ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ (26 ਮਾਰਚ, 2024)

Author: Charu Lata | Updated Tue, 20 Feb 2024 10:16 AM IST

ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਵੈਦਿਕ ਜੋਤਿਸ਼ ਦੇ ਅਨੁਸਾਰ ਇੱਕਮਹੱਤਵਪੂਰਣ ਘਟਨਾ ਹੈ, ਕਿਉਂਕਿ ਬੁੱਧ, ਜਿਸ ਨੂੰ ਸੰਦੇਸ਼ ਵਾਹਕ ਕਿਹਾ ਗਿਆ ਹੈ, ਸੰਵਾਦ ਅਤੇ ਕੁਸ਼ਲਤਾ ਦਾ ਕਾਰਕ ਗ੍ਰਹਿ ਹੈ। ਇਹ ਅਗਨੀ ਤੱਤ ਦੀ ਰਾਸ਼ੀ ਮੇਖ਼ ਵਿੱਚ, ਜਿਸ ਦਾ ਸੁਆਮੀ ਮੰਗਲ ਹੈ, ਪ੍ਰਵੇਸ਼ ਕਰਨ ਜਾ ਰਿਹਾ ਹੈ। ਅਜਿਹੇ ਵਿੱਚ ਬੁੱਧ ਗ੍ਰਹਿ ਦਾ ਗੋਚਰ ਬਹੁਤ ਮਹੱਤਵਪੂਰਣ ਹੋ ਜਾਂਦਾ ਹੈ।


ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ

ਜੇਕਰ ਬੁੱਧ ਗ੍ਰਹਿ ਦੇ ਬਾਰੇ ਵਿੱਚ ਚਰਚਾ ਕੀਤੀ ਜਾਵੇ ਤਾਂ ਬੁੱਧ ਗ੍ਰਹਿ ਨੂੰ ਨੌ ਗ੍ਰਹਾਂ ਦੇ ਰਾਜਕੁਮਾਰ ਦਾ ਨਾਂ ਦਿੱਤਾ ਗਿਆ ਹੈ। ਇਹ ਇੱਕ ਕੋਮਲ ਰਾਜਕੁਮਾਰ ਦੀ ਤਰ੍ਹਾਂ ਨਰਮ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਕੁੰਡਲੀ ਵਿੱਚ ਜਿਨਾਂ ਘਰਾਂ ਦਾ ਸੁਆਮੀ ਹੈ ਅਤੇ ਜਿਨਾਂ ਘਰਾਂ ਵਿੱਚ ਬੈਠਦਾ ਹੈ, ਉਹਨਾਂ ਦੇ ਅਨੁਸਾਰ ਫਲ ਪ੍ਰਦਾਨ ਕਰਨ ਦੇ ਯੋਗ ਹੁੰਦਾ ਹੈ। ਜੇਕਰ ਇਹ ਅਸ਼ੁਭ ਘਰਾਂ ਵਿੱਚ ਬੈਠ ਕੇ ਕ੍ਰੂਰ ਗ੍ਰਹਾਂ ਨਾਲ ਸਬੰਧ ਬਣਾਉਂਦਾ ਹੈ, ਤਾਂ ਅਸ਼ੁਭ ਫਲ ਪ੍ਰਦਾਨ ਕਰਦਾ ਹੈ। ਜੇਕਰ ਸ਼ੁਭ ਘਰਾਂ ਵਿੱਚ ਸ਼ੁਭ ਗ੍ਰਹਾਂ ਨਾਲ ਸੰਯੋਜਨ ਕਰਦਾ ਹੈ, ਤਾਂ ਬਹੁਤ ਸ਼ੁਭ ਫਲਾਂ ਦੀ ਪ੍ਰਾਪਤੀ ਕਰਵਾਉਂਦਾ ਹੈ।

ਬ੍ਰਿਹਤ ਕੁੰਡਲੀ: ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਬੁੱਧ ਗ੍ਰਹਿ ਬੋਲਬਾਣੀ ਦਾ ਕਾਰਕ ਹੈ। ਇਹ ਸੰਖਿਅਕੀ ਯੋਗਤਾ ਪ੍ਰਦਾਨ ਕਰਦਾ ਹੈ। ਤੁਹਾਨੂੰ ਜੀਵਨ ਵਿੱਚ ਤਰਕ ਸ਼ਕਤੀ ਅਤੇ ਹਾਜ਼ਿਰ ਜਬਾਬੀ ਵੀ ਦਿੰਦਾ ਹੈ। ਬੁੱਧ ਪ੍ਰਧਾਨ ਵਿਅਕਤੀ ਹਾਸੇ-ਵਿਨੋਦ ਨਾਲ ਭਰੇ ਹੁੰਦੇ ਹਨ। ਇਹ ਆਪਣੀ ਉਮਰ ਤੋਂ ਘੱਟ ਦਿਖਦੇ ਹਨ। ਉਹਨਾਂ ਦੀਆਂ ਅੱਖਾਂ ਵਿੱਚ ਖਾਸ ਚਮਕ ਹੁੰਦੀ ਹੈ। ਇਹ ਸਰੀਰਿਕ ਮਿਹਨਤ ਦੀ ਥਾਂ ‘ਤੇ ਮਾਨਸਿਕ ਮਿਹਨਤ ਜ਼ਿਆਦਾ ਕਰਦੇ ਹਨ। ਕੋਈ ਵੀ ਕੰਮ ਇਹਨਾਂ ਲਈ ਮੁਸ਼ਕਿਲ ਨਹੀਂ ਹੁੰਦਾ। ਇਹ ਤੇਜ਼ ਹੁੰਦੇ ਹਨ ਅਤੇ ਹਰ ਕੰਮ ਨੂੰ ਛੇਤੀ ਨਿਪਟਾ ਸਕਦੇ ਹਨ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਬੁੱਧ ਗ੍ਰਹਿ ਪ੍ਰਧਾਨ ਵਿਅਕਤੀ ਆਪਣੀ ਬੋਲਬਾਣੀ ਨਾਲ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ। ਬੁੱਧ ਗ੍ਰਹਿ ਵਪਾਰ ਦਾ ਵੀ ਕਾਰਕ ਹੈ। ਅਜਿਹੇ ਵਿੱਚ ਬੁੱਧ ਗ੍ਰਹਿ ਦਾ ਕੁੰਡਲੀ ਵਿੱਚ ਅਨੁਕੂਲ ਹੋਣਾ ਬਹੁਤ ਫਲਦਾਇਕ ਮੰਨਿਆ ਗਿਆ ਹੈ। ਬੁੱਧ ਗ੍ਰਹਿ ਕਾਲ ਚੱਕਰ ਦੀਆਂ ਦੋ ਰਾਸ਼ੀਆਂ ਮਿਥੁਨ ਅਤੇ ਕੰਨਿਆ ਰਾਸ਼ੀ ਦਾ ਸੁਆਮੀ ਹੁੰਦਾ ਹੈ ਅਤੇ ਕੰਨਿਆ ਰਾਸ਼ੀ ਵਿੱਚ ਹੀ ਖਾਸ ਅੰਸ਼ਾਂ ਉੱਤੇ ਉੱਚ ਸਥਿਤੀ ਵਿੱਚ ਮੰਨਿਆ ਜਾਂਦਾ ਹੈ ਅਤੇ ਦੇਵ ਗੁਰੂ ਬ੍ਰਹਸਪਤੀ ਦੀ ਮੀਨ ਰਾਸ਼ੀ ਵਿੱਚ ਇਹ ਨੀਚ ਰਾਸ਼ੀ ਦਾ ਮੰਨਿਆ ਜਾਂਦਾ ਹੈ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਬੁੱਧ ਗ੍ਰਹਿ ਦੇ ਮੇਖ਼ ਰਾਸ਼ੀ ਵਿੱਚ ਗੋਚਰ ਦਾ ਸਮਾਂ ਅਤੇ ਦਿਨਾਂਕ

ਬੁੱਧ ਗ੍ਰਹਿ 26 ਮਾਰਚ 2024 ਨੂੰ ਸਵੇਰੇ 02:39 ਵਜੇ ਦੇਵ ਗੁਰੂ ਬ੍ਰਹਸਪਤੀ ਦੀ ਮੀਨ ਰਾਸ਼ੀ ਤੋਂ ਨਿੱਕਲ ਕੇ ਮੰਗਲ ਦੇ ਸੁਆਮਿੱਤਵ ਵਾਲ਼ੀ ਮੇਖ਼ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਇਸੇ ਮੇਖ਼ ਰਾਸ਼ੀ ਵਿੱਚ ਬੁੱਧ ਗ੍ਰਹਿ 2 ਅਪ੍ਰੈਲ 2024 ਨੂੰ ਸਵੇਰੇ 03:18 ਵਜੇ ਆਪਣੀ ਵੱਕਰੀ ਚਾਲ ਸ਼ੁਰੂ ਕਰੇਗਾ। ਇਸੇ ਵੱਕਰੀ ਸਥਿਤੀ ਵਿੱਚ ਇਸ ਰਾਸ਼ੀ ਵਿੱਚ ਇਹ 9 ਅਪ੍ਰੈਲ 2024 ਤੱਕ ਰਹੇਗਾ ਅਤੇ 9 ਅਪ੍ਰੈਲ 2024 ਦੀ ਰਾਤ 22:06 ਵਜੇ ਆਪਣੀ ਵੱਕਰੀ ਸਥਿਤੀ ਵਿੱਚ ਮੀਨ ਰਾਸ਼ੀ ਵਿੱਚ ਦੁਬਾਰਾ ਵਾਪਿਸ ਆ ਜਾਵੇਗਾ ਅਤੇ ਉਸ ਤੋਂ ਬਾਅਦ 10 ਮਈ 2024 ਨੂੰ ਸ਼ਾਮ ਦੇ 18:39 ਵਜੇ ਇੱਕ ਵਾਰ ਫੇਰ ਮੇਖ਼ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਇਸ ਤਰ੍ਹਾਂ ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਖਾਸ ਤੌਰ ‘ਤੇ ਸਭ 12 ਰਾਸ਼ੀਆਂ ਵਿੱਚ ਜੰਮੇ ਜਾਤਕਾਂ ਦੇ ਲਈ ਵਿਸ਼ੇਸ਼ ਫਲ ਪ੍ਰਦਾਨ ਕਰਨ ਵਾਲ਼ਾ ਗੋਚਰ ਸਿੱਧ ਹੋਵੇਗਾ।

ਬੁੱਧ ਗ੍ਰਹਿ ਦੇ ਮੇਖ਼ ਰਾਸ਼ੀ ਵਿੱਚ ਗੋਚਰ ਦਾ ਰਾਸ਼ੀਫਲ

ਹੁਣ ਜਦੋਂ ਬੁੱਧ ਮੇਖ਼ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ ਤਾਂ ਆਓ ਜਾਣਦੇ ਹਾਂ ਕਿ ਇਸ ਗੋਚਰ ਦਾ ਤੁਹਾਡੀ ਰਾਸ਼ੀ ‘ਤੇ ਕੀ ਪ੍ਰਭਾਵ ਪਵੇਗਾ:

Read in English: Mercury Transit in Aries

ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ

ਮੇਖ਼ ਰਾਸ਼ੀ

ਬੁੱਧ ਦਾ ਮੇਖ਼ ਰਾਸ਼ੀ ਵਿੱਚ ਇਹ ਗੋਚਰ ਤੁਹਾਡੇ ਲਈ ਖਾਸ ਤੌਰ ‘ਤੇ ਮਹੱਤਵਪੂਰਣ ਸਾਬਿਤ ਹੋਵੇਗਾ, ਕਿਉਂਕਿ ਤੁਹਾਡੀ ਰਾਸ਼ੀ ਵਿੱਚ ਬੁੱਧ ਗ੍ਰਹਿ ਦਾ ਇਹ ਗੋਚਰ ਹੋਣ ਵਾਲਾ ਹੈ ਅਤੇ ਤੁਹਾਡੀ ਰਾਸ਼ੀ ਦੇ ਲਈ ਬੁੱਧ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਵਿੱਚ ਤੁਹਾਡੇ ਪਹਿਲੇ ਘਰ ਵਿੱਚ ਪ੍ਰਵੇਸ਼ ਕਰੇਗਾ।

ਬੁੱਧ ਗ੍ਰਹਿ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਤੁਸੀਂ ਆਪਣੇ ਦਮ ‘ਤੇ ਕਾਫੀ ਕੁਝ ਕਰ ਸਕਦੇ ਹੋ। ਤੁਸੀਂ ਜਿੰਨੀ ਮਿਹਨਤ ਕਰੋਗੇ, ਤੁਹਾਨੂੰ ਓਨੀ ਹੀ ਜ਼ਿਆਦਾ ਸਫਲਤਾ ਮਿਲੇਗੀ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਨਾਲ਼ ਤੁਹਾਡੀ ਫੈਸਲੇ ਲੈਣ ਦੀ ਖਮਤਾ ਬਹੁਤ ਮਜ਼ਬੂਤ ਹੋ ਜਾਵੇਗੀ। ਤੁਹਾਨੂੰ ਜ਼ਿਆਦਾ ਆਤਮਵਿਸ਼ਵਾਸ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੇ ਭੈਣਾਂ/ਭਰਾਵਾਂ ਅਤੇ ਮਿੱਤਰਾਂ ਨਾਲ ਉਲਟੀਆਂ-ਸਿੱਧੀਆਂ ਗੱਲਾਂ ਕਰਨ ਤੋਂ ਵੀ ਬਚਣਾ ਚਾਹੀਦਾ ਹੈ, ਨਹੀਂ ਤਾਂ ਉਹਨਾਂ ਨਾਲ ਤੁਹਾਡੇ ਰਿਸ਼ਤੇ ਖਰਾਬ ਹੋ ਸਕਦੇ ਹਨ। ਬੁੱਧ ਗ੍ਰਹਿ ਦੇ ਇਸ ਗੋਚਰ ਕਾਲ ਵਿੱਚ ਤੁਹਾਨੂੰ ਆਪਣੇ ਭੈਣਾਂ/ਭਰਾਵਾਂ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ। ਪਰ ਤੁਹਾਨੂੰ ਉਹਨਾਂ ਦੇ ਸਹਿਯੋਗ ਦਾ ਨਾਜਾਇਜ਼ ਫਾਇਦਾ ਨਹੀਂ ਲੈਣਾ ਚਾਹੀਦਾ। ਇਸ ਦੌਰਾਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਵੀ ਪਰੇਸ਼ਾਨ ਕਰ ਸਕਦੀਆਂ ਹਨ। ਤੁਹਾਨੂੰ ਚਮੜੀ ਨਾਲ ਸਬੰਧਤ ਰੋਗ, ਐਲਰਜੀ, ਨਸਾਂ ਨਾਲ ਜੁੜੀਆਂ ਸਮੱਸਿਆਵਾਂ ਅਤੇ ਪੇਟ ਨਾਲ ਜੁੜੇ ਰੋਗ ਪਰੇਸ਼ਾਨ ਕਰ ਸਕਦੇ ਹਨ। ਸਾਵਧਾਨ ਰਹੋ। ਦੰਪਤੀ ਜੀਵਨ ਦੇ ਲਈ ਇਹ ਗੋਚਰ ਕਾਫੀ ਅਨੁਕੂਲ ਨਤੀਜੇ ਦੇਣ ਵਾਲਾ ਸਾਬਤ ਹੋਵੇਗਾ। ਤੁਹਾਡੇ ਰਿਸ਼ਤੇ ਵਿੱਚ ਪ੍ਰੇਮ ਵਧੇਗਾ ਅਤੇ ਤੁਸੀਂ ਅਤੇ ਤੁਹਾਡਾ ਜੀਵਨਸਾਥੀ ਆਪਸ ਵਿੱਚ ਖੁੱਲ ਕੇ ਗੱਲ ਕਰ ਸਕੋਗੇ, ਜਿਸ ਨਾਲ ਮਨਾਂ ਵਿੱਚ ਪਈਆਂ ਹੋਈਆਂ ਦਰਾਰਾਂ ਦੂਰ ਹੋਣਗੀਆਂ। ਕਾਰੋਬਾਰੀ ਜਾਤਕਾਂ ਨੂੰ ਸਾਵਧਾਨੀ ਨਾਲ ਚੱਲਣਾ ਚਾਹੀਦਾ ਹੈ।

ਉਪਾਅ: ਤੁਹਾਨੂੰ ਬੁੱਧਵਾਰ ਦੇ ਦਿਨ ਗਊ ਮਾਤਾ ਨੂੰ ਹਰਾ ਚਾਰਾ ਖਿਲਾਉਣਾ ਚਾਹੀਦਾ ਹੈ।

ਮੇਖ਼ ਹਫਤਾਵਰੀ ਰਾਸ਼ੀਫਲ

ਕਿਸੇ ਸਮੱਸਿਆ ਤੋਂ ਪਰੇਸ਼ਾਨ ਹੋ, ਹੱਲ ਲੱਭਣ ਲਈ ਪ੍ਰਸ਼ਨ ਪੁੱਛੋ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਮਿੱਤਰ ਗ੍ਰਹਿ ਹੈ, ਕਿਉਂਕਿ ਇਹ ਬ੍ਰਿਸ਼ਭ ਰਾਸ਼ੀ ਦੇ ਸੁਆਮੀ ਸ਼ੁੱਕਰ ਦਾ ਮਿੱਤਰ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਆਪਣੀ ਰਾਸ਼ੀ ਦੇ ਲਈ ਬੁੱਧ ਗ੍ਰਹਿ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੋਵੇਗਾ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਇਹ ਗੋਚਰ ਤੁਹਾਡੀ ਰਾਸ਼ੀ ਤੋਂ ਬਾਰ੍ਹਵੇਂ ਘਰ ਵਿੱਚ ਹੋਵੇਗਾ

ਬੁੱਧ ਦਾ ਇਹ ਗੋਚਰ ਤੁਹਾਡੇ ਲਈ ਮਿਲੇ-ਜੁਲੇ ਨਤੀਜੇ ਲੈ ਕੇ ਆ ਸਕਦਾ ਹੈ। ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੇ ਖਰਚਿਆਂ ਵਿੱਚ ਬਹੁਤ ਵਾਧਾ ਹੋਣ ਦੀ ਸੰਭਾਵਨਾ ਬਣੇਗੀ ਅਤੇ ਤੁਹਾਨੂੰ ਆਪਣੇ ਜ਼ਰੂਰੀ ਕੰਮਾਂ ਦੇ ਲਈ ਬਚਾਇਆ ਹੋਇਆ ਪੈਸਾ ਬਾਹਰ ਕੱਢਣਾ ਪਵੇਗਾ। ਬੈਂਕ-ਬੈਲੇਂਸ ਕੁਝ ਕਮਜ਼ੋਰ ਰਹੇਗਾ। ਵਿਦੇਸ਼ ਯਾਤਰਾ ਉੱਤੇ ਵੀ ਖਰਚਾ ਹੋ ਸਕਦਾ ਹੈ। ਘਰ ਵਿੱਚ ਕਿਸੇ ਦੀ ਬਿਮਾਰੀ ਉੱਤੇ ਵੀ ਖਰਚ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਪੜ੍ਹਾਈ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹੋ, ਤਾਂ ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਸ਼ਾਦੀਸ਼ੁਦਾ ਜਾਤਕਾਂ ਨੂੰ ਸੰਤਾਨ ਨੂੰ ਵਿਦੇਸ਼ ਭੇਜਣ ਵਿੱਚ ਸਫਲਤਾ ਮਿਲ ਸਕਦੀ ਹੈ। ਤੁਹਾਨੂੰ ਆਪਣੀ ਪੜ੍ਹਾਈ ਵਿੱਚ ਮਨਚਾਹੇ ਨਤੀਜੇ ਮਿਲਣਗੇ, ਜਿਸ ਨਾਲ ਭਵਿੱਖ ਵਿੱਚ ਵੀ ਤੁਹਾਨੂੰ ਚੰਗੇ ਸੰਸਥਾਨਾਂ ਵਿੱਚ ਪ੍ਰਵੇਸ਼ ਲਈ ਰਸਤਾ ਮਜ਼ਬੂਤ ਬਣੇਗਾ। ਤੁਸੀਂ ਆਪਣੀ ਬੁੱਧੀ ਦਾ ਪ੍ਰਯੋਗ ਕਰੋਗੇ ਅਤੇ ਉਸ ਨਾਲ ਤੁਹਾਡੇ ਸਾਰੇ ਕੰਮ ਆਸਾਨ ਹੋ ਜਾਣਗੇ। ਕਾਰੋਬਾਰੀ ਜਾਤਕਾਂ ਨੂੰ ਕਾਰੋਬਾਰ ਵਿੱਚ ਤਰੱਕੀ ਅਤੇ ਸਫਲਤਾ ਮਿਲੇਗੀ। ਪ੍ਰੇਮ ਜੀਵਨ ਦੇ ਲਈ ਇਹ ਸਮਾਂ ਚੁਣੌਤੀਆਂ ਭਰਿਆ ਹੋ ਸਕਦਾ ਹੈ। ਇਸ ਲਈ ਸਾਵਧਾਨ ਰਹੋ। ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਦੂਰੀ ਆ ਸਕਦੀ ਹੈ। ਤੁਹਾਨੂੰ ਆਪਣੇ ਖਰਚਿਆਂ ਉੱਤੇ ਕੰਟਰੋਲ ਕਰਨ ਲਈ ਬਹੁਤ ਕੋਸ਼ਿਸ਼ ਕਰਨੀ ਪਵੇਗੀ, ਨਹੀਂ ਤਾਂ ਤੁਹਾਡੀ ਆਰਥਿਕ ਸਥਿਤੀ ਵਿਗੜ ਸਕਦੀ ਹੈ। ਤੁਹਾਨੂੰ ਕਿਸੇ ਦੇ ਨਾਲ ਲੜਾਈ-ਝਗੜੇ ਵਿੱਚ ਨਹੀਂ ਪੈਣਾ ਚਾਹੀਦਾ ਅਤੇ ਬੇਕਾਰ ਦੇ ਵਾਦ-ਵਿਵਾਦ ਤੋਂ ਦੂਰ ਰਹਿਣਾ ਚਾਹੀਦਾ ਹੈ। ਆਪਣੀ ਸਿਹਤ ਦਾ ਧਿਆਨ ਰੱਖੋ, ਕਿਉਂਕਿ ਇਸ ਦੌਰਾਨ ਸਿਹਤ ਸਬੰਧੀ ਪਰੇਸ਼ਾਨੀਆਂ ਤੁਹਾਡੀ ਪ੍ਰੀਖਿਆ ਲੈ ਸਕਦੀਆਂ ਹਨ।

ਉਪਾਅ: ਤੁਹਾਨੂੰ ਬੁੱਧ ਗ੍ਰਹਿ ਦੇ ਅਨੁਕੂਲ ਨਤੀਜੇ ਪ੍ਰਾਪਤ ਕਰਨ ਦੇ ਲਈ ਬੁੱਧਵਾਰ ਦੇ ਵਰਤ ਰੱਖਣਾ ਚਾਹੀਦਾ ਹੈ

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਮਿਥੁਨ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ ਤੁਹਾਡੇ ਚੌਥੇ ਘਰ ਦਾ ਸੁਆਮੀ ਵੀ ਹੈ। ਇਸ ਲਈ ਮੇਖ਼ ਰਾਸ਼ੀ ਵਿੱਚ ਬੁੱਧ ਦਾ ਗੋਚਰ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਣ ਸਾਬਿਤ ਹੋਵੇਗਾ, ਕਿਉਂਕਿ ਇਸ ਦੌਰਾਨ ਇਹ ਤੁਹਾਡੀ ਰਾਸ਼ੀ ਤੋਂ ਇਕਾਦਸ਼ ਘਰ ਵਿੱਚ ਪ੍ਰਵੇਸ਼ ਕਰੇਗਾ।

ਬੁੱਧ ਦਾ ਇਹ ਗੋਚਰ ਤੁਹਾਡੇ ਆਮਦਨ ਦੇ ਘਰ ਵਿੱਚ ਹੋਣ ਨਾਲ ਇਸ ਗੋਚਰ ਦਾ ਤੁਹਾਨੂੰ ਵਿਸ਼ੇਸ਼ ਲਾਭ ਮਿਲੇਗਾ। ਆਮਦਨ ਦੇ ਨਵੇਂ ਸਰੋਤ ਬਣਨਗੇ। ਕਾਰੋਬਾਰੀ ਜਾਤਕਾਂ ਨੂੰ ਖੂਬ ਸਫਲਤਾ ਮਿਲਣ ਅਤੇ ਕਾਰੋਬਾਰੀ ਲਾਭ ਹੋਣ ਨਾਲ ਉਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਣ ਲੱਗੇਗੀ। ਤੁਸੀਂ ਆਪਣੀ ਬੁੱਧੀ ਅਤੇ ਵਿੱਦਿਆ ਦਾ ਪ੍ਰਯੋਗ ਕਰ ਕੇ ਧਨ ਕਮਾਓਗੇ। ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਚੰਗੇ ਸਬੰਧਾਂ ਦਾ ਲਾਭ ਲਓਗੇ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੀ ਬੋਲਬਾਣੀ ਅਤੇ ਸੰਵਾਦ ਸ਼ੈਲੀ ਤੁਹਾਨੂੰ ਤੁਹਾਡੀਆਂ ਉਮੀਦਾਂ ਤੋਂ ਜ਼ਿਆਦਾ ਲਾਭ ਪ੍ਰਦਾਨ ਕਰੇਗੀ। ਤੁਹਾਡੇ ਪ੍ਰੇਮ ਜੀਵਨ ਵਿੱਚ ਵੀ ਖੁਸ਼ੀਆਂ ਦੀ ਆਹਟ ਹੋਵੇਗੀ ਅਤੇ ਤੁਹਾਡੇ ਪ੍ਰੇਮ ਜੀਵਨ ਨੂੰ ਨਵੀਂ ਊਰਜਾ ਮਿਲੇਗੀ। ਤੁਹਾਡੇ ਸਮਾਜਿਕ ਦਾਇਰੇ ਵਿੱਚ ਵਾਧਾ ਹੋਵੇਗਾ। ਸਮਾਜ ਵਿੱਚ ਤੁਹਾਡਾ ਰੁਤਬਾ ਵਧੇਗਾ। ਕੋਈ ਵੀ ਯੋਜਨਾ ਜੋ ਹੁਣ ਤੱਕ ਰੁਕੀ ਹੋਈ ਸੀ, ਉਹ ਪੂਰੀ ਹੋਣੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਤੁਹਾਨੂੰ ਆਪਣੇ ਮਨਚਾਹੇ ਨਤੀਜੇ ਮਿਲਣ ਕਾਰਣ ਤੁਹਾਡੀਆਂ ਖੁਸ਼ੀਆਂ ਦੁੱਗਣੀਆਂ ਹੋ ਜਾਣਗੀਆਂ। ਇਸ ਦੌਰਾਨ ਤੁਸੀਂ ਕੋਈ ਪ੍ਰਾਪਰਟੀ ਖਰੀਦਣ ਦੀ ਕੋਸ਼ਿਸ਼ ਵੀ ਕਰ ਸਕਦੇ ਹੋ।

ਉਪਾਅ: ਤੁਹਾਨੂੰ ਸ਼੍ਰੀ ਵਿਸ਼ਣੂੰ ਸਹਸਤਰਨਾਮ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ

ਮਿਥੁਨ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਬਾਰ੍ਹਵੇਂ ਘਰ ਅਤੇ ਤੀਜੇ ਘਰ ਦਾ ਸੁਆਮੀ ਹੈ ਅਤੇ ਆਪਣੇ ਇਸ ਗੋਚਰ ਦੇ ਦੌਰਾਨ ਬੁੱਧ ਗ੍ਰਹਿ ਤੁਹਾਡੇ ਦਸਵੇਂ ਘਰ ਵਿੱਚ ਪ੍ਰਵੇਸ਼ ਕਰੇਗਾ।

ਬੁੱਧ ਦਾ ਇਹ ਗੋਚਰ ਤੁਹਾਡੇ ਕਾਰਜ ਖੇਤਰ ਦੇ ਲਈ ਮਹੱਤਵਪੂਰਣ ਸਾਬਿਤ ਹੋ ਸਕਦਾ ਹੈ। ਇਸ ਦੌਰਾਨ ਤੁਹਾਡੀ ਬੁੱਧੀ ਦਾ ਵਿਕਾਸ ਹੋਵੇਗਾ, ਤੁਹਾਡੀ ਫੈਸਲਾ ਲੈਣ ਦੀ ਖਮਤਾ ਵਧੇਗੀ, ਤੁਹਾਡੇ ਅੰਦਰ ਕੁਸ਼ਲਤਾ ਦਾ ਗੁਣ ਵਧੇਗਾ ਅਤੇ ਤੁਸੀਂ ਆਪਣੇ ਕਰੀਅਰ ਵਿੱਚ ਚੰਗੀ ਸਫਲਤਾ ਪ੍ਰਾਪਤ ਕਰ ਸਕੋਗੇ। ਹਲਕੇ-ਫੁਲਕੇ ਉਤਾਰ-ਚੜ੍ਹਾਅ ਦੀ ਸਥਿਤੀ ਤਾਂ ਰਹੇਗੀ, ਪਰ ਤੁਸੀਂ ਆਪਣੀਆਂ ਕੋਸ਼ਿਸ਼ਾਂ ਅਤੇ ਬੁੱਧੀ ਦੇ ਦਮ ਉੱਤੇ ਹਰ ਜਗ੍ਹਾ ਕਾਮਯਾਬ ਰਹੋਗੇ। ਕਾਰਜ ਖੇਤਰ ਵਿੱਚ ਪ੍ਰਸ਼ੰਸਾ ਵੀ ਪ੍ਰਾਪਤ ਕਰੋਗੇ ਅਤੇ ਤੁਹਾਨੂੰ ਅਹੁਦੇ ਵਿੱਚ ਤਰੱਕੀ ਵੀ ਮਿਲ ਸਕਦੀ ਹੈ। ਸਹਿਕਰਮੀਆਂ ਦਾ ਸਹਿਯੋਗ ਵੀ ਮਿਲੇਗਾ। ਜੇਕਰ ਤੁਸੀਂ ਸਰਕਾਰੀ ਖੇਤਰ ਵਿੱਚ ਹੋ ਅਤੇ ਤੁਹਾਡਾ ਤਬਾਦਲਾ ਹੁੰਦਾ ਹੈ, ਤਾਂ ਤੁਹਾਨੂੰ ਥੋੜਾ ਸਾਵਧਾਨ ਹੋ ਕੇ ਚੱਲਣਾ ਪਵੇਗਾ, ਕਿਉਂਕਿ ਤੁਹਾਡੇ ਉੱਤੇ ਕੰਮ ਦਾ ਦਬਾਅ ਹੋ ਸਕਦਾ ਹੈ। ਪਰ ਇਸ ਨੂੰ ਆਪਣੇ ਸਿਰ ਉੱਤੇ ਹਾਵੀ ਨਾ ਹੋਣ ਦਿਓ। ਆਰਾਮ ਲਈ ਵੀ ਸਮਾਂ ਕੱਢੋ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਨਾਲ਼ ਪਰਿਵਾਰਕ ਜੀਵਨ ਵਿੱਚ ਖੁਸ਼ੀਆਂ ਦੀ ਸੰਭਾਵਨਾ ਬਣੇਗੀ। ਤੁਹਾਡੇ ਮਾਤਾ-ਪਿਤਾ ਦੀ ਸਿਹਤ ਵੀ ਚੰਗੀ ਰਹੇਗੀ ਅਤੇ ਪਰਿਵਾਰ ਦੇ ਮੈਂਬਰਾਂ ਦਾ ਪਿਆਰ ਅਤੇ ਸਹਿਯੋਗ ਵੀ ਤੁਹਾਨੂੰ ਮਿਲੇਗਾ। ਕਾਰੋਬਾਰੀ ਜਾਤਕਾਂ ਨੂੰ ਵੀ ਕਾਰੋਬਾਰ ਵਿੱਚ ਵਾਧਾ ਦੇਖਣ ਨੂੰ ਮਿਲੇਗਾ।

ਉਪਾਅ: ਤੁਹਾਨੂੰ ਬੁੱਧਵਾਰ ਦੇ ਦਿਨ ਸ਼੍ਰੀ ਗਣਪਤੀ ਮਹਾਰਾਜ ਨੂੰ ਦੁੱਭ ਚੜ੍ਹਾਉਣੀ ਚਾਹੀਦੀ ਹੈ

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਦੂਜੇ ਘਰ ਅਤੇ ਇਕਾਦਸ਼ ਘਰ ਦਾ ਸੁਆਮੀ ਹੈ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਇਹ ਗੋਚਰ ਤੁਹਾਡੀ ਰਾਸ਼ੀ ਤੋਂ ਨੌਵੇਂ ਘਰ ਵਿੱਚ ਹੋਣ ਵਾਲਾ ਹੈ।

ਬੁੱਧ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਧਨ ਸਬੰਧੀ ਮਾਮਲਿਆਂ ਵਿੱਚ ਮਜ਼ਬੂਤੀ ਆਵੇਗੀ ਅਤੇ ਤੁਹਾਡੀ ਆਰਥਿਕ ਖੁਸ਼ਹਾਲੀ ਦੀ ਸੰਭਾਵਨਾ ਵਧੇਗੀ। ਤੁਹਾਨੂੰ ਲੰਬੀਆਂ ਯਾਤਰਾਵਾਂ ਕਰਨ ਦਾ ਮੌਕਾ ਮਿਲੇਗਾ। ਤੁਹਾਡੀਆਂ ਯੋਜਨਾਵਾਂ ਗਤੀ ਪਕੜਣਗੀਆਂ ਅਤੇ ਤੁਹਾਨੂੰ ਆਪਣੇ ਕੰਮਾਂ ਵਿੱਚ ਸਫਲਤਾ ਮਿਲੇਗੀ। ਕਰੀਅਰ ਵਿੱਚ ਸਥਿਰਤਾ ਦੀ ਸੰਭਾਵਨਾ ਬਣੇਗੀ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡਾ ਆਤਮ ਵਿਸ਼ਵਾਸ ਵੀ ਵਧੇਗਾ। ਜੱਦੀ ਕਾਰੋਬਾਰ ਕਰ ਰਹੇ ਜਾਤਕ ਆਪਣੇ ਕੰਮ ਨੂੰ ਅੱਗੇ ਵਧਾਉਣ ਵਿੱਚ ਸਫਲ ਹੋਣਗੇ ਅਤੇ ਨੌਕਰੀਪੇਸ਼ਾ ਜਾਤਕਾਂ ਨੂੰ ਵੀ ਇਸ ਗੋਚਰ ਦੇ ਚੰਗੇ ਨਤੀਜੇ ਪ੍ਰਾਪਤ ਹੋਣਗੇ। ਤੁਸੀਂ ਆਪਣੇ ਪਰਿਵਾਰ ਨਾਲ ਖੂਬਸੂਰਤ ਸਥਾਨਾਂ ਉੱਤੇ ਘੁੰਮਣ ਜਾ ਸਕਦੇ ਹੋ। ਭੈਣ/ਭਰਾਵਾਂ ਨਾਲ ਤੁਹਾਡੇ ਸਬੰਧ ਸੁਧਰਣਗੇ ਅਤੇ ਪਿਤਾ ਜੀ ਵੀ ਤੁਹਾਡਾ ਸਹਿਯੋਗ ਕਰਣਗੇ। ਤੁਹਾਡੀ ਸੰਵਾਦ ਸ਼ੈਲੀ ਅਤੇ ਮਾਨਸਿਕ ਸ਼ਕਤੀ ਮਜ਼ਬੂਤ ਹੋਵੇਗੀ। ਸਮਾਜ ਵਿੱਚ ਤੁਹਾਡਾ ਮਾਣ-ਸਨਮਾਨ ਵਧੇਗਾ।

ਉਪਾਅ: ਤੁਹਾਨੂੰ ਬੁੱਧਵਾਰ ਦੇ ਦਿਨ ਹਰੇ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਜਲ ਦੇਣਾ ਚਾਹੀਦਾ ਹੈ

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਮੇਖ਼ ਰਾਸ਼ੀ ਵਿੱਚ ਬੁੱਧ ਦਾ ਗੋਚਰ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਮਹੱਤਵਪੂਰਣ ਸਾਬਿਤ ਹੋ ਸਕਦਾ ਹੈ, ਕਿਉਂਕਿ ਬੁੱਧ ਗ੍ਰਹਿ ਤੁਹਾਡੀ ਰਾਸ਼ੀ ਦਾ ਸੁਆਮੀ ਵੀ ਹੈ ਅਤੇ ਇਸ ਦੇ ਨਾਲ ਹੀ ਤੁਹਾਡੇ ਦਸਵੇਂ ਘਰ ਦਾ ਸੁਆਮੀ ਵੀ ਹੈ ਅਤੇ ਵਰਤਮਾਨ ਗੋਚਰ ਵਿੱਚ ਤੁਹਾਡੇ ਅੱਠਵੇਂ ਘਰ ਵਿੱਚ ਪ੍ਰਵੇਸ਼ ਕਰਨ ਵਾਲਾ ਹੈ।

ਬੁੱਧ ਗ੍ਰਹਿ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਸਾਵਧਾਨੀ ਰੱਖਣੀ ਪਵੇਗੀ, ਕਿਉਂਕਿ ਇਹ ਤੁਹਾਡੀ ਆਰਥਿਕ ਸਥਿਤੀ ਅਤੇ ਤੁਹਾਡੀ ਸਿਹਤ ਦੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ। ਤੁਹਾਨੂੰ ਇਸ ਦੌਰਾਨ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਕਾਰਜ ਖੇਤਰ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੀ ਰਹੇਗੀ ਅਤੇ ਤੁਹਾਨੂੰ ਕੰਮ ਦਾ ਦਬਾਅ ਮਹਿਸੂਸ ਹੋਵੇਗਾ। ਤੁਹਾਡਾ ਕੰਮ ਤੋਂ ਮਨ ਵੀ ਭਟਕ ਸਕਦਾ ਹੈ। ਤੁਹਾਨੂੰ ਆਪਣੇ ਕੰਮ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਸਿਹਤ ਸਬੰਧੀ ਪਰੇਸ਼ਾਨੀਆਂ ਤੁਹਾਨੂੰ ਸ਼ਿਕਾਰ ਬਣਾ ਸਕਦੀਆਂ ਹਨ। ਇਸ ਲਈ ਆਪਣੇ ਰਹਿਣ-ਸਹਿਣ ਦੇ ਤੌਰ-ਤਰੀਕਿਆਂ ਅਤੇ ਖਾਣ-ਪੀਣ ਵੱਲ ਧਿਆਨ ਦਿਓ ਤਾਂ ਕਿ ਬਿਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਚ ਸਕੋ। ਜਿੱਥੇ ਇੱਕ ਪਾਸੇ ਨਵੇਂ ਨਿਵੇਸ਼ ਕਰਨ ਦੇ ਲਈ ਇਹ ਗੋਚਰ ਅਨੁਕੂਲ ਨਹੀਂ ਹੋਵੇਗਾ ਤਾਂ ਦੂਜੇ ਪਾਸੇ ਤੁਹਾਨੂੰ ਆਪਣੀ ਆਮਦਨ ਵਧਾਉਣ ਦੇ ਤਰੀਕੇ ਮਿਲ ਸਕਦੇ ਹਨ। ਤੁਹਾਡੇ ਪਿਤਾ ਜੀ ਦੀ ਸਿਹਤ ਵੀ ਕੁਝ ਕਮਜ਼ੋਰ ਰਹਿ ਸਕਦੀ ਹੈ। ਉਹਨਾਂ ਦਾ ਖਾਸ ਧਿਆਨ ਰੱਖੋ।

ਉਪਾਅ: ਤੁਹਾਨੂੰ ਬੁੱਧ ਗ੍ਰਹਿ ਦੇ ਬੀਜ ਮੰਤਰ ॐ ਬ੍ਰਾਂ ਬਰੀਂ ਬਰੌਂ ਸ: ਬੁੱਧਾਯ ਨਮਹ: ਦਾ ਜਾਪ ਕਰਨਾ ਚਾਹੀਦਾ ਹੈ।

ਕੰਨਿਆ ਹਫਤਾਵਰੀ ਰਾਸ਼ੀਫਲ

ਤੁਲਾ ਰਾਸ਼ੀ

ਤੁਲਾ ਰਾਸ਼ੀ ਦਾ ਸੁਆਮੀ ਗ੍ਰਹਿ ਸ਼ੁੱਕਰ ਮਹਾਰਾਜ ਹੈ ਅਤੇ ਬੁੱਧ ਗ੍ਰਹਿ ਉਹਨਾਂ ਦਾ ਪੱਕਾ ਦੋਸਤ ਹੈ। ਇਹ ਤੁਹਾਡੀ ਰਾਸ਼ੀ ਦੇ ਲਈ ਬਾਰ੍ਹਵੇਂ ਘਰ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਗੋਚਰ ਦੇ ਦੌਰਾਨ ਤੁਹਾਡੇ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰੇਗਾ।

ਬੁੱਧ ਦਾ ਇਹ ਗੋਚਰ ਤੁਹਾਡੇ ਜੀਵਨ ਵਿੱਚ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੇ ਆਪਣੇ ਕਾਰੋਬਾਰੀ ਪਾਰਟਨਰਾਂ ਨਾਲ ਸਬੰਧ ਮਜ਼ਬੂਤ ਹੋਣਗੇ ਅਤੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ। ਤੁਸੀਂ ਵਿਦੇਸ਼ੀ ਮਾਧਿਅਮ ਜਾਂ ਦੂਜੇ ਸ਼ਹਿਰ ਜਾਂ ਪ੍ਰਦੇਸ਼ ਤੋਂ ਵੀ ਆਪਣੇ ਕਾਰੋਬਾਰ ਦੇ ਲਈ ਨਵੀਆਂ ਡੀਲਾਂ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਕਿਸਮਤ ਵੀ ਤੁਹਾਡਾ ਪੂਰਾ ਸਾਥ ਦੇਵੇਗੀ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਸਿੰਗਲ ਜਾਤਕਾਂ ਨੂੰ ਵਿਆਹ ਦੀ ਖੁਸ਼ਖਬਰੀ ਮਿਲ ਸਕਦੀ ਹੈ। ਸ਼ਾਦੀਸ਼ੁਦਾ ਜਾਤਕਾਂ ਦੇ ਦੰਪਤੀ ਜੀਵਨ ਵਿੱਚ ਆਪਸੀ ਤਾਲਮੇਲ ਅਤੇ ਪ੍ਰੇਮ ਵਧੇਗਾ ਅਤੇ ਰਿਸ਼ਤਾ ਮਜ਼ਬੂਤ ਹੋਵੇਗਾ। ਤੁਹਾਡੀ ਫੈਸਲੇ ਲੈਣ ਦੀ ਖਮਤਾ ਅਤੇ ਬੁੱਧੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਤੁਹਾਡੇ ਤੋਂ ਮਦਦ ਅਤੇ ਚੰਗੀ ਸਲਾਹ ਲੈਣ ਦੀ ਕੋਸ਼ਿਸ਼ ਕਰਣਗੇ। ਤੁਹਾਡੇ ਸਮਾਜਿਕ ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਤੁਸੀਂ ਆਪਣੇ ਪ੍ਰੇਮ ਭਰੇ ਵਿਵਹਾਰ ਨਾਲ ਲੋਕਾਂ ਦਾ ਦਿਲ ਜਿੱਤੋਗੇ।

ਉਪਾਅ: ਤੁਹਾਨੂੰ ਬੁੱਧਵਾਰ ਦੇ ਦਿਨ ਤੋਂ ਸ਼ੁਰੂ ਕਰ ਕੇ ਹਰ ਰੋਜ਼ ਬੁੱਧ ਮੰਤਰ "ॐ ਬੁੰ ਬੁੱਧਾਯ ਨਮਹ:" ਦਾ ਜਾਪ ਕਰਨਾ ਚਾਹੀਦਾ ਹੈ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦਾ ਸੁਆਮੀ ਮੰਗਲ ਮਹਾਰਾਜ ਹੈ ਅਤੇ ਤੁਹਾਡੀ ਰਾਸ਼ੀ ਦੇ ਲਈ ਬੁੱਧ ਮਹਾਰਾਜ ਅੱਠਵੇਂ ਘਰ ਅਤੇ ਇਕਾਦਸ਼ ਘਰ ਦਾ ਸੁਆਮੀ ਹੈ ਅਤੇ ਬੁੱਧ ਦਾ ਮੇਖ਼ ਰਾਸ਼ੀ ਵਿੱਚ ਇਹ ਗੋਚਰ ਤੁਹਾਡੀ ਰਾਸ਼ੀ ਤੋਂ ਛੇਵੇਂ ਘਰ ਵਿੱਚ ਹੋਵੇਗਾ।

ਬੁੱਧ ਦਾ ਇਹ ਗੋਚਰ ਤੁਹਾਡੇ ਲਈ ਜ਼ਿਆਦਾ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਦੌਰਾਨ ਤੁਹਾਨੂੰ ਕਾਰੋਬਾਰੀ ਅਤੇ ਸਰੀਰਕ ਦੋਵੇਂ ਪ੍ਰਕਾਰ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਸਿਹਤ ਸਬੰਧੀ ਅਨੇਕਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਚਮੜੀ ਸਬੰਧੀ ਸਮੱਸਿਆਵਾਂ, ਐਲਰਜੀ ਵੱਲੋਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਦੌਰਾਨ ਖਰਚਿਆਂ ਵਿੱਚ ਤੇਜ਼ੀ ਹੋਵੇਗੀ, ਜਿਸ ਨਾਲ ਤੁਹਾਡੀ ਸਮੱਸਿਆ ਵਧ ਸਕਦੀ ਹੈ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਆਪਣੀ ਬੋਲਬਾਣੀ ਦੇ ਕਾਰਣ ਤੁਹਾਡਾ ਅਨੇਕਾਂ ਲੋਕਾਂ ਨਾਲ ਮਨਮੁਟਾਵ ਹੋ ਸਕਦਾ ਹੈ ਅਤੇ ਕੁਝ ਲੋਕ ਤੁਹਾਡੇ ਵਿਰੋਧੀ ਬਣ ਸਕਦੇ ਹਨ। ਤੁਹਾਡੇ ਖਰਚੇ ਏਨੇ ਜ਼ਿਆਦਾ ਵਧ ਸਕਦੇ ਹਨ ਕਿ ਉਹਨਾਂ ਉੱਤੇ ਕੰਟਰੋਲ ਕਰਨਾ ਤੁਹਾਡੇ ਲਈ ਮੁਸ਼ਕਿਲ ਹੋ ਜਾਵੇਗਾ। ਆਮਦਨ ਵਿੱਚ ਵੀ ਕੁਝ ਕਮੀ ਹੋ ਸਕਦੀ ਹੈ। ਜੇਕਰ ਤੁਸੀਂ ਕੁਝ ਖਾਸ ਕੰਮ ਕਰਨਾ ਚਾਹੁੰਦੇ ਹੋ, ਤਾਂ ਉਸ ਦੇ ਲਈ ਤੁਹਾਨੂੰ ਬੈਂਕ ਤੋਂ ਕਰਜ਼ਾ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਡੇ ਸੀਨੀਅਰ ਅਧਿਕਾਰੀਆਂ ਦੇ ਨਾਲ ਤੁਹਾਡੇ ਸਬੰਧ ਅਨੁਕੂਲ ਰਹਿਣ ਦੀ ਵੀ ਸੰਭਾਵਨਾ ਥੋੜੀ ਘੱਟ ਹੈ। ਇਸ ਲਈ ਸਾਵਧਾਨ ਰਹੋ। ਕਿਸੇ ਦੇ ਵੀ ਝਗੜੇ ਵਿੱਚ ਦਖਲਅੰਦਾਜ਼ੀ ਨਾ ਕਰੋ।

ਉਪਾਅ: ਬੁੱਧਵਾਰ ਦੇ ਦਿਨ ਸ਼੍ਰੀ ਗਣੇਸ਼ ਜੀ ਨੂੰ ਦੁੱਭ ਚੜ੍ਹਾਓ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਧਨੂੰ ਰਾਸ਼ੀ

ਧਨੂੰ ਰਾਸ਼ੀ ਦਾ ਸੁਆਮੀ ਗੁਰੂ ਬ੍ਰਹਸਪਤੀ ਹੈ ਅਤੇ ਤੁਹਾਡੀ ਰਾਸ਼ੀ ਦੇ ਲਈ ਬੁੱਧ ਗ੍ਰਹਿ ਸੱਤਵੇਂ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਸਮੇਂ ਵਿੱਚ ਬੁੱਧ ਦਾ ਮੇਖ਼ ਰਾਸ਼ੀ ਵਿੱਚ ਇਹ ਗੋਚਰ ਤੁਹਾਡੀ ਰਾਸ਼ੀ ਤੋਂ ਪੰਜਵੇਂ ਘਰ ਵਿੱਚ ਹੋਣ ਜਾ ਰਿਹਾ ਹੈ।

ਬੁੱਧ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੀ ਆਮਦਨ ਵਿੱਚ ਚੰਗਾ ਵਾਧਾ ਦੇਖਣ ਨੂੰ ਮਿਲੇਗਾ। ਤੁਹਾਡੀ ਆਮਦਨ ਵਿੱਚ ਨਿਰੰਤਰਤਾ ਆਵੇਗੀ ਅਤੇ ਯੋਜਨਾਵਾਂ ਸਿਰੇ ਚੜ੍ਹਣਗੀਆਂ। ਇਸ ਦੇ ਨਾਲ ਹੀ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਵੀ ਚੰਗੇ ਧਨ-ਲਾਭ ਦੀ ਉਮੀਦ ਕਰਨੀ ਚਾਹੀਦੀ ਹੈ। ਬਾਜ਼ਾਰ ਵਿੱਚ ਮੁਕਾਬਲੇ ਨੂੰ ਖਤਮ ਕਰਦੇ ਹੋਏ ਤੁਸੀਂ ਅੱਗੇ ਵਧੋਗੇ ਅਤੇ ਤੁਹਾਡੇ ਕੰਮ ਦੀ ਤਾਰੀਫ ਹੋਵੇਗੀ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਕਾਰੋਬਾਰ ਵਿੱਚ ਸਕਾਰਾਤਮਕ ਪਰਿਵਰਤਨਾਂ ਦਾ ਸਮਾਂ ਹੈ। ਤੁਸੀਂ ਜਿੱਥੇ ਕੰਮ ਕਰਦੇ ਹੋ, ਉੱਥੋਂ ਤੁਹਾਨੂੰ ਚੰਗੀ ਤਾਰੀਫ ਅਤੇ ਮਾਣ-ਸਨਮਾਨ ਮਿਲੇਗਾ। ਜੇਕਰ ਤੁਸੀਂ ਮਾਰਕੀਟਿੰਗ ਨਾਲ ਜੁੜਿਆ ਕੋਈ ਕੰਮ ਕਰਦੇ ਹੋ, ਤਾਂ ਇਸ ਦੌਰਾਨ ਤੁਹਾਨੂੰ ਵਿਸ਼ੇਸ਼ ਸਫਲਤਾ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ। ਤੁਸੀਂ ਆਪਣੀ ਨੌਕਰੀ ਨੂੰ ਲੈ ਕੇ ਥੋੜੇ ਜਿਹੇ ਸਾਵਧਾਨ ਰਹੋ, ਕਿਉਂਕਿ ਨੌਕਰੀ ਛੁੱਟਣ ਦੀ ਸਥਿਤੀ ਵੀ ਬਣ ਸਕਦੀ ਹੈ। ਪਰ ਦੂਜੀ ਨੌਕਰੀ ਵੀ ਜਲਦੀ ਹੀ ਮਿਲ ਜਾਵੇਗੀ। ਵਿਦਿਆਰਥੀਆਂ ਦਾ ਮਨ ਪੜ੍ਹਾਈ ਵਿੱਚ ਖੂਬ ਲੱਗੇਗਾ। ਨਵੀਂਆਂ-ਨਵੀਂਆਂ ਚੀਜ਼ਾਂ ਸਿੱਖਣ ਨਾਲ ਤੁਹਾਨੂੰ ਖੁਸ਼ੀ ਮਿਲੇਗੀ। ਸ਼ਾਦੀਸ਼ੁਦਾ ਜਾਤਕਾਂ ਨੂੰ ਸੰਤਾਨ ਸਬੰਧੀ ਸੁੱਖਾਂ ਦੀ ਪ੍ਰਾਪਤੀ ਹੋਵੇਗੀ।

ਉਪਾਅ: ਬੁੱਧਵਾਰ ਦੇ ਦਿਨ ਗਊ ਮਾਤਾ ਨੂੰ ਸਾਬਤ ਮੂੰਗੀ ਖਿਲਾਓ

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਛੇਵੇਂ ਘਰ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਆਪਣੇ ਇਸ ਗੋਚਰ ਦੀ ਅਵਧੀ ਵਿੱਚ ਉਹ ਤੁਹਾਡੇ ਚੌਥੇ ਘਰ ਵਿੱਚ ਪ੍ਰਵੇਸ਼ ਕਰੇਗਾ।

ਬੁੱਧ ਦਾ ਇਹ ਗੋਚਰ ਤੁਹਾਡੇ ਲਈ ਚੰਗੇ ਨਤੀਜੇ ਲੈ ਕੇ ਆਵੇਗਾ। ਤੁਹਾਨੂੰ ਕਿਸਮਤ ਦੀ ਕਿਰਪਾ ਨਾਲ ਅਚਾਨਕ ਤੋਂ ਸੁੱਖ-ਸੁਵਿਧਾਵਾਂ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਤੁਸੀਂ ਕੋਈ ਨਵਾਂ ਵਾਹਨ ਜਾਂ ਪ੍ਰਾਪਰਟੀ ਵੀ ਖਰੀਦ ਸਕਦੇ ਹੋ। ਜੇਕਰ ਕਿਸੇ ਪ੍ਰਾਪਰਟੀ ਨੂੰ ਲੈ ਕੇ ਕੋਈ ਸਮੱਸਿਆ ਚੱਲ ਰਹੀ, ਤਾਂ ਉਹ ਵੀ ਦੂਰ ਹੋਣ ਦੀ ਸੰਭਾਵਨਾ ਹੈ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਵਿੱਚ ਵਾਧੇ ਦੀ ਸੰਭਾਵਨਾ ਬਣੇਗੀ। ਮਾਤਾ-ਪਿਤਾ ਦੋਹਾਂ ਦੀ ਸਿਹਤ ਪਹਿਲਾਂ ਤੋਂ ਜ਼ਿਆਦਾ ਚੰਗੀ ਹੋਵੇਗੀ। ਇਸ ਦੌਰਾਨ ਤੁਹਾਡੇ ਘਰ ਵਿੱਚ ਰਿਸ਼ਤੇਦਾਰਾਂ ਦੇ ਆਉਣ-ਜਾਣ ਨਾਲ ਘਰ ਦਾ ਮਾਹੌਲ ਵੀ ਵਧੀਆ ਰਹੇਗਾ। ਨੌਕਰੀ ਵਿੱਚ ਵੀ ਤੁਹਾਡੀ ਸਥਿਤੀ ਵਧੀਆ ਰਹੇਗੀ। ਕੰਮ ਦਾ ਦਬਾਅ ਘੱਟ ਹੋਵੇਗਾ। ਕੋਰਟ-ਕਚਹਿਰੀ ਦੇ ਮਾਮਲਿਆਂ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਤੁਸੀਂ ਆਪ ਵੀ ਖੁਸ਼ ਰਹੋਗੇ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਖੁਸ਼ ਰੱਖੋਗੇ।

ਉਪਾਅ: ਤੁਹਾਨੂੰ ਬੁੱਧਵਾਰ ਦੇ ਦਿਨ ਕਿੰਨਰਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਬੁੱਧ ਦਾ ਮੇਖ਼ ਰਾਸ਼ੀ ਵਿੱਚ ਇਹ ਗੋਚਰ ਕੁੰਭ ਰਾਸ਼ੀ ਦੇ ਜਾਤਕਾਂ ਦੇ ਤੀਜੇ ਘਰ ਵਿੱਚ ਹੋਵੇਗਾ। ਬੁੱਧ ਤੁਹਾਡੀ ਕੁੰਡਲੀ ਦੇ ਲਈ ਪੰਜਵੇਂ ਘਰ ਅਤੇ ਅੱਠਵੇਂ ਘਰ ਦਾ ਸੁਆਮੀ ਹੈ।

ਬੁੱਧ ਦਾ ਇਹ ਗੋਚਰ ਤੁਹਾਡੀ ਪੜ੍ਹਾਈ ਦੇ ਲਈ ਅਨੁਕੂਲ ਨਤੀਜੇ ਲੈ ਕੇ ਆ ਸਕਦਾ ਹੈ। ਜੇਕਰ ਤੁਸੀਂ ਇੱਕ ਵਿਦਿਆਰਥੀ ਹੋ, ਤਾਂ ਇਹ ਗੋਚਰ ਤੁਹਾਡੀ ਪੜ੍ਹਾਈ ਵਿੱਚ ਤਰੱਕੀ ਦਾ ਰਸਤਾ ਦਿਖਾਵੇਗਾ। ਤੁਹਾਨੂੰ ਅਚਾਨਕ ਤੋਂ ਕੋਈ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਆਰਥਿਕ ਹਾਨੀ ਹੋ ਸਕਦੀ ਹੈ ਅਤੇ ਸਰੀਰਿਕ ਤੌਰ ‘ਤੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜਿੰਨਾ ਹੋ ਸਕੇ, ਗੈਰਜ਼ਰੂਰੀ ਯਾਤਰਾਵਾਂ ਤੋਂ ਬਚ ਕੇ ਰਹੋ। ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਡੇ ਭੈਣ/ਭਰਾ ਨੂੰ ਕੁਝ ਸਮੱਸਿਆ ਹੋ ਸਕਦੀ ਹੈ। ਉਹਨਾਂ ਦੀ ਮਦਦ ਕਰੋ। ਤੁਹਾਡੀ ਆਮਦਨ ਵਿੱਚ ਵਾਧੇ ਦੀ ਸੰਭਾਵਨਾ ਬਣੇਗੀ। ਸ਼ਾਦੀਸ਼ੁਦਾ ਜਾਤਕਾਂ ਨੂੰ ਸੰਤਾਨ ਦਾ ਸੁੱਖ ਪ੍ਰਾਪਤ ਹੋਵੇਗਾ। ਸੰਤਾਨ ਨਾਲ ਤੁਹਾਡੇ ਸਬੰਧ ਸੁੱਧਰਣਗੇ। ਤੁਹਾਡਾ ਸਮਾਜਿਕ ਦਾਇਰਾ ਵਧੇਗਾ। ਸੋਸ਼ਲ ਮੀਡੀਆ ਅਤੇ ਸੰਵਾਦ ਦੇ ਸਾਧਨਾਂ ਤੋਂ ਤੁਹਾਨੂੰ ਕੁਝ ਚੰਗੀਆਂ ਖਬਰਾਂ ਸੁਣਨ ਨੂੰ ਮਿਲ ਸਕਦੀਆਂ ਹਨ। ਜੇਕਰ ਤੁਸੀਂ ਨੌਕਰੀ ਲਈ ਕਿਤੇ ਆਵੇਦਨ ਦਿੱਤਾ ਸੀ ਤਾਂ ਉਹ ਨੌਕਰੀ ਤੁਹਾਨੂੰ ਮਿਲ ਸਕਦੀ ਹੈ। ਤੁਹਾਡੇ ਅੰਦਰ ਲਿਖਣ ਦਾ ਸ਼ੌਕ ਪੈਦਾ ਹੋ ਸਕਦਾ ਹੈ। ਤੁਹਾਡੀ ਆਪਣੇ ਦੋਸਤਾਂ ਨਾਲ ਦੋਸਤੀ ਹੋਰ ਵੀ ਮਜ਼ਬੂਤ ਹੋ ਜਾਵੇਗੀ। ਇਸ ਦੌਰਾਨ ਤੁਹਾਡਾ ਕੋਈ ਪੁਰਾਣਾ ਦੋਸਤ, ਜਿਸ ਦੇ ਨਾਲ ਤੁਹਾਡੀ ਬਹੁਤ ਸਮੇਂ ਤੋਂ ਗੱਲਬਾਤ ਨਹੀਂ ਹੋ ਰਹੀ ਸੀ ਜਾਂ ਤੁਸੀਂ ਉਸ ਤੋਂ ਵਿਛੜ ਗਏ ਸੀ, ਉਹ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਤੁਹਾਨੂੰ ਵਾਪਸ ਮਿਲ ਸਕਦਾ ਹੈ। ਤੁਹਾਡਾ ਦੋਸਤਾਨਾ ਵਿਵਹਾਰ ਤੁਹਾਡੇ ਪੇਸ਼ੇਵਰ ਜੀਵਨ ਵਿੱਚ ਬਹੁਤ ਕੰਮ ਆਵੇਗਾ।

ਉਪਾਅ: ਤੁਹਾਨੂੰ ਬੁੱਧਵਾਰ ਦੇ ਦਿਨ ਆਪਣੀ ਭੈਣ ਨੂੰ ਹਰੇ ਰੰਗ ਦੀਆਂ ਚੂਡ਼ੀਆਂ ਜਾਂ ਹਰੇ ਰੰਗ ਦੇ ਕੱਪੜੇ ਉਪਹਾਰ ਵਿੱਚ ਦੇਣੇ ਚਾਹੀਦੇ ਹਨ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦਾ ਸੁਆਮੀ ਦੇਵ ਗੁਰੂ ਬ੍ਰਹਸਪਤੀ ਹੈ। ਤੁਹਾਡੀ ਰਾਸ਼ੀ ਦੇ ਲਈ ਬੁੱਧ ਮਹਾਰਾਜ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਬੁੱਧ ਦਾ ਮੇਖ਼ ਰਾਸ਼ੀ ਵਿੱਚ ਇਹ ਗੋਚਰ ਤੁਹਾਡੀ ਰਾਸ਼ੀ ਤੋਂ ਦੂਜੇ ਘਰ ਵਿੱਚ ਹੋਣ ਵਾਲਾ ਹੈ।

ਇਹ ਗੋਚਰ ਤੁਹਾਡੀ ਬੋਲਬਾਣੀ ਦੇ ਪ੍ਰਭਾਵ ਨੂੰ ਵਧਾਏਗਾ। ਤੁਹਾਡੀ ਬੋਲਬਾਣੀ ਵਿੱਚ ਖਿੱਚ ਵਧੇਗੀ, ਜਿਸ ਨਾਲ ਲੋਕ ਤੁਹਾਡੀ ਗੱਲ ਮੰਨਣਗੇ। ਪਰ ਤੁਹਾਨੂੰ ਆਪਣੀ ਬੋਲਬਾਣੀ ਉੱਤੇ ਕੰਟਰੋਲ ਵੀ ਰੱਖਣਾ ਚਾਹੀਦਾ ਹੈ। ਕਿਸੇ ਨੂੰ ਬੇਕਾਰ ਵਿੱਚ ਉਲਟੇ ਜਵਾਬ ਨਾ ਦਿਓ, ਨਹੀਂ ਤਾਂ ਤੁਹਾਡੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਕਾਰੋਬਾਰੀ ਜਾਤਕਾਂ ਦੇ ਲਈ ਇਹ ਗੋਚਰ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਤੁਸੀਂ ਆਪਣੀਆਂ ਨਵੀਆਂ-ਨਵੀਆਂ ਤਕਨੀਕਾਂ ਅਤੇ ਦੂਰਦਰਸ਼ਿਤਾ ਦੇ ਨਾਲ ਆਪਣੇ ਕਾਰੋਬਾਰ ਨੂੰ ਨਵੀਂ ਰਫਤਾਰ ਪ੍ਰਦਾਨ ਕਰੋਗੇ। ਤੁਹਾਨੂੰ ਆਪਣੇ ਕਾਰੋਬਾਰ ਵਿੱਚ ਆਪਣੇ ਮਿੱਤਰਾਂ ਦਾ ਸਹਿਯੋਗ ਵੀ ਮਿਲੇਗਾ। ਸ਼ਾਦੀਸ਼ੁਦਾ ਜੀਵਨ ਵਿੱਚ ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦਾ ਪ੍ਰਭਾਵ ਤੁਹਾਡੇ ਲਈ ਅਨੁਕੂਲਤਾ ਲੈ ਕੇ ਆਵੇਗਾ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਤਾਲਮੇਲ ਵਧੇਗਾ ਅਤੇ ਤੁਸੀਂ ਇੱਕ-ਦੂਜੇ ਦੀ ਹਰ ਸਮੇਂ ਮਦਦ ਕਰੋਗੇ। ਹਾਲਾਂਕਿ ਇਸ ਦੌਰਾਨ ਤੁਹਾਡੇ ਜੀਵਨਸਾਥੀ ਦੀ ਸਿਹਤ ਕੁਝ ਖਰਾਬ ਹੋ ਸਕਦੀ ਹੈ। ਇਸ ਲਈ ਉਸ ਦਾ ਧਿਆਨ ਰੱਖੋ। ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਤੁਸੀਂ ਇਸ ਦੌਰਾਨ ਕਿਤੇ ਧਨ ਦਾ ਨਿਵੇਸ਼ ਵੀ ਕਰ ਸਕਦੇ ਹੋ, ਜੋ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੰਮ ਆਵੇਗਾ। ਟੂਰ ਐਂਡ ਟਰੈਵਲ ਅਤੇ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਜਾਤਕਾਂ ਨੂੰ ਇਸ ਗੋਚਰ ਦਾ ਵਿਸ਼ੇਸ਼ ਲਾਭ ਮਿਲਣ ਦੀ ਉਮੀਦ ਕਰਨੀ ਚਾਹੀਦੀ ਹੈ। ਪਰਿਵਾਰ ਦੇ ਮੈਂਬਰਾਂ ਵਿੱਚ ਆਪਸ ਵਿੱਚ ਪ੍ਰੇਮ ਵਧੇਗਾ ਅਤੇ ਇੱਕ-ਦੂਜੇ ਦਾ ਸਹਿਯੋਗ ਕਰਨ ਦੀ ਭਾਵਨਾ ਵਧੇਗੀ। ਤੁਹਾਡੇ ਪਰਿਵਾਰ ਦੇ ਲਈ ਇਹ ਚੰਗਾ ਸਮਾਂ ਹੋਵੇਗਾ, ਜੋ ਤੁਹਾਨੂੰ ਵੀ ਖੁਸ਼ੀ ਦੇਵੇਗਾ। ਕਿਸੇ ਪ੍ਰਾਪਰਟੀ ਦੀ ਖਰੀਦ/ਵੇਚ ਕਰਨ ਨਾਲ ਲਾਭ ਮਿਲ ਸਕਦਾ ਹੈ।

ਉਪਾਅ: ਤੁਹਾਨੂੰ ਰਾਧਾ ਰਾਣੀ ਅਤੇ ਸਰਸਵਤੀ ਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ:ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer