ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ (23 ਸਤੰਬਰ, 2024)

Author: Charu Lata | Updated Tue, 17 Sep 2024 04:28 PM IST

ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ 23 ਸਤੰਬਰ 2024 ਦੀ ਸਵੇਰ 09:59 ਵਜੇ ਹੋਵੇਗਾ। ਵੈਦਿਕ ਜੋਤਿਸ਼ ਵਿੱਚ ਬੁੱਧ ਦੇਵ ਨੂੰ "ਗ੍ਰਹਾਂ ਦਾ ਰਾਜਕੁਮਾਰ" ਕਿਹਾ ਜਾਂਦਾ ਹੈ, ਜੋ ਕਿ ਨੌਜਵਾਨ, ਸੁੰਦਰ, ਬੁੱਧੀਮਾਨ ਅਤੇ ਪ੍ਰਭਾਵਸ਼ਾਲੀ ਸੰਚਾਰਕ ਸਮਰੱਥਾ ਵਾਲ਼ਾ ਗ੍ਰਹਿ ਹੈ। ਰਾਸ਼ੀ ਚੱਕਰ ਵਿੱਚ ਬੁੱਧ ਗ੍ਰਹਿ ਨੂੰ ਦੋ ਰਾਸ਼ੀਆਂ, ਮਿਥੁਨ ਅਤੇ ਕੰਨਿਆ ਰਾਸ਼ੀ ਦਾ ਸੁਆਮਿੱਤਵ ਪ੍ਰਾਪਤ ਹੈ। ਹੁਣ ਗ੍ਰਹਾਂ ਦਾ ਰਾਜਕੁਮਾਰ ਕਹੇ ਜਾਣ ਵਾਲ਼ਾ ਬੁੱਧ, 23 ਸਤੰਬਰ 2024 ਦੀ ਸਵੇਰ 09:59 ਵਜੇ, ਆਪਣੀ ਹੀ ਰਾਸ਼ੀ ਕੰਨਿਆ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕਾਲ ਪੁਰਸ਼ ਕੁੰਡਲੀ ਵਿੱਚ ਕੰਨਿਆ ਰਾਸ਼ੀ ਛੇਵੇਂ ਸਥਾਨ 'ਤੇ ਆਉਂਦੀ ਹੈ ਅਤੇ ਇਹ ਧਰਤੀ ਤੱਤ ਦੀ ਇਸਤਰੀ ਸੁਭਾਅ ਦੀ ਰਾਸ਼ੀ ਹੈ। ਇਹ ਇੱਕ ਦੁਹਰੇ ਸੁਭਾਅ ਵਾਲੀ ਰਾਸ਼ੀ ਹੈ ਅਤੇ ਇਸ ਦਾ ਪ੍ਰਤੀਕ ਚਿੰਨ੍ਹ ਇੱਕ ਕੁਆਰੀ ਕੰਨਿਆ ਹੈ। ਹਾਲਾਂਕਿ, ਕੰਨਿਆ ਬੁੱਧ ਦੀ ਰਾਸ਼ੀ ਹੋਣ ਦੇ ਨਾਲ-ਨਾਲ ਇਸ ਦੀ ਉੱਚ ਰਾਸ਼ੀ ਵੀ ਹੈ ਅਤੇ ਇੱਥੇ ਬੁੱਧ ਗ੍ਰਹਿ ਦੀ ਸਥਿਤੀ ਸਭ ਤੋਂ ਅਨੁਕੂਲ ਹੁੰਦੀ ਹੈ।


ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਿ ਕੰਨਿਆ ਰਾਸ਼ੀ ਵਿੱਚ ਬੁੱਧ ਦਾ ਗੋਚਰ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ।

ਬੁੱਧ ਗੋਚਰ ਦੀ ਅਵਧੀ ਨੂੰ ਕਰੀਅਰ ਦੇ ਖੇਤਰ ਵਿੱਚ ਡੇਟਾ ਇੰਟਰਪ੍ਰੀਟੇਸ਼ਨ, ਟ੍ਰੇਡਿੰਗ, ਨੇਗੋਸ਼ਿਏਸ਼ਨ, ਬੈਂਕਿੰਗ, ਵਿੱਦਿਆ, ਬੀਮਾ, ਧਨ ਦੇ ਪ੍ਰਬੰਧਨ ਅਤੇ ਡੇਟਾ ਸਾਇੰਟਿਸਟ ਆਦਿ ਲਈ ਸ਼ਾਨਦਾਰ ਕਿਹਾ ਜਾ ਸਕਦਾ ਹੈ। ਇਹ ਸਮਾਂ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਵਧੀਆ ਰਹੇਗਾ। ਆਓ ਜਾਣੀਏ ਕਿ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦਾ ਤੁਹਾਡੇ ਜੀਵਨ 'ਤੇ ਕੀ ਅਸਰ ਪਵੇਗਾ? ਇਹ ਗੱਲ ਪੂਰੀ ਤਰ੍ਹਾਂ ਕੁੰਡਲੀ ਵਿੱਚ ਬੁੱਧ ਦੀ ਸਥਿਤੀ ਅਤੇ ਗ੍ਰਹਾਂ ਦੀ ਦਸ਼ਾ 'ਤੇ ਨਿਰਭਰ ਕਰਦੀ ਹੈ।

To Read in English Click Here: Mercury Transit in Virgo

ਆਓ ਅੱਗੇ ਵਧੀਏ ਅਤੇ ਜਾਣੀਏ ਕਿ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ 12 ਰਾਸ਼ੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ?

ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।

ਕੰਨਿਆ ਰਾਸ਼ੀ ਵਿੱਚ ਬੁੱਧ ਦਾ ਗੋਚਰ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੇਵ ਤੁਹਾਡੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਛੇਵਾਂ ਘਰ ਦੁਸ਼ਮਣ, ਸਿਹਤ, ਮੁਕਾਬਲੇ ਅਤੇ ਮਾਮਿਆਂ ਆਦਿ ਦੀ ਪ੍ਰਤੀਨਿਧਤਾ ਕਰਦਾ ਹੈ।

ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਵਧੀਆ ਸਿਹਤ ਲੈ ਕੇ ਆਵੇਗਾ ਅਤੇ ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਸਕਾਰਾਤਮਕ ਨਤੀਜੇ ਮਿਲ ਸਕਣਗੇ। ਜਿਹੜੇ ਜਾਤਕ ਲੰਬੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਜੂਝ ਰਹੇ ਹਨ, ਉਹਨਾਂ ਲਈ ਇਹ ਸਮਾਂ ਅਨੁਕੂਲ ਰਹੇਗਾ, ਕਿਉਂਕਿ ਇਸ ਦੌਰਾਨ ਤੁਹਾਡੀ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ ਅਤੇ ਤੁਸੀਂ ਇਸ ਸਿਹਤ ਸਬੰਧੀ ਸਮੱਸਿਆ ਤੋਂ ਬਾਹਰ ਨਿੱਕਲ ਸਕੋਗੇ। ਬੁੱਧ ਮਹਾਰਾਜ ਦਾ ਇਹ ਰਾਸ਼ੀ ਪਰਿਵਰਤਨ ਖਾਸ ਕਰਕੇ ਬੈਂਕਿੰਗ, ਟ੍ਰੇਡਿੰਗ, ਨੇਗੋਸ਼ਿਏਸ਼ਨ ਅਤੇ ਡੇਟਾ ਇੰਟਰਪ੍ਰੀਟੇਸ਼ਨ ਆਦਿ ਦੇ ਖੇਤਰਾਂ ਨਾਲ ਜੁੜੇ ਲੋਕਾਂ ਲਈ ਫਲਦਾਇਕ ਰਹੇਗਾ। ਇਸ ਦੇ ਨਤੀਜੇ ਵੱਜੋਂ ਤੁਸੀਂ ਹਰ ਸਮੱਸਿਆ ਦਾ ਹੱਲ ਗੱਲਬਾਤ ਦੇ ਜਰੀਏ ਕਰ ਸਕੋਗੇ।

ਇਸ ਰਾਸ਼ੀ ਦੇ ਲੋਕ ਆਪਣੇ ਪੇਸ਼ੇਵਰ ਜੀਵਨ ਦੀ ਰੁਟੀਨ ਨੂੰ ਬਿਹਤਰ ਬਣਾਉਣ ਲਈ ਆਪਣੇ ਛੋਟੇ ਭੈਣ-ਭਰਾਵਾਂ ਦੀ ਮੱਦਦ ਲੈ ਸਕਦੇ ਹਨ। ਪਰ, ਜੇਕਰ ਤੁਹਾਡੀ ਕੁੰਡਲੀ ਵਿੱਚ ਅਸ਼ੁਭ ਦਸ਼ਾ ਚੱਲ ਰਹੀ ਹੈ, ਤਾਂ ਤੁਹਾਨੂੰ ਆਪਣੇ ਛੋਟੇ ਭੈਣ-ਭਰਾਵਾਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਉਹ ਤੁਹਾਡੀ ਆਲੋਚਨਾ ਕਰ ਸਕਦੇ ਹਨ। ਇਸ ਦੌਰਾਨ ਹੋਣ ਵਾਲੀਆਂ ਯਾਤਰਾਵਾਂ ਦੇ ਕਾਰਨ ਤੁਹਾਡੇ ਖਰਚਿਆਂ ਵਿੱਚ ਵੀ ਵਾਧਾ ਹੋ ਸਕਦਾ ਹੈ। ਜਿਹੜੇ ਵਿਦਿਆਰਥੀ ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ ਇਸ ਅਵਧੀ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਇਸ ਦੇ ਨਾਲ ਹੀ, ਤੁਹਾਨੂੰ ਹਰ ਕਦਮ 'ਤੇ ਆਪਣੇ ਮਾਮਿਆਂ ਦਾ ਵੀ ਸਾਥ ਮਿਲੇਗਾ।

ਉਪਾਅ: ਹਰ ਰੋਜ਼ ਗਊ ਨੂੰ ਹਰਾ ਚਾਰਾ ਖਿਲਾਓ।

ਮੇਖ਼ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਮਹਾਰਾਜ ਤੁਹਾਡੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ। ਹੁਣ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਣ ਜਾ ਰਿਹਾ ਹੈ, ਜੋ ਕਿ ਪਿਛਲੇ ਪੁੰਨ, ਵਿੱਦਿਆ, ਪ੍ਰੇਮ ਸਬੰਧ ਅਤੇ ਸੰਤਾਨ ਆਦਿ ਦੇ ਘਰ ਨੂੰ ਦਰਸਾਉਂਦਾ ਹੈ। ਬ੍ਰਿਸ਼ਭ ਰਾਸ਼ੀ ਵਾਲਿਆਂ ਲਈ ਬੁੱਧ ਇੱਕ ਮਿੱਤਰ ਗ੍ਰਹਿ ਹੈ ਅਤੇ ਹੁਣ ਇਹ ਦੂਜੇ ਘਰ ਦੇ ਸੁਆਮੀ ਵੱਜੋਂ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ, ਜਾਤਕ ਆਪਣੀ ਬੱਚਤ ਦਾ ਵੱਡਾ ਹਿੱਸਾ ਵਿੱਦਿਆ, ਸੰਤਾਨ ਅਤੇ ਪ੍ਰੇਮ ਸਬੰਧਾਂ ਵਿੱਚ ਨਿਵੇਸ਼ ਕਰਦੇ ਹੋਏ ਨਜ਼ਰ ਆ ਸਕਦੇ ਹਨ।

ਇਸ ਰਾਸ਼ੀ ਦੇ ਲੋਕਾਂ ਨੂੰ ਬੁੱਧ ਗੋਚਰ ਤੋਂ ਸਭ ਤੋਂ ਵੱਧ ਲਾਭ ਹੋਵੇਗਾ, ਖਾਸ ਤੌਰ ‘ਤੇ ਉਨ੍ਹਾਂ ਨੂੰ ਜਿਹੜੇ ਲੇਖਣ, ਮਾਸ ਕਮਿਊਨਿਕੇਸ਼ਨ ਆਦਿ ਦੀ ਪੜ੍ਹਾਈ ਕਰ ਰਹੇ ਹਨ ਜਾਂ ਕੋਈ ਨਵੀਂ ਭਾਸ਼ਾ ਸਿੱਖ ਰਹੇ ਹਨ। ਇਸ ਦੇ ਨਾਲ ਹੀ, ਤੁਹਾਨੂੰ ਪਰਿਵਾਰ ਦੇ ਮੈਂਬਰਾਂ ਤੋਂ ਹੌਂਸਲਾ-ਅਫ਼ਜ਼ਾਈ ਅਤੇ ਪ੍ਰਸ਼ੰਸਾ ਮਿਲੇਗੀ। ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦਾ ਪ੍ਰੇਮ ਜੀਵਨ ਪਿਆਰ ਅਤੇ ਰੋਮਾਂਸ ਨਾਲ ਭਰਿਆ ਰਹੇਗਾ ਅਤੇ ਇਸ ਦੌਰਾਨ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰਨਾ ਅਤੇ ਰਿਸ਼ਤੇ ਦੇ ਪ੍ਰਤੀ ਇਮਾਨਦਾਰ ਰਹਿਣਾ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਬਣਾਵੇਗਾ। ਜਿਹੜਾ ਰਿਸ਼ਤਾ ਹੁਣ ਤੱਕ ਗੁਪਤ ਰੱਖਿਆ ਗਿਆ ਸੀ, ਉਸ ਬਾਰੇ ਤੁਸੀਂ ਆਪਣੇ ਪਰਿਵਾਰ ਨੂੰ ਦੱਸ ਸਕਦੇ ਹੋ ਜਾਂ ਉਹ ਖੁਦ ਹੀ ਇਸ ਦਾ ਪਤਾ ਲਗਾ ਲੈਣਗੇ।

ਬੁੱਧ ਦਾ ਇਹ ਗੋਚਰ ਤੁਹਾਡੇ ਲਈ ਸੰਤਾਨ ਦੇ ਵਿਅਕਤਿੱਤਵ ਨੂੰ ਇੱਕ ਰੂਪ ਦੇਣ ਲਈ ਸਭ ਤੋਂ ਵਧੀਆ ਸਮਾਂ ਹੋਵੇਗਾ। ਤੁਹਾਨੂੰ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਪਵੇਗਾ, ਜਿਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਇਹ ਸਮਾਂ ਆਰਥਿਕ ਜੀਵਨ ਲਈ ਚੰਗਾ ਕਿਹਾ ਜਾ ਸਕਦਾ ਹੈ ਅਤੇ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਸਫਲ ਹੋਵੇਗੀ। ਪਰ, ਇਸ ਰਾਸ਼ੀ ਦੇ ਜਾਤਕਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪਣੀਆਂ ਇੱਛਾਵਾਂ ਨੂੰ ਕਾਬੂ ਵਿੱਚ ਰੱਖਣ, ਕਿਉਂਕਿ, ਬੇਕਾਰ ਦੇ ਟੀਚੇ ਹਾਸਲ ਕਰਨ ਦੀ ਕੋਸ਼ਿਸ਼ ਕਰਨ ਨਾਲ ਸਮਾਜ ਵਿੱਚ ਤੁਹਾਡੀ ਛਵੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕੁੱਲ ਮਿਲਾ ਕੇ, ਬੁੱਧ ਦਾ ਇਹ ਗੋਚਰ ਤੁਹਾਡੇ ਲਈ ਸ਼ੁਭ ਰਹੇਗਾ ਅਤੇ ਤੁਸੀਂ ਸੰਤੁਸ਼ਟ ਨਜ਼ਰ ਆਓਗੇ।

ਉਪਾਅ: ਗਰੀਬ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕਿਤਾਬਾਂ ਦੇਣਾ ਲਾਭਦਾਇਕ ਹੋਵੇਗਾ।

ਬ੍ਰਿਸ਼ਭ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ। ਹੁਣ ਬੁੱਧ ਮਹਾਰਾਜ ਦਾ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਣ ਜਾ ਰਿਹਾ ਹੈ ਅਤੇ ਕੁੰਡਲੀ ਵਿੱਚ ਇਹ ਘਰ ਮਾਤਾ, ਘਰੇਲੂ ਜੀਵਨ, ਘਰ, ਵਾਹਨ ਅਤੇ ਸੰਪਤੀ ਆਦਿ ਨੂੰ ਦਰਸਾਉਂਦਾ ਹੈ। ਇਸ ਲਈ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਣ ਦੇ ਕਾਰਨ ਤੁਹਾਡੇ ਘਰ-ਪਰਿਵਾਰ ਨੂੰ ਖੁਸ਼ੀਆਂ ਨਾਲ ਭਰਣ ਦਾ ਕੰਮ ਕਰੇਗਾ।

ਹਾਲਾਂਕਿ, ਬੁੱਧ ਦਾ ਕੰਨਿਆ ਰਾਸ਼ੀ ਵਿੱਚ ਪ੍ਰਵੇਸ਼ ਤੁਹਾਡੇ ਲਈ ਬਹੁਤ ਫਲਦਾਇਕ ਰਹੇਗਾ, ਕਿਉਂਕਿ ਤੁਹਾਡੀ ਕੁੰਡਲੀ ਵਿੱਚ ਦੋ ਤ੍ਰਿਕੋਣ ਘਰਾਂ, ਲਗਨ ਅਤੇ ਚੌਥੇ ਘਰ ਦਾ ਸੁਆਮੀ ਉੱਚ ਦਾ ਹੋਣ ਜਾ ਰਿਹਾ ਹੈ। ਇਸ ਦੇ ਨਤੀਜੇ ਵੱਜੋਂ, ਇਹਨਾਂ ਜਾਤਕਾਂ ਨੂੰ ਬੁੱਧ ਦੇ ਇਸ ਰਾਸ਼ੀ ਪਰਿਵਰਤਨ ਦੇ ਨਾਲ ਵਧੀਆ ਸਿਹਤ, ਆਤਮਵਿਸ਼ਵਾਸ ਅਤੇ ਖੁਸ਼ੀਆਂ ਨਾਲ ਭਰਪੂਰ ਪਰਿਵਾਰਕ ਜੀਵਨ ਦਾ ਆਸ਼ੀਰਵਾਦ ਮਿਲੇਗਾ। ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਇਹਨਾਂ ਲੋਕਾਂ ਦਾ ਸਾਰਾ ਧਿਆਨ ਚੌਥੇ ਘਰ ਨਾਲ ਸਬੰਧਤ ਖੇਤਰਾਂ ਜਿਵੇਂ ਘਰੇਲੂ ਜੀਵਨ ਦਾ ਆਨੰਦ ਮਾਣਨ ਅਤੇ ਉਸ ਵਿੱਚ ਸੁਧਾਰ ਕਰਨ, ਮਾਤਾ ਜੀ ਨਾਲ ਸਮਾਂ ਬਿਤਾਉਣ ਅਤੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ‘ਤੇ ਕੇਂਦ੍ਰਿਤ ਹੋਵੇਗਾ। ਇਸ ਤੋਂ ਇਲਾਵਾ, ਇਹ ਲੋਕ ਆਪਣੇ ਘਰ-ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣਾ ਪਸੰਦ ਕਰਨਗੇ।

ਜਿਵੇਂ ਕਿ ਅਸੀਂ ਜਾਣਦੇ ਹਾਂ, ਕੰਨਿਆ ਇੱਕ ਵਿਸ਼ਲੇਸ਼ਣਾਤਮਕ ਰਾਸ਼ੀ ਹੈ ਅਤੇ ਬੁੱਧ ਗ੍ਰਹਿ ਤੁਹਾਡਾ ਲਗਨੇਸ਼ ਹੈ। ਇਸ ਦੇ ਨਤੀਜੇ ਵੱਜੋਂ, ਤੁਹਾਡਾ ਵਿਵਹਾਰ ਇਸ ਅਵਧੀ ਵਿੱਚ ਚੌਥੇ ਘਰ ਨਾਲ ਸਬੰਧਤ ਮਾਮਲਿਆਂ ਵਿੱਚ ਬਹੁਤ ਆਲੋਚਨਾਤਮਕ ਰਹਿ ਸਕਦਾ ਹੈ। ਪਰ, ਇਹ ਤਾਂ ਉਸ ਵੇਲੇ ਹੀ ਹੋਵੇਗਾ, ਜੇਕਰ ਕੁੰਡਲੀ ਵਿੱਚ ਚੱਲ ਰਹੀ ਦਸ਼ਾ ਅਨੁਕੂਲ ਨਹੀਂ ਹੋਵੇਗੀ। ਹਾਲਾਂਕਿ, ਇਹ ਸਮਾਂ ਨਵਾਂ ਘਰ ਜਾਂ ਕਾਰ ਖਰੀਦਣ ਲਈ ਸ਼ਾਨਦਾਰ ਰਹੇਗਾ। ਬੁੱਧ ਦੇ ਗੋਚਰ ਨੂੰ ਰੀਅਲ ਏਸਟੇਟ ਨਾਲ ਜੁੜੇ ਲੋਕਾਂ ਅਤੇ ਏਜੰਟਾਂ ਲਈ ਵੀ ਚੰਗਾ ਕਿਹਾ ਜਾਵੇਗਾ, ਕਿਉਂਕਿ ਬੁੱਧ ਗ੍ਰਹਿ ਦੀ ਦ੍ਰਿਸ਼ਟੀ ਤੁਹਾਡੇ ਦਸਵੇਂ ਘਰ 'ਤੇ ਹੋਵੇਗੀ। ਇਸ ਸਥਿਤੀ ਵਿੱਚ, ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਸ ਦੌਰਾਨ ਮਿਥੁਨ ਰਾਸ਼ੀ ਵਾਲੇ ਆਪਣੇ ਪੇਸ਼ੇਵਰ ਜੀਵਨ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ, ਜਿਸ ਨਾਲ ਭਵਿੱਖ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ, ਇਸ ਲਈ ਉਨ੍ਹਾਂ ਨੂੰ ਸਾਵਧਾਨ ਰਹਿਣਾ ਪਵੇਗਾ। ਜੇਕਰ ਤੁਸੀਂ ਕੁਝ ਨਵੀਆਂ ਚੀਜ਼ਾਂ ਸਿੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਉਪਾਅ- ਹਰ ਰੋਜ਼ 108 ਵਾਰ “ॐ ਨਮੋ ਭਗਵਤੇ ਵਾਸੂਦੇਵਾਯ ਨਮਹ:” ਮੰਤਰ ਦਾ ਜਾਪ ਕਰੋ।

ਮਿਥੁਨਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਲਈ ਬੁੱਧ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਡੇ ਤੀਜੇ ਘਰ ਵਿੱਚ ਹੋਣ ਜਾ ਰਿਹਾ ਹੈ, ਜੋ ਕਿ ਕੁੰਡਲੀ ਵਿੱਚ ਭੈਣ-ਭਰਾਵਾਂ, ਛੋਟੀਆਂ ਯਾਤਰਾਵਾਂ ਅਤੇ ਸੰਚਾਰ ਕੁਸ਼ਲਤਾ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਸਥਿਤੀ ਵਿੱਚ, ਬੁੱਧ ਦਾ ਇਹ ਗੋਚਰ ਤੁਹਾਡੇ ਤੀਜੇ ਘਰ ਵਿੱਚ ਹੋਣ ਦੇ ਕਾਰਨ ਤੁਹਾਡੀ ਸੰਚਾਰ ਕੁਸ਼ਲਤਾ ਨੂੰ ਪ੍ਰਭਾਵਸ਼ਾਲੀ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਬਣਾਉਣ ਦਾ ਕੰਮ ਕਰੇਗਾ। ਇਹ ਸਮਾਂ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਫਲਦਾਇਕ ਰਹੇਗਾ, ਜਿਹੜੇ ਕੰਸਲਟੈਂਟ ਦੇ ਤੌਰ 'ਤੇ ਕੰਮ ਕਰ ਰਹੇ ਹਨ, ਜਿੱਥੇ ਤੁਹਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਬੋਲਣ ਅਤੇ ਗੱਲਬਾਤ ਕਰਨ ਦੀ ਲੋੜ ਹੋਵੇਗੀ।

ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਰਚਨਾਤਮਕਤਾ ਨਾਲ ਜੁੜੇ ਲੋਕਾਂ ਲਈ ਬਹੁਤ ਵਧੀਆ ਰਹੇਗਾ, ਜਿਵੇਂ ਕਿ ਕੰਪੋਜ਼ਰ, ਮੀਡੀਆ ਪੱਤਰਕਾਰ, ਐਂਟਰਟੇਨਰ, ਸ਼ੈਫ ਜਾਂ ਐਂਕਰ ਆਦਿ। ਇਸ ਰਾਸ਼ੀ ਵਾਲਿਆਂ ਨੂੰ ਆਪਣੇ ਛੋਟੇ ਭੈਣ-ਭਰਾ ਵੱਲੋਂ ਕਾਫ਼ੀ ਸਹਾਇਤਾ ਮਿਲੇਗੀ, ਪਰ ਕਦੇ-ਕਦੇ ਉਹ ਤੁਹਾਡੀ ਆਲੋਚਨਾ ਵੀ ਕਰ ਸਕਦੇ ਹਨ। ਇਸ ਲਈ, ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਦੀ ਕੀਤੀ ਆਲੋਚਨਾ ਨੂੰ ਸਕਾਰਾਤਮਕ ਢੰਗ ਨਾਲ ਲਓ ਅਤੇ ਆਪਣੇ ਵਿਕਾਸ ਲਈ ਇਸ ਦਾ ਸਹੀ ਇਸਤੇਮਾਲ ਕਰੋ। ਜੇਕਰ ਤੁਸੀਂ ਚਾਹੋ, ਤਾਂ ਆਪਣੇ ਛੋਟੇ ਭੈਣ-ਭਰਾ ਨਾਲ ਕਿਸੇ ਛੋਟੀ ਯਾਤਰਾ ਦੀ ਯੋਜਨਾ ਵੀ ਬਣਾ ਸਕਦੇ ਹੋ। ਤੁਹਾਨੂੰ ਕੋਈ ਸ਼ੁਭ ਸਮਾਚਾਰ ਸੁਣਨ ਨੂੰ ਮਿਲ ਸਕਦਾ ਹੈ ਜਾਂ ਫੇਰ ਵਿਦੇਸ਼ ਤੋਂ ਕੁਝ ਲਾਭ ਪ੍ਰਾਪਤ ਹੋ ਸਕਦਾ ਹੈ। ਜੇਕਰ ਤੁਸੀਂ ਅਨੁਕੂਲ ਦਸ਼ਾ ਵਿੱਚ ਨਹੀਂ ਹੋ, ਤਾਂ ਆਪਣੀ ਸਿਹਤ ਦਾ ਖਾਸ ਧਿਆਨ ਰੱਖੋ।

ਇਸ ਗੋਚਰ ਦੇ ਦੌਰਾਨ, ਇਸ ਰਾਸ਼ੀ ਦੇ ਜਾਤਕ ਆਪਣੇ ਸ਼ੌਕ ਪੂਰੇ ਕਰਨ ਜਾਂ ਆਪਣੇ ਹੁਨਰ ਨੂੰ ਸੁਧਾਰਨ ਲਈ ਪੈਸਾ ਖਰਚਦੇ ਹੋਏ ਨਜ਼ਰ ਆ ਸਕਦੇ ਹਨ। ਇਸ ਦੇ ਨਾਲ ਹੀ, ਪਿਤਾ ਜਾਂ ਗੁਰੂ ਨਾਲ ਤੁਹਾਡਾ ਕੋਈ ਵਿਵਾਦ ਹੋ ਸਕਦਾ ਹੈ, ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਅਤੇ ਇਸ ਤੋਂ ਬਚਣ ਦੀ ਕੋਸ਼ਿਸ਼ ਕਰਨੀ ਪਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਪਵੇਗਾ।

ਉਪਾਅ: ਛੋਟੇ ਭੈਣ-ਭਰਾ ਜਾਂ ਚਚੇਰੇ ਭੈਣ-ਭਰਾ ਨੂੰ ਕੁਝ ਉਪਹਾਰ ਦਿਓ।

ਕਰਕ ਹਫਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਲਗਨ ਘਰ ਦੇ ਸੁਆਮੀ ਸੂਰਜ ਲਈ ਬੁੱਧ ਇੱਕ ਮਿੱਤਰ ਗ੍ਰਹਿ ਹੈ ਅਤੇ ਇਸ ਨੂੰ ਤੁਹਾਡੇ ਆਰਥਿਕ ਜੀਵਨ ਵਿੱਚ ਮਹੱਤਵਪੂਰਣ ਸਥਾਨ ਪ੍ਰਾਪਤ ਹੈ, ਕਿਉਂਕਿ ਇਹ ਤੁਹਾਡੇ ਦੋਵੇਂ ਧਨ ਘਰਾਂ, ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਵੀ ਹੈ। ਇਸ ਹਾਲਤ ਵਿੱਚ, ਬੁੱਧ ਆਪਣੀ ਉੱਚ ਸਥਿਤੀ ਵਿੱਚ ਆ ਜਾਵੇਗਾ ਅਤੇ ਇਸ ਤਰ੍ਹਾਂ, ਇਹ ਸਮਾਂ ਤੁਹਾਡੇ ਆਰਥਿਕ ਜੀਵਨ ਵਿੱਚ ਖੂਬ ਖੁਸ਼ਹਾਲੀ ਲੈ ਕੇ ਆਵੇਗਾ। ਇਹ ਅਵਧੀ ਉਨ੍ਹਾਂ ਲੋਕਾਂ ਲਈ ਉੱਤਮ ਰਹੇਗੀ, ਜਿਨਾਂ ਦਾ ਸਬੰਧ ਫਾਇਨੈਂਸ਼ੀਅਲ ਸੈਕਟਰ ਨਾਲ ਹੈ, ਕਿਉਂਕਿ ਇਸ ਦੌਰਾਨ ਉਹ ਨਵੇਂ-ਨਵੇਂ ਵਿਚਾਰ ਲੈ ਕੇ ਅੱਗੇ ਆਓਣਗੇ ਅਤੇ ਉਹਨਾਂ ਤੋਂ ਲਾਭ ਲੈਣ ਦੀ ਕੋਸ਼ਿਸ਼ ਕਰੋਗੇ।

ਕੁੰਡਲੀ ਦਾ ਦੂਜਾ ਘਰ ਬੋਲ-ਬਾਣੀ ਦਾ ਹੁੰਦਾ ਹੈ, ਅਤੇ ਇਸ ਸਥਿਤੀ ਵਿੱਚ, ਇਸ ਗੋਚਰ ਦੇ ਦੌਰਾਨ ਤੁਹਾਡੀ ਸੰਚਾਰ ਕੁਸ਼ਲਤਾ ਕਾਫ਼ੀ ਵਧੀਆ ਰਹੇਗੀ। ਹਾਲਾਂਕਿ, ਫੇਰ ਵੀ ਤੁਹਾਨੂੰ ਆਪਣੇ ਸ਼ਬਦਾਂ ਨੂੰ ਲੈ ਕੇ ਬਹੁਤ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਹੋਰ ਲੋਕ ਤੁਹਾਨੂੰ ਘਮੰਡੀ ਸਮਝ ਸਕਦੇ ਹਨ। ਦੱਸਣਾ ਚਾਹੁੰਦੇ ਹਾਂ ਕਿ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਇਸ ਦੀ ਦ੍ਰਿਸ਼ਟੀ ਤੁਹਾਡੇ ਅੱਠਵੇਂ ਘਰ 'ਤੇ ਹੋਵੇਗੀ ਅਤੇ ਇਸ ਦੇ ਨਤੀਜੇ ਵੱਜੋਂ, ਸ਼ਾਦੀਸ਼ੁਦਾ ਜਾਤਕਾਂ ਨੂੰ ਸਹੁਰੇ ਪੱਖ ਵੱਲੋਂ ਪਿਆਰ ਮਿਲੇਗਾ। ਇਸ ਦੇ ਨਾਲ ਹੀ, ਤੁਸੀਂ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਸੰਯੁਕਤ ਆਮਦਨ ਵਿੱਚ ਵਾਧਾ ਕਰੋਗੇ। ਜੇਕਰ ਅਸੀਂ ਬੁੱਧ ਗੋਚਰ ਦੇ ਨਕਾਰਾਤਮਕ ਪੱਖ ਨੂੰ ਵੇਖੀਏ, ਤਾਂ ਤੁਹਾਨੂੰ ਐਲਰਜੀ ਜਾਂ ਚਮੜੀ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ: ਹਰ ਰੋਜ਼ ਤੁਲਸੀ ਨੂੰ ਜਲ ਦਿਓ ਅਤੇ ਤੁਲਸੀ ਦਾ ਇੱਕ ਪੱਤਾ ਜ਼ਰੂਰ ਖਾਓ।

ਸਿੰਘ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਵਾਲੇ ਜਾਤਕਾਂ ਲਈ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਬਹੁਤ ਹੀ ਸ਼ੁਭ ਰਹੇਗਾ, ਕਿਉਂਕਿ ਹੁਣ ਬੁੱਧ ਦੁਬਾਰਾ ਆਪਣੀ ਮੂਲ ਤ੍ਰਿਕੋਣ ਰਾਸ਼ੀ ਵਿੱਚ ਉੱਚ ਸਥਿਤੀ ਵਿੱਚ ਪਰਤ ਰਿਹਾ ਹੈ। ਤੁਹਾਡੀ ਕੁੰਡਲੀ ਵਿੱਚ ਬੁੱਧ ਗ੍ਰਹਿ ਲਗਨ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਹਾਲਤ ਵਿੱਚ, ਇਹਨਾਂ ਦਾ ਉੱਚ ਦਾ ਹੋਣਾ ਤੁਹਾਨੂੰ ਵਧੀਆ ਸਿਹਤ, ਤੇਜ਼ ਬੁੱਧੀ, ਸ਼ਾਨਦਾਰ ਸੰਚਾਰ ਕੁਸ਼ਲਤਾ ਅਤੇ ਪੇਸ਼ੇਵਰ ਜੀਵਨ ਵਿੱਚ ਤਰੱਕੀ ਦੇ ਨਵੇਂ ਮੌਕੇ ਦੇਵੇਗਾ।

ਕੰਨਿਆ ਰਾਸ਼ੀ ਦੇ ਜਿਹੜੇ ਜਾਤਕ ਡੇਟਾ ਸਾਇੰਟਿਸਟ, ਐਕਸਪੋਰਟ-ਇਮਪੋਰਟ, ਨੇਗੋਸ਼ੀਏਟਰ, ਬੈਂਕਰ ਜਾਂ ਮੀਡੀਆ ਆਦਿ ਨਾਲ ਸਬੰਧਤ ਹਨ, ਉਹਨਾਂ ਲਈ ਬੁੱਧ ਗੋਚਰ ਚੰਗਾ ਰਹੇਗਾ। ਇਸ ਤੋਂ ਇਲਾਵਾ, ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਬੁੱਧ ਦੀ ਦ੍ਰਿਸ਼ਟੀ ਤੁਹਾਡੇ ਸੱਤਵੇਂ ਘਰ 'ਤੇ ਪਵੇਗੀ ਅਤੇ ਇਸ ਦੇ ਨਤੀਜੇ ਵੱਜੋਂ, ਪੇਸ਼ੇਵਰ ਅਤੇ ਨਿੱਜੀ ਜੀਵਨ ਦੇ ਸਬੰਧਾਂ ਵਿੱਚ ਸੁਧਾਰ ਆਵੇਗਾ। ਇਸ ਨਾਲ ਤੁਹਾਨੂੰ ਹਰ ਕਦਮ 'ਤੇ ਉਨ੍ਹਾਂ ਦਾ ਸਾਥ ਮਿਲੇਗਾ।

ਜਿਵੇਂ ਕਿ ਬੁੱਧ ਗ੍ਰਹਿ ਤੁਹਾਡੇ ਸਿਹਤ ਦਾ ਵੀ ਕਾਰਕ ਹੈ, ਇਸ ਕਰਕੇ ਇਹ ਸਮਾਂ ਸਿਹਤ ਵਿੱਚ ਸੁਧਾਰ ਕਰਨ, ਫਿੱਟਨੈੱਸ ਨੂੰ ਬਣਾ ਕੇ ਰੱਖਣ ਅਤੇ ਆਪਣੀ ਊਰਜਾ ਨੂੰ ਇਕ ਨਵੇਂ ਪੱਧਰ 'ਤੇ ਲੈ ਕੇ ਜਾਣ ਲਈ ਬਹੁਤ ਹੀ ਚੰਗਾ ਰਹੇਗਾ। ਇਸ ਦੌਰਾਨ ਸਾਰਾ ਧਿਆਨ ਆਪਣੀ ਸਿਹਤ 'ਤੇ ਕੇਂਦਰਿਤ ਕਰੋ, ਜਿਸ ਨਾਲ ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣਗੇ।

ਉਪਾਅ: ਸੋਨੇ ਜਾਂ ਪੰਚ ਧਾਤੂ ਦੀ ਅੰਗੂਠੀ ਵਿੱਚ 5 ਜਾਂ 6 ਕੈਰਟ ਦਾ ਪੰਨਾ ਧਾਰਣ ਕਰੋ।

ਕੰਨਿਆ ਹਫਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਵਾਲਿਆਂ ਲਈ ਬੁੱਧ ਮਹਾਰਾਜ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕੁੰਡਲੀ ਵਿੱਚ ਬਾਰ੍ਹਵਾਂ ਘਰ ਵਿਦੇਸ਼, ਅਲਗਾਵ, ਹਸਪਤਾਲਾਂ, ਖਰਚੇ ਅਤੇ ਮਲਟੀਨੈਸ਼ਨਲ ਕੰਪਨੀ ਆਦਿ ਨਾਲ ਸਬੰਧਤ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਤੁਲਾ ਰਾਸ਼ੀ ਵਾਲਿਆਂ ਲਈ ਬੁੱਧ ਤੁਹਾਡੇ ਲਗਨ ਘਰ ਦੇ ਸੁਆਮੀ ਸ਼ੁੱਕਰ ਗ੍ਰਹਿ ਦਾ ਮਿੱਤਰ ਹੈ। ਪਰ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਫ਼ਲਦਾਇਕ ਨਾ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਇਸ ਗੋਚਰ ਦੇ ਦੌਰਾਨ ਬੁੱਧ ਤੁਹਾਡੇ ਬਾਰ੍ਹਵੇਂ ਘਰ ਵਿੱਚ ਮੌਜੂਦ ਹੋਵੇਗਾ, ਜੋ ਤੁਹਾਡੇ ਵਿਦੇਸ਼ੀ ਸੰਪਰਕਾਂ ਨੂੰ ਵਧਾਉਣ ਦੇ ਨਾਲ-ਨਾਲ ਤੁਹਾਡੇ ਖਰਚਿਆਂ ਨੂੰ ਵੀ ਵਧਾ ਸਕਦਾ ਹੈ। ਅਜਿਹੇ ਵਿੱਚ, ਸੰਭਾਵਨਾ ਹੈ ਕਿ ਤੁਸੀਂ ਨਵੇਂ ਨਵੇਂ ਗੈਜੇਟਸ 'ਤੇ ਪੈਸਾ ਖਰਚ ਕਰੋਗੇ ਜਾਂ ਫੇਰ ਮਨੋਰੰਜਨ ਦੇ ਸ੍ਰੋਤਾਂ ਅਤੇ ਵਿਦੇਸ਼ੀ ਮੀਡੀਆ ਤੋਂ ਪ੍ਰਭਾਵਿਤ ਹੋ ਸਕਦੇ ਹੋ।

ਬੁੱਧ ਤੁਹਾਡੇ ਨੌਵੇਂ ਘਰ ਦਾ ਵੀ ਸੁਆਮੀ ਹੈ ਅਤੇ ਇਸ ਘਰ ਦਾ ਸਬੰਧ ਲੰਬੀ ਦੂਰੀ ਦੀਆਂ ਯਾਤਰਾਵਾਂ ਨਾਲ ਹੁੰਦਾ ਹੈ। ਅਜਿਹੇ ਵਿੱਚ, ਮਲਟੀਨੈਸ਼ਨਲ ਕੰਪਨੀ ਜਾਂ ਫੇਰ ਐਕਸਪੋਰਟ/ਇੰਪੋਰਟ ਨਾਲ ਜੁੜੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਜਾਤਕਾਂ ਨੂੰ ਲਾਭ ਦੀ ਪ੍ਰਾਪਤੀ ਹੋਵੇਗੀ। ਹਾਲਾਂਕਿ, ਇਸ ਰਾਸ਼ੀ ਦੇ ਜਾਤਕਾਂ ਨੂੰ ਸੰਤੁਲਿਤ ਖਾਣ-ਪੀਣ ਅਤੇ ਸਾਫ-ਸਫ਼ਾਈ ਦਾ ਧਿਆਨ ਰੱਖਦੇ ਹੋਏ ਸਿਹਤ ਨੂੰ ਪਹਿਲ ਦੇਣੀ ਚਾਹੀਦੀ ਹੈ। ਕੁੰਡਲੀ ਵਿੱਚ ਬਾਰ੍ਹਵਾਂ ਘਰ ਖਰਚਿਆਂ ਅਤੇ ਨੁਕਸਾਨਾਂ ਨਾਲ ਸਬੰਧਤ ਹੁੰਦਾ ਹੈ। ਇਸ ਤਰ੍ਹਾਂ, ਬੁੱਧ ਦਾ ਇਹ ਗੋਚਰ ਤੁਹਾਡੇ ਖਰਚਿਆਂ ਨੂੰ ਵਧਾ ਸਕਦਾ ਹੈ ਜਾਂ ਫੇਰ ਤੁਹਾਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਅਤੇ ਸੋਚ-ਸਮਝ ਕੇ ਪੈਸਾ ਖਰਚ ਕਰਨਾ ਪਵੇਗਾ।

ਉਪਾਅ: ਹਰ ਰੋਜ਼ ਬੁੱਧ ਗ੍ਰਹਿ ਦੇ ਬੀਜ ਮੰਤਰ ਦਾ ਜਾਪ ਕਰੋ।

ਤੁਲਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਲਈ ਬੁੱਧ ਗ੍ਰਹਿ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਘਰ ਦਾ ਸਬੰਧ ਲਾਭ, ਇੱਛਾਵਾਂ, ਵੱਡੇ ਭੈਣ-ਭਰਾ ਅਤੇ ਮਾਮਾ ਆਦਿ ਨਾਲ ਹੁੰਦਾ ਹੈ। ਅਜਿਹੇ ਵਿੱਚ, ਬੁੱਧ ਗੋਚਰ ਦੀ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਮਾਮੇ ਅਤੇ ਵੱਡੇ ਭਰਾ ਦਾ ਹਰ ਕਦਮ ‘ਤੇ ਸਾਥ ਮਿਲੇਗਾ। ਇਸ ਤੋਂ ਇਲਾਵਾ, ਇਹ ਸਮਾਂ ਪੇਸ਼ੇਵਰ ਜੀਵਨ ਵਿੱਚ ਨਵੇਂ ਸੰਪਰਕ ਬਣਾਉਣ ਲਈ ਵੀ ਚੰਗਾ ਰਹੇਗਾ ਅਤੇ ਇਸ ਦਾ ਲਾਭ ਤੁਹਾਨੂੰ ਭਵਿੱਖ ਵਿੱਚ ਮਿਲ ਸਕੇਗਾ। ਇਸ ਦੇ ਨਾਲ ਹੀ, ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣ ਦੇ ਵੀ ਯੋਗ ਬਣ ਰਹੇ ਹਨ। ਪਰ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਬੁੱਧ ਗ੍ਰਹਿ ਤੁਹਾਡੇ ਅੱਠਵੇਂ ਘਰ ਦਾ ਵੀ ਸੁਆਮੀ ਹੈ, ਜੋ ਕਿ ਅਚਾਨਕ ਹੋਣ ਵਾਲੀਆਂ ਘਟਨਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਹਾਲਤ ਵਿੱਚ, ਤੁਹਾਨੂੰ ਪੈਸੇ ਨਾਲ ਸਬੰਧਤ ਮਾਮਲਿਆਂ ਵਿੱਚ ਜੋਖਮ ਲੈਣ ਤੋਂ ਬਚਣਾ ਪਵੇਗਾ।

ਪਿਛਲੇ ਸਾਲ, ਅਰਥਾਤ 2024 ਵਿੱਚ, ਕਰੀਅਰ ਜਾਂ ਵਪਾਰ ਵਿੱਚ ਤਰੱਕੀ ਪ੍ਰਾਪਤ ਕਰਨ ਲਈ ਕੀਤੀ ਗਈ ਮਿਹਨਤ ਦਾ ਫਲ ਆਰਥਿਕ ਲਾਭ ਦੇ ਰੂਪ ਵਿੱਚ ਹੁਣ ਤੁਹਾਨੂੰ ਮਿਲੇਗਾ। ਹਾਲਾਂਕਿ, ਬੁੱਧ ਗ੍ਰਹਿ ਦੀ ਪੰਜਵੇਂ ਘਰ 'ਤੇ ਦ੍ਰਿਸ਼ਟੀ ਇਸ ਰਾਸ਼ੀ ਦੇ ਵਿਦਿਆਰਥੀਆਂ ਲਈ ਅਨੁਕੂਲ ਮੰਨੀ ਜਾਵੇਗੀ, ਖ਼ਾਸ ਕਰਕੇ ਉਹਨਾਂ ਲਈ ਜਿਹੜੇ ਮਾਸ ਕਮਿਊਨੀਕੇਸ਼ਨ, ਲੇਖਣ ਜਾਂ ਭਾਸ਼ਾ ਆਦਿ ਦੀ ਪੜ੍ਹਾਈ ਕਰ ਰਹੇ ਹਨ। ਕੁੱਲ ਮਿਲਾ ਕੇ, ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਲਈ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਸ਼ਾਨਦਾਰ ਰਹੇਗਾ।

ਉਪਾਅ: ਬੱਚਿਆਂ ਨੂੰ ਹਰੇ ਰੰਗ ਦੀ ਕੋਈ ਚੀਜ਼ ਖਾਣ ਲਈ ਦਿਓ।

ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਲਈ ਬੁੱਧ ਮਹਾਰਾਜ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਹੁਣ ਤੁਹਾਡੇ ਦਸਵੇਂ ਘਰ ਦਾ ਸੁਆਮੀ ਦੁਬਾਰਾ ਕਾਰਜ ਖੇਤਰ ਅਤੇ ਪੇਸ਼ੇ ਦੇ ਘਰ ਵਿੱਚ ਵਾਪਸ ਆ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਇਸ ਸਮੇਂ ਨੂੰ ਧਨੂੰ ਰਾਸ਼ੀ ਵਾਲਿਆਂ ਲਈ ਪੇਸ਼ੇਵਰ ਜੀਵਨ ਵਿੱਚ ਤਰੱਕੀ ਹਾਸਲ ਕਰਨ ਲਈ ਬਹੁਤ ਚੰਗਾ ਕਿਹਾ ਜਾ ਸਕਦਾ ਹੈ। ਇਸ ਅਵਧੀ ਵਿੱਚ ਰਾਜਨੀਤੀ, ਤਕਨੀਕ ਅਤੇ ਕਮਿਊਨੀਕੇਸ਼ਨ ਨਾਲ ਜੁੜੇ ਲੋਕ ਆਪਣੇ ਖੇਤਰਾਂ ਵਿੱਚ ਤਰੱਕੀ ਹਾਸਲ ਕਰਨਗੇ। ਬੁੱਧ ਦਾ ਇਹ ਗੋਚਰ ਤੁਹਾਡੇ ਲਈ ਕਈ ਨਵੇਂ ਮੌਕੇ ਲਿਆਵੇਗਾ ਅਤੇ ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਆਪਣੇ ਕਰੀਅਰ ਵਿੱਚ ਸਕਾਰਾਤਮਕ ਪਰਿਵਰਤਨ ਦੇਖਣ ਨੂੰ ਮਿਲਣਗੇ ਜਾਂ ਫੇਰ ਤੁਹਾਡੇ ਲਈ ਨਵਾਂ ਵਪਾਰ ਸ਼ੁਰੂ ਕਰਨ ਦੀ ਵੀ ਸੰਭਾਵਨਾ ਹੈ।

ਬੁੱਧ ਗ੍ਰਹਿ ਦੀ ਦ੍ਰਿਸ਼ਟੀ ਤੁਹਾਡੇ ਚੌਥੇ ਘਰ 'ਤੇ ਪੈ ਰਹੀ ਹੋਵੇਗੀ, ਜੋ ਕਿ ਮਾਤਾ ਅਤੇ ਘਰੇਲੂ ਜੀਵਨ ਦਾ ਘਰ ਹੈ। ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਆਪਣੀ ਮਾਤਾ ਜੀ ਦਾ ਸਾਥ ਮਿਲੇਗਾ ਅਤੇ ਘਰ ਦਾ ਮਾਹੌਲ ਵੀ ਪ੍ਰੇਮ ਅਤੇ ਸਦਭਾਵਨਾ ਨਾਲ ਭਰਿਆ ਰਹੇਗਾ। ਬੁੱਧ ਦੇ ਇਸ ਗੋਚਰ ਦੇ ਦੌਰਾਨ ਤੁਸੀਂ ਆਪਣੇ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ, ਜਿਸ ਕਾਰਨ ਘਰ ਵਿੱਚ ਛੋਟੇ-ਮੋਟੇ ਵਾਦ-ਵਿਵਾਦ ਹੋ ਸਕਦੇ ਹਨ। ਬੁੱਧ ਗੋਚਰ ਦੀ ਅਵਧੀ ਧਨੂੰ ਰਾਸ਼ੀ ਦੇ ਜਾਤਕਾਂ ਦੇ ਕਰੀਅਰ ਦੇ ਲਈ ਬਹੁਤ ਸ਼ੁਭ ਰਹੇਗੀ ਅਤੇ ਤੁਸੀਂ ਤਰੱਕੀ ਹਾਸਲ ਕਰ ਸਕੋਗੇ। ਇਸ ਲਈ ਤੁਹਾਨੂੰ ਇਸ ਸਮੇਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਕਾਰਜ ਸਥਾਨ ਵਿੱਚ ਬੁੱਧ ਯੰਤਰ ਦੀ ਸਥਾਪਨਾ ਕਰੋ ਅਤੇ ਰੋਜ਼ਾਨਾ ਉਸ ਦੀ ਪੂਜਾ ਕਰੋ।

ਧਨੂੰ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਲਈ ਬੁੱਧ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ। ਹੁਣ ਕੰਨਿਆ ਰਾਸ਼ੀ ਵਿੱਚ ਬੁੱਧ ਦਾ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਣ ਜਾ ਰਿਹਾ ਹੈ ਅਤੇ ਇਸ ਘਰ ਦਾ ਸਬੰਧ ਪਿਤਾ, ਧਰਮ, ਲੰਬੀ ਦੂਰੀ ਦੀ ਯਾਤਰਾ, ਤੀਰਥ ਯਾਤਰਾ ਅਤੇ ਕਿਸਮਤ ਆਦਿ ਨਾਲ ਹੁੰਦਾ ਹੈ। ਜਿਵੇਂ ਕਿ ਬੁੱਧ ਮਹਾਰਾਜ ਕਿਸਮਤ ਦੇ ਘਰ ਦੇ ਸੁਆਮੀ ਦੇ ਰੂਪ ਵਿੱਚ ਆਪਣੇ ਹੀ ਘਰ ਵਿੱਚ ਪ੍ਰਵੇਸ਼ ਕਰੇਗਾ, ਤਾਂ ਅਜਿਹੇ ਵਿੱਚ, ਤੁਹਾਨੂੰ ਹਰ ਕਦਮ 'ਤੇ ਆਪਣੀ ਕਿਸਮਤ ਦਾ ਪੂਰਾ ਸਾਥ ਮਿਲੇਗਾ। ਜਿਹੜੇ ਲੋਕ ਫਿਲਾਸਫਰ, ਕੰਸਲਟੈਂਟ, ਮੈਂਟਰ ਜਾਂ ਅਧਿਆਪਕ ਆਦਿ ਦੇ ਰੂਪ ਵਿੱਚ ਕੰਮ ਕਰ ਰਹੇ ਹਨ, ਉਹ ਇਸ ਸਮੇਂ ਦੇ ਦੌਰਾਨ ਆਸਾਨੀ ਨਾਲ ਹੋਰ ਲੋਕਾਂ ਨੂੰ ਪ੍ਰਭਾਵਿਤ ਕਰ ਸਕਣਗੇ। ਇਸ ਦੇ ਨਾਲ ਹੀ, ਇਹ ਸਮਾਂ ਆਪਣੇ ਸਮਾਜਿਕ ਦਾਇਰੇ ਦਾ ਵਿਸਥਾਰ ਕਰਨ ਅਤੇ ਸਮਾਜ ਵਿੱਚ ਆਪਣੀ ਛਵੀ ਨੂੰ ਸੁਧਾਰਣ ਲਈ ਬਹੁਤ ਹੀ ਉੱਤਮ ਰਹੇਗਾ।

ਜਿਹੜੇ ਵਿਦਿਆਰਥੀ ਉੱਚ ਵਿੱਦਿਆ ਦੀ ਤਿਆਰੀ ਕਰ ਰਹੇ ਹਨ, ਉਹ ਇਸ ਅਵਧੀ ਵਿੱਚ ਮਿਲਣ ਵਾਲੇ ਬਿਹਤਰ ਮੌਕਿਆਂ ਦਾ ਫਾਇਦਾ ਲੈ ਸਕਣਗੇ। ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਇਸ ਰਾਸ਼ੀ ਦੇ ਲੋਕਾਂ ਨੂੰ ਆਪਣੇ ਪਿਤਾ ਅਤੇ ਅਧਿਆਪਕਾਂ ਦਾ ਸਾਥ ਮਿਲੇਗਾ। ਤੁਹਾਡੇ ਕਿਸੇ ਲੰਬੀ ਦੂਰੀ ਦੀ ਯਾਤਰਾ ਅਤੇ ਤੀਰਥ ਸਥਾਨ 'ਤੇ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਬੁੱਧ ਦਾ ਗੋਚਰ ਤੁਹਾਨੂੰ ਚੰਗੇ ਕਰਮ ਕਰਨ ਅਤੇ ਆਧਿਆਤਮਕ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰ ਸਕਦਾ ਹੈ। ਇਸ ਸਮੇਂ ਦੇ ਦੌਰਾਨ ਬੁੱਧ ਦੀ ਦ੍ਰਿਸ਼ਟੀ ਤੁਹਾਡੇ ਤੀਜੇ ਘਰ 'ਤੇ ਪੈ ਰਹੀ ਹੋਵੇਗੀ, ਜਿਸ ਕਰਕੇ ਤੁਹਾਨੂੰ ਛੋਟੇ ਭੈਣ-ਭਰਾ ਦਾ ਸਹਿਯੋਗ ਵੀ ਪ੍ਰਾਪਤ ਹੋਵੇਗਾ।

ਉਪਾਅ: ਬੁੱਧਵਾਰ ਦੇ ਦਿਨ ਭਗਵਾਨ ਵਿਸ਼ਣੂੰ ਜਾਂ ਕ੍ਰਿਸ਼ਨ ਜੀ ਨੂੰ ਮਿੱਠਾ ਪਾਨ ਚੜਾਓ।

ਮਕਰ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਲਈ ਬੁੱਧ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜੋ ਹੁਣ ਗੋਚਰ ਕਰਕੇ ਤੁਹਾਡੇ ਅੱਠਵੇਂ ਘਰ ਵਿੱਚ ਜਾ ਰਿਹਾ ਹੈ। ਕੁੰਡਲੀ ਵਿੱਚ ਅੱਠਵਾਂ ਘਰ ਲੰਬੀ ਉਮਰ, ਅਚਾਨਕ ਹੋਣ ਵਾਲ਼ੀਆਂ ਘਟਨਾਵਾਂ ਅਤੇ ਰਹੱਸਮਈ ਚੀਜ਼ਾਂ ਦੀ ਪ੍ਰਤੀਨਿਧਤਾ ਕਰਦਾ ਹੈ।

ਅੱਠਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਬੁੱਧ ਦੇਵ ਤੁਹਾਡੇ ਅੱਠਵੇਂ ਘਰ ਵਿੱਚ ਹੀ ਪ੍ਰਵੇਸ਼ ਕਰਨ ਜਾ ਰਿਹਾ ਹੈ ਅਤੇ ਅਜਿਹੇ ਵਿੱਚ, ਇਹ ਸਮਾਂ ਤੁਹਾਡੇ ਲਈ ਥੋੜ੍ਹਾ ਮੁਸ਼ਕਲ ਭਰਿਆ ਹੋ ਸਕਦਾ ਹੈ, ਕਿਉਂਕਿ ਇਸ ਦੌਰਾਨ ਤੁਹਾਨੂੰ ਅਚਾਨਕ ਤੋਂ ਹੋਣ ਵਾਲ਼ੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰਕੇ ਤੁਸੀਂ ਮਾਨਸਿਕ ਤੌਰ 'ਤੇ ਪਰੇਸ਼ਾਨ ਮਹਿਸੂਸ ਕਰ ਸਕਦੇ ਹੋ। ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਯੂ ਟੀ ਆਈ, ਗੁਪਤ ਅੰਗਾਂ ਨਾਲ ਜੁੜੀਆਂ ਸਮੱਸਿਆਵਾਂ, ਕੀੜੇ ਦੇ ਕੱਟਣ ਜਾਂ ਚਮੜੀ ਨਾਲ ਸਬੰਧਤ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਹਾਲਾਂਕਿ, ਬੁੱਧ ਗ੍ਰਹਿ ਦੀ ਇਸ ਸਥਿਤੀ ਦੇ ਕਾਰਨ ਤੁਹਾਨੂੰ ਸਹੁਰੇ ਪੱਖ ਵਾਲਿਆਂ ਦਾ ਸਹਿਯੋਗ ਪ੍ਰਾਪਤ ਹੋਵੇਗਾ। ਜਿਹੜੇ ਜਾਤਕਾਂ ਦਾ ਰਿਸਰਚ ਜਾਂ ਗੂੜ੍ਹ ਵਿਗਿਆਨ ਜਿਵੇਂ ਜੋਤਿਸ਼ ਆਦਿ ਨਾਲ ਸਬੰਧ ਹੈ, ਉਹ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਸਮੇਂ ਦਾ ਉਪਯੋਗ ਇਸ ਨੂੰ ਸਿੱਖਣ ਅਤੇ ਆਪਣੇ ਗਿਆਨ ਨੂੰ ਵਧਾਉਣ ਲਈ ਕਰ ਸਕਦੇ ਹਨ।

ਕੁੰਭ ਰਾਸ਼ੀ ਦੇ ਜਾਤਕਾਂ ਲਈ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਅਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋਵੇਗਾ। ਗ਼ੈਰ-ਜ਼ਰੂਰੀ ਸਥਿਤੀ ਤੋਂ ਬਚਣ ਲਈ ਯਾਤਰਾ ਕਰਨ ਵੇਲੇ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਤੁਹਾਨੂੰ ਫ਼ਜ਼ੂਲ ਦੇ ਖਰਚਿਆਂ ਤੋਂ ਵੀ ਬਚਣਾ ਪਵੇਗਾ, ਕਿਉਂਕਿ ਬੁੱਧ ਦੀ ਦ੍ਰਿਸ਼ਟੀ ਤੁਹਾਡੇ ਦੂਜੇ ਘਰ 'ਤੇ ਹੋਵੇਗੀ ਜੋ ਕਿ ਧਨ ਦਾ ਘਰ ਹੈ। ਅਜਿਹੇ ਵਿੱਚ, ਲਾਪਰਵਾਹੀ ਵਰਤਣ 'ਤੇ ਤੁਹਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ: ਕਿੰਨਰਾਂ ਦਾ ਆਦਰ ਕਰੋ ਅਤੇ ਸੰਭਵ ਹੋਵੇ ਤਾਂ ਉਹਨਾਂ ਨੂੰ ਹਰੇ ਰੰਗ ਦੇ ਕੱਪੜੇ ਭੇਂਟ ਕਰੋ।

ਕੁੰਭ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਲਈ ਬੁੱਧ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਹੁਣ ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਤੁਹਾਡੇ ਵਿਆਹ, ਪ੍ਰੇਮ ਅਤੇ ਕਾਰੋਬਾਰੀ ਭਾਗੀਦਾਰੀਆਂ ਦੇ ਘਰ ਯਾਨੀ ਕਿ ਸੱਤਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਅਜਿਹੇ ਵਿੱਚ, ਤੁਹਾਨੂੰ ਵਿਆਹ ਦਾ ਪ੍ਰਸਤਾਵ ਮਿਲ ਸਕਦਾ ਹੈ ਅਤੇ ਤੁਹਾਡੀ ਯੋਗ ਜੀਵਨਸਾਥੀ ਦੀ ਭਾਲ਼ ਹੁਣ ਖਤਮ ਹੋ ਸਕਦੀ ਹੈ। ਜੇਕਰ ਤੁਸੀਂ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਮਹਿਸੂਸ ਕਰਦੇ ਹੋ, ਤਾਂ ਤੁਸੀਂ ਆਪਣੀ ਮਾਤਾ ਜੀ ਦੀ ਮੱਦਦ ਲੈ ਸਕਦੇ ਹੋ। ਇਸ ਦੇ ਨਾਲ ਹੀ ਇਸ ਰਾਸ਼ੀ ਦੇ ਸ਼ਾਦੀਸ਼ੁਦਾ ਜਾਤਕਾਂ ਦੇ ਜੀਵਨਸਾਥੀ ਨੂੰ ਨਵੇਂ ਮੌਕੇ ਪ੍ਰਾਪਤ ਹੋਣਗੇ, ਜਿਸ ਕਰਕੇ ਤੁਸੀਂ ਖੁਸ਼ਹਾਲ ਸ਼ਾਦੀਸ਼ੁਦਾ ਜੀਵਨ ਦਾ ਆਨੰਦ ਲੈ ਰਹੇ ਹੋਵੇਗੇ। ਹਾਲਾਂਕਿ, ਬੁੱਧ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਮਾਤਾ ਜੀ ਵੱਲੋਂ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੁੱਧ ਦਾ ਇਹ ਗੋਚਰ ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਸ਼ਾਨਦਾਰ ਰਹੇਗਾ। ਅਜਿਹੇ ਵਿੱਚ, ਜੇਕਰ ਤੁਸੀਂ ਨਵਾਂ ਕਾਰੋਬਾਰ ਕਰਨ ਜਾਂ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਫਲਦਾਈ ਰਹੇਗਾ। ਹਾਲਾਂਕਿ, ਇਨ੍ਹਾਂ ਜਾਤਕਾਂ ਲਈ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋਵੇਗਾ, ਕਿਉਂਕਿ ਸੰਤੁਲਿਤ ਭੋਜਨ ਅਤੇ ਜੀਵਨਸ਼ੈਲੀ ਅਪਨਾਉਣਾ ਤੁਹਾਡੇ ਲਈ ਹੀ ਲਾਭਕਾਰੀ ਸਾਬਿਤ ਹੋਵੇਗਾ।

ਉਪਾਅ: ਬੁੱਧਵਾਰ ਦੇ ਦਿਨ ਭਗਵਾਨ ਗਣੇਸ਼ ਜੀ ਦੀ ਪੂਜਾ ਕਰੋ ਅਤੇ ਉਹਨਾਂ ਨੂੰ ਬੇਸਣ ਦੇ ਤਿੰਨ ਲੱਡੂ ਅਤੇ ਦੁੱਭ-ਘਾਹ ਚੜਾਓ।

ਮੀਨ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਬੁੱਧ ਦੇ ਕੰਨਿਆ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦਾ ਕੀ ਮਤਲਬ ਹੈ?

ਬੁੱਧ ਦਾ ਗੋਚਰ ਸਪੱਸ਼ਟ ਸੰਚਾਰ ਦਾ ਸਮਾਂ ਹੁੰਦਾ ਹੈ। ਇਸ ਲਈ ਆਪਣੀਆਂ ਗੱਲਾਂ ਨੂੰ ਮਨ ਵਿੱਚ ਨਾ ਰੱਖੋ ਅਤੇ ਹੋਰਾਂ ਸਾਹਮਣੇ ਆਪਣੇ ਵਿਚਾਰਾਂ ਜਾਂ ਭਾਵਨਾਵਾਂ ਨੂੰ ਸਕਾਰਾਤਮਕ ਢੰਗ ਨਾਲ ਪ੍ਰਗਟ ਕਰੋ।

2. ਕੀ ਕੰਨਿਆ ਰਾਸ਼ੀ ਵਿੱਚ ਬੁੱਧ ਦੀ ਮੌਜੂਦਗੀ ਚੰਗੀ ਹੈ?

ਹਾਂ, ਬੁੱਧ ਦੀ ਕੰਨਿਆ ਰਾਸ਼ੀ ਵਿੱਚ ਮੌਜੂਦਗੀ ਖਾਸ ਕਰਕੇ ਪੇਸ਼ੇਵਰ ਜੀਵਨ ਲਈ ਬਹੁਤ ਚੰਗੀ ਰਹੇਗੀ।

3.ਕੀ ਬੁੱਧ ਕੰਨਿਆ ਰਾਸ਼ੀ ਵਿੱਚ ਮਜ਼ਬੂਤ ਹੁੰਦਾ ਹੈ?

ਹਾਂ, ਵੈਦਿਕ ਜੋਤਿਸ਼ ਵਿੱਚ ਬੁੱਧ ਦੀ ਇਸ ਸਥਿਤੀ ਨੂੰ ਬਹੁਤ ਮਜ਼ਬੂਤ ਮੰਨਿਆ ਜਾਂਦਾ ਹੈ।

Talk to Astrologer Chat with Astrologer