ਵੈਦਿਕ ਜੋਤਿਸ਼ ਵਿੱਚ ਬੁੱਧ ਮਹਾਰਾਜ ਨੂੰ ਬੁੱਧੀ ਅਤੇ ਬੋਲਬਾਣੀ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ, ਜੋ ਹੁਣ ਵੱਕਰੀ ਸਥਿਤੀ ਵਿੱਚ 09 ਅਪ੍ਰੈਲ 2014 ਦੀ ਰਾਤ 10:06 ਵਜੇ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਐਸਟ੍ਰੋਸੇਜ ਦਾ ਇਹ ਆਰਟੀਕਲ ਤੁਹਾਨੂੰ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਦਾਨ ਕਰੇਗਾ। ਨਾਲ ਹੀ ਅਸੀਂ ਤੁਹਾਨੂੰ ਸਭ 12 ਰਾਸ਼ੀਆਂ ਉੱਤੇ ਬੁੱਧ ਦੇ ਗੋਚਰ ਨਾਲ ਪੈਣ ਵਾਲੇ ਪ੍ਰਭਾਵ ਦੇ ਬਾਰੇ ਵਿੱਚ ਦੱਸਾਂਗੇ। ਇਸ ਤੋਂ ਇਲਾਵਾ ਇੱਥੇ ਅਸੀਂ ਤੁਹਾਨੂੰ ਭਵਿੱਖਬਾਣੀ ਦੇ ਨਾਲ-ਨਾਲ ਬੁੱਧ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਦੇ ਸਰਲ ਅਤੇ ਅਚੂਕ ਉਪਾਅ ਵੀ ਦੱਸਾਂਗੇ, ਜਿਨਾਂ ਦੀ ਮਦਦ ਨਾਲ ਤੁਸੀਂ ਆਪਣੇ ਆਉਣ ਵਾਲੇ ਕੱਲ੍ਹ ਨੂੰ ਬਿਹਤਰ ਬਣਾ ਸਕਦੇ ਹੋ। ਪਰ ਇਸ ਤੋਂ ਪਹਿਲਾਂ ਅਸੀਂ ਜੋਤਿਸ਼ ਵਿੱਚ ਬੁੱਧ ਗ੍ਰਹਿ ਦੇ ਮਹੱਤਵ ਦੇ ਬਾਰੇ ਵਿੱਚ ਗੱਲ ਕਰਾਂਗੇ।
ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੇ ਮੀਨ ਰਾਸ਼ੀ ਵਿੱਚ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ
ਮੀਨ ਰਾਸ਼ੀ ਦਾ ਸੁਆਮੀ ਦੇਵ ਗੁਰੂ ਬ੍ਰਹਸਪਤੀ ਹੈ ਅਤੇ ਜੋਤਿਸ਼ ਵਿੱਚ ਬੁੱਧ ਅਤੇ ਬ੍ਰਹਸਪਤੀ ਦੁਸ਼ਮਣ ਗ੍ਰਹਿ ਮੰਨੇ ਜਾਂਦੇ ਹਨ। ਇਹ ਦੋਵੇਂ ਗ੍ਰਹਿ ਇੱਕ-ਦੂਜੇ ਦੇ ਵਿਪਰੀਤ ਹਨ, ਕਿਉਂਕਿ ਬੁੱਧ ਬੁੱਧੀ ਪ੍ਰਧਾਨ ਕਰਦਾ ਹੈ ਅਤੇ ਬ੍ਰਹਸਪਤੀ ਸਿੱਖਣ ਦੇ ਨਾਲ-ਨਾਲ ਵਿਅਕਤੀ ਨੂੰ ਮਹਾਂ-ਹੰਕਾਰੀ ਬਣਾਉਂਦਾ ਹੈ, ਜੋ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦੇ ਲਈ ਚੰਗਾ ਨਹੀਂ ਹੁੰਦਾ। ਅਜਿਹੇ ਵਿੱਚ ਵੱਕਰੀ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਨਾਲ ਜਾਤਕ ਨੂੰ ਪ੍ਰਤਿਕੂਲ ਨਤੀਜੇ ਪ੍ਰਾਪਤ ਹੋ ਸਕਦੇ ਹਨ। ਇਸ ਦੌਰਾਨ ਉਲਝਣ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਗੋਚਰ ਦੇ ਦੌਰਾਨ ਜਾਤਕ ਨੂੰ ਛੋਟੀ ਜਾਂ ਲੰਬੀ ਦੂਰੀ ਦੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਭੈਣਾਂ/ਭਰਾਵਾਂ ਨਾਲ ਰਿਸ਼ਤੇ ਖਰਾਬ ਹੋ ਸਕਦੇ ਹਨ। ਇਸ ਤੋਂ ਇਲਾਵਾ ਖਰਾਬ ਸੰਚਾਰ ਦੇ ਕਾਰਨ ਤੁਹਾਡੇ ਕੰਮ ਵਿੱਚ ਵੀ ਸਮੱਸਿਆ ਆ ਸਕਦੀ ਹੈ, ਜਿਸ ਦੇ ਚਲਦੇ ਤੁਹਾਨੂੰ ਚੰਗੇ ਨਤੀਜੇ ਮਿਲਣਾ ਮੁਸ਼ਕਿਲ ਹੋ ਸਕਦਾ ਹੈ।
ਕੁੰਡਲੀ ਵਿੱਚ ਮਜ਼ਬੂਤ ਬੁੱਧ ਜਾਤਕਾਂ ਨੂੰ ਬਹੁਤ ਗਿਆਨ ਪ੍ਰਾਪਤ ਕਰਨ ਵਿੱਚ ਉੱਚ-ਸਫਲਤਾ ਦੇ ਨਾਲ਼-ਨਾਲ਼ ਸਭ ਤਰ੍ਹਾਂ ਦੇ ਸਕਾਰਾਤਮਕ ਨਤੀਜੇ ਪ੍ਰਦਾਨ ਕਰ ਸਕਦਾ ਹੈ ਅਤੇ ਇਹ ਗਿਆਨ ਜਾਤਕਾਂ ਨੂੰ ਕਾਰੋਬਾਰ ਦੇ ਸਬੰਧ ਵਿੱਚ ਚੰਗੇ ਮਹੱਤਵਪੂਰਣ ਅਤੇ ਸਫਲ ਫੈਸਲੇ ਲੈਣ ਦੇ ਯੋਗ ਬਣਾਉਂਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਮਜ਼ਬੂਤ ਸਥਿਤੀ ਵਿੱਚ ਹੁੰਦਾ ਹੈ, ਉਹ ਸੱਟੇਬਾਜ਼ੀ ਅਤੇ ਵਪਾਰ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ ਅਤੇ ਅਜਿਹੇ ਜਾਤਕ ਜੋਤਿਸ਼, ਰਹੱਸਵਾਦ ਆਦਿ ਗੁਪਤ ਵਿੱਦਿਆ ਵਿੱਚ ਜ਼ਿਆਦਾ ਨਿਪੁੰਨ ਵੀ ਹੁੰਦੇ ਹਨ।
ਇਸ ਤੋਂ ਇਲਾਵਾ ਜੇਕਰ ਬੁੱਧ ਆਪਣੀ ਉੱਚ ਰਾਸ਼ੀ ਕੰਨਿਆਂ ਵਿੱਚ ਹੋਵੇ, ਤਾਂ ਅਜਿਹੀ ਸਥਿਤੀ ਵਿੱਚ ਤੁਹਾਡੇ ਅੰਦਰ ਗਿਆਨ ਵਿੱਚ ਵਾਧਾ ਹੋਵੇਗਾ ਅਤੇ ਤੁਸੀਂ ਸਥਿਤੀ ਨੂੰ ਛੇਤੀ ਸਮਝਣ ਦੇ ਕਾਬਿਲ ਬਣੋਗੇ। ‘ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ’ ਨਾਂ ਦੇ ਇਸ ਬਲਾੱਗ ਦੇ ਅਨੁਸਾਰ, ਜੇਕਰ ਬੁੱਧ ਕਮਜ਼ੋਰ ਸਥਿਤੀ ਵਿੱਚ ਹੋਵੇ ਜਾਂ ਆਪਣੀ ਨੀਚ ਰਾਸ਼ੀ ਮੀਨ ਵਿੱਚ ਸਥਿਤ ਹੋਵੇ, ਤਾਂ ਜਾਤਕ ਨੂੰ ਕਾਰੋਬਾਰ ਦੇ ਖੇਤਰ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਹ ਜ਼ਿਆਦਾ ਲਾਭ ਕਮਾਉਣ ਦੇ ਯੋਗ ਨਹੀਂ ਰਹਿੰਦੇ।
ਦੂਜੇ ਪਾਸੇ ਜੇਕਰ ਬੁੱਧ ਗ੍ਰਹਿ ਰਾਹੂ, ਕੇਤੁ ਅਤੇ ਮੰਗਲ ਜਿਹੇ ਗ੍ਰਹਾਂ ਦੇ ਨਾਲ ਬੁਰੀ ਸੰਗਤ ਵਿੱਚ ਆਉਂਦਾ ਹੈ, ਤਾਂ ਅਜਿਹੇ ਜਾਤਕਾਂ ਨੂੰ ਆਪਣੇ ਜੀਵਨ ਵਿੱਚ ਸੰਘਰਸ਼ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਬੁੱਧ ਮੰਗਲ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਨੂੰ ਬੁੱਧੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਵਿੱਚ ਵਾਧੂ ਗੁੱਸਾ ਦੇਖਣ ਨੂੰ ਮਿਲਦਾ ਹੈ ਅਤੇ ਜੇਕਰ ਇਸ ਦੌਰਾਨ ਬੁੱਧ ਰਾਹੂ, ਕੇਤੁ ਵਰਗੇ ਅਸ਼ੁਭ ਗ੍ਰਹਾਂ ਦੇ ਨਾਲ ਸੰਯੋਜਨ ਕਰਦਾ ਹੈ ਤਾਂ ਜਾਤਕਾਂ ਨੂੰ ਚਮੜੀ ਸਬੰਧੀ ਸਮੱਸਿਆਵਾਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਅਜਿਹੇ ਲੋਕਾਂ ਨੂੰ ਚੰਗੀ ਨੀਂਦ ਦੀ ਕਮੀ ਅਤੇ ਤੰਤਰਿਕਾ ਸਬੰਧੀ ਪਰੇਸ਼ਾਨੀਆਂ ਵੀ ਹੁੰਦੀਆਂ ਹਨ। ਕਮਜ਼ੋਰ ਬੁੱਧ ਦੇ ਪ੍ਰਭਾਵ ਨਾਲ ਵਿਅਕਤੀ ਦੀ ਰੋਗ ਪ੍ਰਤੀਰੋਧਕ ਖਮਤਾ ਵਿੱਚ ਕਮੀ ਦੇਖਣ ਨੂੰ ਮਿਲਦੀ ਹੈ, ਜਿਸ ਕਾਰਣ ਉਸ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਹਾਲਾਂਕਿ ਜੇਕਰ ਬੁੱਧ ਕੁੰਡਲੀ ਵਿੱਚ ਬ੍ਰਹਸਪਤੀ ਵਰਗੇ ਸ਼ੁਭ ਗ੍ਰਹਾਂ ਦੇ ਨਾਲ਼ ਸੰਯੋਜਨ ਕਰਦਾ ਹੈ ਤਾਂ ਅਜਿਹੇ ਜਾਤਕਾਂ ਦੇ ਲਈ ਵਪਾਰ ਦੇ ਸਬੰਧ ਵਿੱਚ ਸਕਾਰਾਤਮਕ ਨਤੀਜੇ ਦੁੱਗਣੇ ਵੀ ਹੋ ਸਕਦੇ ਹਨ।
ਹੁਣ ਤੱਕ ਜਿਵੇਂ ਕਿ ਅਸੀਂ ਸਾਰੇ ਜਾਣ ਚੁੱਕੇ ਹਾਂ ਕਿ ਬੁੱਧ ਗ੍ਰਹਿ ਤਰਕ ਵਿੱਦਿਆ ਅਤੇ ਸੰਚਾਰ ਕੁਸ਼ਲਤਾ ਦਾ ਕਾਰਕ ਗ੍ਰਹਿ ਹੈ। ਅਜਿਹੇ ਵਿੱਚ ਜਦੋਂ ਬੁੱਧ ਗ੍ਰਹਿ ਕਮਜ਼ੋਰ ਸਥਿਤੀ ਵਿੱਚ ਆ ਜਾਂਦਾ ਹੈ ਤਾਂ ਜਾਤਕਾਂ ਵਿੱਚ ਅਸੁਰੱਖਿਆ ਦੀਆਂ ਭਾਵਨਾਵਾਂ, ਇਕਾਗਰਤਾ ਵਿੱਚ ਕਮੀ, ਕਿਸੇ ਗੱਲ ਨੂੰ ਸਮਝਣ ਦੀ ਸ਼ਕਤੀ ਵਿੱਚ ਕਮੀ, ਯਾਦਦਾਸ਼ਤ ਦੀ ਕਮਜ਼ੋਰੀ ਆਦਿ ਦੇਖਣ ਨੂੰ ਮਿਲ ਸਕਦੀ ਹੈ। ਜੇਕਰ ਬੁੱਧ ਉਦੇ ਹੁੰਦਾ ਹੈ, ਖ਼ਾਸ ਤੌਰ ‘ਤੇ ਮਿਥੁਨ ਜਾਂ ਫੇਰ ਕੰਨਿਆ ਰਾਸ਼ੀ ਵਿੱਚ ਮਜ਼ਬੂਤ ਹੁੰਦਾ ਹੈ ਤਾਂ ਜਾਤਕਾਂ ਨੂੰ ਸਭ ਤਰ੍ਹਾਂ ਨਾਲ਼ ਕਿਸਮਤ ਦਾ ਸਾਥ ਪ੍ਰਾਪਤ ਹੁੰਦਾ ਹੈ। ਉਨ੍ਹਾਂ ਦੀ ਬੁੱਧੀ ਵਿਕਸਤ ਹੁੰਦੀ ਹੈ, ਵਪਾਰ ਵਿੱਚ ਸਫਲਤਾ ਮਿਲਦੀ ਹੈ ਅਤੇ ਖ਼ਾਸ ਤੌਰ ‘ਤੇ ਟ੍ਰੇਡਿੰਗ ਦੇ ਕਾਰੋਬਾਰ ਵਿੱਚ ਬੇਅੰਤ ਲਾਭ ਦੀ ਸੰਭਾਵਨਾ ਵੀ ਬਣਦੀ ਹੈ।
To Read in English Click Here: Mercury Transit In Pisces (R) (09 April 2024)
ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਵੱਕਰੀ ਸਥਿਤੀ ਵਿੱਚ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਤੁਹਾਨੂੰ ਆਤਮ-ਵਿਕਾਸ ਦੀ ਕਮੀ ਮਹਿਸੂਸ ਹੋ ਸਕਦੀ ਹੈ। ਤੁਸੀਂ ਉਲਝਣ ਵਿੱਚ ਅਤੇ ਸੁਰੱਖਿਆ ਦੀ ਭਾਵਨਾ ਨਾਲ ਵੀ ਪਰੇਸ਼ਾਨ ਹੋ ਸਕਦੇ ਹੋ ਅਤੇ ਨਕਾਰਾਤਮਕ ਵਿਚਾਰਾਂ ਨਾਲ ਘਿਰ ਸਕਦੇ ਹੋ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਗੋਚਰ ਦੇ ਦੌਰਾਨ ਆਪਣੇ ਸ਼ਬਦਾਂ ਵੱਲ ਧਿਆਨ ਦਿਓ ਅਤੇ ਆਪਣੀ ਬੋਲਬਾਣੀ ਉੱਤੇ ਕੰਟਰੋਲ ਰੱਖੋ। ਸਿਹਤ ਦੇ ਲਿਹਾਜ਼ ਨਾਲ ਤੁਹਾਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਸਹੀ ਸਮੇਂ ਉੱਤੇ ਆਪਣੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਮੇਖ਼ ਰਾਸ਼ੀ ਦੇ ਵਿਦਿਆਰਥੀਆਂ ਦਾ ਧਿਆਨ ਆਪਣੀ ਪੜ੍ਹਾਈ ਤੋਂ ਹਟ ਸਕਦਾ ਹੈ ਅਤੇ ਉਹਨਾਂ ਨੂੰ ਕਈ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਭਵਿੱਖ ਵਿੱਚ ਤਰੱਕੀ ਪ੍ਰਾਪਤ ਕਰਨ ਦੇ ਲਈ ਆਪਣੀ ਇਕਾਗਰਤਾ ਨੂੰ ਵਧਾਉਣ ਦੀ ਜ਼ਰੂਰਤ ਹੋ ਸਕਦੀ ਹੈ।
ਕਰੀਅਰ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੇ ਉੱਤੇ ਕੰਮ ਦਾ ਦਬਾਅ ਜ਼ਿਆਦਾ ਵੱਧ ਸਕਦਾ ਹੈ ਅਤੇ ਤੁਹਾਨੂੰ ਸੰਘਰਸ਼ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਮੇਖ਼ ਰਾਸ਼ੀ ਦੇ ਕੁਝ ਜਾਤਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਵੇ ਜਾਂ ਕੁਝ ਲੋਕ ਬਿਹਤਰ ਸੰਭਾਵਨਾਵਾਂ ਦੇ ਲਈ ਨੌਕਰੀ ਬਦਲ ਸਕਦੇ ਹਨ ਅਤੇ ਇਸ ਵਿੱਚ ਤੁਹਾਨੂੰ ਜ਼ਿਆਦਾ ਸਫਲਤਾ ਮਿਲਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਤੋਂ ਇਲਾਵਾ ਕੁਝ ਜਾਤਕ ਵਿਦੇਸ਼ ਵਿੱਚ ਸ਼ਿਫਟ ਹੋਣ ਦਾ ਵਿਚਾਰ ਬਣਾ ਸਕਦੇ ਹਨ। ਹਾਲਾਂਕਿ ਇਸ ਗੋਚਰ ਦੇ ਦੌਰਾਨ ਤੁਹਾਡੇ ਲਈ ਇਹ ਤਬਾਦਲਾ ਅਨੁਕੂਲ ਹੁੰਦਾ ਨਹੀਂ ਦਿਖ ਰਿਹਾ। ਜੇਕਰ ਤੁਸੀਂ ਆਪਣੇ ਕਰੀਅਰ ਦੇ ਸਬੰਧ ਵਿੱਚ ਬਹੁਤ ਜ਼ਿਆਦਾ ਲਾਭ ਦੀ ਉਮੀਦ ਕਰ ਰਹੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਓਨਾ ਲਾਭ ਨਾ ਮਿਲੇ। ਕਾਰਜ ਖੇਤਰ ਵਿੱਚ ਤੁਹਾਡੇ ਸਹਿਕਰਮੀ ਤੁਹਾਡਾ ਫਾਇਦਾ ਲੈ ਸਕਦੇ ਹਨ। ਕਾਰੋਬਾਰੀ ਜਾਤਕਾਂ ਦੇ ਲਈ ਜ਼ਿਆਦਾ ਧਨ ਲਾਭ ਕਮਾਉਣਾ ਅਤੇ ਟੀਚੇ ਪ੍ਰਾਪਤ ਕਰਨਾ ਮੁਸ਼ਕਿਲ ਹੋ ਸਕਦਾ ਹੈ। ਜੇਕਰ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨ ਜਾਂ ਨਵੀਂ ਪਾਰਟਨਰਸ਼ਿਪ ਕਰਨ ਦਾ ਵਿਚਾਰ ਬਣਾ ਰਹੇ ਹੋ ਤਾਂ ਇਸ ਨੂੰ ਅਜੇ ਟਾਲ਼ ਦਿਓ, ਕਿਉਂਕਿ ਸੰਭਾਵਨਾ ਹੈ ਕਿ ਇਸ ਦੌਰਾਨ ਤੁਹਾਨੂੰ ਉਚਿਤ ਨਤੀਜੇ ਨਾ ਮਿਲਣ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਹਫਤੇ ਦੇ ਦੌਰਾਨ ਬਿਜ਼ਨਸ ਵਿੱਚ ਚੰਗੀ ਯੋਜਨਾ ਬਣਾ ਕੇ ਚੱਲੋ।
ਆਰਥਿਕ ਜੀਵਨ ਦੇ ਲਿਹਾਜ਼ ਨਾਲ ਤੁਹਾਡੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ। ਤੁਹਾਨੂੰ ਕਰਜ਼ਾ ਵੀ ਲੈਣਾ ਪੈ ਸਕਦਾ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਕਦੇ-ਕਦਾਈਂ ਤੁਹਾਡੇ ਲਈ ਅਚਾਨਕ ਲਾਭ ਜਾਂ ਅਚਾਨਕ ਹਾਨੀ ਦੀ ਸਥਿਤੀ ਵੀ ਬਣ ਸਕਦੀ ਹੈ। ਵਿੱਤ ਸਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਈ ਵਾਰ ਸੋਚੋ ਅਤੇ ਉਸ ਤੋਂ ਬਾਅਦ ਫੈਸਲਾ ਲਓ, ਨਹੀਂ ਤਾਂ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤੁਸੀਂ ਵੱਕਰੀ ਸਥਿਤੀ ਵਿੱਚ ਬੁੱਧ ਦੇ ਗੋਚਰ ਦੇ ਦੌਰਾਨ ਨਕਾਰਾਤਮਕ ਵਿਚਾਰਾਂ ਨਾਲ ਘਿਰੇ ਰਹਿ ਸਕਦੇ ਹੋ, ਜਿਸ ਨਾਲ ਰਿਸ਼ਤਿਆਂ ਵਿੱਚ ਮਧੁਰਤਾ ਬਣਾ ਕੇ ਰੱਖਣਾ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ। ਤੁਸੀਂ ਆਪਣੇ ਜੀਵਨ ਸਾਥੀ ਦੇ ਪ੍ਰਤੀ ਦ੍ਰਿਸ਼ਟੀਕੋਣ ਵਿੱਚ ਜ਼ਿਆਦਾ ਸੰਵੇਦਨਸ਼ੀਲ ਹੋ ਸਕਦੇ ਹੋ। ਇਸ ਕਾਰਨ ਉਸ ਦੇ ਨਾਲ ਵੀ ਚੰਗੇ ਸਬੰਧ ਬਣਾ ਕੇ ਰੱਖਣਾ ਮੁਸ਼ਕਿਲ ਹੋ ਸਕਦਾ ਹੈ।
ਬੁੱਧ ਦਾ ਗੋਚਰ ਤੁਹਾਡੀ ਸਿਹਤ ਵਿੱਚ ਉਤਾਰ-ਚੜ੍ਹਾਅ ਲੈ ਕੇ ਆ ਸਕਦਾ ਹੈ, ਕਿਉਂਕਿ ਤੁਹਾਨੂੰ ਗੰਭੀਰ ਸਰਦੀ ਅਤੇ ਖਾਂਸੀ ਹੋਣ ਦਾ ਖਤਰਾ ਹੈ।,ਜੋ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਤੁਸੀਂ ਤੰਤਰਿਕਾ ਸਬੰਧੀ ਸਮੱਸਿਆਵਾਂ ਤੋਂ ਵੀ ਪਰੇਸ਼ਾਨ ਹੋ ਸਕਦੇ ਹੋ ਅਤੇ ਤੁਹਾਡੀ ਇਮਿਊਨਿਟੀ ਵੀ ਕਮਜ਼ੋਰ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਡੇ ਲਈ ਆਪਣੀ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੋਵੇਗਾ।
ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਨਾਰਾਇਣ' ਮੰਤਰ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਉੱਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਵੱਕਰੀ ਸਥਿਤੀ ਵਿੱਚ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਸੰਭਾਵਨਾ ਹੈ ਕਿ ਤੁਸੀਂ ਇਸ ਅਵਧੀ ਦੇ ਦੌਰਾਨ ਅੱਛਾ-ਖਾਸਾ ਧਨ ਪ੍ਰਾਪਤ ਕਰੋ, ਪਰ ਇਸ ਦੇ ਬਾਵਜੂਦ ਵੀ ਤੁਹਾਨੂੰ ਸੰਤੁਸ਼ਟੀ ਪ੍ਰਾਪਤ ਨਾ ਹੋਵੇ। ਭਾਵੇਂ ਤੁਸੀਂ ਕਮਾ ਰਹੇ ਹੋ, ਪਰ ਤੁਹਾਨੂੰ ਆਪਣੇ ਬੱਚਿਆਂ ਦੀ ਤਰੱਕੀ ਦੇ ਲਈ ਜ਼ਿਆਦਾ ਖਰਚਾ ਕਰਨਾ ਪੈ ਸਕਦਾ ਹੈ, ਜੋ ਤੁਹਾਡੇ ਲਈ ਇੱਕ ਸਮੱਸਿਆ ਬਣ ਸਕਦੀ ਹੈ। ਇਹਨਾਂ ਖਰਚਿਆਂ ਦੇ ਕਾਰਨ ਤੁਹਾਡੇ ਲਈ ਕਰਜ਼ਾ ਲੈਣ ਤੱਕ ਦੀ ਨੌਬਤ ਵੀ ਆ ਸਕਦੀ ਹੈ।
ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰਜ ਖੇਤਰ ਵਿੱਚ ਤੁਹਾਡੇ ਉੱਤੇ ਕੰਮ ਦਾ ਦਬਾਅ ਵੱਧ ਸਕਦਾ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਨਾਲ਼ ਸੰਭਾਵਨਾ ਬਣ ਰਹੀ ਹੈ ਕਿ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਨਹੀਂ ਮਿਲੇਗਾ, ਜਿਸ ਕਾਰਨ ਤੁਸੀਂ ਨਵੀਂ ਨੌਕਰੀ ਦੀ ਭਾਲ਼ ਕਰ ਸਕਦੇ ਹੋ। ਪਰ ਹੋ ਸਕਦਾ ਹੈ ਕਿ ਨਵੀਂ ਨੌਕਰੀ ਵਿੱਚ ਵੀ ਤੁਹਾਨੂੰ ਸੰਤੁਸ਼ਟੀ ਪ੍ਰਾਪਤ ਨਾ ਹੋਵੇ। ਕਾਰੋਬਾਰੀ ਜਾਤਕਾਂ ਨੂੰ ਕਾਰੋਬਾਰ ਵਿੱਚ ਜ਼ਿਆਦਾ ਖੁਸ਼ਹਾਲੀ ਅਤੇ ਲਾਭ ਪ੍ਰਾਪਤ ਕਰਨ ਲਈ ਆਪਣੇ ਦ੍ਰਿਸ਼ਟੀਕੋਣ ਵਿੱਚ ਜ਼ਿਆਦਾ ਗਣਨਾਤਮਕ ਰਹਿਣ ਦੀ ਜ਼ਰੂਰਤ ਹੋ ਸਕਦੀ ਹੈ, ਨਹੀਂ ਤਾਂ ਤੁਹਾਡਾ ਕਾਰੋਬਾਰ ਖਤਰੇ ਵਿੱਚ ਪੈ ਸਕਦਾ ਹੈ। ਪਾਰਟਨਰਸ਼ਿਪ ਵਿਚ ਕਾਰੋਬਾਰ ਕਰਨ ਦੀ ਬਜਾਏ ਇਕੱਲੇ ਹੀ ਕਾਰੋਬਾਰ ਕਰਨਾ ਬਿਹਤਰ ਹੋਵੇਗਾ, ਕਿਉਂਕਿ ਪਾਰਟਨਰਸ਼ਿਪ ਵਿੱਚ ਕਰਨ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ।
ਪ੍ਰੇਮ ਜੀਵਨ ਦੇ ਲਿਹਾਜ਼ ਨਾਲ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਸਾਥੀ ਦੇ ਨਾਲ ਰਿਸ਼ਤੇ ਵਿੱਚ ਪ੍ਰੇਮ ਅਤੇ ਤਾਲਮੇਲ ਬਣਾ ਕੇ ਰੱਖਣ ਵਿੱਚ ਮੁਸ਼ਕਿਲ ਹੋ ਸਕਦੀ ਹੈ, ਕਿਉਂਕਿ ਤੁਹਾਡੀ ਈਗੋ ਅੱਗੇ ਆ ਸਕਦੀ ਹੈ
ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਪਰ ਫੇਰ ਵੀ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਸਿਹਤ ਸਬੰਧੀ ਛੋਟੀ-ਮੋਟੀ ਸਮੱਸਿਆ ਜਿਵੇਂ ਠੰਡ ਲੱਗਣਾ ਜਾਂ ਐਲਰਜੀ ਵਗੈਰਾ ਨਾਲ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਇਸ ਦੌਰਾਨ ਤੁਹਾਨੂੰ ਆਪਣੇ ਬੱਚਿਆਂ ਦੀ ਸਿਹਤ ਉੱਤੇ ਵੀ ਜ਼ਿਆਦਾ ਪੈਸਾ ਖਰਚ ਕਰਨਾ ਪੈ ਸਕਦਾ ਹੈ।
ਉਪਾਅ: ਹਰ ਰੋਜ਼ 21 ਵਾਰ "ॐ ਭਾਰਗਵਾਯ ਨਮਹ:" ਦਾ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਦੇ ਜਾਤਕਾਂ ਲਈ ਬੁੱਧ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ ਅਤੇ ਵੱਕਰੀ ਸਥਿਤੀ ਵਿੱਚ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵਜੋਂ ਤੁਹਾਨੂੰ ਆਪਣੀ ਸਿਹਤ, ਨੌਕਰੀ ਅਤੇ ਆਪਣੇ ਪਰਿਵਾਰ ਵੱਲ ਧਿਆਨ ਦੇਣਾ ਪਵੇਗਾ, ਕਿਉਂਕਿ ਇਹਨਾਂ ਪੱਖਾਂ ਵੱਲੋਂ ਤੁਹਾਨੂੰ ਤਣਾਅ ਝੱਲਣਾ ਪੈ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਕਰੀਅਰ ਦੇ ਸਬੰਧ ਵਿੱਚ ਵੱਡੇ ਫੈਸਲੇ ਲੈਣ ਤੋਂ ਬਚਣਾ ਪਵੇਗਾ। ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ ਜਾਂ ਨਵਾਂ ਘਰ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਇਹ ਅਵਧੀ ਅਨੁਕੂਲ ਨਹੀਂ ਲੱਗ ਰਹੀ। ਅਜਿਹਾ ਕਰਕੇ ਤੁਸੀਂ ਕਿਸੇ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ।
ਕਰੀਅਰ ਦੇ ਮੋਰਚੇ ਉੱਤੇ ਸੰਭਾਵਨਾ ਹੈ ਕਿ ਤੁਹਾਨੂੰ ਆਪਣੀਆਂ ਇੱਛਾਵਾਂ ਦੇ ਅਨੁਸਾਰ ਸੰਤੁਸ਼ਟੀ ਨਹੀਂ ਮਿਲੇਗੀ। ਨਾਲ ਹੀ ਇਸ ਦੌਰਾਨ ਤੁਹਾਨੂੰ ਨੌਕਰੀ ਵਿੱਚ ਦਬਾਅ ਝੱਲਣਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਕੰਮ ਨੂੰ ਲੈ ਕੇ ਤੁਹਾਡੇ ਉੱਤੇ ਕਈ ਸਵਾਲ ਖੜੇ ਹੋ ਜਾਣ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਯੋਜਨਾ ਬਣਾ ਕੇ ਚੱਲੋ ਅਤੇ ਆਪਣੇ ਕੰਮ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿਓ। ਕਾਰੋਬਾਰੀ ਜਾਤਕਾਂ ਨੂੰ ਆਪਣੇ ਕਾਰੋਬਾਰ ਵਿੱਚ ਹੋਰ ਜ਼ਿਆਦਾ ਮਿਹਨਤ ਕਰਨੀ ਪਵੇਗੀ। ਕਦੇ-ਕਦੇ ਤੁਹਾਨੂੰ ਨੋ ਪ੍ਰੋਫਿਟ ਨੋ ਲੌਸ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਤੁਸੀਂ ਚੰਗੀ ਮਾਤਰਾ ਵਿੱਚ ਧਨ ਕਮਾ ਸਕਦੇ ਹੋ। ਪਰ ਸੰਭਾਵਨਾ ਹੈ ਕਿ ਤੁਸੀਂ ਬੱਚਤ ਨਹੀਂ ਕਰ ਸਕੋਗੇ। ਤੁਹਾਡੇ ਖਰਚਿਆਂ ਵਿੱਚ ਵਾਧਾ ਹੋਵੇਗਾ ਅਤੇ ਇਸ ਦੇ ਚਲਦੇ ਤੁਹਾਡੇ ਲਈ ਕਰਜ਼ਾ ਲੈਣ ਦੀ ਸਥਿਤੀ ਵੀ ਬਣ ਸਕਦੀ ਹੈ।
ਪ੍ਰੇਮ ਜੀਵਨ ਦੇ ਲਿਹਾਜ਼ ਨਾਲ ਇਹ ਗੋਚਰ ਤੁਹਾਡੇ ਲਈ ਅਨੁਕੂਲ ਨਹੀਂ ਲੱਗ ਰਿਹਾ, ਕਿਉਂਕਿ ਤੁਸੀਂ ਪਰਿਵਾਰਿਕ ਵਿਵਾਦਾਂ ਵਿੱਚ ਘਿਰੇ ਰਹਿ ਸਕਦੇ ਹੋ। ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਤੁਹਾਡੇ ਆਪਣੇ ਸਾਥੀ ਨਾਲ ਵੀ ਚੰਗੇ ਸਬੰਧ ਨਹੀਂ ਬਣ ਸਕਣਗੇ। ਸੰਭਾਵਨਾ ਹੈ ਕਿ ਤੁਹਾਡੀ ਆਪਣੇ ਜੀਵਨਸਾਥੀ ਦੇ ਨਾਲ ਬਹਿਸ ਹੋਵੇਗੀ, ਜਿਸ ਨਾਲ ਤੁਹਾਡਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ। ਇਸ ਦੌਰਾਨ ਤੁਹਾਨੂੰ ਤਣਾਅ ਵੀ ਹੋ ਸਕਦਾ ਹੈ।
ਸਿਹਤ ਦੇ ਲਿਹਾਜ਼ ਨਾਲ ਵੱਕਰੀ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਚੰਗਾ ਸਿੱਧ ਹੁੰਦਾ ਨਹੀਂ ਦਿਖ ਰਿਹਾ, ਕਿਉਂਕਿ ਇਸ ਦੌਰਾਨ ਤੁਹਾਨੂੰ ਪੈਰਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਸੰਭਾਵਨਾ ਹੈ ਕਿ ਤੁਸੀਂ ਇਹ ਦਰਦ ਬਰਦਾਸ਼ਤ ਨਹੀਂ ਕਰ ਸਕੋਗੇ ਅਤੇ ਇਸ ਦਾ ਅਸਰ ਤੁਹਾਡੀ ਫਿਟਨੈਸ ਉੱਤੇ ਦੇਖਣ ਨੂੰ ਮਿਲੇਗਾ।
ਉਪਾਅ: ਹਰ ਰੋਜ਼ ਪ੍ਰਾਚੀਨ ਪਾਠ ਵਿਸ਼ਣੂੰ ਸਹਸਤਰਨਾਮ ਦਾ ਜਾਪ ਕਰੋ।
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਵੱਕਰੀ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਸੰਭਾਵਨਾ ਹੈ ਕਿ ਤੁਹਾਨੂੰ ਚੰਗੀ ਕਿਸਮਤ ਦਾ ਸਾਥ ਨਹੀਂ ਮਿਲੇਗਾ। ਕਈ ਚੰਗੇ ਮੌਕੇ ਤੁਹਾਡੇ ਹੱਥ ਤੋਂ ਨਿਕਲ ਸਕਦੇ ਹਨ। ਇਸ ਅਵਧੀ ਦੇ ਦੌਰਾਨ ਤੁਹਾਨੂੰ ਕਿਸੇ ਤਰ੍ਹਾਂ ਦੀ ਯਾਤਰਾ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਜਿਵੇਂ ਪਾਚਣ ਆਦਿ ਨਾਲ ਸਬੰਧਤ ਪਰੇਸ਼ਾਨੀ ਹੋਣ ਦਾ ਖਤਰਾ ਹੋ ਸਕਦਾ ਹੈ।
ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਸੰਭਾਵਨਾ ਹੈ ਕਿ ਇਸ ਦੌਰਾਨ ਤੁਹਾਡਾ ਨੌਕਰੀ ਵਿੱਚ ਦੂਜੀ ਜਗ੍ਹਾ ਤਬਾਦਲਾ ਹੋ ਜਾਵੇ, ਜਿਸ ਨਾਲ ਤੁਸੀਂ ਸੰਤੁਸ਼ਟ ਮਹਿਸੂਸ ਨਾ ਕਰੋ। ਇਹ ਵੀ ਸੰਭਵ ਹੈ ਕਿ ਕਿਸੇ ਦੂਜੇ ਸਥਾਨ ‘ਤੇ ਤਬਾਦਲਾ ਹੋਣ ਨਾਲ ਤੁਹਾਡੇ ਕਰੀਅਰ ਵਿੱਚ ਉਤਾਰ-ਚੜ੍ਹਾਅ ਆਉਣ, ਜਿਸ ਦਾ ਪ੍ਰਭਾਵ ਤੁਹਾਨੂੰ ਭਵਿੱਖ ਵਿੱਚ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਸ਼ਾਇਦ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਨਾ ਮਿਲੇ, ਜਿਸ ਦੇ ਚਲਦੇ ਤੁਹਾਨੂੰ ਕਾਰਜ ਖੇਤਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਜ਼ਿਆਦਾ ਲਾਭ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਹੋ ਸਕਦੀ ਹੈ। ਤੁਹਾਨੂੰ ਆਪਣੇ ਵਿਰੋਧੀਆਂ ਤੋਂ ਵੀ ਸਖਤ ਮੁਕਾਬਲਾ ਮਿਲੇਗਾ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੇ ਮਨ ਵਿੱਚ ਆਪਣੇ ਸਾਥੀ ਦੇ ਪ੍ਰਤੀ ਨਕਾਰਾਤਮਕ ਵਿਚਾਰ ਆਉਣਗੇ। ਤੁਸੀਂ ਛੋਟੀ-ਛੋਟੀ ਗੱਲ ਤੋਂ ਵੀ ਪਰੇਸ਼ਾਨ ਹੋ ਸਕਦੇ ਹੋ। ਇਸ ਨਾਲ ਰਿਸ਼ਤੇ ਵਿੱਚ ਤਣਾਅ ਪੈਦਾ ਹੋ ਸਕਦਾ ਹੈ। ਆਪਣੇ ਰਿਸ਼ਤੇ ਵਿੱਚ ਤਾਲਮੇਲ ਬਣਾ ਕੇ ਰੱਖੋ, ਤਾਂ ਕਿ ਰਿਸ਼ਤਾ ਮਜ਼ਬੂਤ ਬਣਿਆ ਰਹੇ।
ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਵੱਕਰੀ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਕਈ ਪਰੇਸ਼ਾਨੀਆਂ ਲੈ ਕੇ ਆ ਸਕਦਾ ਹੈ। ਤੁਹਾਨੂੰ ਪਾਚਣ ਸਬੰਧੀ ਪਰੇਸ਼ਾਨ ਹੋ ਸਕਦੀ ਹੈ। ਤੁਹਾਡੀ ਇਮਿਊਨਿਟੀ ਵੀ ਕਮਜ਼ੋਰ ਹੋ ਸਕਦੀ ਹੈ। ਇਸ ਲਈ ਤੁਹਾਨੂੰ ਆਪਣੀ ਰੁਟੀਨ ਵਿੱਚ ਪਰਿਵਰਤਨ ਕਰਦੇ ਹੋਏ ਸਮੇਂ ਸਿਰ ਭੋਜਨ ਖਾਣਾ ਚਾਹੀਦਾ ਹੈ ਅਤੇ ਮਸਾਲੇਦਾਰ ਅਤੇ ਤਲੇ-ਭੁੰਨੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਉਪਾਅ: ਸੋਮਵਾਰ ਦੇ ਦਿਨ ਚੰਦਰ ਗ੍ਰਹਿ ਦੇ ਲਈ ਹਵਨ ਕਰਵਾਓ।
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਵੱਕਰੀ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ। ਇਸ ਦੇ ਨਤੀਜੇ ਵਜੋਂ ਤੁਸੀਂ ਚੰਗੀ ਮਾਤਰਾ ਵਿੱਚ ਧਨ ਕਮਾਉਣ ਵਿੱਚ ਅਸਫਲ ਹੋ ਸਕਦੇ ਹੋ ਅਤੇ ਸੰਭਾਵਨਾ ਹੈ ਕਿ ਤੁਹਾਡੀਆਂ ਇੱਛਾਵਾਂ ਵੀ ਪੂਰੀਆਂ ਨਾ ਹੋਣ। ਇਸ ਅਵਧੀ ਦੇ ਦੌਰਾਨ ਪੈਸਾ ਕਮਾਉਣਾ ਤੁਹਾਡੇ ਲਈ ਜ਼ਿਆਦਾ ਮਹੱਤਵਪੂਰਣ ਹੋ ਸਕਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਯੋਜਨਾ ਬਣਾ ਕੇ ਅੱਗੇ ਵਧੋ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਤੁਸੀਂ ਲੰਬੀਆਂ ਯਾਤਰਾਵਾਂ ਲਈ ਜਾ ਸਕਦੇ ਹੋ, ਜਿਸ ਤੋਂ ਤੁਹਾਨੂੰ ਕਾਫੀ ਸੰਤੁਸ਼ਟੀ ਮਿਲ ਸਕਦੀ ਹੈ।
ਕਰੀਅਰ ਬਾਰੇ ਗੱਲ ਕਰੀਏ ਤਾਂ ਸੰਭਾਵਨਾ ਹੈ ਕਿ ਤੁਹਾਨੂੰ ਕਾਰਜ ਖੇਤਰ ਵਿੱਚ ਜ਼ਿਆਦਾ ਚੰਗਾ ਮਹਿਸੂਸ ਨਾ ਹੋਵੇ। ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਚੁਣੌਤੀਆਂ ਮਿਲ ਸਕਦੀਆਂ ਹਨ ਅਤੇ ਤੁਹਾਡੇ ਉੱਤੇ ਕੰਮ ਦਾ ਦਬਾਅ ਵਧ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਕੰਮ ਦੇ ਸਿਲਸਿਲੇ ਵਿੱਚ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇ। ਤੁਹਾਡੇ ਸਹਿਕਰਮੀ ਤੁਹਾਡੇ ਤੋਂ ਅੱਗੇ ਨਿਕਲ ਸਕਦੇ ਹਨ। ਕਾਰੋਬਾਰੀ ਜਾਤਕਾਂ ਲਈ ਮੁਨਾਫਾ ਕਮਾਉਣਾ ਮੁਸ਼ਕਿਲ ਹੋ ਸਕਦਾ ਹੈ ਜਾਂ ਮੁਨਾਫੇ ਵਿੱਚ ਕਮੀ ਹੋ ਸਕਦੀ ਹੈ। ਵਿਰੋਧੀਆਂ ਵੱਲੋਂ ਤੁਹਾਨੂੰ ਖਤਰਾ ਮਹਿਸੂਸ ਹੋ ਸਕਦਾ ਹੈ, ਜਿਸ ਦਾ ਨਕਾਰਾਤਮਕ ਪ੍ਰਭਾਵ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਦੇਖਣਾ ਪੈ ਸਕਦਾ ਹੈ।
ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਜ਼ਿਆਦਾ ਖਰਚਿਆਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦੇ ਲਈ ਤੁਹਾਨੂੰ ਕਰਜ਼ੇ ਵੀ ਲੈਣੇ ਪੈ ਸਕਦੇ ਹਨ। ਇਸ ਨਾਲ ਤੁਹਾਡੀਆਂ ਪਰੇਸ਼ਾਨੀਆਂ ਹੋਰ ਵੱਧ ਸਕਦੀਆਂ ਹਨ। ਇਸ ਤੋਂ ਇਲਾਵਾ ਆਪਣੇ ਪਿਤਾ ਦੀ ਸਿਹਤ ‘ਤੇ ਵੀ ਤੁਹਾਡਾ ਖਰਚਾ ਹੋ ਸਕਦਾ ਹੈ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਸਾਥੀ ਦੇ ਨਾਲ ਗੱਲ ਕਰਦੇ ਸਮੇਂ ਧੀਰਜ ਰੱਖਣਾ ਪਵੇਗਾ, ਕਿਉਂਕਿ ਉਸ ਦੇ ਨਾਲ ਤੁਹਾਡੀ ਬਹਿਸ ਹੋ ਸਕਦੀ ਹੈ। ਰਿਸ਼ਤੇ ਵਿੱਚ ਖੁਸ਼ੀਆਂ ਬਣਾ ਕੇ ਰੱਖਣ ਦੇ ਲਈ ਤੁਹਾਨੂੰ ਸਾਥੀ ਦੇ ਨਾਲ ਤਾਲਮੇਲ ਬਣਾ ਕੇ ਰੱਖਣਾ ਪਵੇਗਾ। ਨਾਲ ਹੀ ਆਪਣੀ ਬੋਲਬਾਣੀ ਉੱਤੇ ਵੀ ਕੰਟਰੋਲ ਰੱਖਣਾ ਪਵੇਗਾ।
ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਡੀ ਇਮਊਨਿਟੀ ਕਮਜ਼ੋਰ ਹੋ ਸਕਦੀ ਹੈ। ਤੁਹਾਨੂੰ ਅੱਖਾਂ ਨਾਲ ਸਬੰਧਤ ਸਮੱਸਿਆਵਾਂ, ਭੁੱਖ ਨਾ ਲੱਗਣ ਦੇ ਕਾਰਨ ਪਾਚਣ ਸਬੰਧੀ ਸਮੱਸਿਆਵਾਂ ਆਦਿ ਤੋਂ ਪਰੇਸ਼ਾਨੀ ਹੋ ਸਕਦੀ ਹੈ।
ਉਪਾਅ: ਹਰ ਰੋਜ਼ ਪ੍ਰਾਚੀਨ ਪਾਠ ਵਿਸ਼ਣੂੰ ਸਹਸਤਰਨਾਮ ਦਾ ਜਾਪ ਕਰੋ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਵੱਕਰੀ ਸਥਿਤੀ ਵਿੱਚ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਤੁਹਾਨੂੰ ਆਪਣੇ ਮਿੱਤਰਾਂ ਅਤੇ ਨਜ਼ਦੀਕੀ ਮੈਂਬਰਾਂ ਦੇ ਨਾਲ ਸਬੰਧਾਂ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਤੁਹਾਨੂੰ ਤਣਾਅ ਵੀ ਹੋ ਸਕਦਾ ਹੈ। ਇਸ ਦੌਰਾਨ ਤੁਹਾਨੂੰ ਆਪਣੇ ਕੰਮ ਵੱਲ ਜ਼ਿਆਦਾ ਧਿਆਨ ਕੇਂਦਰਿਤ ਕਰਨ ਅਤੇ ਚੰਗੀ ਯੋਜਨਾ ਬਣਾ ਕੇ ਚੱਲਣ ਦੀ ਜ਼ਰੂਰਤ ਹੋਵੇਗੀ। ਤੁਹਾਨੂੰ ਆਪਣੇ ਦੈਨਿਕ ਜੀਵਨ ਵਿੱਚ ਵੀ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਦੇ ਲਿਹਾਜ਼ ਤੋਂ ਦੇਖੀਏ ਤਾਂ ਮੀਨ ਰਾਸ਼ੀ ਵਿੱਚ ਵੱਕਰੀ ਬੁੱਧ ਦਾ ਗੋਚਰ ਤੁਹਾਡੇ ਲਈ ਜ਼ਿਆਦਾ ਅਨੁਕੂਲ ਨਹੀਂ ਲੱਗ ਰਿਹਾ। ਇਸ ਅਵਧੀ ਦੇ ਦੌਰਾਨ ਤੁਹਾਡੇ ਲਈ ਲਾਭ ਪ੍ਰਾਪਤ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਤੁਹਾਨੂੰ ਵਿਦੇਸ਼ ਤੋਂ ਚੰਗੇ ਮੌਕੇ ਪ੍ਰਾਪਤ ਹੋ ਸਕਦੇ ਹਨ, ਪਰ ਇਹਨਾਂ ਦੀ ਚੋਣ ਤੁਹਾਨੂੰ ਬਹੁਤ ਹੀ ਸੋਚ-ਸਮਝ ਕੇ ਅਤੇ ਸਾਵਧਾਨੀ ਨਾਲ ਕਰਨੀ ਪਵੇਗੀ। ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਥੋੜਾ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਸੰਭਾਵਨਾ ਹੈ ਕਿ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਜਾਂ ਅਚਾਨਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਰਟਨਰਸ਼ਿਪ ਵਿੱਚ ਕਾਰੋਬਾਰ ਕਰਨ ਵਾਲਿਆਂ ਲਈ ਉਹਨਾਂ ਦੇ ਪਾਰਟਨਰ ਮੁਸ਼ਕਿਲ ਖੜੀ ਕਰ ਸਕਦੇ ਹਨ।
ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਹ ਅਵਧੀ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਬਹੁਤ ਜ਼ਿਆਦਾ ਉਤਾਰ-ਚੜ੍ਹਾਵਾਂ ਵਾਲ਼ੀ ਸਾਬਤ ਹੋ ਸਕਦੀ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਯਾਤਰਾ ਕਰਦੇ ਹੋਏ ਲਾਪਰਵਾਹੀ ਨਾ ਵਰਤੋ, ਨਹੀਂ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਤੁਹਾਡੇ ਉੱਤੇ ਜ਼ਿਆਦਾ ਜਿੰਮੇਦਾਰੀਆਂ ਦਾ ਬੋਝ ਆ ਸਕਦਾ ਹੈ, ਜਿਨਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਕਰਜ਼ੇ ਲੈਣੇ ਪੈ ਸਕਦੇ ਹਨ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਈਗੋ ਸਬੰਧੀ ਸਮੱਸਿਆ ਖੜੀ ਹੋ ਸਕਦੀ ਹੈ। ਤੁਹਾਡੀ ਉਸ ਨਾਲ ਬਹਿਸ ਵੱਧ ਸਕਦੀ ਹੈ, ਜਿਸ ਦਾ ਮੁੱਖ ਕਾਰਨ ਆਪਸੀ ਸਮਝ ਅਤੇ ਤਾਲਮੇਲ ਦੀ ਕਮੀ ਹੋਵੇਗੀ। ਆਪਣੇ ਰਿਸ਼ਤੇ ਵਿੱਚ ਤਾਲਮੇਲ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ।
ਸਿਹਤ ਦੇ ਲਿਹਾਜ਼ ਤੋਂ ਤੁਹਾਨੂੰ ਜੀਵਨ ਸਾਥੀ ਦੀ ਸਿਹਤ ਉੱਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ, ਕਿਉਂਕਿ ਉਸ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ।
ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਵੱਕਰੀ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਤੁਹਾਨੂੰ ਜੀਵਨ ਵਿੱਚ ਸੰਘਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਪਰਿਵਾਰਿਕ ਸਮੱਸਿਆਵਾਂ ਨਾਲ ਵੀ ਜੂਝਣਾ ਪਵੇਗਾ ਅਤੇ ਮਤਭੇਦ ਹੋਣ ਦੇ ਕਾਰਨ ਪਿਤਾ ਨਾਲ ਬਹਿਸ ਹੋਣ ਦੀ ਵੀ ਸੰਭਾਵਨਾ ਹੈ। ਹਾਲਾਂਕਿ ਤੁਹਾਨੂੰ ਜੱਦੀ ਜਾਇਦਾਦ ਤੋਂ ਚੰਗਾ ਲਾਭ ਮਿਲ ਸਕਦਾ ਹੈ।
ਕਰੀਅਰ ਦੇ ਲਿਹਾਜ਼ ਨਾਲ ਤੁਹਾਨੂੰ ਨੌਕਰੀ ਦੇ ਸਿਲਸਿਲੇ ਵਿੱਚ ਬਹੁਤ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ। ਪਰ ਸੰਭਾਵਨਾ ਹੈ ਕਿ ਇਹਨਾਂ ਯਾਤਰਾਵਾਂ ਤੋਂ ਤੁਹਾਨੂੰ ਸੰਤੁਸ਼ਟੀ ਮਹਿਸੂਸ ਨਾ ਹੋਵੇ। ਤੁਲਾ ਰਾਸ਼ੀ ਦੇ ਕੁਝ ਜਾਤਕਾਂ ਦਾ ਕਿਸੇ ਦੂਜੇ ਸਥਾਨ ‘ਤੇ ਤਬਾਦਲਾ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਨਿਰਾਸ਼ਾ ਹੋ ਸਕਦੀ ਹੈ। ਕਾਰੋਬਾਰੀ ਜਾਤਕਾਂ ਨੂੰ ਆਪਣੇ ਬਿਜ਼ਨਸ ਪਾਰਟਨਰ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਡਾ ਬਿਜ਼ਨਸ ਪਾਰਟਨਰ ਤੁਹਾਡੇ ਕੰਮ ਵਿੱਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਕਰੇ, ਜਿਸ ਕਾਰਨ ਤੁਹਾਨੂੰ ਆਜ਼ਾਦੀ ਵਿੱਚ ਕਮੀ ਲੱਗ ਸਕਦੀ ਹੈ ਅਤੇ ਇਸ ਕਾਰਨ ਪਾਰਟਨਰਸ਼ਿਪ ਵਿੱਚ ਸਮੱਸਿਆ ਪੈਦਾ ਹੋ ਸਕਦੀ ਹੈ।
ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਡੇ ਲਈ ਵੱਕਰੀ ਬੁੱਧ ਦਾ ਗੋਚਰ ਕੁਝ ਖਾਸ ਚੰਗਾ ਨਹੀਂ ਦਿਖ ਰਿਹਾ। ਤੁਹਾਡੇ ਖਰਚੇ ਵੱਧ ਸਕਦੇ ਹਨ, ਜਿਨਾਂ ਨੂੰ ਕੰਟਰੋਲ ਕਰਨਾ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ। ਇਸ ਲਈ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਬੱਚਤ ਕਰਨ ਦੇ ਲਈ ਯੋਜਨਾਬੱਧ ਤਰੀਕੇ ਨਾਲ਼ ਚੱਲਣਾ ਪਵੇਗਾ, ਤਾਂ ਹੀ ਤੁਸੀਂ ਆਰਥਿਕ ਸਥਿਤੀ ਨੂੰ ਸਥਿਰ ਰੱਖ ਸਕੋਗੇ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਡੀ ਆਪਣੇ ਜੀਵਨ ਸਾਥੀ ਦੇ ਨਾਲ ਬਹਿਸ ਹੋ ਸਕਦੀ ਹੈ। ਤੁਹਾਨੂੰ ਦੋਵਾਂ ਨੂੰ ਇੱਕ-ਦੂਜੇ ਦੇ ਨਾਲ ਚੰਗਾ ਸਮਾਂ ਬਿਤਾਉਣ ਦਾ ਮੌਕਾ ਘੱਟ ਮਿਲੇਗਾ। ਇਸ ਕਾਰਨ ਤੁਹਾਡਾ ਰਿਸ਼ਤਾ ਵੀ ਕਮਜ਼ੋਰ ਹੋ ਸਕਦਾ ਹੈ।
ਸਿਹਤ ਦੇ ਲਿਹਾਜ਼ ਤੋਂ ਇਸ ਅਵਧੀ ਦੇ ਦੌਰਾਨ ਤੁਹਾਡੀ ਇਮਊਨਿਟੀ ਕਮਜ਼ੋਰ ਹੋ ਸਕਦੀ ਹੈ ਅਤੇ ਤੁਹਾਨੂੰ ਸਰਦੀ ਅਤੇ ਐਲਰਜੀ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਪੈਰਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਅਵਧੀ ਦੇ ਦੌਰਾਨ ਆਪਣਾ ਖਾਸ ਧਿਆਨ ਰੱਖੋ।
ਉਪਾਅ: ਮੰਗਲਵਾਰ ਦੇ ਦਿਨ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਵੱਕਰੀ ਸਥਿਤੀ ਵਿੱਚ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਣ ਵਾਲਾ ਹੈ। ਇਸ ਦੇ ਨਤੀਜੇ ਵੱਜੋਂ ਤੁਸੀਂ ਆਪਣੇ ਬੱਚਿਆਂ ਦੇ ਵਿਕਾਸ ਬਾਰੇ ਬਹੁਤ ਜ਼ਿਆਦਾ ਸੋਚ-ਵਿਚਾਰ ਕਰੋਗੇ ਅਤੇ ਉਹਨਾਂ ਦੇ ਭਵਿੱਖ ਬਾਰੇ ਸੋਚ ਕੇ ਪਰੇਸ਼ਾਨ ਹੋਵੋਗੇ। ਤੁਹਾਨੂੰ ਜੱਦੀ-ਜਾਇਦਾਦ ਤੋਂ ਬਹੁਤ ਚੰਗਾ ਲਾਭ ਹੋ ਸਕਦਾ ਹੈ। ਇਸ ਤੋਂ ਇਲਾਵਾ ਸੱਟੇਬਾਜ਼ੀ ਦੇ ਮਾਧਿਅਮ ਤੋਂ ਵੀ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ।
ਕਰੀਅਰ ਦੇ ਪੱਖ ਤੋਂ ਵੱਕਰੀ ਬੁੱਧ ਦਾ ਗੋਚਰ ਤੁਹਾਡੇ ਲਈ ਉਤਾਰ-ਚੜ੍ਹਾਅ ਭਰਿਆ ਸਿੱਧ ਹੋ ਸਕਦਾ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਅਚਾਨਕ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ, ਜਿਸ ਕਾਰਨ ਤੁਸੀਂ ਪਰੇਸ਼ਾਨ ਅਤੇ ਨਿਰਾਸ਼ ਹੋ ਸਕਦੇ ਹੋ। ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਵੱਲੋਂ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਨਾਲ ਤੁਹਾਡੀ ਬਹਿਸ ਜਾਂ ਵਾਦ-ਵਿਵਾਦ ਹੋ ਸਕਦਾ ਹੈ।
ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਅਚਾਨਕ ਧਨ-ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਾਤਰਾ ਕਰਦੇ ਸਮੇਂ ਖਾਸ ਤੌਰ ‘ਤੇ ਸਾਵਧਾਨ ਰਹੋ, ਕਿਉਂਕਿ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਪੈਸੇ ਦਾ ਨੁਕਸਾਨ ਕਰਵਾ ਸਕਦਾ ਹੈ। ਆਪਣੇ ਆਰਥਿਕ ਜੀਵਨ ਵਿੱਚ ਯੋਜਨਾ ਬਣਾ ਕੇ ਚੱਲੋ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਵੱਕਰੀ ਬੁੱਧ ਦੇ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਸਾਥੀ ਦੇ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਜ਼ਰੂਰਤ ਹੋਵੇਗੀ। ਤੁਹਾਡੇ ਦੋਵਾਂ ਦੇ ਵਿਚਾਰ ਇੱਕ-ਦੂਜੇ ਤੋਂ ਉਲਟ ਹੋ ਸਕਦੇ ਹਨ, ਜਿਸ ਦੇ ਕਾਰਨ ਬਹਿਸ ਹੋ ਸਕਦੀ ਹੈ। ਰਿਸ਼ਤੇ ਵਿੱਚ ਬਿਹਤਰ ਤਾਲਮੇਲ ਬਣਾ ਕੇ ਰੱਖਣ ਲਈ ਇੱਕ-ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਇਸ ਅਵਧੀ ਦੇ ਦੌਰਾਨ ਚਮੜੀ ਨਾਲ ਸਬੰਧਤ ਸਮੱਸਿਆ ਜਿਵੇਂ ਰੈਸ਼ੇਜ਼, ਧੁੱਪ ਕਾਰਨ ਜਲਣ ਆਦਿ ਹੋ ਸਕਦੀ ਹੈ। ਆਪਣਾ ਧਿਆਨ ਰੱਖੋ। ਕੋਈ ਵੀ ਸਮੱਸਿਆ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਉਪਾਅ: ਹਰ ਰੋਜ਼ 27 ਵਾਰ "ॐ ਮੰਗਲਾਯ ਨਮਹ:" ਦਾ ਜਾਪ ਕਰੋ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਵੱਕਰੀ ਸਥਿਤੀ ਵਿੱਚ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਚੋਥੇ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਤੁਹਾਨੂੰ ਬਿਜ਼ਨਸ ਪਾਰਟਨਰ ਨਾਲ, ਜੀਵਨ ਸਾਥੀ ਅਤੇ ਆਪਣੇ ਦੋਸਤਾਂ ਦੇ ਨਾਲ ਸਬੰਧਾਂ ਵਿੱਚ ਉਤਾਰ-ਚੜ੍ਹਾਅ ਦੇਖਣੇ ਪੈ ਸਕਦੇ ਹਨ। ਇਸ ਲਈ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਕੁਝ ਨਿਯਮ ਬਣਾ ਕੇ ਰੱਖਣ ਦੀ ਜ਼ਰੂਰਤ ਹੋ ਸਕਦੀ ਹੈ। ਇਸ ਤੋਂ ਇਲਾਵਾ ਬਿਹਤਰ ਸੰਭਾਵਨਾਵਾਂ ਲਈ ਤੁਸੀਂ ਨੌਕਰੀ ਵਿੱਚ ਪਰਿਵਰਤਨ ਕਰਨ ਦਾ ਵਿਚਾਰ ਬਣਾ ਸਕਦੇ ਹੋ।
ਕਰੀਅਰ ਦੇ ਮੋਰਚੇ ਉੱਤੇ ਸੰਭਾਵਨਾ ਹੈ ਕਿ ਤੁਹਾਨੂੰ ਕਿਸੇ ਦੂਜੇ ਸਥਾਨ ‘ਤੇ ਤਬਾਦਲਾ ਮਿਲ ਜਾਵੇ ਅਤੇ ਇਹ ਤੁਹਾਡੇ ਲਈ ਨਿਰਾਸ਼ਾ ਦਾ ਕਾਰਨ ਬਣ ਸਕਦਾ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਸਹਿਕਰਮੀਆਂ ਵੱਲੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਤੁਸੀਂ ਨਕਾਰਾਤਮਕ ਵਿਚਾਰਾਂ ਨਾਲ ਘਿਰ ਸਕਦੇ ਹੋ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਵਿਚਾਰਾਂ ਤੋਂ ਦੂਰ ਰਹੋ ਅਤੇ ਸਕਾਰਾਤਮਕ ਵਿਚਾਰਾਂ ਵਿੱਚ ਪ੍ਰਵੇਸ਼ ਕਰੋ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਬਿਜ਼ਨਸ ਵਿੱਚ ਅੱਗੇ ਵਧਣ ਅਤੇ ਚੰਗਾ ਮੁਨਾਫਾ ਪ੍ਰਾਪਤ ਕਰਨ ਲਈ ਕਾਰੋਬਾਰੀ ਰਣਨੀਤੀਆਂ ਬਣਾ ਕੇ ਚੱਲੋ। ਇਸ ਨਾਲ ਤੁਹਾਨੂੰ ਅੱਗੇ ਵਧਣ ਵਿੱਚ ਸਫਲਤਾ ਮਿਲੇਗੀ।
ਆਰਥਿਕ ਜੀਵਨ ਦੇ ਮਾਮਲਿਆਂ ਵਿੱਚ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਪਰਿਵਾਰ ਅਤੇ ਆਪਣੀਆਂ ਸੁੱਖ-ਸੁਵਿਧਾਵਾਂ ਦੇ ਲਈ ਪੈਸਾ ਖਰਚ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣੀ ਮਾਂ ਦੀ ਸਿਹਤ ‘ਤੇ ਅਤੇ ਆਪਣੇ ਪਰਿਵਾਰ ਵਿੱਚ ਚੱਲ ਰਹੇ ਕਾਨੂੰਨੀ ਮੁੱਦਿਆਂ ਉੱਤੇ ਵੀ ਪੈਸਾ ਖਰਚ ਕਰਨਾ ਪੈ ਸਕਦਾ ਹੈ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਦੇ ਨਾਲ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਕਾਰਨ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਬਿਹਤਰ ਤਾਲਮੇਲ ਬਣਾ ਕੇ ਰੱਖਣ ਵਿੱਚ ਅਸਫਲ ਹੋ ਸਕਦੇ ਹੋ। ਸੰਭਾਵਨਾ ਹੈ ਕਿ ਤੁਸੀਂ ਜੀਵਨ ਸਾਥੀ ਦੇ ਪ੍ਰਤੀ ਆਪਣਾ ਪਿਆਰ ਜਤਾਉਣ ਅਤੇ ਉਸ ਨੂੰ ਕਾਇਮ ਰੱਖਣ ਵਿੱਚ ਸਫਲ ਨਹੀਂ ਹੋਵੋਗੇ।
ਸਿਹਤ ਤੇ ਲਿਹਾਜ਼ ਤੋਂ ਵੱਕਰੀ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਕੁਝ ਖਾਸ ਚੰਗੇ ਨਤੀਜੇ ਨਹੀਂ ਲਿਆ ਰਿਹਾ। ਇਸ ਦੌਰਾਨ ਆਪਣੀ ਮਾਂ ਅਤੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਉੱਤੇ ਤੁਹਾਨੂੰ ਜ਼ਿਆਦਾ ਪੈਸਾ ਖਰਚ ਕਰਨਾ ਪੈ ਸਕਦਾ ਹੈ। ਤੁਹਾਡੀ ਬੱਚਤ ਹੌਲੀ-ਹੌਲੀ ਖਤਮ ਹੋ ਸਕਦੀ ਹੈ। ਤੁਹਾਨੂੰ ਵੀ ਪੈਰਾਂ ਵਿੱਚ ਦਰਦ ਅਤੇ ਬੁਖਾਰ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਤੁਹਾਨੂੰ ਤਣਾਅ ਵੀ ਵਧ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਵੱਕਰੀ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਤੀਜੇ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਦੇ ਨਾਲ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਤੁਹਾਡੇ ਲਈ ਤਰੱਕੀ ਪ੍ਰਾਪਤ ਕਰਨਾ ਵੀ ਮੁਸ਼ਕਿਲ ਹੋਵੇ। ਇਸ ਲਈ ਇਸ ਅਵਧੀ ਦੇ ਦੌਰਾਨ ਤੁਹਾਨੂੰ ਸੋਚ-ਸਮਝ ਕੇ ਅੱਗੇ ਵਧਣਾ ਪਵੇਗਾ।
ਕਰੀਅਰ ਦੇ ਲਿਹਾਜ਼ ਤੋਂ ਤੁਹਾਨੂੰ ਨੌਕਰੀ ਵਿੱਚ ਅਜਿਹੇ ਸਥਾਨ ‘ਤੇ ਤਬਾਦਲਾ ਮਿਲ ਸਕਦਾ ਹੈ, ਜੋ ਤੁਹਾਨੂੰ ਬਿਲਕੁਲ ਪਸੰਦ ਨਹੀਂ ਹੋਵੇਗਾ। ਅਜਿਹੇ ਵਿੱਚ ਅੱਗੇ ਵਧਣਾ ਤੁਹਾਨੂੰ ਮੁਸ਼ਕਿਲ ਲੱਗ ਸਕਦਾ ਹੈ। ਇਸ ਦੌਰਾਨ ਕਾਰਜ ਖੇਤਰ ਵਿੱਚ ਤੁਹਾਨੂੰ ਕੰਮ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ, ਨਹੀਂ ਤਾਂ ਤੁਹਾਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਵੇਗਾ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਲਈ ਇਹ ਅਵਧੀ ਉਤਾਰ-ਚੜ੍ਹਾਵਾਂ ਭਰੀ ਸਾਬਤ ਹੋ ਸਕਦੀ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਮੁਨਾਫਾ ਹੁੰਦਾ ਨਹੀਂ ਦਿਖ ਰਿਹਾ, ਬਲਕਿ ਹਾਨੀ ਦੀ ਸੰਭਾਵਨਾ ਜ਼ਿਆਦਾ ਹੈ।
ਆਰਥਿਕ ਜੀਵਨ ਦੇ ਲਿਹਾਜ਼ ਨਾਲ ਤੁਹਾਨੂੰ ਬੁੱਧ ਦੇ ਗੋਚਰ ਦੇ ਦੌਰਾਨ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਹਾਲਾਂਕਿ ਇਹ ਵੀ ਸੰਭਾਵਨਾ ਹੈ ਕਿ ਸਾਵਧਾਨੀ ਵਰਤਣ ਦੇ ਬਾਵਜੂਦ ਵੀ ਤੁਹਾਨੂੰ ਧਨ-ਹਾਨੀ ਦਾ ਸਾਹਮਣਾ ਕਰਨਾ ਪਵੇਗਾ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਸੰਚਾਰ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਤੁਹਾਡੇ ਰਿਸ਼ਤੇ ਵਿੱਚ ਖੁਸ਼ੀਆਂ ਘੱਟ ਹੋ ਸਕਦੀਆਂ ਹਨ। ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਆਪਸੀ ਸਮਝ ਦੀ ਕਮੀ ਅਤੇ ਤਾਲਮੇਲ ਦੀ ਕਮੀ ਦੇ ਕਾਰਨ ਜੀਵਨ ਸਾਥੀ ਦੇ ਨਾਲ ਤੁਹਾਡਾ ਵਾਦ-ਵਿਵਾਦ ਵੀ ਹੋ ਸਕਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਵਿੱਚ ਨਾ ਉਲਝੋ ਅਤੇ ਤਾਲਮੇਲ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ।
ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਪੈਰਾਂ ਵਿੱਚ ਦਰਦ, ਜੋੜਾਂ ਵਿੱਚ ਜਕੜਨ, ਐਲਰਜੀ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੀ ਇਮਿਊਨਿਟੀ ਘੱਟ ਹੋ ਸਕਦੀ ਹੈ। ਤੁਹਾਨੂੰ ਆਪਣੀ ਇਮਿਊਨਿਟੀ ਵਧਾਓਣ ਉੱਤੇ ਕੰਮ ਕਰਨਾ ਪਵੇਗਾ, ਤਾਂ ਹੀ ਤੁਸੀਂ ਚੰਗੀ ਸਿਹਤ ਪ੍ਰਾਪਤ ਕਰ ਸਕਦੇ ਹੋ।
ਉਪਾਅ: ਹਰ ਰੋਜ਼ 11 ਵਾਰ "ऊँ ਸ਼ਿਵ ऊँ ਸ਼ਿਵ ऊँ" ਦਾ ਜਾਪ ਕਰੋ।
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਵੱਕਰੀ ਸਥਿਤੀ ਵਿੱਚ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਦੂਜੇ ਘਰ ਵਿੱਚ ਹੋਣ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਤੁਸੀਂ ਆਪਣੇ ਆਰਥਿਕ ਜੀਵਨ, ਪਰਿਵਾਰ ਅਤੇ ਬੱਚਿਆਂ ਬਾਰੇ ਸੋਚ ਕੇ ਚਿੰਤਾ ਕਰ ਸਕਦੇ ਹੋ।
ਕਰੀਅਰ ਦੇ ਮਾਮਲੇ ਵਿੱਚ ਤੁਹਾਨੂੰ ਉਤਾਰ-ਚੜ੍ਹਾਅ ਝੱਲਣੇ ਪੈ ਸਕਦੇ ਹਨ ਅਤੇ ਇਸ ਕਾਰਨ ਤੁਹਾਨੂੰ ਸਫਲਤਾ ਮਿਲਣ ਵਿੱਚ ਵੀ ਦੇਰ ਹੋ ਸਕਦੀ ਹੈ। ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਸਾਹਮਣੇ ਚੁਣੌਤੀਆਂ ਖੜੀਆਂ ਕਰ ਸਕਦੇ ਹਨ ਅਤੇ ਸ਼ਾਇਦ ਤੁਹਾਡੇ ਕੰਮ ਨੂੰ ਪਹਿਚਾਣ ਵੀ ਨਹੀਂ ਮਿਲੇਗੀ। ਇਸ ਤੋਂ ਇਲਾਵਾ ਉਹ ਤੁਹਾਡੇ ਬਾਰੇ ਵਿੱਚ ਗਲਤ ਧਾਰਣਾ ਵੀ ਬਣਾ ਸਕਦੇ ਹਨ।
ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਹੋ ਸਕਦਾ ਹੈ ਕਿ ਤੁਸੀਂ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਜ਼ਿਆਦਾ ਪੈਸਾ ਨਾ ਕਮਾ ਸਕੋ। ਇਸ ਦੌਰਾਨ ਤੁਸੀਂ ਬੱਚਤ ਵੀ ਨਹੀਂ ਕਰ ਸਕੋਗੇ।
ਪ੍ਰੇਮ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਸੰਚਾਰ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਤੁਹਾਡੇ ਦੋਵਾਂ ਵਿਚਕਾਰ ਵਾਦ-ਵਿਵਾਦ ਜਾਂ ਬਹਿਸ ਹੋ ਸਕਦੀ ਹੈ। ਸੰਚਾਰ ਸਬੰਧੀ ਸਮੱਸਿਆਵਾਂ ਦੇ ਕਾਰਨ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਰਿਸ਼ਤੇ ਵਿੱਚ ਖੁਸ਼ੀਆਂ ਕਾਇਮ ਰੱਖਣ ਵਿੱਚ ਅਸਫਲ ਹੋ ਸਕਦੇ ਹੋ ਅਤੇ ਤੁਹਾਡਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ।
ਸਿਹਤ ਦੇ ਪੱਖ ਤੋਂ ਦੇਖੀਏ ਤਾਂ ਵੱਕਰੀ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਆਪਣੇ ਦੰਦਾਂ ਅਤੇ ਅੱਖਾਂ ਦੀ ਜਾਂਚ ਕਰਵਾਉਣ ਦੀ ਜ਼ਰੂਰਤ ਪੈ ਸਕਦੀ ਹੈ, ਕਿਉਂਕਿ ਤੁਹਾਡੀਆਂ ਅੱਖਾਂ ਵਿੱਚ ਇਨਫੈਕਸ਼ਨ ਹੋ ਸਕਦਾ ਹੈ। ਇਸ ਲਈ ਸਾਵਧਾਨ ਰਹੋ ਅਤੇ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਨੂੰ ਵੀ ਨਜ਼ਰਅੰਦਾਜ਼ ਨਾ ਕਰੋ।
ਉਪਾਅ: ਹਰ ਰੋਜ਼ 17 ਵਾਰ "ऊँ ਸ਼ਨੈਸ਼ਚਰਾਯ ਨਮਹ:" ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਵੱਕਰੀ ਸਥਿਤੀ ਵਿੱਚ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਣ ਵਾਲਾ ਹੈ। ਇਸ ਦੇ ਨਤੀਜੇ ਵਜੋਂ ਤੁਸੀਂ ਰਿਸ਼ਤਿਆਂ ਨੂੰ ਲੈ ਕੇ ਜ਼ਿਆਦਾ ਚੌਕਸ ਹੋ ਸਕਦੇ ਹੋ। ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ, ਜੋ ਤੁਹਾਨੂੰ ਚਿੰਤਾ ਦੇ ਸਕਦੀਆਂ ਹਨ।
ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਨੌਕਰੀ ਦਾ ਦਬਾਅ ਝੱਲਣਾ ਪੈ ਸਕਦਾ ਹੈ। ਤੁਹਾਡੇ ਕੰਮ ਵਿੱਚ ਗਲਤੀਆਂ ਹੋ ਸਕਦੀਆਂ ਹਨ ਅਤੇ ਤੁਹਾਨੂੰ ਸਫਲਤਾ ਮਿਲਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਕਾਰੋਬਾਰੀ ਜਾਤਕ ਇਸ ਅਵਧੀ ਦੇ ਦੌਰਾਨ ਜ਼ਿਆਦਾ ਲਾਭ ਪ੍ਰਾਪਤ ਕਰਨ ਵਿੱਚ ਅਸਫਲ ਹੋ ਸਕਦੇ ਹਨ। ਤੁਹਾਡੀ ਆਪਣੀ ਬਿਜ਼ਨਸ ਪਾਰਟਨਰ ਨਾਲ ਵੀ ਬਹਿਸ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਤਣਾਅ ਹੋ ਸਕਦਾ ਹੈ।
ਆਰਥਿਕ ਪੱਖ ਬਾਰੇ ਗੱਲ ਕਰੀਏ ਤਾਂ ਵੱਕਰੀ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਜ਼ਿਆਦਾ ਅਨੁਕੂਲ ਨਹੀਂ ਦਿਖ ਰਿਹਾ। ਇਸ ਦੌਰਾਨ ਤੁਹਾਡੇ ਲਈ ਉੱਚ-ਲਾਭ ਕਮਾਉਣਾ ਆਸਾਨ ਨਹੀਂ ਹੋਵੇਗਾ। ਤੁਹਾਡੇ ਖਰਚੇ ਵੱਧ ਸਕਦੇ ਹਨ ਅਤੇ ਇਹਨਾਂ ਖਰਚਿਆਂ ਨੂੰ ਲੈ ਕੇ ਤੁਸੀਂ ਬਹੁਤ ਪਰੇਸ਼ਾਨ ਹੋ ਸਕਦੇ ਹੋ।
ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਬਹਿਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਰਿਸ਼ਤੇ ਵਿੱਚ ਖਟਾਸ ਆ ਸਕਦੀ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਹਨਾਂ ਸਭ ਸਮੱਸਿਆਵਾਂ ਤੋਂ ਬਚਣ ਦੇ ਲਈ ਈਗੋ ਦੀ ਭਾਵਨਾ ਤੋਂ ਦੂਰ ਰਹੋ ਅਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡਾ ਬਣਾਉਣ ਤੋਂ ਬਚੋ।
ਸਿਹਤ ਦੇ ਪੱਖ ਤੋਂ ਦੇਖੀਏ ਤਾਂ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਅਵਧੀ ਅਨੁਕੂਲ ਨਹੀਂ ਦਿਖ ਰਹੀ। ਸੰਭਾਵਨਾ ਹੈ ਕਿ ਇਸ ਦੌਰਾਨ ਤੁਹਾਡੀ ਸਿਹਤ ਚੰਗੀ ਨਹੀਂ ਰਹੇਗੀ। ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਉੱਤੇ ਵੀ ਪੈਸੇ ਖਰਚਣੇ ਪੈ ਸਕਦੇ ਹਨ। ਇਸ ਗੋਚਰ ਦੇ ਦੌਰਾਨ ਤੁਹਾਨੂੰ ਤੰਤਰਿਕਾ ਸਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਅਵਧੀ ਦੇ ਦੌਰਾਨ ਆਪਣਾ ਅਤੇ ਆਪਣੇ ਜੀਵਨ ਸਾਥੀ ਦਾ ਖਾਸ ਤੌਰ ‘ਤੇ ਖਿਆਲ ਰੱਖੋ ਅਤੇ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ।
ਉਪਾਅ: ਹਰ ਰੋਜ਼ 21 ਵਾਰ "ऊँ ਗੁਰੂਵੇ ਨਮਹ:" ਦਾ ਜਾਪ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !