ਵੈਦਿਕ ਜੋਤਿਸ਼ ਵਿੱਚ ਬੁੱਧ ਨੂੰ ਬੁੱਧੀ ਅਤੇ ਬੋਲ-ਬਾਣੀ ਦਾ ਕਾਰਕ ਗ੍ਰਹਿ ਕਿਹਾ ਗਿਆ ਹੈ, ਜੋ ਹੁਣ 20 ਫਰਵਰੀ 2024 ਦੀ ਸਵੇਰ 05:48 ਵਜੇ ਕੁੰਭ ਰਾਸ਼ੀ ਵਿੱਚ ਗੋਚਰ ਕਰੇਗਾ। ਇਸ ਗੋਚਰ ਦਾ ਪ੍ਰਭਾਵ ਰਾਸ਼ੀ ਚੱਕਰ ਦੀਆਂ 12 ਰਾਸ਼ੀਆਂ ‘ਤੇ ਪਵੇਗਾ। ਐਸਟ੍ਰੋਸੇਜ ਦਾ ਇਹ ਖਾਸ ਆਰਟੀਕਲ ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਨੂੰ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰੇਗਾ। ਪਰ ਰਾਸ਼ੀਆਂ ‘ਤੇ ਬੁੱਧ ਦੇ ਪ੍ਰਭਾਵ ਬਾਰੇ ਜਾਣਨ ਤੋਂ ਪਹਿਲਾਂ ਆਓ ਜੋਤਿਸ਼ ਵਿੱਚ ਬੁੱਧ ਗ੍ਰਹਿ ਦੇ ਮਹੱਤਵ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲਕਰੋ ਅਤੇ ਬੁੱਧ ਗੋਚਰ ਦੇ ਆਪਣੇ ਜੀਵਨ ‘ਤੇ ਪ੍ਰਭਾਵ ਬਾਰੇ ਜਾਣੋ
ਸਭ ਤੋਂ ਪਹਿਲਾਂ ਗੱਲ ਕਰੀਏ ਬੁੱਧ ਗ੍ਰਹਿ ਬਾਰੇ ਤਾਂ ਕੁੰਡਲੀ ਵਿੱਚ ਬੁੱਧ ਦੇ ਮਜ਼ਬੂਤ ਹੋਣ ਨਾਲ ਜਾਤਕ ਨੂੰ ਜੀਵਨ ਵਿੱਚ ਸਭ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਮਿਲਦੀਆਂ ਹਨ। ਨਾਲ ਹੀ ਚੰਗੀ ਸਿਹਤ ਅਤੇ ਬੁੱਧੀ ਵੀ ਪ੍ਰਾਪਤ ਹੁੰਦੀ ਹੈ। ਬੁੱਧ ਮਜ਼ਬੂਤ ਹੋਵੇ ਤਾਂ ਵਿਅਕਤੀ ਨੂੰ ਉੱਚ ਗਿਆਨ ਪ੍ਰਾਪਤ ਕਰਨ ਦੇ ਯੋਗ ਬਣਾਉਣ ਦੇ ਨਾਲ-ਨਾਲ ਸਕਾਰਾਤਮਕ ਨਤੀਜੇ ਵੀ ਦਿੰਦੇ ਹਨ। ਨਾਲ ਹੀ ਇਹ ਗਿਆਨ ਜਾਤਕ ਨੂੰ ਵਪਾਰ ਦੇ ਖੇਤਰ ਵਿੱਚ ਵੀ ਪ੍ਰਭਾਵੀ ਫੈਸਲੇ ਲੈਣ ਵਿੱਚ ਮਾਰਗਦਰਸ਼ਨ ਕਰਦਾ ਹੈ। ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਨਜ਼ਰੀਏ ਤੋਂ ਦੇਖੀਏ ਤਾਂ ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਦੀ ਸਥਿਤੀ ਮਜ਼ਬੂਤ ਹੁੰਦੀ ਹੈ, ਉਹ ਵਪਾਰ ਅਤੇ ਸੱਟੇਬਾਜ਼ੀ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਜੇਕਰ ਇਹਨਾਂ ਲੋਕਾਂ ਦਾ ਸਬੰਧ ਗੂੜ੍ਹ ਵਿਗਿਆਨ ਵਰਗੇ ਜੋਤਿਸ਼ ਅਤੇ ਰਹੱਸਵਾਦ ਆਦਿ ਨਾਲ ਹੁੰਦਾ ਹੈ, ਤਾਂ ਉਹ ਇਹਨਾਂ ਖੇਤਰਾਂ ਵਿੱਚ ਮਹਾਰਤ ਹਾਸਿਲ ਕਰਦੇ ਹਨ।
ਦੂਜੇ ਪਾਸੇ ਜੇਕਰ ਬੁੱਧ ਗ੍ਰਹਿ ਰਾਹੂ, ਕੇਤੁ ਅਤੇ ਮੰਗਲ ਜਿਹੇ ਗ੍ਰਹਾਂ ਦੇ ਨਾਲ ਬੁਰੀ ਸੰਗਤ ਵਿੱਚ ਆਉਂਦਾ ਹੈ, ਤਾਂ ਅਜਿਹੇ ਜਾਤਕਾਂ ਨੂੰ ਆਪਣੇ ਜੀਵਨ ਵਿੱਚ ਸੰਘਰਸ਼ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਬੁੱਧ ਮੰਗਲ ਦੇ ਨਾਲ ਸੰਯੋਜਨ ਕਰਦਾ ਹੈ, ਤਾਂ ਜਾਤਕਾਂ ਨੂੰ ਬੁੱਧੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਵਿੱਚ ਵਾਧੂ ਗੁੱਸਾ ਦੇਖਣ ਨੂੰ ਮਿਲਦਾ ਹੈ ਅਤੇ ਜੇਕਰ ਇਸ ਦੌਰਾਨ ਬੁੱਧ ਰਾਹੂ, ਕੇਤੁ ਵਰਗੇ ਅਸ਼ੁਭ ਗ੍ਰਹਾਂ ਦੇ ਨਾਲ ਸੰਯੋਜਨ ਕਰਦਾ ਹੈ ਤਾਂ ਜਾਤਕਾਂ ਨੂੰ ਚਮੜੀ ਸਬੰਧੀ ਸਮੱਸਿਆਵਾਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਅਜਿਹੇ ਲੋਕਾਂ ਨੂੰ ਚੰਗੀ ਨੀਂਦ ਦੀ ਕਮੀ ਅਤੇ ਤੰਤਰਿਕਾ ਸਬੰਧੀ ਪਰੇਸ਼ਾਨੀਆਂ ਵੀ ਹੁੰਦੀਆਂ ਹਨ। ਕਮਜ਼ੋਰ ਬੁੱਧ ਦੇ ਪ੍ਰਭਾਵ ਨਾਲ ਵਿਅਕਤੀ ਦੀ ਰੋਗ ਪ੍ਰਤੀਰੋਧਕ ਖਮਤਾ ਵਿੱਚ ਕਮੀ ਦੇਖਣ ਨੂੰ ਮਿਲਦੀ ਹੈ, ਜਿਸ ਕਾਰਣ ਉਸ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਹਾਲਾਂਕਿ ਜੇਕਰ ਬੁੱਧ ਕੁੰਡਲੀ ਵਿੱਚ ਬ੍ਰਹਸਪਤੀ ਵਰਗੇ ਸ਼ੁਭ ਗ੍ਰਹਾਂ ਦੇ ਨਾਲ਼ ਸੰਯੋਜਨ ਕਰਦਾ ਹੈ ਤਾਂ ਅਜਿਹੇ ਜਾਤਕਾਂ ਦੇ ਲਈ ਵਪਾਰ ਦੇ ਸਬੰਧ ਵਿੱਚ ਸਕਾਰਾਤਮਕ ਨਤੀਜੇ ਦੁੱਗਣੇ ਵੀ ਹੋ ਸਕਦੇ ਹਨ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬੁੱਧ ਗ੍ਰਹਿ ਤਰਕ ਵਿੱਦਿਆ ਅਤੇ ਸੰਚਾਰ ਕੁਸ਼ਲਤਾ ਦਾ ਕਾਰਕ ਗ੍ਰਹਿ ਹੈ। ਅਜਿਹੇ ਵਿੱਚ ਜਦੋਂ ਬੁੱਧ ਗ੍ਰਹਿ ਕਮਜ਼ੋਰ ਸਥਿਤੀ ਵਿੱਚ ਆ ਜਾਂਦਾ ਹੈ ਤਾਂ ਜਾਤਕਾਂ ਵਿੱਚ ਅਸੁਰੱਖਿਆ ਦੀਆਂ ਭਾਵਨਾਵਾਂ, ਇਕਾਗਰਤਾ ਵਿੱਚ ਕਮੀ, ਕਿਸੇ ਗੱਲ ਨੂੰ ਸਮਝਣ ਦੀ ਸ਼ਕਤੀ ਵਿੱਚ ਕਮੀ, ਯਾਦਦਾਸ਼ਤ ਦੀ ਕਮਜ਼ੋਰੀ ਆਦਿ ਦੇਖਣ ਨੂੰ ਮਿਲ ਸਕਦੀ ਹੈ। ਜੇਕਰ ਬੁੱਧ ਉਦੇ ਹੁੰਦਾ ਹੈ, ਖ਼ਾਸ ਤੌਰ ‘ਤੇ ਮਿਥੁਨ ਜਾਂ ਫੇਰ ਕੰਨਿਆ ਰਾਸ਼ੀ ਵਿੱਚ ਮਜ਼ਬੂਤ ਹੁੰਦਾ ਹੈ ਤਾਂ ਜਾਤਕਾਂ ਨੂੰ ਸਭ ਤਰ੍ਹਾਂ ਨਾਲ਼ ਕਿਸਮਤ ਦਾ ਸਾਥ ਪ੍ਰਾਪਤ ਹੁੰਦਾ ਹੈ। ਉਨ੍ਹਾਂ ਦੀ ਬੁੱਧੀ ਵਿਕਸਤ ਹੁੰਦੀ ਹੈ, ਵਪਾਰ ਵਿੱਚ ਸਫਲਤਾ ਮਿਲਦੀ ਹੈ ਅਤੇ ਖ਼ਾਸ ਤੌਰ ‘ਤੇ ਟ੍ਰੇਡਿੰਗ ਦੇ ਕਾਰੋਬਾਰ ਵਿੱਚ ਬੇਅੰਤ ਲਾਭ ਦੀ ਸੰਭਾਵਨਾ ਵੀ ਬਣਦੀ ਹੈ।
ਚੱਲੋ, ਹੁਣ ਅੱਗੇ ਵਧਦੇ ਹਾਂ ਅਤੇ ਕੁੰਭ ਰਾਸ਼ੀ ਵਿੱਚ ਬੁੱਧ ਦਾ ਗੋਚਰ ਹੋਣ ਦੇ ਹਰ ਰਾਸ਼ੀ ‘ਤੇ ਪੈਣ ਵਾਲ਼ੇ ਪ੍ਰਭਾਵ ਅਤੇ ਇਸ ਦੌਰਾਨ ਕੀਤੇ ਜਾਣ ਵਾਲ਼ੇ ਉਪਾਵਾਂ ‘ਤੇ ਨਜ਼ਰ ਸੁੱਟਦੇ ਹਾਂ:
To Read in English Click Here: Mercury Transit In Aquarius (20 February 2024)
ਇਹ ਰਾਸ਼ੀਫਲ ਤੁਹਾਡੀ ਚੰਦਰ ਰਾਸ਼ੀ ‘ਤੇ ਆਧਾਰਿਤ ਹੈ। ਆਪਣੀ ਵਿਅਕਤੀਗਤ ਚੰਦਰ ਰਾਸ਼ੀ ਹੁਣੇ ਹੀ ਜਾਣਨ ਦੇ ਲਈਚੰਦਰ ਰਾਸ਼ੀ ਕੈਲਕੁਲੇਟਰ ਦਾ ਉਪਯੋਗ ਕਰੋ।
ਮੇਖ਼ ਰਾਸ਼ੀ ਵਾਲਿਆਂ ਦੇ ਲਈ ਬੁੱਧ ਮਹਾਰਾਜ ਤੁਹਾਡੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਨਾਲ ਇਹਨਾਂ ਜਾਤਕਾਂ ਨੂੰ ਕਰੀਅਰ ਦੇ ਖੇਤਰ ਵਿੱਚ ਚੰਗੇ ਲਾਭ ਦੀ ਪ੍ਰਾਪਤੀ ਹੋਵੇਗੀ। ਅਜਿਹੇ ਵਿੱਚ ਤੁਸੀਂ ਖੁਸ਼ ਅਤੇ ਸੰਤੁਸ਼ਟ ਦਿਖੋਗੇ। ਤੁਹਾਨੂੰ ਵਿਦੇਸ਼ ਤੋਂ ਵੀ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ। ਜੇਕਰ ਤੁਸੀਂ ਕਾਰੋਬਾਰੀ ਜਾਤਕ ਹੋ, ਤਾਂ ਬਿਜ਼ਨਸ ਪਾਰਟਨਰ ਦਾ ਸਾਥ ਮਿਲਣ ਨਾਲ ਤੁਹਾਨੂੰ ਅੱਛਾ-ਖਾਸਾ ਲਾਭ ਹੋਵੇਗਾ।
ਆਰਥਿਕ ਦ੍ਰਿਸ਼ਟੀ ਤੋਂ ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਤੁਸੀਂ ਜੱਦੀ ਜਾਇਦਾਦ ਅਤੇ ਸੱਟੇਬਾਜ਼ੀ ਦੇ ਮਾਧਿਅਮ ਤੋਂ ਚੰਗਾ ਪੈਸਾ ਕਮਾਓਗੇ। ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਚੰਗੇ ਰਹਿਣਗੇ। ਆਪਸ ਵਿੱਚ ਚੰਗਾ ਤਾਲਮੇਲ ਬਣਿਆ ਰਹੇਗਾ ਅਤੇ ਤੁਸੀਂ ਖੁਸ਼ੀਆਂ ਭਰੇ ਸਮੇਂ ਦਾ ਆਨੰਦ ਮਾਣੋਗੇ।
ਸਿਹਤ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹਲਕਾ ਸਰਦੀ-ਜ਼ੁਕਾਮ, ਖਾਂਸੀ ਜਾਂ ਪੈਰਾਂ ਵਿੱਚ ਦਰਦ ਆਦਿ ਹੋ ਸਕਦਾ ਹੈ। ਤੁਹਾਡੇ ਅੰਦਰ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ।
ਉਪਾਅ: ਹਰ ਰੋਜ਼ 41 ਵਾਰ "ॐ ਬੁੱਧਾਯ ਨਮਹ:" ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰੇਗਾ।
ਆਮ ਤੌਰ ‘ਤੇ ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਤਰੱਕੀ ਅਤੇ ਸਫਲਤਾ ਦੇ ਮੌਕੇ ਲੈ ਕੇ ਆਵੇਗਾ। ਇਸ ਅਵਧੀ ਦੇ ਦੌਰਾਨ ਤੁਸੀਂ ਆਮਦਨ ਦੇ ਸਰੋਤਾਂ ਵਿੱਚ ਵਾਧਾ ਕਰਨ ਦੇ ਨਾਲ-ਨਾਲ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਇੱਛੁਕ ਵੀ ਹੋ ਸਕਦੇ ਹੋ। ਇਹ ਸਮਾਂ ਕਰੀਅਰ, ਪਰਿਵਾਰ ਅਤੇ ਪੈਸੇ ਨੂੰ ਲੈ ਕੇ ਫਲਦਾਇਕ ਸਾਬਿਤ ਹੋਵੇਗਾ। ਇਸ ਤੋਂ ਇਲਾਵਾ ਤੁਹਾਡਾ ਜ਼ਿਆਦਾਤਰ ਸਮਾਂ ਯਾਤਰਾਵਾਂ ਵਿੱਚ ਬੀਤੇਗਾ ਅਤੇ ਵਿਦੇਸ਼ ਯਾਤਰਾ ਲਈ ਜਾਣ ਦੀ ਵੀ ਸੰਭਾਵਨਾ ਬਣੇਗੀ।
ਕਰੀਅਰ ਬਾਰੇ ਗੱਲ ਕਰੀਏ ਤਾਂ ਬ੍ਰਿਸ਼ਭ ਰਾਸ਼ੀ ਵਾਲੇ ਆਪਣੇ ਜੀਵਨ ਵਿੱਚ ਨਿਯਮ-ਕਾਇਦਿਆਂ ਦਾ ਪਾਲਣ ਕਰਦੇ ਹਨ। ਅਜਿਹੇ ਵਿੱਚ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਆਪਣੇ ਕਰੀਅਰ ਵਿੱਚ ਕਰੋਗੇ, ਜਿਸ ਨਾਲ ਤੁਸੀਂ ਉੱਚ-ਸਫਲਤਾ ਪ੍ਰਾਪਤ ਕਰ ਸਕੋਗੇ। ਤੁਹਾਨੂੰ ਅਹੁਦੇ ਵਿੱਚ ਤਰੱਕੀ ਅਤੇ ਇਨਸੈਂਟਿਵ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕ ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰਹੋਣ ਦੇ ਦੌਰਾਨ ਚੰਗਾ ਲਾਭ ਕਮਾਉਣ ਦੇ ਮਕਸਦ ਨਾਲ ਹਰ ਕਦਮ ਬਹੁਤ ਸੋਚ-ਸਮਝ ਕੇ ਚੁੱਕਣਗੇ। ਤੁਹਾਡੇ ਆਈਡਿਆਜ਼ ਨੂੰ ਤੁਹਾਡਾ ਬਿਜ਼ਨਸ ਪਾਰਟਨਰ ਆਸਾਨੀ ਨਾਲ ਸਵੀਕਾਰ ਕਰੇਗਾ।
ਆਰਥਿਕ ਜੀਵਨ ਤੇ ਲਿਹਾਜ਼ ਤੋਂ ਇਹ ਗੋਚਰ ਤੁਹਾਨੂੰ ਕਾਫੀ ਲਾਭ ਦੇ ਸਕਦਾ ਹੈ। ਤੁਹਾਡੇ ਦਿਲ-ਦਿਮਾਗ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦਾ ਵਿਚਾਰ ਆਵੇਗਾ ਅਤੇ ਇਹੀ ਸੋਚ ਤੁਹਾਨੂੰ ਆਰਥਿਕ ਰੂਪ ਤੋਂ ਮਜ਼ਬੂਤ ਬਣਾਉਣ ਦਾ ਕੰਮ ਕਰੇਗੀ।
ਰਿਸ਼ਤਿਆਂ ਬਾਰੇ ਗੱਲ ਕਰੀਏ ਤਾਂ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਰਿਸ਼ਤੇ ਵਿੱਚ ਮਧੁਰਤਾ ਬਣੀ ਰਹੇਗੀ। ਆਪਸੀ ਪ੍ਰੇਮ ਅਤੇ ਤਾਲਮੇਲ ਮਜ਼ਬੂਤ ਹੋਵੇਗਾ। ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਡੇ ਅੰਦਰ ਸਕਾਰਾਤਮਕ ਊਰਜਾ ਦਾ ਸੰਚਾਰ ਕਰੇਗਾ ਅਤੇ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ। ਇਸ ਅਵਧੀ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਕਿਸੇ ਵੀ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਪਾਅ: ਬੁੱਧ ਗ੍ਰਹਿ ਦੇ ਲਈ ਬੁੱਧਵਾਰ ਦੇ ਦਿਨ ਹਵਨ ਕਰਵਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਪਹਿਲੇ ਅਤੇ ਚੌਥੇ ਘਰ ‘ਤੇ ਬੁੱਧ ਸ਼ਾਸਨ ਕਰਦਾ ਹੈ ਅਤੇ ਹੁਣ ਇਹ ਤੁਹਾਡੇ ਨੌਵੇਂ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ।
ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਨਾਲ ਤੁਹਾਨੂੰ ਹਰ ਕਦਮ ‘ਤੇ ਕਿਸਮਤ ਦਾ ਸਾਥ ਮਿਲੇਗਾ। ਇਹਨਾਂ ਜਾਤਕਾਂ ਨੂੰ ਲੰਬੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ ਅਤੇ ਇਹ ਯਾਤਰਾ ਤੁਹਾਡੇ ਲਈ ਸਫਲਤਾ ਲੈ ਕੇ ਆਵੇਗੀ। ਕਿਸਮਤ ਦਾ ਸਾਥ ਮਿਲਣ ਨਾਲ ਤੁਸੀਂ ਮਜ਼ਬੂਤ ਬਣੋਗੇ। ਇਹ ਜਾਤਕ ਆਪਣੇ ਘਰ-ਪਰਿਵਾਰ ਵਿੱਚ ਸੁੱਖ-ਸੁਵਿਧਾਵਾਂ ਵਿੱਚ ਵਾਧਾ ਕਰ ਸਕਦੇ ਹਨ। ਨਾਲ ਹੀ ਇਹਨਾਂ ਜਾਤਕਾਂ ਦਾ ਝੁਕਾਅ ਅਧਿਆਤਮ ਵੱਲ ਵੀ ਵਧੇਗਾ।
ਕਰੀਅਰ ਦੇ ਲਿਹਾਜ਼ ਤੋ ਦੇਖੀਏ ਤਾਂ ਕੰਮ ਨੂੰ ਲੈ ਕੇ ਤੁਸੀਂ ਸੰਤੁਸ਼ਟ ਦਿਖੋਗੇ। ਤੁਹਾਨੂੰ ਆਨਸਾਈਟ ਨੌਕਰੀ ਦੇ ਨਵੇਂ ਮੌਕੇ ਵੀ ਮਿਲ ਸਕਦੇ ਹਨ। ਤੁਹਾਨੂੰ ਪ੍ਰਮੋਸ਼ਨ ਅਤੇ ਹੋਰ ਲਾਭ ਵੀ ਮਿਲਣਗੇ। ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਤੁਸੀਂ ਜੋ ਵੀ ਮਿਹਨਤ ਕਰੋਗੇ, ਉਸ ਤੋਂ ਤੁਹਾਨੂੰ ਅੱਛਾ-ਖਾਸਾ ਲਾਭ ਮਿਲੇਗਾ। ਤੁਸੀਂ ਵਿਦੇਸ਼ੀ ਸਰੋਤਾਂ ਤੋਂ ਵੀ ਲਾਭ ਕਮਾ ਸਕਦੇ ਹੋ। ਤੁਸੀਂ ਆਪਣੇ ਭਵਿੱਖ ਲਈ ਬੱਚਤ ਵੀ ਕਰ ਸਕੋਗੇ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤੁਸੀਂ ਆਪਣੇ ਰਿਸ਼ਤੇ ਵਿੱਚ ਜੀਵਨਸਾਥੀ ਨਾਲ ਖੁਸ਼ ਨਜ਼ਰ ਆਓਗੇ ਅਤੇ ਆਪਣੇ ਰਿਸ਼ਤੇ ਦਾ ਹੋਰ ਆਨੰਦ ਮਾਣੋਗੇ। ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਨੂੰ ਊਰਜਾ ਅਤੇ ਉਤਸ਼ਾਹ ਨਾਲ ਭਰਨ ਦਾ ਕੰਮ ਕਰੇਗਾ, ਜਿਸ ਕਾਰਣ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ।
ਉਪਾਅ: ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਕਰਕ ਰਾਸ਼ੀ ਵਾਲਿਆਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਨੂੰ ਅਣਕਿਆਸੇ ਸਰੋਤਾਂ ਅਤੇ ਜੱਦੀ ਜਾਇਦਾਦ ਤੋਂ ਲਾਭ ਕਰਵਾ ਸਕਦਾ ਹੈ। ਇਹਨਾਂ ਲੋਕਾਂ ਨੂੰ ਸੱਟੇਬਾਜ਼ੀ ਤੋਂ ਵੀ ਧਨ ਕਮਾਉਣ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ। ਇਸ ਅਵਧੀ ਦੇ ਦੌਰਾਨ ਤੁਹਾਨੂੰ ਤਬਾਦਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੁੱਧ ਗੋਚਰ ਤੁਹਾਡੇ ਲਈ ਕਈ ਤਰ੍ਹਾਂ ਦੇ ਸਰਪ੍ਰਾਈਜ਼ ਲੈ ਕੇ ਆ ਸਕਦਾ ਹੈ।
ਕਰੀਅਰ ਦੇ ਲਿਹਾਜ਼ ਤੋਂ ਕਰਕ ਰਾਸ਼ੀ ਵਾਲਿਆਂ ਦਾ ਰਵੱਈਆ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਹੋਵੇਗਾ। ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੇ ਕੰਮ ਵਿੱਚ ਬਿਹਤਰੀਨ ਪ੍ਰਦਰਸ਼ਨ ਦੇ ਬਲ ਉੱਤੇ ਅਪਾਰ ਸਫਲਤਾ ਪ੍ਰਾਪਤ ਕਰੋਗੇ। ਤੁਹਾਨੂੰ ਪ੍ਰਮੋਸ਼ਨ ਦੇ ਨਾਲ-ਨਾਲ ਇਨਸੈਂਟਿਵ ਦੇ ਰੂਪ ਵਿੱਚ ਹੋਰ ਲਾਭ ਮਿਲਣ ਦੀ ਵੀ ਮਜਬੂਤ ਸੰਭਾਵਨਾ ਹੈ। ਕਾਰੋਬਾਰੀ ਜਾਤਕ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦੇਣਗੇ। ਪਰ ਤੁਹਾਡਾ ਮੁਨਾਫਾ ਥੋੜਾ ਜਿਹਾ ਘੱਟ ਵੀ ਹੋ ਸਕਦਾ ਹੈ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਵਿੱਚ ਤੁਹਾਨੂੰ ਆਪਣੇ ਜੀਵਨਸਾਥੀ ਦਾ ਹਰ ਕਦਮ ਉੱਤੇ ਸਾਥ ਮਿਲੇਗਾ। ਇਸ ਕਾਰਣ ਤੁਹਾਡਾ ਦੋਵਾਂ ਦਾ ਰਿਸ਼ਤਾ ਆਪਸ ਵਿੱਚ ਵਧੀਆ ਬਣਿਆ ਰਹੇਗਾ। ਸਿਹਤ ਬਾਰੇ ਗੱਲ ਕਰੀਏ ਤਾਂ ਤੁਹਾਡੇ ਅੰਦਰ ਦੀ ਊਰਜਾ ਅਤੇ ਉਤਸ਼ਾਹ ਤੁਹਾਨੂੰ ਫਿੱਟ ਬਣਾ ਕੇ ਰੱਖਣਗੇ। ਪੈਰਾਂ ਵਿੱਚ ਥੋੜੇ ਜਿਹੇ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਪਰ ਸਿਹਤ ਸਬੰਧੀ ਕੋਈ ਹੋਰ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।
ਉਪਾਅ: ਹਰ ਰੋਜ਼ "ॐ ਚੰਦ੍ਰਾਯ ਨਮਹ:" ਦਾ 11 ਵਾਰ ਜਾਪ ਕਰੋ।
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੇਵ ਤੁਹਾਡੇ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ।
ਅਜਿਹੇ ਵਿੱਚ ਇਹ ਗੋਚਰ ਤੁਹਾਨੂੰ ਨਵੇਂ ਲੋਕਾਂ ਦੇ ਸੰਪਰਕ ਵਿੱਚ ਆਉਣ ਅਤੇ ਨਵੇਂ ਦੋਸਤ ਬਣਾਉਣ ਦੇ ਮੌਕੇ ਪ੍ਰਦਾਨ ਕਰੇਗਾ। ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਤੁਸੀਂ ਦੋਸਤਾਂ ਅਤੇ ਬਿਜ਼ਨਸ ਪਾਰਟਨਰ ਦੀ ਸਹਾਇਤਾ ਨਾਲ ਪੈਸਾ ਕਮਾ ਸਕਦੇ ਹੋ।
ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਆਰਥਿਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਨਾਲ਼ ਤੁਸੀਂ ਚੰਗਾ ਲਾਭ ਕਮਾਓਗੇ। ਤੁਸੀਂ ਇਸ ਅਵਧੀ ਦੇ ਦੌਰਾਨ ਬੱਚਤ ਵੀ ਕਰ ਸਕੋਗੇ ਅਤੇ ਚੰਗੇ ਰਿਟਰਨ ਵਾਲੀਆਂ ਯੋਜਨਾਵਾਂ ਵਿੱਚ ਵੀ ਨਿਵੇਸ਼ ਕਰ ਸਕੋਗੇ।
ਪ੍ਰੇਮ ਜੀਵਨ ਵੱਲ ਦੇਖੀਏ ਤਾਂ ਇਸ ਗੋਚਰ ਦੀ ਅਵਧੀ ਦੇ ਦੌਰਾਨ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਖੁਸ਼ਹਾਲ ਰਿਸ਼ਤੇ ਦਾ ਆਨੰਦ ਲੈਂਦੇ ਹੋਏ ਦਿਖੋਗੇ। ਤੁਸੀਂ ਆਪਣੇ ਵਿਚਾਰਾਂ ਨਾਲ ਆਪਣੇ ਸਾਥੀ ਦੇ ਦਿਲ ਵਿੱਚ ਇੱਕ ਖਾਸ ਜਗ੍ਹਾ ਬਣਾ ਸਕੋਗੇ। ਬੁੱਧ ਦਾ ਇਹ ਗੋਚਰ ਤੁਹਾਨੂੰ ਚੰਗੀ ਸਿਹਤ ਪ੍ਰਦਾਨ ਕਰੇਗਾ, ਜੋ ਕਿ ਚੰਗੀ ਇਮਿਊਨਿਟੀ, ਊਰਜਾ ਅਤੇ ਉਤਸ਼ਾਹ ਦਾ ਨਤੀਜਾ ਹੋਵੇਗਾ।
ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਜਾਪ ਕਰੋ।
ਕੰਨਿਆ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਹ ਹੁਣ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਕਰਨ ਦੇ ਦੌਰਾਨ ਕੰਨਿਆ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਨੂੰ ਲੈ ਕੇ ਸਾਵਧਾਨ ਰਹਿਣਾ ਪਵੇਗਾ। ਨੌਕਰੀਪੇਸ਼ਾ ਜਾਤਕਾਂ ਵਿੱਚ ਇਸ ਸਮੇਂ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਕਰਨ ਦੀ ਭਾਵਨਾ ਦੇਖੀ ਜਾ ਸਕਦੀ ਹੈ। ਪਰ ਨੌਕਰੀ ਬਦਲਣ ਦਾ ਵਿਚਾਰ ਵੀ ਮਨ ਵਿੱਚ ਆ ਸਕਦਾ ਹੈ।
ਆਰਥਿਕ ਜੀਵਨ ਦੇ ਲਿਹਾਜ਼ ਤੋ ਦੇਖੀਏ ਤਾਂ ਕੰਨਿਆ ਰਾਸ਼ੀ ਵਾਲਿਆਂ ਉੱਤੇ ਇਸ ਸਮੇਂ ਜ਼ਿੰਮੇਦਾਰੀਆਂ ਦਾ ਬੋਝ ਬਹੁਤ ਜ਼ਿਆਦਾ ਹੋ ਸਕਦਾ ਹੈ, ਜਿਨ੍ਹਾਂ ਨੂੰ ਪੂਰਾ ਕਰਨ ਲਈ ਕਰਜ਼ਾ ਤੱਕ ਲੈਣ ਦੀ ਨੌਬਤ ਆ ਸਕਦੀ ਹੈ। ਇਹਨਾਂ ਸਭ ਹਾਲਾਤਾਂ ਦੇ ਕਾਰਣ ਤੁਸੀਂ ਜ਼ਿਆਦਾ ਬੱਚਤ ਨਹੀਂ ਕਰ ਸਕੋਗੇ।
ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤਾਂ ਤੁਹਾਨੂੰ ਰਿਸ਼ਤੇ ਵਿੱਚ ਮਧੁਰਤਾ ਬਣਾ ਕੇ ਰੱਖਣ ਲਈ ਜੀਵਨਸਾਥੀ ਦੇ ਨਾਲ ਤਾਲਮੇਲ ਬਣਾਉਣਾ ਪਵੇਗਾ। ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਧੀਰਜ ਰੱਖ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ। ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਤੁਹਾਡੀ ਸਿਹਤ ਔਸਤ ਰਹੇਗੀ। ਇਸ ਦੌਰਾਨ ਤੁਹਾਡੀ ਇਮਿਊਨਿਟੀ ਕਮਜ਼ੋਰ ਹੋਣ ਕਾਰਣ ਉਤਸ਼ਾਹ ਦੀ ਵੀ ਕਮੀ ਹੋ ਸਕਦੀ ਹੈ।
ਉਪਾਅ: ਬੁੱਧਵਾਰ ਦੇ ਦਿਨ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ।
ਕੁੰਡਲੀ ਵਿੱਚ ਮੌਜੂਦਰਾਜ ਯੋਗ ਦੀ ਪੂਰੀ ਜਾਣਕਾਰੀ ਪ੍ਰਾਪਤ ਕਰੋ
ਤੁਲਾ ਰਾਸ਼ੀ ਵਾਲਿਆਂ ਦੇ ਲਈ ਬੁੱਧ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਬੁੱਧ ਦੇ ਕੁੰਭ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਤੁਹਾਡਾ ਝੁਕਾਅ ਅਧਿਆਤਮ ਦੇ ਪ੍ਰਤੀ ਵਧ ਸਕਦਾ ਹੈ ਅਤੇ ਤੁਸੀਂ ਧਰਮ-ਕਰਮ ਦੇ ਕਾਰਜਾਂ ਲਈ ਕਿਸੇ ਤੀਰਥ ਸਥਾਨ ਦੀ ਯਾਤਰਾ ‘ਤੇ ਜਾ ਸਕਦੇ ਹੋ। ਕਰੀਅਰ ਦੇ ਸਬੰਧ ਵਿੱਚ ਵੀ ਤੁਹਾਨੂੰ ਯਾਤਰਾ ਲਈ ਜਾਣਾ ਪੈ ਸਕਦਾ ਹੈ ਅਤੇ ਇਹ ਯਾਤਰਾ ਆਨਸਾਈਟ ਮੌਕਿਆਂ ਨਾਲ ਜੁੜੀ ਹੋ ਸਕਦੀ ਹੈ। ਅਜਿਹੀਆਂ ਯਾਤਰਾਵਾਂ ਤੁਹਾਡੇ ਲਈ ਫਲਦਾਇਕ ਹੋਣਗੀਆਂ।
ਕਰੀਅਰ ਦੇ ਖੇਤਰ ਵਿੱਚ ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਅਹੁਦੇ ਵਿੱਚ ਤਰੱਕੀ ਅਤੇ ਇਨਸੈਂਟਿਵ ਜਿਹੇ ਲਾਭ ਲੈ ਕੇ ਆਵੇਗਾ, ਜੋ ਕਿ ਤੁਹਾਡ ਮਿਹਨਤ ਦਾ ਨਤੀਜਾ ਹੋਵੇਗਾ। ਇਹਨਾਂ ਜਾਤਕਾਂ ਨੂੰ ਸੱਟੇਬਾਜ਼ੀ ਅਤੇ ਟ੍ਰੇਡ ਦੇ ਮਾਧਿਅਮ ਤੋਂ ਆਮਦਨ ਵਿੱਚ ਵਾਧੇ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ।
ਪ੍ਰੇਮ ਜੀਵਨ ਵੱਲ ਦੇਖੀਏ ਤਾਂ ਤੁਹਾਡਾ ਅਤੇ ਤੁਹਾਡੇ ਜੀਵਨਸਾਥੀ ਦਾ ਰਿਸ਼ਤਾ ਮਧੁਰ ਰਹੇਗਾ ਅਤੇ ਆਪਸੀ ਤਾਲਮੇਲ ਵੀ ਮਜ਼ਬੂਤ ਹੋਵੇਗਾ। ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਤੁਸੀਂ ਚੰਗੀ ਸਿਹਤ ਦਾ ਆਨੰਦ ਲੈਂਦੇ ਦਿਖੋਗੇ। ਇਹਨਾਂ ਜਾਤਕਾਂ ਦੀ ਚੰਗੀ ਸਿਹਤ ਊਰਜਾ ਅਤੇ ਉਤਸ਼ਾਹ ਦਾ ਨਤੀਜਾ ਹੋਵੇਗੀ।
ਉਪਾਅ: ਹਰ ਰੋਜ਼ "ॐ ਭਾਰਗਵਾਯ ਨਮਹ:" ਦਾ 11 ਵਾਰ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਬੁੱਧ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਅਜਿਹੇ ਵਿੱਚ ਬੁੱਧ ਦਾ ਇਹ ਗੋਚਰ ਹੋਣ ਨਾਲ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਚੰਗੇ ਅਤੇ ਬੁਰੇ ਦੋਵੇਂ ਤਰ੍ਹਾਂ ਦੇ ਨਤੀਜੇ ਮਿਲ ਸਕਦੇ ਹਨ। ਇਹਨਾਂ ਜਾਤਕਾਂ ਦਾ ਘਰ-ਪਰਿਵਾਰ ਸੁੱਖ-ਸੁਵਿਧਾਵਾਂ ਨਾਲ਼ ਭਰਿਆ ਰਹੇਗਾ, ਜੋ ਤੁਹਾਨੂੰ ਸੰਤੁਸ਼ਟੀ ਦੇਣ ਦਾ ਕੰਮ ਕਰੇਗਾ। ਇਸ ਦੇ ਉਲਟ, ਇਸੇ ਸਮੇਂ ਤੁਹਾਨੂੰ ਪਰਿਵਾਰ ਵਿੱਚ ਵਿਵਾਦਾਂ ਅਤੇ ਮਤਭੇਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਬਾਰੇ ਗੱਲ ਕਰੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡੇ ਉੱਤੇ ਕੰਮ ਦਾ ਦਬਾਅ ਵਧ ਸਕਦਾ ਹੈ, ਜਿਸ ਦੇ ਨਤੀਜੇ ਵੱਜੋਂ ਤੁਹਾਨੂੰ ਥੋੜਾ ਤਣਾਅ ਵੀ ਮਹਿਸੂਸ ਹੋ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਲਾਭ ਕਮਾਉਣਾ ਮੁਸ਼ਕਿਲ ਲੱਗ ਸਕਦਾ ਹੈ। ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਵਿਰੋਧੀਆਂ ਤੋਂ ਸਖਤ ਮੁਕਾਬਲਾ ਮਿਲਣ ਦੀ ਸੰਭਾਵਨਾ ਹੈ।
ਆਰਥਿਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਬ੍ਰਿਸ਼ਚਕ ਰਾਸ਼ੀ ਵਾਲੇ ਇਸ ਅਵਧੀ ਵਿੱਚ ਜ਼ਿਆਦਾ ਧਨ ਕਮਾਉਣ ਵਿੱਚ ਪਿੱਛੇ ਰਹਿ ਸਕਦੇ ਹਨ। ਲਗਾਤਾਰ ਖਰਚੇ ਹੋਣ ਦੇ ਕਾਰਣ ਤੁਹਾਡੇ ਉੱਤੇ ਆਰਥਿਕ ਬੋਝ ਵੀ ਵਧ ਸਕਦਾ ਹੈ। ਰਿਸ਼ਤਿਆਂ ਦੇ ਪੱਖ ਤੋਂ ਦੇਖੀਏ ਤਾਂ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਆਪਸੀ ਸਮਝ ਅਤੇ ਤਾਲਮੇਲ ਦੀ ਕਮੀ ਹੋ ਸਕਦੀ ਹੈ। ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਇਹ ਗੋਚਰ ਤੁਹਾਡੀ ਸਿਹਤ ਲਈ ਚੰਗਾ ਰਹੇਗਾ। ਪਰ ਸੰਭਾਵਨਾ ਹੈ ਕਿ ਤੁਸੀਂ ਆਪਣੀ ਮਾਂ ਅਤੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਉੱਤੇ ਜ਼ਿਆਦਾ ਪੈਸਾ ਖਰਚ ਨਹੀਂ ਕਰ ਸਕੋਗੇ।
ਉਪਾਅ: ਹਰ ਰੋਜ਼ 11 ਵਾਰ "ॐ ਮੰਗਲਾਯ ਨਮਹ:" ਦਾ ਜਾਪ ਕਰੋ।
ਬ੍ਰਿਹਤ ਕੁੰਡਲੀ: ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਵਾਲ਼ਿਆਂ ਦੇ ਲਈ ਬੁੱਧ ਤੁਹਾਡੇ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਇਹ ਗੋਚਰ ਕਾਰੋਬਾਰੀ ਜਾਤਕਾਂ ਲਈ ਤਰੱਕੀ ਲੈ ਕੇ ਆਵੇਗਾ। ਜੇਕਰ ਤੁਸੀਂ ਵਿਦੇਸ਼ ਯਾਤਰਾ ਲਈ ਜਾ ਰਹੇ ਹੋ ਤਾਂ ਇਹ ਯਾਤਰਾ ਫਲਦਾਇਕ ਸਾਬਿਤ ਹੋਵੇਗੀ। ਕਰੀਅਰ ਵਿੱਚ ਤੁਹਾਨੂੰ ਲਾਭ ਅਤੇ ਸਫਲਤਾ ਪ੍ਰਾਪਤ ਹੋਵੇਗੀ ਅਤੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਜਾਤਕ ਆਪਣੇ ਕਾਰੋਬਾਰ ਵਿੱਚ ਮਜ਼ਬੂਤੀ ਨਾਲ਼ ਅੱਗੇ ਵਧਣਗੇ ਅਤੇ ਖ਼ੂਬ ਲਾਭ ਕਮਾਉਣਗੇ।
ਆਰਥਿਕ ਪੱਖ ਤੋਂ ਦੇਖੀਏ ਤਾਂ ਇਸ ਦੌਰਾਨ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਧਨ ਦੀ ਬੱਚਤ ਵੀ ਹੋਵੇਗੀ। ਪ੍ਰੇਮ ਜੀਵਨ ਦੇ ਪੱਖ ਤੋਂ, ਤੁਸੀਂ ਆਪਣੇ ਰਿਸ਼ਤੇ ਵਿੱਚ ਆਪਣੇ ਜੀਵਨਸਾਥੀ ਦੇ ਪ੍ਰਤੀ ਵਫ਼ਾਦਾਰ ਰਹੋਗੇ ਅਤੇ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਉਤਸ਼ਾਹ ਅਤੇ ਜੋਸ਼ ਨਾਲ਼ ਭਰੇ ਹੋਵੋਗੇ। ਇਸ ਕਾਰਣ ਤੁਹਾਡੀ ਸਿਹਤ ਵੀ ਬਹੁਤ ਵਧੀਆ ਰਹੇਗੀ।
ਉਪਾਅ: ਵੀਰਵਾਰ ਦੇ ਦਿਨ ਭਗਵਾਨ ਸ਼ਿਵ ਦੇ ਲਈ ਹਵਨ ਕਰਵਾਓ।
ਮਕਰ ਰਾਸ਼ੀ ਵਾਲਿਆਂ ਦੇ ਲਈ ਬੁੱਧ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰੇਗਾ।
ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਖਰਚਿਆਂ ਵਿੱਚ ਲਗਾਤਾਰ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਖਰਚਿਆਂ ਨੂੰ ਪੂਰਾ ਕਰਨ ਲਈ ਤੁਹਾਨੂੰ ਲੋਨ ਵੀ ਲੈਣਾ ਪੈ ਸਕਦਾ ਹੈ। ਸਕਾਰਾਤਮਕ ਪੱਖ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾ ਨੂੰ ਵਿਦੇਸ਼ੀ ਸਰੋਤਾਂ ਜਾਂ ਵਿਦੇਸ਼ੀ ਯਾਤਰਾ ਦੇ ਮਾਧਿਅਮ ਤੋਂ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਨਾਲ ਹੀ ਇਹਨਾਂ ਜਾਤਕਾਂ ਨੂੰ ਜੀਵਨ ਦੇ ਹਰ ਕਦਮ ਉੱਤੇ ਜੀਵਨਸਾਥੀ ਅਤੇ ਪਰਿਵਾਰ ਦਾ ਸਾਥ ਮਿਲੇਗਾ।
ਕਰੀਅਰ ਬਾਰੇ ਗੱਲ ਕਰੀਏ ਤਾਂ ਇਹ ਗੋਚਰ ਤੁਹਾਡੇ ਲਈ ਜ਼ਿਆਦਾ ਚੰਗਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਕਾਰਜ ਖੇਤਰ ਵਿੱਚ ਸਹਿਕਰਮੀਆਂ ਨਾਲ ਤੁਹਾਡਾ ਵਿਵਾਦ ਹੋ ਸਕਦਾ ਹੈ ਅਤੇ ਉਹ ਤੁਹਾਡੇ ਰਸਤੇ ਵਿੱਚ ਮੁਸ਼ਕਿਲਾਂ ਪੈਦਾ ਕਰ ਸਕਦੇ ਹਨ। ਤੁਹਾਡੇ ਮਨ ਵਿੱਚ ਨੌਕਰੀ ਬਦਲਣ ਦਾ ਵਿਚਾਰ ਵੀ ਆ ਸਕਦਾ ਹੈ।
ਆਰਥਿਕ ਰੂਪ ਤੋਂ ਦੇਖੀਏ ਤਾਂ ਤੁਸੀਂ ਇਸ ਅਵਧੀ ਦੇ ਦੌਰਾਨ ਜ਼ਿਆਦਾ ਲਾਭ ਕਮਾਉਣ ਵਿੱਚ ਨਾਕਾਮ ਹੋ ਸਕਦੇ ਹੋ। ਖਰਚਿਆਂ ਵਿੱਚ ਵੀ ਵਾਧਾ ਹੋ ਸਕਦਾ ਹੈ। ਜ਼ਿਆਦਾ ਧਨ ਕਮਾਉਣ ਦੇ ਸਬੰਧ ਵਿੱਚ ਤੁਹਾਡੇ ਆਤਮਵਿਸ਼ਵਾਸ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈ।
ਪ੍ਰੇਮ ਜੀਵਨ ਦੇ ਲਿਹਾਜ਼ ਨਾਲ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਜੀਵਨਸਾਥੀ ਦੇ ਨਾਲ ਬੇਕਾਰ ਦੇ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਣ ਰਿਸ਼ਤੇ ਵਿੱਚ ਆਪਸੀ ਸਮਝ ਅਤੇ ਤਾਲਮੇਲ ਦੀ ਕਮੀ ਹੋ ਸਕਦੀ ਹੈ। ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਹਾਨੂੰ ਰਿਸ਼ਤੇ ਵਿੱਚ ਸੰਤੁਲਨ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਗੋਚਰ ਦੇ ਦੌਰਾਨ ਤੁਹਾਨੂੰ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਜਲਣ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਣ ਤੁਸੀਂ ਇਨਫੈਕਸ਼ਨ ਦਾ ਸ਼ਿਕਾਰ ਵੀ ਹੋ ਸਕਦੇ ਹਾਂ।
ਉਪਾਅ: ਸ਼ਨੀਵਾਰ ਦੇ ਦਿਨ ਹਨੂੰਮਾਨ ਜੀ ਦੇ ਲਈ ਹਵਨ ਕਰਵਾਓ।
ਕੁੰਭ ਰਾਸ਼ੀ ਵਾਲਿਆਂ ਦੇ ਲਈ ਬੁੱਧ ਦੇਵ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਨੂੰ ਜੱਦੀ ਜਾਇਦਾਦ ਅਤੇ ਸੱਟੇਬਾਜ਼ੀ ਦੇ ਮਾਧਿਅਮ ਤੋਂ ਖੂਬ ਲਾਭ ਪ੍ਰਦਾਨ ਕਰੇਗਾ। ਪਰ ਇਸ ਰਾਸ਼ੀ ਦੇ ਮਾਤਾ-ਪਿਤਾ ਨੂੰ ਸੰਤਾਨ ਦੇ ਵਿਕਾਸ ਅਤੇ ਤਰੱਕੀ ਨੂੰ ਲੈ ਕੇ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ, ਜੋ ਸੰਤਾਨ ਦੇ ਵਿਕਾਸ ਦੇ ਰਸਤੇ ਵਿੱਚ ਰੁਕਾਵਟ ਦਾ ਕੰਮ ਕਰ ਸਕਦੀ ਹੈ। ਅਸੁਰੱਖਿਆ ਦੀ ਇਸ ਭਾਵਨਾ ਤੋਂ ਤੁਹਾਨੂੰ ਬਚਣਾ ਪਵੇਗਾ।
ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਇਹ ਗੋਚਰ ਤੁਹਾਡੇ ਲਈ ਜ਼ਿਆਦਾ ਫਲਦਾਇਕ ਨਾ ਰਹਿਣ ਦੀ ਸੰਭਾਵਨਾ ਹੈ। ਕੰਮ ਦਾ ਬੋਝ ਵਧਣ ਦੇ ਕਾਰਣ ਤੁਹਾਡੇ ਤੋਂ ਕੰਮ ਵਿੱਚ ਗਲਤੀਆਂ ਹੋ ਸਕਦੀਆਂ ਹਨ, ਜੋ ਤੁਹਾਡੀ ਤਰੱਕੀ ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ। ਕਾਰੋਬਾਰੀ ਜਾਤਕਾਂ ਨੂੰ ਔਸਤ ਰੂਪ ਤੋਂ ਹੀ ਲਾਭ ਹੋਵੇਗਾ। ਸ਼ੇਅਰ ਬਾਜ਼ਾਰ ਨਾਲ ਜੁੜਿਆ ਬਿਜ਼ਨਸ ਕਰਨ ਵਾਲਿਆਂ ਨੂੰ ਚੰਗਾ ਲਾਭ ਹੋਣ ਦੀ ਸੰਭਾਵਨਾ ਹੈ।
ਇਸ ਗੋਚਰ ਦੇ ਦੌਰਾਨ ਤੁਹਾਡੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ, ਕਿਉਂਕਿ ਤੁਹਾਨੂੰ ਆਪਣੇ ਬੱਚਿਆਂ ਦੀ ਸਿਹਤ ਉੱਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ। ਇਸ ਨਾਲ ਤੁਹਾਨੂੰ ਤਣਾਅ ਵੀ ਹੋ ਸਕਦਾ ਹੈ। ਪ੍ਰੇਮ ਜੀਵਨ ਦੇ ਲਿਹਾਜ਼ ਨਾਲ ਇਸ ਗੋਚਰ ਦਾ ਪ੍ਰਭਾਵ ਮਿਲਿਆ-ਜੁਲਿਆ ਰਹੇਗਾ। ਜੀਵਨਸਾਥੀ ਦੇ ਨਾਲ ਤੁਹਾਡੀ ਬਹਿਸ ਜਾਂ ਵਿਵਾਦ ਹੋ ਸਕਦਾ ਹੈ ਅਤੇ ਇਸ ਨਾਲ ਰਿਸ਼ਤੇ ਵਿੱਚ ਤਣਾਅ ਪੈਦਾ ਹੋ ਸਕਦਾ ਹੈ। ਸਿਹਤ ਦੇ ਲਿਹਾਜ਼ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਨੂੰ ਪੈਰਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਅਜਿਹੀਆਂ ਸਮੱਸਿਆਵਾਂ ਤਣਾਅ ਦੇ ਕਾਰਣ ਹੋ ਸਕਦੀਆਂ ਹਨ।
ਉਪਾਅ: ਹਰ ਰੋਜ਼ “ॐ ਵਾਯੂਪੁੱਤਰਾਯ ਨਮਹ:" ਦਾ ਜਾਪ ਕਰੋ।
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਮੀਨ ਰਾਸ਼ੀ ਵਾਲੇ ਉੱਚ ਪ੍ਰਗਤੀ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ। ਤਣਾਅ ਦੇ ਕਾਰਣ ਤੁਹਾਡੀ ਸੁੱਖ-ਸ਼ਾਂਤੀ ਵਿੱਚ ਕਮੀ ਆ ਸਕਦੀ ਹੈ ਅਤੇ ਇਮਿਊਨਿਟੀ ਵੀ ਕਮਜ਼ੋਰ ਹੋ ਸਕਦੀ ਹੈ।
ਕਰੀਅਰ ਨੂੰ ਦੇਖੀਏ ਤਾਂ ਕਾਰਜ ਖੇਤਰ ਵਿੱਚ ਤੁਸੀਂ ਜੋ ਵੀ ਕੰਮ ਕਰੋਗੇ, ਉਸ ਤੋਂ ਤੁਹਾਨੂੰ ਸੰਤੁਸ਼ਟੀ ਨਹੀਂ ਮਿਲੇਗੀ। ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਨਾ ਮਿਲਣ ਦੇ ਕਾਰਣ ਤੁਹਾਡੇ ਉੱਤੇ ਕੰਮ ਦਾ ਦਬਾਅ ਵੱਧ ਸਕਦਾ ਹੈ। ਤੁਹਾਡੇ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ, ਜਦ ਕਿ ਆਮਦਨ ਦੇ ਸਰੋਤ ਸੀਮਿਤ ਹੀ ਰਹਿਣਗੇ। ਜ਼ਿਆਦਾ ਧਨ ਕਮਾਉਣ ਦੇ ਬਾਵਜੂਦ ਵੀ ਤੁਸੀਂ ਪੈਸਿਆਂ ਦੀ ਬੱਚਤ ਨਹੀਂ ਕਰ ਸਕੋਗੇ। ਕਾਰੋਬਾਰੀ ਜਾਤਕਾਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰੇਮ ਜੀਵਨ ਦੇ ਲਿਹਾਜ਼ ਨਾਲ ਦੇਖੀਏ ਤਾਂ ਇਸ ਅਵਧੀ ਦੇ ਦੌਰਾਨ ਤੁਹਾਡਾ ਆਪਣੇ ਜੀਵਨਸਾਥੀ ਨਾਲ ਰਿਸ਼ਤਾ ਮਧੁਰ ਨਹੀਂ ਰਹੇਗਾ। ਤੁਹਾਡੇ ਦੋਹਾਂ ਦੇ ਵਿਚਕਾਰ ਕੋਈ ਸਮੱਸਿਆਵਾਂ ਚੱਲ ਰਹੀਆਂ ਹਨ ਅਤੇ ਇਸ ਕਾਰਣ ਰਿਸ਼ਤੇ ਵਿੱਚ ਪ੍ਰੇਮ ਦੀ ਕਮੀ ਦਿਖਾਈ ਦੇਵੇਗੀ। ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਥੋੜਾ ਮੁਸ਼ਕਿਲ ਰਹੇਗਾ। ਤੁਸੀਂ ਆਪਣੇ-ਆਪ ਨੂੰ ਫਿੱਟ ਮਹਿਸੂਸ ਨਹੀਂ ਕਰੋਗੇ। ਇਸ ਅਵਧੀ ਦੇ ਦੌਰਾਨ ਤੁਹਾਨੂੰ ਮੋਢਿਆਂ ਅਤੇ ਗੋਡਿਆਂ ਵਿੱਚ ਦਰਦ ਆਦਿ ਦੀ ਪਰੇਸ਼ਾਨੀ ਹੋ ਸਕਦੀ ਹੈ, ਜਿਸ ਦਾ ਕਾਰਣ ਤਣਾਅ ਹੋ ਸਕਦਾ ਹੈ।
ਉਪਾਅ: ਵੀਰਵਾਰ ਦੇ ਦਿਨ ਬਜ਼ੁਰਗ ਬਾਹਮਣ ਨੂੰ ਦਾਨ ਦਿਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ:ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !