ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ 14 ਜੂਨ 2024 ਨੂੰ ਹੋਵੇਗਾ। ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਇੱਕ ਮਜ਼ਬੂਤ ਗ੍ਰਹਿ ਅਤੇ ਜੀਵਨ ਵਿੱਚ ਸਭ ਜ਼ਰੂਰੀ ਸੰਤੁਸ਼ਟੀਆਂ, ਚੰਗੀ ਸਿਹਤ ਅਤੇ ਮਜ਼ਬੂਤ ਦਿਮਾਗ ਪ੍ਰਦਾਨ ਕਰਨ ਵਾਲਾ ਗ੍ਰਹਿ ਮੰਨਿਆ ਗਿਆ ਹੈ। ਕੁੰਡਲੀ ਵਿੱਚ ਮਜ਼ਬੂਤ ਬੁੱਧ ਜਾਤਕਾਂ ਨੂੰ ਜ਼ਿਆਦਾ ਗਿਆਨ ਪ੍ਰਾਪਤ ਕਰਨ ਵਿੱਚ ਉੱਚ-ਸਫਲਤਾ ਦੇਣ ਦੇ ਨਾਲ-ਨਾਲ ਸਭ ਸਕਾਰਾਤਮਕ ਨਤੀਜੇ ਪ੍ਰਦਾਨ ਕਰਦਾ ਹੈ। ਨਾਲ ਹੀ ਇਹ ਗਿਆਨ ਜਾਤਕਾਂ ਨੂੰ ਕਾਰੋਬਾਰ ਦੇ ਸਬੰਧ ਵਿੱਚ ਚੰਗੇ ਫੈਸਲੇ ਲੈਣ ਵਿੱਚ ਵੀ ਮਾਰਗਦਰਸ਼ਨ ਕਰਦਾ ਹੈ। ਜਿਨਾਂ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਮਜ਼ਬੂਤ ਹੁੰਦਾ ਹੈ, ਉਹ ਸੱਟੇਬਾਜ਼ੀ ਅਤੇ ਵਪਾਰ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ। ਅਜਿਹੇ ਜਾਤਕ ਜੋਤਿਸ਼, ਰਹੱਸਵਾਦ, ਗੁਪਤ ਵਿੱਦਿਆਵਾਂ ਵਿੱਚ ਜ਼ਿਆਦਾ ਨਿਪੁੰਨ ਹੁੰਦੇ ਹਨ। ਦੂਜੇ ਪਾਸੇ ਜੇਕਰ ਬੁੱਧ ਰਾਹੂ, ਕੇਤੂ ਜਾਂ ਮੰਗਲ ਵਰਗੇ ਗ੍ਰਹਾਂ ਦੇ ਨਾਲ ਬੁਰੀ ਸੰਗਤ ਵਿੱਚ ਆਉਂਦਾ ਹੈ, ਤਾਂ ਅਜਿਹੇ ਜਾਤਕਾਂ ਨੂੰ ਸੰਘਰਸ਼ਾਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਬੁੱਧ ਮੰਗਲ ਦੇ ਨਾਲ ਸੰਯੋਜਨ ਕਰਦਾ ਹੈ ਤਾਂ ਜਾਤਕਾਂ ਨੂੰ ਬੁੱਧੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਵਿੱਚ ਗੁੱਸਾ ਅਤੇ ਹਿੰਸਾਤਮਕ ਸੁਭਾਅ ਦੇਖਣ ਨੂੰ ਮਿਲਦਾ ਹੈ।
ਦੇਸ਼ ਦੇ ਜਾਣੇ-ਮਾਣੇ ਅਤੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੇ ਅਸਤ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਜੇਕਰ ਬੁੱਧ ਗੋਚਰ ਦੇ ਦੌਰਾਨ ਬੁੱਧ ਕੁੰਭ ਰਾਸ਼ੀ ਵਿੱਚ ਰਾਹੂ, ਕੇਤੂ ਵਰਗੇ ਅਸ਼ੁਭ ਗ੍ਰਹਾਂ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਨੂੰ ਚਮੜੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਚੰਗੀ ਨੀਂਦ ਦੀ ਕਮੀ ਅਤੇ ਤੰਤਰਿਕਾ ਸਬੰਧੀ ਸਮੱਸਿਆਵਾਂ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਅਜਿਹੇ ਜਾਤਕਾਂ ਦੀ ਰੋਗ ਪ੍ਰਤੀਰੋਧਕ ਖਮਤਾ ਵੀ ਘੱਟ ਹੁੰਦੀ ਹੈ, ਜਿਸ ਕਾਰਨ ਸਮੇਂ-ਸਮੇਂ ‘ਤੇ ਉਹਨਾਂ ਦੇ ਜੀਵਨ ਵਿੱਚ ਸਿਹਤ ਸਬੰਧੀ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ। ਹਾਲਾਂਕਿ ਜੇਕਰ ਬੁੱਧ ਬ੍ਰਹਸਪਤੀ ਵਰਗੇ ਸ਼ੁਭ ਗ੍ਰਹਿਆਂ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਅਜਿਹੇ ਜਾਤਕਾਂ ਨੂੰ ਕਾਰੋਬਾਰ ਅਤੇ ਸੱਟੇਬਾਜ਼ੀ ਵਿੱਚ ਦੁੱਗਣੇ ਸਕਾਰਾਤਮਕ ਨਤੀਜੇ ਪ੍ਰਾਪਤ ਹੁੰਦੇ ਹਨ।
Read In English: Mercury Transit in Gemini
ਜੇਕਰ ਗੱਲ ਕਰੀਏ 14 ਜੂਨ ਨੂੰ ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਸਮੇਂ ਬਾਰੇ, ਤਾਂ 14 ਜੂਨ 2024 ਨੂੰ 22:55 ਉੱਤੇ ਬੁੱਧ ਮਿਥੁਨ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੀਜੇ ਘਰ ਵਿੱਚ ਹੀ ਸਥਿਤ ਰਹੇਗਾ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਯਾਤਰਾ ਦੇ ਦੌਰਾਨ ਧਨ-ਹਾਨੀ ਜਾਂ ਸੰਪੱਤੀ ਜਾਂ ਸਮਾਨ ਦੇ ਚੋਰੀ ਹੋਣ ਦਾ ਸੰਕੇਤ ਦੇ ਰਿਹਾ ਹੈ। ਨਾਲ ਹੀ ਇਸ ਦੌਰਾਨ ਤੁਹਾਡੇ ਵਿੱਚ ਸੰਚਾਰ ਦੀ ਕਮੀ ਵੀ ਹੋ ਸਕਦੀ ਹੈ।
ਕਰੀਅਰ ਦੇ ਮੋਰਚੇ ਉੱਤੇ ਦੇਖੀਏ ਤਾਂ ਇਸ ਗੋਚਰ ਦੇ ਦੌਰਾਨ ਤੁਹਾਨੂੰ ਨੌਕਰੀ ਵਿੱਚ ਪਰਿਵਰਤਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਤੁਹਾਨੂੰ ਪਸੰਦ ਨਹੀਂ ਆਵੇਗੀ ਅਤੇ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਅਸ਼ਾਂਤੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਆਪਣੇ ਕਾਰੋਬਾਰ ਦੀ ਸਾਵਧਾਨੀਪੂਰਵਕ ਨਿਗਰਾਨੀ ਕਰਨੀ ਪਵੇਗੀ, ਨਹੀਂ ਤਾਂ ਤੁਸੀਂ ਲਾਭ ਗੁਆ ਸਕਦੇ ਹੋ ਅਤੇ ਤੁਹਾਨੂੰ ਨੁਕਸਾਨ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਇਸ ਦੌਰਾਨ ਜ਼ਿਆਦਾ ਮੁਕਾਬਲੇ ਦਾ ਸਾਹਮਣਾ ਵੀ ਕਰਨਾ ਪਵੇਗਾ।
ਆਰਥਿਕ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਚੰਗਾ ਧਨ-ਲਾਭ ਹੋਵੇਗਾ, ਪਰ ਨਾਲ ਹੀ ਤੁਹਾਡੇ ਖਰਚੇ ਵੀ ਵੱਧ ਸਕਦੇ ਹਨ, ਜਿਸ ਕਾਰਨ ਤੁਹਾਨੂੰ ਕਰਜ਼ਾ ਵੀ ਲੈਣਾ ਪੈ ਸਕਦਾ ਹੈ।
ਰਿਸ਼ਤਿਆਂ ਦੇ ਸੰਦਰਭ ਤੋਂ ਦੇਖੀਏ ਤਾਂ ਤੁਹਾਨੂੰ ਉਚਿਤ ਗੱਲਬਾਤ ਦੀ ਜ਼ਰੂਰਤ ਪਵੇਗੀ ਤਾਂ ਕਿ ਰਿਸ਼ਤਿਆਂ ਵਿੱਚ ਸਹਿਜਤਾ ਬਣੀ ਰਹੇ।
ਅੰਤ ਵਿੱਚ ਗੱਲ ਕਰੀਏ ਸਿਹਤ ਬਾਰੇ ਤਾਂ ਇਸ ਗੋਚਰ ਦੇ ਦੌਰਾਨ ਤੁਹਾਡੇ ਅੰਦਰ ਰੋਗ ਪ੍ਰਤੀਰੋਧਕ ਖਮਤਾ ਘੱਟ ਰਹੇਗੀ, ਜਿਸ ਕਾਰਨ ਤੁਹਾਡੇ ਮੋਢਿਆਂ ਅਤੇ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ।
ਉਪਾਅ: ਹਰ ਰੋਜ਼ 21 ਵਾਰ 'ॐ ਸ਼ਿਵ ॐ ਸ਼ਿਵ ॐ' ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਦੂਜੇ ਘਰ ਵਿੱਚ ਹੀ ਸਥਿਤ ਰਹੇਗਾ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਧਨ ਪ੍ਰਾਪਤ ਕਰਵਾਓਣ ਵਿੱਚ ਮੱਦਦ ਕਰੇਗਾ ਅਤੇ ਚੰਗੀ ਮਾਤਰਾ ਵਿੱਚ ਬੱਚਤ ਕਰਨ ਵਿੱਚ ਕਾਮਯਾਬ ਬਣਾਵੇਗਾ। ਇਸ ਦੌਰਾਨ ਤੁਸੀਂ ਪੈਸਾ ਇਕੱਠਾ ਕਰਨ ਵਿੱਚ ਵੀ ਸਫਲ ਹੋਵੋਗੇ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਕੰਮ ਦੇ ਸਿਲਸਿਲੇ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਸਕਦੇ ਹੋ ਅਤੇ ਆਪਣਾ ਪ੍ਰਭਾਵ ਸਥਾਪਿਤ ਕਰ ਸਕਦੇ ਹੋ। ਇਸ ਦੌਰਾਨ ਤੁਹਾਨੂੰ ਨਵੀਂ ਨੌਕਰੀ ਦੇ ਮੌਕੇ ਮਿਲਣ ਦੀ ਵੀ ਸੰਭਾਵਨਾ ਹੈ।
ਕਾਰੋਬਾਰੀ ਮੋਰਚੇ ਉੱਤੇ ਇਸ ਦੌਰਾਨ ਤੁਹਾਨੂੰ ਕੁਝ ਚੰਗਾ ਮੁਨਾਫਾ ਹੋਣ ਦੀ ਸੰਭਾਵਨਾ ਹੈ ਅਤੇ ਤੁਸੀਂ ਦੂਜਿਆਂ ਨੂੰ ਚੰਗਾ ਮੁਕਾਬਲਾ ਦੇ ਸਕੋਗੇ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਚੰਗਾ ਧਨ-ਲਾਭ ਹੋਵੇਗਾ। ਤੁਸੀਂ ਜ਼ਿਆਦਾ ਪੈਸਾ ਕਮਾਓਗੇ। ਜੇਕਰ ਇਸ ਰਾਸ਼ੀ ਦੇ ਕੁਝ ਜਾਤਕ ਸੱਟੇਬਾਜ਼ੀ ਵਿੱਚ ਦਿਲਚਸਪੀ ਰੱਖਦੇ ਹਨ, ਤਾਂ ਉਹ ਇਸ ਤੋਂ ਵੀ ਲਾਭ ਕਮਾ ਸਕਦੇ ਹਨ।
ਰਿਸ਼ਤੇਆਂ ਦੇ ਮੋਰਚੇ ਉੱਤੇ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਪ੍ਰੇਮ ਭਰੇ ਸਮੇਂ ਦਾ ਆਨੰਦ ਮਾਣੋਗੇ ਅਤੇ ਤੁਹਾਡੇ ਵਿੱਚ ਚੰਗਾ ਤਾਲਮੇਲ ਸਥਾਪਿਤ ਹੋਵੇਗਾ।
ਸਿਹਤ ਦੇ ਮੋਰਚੇ ਉੱਤੇ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਛੋਟਾ ਮੋਟਾ ਸਿਰ ਦਰਦ ਆਦਿ ਹੋ ਸਕਦਾ ਹੈ।
ਉਪਾਅ: ਹਰ ਰੋਜ਼ ਲਲਿਤਾ ਸਹਸਤਰਨਾਮ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਪਹਿਲੇ ਹੀ ਘਰ ਵਿੱਚ ਸਥਿਤ ਰਹੇਗਾ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਆਰਾਮ ਅਤੇ ਖੁਸ਼ੀਆਂ ਦਿਲਵਾਏਗਾ। ਇਸ ਦੌਰਾਨ ਤੁਹਾਡਾ ਕਾਰੋਬਾਰ ਵਿੱਚ ਜ਼ਿਆਦਾ ਰੁਝਾਨ ਦੇਖਣ ਨੂੰ ਮਿਲੇਗਾ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਪਹਿਚਾਣ ਅਤੇ ਮਾਣ ਹਾਸਿਲ ਕਰੋਗੇ। ਇਸ ਨਾਲ ਤੁਹਾਡੇ ਹਿੱਤਾਂ ਨੂੰ ਉਤਸ਼ਾਹ ਮਿਲੇਗਾ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਆਪਣੀ ਕੁਸ਼ਲਤਾ ਤੋਂ ਲਾਭ ਲਓਗੇ ਅਤੇ ਕਾਰੋਬਾਰ ਦੇ ਸਬੰਧ ਵਿੱਚ ਚੰਗਾ ਮੁਨਾਫਾ ਕਮਾਓਣ ਵਿੱਚ ਕਾਮਯਾਬ ਰਹੋਗੇ।
ਆਰਥਿਕ ਮੋਰਚੇ ਉੱਤੇ ਤੁਸੀਂ ਜ਼ਿਆਦਾ ਪੈਸਾ ਕਮਾਓਣ ਦੇ ਲਈ ਚੰਗੇ ਮਾਣਕ ਸਥਾਪਿਤ ਕਰੋਗੇ ਅਤੇ ਇਸ ਤਰ੍ਹਾਂ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਹੋਵੇਗਾ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਤਾਲਮੇਲ ਸਥਾਪਿਤ ਕਰਨ ਵੱਲ ਧਿਆਨ ਕੇਂਦਰਿਤ ਕਰੋਗੇ ਅਤੇ ਆਪਣੇ ਜੀਵਨਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਓਗੇ। ਤੁਸੀਂ ਅਜਿਹਾ ਕਰਕੇ ਆਪਣੇ ਜੀਵਨਸਾਥੀ ਨੂੰ ਵੀ ਖੁਸ਼ ਰੱਖੋਗੇ।
ਸਿਹਤ ਦੇ ਮੋਰਚੇ ਉੱਤੇ ਗੱਲ ਕਰੀਏ ਤਾਂ ਤੁਸੀਂ ਊਰਜਾ ਅਤੇ ਉਤਸ਼ਾਹ ਨਾਲ ਭਰੇ ਨਜ਼ਰ ਆਓਗੇ, ਜਿਸ ਕਾਰਨ ਤੁਹਾਡੀ ਸਿਹਤ ਉੱਤਮ ਬਣੀ ਰਹੇਗੀ।
ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਨਾਰਾਇਣ' ਮੰਤਰ ਦਾ ਜਾਪ ਕਰੋ।
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਦੌਰਾਨ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੀ ਸਥਿਤ ਰਹੇਗਾ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਅਣਜਾਣੇ ਖੇਤਰ ਵਿੱਚ ਤਬਾਦਲੇ ਦੇ ਸੰਕੇਤ ਦੇ ਰਿਹਾ ਹੈ, ਜਿਸ ਨਾਲ ਤੁਹਾਡੇ ਜੀਵਨ ਵਿੱਚ ਸ਼ਾਂਤੀ ਅਤੇ ਸੁੱਖ-ਸੁਵਿਧਾਵਾਂ ਦੀ ਕਮੀ ਹੋ ਸਕਦੀ ਹੈ। ਤੁਸੀਂ ਵਾਦ-ਵਿਵਾਦ ਵਿੱਚ ਵੀ ਫਸ ਸਕਦੇ ਹੋ।
ਕਰੀਅਰ ਦੇ ਮੋਰਚੇ ਉੱਤੇ ਤੁਸੀਂ ਆਪਣੇ ਵਰਤਮਾਨ ਕੰਮ ਤੋਂ ਸੰਤੁਸ਼ਟ ਨਜ਼ਰ ਨਹੀਂ ਆਓਗੇ, ਜਿਸ ਕਾਰਨ ਤੁਸੀਂ ਨੌਕਰੀ ਬਦਲਣ ਬਾਰੇ ਵੀ ਸੋਚ ਸਕਦੇ ਹੋ। ਸੀਨੀਅਰ ਅਧਿਕਾਰੀਆਂ ਦੇ ਨਾਲ ਵੀ ਤੁਹਾਡਾ ਵਿਵਾਦ ਹੋਣ ਦੀ ਸੰਭਾਵਨਾ ਹੈ।
ਕਾਰੋਬਾਰੀ ਮੋਰਚੇ ਉੱਤੇ ਘਾਟੇ ਦੇ ਕਾਰਨ ਤੁਸੀਂ ਆਪਣਾ ਵਰਤਮਾਨ ਕਾਰੋਬਾਰ ਛੱਡ ਕੇ ਹੋਰ ਕੰਮ ਕਰਨ ਦਾ ਵਿਕਲਪ ਚੁਣ ਸਕਦੇ ਹੋ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਵਧੇ ਹੋਏ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਲਾਪਰਵਾਹੀ ਦੇ ਕਾਰਨ ਧਨ-ਹਾਨੀ ਹੋਣ ਦੀ ਵੀ ਸੰਭਾਵਨਾ ਹੈ। ਇਸ ਲਈ ਆਰਥਿਕ ਮੋਰਚੇ ਉੱਤੇ ਤੁਹਾਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਗੱਲਬਾਤ ਵਿੱਚ ਕੌੜੇ ਬੋਲ ਬੋਲ ਸਕਦੇ ਹੋ, ਜਿਸ ਕਾਰਨ ਤੁਹਾਡਾ ਆਪਸੀ ਤਾਲਮੇਲ ਖਰਾਬ ਹੋ ਸਕਦਾ ਹੈ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਮੋਢਿਆਂ ਵਿੱਚ ਅਤੇ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ।
ਉਪਾਅ: ਹਰ ਰੋਜ਼ 11 ਵਾਰ 'ॐ ਸੋਮਾਯ ਨਮਹ:' ਮੰਤਰ ਦਾ ਜਾਪ ਕਰੋ।
ਕਰਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੀ ਸਥਿਤ ਰਹੇਗਾ।
ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਨ, ਧਨ-ਲਾਭ ਅਤੇ ਪਰਿਵਾਰ ਅਤੇ ਆਪਣੇ ਜੀਵਨਸਾਥੀ ਦੇ ਨਾਲ ਚੰਗੇ ਰਿਸ਼ਤੇ ਦੇ ਸੰਕੇਤ ਦੇ ਰਿਹਾ ਹੈ। ਇਸ ਅਵਧੀ ਦੇ ਦੌਰਾਨ ਜੇਕਰ ਤੁਸੀਂ ਕਿਸੇ ਨਵੇਂ ਨਿਵੇਸ਼ ਵਿੱਚ ਸ਼ਾਮਿਲ ਹੁੰਦੇ ਹੋ, ਤਾਂ ਤੁਹਾਨੂੰ ਫਾਇਦਾ ਹੋ ਸਕਦਾ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਕੰਮ ਤੋਂ ਲਾਭ ਮਿਲੇਗਾ ਅਤੇ ਤੁਸੀਂ ਜੋ ਵੀ ਸਖਤ ਮਿਹਨਤ ਅਤੇ ਗੁਣਵੱਤਾਪੂਰਣ ਕੰਮ ਕਰੋਗੇ, ਉਸ ਦੇ ਲਈ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀ ਅਧਿਕਾਰੀਆਂ ਤੋਂ ਮਾਨਤਾ ਪ੍ਰਾਪਤ ਹੋਵੇਗੀ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਬਿਹਤਰ ਤਕਨੀਕ ਦਾ ਉਪਯੋਗ ਕਰਕੇ ਚੰਗਾ ਮੁਨਾਫਾ ਕਮਾਓਗੇ ਅਤੇ ਇਸ ਤਰ੍ਹਾਂ ਤੁਸੀਂ ਬਿਹਤਰ ਚੀਜ਼ਾਂ ਦਾ ਲਾਭ ਲੈ ਸਕਣ ਵਿੱਚ ਕਾਮਯਾਬ ਰਹੋਗੇ।
ਆਰਥਿਕ ਮੋਰਚੇ ਉੱਤੇ ਤੁਸੀਂ ਜ਼ਿਆਦਾ ਧਨ ਪ੍ਰਾਪਤ ਕਰਨ ਅਤੇ ਬੱਚਤ ਕਰਨ ਦੀ ਸਥਿਤੀ ਵਿੱਚ ਨਜ਼ਰ ਆਓਗੇ। ਵਪਾਰਕ ਗਤੀਵਿਧੀਆਂ ਤੋਂ ਵੀ ਤੁਹਾਨੂੰ ਲਾਭ ਮਿਲੇਗਾ।
ਰਿਸ਼ਤਿਆਂ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਤਾਲਮੇਲ ਬਣਾ ਕੇ ਰੱਖ ਸਕੋਗੇ। ਅਜਿਹਾ ਤੁਹਾਡੀ ਪਰਿਪੱਕਤਾ ਦੇ ਕਾਰਨ ਸੰਭਵ ਹੋ ਸਕੇਗਾ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੇ ਅੰਦਰ ਚੰਗੀ ਊਰਜਾ ਨਜ਼ਰ ਆਵੇਗੀ, ਜੋ ਤੁਹਾਨੂੰ ਫਿੱਟ ਰੱਖੇਗੀ।
ਉਪਾਅ: ਰੋਜ਼ਾਨਾ ਆਦਿੱਤਿਆ ਹ੍ਰਿਦਯਮ ਦਾ ਜਾਪ ਕਰੋ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਦਸਵੇਂ ਘਰ ਵਿੱਚ ਹੀ ਸਥਿਤ ਰਹੇਗਾ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਕਾਰੋਬਾਰ ਵਿੱਚ ਉੱਤਮਤਾ ਪ੍ਰਾਪਤ ਕਰਨ, ਕਾਰੋਬਾਰ ਦੇ ਸਬੰਧ ਵਿੱਚ ਯਾਤਰਾ ਕਰਨ ਅਤੇ ਪ੍ਰਤੀਨਿਧਤਾ ਦੀ ਕੁਸ਼ਲਤਾ ਪ੍ਰਦਾਨ ਕਰਨ ਵਿੱਚ ਮੱਦਦ ਕਰੇਗਾ। ਇਸ ਦੌਰਾਨ ਤੁਹਾਡਾ ਆਤਮ ਵਿਸ਼ਵਾਸ ਵੀ ਵਧੇਗਾ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਨਵੀਂ ਨੌਕਰੀ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ, ਜੋ ਤੁਹਾਡੇ ਟੀਚਿਆਂ ਅਤੇ ਇੱਛਾਵਾਂ ਨੂੰ ਪੂਰਾ ਕਰਨਗੇ।
ਕਾਰੋਬਾਰੀ ਮੋਰਚੇ ‘ਤੇ ਤੁਸੀਂ ਆਸਾਨੀ ਨਾਲ ਆਪਣੇ ਟੀਚੇ ਪੂਰੇ ਕਰ ਸਕੋਗੇ ਅਤੇ ਜ਼ਿਆਦਾ ਮੁਨਾਫਾ ਕਮਾਓਗੇ।
ਆਰਥਿਕ ਮੋਰਚੇ ਉੱਤੇ ਤੁਸੀਂ ਇਸ ਗੋਚਰ ਦੇ ਦੌਰਾਨ ਜ਼ਿਆਦਾ ਪੈਸਾ ਕਮਾ ਸਕੋਗੇ ਅਤੇ ਬੱਚਤ ਕਰਨ ਵਿੱਚ ਵੀ ਕਾਮਯਾਬ ਰਹੋਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਚੰਗੀਆਂ ਕਦਰਾਂ-ਕੀਮਤਾਂ ਸਥਾਪਿਤ ਕਰਕੇ ਆਪਣੇ ਰਿਸ਼ਤੇ ਵਿੱਚ ਪ੍ਰੇਮ ਅਤੇ ਲਗਾਵ ਨੂੰ ਮਜ਼ਬੂਤ ਕਰੋਗੇ।
ਸਿਹਤ ਦੇ ਮੋਰਚੇ ‘ਤੇ ਤੁਸੀਂ ਜ਼ਿਆਦਾ ਊਰਜਾ ਅਤੇ ਉਤਸ਼ਾਹ ਦੇ ਨਾਲ ਫਿੱਟ ਰਹੋਗੇ।
ਉਪਾਅ: ਭਗਵਾਨ ਵਿਸ਼ਣੂੰ ਦੇ ਲਈ ਬੁੱਧਵਾਰ ਦੇ ਦਿਨ ਹਵਨ ਕਰਵਾਓ ।
ਕੰਨਿਆ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਨੌਵੇਂ ਘਰ ਵਿੱਚ ਹੀ ਸਥਿਤ ਰਹੇਗਾ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਉੱਤੇ ਲੈ ਕੇ ਜਾਵੇਗਾ, ਅਧਿਆਤਮਿਕਤਾ ਵਿੱਚ ਤੁਹਾਡੀ ਦਿਲਚਸਪੀ ਵਧਾਏਗਾ ਅਤੇ ਤੁਹਾਨੂੰ ਚੰਗੀ ਕਿਸਮਤ ਦਾ ਸਾਥ ਦਿਲਵਾਏਗਾ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਕੰਮ ਵਿੱਚ ਕਿਸਮਤ ਦਾ ਸਾਥ ਮਿਲੇਗਾ, ਨਵੇਂ ਮੌਕੇ ਮਿਲਣਗੇ ਅਤੇ ਉਚਿਤ ਪਹਿਚਾਣ ਮਿਲੇਗੀ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਕੋਈ ਨਵਾਂ ਆਨਸਾਈਟ ਕਾਰੋਬਾਰ ਸ਼ੁਰੂ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਚੰਗਾ ਮੁਨਾਫਾ ਮਿਲੇਗਾ।
ਆਰਥਿਕ ਮੋਰਚੇ ਉੱਤੇ ਤੁਸੀਂ ਜ਼ਿਆਦਾ ਪੈਸਾ ਕਮਾਓਣ, ਪੈਸਾ ਇਕੱਠਾ ਕਰਨ ਅਤੇ ਪੈਸਾ ਵਧਾਓਣ ਵਿੱਚ ਕਾਮਯਾਬ ਰਹੋਗੇ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਹਾਨੂੰ ਆਪਣੇ ਜੀਵਨਸਾਥੀ ਅਤੇ ਸ਼ੁਭਚਿੰਤਕਾਂ ਦੇ ਨਾਲ ਚੰਗਾ ਸਮਾਂ ਬਤੀਤ ਕਰਨ ਦਾ ਪੂਰਾ ਮੌਕਾ ਮਿਲੇਗਾ।
ਸਿਹਤ ਦੇ ਮੋਰਚੇ ਉੱਤੇ ਤੁਹਾਡੇ ਅੰਦਰ ਮੌਜੂਦ ਉੱਤਮ ਰੋਗ ਪ੍ਰਤੀਰੋਧਕ ਖਮਤਾ ਅਤੇ ਊਰਜਾ ਦੇ ਕਾਰਨ ਤੁਸੀਂ ਚੰਗਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੋਗੇ।
ਉਪਾਅ: ਹਰ ਰੋਜ਼ 11 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਅੱਠਵੇਂ ਘਰ ਵਿੱਚ ਸਥਿਤ ਰਹੇਗਾ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡੇ ਆਤਮ ਵਿਸ਼ਵਾਸ ਨੂੰ ਘੱਟ ਕਰ ਸਕਦਾ ਹੈ ਅਤੇ ਤੁਹਾਨੂੰ ਸਵਾਰਥੀ ਬਣਾ ਸਕਦਾ ਹੈ। ਇਸ ਦੌਰਾਨ ਤੁਹਾਡੇ ਅੰਦਰ ਉਤਸਾਹ ਦੀ ਵੀ ਕਮੀ ਨਜ਼ਰ ਆ ਸਕਦੀ ਹੈ।
ਕਰੀਅਰ ਦੇ ਮੋਰਚੇ ਉੱਤੇ ਇਸ ਅਵਧੀ ਦੇ ਦੌਰਾਨ ਨੌਕਰੀ ਦੇ ਜ਼ਿਆਦਾ ਦਬਾਅ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਾਰਨ ਤੁਹਾਨੂੰ ਚਿੰਤਾ ਹੋ ਸਕਦੀ ਹੈ। ਨਾਲ ਹੀ ਤੁਸੀਂ ਨੌਕਰੀ ਬਦਲਣ ਬਾਰੇ ਵੀ ਸੋਚ ਸਕਦੇ ਹੋ।
ਕਾਰੋਬਾਰੀ ਮੋਰਚੇ ਉੱਤੇ ਸਖਤ ਮਿਹਨਤ ਦੇ ਬਾਵਜੂਦ ਤੁਸੀਂ ਮੁਨਾਫਾ ਨਹੀਂ ਕਮਾ ਸਕੋਗੇ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਪੈਸੇ ਦੀ ਹਾਨੀ ਹੋ ਸਕਦੀ ਹੈ ਅਤੇ ਅੱਗੇ ਚੱਲ ਕੇ ਭਾਰੀ ਖਰਚਿਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਰਿਸ਼ਤਿਆਂ ਦੇ ਸੰਦਰਭ ਵਿੱਚ ਦੇਖੀਏ ਤਾਂ ਤੁਹਾਨੂੰ ਸਹਿਜਤਾ ਦੇਖਣ ਦੇ ਲਈ ਆਪਣੇ ਜੀਵਨਸਾਥੀ ਦੇ ਨਾਲ ਉਚਿਤ ਤਾਲਮੇਲ ਬਿਠਾ ਕੇ ਰੱਖਣਾ ਪਵੇਗਾ।
ਸਿਹਤ ਦੇ ਸੰਦਰਭ ਤੋਂ ਦੇਖੀਏ ਤਾਂ ਤੁਹਾਨੂੰ ਅੱਖਾਂ ਵਿੱਚ ਦਰਦ ਅਤੇ ਜਲਣ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ।
ਉਪਾਅ: ਹਰ ਰੋਜ਼ 11 ਵਾਰ 'ॐ ਭੂਮੀਪੁੱਤਰਾਯ ਨਮਹ:' ਮੰਤਰ ਦਾ ਜਾਪ ਕਰੋ।
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਸੱਤਵੇਂ ਘਰ ਵਿੱਚ ਹੀ ਸਥਿਤ ਰਹੇਗਾ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਨਵੇਂ ਮਿੱਤਰ ਅਤੇ ਸਹਿਯੋਗੀ ਬਣਾਓਣ ਅਤੇ ਕਾਰੋਬਾਰ ਵਿੱਚ ਉੱਤਮਤਾ ਪ੍ਰਾਪਤ ਕਰਨ ਵਿੱਚ ਕਾਮਯਾਬ ਬਣਾਵੇਗਾ। ਤੁਸੀਂ ਚੰਗੇ ਕਾਰੋਬਾਰ ਦੇ ਲਈ ਉਚਿਤ ਮਾਣਕ ਨਿਰਧਾਰਿਤ ਕਰਨ ਵਿੱਚ ਵੀ ਕਾਮਯਾਬ ਰਹੋਗੇ।
ਕਰੀਅਰ ਦੇ ਸੰਦਰਭ ਵਿੱਚ ਤੁਸੀਂ ਸਕਾਰਾਤਮਕ ਸਥਿਤੀ ਵਿੱਚ ਨਜ਼ਰ ਆਓਗੇ ਅਤੇ ਤੁਹਾਨੂੰ ਨੌਕਰੀ ਨਾਲ ਸਬੰਧਤ ਲੈਣ-ਦੇਣ ਕਰਨ ਵਿੱਚ ਸਫਲਤਾ ਮਿਲੇਗੀ। ਤੁਹਾਨੂੰ ਨੌਕਰੀ ਦੇ ਨਵੇਂ ਆਸ਼ਾਜਣਕ ਮੌਕੇ ਵੀ ਪ੍ਰਾਪਤ ਹੋ ਸਕਦੇ ਹਨ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਚੰਗਾ ਮੁਨਾਫਾ ਕਮਾਓਗੇ, ਪੈਸਾ ਇਕੱਠਾ ਕਰੋਗੇ ਅਤੇ ਆਪਣੇ ਵਿਰੋਧੀਆਂ ਦੇ ਲਈ ਇੱਕ ਮਜ਼ਬੂਤ ਪ੍ਰਤਿਯੋਗੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਓਗੇ।
ਆਰਥਿਕ ਮੋਰਚੇ ਉੱਤੇ ਤੁਸੀਂ ਚੰਗਾ ਪੈਸਾ ਇਕੱਠਾ ਕਰਨ, ਕਮਾਓਣ ਅਤੇ ਭਵਿੱਖ ਵਿੱਚ ਇਸ ਦਾ ਉਪਯੋਗ ਕਰਨ ਦੇ ਲਈ ਕਾਮਯਾਬ ਰਹੋਗੇ।
ਰਿਸ਼ਤਿਆਂ ਦੇ ਸੰਦਰਭ ਵਿੱਚ ਤੁਸੀਂ ਆਪਣੇ ਮਿਲਣਸਾਰ ਸੁਭਾਅ, ਲਗਾਵ ਅਤੇ ਪਿਆਰ ਭਰੇ ਸੁਭਾਅ ਦੇ ਕਾਰਨ ਆਪਣੇ ਜੀਵਨਸਾਥੀ ਦਾ ਦਿਲ ਜਿੱਤ ਸਕਦੇ ਹੋ।
ਸਿਹਤ ਦੇ ਸੰਦਰਭ ਵਿੱਚ ਤੁਸੀਂ ਚੰਗੀ ਰੋਗ ਪ੍ਰਤੀਰੋਧਕ ਖਮਤਾ ਅਤੇ ਦ੍ਰਿੜ ਇੱਛਾ ਸ਼ਕਤੀ ਦੇ ਨਾਲ ਜ਼ਿਆਦਾ ਊਰਜਾਵਾਨ ਨਜ਼ਰ ਆਓਗੇ।
ਉਪਾਅ: ਵੀਰਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।
ਧਨੂੰ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਤੁਹਾਡੇ ਛੇਵੇਂ ਘਰ ਵਿੱਚ ਹੀ ਸਥਿਤ ਰਹੇਗਾ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਜ਼ਿਆਦਾ ਆਰਥਿਕ ਖਰਚਿਆਂ ਦਾ ਸਾਹਮਣਾ ਕਰਵਾ ਸਕਦਾ ਹੈ ਅਤੇ ਇਸ ਕਾਰਨ ਤੁਹਾਨੂੰ ਕਰਜ਼ਾ ਵੀ ਲੈਣਾ ਪੈ ਸਕਦਾ ਹੈ।
ਕਰੀਅਰ ਦੇ ਸੰਦਰਭ ਵਿੱਚ ਬੁੱਧ ਦੇ ਇਸ ਗੋਚਰ ਦੇ ਦੌਰਾਨ ਤੁਸੀਂ ਆਪਣੀ ਨੌਕਰੀ ਦੇ ਸਬੰਧ ਵਿੱਚ ਅਹੁਦੇ ਵਿੱਚ ਤਰੱਕੀ ਦਾ ਮੌਕਾ ਗੁਆ ਸਕਦੇ ਹੋ। ਇਸ ਰਾਸ਼ੀ ਦੇ ਕੁਝ ਜਾਤਕ ਨੌਕਰੀ ਵੀ ਬਦਲ ਸਕਦੇ ਹਨ।
ਕਾਰੋਬਾਰੀ ਮੋਰਚੇ ਉੱਤੇ ਤੁਹਾਨੂੰ ਵੱਡੇ ਪੈਮਾਨੇ ਉੱਤੇ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਹ ਤੁਹਾਡੇ ਲਈ ਕਿਸੇ ਖਤਰੇ ਤੋਂ ਘੱਟ ਸਾਬਤ ਨਹੀਂ ਹੋਵੇਗਾ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਪਵੇਗੀ, ਕਿਉਂਕਿ ਤੁਹਾਡੇ ਜੀਵਨ ਵਿੱਚ ਪੈਸੇ ਦੀ ਕਮੀ ਹੋ ਸਕਦੀ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਉਚਿਤ ਤਾਲਮੇਲ ਬਣਾ ਕੇ ਰੱਖਣ ਵਿੱਚ ਕਾਮਯਾਬ ਨਹੀਂ ਹੋ ਸਕੋਗੇ।
ਇਸ ਗੋਚਰ ਦੇ ਦੌਰਾਨ ਸਿਹਤ ਦੇ ਸੰਦਰਭ ਵਿੱਚ ਤੁਹਾਨੂੰ ਮੋਢਿਆਂ ਅਤੇ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਹਨੂੰਮਾਨ ਜੀ ਦੇ ਲਈ ਹਵਨ ਕਰਵਾਓ।
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਪੰਜਵੇਂ ਘਰ ਵਿੱਚ ਹੀ ਸਥਿਤ ਰਹੇਗਾ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਵਿਕਾਸ ਵਿੱਚ ਕਮੀ ਦਾ ਸਾਹਮਣਾ ਕਰਵਾ ਸਕਦਾ ਹੈ, ਕਿਉਂਕਿ ਅੱਠਵੇਂ ਘਰ ਦਾ ਸੁਆਮੀ ਬੁੱਧ ਪੰਜਵੇਂ ਘਰ ਵਿੱਚ ਸਥਿਤ ਰਹੇਗਾ। ਹਾਲਾਂਕਿ ਸਕਾਰਾਤਮਕ ਪੱਖ ਬਾਰੇ ਗੱਲ ਕਰੀਏ, ਤਾਂ ਤੁਹਾਨੂੰ ਯਾਤਰਾ ਅਤੇ ਸਫਲਤਾ ਪ੍ਰਾਪਤ ਹੋ ਸਕਦੀ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਤਰੱਕੀ ਦੇ ਨਾਲ-ਨਾਲ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਜਾਤਕਾਂ ਦੀ ਨੌਕਰੀ ਛੁੱਟ ਸਕਦੀ ਹੈ ਜਾਂ ਫੇਰ ਨੌਕਰੀ ਵਿੱਚ ਕੋਈ ਵੱਡਾ ਪਰਿਵਰਤਨ ਹੋ ਸਕਦਾ ਹੈ।
ਕਾਰੋਬਾਰੀ ਮੋਰਚੇ ‘ਤੇ ਤੁਹਾਨੂੰ ਔਸਤ ਲਾਭ ਹੀ ਪ੍ਰਾਪਤ ਹੋਵੇਗਾ। ਨਾਲ ਹੀ ਜ਼ਿਆਦਾ ਮੁਕਾਬਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਸ਼ੇਅਰ ਬਜ਼ਾਰ ਦਾ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਇਸ ਵਿੱਚ ਸਫਲਤਾ ਮਿਲ ਸਕਦੀ ਹੈ।
ਆਰਥਿਕ ਮੋਰਚੇ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਔਸਤ ਮਾਤਰਾ ਵਿੱਚ ਧਨ-ਲਾਭ ਹੋਵੇਗਾ ਅਤੇ ਨੁਕਸਾਨ ਹੋਣ ਦੀ ਵੀ ਸੰਭਾਵਨਾ ਹੈ। ਲਾਪਰਵਾਹੀ ਦੇ ਕਾਰਨ ਤੁਹਾਨੂੰ ਧਨ-ਹਾਨੀ ਹੋ ਸਕਦੀ ਹੈ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਆਪਣੇ ਸਾਥੀ ਦੇ ਨਾਲ ਬਹਿਸ ਦੇ ਰੂਪ ਵਿੱਚ ਕੁਝ ਅਸ਼ਾਂਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਪਵੇਗੀ।
ਸਿਹਤ ਦੇ ਮੋਰਚੇ ਉੱਤੇ ਦੇਖੀਏ ਤਾਂ ਤੁਹਾਨੂੰ ਆਪਣੇ ਬੱਚਿਆਂ ਦੀ ਸਿਹਤ ਉੱਤੇ ਪੈਸਾ ਖਰਚ ਕਰਨਾ ਪਵੇਗਾ ਅਤੇ ਇਸ ਨਾਲ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ।
ਉਪਾਅ: ਹਰ ਰੋਜ਼ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਚੌਥੇ ਘਰ ਵਿੱਚ ਹੀ ਸਥਿਤ ਰਹੇਗਾ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਨੂੰ ਆਪਣੇ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਚਿੰਤਾ ਹੋਣ ਦੇ ਸੰਕੇਤ ਦੇ ਰਿਹਾ ਹੈ। ਆਪਣੇ ਦੋਸਤਾਂ ਦੇ ਨਾਲ ਵੀ ਤੁਹਾਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਆਪਣੇ ਕੰਮ ਵਿੱਚ ਆਰਾਮ ਦੀ ਕਮੀ ਮਹਿਸੂਸ ਹੋਵੇਗੀ। ਸੰਭਵ ਹੈ ਕਿ ਅਜਿਹਾ ਕੰਮ ਵਿੱਚ ਵਧਦੇ ਹੋਏ ਦਬਾਅ ਦੇ ਕਾਰਨ ਹੋਵੇ।
ਕਾਰੋਬਾਰੀ ਮੋਰਚੇ ਉੱਤੇ ਤੁਸੀਂ ਔਸਤ ਲਾਭ ਹੀ ਪ੍ਰਾਪਤ ਕਰ ਸਕੋਗੇ, ਜਿਸ ਨਾਲ ਤੁਹਾਨੂੰ ਚਿੰਤਾ ਹੋ ਸਕਦੀ ਹੈ। ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਰਥਿਕ ਮੋਰਚੇ ਉੱਤੇ ਤੁਹਾਨੂੰ ਜ਼ਿਆਦਾ ਖਰਚਿਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਤੁਸੀਂ ਪੈਸਾ ਇਕੱਠਾ ਕਰਨ ਅਤੇ ਬੱਚਤ ਕਰਨ ਦੀ ਸਥਿਤੀ ਵਿੱਚ ਨਜ਼ਰ ਨਹੀਂ ਆਓਗੇ।
ਰਿਸ਼ਤਿਆਂ ਦੇ ਮੋਰਚੇ ਉੱਤੇ ਤੁਹਾਨੂੰ ਪਰਿਵਾਰਿਕ ਮੁੱਦਿਆਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਾਰਨ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਚੰਗਾ ਤਾਲਮੇਲ ਬਣਾ ਕੇ ਨਹੀਂ ਰੱਖ ਸਕੋਗੇ।
ਅੰਤ ਵਿੱਚ ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੀ ਮਾਂ ਦੀ ਸਿਹਤ ਉੱਤੇ ਖਰਚਾ ਕਰਨਾ ਪੈ ਸਕਦਾ ਹੈ ਅਤੇ ਇਸ ਨਾਲ ਤੁਹਾਨੂੰ ਥੋੜੀ ਪਰੇਸ਼ਾਨੀ ਹੋ ਜਾਵੇਗੀ।
ਉਪਾਅ: ਵੀਰਵਾਰ ਦੇ ਦਿਨ ਬਜ਼ੁਰਗ ਬ੍ਰਾਹਮਣ ਨੂੰ ਦਾਨ ਦਿਓ।
ਮੀਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!