ਵੈਦਿਕ ਜੋਤਿਸ਼ ਵਿੱਚ ਬੁੱਧ ਮਹਾਰਾਜ ਨੂੰ ਬੁੱਧੀ ਅਤੇ ਬਾਣੀ ਦਾ ਕਾਰਕ ਗ੍ਰਹਿ ਕਿਹਾ ਜਾਂਦਾ ਹੈ, ਜੋ ਹੁਣ 01 ਫਰਵਰੀ 2024 ਦੀ ਦੁਪਹਿਰ 2:08 ਵਜੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਐਸਟ੍ਰੋਸੇਜ ਦਾ ਇਹ ਆਰਟੀਕਲਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰਤੁਹਾਨੂੰ ਬੁੱਧ ਗੋਚਰ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਦਾਨ ਕਰੇਗਾ। ਨਾਲ ਹੀ, ਅਸੀਂ ਤੁਹਾਨੂੰ 12 ਰਾਸ਼ੀਆਂ ਉੱਤੇ ਪੈਣ ਵਾਲੇ ਬੁੱਧ ਗੋਚਰ ਦੇ ਪ੍ਰਭਾਵ ਦੇ ਬਾਰੇ ਵਿੱਚ ਵੀ ਜਾਣਕਾਰੀ ਦਿਆਂਗੇ। ਇਸ ਤੋਂ ਇਲਾਵਾ ਇੱਥੇ ਅਸੀਂ ਤੁਹਾਨੂੰ ਭਵਿੱਖਬਾਣੀਆਂ ਦੇ ਨਾਲ-ਨਾਲ ਬੁੱਧ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਦੇ ਸਰਲ ਅਤੇ ਅਚੂਕ ਉਪਾਅ ਵੀ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਆਉਣ ਵਾਲੇ ਕੱਲ ਨੂੰ ਬਿਹਤਰ ਬਣਾ ਸਕਦੇ ਹੋ। ਪਰ ਇਸ ਦੇ ਬਾਰੇ ਵਿੱਚ ਜਾਣਨ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੋਤਿਸ਼ ਵਿੱਚ ਬੁੱਧ ਗ੍ਰਹਿ ਦੇ ਮਹੱਤਵ ਦੇ ਬਾਰੇ ਵਿੱਚ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬੁੱਧ ਦੇ ਮਕਰ ਰਾਸ਼ੀ ਵਿੱਚ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਕੁੰਡਲੀ ਵਿੱਚ ਬੁੱਧ ਦੇ ਮਜ਼ਬੂਤ ਹੋਣ ਨਾਲ ਜਾਤਕ ਨੂੰ ਜੀਵਨ ਵਿੱਚ ਸਭ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਮਿਲਦੀਆਂ ਹਨ। ਨਾਲ ਹੀ ਚੰਗੀ ਸਿਹਤ ਅਤੇ ਬੁੱਧੀ ਵੀ ਪ੍ਰਾਪਤ ਹੁੰਦੀ ਹੈ। ਬੁੱਧ ਮਜ਼ਬੂਤ ਹੋਵੇ ਤਾਂ ਵਿਅਕਤੀ ਨੂੰ ਉੱਚ ਗਿਆਨ ਪ੍ਰਾਪਤ ਕਰਨ ਦੇ ਯੋਗ ਬਣਾਉਣ ਦੇ ਨਾਲ-ਨਾਲ ਸਕਾਰਾਤਮਕ ਨਤੀਜੇ ਵੀ ਦਿੰਦੇ ਹਨ। ਨਾਲ ਹੀ ਇਹ ਗਿਆਨ ਜਾਤਕ ਨੂੰ ਵਪਾਰ ਦੇ ਖੇਤਰ ਵਿੱਚ ਵੀ ਪ੍ਰਭਾਵੀ ਫੈਸਲੇ ਲੈਣ ਵਿੱਚ ਮਾਰਗਦਰਸ਼ਨ ਕਰਦਾ ਹੈ। ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਦੀ ਸਥਿਤੀ ਮਜ਼ਬੂਤ ਹੁੰਦੀ ਹੈ, ਉਹ ਵਪਾਰ ਅਤੇ ਸੱਟੇਬਾਜ਼ੀ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਜੇਕਰ ਇਹਨਾਂ ਲੋਕਾਂ ਦਾ ਸਬੰਧ ਗੂੜ੍ਹ ਵਿਗਿਆਨ ਵਰਗੇ ਜੋਤਿਸ਼ ਅਤੇ ਰਹੱਸਵਾਦ ਆਦਿ ਨਾਲ ਹੁੰਦਾ ਹੈ, ਤਾਂ ਉਹ ਇਹਨਾਂ ਖੇਤਰਾਂ ਵਿੱਚ ਮਹਾਰਤ ਹਾਸਿਲ ਕਰਦੇ ਹਨ।
ਦੂਜੇ ਪਾਸੇ ਜੇਕਰ ਬੁੱਧ ਗ੍ਰਹਿ ਰਾਹੂ, ਕੇਤੁ ਅਤੇ ਮੰਗਲ ਜਿਹੇ ਗ੍ਰਹਾਂ ਦੇ ਨਾਲ ਬੁਰੀ ਸੰਗਤ ਵਿੱਚ ਆਉਂਦਾ ਹੈ, ਤਾਂ ਅਜਿਹੇ ਜਾਤਕਾਂ ਨੂੰ ਆਪਣੇ ਜੀਵਨ ਵਿੱਚ ਸੰਘਰਸ਼ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਬੁੱਧ ਮੰਗਲ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਨੂੰ ਬੁੱਧੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਵਿੱਚ ਵਾਧੂ ਗੁੱਸਾ ਦੇਖਣ ਨੂੰ ਮਿਲਦਾ ਹੈ ਅਤੇ ਜੇਕਰ ਇਸ ਦੌਰਾਨ ਬੁੱਧ ਰਾਹੂ, ਕੇਤੁ ਵਰਗੇ ਅਸ਼ੁਭ ਗ੍ਰਹਾਂ ਦੇ ਨਾਲ ਸੰਯੋਜਨ ਕਰਦਾ ਹੈ ਤਾਂ ਜਾਤਕਾਂ ਨੂੰ ਚਮੜੀ ਸਬੰਧੀ ਸਮੱਸਿਆਵਾਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਅਜਿਹੇ ਲੋਕਾਂ ਨੂੰ ਚੰਗੀ ਨੀਂਦ ਦੀ ਕਮੀ ਅਤੇ ਤੰਤਰਿਕਾ ਸਬੰਧੀ ਪਰੇਸ਼ਾਨੀਆਂ ਵੀ ਹੁੰਦੀਆਂ ਹਨ। ਕਮਜ਼ੋਰ ਬੁੱਧ ਦੇ ਪ੍ਰਭਾਵ ਨਾਲ ਵਿਅਕਤੀ ਦੀ ਰੋਗ ਪ੍ਰਤੀਰੋਧਕ ਖਮਤਾ ਵਿੱਚ ਕਮੀ ਦੇਖਣ ਨੂੰ ਮਿਲਦੀ ਹੈ, ਜਿਸ ਕਾਰਣ ਉਸ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਹਾਲਾਂਕਿ ਜੇਕਰ ਬੁੱਧ ਕੁੰਡਲੀ ਵਿੱਚ ਬ੍ਰਹਸਪਤੀ ਵਰਗੇ ਸ਼ੁਭ ਗ੍ਰਹਾਂ ਦੇ ਨਾਲ਼ ਸੰਯੋਜਨ ਕਰਦਾ ਹੈ ਤਾਂ ਅਜਿਹੇ ਜਾਤਕਾਂ ਦੇ ਲਈ ਵਪਾਰ ਦੇ ਸਬੰਧ ਵਿੱਚ ਸਕਾਰਾਤਮਕ ਨਤੀਜੇ ਦੁੱਗਣੇ ਵੀ ਹੋ ਸਕਦੇ ਹਨ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬੁੱਧ ਗ੍ਰਹਿ ਤਰਕ ਵਿੱਦਿਆ ਅਤੇ ਸੰਚਾਰ ਕੁਸ਼ਲਤਾ ਦਾ ਕਾਰਕ ਗ੍ਰਹਿ ਹੈ। ਅਜਿਹੇ ਵਿੱਚ ਜਦੋਂ ਬੁੱਧ ਗ੍ਰਹਿ ਕਮਜ਼ੋਰ ਸਥਿਤੀ ਵਿੱਚ ਆ ਜਾਂਦਾ ਹੈ ਤਾਂ ਜਾਤਕਾਂ ਵਿੱਚ ਅਸੁਰੱਖਿਆ ਦੀਆਂ ਭਾਵਨਾਵਾਂ, ਇਕਾਗਰਤਾ ਵਿੱਚ ਕਮੀ, ਕਿਸੇ ਗੱਲ ਨੂੰ ਸਮਝਣ ਦੀ ਸ਼ਕਤੀ ਵਿੱਚ ਕਮੀ, ਯਾਦਦਾਸ਼ਤ ਦੀ ਕਮਜ਼ੋਰੀ ਆਦਿ ਦੇਖਣ ਨੂੰ ਮਿਲ ਸਕਦੀ ਹੈ। ਜੇਕਰ ਬੁੱਧ ਉਦੇ ਹੁੰਦਾ ਹੈ, ਖ਼ਾਸ ਤੌਰ ‘ਤੇ ਮਿਥੁਨ ਜਾਂ ਫੇਰ ਕੰਨਿਆ ਰਾਸ਼ੀ ਵਿੱਚ ਮਜ਼ਬੂਤ ਹੁੰਦਾ ਹੈ ਤਾਂ ਜਾਤਕਾਂ ਨੂੰ ਸਭ ਤਰ੍ਹਾਂ ਨਾਲ਼ ਕਿਸਮਤ ਦਾ ਸਾਥ ਪ੍ਰਾਪਤ ਹੁੰਦਾ ਹੈ। ਉਨ੍ਹਾਂ ਦੀ ਬੁੱਧੀ ਵਿਕਸਤ ਹੁੰਦੀ ਹੈ, ਵਪਾਰ ਵਿੱਚ ਸਫਲਤਾ ਮਿਲਦੀ ਹੈ ਅਤੇ ਖ਼ਾਸ ਤੌਰ ‘ਤੇ ਟ੍ਰੇਡਿੰਗ ਦੇ ਕਾਰੋਬਾਰ ਵਿੱਚ ਬੇਅੰਤ ਲਾਭ ਦੀ ਸੰਭਾਵਨਾ ਵੀ ਬਣਦੀ ਹੈ।
ToRead in English Click Here: Mercury Transit In Capricorn (1 February 2024)
ਇਹ ਰਾਸ਼ੀਫਲਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ।ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿਕ ਕਰੋ:ਚੰਦਰ ਰਾਸ਼ੀ ਕੈਲਕੁਲੇਟਰ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੁਹਾਡੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਇਹ ਹੁਣ ਗੋਚਰ ਕਰਕੇ ਤੁਹਾਡੇ ਦਸਵੇਂ ਘਰ ਵਿੱਚ ਜਾ ਰਿਹਾ ਹੈ। ਅਜਿਹੇ ਵਿੱਚ ਬੁੱਧ ਦਾ ਗੋਚਰ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਬੇਅੰਤ ਲਾਭ ਕਰਵਾ ਸਕਦਾ ਹੈ। ਇਸ ਦੇ ਨਤੀਜੇ ਵੱਜੋਂ ਤੁਸੀਂ ਖੁਸ਼ ਅਤੇ ਸੰਤੁਸ਼ਟ ਦਿਖ ਸਕਦੇ ਹੋ। ਇਹਨਾਂ ਜਾਤਕਾਂ ਨੂੰ ਬੁੱਧ ਗੋਚਰ ਦੀ ਅਵਧੀ ਦੇ ਦੌਰਾਨ ਵਿਦੇਸ਼ ਤੋਂ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਇਸ ਤਰ੍ਹਾਂ ਦੇ ਮੌਕੇ ਤੁਹਾਡੇ ਲਈ ਫਲਦਾਇਕ ਸਾਬਿਤ ਹੋਣਗੇ। ਨਾਲ ਹੀ, ਕੰਮ ਵਿੱਚ ਕੀਤੀ ਗਈ ਸਖਤ ਮਿਹਨਤ ਦੇ ਲਈ ਤੁਹਾਨੂੰ ਪ੍ਰਸ਼ੰਸਾ ਮਿਲਣ ਦੀ ਵੀ ਸੰਭਾਵਨਾ ਹੈ। ਪਰ ਫੇਰ ਵੀ ਤੁਸੀਂ ਅਸੰਤੁਸ਼ਟ ਨਜ਼ਰ ਆ ਸਕਦੇ ਹੋ ਅਤੇ ਇਸ ਦੇ ਨਤੀਜੇ ਵੱਜੋਂ ਤੁਹਾਨੂੰ ਨੌਕਰੀ ਵਿੱਚ ਪਰਿਵਰਤਨ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਕਰੀਅਰ ਦੇ ਸਬੰਧ ਵਿੱਚ ਯਾਤਰਾਵਾਂ ਉੱਤੇ ਜਾਣਾ ਪੈ ਸਕਦਾ ਹੈ। ਇਸ ਅਵਧੀ ਵਿੱਚ ਇਹ ਜਾਤਕ ਨੌਕਰੀ ਵਿੱਚ ਆਪਣੀ ਬੁੱਧੀ ਅਤੇ ਕੁਸ਼ਲਤਾ ਦਾ ਉਪਯੋਗ ਕਰ ਕੇ ਦੂਜਿਆਂ ਨੂੰ ਪ੍ਰਭਾਵਿਤ ਕਰ ਸਕਣਗੇ। ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਇਸ ਸਮੇਂ ਬਿਜ਼ਨਸ ਪਾਰਟਨਰ ਦੀ ਮਦਦ ਨਾਲ ਚੰਗਾ ਮੁਨਾਫਾ ਕਮਾਉਣਗੇ। ਇਸ ਦੌਰਾਨ ਤੁਸੀਂ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦੇਣ ਦੇ ਕਾਬਿਲ ਹੋਵੋਗੇ।
ਆਰਥਿਕ ਰੂਪ ਤੋਂ ਇਹ ਮਹੀਨਾ ਤੁਹਾਡੇ ਲਈ ਲਾਭ ਅਤੇ ਹਾਨੀ ਦੋਵੇਂ ਲੈ ਕੇ ਆ ਸਕਦਾ ਹੈ। ਪਰ ਬੁੱਧ ਗੋਚਰ ਦੀ ਅਵਧੀ ਵਿੱਚ ਤੁਹਾਨੂੰ ਮਿਲਣ ਵਾਲੇ ਲਾਭ ਵਿੱਚ ਵਾਧਾ ਹੋ ਸਕਦਾ ਹੈ। ਅਜਿਹੇ ਵਿੱਚ ਪੈਸੇ ਦੀ ਬੱਚਤ ਕਰਨਾ ਤੁਹਾਡੇ ਲਈ ਸੰਭਵ ਹੋਵੇਗਾ। ਪਰ ਫੇਰ ਵੀ ਸੰਭਾਵਨਾ ਹੈ ਕਿ ਜ਼ਿਆਦਾ ਖਰਚੇ ਹੋਣ ਦੇ ਕਾਰਣ ਤੁਹਾਡੇ ਲਈ ਲੋਨ ਲੈਣ ਤੱਕ ਦੀ ਨੌਬਤ ਆ ਸਕਦੀ ਹੈ। ਹਾਲਾਂਕਿ ਇਸ ਅਵਧੀ ਵਿੱਚ ਤੁਹਾਨੂੰ ਪੈਸੇ ਨਾਲ ਜੁੜੇ ਫੈਸਲੇ ਲੈਣ ਤੋਂ ਬਚਣਾ ਪਵੇਗਾ।
ਰਿਲੇਸ਼ਨਸ਼ਿਪ ਬਾਰੇ ਗੱਲ ਕਰੀਏ, ਤਾਂ ਇਸ ਮਹੀਨੇ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਬਿਹਤਰ ਬਣਨਗੇ। ਆਪਣੇ ਜੀਵਨਸਾਥੀ ਦੇ ਨਾਲ ਤੁਹਾਡੀ ਪਿਆਰ ਭਰੀ ਨੋਕਝੋਂਕ ਹੋ ਸਕਦੀ ਹੈ। ਬੁੱਧ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਇਹਨਾਂ ਜਾਤਕਾਂ ਦਾ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤਾ ਮਧੁਰ ਰਹੇਗਾ। ਤੁਹਾਨੂੰ ਅਜਿਹਾ ਲੱਗ ਸਕਦਾ ਹੈ ਕਿ ਜਿਵੇਂ ਤੁਸੀਂ ਦੋਵੇਂ ਇੱਕ-ਦੂਜੇ ਦੇ ਲਈ ਹੀ ਬਣੇ ਹੋ। ਇਸ ਦੇ ਨਤੀਜੇ ਵੱਜੋਂ ਤੁਸੀਂ ਜੀਵਨਸਾਥੀ ਦੇ ਨਾਲ ਪ੍ਰੇਮ ਅਤੇ ਮਧੁਰਤਾ ਭਰਿਆ ਰਿਸ਼ਤਾ ਕਾਇਮ ਕਰ ਸਕੋਗੇ।
ਬੁੱਧ ਦੇ ਗੋਚਰ ਦੀ ਅਵਧੀ ਵਿੱਚ ਮੇਖ਼ ਰਾਸ਼ੀ ਵਾਲਿਆਂ ਦੀ ਸਿਹਤ ਚੰਗੀ ਰਹੇਗੀ ਅਤੇ ਤੁਹਾਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਰ ਤੁਹਾਨੂੰ ਸਰਦੀ-ਖਾਂਸੀ, ਪੈਰਾਂ ਵਿੱਚ ਦਰਦ ਆਦਿ ਦੀ ਸ਼ਿਕਾਇਤ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਡੇ ਲਈ ਧਿਆਨ (ਮੈਡੀਟੇਸ਼ਨ) ਆਦਿ ਕਰਨਾ ਫਾਇਦੇਮੰਦ ਰਹੇਗਾ।
ਉਪਾਅ: ਹਰ ਰੋਜ਼ "ॐ ਨਮੋ ਨਾਰਾਇਣ" ਦਾ 41 ਵਾਰ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਵਾਲਿਆਂ ਦੇ ਲਈ ਬੁੱਧ ਤੁਹਾਡੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਆਮ ਤੌਰ ‘ਤੇ ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਧਨ ਕਮਾਉਣ ਦੀ ਇੱਛਾ ਨੂੰ ਮਜ਼ਬੂਤ ਕਰੇਗਾ। ਨਾਲ ਹੀ ਆਮਦਨ ਵਿੱਚ ਵਾਧੇ ਦੇ ਨਵੇਂ ਸਰੋਤ ਵੀ ਲੈ ਕੇ ਆ ਸਕਦਾ ਹੈ। ਅਜਿਹੇ ਵਿੱਚ ਤੁਹਾਡਾ ਸਾਰਾ ਧਿਆਨ ਬਿਹਤਰ ਭਵਿੱਖ ਦੇ ਨਿਰਮਾਣ ਉੱਤੇ ਕੇਂਦਰਿਤ ਹੋਵੇਗਾ। ਕਰੀਅਰ, ਪਰਿਵਾਰ ਅਤੇ ਚੰਗਾ ਪੈਸਾ ਕਮਾਉਣ ਵਿੱਚ ਕਿਸਮਤ ਤੁਹਾਡਾ ਸਾਥ ਦੇਵੇਗੀ। ਇਸ ਅਵਧੀ ਵਿੱਚ ਇਹਨਾਂ ਲੋਕਾਂ ਨੂੰ ਕਾਫੀ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ, ਜਿਸ ਵਿੱਚ ਵਿਦੇਸ਼ ਯਾਤਰਾ ਵੀ ਸ਼ਾਮਿਲ ਹੋਵੇਗੀ।
ਕਰੀਅਰ ਬਾਰੇ ਗੱਲ ਕਰੀਏ ਤਾਂ ਇਹ ਜਾਤਕ ਆਪਣੇ ਜੀਵਨ ਵਿੱਚ ਉੱਚ ਕਦਰਾਂ-ਕੀਮਤਾਂ ਨੂੰ ਮਹੱਤਵ ਦਿੰਦੇ ਹਨ ਅਤੇ ਇਹਨਾਂ ਕਦਰਾਂ-ਕੀਮਤਾਂ ਦਾ ਪਾਲਣ ਇਹ ਆਪਣੀ ਨੌਕਰੀ ਵਿੱਚ ਸ਼ਿਖਰ ਉੱਤੇ ਪਹੁੰਚਣ ਦੇ ਲਈ ਵੀ ਕਰਦੇ ਹੋਏ ਨਜ਼ਰ ਆ ਸਕਦੇ ਹਨ। ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਵੀ ਬਣ ਰਹੀ ਹੈ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਚੰਗਾ ਲਾਭ ਕਮਾਉਣ ਦੇ ਲਈ ਤੁਸੀਂ ਬਹੁਤ ਸੋਚ-ਸਮਝ ਕੇ ਕੰਮ ਕਰਦੇ ਦਿਖੋਗੇ। ਤੁਸੀਂ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦਿਓਗੇ।
ਆਰਥਿਕ ਰੂਪ ਤੋਂ ਬੁੱਧ ਦਾ ਮਕਰ ਰਾਸ਼ੀ ਵਿੱਚ ਇਹ ਗੋਚਰ ਤੁਹਾਨੂੰ ਧਨ-ਲਾਭ ਕਰਵਾਉਣ ਦਾ ਕੰਮ ਕਰ ਸਕਦਾ ਹੈ। ਅਜਿਹੇ ਵਿੱਚ ਤੁਸੀਂ ਕਾਫੀ ਬੱਚਤ ਕਰ ਸਕੋਗੇ। ਨਾਲ ਹੀ ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਜ਼ਿਆਦਾ ਪੈਸਾ ਕਮਾਉਣ ਦੇ ਇੱਛੁਕ ਹੋ ਸਕਦੇ ਹੋ। ਅਜਿਹੀ ਸੋਚ ਤੁਹਾਨੂੰ ਮਜ਼ਬੂਤ ਬਣਾਵੇਗੀ, ਜਿਸ ਨਾਲ ਤੁਸੀਂ ਧਨ ਕਮਾਉਣ ਦੀ ਦਿਸ਼ਾ ਵਿੱਚ ਅੱਗੇ ਵਧੋਗੇ।
ਪ੍ਰੇਮ ਜੀਵਨ ਦੇ ਪੱਖ ਤੋਂ, ਇਸ ਅਵਧੀ ਵਿੱਚ ਤੁਸੀਂ ਪਾਰਟਨਰ ਦੇ ਨਾਲ ਆਪਣੇ ਰਿਸ਼ਤੇ ਵਿੱਚ ਪ੍ਰੇਮ ਅਤੇ ਤਾਲਮੇਲ ਬਣਾ ਕੇ ਰੱਖ ਸਕੋਗੇ। ਅਜਿਹੇ ਵਿੱਚ ਤੁਹਾਡਾ ਰਿਸ਼ਤਾ ਖੁਸ਼ੀਆਂ ਨਾਲ ਭਰਿਆ ਰਹੇਗਾ। ਇਹ ਜਾਤਕ ਜੀਵਨਸਾਥੀ ਦੇ ਨਾਲ ਸੁੱਖਾਂ ਭਰਿਆ ਸਮਾਂ ਬਿਤਾਉਣਗੇ, ਜਿਸ ਦੇ ਚਲਦੇ ਇਨ੍ਹਾਂ ਦਾ ਰਿਸ਼ਤਾ ਮਧੁਰ ਬਣਿਆ ਰਹੇਗਾ।
ਸਿਹਤ ਦੇ ਪੱਖ ਤੋਂ ਦੇਖੀਏ ਤਾਂ ਇਨ੍ਹਾਂ ਜਾਤਕਾਂ ਦਾ ਰਵੱਈਆ ਸਕਾਰਾਤਮਕ ਰਹੇਗਾ ਅਤੇ ਇਸ ਦੇ ਨਤੀਜੇ ਵੱਜੋਂ ਇਨ੍ਹਾਂ ਦੀ ਸਿਹਤ ਵੀ ਚੰਗੀ ਰਹੇਗੀ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਸਿਹਤ ਸਬੰਧੀ ਕਿਸੇ ਵੀ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਪਾਅ: ਹਰ ਰੋਜ਼ "ॐ ਬੁੱਧਾਯ ਨਮਹ:" ਦਾ 21 ਵਾਰ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਨੂੰ ਪਹਿਲੇ ਅਤੇ ਚੌਥੇ ਘਰ ਦਾ ਸੁਆਮਿੱਤਵ ਪ੍ਰਾਪਤ ਹੈ, ਜੋ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਅਜਿਹੇ ਵਿੱਚ ਬੁੱਧ ਗੋਚਰ ਦੇ ਦੌਰਾਨ ਤੁਹਾਨੂੰ ਸੁੱਖ-ਸੁਵਿਧਾਵਾਂ ਵਿੱਚ ਕਮੀ ਦਾ ਅਨੁਭਵ ਹੋ ਸਕਦਾ ਹੈ। ਇਨ੍ਹਾਂ ਜਾਤਕਾਂ ਨੂੰ ਮਿਲਣ ਵਾਲੇ ਲਾਭ ਵਿੱਚ ਵੀ ਦੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਇੱਕ-ਦੂਜੇ ਨੂੰ ਨਾ ਸਮਝ ਸਕਣ ਦੇ ਕਾਰਣ ਪਰਿਵਾਰ ਦੇ ਮੈਂਬਰਾਂ ਵਿੱਚ ਬਹਿਸ ਜਾਂ ਮਤਭੇਦ ਹੋਣ ਦੀ ਸੰਭਾਵਨਾ ਹੈ, ਜਿਸ ਦੇ ਚਲਦੇ ਪਰਿਵਾਰ ਦਾ ਮਾਹੌਲ ਖਰਾਬ ਹੋ ਸਕਦਾ ਹੈ। ਇਹ ਜਾਤਕ ਆਪਣੇ ਜੀਵਨ ਵਿੱਚ ਪਰਿਵਾਰਿਕ ਸਮੱਸਿਆਵਾਂ ਨਾਲ ਜੂਝ ਰਹੇ ਹੋਣਗੇ, ਜਿਸ ਤੋਂ ਬਚਣ ਦੇ ਲਈ ਉਨ੍ਹਾਂ ਨੂੰ ਤਾਲਮੇਲ ਬਣਾਉਣਾ ਪਵੇਗਾ।
ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਨਾਲ ਮਿਥੁਨ ਰਾਸ਼ੀ ਵਾਲਿਆਂ ਨੂੰ ਨੌਕਰੀ ਵਿੱਚ ਜ਼ਿਆਦਾ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਣ ਤੁਸੀਂ ਕਾਰਜ-ਖੇਤਰ ਵਿੱਚ ਇੱਕ ਸਫਲ ਟੀਮ ਲੀਡਰ ਦੇ ਰੂਪ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਅਸਫਲ ਰਹਿ ਸਕਦੇ ਹੋ। ਪਰ ਆਉਣ ਵਾਲਾ ਸਮਾਂ ਤੁਹਾਡੇ ਲਈ ਪ੍ਰਮੋਸ਼ਨ ਅਤੇ ਨੌਕਰੀ ਦੇ ਬਿਹਤਰੀਨ ਮੌਕੇ ਲੈ ਕੇ ਆ ਸਕਦਾ ਹੈ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ, ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਦਾ ਪ੍ਰਦਰਸ਼ਨ ਇਸ ਸਮੇਂ ਸ਼ਾਨਦਾਰ ਰਹੇਗਾ ਅਤੇ ਜਿਹੜੇ ਸ਼ੇਅਰ ਬਜ਼ਾਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਆਪਣੀ ਕਿਸਮਤ ਦਾ ਸਾਥ ਮਿਲੇਗਾ। ਹਾਲਾਂਕਿ ਕਾਰੋਬਾਰ ਕਰਨ ਵਾਲਿਆਂ ਨੂੰ ਜ਼ਿਆਦਾ ਉੱਚ-ਲਾਭ ਦੀ ਪ੍ਰਾਪਤੀ ਨਹੀਂ ਹੋਵੇਗੀ।
ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਨ੍ਹਾਂ ਜਾਤਕਾਂ ਨੂੰ ਬੁੱਧ ਗੋਚਰ ਦੀ ਅਵਧੀ ਵਿੱਚ ਖਰਚਿਆਂ ਵਿੱਚ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰਿਵਾਰ ਵਿੱਚ ਹੋਣ ਵਾਲੇ ਖਰਚੇ ਵਧ ਸਕਦੇ ਹਨ ਅਤੇ ਅਜਿਹੇ ਵਿੱਚ ਤੁਹਾਡੀਆਂ ਜ਼ਰੂਰਤਾਂ ਵੀ ਵਧ ਸਕਦੀਆਂ ਹਨ। ਇਸ ਦੇ ਨਤੀਜੇ ਵੱਜੋਂ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਲੋਨ ਲੈਣਾ ਪੈ ਸਕਦਾ ਹੈ। ਨਾਲ ਹੀ ਬੱਚਤ ਕਰਨ ਦੀ ਗੁੰਜਾਇਸ਼ ਤੁਹਾਡੇ ਲਈ ਔਸਤ ਰਹਿਣ ਦੀ ਸੰਭਾਵਨਾ ਹੈ।
ਰਿਲੇਸ਼ਨਸ਼ਿਪ ਦੇ ਲਿਹਾਜ਼ ਤੋਂ ਦੇਖੀਏ, ਤਾਂ ਬੁੱਧ ਦਾ ਇਹ ਗੋਚਰ ਜ਼ਿਆਦਾ ਖਾਸ ਨਹੀਂ ਹੋਵੇਗਾ, ਕਿਉਂਕਿ ਇਸ ਦੌਰਾਨ ਤੁਹਾਨੂੰ ਪਰਿਵਾਰ ਵਿੱਚ ਅਣਚਾਹੇ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਆਪਸੀ ਸਮਝ ਦੀ ਕਮੀ ਦੇ ਕਾਰਣ ਇਹਨਾਂ ਜਾਤਕਾਂ ਦਾ ਆਪਣੇ ਜੀਵਨਸਾਥੀ ਦੇ ਨਾਲ ਮਤਭੇਦ ਹੋ ਜਾਵੇ। ਇਸ ਦੇ ਨਤੀਜੇ ਵੱਜੋਂ ਤੁਹਾਡਾ ਰਿਸ਼ਤਾ ਜੀਵਨਸਾਥੀ ਦੇ ਨਾਲ ਬਹੁਤ ਚੰਗਾ ਨਾ ਰਹਿਣ ਦੀ ਸੰਭਾਵਨਾ ਹੈ।
ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਮਿਥੁਨ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪਵੇਗਾ, ਕਿਉਂਕਿ ਤੁਹਾਨੂੰ ਅੱਖਾਂ ਵਿੱਚ ਦਰਦ ਜਾਂ ਕਿਸੇ ਤਰ੍ਹਾਂ ਦਾ ਕੋਈ ਇਨਫੈਕਸ਼ਨ ਹੋ ਸਕਦਾ ਹੈ, ਜੋ ਕਿ ਤੁਹਾਡੀ ਕਮਜ਼ੋਰ ਰੋਗ-ਪ੍ਰਤੀਰੋਧਕ ਖਮਤਾ ਦਾ ਨਤੀਜਾ ਹੋਵੇਗਾ।
ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।
ਕਰਕ ਰਾਸ਼ੀ ਵਾਲਿਆਂ ਦੇ ਲਈ ਬੁੱਧ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਔਸਤ ਰਹਿ ਸਕਦਾ ਹੈ, ਕਿਉਂਕਿ ਇਸ ਦੌਰਾਨ ਤੁਸੀਂ ਆਪਣੇ ਆਮਦਨ ਅਤੇ ਖਰਚਿਆਂ ਦੇ ਵਿਚਕਾਰ ਸੰਤੁਲਨ ਕਾਇਮ ਨਹੀਂ ਕਰ ਸਕੋਗੇ। ਇਸ ਅਵਧੀ ਦੇ ਦੌਰਾਨ ਤੁਹਾਨੂੰ ਧਨ-ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਫੇਰ ਕੋਈ ਕੀਮਤੀ ਵਸਤੂ ਤੁਹਾਡੇ ਤੋਂ ਗੁੰਮ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਤੁਹਾਡੇ ਲਈ ਯਾਤਰਾਵਾਂ ਤੋਂ ਬਚਣਾ ਵੀ ਫਾਇਦੇਮੰਦ ਸਾਬਿਤ ਹੋਵੇਗਾ, ਨਹੀਂ ਤਾਂ ਤੁਹਾਡੇ ਤੋਂ ਕੋਈ ਕੀਮਤੀ ਚੀਜ਼ ਗੁੰਮ ਹੋ ਸਕਦੀ ਹੈ।
ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਆਪਣੇ ਕੰਮ ਦੇ ਚੰਗੇ ਅਤੇ ਬੁਰੇ ਦੋਵੇਂ ਹੀ ਤਰ੍ਹਾਂ ਦੇ ਨਤੀਜੇ ਮਿਲ ਸਕਦੇ ਹਨ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਨਾਲ ਇਨ੍ਹਾਂ ਜਾਤਕਾਂ ਨੂੰ ਨਵੇਂ ਮੌਕਿਆਂ ਦੀ ਪ੍ਰਾਪਤੀ ਹੋ ਸਕਦੀ ਹੈ, ਜਿਸ ਦਾ ਫਾਇਦਾ ਇਹ ਆਪਣੀ ਖਮਤਾ ਦੇ ਬਲ ‘ਤੇ ਲੈ ਲੈਣਗੇ। ਇਸ ਤੋਂ ਉਲਟ ਕਰਕ ਰਾਸ਼ੀ ਦੇ ਕੁਝ ਜਾਤਕ ਆਪਣੀ ਨੌਕਰੀ ਵਿੱਚ ਪਰਿਵਰਤਨ ਜਾਂ ਤਬਾਦਲਾ ਕਰਵਾਉਣ ਲਈ ਮਜਬੂਰ ਹੋ ਸਕਦੇ ਹਨ। ਅਜਿਹੇ ਵਿੱਚ ਇਹ ਥੋੜੇ ਜਿਹੇ ਅਸੰਤੁਸ਼ਟ ਦਿਖ ਸਕਦੇ ਹਨ।
ਬੁੱਧ ਗੋਚਰ ਦੀ ਅਵਧੀ ਵਿੱਚ ਵਪਾਰ ਕਰਨ ਵਾਲੇ ਜਾਤਕ ਜ਼ਿਆਦਾ ਲਾਭ ਕਮਾਉਣ ਵਿੱਚ ਪਿੱਛੇ ਰਹਿ ਸਕਦੇ ਹਨ ਅਤੇ ਅਜਿਹਾ ਇਸ ਲਈ ਹੋਵੇਗਾ ਕਿਉਂਕਿ ਵਪਾਰ ਦੇ ਖੇਤਰ ਵਿੱਚ ਆਉਣ ਵਾਲੇ ਨਵੇਂ ਲੋਕ ਬਜ਼ਾਰ ਵਿੱਚ ਆਪਣੇ ਪੈਰ ਜਮਾ ਸਕਦੇ ਹਨ ਅਤੇ ਆਪਣਾ ਦਬਦਬਾ ਕਾਇਮ ਕਰ ਸਕਦੇ ਹਨ, ਜਿਸ ਦੇ ਚਲਦੇ ਉਹ ਜ਼ਿਆਦਾ ਮੁਨਾਫਾ ਕਮਾਉਣਗੇ। ਇਨ੍ਹਾਂ ਸਭ ਗੱਲਾਂ ਦੇ ਕਾਰਣ ਕਰਕ ਰਾਸ਼ੀ ਦੇ ਜਾਤਕਾਂ ਨੂੰ ਬਿਜ਼ਨਸ ਵਿੱਚ ਚੰਗਾ ਲਾਭ ਨਹੀਂ ਮਿਲ ਸਕੇਗਾ।
ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਦੇਖੀਏ ਤਾਂ ਬੁੱਧ ਗੋਚਰ ਦੇ ਦੌਰਾਨ ਤੁਸੀਂ ਆਪਣੇ ਪ੍ਰੇਮੀ ਦੇ ਨਾਲ ਦਿਲ ਖੋਲ ਕੇ ਗੱਲਾਂ ਕਰ ਸਕੋਗੇ। ਅਜਿਹੇ ਵਿੱਚ ਤੁਹਾਡਾ ਪ੍ਰੇਮ ਜੀਵਨ ਸੁੱਖ-ਸ਼ਾਂਤੀ ਨਾਲ ਭਰਿਆ ਰਹੇਗਾ ਅਤੇ ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਤਾਲਮੇਲ ਸ਼ਾਨਦਾਰ ਰਹੇਗਾ। ਇਸ ਗੋਚਰ ਦੀ ਅਵਧੀ ਵਿੱਚ ਤੁਹਾਨੂੰ ਰਿਸ਼ਤੇ ਵਿੱਚ ਖੁਸ਼ੀਆਂ ਬਣਾ ਕੇ ਰੱਖਣ ਦੇ ਲਈ ਤਾਲਮੇਲ ਬਣਾਉਣਾ ਪਵੇਗਾ, ਜੋ ਕਿ ਤੁਹਾਡੇ ਲਈ ਜ਼ਰੂਰੀ ਹੋਵੇਗਾ।
ਸਿਹਤ ਦੀ ਦ੍ਰਿਸ਼ਟੀ ਤੋਂ ਕਰਕ ਰਾਸ਼ੀ ਵਾਲਿਆਂ ਨੂੰ ਸਿਹਤ ਸਬੰਧੀ ਛੋਟੀਆਂ-ਮੋਟੀਆਂ ਸਮੱਸਿਆਵਾਂ ਜਿਵੇਂ ਨੱਕ ਬੰਦ ਹੋਣਾ, ਗਲ਼ੇ ਵਿੱਚ ਇਨਫੈਕਸ਼ਨ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਤੁਸੀਂ ਜਲਦੀ ਹੀ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਲਓਗੇ ਅਤੇ ਅਜਿਹੇ ਵਿੱਚ ਤੁਹਾਨੂੰ ਸਿਹਤ ਸਬੰਧੀ ਕੋਈ ਵੀ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।
ਉਪਾਅ: ਹਰ ਰੋਜ਼ "ॐ ਚੰਦ੍ਰਾਯ ਨਮਹ:" ਦਾ 11 ਵਾਰ ਜਾਪ ਕਰੋ।
ਸਿੰਘ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਤੁਹਾਡੇ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਛੇਵੇਂ ਘਰ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਕੰਮ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਤੁਹਾਨੂੰ ਸਮੱਸਿਆਵਾਂ ਅਤੇ ਦੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਜ਼ਰੂਰਤ ਦੇ ਸਮੇਂ ਲੋਨ ਦੇ ਮਾਧਿਅਮ ਤੋਂ ਤੁਸੀਂ ਚੰਗਾ ਲਾਭ ਕਮਾ ਸਕਦੇ ਹੋ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਅਵਧੀ ਦੇ ਦੌਰਾਨ ਤੁਸੀਂ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਜੋ ਵੀ ਮਿਹਨਤ ਕਰੋਗੇ, ਉਸ ਦੇ ਤੁਹਾਨੂੰ ਸਕਾਰਾਤਮਕ ਨਤੀਜੇ ਪ੍ਰਾਪਤ ਹੋਣ ਦੀ ਸੰਭਾਵਨਾ ਹੈ।
ਕਰੀਅਰ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਦੇ ਜਾਤਕ ਕੰਮ ਵਿੱਚ ਕੀਤੀਆਂ ਜਾ ਰਹੀਆਂ ਆਪਣੀਆਂ ਕੋਸ਼ਿਸ਼ਾਂ ਅਤੇ ਮਿਹਨਤ ਦੇ ਦਮ ਉੱਤੇ ਉੱਚ ਸਫਲਤਾ ਪ੍ਰਾਪਤ ਕਰਨ ਦੇ ਕਾਬਿਲ ਹੋਣਗੇ। ਪਰ ਬੁੱਧ ਗੋਚਰ ਦੀ ਅਵਧੀ ਵਿੱਚ ਤੁਹਾਨੂੰ ਨੌਕਰੀ ਵਿੱਚ ਕੁਝ ਚੁਣੌਤੀਆਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ, ਜਿਨ੍ਹਾਂ ਦਾ ਸਾਹਮਣਾ ਤੁਹਾਨੂੰ ਡੱਟ ਕੇ ਕਰਨਾ ਪਵੇਗਾ। ਹਾਲਾਂਕਿ ਸਿੰਘ ਰਾਸ਼ੀ ਦੇ ਨੌਕਰੀ ਕਰਨ ਵਾਲੇ ਜਾਤਕ ਆਪਣੇ ਕੰਮ ਦੇ ਪ੍ਰਤੀ ਬਹੁਤ ਸਮਰਪਿਤ ਹੋਣਗੇ ਅਤੇ ਤੁਹਾਡਾ ਇਹ ਸਮਰਪਣ ਤੁਹਾਨੂੰ ਬਹੁਤ ਲਾਭ ਦਿਲਵਾਉਣ ਦਾ ਕੰਮ ਕਰੇਗਾ। ਨਾਲ ਹੀ, ਇਸ ਅਵਧੀ ਵਿੱਚ ਤੁਹਾਨੂੰ ਆਪਣੀ ਮਿਹਨਤ ਦਾ ਇਨਾਮ ਵੀ ਮਿਲਣ ਦੀ ਸੰਭਾਵਨਾ ਹੈ। ਜਿਨ੍ਹਾਂ ਜਾਤਕਾਂ ਦਾ ਆਪਣਾ ਵਪਾਰ ਹੈ, ਉਹ ਇੱਕ ਸਫਲ ਬਿਜ਼ਨਸਮੈਨ ਦੇ ਰੂਪ ਵਿੱਚ ਉੱਭਰਣਗੇ ਅਤੇ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦੇਣਗੇ।
ਆਰਥਿਕ ਜੀਵਨ ਦੇ ਲਿਹਾਜ਼ ਨਾਲ ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਦੀ ਅਵਧੀ ਵਿੱਚ ਤੁਸੀਂ ਕਾਫੀ ਚੰਗਾ ਪੈਸਾ ਕਮਾਉਣ ਦੇ ਕਾਬਿਲ ਬਣੋਗੇ। ਪਰ ਫੇਰ ਵੀ ਤੁਹਾਨੂੰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਲੋਨ ਲੈਣਾ ਪੈ ਸਕਦਾ ਹੈ। ਪ੍ਰੇਮ ਜੀਵਨ ਦੇ ਬਾਰੇ ਗੱਲ ਕਰੀਏ ਤਾਂ ਤੁਹਾਡਾ ਅਤੇ ਤੁਹਾਡੇ ਪ੍ਰੇਮੀ ਦਾ ਰਿਸ਼ਤਾ ਮਧੁਰ ਅਤੇ ਪ੍ਰੇਮਪੂਰਣ ਬਣਿਆ ਰਹੇਗਾ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਦੋਵੇਂ ਇੱਕ-ਦੂਜੇ ਦੇ ਪ੍ਰਤੀ ਸਮਰਪਿਤ ਰਹੋਗੇ। ਅਜਿਹੇ ਵਿੱਚ ਤੁਸੀਂ ਆਪਣੇ ਜੀਵਨਸਾਥੀ ਦੀਆਂ ਇੱਛਾਵਾਂ ਨੂੰ ਵੀ ਪੂਰਾ ਕਰਨ ਦੇ ਕਾਬਲ ਬਣੋਗੇ। ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਬੁੱਧ ਦਾ ਇਹ ਗੋਚਰ ਤੁਹਾਡੀ ਸਿਹਤ ਲਈ ਚੰਗਾ ਰਹੇਗਾ। ਇਸ ਦੌਰਾਨ ਤੁਸੀਂ ਊਰਜਾਵਾਨ ਅਤੇ ਉਤਸ਼ਾਹ ਨਾਲ ਭਰੇ ਰਹੋਗੇ ਅਤੇ ਇਸ ਕਾਰਨ ਫਿੱਟ ਰਹੋਗੇ।
ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਜਾਪ ਕਰੋ।
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੁਹਾਡੇ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ। ਹੁਣ ਇਹ ਗੋਚਰ ਕਰਕੇ ਤੁਹਾਡੇ ਪੰਜਵੇਂ ਘਰ ਵਿੱਚ ਜਾ ਰਿਹਾ ਹੈ ਅਤੇ ਅਜਿਹੇ ਵਿੱਚ ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਦੀ ਅਵਧੀ ਵਿੱਚ ਤੁਹਾਨੂੰ ਨਵੇਂ ਮੌਕਿਆਂ ਦੀ ਪ੍ਰਾਪਤੀ ਹੋਵੇਗੀ, ਜੋ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਉਣਗੇ। ਇਸ ਦੌਰਾਨ ਤੁਹਾਡਾ ਸਾਰਾ ਧਿਆਨ ਕੰਮ ਉੱਤੇ ਹੋਵੇਗਾ ਅਤੇ ਇਸ ਦੇ ਨਤੀਜੇ ਵਜੋਂ ਤੁਸੀਂ ਸਫਲਤਾ ਦੇ ਰਸਤੇ ਉੱਤੇ ਅੱਗੇ ਵਧੋਗੇ। ਇਸ ਤੋਂ ਇਲਾਵਾ ਬੁੱਧ ਗੋਚਰ ਦੇ ਦੌਰਾਨ ਤੁਸੀਂ ਕਾਰਜ-ਖੇਤਰ ਵਿੱਚ ਕੋਈ ਵੱਡੀ ਸਫਲਤਾ ਹਾਸਿਲ ਕਰਨਾ ਚਾਹੋਗੇ ਅਤੇ ਤੁਹਾਡਾ ਧਿਆਨ ਇਸ ਟੀਚੇ ਨੂੰ ਪ੍ਰਾਪਤ ਕਰਨ ਉੱਤੇ ਕੇਂਦਰਿਤ ਹੋਵੇਗਾ।
ਕਰੀਅਰ ਦੇ ਖੇਤਰ ਵਿੱਚ ਕੰਨਿਆ ਰਾਸ਼ੀ ਦੇ ਜਾਤਕ ਜਿਹੜਾ ਵੀ ਕੰਮ ਕਰ ਰਹੇ ਹਨ, ਉਸ ਨੂੰ ਮਨ ਲਗਾ ਕੇ ਕਰਣਗੇ। ਬੁੱਧ ਦੇ ਮਕਰ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਤੁਹਾਨੂੰ ਲੰਬੀ ਯਾਤਰਾ ਉੱਤੇ ਜਾਣਾ ਪੈ ਸਕਦਾ ਹੈ। ਨਾਲ ਹੀ, ਤੁਹਾਨੂੰ ਆਨ ਸਾਈਟ ਨੌਕਰੀ ਦੇ ਮੌਕੇ ਵੀ ਮਿਲ ਸਕਦੇ ਹਨ। ਜਿਨ੍ਹਾਂ ਲੋਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਦੇ ਲਈ ਇਹ ਸਮਾਂ ਸ਼ੇਅਰ ਮਾਰਕੀਟ ਦੇ ਮਾਧਿਅਮ ਤੋਂ ਪੈਸਾ ਕਮਾਉਣ ਲਈ ਚੰਗਾ ਰਹੇਗਾ।
ਆਰਥਿਕ ਜੀਵਨ ਦੇ ਲਿਹਾਜ਼ ਨਾਲ ਕੰਨਿਆ ਰਾਸ਼ੀ ਦੇ ਜਾਤਕ ਇਸ ਸਮੇਂ ਚੰਗਾ ਪੈਸਾ ਕਮਾਉਂਦੇ ਹੋਏ ਨਜ਼ਰ ਆਉਣਗੇ ਅਤੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤੁਸੀਂ ਰਿਸ਼ਤੇ ਵਿੱਚ ਪ੍ਰੇਮੀ ਦੇ ਨਾਲ ਸੰਤੁਸ਼ਟ ਦਿਖੋਗੇ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਨਤੀਜੇ ਵੱਜੋਂ ਤੁਹਾਡਾ ਦੋਵਾਂ ਦਾ ਰਿਸ਼ਤਾ ਪ੍ਰੇਮ ਅਤੇ ਸਦਭਾਵ ਨਾਲ ਭਰਿਆ ਰਹੇਗਾ। ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਵਧੀਆ ਰਹੇਗਾ। ਸਿਹਤ ਦੀ ਦ੍ਰਿਸ਼ਟੀ ਤੋਂ ਬੁੱਧ ਗੋਚਰ ਦੀ ਅਵਧੀ ਵਿੱਚ ਤੁਸੀਂ ਊਰਜਾ ਅਤੇ ਉਤਸ਼ਾਹ ਨਾਲ ਭਰੇ ਰਹੋਗੇ, ਜਿਸ ਦੇ ਚਲਦੇ ਤੁਹਾਡੀ ਫਿਟਨੈਸ ਬਰਕਰਾਰ ਰਹੇਗੀ।
ਉਪਾਅ: ਬੁੱਧ ਗ੍ਰਹਿ ਦੇ ਲਈ ਬੁੱਧਵਾਰ ਦੇ ਦਿਨ ਹਵਨ ਕਰਵਾਓ।
ਕੁੰਡਲੀ ਵਿੱਚ ਮੌਜੂਦਰਾਜ ਯੋਗ ਦੀ ਪੂਰੀ ਜਾਣਕਾਰੀ ਪ੍ਰਾਪਤ ਕਰੋ
ਤੁਲਾ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ, ਇਨ੍ਹਾਂ ਜਾਤਕਾਂ ਦੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਹੋਵੇਗਾ, ਜਿਨ੍ਹਾਂ ਦਾ ਤੁਸੀਂ ਪਰਿਵਾਰ ਦੇ ਮੈਂਬਰਾਂ ਦੇ ਨਾਲ਼ ਆਨੰਦ ਮਾਣਦੇ ਨਜ਼ਰ ਆਓਗੇ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣਾ ਨਵਾਂ ਮਕਾਨ ਖਰੀਦ ਸਕਦੇ ਹੋ ਜਾਂ ਆਪਣੇ ਘਰ ਵਿੱਚ ਕੋਈ ਮੰਗਲ ਕਾਰਜ ਕਰਵਾ ਸਕਦੇ ਹੋ। ਨਾਲ ਹੀ ਇਸ ਗੋਚਰ ਦੇ ਦੌਰਾਨ ਤੁਹਾਡੇ ਲਈ ਲੰਬੀ ਦੂਰੀ ਦੀ ਯਾਤਰਾ ਕਰਨਾ ਫਲਦਾਇਕ ਸਾਬਿਤ ਹੋਵੇਗਾ।
ਕਰੀਅਰ ਬਾਰੇ ਗੱਲ ਕਰੀਏ ਤਾਂ ਇਨ੍ਹਾਂ ਜਾਤਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ, ਜੋ ਤੁਹਾਡੀਆਂ ਇੱਛਾਵਾਂ ਦੇ ਨਾਲ-ਨਾਲ ਟੀਚੇ ਪੂਰੇ ਕਰਨ ਵਿੱਚ ਵੀ ਸਹਾਇਕ ਸਿੱਧ ਹੋਣਗੇ। ਕਰੀਅਰ ਵਿੱਚ ਹਾਲਾਤ ਤੁਹਾਡੇ ਪੱਖ ਵਿੱਚ ਹੋਣਗੇ ਅਤੇ ਅਜਿਹੇ ਵਿੱਚ ਤੁਸੀਂ ਸ਼ਿਖਰ ‘ਤੇ ਪਹੁੰਚਣ ਦੇ ਕਾਬਲ ਬਣੋਗੇ। ਜਿਹੜੇ ਜਾਤਕ ਆਪਣਾ ਕਾਰੋਬਾਰ ਕਰਦੇ ਹਨ, ਉਨ੍ਹਾਂ ਦੇ ਲਈ ਇਹ ਅਵਧੀ ਸ਼ੁਭ ਰਹੇਗੀ।
ਆਰਥਿਕ ਜੀਵਨ ਦੇ ਲਿਹਾਜ਼ ਨਾਲ ਬੁੱਧ ਗੋਚਰ ਦੇ ਦੌਰਾਨ ਕਿਸਮਤ ਤੁਹਾਡਾ ਹਰ ਕਦਮ ਉੱਤੇ ਸਾਥ ਦੇਵੇਗੀ। ਤੁਸੀਂ ਵਿਦੇਸ਼ ਦੇ ਮਾਧਿਅਮ ਤੋਂ ਵੀ ਧਨ ਕਮਾ ਸਕਦੇ ਹੋ। ਰਿਸ਼ਤਿਆਂ ਦੇ ਪੱਖ ਤੋਂ ਦੇਖੀਏ ਤਾਂ ਇਨ੍ਹਾਂ ਜਾਤਕਾਂ ਦਾ ਰਿਸ਼ਤਾ ਜੀਵਨਸਾਥੀ ਦੇ ਨਾਲ ਮਧੁਰ ਬਣਿਆ ਰਹੇਗਾ। ਸਿਹਤ ਬਾਰੇ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੀ ਸਿਹਤ ਚੰਗੀ ਰਹੇਗੀ। ਇਹ ਤੁਹਾਡੇ ਅੰਦਰ ਦੀ ਊਰਜਾ ਅਤੇ ਉਤਸ਼ਾਹ ਦਾ ਨਤੀਜਾ ਹੋ ਸਕਦਾ ਹੈ। ਅਜਿਹੇ ਵਿੱਚ ਤੁਹਾਡੇ ਲਈ ਧਿਆਨ (ਮੈਡੀਟੇਸ਼ਨ) ਅਤੇ ਯੋਗ ਕਰਨਾ ਫਲਦਾਇਕ ਸਾਬਿਤ ਹੋਵੇਗਾ।
ਉਪਾਅ: ਹਰ ਰੋਜ਼ 11 ਵਾਰ "ॐ ਸ਼੍ਰੀ ਲਕਸ਼ਮੀ ਭਯੋ ਨਮਹ:" ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਬੁੱਧ ਤੁਹਾਡੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੀਜੇ ਘਰ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਤੁਹਾਡੇ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਨਾਲ ਤੁਹਾਨੂੰ ਤਰੱਕੀ ਦੇ ਮੌਕੇ ਪ੍ਰਾਪਤ ਹੋਣਗੇ, ਜੋ ਤੁਹਾਡੇ ਲਈ ਚੰਗੇ ਸਾਬਤ ਹੋਣਗੇ। ਇਸ ਅਵਧੀ ਦੇ ਦੌਰਾਨ ਤੁਹਾਡਾ ਜ਼ਿਆਦਾਤਰ ਸਮਾਂ ਯਾਤਰਾਵਾਂ ਵਿੱਚ ਬੀਤੇਗਾ। ਨਾਲ ਹੀ ਇਨ੍ਹਾਂ ਜਾਤਕਾਂ ਨੂੰ ਅਣਕਿਆਸੇ ਧਨ ਲਾਭ ਦੀ ਪ੍ਰਾਪਤੀ ਵੀ ਹੋ ਸਕਦੀ ਹੈ।
ਕਰੀਅਰ ਦੀ ਦ੍ਰਿਸ਼ਟੀ ਤੋਂ ਦੇਖੀਏ, ਤਾਂ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਵਿਦੇਸ਼ ਵਿੱਚ ਨੌਕਰੀ ਦੇ ਮੌਕੇ ਮਿਲ ਸਕਦੇ ਹਨ। ਅਜਿਹੇ ਮੌਕੇ ਤੁਹਾਨੂੰ ਸੰਤੁਸ਼ਟੀ ਦੇਣ ਦਾ ਕੰਮ ਕਰਣਗੇ। ਨਾਲ ਹੀ ਇਨ੍ਹਾਂ ਜਾਤਕਾਂ ਨੂੰ ਨੌਕਰੀ ਵਿੱਚ ਤਰੱਕੀ ਮਿਲਣ ਦੀ ਵੀ ਸੰਭਾਵਨਾ ਬਣੇਗੀ। ਕਾਰੋਬਾਰੀ ਜਾਤਕਾਂ ਨੂੰ ਚੰਗੇ ਲਾਭ ਹੋਣ ਦੇ ਆਸਾਰ ਹਨ।
ਆਰਥਿਕ ਜੀਵਨ ਬਾਰੇ ਗੱਲ ਕਰੀਏ, ਤਾਂ ਬੁੱਧ ਦਾ ਗੋਚਰ ਤੁਹਾਡੇ ਲਈ ਧਨ ਕਮਾਉਣ ਦੇ ਨਾਲ-ਨਾਲ ਬੱਚਤ ਕਰਨ ਦੀ ਗੁੰਜਾਇਸ਼ ਵੀ ਲੈ ਕੇ ਆ ਸਕਦਾ ਹੈ। ਪ੍ਰੇਮ ਜੀਵਨ ਦੇ ਲਿਹਾਜ਼ ਨਾਲ ਬ੍ਰਿਸ਼ਚਕ ਰਾਸ਼ੀ ਵਾਲੇ ਆਪਣੇ ਜੀਵਨਸਾਥੀ ਦੇ ਨਾਲ ਕੁਝ ਯਾਦਗਾਰ ਸਮਾਂ ਬਿਤਾਉਣਗੇ ਅਤੇ ਉਸ ਦੇ ਨਾਲ ਹਾਸਾ-ਮਜ਼ਾਕ ਕਰਦੇ ਹੋਏ ਦੇਖੇ ਜਾਣਗੇ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡਾ ਆਪਸੀ ਤਾਲਮੇਲ ਬਿਹਤਰ ਹੋ ਜਾਵੇਗਾ। ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਸ ਸਮੇਂ ਤੁਸੀਂ ਆਪਣੇ-ਆਪ ਨੂੰ ਫਿੱਟ ਬਣਾ ਕੇ ਰੱਖਣ ਵਿੱਚ ਸਫਲ ਰਹੋਗੇ। ਇਹ ਤੁਹਾਡੇ ਅੰਦਰ ਮੌਜੂਦ ਉਤਸ਼ਾਹ ਦਾ ਨਤੀਜਾ ਹੋ ਸਕਦਾ ਹੈ। ਨਾਲ ਹੀ ਇਹ ਜਾਤਕ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਲਈ ਮੈਡੀਟੇਸ਼ਨ ਅਤੇ ਯੋਗ ਆਦਿ ਕਰ ਸਕਦੇ ਹਨ।
ਉਪਾਅ: ਹਰ ਰੋਜ਼ "ॐ ਭੌਮਾਯ ਨਮਹ:" ਦਾ 11 ਵਾਰ ਜਾਪ ਕਰੋ।
ਬ੍ਰਿਹਤ ਕੁੰਡਲੀ: ਜਾਣੋ ਗ੍ਰਹਾਂ ਦੇ ਤੁਹਾਡੇ ਜੀਵਨ ਉੱਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਵਾਲਿਆਂ ਦੇ ਲਈ ਬੁੱਧ ਤੁਹਾਡੇ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਨਾਲ ਧਨੂੰ ਰਾਸ਼ੀ ਦੇ ਜਾਤਕਾਂ ਦੇ ਘਰ-ਪਰਿਵਾਰ ਵਿੱਚ ਸੰਤੁਸ਼ਟੀ ਦਾ ਪੱਧਰ ਘੱਟ ਹੋ ਸਕਦਾ ਹੈ ਅਤੇ ਲਾਭ ਵੀ ਘੱਟ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਇਨ੍ਹਾਂ ਲੋਕਾਂ ਨੂੰ ਜੀਵਨਸਾਥੀ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਰਿਸ਼ਤੇ ਵਿੱਚ ਖੁਸ਼ੀਆਂ ਬਣਾ ਕੇ ਰੱਖਣ ਦੇ ਰਸਤੇ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਜਿਨ੍ਹਾਂ ਜਾਤਕਾਂ ਦਾ ਆਪਣਾ ਵਪਾਰ ਹੈ, ਉਨ੍ਹਾਂ ਨੂੰ ਵੀ ਪਰੇਸ਼ਾਨੀਆਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ, ਜਿਸ ਦੇ ਚਲਦੇ ਉਹ ਤਣਾਅ ਵਿੱਚ ਦਿੱਖ ਸਕਦੇ ਹਨ।
ਕਰੀਅਰ ਦੇ ਲਿਹਾਜ਼ ਤੋਂ ਕਾਰਜ-ਖੇਤਰ ਵਿੱਚ ਕੀਤੇ ਜਾ ਰਹੇ ਕੰਮ ਵਿੱਚ ਤੁਹਾਨੂੰ ਸਫਲਤਾ ਹਾਸਿਲ ਕਰਨ ਦੇ ਲਈ ਸਮੱਸਿਆਵਾਂ ਅਤੇ ਦੇਰੀ ਨਾਲ ਜੂਝਣਾ ਪੈ ਸਕਦਾ ਹੈ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਨਾਲ ਤਰੱਕੀ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ, ਜੋ ਕਿ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣਾ ਕਾਰੋਬਾਰ ਕਰਦੇ ਹੋ ਤਾਂ ਤੁਹਾਨੂੰ ਔਸਤ ਰੂਪ ਨਾਲ ਹੀ ਮੁਨਾਫਾ ਮਿਲਣ ਦੀ ਸੰਭਾਵਨਾ ਹੈ ਜਾਂ ਫੇਰ ਤੁਹਾਡੇ ਸਾਹਮਣੇ ਨੋ ਪ੍ਰੋਫਿਟ ਨੋ ਲੌਸ ਦੀ ਸਥਿਤੀ ਵੀ ਆ ਸਕਦੀ ਹੈ।
ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗੋਚਰ ਧਨ-ਲਾਭ ਅਤੇ ਖਰਚੇ ਦੋਵੇਂ ਲੈ ਕੇ ਆ ਸਕਦਾ ਹੈ। ਤੁਸੀਂ ਜ਼ਿਆਦਾ ਬੱਚਤ ਵੀ ਨਹੀਂ ਕਰ ਸਕੋਗੇ, ਕਿਉਂਕਿ ਬੁੱਧ ਗੋਚਰ ਦੀ ਅਵਧੀ ਵਿੱਚ ਤੁਹਾਡੇ ਲਈ ਜ਼ਿਆਦਾ ਪੈਸਾ ਕਮਾਉਣਾ ਆਸਾਨ ਨਹੀਂ ਹੋਵੇਗਾ। ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵ ਵੱਜੋਂ ਇਨ੍ਹਾਂ ਜਾਤਕਾਂ ਦਾ ਆਪਣੇ ਜੀਵਨਸਾਥੀ ਦੇ ਨਾਲ ਵਿਵਾਦ ਜਾਂ ਮਤਭੇਦ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਰਿਸ਼ਤੇ ਵਿੱਚ ਖੁਸ਼ੀਆਂ ਬਣਾ ਕੇ ਰੱਖਣ ਦੇ ਲਈ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਬਣਾਉਣਾ ਪਵੇਗਾ। ਜੇਕਰ ਗੱਲ ਕਰੀਏ ਸਿਹਤ ਬਾਰੇ, ਤਾਂ ਧਨੂੰ ਰਾਸ਼ੀ ਵਾਲਿਆਂ ਨੂੰ ਬੁੱਧ ਗੋਚਰ ਦੇ ਦੌਰਾਨ ਪੈਰਾਂ ਵਿੱਚ ਦਰਦ ਅਤੇ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।
ਉਪਾਅ: ਵੀਰਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।
ਮਕਰ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਤੁਹਾਡੇ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡਾ ਝੁਕਾਅ ਅਧਿਆਤਮਕ ਗਤੀਵਿਧੀਆਂ ਵਿੱਚ ਹੋ ਸਕਦਾ ਹੈ। ਇਨ੍ਹਾਂ ਜਾਤਕਾਂ ਨੂੰ ਹਰ ਕਦਮ ਉੱਤੇ ਕਿਸਮਤ ਦਾ ਸਾਥ ਮਿਲੇਗਾ ਅਤੇ ਬੁੱਧੀ ਵੀ ਤੇਜ਼ ਹੋਵੇਗੀ। ਅਜਿਹੇ ਵਿੱਚ ਅਜਿਹੇ ਜਾਤਕ ਆਪਣੇ ਤੇਜ਼ ਦਿਮਾਗ ਦੇ ਬਲ ਉੱਤੇ ਮਹਾਨ ਉਪਲਬਧੀਆਂ ਹਾਸਲ ਕਰਨ ਦੇ ਕਾਬਲ ਬਣਨਗੇ। ਇਸ ਤੋਂ ਇਲਾਵਾ ਤੁਹਾਨੂੰ ਜੱਦੀ ਜਾਇਦਾਦ ਅਤੇ ਅਣਕਿਆਸੇ ਸਰੋਤਾਂ ਤੋਂ ਧਨ-ਲਾਭ ਹੋਣ ਦੀ ਸੰਭਾਵਨਾ ਬਣੇਗੀ।
ਕਰੀਅਰ ਬਾਰੇ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲੇ ਕੰਮ ਵਿੱਚ ਸਕਾਰਾਤਮਕ ਨਤੀਜੇ ਪ੍ਰਾਪਤ ਕਰਣਗੇ। ਨਾਲ ਹੀ ਕਾਰਜ-ਸਥਾਨ ਵਿੱਚ ਇਹ ਆਪਣੀ ਪਹਿਚਾਣ ਬਣਾਉਣ ਦੇ ਕਾਬਲ ਬਣਨਗੇ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਨਾਲ ਇਨ੍ਹਾਂ ਜਾਤਕਾਂ ਨੂੰ ਕਰੀਅਰ ਦੇ ਖੇਤਰ ਵਿੱਚ ਨਵੇਂ ਮੌਕਿਆਂ ਦੀ ਪ੍ਰਾਪਤੀ ਹੋਵੇਗੀ। ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਇਸ ਸਮੇਂ ਲਾਭ ਕਮਾਉਣ ਦੇ ਚੰਗੇ ਮੌਕੇ ਮਿਲਣਗੇ।
ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਰਿਸ਼ਤੇ ਦੇ ਲਈ ਵੀ ਕਾਫੀ ਭਾਗਸ਼ਾਲੀ ਕਿਹਾ ਜਾਵੇਗਾ, ਕਿਉਂਕਿ ਇਸ ਦੌਰਾਨ ਤੁਸੀਂ ਰਿਸ਼ਤੇ ਵਿੱਚ ਜੀਵਨਸਾਥੀ ਦੇ ਨਾਲ ਤਾਲਮੇਲ ਬਣਾ ਸਕੋਗੇ। ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਮਕਰ ਰਾਸ਼ੀ ਵਾਲਿਆਂ ਦੀ ਸਿਹਤ ਚੰਗੀ ਰਹੇਗੀ, ਜੋ ਕਿ ਤੁਹਾਡੀ ਮਜ਼ਬੂਤ ਰੋਗ-ਪ੍ਰਤੀਰੋਧਕ ਖਮਤਾ ਦਾ ਨਤੀਜਾ ਹੋਵੇਗੀ। ਨਾਲ ਹੀ ਇਹ ਜਾਤਕ ਆਪਣੀ ਸਿਹਤ ਦੇ ਲਈ ਟੀਚੇ ਨਿਰਧਾਰਿਤ ਕਰਣਗੇ। ਇਸ ਦੌਰਾਨ ਇਹ ਊਰਜਾ ਅਤੇ ਉਤਸ਼ਾਹ ਨਾਲ ਭਰੇ ਰਹਿਣਗੇ।
ਉਪਾਅ: ਸ਼ਨੀਵਾਰ ਦੇ ਦਿਨ ਹਨੂੰਮਾਨ ਜੀ ਦੇ ਲਈ ਹਵਨ ਕਰਵਾਓ।
ਕੁੰਭ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਬਾਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰੇਗਾ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਜੱਦੀ ਜਾਇਦਾਦ ਅਤੇ ਸੱਟੇਬਾਜ਼ੀ ਦੇ ਮਾਧਿਅਮ ਤੋਂ ਅਣਕਿਆਸੇ ਲਾਭ ਦੀ ਪ੍ਰਾਪਤੀ ਹੋ ਸਕਦੀ ਹੈ। ਇਨ੍ਹਾਂ ਲੋਕਾਂ ਨੂੰ ਆਪਣੀ ਸੰਤਾਨ ਦੇ ਵਿਕਾਸ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਦੇ ਨਿਰਮਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਤੁਸੀਂ ਅਸੁਰੱਖਿਆ ਦੀਆਂ ਭਾਵਨਾਵਾਂ ਨਾਲ ਗ੍ਰਸਤ ਹੋ ਸਕਦੇ ਹੋ ਅਤੇ ਇਹ ਤੁਹਾਡੀ ਤਰੱਕੀ ਦੇ ਰਸਤੇ ਵਿੱਚ ਰੁਕਾਵਟ ਬਣ ਸਕਦੀਆਂ ਹਨ।
ਬੁੱਧ ਦਾ ਗੋਚਰ ਤੁਹਾਡੇ ਕਰੀਅਰ ਦੇ ਲਈ ਜ਼ਿਆਦਾ ਚੰਗਾ ਨਹੀਂ ਕਿਹਾ ਜਾਵੇਗਾ। ਇਸ ਅਵਧੀ ਦੇ ਦੌਰਾਨ ਕੰਮ ਦਾ ਦਬਾਅ ਵੱਧ ਸਕਦਾ ਹੈ। ਤੁਹਾਡੇ ਤੋਂ ਕੰਮ ਵਿੱਚ ਕੁਝ ਗਲਤੀਆਂ ਹੋ ਸਕਦੀਆਂ ਹਨ, ਜਿਸ ਦੇ ਚਲਦੇ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਤੁਸੀਂ ਚਿੰਤਾ ਵਿੱਚ ਨਜ਼ਰ ਆ ਸਕਦੇ ਹੋ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ ਤਾਂ ਤੁਸੀਂ ਚੰਗਾ ਲਾਭ ਕਮਾਉਣ ਵਿੱਚ ਪਿੱਛੇ ਰਹਿ ਸਕਦੇ ਹੋ।
ਆਰਥਿਕ ਜੀਵਨ ਵਿੱਚ ਇਸ ਸਮੇਂ ਤੁਹਾਡੇ ਸਾਹਮਣੇ ਜ਼ਿਆਦਾ ਖਰਚੇ ਆ ਸਕਦੇ ਹਨ। ਅਜਿਹੇ ਵਿੱਚ ਬੱਚਤ ਹੋਣ ਦੀ ਸੰਭਾਵਨਾ ਬਹੁਤ ਘੱਟ ਰਹੇਗੀ। ਇਨ੍ਹਾਂ ਜਾਤਕਾਂ ਨੂੰ ਆਪਣੇ ਬੱਚਿਆਂ ਦੀ ਸਿਹਤ ਉੱਤੇ ਵੀ ਪੈਸਾ ਖਰਚ ਕਰਨਾ ਪੈ ਸਕਦਾ ਹੈ। ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਰਿਸ਼ਤੇ ਦੇ ਲਈ ਥੋੜਾ ਜਿਹਾ ਮੁਸ਼ਕਿਲਾਂ ਭਰਿਆ ਹੋ ਸਕਦਾ ਹੈ, ਕਿਉਂਕਿ ਇਸ ਦੌਰਾਨ ਤੁਹਾਡੀ ਆਪਣੇ ਜੀਵਨਸਾਥੀ ਦੇ ਨਾਲ ਬਹਿਸ ਹੋਣ ਦੀ ਸੰਭਾਵਨਾ ਹੈ, ਜਿਸ ਦਾ ਕਾਰਣ ਆਪਸੀ ਤਾਲਮੇਲ ਦੀ ਕਮੀ ਹੋ ਸਕਦੀ ਹੈ।
ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਨ੍ਹਾਂ ਜਾਤਕਾਂ ਨੂੰ ਪੈਰਾਂ ਵਿੱਚ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ, ਜੋ ਕਿ ਇਨ੍ਹਾਂ ਦੀ ਕਮਜ਼ੋਰ ਰੋਗ-ਪ੍ਰਤੀਰੋਧਕ ਖਮਤਾ ਦਾ ਨਤੀਜਾ ਹੋ ਸਕਦੀ ਹੈ। ਜੇਕਰ ਤੁਸੀਂ ਆਪਣੇ-ਆਪ ਨੂੰ ਫਿੱਟ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਮੈਡੀਟੇਸ਼ਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ "ॐ ਵਾਯੂ ਪੁੱਤਰਾਯ ਨਮਹ:" ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਮੀਨ ਰਾਸ਼ੀ ਵਾਲੇ ਆਪਣੇ ਬੁੱਧੀ ਨੂੰ ਵਿਕਸਿਤ ਕਰਨ ਵੱਲ ਧਿਆਨ ਕੇਂਦਰਿਤ ਕਰਣਗੇ। ਤਰੱਕੀ ਦੇ ਲਈ ਇਹ ਸਮਾਂ ਸਕਾਰਾਤਮਕ ਕਿਹਾ ਜਾਵੇਗਾ, ਕਿਉਂਕਿ ਇਸ ਹਫਤੇ ਵਿੱਚ ਤੁਸੀਂ ਆਪਣੀਆਂ ਸਭ ਇੱਛਾਵਾਂ ਨੂੰ ਪੂਰਾ ਕਰਨ ਦੇ ਯੋਗ ਬਣੋਗੇ। ਨਾਲ ਹੀ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਵੀ ਵਾਧਾ ਹੋਵੇਗਾ।
ਕਰੀਅਰ ਦੇ ਖੇਤਰ ਵਿੱਚ ਬੁੱਧ ਦਾ ਇਹ ਗੋਚਰ ਤੁਹਾਡੇ ਲਈ ਨੌਕਰੀ ਦੇ ਨਵੇਂ ਮੌਕੇ ਲੈ ਕੇ ਆਵੇਗਾ, ਜੋ ਕਿ ਤੁਹਾਡੇ ਲਈ ਫਲਦਾਇਕ ਸਾਬਿਤ ਹੋਵੇਗਾ। ਇਸ ਦੌਰਾਨ ਤੁਹਾਨੂੰ ਆਪਣੀ ਮਿਹਨਤ ਦਾ ਫਲ ਪ੍ਰਮੋਸ਼ਨ ਅਤੇ ਇਨਸੈਂਟਿਵ ਦੇ ਰੂਪ ਵਿੱਚ ਮਿਲ ਸਕਦਾ ਹੈ। ਨਾਲ ਹੀ, ਤੁਹਾਨੂੰ ਵਿਦੇਸ਼ ਯਾਤਰਾ ਉੱਤੇ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ। ਜਿਨ੍ਹਾਂ ਜਾਤਕਾਂ ਦਾ ਆਪਣਾ ਵਪਾਰ ਹੈ, ਉਨ੍ਹਾਂ ਨੂੰ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਯਾਤਰਾ ਲਈ ਜਾਣਾ ਪੈ ਸਕਦਾ ਹੈ।
ਆਰਥਿਕ ਜੀਵਨ ਬਾਰੇ ਗੱਲ ਕਰੀਏ, ਤਾਂ ਬੁੱਧ ਗੋਚਰ ਦਾ ਸਮਾਂ ਤੁਹਾਡੇ ਲਈ ਧਨ ਕਮਾਉਣ ਅਤੇ ਬੱਚਤ ਕਰਨ ਦੀ ਦ੍ਰਿਸ਼ਟੀ ਤੋਂ ਚੰਗਾ ਰਹੇਗਾ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੀ ਪ੍ਰਾਪਰਟੀ ਨੂੰ ਕਿਰਾਏ ਉੱਤੇ ਚੜ੍ਹਾ ਕੇ ਪੈਸਾ ਕਮਾ ਸਕਦੇ ਹੋ ਜਾਂ ਫੇਰ ਨਿਵੇਸ਼ ਕਰਕੇ ਵੀ ਲਾਭ ਪ੍ਰਾਪਤ ਕਰ ਸਕਦੇ ਹੋ।
ਰਿਸ਼ਤਿਆਂ ਦੇ ਲਿਹਾਜ਼ ਤੋਂ ਦੇਖੀਏ ਤਾਂ ਜੀਵਨਸਾਥੀ ਦੇ ਨਾਲ ਤੁਹਾਡਾ ਆਪਸੀ ਤਾਲਮੇਲ ਵਧੀਆ ਬਣਿਆ ਰਹੇਗਾ ਅਤੇ ਖੁਸ਼ੀਆਂ ਵੀ ਬਰਕਰਾਰ ਰਹਿਣਗੀਆਂ। ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਮੀਨ ਰਾਸ਼ੀ ਦੇ ਜਾਤਕ ਉਤਸ਼ਾਹ ਨਾਲ ਭਰੇ ਰਹਿਣਗੇ, ਇਸ ਕਾਰਣ ਉਹ ਫਿੱਟ ਬਣੇ ਰਹਿਣਗੇ। ਹਾਲਾਂਕਿ ਇਨ੍ਹਾਂ ਜਾਤਕਾਂ ਨੂੰ ਸਰਦੀ-ਖਾਂਸੀ ਤੋਂ ਇਲਾਵਾ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।
ਉਪਾਅ: ਵੀਰਵਾਰ ਦੇ ਦਿਨ ਬਜ਼ੁਰਗ ਬਾਹਮਣਾਂ ਨੂੰ ਦਾਨ ਦਿਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ:ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !