ ਦੇ ਲਈ ਆਪਣੇ ਕਰੀਅਰ ਵਿੱਚ ਪਰਿਵਰਤਨ ਕਰਨ ਬਾਰੇ ਸੋਚ ਰਹੇ ਹਨ, ਉਹਨਾਂ ਨੂੰ ਬੁੱਧ ਦੀ ਮਾਰਗੀ ਸਥਿਤੀ ਕਰੀਅਰ ਵਿੱਚ ਤਰੱਕੀ ਦੇਣ ਦੇ ਨਾਲ-ਨਾਲ ਸੰਤੁਸ਼ਟੀ ਦੇਣ ਦਾ ਕੰਮ ਕਰੇਗੀ। ਵਿਦੇਸ਼ ਤੋਂ ਤੁਹਾਨੂੰ ਸੁਨਹਿਰੇ ਮੌਕੇ ਪ੍ਰਾਪਤ ਹੋਣ ਦੀ ਸੰਭਾਵਨਾ ਬਣੇਗੀ, ਜੋ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਣਗੇ। ਅਜਿਹੇ ਮੌਕੇ ਤੁਹਾਨੂੰ ਸਫਲਤਾ ਦੇ ਰਸਤੇ ਉੱਤੇ ਲੈ ਜਾ ਸਕਦੇ ਹਨ।

ਆਰਥਿਕ ਜੀਵਨ

ਇਹਨਾਂ ਜਾਤਕਾ ਨੂੰ ਚੰਗੀ ਮਾਤਰਾ ਵਿੱਚ ਧਨ ਪ੍ਰਾਪਤ ਹੋਵੇਗਾ ਅਤੇ ਧਨ ਲਾਭ ਹੋਣ ਦੀ ਵੀ ਸੰਭਾਵਨਾ ਬਣੇਗੀ। ਇਹ ਪੈਸੇ ਦੀ ਬੱਚਤ ਵੀ ਕਰ ਸਕਣਗੇ, ਜਿਸ ਨਾਲ ਇਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਇਹ ਜਾਤਕ ਇਸ ਅਵਧੀ ਦੇ ਦੌਰਾਨ ਜੋ ਵੀ ਪੈਸਾ ਕਮਾਓਣਗੇ, ਉਸ ਦਾ ਇਸਤੇਮਾਲ ਪ੍ਰਾਪਰਟੀ ਖਰੀਦਣ ਅਤੇ ਆਪਣੀ ਧਨ-ਸੰਪੱਤੀ ਵਿੱਚ ਵਾਧਾ ਕਰਨ ਲਈ ਕਰਨਗੇ।

ਪ੍ਰੇਮ ਜੀਵਨ

ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਦੇ ਰਿਸ਼ਤੇ ਆਪਣੇ ਜੀਵਨਸਾਥੀ ਦੇ ਨਾਲ ਮਧੁਰ ਬਣੇ ਰਹਿਣਗੇ, ਜਿਸ ਕਾਰਨ ਦੋਹਾਂ ਵਿੱਚ ਸ਼ਾਨਦਾਰ ਤਾਲਮੇਲ ਹੋਵੇਗਾ। ਤੁਸੀਂ ਦੋਵੇਂ ਅਚਾਨਕ ਕਿਤੇ ਘੁੰਮਣ ਵੀ ਜਾ ਸਕਦੇ ਹੋ। ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਤੁਹਾਨੂੰ ਘਰ-ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਮਿਲੇਗਾ।

ਸਿਹਤ

ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਇਹਨਾਂ ਜਾਤਕਾਂ ਦੀ ਸਿਹਤ ਉੱਤਮ ਰਹੇਗੀ। ਇਹ ਉਤਸ਼ਾਹ ਨਾਲ ਭਰੇ ਰਹਿਣਗੇ ਅਤੇ ਮਜ਼ਬੂਤ ਵਿਅਕਤਿੱਤਵ ਦਾ ਨਿਰਮਾਣ ਕਰ ਸਕਣਗੇ।

ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਵਾਲੇ ਬਹੁਤ ਬੁੱਧੀਮਾਨ ਹੁੰਦੇ ਹਨ ਅਤੇ ਕੁਸ਼ਲਤਾ ਇਹਨਾਂ ਵਿੱਚ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਇਹਨਾਂ ਦੀ ਦਿਲਚਸਪੀ ਸੰਗੀਤ ਅਤੇ ਮਨੋਰੰਜਨ ਵਿੱਚ ਹੁੰਦੀ ਹੈ ਅਤੇ ਇਹ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦੇ ਇੱਛੁਕ ਹੁੰਦੇ ਹਨ। ਇਹਨਾਂ ਦਾ ਝੁਕਾਅ ਗਿਆਨ ਨੂੰ ਵਧਾਉਣ ਵਿੱਚ ਹੁੰਦਾ ਹੈ। ਇਹਨਾਂ ਅੰਦਰ ਕਈ ਗੁਣ ਛੁਪੇ ਹੁੰਦੇ ਹਨ, ਜਿਨਾਂ ਨੂੰ ਇਹ ਸਮੇਂ ਦੇ ਨਾਲ-ਨਾਲ ਵਧਾਉਂਦੇ ਰਹਿੰਦੇ ਹਨ। ਇਹਨਾਂ ਦਾ ਸੈਂਸ ਆਫ ਹਿਊਮਰ ਵੀ ਕਾਫੀ ਚੰਗਾ ਹੁੰਦਾ ਹੈ ਅਤੇ ਇਹ ਆਪਣੇ ਜੀਵਨ ਵਿੱਚ ਇਸ ਦਾ ਉਪਯੋਗ ਵੀ ਕਰਦੇ ਨਜ਼ਰ ਆਉਂਦੇ ਹਨ। ਇਹਨਾਂ ਨੂੰ ਲੰਬੀ ਦੂਰੀ ਦੀਆਂ ਯਾਤਰਾਵਾਂ ਪਸੰਦ ਹੁੰਦੀਆਂ ਹਨ ਅਤੇ ਆਮ ਤੌਰ ‘ਤੇ ਇਹਨਾਂ ਦਾ ਇਰਾਦਾ ਕਾਰੋਬਾਰ ਨੂੰ ਅੱਗੇ ਲੈ ਜਾਣ ਦਾ ਹੁੰਦਾ ਹੈ।

ਕਾਰੋਬਾਰੀ ਜਾਤਕਾਂ ਦਾ ਸੰਬੰਧ ਮਲਟੀ ਨੈਟਵਰਕਿੰਗ ਬਿਜ਼ਨਸ ਨਾਲ ਹੁੰਦਾ ਹੈ ਅਤੇ ਇਹ ਅਕਸਰ ਪਾਰਟਨਰਸ਼ਿਪ ਵਿੱਚ ਕਾਰੋਬਾਰ ਕਰਨਾ ਪਸੰਦ ਕਰਦੇ ਹਨ। ਇਹ ਬਿਜ਼ਨਸ ਵਿੱਚ ਨਵੇਂ-ਨਵੇਂ ਪ੍ਰਯੋਗ ਕਰਦੇ ਹੋਏ ਨਜ਼ਰ ਆਉਂਦੇ ਹਨ। ਨਕਾਰਾਤਮਕ ਪੱਖ ਬਾਰੇ ਗੱਲ ਕਰੀਏ ਤਾਂ ਇਸ ਰਾਸ਼ੀ ਦੇ ਜਾਤਕਾਂ ਦਾ ਦਿਮਾਗ ਦੁਹਰਾ ਹੁੰਦਾ ਹੈ ਅਤੇ ਅਜਿਹੇ ਵਿੱਚ ਇਹ ਕਈ ਵਾਰ ਲਾਭ ਕਮਾਉਣ ਵਿੱਚ ਪਿੱਛੇ ਰਹਿ ਜਾਂਦੇ ਹਨ ਅਤੇ ਇਹਨਾਂ ਨੂੰ ਹਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਮਿਥੁਨ ਰਾਸ਼ੀ ਵਾਲਿਆਂ ਦੇ ਲਈ ਬੁੱਧ ਗ੍ਰਹਿ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਇਹ ਨੌਕਰੀ ਜਾਂ ਕਾਰੋਬਾਰ ਕਰਨ ਵਾਲੇ ਜਾਤਕਾਂ ਦੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਕਰਵਾਉਣ ਦਾ ਕੰਮ ਕਰੇਗਾ।

ਮੀਨ ਰਾਸ਼ੀ ਵਿੱਚ ਬੁੱਧ ਮਾਰਗੀ ਹੋਣ ਦਾ ਮਿਥੁਨ ਰਾਸ਼ੀ ਵਾਲ਼ਿਆਂ ‘ਤੇ ਕਿਸ ਤਰ੍ਹਾਂ ਪ੍ਰਭਾਵ ਪਵੇਗਾ, ਆਓ ਜਾਣਦੇ ਹਾਂ:

ਕਰੀਅਰ/ਕਾਰੋਬਾਰ

ਬੁੱਧ ਦੀ ਮਾਰਗੀ ਚਾਲ ਮਿਥੁਨ ਰਾਸ਼ੀ ਵਾਲਿਆਂ ਦੇ ਕਰੀਅਰ ਦੇ ਲਈ ਅਨੁਕੂਲ ਰਹੇਗੀ। ਇਹਨਾਂ ਨੂੰ ਇਸ ਦੌਰਾਨ ਨਵੇਂ ਮੌਕੇ ਪ੍ਰਾਪਤ ਹੋਣਗੇ, ਜੋ ਇਹਨਾਂ ਲਈ ਸ਼ਾਨਦਾਰ ਸਾਬਿਤ ਹੋਣਗੇ। ਇਹਨਾਂ ਨੂੰ ਵਿਦੇਸ਼ ਤੋਂ ਵੀ ਮੌਕੇ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕ ਚੰਗਾ ਲਾਭ ਕਮਾਉਣ ਦੇ ਨਾਲ-ਨਾਲ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਵੀ ਦੇ ਸਕਣਗੇ। ਇਹਨਾਂ ਨੂੰ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਨਵੇਂ ਆਰਡਰ ਮਿਲ ਸਕਦੇ ਹਨ, ਜਿਨਾਂ ਤੋਂ ਇਹ ਅੱਛਾ-ਖਾਸਾ ਲਾਭ ਕਮਾ ਸਕਦੇ ਹਨ।

ਆਰਥਿਕ ਜੀਵਨ

ਮੀਨ ਰਾਸ਼ੀ ਵਿੱਚ ਬੁੱਧ ਮਾਰਗੀ ਹੋ ਕੇ ਤੁਹਾਨੂੰ ਚੰਗੀ ਮਾਤਰਾ ਵਿੱਚ ਪੈਸੇ ਕਮਾਉਣ ਦਾ ਮੌਕਾ ਦੇਵੇਗਾ। ਇਹਨਾਂ ਜਾਤਕਾਂ ਨੂੰ ਕਰੀਅਰ ਦੇ ਸਬੰਧ ਵਿੱਚ ਵਿਦੇਸ਼ ਜਾਣਾ ਪੈ ਸਕਦਾ ਹੈ। ਇਹ ਨਵਾਂ ਨਿਵੇਸ਼ ਕਰਦੇ ਹੋਏ ਆਪਣੀ ਪ੍ਰਾਪਰਟੀ ਨੂੰ ਵਧਾਉਣ ਦਾ ਕੰਮ ਕਰਨਗੇ।

ਪ੍ਰੇਮ ਜੀਵਨ

ਇਹਨਾਂ ਜਾਤਕਾਂ ਦਾ ਰਿਸ਼ਤਾ ਆਪਣੇ ਜੀਵਨਸਾਥੀ ਨਾਲ ਪ੍ਰੇਮ ਭਰਿਆ ਅਤੇ ਮਧੁਰ ਹੋਵੇਗਾ। ਇਸ ਕਾਰਨ ਇਹਨਾਂ ਵਿਚਕਾਰ ਆਪਸੀ ਸਮਝ ਅਤੇ ਤਾਲਮੇਲ ਬਹੁਤ ਚੰਗੇ ਬਣੇ ਰਹਿਣਗੇ। ਪਰ ਕਦੇ-ਕਦਾਈਂ ਈਗੋ ਦੇ ਟਕਰਾਅ ਦੇ ਕਾਰਨ ਇਹਨਾਂ ਨੂੰ ਰਿਸ਼ਤੇ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ

ਇਸ ਅਵਧੀ ਦੇ ਦੌਰਾਨ ਇਹਨਾਂ ਜਾਤਕਾਂ ਦੀ ਸਿਹਤ ਕਾਫੀ ਚੰਗੀ ਰਹੇਗੀ, ਜੋ ਕਿ ਇਹਨਾਂ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਆਸ਼ਾਵਾਦੀ ਦ੍ਰਿਸ਼ਟੀਕੋਣ ਦੇ ਕਾਰਨ ਸੰਭਵ ਹੋਵੇਗਾ। ਇਹ ਸਿਹਤਮੰਦ ਸਰੀਰ ਦੇ ਨਾਲ ਜ਼ਿੰਦਗੀ ਵਿੱਚ ਅੱਗੇ ਵਧਣਗੇ। ਇਹ ਦ੍ਰਿੜ ਸੰਕਲਪੀ ਅਤੇ ਬੁੱਧੀਮਾਨ ਬਣੇ ਰਹਿਣਗੇ, ਜਿਸ ਕਾਰਨ ਭਾਵੇਂ ਇਹਨਾਂ ਨੂੰ ਸਿਹਤ ਸਬੰਧੀ ਕਿੰਨੀਆਂ ਵੀ ਸਮੱਸਿਆਵਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ, ਇਹ ਉਹਨਾਂ ਤੋਂ ਬਾਹਰ ਆ ਹੀ ਜਾਣਗੇ।

ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਵਾਲੇ ਘੁੰਮਣਾ-ਫਿਰਨਾ ਪਸੰਦ ਕਰਦੇ ਹਨ ਅਤੇ ਇਹਨਾਂ ਨੂੰ ਨਵੇਂ-ਨਵੇਂ ਲੋਕਾਂ ਨਾਲ ਮਿਲਣਾ ਬਹੁਤ ਪਸੰਦ ਹੁੰਦਾ ਹੈ। ਅਜਿਹੇ ਵਿੱਚ ਇਹ ਨਵੇਂ ਸੰਪਰਕ ਆਸਾਨੀ ਨਾਲ ਬਣਾ ਲੈਂਦੇ ਹਨ। ਇਹ ਆਪਣੇ ਕੰਮ ਨੂੰ ਕਾਫੀ ਪੇਸ਼ੇਵਰ ਤਰੀਕੇ ਅਤੇ ਸਾਵਧਾਨੀ ਨਾਲ ਕਰਦੇ ਹਨ। ਅਜਿਹੇ ਜਾਤਕ ਹਮੇਸ਼ਾ ਆਪਣੇ ਭਵਿੱਖ ਬਾਰੇ ਸੋਚ-ਵਿਚਾਰ ਕਰਦੇ ਹੋਏ ਨਜ਼ਰ ਆਉਂਦੇ ਹਨ। ਇਹਨਾਂ ਵਿੱਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਜਨੂੰਨ ਦੇਖਣ ਨੂੰ ਮਿਲਦਾ ਹੈ ਅਤੇ ਇਹ ਆਪਣੇ ਟੀਚੇ ਪੂਰੇ ਕਰਨ ਲਈ ਯੋਜਨਾ ਬਣਾ ਕੇ ਅੱਗੇ ਵਧਣਾ ਪਸੰਦ ਕਰਦੇ ਹਨ। ਇਹਨਾਂ ਜਾਤਕਾਂ ਦੀ ਦਿਲਚਸਪੀ ਸਮੁੰਦਰ ਅਤੇ ਡੇਅਰੀ ਆਦਿ ਨਾਲ ਸਬੰਧਤ ਕਾਰੋਬਾਰ ਕਰਨ ਵਿੱਚ ਹੁੰਦੀ ਹੈ।

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਤੁਹਾਡੇ ਨੌਵੇਂ ਘਰ ਵਿੱਚ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਕਰਕ ਰਾਸ਼ੀ ਵਾਲੇ ਆਪਣੇ ਪਰਿਵਾਰ ਦੇ ਵਿਕਾਸ ਦੇ ਸਬੰਧ ਵਿੱਚ ਕਾਫੀ ਜਾਗਰੁਕ ਰਹਿਣਗੇ। ਇਸ ਦੌਰਾਨ ਇਹਨਾਂ ਦੇ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਕਾਰਨ ਬੱਚਤ ਨਾਂ ਦੇ ਬਰਾਬਰ ਹੀ ਹੋ ਸਕੇਗੀ। ਇਹਨਾਂ ਜਾਤਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਜ਼ਰੂਰਤ ਪੈਣ ਉੱਤੇ ਸਿਹਤ ਦੇ ਲਈ ਪੈਸੇ ਖਰਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਮੀਨ ਰਾਸ਼ੀ ਵਿੱਚ ਬੁੱਧ ਦੇ ਮਾਰਗੀ ਹੋਣ ਦਾ ਪ੍ਰਭਾਵ ਕਰਕ ਰਾਸ਼ੀ ਵਾਲਿਆਂ ਉੱਤੇ ਕਿਸ ਤਰ੍ਹਾਂ ਪਵੇਗਾ, ਆਓ ਪਤਾ ਕਰਦੇ ਹਾਂ:

ਕਰੀਅਰ/ਕਾਰੋਬਾਰ

ਜੇਕਰ ਤੁਸੀਂ ਟ੍ਰੈਵਲ ਦੇ ਖੇਤਰ ਵਿੱਚ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਬੁੱਧ ਦੀ ਮਾਰਗੀ ਚੱਲ ਤੁਹਾਡੇ ਲਈ ਸੁਨਹਿਰੇ ਮੌਕੇ ਲੈ ਕੇ ਆ ਸਕਦੀ ਹੈ। ਤੁਹਾਨੂੰ ਵਿਦੇਸ਼ ਤੋਂ ਨੌਕਰੀ ਦੇ ਮੌਕੇ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਜਿਹੜੇ ਜਾਤਕ ਨੌਕਰੀ ਦੇ ਖੇਤਰ ਵਿੱਚ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਸਖਤ ਮਿਹਨਤ ਕਰ ਰਹੇ ਹਨ, ਉਹ ਆਪਣੇ ਮਨ-ਮੁਤਾਬਿਕ ਪਹਿਚਾਣ ਨਾ ਮਿਲਣ ਕਾਰਨ ਅਸੰਤੁਸ਼ਟ ਨਜ਼ਰ ਆ ਸਕਦੇ ਹਨ।

ਇਹਨਾਂ ਨੂੰ ਆਪਣੇ ਸਹਿਕਰਮੀਆਂ ਵੱਲੋਂ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕਾਰਜ ਖੇਤਰ ਵਿੱਚ ਇਹਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਕਾਰੋਬਾਰੀ ਜਾਤਕਾਂ ਨੂੰ ਆਊਟਸੋਰਸਿੰਗ ਜਾਂ ਵਿਦੇਸ਼ ਵਿੱਚ ਬਿਜ਼ਨਸ ਨਾਲ ਲਾਭ ਹੋ ਸਕਦਾ ਹੈ।

ਆਰਥਿਕ ਜੀਵਨ

ਇਸ ਅਵਧੀ ਦੇ ਦੌਰਾਨ ਤੁਹਾਡੀ ਪੈਸਾ ਕਮਾਓਣ ਦੀ ਖਮਤਾ ਸੀਮਤ ਅਤੇ ਔਸਤ ਹੋ ਸਕਦੀ ਹੈ। ਕਿਸੇ ਯਾਤਰਾ ਦੇ ਦੌਰਾਨ ਲਾਪਰਵਾਹੀ ਦੇ ਕਾਰਨ ਇਹਨਾਂ ਨੂੰ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਇਹਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਨੁਕਸਾਨ ਹੋਣ ਦੇ ਕਾਰਨ ਇਹ ਆਪਣੇ ਭੈਣਾਂ/ਭਰਾਵਾਂ ਨੂੰ ਕਠੋਰ ਗੱਲਾਂ ਵੀ ਕਹਿ ਸਕਦੇ ਹਨ।

ਪ੍ਰੇਮ ਜੀਵਨ

ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਜੀਵਨਸਾਥੀ ਦੇ ਨਾਲ ਮਧੁਰ ਸਬੰਧ ਬਣਾ ਕੇ ਰੱਖਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਅਤੇ ਈਗੋ ਦੇ ਟਕਰਾਅ ਦੇ ਕਾਰਨ ਜੀਵਨਸਾਥੀ ਦੇ ਨਾਲ ਬਹਿਸ ਜਾਂ ਵਿਵਾਦ ਹੋ ਸਕਦਾ ਹੈ। ਇਹਨਾਂ ਨੂੰ ਘਰ ਵਿੱਚ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ।

ਸਿਹਤ

ਬੁੱਧ ਦੀ ਮਾਰਗੀ ਚਾਲ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਅੱਖਾਂ ਜਾਂ ਦੰਦਾਂ ਵਿੱਚ ਦਰਦ ਦੀ ਸ਼ਿਕਾਇਤ ਹੋਵੇ, ਜਿਸ ਦਾ ਕਾਰਨ ਕੋਈ ਐਲਰਜੀ ਹੋ ਸਕਦੀ ਹੈ। ਇਸ ਦੌਰਾਨ ਤੁਹਾਨੂੰ ਸਮੇਂ ਸਿਰ ਭੋਜਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਪਾਚਣ ਸਬੰਧੀ ਰੋਗ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ। ਤੁਹਾਨੂੰ ਰਾਤ ਨੂੰ ਨੀਂਦ ਨਾ ਆਉਣ ਜਾਂ ਫਿਰ ਦੇਰ ਨਾਲ ਨੀਂਦ ਆਓਣ ਦੀ ਸਮੱਸਿਆ ਵੀ ਹੋ ਸਕਦੀ ਹੈ। ਇਹ ਸਭ ਸਮੱਸਿਆਵਾਂ ਕਮਜ਼ੋਰ ਇਮਿਊਨਿਟੀ ਦੇ ਕਾਰਨ ਹੋ ਸਕਦੀਆਂ ਹਨ। ਇਸ ਲਈ ਆਪਣੀ ਇਮਊਨਿਟੀ ਨੂੰ ਮਜ਼ਬੂਤ ਬਣਾਉਣ ਵਾਲ਼ੀਆਂ ਗਤੀਵਿਧੀਆਂ ਕਰੋ।

ਉਪਾਅ: ਹਰ ਰੋਜ਼ ਦੁਰਗਾ ਚਾਲੀਸਾ ਦਾ ਪਾਠ ਕਰੋ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕ ਪੇਸ਼ੇਵਰ ਹੁੰਦੇ ਹਨ ਅਤੇ ਇਹਨਾਂ ਦੀ ਪ੍ਰਬੰਧਨ ਖਮਤਾ ਕਾਫੀ ਚੰਗੀ ਹੁੰਦੀ ਹੈ। ਜੇਕਰ ਇਹ ਜਾਤਕ ਕਿਸੇ ਗੱਲ ਦਾ ਫੈਸਲਾ ਕਰ ਲੈਂਦੇ ਹਨ ਤਾਂ ਉਸ ਵਿੱਚ ਕਾਮਯਾਬ ਹੋਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਇਹਨਾਂ ਦਾ ਸੁਭਾਅ ਬਹੁਤ ਸਿੱਧਾ ਅਤੇ ਸਰਲ ਹੁੰਦਾ ਹੈ। ਅਜਿਹੇ ਜਾਤਕ ਹਰ ਕੰਮ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਸਮੇਂ-ਸਿਰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਨਜ਼ਰ ਆਉਂਦੇ ਹਨ।

ਸਿੰਘ ਰਾਸ਼ੀ ਵਾਲਿਆਂ ਦੇ ਲਈ ਬੁੱਧ ਗ੍ਰਹਿ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਤੁਹਾਡੇ ਅੱਠਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਇਹਨਾਂ ਜਾਤਕਾਂ ਦਾ ਸਾਰਾ ਧਿਆਨ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ, ਪੈਸੇ ਦੀ ਬੱਚਤ ਕਰਨ ਅਤੇ ਪਰਿਵਾਰ ਦੇ ਵਿਕਾਸ ਉੱਤੇ ਕੇਂਦ੍ਰਿਤ ਹੋਵੇਗਾ। ਹਾਲਾਂਕਿ ਅੱਠਵੇਂ ਘਰ ਵਿੱਚ ਬੁੱਧ ਗ੍ਰਹਿ ਦੇ ਮੌਜੂਦ ਹੋਣ ਦੇ ਕਾਰਨ ਇਹ ਜ਼ਿਆਦਾ ਪੈਸਾ ਕਮਾਉਣ ਅਤੇ ਬੱਚਤ ਕਰਨ ਵਿੱਚ ਅਸਫਲ ਹੋ ਸਕਦੇ ਹਨ। ਇਸ ਤੋਂ ਇਲਾਵਾ ਇਹਨਾਂ ਨੂੰ ਆਪਣੇ ਨਿੱਜੀ ਜੀਵਨ ਵਿੱਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਸਿੰਘ ਰਾਸ਼ੀ ਵਾਲਿਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ, ਆਓ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ:

ਕਰੀਅਰ/ਕਾਰੋਬਾਰ

ਬੁੱਧ ਦੀ ਮਾਰਗੀ ਸਥਿਤੀ ਤੁਹਾਡੇ ਕਰੀਅਰ ਦੇ ਲਈ ਜ਼ਿਆਦਾ ਅਨੁਕੂਲ ਨਹੀਂ ਕਹੀ ਜਾਵੇਗੀ। ਤੁਹਾਡੀ ਤਰੱਕੀ ਦੀ ਰਫਤਾਰ ਹੌਲ਼ੀ ਹੋ ਸਕਦੀ ਹੈ। ਇਹਨਾਂ ਜਾਤਕਾਂ ਨੂੰ ਆਨਸਾਈਟ ਨੌਕਰੀ ਅਤੇ ਵਿਦੇਸ਼ ਯਾਤਰਾ ਦੇ ਮੌਕੇ ਮਿਲਣਗੇ, ਪਰ ਫੇਰ ਵੀ ਇਹ ਅਸੰਤੁਸ਼ਟ ਰਹਿਣਗੇ। ਤੁਹਾਡੇ ਲਈ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨਾ ਆਸਾਨ ਨਹੀਂ ਹੋਵੇਗਾ। ਕਾਰੋਬਾਰੀ ਜਾਤਕਾਂ ਨੂੰ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੀ ਅਵਧੀ ਦੇ ਦੌਰਾਨ ਔਸਤ ਲਾਭ ਦੀ ਪ੍ਰਾਪਤੀ ਹੋਵੇਗੀ। ਥੋੜਾ-ਬਹੁਤ ਨੁਕਸਾਨ ਵੀ ਹੋ ਸਕਦਾ ਹੈ। ਵਿਦੇਸ਼ ਵਿੱਚ ਕਾਰੋਬਾਰ ਕਰਨ ਵਾਲੇ ਜਾਤਕ ਉੱਥੇ ਹੀ ਸੈਟਲ ਹੋ ਸਕਦੇ ਹਨ।

ਆਰਥਿਕ ਜੀਵਨ

ਇਸ ਅਵਧੀ ਵਿੱਚ ਤੁਹਾਡੀ ਪੈਸਾ ਕਮਾਉਣ ਦੀ ਖਮਤਾ ਥੋੜੀ ਕਮਜ਼ੋਰ ਹੋ ਸਕਦੀ ਹੈ। ਤੁਸੀਂ ਬੱਚਤ ਕਰਨ ਵੱਲ ਵੀ ਧਿਆਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰੋਗੇ, ਪਰ ਪੈਸੇ ਸਬੰਧੀ ਬਣਾਈਆਂ ਗਈਆਂ ਤੁਹਾਡੀਆਂ ਯੋਜਨਾਵਾਂ ਸਫਲ ਨਾ ਹੋਣ ਦੀ ਸੰਭਾਵਨਾ ਹੈ।

ਪ੍ਰੇਮ ਜੀਵਨ

ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਅਤੇ ਈਗੋ ਦੇ ਟਕਰਾਅ ਦੇ ਕਾਰਨ ਤੁਹਾਡਾ ਆਪਣੇ ਜੀਵਨਸਾਥੀ ਨਾਲ ਬਹਿਸ ਜਾਂ ਵਿਵਾਦ ਹੋ ਸਕਦਾ ਹੈ। ਤੁਹਾਨੂੰ ਆਪਣੇ ਘਰ ਪਰਿਵਾਰ ਵਿੱਚ ਤਾਲਮੇਲ ਬਣਾ ਕੇ ਰੱਖਣਾ ਪਵੇਗਾ, ਜਿਸ ਨਾਲ ਰਿਸ਼ਤਿਆਂ ਵਿੱਚ ਆਪਸੀ ਪ੍ਰੇਮ ਬਣਿਆ ਰਹੇ

ਸਿਹਤ

ਇਸ ਅਵਧੀ ਦੇ ਦੌਰਾਨ ਇਹਨਾਂ ਜਾਤਕਾਂ ਦੇ ਲਈ ਸਰੀਰਕ ਰੂਪ ਤੋਂ ਫਿੱਟ ਰਹਿਣਾ ਸੰਭਵ ਨਹੀਂ ਹੋਵੇਗਾ, ਕਿਉਂਕਿ ਇਹਨਾਂ ਦੀ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। ਅੱਖਾਂ ਨਾਲ ਜੁੜੇ ਰੋਗ ਵੀ ਤੁਹਾਨੂੰ ਕਾਫੀ ਸਮੇਂ ਤੱਕ ਪਰੇਸ਼ਾਨ ਕਰ ਸਕਦੇ ਹਨ।

ਉਪਾਅ: ਹਰ ਰੋਜ਼ "ॐ ਭਾਸਕਰਾਯ ਨਮਹ:" ਦਾ 19 ਵਾਰ ਜਾਪ ਕਰੋ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕ ਆਮ ਤੌਰ ਤੇ ਬੁੱਧੀਮਾਨ ਹੁੰਦੇ ਹਨ। ਇਹਨਾਂ ਦਾ ਧਿਆਨ ਕਰੀਅਰ ਅਤੇ ਪੈਸਾ ਕਮਾਉਣ ਉੱਤੇ ਹੁੰਦਾ ਹੈ। ਨਾਲ ਹੀ ਇਹਨਾਂ ਦੀ ਦਿਲਚਸਪੀ ਵਪਾਰ ਕਰਨ ਵਿੱਚ ਵੀ ਹੁੰਦੀ ਹੈ। ਇਹਨਾਂ ਦਾ ਸੈਂਸ ਆਫ ਹਿਊਮਰ ਕਾਫੀ ਚੰਗਾ ਹੁੰਦਾ ਹੈ, ਜਿਸ ਨੂੰ ਇਹ ਦੁਨੀਆਂ ਤੋਂ ਛੁਪਾ ਕੇ ਰੱਖਦੇ ਹਨ ਅਤੇ ਮੁਸੀਬਤ ਦੇ ਸਮੇਂ ਇਸ ਦਾ ਇਸਤੇਮਾਲ ਕਰਦੇ ਹਨ। ਇਹ ਹਮੇਸ਼ਾ ਗਿਆਨ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

ਕੰਨਿਆ ਰਾਸ਼ੀ ਵਾਲਿਆਂ ਦੇ ਲਈ ਬੁੱਧ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਕਰੀਅਰ ਅਤੇ ਧਨ ਆਦਿ ਦੇ ਖੇਤਰ ਵਿੱਚ ਇਹ ਜੋ ਵੀ ਕਰਨਗੇ, ਉਸ ਵਿੱਚ ਇਹਨਾਂ ਨੂੰ ਸਫਲਤਾ ਪ੍ਰਾਪਤ ਹੋਵੇਗੀ। ਨਾਲ ਹੀ ਇਹਨਾਂ ਨੂੰ ਬਿਜ਼ਨਸ ਦੇ ਸਿਲਸਿਲੇ ਵਿੱਚ ਵਿਦੇਸ਼ ਯਾਤਰਾ ਲਈ ਜਾਣ ਦਾ ਮੌਕਾ ਮਿਲ ਸਕਦਾ ਹੈ। ਨੌਕਰੀਪੇਸ਼ਾ ਜਾਤਕ ਵੀ ਆਪਣੇ ਕਾਰਜ ਸਥਾਨ ਵਿੱਚ ਚੰਗੀ ਪਰਫਾਰਮੈਂਸ ਕਰ ਸਕਣਗੇ। ਇਹਨਾਂ ਜਾਤਕਾਂ ਨੂੰ ਵਿਦੇਸ਼ ਤੋਂ ਨੌਕਰੀ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ, ਜੋ ਇਹਨਾਂ ਲਈ ਫਲਦਾਇਕ ਸਿੱਧ ਹੋਣਗੇ। ਕੰਨਿਆ ਰਾਸ਼ੀ ਵਾਲਿਆਂ ‘ਤੇ ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦਾ ਕੀ ਪ੍ਰਭਾਵ ਪਵੇਗਾ, ਆਓ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ:

ਕਰੀਅਰ/ਕਾਰੋਬਾਰ

ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਨੌਕਰੀਪੇਸ਼ਾ ਜਾਤਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਪ੍ਰਦਾਨ ਕਰੇਗਾ। ਅਜਿਹੇ ਵਿੱਚ ਇਹ ਆਪਣੇ ਟੀਚਿਆਂ ਅਤੇ ਸੁਪਨਿਆਂ ਨੂੰ ਪੂਰਾ ਕਰ ਸਕਣਗੇ। ਇਹਨਾਂ ਨੂੰ ਵਿਦੇਸ਼ ਤੋਂ ਵੀ ਨੌਕਰੀ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ। ਨੌਕਰੀ ਵਿੱਚ ਤਰੱਕੀ ਮਿਲਣ ਦੀ ਵੀ ਸੰਭਾਵਨਾ ਬਣੇਗੀ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਨਾਲ ਵੀ ਚੰਗੇ ਰਿਸ਼ਤੇ ਬਣਨਗੇ। ਕਾਰੋਬਾਰੀ ਜਾਤਕਾਂ ਦਾ ਪ੍ਰਦਰਸ਼ਨ ਇਸ ਅਵਧੀ ਦੇ ਦੌਰਾਨ ਸ਼ਾਨਦਾਰ ਰਹੇਗਾ ਅਤੇ ਉਹ ਚੰਗਾ ਲਾਭ ਕਮਾਉਣਗੇ। ਇਹ ਜਾਤਕ ਕੋਈ ਨਵੀਂ ਤਕਨੀਕ ਜਾਂ ਕੋਈ ਨਵੀਂ ਖੋਜ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਨ। ਇਹਨਾਂ ਨੂੰ ਵਪਾਰ ਦੇ ਨਵੇਂ ਆਰਡਰ ਮਿਲਣਗੇ।

ਆਰਥਿਕ ਜੀਵਨ

ਇਸ ਅਵਧੀ ਦੇ ਦੌਰਾਨ ਇਹ ਜਾਤਕ ਚੰਗੀ ਮਾਤਰਾ ਵਿੱਚ ਪੈਸਾ ਕਮਾ ਸਕਦੇ ਹਨ। ਇਸ ਤੋਂ ਇਲਾਵਾ ਇਹ ਇਨਸੈਂਟਿਵ ਅਤੇ ਹੋਰ ਲਾਭ ਪ੍ਰਾਪਤ ਕਰਨ ਵਿੱਚ ਵੀ ਸਫਲ ਰਹਿ ਸਕਦੇ ਹਨ, ਜਿਸ ਨਾਲ ਇਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।

ਪ੍ਰੇਮ ਜੀਵਨ

ਕੰਨਿਆ ਰਾਸ਼ੀ ਵਾਲਿਆਂ ਦਾ ਰਿਸ਼ਤਾ ਆਪਣੇ ਜੀਵਨਸਾਥੀ ਦੇ ਨਾਲ ਦੋਸਤਾਂ ਵਰਗਾ ਰਹੇਗਾ। ਇਹਨਾਂ ਦੋਹਾਂ ਦੀ ਆਪਸੀ ਸਮਝ ਅਤੇ ਆਪਸੀ ਤਾਲਮੇਲ ਬਿਹਤਰ ਬਣਿਆ ਰਹੇਗਾ ਅਤੇ ਰਿਸ਼ਤੇ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ।

ਸਿਹਤ

ਇਹਨਾਂ ਜਾਤਕਾਂ ਦੀ ਸਿਹਤ ਚੰਗੀ ਰਹੇਗੀ ਅਤੇ ਫਿਟਨੈਸ ਵੀ ਸ਼ਾਨਦਾਰ ਰਹੇਗੀ। ਹਾਲਾਂਕਿ ਪੈਰਾਂ ਵਿੱਚ ਦਰਦ ਅਤੇ ਸਰਦੀ-ਜੁਕਾਮ ਵਰਗੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।

ਉਪਾਅ: ਹਰ ਰੋਜ਼“ॐ ਨਮੋ ਨਾਰਾਇਣ” ਦਾ 41 ਵਾਰ ਜਾਪ ਕਰੋ।

ਕੰਨਿਆ ਹਫਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਮੌਜੂਦ ਰਾਜ ਯੋਗ ਦੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਤੁਲਾ ਰਾਸ਼ੀ

ਤੁਲਾ ਰਾਸ਼ੀ ਵਾਲਿਆਂ ਦਾ ਝੁਕਾਅ ਰਚਨਾਤਮਕ ਅਤੇ ਕਲਾ ਨਾਲ ਜੁੜੇ ਖੇਤਰਾਂ ਵਿੱਚ ਹੁੰਦਾ ਹੈ। ਇਹਨਾਂ ਨੂੰ ਹਰ ਕਦਮ ਉੱਤੇ ਆਪਣੇ ਵੱਡਿਆਂ ਦਾ ਸਾਥ ਮਿਲਦਾ ਹੈ। ਇਹਨਾਂ ਨੂੰ ਟ੍ਰੈਵਲ ਕਰਨ ਦਾ ਬਹੁਤ ਸ਼ੌਕ ਹੁੰਦਾ ਹੈ ਅਤੇ ਇਹ ਆਪਣੇ ਇਸ ਜਨੂੰਨ ਨੂੰ ਲੈ ਕੇ ਅੱਗੇ ਵਧਦੇ ਹਨ। ਇਹ ਬਹੁਤ ਸਧਾਰਣ ਸੁਭਾਅ ਦੇ ਹੁੰਦੇ ਹਨ ਅਤੇ ਦੂਜਿਆਂ ਦੇ ਪ੍ਰਤੀ ਵੀ ਇਹਨਾਂ ਦਾ ਵਿਵਹਾਰ ਅਜਿਹਾ ਹੀ ਸਰਲ ਹੁੰਦਾ ਹੈ।

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਛੇਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਇਹਨਾਂ ਜਾਤਕਾਂ ਨੂੰ ਕਿਸਮਤ ਦਾ ਸਾਥ ਥੋੜਾ ਘੱਟ ਮਿਲੇਗਾ। ਇਸ ਦੌਰਾਨ ਤੁਹਾਨੂੰ ਆਪਣੇ ਵੱਧਦੇ ਹੋਏ ਖਰਚਿਆਂ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੋਵੇਗੀ। ਨਾਲ ਹੀ ਤੁਹਾਨੂੰ ਬੇਕਾਰ ਦੀ ਯਾਤਰਾ ਵੀ ਕਰਨੀ ਪੈ ਸਕਦੀ ਹੈ, ਜੋ ਤੁਹਾਡੀ ਜੇਬ ਉੱਤੇ ਭਾਰੀ ਪੈ ਸਕਦੀ ਹੈ। ਸ਼ਾਇਦ ਇਹ ਤੁਹਾਡੇ ਲਈ ਜ਼ਿਆਦਾ ਫਲਦਾਇਕ ਵੀ ਨਾ ਹੋਵੇ।

ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦਾ ਤੁਲਾ ਰਾਸ਼ੀ ਵਾਲਿਆਂ ਉੱਤੇ ਕੀ ਪ੍ਰਭਾਵ ਪਵੇਗਾ, ਆਓ ਜਾਣਕਾਰੀ ਪ੍ਰਾਪਤ ਕਰਦੇ ਹਾਂ:

ਕਰੀਅਰ/ਕਾਰੋਬਾਰ

ਤੁਲਾ ਰਾਸ਼ੀ ਦੇ ਨੌਕਰੀਪੇਸ਼ਾ ਜਾਤਕਾਂ ਨੂੰ ਕਰੀਅਰ ਦੇ ਖੇਤਰ ਵਿੱਚ ਕਿਸਮਤ ਦਾ ਸਾਥ ਮਿਲੇਗਾ। ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਤੁਹਾਡਾ ਝੁਕਾਅ ਸੇਵਾ ਨਾਲ ਜੁੜੇ ਖੇਤਰਾਂ ਵਿੱਚ ਹੋ ਸਕਦਾ ਹੈ। ਤੁਹਾਨੂੰ ਆਪਣੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦਾ ਵੀ ਹਰ ਕਦਮ ਉੱਤੇ ਸਾਥ ਮਿਲੇਗਾ। ਕਾਰੋਬਾਰੀ ਜਾਤਕਾਂ ਦੇ ਲਈ ਵੀ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਸ਼ਾਨਦਾਰ ਨਤੀਜੇ ਦੇਵੇਗਾ। ਉਹ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਨੂੰ ਬਣਾਉਂਦੇ ਹੋਏ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦੇ ਸਕਦੇ ਹਨ। ਇਹਨਾਂ ਦਾ ਆਪਣੇ ਕਾਰੋਬਾਰ ਉੱਤੇ ਵੀ ਪੂਰਾ ਕੰਟਰੋਲ ਹੋਵੇਗਾ।

ਆਰਥਿਕ ਜੀਵਨ

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਅਨੁਕੂਲ ਰਹੇਗੀ। ਇਹ ਚੰਗਾ ਪੈਸਾ ਕਮਾ ਸਕਦੇ ਹਨ ਅਤੇ ਮਜ਼ਬੂਤ ਆਰਥਿਕ ਸਮ੍ਰਿੱਧੀ ਦੇ ਰਸਤੇ ਉੱਤੇ ਅੱਗੇ ਵਧਦੇ ਰਹਿ ਸਕਦੇ ਹਨ। ਇਹ ਚੰਗੀ ਬੱਚਤ ਵੀ ਕਰ ਸਕਣਗੇ।

ਪ੍ਰੇਮ ਜੀਵਨ

ਤੁਲਾ ਰਾਸ਼ੀ ਦੇ ਜਾਤਕਾਂ ਦਾ ਵਿਵਹਾਰ ਇਸ ਅਵਧੀ ਦੇ ਦੌਰਾਨ ਆਪਣੇ ਜੀਵਨਸਾਥੀ ਦੇ ਪ੍ਰਤੀ ਚੰਗਾ ਰਹੇਗਾ। ਇਹ ਹਰ ਸਥਿਤੀ ਵਿੱਚ ਆਪਣੇ ਜੀਵਨਸਾਥੀ ਦਾ ਸਾਥ ਦੇਣਗੇ ਅਤੇ ਦੋਹਾਂ ਵਿਚਕਾਰ ਆਪਸੀ ਤਾਲਮੇਲ ਵੀ ਮਜ਼ਬੂਤ ਹੋਵੇਗਾ।

ਸਿਹਤ

ਬੁੱਧ ਦੀ ਮਾਰਗੀ ਸਥਿਤੀ ਵਿੱਚ ਤੁਹਾਡੀ ਸਿਹਤ ਉੱਤਮ ਰਹੇਗੀ ਅਤੇ ਤੁਹਾਡੇ ਅੰਦਰ ਮੌਜੂਦ ਉਤਸ਼ਾਹ ਅਤੇ ਊਰਜਾ ਦੇ ਕਾਰਨ ਹੀ ਅਜਿਹਾ ਸੰਭਵ ਹੋ ਸਕੇਗਾ। ਇਸ ਸਮੇਂ ਤੁਹਾਡੇ ਅੰਦਰ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ, ਜੋ ਤੁਹਾਡੀ ਸਿਹਤ ਨੂੰ ਚੰਗਾ ਬਣਾ ਕੇ ਰੱਖਣ ਵਿੱਚ ਸਹਾਇਕ ਸਾਬਿਤ ਹੋਵੇਗਾ।

ਉਪਾਅ: ਹਰ ਰੋਜ਼ “ॐ ਸ਼ੁੱਕਰਾਯ ਨਮਹ:” ਦਾ 33 ਵਾਰ ਜਾਪ ਕਰੋ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਯਾਤਰਾ ਕਰਨ ਦਾ ਬਹੁਤ ਸ਼ੌਕ ਹੁੰਦਾ ਹੈ, ਜੋ ਕਿ ਉਹਨਾਂ ਦੇ ਸੁਭਾਅ ਦਾ ਹਿੱਸਾ ਵੀ ਹੋ ਸਕਦਾ ਹੈ। ਇਹ ਨਵੇਂ-ਨਵੇਂ ਲੋਕਾਂ ਨੂੰ ਮਿਲਣ ਦੇ ਲਈ ਉਤਸਾਹਿਤ ਰਹਿੰਦੇ ਹਨ ਅਤੇ ਜਲਦੀ ਹੀ ਨਵੇਂ ਸੰਪਰਕ ਸਥਾਪਿਤ ਕਰ ਲੈਂਦੇ ਹਨ। ਹਾਲਾਂਕਿ ਇਸ ਰਾਸ਼ੀ ਦੇ ਜਾਤਕ ਆਪਣੇ ਕੰਮ ਵਿੱਚ ਬਹੁਤ ਪੇਸ਼ੇਵਰ ਹੁੰਦੇ ਹਨ ਅਤੇ ਕਰੀਅਰ ਵਿੱਚ ਅੱਗੇ ਵਧਦੇ ਹਨ। ਇਹਨਾਂ ਜਾਤਕਾਂ ਦੇ ਅੰਦਰ ਕੁਝ ਖਮਤਾਵਾਂ ਛੁਪੀਆਂ ਹੁੰਦੀਆਂ ਹਨ ਅਤੇ ਅਜਿਹੇ ਗੁਣਾਂ ਦੇ ਕਾਰਨ ਇਹ ਦੂਜੇ ਲੋਕਾਂ ਦੇ ਲਈ ਮਿਸਾਲ ਬਣ ਸਕਦੇ ਹਨ।

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਪੰਜਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਇਸ ਰਾਸ਼ੀ ਦੇ ਜਾਤਕਾਂ ਨੂੰ ਕਰੀਅਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਅਜਿਹੇ ਵਿੱਚ ਇਹ ਔਸਤ ਰੂਪ ਵਿੱਚ ਹੀ ਸਫਲਤਾ ਪ੍ਰਾਪਤ ਕਰ ਸਕਣਗੇ। ਇਹਨਾਂ ਜਾਤਕਾਂ ਦੇ ਲਈ ਬਿਹਤਰ ਹੋਵੇਗਾ ਕਿ ਇਹ ਆਪਣੇ ਜੀਵਨ ਵਿੱਚ ਕੰਮ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਲਾਗੂ ਕਰਨ। ਸੰਭਵ ਹੈ ਕਿ ਇਸ ਦੌਰਾਨ ਇਹਨਾਂ ਨੂੰ ਕਿਸਮਤ ਦਾ ਸਾਥ ਥੋੜਾ ਘੱਟ ਮਿਲੇ। ਇਸ ਲਈ ਇਹਨਾਂ ਨੂੰ ਆਪਣੀ ਕਿਸਮਤ ਦੇ ਭਰੋਸੇ ਨਾ ਰਹਿ ਕੇ ਸਖਤ ਮਿਹਨਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦਾ ਬ੍ਰਿਸ਼ਚਕ ਰਾਸ਼ੀ ਵਾਲਿਆਂ ਉੱਤੇ ਕੀ ਪ੍ਰਭਾਵ ਪਵੇਗਾ, ਆਓ ਜਾਣਕਾਰੀ ਪ੍ਰਾਪਤ ਕਰਦੇ ਹਾਂ:

ਕਰੀਅਰ/ਕਾਰੋਬਾਰ

ਬ੍ਰਿਸ਼ਚਕ ਰਾਸ਼ੀ ਵਾਲੇ ਜੇਕਰ ਆਪਣੇ ਕਰੀਅਰ ਦੇ ਖੇਤਰ ਵਿੱਚ ਕਿਸੇ ਤਰ੍ਹਾਂ ਦਾ ਪਰਿਵਰਤਨ ਕਰਨਾ ਚਾਹੁੰਦੇ ਹਨ, ਤਾਂ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਤੁਹਾਡੇ ਜੀਵਨ ਵਿੱਚ ਉਹ ਪਰਿਵਰਤਨ ਲੈ ਕੇ ਆ ਸਕਦਾ ਹੈ। ਸੰਭਾਵਨਾ ਹੈ ਕਿ ਤੁਹਾਨੂੰ ਕੰਮ ਵਿੱਚ ਕੀਤੀ ਗਈ ਮਿਹਨਤ ਦੇ ਲਈ ਸੀਨੀਅਰ ਅਧਿਕਾਰੀਆਂ ਵੱਲੋਂ ਪਹਿਚਾਣ ਨਹੀਂ ਮਿਲੇਗੀ ਅਤੇ ਇਸ ਕਾਰਨ ਤੁਹਾਨੂੰ ਤਣਾਅ ਹੋ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਚੰਗਾ ਮੁਨਾਫਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੀ ਅਵਧੀ ਨੂੰ ਲਾਭ ਕਮਾਉਣ ਦੀ ਦ੍ਰਿਸ਼ਟੀ ਨਾਲ ਚੰਗਾ ਨਹੀਂ ਕਿਹਾ ਜਾ ਸਕਦਾ। ਨਾਲ ਹੀ ਕਾਰੋਬਾਰ ਵਿੱਚ ਤੁਹਾਨੂੰ ਵਿਰੋਧੀਆਂ ਤੋਂ ਸਖਤ ਮੁਕਾਬਲਾ ਵੀ ਮਿਲ ਸਕਦਾ ਹੈ। ਵਿਰੋਧੀਆਂ ਤੋਂ ਵੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਆਰਥਿਕ ਜੀਵਨ

ਜਦੋਂ ਬੁੱਧ ਵੱਕਰੀ ਤੋਂ ਦੁਬਾਰਾ ਮਾਰਗੀ ਹੋਵੇਗਾ, ਉਸ ਸਮੇਂ ਤੁਹਾਡੀ ਪੈਸਾ ਕਮਾਉਣ ਦੀ ਖਮਤਾ ਥੋੜੀ ਨਾਜ਼ੁਕ ਰਹਿ ਸਕਦੀ ਹੈ। ਹਾਲਾਂਕਿ ਪੈਸਾ ਕਮਾਉਣ ਵਿੱਚ ਤੁਹਾਡੀ ਦਿਲਚਸਪੀ ਵੀ ਹੋਵੇਗੀ ਅਤੇ ਤੁਸੀਂ ਕਾਫੀ ਕੋਸ਼ਿਸ਼ ਵੀ ਕਰੋਗੇ। ਪਰ ਹੋ ਸਕਦਾ ਹੈ ਕਿ ਕਿਸਮਤ ਤੁਹਾਡਾ ਸਾਥ ਨਾ ਦੇਵੇ। ਇਹਨਾਂ ਜਾਤਕਾਂ ਦੇ ਮੋਢਿਆਂ ਉੱਤੇ ਪਰਿਵਾਰਿਕ ਜ਼ਿੰਮੇਦਾਰੀਆਂ ਵੀ ਕਾਫੀ ਜ਼ਿਆਦਾ ਹੋ ਸਕਦੀਆਂ ਹਨ ਅਤੇ ਇਸ ਕਾਰਨ ਇਹਨਾਂ ਦੇ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਪ੍ਰੇਮ ਜੀਵਨ

ਪ੍ਰੇਮ ਜੀਵਨ ਵੱਲ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਬ੍ਰਿਸ਼ਚਕ ਰਾਸ਼ੀ ਵਾਲੇ ਆਪਣੇ ਜੀਵਨਸਾਥੀ ਦੇ ਨਾਲ ਪ੍ਰੇਮਪੂਰਣ ਸਬੰਧ ਬਣਾ ਕੇ ਰੱਖਣ ਵਿੱਚ ਪਰੇਸ਼ਾਨੀ ਅਨੁਭਵ ਕਰ ਸਕਦੇ ਹਨ। ਇਹਨਾਂ ਦੋਵਾਂ ਦੇ ਵਿਚਕਾਰ ਬੇਕਾਰ ਦੀ ਬਹਿਸ ਜਾਂ ਮਤਭੇਦ ਹੋਣ ਦੀ ਸੰਭਾਵਨਾ ਹੈ। ਇਸ ਲਈ ਇਹਨਾਂ ਵਿਵਾਦਾਂ ਤੋਂ ਬਚਣ ਦੇ ਲਈ ਘਮੰਡ ਤੋਂ ਦੂਰ ਰਹੋ ਅਤੇ ਆਪਣੇ ਜੀਵਨਸਾਥੀ ਦੇ ਪ੍ਰਤੀ ਆਪਣਾ ਵਿਵਹਾਰ ਸਹੀ ਰੱਖੋ।

ਸਿਹਤ

ਬੁੱਧ ਦੀ ਮਾਰਗੀ ਚਾਲ ਦੇ ਦੌਰਾਨ ਤੁਹਾਡੀ ਸਿਹਤ ਔਸਤ ਰਹੇਗੀ, ਕਿਉਂਕਿ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ, ਜੋ ਕਿ ਕਿਸੇ ਤਰ੍ਹਾਂ ਦੀ ਐਲਰਜੀ ਦੇ ਕਾਰਨ ਹੋ ਸਕਦਾ ਹੈ। ਤੁਹਾਨੂੰ ਯੋਗ ਅਤੇ ਮੈਡੀਟੇਸ਼ਨ ਕਰਨ ਦੀ ਜ਼ਰੂਰਤ ਪਵੇਗੀ। ਤੁਹਾਨੂੰ ਪੈਰਾਂ ਵਿੱਚ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ।

ਉਪਾਅ: ਹਰ ਰੋਜ਼ "ॐ ਭੌਮਾਯ ਨਮਹ:" ਦਾ 27 ਵਾਰ ਜਾਪ ਕਰੋ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦਾ ਸੁਭਾਅ ਸਰਲ ਅਤੇ ਅਧਿਆਤਮਕ ਕਿਸਮ ਦਾ ਹੁੰਦਾ ਹੈ। ਇਸ ਕਾਰਨ ਇਹਨਾਂ ਦੇ ਅੰਦਰ ਚੰਗੇ-ਬੁਰੇ ਕਰਮਾਂ ਨੂੰ ਲੈ ਕੇ ਰੱਬ ਦਾ ਡਰ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਇਹ ਲੋਕ ਆਪਣੇ ਜੀਵਨ ਵਿੱਚ ਕੁਝ ਹੱਟ ਕੇ ਕਰਨ ਵਿੱਚ ਦਿਲਚਸਪੀ ਰੱਖਦੇ ਹਨ। ਨਾਲ ਹੀ ਇਹਨਾਂ ਦੀ ਦਿਲਚਸਪੀ ਪ੍ਰਾਪਰਟੀ ਖਰੀਦਣ ਅਤੇ ਪੈਸੇ ਨੂੰ ਨਿਵੇਸ਼ ਕਰਨ ਵਿੱਚ ਹੁੰਦੀ ਹੈ। ਇਹ ਆਪਣੇ ਜੀਵਨ ਵਿੱਚ ਕਰੀਅਰ ਨੂੰ ਪ੍ਰਾਰਥਮਿਕਤਾ ਦਿੰਦੇ ਹਨ।

ਬੁੱਧ ਮਹਾਰਾਜ ਧਨੂੰ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਸੱਤਵੇਂ ਅਤੇ ਦਸਵੇਂ ਘਰ ਦਾ ਅਧਿਪਤੀ ਦੇਵ ਹੈ। ਹੁਣ ਤੁਹਾਡੇ ਚੌਥੇ ਘਰ ਵਿੱਚ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਇਹਨਾਂ ਜਾਤਕਾਂ ਨੂੰ ਆਪਣੀ ਕਿਸਮਤ ਦਾ ਸਾਥ ਮਿਲੇਗਾ ਅਤੇ ਸੁੱਖ-ਸਮ੍ਰਿੱਧੀ ਵਿੱਚ ਵਾਧਾ ਹੋਵੇਗਾ। ਧਨੂੰ ਰਾਸ਼ੀ ਦੇ ਜਾਤਕਾਂ ਨੂੰ ਇਸ ਅਵਧੀ ਦੇ ਦੌਰਾਨ ਕਾਫੀ ਯਾਤਰਾਵਾਂ ਵੀ ਕਰਨੀਆਂ ਪੈ ਸਕਦੀਆਂ ਹਨ।

ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦਾ ਧਨੂੰ ਰਾਸ਼ੀ ਵਾਲਿਆਂ ਉੱਤੇ ਕੀ ਪ੍ਰਭਾਵ ਪਵੇਗਾ, ਆਓ ਜਾਣਕਾਰੀ ਪ੍ਰਾਪਤ ਕਰਦੇ ਹਾਂ:

ਕਰੀਅਰ/ਕਾਰੋਬਾਰ

ਧਨੂੰ ਰਾਸ਼ੀ ਵਾਲਿਆਂ ਨੂੰ ਕਰੀਅਰ ਦੇ ਖੇਤਰ ਵਿੱਚ ਕਿਸਮਤ ਦਾ ਸਾਥ ਮਿਲੇਗਾ ਅਤੇ ਜੇਕਰ ਤੁਸੀਂ ਨੌਕਰੀ ਦੇ ਬਿਹਤਰ ਮੌਕਿਆਂ ਦੀ ਤਲਾਸ਼ ਵਿੱਚ ਹੋ, ਤਾਂ ਤੁਹਾਨੂੰ ਉਹ ਮੌਕੇ ਮਿਲ ਸਕਦੇ ਹਨ। ਇਹ ਅਵਧੀ ਤੁਹਾਡੇ ਲਈ ਚੰਗੀ ਰਹੇਗੀ। ਇਸ ਸਮੇਂ ਤੁਸੀਂ ਕਾਰਜ ਖੇਤਰ ਵਿੱਚ ਜੋ ਵੀ ਕੰਮ ਕਰੋਗੇ, ਉਸ ਵਿੱਚ ਅੱਛਾ-ਖਾਸਾ ਨਾਮ ਅਤੇ ਪ੍ਰਸਿੱਧੀ ਹਾਸਲ ਕਰਨ ਵਿੱਚ ਸਫਲ ਰਹੋਗੇ। ਕਾਰੋਬਾਰੀ ਜਾਤਕ ਲਾਭ ਕਮਾਉਣ ਵਿੱਚ ਸਫਲ ਹੋਣਗੇ। ਇਹ ਅਵਧੀ ਇਹਨਾਂ ਨੂੰ ਸਕਾਰਾਤਮਕ ਨਤੀਜੇ ਪ੍ਰਦਾਨ ਕਰੇਗੀ।

ਆਰਥਿਕ ਜੀਵਨ

ਇਹ ਸਮਾਂ ਤੁਹਾਡੇ ਆਰਥਿਕ ਜੀਵਨ ਦੇ ਲਈ ਔਸਤ ਰਹੇਗਾ, ਕਿਉਂਕਿ ਇਸ ਹਫਤੇ ਵਿੱਚ ਧਨੂੰ ਰਾਸ਼ੀ ਵਾਲੇ ਸੀਮਿਤ ਮਾਤਰਾ ਵਿੱਚ ਹੀ ਪੈਸਾ ਕਮਾ ਸਕਣਗੇ। ਤੁਸੀਂ ਇਸ ਅਵਧੀ ਦੇ ਦੌਰਾਨ ਬੱਚਤ ਵੀ ਨਹੀਂ ਕਰ ਸਕੋਗੇ। ਤੁਹਾਡੇ ਸਾਹਮਣੇ ਅਜਿਹੀ ਸਥਿਤੀ ਵੀ ਆ ਸਕਦੀ ਹੈ ਜਦੋਂ ਤੁਹਾਨੂੰ ਆਪਣੇ ਪਿਤਾ ਜਾਂ ਜੀਵਨਸਾਥੀ ਦੀ ਸਿਹਤ ਉੱਤੇ ਪੈਸਾ ਖਰਚ ਕਰਨਾ ਪਵੇ।

ਪ੍ਰੇਮ ਜੀਵਨ

ਪ੍ਰੇਮ ਜੀਵਨ ਦੇ ਲਿਹਾਜ਼ ਨਾਲ ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਤੁਸੀਂ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਮਧੁਰਤਾ ਕਾਇਮ ਰੱਖਣ ਵਿੱਚ ਨਾਕਾਮ ਹੋ ਸਕਦੇ ਹੋ। ਤੁਹਾਡੇ ਦੋਹਾਂ ਦੇ ਵਿਚਕਾਰ ਵਿਵਾਦ ਜਾਂ ਬਹਿਸ ਹੋਣ ਦੀ ਸੰਭਾਵਨਾ ਹੈ। ਰਿਸ਼ਤੇ ਵਿੱਚ ਮਧੁਰਤਾ ਬਣਾ ਕੇ ਰੱਖਣ ਲਈ ਤੁਹਾਨੂੰ ਜੀਵਨਸਾਥੀ ਦੇ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਹਤ

ਬੁੱਧ ਦੀ ਮਾਰਗੀ ਚਾਲ ਦੀ ਅਵਧੀ ਵਿੱਚ ਇਹਨਾਂ ਜਾਤਕਾਂ ਦੀ ਸਿਹਤ ਔਸਤ ਰਹੇਗੀ, ਕਿਉਂਕਿ ਇਹਨਾਂ ਨੂੰ ਪੈਰਾਂ ਵਿੱਚ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਇਹਨਾਂ ਦੇ ਪਿਤਾ ਦੀ ਸਿਹਤ ਵੀ ਥੋੜੀ ਖਰਾਬ ਹੋ ਸਕਦੀ ਹੈ ਅਤੇ ਇਹਨਾਂ ਨੂੰ ਉਹਨਾਂ ਦੀ ਸਿਹਤ ਉੱਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ।

ਉਪਾਅ: ਹਰ ਰੋਜ਼ "ॐ ਗੁਰਵੇ ਨਮਹ:" ਦਾ 21 ਵਾਰ ਜਾਪ ਕਰੋ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਵਾਲੇ ਆਪਣੇ ਕੰਮ ਦੇ ਪ੍ਰਤੀ ਬਹੁਤ ਸਮਰਪਿਤ ਹੁੰਦੇ ਹਨ ਅਤੇ ਹਰ ਕੰਮ ਬਹੁਤ ਧਿਆਨ ਨਾਲ ਕਰਦੇ ਹਨ। ਇਹਨਾਂ ਨੂੰ ਆਪਣੇ ਜੀਵਨ ਵਿੱਚ ਸਿਧਾਂਤਾਂ ਉੱਤੇ ਚੱਲਣਾ ਅਤੇ ਆਪਣੇ ਟੀਚਿਆਂ ਦਾ ਪਿੱਛਾ ਕਰਨਾ ਬਹੁਤ ਪਸੰਦ ਹੁੰਦਾ ਹੈ। ਇਹਨਾਂ ਨੂੰ ਕਰੀਅਰ ਦੇ ਲਈ ਕਾਫੀ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਅਤੇ ਇਹ ਇਹਨਾਂ ਲਈ ਫਲਦਾਇਕ ਹੁੰਦੀਆਂ ਹਨ। ਇਹਨਾਂ ਦੇ ਕੰਮ ਕਰਨ ਦੀ ਰਫਤਾਰ ਥੋੜੀ ਹੌਲੀ ਹੁੰਦੀ ਹੈ।

ਬੁੱਧ ਮਕਰ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਤੀਜੇ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਅਜਿਹੇ ਵਿੱਚ ਇਹ ਜਾਤਕ ਆਪਣੀ ਮਿਹਨਤ ਦੇ ਦਮ ਉੱਤੇ ਚੰਗੀ ਤਰੱਕੀ ਹਾਸਿਲ ਕਰਨ ਵਿੱਚ ਸਫਲ ਰਹਿਣਗੇ। ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਯਾਤਰਾਵਾਂ ਲਈ ਜਾਣਾ ਪੈ ਸਕਦਾ ਹੈ ਅਤੇ ਇਹ ਯਾਤਰਾਵਾਂ ਤੁਹਾਡੇ ਲਈ ਫਲਦਾਇਕ ਰਹਿਣਗੀਆਂ। ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਤੁਹਾਨੂੰ ਸਾਹਸ ਅਤੇ ਦ੍ਰਿੜਤਾ ਨਾਲ ਭਰਨ ਦਾ ਕੰਮ ਕਰੇਗਾ, ਜੋ ਕਿ ਤੁਹਾਡੇ ਲਈ ਮਦਦਗਾਰ ਸਾਬਿਤ ਹੋਵੇਗਾ।

ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦਾ ਮਕਰ ਰਾਸ਼ੀ ਵਾਲਿਆਂ ਉੱਤੇ ਕੀ ਪ੍ਰਭਾਵ ਪਵੇਗਾ, ਆਓ ਜਾਣਕਾਰੀ ਪ੍ਰਾਪਤ ਕਰਦੇ ਹਾਂ:

ਕਰੀਅਰ/ਕਾਰੋਬਾਰ

ਮਕਰ ਰਾਸ਼ੀ ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹ ਕਾਰਜ ਖੇਤਰ ਵਿੱਚ ਸੰਤੁਸ਼ਟੀ ਅਤੇ ਤਰੱਕੀ ਦੋਵੇਂ ਪ੍ਰਾਪਤ ਕਰ ਸਕਦੇ ਹਨ। ਉਹਨਾਂ ਨੂੰ ਵਿਦੇਸ਼ ਜਾਣ ਦੇ ਮੌਕੇ ਵੀ ਪ੍ਰਾਪਤ ਹੋਣਗੇ ਅਤੇ ਅਜਿਹੇ ਆਨਸਾਈਟ ਮੌਕੇ ਇਹਨਾਂ ਨੂੰ ਸੰਤੁਸ਼ਟੀ ਦੇਣਗੇ। ਨੌਕਰੀ ਵਿੱਚ ਅਹੁਦੇ ਵਿੱਚ ਤਰੱਕੀ ਮਿਲਣ ਦੀ ਵੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਦੇ ਲਈ ਇਹ ਅਵਧੀ ਭਾਰੀ ਸਫਲਤਾ ਅਤੇ ਭਾਰੀ ਮੁਨਾਫਾ ਲੈ ਕੇ ਆਵੇਗੀ। ਇਸ ਦੌਰਾਨ ਤੁਸੀਂ ਇੱਕ ਨਵੇਂ ਬਿਜ਼ਨਸ ਦੀ ਸ਼ੁਰੂਆਤ ਕਰ ਸਕਦੇ ਹੋ, ਜਿਸ ਵਿੱਚ ਤੁਹਾਨੂੰ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਹੈ। ਨਾਲ ਹੀ ਤੁਸੀਂ ਕਾਰੋਬਾਰ ਦੀ ਦੁਨੀਆਂ ਵਿੱਚ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦੇ ਸਕੋਗੇ।

ਆਰਥਿਕ ਜੀਵਨ

ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦਾ ਸਮਾਂ ਤੁਹਾਡੇ ਲਈ ਸਕਾਰਾਤਮਕ ਕਿਹਾ ਜਾਵੇਗਾ, ਕਿਉਂਕਿ ਇਸ ਦੌਰਾਨ ਤੁਸੀਂ ਚੰਗਾ ਪੈਸਾ ਕਮਾਉਣ ਦੇ ਨਾਲ-ਨਾਲ ਧਨ ਦੀ ਬੱਚਤ ਵੀ ਕਰ ਸਕੋਗੇ। ਆਰਥਿਕ ਸਥਿਤੀ ਮਜ਼ਬੂਤ ਹੋਣ ਕਾਰਨ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ।

ਪ੍ਰੇਮ ਜੀਵਨ

ਪ੍ਰੇਮ ਜੀਵਨ ਵੱਲ ਵੇਖੀਏ ਤਾਂ ਮਕਰ ਰਾਸ਼ੀ ਵਾਲਿਆਂ ਦਾ ਰਿਸ਼ਤਾ ਆਪਣੇ ਜੀਵਨਸਾਥੀ ਦੇ ਮਧੁਰ ਅਤੇ ਪ੍ਰੇਮ ਭਰਿਆ ਰਹੇਗਾ। ਤੁਹਾਡੇ ਦੋਹਾਂ ਵਿਚਕਾਰ ਆਪਸੀ ਤਾਲਮੇਲ ਅਤੇ ਸਮਝ ਮਜ਼ਬੂਤ ਬਣੇਗੀ ਅਤੇ ਤੁਸੀਂ ਆਪਣੇ ਜੀਵਨਸਾਥੀ ਉੱਤੇ ਪ੍ਰੇਮ ਦੀ ਬਰਸਾਤ ਕਰਦੇ ਹੋਏ ਨਜ਼ਰ ਆਓਗੇ।

ਸਿਹਤ

ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਤੁਹਾਡੀ ਸਿਹਤ ਨੂੰ ਚੰਗਾ ਬਣਾਉਣ ਦਾ ਕੰਮ ਕਰੇਗਾ, ਜੋ ਕਿ ਤੁਹਾਡੇ ਅੰਦਰ ਮੌਜੂਦ ਦ੍ਰਿੜ ਸੰਕਲਪ ਦਾ ਨਤੀਜਾ ਹੋਵੇਗਾ। ਇਸ ਅਵਧੀ ਵਿੱਚ ਤੁਸੀਂ ਉਤਸਾਹ ਨਾਲ ਭਰੇ ਰਹੋਗੇ ਅਤੇ ਤੁਹਾਡੀ ਸਿਹਤ ਉੱਤਮ ਬਣੀ ਰਹੇਗੀ।

ਉਪਾਅ: ਹਰ ਰੋਜ਼ 27 ਵਾਰ "ॐ ਹਨੁਮਤੇ ਨਮਹ:" ਦਾ ਜਾਪ ਕਰੋ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦਾ ਸੁਭਾਅ ਕਿਸੇ ਗੱਲ ਦੀ ਗਹਿਰਾਈ ਵਿੱਚ ਜਾਣ ਵਾਲਾ ਹੁੰਦਾ ਹੈ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਇਹਨਾਂ ਦਾ ਸੁਭਾਅ ਜਾਂਚ-ਪੜਤਾਲ ਕਰਨ ਵਾਲਾ ਹੁੰਦਾ ਹੈ। ਇਹ ਲੋਕ ਆਪਣੇ ਕੰਮ ਨੂੰ ਸਮਰਪਿਤ ਰਹਿੰਦੇ ਹਨ ਅਤੇ ਕਰੀਅਰ ਕਾਰਨ ਇਹਨਾਂ ਨੂੰ ਕਾਫੀ ਯਾਤਰਾਵਾਂ ਕਰਨੀਆਂ ਪੈਂਦੀਆਂ ਹਨ। ਇਹਨਾਂ ਨੂੰ ਨਵੇਂ-ਨਵੇਂ ਲੋਕਾਂ ਨਾਲ ਮਿਲਣ ਅਤੇ ਨਵੇਂ ਦੋਸਤ ਬਣਾਉਣ ਦਾ ਸ਼ੌਕ ਹੁੰਦਾ ਹੈ।

ਬੁੱਧ ਦੇਵ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜੋ ਕਿ ਹੁਣ ਤੁਹਾਡੇ ਦੂਜੇ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਇਸ ਰਾਸ਼ੀ ਦੇ ਜਾਤਕਾਂ ਨੂੰ ਪਰਿਵਾਰਿਕ ਜੀਵਨ ਵਿੱਚ ਰਿਸ਼ਤਿਆਂ ਨੂੰ ਲੈ ਕੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਬੁੱਧ ਮਾਰਗੀ ਹੋਣ ਦੇ ਦੌਰਾਨ ਤੁਹਾਨੂੰ ਹਰ ਕਦਮ ਉੱਤੇ ਆਪਣੀ ਸੰਤਾਨ ਅਤੇ ਪਰਿਵਾਰ ਦੇ ਮੈਂਬਰਾਂ ਦਾ ਸਾਥ ਮਿਲੇਗਾ। ਪਰ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਕਦੇ-ਕਦੇ ਰਿਸ਼ਤੇ ਵਿੱਚ ਜੀਵਨਸਾਥੀ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦਾ ਕੁੰਭ ਰਾਸ਼ੀ ਵਾਲਿਆਂ ਉੱਤੇ ਕੀ ਪ੍ਰਭਾਵ ਪਵੇਗਾ, ਆਓ ਜਾਣਕਾਰੀ ਪ੍ਰਾਪਤ ਕਰਦੇ ਹਾਂ:

ਕਰੀਅਰ/ਕਾਰੋਬਾਰ

ਕੁੰਭ ਰਾਸ਼ੀ ਦੇ ਜਿਹੜੇ ਜਾਤਕ ਕਰੀਅਰ ਦੇ ਖੇਤਰ ਵਿੱਚ ਖੂਬ ਸਫਲਤਾ ਅਤੇ ਤਰੱਕੀ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹਨਾਂ ਦੇ ਲਈ ਮਾਰਗੀ ਬੁੱਧ ਦਾ ਸਮਾਂ ਔਸਤ ਰਹੇਗਾ। ਇਹਨਾਂ ਜਾਤਕਾਂ ਨੂੰ ਕਾਰਜ ਖੇਤਰ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨਾਲ ਹੀ ਇਹ ਜੋ ਵੀ ਕੰਮ ਕਰਨਗੇ, ਉਸ ਦੇ ਲਈ ਇਹਨਾਂ ਨੂੰ ਪਹਿਚਾਣ ਨਾ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਨੂੰ ਸਾਵਧਾਨ ਰਹਿਣਾ ਪਵੇਗਾ। ਸਥਿਤੀਆਂ ਉਹਨਾਂ ਲਈ ਓਨੀਆਂ ਆਸਾਨ ਨਹੀਂ ਹੋਣਗੀਆਂ, ਜਿੰਨੀਆਂ ਉਹਨਾਂ ਨੇ ਸੋਚੀਆਂ ਸਨ।

ਆਰਥਿਕ ਜੀਵਨ

ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਤੁਹਾਡੇ ਖਰਚਿਆਂ ਨੂੰ ਵਧਾਉਣ ਦਾ ਕੰਮ ਕਰ ਸਕਦਾ ਹੈ। ਇਸ ਦੌਰਾਨ ਤੁਹਾਡੇ ਲਈ ਪੈਸਾ ਕਮਾਉਣਾ ਵੀ ਆਸਾਨ ਨਹੀਂ ਹੋਵੇਗਾ, ਪਰ ਫੇਰ ਵੀ ਤੁਸੀਂ ਪੈਸੇ ਨੂੰ ਸੋਚ-ਸਮਝ ਕੇ ਖਰਚ ਕਰੋ, ਕਿਉਂਕਿ ਤੁਹਾਡੇ ਤੋਂ ਲਾਪਰਵਾਹੀ ਹੋਣ ਦੀ ਸੰਭਾਵਨਾ ਹੈ।

ਪ੍ਰੇਮ ਜੀਵਨ

ਪ੍ਰੇਮ ਜੀਵਨ ਦੇ ਲਿਹਾਜ਼ ਨਾਲ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਕਿਸੇ ਗਲਤਫਹਿਮੀ ਦੇ ਕਾਰਨ ਤੁਹਾਡੇ ਦੋਹਾਂ ਵਿਚਕਾਰ ਬਹਿਸ ਜਾਂ ਮੱਤਭੇਦ ਹੋ ਸਕਦਾ ਹੈ। ਸੰਭਵ ਹੈ ਕਿ ਤੁਸੀਂ ਮਨ ਵਿੱਚ ਜੀਵਨਸਾਥੀ ਦੇ ਪ੍ਰਤੀ ਗਲਤ ਵਿਚਾਰ ਲੈ ਕੇ ਬੈਠੇ ਹੋ, ਜਿਨਾਂ ਨੂੰ ਦੂਰ ਕਰਨਾ ਜ਼ਰੂਰੀ ਹੈ।

ਸਿਹਤ

ਕੁੰਭ ਰਾਸ਼ੀ ਦੇ ਜਾਤਕਾਂ ਦੀ ਸਿਹਤ ਇਸ ਅਵਧੀ ਦੇ ਦੌਰਾਨ ਔਸਤ ਰਹੇਗੀ। ਇਸ ਦਾ ਕਾਰਨ ਕਮਜ਼ੋਰ ਇਮਿਊਨਿਟੀ ਹੋ ਸਕਦੀ ਹੈ। ਇਹਨਾਂ ਦੀ ਸਿਹਤ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਅਤੇ ਨਾਲ ਹੀ ਲਾਪਰਵਾਹੀ ਦੇ ਕਾਰਨ ਇਹਨਾਂ ਨੂੰ ਜੋੜਾਂ ਵਿੱਚ ਜਕੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ: ਹਰ ਰੋਜ਼ "ॐ ਵਾਯੂ ਪੁੱਤਰਾਯ ਨਮਹ:" ਦਾ 11 ਵਾਰ ਜਾਪ ਕਰੋ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕ ਬਹੁਤ ਬੁੱਧੀਮਾਨ ਹੁੰਦੇ ਹਨ ਅਤੇ ਇਹਨਾਂ ਦਾ ਸਾਰਾ ਧਿਆਨ ਕਰੀਅਰ ਦੇ ਖੇਤਰ ਵਿੱਚ ਮਾਣ-ਸਨਮਾਨ ਅਤੇ ਅਹੁਦਾ ਪ੍ਰਾਪਤ ਕਰਨ ‘ਤੇ ਕੇਂਦ੍ਰਿਤ ਹੁੰਦਾ ਹੈ। ਇਹ ਆਪਣੇ ਰਿਸ਼ਤੇ ਵਿੱਚ ਤਾਲਮੇਲ ਬਣਾ ਕੇ ਰੱਖਦੇ ਹਨ ਅਤੇ ਉਸ ਨੂੰ ਅੱਗੇ ਵੀ ਲੈ ਜਾਣ ਵਿੱਚ ਦਿਲਚਸਪੀ ਰੱਖਦੇ ਹਨ। ਇਹਨਾਂ ਦਾ ਝੁਕਾਅ ਪੈਸੇ ਨੂੰ ਨਿਵੇਸ਼ ਕਰਨ ਅਤੇ ਪ੍ਰਾਪਰਟੀ ਖਰੀਦਣ ਵਿੱਚ ਹੁੰਦਾ ਹੈ, ਜਿਸ ਤੋਂ ਇਹਨਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੁੰਦੀ ਹੈ।

ਮੀਨ ਰਾਸ਼ੀ ਵਾਲਿਆਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਪਹਿਲੇ ਘਰ ਜਾਂ ਲਗਨ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਇਸ ਰਾਸ਼ੀ ਦੇ ਜਾਤਕ ਆਪਣੇ ਕਾਰਜਾਂ ਨੂੰ ਲੈ ਕੇ ਬਹੁਤ ਸਾਵਧਾਨ ਰਹਿਣਗੇ ਅਤੇ ਆਪਣੇ ਕੰਮਾਂ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕੋਸ਼ਿਸ਼ਾਂ ਕਰਨਗੇ। ਇਹਨਾਂ ਨੂੰ ਚਮੜੀ ਨਾਲ ਜੁੜੇ ਰੋਗ ਪਰੇਸ਼ਾਨ ਕਰ ਸਕਦੇ ਹਨ।

ਬੁੱਧ ਦੇ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦਾ ਮੀਨ ਰਾਸ਼ੀ ਵਾਲਿਆਂ ਉੱਤੇ ਕੀ ਪ੍ਰਭਾਵ ਪਵੇਗਾ, ਆਓ ਜਾਣਕਾਰੀ ਪ੍ਰਾਪਤ ਕਰਦੇ ਹਾਂ:

ਕਰੀਅਰ/ਕਾਰੋਬਾਰ

ਮੀਨ ਰਾਸ਼ੀ ਦੇ ਜਾਤਕਾਂ ਨੂੰ ਕਰੀਅਰ ਦੇ ਖੇਤਰ ਵਿੱਚ ਕੰਮ ਦੀ ਪੇਸ਼ੇਵਰ ਰੂਪ ਨਾਲ ਯੋਜਨਾ ਤਿਆਰ ਕਰਨੀ ਪਵੇਗੀ। ਜੇਕਰ ਤੁਸੀਂ ਬਿਹਤਰ ਸੰਭਾਵਨਾਵਾਂ ਦੇ ਕਾਰਨ ਨੌਕਰੀ ਵਿੱਚ ਪਰਿਵਰਤਨ ਕਰਨ ਬਾਰੇ ਸੋਚ ਰਹੇ ਹੋ, ਤਾਂ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਤੁਹਾਨੂੰ ਸੰਤੁਸ਼ਟੀ ਦੇਣ ਦਾ ਕੰਮ ਕਰੇਗਾ। ਇਹਨਾਂ ਜਾਤਕਾਂ ਨੂੰ ਕਰੀਅਰ ਦੇ ਸਬੰਧ ਵਿੱਚ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ। ਤੁਹਾਨੂੰ ਮਿਹਨਤ ਦੇ ਫਲ ਦੇ ਰੂਪ ਵਿੱਚ ਇਨਸੈਂਟਿਵ ਮਿਲਣ ਦੀ ਸੰਭਾਵਨਾ ਬਣੇਗੀ। ਕਾਰੋਬਾਰੀ ਜਾਤਕ ਸਫਲ ਇੱਕ ਸਫਲ ਬਿਜ਼ਨਸਮੈਨ ਦੇ ਰੂਪ ਵਿੱਚ ਉੱਭਰਣਗੇ। ਇਹ ਚੰਗਾ ਲਾਭ ਕਮਾ ਸਕਣਗੇ ਅਤੇ ਇਹਨਾਂ ਨੂੰ ਬਹੁਤ ਯਾਤਰਾਵਾਂ ਵੀ ਕਰਨੀਆਂ ਪੈ ਸਕਦੀਆਂ ਹਨ।

ਆਰਥਿਕ ਜੀਵਨ

ਇਸ ਅਵਧੀ ਦੇ ਦੌਰਾਨ ਤੁਹਾਨੂੰ ਚੰਗੀ ਮਾਤਰਾ ਵਿੱਚ ਪੈਸਾ ਪ੍ਰਾਪਤ ਹੋਵੇਗਾ। ਸ਼ਹਿਰਾਂ ਅਤੇ ਬਿਜ਼ਨਸ ਡੀਲਜ਼ ਦੇ ਮਾਧਿਅਮ ਤੋਂ ਉੱਚ-ਲਾਭ ਮਿਲਣ ਦੀ ਸੰਭਾਵਨਾ ਬਣੇਗੀ। ਪੈਸੇ ਦੀ ਬੱਚਤ ਵੀ ਹੋ ਸਕੇਗੀ।

ਪ੍ਰੇਮ ਜੀਵਨ

ਪ੍ਰੇਮ ਜੀਵਨ ਦੇ ਲਈ ਬੁੱਧ ਦੀ ਮਾਰਗੀ ਚਾਲ ਅਨੁਕੂਲ ਰਹੇਗੀ, ਕਿਉਂਕਿ ਇਸ ਦੌਰਾਨ ਜੀਵਨਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਮਧੁਰਤਾ ਭਰਿਆ ਰਹੇਗਾ। ਤੁਹਾਡੇ ਦੋਵਾਂ ਵਿਚਕਾਰ ਤਾਲਮੇਲ ਵੀ ਮਜ਼ਬੂਤ ਰਹੇਗਾ ਅਤੇ ਤੁਸੀਂ ਦੋਵੇਂ ਇੱਕ-ਦੂਜੇ ਦੇ ਨਾਲ ਚੰਗਾ ਸਮਾਂ ਬਿਤਾਓਗੇ।

ਸਿਹਤ

ਇਹ ਅਵਧੀ ਇਹਨਾਂ ਜਾਤਕਾਂ ਦੇ ਲਈ ਸਿਹਤ ਦੇ ਪੱਖ ਤੋਂ ਥੋੜੀ ਮੁਸ਼ਕਿਲ ਰਹਿ ਸਕਦੀ ਹੈ, ਕਿਉਂਕਿ ਇਹਨਾਂ ਨੂੰ ਚਮੜੀ, ਐਲਰਜੀ ਅਤੇ ਸਰਦੀ-ਖਾਂਸੀ ਨਾਲ ਜੁੜੀਆਂ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਹਨਾਂ ਸਭ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਆਪਣੀ ਇਮਿਊਨਿਟੀ ਨੂੰ ਵਧਾਓ, ਚੰਗਾ ਭੋਜਨ ਖਾਓ ਅਤੇ ਯੋਗ ਅਤੇ ਕਸਰਤ ਕਰੋ।

ਉਪਾਅ: ਹਰ ਰੋਜ਼ "ॐ ਬ੍ਰਹਸਪਤਯੇ ਨਮਹ:" ਦਾ 27 ਵਾਰ ਜਾਪ ਕਰੋ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer